ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 29)
ਪ੍ਰੋ: ਇੰਦਰ
ਸਿੰਘ ‘ਘੱਗਾ’
ਜੱਗ (ਯੱਗ):- ਪੁਰਾਣੇ
ਜਮਾਨੇ ਵਿੱਚ ਜੱਗ ਜੋ ਸੰਕਲਪ ਧਾਰਨ ਕਰਕੇ ਕੀਤਾ ਜਾਂਦਾ ਸੀ। ਇੱਕ ਤਾਂ ਸਾਰੇ ਦੇਸ਼ ਵਿਚ ਆਪਣੀ ਤਾਕਤ
ਸਿੱਧ ਕਰਨ ਲਈ, ਦੂਜਾ ਔਲਾਦ ਪ੍ਰਾਪਤੀ ਵਾਸਤੇ। ਜੱਗ ਦੀ ਵਿਧੀ ਇਉਂ ਹੈ - ਇੱਕ ਚਿੱਟੇ ਰੰਗ ਦਾ ਘੋੜਾ
ਵੇਦ ਮੰਤਰਾਂ ਨਾਲ "ਮੰਤਰਿਤ" ਕਰਕੇ, ਖੁੱਲਾ ਛੱਡ ਦਿੱਤਾ ਜਾਂਦਾ ਸੀ। ਜਿਸਦੇ ਮੱਥੇ ਪੁਰ, ਜੱਗ
ਕਰਨ ਵਾਲੇ ਰਾਜੇ ਦਾ ਨਾਮ ਅਤੇ ਪ੍ਰਤਾਪ ਲਿਖਿਆ ਹੁੰਦਾ ਸੀ। ਘੋੜੇ ਦੇ ਪਿੱਛੇ ਸਾਰੀ ਫੋਜ ਚਲਦੀ ਸੀ।
ਰਾਹ ਵਿੱਚ ਜੋ ਰਾਜਾ ਘੋੜੇ ਦੇ ਮਾਲਿਕ ਰਾਜੇ ਦੀ ਅਧੀਨਗੀ ਸਵੀਕਾਰ ਨਹੀਂ ਕਰਨਾ ਚਾਹੁੰਦਾ, ਉਹ ਘੋੜੇ
ਨੂੰ ਬੰਨ੍ਹ ਲੈਂਦਾ ਸੀ। ਇਸ ਲਈ ਦੋਹੇ ਪਾਸੀਂ ਘੋਰ ਜੰਗ ਹੁੰਦਾ ਸੀ। ਜੇ ਘੋੜਾ ਛਡਾਇਆ ਨਾ ਜਾਂਦਾ
ਤਾਂ ਜੱਗ ਨਹੀਂ ਹੋ ਸਕਦਾ ਸੀ। ਜੇ ਘੋੜਾ ਛੁਡਾ ਲਿਆ ਜਾਂਦਾ, ਤਾਂ ਹਾਰੇ ਹੋਏ ਰਾਜੇ ਨੂੰ ਅਧੀਨਗੀ
ਮੰਨਣੀ ਪੈਂਦੀ ਸੀ। ਇੱਕ ਸਾਲ ਦੇ ਸਮੇਂ ਮਗਰੋਂ ਘੋੜੇ ਨੂੰ ਵਾਪਸ ਲਿਆਉਂਦੇ ਸਨ। ਜਿਨ੍ਹਾਂ
ਰਾਜਿਆਂ ਦੇ ਦੇਸ਼ ਰਾਹੀਂ ਘੋੜਾ ਬੇਰੋਕ ਲੰਘ ਕੇ ਆਇਆ ਹੋਵੇ, ਉਨਾਂ ਸਾਰਿਆਂ ਨੂੰ ਜੱਗ ਵਿੱਚ ਹਾਜਰ
ਹੋਣਾ ਪੈਂਦਾ ਸੀ। ਬ੍ਰਾਹਮਣਾਂ ਦੀ ਦੱਸੀ ਵਿਧੀ ਮੁਤਾਬਕ, ਇੱਕ ਭਾਰੀ ਜੱਗ ਮੰਡਪ ਰਚਿਆ ਜਾਂਦਾ ਸੀ।
ਜਿਸਦੇ ਵਿਚਕਾਰ ਸਵਾ ਸਵਾ ਗਜ ਚੋੜੇ, ਤੇ ਸੱਤ ਸੱਤ ਗਜ ਲੰਮੇ, ਖੰਭਿਆਂ ਉੱਪਰ ਵੇਦੀ ਰਚੀ ਜਾਂਦੀ ਸੀ।
ਹਵਨ ਲਈ ਅਠਾਰਾਂ ਕੁੰਡ ਬਣਾਏ ਜਾਂਦੇ ਸਨ। ਇਨਾਂ ਬਲਦੇ ਅਗਨੀ ਕੁੰਡਾਂ ਵਿੱਚ, ਅਨੇਕ ਪੰਛੀ ਅਤੇ
ਚੋਪਾਏ ਪਸ਼ੂ, ਕੱਟ ਕੇ ਹੋਮ ਕਿੱਤੇ ਜਾਂਦੇ ਸਨ। ਜਿਨ੍ਹਾਂ ਦੀ ਗੰਧ (ਬੂ) ਰਾਜਾ ਰਾਣੀ ਲੈਂਦੇ ਸਨ।
ਅੰਤ ਨੂੰ ਵੇਦ ਮੰਤਰਾਂ ਦਾ ਪਾਠ ਕਰਦੇ ਹੋਏ ਘੋੜੇ ਨੂੰ ਇਸ਼ਨਾਨ ਕਰਾ ਕੇ ਬੈਂਤ ਦੀ ਚਟਾਈ ਉਪਰ ਖੜਾ
ਕਰਕੇ ਰਾਜੇ ਤੇ ਰਾਣੀ ਹੱਥੋਂ ਝਟਕਾ ਕਰਵਾਇਆ ਜਾਂਦਾ ਸੀ। ਇਸ ਵੇਲੇ ਸਾਰੇ ਪਾਸਿਓਂ ਜੈ ਜੈ ਕਾਰ ਦੀ
ਧੁਨੀ ਉੱਠਦੀ ਸੀ।
ਸੰਤਾਨ ਪ੍ਰਾਪਤੀ ਲਈ ਭੀ ਅਸ਼ਵਮੇਧ ਜੱਗ ਕੀਤਾ ਜਾਂਦਾ ਸੀ। ਰਾਤ ਨੂੰ ਘੋੜੇ ਦੀ ਲਾਸ਼ ਨਾਲ ਰਾਣੀ ਸੋਂਦੀ
ਸੀ। ਹਿੰਦੂਆਂ ਦਾ ਨਿਸ਼ਚਾ ਸੀ ਕਿ ਇੱਕ ਸੌ ਅਸ਼ਵਮੇਧ ਜੱਗ ਕਰਨ ਨਾਲ, ਇੰਦਰ ਪਦਵੀ ਪ੍ਰਾਪਤ ਹੁੰਦੀ ਹੈ।
ਇਸੇ ਲਈ ਪੁਰਾਣਾ ਵਿਚ ਦੇਖੀਦਾ ਹੈ ਕਿ ਇੰਦਰ ਨੇ ਜੱਗਾਂ ਵਿਚ ਅਕਸਰ ਵਿਘਨ ਪਾਏ। ਵਾਲਮਿਕ ਰਮਾਇਣ
ਵਾਲੇ ਕਾਂਡ ਦੇ ਚੌਦਵੇਂ ਅਧਿਆਏ ਵਿਚ, ਜ਼ਿਕਰ ਆਉਂਦਾ ਹੈ ਕਿ ਦਸ਼ਰਥ ਦੇ ਅਸ਼ਵਮੇਧ ਜੱਗ ਵਿੱਚ, ਤਿੰਨ ਸੋ
ਪਸ਼ੂ ਬਲਿਦਾਨ ਲਈ ਖੁੰਟਿਆਂ ਨਾਲ ਬੰਨੇ ਗਏ ਸਨ। ਘੋੜਿਆਂ ਨੂੰ ਕੋਸ਼ੱਲਿਆ ਆਦਿ ਰਾਣੀਆਂ ਨੇ ਤਲਵਾਰ ਨਾਲ
ਝਟਕਾਇਆ ਸੀ। ਰਾਤ ਨੂੰ ਸਾਰੀਆਂ ਰਾਣੀਆਂ ਘੋੜਿਆਂ ਨਾਲ ਸੁੱਤੀਆਂ ਸਨ। (ਮਹਾਨ ਕੋਸ਼ ਪੰਨਾ - 32)
ਵਿਚਾਰ:- ਹਿੰਦੂ ਮੱਤ ਦੀ ਇਹ ਕਿਰਿਆ ਅਤਿ ਮਹਿੰਗੀ ਅਕਾਉ ਤੇ ਥਕਾਉ ਕਿਰਿਆ ਹੈ ਜਗ। ਸਾਲ
ਸਾਲ ਲਗਾਤਾਰ ਇਹ ਕਰਮ ਕਰਨਾ ਹੁੰਦਾ ਸੀ। ਇੰਨਾ ਖਰਚੀਲਾ ਕੰਮ ਕੇਵਲ ਰਾਜੇ ਹੀ ਕਰ ਸਕਦੇ ਸਨ, ਆਮ
ਵਿਅਕਤੀ ਨਹੀਂ। ਆਮ ਇਨਸਾਨ ਲਈ ਬ੍ਰਾਹਮਣ ਨੇ ਹੋਰ ਕਈ ਤਰਾਂ ਦੇ ‘‘ਬਾਈ ਪਾਸ‘‘ ਰਾਹ ਕੱਢੇ ਹੋਏ ਸਨ।
ਜਿਵੇਂ ਉਮਰ ਭਰ ਸ਼ਰੀਰ ਨੂੰ ਸਖਤ ਤਸੀਹੇ ਦੇਣੇ। ਪੁੱਠਾ ਲਟਕਣਾ, ਗੁਫਾਵਾਂ ਵਿੱਚ ਬੈਠ ਕੇ ਤਪੱਸਿਆ
ਕਰਨੀ। ਪਹਾੜਾਂ ਵਿੱਚ ਬਰਫ ਦੀ ਠੰਢ ਬਰਦਾਸ਼ਤ ਕਰਨੀ, ਪਾਣੀ ਵਿਚੱ ਖਲੋਣਾ, ਤੀਰਥ ਇਸ਼ਨਾਨ ਕਰਨੇ,
ਭੁੱਖੇ ਰਹਿਣਾ। ਕਾਂਸੀ ਜਾਂ ਇਲਾਹਾਬਾਦ ਤੀਰਥ ਤੇ ਆਤਮ ਹੱਤਿਆ ਕਰ ਲੈਣੀ, ਜਾਂ ਫਿਰ ਘਰ ਜਮੀਨ ਰੁਪਿਆ
ਪੈਸਾ, ਸੋਨਾ, ਚਾਂਦੀ, ਬਸਤਰ ਆਦਿ ਤੋਂ ਬਾਦ ਆਪਣੀ ਜਵਾਨ ਸੁੰਦਰ ਪਤਨੀ, ਭੈਣ ਜਾਂ ਬੇਟੀ ਦਾਨ ਕਰਕੇ,
ਬ੍ਰਾਹਮਣ ਦੇ ਹਵਾਲੇ ਕਰ ਦੇਣੀ। ਹਰ ਤਰ੍ਹਾਂ ਦਾ ਦਾਨ ਲੈਣ ਦਾ ਅਧਿਕਾਰੀ ਕੇਵਲ ਬ੍ਰਾਹਮਣ। ਰਾਜੇ ਆਮ
ਜਨਤਾ ਦਾ ਖੂਨ ਨਿਚੋੜਦੇ, ਲੱਕ ਤੋੜਵੇਂ ਟੈਕਸ ਲਾਉਂਦੇ, ਫਿਰ ਜੰਗ ਕਰਕੇ ਦਾਨ ਕਰਦੇ ‘‘ਧਰਮੀ‘‘
ਬਣਦੇ, ਰਾਜ ਮੁਕਤੀ ਪੁੱਤਰ ਪ੍ਰਾਪਤੀ ਜਾਂ ਸੁਰਗ ਦਾ ਪਰਵਾਨਾ ਬ੍ਰਾਹਮਣ ਤੋਂ ਪ੍ਰਾਪਤ ਕਰਦੇ।
ਅੱਜ ਤੱਕ ਹਿੰਦੂਆਂ ਦੇ ਮੁਖੀ ਹਵਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਵੇਖੇ ਸੁਣੇ ਜਾ ਸਕਦੇ ਹਨ।
ਅਖੇ ਹੋਰ ਭਾਵੇਂ ਕੁਝ ਨਾ ਭੀ ਸੰਵਰੇ, ਵਾਤਾਵਰਣ ਸ਼ੁੱਧ ਹੋ ਜਾਂਦਾ ਹੈ। ਭੱਦਰ ਪੁਰਸ਼ ! ਜਦੋਂ ਇਹ ਜੱਗ
ਵਾਲੀ ਰੀਤ ਚੱਲੀ ਸੀ, ਉਸ ਵਕਤ ਤੱਕ ਤਾਂ ਕਿਤੇ ਪ੍ਰਦੂਸ਼ਣ ਦਾ ਮਸਲਾ ਹੈ ਹੀ ਨਹੀਂ ਸੀ। ਉਦੋਂ ਆਬਾਦੀ
ਘੱਟ ਸੀ, ਜੰਗਲ ਬਥੇਰੇ ਸਨ। ਮਸ਼ਿਨਰੀ ਕੋਈ ਨਹੀਂ ਸੀ। ਫਿਰ ਹਵਾ ਕਾਹਦੇ ਨਾਲ ਗੰਦੀ ਹੋਣੀ ਸੀ? ਅੱਜ
ਹਵਾ ਇੰਨੀ ਗੰਦੀ ਹੋ ਗਈ ਹੈ ਕਿ ਹਵਾ ਨਾਲ ਸਾਫ ਨਹੀਂ ਹੋਣ ਲੱਗੀ, ਜੰਗਲਾਂ ਵਿਚ ਵਾਧਾ ਤੇ ਮਸ਼ੀਨਾਂ
ਤੇ ਕੰਟਰੋਲ ਕਰਨਾ ਪਵੇਗਾ। ਬਾਕੀ ਤਾਂ ਜੱਗ ਵਿਧੀਆਂ ਜੋ ਹਨ ਉਨ੍ਹਾਂ ਦੇ ਵਿਸਥਾਰ ਵਿਚ ਨਹੀਂ
ਪਵਾਂਗੇ। ਦੋ ਨੁਕਤਿਆਂ ਤੇ ਸੋਚ ਨੂੰ ਜਰੂਰ ਕੇਂਦਰਿਤ ਕੀਤਾ ਜਾਵੇਗਾ। ਪਹਿਲੀ ਅਣਗਿਣਤ ਪੰਛੀ ਅਤੇ
ਪਸ਼ੂ ਮਾਰ ਕੇ ਉਨਾਂ ਦਾ ਮਾਸ ਅੱਗ ਵਿੱਚ ਹੋਸਿਆ (ਸਾੜਿਆ) ਜਾਂਦਾ ਸੀ। ਉਸਦੀ ਗੰਧ ਲੈਣ ਲਈ, ਰਾਜੇ
ਨੂੰ ਅਤੇ ਰਾਣੀ ਨੂੰ, ਹਰ ਵਕਤ ਹਵਨ ਕੁੰਡ ਦੇ ਕੋਲ ਬੈਠਣਾ ਪੈਂਦਾ ਸੀ। ਮਾਸ ਦੀ ਲਗਾਤਾਰ ਬੌ, ਅੱਗ
ਦਾ ਸੇਕ, ਸਮਝ ਨਾ ਆਉਣ ਵਾਲੇ ਮੰਤਰਾਂ ਦਾ ਜਾਪ। ਹਰ ਵਕਤ ਦਾਨ ਕਰਦੇ ਰਹਿਣਾ। ਕੀ ਇਹ ਕੰਮ ਅਕਾਉ
ਥਕਾਉ ਤੇ ਪਾਗਲ ਕਰ ਦੇਣ ਵਾਲੇ ਨਹੀਂ? ਅੱਗ ਦਾ ਧੂਆਂ, ਵਿੱਚ ਪਾਈ ਜਾਣ ਵਾਲੀ ਸਮੱਗਰੀ, ਸੜ ਰਹੇ ਮਾਸ
ਦੀ ਬੋ। ਕੀ ਇਹ ਸਭ ਪ੍ਰਵਾਰ ਨੂੰ ਸਮਾਜ ਨੂੰ ਜਾਂ ਵਾਤਾਵਰਣ ਨੂੰ ਸ਼ੁੱਧ ਕਰਨ ਵਾਲੀਆਂ ਕਿਰਿਆਵਾਂ ਹਨ?
ਅਸਲ ਵਿਚ ਅੱਜ ਅਹਿੰਸਾ ਪਰਮੋ ਧਰਮ ਦਾ ਖੇਖਣ ਕਰਨ ਵਾਲੇ, ਬੜੇ ਬੇ ਰਹਿਮ ਸਨ। ਸ਼ਰੀਰ ਦੀ ਲੋੜ ਲਈ
ਜਾਨਵਰਾਂ ਦੀ ਹੱਤਿਆ ਨਹੀਂ ਸਨ ਕਰਦੇ। ਬਲਕਿ ‘‘ਸ਼ੌਂਕ ਵਾਸਤੇ ਗੰਧ ਲੈਣ ਲਈ ਵਾਤਾਵਰਣ ਸ਼ੁੱਧ ਕਰਨ
ਲਈ‘‘ ਅਣਗਿਣਤ ਜਾਨਵਰ ਮਾਰ ਦਿੱਤੇ ਜਾਂਦੇ ਸਨ। ਦਰਸ਼ਰਥ ਨੇ ਆਪਣੇ ਜੱਗ ਵਿਚ ਤਿੰਨ ਸੋ ਪਸ਼ੂਆਂ ਦਾ
ਬਲਿਦਾਨ ਕੀਤਾ ਸੀ। ਬਦਨਾਮ ਕਰਨ ਲਈ ਮੁਸਲਮਾਨਾਂ ਤੇ ਪਸ਼ੂ ਹੱਤਿਆ ਤੇ ਬੜੇ ਦੋਸ਼ ਲੱਗਦੇ ਹਨ। ਕੀ
ਹਿੰਦੂ ਓਹੀ ਕੁਝ ਨਹੀਂ ਕਰਦੇ ਰਹੇ? ਕੀ ਹਿੰਦੂ ਲੋਕ ਸੱਚ ਮੁੱਖ ਅਹਿੰਸਾਵਾਦੀ ਹਨ? ਹਿੰਦੂ ਮੱਤ ਵਾਲੀ
ਇਸ ਨਿਰਾਰਥਕ ਕਿਰਿਆ ਨੂੰ ਮੂੜ੍ਹ ਸਿੱਖ ਭੀ ਕਰਦੇ ਵੇਖੇ ਜਾ ਸਕਦੇ ਹਨ ਭਾਵੇਂ ਥੋੜ੍ਹੇ ਬਦਲਦੇ ਰੂਪ
ਵਿੱਚ ਸਹੀ। ਉਂਝ ਅਸੀਂ ਅੱਗੇ ਜਾ ਕੇ ਗੁਰਬਾਣੀ ਦੇ ਪ੍ਰਮਾਣਾਂ ਵਿੱਚ ਹਰ ਤਰ੍ਹਾਂ ਦੇ ਜੱਗ ਦਾ ਵਿਰੋਧ
ਪੜਾਂਗੇ। ਇੱਥੇ ਵਿਚਾਰ ਕੇ ਵੇਖਣਾ ਕਿ ਡੇਰੇਦਾਰ ਸਾਧਾਂ ਨੇ, ਟਕਸਾਲਾਂ ਨੇ ਜਿੱਥੇ ਸਿੱਖਾਂ ਵਿੱਚ
ਘੋਰ ਮਨਮਤ ਫੈਲਾਈ ਹੈ, ਉਥੇ ਵੱਡੀ ਲੁੱਟ ਭੀ ਮਚਾਈ ਹੈ। ਸਿੱਖਾਂ ਦੀ ਇੱਕ ਅਖੌਤੀ ਚਲਦੀ ਫਿਰਦੀ
ਯੂਨੀਵਰਸਿਟੀ (ਟਕਸਾਲ ਮਹਿਤੇ ਚੌਂਕ ਵਾਲੀ) ਵਾਲੇ ਹਵਨ ਖੁਦ ਕਰਦੇ ਹਨ ਤੇ ਭੋਲੇ ਸਿੱਖਾਂ ਤੋਂ ਹਵਨ
ਕਰਵਾ ਰਹੇ ਹਨ। ਉਨ੍ਹਾਂ ਨੇ ਕਿੱਥੇ ਕਿੱਥੇ ਹਵਨ ਕੀਤੇ ਵਿਸਥਾਰ ਵਿੱਚ ਜਾਣ ਦੀ ਜਰੂਰਤ ਨਹੀਂ, ਇਨਾਂ
ਆਪਣੀ ‘‘ਯੂਨੀਵਰਸਿਟੀ‘‘ ਵਿਚ ਹੀ ਚਾਲੀ ਦਿਨ ਹਵਨ ਕੀਤਾ ਸੀ, ਸੰਨ 2005 ਵਿੱਚ। ਇਨਾਂ ਦੀ ਕਿਤਾਬ
‘‘ਗੁਰਬਾਣੀ ਪਾਠ ਦਰਸ਼ਨ ਜੋ ਭਾਊੁ ਗੁਰਬਚਨ ਸਿੰਘ ਦੀ ਲਿਖੀ ਦਂਸੀਦੀ ਹੈ, ਦੇ ਪੰਨਾ 194 ਤੇ ਲਿਖਿਆ
ਹੋਇਆ ਹੈ - ‘‘ਸੰਪਟ ਪਾਠ ਦੀ ਵਿਧੀ, ਜੇ ਕੋਈ ਮਨ ਵਾਂਛਤੇ ਫਲ ਪ੍ਰਾਪਤ ਕਰਨਾ ਹੋਵੇ ਤਾਂ ਸੰਪਟ ਪਾਠ
ਕਰਾਵੋ, ਸਾਰੇ ਕਾਰਜ ਰਾਸ ਆਉਣਗੇ। ਸੰਪਟ ਹਰ ਸ਼ਬਦ ਤੇ ਲਾਵੋ। ਅਤੀ ਕਾਰਜ (ਵਿਗੜਿਆ ਕਾਰਜ) ਹੋਵੇ ਤਾਂ
ਹਰ ਤੁਕ ਤੇ ਸੰਪਟ ਲਾਵੋ। ਜਿਥੇ ਸ਼ਬਦ ਵਿਚ ਡੰਡੀਆਂ ਆ ਜਾਣ ਉਥੇ ਹੀ ਸੰਪਟ ਲਾਵੋ। ਮੂਲ ਮੰਤਰ ਤੇ ਭੀ
ਸੰਪਟ ਲਾਵੋ। ਗੁਰਮੰਤਰ ਤੇ ਭੀ ਸੰਪਟ ਲਾਵੋ। ਸੰਪਟ ਵਾਲਾ ਪਾਠ ਚਾਲੀ ਦਿਨਾਂ ਵਿਚ ਪੂਰਾ ਕਰੋ। ਜੋ
ਚਾਹੋ ਵਿਗੜੇ ਕਾਰਜ ਰਾਸ ਆ ਜਾਣਗੇ। ਜੇ ਪਹਿਲਾਂ ਸੰਪਟ ਅਖੰਡ ਪਾਠ ਕੀਤਾ ਗਿਆ ਹੋਵੇ ਤਾਂ ਮਗਰੋਂ
ਸਹਿਜ ਪਾਠ ਕਰਨਾ ਜਰੂਰੀ ਹੈ। ਫਲ ਬਹੁਤ ਮਿਲੇਗਾ। ਸਪਤਾਹਿਕ ਪਾਠ ਹਰ ਰੋਜ਼ ਇੱਕ ਬੈਠਕ ਵਿਚ 102
ਪੱਤਰੇ ਪੜ੍ਹਕੇ ਹੀ ਉੱਠਿਆ ਜਾਵੇ, ਬਹੁਤ ਫਲ ਮਿਲੇਗਾ। ਪਾਠੀ ਸਿੰਘ ਉਤਨੇ ਦਿਨ ਕਿਸੇ ਨਾਲ ਗੱਲ ਨਾ
ਕਰੇ, ਮੌਨ ਰੱਖੇ। ਸਿੰਘਣੀ ਨਾਲ ‘‘ਸਾਂਝ‘‘ ਨਾ ਕਰੇ ਜੇ ਸੁਪਨੇ ਵਿਚ ਭੀ ਵੀਰਜ ਨਿਕਲ ਜਾਵੇ ਤਾਂ
ਕੇਸੀ ਇਸ਼ਨਾਨ ਕਰੇ। ਜੰਗਲ ਪਾਣੀ (ਲੈਟਰੀਨ) ਜਾਵੇ ਤਾਂ ਭੀ ਕੇਸੀ ਇਸ਼ਨਾਨ ਕਰੇ। ਜਿਸ ਵਿਅਕਤੀ ਵਾਸਤੇ
ਪਾਠ ਕਰਨਾ ਹੋਵੇ, ਉਹੀ ਪਾਠ ਵਾਲੀ ਥਾਂ ਅੰਦਰ ਜਾਵੇ, ਹੋਰ ਕੋਈ ਨਾ ਜਾਵੇ। ਪਾਠ ਵਾਲੀ ਥਾਂ ਤੇ
ਬੀਬੀਆਂ ਦੇ ਆਉਣ ਤੇ ਸਖਤ ਪਾਬੰਦੀ ਹੈ। ਦਸਮ ਗ੍ਰੰਥ ਦੇ ਸਹਿਜ ਪਾਠ ਜਾ ਅਖੰਡ ਪਾਠ ਦੀ ਰੀਤ ਭੀ ਗੁਰੂ
ਗ੍ਰੰਥ ਸਾਹਿਬ ਵਾਲੀ ਹੀ ਹੈ। ਸਿਰਫ ਦਸਮ ਗ੍ਰੰਥ ਦੇ ਅਖੰਡ ਪਾਠ ਨਾਲ ਜਪੁਜੀ ਸਾਹਿਬ ਨਾ ਰੱਖਿਆ
ਜਾਵੇ, ਜਾਪੁ ਸਾਹਿਬ ਰੱਖਿਆ ਜਾਵੇ। ਧੂਫ ਦੀਪ ਜੋਤ ਸਮੱਗਰੀ ਸਾਰੀ ਦੋਵਾਂ ਪਾਠਾਂ ਦੀ ਇਕੋ ਜਿਹੀ ਹੈ।
ਭਾਵ ਗੁਰੂ ਗ੍ਰੰਥ ਅਤੇ ਦਸਮ ਗ੍ਰੰਥ ਦੀ....‘‘। ਹੈ ਕੋਈ ਕਸਰ ਬਾਕੀ ਹਵਨ ਜੱਗ ਕਰਨ ਵਲੋਂ? ਗੁਰਬਾਣੀ
ਨੂੰ ਮੰਤਰ ਬਣਾ ਧਰਿਆ ਹੈ, ਬਾਕੀ ਸਾਰੀ ਗੁਰਮਤ ਤੋਂ ਉਲਟ ਉਹੀ ਬ੍ਰਾਹਮਣੀ ਮਰਿਆਦਾ ਹੈ।
ਗੁਰਦੁਵਾਰਿਆਂ ਵਿਚ ‘‘ਧੂਫ ਸਮਗਰੀ‘‘ ਦੇ ਨਾਮ ਹੇਠ ਜੋ ਬਹੁਤ ਸਾਰਾ ਸਾਮਾਨ ਮੰਗਵਾਇਆ ਜਾਂਦਾ ਹੈ, ਉਸ
ਵਿਚੋਂ ਬਹੁਤ ਅਗਨ ਭੇਟ ਕਰ ਦਿੱਤਾ ਜਾਂਦਾ ਹੈ। ਮੇਵੇ ਬਦਾਮ, ਗਿਰੀਆਂ ਕਾਜੂ ਛਕ ਕੇ ਡਕਾਰ ਮਾਰ ਲਈ
ਦੀ ਹੈ। ਡੇਰਿਆਂ ਵਿਚ ਵੱਖੋ ਵੱਖਰੇ ‘‘ਸੱਚ ਖੰਡ, ਤਪ ਅਸਥਾਨ, ਮਹਾਂਪੁਰਖਾਂ ਦੀਆਂ ਯਾਦਾਂ”, ਆਦਿ
ਦੇਹ ਪੂਜਾ ਜਾਂ ਜੜ੍ਹ ਪੂਜਾ ਵਿਚ ਗਰਕ ਹੀ ਤਾਂ ਕਰ ਰਹੀਆਂ ਨੇ। ਨਾਨਕਸਰੀਆਂ ਦੇ ਡੇਰੇ ਵਿਚ, ਨਿਸ਼ਾਨ
ਸਾਹਿਬ ਨਹਂੀ ਹੈ, ਲੰਗਰ ਨਹੀਂ ਪਕਦਾ, ਅੰਮ੍ਰਿਤ ਛਕਣ ਤੋਂ ਮਗਰੋਂ ਕਿਰਪਾਨ ਰੱਖਣੀ ਜ਼ਰੂਰੀ ਨਹੀਂ ਹੈ।
ਜਿੱਥੇ ਅਖੌਤੀ ਸੰਤ ਨੇ ਤਪ ਕੀਤਾ ਸੀ ਉਸ ਥਾਂ ਨੂੰ ਵੇਖਣ ਲਈ ਕਈ ਤਰ੍ਹਾਂ ਦੀਆਂ ਬਿਨਾਂ ਮਤਲਬ ਤੋਂ
ਸ਼ਰਤਾਂ ਪੂਰੀਆਂ ਕਰਨ ਲਈ ਦਬਾਉ ਪਾਇਆ ਜਾਂਦਾ ਹੈ। ਹਉਮੈ ਅਤੇ ਗੋਲਕ ਲਈ ਕਈ ਵਾਰੀ ਬ੍ਰਹਮ ਗਿਆਨੀਆਂ
ਵਿੱਚ ਵੱਡੇ ਟਕਰਾਉ ਹੋ ਚੁੱਕੇ ਹਨ, ਗੋਲੀਆਂ ਚੱਲ ਚੁੱਕੀਆਂ ਹਨ। ਲਗਪਗ ਸਾਰਾ ਸਾਧ ਲਾਣਾ, ਅਕਾਲ ਤਖਤ
ਵੱਲੋਂ, ਪ੍ਰਮਾਣਿਤ ਮਰਿਆਦਾ ਨੂੰ ਸਦਾ ਲਈ ਤਿਲਾਂਜਲੀ ਦੇ ਚੁੱਕਾ ਹੈ। ਸ਼ਖਸੀ ਪੂਜਾ ਸਿਖਰਾਂ ਛੋਹ ਰਹੀ
ਹੈ। ਪਾਣੀ ‘‘ਮੰਤਰਤਿ‘‘ ਕਰਕੇ ਦੇਣਾ, ਆਟੇ ਦੇ ਪੇੜੇ ਬਖਸ਼ਣੇ, ਧਾਗੇ, ਤਵੀਤ ਹਥੌਲੇ ਕਰਨੇ, ਆਮ
ਪ੍ਰਚੱਲਤ ਹਨ। ਨਿਸ਼ਾਨ ਸਾਹਿਬ ਤੋਂ ਚੋਲਾ ਬਣਾ ਕੇ ਬੱਚੇ ਨੂੰ ਪੁਆਣਾ ਜਾਂ ਵਿਸ਼ੇਸ਼ ਸਾਧ ਤੋਂ ਅਸ਼ੀਰਵਾਦ
ਲੈਣਾ, ਆਮ ਹੀ ਵੇਖਿਆ ਜਾ ਰਿਹਾ ਹੈ। ਵੱਟੇ ਵਿਚ ਇਹ ਅੰਨ੍ਹੇ ਸ਼ਰਧਾਲੂ, ਵੱਡੀਆਂ ਰਕਮਾਂ ਇਹਨਾ ਗੋਗੜ
ਧਾਰੀਆਂ ਅੱਗੇ, ਅਰਪਣ ਕਰਦੇ ਹਨ। ਕੀ ਇਹ ਸਾਰੀ ਬ੍ਰਾਹਮਣੀ ਜੱਗ ਕਿਰਿਆ ਦਾ ਹੀ ਬਦਲਿਆ ਰੂਪ ਨਹੀਂ
ਹੈ? ਕਿੰਨੇ ਸਾਰੇ ਸਾਧਾਂ ਨੂੰ, ਮਰਨ ਤੋਂ ਬਾਦ ਸ਼ਮਸ਼ਾਨ ਘਾਟ ਤੇ ਲਿਜਾ ਕੇ ਸਸਕਾਰ ਨਹੀਂ ਕੀਤਾ ਗਿਆ
ਸਗੋਂ ‘‘ਜਲ ਪਰਵਾਹ‘‘ ਕੀਤਾ ਗਿਆ। ਅਖੇ ਜੀ ‘‘ਮਹਾਂਪੁਰਖਾਂ ਦਾ ਪਵਿੱਤਰ ਸਰੀਰ ਜਿਹੜੇ ਜੀਵ ਖਾਣਗੇ
ਸਵਰਗ ਨੂੰ ਚਲੇ ਜਾਣਗੇ‘‘। ਕਈ ਸਾਰੇ ਸਾਧ ਗੁਰਦਵਾਰੇ ਦੀ ਹੱਦ ਅੰਦਰ ਵਿਹੜੇ ਵਿਚ ਫੂਕੇ ਹਨ। ਕੁਝ ਹੀ
ਸਮੇਂ ਮਗਰੋਂ, ਸਾਧ ਦੇ ਸਸਕਾਰ ਵਾਲੇ ਥਾਂ ਤੇ, ਗੁਰਦਵਾਰਾ ਇਮਾਰਤ ਉਸਰ ਜਾਂਦੀ ਹੈ, ਉਸੇ ਥਾਵੇਂ
ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਕਰ ਦਿਤਾ ਜਾਂਦਾ ਹੈ। ਵਿੰਗੇ ਟੇਢੇ ਤਰੀਕੇ ਨਾਲ, ਮਰੇ ਸਾਧ ਦੀ ਮੜ੍ਹੀ
ਦੀ ਪੂਜਾ ਕਰਵਾਈ ਜਾਂਦੀ ਹੈ।
ਕੀ ਸਿੱਖਾਂ ਦੇ ਗੁਰਦਵਾਰਿਆਂ ਵਿਚ ਚਲ ਰਹੇ ਲੰਗਰ ਜੱਗ ਨਹੀਂ ਬਣ ਚੁੱਕੇ? ਬਹੁਤ ਸਾਰੇ ਡੇਰਿਆਂ ਵਿਚ
ਤਾਂ ਲੰਗਰ ਦਾ ਨਾਮ ਕਰਣ ਭੀ ਜੱਗ ਕਰ ਲਿਆ ਗਿਆ ਹੈ। ਇੱਕ ਬੰਦੇ ਵਾਂਗ ਗੁਰੂ ਗ੍ਰੰਥ ਨੂੰ ਭੋਗ ਲਗਵਾਏ
ਜਾ ਰਹੇ ਹਨ। ਪੜਦੇ ਵਿਚ ਲਿਜਾ ਕੇ, ਟੱਲੀਆਂ ਖੜਕਾਈਆਂ ਜਾ ਰਹੀਆਂ ਹਨ। ਮੂੰਹ ਤੇ ਪੱਟੀਆਂ ਬੰਨ ਲਈਆਂ
ਹਨ। ਕੀ ਇਹ ਸਾਰੀ ਕਾਰਵਾਈ ਹੋਮ ਜੱਗ ਵਾਲੀ ਹੀ ਨਹੀਂ ਹੈ? ਇਹਨਾਂ ਲੋਕਾਂ ਨੂੰ ਬ੍ਰਾਹਮਣੀ ਕਰਮ ਕਾਂਡ
ਪਿਆਰਾ ਹੈ, ਜਿਸਨੇ ਸਦੀਆਂ ਤੋਂ ਇਨਸਾਨੀਅਤ ਨੂੰ ਹਰ ਮੁਹਾਜ ਤੇ ਬਰਬਾਦ ਕੀਤਾ ਹੈ। ਡੇਰੇ ਵਧਣਾ ਇਸ
ਗੱਲ ਦਾ ਠੋਸ ਸਬੂਤ ਹੈ ਕਿ ਪੰਜਾਬ ਵਿਚ ਸਿੱਖ ਪੰਥ, ਮਾਨਸਿਕ ਪੱਖੋਂ ਦਿਵਾਲੀਆ ਹੋ ਚੁੱਕਿਆ ਹੈ।
ਜਿਸਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੁੰਦਾ, ਉਹ ਦੂਜਿਆਂ ਦਾ ਸਹਾਰਾ ਤਕਦਾ ਹੈ। ਜਿਸ ਕੋਲ ਵਿੱਦਿਆ
ਦਾ ਚਾਨਣ ਨਹੀ ਹੈ, ਉਸਨੂੰ ਚੰਗੇ ਮੰਦੇ ਦੀ ਪਛਾਣ ਕਰਨੀ ਔਖੀ ਹੁੰਦੀ ਹੈ। ਜਿਸ ਨੂੰ ਗੁਰਬਾਣੀ ਸਮਝ
ਨਾ ਆਵੇ ਉਹ ਦੇਹ ਪੂਜਾ ਦੇ ਰਾਹ ਪੈ ਜਾਂਦਾ ਹੈ। ਜੋ ਇਨਸਾਨ ਆਰਥਕ ਪੱਖਂੋ ਕਮਜ਼ੋਰ ਹੋ ਜਾਵੇ ਉਹ
ਡੇਰੇਦਾਰਾਂ ਤੋਂ ਕਰਾਮਾਤੀ ਸ਼ਕਤੀਆਂ ਦੁਆਰਾ ਅਮੀਰ ਹੋਣਾ ਲੋਚਦਾ ਹੈ। ਜਾ ਕਈ ਵਾਰੀ ਅਤਿ ਦੀ
ਪ੍ਰੇਸ਼ਾਨੀ ਵਿਚ ਨਸ਼ਈ ਬਣ ਜਾਂਦਾ ਹੈ। ਜੋ ਮਨੁੱਖ ਬਗਾਵਤ ਨਾ ਕਰ ਸਕੇ ਆਮ ਤੌਰ ਤੇ ਫਿਰ ਆਤਮ ਹੱਤਿਆ
ਕਰ ਲੈਂਦਾ ਹੈ। ਕੀ ਇਹ ਵਰਤਾਰਾ ਪੰਜਾਬ ਵਿਚ ਨਹੀਂ ਵਰਤ ਰਿਹਾ? ਹੈ ਕਿਸੇ ਨੂੰ ਫਿਕਰ?
ਦਸੰਬਰ 04 ਵਿਚ ਲੇਖਕ ਧਰਮ ਪ੍ਰਚਾਰ ਦੌਰੇ ਤੇ ਜਰਮਨ ਗਿਆ। ਇੱਕ ਪ੍ਰੇਮੀ ਵੀਰ ਗੁਰਦਵਾਰੇ ਦੀਵਾਨ ਦੀ
ਸਮਾਪਤੀ ਤੋਂ ਬਾਦ ਭੀ ਬੈਠਾ ਰਿਹਾ। ਬੜਾ ਉਦਾਸ ਦਿਸ ਰਿਹਾ ਸੀ। ਦਾਸ ਉਸ ਕੋਲ ਜਾ ਬੈਠਾ, ਹਾਲ ਚਾਲ
ਪੁੱਛਿਆ। ਰਸਮੀ ਗੱਲਬਾਤ ਤੋਂ ਬਾਦ ਮੈਂ ਪੁੱਛਿਆ ਕਿ ਵੀਰ ਜੀਓ ! ਇਤਨੀ ਉਦਾਸੀ ਦਾ ਕੀ ਕਾਰਨ ਹੈ ਦਸ
ਸਕੋਗੇ? ਸ਼ਾਇਦ ਮੈਂ ਕੋਈ ਮੱਦਤ ਕਰ ਸਕਾਂ? ਉਹ ਭਰੇ ਮਨ ਨਾਲ ਆਖਣ ਲੱਗਾ ‘‘ਮੈਂ ਮੀਟ ਦਾ ਕਾਰੋਬਾਰ
ਕਰਦਾ ਸੀ। ਥੋਕ ਵਿਚ ਬੱਕਰੇ, ਕੁੱਕੜ ਆਦਿ ਕੱਟਕੇ ਅੱਗੇ ਦੁਕਾਨਾਂ ਨੂੰ ਸਪਲਾਈ ਕਰਦਾ ਸੀ। ਬੜਾ ਅੱਛਾ
ਕਾਰੋਬਾਰ ਚਲਦਾ ਸੀ, ਲੱਖਾਂ ਵਿਚ ਖੇਢਦਾ ਸਾਂ। ਇਥੇ ਇੱਕ ‘‘ਮਹਾਂਪੁਰਖ ਸੰਤ ਜੀ‘‘ ਆਏ। ਉਹਨਾਂ
ਅੰਮ੍ਰਿਤ ਛੱਕਣ ਦੀ ਪ੍ਰੇਰਨਾ ਕੀਤੀ। ਮੈਂ ਸਹਿਜ ਸੁਭਾਏ ਪੁੱਛ ਲਿਆ, ਕਿ ਬਾਬਾ ਜੀ ਮੇਰਾ ਕਾਰੋਬਾਰ
ਤਾਂ ਜੀਵ ਮਾਰਕੇ ਮਾਸ ਵੇਚਣ ਦਾ ਹੈ, ਕੀ ਮੈਂ ਭੀ ਅੰਮ੍ਰਿਤ ਛੱਕ ਸਕਦਾ ਹਾਂ? ਉਸ ਬਾਬਾ ਜੀ ਨੇ
ਮੈਥੋਂ ਸਾਰੀ ਗੱਲ ਸੁਣਕੇ ਮੈਨੂੰ ਵੱਡਾ ਪਾਪੀ, ਨਰਕਾਂ ਦਾ ਕੀੜਾ, ਜਮਾ ਵੱਲੋਂ ਘੋਰ ਤਸੀਹੇ ਝੱਲਣ ਦਾ
ਹੱਕਦਾਰ ਗਰਦਾਨ ਦਿੱਤਾ। ਮੈਂ ਬਹੁਤ ਡਰਿਆ ਕਿ ਕੀ ਕੀਤਾ ਜਾਵੇ। ਅਖੀਰ ਵਿਚ ਮਾਨਸਿਕ ਦਬਾਉ ਅਧੀਨ,
ਪ੍ਰਣ ਕਰ ਲਿਆ ਕਿ ਅੱਗੋਂ ਮੀਟ ਦਾ ਕੰਮ ਨਹੀਂ ਕਰਾਂਗਾ। ਖੰਡੇ ਦੀ ਪਾਹੁਲ ਲੈ ਲਈ, ਪਹਿਲਾ ਕਾਰੋਬਾਰ
ਤਿਆਗ ਦਿੱਤਾ। ਹੋਰ ਸ਼ੁਰੂ ਕੀਤਾ, ਚਾਰ ਕੁ ਮਹੀਨਿਆਂ ਵਿਚ ਘਾਟਾ ਪੈ ਗਿਆ, ਦੁਕਾਨ ਬੰਦ ਕਰ ਦਿੱਤੀ।
ਹੋਰ ਦੁਕਾਨ ਖੋਹਲੀ, ਛੇ ਕੁ ਮਹੀਨੇ ਮਗਰੋਂ ਉਹ ਭੀ ਘਾਟਾ ਪਾ ਕੇ ਬੰਦ ਕਰ ਦਿੱਤੀ। ਇਸੇ ਤਰ੍ਹਾਂ
ਕਰਦਿਆਂ ਮੈਂ ਸਾਲ ਦੇ ਅੰਦਰ ਅੰਦਰ ਸਭ ਕੁੱਝ ਲੁਟਾ ਲਿਆ। ਹੁਣ ਮੈਂ ਦਿਹਾੜੀ ਕਰਕੇ ਬੱਚਿਆਂ ਦੀ
ਪਾਲਣਾ ਕਰ ਰਿਹਾ ਹਾਂ, ਅਤਿ ਦੀ ਕਮਜ਼ੋਰ ਅਵਸਥਾ ਹੋ ਗਈ ਹੈ ਮੇਰੀ। ਮੈਂ ਤਾਂ ਧਰਮੀ ਬਣਿਆ ਸੀ, ਮੇਰੇ
ਨਾਲ ਇਹ ਭਾਣਾ ਕਿਉਂ ਵਾਪਰਿਆ‘‘?
‘‘ਵੀਰ ਜੀਓ ! ਧਿਆਨ ਨਾਲ ਸੁਣੋ ! ਜਿਸ ਸਾਧ ਤੋਂ ਤੁਸੀਂ ਸਲਾਹ ਲਈ ਸੀ, ਉਸ ਨੇ ਖੁਦ ਕਦੀ ਨੌਕਰੀ
ਨਹੀਂ ਕੀਤੀ। ਉਸ ਸਾਧ ਨੇ ਕਦੀ ਖੇਤੀ ਨਹੀਂ ਕੀਤੀ। ਉਸਨੇ ਕਦੀ ਵਪਾਰ ਨਹੀਂ ਕੀਤਾ, ਦੁਕਾਨ ਭੀ ਨਹੀਂ
ਕੀਤੀ। ਤੁਸੀਂ ਆਪਣੇ ਕਾਰੋਬਾਰ ਬਾਰੇ, ਉਸ ਨਾ ਸਮਝ ਨਾ ਤਜਰਬਕਾਰ, ਸਾਧ ਤੋਂ ਸਲਾਹ ਲੈ ਲਈ ਜੋ ਕਿ
ਮੁੱਢੋਂ ਹੀ ਗਲਤ ਸੀ। ਪਹਿਲੀ ਗਲ ਤਾਂ ਇਹ ਕਿ ਸਧਨਾ ਭਗਤ ਜਿਨਾਂ ਦੀ ਬਾਣੀ ਗੁਰੂ ਗ੍ਰੰਥ ਜੀ ਵਿਚ
ਦਰਜ ਹੈ, ਉਹ ਭੀ ਮੀਟ ਵੇਚਣ ਦਾ ਕੰਮ ਕਰਦਾ ਸੀ। ਉਹ ਗੁਰੂ ਨਾਨਕ ਨੂੰ ਪਾਪੀ ਨਹੀਂ ਲੱਗਿਆ। ਰਵਿਦਾਸ
ਜੀ ਹੱਡ ਮਾਸ ਚਮੜੇ ਜੁੱਤੀਆਂ ਦਾ ਕੰਮ ਕਰਦਾ ਸੀ, ਗੁਰੂ ਨਾਨਕ ਸਾਹਿਬ ਨੂੰ ਉਹ ਭੀ ਬੁਰਾ ਨਹੀਂ
ਲੱਗਿਆ। ਤੇਰਾ ਮੀਟ ਦਾ ਕੰਮ ਬਾਬੇ ਨੇ ਕਿਵੇਂ ਬੁਰਾ ਗਰਦਾਨ ਦਿੱਤਾ? ਤੁਸੀਂ ਉਸ ਇਨਸਾਨ ਤੋਂ ਸਲਾਹ
ਲੈ ਲਈ ਜਿਸਨੂੰ ਧਰਮ ਦਾ ਮੁਢਲਾ ਗਿਆਨ ਭੀ ਨਹੀ। ਵਪਾਰ ਦੁਕਾਨ ਖੇਤੀ ਨੌਕਰੀ ਦਾ ਕੋਈ ਤਜਰਬਾ ਨਹੀਂ।
ਫੇਹਲ ਤਾਂ ਹੋਣਾ ਹੀ ਸੀ। ਤੁਹਾਨੂੰ ਚਾਹੀਦਾ ਸੀ, ਆਪਣੇ ਦੇਸ਼ ਵਿਚ ਇਸ ਤਰ੍ਹਾਂ ਦੇ ਮਾਹਿਰ ਬੰਦੇ ਤੋਂ
ਸਲਾਹ ਲੈਂਦੇ, ਉਹ ਤੁਹਾਨੂੰ ਸਾਰੀ ਖੋਜ ਪੜਤਾਲ ਕਰਕੇ, ਸਹੀ ਰਾਏ ਦਿੰਦਾ। ਫਿਰ ਤੁਹਾਨੂੰ ਆਪਣਾ
ਕਾਰੋਬਾਰ ਬਦਲਣਾ ਚਾਹੀਦਾ ਸੀ। ਇਸ ਤਰ੍ਹਾਂ ਦੇ ਅਨਪੜ੍ਹ ਸਾਧਾਂ ਦੇ ਪਿੱਛੇ ਲਗੋਗੇ ਤਾਂ ਕਾਰੋਬਾਰ ਦਾ
ਘਾਟਾ ਤਾਂ ਪਵੇਗਾ ਹੀ ਸਾਰੀ ਜ਼ਿੰਦਗੀ ਹੀ ਘਾਟੇ ਦਾ ਸੌਦਾ ਬਣ ਜਾਵੇਗੀ।
ਹਾਂ ਜੀ ! ਇੱਕ ਜੱਗ ਕੀਤਾ ਜਾਂਦਾ ਸੀ ਪੁੱਤਰ ਪ੍ਰਾਪਤੀ ਵਾਸਤੇ, ਇਸ ਦੀ ਬਾਕੀ ਸਾਰੀ ਕਿਰਿਆ ਤਾਂ
ਉਪਰ ਵਰਣਿਤ ਜੱਗ ਵਾਲੀ ਹੀ ਸੀ, ਬਸ ਇਕ ਫਰਕ ਸੀ ਰਾਜਾ ਤੇ ਰਾਣੀ ਘੋੜੇ ਨੂੰ ਮਾਰਦੇ ਸਨ। ਫਿਰ ਰਾਤ
ਸਮੇਂ ਰਾਜੇ ਦੀਆਂ ਸਾਰੀਆਂ ਰਾਣੀਆਂ, ਘੋੜੇ ਦੀ ਲਾਸ਼ ਨਾਲ ਸੌਂਦੀਆਂ ਸਨ। ਬ੍ਰਾਹਮਣ ਵੱਲੋਂ ਹਿੱਕ
ਠੋਕਕੇ ਵਿਸ਼ਵਾਸ਼ ਦੁਆਇਆ ਜਾਂਦਾ ਸੀ ਕਿ ਹੁਣ ਮੁੰਡਾ ਸਮਝੋ, ‘‘ਵੱਟ ਤੇ ਪਿਆ ਹੈ‘‘। ਰਾਮ ਚੰਦਰ ਦੇ
ਪਿਤਾ ਰਾਜੇ ਦਸਰਥ ਦੇ ਲੰਮੇ ਸਮੇਂ ਤੱਕ ਪੁੱਤਰ ਨਾ ਜਨਮਿਆ। ਵੱਡੇ ਵੱਡੇ ਰਿਸ਼ੀਆਂ ਮੁਨੀਆਂ ਰਲਕੇ ਜੱਗ
ਕਰਾਇਆ, ਚਾਰੇ ਰਾਣੀਆਂ ਘੋੜੇ ਨਾਲ ਸੁੱਤੀਆਂ। ਤਾ ਕਿਤੇ ਚਾਰ ਪੁੱਤਰਾਂ ਦੀ ਪ੍ਰਾਪਤੀ ਹੋਈ। ਅਸਲ ਵਿਚ
ਜੱਗ ਕਰਾਉਦਿਆਂ, ਬ੍ਰਾਹਮਣ ਬਦਲ ਬਦਲ ਕੇ ‘‘ਰੌਲਾਂ‘‘ ਲਾਉਂਦੇ ਸਨ। ਘਰ ਦੇ ਮੈਂਬਰ ਲਗਾਤਾਰ ਕੋਲ
ਬੈਠਦੇ ਸਨ। ਅੰਤ ਨੂੰ ਹੰਭ ਕੇ ਡਿਗ ਪੈਦੇ ਸਨ, ਸੌ ਜਾਂਦੇ ਸਨ। ਇਹੀ ਕਿਰਿਆ ਬਾਰ ਬਾਰ ਦੁਹਰਾਈ
ਜਾਂਦੀ ਸੀ। ਦੁੱਖੀ ਹੋ ਕੇ ਬੇਬਸ ਹੋਈਆਂ ਰਾਣੀਆਂ ਰਾਜੇ ਦੀ ਜੇ ਕੋਈ ਕਮਜ਼ੋਰੀ ਹੈ ਤਾਂ ਦੱਸ ਦਿੰਦੀਆਂ
ਸਨ। ਅਤੇ ਜਿਵੇਂ ਤਿਵੇਂ ਇੱਜ਼ਤ ਰਹਿ ਜਾਵੇ ਤੇ ਬੱਚਾ ਭੀ ਹੋ ਜਾਵੇ ਦਾ ਵਾਸਤਾ ਪਾਉਂਦੀਆਂ ਸਨ।
ਪੁਜਾਰੀ ਲੋਕ ਇਸ ਕਮਜ਼ੋਰੀ ਦਾ ਖੂਬ ਫਾਇਦਾ ਉਠਾਉਂਦੇ ਸਨ। ਜੱਗ ਵਿਚ ਮੰਤਰ ਪੜ੍ਹ ਕੇ ਮਾਸ ਖੁਆ ਦੇਣਾ।
ਮੰਤਰ ਪੜ੍ਹ ਕੇ ਫਲ ਖੁਆ ਦੇਣੇ। ਮੰਤਰ ਪੜ੍ਹ ਕੇ ਦੁੱਧ ਪਿਲਾ ਦੇਣਾ। ਇਹ ਸਭ ਛੱਲ ਨਾਟਕ ਹਨ।
‘‘ਬ੍ਰਾਹਮਣਾਂ ਪੁਜਾਰੀਆਂ ਦੀ ਕਿਰਪਾ ਨਾਲ‘‘ ਆਉਂਦੇ ਸਾਲ ਨੂੰ ਬੱਚਾ ਅਵਤਾਰ ਧਾਰ ਲੈਂਦਾ ਸੀ। ਦਸ਼ਰਥ
ਦੇ ਚਾਰੇ ਪੁੱਤਰ ਇਸੇ ਤਰ੍ਹਾਂ ਹੀ ਪੈਦਾ ਕੀਤੇ ਗਏ ਸਨ। ਸਾਡੇ ਸਿੱਖ ਪਰਿਵਾਰਾਂ ਵਿੱਚ ਜਦੋਂ ਅਖੰਡ
ਪਾਠ ਚਲਦਾ ਹੈ ਤਾਂ ਦੋ ਰਾਤਾਂ ਦੋ ਦਿਨ ਕੌਣ ਜਾਗ ਕੇ ਸੇਵਾ ਕਰ ਸਕਦਾ ਹੈ, ਕੌਣ ਲਗਾਤਾਰ 50 ਘੰਟੇ
ਬਾਣੀ ਸੁਣ ਸਕਦਾ ਹੈ? ਜਦੋਂ ਕਿ ਪਾਠੀ ਦੋ ਦੋ ਘੰਟਿਆਂ ਦੀ ਰੌਲ ਕੇ ਬਦਲ ਜਾਂਦੇ ਹਨ। ਕਈ ਵਾਰੀ ਇੱਥੇ
ਭੀ ਪੁੱਤਰ ਪ੍ਰਾਪਤੀ ਵਾਸਤੇ, ਅਖੰਡ ਪਾਠ ਕਰਵਾਏ ਜਾਂਦੇ ਹਨ ... ਤੇ ਸਾਲ ਮਗਰੋਂ ਘਰ ਵਿੱਚ ਸੋਹਣਾ
ਛੈਲ ਛਬੀਲਾ ਪੁੱਤਰ ਆ ਦਰਸ਼ਨ ਦਿੰਦਾ ਹੈ ... ਬੋਲੋ ਜੀ ਵਾਹਿਗੁਰੂ।
ਬਾਣੀ ਸਮਝਣ ਤੋਂ ਬਿਨਾਂ, ਕੁਝ ਸੰਵਾਰ ਸਕਦੀ ਹੈ? ਜੇ ਸੰਵਾਰ ਸਕਦੀ ਤਾਂ ਸਿੱਖਾਂ ਦਾ ਐਨਾ ਨੁਕਸਾਨ
ਹੁੰਦਾ ਹੀ ਕਿਉਂ ਹਿੰਦੂਆਂ ਨੂੰ ਤਾਂ ਇੰਦਰ ਅਸ਼ਵਮੇਧ ਜੱਗ ਕਰਨੋਂ ਰੋਕਦਾ ਹੈ, ਵਿਘਨ ਪਾਉਂਦਾ ਹੈ। ਜੇ
ਕੋਈ ਵਿਅਕਤੀ ਇੱਕ ਸੌ ਜੱਗ ਸੰਪੂਰਨ ਕਰ ਲਵੇ ਤਾਂ ਇੰਦਰ ਦਾ ਰਾਜ ਖੋਹ ਲਵੇਗਾ। ਫਿਰ ਇੰਦਰ ਕਿਉਂ ਨਾ
ਵਿਘਨ ਪਾਵੇ? ਸਿੱਖਾਂ ਨੂੰ ਤਾਂ ਸਹਿਜ ਨਾਲ ਹਰ ਰੋਜ ਅਰਥਾਂ ਸਮੇਤ ਗੁਰਬਾਣੀ ਪੜਨੀ ਸਮਝਣੀ ਚਾਹੀਦੀ
ਸੀ। ਅਜਿਹਾ ਨਾਂ ਹੋਣ ਦੇ ਕਾਰਨ ਹੀ ਅੱਜ ਸਿੱਖਾਂ ਨੂੰ ਥਾਂ ਥਾਂ ਠੋਕਰਾਂ ਖਾਂਦੇ ਵੇਖਿਆ ਜਾ ਸਕਦਾ
ਹੈ। ਆਓ ਅੱਗੇ ਇਨਾਂ ਜੱਗਾਂ ਬਾਰੇ ਗੁਰਬਾਣੀ ਦਾ ਨਜ਼ਰੀਆ ਸਮਝੀਏ -
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ।।
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ।। (1289)
ਹੇ ਬ੍ਰਾਹਮਣ ! ਤੁਹਾਡੇ ਦੇਵਤੇ
ਮਾਸ ਖਾਣ ਦੇ ਆਦੀ ਹਨ। ਤੁਸੀਂ ਦੇਵਤਿਆਂ ਦੇ ਸੁਭਾਅ ਮੁਤਾਬਕ ਉਹਨਾਂ ਨੂੰ ਖੁਸ਼ ਕਰਨ ਲਈ ਗੈਂਡਾ ਤੇ
ਹੋਰ ਅਨੇਕ ਪਸ਼ੂ ਮਾਰਕੇ ‘‘ਅਹੂਤੀ‘‘ ਦਿੰਦੇ ਹੋ। ਖੁਦ ਮਾਸ ਖਾਂਦੇ ਹੋ ਦੇਵਤਿਆਂ ਨੂੰ ਭੋਗ ਲਵਾਉਂਦੇ
ਹੋ। ਜਦੋਂ ਦਿਲ ਕਰੇ ਵੈਸ਼ਨੋ ਬਣਨ ਦਾ ਨਾਟਕ ਰਚ ਲੈਂਦੇ ਹੋ। ਜਿਥੇ ਮਾਸ ਰਿੱਝਦਾ ਹੋਵੇ ਨੱਕ ਬੰਦ
ਕਰਕੇ ਨੱਸਦੇ ਹੋ ! ਪਰ ਪੜਦੇ ਅੰਦਰ (ਚੋਰੀ ਛੁਪੇ) ਅਜਿਹੇ ਬੱਜਰ ਪਾਪ ਕਰਦੇ ਹੋ ਕਿ ਬਿਆਨ ਕਰਦਿਆਂ
ਸ਼ਰਮ ਨਾਲ ਪਾਣੀ ਪਾਣੀ ਹੋ ਜਾਈਦਾ ਹੈ। ਅਗਲੇ ਇੱਕ ਸ਼ਬਦ ਵਿਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਧਰਮ ਨਾਲ
ਜੋੜੇ ਪਾਖੰਡਾਂ ਦੇ ਬਖੀਏ ੳਧੇੜ ਕੇ ਰੱਖ ਦਿੱਤੇ ਹਨ। ਪੜ੍ਹੋ -
ਜਗਨ ਹੋਮ ਪੁੰਨ ਤਪ ਪੂਜਾ, ਦੇਹ ਦੁਖੀ ਨਿਤ ਦੁਖ ਸਹੈ।।
ਰਾਮ ਨਾਮ ਬਿਨੁ ਮੁਕਤਿ ਨ ਪਾਵਸਿ, ਮੁਕਤਿ ਨਾਮਿ ਗੁਰਮੁਖਿ ਲਹੈ।।
ਰਾਮ ਨਾਮ ਬਿਨੁ ਬਿਰਖੇ ਜਗਿ ਜਨਾਮ।।
ਬਿਖੁ ਖਾਵੈ, ਬਿਖੁ ਬੋਲੀ ਬੋਲੈ, ਬਿਨੁ ਨਾਵੈ ਨਿਹਫਲੁ ਮਰਿ ਭਰਮਨਾ।। ਰਹਾਉ।।
ਪੁਸਤਕ ਪਾਠ ਬਿਆਕਰਣ ਵਖਾਣੈ, ਸੰਧਿਆ ਕਰਮ ਤਿਕਾਲ ਕਰੈ।।
ਬਿਨੁ ਗੁਰ ਸ਼ਬਦ ਮੁਕਤਿ ਕਹਾ ਪ੍ਰਾਣੀ, ਰਾਮ ਨਾਮ ਬਿਨੁ ਉਰਝਿ ਮਰੈ।।
ਡੰਡ ਕਮੰਡਲ, ਸਿਖਾ ਸੂਤੁ ਧੋਤੀ, ਤੀਰਥਿ ਗਵਨੁ ਅਤਿ ਭ੍ਰਮਨੁ ਕਰੈ।।
ਰਾਮ ਨਾਮ ਬਿਨੁ ਸਾਂਤਿ ਨ ਆਵੈ, ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ।।
ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ।।
ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੇ ਭੇਖੁ ਭਇਆ।।
ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ, ਜਤ੍ਰ ਕਤ੍ਰ ਤੂ ਸਰਬ ਜੀਆ।।
ਗੁਰ ਪ੍ਰਸਾਦਿ ਰਾਖਿ ਲੇ ਜਨ ਕਉ ਹਰਿ ਰਸੁ ਨਾਨਕ ਝੋਲਿ ਪੀਆ।। (1127)
ਇਸ ਸਿਧਾਂਤਕ ਸ਼ਬਦ ਰਾਹੀਂ ਸਤਿਗੁਰੂ
ਨਾਨਕ ਸਾਹਿਬ ਪਾਖੰਡ ਕਿਰਿਆ ਦੇ ਪਰਖਚੇ ਉੱਡਾ ਰਹੇ ਹਨ। ਆਮ ਕਰਕੇ ਅਜਿਹੇ ਸਿਧਾਂਤ ਨੂੰ ਸਪੱਸ਼ਟ ਕਰਨ
ਵਾਲੇ ਸ਼ਬਦਾਂ ਦੀ, ਵੱਡੀਆਂ ਸਿੱਖ ਸਟੇਜਾਂ ਤੇ ਕਦੀ ਕਥਾ ਨਹੀਂ ਕੀਤੀ ਜਾਂਦੀ। ਕੀਰਤਨ ਕਰਨ ਵਾਲੇ
ਗੁਰੂ ਕੀਆਂ ਸੰਗਤਾਂ ਤੋਂ ਅੰਨ ਪਾਣੀ ਖਾ ਕੇ ਪੇਟ ਵਧਾਉਣ ਵਾਲੇ ਕੀਰਤਨੀਏ, ਅਜਿਹੇ ਸ਼ਬਦਾਂ ਦਾ ਕਦੀ
ਗਾਇਨ ਨਹੀਂ ਕਰਦੇ। ਪਿਛਲੇ ਪੈਂਤੀ ਕੁ ਸਾਲ ਦੇ ਧਾਰਮਕ ਜੀਵਨ ਵਿਚ ਮੈਂ ਕਿਸੇ ਕੀਰਤਨੀਏ ਤੋਂ ਇਹਨਾਂ
ਸਿਧਾਂਤਕ ਸ਼ਬਦਾਂ ਦਾ ਕੀਰਤਨ ਨਹੀਂ ਸੁਣ ਸਕਿਆ। ਕੀ ਇਹ ਗੁਰਬਾਣੀ ਨਹੀਂ ਹੈ? ਕੀ ਇਹਨਾਂ ਸ਼ਬਦਾਂ ਨੂੰ
ਪੜ੍ਹਨ ਗਾਉਣ ਨਾਲ ਕੰਡੇ ਚੁਭਦੇ ਹਨ, ਜਹਿਰ ਚੜ੍ਹਦਾ ਹੈ? ਵੈਸੇ ਬਾਰ ਬਾਰ ਬੋਲਦੇ ਹਨ - ‘‘ਸਾਧ ਸੰਗਤ
ਜੀ ਅੱਖਰ ਅੱਖਰ ਸਾਰੀ ਗੁਰਬਾਣੀ ਬੜੀ ਪਵਿੱਤਰ ਹੈ। ਬਹੁਤ ਹੀ ਮਨ ਨੂੰ ਸ਼ਾਂਤੀ ਦੇਣ ਵਾਲੀ ਹੈ, ਬੇੜੇ
ਪਾਰ ਕਰਨ ਵਾਲੀ ਹੈ ....‘‘। ਫਿਰ ਇਸ ਤਰ੍ਹਾਂ ਦੇ ਸਿੱਖ ਪੰਥ ਨੂੰ ਨਿਰਾਲੀ ਦਿੱਖ ਪ੍ਰਦਾਨ ਕਰਨ
ਵਾਲੇ ਬ੍ਰਾਹਮਣੀ ਪਾਖੰਡਾਂ ਦਾ ਬਢਾਂਗਾ ਕਰਨ ਵਾਲੇ, ਸ਼ਬਦ ਕਿਉਂ ਨਹੀਂ ਪੜ੍ਹੇ ਜਾਂਦੇ? ਕੀ ਇਹ ਮਿੱਠੀ
ਬਾਣੀ ਨਹੀਂ ਹੈ? ਆਉ ਉਪਰ ਆ ਚੁੱਕੇ ਸ਼ਬਦ ਦੀ ਵਿਚਾਰ ਕਰੀਏ - ਹੇ ਭਾਈ ! ਜੱਗ ਕਰਨ ਵਰਗੀ ਫੋਕਟ
ਕਿਰਿਆ ਕਰਨੀ ਕਿਸੇ ਲੇਖੇ ਵਿਚ ਨਹੀਂ ਪੈਣੀ। ਹਵਨ ਕਰਨੇ ਰੱਬ ਨੂੰ ਪ੍ਰਾਪਤ ਕਰਨ ਦਾ ਕੋਈ ਰਾਹ ਨਹੀਂ
ਹੈ। ਆਮ ਲੋਕਾਂ ਦੀ ਬ੍ਰਾਹਮਣਾਂ ਵੱਲੋਂ ਜੋ ਲੁੱਟ ਹੋ ਰਹੀ ਹੈ, ਜਿਸ ਨੂੰ ਦਾਨ ਪੁੰਨ ਆਖਿਆ ਜਾ ਰਿਹਾ
ਹੈ, ਬੇ ਕਾਰ ਕੰਮ ਹੈ। ਧੂਣੀਆਂ ਤਾਪਣੀਆਂ, ਸਰੀਰ ਨੂੰ ਇਹਨਾਂ ਫੋਕਟ ਕੰਮਾਂ ਵਿਚ ਤਪਾਉਣਾ ਫਜੂਲ ਹੈ।
ਇਸ ਤਰ੍ਹਾਂ ਦੇ ਕੰਮਾਂ ਵਿਚ ਸਰੀਰ ਨੂੰ ਤਕਲੀਫ ਤਾਂ ਬਹੁਤ ਝੱਲਣੀ ਪੈਂਦੀ ਹੈ, ਭਲਾ ਕਿਸੇ ਦਾ ਭੀ
ਨਹੀ ਹੁੰਦਾ। ਗੁਰੂ ਜੀ ਦੀ ਦੱਸੀ ਸੇਧ ਮੁਤਾਬਕ ਪ੍ਰਮਾਤਮਾ ਨੂੰ ਯਾਦ ਰੱਖਣਾ ਤੇ ਭਲੇ ਕੰਮ ਕਰਨੇ ਇਹੀ
ਹੈ ਰਾਮ ਨਾਮ। ਬਾਕੀ ਸਾਰੇ ਫੋਕਟ ਬੰਧਨਾਂ ਤੇ ਵਾਧੂ ਦੇ ਪਾਖੰਡ ਕੰਮਾਂ ਤੋਂ ਛੁਟਕਾਰਾ ਮਿਲ ਜਾਵੇਗਾ।
ਰੱਬੀ ਯਾਦ ਤੋਂ ਬਿਨਾਂ ਜਹਾਨ ਵਿਚ ਜਨਮ ਲੈਣਾ ਹੀ ਬਿਰਥਾ ਚਲਾ ਗਿਆ। ਜੇ ਮਨੁੱਖ ਚੰਗੇ ਕੰਮ ਨਾ ਕਰੇ,
ਜ਼ਹਿਰ ਰੂਪੀ ਗਲਤ ਤਰੀਕੇ ਖਾਣ ਪੀਣ ਤੇ ਐਸ਼ ਕਰਨ ਦੇ ਸਾਧਨ ਪੈਦਾ ਕਰੇ। ਦੂਜਿਆਂ ਦਾ ਨੁਕਸਾਨ ਕਰਨ
ਵਾਲੇ ਬਚਨ ਬੋਲਦਾ ਰਹੇ। ਇਸ ਤਰ੍ਹਾਂ ਦੇ ਮੰਦੇ ਜੀਵਨ ਖੁਣੋਂ ਕੀ ਥੁੜ੍ਹਿਆ ਪਿਆ ਸੀ? ਇਹ ਮਨੁੱਖਾ
ਸਰੀਰ ਕਾਹਦੇ ਲਈ ਹੈ। ਅਜਿਹਾ ਵਿਅਕਤੀ ਆਤਮਕ ਮੌਤੇ ਮਰ ਹੀ ਗਿਆ ਸਮਝੋ। ਮਨ ਦਾ ਖੋਟਾ ਧਰਮ ਮੁਖੀ
(ਬ੍ਰਾਹਮਣ) ਵੇਦਾਂ ਦਾ ਪਾਠ ਬਹੁਤ ਕਰਦਾ ਹੈ। ਗੁਰੂ ਦੇ ਉੱਤਮ ਉਪਦੇਸ਼ ਤੋਂ ਵਿਧੀਆਂ ਭੀ ਜਾਣਦਾ ਹੈ।
ਸਵੇਰੇ ਸ਼ਾਮੀ ਧਾਰਮਕ ਕਿਰਿਆਵਾਂ ਬੜੀਆਂ ਕਰਦਾ ਹੈ। ਗੁਰੂ ਦੇ ਉੱਤਮ ਉਪਦੇਸ਼ ਤੋਂ ਬਿਨਾ ਮਨੁੱਖਤਾ ਦਾ
ਕੁਝ ਨਹੀਂ ਸੰਵਰਨਾ। ਕਿਸੇ ਡੰਡਾ ਹੱਥ ਵਿਚ ਫੜਿਆ ਹੈ, ਕਿਸੇ ਕਮੰਡਲ (ਲੋਆ) ਚੁੱਕਿਆ ਹੈ। ਕਿਸੇ ਸਿਰ
ਦੇ ਵਿਚਕਾਰ ਬੋਦੀ (ਵਾਲਾਂ ਦੀ ਲਟ) ਰੱਖੀ ਹੈ। ਕੋਈ ਜੰਜੂ ਪਾਈ ਰਖਦਾ ਹੈ। ਕੋਈ ਧੋਤੀ ਪਹਿਨਦਾ ਹੈ।
ਕੋਈ ਹੋਰ ਤੀਰਥਾਂ ਤੇ ਇਸ਼ਨਾਨ ਕਰਦਾ ਅੱਗੋਂ ਤੇ ਅੱਗੇ ਹੀ ਸਫਰ ਕਰੀ ਜਾ ਰਿਹਾ ਹੈ। ਇਹ ਸਾਰੇ ਕੰਮ
‘‘ਧਰਮ ਦਾ ਅੰਗ‘‘ ਜਾਣਕੇ ਕੀਤੇ ਜਾ ਰਹੇ ਹਨ। ਸੱਚ ਜਾਣਿਓ ! ਇਹ ਨਿਰਾ ਪਾਖੰਡ ਹੈ ਧਰਮ ਇਹਨਾਂ ਵਿਚ
ਰਾਈ ਮਾਤਰ ਨਹੀਂ ਹੈ। ਸਿਰ ਦੇ ਵਾਲ ਵਧਾ ਕੇ ਜਟਾਵਾਂ ਬਣਾ ਲਈਆਂ, ਵੱਡਾ ਜੂੜਾ ਬੰਨ੍ਹ ਲਿਆ, ਸਰੀਰ
ਤੇ ਸੁਆਹ ਮਲ ਲਈ, ਇਹ ਕੋਈ ਧਰਮ ਨਹੀਂ ਹੈ। ਕਈਆਂ ਨੇ ਵਸਤਰ ਪਹਿਨਣੇ ਤਿਆਗ ਦਿੱਤੇ, ਜਾਨਵਰਾਂ ਵਾਂਗ
ਨੰਗੇ ਘੁੰਮ ਰਹੇ ਹਨ। ਕੀ ਇਸ ਨੂੰ ਧਰਮ ਦਾ ਅੰਗ ਮੰਨੋਗੇ ? ਨਹੀਂ ਇਸ ਤਰ੍ਹਾਂ ਕਰਨਾ ਧਰਮ ਖੇਤਰ ਵਿਚ
ਪ੍ਰਵਾਨ ਨਹੀਂ ਹੈ। ਵਾਹਿਗੁਰੂ ਦੇ ਨਾਮ ਤੋਂ ਬਗੈਰ ਸਭ ਫੋਕਟ ਕੰਮ ਹਨ। ਇਹ ਪਾਖੰਡ ਸਾਰੇ ਅਖੌਤੀ ਸਾਧ
ਪੇਟ ਪੂਰਤੀ ਲਈ ਕਰ ਰਹੇ ਹਨ। ਰੱਬ ਨਾਲ ਇਹਨਾਂ ਦਾ ਕੋਈ ਲੇਣਾ ਦੇਣਾ ਨਹੀਂ ਹੈ। ਹੇ ਭਾਈ ! ਧਰਤੀ
ਪਾਣੀ ਅਤੇ ਹਵਾ ਵਿੱਚ ਉਡਣ ਵਾਲੇ ਜਿੰਨ੍ਹੇ ਭੀ ਜੀਵ ਜੰਤੂ ਹਨ, ਰੱਬ ਦੀ ਸਾਰਿਆਂ ਤੇ ਰਹਿਮਤ ਹੈ। ਉਹ
ਹੀ ਸਾਰਿਆਂ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਰੀਜਕ ਦਿੰਦਾ ਹੈ। ਹੇ ਵਾਹਿਗੁਰੂ ਜੀ ਕ੍ਰਿਪਾ ਕਰਕੇ
ਮੇਰੀ ਭੀ ਆਤਮਿਕ ਰਾਖੀ ਕਰੋ, ਮੈਂ ਡੋਲ ਨਾ ਜਾਵਾਂ ਕਿਉਂਕਿ ਮੈਂ ਕੋਈ ਹੋਰ ਵਿਖਾਵੇ ਦੀ ਧਾਰਮਿਕ
ਕਿਰਿਆ ਨਹੀਂ ਕਰਦਾ। ਕੇਵਲ ਤੇਰੇ ਨਾਮ ਅੰਮ੍ਰਿਤ ਦੀਆਂ ਬੁੱਕਾਂ ਭਰ ਭਰ ਪਿੰਦਾ ਹਾਂ, ਇਹੀ ਨਾਮ
ਅੰਮ੍ਰਿਤ ਸਾਰੇ ਸੰਘੀ ਸਾਥੀਆਂ ਨੂੰ ਵੰਡਦਾ ਹਾਂ। ਆਓ ਭਾਈ ਗੁਰਦਾਸ ਜੀ ਤੋਂ ਪੁੱਛ ਵੇਖੀਏ ਜਗ ਆਦਿ
ਬਾਰੇ :-
ਹੋਮ ਜਗ ਲਖ ਭੋਗ, ਚਣੇ ਚਬਾਵਣੀ।। ਤੀਰਥ ਪੁਰਬ ਸੰਜੋਗ ਪੈਰ ਧੁਆਵਣੀ।।
ਗਿਆਨ ਧਿਆਨ ਲਖ ਜੋਗ ਸ਼ਬਦ ਸੁਣਾਵਣੀ।। ਰਹੈ ਨ ਸਹਸਾ ਸੋਗ ਝਾਤੀ ਪਾਵਣੀ।।
ਭਉਜਲ ਵਿਚ ਅਰੋਗ ਨ ਲਹਰਿ ਡਰਾਵਣੀ।। ਲੰਘਿ ਸੰਯੋਗ ਵਿਜੋਗ ਗੁਰਮਤਿ ਆਵਣੀ।। (ਵਾਰ -14-19)
ਹੇ ਭਾਈ ਗੁਰਸਿੱਖੋ ! ਹਵਨ ਕਰਨ ਤੇ ਲੱਖਾਂ ਕਰੋੜਾਂ ਰੁਪਏ ਅਤੇ ਲੰਮਾਂ ਸਮਾਂ ਬਰਬਾਦ ਕਰਕੇ ਜਗ ਕਰਦੇ
ਹਨ। ਇਤਨੇ ਖਰਚੀਲੇ ਕੰਮ ਆਮ ਮਨੁੱਖ ਦੇ ਵਸ ਦੀ ਬਾਤ ਨਹੀਂ ਹੈ। ਇਹਨਾਂ ਜਗਾਂ ਹਵਨਾਂ ਤੋਂ ਪ੍ਰਾਪਤੀ
ਭੀ ਕੋਈ ਨਹੀਂ ਹੈ। ਪਹਿਲਾਂ ਲੋਕਾਂ ਦੀ ਲੁੱਟ ਕਰਕੇ ਧਨ ਇਕੱਠਾ ਕਰੋ, ਫਿਰ ਬ੍ਰਾਹਮਣਾਂ ਆਦਿ ਨੂੰ
ਦਾਨ ਕਰੋ। ਗੁਰਮਤਿ ਵਿਚ ਤਾਂ ਸਤਿਗੁਰੂ ਜੀ ਨੇ ਸਮਝਾ ਦਿੱਤਾ ਹੈ ਕਿ ਲੋੜਵੰਦ ਗੁਰਸਿੱਖ ਗਰੀਬ ਦੀ
ਸੇਵਾ ਕਰੋ। ਭਾਵੇਂ ਕੇਵਲ ਪਿਆਰ ਨਾਲ ਛੋਲਿਆਂ ਦੀ ਮੁੱਠ ਹੀ ਛਕਾ ਦਿਓ, ਹਵਨ ਤੇ ਜਗ ਨਾਲੋਂ ਕਈ ਦਰਜੇ
ਬਹਿਤਰ ਹੈ। ਮੂਰਤੀਆਂ ਨੂੰ ਲੋਕੀ ਭੋਗ ਲਵਾਉਂਦੇ ਹਨ। ਇਸ ਦੀ ਥਾਵੇਂ ਗੁਰਸਿੱਖਾਂ ਨੂੰ ਸਾਦਾ ਜਿਹਾ
ਭੋਜਨ ਛਕਾ ਦਿਓ ਲੱਖਾਂ ਵਾਰੀ ਭੋਗ ਲਵਾਉਣ ਨਾਲੋਂ ਉਤਮ ਹੈ। ਲੰਮਾਂ ਪੈਂਡਾ ਤਹਿ ਕਰਕੇ, ਵੱਡਾ ਖਰਚ
ਕਰਕੇ, ਵੱਡੇ ਤੀਰਥਾਂ ਤੇ ਇਸ਼ਨਾਨ ਲਈ ਜਾਂਦੇ ਹੋ? ਗੁਰਸਿੱਖ ਦੇ ਚਰਨ ਧੁਆ ਦਿਓ ਜੋ ਕਿਰਤੀ ਹੈ, ਭਲਾ
ਹੈ, ਪਰ ਲੋੜਵੰਦ ਹੈ। ਵੱਡੇ ਪੂਰਬਾਂ ਤੇ ਘੱਟਾ ਛਾਨਣ ਦੀ ਥਾਂ ਗੁਰਸਿੱਖਾਂ ਦੀ ਸੇਵਾ ਅਤਿ ਉਤਮ ਹੈ।
ਕੋਈ ਗਿਆਨ ਗੋਸ਼ਟਾਂ ਕਰਦੇ ਹਨ। ਵੇਦ-ਸ਼ਾਸ਼ਤਰ ਪੜਦੇ ਹਨ। ਇਹਨਾਂ ਦਾ ਕੋਈ ਲਾਭ ਨਹੀਂ ਇਹਨਾਂ ਦੀ ਥਾਂ
ਗੁਰੂ ਉਪਦੇਸ਼ ਗ੍ਰਹਿਣ ਕਰੋ। ਗੁਰੂ ਦੇ ਦੱਸੇ ਮਾਰਗ ਤੇ ਚੱਲੋ ਤਾਂ ਸਾਰੇ ਗਿਆਨਾਂ ਧਿਆਨਾਂ ਨਾਲੋਂ
ਫਾਇਦੇ ਵਿੱਚ ਰਹੋਗੇ। ਲੋਕੀ ਫ਼ਿਕਰ ਝੋਰੇ ਬੇਚੈਨੀਆਂ ਵਿੱਚ ਵਿਲਕਦੇ ਦਿਸਦੇ ਹਨ। ਕਦੀ ਗੁਰੂ ਦੀ ਸੰਗਤ
ਵਿੱਚ ਆਓ। ਤੁਹਾਨੂੰ ਪਤਾ ਲੱਗੇ ਗੁਰੂ ਦਾ ਉਪਦੇਸ਼ ਕੀ ਹੈ ਤੇ ਕਿਵੇਂ ਜ਼ਿੰਦਗੀ ਬਦਲ ਦਿੰਦਾ ਹੈ।
ਸੰਸਾਰ ਸਮੁੰਦਰ ਵਿੱਚ ਗੋਤੇ ਨਹੀਂ ਖਾਓਗੇ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਓਗੇ। ਜੋ ਜ਼ਿੰਦਗੀ ਡਰਾਉਣੀ
ਪ੍ਰਤੀਤ ਹੋ ਰਹੀ ਹੈ। ਉਹੋ ਸੁਹਾਵਣੀ ਲੱਗੇਗੀ। ਕੋਈ ਡਰ ਚਿੰਤਾ ਨਹੀਂ ਪੋਹੇਗੀ। ਗੁਰੂ ਦੀ ਮੱਤ ਲੈ
ਕੇ ਇਨਸਾਨ ਸੰਜੋਗ ਵਿਜੋਗ (ਮਿਲਾਪ ਤੇ ਵਿਛੋੜਾ) ਦੀ ਅਵਸਥਾ ਤੋਂ ਉਪਰ ਉਠ ਜਾਂਦਾ ਹੈ। ਸਦਾ ਟਿਕਾਉ
ਵਿਚ ਰਹਿੰਦਾ ਹੈ।