ਸ਼ਿਵ ਦਿਆਲ ਸਿੰਹੁ ਪਹਿਲਾਂ ਆਗਰੇ ਵਿਚ ਗੁਰਬਾਣੀ ਕਥਾ ਕਰਦੇ ਹੁੰਦੇ ਸੀ। ਉਥੇ
ਗੁਰਦਵਾਰੇ ਕਿਸੇ ਕਾਰਨ ਤਕਰਾਰ ਹੋ ਗਿਆ। ਉਥੋਂ ਇਹਨਾਂ ਦੀ ਛੁੱਟੀ ਕਰਵਾ ਦਿੱਤੀ ਗਈ। ਇਹ ਘਰੇ ਹੀ
ਬੈਠ ਕੇ ਸੰਗਤ ਨਾਲ ਵਿਚਾਰਾਂ ਕਰਨ ਲੱਗੇ। ਕਹਿੰਦੇ ਪੰਡਤ ਜਵਾਹਰ ਲਾਲ ਨਹਿਰੂ ਨੇ ਗੁਪਤ ਸਾਜ਼ਸ਼ ਅਧੀਨ
ਇਕ ਗੁਪਤ ਆਵਾਜ਼ ਮਾਰੀ ਕਿ ਕੋਈ ਐਸਾ ਸਿੱਖ ਹੈ ਜੋ ਸਿੱਖਾਂ ਵਿਚ ਫੁੱਟ ਪਾਉਣ (ਸਿੱਖਾਂ ਵਿਚ ਵੰਡੀਆਂ
ਪਾਉਣ), ਸਿੱਖ ਸਿਧਾਂਤਾਂ ਦਾ ਖੰਡਨ ਕਰਕੇ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਕੰਮ ਤਨਦੇਹੀ ਨਾਲ ਨਿਭਾਵੇ।
ਇਹ ਗੁਪਤ ਆਵਾਜ਼ ਸ਼ਿਵ ਦਿਆਲ ਸਿੰਹੂ ਦੇ ਕੰਨਾਂ ਵਿਚ ਪਈ ਇਹਨੇ ਆਪ ਮਿਲ ਕੇ ਪੰਡਤ ਜਵਾਹਰ ਲਾਲ ਨਹਿਰੂ
ਨੂੰ ਕਿਹਾ ਕਿ ਮੈਂ ਇਹ ਕੰਮ ਪੂਰੀ ਜ਼ਿੰਮੇਵਾਰੀ ਨਾਲ ਨਿਭਾਵਾਂਗਾ, ਪੈਸਾ ਟਕਾ ਲੈਣ ਦੇਣ ਮਿਥ ਲਿਆ
ਗਿਆ।
ਇਹ ਆਗਰੇ ਦੇ ਖੱਤਰੀ ਸਨ, ਇਹਨਾਂ ਪਹਿਲਾ ਆਗਰੇ ਵਿਚ ਸਤਸੰਗ ਸ਼ੁਰੂ ਕੀਤਾ।
ਇਹਨਾਂ ਦੇ ਸ਼ਰਧਾਲੂ ਇਹਨਾਂ ਨੂੰ ‘ਸਵਾਮੀ’ ਕਹਿਣ ਲਗੇ। ਇਹਨਾਂ ਦੀ ਇਸਤਰੀ ਦਾ ਨਾਂ ਰਾਧਾ ਸੀ। ਇਹ
ਰਾਧਾ ਸੁਆਮੀ ਕਰਕੇ ਪ੍ਰਸਿੱਧ ਹੋਏ, ਇਹਨਾ ਦੇ ਉਤਰ ਅਧਿਕਾਰੀਆਂ ਨੇ ਰਾਧਾਸੁਆਮੀ ਗੁਰੂਡੰਮ ਚਲਾ ਲਿਆ।
ਇਸ ਮਤ ਵਿਚ ਸ਼ਖਸੀ ਗੁਰੂ ਦੀ ਪੂਜਾ, ਸ਼ਬਦ ਸੁਰਤ ਦਾ ਮਨੋਕਲਪਿਤ ਅਭਿਆਸ,
ਤ੍ਰਿਕੁਟੀ, ਸੁੰਨ-ਗੁਫ਼ਾ ਤੇ ਦਸਮ ਦੁਆਰ ਵਿਚ ਸੁਰਤ ਚੜ੍ਹਾ ਕੇ ਅਨਹਦ ਸ਼ਬਦ ਸੁਣਨ ਤੇ ਕਲਪਤ ਰਾਧਾ
ਸੁਆਮੀ ਧਾਮ ਤੀਕ ਪੁੱਜਣ ਦੀ ਯੋਗ ਮਤ ਵਾਂਗੂੰ ਸਿੱਖਿਆ ਦਿੱਤੀ ਜਾਂਦੀ ਹੈ। ਗੁਰੂ ਦੀ ਜੂਠ ਜਿਸ ਨੂੰ
ਇਹ ਪ੍ਰਸ਼ਾਦੀ ਕਹਿੰਦੇ ਹਨ, ਖਾਣ ਨੂੰ ਪੁੰਨ ਕਰਮ ਸਮਝਿਆ ਜਾਂਦਾ ਹੈ। ਇਹ ਮਾਸ, ਸ਼ਰਾਬ ਨਹੀਂ ਵਰਤਦੇ
ਪਰ ਹੁੱਕਾ, ਬੀੜੀ, ਸਿਗਰੇਟ ਜੋ ਸਭ ਤੋਂ ਨਖਿਧ ਨਸ਼ਾ ਹੈ ਤੋਂ ਆਪਣੇ ਸ਼ਰਧਾਲੂਆਂ ਨੂੰ ਨਹੀਂ ਵਰਜਦੇ
ਕਿਉਂਕਿ ਐਸਾ ਕਰਨ ਕਰਕੇ ਹਿੰਦੂਆਂ ਦੀ ਬਹੁ ਗਿਣਤੀ ਇਸ ਮਤ ਤੋਂ ਬਾਗ਼ੀ ਹੋ ਸਕਦੀ ਹੈ। ‘ਸਾਰ ਬਚਨ’ ਇਸ
ਮਤ ਦੀ ਪ੍ਰਸਿੱਧ ਪੁਸਤਕ ਹੈ। ਸ਼ਖਸੀ ਪੂਜਾ ਤੇ ਗੁਰੂ-ਡੰਮ੍ਹ ਦੇ ਕਾਰਨ ਸੌ ਸਾਲ ਦੇ ਸਮੇਂ ਵਿਚ ਇਸ ਮਤ
ਦੀਆਂ ਕਈ ਗੱਦੀਆਂ ਅਤੇ ਸ਼ਾਖਾ ਬਣ ਗਈਆਂ ਹਨ। ਇਸ ਮਤ ਦਾ ਇਕ ਕੇਂਦਰ ਆਗਰੇ ਵਿਚ ਹੈ। ਦੂਸਰੀ ਸ਼ਾਖ
ਬਿਆਸ ਵਿਚ ਹੈ। ਸਿੱਖ ਪਲਟਨ ਵਿਚੋਂ ਬਾਬਾ ਜੈਮਲ ਸਿੰਘ ਸੁਆਮੀ ਸ਼ਿਵ ਦਿਆਲ ਦੇ ਸੰਪਰਕ ਵਿਚ ਆਏ ਜੋ
ਬਾਅਦ ਵਿਚ ਬਿਆਸ ਵਾਲੀ ਗੱਦੀ ਦੇ ਮੋਢੀ ਬਣੇ। ਦੂਸਰੇ ਆਗਰੇ ਦੇ, ਇਕ ਡਾਕਖਾਨੇ ਮਹਿਕਮੇ ਦੇ ਮੁਲਾਜ਼ਮ
ਰਾਇ ਬਹਾਦਰ ਸਾਲਗ ਰਾਮ ਦੇ ਚੇਲੇ ਬਣੇ। ਇਹ ਹੀ ਅਸਲ ਵਿਚ ਰਾਧਾ ਸੁਆਮੀ ਮਤ ਦੇ ਚਲਾਉਣ ਵਾਲੇ ਹਨ।
ਰਾਧਾ ਸੁਆਮੀ ਨਾਮ ਕੋਈ ਈਸ਼ਵਰਵਾਦੀ ਨਾਮ ਨਹੀਂ ਹੈ, ਨਾ ਹੀ ਇਸਦੇ ਮਾਇਨੇ ਸ਼ਬਦ
ਸੁਰਤ ਦੇ ਹਨ। ਉੱਪਰ ਦੱਸ ਆਏ ਹਾਂ ਪਤਨੀ ਦਾ ਨਾਂ ਰਾਧਾ ਸੀ ਅਤੇ ਘਰ ਵਾਲਾ ਸੁਆਮੀ। ਰਾਧਾ ਸੁਆਮੀ ਕੀ
ਰਾਧਾ ਸੁਆਮੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਇਹਨਾਂ ਵਾਕਾਂ ਦਾ ਗਿਆਨ ਨਹੀਂ ਹੈ:
ਇਹ ਜੋਗ ਮਤ ਦੀ ਨਕਲ ਕਰਕੇ, ਰਾਧਾ ਸੁਆਮੀ ਪੰਜ ਨਾਮ। ਉਹਨਾਂ ਦੇ ਟਿਕਾਣੇ ਤੇ
ਅੰਦਰ ਸ਼ਬਦ ਹੋਣੇ ਮੰਨਦੇ ਹਨ। ਉਹ ਪੰਜ ਨਾਮ ਇਹ ਹਨ:
1: ਜੋਤਿ ਨਿਰੰਜਣ 2: ਓਅੰਕਾਰ, 3: ਰਰੰਕਾਰ, 4: ਸੋਹੰ, 5: ਸਤਿਨਾਮ।
ਰਾਧਾ ਸੁਆਮੀਆਂ ਨੇ ਰਾਧਾ ਸੁਆਮੀ ਧਾਰਾ ਤੀਕਰ ਪੁੱਜਣ ਵਾਸਤੇ ਇਕ ਬਹੁਤ
ਲੁਭਾਣਾ ਰੂਹਾਨੀ ਸਫ਼ਰ ਦਾ ਨਕਸ਼ਾ ਖਿੱਚਿਆ ਹੈ। ਇਸ ਸਫ਼ਰ ਨੂੰ ਤੈਅ ਕਰਨ ਲਈ ਪਹਿਲਾਂ ਆਲਤੀ ਪਾਲਤੀ ਆਸਣ
ਲਾਉਣਾ ਪੈਂਦਾ ਹੈ, ਜਿਸ ਅਨੁਸਾਰ ਪੈਰਾਂ ਭਾਰ ਬੈਠਣਾ, ਉਂਗਲਾਂ ਨਾਲ ਕੰਨ ਬੰਦ ਕਰ ਲੈਣੇ ਅਤੇ ਦੋ
ਉਂਗਲਾਂ ਅੱਖਾਂ ਪਰ ਰੱਖ ਲੈਣੀਆਂ। ਇਸ ਆਸਨ ਤੋਂ ਉਪਰੰਤ ਅੱਖਾਂ ਦੇ ਮੱਧ ਤ੍ਰਿਕੁਟੀ ਵਿਚ ਸੁਰਤਿ ਨੂੰ
ਟਿਕਾਉਣਾ ਅਤੇ ਰਾਧਾ ਸੁਆਮੀ ਗੁਰੂ ਦੇ ਸਰੀਰ ਜਾਂ ਫੋਟੋ ਦਾ ਧਿਆਨ ਕਰਨਾ ਅਤੇ ਨਾਮ ਨੂੰ ਰਟਨਾ ਮੁਖ
ਸਾਧਨ ਹੈ। ਸਾਰ ਬਚਨ ਦੇ ਕਥਨ ਮੁਤਾਬਿਕ ਇਥੋਂ ਰੂਹਾਨੀ ਸਫ਼ਰ ਦਾ ਆਰੰਭ ਹੁੰਦਾ ਹੈ। ਇਸ ਸਫ਼ਰ ਵਿਚ
ਯੋਜਨਾ ਦੀ ਗਿਣਤੀ ਕਿਸੇ ਹਿਸਾਬੀ ਕਿਤਾਬੀ ਦਾ ਕੰਮ ਹੈ ਕਿਉਂਕਿ ਕਿਧਰੇ ਲਿਖਿਆ ਹੈ ਕਿ ਪਹਿਲਾਂ ਰੂਹ
ਪੰਜ ਅਰਬ ਕਰੋੜ ਯੋਜਨ ਉਤਾਂਹ ਗਈ। ਫਿਰ ਖਰਬ ਯੋਜਨ ਡੂੰਘਾਈ ਵਿਚ ਚਲੇ ਗਈ। ਉਥੇ ਜਾ ਕੇ ਫਿਰ ਉਤਾਂਹ
ਆ ਗਈ, ਇਹ ਵੀ ਇਕ ਨਿਰੋਲ ਗਧੀਗੇੜ ਹੀ ਹੈ।
ਰੂਹਾਨੀ ਸਫ਼ਰ ਦੀਆਂ ਝਾਕੀਆਂ ਤੋਂ ਬਿਨਾਂ ਰਾਧਾ ਸੁਆਮੀ, ਜੋਗ ਮਤ ਦੇ ਦੱਸੇ
ਹੋਏ ਛੇ ਚੱਕਰਾਂ ਵਿਚੋਂ ਵੀ ਸੁਰਤ ਨੂੰ ਘੁਮਾਉਂਦੇ ਹਨ। ਇਸ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ
ਹੈ ਕਿ ਕਿਵੇਂ ਯੋਗ ਮਤ ਦੀ ਨਕਲ ਕਰਕੇ ਇਹਨਾਂ ਨੇ ਲੋਕਾਂ ਨੂੰ ਚੱਕਰਾਂ ਵਿਚ ਪਾਇਆ ਹੋਇਆ ਹੈ।
ਜੋ ਨਾਮ ਰਾਧਾ ਸੁਆਮੀ ਦਿੰਦੇ ਹਨ ਉਸ ਨੂੰ ਬੜਾ ਗੁਪਤ, ਗੁੰਝਲਦਾਰ,
ਜਲੇਬੀਦਾਰ ਬਿਆਨ ਕਰਦੇ ਹਨ ਕਿ ਕਿਸੇ ਨੂੰ ਦੱਸਣਾ ਨਹੀਂ। ਪਰ ਸਿੱਖੀ ਵਿਚ ਐਸਾ ਨਹੀਂ ਹੈ। ਦਸਮ
ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਗੁਰਮੰਤਰ ਦਾ ਅਧਿਕਾਰ ਦੇ ਕੇ ਸਪਸ਼ਟ ਕਰ ਦਿੱਤਾ ਕਿ ਨਾਮ ਕੋਈ
ਗੁਪਤ ਨਹੀਂ।
ਰਾਧਾ ਸੁਆਮੀ ਵਕਤ ਗੁਰੂ ਅਤੇ ਬੇਵਕਤ ਗੁਰੂ ਵੀ ਮੰਨਦੇ ਹਨ। ਸਾਰ ਬਚਨ ਵਿਚ
ਇੰਝ ਲਿਖਿਆ ਹੈ:
ਪਿਛਲੋਂ ਕੀ ਤਜ ਟੇਕ, ਤੇਰੇ ਭਲੇ ਕੀ ਕਹੂੰ।।
ਵਕਤ ਗੁਰੂ ਕੋ ਮਾਨ, ਤੇਰੇ ਭਲੇ ਕੀ ਕਹੂੰ।
(ਪੁਸਤਕ ਸਾਰ ਬਚਨ)
ਜੇ ਇਹਨਾਂ ਨੇ ਬੀਤ ਚੁੱਕਿਆਂ ਦੀ ਟੇਕ ਹੀ ਨਹੀਂ ਰੱਖਣੀ ਤੇ ਵਕਤ ਗੁਰੂ ਨੂੰ
ਹੀ ਮੰਨਣਾ ਹੈ ਤਾਂ ਰਾਧਾ ਸੁਆਮੀਆਂ ਦੇ ਪਿਛਲੇ ਸਾਰੇ ਗੁਰੂਆਂ ਦੀ ਕੋਈ ਮਹਾਨਤਾ ਨਹੀਂ ਰਹਿੰਦੀ। ਤਾਂ
ਫਿਰ ਆਗਰੇ ਵਿਚ ਸ਼ਿਵ ਦਿਆਲ ਸਿੰਘ ਦੀ ਸਮਾਧੀ (ਸਮਾਧ) ਇਕ ਸੌ ਸਾਲ ਤੋਂ ਉੱਪਰ ਸਮੇਂ ਤੋਂ ਬਣ ਰਹੀ
ਹੈ। ਕੀ ਇਹ ਦੱਸਣਗੇ ਕਿ ਮਰ ਚੁੱਕੇ ਬੇ-ਵਕਤ ਗੁਰੂ ਦੀ ਸਮਾਧੀ ਬਣਾਉਣ ਅਤੇ ਉਹਨਾਂ ਦੀਆਂ ਪੁਸਤਕਾਂ
ਛਾਪਣ ਦਾ ਕੀ ਲਾਭ ਹੈ? ਜੇ ਵਕਤ ਗੁਰੂ ਨੂੰ ਹੀ ਮੰਨਦੇ ਹਨ ਤਾਂ?
ਜੇ ਇਹਨਾਂ ਪਾਸੋਂ ਪੁੱਛੀਏ ਕਿ ਸੁਆਮੀ ਸ਼ਿਵ ਦਿਆਲ ਦਾ ਗੁਰੂ ਕੌਣ ਸੀ ਤਾਂ
ਕਹਿੰਦੇ ਹਨ:
‘ਉਨ ਕਾ ਗੁਰੂ ਨਾਦ ਥਾ। ਉਨੋ ਨੇ ਔਰ ਕਿਸੀ ਸੇ ਉਪਦੇਸ਼ ਨਹੀਂ ਲੀਆ।
ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਕਿਹੜੇ ਵਕਤ ਗੁਰੂ ਦੀ ਗੱਲ ਕਰਦੇ ਹਨ? ਜੇ
ਸ਼ਿਵ ਦਿਆਲ ਦਾ ਗੁਰੂ ‘ਨਾਦ’ ਹੋ ਸਕਦਾ ਹੈ ਤਾਂ ਸਿੱਖਾਂ ਦਾ ਗੁਰੂ ਸ਼ਬਦ ਹੈ। ਇਹਨਾਂ ਦੀ ਪੁਸਤਕ ‘ਸਾਰ
ਬਚਨ’ ਛੋਟੀ ਵਿਚ ਲਿਖਿਆ ਹੈ।
‘ਗਰੰਥ ਗੁਰੂ ਨਹੀਂ ਹੋ ਸਕਤਾ, ਵੋਹ ਤੋਂ ਜੜ੍ਹ ਹੈ, ਖੁਦ ਬੋਲਤਾ ਨਹੀਂ ਔਰ
ਨਾ ਉਪਦੇਸ਼ ਕਰ ਸਕਤਾ ਹੈ।’
ਇਸਦੇ ਉਲਟ ਰਾਧਾ ਸੁਆਮੀ ਮਤ ਦੇ ਦੂਜੇ ਗੁਰੂ ਰਾਇ ਬਹਾਦਰ ਸਾਲਗਰਾਮ ਲਿਖਦੇ
ਹਨ:
ਕੁਲ ਮਾਲਕ ਦਾ ਸਰੂਪ ਸ਼ਬਦ ਹੈ। ਸਤਿਨਾਮ ਪਾਰਬ੍ਰਹਮ ਆਤਮਾ, ਪਰਮਾਤਮਾ ਕੁਲ
ਜੀਵ ਵੀ ਸ਼ਬਦ ਸਰੂਪ ਹੈ। ਬਗ਼ੈਰ ਸ਼ਬਦ ਦੀ ਉਪਾਸਨਾ ਔਰ ਕੋਈ ਧਿਆਨ ਨਿਜ ਘਰ ਮੇ ਨਹੀਂ ਪਹੁੰਚਾ ਸਕਤਾ।
ਕੁਲ ਜੀਵੋਂ ਕਾ ਜੋ ਆਪਨਾ ਉਧਾਰ ਚਾਹਤੇ ਹੈਂ ਲਾਜਮੀ ਹੈ ਕਿ ਅੰਤਰ ਮੇਂ ਸ਼ਬਦ ਗੁਰ ਕੇ ਚਰਨੋਂ ਮੇਂ
ਲਗੇਂ।
(ਪ੍ਰੇਮ ਪੱਤਰ, ਸਫ਼ਾ 14, ਜਿਲਦ 4, ਬਚਨ 2)
ਇਹਨਾਂ ਦੇ ਆਪਸ ਵਿਚ ਵੀ ਵਿਚਾਰ ਮੇਲ ਨਹੀਂ ਖਾਂਦੇ ਕੋਈ ਕੁਝ ਬੋਲਦਾ ਹੈ ਕੋਈ
ਕੁਝ। ਸ਼ਿਵ ਦਿਆਲ ਦਾ ਗੁਰੂ ‘ਨਾਦ’ ਕਹਿੰਦੇ ਹਨ ਇਹ ਵੀ ਕਹਿੰਦੇ ਹਨ ਗਰੰਥ ਗੁਰੂ ਨਹੀਂ ਹੋ ਸਕਦਾ।
ਤੀਸਰੀ ਥਾਂ ਵਕਤ ਗੁਰੂ ਦੀ ਡੁੱਗੀ ਪਿੱਟਦੇ ਹਨ। ਚੌਥੀ ਥਾਂ ਬੇਵਕਤ ਗੁਰੂਆਂ ਦੀਆਂ ਮੜ੍ਹੀਆਂ ਬਣਾਈ
ਜਾਂਦੇ ਹਨ। ਅਸਲ ਵਿਚ ਇਹਨਾਂ ਨੂੰ ਪਤਾ ਨਹੀਂ ਹੈ ਕਿ ਅਸਲ ਗੁਰੂ ਕੌਣ ਹੈ?
ਇਹਨਾਂ ਦੀਆਂ ਵੀ ਕਈ ਗੱਦੀਆਂ ਹਨ ਆਪਸ ਵਿਚ ਮੁਕੱਦਮੇ ਚੱਲ ਰਹੇ ਹਨ। ਦਿਆਲ
ਬਾਗ, ਸੁਆਮੀ ਬਾਗ ਅਤੇ ਅਲਾਹਾਬਾਦ ਦੇ ਗੁਰੂਆਂ ਵਿਚਕਾਰ ਕਈ ਮੁਕੱਦਮੇ ਹੋ ਚੁੱਕੇ ਹਨ। ਇਹ
ਮੁਕੱਦਮੇਬਾਜੀ ਲੰਡਨ ਦੀ ਪ੍ਰੀਵੀ ਕੌਂਸਲ ਤਕ ਗਈ ਹੈ।
ਇਹ ਰਾਧਾ ਸੁਆਮੀ ਕਈ ਕਿਸਮ ਦੇ ਗੁਰੂ ਮੰਨਦੇ ਹਨ। ਸ਼ਿਵ ਦਿਆਲ ਨੂੰ ਸੰਤ
ਸਤਿਗੁਰੂ, ਕੁਝ ਮਾਲਕ, ਰਾਧਾ ਸੁਆਮੀ ਦਾ ਅਵਤਾਰ ਮੰਨਦੇ ਹਨ। ਉਸ ਤੋਂ ਪਿੱਛੋਂ ਕਿਸੇ ਨੂੰ ਸਾਧ
ਗੁਰੂ, ਕਿਸੇ ਨੂੰ ਗੁਰਮੁਖ ਗੁਰੂ, ਕਿਸੇ ਨੂੰ ਵਕਤ ਗੁਰੂ ਅਤੇ ਹੋ ਚੁੱਕੇ ਗੁਰੂਆਂ ਨੂੰ ਬੇਵਕਤ ਗੁਰੂ
ਮੰਨਦੇ ਹਨ।
ਇਹਨਾਂ ਦੀ ਜੋ ਬਿਆਸ ਵਾਲੀ ਗੱਦੀ ਚੱਲ ਰਹੀ ਹੈ। ਇਹ ਬਾਬਾ ਜੈਮਲ ਸਿੰਘ ਨੇ
ਚਲਾਈ ਸੀ। ਫੌਜ ਤੋਂ ਰਿਟਾਇਰ ਹੋ ਕੇ 1891 ਵਿਚ ਦਰਿਆ ਬਿਆਸ ਦੇ ਕੰਢੇ ਪਿੰਡ ਵੜੈਚ ਅਤੇ ਬਲ ਸਰਾਂ
ਦੇ ਲਾਗੇ ਆ ਟਿਕੇ। ਬਲ ਸਰਾਂ ਦੇ ਸਿੱਖਾਂ ਨੇ ਬਾਬਾ ਜੈਮਲ ਸਿੰਘ ਨੂੰ ਸਿੱਖ ਸਾਧੂ ਸਮਝ ਕੇ ਪਿੰਡ ਦੀ
ਸਾਂਝੀ ਜ਼ਮੀਨ ਵਿਚੋਂ ਧਰਮਸ਼ਾਲਾ ਬਣਾਉਣ ਲਈ ਗਿਆਰ੍ਹਾਂ ਕਨਾਲ 16 ਮਰਲੇ ਜ਼ਮੀਨ ਦਿੱਤੀ, ਜਿਸ ਦੀ
ਰਜਿਸਟਰੀ ਨੰਬਰ 254 ਮਿਤੀ 14 ਜੂਨ 1897 ਨੂੰ ‘ਗੁਰੂ ਗਰੰਥ ਸਾਹਿਬ” ਦੇ ਨਾਮ ਹੋਈ। ਉਸ ਵਿਚ ਲਿਖਿਆ
ਹੈ—ਗੁਰੂ ਗਰੰਥ ਸਾਹਿਬ ਵਾਕਿਆ ਧਰਮਸ਼ਾਲਾ ਮੁਤੰਜਿਮ ਬਾ ਇਹਤਮਾਮ ਜੈਮਲ ਸਿੰਘ ਸਾਧ ਜੱਟ।
ਇੰਤਕਾਲ ਦੀ ਤਸਦੀਕ ਵਿਚ ਦਰਜ ਹੈ—ਭਾਈ ਜੈਮਲ ਸਿੰਘ ਨੂੰ ਇਹ ਜ਼ਮੀਨ ਰਹਿਣ ਜਾਂ
ਬੈਅ ਕਰਨ ਦਾ ਹੱਕ ਹਾਸਲ ਨਹੀਂ ਹੈ। ਆਮ ਧਰਮਸ਼ਾਲਾ ਮੁਤੱਲਕਾ ਰਹੇਗੀ।
ਬਲ ਸਰਾਂ ਪਿੰਡ ਦੇ ਜਿਨ੍ਹਾਂ ਮੁਖੀਆਂ ਨੇ ਇਹ ਜ਼ਮੀਨ “ਗੁਰੂ ਗਰੰਥ ਸਾਹਿਬ ਦੇ
ਨਾਮ ਰਜਿਸਟਰੀ ਕੀਤੀ ਉਹਨਾਂ ਦੇ ਨਾਮ ਸਨ ਲਾਲੂ ਨੰਬਰਦਾਰ, ਮਤਾਬ ਸਿੰਘ, ਭਾਨ ਸਿੰਘ, ਬੂੜ ਸਿੰਘ,
ਸ਼ੇਰ ਸਿੰਘ ਅਤੇ ਗੁਰਦਿੱਤ ਸਿੰਘ।
ਬਾਬਾ ਜੈਮਲ ਸਿੰਘ ਦਾ 1903 ਵਿਚ ਦੇਹਾਂਤ ਹੋ ਗਿਆ। ਉਹਨਾਂ ਦੀ ਥਾਂ ਬਾਬੂ
ਸਾਵਣ ਸਿੰਘ ਜਾਨਸ਼ੀਨ ਬਣੇ। 10 ਮਈ 1905 ਨੂੰ “ਸ੍ਰੀ ਗੁਰੂ ਗਰੰਥ ਸਾਹਿਬ” ਦੇ ਨਾਮ ਧਰਮਸ਼ਾਲਾ ਦੀ
ਹੋਈ ਰਜਿਸਟਰੀ ਦਾ ਇੰਤਕਾਲ ਨੰਬਰ 536 ਹੋਇਆ। ਉਸ ਵਿਚ ਲਿਖਿਆ ਹੈ ਕਿ ਸਾਵਣ ਸਿੰਘ ਚੇਲਾ ਜੈਮਲ ਸਿੰਘ
ਬਰਾਏ ਮੋਹਤਮਿਮ। ਡੇਰੇ ਵਾਲੀ ਅਸਲ ਥਾਂ “ਗੁਰੂ ਗਰੰਥ ਸਾਹਿਬ” ਦੇ ਨਾਮ ਹੀ ਰਹੀ।
ਬਾਬੂ ਸਾਵਣ ਸਿੰਘ ਨੇ ਗੁਰਬਾਣੀ ਦੇ ਸ਼ਬਦ ਇਕੱਤਰ ਕਰਕੇ ਗੁਰਮਤਿ ਸਿਧਾਂਤ ਨਾਮ ਦੀ ਪੋਥੀ ਛਪਵਾਈ।
ਜਿਸ ਵਿਚ ਕਿਧਰੇ ਕਿਧਰੇ ਜਿੰਦਾ ਗੁਰੂ ਅਤੇ ਗੁਰਮਤਿ ਦੇ ਉਲਟ ਵਾਕ ਲਿਖੇ ਹਨ। ਜਿਵੇਂ ਕਿ ਪੰਨਾ 66
`ਤੇ ਲਿਖਿਆ ਹੈ:
ਗ੍ਰੰਥ ਪੋਥੀਆਂ ਸਾਨੂੰ ਸਤਿ ਦੀ ਛੋਹ ਨਹੀਂ ਦੇ ਸਕਦੀਆਂ।
ਕੇਹੀ ਬੇ-ਦਲੀਲ ਆਪਾ ਵਿਰੋਧੀ ਗੱਲ ਲਿਖੀ ਹੈ। ਇਕ ਪਾਸੇ ਗੁਰਮਤਿ ਸਿਧਾਂਤ,
ਪ੍ਰੇਮ ਪੱਤਰ, ਸਾਰ ਬਚਨ ਤੇ ਹੋਰ ਪੋਥੀਆਂ ਛਾਪ ਕੇ ਲੋਕਾਂ ਨੂੰ ਦਿੰਦੇ ਹਨ ਤੇ ਉਹਨਾਂ ਦੀ ਕਥਾ
ਸੁਣਾਉਂਦੇ ਹਨ। ਜੇ ਗ੍ਰੰਥਾਂ ਤੋਂ ਸਤਿ ਦੀ ਛੋਹ ਪ੍ਰਾਪਤ ਨਹੀਂ ਹੋ ਸਕਦੀ ਤਾਂ ਉਹਨਾਂ ਦੇ ਛਾਪਣ ਅਤੇ
ਕਥਾ ਦਾ ਇਹਨਾਂ ਨੂੰ ਕੀ ਲਾਭ?
ਕਈ ਕਹਿੰਦੇ ਹਨ ਕਿ ਰਾਧਾ ਸੁਆਮੀ ਤਾਂ ਸਤਿਸੰਗ ਵੇਲੇ ਗੁਰਬਾਣੀ ਦੀ ਵਰਤੋਂ
ਹੀ ਕਰਦੇ ਹਨ। ਪਰ ਯਾਦ ਰੱਖਣਾ ਕਿ ਰਾਧਾ ਸੁਆਮੀ, ਗੁਰਬਾਣੀ ਨੂੰ ਗੁਰਮਤਿ ਦਰਸਾਉਣ ਲਈ ਨਹੀਂ ਪੜ੍ਹਦੇ
ਸਗੋਂ ਆਪਣੇ ਗੁਰੂ ਡੰਮ੍ਹ ਦੇ ਪ੍ਰਚਾਰ ਹਿਤ ਵਰਤਦੇ ਹਨ। ਅਨੁਭਵ ਅਤੇ ਆਤਮ ਗਿਆਨ ਸਤਿਗੁਰੂਆਂ ਅਤੇ
ਭਗਤਾਂ ਦਾ ਬਿਆਨ ਕਰਕੇ ਪਿੱਛੋਂ ਇਹ ਕਹਿਣਾ ਕਿ ਦੇਹਧਾਰੀ ਹੀ ਗੁਰੂ ਹੈ। ਇਹ ਆਪਾ ਵਿਰੋਧੀ ਅਤੇ
ਹਾਸੋਹੀਣੀ ਗੱਲ ਹੈ।
ਸੰਨ 1947 ਵਿਚ ਬਾਬੂ ਸਾਵਣ ਸਿੰਘ ਨੇ ਕਈ ਸਾਥੀਆਂ ਨੂੰ ਕਿਹਾ ਕਿ ਮੇਰੇ
ਉੱਤਰਧਿਕਾਰੀ ਸੰਤ ਕਿਰਪਾਲ ਸਿੰਘ ਹੋਣਗੇ। ਪਰ ਉਹ ਨਹੀਂ ਬਣ ਸਕੇ। ਸੰਨ 1948 ਵਿਚ ਬਾਬੂ ਜੀ ਦਾ
ਦੇਹਾਂਤ ਹੋ ਗਿਆ। ਬਾਬੂ ਜੀ ਦੇ ਪੋਤਰੇ ਚਰਨ ਸਿੰਘ ਨੇ ਬਿਆਸ ਵਾਲੇ ਰਾਧਾ ਸੁਆਮੀਆਂ ਨਾਲ ਗੰਡ-ਤੁਪ
ਕਰਕੇ ਸਰਦਾਰ ਬਹਾਦਰ ਜਗਤ ਸਿੰਘ ਨੂੰ ਗੁਰੂ ਬਣਾਇਆ। ਸੰਨ 1951 ਵਿਚ ਉਹਨਾਂ ਦਾ ਦੇਹਾਂਤ ਹੋ ਗਿਆ।
ਫਿਰ ਸ: ਚਰਨ ਸਿੰਘ ਗੁਰੂ ਬਣੇ। ਇਹਨਾਂ ਵਿਰੁੱਧ ਸੰਨ 1954 ਵਿਚ ਪਿੰਡ ਬਲ ਸਰਾਂ ਦੇ ਸਾਧੂ ਸਿੰਘ,
ਤੇਜਾ ਸਿੰਘ, ਦਰਸ਼ਨ ਸਿੰਘ ਅਤੇ ਗੁਰਦਾਸ ਮੱਲ ਨੇ ਸੀਨੀਅਰ ਸਬ ਜੱਜ ਅੰਮ੍ਰਿਤਸਰ ਦੀ ਅਦਾਲਤ ਵਿਚ ਕੇਸ
ਦਾਇਰ ਕੀਤਾ ਕਿ ਡੇਰਾ ਬਾਬਾ ਜੈਮਲ ਸਿੰਘ ਗਿਆਰ੍ਹਾਂ ਕਨਾਲਾਂ 16 ਮਰਲੇ ਜ਼ਮੀਨ “ਸ੍ਰੀ ਗੁਰੂ ਗ੍ਰੰਥ
ਸਾਹਿਬ” ਦੇ ਨਾਂ ਰਜਿਸਟਰੀ ਹੈ। ਉਥੇ ਪੁਰਾਤਨ ਮਰਯਾਦਾ ਕਾਇਮ ਰੱਖੀ ਜਾਵੇ। 24 ਜੂਨ 1954 ਨੂੰ ਸ:
ਚਰਨ ਸਿੰਘ ਨੇ ਜਵਾਬੀ ਦਾਅਵੇ ਵਿਚ ਕਿਹਾ—ਅਸੀਂ “ਗੁਰੂ ਗਰੰਥ ਸਾਹਿਬ” ਨੂੰ ਗੁਰੂ ਨਹੀਂ ਮੰਨਦੇ। ਇਹ
ਥਾਂ ਸਾਡੀ ਨਿੱਜੀ ਜਾਇਦਾਦ ਹੈ। “ਗੁਰੂ ਗ੍ਰੰਥ ਸਾਹਿਬ’ ਦੀ ਬੀੜ ਇਥੋਂ ਚੁੱਕ ਦਿੱਤੀ ਗਈ ਹੈ।
ਕੇਸ ਹਾਈ ਕੋਰਟ ਵਿਚ ਗਿਆ ਸ: ਤੇਜਾ ਸਿੰਘ ਅਤੇ ਸਾਧੂ ਸਿੰਘ ਦੇ ਹੱਕ ਵਿਚ
ਫ਼ੈਸਲਾ ਹੋਇਆ।
1957 ਵਿਚ ਸ: ਚਰਨ ਸਿੰਘ ਰਾਧਾ ਸੁਆਮੀ ਨੇ 30 ਏਕੜ ਜ਼ਮੀਨ ਦਾ ਕਾਨੂੰਨ ਲਾਗੂ
ਹੋਣ ਪਰ ‘ਰਾਧਾ ਸੁਆਮੀ ਸਤਿਸੰਗ ਬਿਆਸ’ ਸੁਸਾਇਟੀ ਬਣਾਈ ਅਤੇ ਉਸਦੀ ਵੀਟੋ ਪਾਵਰ ਆਪਣੇ ਹੱਥ ਵਿਚ
ਰੱਖੀ। ਸ: ਚਰਨ ਸਿੰਘ ਕਹਿੰਦੇ ਮੈਂ ਮਾਲਕ ਹਾਂ ਉਹ ਬਾਬੂ ਸਾਵਣ ਸਿੰਘ ਵਾਂਗ ਸਿੱਖ ਹੋਣ ਕਰਕੇ, ਭੋਲੇ
ਭਾਲੇ ਸਿੱਖਾਂ ਨੂੰ ਗੁਰਬਾਣੀ ਦੀ ਆੜ ਵਿਚ ਫਸਾ ਕੇ ਆਪਦਾ ਗੁਰੂ ਡੰਮ੍ਹ ਚਲਾ ਰਹੇ ਹਨ।
ਡੇਰੇ ਦਾ ਪ੍ਰਬੰਧ ਨਵੀਨ ਹੋਣ ਕਰਕੇ ਚਾਹ, ਰੋਟੀ ਆਦਿ ਸਸਤੀ ਛਕਾ ਕੇ,
ਸੇਵਾਦਾਰਾਂ ਦੀ ਭਰਮਾਰ, ਆਏ ਗਏ `ਤੇ ਪ੍ਰਭਾਵ ਪਾ ਕੇ ਲੋਕਾਂ ਨੂੰ ਆਪਣੇ ਮਤ ਵਿਚ ਦਾਖ਼ਲ ਕਰ ਰਹੇ ਹਨ।
ਲੋੜ ਹੈ ਵੇਲਾ ਸੰਭਾਲਣ ਦੀ ਸਿੱਖੀ ਦੀ ਸੱਚਾਈ ਨੂੰ ਪ੍ਰਗਟ ਕਰਕੇ ਦੇਹਧਾਰੀ ਗੁਰੂ ਡੰਮ੍ਹ ਦੀ ਅਸਲੀਅਤ
ਤੋਂ ਲੋਕਾਂ ਨੂੰ ਜਾਣੂੰ ਕਰਾਉਣ ਦੀ ਤਾਂਕਿ ਗੁਰਬਾਣੀ ਚੁਰਾ ਕੇ ਆਪ ਗੁਰੂ ਬਣਨ ਵਾਲਿਆਂ ਦੇ ਜਾਲ ਵਿਚ
ਫਸਣ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਮੈਂ ਇਹਨਾਂ ਰਾਧਾ ਸੁਆਮੀਆਂ ਨੂੰ ਇਹ ਵੀ ਕਹਾਂਗਾ ਕਿ ਜੇ ਇਹਨਾਂ ਨੂੰ ਦਸਵੇਂ
ਪਾਤਸ਼ਾਹ ਦਾ ਹੁਕਮ। “ਗੁਰੂ ਮਾਨਿਓ ਗ੍ਰੰਥ” ਮਨਜੂਰ ਨਹੀਂ ਹੈ ਤਾਂ ਹੋਰ ਕੁਝ ਵੀ ਇਹਨਾਂ ਨੂੰ ਮਨਜੂਰ
ਨਹੀਂ ਹੋ ਸਕਦਾ।