“ਗੁਰਬਾਣੀ
ਤੇ ਦਸਮ ਗ੍ਰੰਥ ਦੀ ਕਥਾ ਦੇ ਅਧਾਰ ਤੇ ਮਨਿ ਜੀਤੈ ਜਗੁ ਜੀਤ” ਦਾ ਜਵਾਬ।
ਗੁਰਚਰਨ ਸਿੰਘ
(ਜਿਊਣ ਵਾਲਾ) ਬਰੈਂਪਟਨ
6-7 ਕੁ ਸਾਲ ਪਹਿਲਾਂ (ਗੁਰਬਚਨ
ਸਿੰਘ ਜੀ) ਤੁਸੀਂ ਸਾਬਕਾ ਜੱਥੇਦਾਰ ਅਕਾਲ ਤਖਤ ਪੂਰਨ ਸਿੰਘ ਤੇ ਅਜੋਕਾ ਹੈਡ ਗ੍ਰੰਥੀ ਦਰਬਾਰ ਸਾਹਿਬ
ਅੰਮ੍ਰਿਤਸਰ ਦੀ ਦੁਨਾਲੀ ਆਪਣੇ ਮੋਢੇ ਤੇ ਰੱਖ ਕੇ ਚਲਾਈ ਸੀ। ਸਿੱਖਾਂ ਨੂੰ, ਗਿਆਨੀ ਪੂਰਨ ਸਿੰਘ ਦੀ
ਤਰ੍ਹਾਂ ਹੀ ਲਵ ਕੁਸ਼ ਦੀ ਉਲਾਦ ਸਾਬਤ ਕਰਨ ਲਈ, “ਬੰਸਾਵਲੀ ਗੁਰੂ ਗੋਬਿੰਦ ਸਿੰਘ” ਫਰਵਰੀ 2000 ਵਿੱਚ
ਤਿੰਨ ਚਾਰ ਲੇਖ ਲਿਖੇ ਸਨ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਮੁਤਾਬਕ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ
ਦੀ ਉਲਾਦ ਹੀ ਬਣਨਾ ਚਾਹੁੰਦੇ ਹਾਂ। ਇਸ ਆਸ਼ੇ ਨੂੰ ਮੁੱਖ ਰੱਖ ਕੇ ਤੁਹਾਡੇ ਉਨ੍ਹਾਂ ਲੇਖਾਂ ਦਾ ਜਵਾਬ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਉਦਾਹਰਣਾਂ ਦੇ ਕੇ ਦਿੱਤਾ ਗਿਆ ਸੀ ਜੋ ਟੋਰਾਂਟੋ ਨਿਵਾਸੀਆਂ
ਨੇ ਪਸੰਦ ਕੀਤਾ। ਪਰ ਜਵਾਬ ਤੁਸੀਂ ਨਾ ਦੇ ਸਕੇ।
ਇਸ ਲੇਖ ਵਿੱਚ ਤੁਸੀਂ ‘ਗੁਰੂ ਗ੍ਰੰਥ ਸਾਹਿਬ’ ਤੇ 1849 `ਚ ਸਿੱਖ ਰਾਜ ਖਤਮ ਕਰਨ ਤੋਂ ਬਾਅਦ
ਅੰਗਰੇਜਾਂ ਵਲੋਂ ਸਾਜਿਸ਼ ਅਧੀਨ ਲਿਖਵਾਈ ਕਈ ਕੰਜਰ ਕਵਿਤਾ ਨਾਮੀ ਪੁਸਤਕ ਜਿਸ ਨੂੰ ਤੁਸੀਂ ਦਸਮ ਗ੍ਰੰਥ
ਦਾ ਨਾਮ ਦਿੱਤਾ ਹੈ ਬਰਾਬਰੀ ਦਾ ਦਰਜਾ ਦੇਣ ਦੀ ਕੋਝੀ ਸ਼ਰਾਰਤ ਕੀਤੀ ਹੈ। ਅੱਜ ਨਹੀ ਤੇ ਕੱਲ੍ਹ ਨੂੰ
ਸਚਾਈ ਨੇ ਬਾਹਰ ਤਾਂ ਆਕੇ ਹੀ ਰਹਿਣਾ ਹੈ। ਇਸ ਵਾਰੀ ਬਾਬਾ ਵਿਰਸਾ ਸਿੰਘ ਦੇ ਜਨਮ ਦਿੱਨ ਤੇ ਪ੍ਰਿ.
ਮਹਿੰਦਰ ਕੌਰ ਗਿੱਲ ਵੀ ਸੱਦੀ ਗਈ ਜਿਸਦੀ ਵੀਚਾਰਧਾਰਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਦੇ
ਅਧਾਰ ਤੇ ਮੈਂ ਅਖਬਾਰਾਂ ਵਿੱਚ ਅੱਜ ਤੋਂ ਕੋਈ 6 ਸਾਲ ਪਹਿਲਾਂ ਰੱਦ ਕਰ ਚੁਕਿਆ ਹਾਂ ਤੇ ਤੁਹਾਡੀਆਂ
ਲਿਖਤਾਂ ਨੂੰ ਵੀ ‘ਨਗਾਰਾ’ ਅਖਬਾਰ ਵਿਚ। ਪਰ ਪਤਾ ਨਹੀ ਤੁਸੀਂ ਕਿਸ ਮਿੱਟੀ ਦੇ ਬਣੇ ਹੋਏ ਹੋ ਕਿ
ਸਵਾਲਾਂ ਦੇ ਜਵਾਬ ਨਹੀ ਦੇਣੇ ਪਰ ਲੋਕਾਂ ਨੂੰ ਮੂਰਖ ਬਾਣਾਉਣ ਦੇ ਹੋਰ ਹੋਰ ਯਤਨ ਕਰੀ ਜਾਣੇ। ਕੋਈ
ਗੱਲ ਨਹੀ ਕਦੀ ਤਾਂ ਜਨਤਾ ਘੂਕੀ ਵਿਚੋਂ ਬਾਹਰ ਆਵੇਗੀ ਹੀ। ਆਓ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਤੇ
ਦਸਮ ਗ੍ਰੰਥ ਨਾਮੀ ਕਾਮ ਉਕਸਾਊ ਤੇ ਇਸਤਰੀ ਦੀ ਨਿੰਦਾ ਭਰਪੂਰ, ਕਿਤਾਬ ਦਾ ਆਪਸ ਵਿੱਚ ਕੋਈ ਮੁਕਾਬਲਾ
ਕੀਤਾ ਜਾ ਸਕਦਾ ਹੈ?
ਗੁਰੂ ਗ੍ਰੰਥ ਸਾਹਿਬ ਵਿੱਚ ਇਸਤਰੀ ਦੀ ਨਿੰਦਾ ਦਾ ਇੱਕ ਵੀ ਸ਼ਬਦ ਨਹੀ ਸਗੋਂ ਉਸਤੱਤ ਹੈ ਜਿਵੇਂ “ਸੋ
ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ” ਦੇ ਉਲਟ ਦਸਮ ਗ੍ਰੰਥ ਇਸਤ੍ਰੀ ਨਿੰਦਾ ਨਾਲ ਭਰਿਆ ਪਿਆ ਹੈ,
ਕੁੱਝ ਉਦਾਹਰਣਾਂ ਇੰਝ ਹਨ: “ਸਕਲ ਜਗਤ ਮੈ ਜੋ ਪੁਰਖੁ ਤ੍ਰਿਯਾ ਕੋ ਕਰਤ ਬਿਸਵਾਸ॥ ਸਾਤਿ ਦਿਵਸ ਭੀਤਰ
ਤੁਰਤੁ ਹੋਤ ਤਵਨ ਕੋ ਨਾਸ॥ 91॥ ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿੱਤ॥ ਤਾ ਨਰ ਕੌ ਇਹ ਜਗਤ ਮੈ
ਹੋਤ ਖੁਆਰੀ ਨਿੱਤ॥ 92॥ ਚਰਿਤ੍ਰ 15, ਪੰਨਾ 829॥ ਦਸਮ ਗ੍ਰੰਥ॥
ਪਰੈ ਆਪਦਾ ਕੈਸਿਯੈ ਕੋਟ ਕਸਟ ਸਹਿ ਲੇਤ॥ ਤਉ ਸੁਘਰ ਕਰ ਇਸਤ੍ਰਿਯਨ ਭੇਦ ਨ ਅਰਪਨੋ ਦੇਤ॥ ਚਰਿਤ੍ਰ 19,
ਪੰਨਾ 837॥ ਦਸਮ ਗ੍ਰੰਥ॥
ਅੰਤ ਤ੍ਰਿਯਨ ਕੋ ਕਿਨੂੰ ਨਾ ਪਾਯੋ॥ ਬਿਸਨਾ ਸਰਿਜਿ ਬਹੁਰਿ ਪਛਤਾਯੋ॥ ਜਿੰਨ ਇਹ ਕਿਯੋ ਸਕਲ ਸੰਸਾਰੋ॥
ਵਾਹੈ ਪਛਾਨਿ ਬੇਦ ਤ੍ਰਿਯ ਹਾਰੋ॥ ਚਰਿਤ੍ਰ 312॥ ਪੰਨਾ 1267॥ ਦਸਮ ਗ੍ਰੰਥ॥
ਸੰਖੇਪ ਵਿੱਚ ਦਸਮ ਗ੍ਰੰਥ ਦੀਆਂ ਇਨ੍ਹਾਂ ਸਤਰਾਂ ਦਾ ਤਰਜਮਾ ਕੁੱਝ ਇਸ ਤਰ੍ਹਾਂ ਹੈ। ਜੋ ਆਦਮੀ ਆਪਣੇ
ਮਨ ਦੀ ਗੱਲ਼ ਭਾਵ ਆਪਣਾ ਭੇਦ ਔਰਤ ਨੂੰ ਦੱਸਦਾ ਹੈ ਉਸਨੂੰ ਹਰ ਰੋਜ ਖੁਆਰੀ ਹੁੰਦੀ ਹੈ। ਇਸਤਰੀ ਜਾਤੀ
ਦਾ ਕੋਈ ਵੀ ਭੇਦ/ਅੰਤ ਨਹੀ ਪਾ ਸਕਿਆ ਇਸ ਕਰਕੇ ਇਸ ਨੂੰ ਬਣਾਉਣ ਵਾਲਾ ਰੱਬ ਆਪ ਵੀ ਪਛਤਾ ਰਿਹਾ ਹੈ।
ਮੁਕਦੀ ਗੱਲ ਕਿ ਦਸਮ ਗ੍ਰੰਥ ਵਿੱਚ ਔਰਤ ਜਾਤੀ ਦੀ ਉਪਮਾ ਜਾਂ ਔਰਤ ਨੂੰ ਉਚਾ ਚੁਕਣ ਦੀ ਗੱਲ ਤਾਂ
ਕਿਧਰੇ ਰਹੀ ਸਗੋਂ ਔਰਤ ਨੂੰ ਨਿੰਦਿਆ ਹੀ ਗਿਆ ਹੈ ਅਤੇ ਭਾਂਤ ਭਾਂਤ ਦੇ ਨਸ਼ਿਆਂ ਦੀ ਜ਼ਿਆਦਾ ਤੋਂ
ਜ਼ਿਆਦਾ ਵਰਤੋਂ ਕਰਕੇ ਵੱਧ ਤੋਂ ਵੱਧ ਕਾਮ ਕ੍ਰੀੜਾ ਕਰਕੇ ਇਸਤ੍ਰੀ ਨੂੰ ਪ੍ਰਸੰਨ ਕਰਨ ਦੀ ਹਮਾਇਤ ਕੀਤੀ
ਗਈ ਹੈ। ਦਸਮ ਗਰੰਥ ਵਿਚੋਂ ਵੰਨਗੀ ਮਾਤਰ ਕੁੱਝ ਸਲੋਕ ਇੰਝ ਹਨ:
1. ਪੋਸਤ ਭਾਂਗ ਅਫੀਮ ਮੰਗਾਵਹਿ॥ ਏਕ ਖਾਟ ਪਰ ਬੈਠ ਚੜਾਵਹਿ॥ ਤਰੁਨ ਤਰੁਨਿ ਉਰ ਸੌ ਉਰਛਾਈ॥ ਰਸਿ ਰਸਿ
ਕਸਿ ਕਸਿ ਭੋਗ ਕਮਾਈ॥ ਚਰਿਤ੍ਰ 399 ਪੰਨਾ 1352॥
2. ਆਸਨ ਭਾਂਤਿ ਭਾਂਤਿ ਕੇ ਲੇਂਹੀ॥ ਆਲਿੰਗਨ ਚੁੰਬਨ ਦੋਇ ਦੇਂਹੀ॥ ਰਸਿ ਰਸਿ ਕਸਿ ਨਰ ਕੇਲ ਕਮਾਇ॥
ਲਪਟਿ ਲਪਟਿ ਤਰੁਨੀ ਤਰ ਜਾਇ॥ ਚਰਿਤ੍ਰ 394 ਪੰਨਾ 1352॥
3. ਅਧਿਕ ਜੋਰ ਤਨ ਦੋਊ ਤਹਾਂ ਕ੍ਰੀੜਾ ਕਰੈ॥ ਮਨ ਮੈ ਭਏ ਅਨੰਦ ਨ ਕਾਹੂੰ ਤੇ ਡਰੈ॥ ਲਪਟਿ ਲਪਟਿ ਕਰ
ਜਾਂਹਿ ਸੁ ਛਿਨਕ ਨ ਛੋਰਹੀ॥ ਹੋ ਸਕਲ ਦ੍ਰਪ ਕੰਦ੍ਰਪ ਕੋ ਤਹਾਂ ਮਰੋਰਹੀ॥ ਚਰਿਤ੍ਰ 393॥ ਪੰਨਾ 1352॥
ਗੁਰਬਚਨ ਸਿੰਘ ਜੀ ਗੁਰਬਾਣੀ ਓਹ ਹੁੰਦੀ ਹੈ ਜੋ ਸੰਸਾਰੀ ਜੀਵਾਂ ਦੇ ਭਲੇ ਦੀ ਗੱਲ਼ ਕਰੇ ਨਾ ਕੇ ਜੀਵਾਂ
ਨੂੰ ਨਸ਼ਿਆਂ ਵੱਲ ਧਕੇਲ ਕੇ ਜਰਵਾਣਿਆਂ ਦੇ ਹਥੋਂ ਉਨ੍ਹਾਂ ਦੀ ਲੁਟ ਕਰਵਾਵੇ। ਦਸਮ ਗ੍ਰੰਥ ਦੇ ਕਰਤੇ
ਨੇ ਤਾਂ ਅਕਾਲ ਪੁਰਖ ਨੂੰ ਵੀ ਮਦਰਾ ਪੀ ਕੇ ਭੰਭਕਦਾ ਦਰਸਾਇਆ ਹੈ।
ਮਦਰਾ ਕਰ ਮੱਤ ਮਹਾਂ ਭਭਕੰ॥ ਬਨ ਮੈ ਮਨੇ ਬਾਘ ਬਬਕੰ॥ ਅੰਕ 53 ਪੰਨਾ 52॥
ਇਸ ਦੇ ਉਲਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੰਦੇ ਦੀ ਬਣਾਈ ਹੋਈ ਸ਼ਰਾਬ ਨੂੰ ਝੂਠੀ ਮਦਰਾ ਕਰਾਰ ਦੇ
ਕੇ ਪੀਣ ਤੋਂ ਵਰਜਦੀ ਹੈ। ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ
ਸਤਿਗੁਰ ਮਿਲੈ ਜਿਸੁ ਆਇ॥ ਮ: 3, ਪੰਨਾ 554॥
ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਮੌਲਕ ਸਿਧਾਂਤ ਵਿੱਚ ਕੋਈ ਮੇਲ ਨਹੀ ਇਸਦਾ ਜਿਕਰ ‘ਬਚਿਤ੍ਰ
ਨਾਟਿਕ’ , ਜੋ ‘ਸੱਚਾ ਸੌਦਾ’ ਦੁਕਾਨ ਤੋਂ ਮਿਲ ਜਾਂਦਾ ਹੈ, ਦੇ ਅਨੁਵਾਰਦ ਕਾਰ ਜੇ. ਪੀ. ਸੰਗਤ ਸਿੰਘ
ਜੀ ਪੰਨਾ 6 ਤੇ ਲਿਖਦੇ ਹਨ ਕਿ ਜਦੋਂ ਤੋਂ ਇਹ ਗ੍ਰੰਥ ਪ੍ਰਕਾਸ ਵਿੱਚ ਆਇਆ ਹੈ, ਓਦੋਂ ਤੋਂ ਹੀ ਇਹ
ਵਿਦਵਾਨਾਂ ਵਿੱਚ ਵਾਦ-ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਦਸਮ ਗ੍ਰੰਥ ਦਾ ਅਧਿਐਨ ਕੀਤਿਆਂ ਵੀ, ਇਸ
ਦੀ ਵਿਸ਼ੈ-ਵਸਤੂ ਅਤੇ ਸ਼ਬਦਾਵਲੀ ਵੀ ਸਪੱਸ਼ਟ ਤੌਰ ਤੇ ਗੁਆਹੀ ਦੇਂਦੀਆ ਹਨ ਕਿ ਇਸ ਦੀਆਂ ਬਹੁਤ ਸਾਰੀਆਂ
ਰਚਨਾਵਾਂ ਗੁਰੂ ਪਾਤਸ਼ਾਹ ਦੀਆ ਨਹੀ ਹੋ ਸਕਦੀਆਂ।
ਜਿਨ੍ਹਾਂ ਅਵਤਾਰਾਂ ਦਾ ਜਿਕਰ ਭਗਵਤ ਪੁਰਾਣ ਵਿੱਚ ਆਇਆ ਹੈ ਉਨ੍ਹਾਂ ਦਾ ਜਿਕਰ ਦਸਮ ਗ੍ਰੰਥ ਵਿੱਚ
ਨਹੀ। ਤਾਂ ਸਾਨੂੰ ਕੀ ਇਹ ਕਹਿਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਤਹਾਸ ਤੋਂ ਨਾ-ਵਾਕਿਫ
ਸਨ ਜਾਂ ਇਹ ਦਸਮ ਗ੍ਰੰਥ ਹੀ ਕਿਸੇ ਮੂਰਖ ਤੇ ਉਜੱਡ ਦਾ ਲਿਖਿਆ ਹੋਇਆ ਹੈ?
Chaubis Avtars in Dasam Granth |
Avtars in Bhagwat Purana |
1)Macch |
Kumaras (4 unmarried sons of Brahma) |
2)Kacch |
Varaha or Boar |
3)Nar Narayan: Nar and Narayan separate |
Narada |
4) missing |
Nara and Narayana (twin sons of Dharma) |
5)Maha Mohini |
Kapila |
6)Varaha |
Dattatreya |
7)Nar Singh |
Yajna |
8)Vaman |
Rishaba |
9)Parsuram |
Prithu |
10)Brahma???????? - not mentioned in Dasavtara or Purana |
Matsya or Macch |
11)Rudra- not mentioned in Dasavtara or Purana |
Kurma or Kacch |
12)Jalandhar- not mentioned in Dasavtara or Purana |
Dhanvantari |
13)Bisan - not mentioned in Dasavtara or Purana |
Mohini |
14) Nameless , No name mentioned who was this Avtaar |
Narsimha or NarSingh |
15)Arhant Dev - not mentioned in Dasavtara or Purana |
Vaman |
16)Manu Raja -- not mentioned in Dasavtara or Purana |
Bhrigupati |
17)Dhanvantari |
Vyasa |
18)Suraj Avtaar -- not mentioned in Dasavtara or Purana |
Rama |
19)Chander Avtaar -- not mentioned in Dasavtara or Purana |
Balaram |
20)Ram Avtaar |
Krishna |
21)Krishan Avtaar ---------20th in Bhagwat Purana |
Buddha |
22)Nar Avtaar -- not mentioned in Dasavtara or Purana (Arjun) |
Kalki |
23)Buddha Avtar |
|
24)Nihkalanki Avtaar |
|
25)Mehdi Avtaar ---- No number given |
|
ਇਸ ਤੋਂ ਇਲਾਵਾ ਗੁਰਬਬਾਣੀ ਅਵਤਾਰਵਾਦ ਦਾ ਰੱਜ ਕੇ ਖੰਡਨ
ਕਰਦੀ ਹੈ:
ਰਾਮਕਲੀ ਮਹਲਾ 5॥ ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀ ਜਾਨਹਿ ਭੇਦ॥
ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥ 1॥ ਅਪਨੀ ਗਤਿ ਆਪਿ ਜਾਨੈ॥ ਸੁਣਿ ਸੁਣਿ ਅਵਰ
ਵਖਾਨੈ॥ 1॥ ਰਹਾਉ॥ ਸੰਕਰਾ ਨਹੀ ਜਾਨਹਿ ਭੇਵ॥ ਖੋਜਤ ਹਾਰੇ ਦੇਵ॥ ਦੇਵੀਆ ਨਹੀ ਜਾਨੈ ਮਰਮ॥ ਸਭ ਊਪਰਿ
ਅਲਖ ਪਾਰਬ੍ਰਹਮ॥ 2॥ ਪੰਨਾ 894॥
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ
ਵੀਚਾਰੀ॥ 7॥ ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ॥ ਜਾ ਕਉ ਸਚੁ ਬੁਝਾਵਹਿ ਅਪਣਾ
ਸਹਜੇ ਨਾਮਿ ਸਮਾਣੀ॥ 8॥ 1॥ 23॥ {ਪੰਨਾ 422-423}
ਗੁਰਬਾਣੀ ਦੇ ਇਹ ਪ੍ਰਮਾਣ ਸਾਬਤ ਕਰਦੇ ਹਨ ਕਿ ਬ੍ਰਹਮਾ, ਬਿਸਨ, ਮਹੇਸ਼, ਸੰਕਰਾ, ਦੇਵੀ ਦੇਵ ਤੇ ਚਾਰੇ
ਹਿੰਦੂ ਬੇਦ ਆਦਿ ਰੱਬ ਜੀ ਬਾਰੇ ਕੁੱਝ ਨਹੀ ਜਾਣਦੇ। ਇਹ ਸਮੇਂ ਸਮੇਂ ਦੇ ਰਾਜੇ ਹੋਏ ਹਨ ਪਰ ਲੋਕਾਂ
ਨੇ ਇਨ੍ਹਾਂ ਨੂੰ ਅਵਤਾਰ ਬਣਾ ਕੇ ਗਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਸਾਨੂੰ ਗੁਰਬਚਨ ਸਿੰਘ
ਵਰਗੇ ਪ੍ਰੋਫੈਸਰਾਂ ਦੀਆ ਚਾਲਾਂ ਤੋਂ ਬੱਚਣ ਦੀ ਲੋੜ ਹੈ।
ਬਾਕੀ ਸ੍ਰ: ਗੁਰਬਚਨ ਸਿੰਘ ਜੀ ਜਿਸ ਗ੍ਰੰਥ ਵਿੱਚ ਨੋਜਵਾਨ ਛੋਕਰੇ ਨੂੰ ਤੰਗ ਕਰਨ ਲਈ ਪਿਠ (ਗਾਂਡ)
ਵਿੱਚ ਭੱਖੜੇ ਦਾ ਕੰਡਾ ਦੇਣ ਦੀ ਤਜਵੀਜ਼ ਦੱਸੀ ਗਈ ਹੋਵੇ ਕੀ ਉਹ ਕਿਸੇ ਗੁਰੂ ਦਾ ਲਿਖਿਆ ਹੋਇਆ ਗ੍ਰੰਥ
ਹੋ ਸਕਦਾ ਹੈ? ਸਿਸ ਕੀ ਗੁਦਾ ਗੋਖਰੂ ਦਿਯਾ॥ ਤਾਤੇ ਅਧਿਕ ਦੁਖਤਿ ਤਹਿ ਕਿਯਾ॥ ਚਰਿਤ੍ਰ 378, ਅੰਕ 5॥
ਪ੍ਰੋ. ਗੁਰਬਚਨ ਸਿੰਘ ਜੀ ਸਰਬੰਸਦਾਨੀ ਦਾ ਨਾਮ ਉਚਾ ਤੇ ਸੁਚਾ ਰਹਿਣ ਦਿਓ। ਉਚੇ ਅਚਰਣ ਨਾਲ ਹਿੰਦੂ
ਪੁਜਾਰੀਆਂ ਨੂੰ ਤਾਂ ਸੱਟ ਵੱਜਦੀ ਹੈ ਪਰ ਹੋਰ ਸਾਰੀ ਜਨਤਾ ਸੁਖੀ ਵੱਸ ਸਕਦੀ ਹੈ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ 5॥ ਪੰਨਾ 62॥ ਇਹ ਹੈ ਸਿੱਖ ਧਰਮ ਦੀ ਰੀੜ ਦੀ ਹੱਡੀ। ਸਾਰੁ
ਦਸਮ ਗ੍ਰੰਥ ਵਿੱਚ ਕਿਧਰੇ ਵੀ ਜਨਤਾ ਦੇ ਚਾਲ-ਚੱਲਣ ਨੂੰ ਉਚਾ ਚੁੱਕਣ ਲਈ ਇੱਕ ਵੀ ਅੱਖਰ ਨਹੀ। ਇਸ
ਕਰਕੇ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਗੰਦਗੀ ਨਾਲ ਭਰਪੂਰ ਕਿਤਾਬ ਜੋੜ ਕੇ
ਗੁਰੂ ਜੀ ਦੀ ਸ਼ਖਸ਼ੀਅੱਤ ਨੂੰ ਗੰਦਾ ਨਾ ਕਰੋ ਜੀ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ।