ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 32)
ਪ੍ਰੋ: ਇੰਦਰ
ਸਿੰਘ ‘ਘੱਗਾ’
ਧਰੂ - ਭਾਗਵਤ ਅਤੇ
ਵਿਸ਼ਨੂੰ ਪੁਰਾਣ ਮੁਤਾਬਕ ਰਾਜਾ ਉਤਾਨਪਾਦ ਦਾ ਪੁੱਤਰ ਧਰੂ ਸੀ। ਕਥਾ ਹੈ ਕਿ ਉਤਾਨਪਾਦ ਦੇ ਦੋ ਰਾਣੀਆਂ
ਸਨ ਸੁਨੀਤੀ ਅਤੇ ਸਰੁਚੀ। ਸੁਨੀਤੀ ਦੇ ਗਰਭ ਤੋਂ ਧਰੂ ਅਤੇ ਸਰੁਚੀ ਦੇ ਉਦੱਰ ਤੋਂ ਉਤੱਮ ਬੇਟਾ ਪੈਦਾ
ਹੋਇਆ। ਰਾਜੇ ਦਾ ਪਰੇਮ ਸਰੁਚੀ ਨਾਲ ਬਹੁਤਾ ਸੀ। ਇੱਕ ਦਿਨ ਪਿਤਾ ਦੀ ਗੋਦ ਵਿਚ ਉੱਤਮ ਨੂੰ ਬੈਠਾ ਵੇਖ
ਕੇ ਧਰੂ ਨੇ ਭੀ ਬੈਠਣ ਦੀ ਇੱਛਾ ਜਤਾਈ। ਸਰੁਚੀ ਨੇ ਆਖਿਆ; ਹੇ ਬਾਲਕ ! ਤੂੰ ਐਸਾ ਜਤਨ ਨਾ ਕਰ,
ਕਿਉਂਕਿ ਤੂੰ ਮੇਰੇ ਗਰਭ ਤੋਂ ਪੈਦਾ ਨਹੀਂ ਹੋਇਆ। ਰਾਜਾ ਦੀ ਗੋਦ ਅਤੇ ਰਾਜ ਗੱਦੀ ਪੁਰ ਬੈਠਣ ਦਾ
ਅਧਿਕਾਰੀ ਕੇਵਲ ਮੇਰਾ ਪੁੱਤਰ ਹੈ। ਧਰੂ ਇਹ ਅਪਮਾਨ ਕਰਵਾਕੇ, ਰੋਂਦਾ ਹੋਇਆ ਮਾਂ ਕੋਲ ਗਿਆ, ਸਾਰਾ
ਹਾਲ ਸੁਣਾਇਆ ਤੇ ਪੁੱਛਿਆ; ‘‘ਮਾਂ ਮੈਨੂੰ ਰਾਜ ਕਿਵੇਂ ਮਿਲੇਗਾ?” ਮਾਂ ਨੇ ਉਦਾਸ ਹੋ ਕੇ ਆਖਿਆ;
‘‘ਪੁੱਤਰ ਤੂੰ ਮੇਰੇ ਜਿਹੀ ਅਭਾਗਣ ਦੇ ਪੇਟੋਂ ਪੈਦਾ ਹੋਇਆ ਹੈ, ਇਸ ਲਈ ਰਾਜ ਨਹੀਂ ਮਿਲੇਗਾ। ਕਿਉਂਕਿ
ਮੈਂ ਅਭਾਗਣ ਨੇ ਭਜਨ ਨਹੀਂ ਕੀਤਾ। ਜੇ ਤੇਰੇ ਅੰਦਰ ਊਚ ਪਦ ਦੀ ਇੱਛਾ ਹੈ ਤਾਂ ਭਗਵਾਨ ਦਾ ਆਰਾਧਨ ਤੇ
ਤਪੱਸਿਆ ਕਰ।” ਧਰੂ ਇਹ ਸੁਣਕੇ ਘਰੋਂ ਤੁਰ ਪਿਆ। ਰਸਤੇ ਵਿਚ ਸਤ ਰਿਸ਼ੀ ਮਿਲੇ, ਉਹਨਾਂ ਨੇ ਕਿਰਪਾ
ਕਰਕੇ ਮੰਤਰ ਉਪਦੇਸ਼ ਦਿੱਤਾ। ਧਰੂ ਨੇ ਮਧੂਵਨ ਵਿਚ ਜਾ ਕੇ ਅਜਿਹਾ ਘੋਰ ਤਪ ਕੀਤਾ ਕਿ ਵਿਸ਼ਨੂੰ ਨੇ
ਸਾਖਸ਼ਾਤ ਦਰਸ਼ਨ ਦੇ ਕੇ ਸਾਰੀ ਕਾਮਨਾ ਪੂਰੀ ਕੀਤੀ। ਜਦ ਧਰੂ ਘਰ ਵਾਪਸ ਆਇਆ ਤਦ ਪਿਤਾ ਨੇ ਵੱਡੇ ਆਦਰ
ਨਾਲ ਰਾਜ ਸਿੰਘਾਸਨ ਦਿੱਤਾ। ਇਸ ਦਾ ਦੂਜਾ ਭਾਈ ਸ਼ਿਕਾਰ ਗਿਆ ਰਾਖਸ਼ਾਂ ਲੋਕਾਂ ਨੇ ਮਾਰ ਦਿੱਤਾ। ਧਰੂ
ਦੇ ਦੋ ਪਤਨੀਆਂ ਸਨ ਭਰਮ ਤੇ ਇਲਾ। ਭਰਮ ਤੋਂ ਦੋ ਪੁੱਤਰ ਪੈਦਾ ਹੋਏ, ਇਲਾ ਤੋਂ ਇਕ ਪੁੱਤਰ ਜਨਮਿਆ।
ਧਰੂ 36000 ਬਰਸ ਰਾਜ ਕਰਕੇ, ਵਿਸ਼ਨੂੰ ਦੇ ਦਿੱਤੇ ਅਚੱਲ ਅਸਥਾਨ ਤੇ ਜਾ ਬਿਰਾਜਿਆ। (ਮਹਾਨ ਕੋਸ਼ ਪੰਨਾ
- 674, ਹਿੰਦੂ ਮਿਥਿਹਾਸ ਕੋਸ਼ ਪੰਨਾ 304)
ਵਿਚਾਰ :- ਘਰੇਲੂ ਕਾਰਨ ਤੋਂ ਉਦਾਸ ਹੋ ਕੇ ਧਰੂ ਘਰੋਂ ਨਿਕਲ ਟੁਰਿਆ। ਮਤਰੇਈ ਮਾਂ ਨੇ
ਪਰੇਸ਼ਾਨ ਕੀਤਾ, ਪਿਤਾ ਨੇ ਪੁੱਤਰ ਦੀ ਮਦਤ ਨਾ ਕੀਤੀ। ਮਾਂ ਨੇ ਦੱਸਿਆ ਕਿ ਅਸੀਂ ਭਗਤੀ ਤਪੱਸਿਆ ਨਹੀਂ
ਕੀਤੀ। ਇਹ ਗੱਲਾਂ ਸੁਣਕੇ ਧਰੂ ਘਰੋਂ ਨਿਕਲਿਆ, ਕੀ ਕਰਨ? ਤਪੱਸਿਆ ਕਰਨ। ਤਪੱਸਿਆ ਤੋਂ ਪਰਸੰਨ ਹੋ ਕੇ
ਵਿਸ਼ਨੂੰ ਜੀ ਨੇ ਸਾਖਸ਼ਾਤ ਦਰਸ਼ਨ ਦਿੱਤੇ, ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ। ਛੱਤੀ ਹਜ਼ਾਰ ਬਰਸ
ਅਟੱਲ ਰਾਜ ਕੀਤਾ। ਇਹਨਾਂ ਕਹਾਣੀਆਂ ਦੀ ਬਦੌਲਤ, ਹਿੰਦੂ ਸਮਾਜ ਦਾ ਬਹੁ ਗਿਣਤੀ ਲਾਣਾ ਜਦੋਂ ਦੇਸ਼ ਤੇ
ਹਮਲਾ ਹੁੰਦਾ ਸੀ ਤਾਂ ਜੰਗਲ ਵਿਚ ਗੁਫਾਵਾਂ ਵਿਚ, ਪਹਾੜਾਂ ਤੇ, ਭਗਤੀ ਤਪੱਸਿਆ ਕਰਨ ਚਲ ਪੈਂਦੇ ਸਨ।
ਭਗਤੀ ਵਿਚੋਂ ਸ਼ਕਤੀ ਮਿਲੇਗੀ। ਉਮਰਾਂ ਲੰਮੀਆਂ ਕਰਨ ਵਾਲੇ ਯੋਗੀ ਪਰਾਣਾਯਾਮ ਕਰਦੇ ਸੈਂਕੜੇ ਸਾਲਾਂ
ਦੀਆਂ ਉਮਰਾਂ ਲੰਮੀਆਂ ਕਰਨ ਦਾ ਭਰਮ ਪਾਲਦੇ ਰਹੇ। ਉਮਰ ਲੰਮੀ ਕਰਕੇ ਸੰਵਾਰਿਆ ਕੀ? ਘੋਰ ਤਪੱਸਿਆ
ਕਰਕੇ ਦੇਸ਼ ਦੀ ਜੰਤਾ ਨੂੰ ਕੀ ਸੁੱਖ ਦਿੱਤਾ? ਵਿਸ਼ਨੂੰ ਖੁਦ ਹੀ ਅਣਹੋਇਆ ਹੈ, ਪਰਗਟ ਕਿੱਥੋਂ ਹੋਵੇਗਾ?
ਭਗਤੀ ਤੇ ਇੰਨਾ ਪਰਸੰਨ ਹੋਇਆ ਕਿ 36000 ਸਾਲ ਰਾਜ ਕਰਨ ਦਾ ਅਧਿਕਾਰ ਦੇ ਗਿਆ, ਧਰੂ ਜੀ ਨੂੰ। ਜਿਵੇਂ
ਇਹ ਕਹਾਣੀ ਘੜੀ ਤਰਾਸੀ ਗਈ ਹੈ ਜੇ ਇਸਦੀ ਚੀਰ ਫਾੜ ਕਰੀਏ, ਤਾਂ ਸਪਸ਼ਟ ਦਿੱਸ ਆਵੇਗਾ, ਕਿਥੇ ਸੀ ਇਹ
ਰਾਜ ਜੋ 36000 ਸਾਲ ਨਿਰੰਤਰ ਚਲਦਾ ਰਿਹਾ? ਇੱਕੋ ਆਦਮੀ ਦੀ ਉਮਰ ਛੱਤੀ ਹਜ਼ਾਰ ਸਾਲ? ਵਾਹ ਭਗਵਾਨ ਜੀ
! ਤੇਰੇ ਰੰਗ ਨਿਆਰੇ। ਇਸ ਲੰਮੇ ਰਾਜ ਨੇ ਕੀ ਸੰਵਾਰਿਆ ਕਿਸੇ ਦਾ? ਜਦੋਂ ਦੇਸ਼ ਇੱਕ ਹਜ਼ਾਰ ਸਾਲ ਤਕ
ਗੁਲਾਮ ਰਿਹਾ, ਉਸ ਵਕਤ ਕਈ ਹਜਾਰ ਸਾਧ, ਗੁਫਾਵਾਂ ਵਿਚ ਤਪੱਸਿਆ ਕਰਦੇ ਰਹੇ ਸਨ। ਮੰਤਰ ਪੜBਦੇ ਰਹੇ
ਸਨ, ਧੂਣੀਆਂ ਤਾਪਦੇ ਰਹੇ ਸਨ। ਜਲਧਾਰੇ ਕਰਦੇ ਰਹੇ ਸਨ, ਪੁੱਠੇ ਲਟਕਦੇ ਰਹੇ ਸਨ। ਮੂਰਤੀਆਂ ਦੇ ਅੱਗੇ
ਆਰਤੀਆਂ ਉਤਾਰਦੇ ਰਹੇ ਸਨ। ਟੱਲ ਖੜਕਾਉਂਦੇ ਸਨ .....। ਕਿਸੇ ਸਾਧ ਯੋਗੀ ਮਹਾਤਮਾ ਬਰਹਮ ਗਿਆਨੀ
ਨੂੰ, ਵਿਸ਼ਨੂੰ ਨੇ ਸਾਖਸ਼ਾਤ ਦਰਸ਼ਨ ਦੇ ਕੇ ਰਾਜਾ ਨਾ ਬਣਾਇਆ। ਭਰਾ ਤੋਂ ਰਾਜ ਖੋਹਕੇ ਦੂਜੇ ਭਰਾ ਨੂੰ
ਦੇਣ ਲਈ ਵਿਸ਼ਨੂੰ ਜੀ ਆ ਪਧਾਰੇ। ਪਰ ਜਦੋਂ ਦੁਸ਼ਮਣਾਂ ਨੇ ਸਾਰਾ ਭਾਰਤ ਪੈਰਾਂ ਹੇਠ ਲਿਤਾੜ ਦਿੱਤਾ,
ਮਿੱਟੀ ਵਿਚ ਮਿਲਾ ਦਿੱਤਾ, ਕੱਖੋ ਹੋਲਾ ਕਰ ਦਿੱਤਾ ਉਸ ਵਕਤ ਵਿਸ਼ਨੂੰ ਜੀ ਨੂੰ ਤਰਸ ਨਾ ਆਇਆ? ਜਦੋਂ
ਦੇਸ਼, ਬਦੇਸ਼ੀ ਜਰਵਾਣਿਆਂ ਦੇ ਕਬਜੇ ਵਿਚ ਨਹੀਂ ਸੀ, ਸਗੋਂ ਭਰਾ ਦੇ ਹੀ ਰਾਜ ਪਰਬੰਧ ਵਿਚ ਸੀ। ਭਰਾ
ਤੋਂ ਰਾਜ ਲੈ ਕੇ ਦੂਜੇ ਭਰਾ ਨੂੰ ਗੱਦੀ ਤੇ ਬਿਠਾਣ ਲਈ, ਵਿਸ਼ਨੂੰ ਜੀ ਨੂੰ ਸਵਰਗ ਦੇ ਸੁਖ ਛੱਡ ਕੇ,
ਉਡਣ ਖਟੋਲਾ ਸਟਾਟ ਕਰਕੇ, ਧਰਤੀ ਉਤੇ ਦੂਰਬੀਨ ਨਾਲ ਢੂੰਡ ਕੇ ਧਰੂ ਦੀ ਮੱਦਤ ਕੀਤੀ। ਬੜਾ ਤਰਸ ਆਇਆ
ਧਰੂ ਤੇ। ਸਾਰਾ ਹਿੰਦ ਤਰਾਹ ਤਰਾਹ ਕਰਦਾ ਰਿਹਾ, ਬੁੱਕੀ ਹੰਝੂ ਕੇਰਦਾ ਰਿਹਾ, ਕਲੇਜਾ ਵਿੰਨਦੀਆਂ
ਲੇਰਾਂ ਮਾਰਦਾ ਰਿਹਾ..... ਵਿਸ਼ਨੂੰ ਜੀ ਨੇ ਕੰਨ ਤੇ ਜੂੰ ਨਾ ਸਰਕੀ, ਨਾ ਦਰਸ਼ਨ ਦਿੱਤੇ। ਹੋਰ ਬੱਚੇ
ਬੱਚੀਆਂ ਉਸਨੂੰ ਧਰੂ ਵਰਗੇ ਨਜਰ ਨਾ ਆਏ। ਪੱਖਪਾਤੀ ਕਿਸੇ ਥਾਂ ਦਾ।
ਗੁਰੂ ਪਿਆਰ ਵਾਲਿਓ ! ਨਾ ਵਿਸ਼ਨੂੰ ਨਾ ਧਰੂ ਇਸ ਧਰਤੀ ਤੇ ਕੁਝ ਸੰਵਾਰਕੇ ਗਏ ਹਨ ਨਾ ਉਹਨਾਂ ਦੀ
ਜਿੰਦਗੀ ਸਾਡਾ ਰੋਲ ਮਾਡਲ ਹੈ। ਇਸ ਕਹਾਣੀ ਦੀ ਸਿੱਖਿਆ ਮੁਤਾਬਕ ਤਾਂ ਹੁਣ ਭੀ ਸਾਨੂੰ ਰਾਜਸੁੱਖ ਜਾਂ
ਜਿੰਦਗੀ ਦੇ ਹੋਰ ਸੁੱਖ ਲੈਣ ਵਾਸਤੇ, ਜੰਗਲਾਂ ਵਿਚ ਜਾ ਕੇ ਤਪੱਸਿਆ ਕਰਨੀ ਪਵੇਗੀ। ਵਿਸ਼ਨੂੰ ਜੀ ਪਰਗਟ
ਹੋ ਕੇ ਸਾਰੇ ਸੰਕਟ ਦੂਰ ਕਰ ਦੇਣਗੇ? ਅੱਜ ਸਾਨੂੰ ਧਰੂ ਵਰਗੇ ਕਾਇਰ ਨਹੀਂ ਚਾਹੀਦੇ, ਸਾਨੂੰ ਮਹਾਰਾਜਾ
ਰਣਜੀਤ ਸਿੰਘ ਵਰਗੇ ਬਹਾਦਰ ਚਾਹੀਦੇ ਹਨ। ਸਰ: ਹਰੀ ਸਿੰਘ ਨਲੂਏ ਵਰਗੇ ਤੇਗ ਦੇ ਧਨੀ ਕਾਬਲ ਤੱਕ
ਕਾਂਬਾ ਛੇੜ ਦੇਣ ਵਾਲੇ, ਲਾਸਾਨੀ ਸੂਰਮੇ ਚਾਹੀਦੇ ਹਨ। ਸਰ: ਚੜ੍ਹਤ ਸਿੰਘ ਸ਼ੁਕਰਚੱਕੀਆ, ਸਰ: ਜੱਸਾ
ਸਿੰਘ ਆਹਲੂਵਾਲੀਆ, ਸਰ: ਬਘੇਲ ਸਿੰਘ, ਨਵਾਬ ਕਪੂਰ ਸਿੰਘ ਆਦਿ ਵਰਗੇ ਸਿਰਲੱਥ ਬਹਾਦਰ ਚਾਹੀਦੇ ਹਨ।
ਭਗਤੀ ਕਰਨ ਵਾਲੇ ਸਾਧਾਂ ਨੇ ਭਗਤੀ ਕਰਵਾ ਕੇ, ਸਾਰੀ ਸਿੱਖ ਕੌਮ ਨੂੰ ਹਿਜੜੇ ਬਣਾਉਣ ਦਾ ਪੂਰਾ ਪਰਬੰਧ
ਕੀਤਾ ਹੋਇਆ ਹੈ। ਬਚ ਜਾਓ ਜੇ ਬਚ ਸਕਦੇ ਹੋ, ਡੇਰੇਦਾਰਾਂ ਦੇ ਸਿਮਰਨੇ ਤੋਂ, ਮਾਲਾ ਤੋਂ ਮੰਤਰਾਂ
ਤੋਂ, ਅਖੰਡ ਖਾਠਾਂ ਤੋਂ, ਆਤਮ ਰਸ ਕੀਤਰਨਾਂ ਤੋਂ, ਰੈਣ ਸਬਾਈ ਕੀਰਤਨਾਂ ਤੋਂ ......। ਇਨ੍ਹਾ ਭਗਤੀ
ਤਪੱਸਿਆ ਦੀਆਂ ਕਹਾਣੀਆਂ ਨੇ ਹਿੰਦੂਆਂ ਦਾ ਕੁਝ ਨਹੀਂ ਸੰਵਾਰਿਆ, ਸਿੱਖਾਂ ਦਾ ਕੀ ਸਵਾਰਨਗੀਆਂ?
ਸਿੱਖਾਂ ਨੂੰ ਜੋ ਰਾਜ ਪਰਾਪਤ ਹੋਇਆ ਸੀ, ਉਹ ਮਾਲਾ ਫੇਰ ਕੇ ਤਪੱਸਿਆ ਕਰਕੇ ਨਹੀਂ, ਸਗੋਂ ਗੁਰੂ ਦੀ
ਅਗਵਾਈ ਵਿਚ ਚੱਲਦਿਆਂ, ਵਿਕਾਰਾਂ ਨੂੰ ਤਿਆਗ ਕੇ, ਗੁਣਵਾਨ ਬਣਕੇ, ਏਕਤਾ ਦੇ ਸੂਤਰ ਵਿਚ ਪਰੋਏ ਜਾ
ਕੇ, ਲੰਮੀ ਪਲਾਨਿੰਗ ਬਣਾ ਕੇ, ਪੂਰੀ ਦਰਿੜBਤਾ ਨਾਲ ਹਥਿਆਰਬੰਦ ਹੋ ਕੇ, ਦੁਸ਼ਮਣ ਦੇ ਸਾਹਮਣੇ ਹਿੱਕਾਂ
ਡਾਹਕੇ, ਲੜਦੇ ਰਹੇ। ਭਾਜੀਆਂ ਪਾਉਂਦੇ ਰਹੇ, ਖੂਨ ਦੀਆਂ ਨਦੀਆਂ ਬਹਾਉਂਦੇ ਰਹੇ, ਸੀਸ ਗੰਜ ਚਿਣਾਉਂਦੇ
ਰਹੇ। ਫਿਰ ਕਿਤੇ ਜ਼ਾਲਮ ਹਕੂਮਤਾਂ ਦਾ ਖਾਤਮਾ ਹੋਇਆ ਸੀ। ਇੱਕ ਆਦਮੀ ਦੀ ਤਪੱਸਿਆ ਨਾਲ ਜੇ ਰਾਜ ਪਲਟਾ
ਹੋ ਸਕਦਾ ਹੁੰਦਾ ਤਾਂ ਇਕੱਲੇ ਗੁਰੂ ਨਾਨਕ ਸਾਹਿਬ ਹੀ ਇਹ ਕੰਮ ਕਰ ਦਿੰਦੇ। ਕਾਹਨੂੰ ਹੋਰ ਲੋਕਾਂ ਨੂੰ
ਮਰਵਾਉਣਾ ਸੀ? ਕੇਵਲ ਮੱਤ ਭੇਦ ਲਈ ਦਰਿਸ਼ਟਾਂਤ ਦਿੱਤਾ ਹੈ ਭਾਈ ਗੁਰਦਾਸ ਨੇ। ਇਹ ਨਹੀਂ ਕਿਤੇ ਲਿਖਿਆ
ਕਿ ਗੁਰਸਿੱਖੋ, ਤੁਸੀਂ ਭੀ ਇਸੇ ਤਰ੍ਹਾਂ ਜੰਗਲਾਂ ਵਿਚ ਜਾ ਕੇ ਤਪੱਸਿਆ ਕਰੋ। ਵਿਸ਼ਨੂੰ ਰਾਜ ਦੇਵੇਗਾ।
ਧ੍ਰੂ ਹਸਦਾ ਘਰਿ ਆਇਆ ਕਰਿ ਪਿਆਰੁ ਪਿਉ ਕੁਛੜਿ ਲੀਤਾ।।
ਬਾਹਹੁ ਪਕੜਿ ਉਠਾਲਿਆ ਮਨ ਵਿਚ ਰੋਸੁ ਮਤਰੇਈ ਕੀਤਾ।।
ਡੁਡਹੁ ਲਿਕਾ ਮਾਂ ਪੁਛੈ ਤੂੰ ਸਾਵਾਣੀ ਹੈ ਕਿ ਸੁਰੀਤਾ।।
ਸਾਵਾਣੀ ਹਾਂ ਜਨਮ ਦੀ ਨਾਮ ਨ ਭਗਤੀ ਕਰਮਿ ਦਰਿੜBਤਾ।।
ਕਿਸੁ ਉਦਮ ਤੇ ਰਾਜ ਮਿਲੇ ਸਤਰੂ ਤੇ ਸਭਿ ਹੋਵਨਿ ਮੀਤਾ।।
ਪਰਮੇਸਰੁ ਆਰਾਧੀਐ ਜਿਦੂ ਹੋਈਐ ਪਤਿਤ ਪੁਨੀਤਾ।।
ਬਾਹਰਿ ਚਲਿਆ ਕਰਣਿ ਤਪੁ ਮਨ ਬੈਰਾਗੀ ਹੋਇ ਅਤੀਤਾ।।
ਨਾਰਦ ਮੁਨਿ ਉਪਦੇਸਿਆ ਨਾਉ ਨਿਧਾਨੁ ਅਮਿਉ ਰਸੁ ਪੀਤਾ।।
ਪਿਛਹੁ ਰਾਜੇ ਸੱਦਿਆ ਅਬਿਚਲੁ ਰਾਜ ਕਰਹੁ ਨਿਤ ਨੀਤਾ।।
ਹਾਰਿ ਚਲੇ ਗੁਰਮੁਖਿ ਜਗ ਜੀਤਾ।। (ਭਾਈ ਗੁਰਦਾਸ ਜੀ, ਵਾਰ - 10 - 1)
ਪੌਰਾਣਕ ਕਥਾ ਦਾ ਹਵਾਲਾ ਦੇ ਕੇ ਭਾਈ ਗੁਰਦਾਸ ਜੀ ਸਮਝਾਉਂਦੇ ਹਨ। ਹੇ ਭਾਈ ! ਹਸਦਾ ਖੇਢਦਾ ਖੁਸ਼
ਮਿਜਾਜ ਧਰੂ ਬਾਹਰੋਂ ਮਹਿਲ ਵਿਚ ਆਇਆ। ਪਿਤਾ ਨੇ ਪਿਆਰ ਨਾਲ ਆਪਣੇ ਨਾਲ ਬੁੱਕਲ ਵਿਚ ਬਿਠਾ ਲਿਆ। ਧਰੂ
ਦੀ ਮਤਰੇਈ ਮਾਂ ਨੇ ਗੁੱਸੇ ਵਿਚ ਬਾਂਹ ਤੋਂ ਫੜਕੇ, ਝਟਕਾ ਮਾਰਕੇ ਉਠਾ ਦਿਤਾ। ਕਿਉਂਕਿ ਉਹ ਨਹੀਂ
ਚਾਹੁੰਦੀ ਸੀ ਕਿ ਰਾਜੇ ਦਾ ਪਿਆਰ ਧਰੂ ਨਾਲ ਬਣੇ। ਇਸ ਤਰ੍ਹਾਂ ਕਰਨ ਨਾਲ ਤਾਂ, ਆਉਣ ਵਾਲੇ ਸਮੇਂ ਵਿੱਚ
ਧਰੂ ਨੂੰ ਰਾਜ ਗੱਦੀ ਮਿਲ ਸਕਦੀ ਹੈ। ਮੇਰਾ ਪੁੱਤਰ ਰਾਜ ਤੋਂ ਵਾਂਝਾ ਰਹਿ ਜਾਵੇਗਾ। ਇਹ ਨਿਮੋਝੂਣਾ
ਆਪਣੀ ਮਾਂ ਕੋਲ ਆ ਕੇ ਪੁੱਛਦਾ ਹੈ ਮਾਂ ਤੂੰ ਉਸ ਰਾਜੇ ਨੇ ਵਿਆਹ ਕੇ ਨਹੀਂ ਲਿਆਂਦੀ? ਤੂੰ ਮੇਰੀ ਮਾਂ
ਰਾਣੀ ਹੈ ਜਾਂ ਇਸ ਘਰ ਦੀ ਗੋਲੀ? ਮਾਂ ਨੇ ਧਰੂ ਨੂੰ ਦੱਸਿਆ ਕਿ ਜਨਮ ਤੋਂ ਰਾਜੇ ਦੀ ਬੇਟੀ ਹਾਂ।
ਰਾਜੇ ਨਾਲ ਵਿਆਹੀ ਗਈ ਹਾਂ। ਲਗਦੈ ਰੱਬ ਨਾਰਾਜ਼ ਹੋ ਗਿਆ ਹੈ। ਜੇ ਉਸਦੀ ਅਰਾਧਨਾ ਕਰੀਏ ਤਾਂ ਉਹ ਖੁਸ਼
ਹੋਵੇ, ਫਿਰ ਕਿਤੇ ਸ਼ਾਇਦ ਖੁਸ਼ੀਆਂ ਵਾਪਸ ਪਰਤ ਆਉਣ। ਧਰੂ ਨੇ ਫਿਰ ਪੁੱਛਿਆ - ‘‘ਮਾਂ ਸਿੱਧੀ ਗੱਲ ਦੱਸ
ਕਿ ਮੈਨੂੰ ਪਿਤਾ ਦਾ ਰਾਜ ਕਿਵੇਂ ਮਿਲੇਗਾ? ਪਿਤਾ, ਮਤਰੇਈ ਮਾਂ ਜੋ ਦੁਸ਼ਮਣ ਬਣ ਗਏ ਹਨ, ਕਿਵੇਂ ਮੇਰੇ
ਪੱਖ ਵਿਚ ਹੋ ਜਾਣ”? ਮਾਂ ਨੇ ਸਮਝਾਇਆ - ‘‘ਬੇਟਾ ਪਰਮੇਸ਼ਰ ਹੀ ਸਹਾਈ ਹੋ ਸਕਦਾ ਹੈ, ਹੋਰ ਤਾਂ ਕੋਈ
ਸਹਾਰਾ ਨਹੀਂ ਹੈ ਇਸ ਸਮੇਂ। ਰੱਬ ਹੀ ਵਿਰੋਧੀਆਂ ਨੂੰ ਸੁਮੱਤ ਦੇਵੇ। ਰਬ ਨੂੰ ਧਿਆਉਣ ਨਾਲ ਮਨੁੱਖ
ਨੀਚ ਤੋਂ ਉੱਚਾ ਹੋ ਜਾਂਦਾ ਹੈ”। ਇਹ ਸੁਣਕੇ ਧਰੂ ਘਰੋਂ ਚੱਲ ਪਿਆ ਤਪ ਕਰਨ ਵਾਸਤੇ। ਬੈਰਾਗੀ ਵੇਸ
ਧਾਰਣ ਕਰ ਲਿਆ, ਸਭ ਕੁੱਝ ਤਿਆਗ ਦਿੱਤਾ। ਰਾਹ ਵਿਚ ਨਾਰਦ ਮੁਨੀ ਮਿਲ ਗਿਆ। ਉਸਨੇ ਨਾਮ ਸਿਮਰਣ ਦੀ
ਵਿਧੀ, ਭਗਤੀ ਦੇ ਤਰੀਕੇ ਸਮਝਾਏ। ਜਦੋਂ ਪਿਤਾ ਰਾਜੇ ਨੂੰ ਪਤਾ ਲੱਗਾ, ਉਸਨੇ ਆਪਣੇ ਸੇਵਕ ਭੇਜ ਕੇ,
ਧਰੂ ਨੂੰ ਵਾਪਸ ਬੁਲਾਇਆ। ਇਹ ਭੀ ਆਖਿਆ ਕਿ ਬੇਟਾ ਆ ਕੇ ਰਾਜ ਸਾਂਭ ਲੈ, ਘਰੋਂ ਨਾ ਜਾਹ ਸਾਧ ਨਾ ਬਣ।
ਗੁਰਮੁਖਾਂ ਦਾ ਰਾਹ ਨਿਰਾਲਾ ਹੈ, ਕੋਈ ਜੋ ਮਰਜ਼ੀ ਡਰਾਵੇ ਦੇਵੇ, ਭਾਵੇ ਲਾਲਚ ਦੇਵੇ, ਗੁਰਮੁਖ ਅਡੋਲ
ਆਪਣੀ ਮੰਜ਼ਿਲ ਵਲ ਵਧਦੇ ਤੁਰੇ ਜਾਂਦੇ ਹਨ। ਸਾਰਾ ਸੰਸਾਰ ਭਾਵੇਂ ਇੱਕ ਪਾਸੇ ਹੋਵੇ, ਪਰ ਨੇਕ ਮਨੁੱਖ
ਇਕੱਲਾ ਹੀ ਡਟ ਜਾਂਦਾ ਹੈ। ਮਨ ਵਾਂਛਤ ਪਰਾਪਤੀ ਕਰਕੇ ਹੀ ਸ਼ਾਂਤ ਹੁੰਦਾ ਹੈ। ਸਭ ਹਾਰ ਜਾਂਦੇ ਹਨ
ਗੁਰਮੁਖਿ ਜਿੱਤ ਜਾਂਦਾ ਹੈ।
ਭਾਈ ਗੁਰਦਾਸ ਜੀ ਨੇ ‘‘ਨਾਰਦ ਮੁਨੀ ਨੇ ਉਪਦੇਸ਼ ਦਿੱਤਾ,” ਲਿਖਿਆ ਹੈ ਪਿਆਰਿਓ ! ਨਾਰਦ ਮੁਨੀ ਖੁਦ ਹੀ
ਕਲਪਨਾ ਦੀ ਉਪਜ ਹੈ, ਉਹ ਕੋਈ ਇਤਿਹਾਸਕ ਪਾਤਰ ਨਹੀਂ ਹੈ। ਭਾਈ ਗੁਰਦਾਸ ਜੀ ਇਤਿਹਾਸ ਨਹੀਂ ਲਿਖ ਰਹੇ,
ਸਗੋਂ ਪੌਰਾਣਕ ਕਹਾਣੀਆਂ ਵਿਚੋਂ ਚੋਣਵੇਂ ਅੰਸ਼ ਲੈ ਕੇ, ਨਵੇਂ ਢੰਗ ਨਾਲ ਪੇਸ਼ ਕਰਕੇ, ਨਵੇਂ ਗਾਡੀ ਰਾਹ
ਵੱਲ ਤੋਰ ਰਹੇ ਹਨ। ਇਹਨਾਂ ਨਾਰਦਾਂ ਸਾਰਦਾਂ ਨੂੰ ਭਾਈ ਜੀ ਅਤੇ ਗੁਰਬਾਣੀ ਬਹੁਤ ਥਾਈਂ ਰੱਦ ਕਰ
ਚੁੱਕੀ ਹੈ। ਪੌਰਾਣਕ ਕਹਾਣੀ ਮੁਤਾਬਕ ਤਾਂ ਵਿਸ਼ਨੂੰ ਨੇ ਆ ਕੇ ਧਰੂ ਨੂੰ ਸ਼ਾਖਸਾਤ ਦਰਸ਼ਨ ਦਿੱਤੇ। ਕੀ
ਇਹ ਸੰਭਵ ਹੈ ਜਦੋਂ ਜੀ ਚਾਹੇ ਬਰਹਮਾ ਵਿਸ਼ਨੂੰ ਸ਼ਿਵ ਨੂੰ ਪਰਗਟ ਕਰਵਾ ਲਓ। ਮਨ ਮਰਜ਼ੀ ਦੇ ਵਰ ਜਾਂ
ਸਰਾਪ ਦੁਆ ਲਓ। ਬਰਾਹਮਣ ਦੀ ਚਾਲਾਕੀ ਭਰੀ ਲਿਖਤ ਵਿਚ ਇਹ ਦੇਵੀਆਂ ਦੇਵਤੇ ਕਠਪੁਤਲੀਆਂ ਹਨ। ਇਹਨਾਂ
ਦੀ ਆਪਣੀ ਕੋਈ ਇੱਛਾ ਨਹੀਂ ਹੈ। ਆਪਣੀ ਕੋਈ ਲਿਖਤ ਭੀ ਦੇਵਤਿਆਂ ਤੇ ਅਵਤਾਰਾਂ ਦੀ ਨਹੀਂ ਹੈ। ਜੋ
ਕੁੱਝ ਹੈ ਉਹ ਸਭ ਬਰਾਹਮਣ ਦੀ ਸਿਰਜਣਾ ਹੈ। ਧਰੂ ਨੂੰ ਵਿਸ਼ਨੂੰ ਨੇ 36000 ਬਰਸ ਰਾਜ ਕਰਨ ਦਾ ‘‘ਵਰ”
ਦਿਤਾ। ਕੋਈ ਇਨਸਾਨ ਮਨ ਲਵੇਗਾ ਇਸ ਕੁਫਰ ਨੂੰ? ਝੂਠ ਦੀ ਭੀ ਕੋਈ ਹੱਦ ਹੁੰਦੀ ਹੈ। ਹਿੰਦੂਆਂ ਦਾ ਇਸ
ਝੂਠ ਤੋਂ ਬਿਨਾਂ ਨਹੀ ਸਰਦਾ ਹੋਵੇਗਾ, ਮੰਨ ਲੈਦੇ ਹਾਂ। ਸਿੱਖਾਂ ਨੂੰ ਕੀ ਪਾਗਲ ਕੁੱਤੇ ਨੇ ਵੱਢਿਆ
ਹੈ ਕਿ ਉਹ ਝੂਠ ਦੇ ਪਿੱਛੇ ਕਿਉਂ ਲੱਗਣਗੇ? ਸਿੱਖਾਂ ਦੇ ਪਰਚਾਰਕ ਥੋਕ ਵਿਚ ਮਿਲ ਜਾਣਗੇ ਜੋ ਮੁੜ ਮੁੜ
ਇਹਨਾਂ ਉਦਾਹਰਣਾਂ ਵਾਲੀਆਂ ਪੰਕਤੀਆਂ ਲੈ ਕੇ ਸਾਰਾ ਸਮਾਂ ਸਿੱਖ ਸਟੇਜਾਂ ਤੇ ਹਿੰਦੂ ਮੱਤ ਦਾ ਪਰਚਾਰ
ਕਰੀ ਜਾਂਦੇ ਹਨ। ਅਛੋਪਲੇ ਹੀ ਸਿੱਧੇ ਸਾਧੇ ਸਿੱਖ ਸਮਾਜ ਨੂੰ, ਹਿੰਦੂ ਬਣਾਇਆ ਜਾ ਰਿਹਾ ਹੈ। ਕੁੱਝ
ਗੁਰਬਾਣੀ ਪਰਮਾਣ -
ਰਾਮੁ ਜਪਉ ਜੀਅ ਐਸੇ ਐਸੇ।। ਧਰੂ ਪਰਹਿਲਾਦ ਜਪਿਓ ਹਰਿ ਜੈਸੇ।।
ਦੀਨਾ ਦਇਆਲ ਭਰੋਸੇ ਤੇਰੇ।। ਸਭੁ ਪਰਵਾਰੁ ਚੜਾਇਆ ਬੇੜੇ।। ਰਹਾਉ।। (337)
ਹੇ ਭਾਈ ! ਪਰਮਾਤਮਾ ਨੂੰ ਇਸ ਤਰਾਂ ਧਿਆਓ, ਭਰੋਸਾ ਕਰੋ, ਜਿਵੇਂ ਛੋਟੀ ਉਮਰੇ (ਪੌਰਾਣਕ ਕਥਾ ਦਾ
ਹਵਾਲਾ ਹੈ) ਧਰੂ ਤੇ ਪਰਹਲਾਦ ਨੇ ਰੱਬ ਤੇ ਵਿਸ਼ਵਾਸ਼ ਕੀਤਾ ਸੀ। ਜੇ ਉਹਨਾਂ ਨੂੰ ਭਰੋਸਾ ਸੀ, ਤੁਸੀਂ
ਖੁਦ ਮੰਨਦੇ ਹੋ। ਫਿਰ ਤੁਹਾਨੂੰ ਭਰੋਸਾ ਕਿਉਂ ਨਹੀਂ ਨਿਰੰਕਾਰ ਤੇ? ਅਸੀਂ ਤਾਂ ਦੀਨਾ ਦੀ ਰੱਖਿਆ ਕਰਨ
ਵਾਲੇ ਰੱਬ ਤੇ ਪੂਰੀ ਤਰ੍ਹਾਂ ਭਰੋਸਾ ਕਾਇਮ ਕਰ ਲਿਆ ਹੈ। ਇਸੇ ਲਈ ਪਰਵਾਰ ਅਤੇ ਸੰਗੀ ਸਾਥੀਆਂ ਨੂੰ,
ਨਾਮ ਦੇ ਬੇੜੇ ਵਿਚ ਸਵਾਰ ਕਰਵਾ ਦਿੱਤਾ ਹੈ। ਪੂਰਨ ਵਿਸ਼ਵਾਸ਼ ਹੈ ਕਿ ਸੰਸਾਰ ਸਮੁੰਦਰ ਤੋਂ ਪਾਰ ਲੰਘ
ਜਾਵਾਂਗੇ। ਹੁਣ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਥੇ, ਕਬੀਰ ਜੀ ਨੇ ਵਿਸ਼ਨੂੰ ਦੀ ਭਗਤੀ ਕਰਨ
ਦੀ ਹਦਾਇਤ ਨਹੀਂ ਕੀਤੀ। ਜੰਗਲਾਂ ਵਿਚ ਜਾ ਕੇ ਪੁੱਠੇ ਲਟਕਣ ਜਾਂ ਤਪੱਸਿਆ ਕਰਨ ਬਾਰੇ ਨਹੀਂ ਕਿਹਾ।
ਬਸ ਉਦਾਹਰਣ ਦੇ ਕੇ ਰੱਬ ਨਾਲ ਜੋੜਿਆ ਹੈ।
ਮੇਰੇ ਮਨ ! ਨਾਮੁ ਜਪਤ ਉਧਰੇ।। ਧਰੂ ਪਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮ ਤਰੇ।। ਰਹਾਉ।।
ਕਲਜੁਗਿ ਨਾਮੁ ਪਰਧਾਨੁ ਪਦਾਰਥੁ ਭਗਤ ਜਨਾਂ ਉਧਰੇ।।
ਨਾਮਾ ਜੈ ਦੇਉ ਕਬੀਰੁ ਤਰਿਲੋਚਨੁ ਸਭਿ ਦੇਖ ਗਏ ਚਮਰੇ।।
ਹੇ ਮੇਰੇ ਮਨ ! ਬੇਅੰਤ ਲੋਕੀ ਨਾਮ ਜਪ ਕੇ ਤਰ ਗਏ ਹਨ। ਧਰੂ ਭੀ ਤਰ ਗਿਆ ਪਰਹਿਲਾਦ ਤਰ ਗਿਆ। ਬਿਦਰ
ਨੇ ਨਾਮ ਜਪਿਆ, ਗੁਰੂ ਦੀ ਦੱਸੀ ਜੀਵਨ ਵਿਧੀ ਨਾਲ ਸਾਰੇ ਤਰ ਗਏ। ਇਸ ਕਲਜੁਗ ਆਖੇ ਜਾ ਰਹੇ ਸਮੇ ਵਿਚ,
ਨਾਮ ਹੀ ਸਭ ਤੋਂ ਸਰੇਸ਼ਠ ਹੈ। ਹੋਰ ਸਾਰੇ ਸਾਧਨ ਬੇ ਕਾਰ ਹਨ। ਕੇਵਲ ਨਾਮ ਦੀ ਬਦੌਲਤ ਨਾਮ ਦੇਵ, ਜੈ
ਦੇਵ, ਕਬੀਰ ਤਰਲੋਚਨ ਸਭ ਤਰ ਗਏ। ਰਵਿਦਾਸ ਦੀ ਨੀਚੀ ਜਾਤ ਨਹੀਂ ਰਹੀ, ਉਹ ਭੀ ਉੱਤਮ ਦਰਜੇ ਦੇ
ਮਨੁੱਖਾਂ ਵਿਚ ਗਿਣਿਆ ਗਿਆ। ਅੱਗੇ ਉਦਾਹਰਣ ਹੋਰ ਪੜ੍ਹੋ -
ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ।।
ਸੰਕਰਿ ਬਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ।।
ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਨ ਪਾਇਆ।। (995)
ਹੇ ਭਾਈ ! (ਪੌਰਾਣਕ ਹਵਾਲੇ ਹਨ) ਦੇਵਤਿਆਂ ਤੇ ਮਨੁੱਖਾਂ ਨੇ ਉਸ ਪਰਮੇਸ਼ਰ ਨੂੰ ਸਿਮਰਿਆ
ਸਵਰਗ ਦੇ ਗਵੱਈਏ ਤੇਰਾ ਹੀ ਨਾਮ ਜਪ ਰਹੇ ਹਨ। ਧਰਮਰਾਜ ਵੀ ਵਿਚਾਰਾ ਰੱਬ ਦਾ ਜਸ ਗਾਉਂਦਾ ਹੈ। ਸ਼ਿਵ
ਜੀ ਬਰਹਮਾ ਦੇਵੀਆਂ ਦੇਵਤੇ ਸਾਰੇ ਹੀ ਨਿਰੰਕਾਰ ਨੂੰ ਧਿਆ ਰਹੇ ਹਨ। ਤੇਤੀ ਕਰੋੜ ਦੇਵਤੇ ਭੀ ਤੈਨੂੰ
ਹੀ ਸਿਮਰ ਰਹੇ ਹਨ। ਹੋਰ ਕਿੰਨੇ ਜਪ ਰਹੇ ਹਨ ਕੋਈ ਅੰਤ ਨਹੀਂ, ਗਿਣਤੀ ਨਹੀਂ ਹੋ ਸਕਦੀ। ਇਸ ਸ਼ਬਦ ਵਿਚ
ਹੋਰ ਕਲਪਤ ਦੇਵਤਿਆਂ ਦੇ ਨਾਲ ਨਾਲ ‘‘ਤੇਤੀ ਕਰੋੜ ਧਿਆਉਂਦੇ ਹਨ`` ਭੀ ਲਿਖ ਦਿੱਤਾ। ਕੀ ਤੇਤੀ ਕਰੋੜ
ਦੇਵਤੇ ਹੈਗੇ ਨੇ? ਜੀ ਨਹੀਂ, ਹਿੰਦੂ ਖੁਦ ਨਹੀਂ ਜਾਣਦੇ ਇਹ ਤੇਤੀ ਦਾ ਪਹਾੜਾ ਕਿਵੇਂ ਗਲ ਪੈ ਗਿਆ?
ਧਰੂ ਪਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜੋ ਜੁ, ਪਰਗਾਸ।।
ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮ ਦਾਸੁ।। (1406)
ਹੇ ਭਾਈ ! ਧਰੂ ਪਰਹਲਾਦ ਕਬੀਰ ਤਰਲੋਚਨ ਦੇ ਮਨ ਵਿਚ, ਨਾਮ ਦੀ ਬਰਕਤ ਦੁਆਰਾ ਅੰਦਰ ਗਿਆਨ ਦਾ
ਚਾਨਣ ਹੋ ਗਿਆ। ਸੁੱਖ ਦੁੱਖ ਬਾਰੇ ਸਮਝ ਆ ਗਈ। ਇਸੇ ਤਰਾਂ ਅੱਜ ਦੇ ਸਮੇਂ ਵਿਚ ਭਗਤੀ ਦਾ ਵੱਲ ਦੱਸਣ
ਵਾਲੇ, ਸੰਤਾਂ ਭਗਤਾਂ ਦੇ ਮਾਰਗ ਦਰਸ਼ਕ ਗੁਰੂ ਰਾਮ ਦਾਸ ਹਨ। ਗੁਰਬਾਣੀ ਵਿਚ। ਉਹਨਾਂ ਨੂੰ ਵਧਾ ਫੈਲਾ
ਕੇ ਪੇਸ਼ ਕਰਨ ਵਿਚ ਪੂਰਾ ਤਾਣ ਲਾ ਦਿੱਤਾ ਜਾਂਦਾ ਹੈ। ਗੁਰੂ ਸਾਹਿਬਾਨ ਜਾਂ ਭਗਤ ਸਹਿਬਾਨ ਦੀ
ਅਨੰਤਵਾਰੀ ਉਪਮਾ ਸੋਭਾ ਕੀਤੀ ਗਈ ਹੈ ਉਹ ਕਿਉਂ ਵਿਸਰ ਜਾਂਦੀ ਹੈ? ਫਿਰ ਤਾਂ ਕੁੱਤਿਆਂ ਕਾਵਾਂ
ਬਿੱਲਿਆਂ ਡੱਡੂਆਂ, ਮੋਰਾਂ ਪਪੀਹਿਆਂ ਦਾ ਭੀ ਬਹੁਤ ਵਾਰ ਜ਼ਿਕਰ ਆਇਆ ਹੈ ਪਾਵਨ ਬਾਣੀ ਵਿਚ। ਉਹਨਾਂ ਦੀ
ਕਥਾ ਭੀ ਇਸੇ ਤਰ੍ਹਾਂ ਵਧਾ ਚੜ੍ਹਾ ਕੇ ਕਰਨੀ ਚਾਹੀਦੀ ਹੈ, ਕੀ ਇਸ ਤਰ੍ਹਾਂ ਕਰਨਾ ਵਾਜਬ ਹੈ? ਧਰੂ
ਵਰਗੇ ਦਾ ਜੇ ਕਿਤੇ ਪਰਸੰਗ ਵਸ ਜ਼ਿਕਰ ਆ ਹੀ ਗਿਆ ਹੈ, ਤਾਂ ਇਹ ਭੀ ਪਰਖ ਕਰ ਲੈਣੀ ਜਰੂਰੀ ਹੈ ਕਿ ਧਰੂ
ਨੇ ਆਪਣੇ 36000 ਸਾਲ ਦੇ ਰਾਜ ਵਿਚ, ਮਨੁੱਖਤਾ ਦਾ ਕਿਹੜਾ ਪਾਸਾ ਥੰਮਿਆ ਸੀ? ਕੀ ਸੰਵਾਰਿਆ ਸੀ ਦੇਸ਼
ਕੌਮ ਦਾ ਇਸਨੇ? ਜਿਸਨੇ ਕੁਝ ਕਰਨਾ ਹੁੰਦਾ ਹੈ ਉਹ ਸਤ ਸਾਲ, ਨੌ ਸਾਲ, ਪੰਦਰਾਂ ਸਾਲ ਤੇ ਸਤਾਰਾਂ ਸਾਲ
ਦੀ ਉਮਰ ਵਿਚ ਭੀ ਬਹਾਦਰੀ ਦੇ ਕੀਰਤੀਮਾਨ ਸਥਾਪਤ ਕਰ ਜਾਂਦਾ ਹੈ। ਚਾਰੇ ਸਾਹਿਬਜ਼ਾਦਿਆਂ ਨੂੰ ਸਮਝੀਏ,
ਉਹਨਾਂ ਕਿਸ ਭੋਰੇ ਵਿਚ ਵੜਕੇ ਤਪੱਸਿਆ ਕੀਤੀ ਸੀ? ਉਹਨਾਂ ਦੀ ਕੀਤੀ ਬਹਾਦਰੀ ਰਹਿੰਦੀ ਦੁਨੀਆ ਤੱਕ
ਯਾਦ ਰਹੇਗੀ। ਧਰੂ ਵਰਗੇ ਜੋ ਕਾਰਜ 36000 ਸਾਲ ਵਿਚ ਨਾ ਕਰ ਸਕੇ, ਉਸ ਤੋਂ ਵਡੇਰਾ ਕੰਮ
ਸਾਹਿਬਜਾਦਿਆਂ ਨੇ ਬਚਪਨ ਵਿਚ ਹੀ ਕਰ ਵਿਖਾਇਆ। ਧਰੂ ਨੂੰ ਕਿਸ ਕਾਰਨ ਆਕਾਸ਼ ਤੇ ਚੜBਾਇਆ ਜਾ ਰਿਹਾ
ਹੈ? ਕੇਵਲ ਸਿੱਖਾਂ ਨੂੰ ਹਿੰਦੂ ਮੱਤ ਵੱਲ ਧੱਕਣ ਵਾਸਤੇ? ਵਰਨਾ ਸਿੱਖਾਂ ਵਿਚ ਤਾਂ ਬਹਾਦਰਾਂ,
ਪਉਪਕਾਰੀਆਂ ਦੀ ਗਿਣਤੀ ਕਰਨੀ ਔਖੀ ਹੈ। ਡੇਰੇਦਾਰ ਸਾਧ ਸਾਰੇ ਖੁਦ ਭੀ ਤਪੱਸਵੀ ਹੋਣ ਦਾ ਛਲ ਨਾਟਕ
ਕਰਦੇ ਹਨ। ਆਪਣੇ ਅਣਭੋਲ ਚਾਟੜਿਆਂ ਤੋਂ ਭੀ ਸਿਮਰਨ ਅਤੇ ਤਪੱਸਿਆ ਖੂਬ ਕਰਵਾਉਂਦੇ ਹਨ। ਕੀ ਇਹ ਦਸ
ਸਕਣਗੇ ਕਿ ਕਿੰਨੀ ਤਰੀਕ ਸੰਨ ਸਾਲ ਤਕ ਸਿੱਖਾਂ ਨੂੰ ਰਾਜ ਦੁਆ ਦੇਣਗੇ? ਜਾਂ ਮਿਹਨਤੀ ਸਿੱਖ ਕੌਮ ਨੂੰ
ਕਮਜੋਰ, ਅਵਾਰਾ, ਵਿਹਲੜ ਤੇ ਨਸ਼ਈ ਬਣਾ ਦੇਣਗੇ। ਇਹਨਾਂ ਖੁਦ ਡੱਕਾ ਦੂਹਰਾ ਕਰਨਾ ਨਹੀ, ਦੂਜਿਆਂ ਨੂੰ
ਨਕਾਰੇ ਕਰਕੇ ਵਿਹਲੜ "ਚਿੱਟੇ ਕੱਛੇ" ਵਾਲਿਆਂ ਦੀਆਂ ਧਾੜਾਂ ਪੈਦਾ ਜ਼ਰੂਰ ਕਰ ਦੇਣੀਆਂ ਹਨ, ਨਿਰਾ ਬੋਝ
ਮਨੁੱਖਤਾ ਤੇ;
ਰਸ ਕਸ ਖਾਏ ਪਿੰਡੁ ਵਧਾਏ।। ਭੇਖ ਕਰੈ ਗੁਰ ਸਬਦੁ ਨ ਕਮਾਏ।।
ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ।। (1058)
ਹੇ ਭਾਈ ! ਵਿਹਲੇ ਰਹਿ ਕੇ ਅਨੇਕ ਸੁਆਦਲੇ ਪਦਾਰਥ ਛਕਕੇ ਗੋਗੜਾਂ ਵਧਾ ਲੈਂਦੇ ਹਨ। ਸੱਚੇ
ਗੁਰੂ ਦੀ ਸੁੱਚੀ ਸਿੱਖਿਆ ਤਾਂ ਹੁੰਦੀ ਨਹੀਂ, ਬਸ ਧਾਰਮਕ ਭੇਖ ਜ਼ਰੂਰ ਬਣਾ ਲਿਆ ਜਾਂਦਾ ਹੈ। ਅਜਿਹੇ
ਲੋਕ ਅੰਦਰੋਂ ਰੋਗੀ ਹੁੰਦੇ ਹਨ, ਖੁਦ ਦੁਖਿਆਰੇ ਹੁੰਦੇ ਹਨ, ਗਲਤ ਢੰਗਾਂ ਨਾਲ, ਮਾਇਆ ਇਕੱਠੀ ਕਰਦੇ
ਹਨ। ਸੁਆਦਾਂ ਵਿਚ ਗਰਕ ਹੋ ਜਾਂਦੇ ਹਨ। ਸਮਝੋ ਗੰਦਗੀ ਦੇ ਕੀੜੇ, ਗੰਦਗੀ ਖਾ ਕੇ ਮਨੁੱਖਾ ਜਨਮ ਬੇਕਾਰ
ਗੰਵਾ ਕੇ, ਸੰਸਾਰ ਤੋਂ ਕੂਚ ਕਰ ਜਾਂਦੇ ਹਨ।