ਕਿਸੀ ਭੀ ਧਰਮ ਅਤੇ ਵਿਚਾਰਧਾਰਾ ਦੀ ਉਤਪਤੀ ਦੇ ਨਾਲ ਹੀ ਉਸ ਨਾਲ ਵੈਰ ਅਤੇ
ਸਾੜਾ ਰੱਖਣ ਵਾਲਿਆਂ ਦਾ ਵੀ ਜੰਮ ਪੈਣਾ ਇੱਕ ਕੁਦਰਤੀ ਅਤੇ ਸਭਾਵਿਕ ਗੱਲ ਹੈ। ਇੱਦਾਂ ਦੇ ਲੋਕ ਉਸ
ਧਰਮ ਅਤੇ ਵਿਚਾਰਧਾਰਾ ਦੇ ਨਾਲ ਬਥੇਰਾ ਦੁਖ ਕਮਾਉਂਦੇ ਨੇ ਤੇ ਰੱਜ ਰੱਜ ਕੇ ਉਸ ਦਾ ਵਿਰੋਧ ਕਰਦੇ ਨੇ।
ਇਨ੍ਹਾਂ ਦੀ ਮਾਨਸਿਕਤਾ ਅੱਤ ਦੀ ਨੀਵੀਂ ਹੁੰਦੀ ਹੈ। ਇਹ ਨੀਵੀਂ ਮਾਨਸਿਕਤਾ ਦੇ ਲੋਕ ਗੁਰੂ ਨਾਨਕ
ਸਾਹਿਬ ਦੇ ਪ੍ਰਕਾਸ਼ ਦੇ ਨਾਲ ਵੀ ਗੁਰੂ ਨਾਨਕ ਸਾਹਿਬ ਦਾ ਵਿਰੋਧ ਕਰਨ ਲਈ ਜੰਮ ਪਏ। ਇਨ੍ਹਾਂ ਦੀ
ਗਿਣਤੀ ਠੀਕ ਉਦਾਂ ਹੀ ਜਿਆਦਾ ਹੈ ਜਿਵੇਂ ਸੱਚ ਦੇ ਖ਼ਿਲਾਫ਼ ਕੂੜ ਦੀ ਹੁੰਦੀ ਹੈ। ਇਨ੍ਹਾਂ ਸਭਨਾਂ ਨੂੰ
ਤਾਂ ਹੀ ਤੇ ਗੁਰੂ ਨਾਨਕ ਕਦੀ ਭੂਤ ਦਿਸਦਾ ਹੈ ਤੇ ਕਦੀ ਗੁਰੂ ਨਾਨਕ ਦੇ ਵਿੱਚ ਬੇਤਾਲਾ ਵਿਖਾਈ ਦੇਂਦਾ
ਹੈ। ਇਹ ਲੋਕ ਸਦਾ ਹੀ ਸਮਾਜ ਨੂੰ ਡੇਗਣ ਲਈ ਤਹਿ ਦਿਲ ਨਾਲ ਤਤਪਰ ਰਹਿੰਦੇ ਹਨ। ਇਨ੍ਹਾਂ ਦੀ ਵਿਚਾਰ
ਅਤਿ ਦੀ ਨੀਵੀਂ ਅਤੇ ਦਿਮਾਗ ਅੱਤ ਦਾ ਸ਼ਾਤਿਰ ਤੇ ਚਲਾਕ ਹੁੰਦਾ ਹੈ। ਸੋ, ਇਹ ਬੇਹੱਦ ਖਤਰਨਾਕ ਕਿਸਮ
ਦੇ ਇਨਸਾਨ ਹੁੰਦੇ ਹਨ ਜਿਨ੍ਹਾਂ ਬਾਰੇ ਕੋਈ ਭੀ ਪੂਰਵਾਂ ਅਨੁਮਾਨ ਕਰ ਪਾਣਾ ਕਿ ਉਹ ਕੀ ਕਰ ਸਕਦੇ ਹਨ,
ਅਸਾਨ ਨਹੀਂ ਹੁੰਦਾ। ਇਨਹਾਂ ਸ਼ਾਤਿਰ ਦਿਮਾਗਾਂ ਨੂੰ ਜਿੱਤਣਾ ਕੋਈ ਸੌਖਾ ਜਾਂ ਅਸਾਨ ਕੰਮ ਨਹੀਂ
ਹੁੰਦਾਂ ਹੈ। ਇਨ੍ਹਾਂ ਨਾਲ ਲੰਮੀਆਂ ਲੜਾਈਆਂ ਲੜਨੀਆਂ ਪੈਂਦਿਆਂ ਨੇ। ਜੋ ਗੁਰੂ ਬਾਬੇ ਨੇ ੨੩੯ ਵਰ੍ਹੇ
ਲੜੀਆਂ ਤੇ ਮਗਰੋਂ ਉਸ ਦਾ ਪਿਆਰਾ ਖਾਲਸਾ ਲੜਦਾ ਰਿਹਾ ਹੈ।
ਸੰਸਾਰ ਵਿੱਚ ਲੜਾਈਆਂ ਦੋ ਤਰ੍ਹਾਂ ਦਿਆਂ ਹੀ ਲੜੀਆਂ ਜਾਂਦੀਆਂ ਨੇ। ਪਹਿਲੀ
ਲੜਾਈ ਤਲਵਾਰ ਦੀ ਤੇ ਦੂਜੀ ਕਲਮ ਦੀ ਹੁੰਦੀ ਹੈ। ਕਲਮ ਦੀ ਲੜਾਈ ਨੂੰ ਕੂਟਨੀਤੀ ਵੀ ਆਖਿਆ ਜਾ ਸਕਦਾ
ਹੈ। ਤਲਵਾਰ ਦੀ ਲੜਾਈ ਦਾ ਸਿੱਟਾ ਬਹੁਤੀ ਛੇਤੀ ਤੇ ਸੁਖੈਨ ਤਰੀਕੇ ਨਾਲ ਆ ਜਾਂਦਾ ਹੈ। ਜੋ ਪੱਖ
ਜਿਆਦਾ ਬੱਲੀ ੳਤੇ ਤਾਕਤਵਰ ਹੁੰਦਾ ਹੈ, ਉਹ ਲੜਾਈ ਜਿੱਤ ਲੈਂਦਾ ਹੈ। ਤਲਵਾਰ ਦੀ ਲੜਾਈ ਸਮਾਜ ਦੇ ਹਰ
ਵਰਗ ਨੂੰ ਵਿਖਾਈ ਦੇਂਦੀ ਹੈ। ਇਸ ਕਰਕੇ ਸਮਾਜ ਦਾ ਹਰ ਆਮ ਜਾਂ ਖਾਸ ਵਰਗ ਇਸ ਨਾਲ ਆ ਰਲਦਾ ਹੈ ਤੇ
ਅਪਣਾ ਅਪਣਾ ਹਿੱਸਾ ਆਪਣੀ ਸਮਰੱਥਾ ਮੁਤਾਬਿਕ ਲੜਾਈ ਵਿੱਚ ਪਾਉਂਦਾ ਹੈ।
ਕਲਮ ਦੀ ਲੜਾਈ ਤਲਵਾਰ ਦੀ ਲੜਾਈ ਤੋਂ ਵੱਖਰੇ ਤਰੀਕੇ ਨਾਲ ਲੜੀ ਜਾਂਦੀ ਹੈ।
ਕਦੀ ਕਦੀ ਕਲਮ ਦੀ ਲੜਾਈ ਦਾ ਸਿੱਟਾ ਤੁਰੰਤ ਨਜ਼ਰ ਨਹੀਂ ਆਉਂਦਾ ਹੈ। ਲੇਕਿਨ ਲੰਮੇ ਸਮੇਂ ਵਿੱਚ ਕਲਮ
ਦੀ ਲੜਾਈ ਤਲਵਾਰ ਦੀ ਲੜਾਈ ਨਾਲੋਂ ਵੱਧ ਸਾਰਥਕ ਅਤੇ ਪ੍ਰਭਾਵਸ਼ਾਲੀ ਨਤੀਜੇ ਕੱਢਣ ਵਿੱਚ ਸਮਰੱਥ ਹੁੰਦੀ
ਹੈ। ਕਲਮ ਦਾ ਵਾਰ ਤਲਵਾਰ ਦੇ ਵਾਰ ਤੋ ਵੱਧ ਡੁੰਘਾ ਤੇ ਮਾਰੂ ਜ਼ਖਮ ਦੇਂਦਾ ਹੈ। ਜਿਥੇ ਤਲਵਾਰ ਦੀ
ਲੜਾਈ ਦਾ ਸਿੱਟਾ ਛੇਤੀ ਹੀ ਨਿਕਲ ਆਉਂਦਾ ਹੈ ਉਥੇ ਦੂਜੇ ਪਾਸੇ ਕਲਮ ਦੀ ਲੜਾਈ ਦਾ ਸਿੱਟਾ ਜਰੂਰੀ
ਨਹੀਂ ਕਿ ਜਲਦੀ ਹੀ ਸਾਮ੍ਹਣੇ ਆ ਜਾਵੇ। ਕਲਮ ਦੇ ਸਿੱਟੇ ਥੋੜੇ ਚਿਰ ਮਗਰੋਂ ਹੀ ਸਾਮ੍ਹਣੇ ਆਉਂਦੇ ਨੇ।
ਜੋ ਕੌਮ ਤੇ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲਦੇ ਨੇ। ਉਸ ਦੇ ਨਾਲ ਹੀ ਉਹ ਕੌਮਾਂ ਦੇ ਨੇਮਾਂ ਅਤੇ
ਸਿਧਾਂਤਾਂ ਨੂੰ ਵੀ ਬਦਲਣ ਵਿੱਚ ਇਹ ਕਲਮ ਹੀ ਸਮਰੱਥ ਹੁੰਦੀ ਹੈ। ਮਜ਼ੇ ਦੀ ਬਾਤ ਤੇ ਸਮਾਜ ਦੇ ਹਰ ਵਰਗ
ਨੂੰ ਕਲਮ ਦੀ ਲੜਾਈ ਨਜ਼ਰ ਭੀ ਨਹੀਂ ਆਉਂਦੀ ਤੇ ਸਮਾਜ ਦਾ ਹਰ ਇੱਕ ਵਰਗ ਇਸ ਵਿੱਚ ਸ਼ਾਮਿਲ ਵੀ ਨਹੀਂ
ਹੁੰਦਾ। ਇਸ ਕੰਮ ਲਈ ਸਮਾਜ ਦਾ ਬੁੱਧੀ ਜੀਵੀ ਵਰਗ ਹੀ ਹਿੱਸਾ ਪਾਉਣ ਦਾ ਦਮ-ਖਮ ਰਖਦਾ ਹੈ। ਸਮਾਜ ਦਾ
ਆਮ ਵਰਗ ਤੇ ਉਦਾਸੀਨ ਹੀ ਰਹਿੰਦਾ ਹੈ। ਕਿਧਰੇ ਕਿਧਰੇ ਤਾਂ ਸਮਾਜ ਦੇ ਆਮ ਵਰਗ ਵਲੋਂ ਤਾਂ ਗਿਆਨ ਦੀ
ਘਾਟ ਦੇ ਸਦਕਾ ਆਪਣੇ ਹੀ ਵਿਦਵਾਨਾਂ ਦਾ ਭਰਵਾ ਵਿਰੋਧ ਕੀਤਾ ਜਾਂਦਾ ਹੈ। ਪਖੰਡੀ ਤੇ ਅਖੌਤੀ ਸਿਆਣੇ
ਪੂਜੇ ਤੇ ਸਤਿਕਾਰੇ ਜਾਂਦੇ ਨੇ।
ਜੇ ਮਾਮਲਾ ਕਿਧਰੇ ਧਰਮ ਨਾਲ ਸਬੰਧਿਤ ਹੋਵੇ ਤਾਂ ਸਥਿਤੀ ਹੋਰ ਮਾੜੀ ਹੋ
ਜਾਂਦੀ ਹੈ। ਕੋਈ ਭੀ ਮਨੁੱਖ ਧਰਮ ਦੇ ਨਾਂ ਤੇ ਵਿਵਾਦਾਂ ਵਿੱਚ ਨਹੀਂ ਆਉਣਾ ਚਾਹੁੰਦਾ। ਕਿਸੇ ਭੀ
ਧਾਰਮਿਕ ਵਿਸ਼ੇ ਤੇ ਮਨੁੱਖ ਦੇ ਵਿਚਾਰ ਪੀੜੀ ਦਰ ਪੀੜੀ ਤੁਰੇ ਆਉਂਦੇ ਨੇ। ਇਹ ਹੀ ਵਿਚਾਰ ਮਨੁੱਖ ਦੇ
ਧਾਰਮਿਕ ਅਤੇ ਰੁਹਾਨੀ ਜੀਵਨ ਦੇ ਨੇਮਾਂ ਦਾ ਆਧਾਰ ਹੁੰਦੇ ਨੇ। ਇਨ੍ਹਾਂ ਵਿਚਾਰਾਂ ਨੂੰ ਬਦਲਣਾ ਜਾਂ
ਮੋੜਨਾ ਕੋਈ ਅਸਾਨ ਕੰਮ ਨਹੀਂ ਹੁੰਦਾ। ਜੇ ਕੋਈ ਮਨੁੱਖ ਇਨ੍ਹਾਂ ਅਖੌਤੀ ਧਾਰਮਿਕ ਅਤੇ ਰਵਾਇਤੀ
ਵਿਚਾਰਾਂ ਵਿੱਚ ਗੁਰਮਤਿ ਜਾਂ ਪ੍ਰਮਾਣਿਤ ਗੱਲ ਕਰਨ ਦੀ ਹਿੰਮਤ ਕਿੱਦਾਂ ਕੂੰ ਕਰੇ। ਆਖਰ ਉਸ ਧਾਰਮਿਕ
ਵਿਸ਼ਵਾਸ ਦੇ ਵਿਰੋਧ ਵਿੱਚ ਕੋਈ ਬੋਲੇ ਤੇ ਬੋਲੇ ਕਿਵੇਂ। ਇਨ੍ਹਾਂ ਧਾਰਮਿਕ ਵਿਸ਼ਵਾਸਾਂ ਦੇ ਪਿਛੇ ਲੱਖ
ਕਰੋੜਾਂ ਦੀ ਦੂਨੀਆਂ ਦਾ ਸੈਂਕੜੇ ਸਾਲਾਂ ਦਾ ਵਿਸ਼ਵਾਸ, ਉਨ੍ਹਾਂ ਨੂੰ ਸੱਚ ਸੁਣਨ ਤੋ ਡੋਰਾ ਬਣਾਈ
ਰਖਦਾ ਹੈ। ਮਨੁੱਖ ਦੀ ਵਿਚਾਰਧਾਰਾ ਪੀੜੀ ਦਰ ਪੀੜੀ ਚਲੀ ਆ ਰਹੀ ਹੈ ਇਸ ਕਰਕੇ ਉਹ ਠੀਕ ਹੈ ਭਾਵੇਂ ਉਹ
ਅੰਨ੍ਹੀ ਹੈ ਜਾਂ ਪਖੰਡ ਦੀ ਪੋਟਲੀ। ਚਾਹੇ ਇਹ ਉਸ ਦੇ ਇਸ਼ਟ ਨੂੰ ਭੀ ਨਾ ਮਨਜ਼ੂਰ ਹੋਵੇ। ਇਹ ਬਾਤ
ਸ਼ਰਧਾਲੂ ਲਈ ਕੋਈ ਖਾਸ ਮਹੱਤਵ ਨਹੀਂ ਰਖਦੀ। ਇਸ ਦੇ ੨ ਮੋਟੇ ਕਾਰਣ ਹਨ। ਪਹਿਲਾ ਸ਼ਰਧਾਲੂ ਕੇਵਲ ਸ਼ਰਧਾ
ਰਖਦਾ ਉਸ ਕੋਲ ਇਸ ਦੇ ਸਿਵਾ ਹੋਰ ਕੁੱਝ ਵੀ ਨਹੀਂ। ਦੂਜਾ ਇਹ ਕਿ ਉਹ ਸੱਚ ਸਮਝਣ ਦੀ ਕੋਸ਼ਿਸ਼ ਵੀ ਨਹੀਂ
ਕਰਦਾ ਕਿਉਂਕਿ ਉਸ ਪਾਸ ਇਤਨਾ ਨਾ ਤਾਂ ਗਿਆਨ ਹੈ ਤੇ ਨਾਂ ਹੀ ਉਸ ਪਾਸ ਸਮਾਂ ਤੇ ਇੱਛਾ ਕਿ ਉਹ ਸੱਚ
ਸਮਝਣ ਵੱਲ ਕੁੱਝ ਕਦਮ ਤੁਰ ਸਕੇ। ਇਥੇ ਧਿਆਨ ਦੇਣ ਜੋਗ ਗੱਲ ਇਹ ਹੈ ਕਿ ਗੁਰਮਤਿ, ਸਿਧਾਂਤ ਵਿੱਚ
ਲਾਪਰਵਾਹੀ ਦੀ ਪ੍ਰਵਾਨਗੀ ਨਹੀਂ ਦੇਂਦੀ ਹੈ। ਸਿੱਖੀ ਸਿਧਾਂਤ ਵਿੱਚ ਪਰਪੱਕਤਾ ਹੀ ਤਾਂ ਹੈ।
ਗੁਰੂ ਨਾਨਕ ਪਾਤਸ਼ਾਹ ਦਾ ਜਨਮ ਤੇ ਕਲਮ ਦੀ ਲੜਾਈ ਲੜਨ ਵਾਸਤੇ ਹੀ ਇਸ ਧਰਤੀ
ਤੇ ਹੋਇਆ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਤੇ ਤਲਵਾਰ ਤਕ ਜਾ ਪਹੁੰਚਿਆ। ਇਕ ਸੋਚੀ ਸਮਝੀ
ਕੋਝੀ ਸੋਚ ਦੇ ਅਧੀਨ, ਸਮਾਜ ਦੇ ਇੱਕ ਵੱਡੇ ਵਰਗ ਨੂੰ, ਮੁੱਠੀ ਭਰ ਅਖੌਤੀ ਪਵਿੱਤਰਾ ਵਲੋਂ, ਸ਼ੂਦਰ ਤੇ
ਨੀਚ ਬਣਾ ਕੇ ਪਾਖੰਡ ਦਾ ਵੱਡਾ ਜਾਲ ਬੁਣਿਆ ਹੋਇਆ ਸੀ। ਉਸੀ ਪਾਖੰਡ ਤੇ ਪਲਟ ਵਾਰ ਕਰਦੇ ਹੋਏ, ਗੂਰੁ
ਨਾਨਕ ਦੀ ਅਵਾਜ਼ ਇਨ੍ਹਾਂ ਸ਼ੂਦਰਾਂ ਤੇ ਨੀਚਾਂ ਦੀ ਅਵਾਜ਼ ਬਣੀ। ਹਰ ਲੋੜਵੰਦ ਦੀ ਆਸ ਤੇ ਨਿਗਾਹ ਗੁਰੂ
ਨਾਨਕ ਤੇ ਸੀ। ਏਸੇ ਸਮੇਂ ਤੇ ਬੇਤਾਲਾ ਆਖਣ ਵਾਲਿਆਂ ਵਲ਼ੋਂ ਜੇ ਗੁਰੂ ਨਾਨਕ ਦੀ ਆਵਾਜ਼ ਨੂੰ ਦਬਾਉਣ
ਅਤੇ ਗੁਮਰਾਹ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਗਈ ਹੋਵੇਗੀ। ਸਮੇਂ ਸਮੇਂ ਤੇ ਐਸੀਆਂ ਚਾਲਾਂ ਚਲੀਆਂ
ਜਾਂਦੀਆਂ ਰਹੀਆਂ, ਜਿਨ੍ਹਾਂ ਦਾ ਇਤਿਹਾਸ ਗਵਾਹ ਹੈ।
ਗੁਰੂ ਬਾਬੇ ਨੇ ਸਿੱਖਾਂ ਨੂੰ ਤਲਵਾਰ ਦੀ ਅਦੁਤੀ ਤੇ ਦਰਗਾਹੀ ਸ਼ਕਤੀ ਬਖਸ਼ੀ।
ਤਲਵਾਰ ਵਿੱਚ ਵਾਚਿਆ ਤਾਂ ਖ਼ਾਲਸੇ ਨੇ ਦੁਸ਼ਮਨ ਦੇ ਦੰਦ ਹੀ ਖੱਟੇ ਨਹੀਂ ਕੀਤੇ ਸਗੋਂ ਉਸ ਤੋ ਵੀ ਅੱਗੇ
ਵਧਦੇ ਹੋਏ, ਦੁਸ਼ਮਨ ਦੇ ਦੰਦ ਹੀ ਤੋੜ ਦੀਤੇ। ਖ਼ਾਲਸੇ ਦੇ ਦੁਸ਼ਮਨ ਨੂੰ ਵੀ ਇਹ ਕਹਿਣ ਨੂੰ ਮਜਬੂਰ ਹੋਣਾ
ਪਇਆ ਕਿ ਖ਼ਾਲਸੇ ਦੀ ਸ਼ਮਸ਼ੀਰ ਨੂੰ ਤਾਕਤ ਉਸ ਦੇ ਗੁਰੂ ਵਲੋਂ ਬਖ਼ਸ਼ੇ ਆਬੇ ਹਯਾਤ ਦੇ ਪਾਣੀ ਵਿਚੋਂ ਮਿਲਦੀ
ਹੈ। ਇਕ ਸਮੇਂ ਕਾਬੁਲ, ਕੰਧਾਰ ਤੋ ਲੈ ਕੇ ਦਿੱਲੀ ਤਕ ਦਾ ਰਾਜ ਖ਼ਾਲਸੇ ਦੇ ਕਦਮਾਂ ਵਿੱਚ ਸੀ। ਬਾਬਾ
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਮਗਰੋਂ ਖ਼ਾਲਸੇ ਪਾਸ ਕੋਈ ਬਹੁਤ ਜਿਆਦਾ ਕੁੱਝ ਨਹੀਂ ਸੀ ਬਚਿਆ। ਪਰ
ਖਾਲਸਾ ਉਠਿਆ ਤੇ ਚੜ੍ਹਿਆ ਓਰ ਫਤਿਹ ਪ੍ਰਾਪਤ ਕਰ ਲਈ। ਇਹ ਫਤਿਹ ਉਸਨੂੰ ਦਸਮ ਪਾਤਸ਼ਾਹ ਵਲੋਂ ਬਖ਼ਸ਼ੇ
ਸ਼ਬਦ ਗੁਰੂ ਦੀ ਕ੍ਰਿਪਾ ਸਦਕਾ ਹੀ ਮਿਲੀ। ਜਿਸਦੇ ਬਾਬਤ ਖ਼ਾਲਸੇ ਦੇ ਮਨ ਵਿੱਚ ਕੋਈ ਸ਼ੱਕ ਸੁਭਾ ਨਹੀਂ
ਸੀ। ਉਹ ਪੂਰੀ ਤਰ੍ਹਾਂ ਨਾਲ ਦ੍ਰਿੜ੍ਹ ਸੀ। ਜਿਸ ਚਾਂਦਨੀ ਚੌਂਕ ਦੇ ਬਾਹਰ ਬਾਬਾ ਬੰਦਾ ਸਿੰਘ ਬਹਾਦਰ
ਨੂੰ ਉਸ ਦੇ ਸਾਥੀਆ ਦੇ ਨਾਲ ਸ਼ਹੀਦ ਕੀਤਾ ਗਿਆ ਸੀ, ਛੇਤੀ ਹੀ ਵੈਰੀ ਦੇ ਨਾਲ ਦੇ ਲਾਲ ਕਿਲ੍ਹੇ ਤੇ
ਸਿੰਘਾਂ ਦਾ ਕੇਸਰੀ ਨਿਸ਼ਾਨ ਝੁਲ ਰਿਹਾ ਸੀ। ਇਹ ਸਭ ਸਿੰਘਾਂ ਨੇ ਪ੍ਰਾਪਤ ਕੀਤਾ ਸੀ ਲੋਹੇ ਦੀ ਮੁਗ਼ਲੀਆ
ਹਕੂਮਤ ਅੱਗੇ ਫੌਲਾਦ ਬਣ ਕੇ। ਇਹ ਸਭ ਕੋਈ ਬੱਚਿਆਂ ਵਾਲੀ ਖੇਡ ਨਹੀਂ ਸੀ। ਇਹ ਸਭ ਕੁੱਝ ਖ਼ਾਲਸੇ ਦਾ
ਸ਼ਬਦ ਗੁਰੂ ਪ੍ਰਤੀ, ਉਸਦੇ ਪੂਰਨ ਭਰੋਸੇ ਅਤੇ ਸਮਰਪਣ ਦਾ ਨਤੀਜਾ ਸੀ।
ਜਦ ਖਾਲਸਾ ਦੁਸ਼ਮਣ ਦੇ ਆਹੂ ਆਪਣੀ ਸ਼ਮਸ਼ੀਰ ਦੇ ਨਾਲ ਲੈ ਰਿਹਾ ਸੀ। ਉਹ ਦੁਸ਼ਮਣ
ਕੋਈ ਹੋਰ ਨਹੀਂ ਗੁਰੂ ਨਾਨਕ ਨੂੰ ਭੂਤ ਤੇ ਬੇਤਾਲਾ ਆਖਣ ਵਾਲੇ ਹੀ ਸਨ। ਗੁਰੂ ਨਾਨਕ ਦਾ ਨਾਮ ਦੇ
ਸੱਚੇ ਸਿਧਾਂਤ ਨੂੰ ਸਾਧਨ ਲਈ ਅੱਗ ਲਗੀ ਹੋਈ ਸੀ। ਲੰਬੀਆਂ ਲਾਟਾਂ ਜਿੱਥੇ ਤਲਵਾਰ ਨਾਲ ਖ਼ਾਲਸੇ ਨੂੰ
ਕੱਟ ਰਹੀਆਂ ਸਨ। ਉਥੇ ਨਾਲੋਂ ਨਾਲ ਕੋਲਿਆਂ ਦੀ ਮੱਠੀ ਅੱਗ ਵੀ ਖ਼ਾਲਸੇ ਦੇ ਸਿਧਾਂਤ, ਗੁਰਬਾਣੀ ਅਤੇ
ਇਤਿਹਾਸ ਵਿੱਚ ਘੋਲ ਮਚੋਲ ਕਰਨ ਹਿਤ ਆਪਣੀ ਕਲਮਾਂ ਨੂੰ ਘਣੀ ਬੈਠੀ ਸੀ। ਜੋ ਕਲਮਾਂ ਤੇਜ ਤੇ ਨਿਰੰਤਰ
ਗਤਿ ਨਾਲ ਘੋਲ ਮਚੌਲ ਦੇ ਆਪਣੇ ਕੁਕਰਮ ਨੂੰ ਅੰਜਾਮ ਤੇ ਪਹੁੰਚ ਰਹੀਆਂ ਸਨ। ਇਸੇ ਸਮੇਂ ਤੇ ਇੱਕ
ਗ੍ਰੰਥ ਦਾ ਸੰਪਾਦਨ ਕੀਤਾ ਗਿਆ। ਜਿਸਨੂੰ ਦਸਮ ਗ੍ਰੰਥ ਕਹਿਆ ਜਾਂਦਾ ਹੈ। ਅੱਜ ਭੀ ਸਿੱਖ ਕੌਮ ਵਿੱਚ
ਵੱਡਾ ਮਤਭੇਦ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਕ੍ਰਿਤ ਹੈ ਜਾਂ ਨਹੀਂ। ਦੋਨੋਂ ਧਾੜਿਆ ਵਿੱਚ ਵੱਡੀ
ਗਿਣਤੀ ਦੇ ਲੋਕ ਹਨ, ਜੋ ਇੱਕ ਦੂਜੇ ਦੇ ਵਿਚਾਰਾਂ ਨੂੰ ਕੱਟਦੇ ਰਹਿੰਦੇ ਹਨ। ਖੈਰ ਵਿਵਾਦਾਂ ਅਤੇ
ਮਤਭੇਦਾਂ ਦਾ ਨਿਸਤਾਰਾ ਤਾਂ ਕੌਮ ਅਤੇ ਪੰਥ ਨੇ ਕਰਨਾ ਹੈ, ਕੇਵਲ ਕਿਸੇ ਸਿੱਖ ਨੇ ਨਹੀਂ।
ਇਹ ਕਲਮ ਦੀ ਲੜਾਈ ਦੇ ਵਾਰ ਦਾ ਹੀ ਨਤੀਜਾ ਹੈ ਕਿ ਖਾਲਸਾ ਸੱਜਣ ਦੇ ਲਗਭਗ
੨੪੦ ਵਰ੍ਹੇ ਬਾਦ, ਉਸ ਦੇ ਪਿਤਾ ਨਾਲ ਸਬੰਧਿਤ, ਲੋਕਾਂ ਦੀ ਰੀਸ ਬਰੀਸੀ ਪਹਾੜਾਂ ਵਿੱਚ ਇੱਕ ਨਵਾਂ
ਥਾਂ ਖੋਜ ਲਿਆ ਹੈ। ਜਿਸ ਦੇ ਸਬੰਧ ਵਿੱਚ ਗੁਰੂ ਸਾਹਿਬ ਨੇ ਕਦੀ ਵੀ ਆਪਣੇ ਜੀਵਨ ਵਿੱਚ ਜਿਕਰ ਵੀ
ਨਹੀਂ ਕੀਤਾ। ਅੱਜ ਇਸ ਸਥਾਨ ਦੀ ਖੋਜ ਦੇ ੬੦-੬੫ ਵਰ੍ਹਿਆ ਮਗਰੋਂ ਇਸ ਦੀ ਬਣੀ ਮਹੱਤਤਾ ਵਧਦੀ ਜਾ ਰਹੀ
ਹੈ। ਲੋਕ ਪੈਦਲ, ਸਾਈਕਲਾਂ, ਸਕੂਟਰਾਂ ਆਦਿ ਤੇ ਵੀ ਇਨ੍ਹਾਂ ਪਹਾੜਾਂ ਤੇ ਚੜ੍ਹ ਰਹੇ ਨੇ। ਆਪਣਾ
ਕੀਮਤੀ ਮਨੋਵਿਗਿਆਨ ਅਤੇ ਰੁਪਿਆ ਖਰਚ ਕਰਕੇ ਸੁੱਖਣਾਂ ਸੁਖ ਸੁਖ ਕੇ ਬਰਬਾਦ ਕਰੀ ਜਾ ਰਹੇ ਨੇ। ਜਿਸ
ਅਧਾਰ ਤੇ ਇਹ ਬਚ੍ਰਿਤ ਤੀਰਥ ਖੋਜ ਨਿਕਾਲਿਆ ਹੈ, ਉਹ ਹੈ ਬਚ੍ਰਿਤ ਨਾਟਕ। ਕੀ ਇਹ ਗੁਰੂ ਗੋਬਿੰਦ ਸਿੰਘ
ਜੀ ਵਲ਼ੋਂ ਰਚਿਤ ਹੈ, ਇਸ ਬਾਰੇ ਕੌਮ ਵਿੱਚ ਭਾਰੀ ਮਤਭੇਦ ਹੈ। ਜੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ
ਵਲੋਂ ਲਿਖੀ ਗਈ ਹੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਸ ਸਥਾਨ ਬਾਰੇ ਕੋਈ ਕਾਰਜ ਕਿਉਂ ਨਹੀਂ
ਕੀਤੇ ਤੇ ਕਰਵਾਏ ਜਾਂ ਇਸ ਸਥਾਨ ਨੂੰ ਢੂੰਡਣ ਵਿੱਚ ੨੪੦ ਸਾਲਾਂ ਦਾ ਸਮਾਂ ਕਿਉਂ ਲਗਾ। ਅਗਰ ਬਚ੍ਰਿਤ
ਨਾਟਕ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਹੀਂ ਲਿਖਿਆ ਗਿਆ ਤਾਂ, ਹੇਮਕੁੰਟ ਦਾ ਸਿੱਖ ਪੰਥ ਨਾਲ ਕੀ
ਵਾਸਤਾ? ਕੁੱਝ ਐਸੇ ਸਵਾਲ ਹਰ ਸਿਖ ਦੇ ਹਿਰਦੇ ਵਿੱਚ ਆਉਂਦੇ ਰਹਿੰਦੇ ਨੇ। ਜਿਨ੍ਹਾਂ ਨੂੰ ਆਮ ਤੌਰ ਤੇ
ਵੇਖਿਆ-ਅਣਦੇਖਿਆ ਕੀਤਾ ਜਾਂਦਾ ਰਿਹਾ ਹੈ। ਇਹ ਸਵਾਲ ਆਮ ਸਿਖ ਲਈ ਕੋਈ ਮਹੱਤਵਪੂਰਣ ਸਥਾਨ ਨਹੀਂ
ਰਖਦੇ। ਇਨ੍ਹਾਂ ਵੱਲ ਧਿਆਨ ਦੇਣਾ ਆਮ ਲੋਕਾਂ ਲਈ ਤਾਂ ਕੇਵਲ ਸਿਰ-ਅਲੂਣਾ ਕੰਮ ਹੈ। ਕੌਮ ਦੀ ਚੜ੍ਹਦੀ
ਕਲਾਂ ਲਈ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਅਤਿ ਲੋੜੀਂਦਾ ਅਤੇ ਜਰੂਰੀ ਹੈ। ਇਨ੍ਹਾਂ ਸਵਾਲਾਂ ਨੂੰ
ਕੋਈ ਵੀ ਬਹਾਨਾ ਬਣਾ ਕੇ ਟਾਲਿਆਂ ਤੇ ਜਾ ਸਕਦਾ ਹੈ ਲੇਕਿਨ ਨਕਾਰਿਆ ਨਹੀਂ ਜਾ ਸਕਦਾ। ਅੱਜ ਨਹੀਂ ਤਾਂ
ਕੱਲ ਜਵਾਬ ਤਾਂ ਦੇਣੇ ਹੀ ਪੈਣਗੇ। ਜੇ ਜਵਾਬ ਨਹੀਂ ਦਿੱਤੇ ਗਏ, ਤਾਂ ਨਿਸ਼ਚਿਤ ਹੀ ਨਤੀਜੇ ਗਿਰਾਵਟ
ਵਾਲੇ ਹੋਣਗੇ।
ਉਹ ਹਿਰਦਾ ਜਿਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਲ ਹਿਰਦੇ ਨਾਲ ਪੜ੍ਹਿਆ
ਅਤੇ ਸਮਝਿਆ ਹੈ, ਉਸ ਦਾ ਬਚ੍ਰਿਤ ਨਾਟਕ ਨੂੰ ਪੜ੍ਹਦਿਆਂ ਹੀ ਦੁਬਿਧਾ ਵਿੱਚ ਆ ਜਾਣਾ ਕੋਈ ਵੱਡੀ ਜਾ
ਅਸੰਭਵ ਗੱਲ ਨਹੀਂ। ਸ਼ੰਕਾ ਮਨ ਵਿੱਚ ਆ ਜਾਣਾ ਇੱਕ ਸੁਭਾਵਿਕ ਗੱਲ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ
ਸਾਹਿਬ ਦਾ ਇਸ਼ਟ ਅਮੂਰਤ, ਅਜੂਨੀ ਅਤੇ ਦੇਹ ਵਹੀਣ ਹੈ ਜਦਕਿ ਬਚ੍ਰਿਤ ਨਾਟਕ ਦਾ ਇਸ਼ਟ ਹਿੰਦੂ ਦੇਵਤਿਆਂ
ਨਾਲ ਕਿਧਰੇ ਰਲਦਾ ਮਿਲਦਾ ਹੈ। ਜਿਵੇਂ:-
ਡਮਾ ਡਮ ਡਅਰੂ ਸਿਤਾ ਸੇਤ ਛੰਤ੍ਰ।।
ਹਾ ਹਾ ਹੂਰ ਹਾਸੰ ਝਮਾ ਝਮ ਅੰਤ੍ਰ।।
ਮਹਾ ਘਰ ਸਬਦੰ ਬਜੇ ਸੰਖ ਐਸੇ।।
ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ।। ੧੯।।
ਅਤੇ
ਦਿੜ ਦਾੜ ਕਰਾਲ ਦ੍ਵ ਸੇਤ ੳਧੰ।।
ਜਿਹ ਭਾਜਤ ਦੁਸਤ ਬਿਲੋਕ ਜੁੱਧ।।
ਮਦ ਮੱਤ ਕ੍ਰਿਪਾਣ ਕਰਾਲ ਧਰੰ।।
ਜਯ ਸੱਦ ਸੁਗ ਸੁਰਯੰ ਉਚੱਰ।। ੫੫।।
ਬਚਿਤ੍ਰ ਨਾਟਕ ਦਾ ਇਹ ਇਸ਼ਟ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਮੂਲ ਮੰਤਰ
ਮੁਤਾਬਿਕ ਕਿਧਰੇ ਵੀ ਮੇਲ ਨਹੀਂ ਖਾਂਦਾ ਬਲਕਿ ਕੁੱਝ ਅਲਗ ਹੀ ਦ੍ਰਿਸ਼ਟਮਾਨ ਹੁੰਦਾ ਹੈ। ਇਹ ਛੰਦ ਕਿਸੇ
ਵੀ ਨਿਰਮਲ ਹਿਰਦੇ ਵਿੱਚ ਦੁਬਿਧਾ ਪਾਉਣ ਲਈ ਹੀ ਕਾਫ਼ੀ ਹਨ। ਜੇ ਕਿਸੀ ਸਿਖ ਦੀ ਗੁਰਬਾਣੀ ਅਤੇ ਗੁਰੂ
ਸਿਧਾਂਤ ਪਰਤੀ ਦੁਬਿਧਾ ਪੈਦਾ ਹੋ ਜਾਵੇ ਤਾਂ ਉਸਨੂੰ ਖੁਆਰ ਹੋਣ ਵਿੱਚ ਕੋਈ ਦੇਰ ਨਹੀਂ ਲਗਦੀ। ਜੇ
ਉਦਾਹਰਣ ਵਜੋਂ ਤੱਕੀਏ ਤਾਂ ਅੱਜ ਦੀ ਨੌਜਵਾਨ ਪੀੜੀ ਦਾ ਸਿੱਖੀ ਤੋਂ ਬੇਮੁਖ ਹੋਣ ਦਾ ਮੋਟਾ ਕਾਰਣ
ਗੁਰੂ ਅਤੇ ਗੁਰਮਤਿ ਦੇ ਸਿਧਾਂਤ ਤੇ ਪੂਰਨ ਭਰੋਸਾ ਅਤੇ ਸਮਰਪਣ ਨਾ ਹੋਣਾ ਹੀ ਹੈ। ਇਸ ਅਧੂਰੇ ਅਤੇ
ਕਮਜ਼ੋਰ ਵਿਸ਼ਵਾਸ ਨੇ ਹੀ ਉਸਨੂੰ ਮਨਮੁਖ ਅਤੇ ਅਵੇਸਲਾ ਬਣਾ ਦਿਤਾ ਹੈ। ਜੋ ਨੌਜਵਾਨਾਂ ਅੰਦਰ ਦੁਬਿਧਾ
ਪੈਦਾ ਕਰ ਰਿਹਾ ਹੈ।
ਕੀ ਇਹ ਦੁਸ਼ਮਣ ਅਤੇ ਵਿਰੋਧੀ ਧਿਰ ਦਾ ਕਲਮ ਦਾ ਵਾਰ ਨਹੀਂ ਹੋ ਸਕਦਾ? ਜੋ
ਉਸਨੇ ਮੁਗ਼ਲੀਆ ਫੌਜ ਨਾਲ ਤਲਵਾਰ ਨਾਲ ਰੁੱਝੇ ਖ਼ਾਲਸੇ ਦੀ ਇਤਿਹਾਸ ਨੂੰ ਸੰਭਾਲਣ ਦੀ ਸਮੇਂ ਦੀ ਘਾਟ ਦਾ
ਫਾਇਦਾ ਚੁਕਦੇ ਹੋਏ ਖ਼ਾਲਸੇ ਉੱਤੇ ਕੀਤਾ। ਇਹ ਹਮਲਾ ਉਨ੍ਹਾਂ ਵਲੋਂ ਕੀਤਾ ਗਿਆ, ਜੋ ਸਿੱਖੀ ਅਤੇ ਸਿਖ
ਸਿਧਾਂਤ ਤੋਂ ਵੈਰ ਤੇ ਰਖਦੇ ਸੀ ਪਰ ਸਾਮ੍ਹਣੇ ਖੜੇ ਹੋ ਕੇ ਮੁਕਾਬਲਾ ਕਰਨ ਦੀ ਹਿੰਮਤ ਉਨ੍ਹਾਂ ਅੰਦਰ
ਨਹੀਂ ਸੀ। ਕੀ ਇਹ ਕਲਮ ਦੇ ਵਾਰ ਮੁਗ਼ਲੀਆ ਹਕੂਮਤ ਦੀ ਲਖਾਂ ਦੀ ਫੌਜ ਦੇ ਤਲਵਾਰ ਦੇ ਵਾਰ ਤੋਂ ਵੱਧ
ਭਾਰੀ ਅਤੇ ਮਾਰੂ ਨਹੀਂ ਲਗਦਾ? ਤਲਵਾਰ ਦਾ ਹਮਲਾ ਹੋ ਜਾਣ ਤੇ ਤਾਂ ਖਾਲਸਾ ਇੱਕ ਜੁਟ ਹੋ ਜਾਂਦਾ ਸੀ
ਪਰ ਅੱਜ ਇਸ ਕਲਮ ਦੇ ਹਮਲੇ ਦੇ ਪ੍ਰਭਾਵ ਕਰਕੇ ਖਾਲਸਾ ਧੜਿਆਂ ਵਿੱਚ ਵੰਡਿਆ ਜਾ ਰਿਹਾ ਹੈ। ਜਿਸ ਕਰਕੇ
ਖਾਲਸਾ ਅੱਜ ਆਪਸ ਵਿੱਚ ਖਿੱਲਰਿਆਂ ਅਤੇ ਦੂਰੀਆਂ ਸਹੇੜੀ ਬੈਠਾ ਹੈ। ਜਿਸ ਦਾ ਨਤੀਜਾ ਦੋ ਬਿੱਲਿਆਂ ਦੀ
ਲੜਾਈ ਵਿੱਚ ਬਾਂਦਰ (