ਕਾਦੀ ਕੂੜ ਬੋਲਿ ਮਲੁ ਖਾਇ
(ਝੂਠੁ ਨ ਬੋਲਿ ਪਾਡੇ ਸਚੁ ਕਹੀਐ)
ਸਰਵਜੀਤ ਸਿੰਘ
ਭਾਈ ਹਰੀ ਸਿੰਘ ਜੀ ਜਦੋਂ ਆਪ ਜੀ ਪਿਛਲੇ ਸਾਲ (2006) ਗਰਮੀਆਂ ਕੱਟਣ ਕਨੇਡਾ
ਆਏ ਸੀ ਉਸ ਵੇਲੇ ਮਾਸ ਬਾਰੇ ਕਾਫੀ ਚਰਚਾ ਹੋਈ ਸੀ। ਅਖਬਾਰਾਂ ਰਾਹੀ ਆਪ ਜੀ ਨੂੰ ਕਈ ਪ੍ਰਸ਼ਨ ਪੁਛੇ ਗਏ
ਸਨ ਪਰ ਉਨ੍ਹਾਂ ਸਵਾਲਾ ਦੇ ਜਵਾਬ ਕਿਸੇ ਵੀ ਵੈਬ ਸਾਈਟ ਜਾਂ ਅਖਬਾਰ ਵਿੱਚ ਪੜ੍ਹਨ ਨੂੰ ਨਹੀ ਮਿਲੇ।
ਹੁਣ ਆਪ ਜੀ ਨੇ ਇਕ ਡੀ. ਵੀ. ਡੀ., ‘ਮਾਸ ਖਾਣ ਗੱਲ ਵੱਡ ਕੇ’ ਵਿੱਚ ਸਿਆਣਪ ਤੋਂ ਸੱਖਣੀਆ ਦਲੀਲਾਂ
ਦੇ ਕਿ ਇਸ ਮਸਲੇ ਨੂੰ ਇੱਕ ਵੇਰ ਫੇਰ ਛੇੜ ਲਿਆ ਹੈ। ਆਪ ਜੀ ਨੇ ਇਸ ਡੀ. ਵੀ. ਡੀ. ਰਾਹੀ ਮਾਸ ਬਾਰੇ
ਸ਼ੰਕਾਂ ਵਾਦੀ ਮਨਮੁਖਿ ਨਾਸਤਿਕਾਂ ਦੇ “ਮੂੰਹ ਤੋੜਵੇ ਜਵਾਬ” ਦੇਣ ਦਾ ਅਸਫਲ ਯਤਨ ਕੀਤਾ ਹੈ। ਇੱਕ ਗੱਲ
ਜੋ ਆਪ ਜੀ ਨੇ ਬਾਕੀ ਪ੍ਰਚਾਰਕਾਂ ਤੋਂ ਵੱਖਰੀ ਕੀਤੀ ਹੈ ਉਹ ਇਹ ਕੇ ਆਪ ਜੀ ਨੇ ਮਾਸ, ਸਿੱਖ ਨੂੰ ਖਾਣ
ਦੀ ਹੀ ਮਨਾਹੀ ਨਹੀ ਕੀਤੀ ਸਗੋ ਗੁਰਬਾਣੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਹੁਕਮਨਾਵੇਂ ਅਤੇ
ਇਤਿਹਾਸ ਵਿਚੋਂ ਹਵਾਲੇ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਮਾਸ ਇਨਸਾਨ ਦੀ ਖੁਰਾਕ ਨਹੀ
ਹੈ। ਇਹ ਵਿਚਾਰ ਦਾ ਵਿਸ਼ਾ ਹੈ ਕਿ ਮਾਸ ਮਨੁਖੀ ਖੁਰਾਕ ਹੈ ਜਾਂ ਨਹੀ, ਪਰ ਇਹ ਸੱਚ ਹੈ ਕੇ ਗੁਰਬਾਣੀ
ਦਾ ਉਪਦੇਸ਼ ਸਾਰੀ ਮਨੁਖਤਾਂ ਲਈ ਹੈ।
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੇ॥ (ਮ: 3 ਪੰਨਾ 476)
ਆਪ ਜੀ ਨੇ ਕਿਹਾ ਹੈ ਕਿ “ਇਤਿਹਾਸ ਵਿੱਚ ਗਲਤੀਆ ਹੋ ਸਕਦੀਆ ਹਨ,
ਰਹਿਤਨਾਮਿਆਂ ਵਿੱਚ ਗਲਤੀ ਹੋ ਸਕਦੀ ਹੈ …।” ਮੈ ਆਪ ਜੀ ਨਾਲ ਪੁਰੀ ਤਰਾਂ ਸਹਿਮੱਤ ਹਾਂ। ਆਪ ਜੀ ਨੇ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਨਾਂਮੇ ਦਾ ਹਵਾਲਾ ਦਿੱਤਾ ਹੈ। (ਹੁਕਮਨਾਮੇ, ਸੰਪਾਦਕ ਡਾ:
ਗੰਡਾ ਸਿਮਘ, ਪੰਨਾ 63) ਪਰ ਆਪ ਜੀ ਹੁਕਮਨਾਂਮਿਆਂ ਨੂੰ ਕਿਵੇ ਸਹੀ ਮੰਨ ਬੈਠੇ? “ਹੁਕਮਨਾਮੇ ਅਸਲੀ
ਨਹੀ, ਨਕਲੀ ਹਨ।” (ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਓ ਖਾਲਸਾ ਪੰਨਾ 723)।
ਫਿਰ ਵੀ ਜੇਕਰ ਆਪ ਇਨ੍ਹਾਂ ਹੁਕਮਨਾਮਿਆਂ ਨੂੰ ਸਹੀ
ਮੰਨਦੇ ਹੋ ਤਾਂ ਨਾਲ ਲਗਦੇ ਇਸੇ ਕਿਤਾਬ ਦੇ ਪੰਨਾ 61 ਤੇ ਵੀ ਜ਼ਰਾ ਨਜ਼ਰ ਮਾਰ ਲੈਣੀ ਸੀ ਕਿਉਂਕਿ ਆਪ
ਜੀ ਨੇ ਕਥਾ ਦੇ ਅਰੰਭ ਵਿੱਚ ਮੂਲ ਮੰਤਰ ਦਾ ਉਚਾਰਨ ਹੇਠ ਲਿਖੇ ਮੁਤਾਬਕ ਕੀਤਾ ਹੈ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
॥
ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਭਾਈ ਹਰੀ ਸਿੰਘ ਜੀ ਆਪ ਦੀ ਤਾਂ ਉਸ ਕਹਾਵਤ ਵਾਲੀ ਗੱਲ ਲੱਗਦੀ ਹੈ ਕਿ “ਹਾਥੀ ਦੇ ਦੰਦ ਖਾਣ ਨੂੰ ਹੋਰ
ਤੇ ਵਖਾਉਣ ਨੂੰ ਹੋਰ” ਕੀ ਆਪ ਦੱਸਣ ਦੀ ਖੇਚਲ ਕਰੋਗੇ ਕਿ ਮੂਲ ਮੰਤਰ ਵਾਸਤੇ ਤੁਸੀਂ ਸ੍ਰੀ ਗੁਰੂ
ਹਰਗੋਬਿੰਦ ਸਾਹਿਬ ਜੀ ਦੇ ਉਸ ਹੁਕਮਨਾਮੇ ਨੂੰ ਕਿਉ ਨਹੀਂ ਮੰਨਦੇ? ਜਿਸ ਵਿੱਚ ਮੂਲ ਮੰਤਰ “ੴ ਸਤਿ
ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਤੀਕਰ ਲਿਖਿਆ
ਹੋਇਆ ਹੈ। (ਹੁਕਮਨਾਮੇ ਪੰਨਾ 61) ਭਾਈ
ਹਰੀ ਸਿੰਘ ਜੀ, ਇਹ ਜਾਣਕਾਰੀ ਦਿਓ ਕਿ ਜੇ ਮੂਲ ਮੰਤਰ “ਨਾਨਕ ਹੋਸੀ ਭੀ ਸਚੁ” ਤੀਕਰ ਹੈ ਤਾਂ ਅੱਗੋ
ਜੋ ਬਾਣੀ ਸ਼ੁਰੂ ਹੁੰਦੀ ਹੈ “ਸੋਚੈ ਸੋਚਿ ਨ ਹੋਵਈ … “, ਇਸ ਬਾਣੀ ਦਾ ਨਾਮ ਕੀ ਹੈ?
ਮੈ ਪਾਠਕਾਂ ਦੀ ਜਾਣਕਾਰੀ ਲਈ ਗੁਰਬਾਣੀ ਤੋ
ਬਾਹਰੋ ਵੀ ਹਵਾਲੇ ਦੇਵਾਂਗਾ, ਜਿਵੇ ਆਪ ਜੀ ਨੇ ਦਿੱਤੇ ਹਨ
।
ਮੇਰਾ ਪਹਿਲਾ ਸਵਾਲ: ਕੀ ਸ਼ੰਕਾਂ ਕਰਨਾ ਕੋਈ ਗੁਨਾਹ ਹੈ? ਬਾਣੀ ਦਾ
ਤਾਂ ਪਵਿਤਰ ਫੁਰਮਾਨ ਹੈ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)
ਭਾਈ ਹਰੀ ਸਿੰਘ ਜੀ, ਕੀ ਗੁਰੂ ਨਾਨਕ ਜੀ ਨੂੰ ਵੀ ਪੁੱਛਿਆਂ ਹੈ ਕਿ ਸ਼ੰਕਾਂ
ਕਿਉ ਕੀਤਾ ਸੀ। ਗੁਰੂ ਨਾਨਕ ਜੀ ਨੇ ਸ਼ੰਕਾ ਕਰਕੇ ਹੀ ਜਨੇਉ ਪਾਉਣ ਤੋਂ ਨਾਂਹ ਕਰ ਦਿਤੀ ਸੀ।
ਕੀ ਬਾਬੇ ਵਲੋ ਖੇਤੀ ਨੂੰ ਪਾਣੀ ਦੇਣਾ, ਸੂਰਜ
ਗ੍ਰਹਿਣ ਵੇਲੇ ਹਿਰਨ ਦਾ ਮਾਸ ਬਣਾਉਣਾ ਆਦਿ ਸ਼ੰਕੇ ਨਹੀ ਸਨ?
ਅਤ ਸੁੰਦਰ ਕਰ ਪ੍ਰੇਮ ਬਨਾਇਆ, ਹਰਨ ਕੋ ਮਾਸ
ਤਿਆਰ ਕਰ ਲਿਆਇਆ
।
ਨਿਰਖ ਭਾਵ ਬਾਬੇ ਜੀ ਲੀਨਾ, ਧਰ ਅਜਗਰ ਬਿਰਤ ਭੋਗ ਤਬ ਕੀਨਾ॥ 3॥
ਪ੍ਰਸਾਦਿ ਕਰਤ ਆਏ ਨਾਨੂੰ ਪੰਡਿਤ, ਦੇਖਿ ਬਿਉਹਾਰ ਤਿਸ ਮਨ ਬਏ ਖੰਡਤ।
ਬਾਬੇ ਸਿਉ ਤਿਨ ਬਾਦ ਉਠਾਇਆ ਤੁਮ ਸਾਧ ਕਹਾਇ
ਮਾਸ ਕਿਉਂ ਖਾਇਆ? (ਮਹਿਮਾ ਪ੍ਰਕਾਸ਼ ਪੰਨਾ 166)
ਜਗਤ ਰਾਇ ਨ੍ਰਿਪਸੁਤ ਮ੍ਰਿਗ ਲ੍ਯਯੋ
।
ਪ੍ਰਖਨਹਿਤ ਗੁਰ ਕੋ ਅਰ ਪਇਓ।
ਸੋ ਗੁਰੂ ਕਹਯੋ ਰੀਧੋ ਇਸ ਤਾਈਂ। ਲਾਯੋ ਤੜਕਾ ਉਨੇ ਜਦਾਈਂ।
(ਪੰਥ ਪ੍ਰਕਾਸ ਪੰਨਾ 44)
ਜਿਹੜੀ ਧਾਰਨਾ ਚਿਮਟਿਆਂ ਵਾਲੇ ਬਾਬੇ ਪੜ੍ਹਦੇ
ਹਨ, ‘ਬਾਬੇ ਮੱਕਾ ਫੇਰਿਆ ਜੌਰੀ ਕਲਾ ਦਿਖਾਈ’, ਜੇ ਇਹ ਸ਼ੰਕਾ ਨਹੀ ਤਾਂ ਹੋਰ ਕੀ ਹੈ? ਸਾਡਾ ਤਾਂ ਧਰਮ
ਹੀ ਸ਼ੰਕੇ ਤੋ ਸ਼ੁਰੂ ਹੋਇਆ ਸੀ
। ਗੁਰੂ
ਨਾਨਕ ਜੀ ਨੇ ਸ਼ੰਕਾ ਕਰਨਾ ਦਸਿਆ, ਗੁਰੂ ਗੋਬਿੰਦ ਸਿੰਘ ਜੀ ਨੇ ਇਮਤਿਹਾਨ ਲਿਆ ਅਤੇ ਸਿੱਖ ਪਾਸ ਹੋਏ
ਸਨ।
ਭਗਤ ਕਬੀਰ
ਜੀ ਲਿਖਦੇ ਹਨ:
ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ॥ ਜਉ ਰੇ ਖੁਦਾਇ ਮੋਹਿ
ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥ 2॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ॥ ਅਰਧ
ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ॥ 3॥ (ਪੰਨਾ 477)
ਆਪ ਜੀ ਨੇ ਭਾਈ ਗੁਰਦਾਸ ਜੀ ਦੀ ਵਾਰ ਵਿਚੋਂ ਹਵਾਲਾ ਦੇ ਕੇ ਸਾਬਤ ਕੀਤਾ ਹੈ
ਕਿ ਆਦਿ ਕਾਲ ਦਾ ਮਨੁਖ ਮਾਸ ਨਹੀ ਸੀ ਖਾਂਦਾ। ਆਦਿ ਮਨੁਖ ਕੰਦ-ਮੂਲ ਖਾਕਿ ਹੀ ਗੁਜਰਾ ਕਰਦਾ ਸੀ। ਇਸ
ਲਈ ਮਾਸ ਮਨੁਖ ਦੀ ਖੁਰਾਕ ਨਹੀ ਹੈ।
ਆਪ ਜੀ
ਨੇ ਪਹਿਲੀ ਵਾਰ ਦੀ ਪੰਜਵੀ ਪੌੜੀ `ਚ ਇੱਕ ਪੰਗਤੀ (6) ਦਾ ਉਚਾਰਨ ਕੀਤਾ ਹੈ:
ਕਰਨਿ ਤਪੱਸਯਾ ਬਨ ਵਿਖੇ ਵਖਤ ਗੁਜਾਰਨ ਪਿੰਨੀ
ਸਾਗੇ
॥
(6)
ਲੱਖ ਵਰ੍ਹਿਆਂ ਦੀ ਆਰਜਾ ਕੋਠੇ ਕੋਟ ਨ ਮੰਦਿਰ
ਸਾਜੇ
॥
(7)
ਅਗਲੀ ਪੰਗਤੀ (7) ਵਿੱਚ ਭਾਈ ਗੁਰਦਾਸ ਜੀ
ਲਿੱਖਦੇ ਹਨ ਕਿ ਆਦਿ ਮਨੁਖ ਨੇ ਤਾਂ ਮਕਾਨ ਵੀ ਨਹੀ ਬਨਾਣੇ ਸਨ, ਪਰ ਅੱਜ ਤੁਹਾਡੇ ਵਰਗੇ ਬਾਬਿਆਂ ਨੇ
ਤਾਂ ਕੋਟ ਉਸਾਰੇ ਹੋਏ ਹਨ
।
ਜੇ ਆਦਿ ਕਾਲ ਦੇ ਮਨੁੱਖ ਦੀ ਘਾਹ ਖਾਣ ਵਿੱਚ ਰੀਸ
ਕਰਦੇ ਹੋ, ਤਾਂ ਰਹਿਣ-ਸਹਿਣ ਵਿੱਚ ਕਿਉ ਨਹੀ?
ਹਿੰਦੂ ਮਿਥਹਾਸ ਮੁਤਾਬਕ ਬ੍ਰਰਮਾਂ ਵਿਸ਼ਨੂੰ
ਅਤੇ ਸ਼ਿਵ ਤੋ ਹੀ ਇਸ ਸੰਸਾਰ ਦਾ ਅਰੰਭ ਹੋਇਆ ਸੀ
।
ਇਹ ਗੱਲ ਉਸ ਸਮੇਂ ਜਨਤਾ ਵਿੱਚ ਪ੍ਰਚਲਤ ਹੋਣ ਕਾਰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਇੱਕ
ਅਕਾਲ ਪੁਰਖ ਨਾਲ ਜੋੜਨ ਲਈ ਬਾਣੀ ਵਿੱਚ ਵੀ ਇਸ ਦਾ ਹਵਾਲਾ ਮਿਲਦਾ ਹੈ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ
ਇਕੁ ਲਾਏ ਦੀਬਾਣੁ॥ (ਪੰਨਾ 7)
ਹਿੰਦੂ ਧਰਮ ਗ੍ਰੰਥਾਂ ਵਿੱਚ ਦਰਜ ਹੈ ਕਿ ਸ਼ਿਵ ਜੀ ਮਾਸ ਖਾਂਦਾ ਸੀ।
“ਸ਼ੈਵ ਤੇ ਸ਼ਾਕਤ ਤੰਤਰਾ ਅਨੁਸਾਰ ਤੰਤਰ-ਵਿਸ਼ਵਾਸੀ
ਲੋਕਾਂ ਦਾ ਭਰੋਸਾ ਹੈ ਕਿ ਸ਼ਿਵ ਤੇ ਸ਼ਕਤੀ ਦੋਵੇ ਬਿਨ ਮਾਸ ਤੇ ਮਦਰਾ ਪ੍ਰਸੰਨ ਨਹੀਂ ਹੋ ਸਕਦੇ”
(ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੁ ਗ੍ਰੰਥ ਸਾਹਿਬ, ਕ੍ਰਿਤ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ,
ਪੰਨਾ 22. ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ)
ਇਸ ਕਿਤਾਬ ਦੀ ਭੂਮਿਕਾ ਵਿੱਚ ਗਿਆਨੀ ਗੁਰਦਿੱਤ
ਸਿੰਘ ਜੀ ਲਿਖਦੇ ਹਨ, “ਦੰਡੀ ਸੁਆਮੀ ਜੀ ਨੇ ਆਪਣੇ ਇਸ ਗ੍ਰੰਥ ਵਿੱਚ ਪਹਿਲਾਂ ਵੇਦਾ ਬਾਰੇ ਜਾਣਕਾਰੀ
ਦਿੱਤੀ ਹੈ, ਜਿਸ ਵਿੱਚ ਇੰਦਰ ਨੂੰ ਸਾਂਢਾਂ ਦਾ ਮਾਸ ਖਾਣ ਵਾਲਾ ਦੱਸਣ ਵਾਲੇ ਮੰਤਰਾਂ ਵੱਲ ਸੰਕੇਤ
ਕੀਤੇ ਹਨ
। ‘ਇੰਦਰ ਵਿਜੈ ਕਾਵਿ’ ਦੇ
ਹਵਾਲੇ ਨਾਲ ਪ੍ਰਗਟ ਕੀਤਾ ਹੈ ਕਿ ਇੰਦਰ ਦੇਵਤਾ ਗਊ ਮਾਸ ਖਾਣ ਵਾਲਾ, ਸ਼ਰਾਬ ਦਾ ਵੱਡਾ ਪ੍ਰੇਮੀ ਸੀ।”
…ਪੰਜ ਲੱਖ ਗਊਆਂ ਦੇ ਮਾਸ ਚੱਬਣ, ਚੂਸਣ ਤੇ ਚੱਟਣ ਵਾਲੇ ਭੋਜਨਾਂ ਦਾ ਬ੍ਰਾਹਮਣਾਂ ਨੇ ਜਿਵੇਂ ਯੱਗਾਂ
ਵਿੱਚ ਅਹੂਤੀਆਂ ਦਾ ਵਰਣਨ ਕੀਤਾ ਅਤੇ ਆਪਣੀ ਜਾਤੀ ਲਈ ਸਭੋ ਕੁੱਝ ਰਾਖਵਾਂ ਰੱਖ ਕੇ ਇਹ ਸਭੋ ਕੁੱਝ
ਪੁੰਨ ਕਰਮ ਦਰਸਾਇਆ ਹੈ, ਇਹ ਬੜੀ ਚਾਤਰਤਾ ਨਾਲ, ਲੁੱਟ ਵਿੱਧੀ ਦੀ ਰਚਨਾ ਕੀਤੀ ਹੋਈ ਹੈ।
(ਪੰਨਾ 15-16)
ਬ੍ਰਿਖਾ ਕਪਾਈ ਨੇ ਕਿਹਾ, “ਹੇ ਧਨਵਾਨ, ਸੁੰਦਰ
ਪੁੱਤਾਂ ਤੇ ਨੂੰਹਾਂ ਵਾਲੀ ਇੰਦਰਾਣੀ! ਤੇਰਾ ਪਤੀ ਦੇਵ ਇੰਦਰ ਸਾਂਢਾਂ ਦਾ ਮਾਸ ਛੇਤੀ ਖਾਵੇ ਜਿਹੜਾ
ਸੁਖਦਾਇਕ ਹੈ ਤੇ ਉਸ ਨੂੰ ਬੁਹਤ ਪਸੰਦ ਹੈ ਤੇ ਤੁਸੀਂ ਉਸ ਮਾਸ ਨੂੰ ਰਿੰਨ੍ਹੋ
।”
ਇੰਦਰਾਣੀ ਦਾ ਉੱਤਰ: ਇਸੇ ਕਰਕੇ ਮੇਰਾ ਪਤੀ
ਦੇਵ-ਰਾਜ ਇੰਦਰ ਸਾਰੇ ਪੁਰਸ਼ਾਂ ਤੋਂ ਬਲ, ਰੂਪ ਤੇ ਬੁੱਧੀ ਵਿੱਚ ਉੱਚਾ ਹੈ
।
(13)
ਇੰਦਰ ਨੇ ਕਿਹਾ: ਮੇਰੀ ਪਤਨੀ ਮੇਰੇ ਲਈ
ਪੰਦਰਾਂ-ਵੀਹ ਸਾਂਢਾਂ ਦਾ ਮਾਸ ਰਿੰਨ੍ਹਦੀ ਹੈ, ਮੈ ਉਹ ਮਾਸ ਖਾਂਦਾ ਹਾਂ, ਤਾਂਹੀਓ ਮੈ ਸਾਂਢ ਜਿਹਾ
ਨਿੱਗਰ, ਨਰੋਆ ਤੇ ਦਰਸ਼ਨੀ ਹੋ ਗਿਆ ਹਾਂ
।
ਮੇਰੀਆਂ ਦੋਵੇ ਕੁੱਖਾਂ ਮਾਸ ਤੇ ਸ਼ਰਾਬ ਨਾਲ ਡੱਕੀਆ ਰਹਿੰਦੀਆਂ ਹਨ।
ਇੰਦਰਾਣੀ ਦਾ ਉੱਤਰ: ਇਸੇ ਕਰਕੇ ਮੇਰਾ ਪਤੀ ਦੇਵ-ਰਾਜ ਇੰਦਰ ਸਾਰੇ ਪੁਰਸ਼ਾਂ
ਤੋਂ ਬਲ, ਰੂਪ ਤੇ ਬੁੱਧੀ ਵਿੱਚ ਉੱਚਾ ਹੈ।
(14) (ਰਿਗਵੇਦ, ਮੰਡਲ 10, ਸੂਕਤ 86, ਮੰਤਰ 13 ਅਤੇ 14 ਦਾ
ਅਨੁਵਾਦ) (ਪੰਨਾ 19)
ਪਰ ਆਪ ਜੀ ਕਹਿੰਦੇ ਹੋ ਕਿ ਮਾਸ ਮਨੁਖਾਂ ਭੋਜਨ
ਨਹੀ ਹੈ
।
ਨਾਨਕ ਕੂੜੁ ਰਹਿਆ ਭਰਪੂਰਿ॥ (ਮ: 1,
ਪੰਨਾ 471)
ਆਪ ਜੀ ਦੇ ਬਚਨ, “ਕਿ ਹੱਦ ਹੋ ਗਈ! ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ
ਵੀ ਤੁਕ ਵੀ ਨਹੀ ਮਿਲੇਗੀ ਜਿਥੇ ਸਿੱਖ ਨੂੰ ਹੁਕਮ ਦਿੱਤਾ ਹੋਵੇ, ਤੂੰ ਮਾਸ ਖਾਹ, ਇੱਕ ਤੁਕ ਵੀ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅੰਮ੍ਰਿਤ ਬਚਨਾ ਵਿਚ, ਉਨ੍ਹਾਂ ਦੀ ਬੜੀ ਰਨਚਾ ਹੈ
ਦਸਮ ਗ੍ਰੰਥ ਦੀ, ਇੱਕ ਤੁਕ ਨਹੀ ਮਿਲੇਗੀ ਕਿ ਸਿੱਖ ਨੂੰ ਹੁਕਮ ਦਿੱਤਾ ਹੋਵੇ ਕਿ ਤੂੰ ਮਾਸ ਖਾ। ਭਾਈ
ਗੁਰਦਾਸ ਸਾਹਿਬ ਦੀ ਰਚਨਾ ਵਿੱਚ ਇੱਕ ਤੁਕ ਨਹੀ ਲਿਖੀ ਜਿਥੇ ਸਿੱਖ ਨੂੰ ਕਿਹਾ ਤੂੰ ਮਾਸ ਖਾ ਸਕਦਾ।
”
ਭਾਈ ਹਰੀ ਸਿੰਘ ਜੀ ਆਪ ਜੀ ਨੇ ਆਪਣੇ 21
ਪ੍ਰਮਾਣਾ ਵਿੱਚ ਇੱਕ ਵੀ ਪੰਗਤੀ ਅਜੇਹੀ ਨਹੀ ਉਚਾਰੀ ਜਿਸ ਵਿੱਚ ਇਹ ਹੁਕਮ ਹੋਵੋ ਕੇ ਮਨੁੱਖ ਮਾਸ ਨਹੀ
ਖਾ ਸਕਦਾ
। ਗੁਰੂ ਜੀ ਨੇ ਵਿਕਾਰਾਂ ਨੂੰ
ਤਿਆਗਣ ਦਾ ਬਾਰ-ਬਾਰ ਹੁਕਮ ਦਿੱਤਾ ਹੈ। ਜੇ ਗੁਰੂ ਜੀ ਮਾਸ ਨੂੰ ਮਾੜਾ ਮੰਨਦੇ ਹੁੰਦੇ ਤਾਂ ਉਹ ਇਸ
ਨੂੰ ਵੀ ਲਿਖ ਸਕਦੇ ਸਨ। ਜਿਵੇਂ ਹੇਠ ਲਿਖੀਆਂ ਚੀਜ਼ਾਂ ਸਿੱਖਾਂ ਨੂੰ ਤਿਆਗਣ ਵਾਸਤੇ ਕਹਿ ਰਹੇ ਹਨ:
ਤਿਆਗਨਾ ਤਿਆਗਨੁ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ॥
(ਮ: 5 ਪੰਨਾ 1018)
ਕਾਮ ਕ੍ਰੋਧ ਲੋਭ ਛੋਡੀਐ ਦੀਜੇ ਅਗਨਿ ਜਲਾਏ
॥
(ਮ: 5 ਪੰਨਾ 519)
ਆਪ ਜੀ ਸੰਕਾਂ ਵਾਦੀਆਂ ਨੂੰ ਚੈਲੰਜ ਕਰਦੇ ਹੋਏ ਕਹਿੰਦੇ ਹੋ ਕਿ ਜੇ ਭਾਈ
ਗੁਰਦਾਸ ਜੀ ਲਿਖ ਜਾਂਦੇ ਤਾਂ ਅਸੀ ਮੰਨ ਲੈਂਦੇ। ਭਾਈ ਸਾਹਿਬ ਤਾਂ ਇਸ ਗੱਲ ਦੇ ਮੁਦਈ ਨੇ ਕਿ ਮਾਸ
ਮਨੁਖ ਲਈ ਬਣਿਆ ਹੀ ਨਹੀ ਹੈ।
ਭਾਈ ਹਰੀ ਸਿੰਘ ਜੀ, ਆਪ ਜੀ ਤਾਂ ਜਾਣੀ ਜਾਣ
ਹੋ, ਪਰ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਭਾਈ ਗੁਰਦਾਸ ਜੀ ਮਾਸ ਬਾਰੇ ਕੀ
਼ਲਿਖਦੇ ਹਨ:
(2) ਛੇਲੀ ਹੋਇ ਕੁਹਾਇ ਮਾਸ ਵੰਡਾਇਆ
॥
(ਵਾਰ 14, ਪਉੜੀ 15)
(2) ਛੋਟੀ ਬੱਕਰੀ ਨੇ ਹੋਕੇ (ਆਪਣਾ ਆਪ)
ਕੁਹਾਕੇ ਮਾਸ ਵੰਡਾਵਾਇਆ
।
(ਭਈ ਵੀਰ ਸਿੰਘ)
ਪਦ ਅਰਥ- ਛੇਲੀ=ਪਠੋਰੀ ਬੱਕਰੀ ਦਾ ਜਵਾਨ ਹੋ
ਰਿਹਾ ਬੱਚਾ
।
(2) ਛੋਟੇ ਜੇਹੇ ਪਠੋਰੇ (ਛੇਲੀ) ਨੇ ਮਾਸ ਕੁਹਾਇ (ਭਾਵ ਮਰਕੇ) ਮਾਸ ਨੂੰ
ਵੰਡਵਾ ਦਿੱਤਾ।
(ਪੰਡਤ ਨਰੈਣ ਸਿੰਘ)
(3) ਮਰਣੈ ਪਰਣੈ ਮੰਨੀਏ ਜੱਗਿ ਭੋਗਿ ਪਰਵਾਨ
ਕਰਾਈ,
(4) ਮਾਸ ਪਵਿਤ੍ਰ ਗ੍ਰਿਹਸਤ ਨੋ ਆਂਦਹੁੰ ਤਾਰ
ਵੀਚਾਰਿ ਵਜਾਈ
॥
(ਵਾਰ 23, ਪਉੜੀ 13)
(3) ਮਰਨੇ ਤੇ ਪਰਣੇ ਵਿਖੇ ਮੰਨੀਦੀ ਹੈ, ਜੱਗ
ਅਰ ਵਡੇ ਖਾਣਿਆਂ ਵਿਖੇ ਪ੍ਰਮਾਣੀਕ ਹੈ
।
(4) ਗ੍ਰਿਹਸਤੀ ਵਾਸਤੇ ਇਸ ਦਾ ਮਾਸ ਪਵਿਤ੍ਰ (ਮੰਨਿਆ) ਹੈ, ਆਂਦਰਾਂ ਤੋਂ
ਤਾਰ (ਤੰਦੀ ਬਣਦੀ ਹੈ) ਜੋ ਵੀਚਾਰਵਾਨ (ਸਾਧੂ ਬੀ) ਵਜਦੀ (ਸੁਣਕੇ ਮਗਨ ਹੂੰਦੇ ਹਨ)।
(ਭਈ ਵੀਰ ਸਿੰਘ)
(3) ਮਰਣੇ ਤੇ ਵਿਆਹ ਆਦਿ ਕਾਰਜਾ ਵਿਖੇ ਇਹ
ਮੰਨੀ ਜਾਂਦੀ ਹੈ, ਜਗ `ਤੇ ਵੱਡੇ ਭੰਡਾਰਿਆਂ ਵਿੱਚ ਵੀ ਇਸ ਦੀ ਪ੍ਰਮਾਣੀਕਤਾ ਹੈ
।
(4) ਗ੍ਰਿਹਸਥੀ ਵਾਸਤੇ ਇਸ ਦਾ ਮਾਸ ਖਾਣਾ ਪਵਿੱਤ੍ਰ ਮੰਨਿਆਂ ਗਿਆ ਹੈ। (ਇਸ
ਦੀਆਂ) ਆਦਰਾਂ ਦੀਆਂ ਤਾਰਾਂ ਬਣਦੀਆਂ, ਜੋ ਤੰਤੀ ਸਾਜਾਂ’ ਤੇ ਲੱਗਦੀਆਂ ਤੇ ਵੀਚਾਰਵਾਨ (ਭਗਤ ਤੇ
ਪ੍ਰੇਮੀ ਲੋਕ) ਵਜਾਂਉਂਦੇ ਹਨ (ਤੇ ਪ੍ਰਭੂ ਗੀਤਾਂ ਦੀ ਧੁਨ ਉੱਠਦੀ ਹੈ)।
(ਪੰਡਤ ਨਰੈਣ ਸਿੰਘ)
ਜਿਉਂ ਮਰਿਜਾਦਾ ਹਿੰਦੂਆਂ ਗਊ ਮਾਸ ਅਖਾਜੁ
।
ਮੁਸਲਮਾਣਾਂ ਸੂਅਰਹੁੰ ਸਉਗੰਦ ਵਿਹਾਜੁ।
ਸਿਹਾ ਨ ਖਾਹੀ ਚੂਹੜਾ ਮਾਇਆ ਮੁਹਤਾਜਾ।
(ਵਾਰ 35 ਪਉੜੀ12)
ਆਪ ਜੀ ਨੇ ਵੀ ਵਾਰ 31 ਅਤੇ 37 ਵਿਚੋ ਹਵਾਲੇ
ਦਿੱਤੇ ਹਨ
। ‘ਮਾਸ ਖਾਨਿ ਗਲਿ ਛੁਰੀ ਦ’
ਬਾਬਤ ਆਪ ਨੇ ਕਿਹਾ ਹੈ ਕੇ ਇਹ ਮੁਸਲਮਾਨ ਭਰਾਵਾਂ ਲਈ ਹੈ। ਇਸ ਤੋਂ ਇਹ ਤਾਂ ਸਪੱਸ਼ਟ ਹੈ ਕੇ ਮੁਸਲਮਾਨ
ਭਰਾਂ ਮਾਸ ਖਾਂਦੇ ਹਨ। ਆਪ ਨੇ ਇਨ੍ਹਾਂ ਪੰਗਤੀਆਂ ਨੂੰ ਭਵਿੱਖ ਨਾਲ ਜੋੜਿਆ ਹੈ। ਭਵਿੱਖ ਵਿੱਚ ਕੀ
ਹੋਵੇਗਾ, ਇਹ ਤਾਂ ਫੇਰ ਦੇਖਾਂਗੇ,
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ ੨॥ (ਮ: 1 ਪੰਨਾ 648)
ਇਥੇ ਤਾਂ ਇਹ ਵਿਸ਼ਾ ਹੀ ਨਹੀ ਹੈ।
ਆਪ ਜੀ ਤਾਂ ਇਹ ਕਹਿੰਦੇ ਹੋ, “ਭਾਈ ਸਾਹਿਬ ਇਸ ਗੱਲ ਦੇ ਮੁਦਈ ਹਨ ਕਿ
ਮਾਸ ਮਨੁੱਖ ਦੀ ਖੁਰਾਕ ਨਹੀ ਹੈ?”
ਆਪ ਜੀ ਨੇ ਭਾਈ ਨੰਦ ਲਾਲ ਜੀ ਦਾ ਹਵਾਲਾ ਵੀ
ਦਿੱਤਾ ਹੈ, ‘ਭਾਈ ਨੰਦ ਲਾਲ ਜੀ ਦੀ ਰਚਨਾ ਵੀ ਤਖਤਾਂ ਤੇ ਪ੍ਰਮਾਣ ਦੇਣ ਲਈ ਪ੍ਰਮਾਣਤ ਹੈ
।
ਆਓ, ਇਸ ਵਿਸ਼ੇ ਬਾਰੇ ਭਾਈ ਨੰਦ ਲਾਲ ਜੀ ਦੇ ਵਿਚਾਰ ਵੀ ਜਾਣ ਲਈਏ।
ਤਨਖਾਹਨਾਮਾ ਵਿੱਚ ਭਾਈ ਨੰਦ ਲਾਲ ਜੀ ਲਿਖਦੇ ਹਨ:
ਲੈ ਤੁਰਕਨ ਤੇ ਮਾਸ ਜੁ ਖਾਵਹਿ
।
ਬਿਨ ਗੁਰਸ਼ਬਦ ਬਚਨ ਜੋ ਗਾਵਹਿ।
ਤ੍ਰਿਯਾ ਰਾਗ ਸੁਨਹਿ ਚਿਤ ਲਾਇ। ਸੁਨਹੁ ਲਾਲ! ਸੋ ਜਮਪੁਰਿ ਜਾਇ।
17. (ਰਹਿਤਨਾਮੇ, ਸੰਪਾਦਕ ਪਿਆਰਾ ਸਿੰਘ ਪਦਮ ਪੰਨਾ
58)
ਇਥੇ ਭਾਈ ਨੰਦ ਲਾਲ ਜੀ ਨੇ ਮਾਸ ਖਾਣ ਦੀ
ਮਨਾਹੀ ਨਹੀ ਕੀਤੀ, ਸਗੋ ਤੁਰਕਾ ਤੋਂ ਮਾਸ ਲੈਕੇ ਖਾਣ ਦੀ ਮਨਾਹੀ ਕੀਤੀ ਹੈ
।
ਭਾਵ ਕੁਠੇ ਤੋਂ ਹੈ। ‘ਲੈ ਤੁਰਕਨ ਤੇ ਮਾਸ ਜੁ ਖਾਵਹਿ’ ਤੋਂ ਸਪੱਸ਼ਟ ਹੈ ਕਿ ਤੁਰਕ ਮਾਸ ਖਾਦੇ ਸਨ ਅਤੇ
ਸਿੱਖਾਂ ਨੂੰ ਉਹਨਾ ਤੋ ਲੈਕੇ ਖਾਣ ਤੋ ਰੋਕਿਆ ਹੈ, ਨਾ ਕਿ ਮਾਸ ਖਾਣ ਤੋ।
ਭਾਈ ਹਰੀ ਸਿੰਘ ਜੀ, ਆਪ ਜੀ ਦੀ ਖੋਜ ਤਾਂ ਕਹਿੰਦੀ
ਹੈ ਕਿ ਮਾਸ ਮਨੁਖ ਦਾ ਭੋਜਨ ਹੈ ਹੀ ਨਹੀ! ਝੂਠੁ ਨ
ਬੋਲਿ ਪਾਡੇ ਸਚੁ ਕਹੀਐ॥
(ਮ: 1 ਪੰਨਾ 904)
ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਲੋਕਾਂ ਨੂੰ ਮਾਸ ਖਾਣੋ ਹਟਾਉਣਾ ਜਾਂ ਮਾਸ
ਖਾਣ ਲਾਉਣਾ ਨਹੀ ਹੈ। ਗੁਰੂ ਜੀ ਦਾ ਵਿਸ਼ਾ ਹੈ ਲੋਕਾਂ ਨੂੰ ਇਨਸਾਨ ਬਣਾਉਣਾ ਹੈ। ਇਸੇ ਕਰਕੇ ਹੀ ਗੁਰੂ
ਜੀ ਮਾਸ ਖਾਣ ਵਾਲਿਆਂ ਤੇ ਨਾ ਖਾਣ ਵਾਲਿਆਂ ਦੇ ਝਗੜੇ ਵਾਰੇ ਫੁਰਮਾਣ ਕਰਦੇ ਹਨ:
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥ (ਮ: 1 ਪੰਨਾ 1289)
ਭਾਈ ਹਰੀ ਸਿੰਘ ਜੀ, ਤੁਸੀ ਆਪਣੇ ਸਾਰੇ ਪ੍ਰਸੰਗ ਵਿੱਚ ਉਪ੍ਰੋਕਤ ਸ਼ਬਦ ਦਾ
ਜਿਕਰ ਕਿਉ ਨਹੀ ਕੀਤਾਂ? ਕਰ ਵੀ ਕਿਵੇ ਸਕਦੇ ਸੀ ਕਿਉਂਕਿ ਫੇਰ ਤਾਂ ਤੁਹਾਡੇ ਸਾਰੇ ਕੀਤੇ ਕਰਾਏ ਤੇ
ਪੋਚਾ ਫਿਰ ਜਾਣਾ ਸੀ।
ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ॥
ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ॥ (ਮ: 1 ਪੰਨਾ 1289)
ਇਸ ਪੰਗਤੀ ਦੇ ਅਰਥ:
“ਪੁਰਾਣਾਂ ਵਿੱਚ ਮਾਸ (ਦਾ ਜ਼ਿਕਰ), ਮੁਸਲਮਾਨੀ
ਮਜ਼ਹਬੀ ਕਿਤਾਬਾਂ ਵਿੱਚ ਭੀ ਮਾਸ (ਵਰਤਣ ਦਾ ਜ਼ਿਕਰ); ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ
ਹੈ
। ਜੱਗ ਵਿਚ, ਵਿਆਹ ਆਦਿ ਕਾਰਜ ਵਿੱਚ
(ਮਾਸ ਦੀ ਵਰਤੋਂ) ਪ੍ਰਧਾਨ ਹੈ ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ।”
(ਭਾਈ ਸਾਹਿਬ ਸਿੰਘ)
“ਪੁਰਾਣਾ ਵਿੱਚ ਮਾਸ ਖਾਣਾ ਆਉਂਦਾ ਹੈ,
ਮੁਸਲਮਾਨਾ ਦੀਆਂ ਪੁਸਤਕਾਂ ਵਿੱਚ ਭੀ ਮਾਸ ਖਾਣਾ ਆਉਂਦਾ ਹੈ
।
ਵਰਤਿਆ ਜਾਦਾ ਰਿਹਾ ਹੈ। ਯੱਗਾਂ ਵਿਚ, ਵਿਆਹ ਕਾਰਜਾਂ ਵਿੱਚ ਤਾਂ ਸੋਹਣਾ ਲੱਗਦਾ ਹੈ; ਇਨ੍ਹਾਂ ਮੌਕਿਆ
ਤੇ ਮਾਸ ਵਰਤੀਂਦਾ ਆਇਆ ਹੈ।” (ਸ਼ਬਦਾਰਥ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ -ਪੋਥੀ ਚੌਥੀ)
“ਪੁਰਾਣੋਂ ਔ ਕਿਤਾਬੋਂ ਮੈਂ ਮਾਸ ਲਿਖਾ ਹੈ
ਚਾਰੋਂ ਜੁਗੋਂ ਮੈਂ ਮਾਸ ਸਮਾਯਾ ਹੈ ਦੇਵੀ ਆਦਿ ਕੀ (ਜਜਿ) ਪੂਜਾ ਅਰ ਬਿਵਾਹ ਕਾਰ ਸੋਭਨੀਕ ਹੋਤੇ ਹੈ
ਵਹਾਂ ਮਾਸ ਹੀ ਸਮਾਯਾ ਹੂਆ ਹੈ
।”
(ਟੀਕਾ ਫਰੀਦਕੋਟੀ)
“ਪੁਰਾਣਾ ਵਿੱਚ ਮਾਸ ਖਾਣ ਦੀ ਆਗਿਆ ਹੈ,
ਮੁਸਲਮਾਨੀ ਮਜਹਬੀ ਕਿਤਾਬਾ ਵਿੱਚ ਮਾਸ ਖਾਣ ਦੀ ਆਗਿਆ ਹੈ ਅਤੇ ਚਾਰਾ ਯੁਗਾਂ ਅੰਦਰ ਮਾਸ ਵਰਤਿਆਂ
ਜਾਂਦਾ ਰਿਹਾ ਹੈ
। ਯੱਗਾ ਅਤੇ ਵਿਆਹਾਂ ਦੇ
ਸਮਾਗਮ ਨੂੰ ਮਾਸ ਸ਼ਸੋਭਤ ਕਰਦਾ ਹੈ, ਉਨ੍ਹਾਂ ਨਾਲ ਇਸ ਦਾ ਸਦਾ ਸਬੰਧ ਹੈ।” (ਭਾਈ ਮਨਮੋਹਣ ਸਿੰਘ ਜੀ)
“Meat is allowed in the puraanas, meet is allowed in bible
and koran, through out the four ages, meat has been used. It is featured in
sacred feasts and marriage festivies; meat is used in them.” (Dr. Sant Singh
Khalsa)
ਭਾਈ ਹਰੀ ਸਿੰਘ ਜੀ ਅੱਜ ੳ ਉਠ, ਅ ਅਨਾਰ ਦਾ ਜਮਾਨਾ ਨਹੀ ਹੈ ਅੱਜ ਕੰਪਿਊਟਰ
ਦਾ ਯੁਗ ਹੈ। ਜਦੋ ਮੈ ਤੁਹਾਡੀ ਡੀ. ਵੀ. ਡੀ. ਦੇਖ ਰਿਹਾ ਸੀ ਤਾਂ ਮੇਰਾ ਬੇਟਾ ਤੁਹਾਡੇ ਵਲੋ ਉਚਾਰਨ
ਕੀਤੀ ਗਈ ਹਰ ਪੰਗਤੀ ਨੂੰ ਲੱਭ ਕੇ, ਉਸ ਦੇ ਵੱਖ-ਵੱਖ ਵਿਦਵਾਨਾਂ ਵਲੋ ਕੀਤੇ ਗਏ ਅਰਥਾਂ ਨੂੰ ਪੜ੍ਹ
ਰਿਹਾ ਸੀ। ਜੇ ਅੱਜ ਸਾਡੇ ਬੱਚੇ ਗੁਰਦੁਆਰੇ ਜਾਣ ਤੋ ਇਨਕਾਰੀ ਹਨ ਤਾਂ ਇਸ ਦਾ ਜੁਮੇਵਾਰ ਕੌਣ ਹੈ?
ਮਾਪੇ ਜਾਂ ਨੰਗੀਆਂ ਲੱਤਾਂ ਵਾਲੇ ਸਾਧ? ਜੇਕਰ ਮਾਸ ਖਾਣ ਵਾਲੇ ਸਿੱਖ ਚੰਗੇ ਨਹੀਂ ਹਨ ਤਾਂ ਸਟੇਜ਼ `ਤੇ
ਬੈਠੇ ਤੁਸੀਂ ਜਾਂ ਤੁਹਾਡੀ ਯੂਨੀਅਨ ਦੇ ਮੈਂਬਰ ਕਿਉਂ ਨਹੀਂ ਇਹ ਐਲਾਨ ਕਰਦੇ ਕਿ ਕੋਈ ਮਾਸ ਖਾਣ ਵਾਲਾ
ਸਾਨੂੰ ਮਾਇਆਂ ਨਾ ਦੇਵੇ। ਕੀ ਤੁਸੀਂ ਕਦੀ ਗੁਰਬਾਣੀ ਦਾ ਇਹ ਸ਼ਬਦ ਨਹੀਂ ਪੜ੍ਹਿਆ:
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥ ਆਪਿ ਨ ਬੂਝੈ ਲੋਕ ਬੁਝਾਏ
ਪਾਂਡੇ ਖਰਾ ਸਿਆਣਾ॥ (ਮ: 1 ਪੰਨਾ 1289)
ਭਾਈ ਹਰੀ ਸਿੰਘ ਜੀ ਇਹ ਸਪੱਸ਼ਟ ਕਰੋ ਕਿ ਮਾਸ, ਜਿਸ ਨੂੰ ਆਪ ਜੀ ‘ਮਲੁ’ ਆਖਦੇ
ਹੋ ਨੂੰ ਗੁਰੂ ਜੀ ਨੇ ਪਵਿਤ੍ਰ ਵਸਤੂਆ ਦੇ ਬਰਾਬਰ ਕਿਉ ਰੱਖਿਆ ਹੈ? ਆਪ ਨੇ ਗੁਰਬਾਣੀ ਦੀਆਂ ਹੇਠ
ਲਿਖੀਆਂ ਪਾਵਨ ਪੰਗਤੀਆਂ ਨੂੰ ਆਪਣੇ 21 ਪ੍ਰਮਾਣਾਂ ਵਿੱਚ ਸ਼ਾਮਲ ਕਿਉ ਨਹੀ ਕੀਤਾ?
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥
(ਮ: 1 ਪੰਨਾ15)
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ
ਕਿਆ ਮਾਸੁ
॥ (ਮ:
ਪੰਨਾ 142)
ਗੁਰਬਾਣੀ ਦੀ ਹੇਠ ਲਿਖੀ ਪੰਗਤੀ ਤੋ ਇਹ ਗਿਆਨ ਹੁੰਦਾ ਹੈ ਕਿ ਇਹ ਗੁਰੂ ਜੀ
ਦੇ ਜਨੇਊ ਪਾਉਣ ਵੇਲੇ ਨਾਲ ਸਬੰਧਤ ਹੈ:
ਕੁਹਿ ਬਕਰਾ ਰਿੰਨਿ੍ਹ੍ਹ ਖਾਇਆ ਸਭੁ ਕੋ ਆਖੈ ਪਾਇ॥ (ਮ: 1 471)
ਇਸ ਪੰਗਤੀ ਤੋ ਇਹ ਸਪੱਸ਼ਟ ਹੈ ਕਿ ਕਾਲੂ ਜੀ ਦੇ ਘਰ ਉਸ ਵੇਲੇ ਬੱਕਰੇ ਦਾ ਮਾਸ
ਬਣਿਆ ਹੋਇਆ ਸੀ।
ਜਿਸ ਦਾ ਜਿਕਰ ਤਵਾਰੀਖ
ਗੁਰੂ ਖਾਲਸਾ ਵਿੱਚ ਇਓ ਦਰਜ ਹੈ:
ਜਦ ਗਯਾਰਵੇਂ ਸਾਲ ਵਿੱਚ ਹਰਦਿਆਲ ਪ੍ਰੋਹਤ
ਬਾਬੇ ਜੀ ਨੂੰ ਜਨੇਊ ਪਾਉਣ ਲੱਗਾ ਤੇ ਬੱਕਰਾ ਮਾਰਿਆ ਤਾਂ ਬਾਬਾ ਜੀ ਨੇ ਇਹ ਸ਼ਲੋਕ ਬੋਲਿਆ
।
(ਜਨੇਊ ਤੋਂ ਇਨਕਾਰ)
ਭੋਜਨ ਹੇਤ ਅੰਨ ਇਕਠਾਈ
।
ਆਮਿਖ ਕਾਰਨ ਛਾਂਗ ਮੰਗਾਈ।
ਜੋ ਛਤ੍ਰੀ ਕਾਲੂ ਕੇ ਗਾਤੀ। ਸਭਿਨਿ ਅਮੰਤੂ ਦੀਨੋ ਖਾਤੀ॥ 5॥
(ਨਾਨਕ ਪ੍ਰਕਾਸ਼ ਅਧਿਆਇ 9 ਸੱਚਾ ਜੰਵੂ) ਆਪ ਜੀ ਨੇ
“ਤਵਾਰੀਖ ਗੁਰੂ ਖਾਲਸਾ” ਦਾ ਜਿਕਰ ਇਨ੍ਹਾਂ ਸ਼ਬਦਾ ਵਿੱਚ ਕੀਤਾਂ ਹੈ: “ਭਾਸ਼ਾ ਵਿਭਾਗ ਪੰਜਾਬ ਨੇ
ਤਵਾਰੀਖ ਗੁਰੂ ਖਾਲਸਾ ਨਾਂ ਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਤੇ ਪੰਥ ਪ੍ਰਕਾਸ ਦਾ ਪੂਰਾ ਤੱਤ ਕੱਢਕੇ
ਇੱਕ ਪੁਸਤਕ ਡਾਇਰੈਕਟਰ ਲਾਲ ਸਿੰਘ ਜੀ ਦੇ ਵੇਲੇ ਉਹ ਪ੍ਰਕਾਸ਼ਤ ਹੋਈ ਪੰਜਾਬੀ ਯੂਨੀਵਰਸਟੀ `ਚ, ਭਾਸ਼ਾ
ਵਿਭਾਗ ਵਲੋ ਇਹ ਛਪੀ ਹੈ ਉਹਦੇ `ਚ ਤੁਸੀ ਪੜ੍ਹ ਸਕਦੇ ਹੋ ਕੇ ਮੋਠ ਬਾਜਰੀ ਅਨਾਜ ਜੇਹੜਾ ਉਗਦਾ ਸੀ
ਉਹਨੂੰ ਇਹ ਕੱਚਾ ਤੋੜ ਕੇ ਖਾ ਲੈਂਦੇ ਸੀ”
ਭਾਈ ਹਰੀ ਸਿੰਘ ਜੀ, ਗੁਰ ਪ੍ਰਤਾਪ ਸੂਰਜ
ਗ੍ਰੰਥ ਵਿੱਚ ਮਾਸ ਦਾ ਜਿਕਰ ਹੈ, ਪੰਥ ਪ੍ਰਕਾਸ ਵਿੱਚ ਹਿਰਨ ਦਾ ਜਿਕਰ ਹੈ, ਤਵਾਰੀਖ ਗੁਰੂ ਖਾਲਸਾ `ਚ
ਬੱਕਰੇ ਦਾ ਜਿਕਰ ਹੈ
।
ਇਹ ਮੋਠ ਬਾਜਰੀ ਦਾ ਜਿਕਰ ਕਿਥੋ ਆ ਗਿਆ? ਸਪ੍ਰਦਾਈ
ਗਿਆਨੀਆਂ ਦੀ ਭਾਸ਼ਾ ਵਿੱਚ ਮਾਸ ਨੂੰ ਹੀ ਮੋਠ ਬਾਜਰੀ ਤਾਂ ਨਹੀ ਕਹਿੰਦੇ?
ਪਾਠਕਾਂ ਦੀ ਜਾਣਕਾਰੀ ਲਈ ਇਥੇ ਇਹ ਦੱਸਣਾ
ਜਰੂਰੀ ਹੈ ਕਿ ਗੁਰਪ੍ਰਤਾਪ ਸੂਰਜ ਦਾ ਕਰਤਾ ਕਵੀ ਸਤੋਖ ਸਿੰਘ ਹੈ ਅਤੇ ਪੰਥ ਪ੍ਰਕਾਸ਼ ਦਾ ਕਰਤਾ ਗਿਆਨੀ
ਗਿਆਨ ਸਿੰਘ ਜੀ ਹਨ
। ਜਿਸ ਪੁਸਤਕ ਤਵਾਰੀਖ
ਗੁਰੂ ਖਾਲਸਾ ਦਾ ਜਿਕਰ ਭਾਈ ਹਰੀ ਸਿੰਘ ਜੀ ਨੇ ਕੀਤਾ ਹੈ ਉਹ ਵੀ ਗਿਆਨੀ ਗਿਆਨ ਸਿੰਘ ਦੀ ਮੌਲਿਖ
ਰਚਨਾ ਹੈ। (ਰਚਨਾ ਕਾਲ 1891 ਈਸਵੀ)
ਭਾਈ ਹਰੀ ਸਿੰਘ ਜੀ, ਗੁਰਬਾਣੀ ਵਿੱਚ ਮਾਸ ਨੂੰ
ਮੁਰਦਾਰ ਨਹੀ ਸਗੋ ਝੂਠ ਬੋਲਣ ਨੂੰ ਮੁਰਦਾਰ ਖਾਣਾ ਕਿਹਾ ਗਿਆ ਹੈ:
ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ
ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥ ੧॥ (ਮ: 1 ਪੰਨਾ 139)।
ਭਾਈ ਹਰੀ ਸਿੰਘ ਜੀ, ਗੁਰੂ ਅੰਗਦ ਜੀ ਦੇ ਲੰਗਰ ਵਿੱਚ ਮਾਸ ਵੀ ਵਰਤਦਾ ਸੀ।
ਪ੍ਰਭੂ ਜੀ! ਸਿੱਧ ਅਹਾਰ ਹਰਿ ਸੁਨਿ ਉਠੇ ਕ੍ਰਿਪਾਲਾ। ਬੁੱਢੇ ਆਦਿਕ ਸਿੱਖ
ਸਭਿ ਆਏ ਤਿਸ ਕਾਲਾ। ਪੰਗਿਤ ਬੈਠੀ ਮਿਲਿ ਤਬਹਿ, ਹੁਰ ਬੀਚ ਸੁਹਾਏ। ਮਿਲਿ ਸੰਗਿਤ ਮਹਿਂ ਅਮਰ ਜੀ,
ਬੈਠੇ ਤਿਸ ਥਾਏਂ।। 27. । ਪਹਿਰ ਭਾਤ ਬਰਤਯੋ ਪ੍ਰਥਮ, ਪੁਨ ਆਮਿਖ ਆਵਾ। ਇੱਕ ਦਿਸ਼ ਪੰਕਿਤ ਮਹਿਂ ਦਯੋ
ਤਬ ਇਨ ਦਰਸਾਵਾ। ਭੁਹ ਗਿਲਾਨ ਠਾਈ ਰਿਦੈ, ਇਮਿ ਕਰਤਿ ਬਿਚਾਰਾ। ਮੈਂ ਆਮਿਖ ਖਾਯੋ ਨ ਕਬਿ, ਕਰਿ ਅੰਨ
ਅਹਾਰਾ।। 28. ।
ਇਮਿ ਕੀਨੋ ਸੰਕਲਪ ਕੋ, ਸ਼੍ਰੀ ਗੁਰੁ ਨੈ ਜਾਨਾ। ਸੂਪਕਾਰ ਕੋ ਬਰਜਿਓ, ਮੁਖ
ਬਾਕ ਬਖਾਨਾ।
ਪੰਗਤ ਮਹਿ ਜੋ ਨਵੋ ਨਰ, ਤਿਸ ਦੇ ਅਹਾਰਾ। ਆਮਿਖ ਨਾਂਹਿ ਪਰੋਸੀਏ, ਤਿਨ ਧਰਮ
ਬਿਚਾਰਾ।। 31. ।
ਨਹੀ ਦਯੋ ਤਬਿ ਮਾਸ ਕੋ, ਸਭਿ ਸਮਗਤ ਖਾਯੋ। ਤ੍ਰਿਪਤ ਭਏ ਪੰਕਤਿ ਉਠੀ, ਜਲ
ਪਾਨ ਕਰਾਯੋ।
ਮਮ ਮਨ ਕੀ ਗਤਿ ਗੁਰ ਲਖੀ, ਹਰਖਯੋ ਉਰ ਭਾਰੀ, ਭਏ ਪੁੰਨ ਮੇਰੇ ਉਦੇ, ਬੁਹ
ਕਰਤ ਬਿਚਾਰੀ।। 32. ।
(ਗੁਰ ਪਰਤਾਪ ਸੂਰਜ
ਰਾਸਿ ਪਹਿਲੀ ਅੰਸੂ 15)
ਮਾਸ ਭਇਓ ਸਿਧ ਰਸੋਈ
।
ਅਵਰ ਦਾਲ ਭਾਤ ਭੀ ਹੋਈ।
ਦੇਖ ਮਾਸ ਕੀਨਾ ਬਿਸਵਾਸ। ਜੋ ਸਤਗੁਰ ਦਿਆਲ ਨ ਦੇਵੇ ਮਾਸ।
55.
ਘੁਰ ਅੰਤਰਿਜਾਮੀ ਦਿਆਲ ਬੂਜੀ ਬਿਰਤ ਮਨ ਕੀ
ਕਹਿਓ
।
ਇਸ ਪੁਰਖੁ ਪਰੋਸੋ ਦਾਲ ਮਾਸ ਭੋਜਨ ਦੇਨਾ ਨਹੀ।
56.
ਆਗਿਆ ਮਾਨ ਰਸੋਈਐ ਕੀਨਾ
।
ਸਭ ਕੋ ਮਾਸ, ਦਾਲ ਈਹਾ ਦੀਨਾ।
ਸਤਿਗੁਰ ਕੇ ਥਾਲ ਪਰੋਸਾ ਮਾਸ। ਪੁਨ ਦੇਖ ਮਾਸ ਮਨ ਕਰਿਓ ਬਿਸਾਸ। 57.
(ਮਹਿਮਾ ਪ੍ਰਕਾਸ਼ ਭਾਗ ਦੂਜਾ ਖੰਡ-1, ਪੰਨਾ 111) ਗਯੋ ਸਾਧ ਕਿਤ ਅਪਰ ਸਥਾਨਾ। ਹੇਰਿ ਛਾਂਗ ਤਿਸ
ਪੁਸ਼ਟ ਮਹਾਨਾ। ਕਰਿ ਝਟਕਾ ਰਿੰਧਵਾਇ ਸੁ ਖਾਯਾ। ਬੈਠ ਰਹੇ ਸਘਨ ਤੁਰ ਛਾਯਾ।। 9. ।
(ਗੁਰ ਪ੍ਰਤਾਪ ਸੂਰਜ ਐਨ ਦੂਜਾ, ਅੰਸੂ 5 ‘ਬੰਦਾ
ਮਿਲਾਪ’ )
ਸ਼ਾਂਤਿ ਮਈ ਅਸਥਾਨ ਵਿਖੈ ਇੱਕ ਮੰਚ ਬਿਛਯੋ ਗੁਰ
ਤਾਪੈ ਥਿਰਾਂਨੇ
।
ਔ ਫ਼ਿਰਤੇ ਬਕਰੇ ਪਿਖ ਸਿੰਘਨ ਦੋ ਝਟਕਾਇ ਲਏ ਨਿਜ ਜਾਨੇ।
(ਪੰਥ ਪ੍ਰਕਾਸ਼ ਪੰਨਾ 338)
ਇਸ ਸਾਖੀ ਦੀ ਪ੍ਰੋੜਤਾ ਭਾਈ ਵੀਰ ਸਿੰਘ ਜੀ ਨੇ
ਆਪਣੇ ਸ਼ਬਦਾ ਵਿੱਚ ਇਓ ਕੀਤੀ ਹੈ;
ਬਾਕੀ ਦੇ ਸਾਥੀ ਬਗੀਚੇ ਵਿੱਚ ਫਿਰ ਨਿਕਲੇ,
ਦੋਂਹ ਕੁ ਫਲ ਲੱਭ ਲਿਆਏ
। ਦੋ ਸਿੰਘਾਂ ਨੇ
ਬਕਰੀਆਂ ਵਿਚੋਂ ਲੱਭਕੇ ਇੱਕ ਬੱਕਰੇ ਦਾ ਸ਼ਿਕਾਰ ਕੀਤਾ ਤੇ ਦੇਖਦੇ ਹੀ ਦੇਖਦੇ ਪ੍ਰਸ਼ਾਦ ਤਿਆਰ ਕਰ ਲਿਆ।
ਅੰਦਰ ਖਬਰ ਦਿੱਤੀ, ਇੱਕ ਸੁਹਾਣਾ ਥਾਂ ਸਾਫ ਕੀਤਾ ਗਿਆ ਤੇ ਮਹਾਂਬਲੀ ਜੀ ਆ ਬੈਠੇ। ਨਾਲ ਸਾਥੀਆਂ ਨੂੰ
ਬਿਠਾ ਲਿਆ ਤੇ ਸਾਰਿਆਂ ਨੇ ਪ੍ਰਸ਼ਾਦ ਛਕ ਲਿਆ।
(ਸ੍ਰੀ ਕਲਗੀਧਰ ਚਮਤਕਾਰ -ਪੂਰਬਾਰਧ, ਪੰਨਾ 342)
ਭਾਈ ਹਰੀ ਸਿੰਘ ਜੀ, ਆਪ ਜੀ ਨੇ ‘ਘਰਿ ਘਰਿ
ਅੰਦਰਿ ਧਰਮਸਾਲ’ ਪ੍ਰਸ਼ੰਸਾ ਪੱਤਰ ਲਿਖ ਕੇ ਗੁਰ ਪ੍ਰਤਾਪ ਸੂਰਜ ਦੀ ਭਰਪੂਰ ਸ਼ਲਾਘਾ ਕੀਤੀ ਹੈ
।
ਇੱਕ ਪਾਸੇ ਤਾਂ ਆਪ ਮਾਸ ਖਾਣ ਦਾ ਵਿਰੋਧ ਕਰਦੇ ਹੋ ਅਤੇ ਦੂਜੇ ਪਾਸੇ ਅਜੇਹੀ ਕਿਤਾਬ ਜਿਸ ਵਿੱਚ ਲੰਗਰ
`ਚ ਮਾਸ ਵਰਤਾਉਣ ਅਤੇ ਮਾਦੋ ਦਾਸ ਵੈਰਾਗੀ ਦੇ ਡੇਰੇ ਤੇ ਸਿੰਘਾਂ ਵਲੋ ਬੱਕਰੇ ਦਾ ਝੱਟਕਾ ਕਰਨ ਅਤੇ
ਰਿਨੰ ਕੇ ਖਾਣ ਦੀ ਸਾਖੀ ਦਰਜ ਹੈ (ਕਰਿ ਝਟਕਾ ਰਿੰਧਵਾਇ ਸੁ ਖਾਯਾ) ਵਾਰੇ ਪ੍ਰਸ਼ੰਸਾ ਪੱਤਰ ਵੀ ਲਿਖਦੇ
ਹੋ। ਆਪ ਦੀ ਕਿਸ ਗੱਲ ਤੇ ਯਕੀਨ ਕੀਤਾ
ਜਾਵੇ? ਕੀ ਆਪ ਜੀ ਨੂੰ ਨਹੀ ਪਤਾ ਹੈ ਕਿ ਭਗਤ ਕਬੀਰ ਜੀ ਅਜਿਹੇ ਮਨੁੱਖ ਬਾਰੇ ਕੀ ਆਖਦੇ ਹਨ:
ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥
(ਪੰਨਾ 488)
ਭਗਤ ਕਬੀਰ ਜੀ ਅਤੇ ਭਗਤ ਧੰਨਾ ਜੀ ਨੇ ਆਪਣੀਆਂ ਰੋਜਾਨਾ ਦੀਆਂ ਲੋੜਾਂ ਦੀ
ਪੁਰਤੀ ਲਈ ਕੁੱਝ ਵਸਤੂਆ ਦੀ ਮੰਗ ਕੀਤੀ। ਆਪ ਜੀ ਮੁਤਾਬਕ ਉਸ ਵਿੱਚ ਮਾਸ ਇਸ ਲਈ ਨਹੀ ਮੰਗਿਆ ਗਿਆ
ਕਿਉਂਕਿ ਇਹ ਮਨੁਖੀ ਭੋਜਨ ਨਹੀ ਹੈ।
ਭਾਈ
ਹਰੀ ਸਿੰਘ ਜੀ, ਕੀ ਸਤਿਕਾਰ ਯੋਗ ਭਗਤਾਂ ਨੇ ਪਾਣੀ ਦੀ ਮੰਗ ਕੀਤੀ ਹੈ? ਕੀ ਹੁਣ ਇਹ ਸਮਝਿਆਂ ਜਾਵੇ
ਕਿ ਪਾਣੀ ਵੀ ਮਨੁੱਖ ਲੋੜ ਨਹੀ ਹੈ?
ਆਪ ਜੀ ਨੇ ਭਗਤ ਸਦਨਾ ਜੀ ਦਾ ਜਿਕਰ ਕੀਤਾ ਹੈ
ਕੇ ਉਹ ਬੱਕਰੇ ਵੱਡ ਕੇ ਮਾਸ ਵੇਚਦਾ ਅਤੇ ਖਾਂਦਾ ਸੀ
।
ਇਹ ਗੱਲ ਵੀ ਠੀਕ ਹੈ ਕਿ ਭਗਤ ਜੀ ਨੂੰ ਇਸ ਕਿਤੇ ਨਾਲ ਨਫਰਤ ਹੋ ਗਈ ਅਤੇ ਉਨ੍ਹਾ ਨੇ ਕੋਈ ਹੋਰ ਕਿਤਾਂ
ਅਪਨਾ ਲਿਆ ਲਿਆ। ਪਰ ਆਪ ਜੀ ਦਾ ਝੂਠ, ‘ਮਾਸ ਮਨੁਖ ਦੀ ਖੁਰਾਕ ਨਹੀ ਹੈ’ ਨੂੰ ਤਾਂ ਇਸ ਸਾਖੀ ਨੇ
ਨੰਗਾ ਕਰ ਹੀ ਦਿੱਤਾ ਹੈ।
ਮਾਸ ਮਨੁਖ ਦੀ ਖੁਰਾਕ ਹੈ ਕਰੋ ਰਹਿਤਨਾਮਿਆਂ
ਦੇ ਦਰਸਨ:
ਤੁਰਕ ਕਾ ਮਾਸ ਖਾਇ ਔ ਬੇਸਯਾ ਭੋਗੇ, ਸੋ
ਦੋਨੋਂ ਨਰਕ ਕੋ ਜਾਇ
।
(ਭਾਈ ਦਇਆ ਸਿੰਘ, ਰਹਿਤਨਾਮੇ ਪੰਨਾ 71)
ਬਕਰਾ ਝਟਕਾ ਛਕੇ ਤਾਂ ਛਕੈ
।
ਔਰ ਮਾਸ ਵਲ ਕਬੀ ਨ ਤਕੈ। (ਭਾਈ ਦੇਸਾ
ਸਿੰਘ, ਰਹਿਤਨਾਮੇ ਪੰਨਾ 130)
ਬਕਰਾ ਝਟਕਾ ਬੀਚ ਨ ਕਰੇ ਅਵਰ ਮਾਸ ਨਹਿ ਲੰਗਰ
ਧਰੇ
।
(ਭਾਈ ਦੇਸਾ ਸਿੰਘ ਰਹਿਤਨਾਮੇ ਪੰਨਾ134)
ਜੋ ਤੁਰਕ ਸੇ ਮਾਸ ਲੈਇਕੇ ਖਾਵੇ ਸੋ ਬੜਾ
ਤਨਖਾਹੀਆ
। ਅਤੇ ਜਿਨ੍ਹੋ ਅਪਕਰਮ-ਬੇਸਵਾ,
ਮਦਰਾ, ਤੁਰਕ ਕਾ ਮਾਸ, ਜੂਆ ਕੀਆ ਹੈ ਸੋ ਤੋਂ ਅੰਤ ਕਾਲ ਮੈਂ ਅਤਿ ਦੁਖ ਪਾਵਤੇ ਹੈ।
(ਪੰਨਾ 72)
ਖੰਡੇ ਪਾਹੁਲੀਆ, ਚਰਨ ਪਾਹੁਲੀਆ, ਕੁੱਠਾ ਔਰ
ਸੂਰ ਪਾਲਿਆ ਨ ਖਾਇ
।
(ਭਾਈ ਦਯਾ ਸਿੰਘ ਰਹਿਤਨਾਮੇ ਪੰਨਾ 73)
ਅਰ ਜੋ ਸ਼ਿਕਾਰ ਕਰ ਨ ਸਕੈ ਤਾਂ ਝਟਕੇ ਕਾ ਖਾਏ’
(ਪ੍ਰੇਮ ਸੁਮਾਰਗ) (ਹਵਾਲਾ ਗੁਰੁਮਤ ਮਾਰਤੰਡ ਪੰਨਾ 306)
ਪੰਥ ਪ੍ਰਵਾਣਤ ਰਹਿਤ ਮਰਯਾਦਾ ਵਿੱਚ ਚਾਰ
ਕੁਰਹਿਤਾਂ ਵਿੱਚ ਦਰਜ ਹੈ
।
(2) ਕੁੱਠਾ ਖਾਣਾ (ਭਾਵ ਉਹ ਮਾਸ ਜੋ ਮੁਸਲਮਾਨੀ
ਤਰੀਕੇ ਨਾਲ ਤਿਆਰ ਕੀਤਾ ਹੋਵੈ)
ਸੰਤ ਸਮਾਜ, ਜਿਸ ਦੇ ਆਪ ਜਨਰਲ ਸਕੱਤਰ ਹੋ,
ਵਲੋ ਪੰਥਕ ਮਰਯਾਦਾ ਨੂੰ ਰੱਦ ਕਰਕੇ ਆਪਣੀ ਜੋ ਮਰਯਾਦਾ ਬਣਾਈ ਗਈ ਹੈ ਉਸ ਵਿੱਚ ਬੱਜਰ ਕੁਰਹਿਤਾਂ
ਵਿੱਚ ਦਰਜ ਹੈ: (3) ਹਲਾਲ:-ਕੁੱਠਾ (ਮਾਸ) ਖਾਣਾ
।
(ਪੰਨਾ 23) ਭਾਈ ਹਰੀ ਸਿੰਘ ਜੀ ਤੁਸੀ
ਸਪੱਸ਼ਟ ‘ਮਾਸ’ ਹੀ ਕਿਉ ਨਹੀ ਲਿਖਿਆ?
ਪਾਠਕਾ ਦੀ ਜਾਣਕਾਰੀ ਲਈ, ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀ ਜਨਰਲ ਇਕੱਤ੍ਰਤਾ (ਮਾਰਚ 5, 1944 ਦਿਨ ਐਤਵਾਰ) ਵਿੱਚ ਭਾਈ ਰਣਧੀਰ ਸਿੰਘ ਜੀ
ਵਾਰੇ ਪਾਸ ਕੀਤਾ ਗਿਆ ਮਤਾ ਹਾਜਰ ਹੈ
।
ਸਰਦਾਰ ਹਰਿਨਾਮ ਸਿੰਘ ਜੀ ਨੇ ਮਤਾ ਪੇਸ਼ ਕੀਤਾ ਕਿ ਭਾਈ ਰਣਧੀਰ ਸਿੰਘ ਜੀ
ਝਟਕਾ ਖਾਣ ਵਾਲੇ ਅੰਮ੍ਰਿਤਧਾਰੀ ਸਿੰਘਾਂ ਨੂੰ ਪਤਿਤ ਕਰਾਰ ਦੇ ਕੇ ਉਨ੍ਹਾਂ ਨੂੰ ਨਵੇ ਸਿਰੇ ਅੰਮ੍ਰਿਤ
ਛਕਣ ਲਈ ਪ੍ਰੇਰਦੇ ਹਨ। ਇਹ ਗੱਲ ਗੁਰਮਤਿ ਦੇ ਉਲਟ ਹੈ। ਇਸ ਲਈ ਉਨ੍ਹਾਂ (ਭਾਈ ਰਣਧੀਰ ਸਿੰਘ) ਵਿਰੁੱਧ
ਮੁਨਾਸਿਬ ਕਾਰਵਾਈ ਹੋਣੀ ਚਾਹੀਦੀ ਹੈ। ਇਸ ਬਾਰੇ ਗਿਆਨੀ ਸ਼ੇਰ ਸਿੰਘ ਜੀ ਦੇ ਕਹਿਣ ਤੇ ਕਿ ਪਹਿਲਾਂ
ਉਨ੍ਹਾਂ ਪਾਸੋਂ ਪੁਛਿਆ ਜਾਵੇ ਕਿ ਕੀ ਉਹ ਇਸ ਤਰ੍ਹਾਂ ਕਰਦੇ ਹਨ, ਫੇਰ ਯੋਗ ਫ਼ੈਸਲਾ ਕੀਤਾ ਜਾਵੇ। ਇਸ
ਕਾਰਣ ਇਹ ਮਤਾ ਅੰਤ੍ਰਿੰਗ ਕਮੇਟੀ ਦੇ ਸਪੁਰਦ ਕੀਤਾ ਗਿਆ।
(ਐਸ ਜੀ ਪੀ ਸੀ ਦਾ 50 ਸਾਲਾ ਇਤਿਹਾਸ, ਪੰਨਾ 212)
ਪਾਠਕਾਂ ਦੀ ਜਾਣਕਾਰੀ ਲਈ, ਗਿਆਨੀ ਹੀਰਾ ਸਿੰਘ
ਦਰਦ ਦੇ ਲੇਖ ‘ਗੁਰੂ-ਰੂਪ ਪੰਜ ਪਿਆਰੇ’ ਵਿਚੋਂ ਕੁੱਝ ਅੰਸ ਪੇਸ਼ ਹਨ
।
ਭਾਈ ਰਣਧੀਰ ਸਿੰਘ ਜੀ ਨੇ ਕਿਹਾ: ਤਵਾਰੀਖ ਵਿੱਚ ਬਹੁਤ ਮਿਲਾਵਟ ਹੈ। ਮਹਾਂ
ਪ੍ਰਸ਼ਾਦ ਕੜਾਹ ਪ੍ਰਸ਼ਾਦ ਨੂੰ ਕਿਹਾ ਜਾਂਦਾ ਹੈ ਨਾ ਕਿ ਮਾਸ ਨੂੰ।
ਗੁਰੂ ਗ੍ਰੰਥ ਸਾਹਿਬ ਵਿੱਚ ਮਾਸ ਦੀ ਸਾਫ਼ ਮਨਾਹੀ ਹੈ ਦੇਖੋ:-
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ
।।
ਜੋ ਰਤੁ ਪੀਵਹਿ ਮਾਣਸਾ ਤਿੰਨ ਕਿਉ ਨਿਰਮਲੁ ਚੀਤੁ।।
ਮੈਂ ਕਿਹਾ: ਖਿਮਾ ਕਰਨੀ ਜਥੇਦਾਰ ਜੀ, ਮੇਰੀ ਆਪ ਦੇ ਇਸ ਕਥਨ ਨਾਲ ਤਸੱਲੀ
ਨਹੀਂ ਹੋਈ। ਗੁਰਬਾਣੀ ਦੀ ਇਸ ਤੁਕ ਵਿੱਚ ਵੀ ਮਾਸ ਖਾਣ ਜਾਂ ਨਾ ਖਾਣ ਦੀ ਨਿਖੇਧੀ ਨਹੀਂ ਬਲਕਿ ਜਬਰ,
ਜ਼ੁਲਮ, ਧੱਕੇਸ਼ਾਹੀਆਂ ਤੇ ਵੱਢੀਆਂ ਲੈ ਕੇ ਮਨੁੱਖਾਂ ਦੇ ਲਹੂ ਪੀਣ ਦੀ ਨਿਖੇਧੀ ਹੈ।
ਮੇਰੀ ਗੱਲ ਸੁਣ ਕੇ ਜਥੇਦਾਰ ਸਾਹਿਬ (ਭਾਈ
ਰਣਧੀਰ ਸਿੰਘ) ਜੋਸ਼ ਵਿੱਚ ਆ ਗਏ ਅਤੇ ਬੋਲੇ:
''ਕੀ ਤੁਸੀਂ ਇਥੋਂ ਜਗਿਆਸੂ ਦੀ ਹੈਸੀਅਤ ਵਿੱਚ
ਸਿੱਖੀ ਦੀ ਦਾਤ ਲੈਣ ਲਈ ਗੁਰੂ ਦੇ ਹਜ਼ੂਰ ਆਏ ਹੋ? ''
ਮੈਂ ਕਿਹਾ: ਹਾਂ ਜੀ ਠੀਕ ਹੈ
।
ਭਾਈ ਸਾਹਿਬ: ਪੰਜ ਪਿਆਰੇ ਗੁਰੂ ਰੂਪ
ਹੁੰਦੇ ਹਨ?
ਮੈਂ ਕਿਹਾ: ਹਾਂ ਜੀ
।
''ਫਿਰ ਤੁਸੀਂ ਹੁਜਤਾਂ ਕਰਨੀਆਂ ਛੱਡ ਦਿਓ,
ਅਸੀਂ ਪੰਜ ਪਿਆਰੇ ਗੁਰੂ-ਰੂਪ ਜੋ ਆਪ ਨੂੰ ਹੁਕਮ ਦਿੰਦੇ ਹਾਂ, ਉਹ ਆਪ ਨੂੰ ਮੰਨਣਾ ਪਏਗਾ
।
ਅਸੀਂ ਤੁਹਾਨੂੰ ਹੁਕਮ ਦੇਂਦੇ ਹਾਂ ਕਿ ਤੁਸੀਂ ਮਾਸ ਨਹੀਂ ਖਾਣਾ। ਮਾਸ ਖਾਉਗੇ ਤਾਂ ਕੁਰਹਿਤੀਏ ਬਣ
ਜਾਓਗੇ। '' ਮੈਂ ਚੁੱਪ ਹੋ ਗਿਆ। ਉਨ੍ਹਾਂ
ਦੀ ਇਸ ਗੱਲ ਦਾ ਮੈਨੂੰ ਓਦੋਂ ਕੋਈ ਉੱਤਰ ਨਾ ਅਹੁੜਿਆ…।
ਹੁਣ ਮੈਂ ਮਾਸਟਰ ਜੀ ਨੂੰ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ ਕਿ ਕਿਸ
ਤਰ੍ਹਾਂ ਮੈਂ ਸਿੱਖੀ ਵਿੱਚ ਪੂਰਨਤਾ ਪ੍ਰਾਪਤ ਕਰਨ ਦੀ ਲਗਨ ਵਿੱਚ ਭਾਈ ਰਣਧੀਰ ਸਿੰਘ ਤੋਂ ਦੁਆਰਾ
ਅੰਮ੍ਰਿਤ ਛਕਣ ਗਿਆ ਸਾਂ ਤੇ ਕਿਸ ਤਰ੍ਹਾਂ ਭਾਈ ਰਣਧੀਰ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਗੁਰੂ
ਰੂਪ ਦੱਸ ਕੇ ਮੈਨੂੰ ਹੁਕਮ ਦੇ ਕੇ ਮਾਸ ਖਾਣਾ ਬੰਦ ਕੀਤਾ ਸੀ। ਮੈਂ ਕਿਹਾ-''ਮੈਂ ਹੁਣ ਗੁਰੂ ਰੂਪ
ਪੰਜ ਪਿਆਰਿਆਂ ਦੇ ਹੁਕਮ ਦਾ ਬੱਧਾ ਹਾਂ, ਇਹ ਹੁਕਮ ਤੋੜ ਕੇ ਮੈਂ ਕਿਵੇਂ ਮਾਸ ਖਾਵਾਂ।
''
ਇਹ ਸੁਣ ਕੇ ਮਾਸਟਰ ਤਾਰਾ ਸਿੰਘ ਜੀ ਖਿੜ ਖਿੜਾ
ਕੇ ਹੱਸ ਪਏ
। ਫਿਰ ਬੋਲੇ, ''ਮੈਂ ਤੁਹਾਡੇ
ਪੱਕੇ ਸਿੱਖੀ ਵਿਸ਼ਵਾਸ ਉੱਤੋਂ ਬਹੁਤ ਖੁਸ਼ ਹਾਂ। ਤੁਸੀਂ ਹੁਣ ਵੀ ਇਹ ਗੱਲ ਮੰਨਦੇ ਹੋ ਨਾ ਕਿ ਪੰਜ
ਪਿਆਰੇ ਗੁਰੂ-ਰੂਪ ਹੁੰਦੇ ਹਨ ਤੇ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਹੈ? '' ਮੈਂ ਕਿਹਾ, ''ਹਾਂ ਜੀ,
ਕਿਉਂ ਨਹੀਂ ਮੰਨਦਾ। '' ਹੱਛਾ ਤਾਂ ਚਲੋ ਗੁਰਦੁਆਰੇ ਵਿਚ। ਸਣੇ ਹੋਰ ਸਾਰੇ ਮਾਸਟਰਾਂ ਦੇ, ਮੈਨੂੰ
ਮਾਸਟਰ ਜੀ ਗੁਰਦੁਆਰੇ ਲੈ ਗਏ। ਚਾਰ ਹੋਰ ਤਿਆਰ ਬਰ ਤਿਆਰ ਸਿੱਖ ਮਾਸਟਰਾਂ ਨੂੰ ਲੈ ਕੇ ਮਾਸਟਰ ਜੀ
ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ।
ਅਰਦਾਸ ਕਰਕੇ ਮਾਸਟਰ ਜੀ ਖੜ੍ਹੇ ਹੋ ਕੇ ਮੈਨੂੰ ਸੰਬੋਧਨ ਕਰਕੇ ਬੋਲੇ:-
''ਗਿਆਨੀ ਹੀਰਾ ਸਿੰਘ ਜੀ, ਸੁਣੋ, ਅਸੀਂ
ਪੰਜ ਪਿਆਰੇ ਗੁਰੂ-ਰੂਪ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਤੁਹਾਨੂੰ ਹੁਕਮ ਦੇਂਦੇ ਹਾਂ
ਕਿ ਤੁਸੀਂ ਮਾਸ ਜ਼ਰੂਰ ਖਾਇਆ ਕਰੋ ਕਿਉਂਕਿ ਜੋ ਸਿੱਖ ਝਟਕਾ ਮਾਸ ਨਹੀਂ ਖਾਂਦੇ, ਉਹ ਸਿੱਖ ਨਹੀਂ
ਹੁੰਦੇ
।
''
ਇਹ ਸੁਣ ਕੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ।
ਮਾਸਟਰ ਜੀ ਦੀ ਅਮਲੀ ਦਲੀਲ ਨੇ ਮੈਨੂੰ ਮੇਰੀ ਭੁੱਲ ਸਾਫ਼ ਕਰ ਦਿੱਤੀ। ਮੈਂ ਮਹਿਸੂਸ ਕੀਤਾ ਕਿ ਭਾਈ
ਰਣਧੀਰ ਸਿੰਘ ਜੀ ਨੇ ਉਦੋਂ ਪੰਜ ਪਿਆਰਿਆਂ ਵਿੱਚ ਗੁਰੂ ਰੂਪ ਦਾ ਅਧਿਕਾਰ ਮੰਨ ਕੇ ਜੋ ਮੈਨੂੰ ਹੁਕਮ
ਦਿੱਤਾ ਸੀ ਉਹ ਉਹਨਾਂ ਦੇ ਅਖਤਿਆਰ ਤੋਂ ਬਾਹਰ ਸੀ।
ਆਪ ਜੀ ਨੇ ਝਟਕਾ ਸ਼ਬਦ ਬਾਰੇ ਕਿਹਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਹੈ ਹੀ ਨਹੀ।
ਭਾਈ ਹਰੀ ਸਿੰਘ ਜੀ, ਇਹ ਝਟਕਾ ਸ਼ਬਦ ਸਿਆਸੀ ਬਗਾਵਤ ਵਿਚੋ ਉਪਜਿਆ ਹੋਇਆ ਸ਼ਬਦ
ਹੈ।
ਆਪ ਜੀ ਦੇ ਬਚਨ, ‘ਮਨੁੱਖ ਦੀ ਵਿਗੜੀ ਹੋਈ ਨਸਲ ਤਾਂ ਜਰੂਰ ਮਾਸ ਖਾਣ ਲੱਗ ਪਈ
ਹੋਵੇਗੀ, ਜਿਵੇ ਅੱਜ ਵਿਗੜੀ ਹੋਈ ਹੈ।
’
ਭਾਈ ਹਰੀ ਸਿੰਘ ਜੀ, ਕੀ ਸਿੱਖ ਕੌਮ ਦਾ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮਨੁੱਖ ਦੀ
ਵਿਗੜੀ ਹੋਈ ਨਸਲ ਸੀ?
ਜੱਸਾ ਸਿੰਘ ਆਹਲੂਵਾਲੀਆ (1718-1783) ਛਾਹ
ਵੇਲੇ ਇੱਕ ਸੇਰ ਮੱਖਣ ਬੁਹਤ ਸਾਰੀ ਸੱਕਰ ਨਾਲ ਛਕਦਾ ਸੀ ਅਤੇ ਰੋਟੀ ਵੇਲੇ ਅੱਧਾ ਬੱਕਰਾ ਖਾ ਜਾਂਦਾ
ਸੀ
।
(ਸਿੱਖ ਇਤਿਹਾਸ 1736-1799, ਪੰਨਾ 42) ਕੀ ਆਪ ਸ੍ਰ. ਜੱਸਾ ਸਿੰਘ
ਆਹਲੂਵਾਲਿਆਂ ਨੂੰ ਸਿੱਖ ਨਹੀਂ ਸਮਝਦੇ?
ਗਊ ਮਾਸ ਤੋ ਬਿਨਾਂ ਸਿੱਖਾਂ ਨੂੰ ਜਾਨਵਰ,
ਪੰਛੀ ਜਾ ਮੱਛੀ-ਕਿਸੇ ਕਿਸਮ ਦੇ ਮਾਸ ਤੋਂ ਪਰਹੇਜ ਨਹੀ ਸੀ
।
ਇਹ ਜਰੂਰੀ ਸੀ ਕਿ ਜਾਨਵਰ ਨੂੰ ਝਟਕੇ ਦੇ ਤਰੀਕੇ ਨਾਲ ਮਾਰਿਆ ਜਾਵੇ। ਜਦ ਸ਼ਿਕਾਰ ਵਿੱਚ ਜਾਨਵਰ ਮਾਰਿਆ
ਜਾਵੇ ਤਾਂ ਝਟਕਾ ਜਰੂਰੀ ਨਹੀ ਸੀ। ਪੰਛੀਆਂ ਦੀ ਗਰਦਣ ਮਰੋੜ ਦਿੱਤੀ ਜਾਂਦੀ ਸੀ ਪਰ ਸ਼ਿਕਾਰ ਵਿੱਚ ਮਰੇ
ਪੰਛੀਆਂ ਲਈ ਇਹ ਵੀ ਜਰੂਰੀ ਨਹੀ ਸੀ। (ਸਿੱਖ ਇਤਿਹਾਸ 1736-1799, ਪ੍ਰੋ: ਹਰੀ ਰਾਮ ਗੁਪਤਾ, ਪੰਨਾ
250)
ਗਿਆਨੁ ਧਿਆਨੁ ਕੁਛ ਸੂਝੈ ਨਹੀ ਚਤੁਰ ਕਹਾਵੈ ਪਾਂਡੇ॥
ਆਪ ਜੀ ਨੇ ਇਗੰਲੈਡ ਵਿੱਚ ਮਾਸ ਖਾਣ ਨਾਲ ਬਿਮਾਰ ਹੋਈਆਂ ਅਤੇ ਸਰਕਾਰ ਵਲੋ
ਮਾਰੀਆਂ ਗਈਆਂ ਹਜਾਰਾਂ ਗਾਈਆਂ ਦਾ ਜਿਕਰ ਵੀ ਕੀਤਾ ਹੈ। ਜੇ ਇਨ੍ਹਾਂ ਗਾਈਆਂ ਦੀ ਮੌਤ ਦਾ ਕਾਰਨ ਮਾਸ
ਖਾਣਾ ਹੈ, ਕਿਉਕਿ ਮਾਸ ਗਾਂ ਦੀ ਖੁਰਾਕ ਨਹੀ ਹੈ ਤਾਂ ਇਹ ਸਪਸ਼ਟ ਹੈ ਕਿ ਮਾਸ ਮਨੁਖਾਂ ਦੀ ਖੁਰਾਕ ਹੈ
ਕਿਉਕਿ ਮਨੁਖਾਂ ਵਿੱਚ ਤਾਂ ਕਦੇ ਵੀ ਮਾਸ ਖਾਣ ਨਾਲ ਅਜੇਹੀ ਭਿਆਨਕ ਬਿਮਾਰੀ ਨਹੀ ਫੈਲੀ, ਅਤੇ ਨਾਂ ਹੀ
ਕਦੇ ਇਸ ਤਰਾਂ ਲੱਖਾਂ ਮਨੁੱਖਾਂ ਨੂੰ ਮਾਰਿਆ ਗਿਆ ਹੈ। ਮਨੁੱਖ ਤਾਂ ਮਾਸ ਯੁਗਾਂ ਤੋਂ ਖਾ ਰਿਹਾ ਹੈ।
‘ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ’॥ ਹਿੰਦੂ ਇਤਹਾਸ ਵਿੱਚ ਤਾਂ ਮਨੁੱਖ ਮੇਧ ਯੱਗ
ਦਾ ਹਵਾਲਾ ਵੀ ਮਿਲਦਾ ਹੈ। ਤਿੰਨ ਲੱਖ ਅਸ਼ਵ-ਮੇਧ ਯੱਗ ਕੀਤੇ …ਤਿੰਨ ਲੱਖ ਹੀ ਨਰ-ਮੇਧ ਯੱਗ ਕੀਤੇ…ਚਾਰ
ਲੱਖ ਗੋ-ਮੇਧ ਯੱਗ ਕੀਤੇ।
(ਸਰਵੋਤਮ ਧਰਮ
ਗ੍ਰੰਥ ਆਦਿ ਸ੍ਰੀ ਗੁਰੁ ਗ੍ਰੰਥ ਸਾਹਿਬ, ਕ੍ਰਿਤ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ, ਪੰਨਾ 25)
ਆਪ ਜੀ ਨੇ ਬਾਣੀ ਦੀ ਇਸ ਪੰਗਤੀ, ਬਾਬਾ ਹੋਰੁ
ਖਾਣਾ ਖੁਸੀ ਖੁਆਰੁ
॥ ਦੇ ਅਰਥ ਮਾਸ ਖਾਣਾ
ਕੀਤੇ ਹਨ ਜੋ ਕੇ ਮਨੁਖ ਲਈ ਵਿਵਰਜਤ ਹੈ। ਜੇ ਇਥੇ ਹੋਰ ਦੇ ਅਰਥ ਮਾਸ ਹਨ ਅਤੇ ਇਹ ਮਨੁੱਖ ਲਈ ਬਣਿਆ
ਹੀ ਨਹੀ ਹੈ ਤਾਂ, ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਬਾਬਾ ਹੋਰੁ ਚੜਣਾ ਖੁਸੀ ਖੁਆਰੁ॥ ਬਾਬਾ ਹੋਰੁ
ਸਉਣਾ ਖੁਸੀ ਖੁਆਰੁ॥ ਦੇ ਕੀ ਅਰਥ ਹਨ ?
ਭਾਈ ਹਰੀ ਸਿੰਘ ਜੀ ਤੁਸੀ ਜਿਸ ਯੂਨੀਅਨ ਦੇ
ਜਨਰਲ ਸਕੱਤਰ ਹੋ, ਉਸ ਯੂਨੀਅਨ ਦੇ ਪ੍ਰਧਾਨ ਦੇ ਵੱਡ-ਵਡੇਰੇ ਮਾਸ ਬਾਰੇ ਕੀ ਲਿਖਦੇ ਹਨ ਉਹ ਵੀ ਬੁਹਤ
ਹੀ ਦਿਲਚਸਪ ਹੈ
। ਆਉ ਉਸ ਦੇ ਵੀ ਦਰਸ਼ਨ ਕਰ
ਲਈਏ।
(26) ਕੁੱਠਾ-ਮੁਸਲਮਾਨ ਦੇ ਕਲਮੇ ਵਾਲਾ ਜਿਬ੍ਹਾ ਕੀਤਾ ਮਾਸ ਨਹੀ ਖਾਣਾ
ਚਾਹੀਦਾ…ਮੁਸਲਮਾਨਾਂ ਦੀ ਏਨੀ ਪੋਠੋਹਾਰ ਵਿੱਚ ਸ਼ਰ੍ਹਾ ਸੀ ਜੇ ਕਿਸੇ ਕੁੱਕੜੀ ਮਰਵਾਉਣੀ ਹੋਵੇ, ਬੱਕਰਾ
ਮਰਵਾਉਣਾ ਹੋਵੇ ਮੁਸਲਮਾਨ ਹਲਾਲ ਕਰਦੇ ਸਨ ਕਲਮਾਂ ਪੜ੍ਹਕੇ ਤੇ ਫਿਰ ਊਹ ਖਾਂਦੇ ਸੀ। ਸਤਿਗਰੂ ਸਾਹਿਬ
ਮਹਾਰਾਜ ਸਾਹਿਬ ਜੀ ਨੇ ਇਸ ਗੱਲ ਤੋਂ ਬਿਵਰਤਿਜ ਕੀਤਾ ਹੈ। ਸਿੱਖਾਂ ਨੇ ਉਸ ਦਾ ਉੱਤਰ ਦੇਣ ਵਾਸਤੇ
ਝਟਕਾ ਬਣਾਇਆ ਹੈ…ਰਹਿਤਨਾਮਿਆਂ ਦੀ ਰੀਤੀ ਅਨੁਸਾਰ ‘ਕੁੱਠਾ’ ਮੁਸਲਮਾਨਾਂ ਦੇ ਕਲਮੇ ਵਾਲਾ ਤੇ ਕਿਸੇ
ਹਿੰਦੂ ਦਾ ਮਾਰਿਆ ਹੋਇਆ, ਜੋ ਸਿੱਖ ਨੇ ਝਟਕਾ ਨਹੀ ਕੀਤਾ ਭਾਵ ਆਪਣੇ ਹੱਥੀ ਨਹੀ ਮਾਰਿਆ ਉਸ ਮਾਸ ਨੂੰ
ਖਾਣ ਵਾਲਾ, ਚੌਥੀ ਬੱਜਰ ਕੁਰਹਿਤ ਵਾਲਾ ਤਨਖ਼ਾਹੀਆ ਹੈ…ਜੇ ਕਿਤੇ ਧਰਮ ਦੀ ਰਖਿਆ ਕਰਦੇ ਹੋਏ ਜੰਗ ਦੇ
ਕਾਰਨ ਅੰਨ ਆਦਿ ਨਾ ਮਿਲੇ ਤੇ ਪ੍ਰਾਣ ਰੱਖਿਆ ਵਾਸਤੇ ਖਾਣਾ ਪਵੇ ਤਾਂ ਹੱਥੀ ਝਟਕਾ ਕਰ ਕੇ ਪ੍ਰਾਣ
ਬਚਾਏ। ਉਹ ਭੀ ਜੇ ਕਰਕੇ ਚਿਤਚਾਹੇ ਤਾਂ ਜਾਂ ਜਿਸ ਨੇ ਉਞ ਵੀ ਛਕਣਾ ਹੋਵੇ ਤਾਂ ਵੀ ਹੱਥੀ ਝਟਕਾ
ਕਰਕੇ।
(ਗੁਰਬਾਣੀ ਪਾਠ ਦਰਪਣ ਪੰਨਾ 66,
ਕਰਤਾ; ਸ੍ਰੀ ਮਾਨ ਪੰਥ ਰਤਨ ਗਿ: ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ)
ਭਾਈ ਹਰੀ ਸਿੰਘ ਜੀ, ਆਪ ਜੀ ਨੂੰ ਗੁਰੂ ਗ੍ਰੰਥ
ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਕੇ ਝੂਠ ਬੋਲਣ ਤੇ ਡਰ ਨਹੀ ਲੱਗਦਾ?
ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ (ਮ:
1 ਪੰਨਾ 904)
ਆਪ ਜੀ ਦੇ ਬਚਨ, ‘ਜਦੋ ਸੰਸਾਰ ਵਿੱਚ ਨਵੇ ਧਰਮ ਨੇ ਜਨਮ ਲਿਆ ਤਾਂ ਗੁਰੂ ਨੇ
ਪੁਛਿਆ ਸਿੱਖਾ ਤੇਰਾ ਨਾਂ ਕੀ ਹੈ ਔਹ ਜੇਹੜਾ ਸਿਰ ਦੇਣ ਵਾਲਿਆ ਆਇਆ ਤੇਰਾ ਨਾਂ ਤਾਂ ਦੱਸ ਕੀ ਐ।
ਕਹਿੰਦਾ ਜੀ ਦਇਆ ਰਾਮ।
’
ਆਪ ਜੀ ਦੇ ਇਹ ਬਚਨ 30 ਮਾਰਚ 1699 ਵਿੱਚ
ਵਾਪਰੀ ਇਤਿਹਾਸਕ ਘਟਨਾ ਦਾ ਜਿਕਰ ਕਰਦੇ ਹਨ
।
ਭਾਈ ਜੀ, ਜੇ ਇਹ ਨਵਾਂ ਧਰਮ ਗੁਰੂ ਗੋਬਿੰਦ
ਸਿੰਘ ਜੀ ਨੇ ਚਲਾਇਆ ਸੀ ਤਾਂ ਜੋ ਧਰਮ ਗੁਰੂ ਨਾਨਕ ਜੀ ਨੇ ਚਲਾਇਆ ਸੀ ਉਹ ਕੇਹੜਾ ਸੀ?
ਆਪ ਜੀ ਨੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ
ਸਿੰਘ ਜੀ ਦੇ ਅੰਮ੍ਰਿਤ ਮਈ ਸ਼ਬਦ ਆਖਿਆ ਹੈ ਅਤੇ ਇਹ ਵੀ ਐਲਾਨ ਕੀਤਾ ਹੈ ਕਿ ਉਸ ਵਿੱਚ ਵੀ ਕੋਈ ਅਜੇਹਾ
ਹੁਕਮ ਨਹੀ ਮਿਲਦਾ ਕੇ ਸਿੱਖ ਮਾਸ ਖਾ ਸਕਦਾ ਹੈ
।
ਭਾਈ ਹਰੀ ਸਿੰਘ ਜੀ, ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀ ਹੈ। ਇਸ ਵਿੱਚ
ਕੀ-ਕੀ ਹੁਕਮ ਮਿਲਦੇ ਹਨ ਜੇ ਆਪ ਜੀ ਇਸ ਬਾਰੇ ਵੱਖਰੀ ਵਿਚਾਰ ਕਰਨੀ ਚਾਹੋਂ ਤਾਂ ਮੈਨੂੰ ਬਹੁਤ ਖੁਸ਼ੀ
ਹੋਵੇਗੀ। ਮੈ ਆਪ ਜੀ ਨੂੰ ਖੁੱਲਾ ਸੱਦਾ ਦਿੰਦਾ ਹਾ ਅਤੇ ਜੀ ਆਇਆ ਨੂੰ ਆਖਦਾ ਹਾ।
ਸੰਤ ਹਰੀ ਸਿੰਘ ਜੀ, ਜੇ ਇਜਾਜਤ ਦਿਓ ਤਾਂ ਇੱਕ ਹੋਰ ਗੱਲ ਪੁਛਾਂ? ਜੋ ਵੀ
ਵਿਅਕਤੀ ਆਪਣੇ ਨਾਮ ਨਾਲ ਡਾਕਟਰ ਲਿਖਦਾ ਹੈ ਉਸ ਬਾਰੇ ਸਾਰਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਇਸ ਨੇ
ਇਹ ਡਿਗਰੀ ਕਿਸ ਯੂਨੀਵਰਸਟੀ ਤੋਂ ਲਈ ਹੈ। ਮੈ ਕਈ ਸਾਧਾਂ ਨੂੰ ਪੁਛਿਆਂ ਕਿ ਤੁਸੀ ਆਂਹ “ਸੰਤ” ਦੀ
ਡਿਗਰੀ ਕਿਥੋ ਲਈ ਹੈ ਤਾਂ ਕਿਸੇ ਨੇ ਵੀ ਤਸੱਲੀ ਬਖ਼ਸ਼ ਜਵਾਬ ਨਹੀ ਦਿੱਤਾ। ਪਰ ਜਦੋ ਮੈ ਇਸ ਸਵਾਲ ਨੂੰ
ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹਾਜਰ ਹੋਇਆ ਤਾਂ ਜਵਾਬ ਮਿਲਿਆ, ਇਨ੍ਹਾਂ ਨੂੰ ਸੰਤ
ਨ ਆਖੋ ਇਹ ਤਾਂ ਬਨਾਰਸ ਦੇ ਠੱਗ ਹਨ,
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ
ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ ੧॥
ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ ੧॥ ਰਹਾਉ॥ (ਪੰਨਾ
476)
ਸੰਤ ਹਰੀ ਸਿੰਘ ਜੀ ਕੀ ਤੁਸੀ ਇਸ ਜਵਾਬ ਸਹਿਮੱਤ ਹੋ? ਜੇ ਨਹੀ ਤਾਂ ਆਪਣੇ
ਵਿਚਾਰ ਲਿਖ ਭੇਜਣ ਦੀ ਖੇਚਲ ਕਰਨੀ ਜੀ।
ਹੈਰਾਨੀ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ
ਬੈਠ ਕੇ ਗੁਰਮਤਿ ਸਿਧਾਂਤ ਦਾ ਘਾਣ ਕਰਨ ਅਤੇ ਹਿੰਦੂ ਮਿਥਿਹਾਸਿਕ ਅਖੌਤੀ ਕਰਾਮਾਤੀ ਸਾਖੀਆਂ ਸੁਣਾਉਣ
ਵਾਲੇ ਅਤੇ ਮਾਸ ਖਾਣ ਜਾਂ ਨਾ ਖਾਣ ਦੇ ਵਾਦ-ਵਿਵਾਦ ਵਿੱਚ ਸਿੱਖਾਂ ਨੂੰ ਉਲਝਾਉਣ ਵਾਲੇ ਬਾਬਿਆਂ ਬਾਰੇ
ਅਖਬਾਰਾਂ ਵਿੱਚ ਪੜ੍ਹਿਆ ਹੈ (ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਮ: 1 ਪੰਨਾ 15) ਕੇ
ਇਹ ਬਾਬੇ ਗੁਰਮਤਿ ਦੇ ਨਾਂਅ ਹੇਠ ਵਿਦਿਅਕ ਅਦਾਰਾ ਵੀ ਚਲਾ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ
ਇਨ੍ਹਾਂ ਅਦਾਰਿਆਂ `ਚ ਸਿਖਿਆ ਪ੍ਰਾਪਤ ਕਰਕੇ ਆਉਣ ਵਾਲੇ ਵਿਦਆਰਥੀ ਕੀ ਉਹ ਸਿੱਖ ਵਿਚਾਰਧਾਰਾ ਦੇ
ਹੋਣਗੇ ਜਾਂ ਕਾਂਸ਼ੀ, ਬਨਾਰਸ ਦੇ ਕੇਸਾਧਾਰੀ ਹਿੰਦੂ ਵਿਚਾਰਧਾਰਾ ਦੇ? ਕਾਸ਼! ਸਿੱਖਾਂ ਵਿੱਚ ਇਹ ਚੇਤਨਾ
ਆਵੇ ਕਿ ਉਹ ਧਾਰਮਿਕ ਪਹਿਰਾਵੇ ਹੇਠ ਝੂਠ ਬੋਲਣ ਵਾਲਿਆਂ ਬਾਬਿਆਂ, ਅਸੰਤਾਂ ਦੀ ਪਹਿਚਾਣ ਕਰਨ ਵੱਲ
ਧਿਆਨ ਦੇਣ।
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ ੨॥ (ਮ: ਪੰਨਾ662)