ਸਿੱਖ ਧਰਮ ਵਿੱਚ “ਗੁਰ ਸੰਗਤਿ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ” ਦਾ
ਉੱਚਤਮ ਸਿਧਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੀਂ
ਪਾਤਸ਼ਾਹੀ ਤੀਕ 239 ਸਾਲ ਇੱਕ ਰਸ ਜਾਰੀ ਰਿਹਾ।
ਸਰਬੰਸ ਦਾਨੀ ਸ੍ਰੀ ਦਸ਼ਮੇਸ਼ ਜੀ ਨੇ ਸੰਨ 1699 ਦੀ ਵੈਸਾਖੀ ਨੂੰ ਅਨੰਦਪੁਰ
ਸਾਹਿਬ ਵਿਖੇ ਪੰਜਾਂ ਪਿਆਰਿਆਂ ਤੋਂ ਸੀਸ ਭੇਟ ਲੈ ਕੇ ਉਹਨਾਂ ਨੂੰ ਚਰਣਾਮਿਤ ਦੇਣ ਦੀ ਥਾਂ ਖੰਡੇ ਦੀ
ਪਾਹੁਲ ਛਕਾ ਕੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਹੋਣ ਦਾ ਮਾਣ ਬਖਸ਼ਿਆ। ਫਿਰ ਉਹਨਾਂ ਪੰਜਾਂ ਤੋਂ ਆਪ
ਅੰਮ੍ਰਿਤ ਛਕ ਕੇ ਗੁਰੂ ਸਿੱਖ, ਸਿੱਖ ਗੁਰੂ ਹੈ। ਏਕੋ ਗੁਰ ਉਪਦੇਸ ਚਲਾਏ। (ਪੰਨਾ 444) ਦੇ ਮਹਾਨ
ਆਦਰਸ਼ ਨੂੰ ਸੰਪੂਰਨ ਕੀਤਾ।
ਸ੍ਰੀ ਦਸ਼ਮੇਸ਼ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ, ਗੁਰੂ ਮੰਤਰ,
ਦੀਖਿਆ ਅਤੇ ਸਿੱਖ ਵਿਧਾਨ ਤੇ ਦੰਡ ਦਾ ਅਧਿਕਾਰ ਦੇ ਕੇ ਸ਼ਖਸ਼ੀ ਗੁਰਤਾ ਨੂੰ ਪੰਥ ਵਿੱਚ ਅਭੇਦ ਕਰ
ਦਿੱਤਾ। ਪਹਿਲਾਂ ਗੁਰੂ ਜੋਤੀ ਵਿਅਕਤੀ ਰੂਪ ਵਿਚ, ਗੁਰਮੰਤ੍ਰ ਤੇ ਚਰਨ ਪਾਹੁਲ ਦਿੰਦੀ ਸੀ, ਦਸਮ
ਪਾਤਸ਼ਾਹ ਨੇ ਉਸਨੂੰ ਪੰਜਾਂ ਵਿੱਚ ਬਦਲ ਦਿੱਤਾ।
ਸ੍ਰੀ ਦਸ਼ਮੇਸ਼ ਜੀ ਨੇ 7 ਅਕਤੂਬਰ ਸੰਨ 1708 ਨੂੰ ਸਚਖੰਡ ਹਜ਼ੂਰ ਸਾਹਿਬ
(ਨੰਦੇੜ) ਵਿਖੇ ਜੀਵਨ ਯਾਤਰਾ ਸਮਾਪਤ ਕਰਨ ਤੋਂ ਪਹਿਲਾਂ ਖ਼ਾਲਸਾ ਜੀ ਨੂੰ ਸੰਬੋਧਨ ਕਰਕੇ ਅੰਤਮ ਬਚਨ
ਕਹੇ:
ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਕਾ।
ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿਚ, ਆਖ ਕੇ ਗੁਰਿਆਈ ਜੁੱਗੋ ਜੁੱਗ ਅਟੱਲ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਸੌਂਪ ਦਿੱਤੀ ਤੇ ਪੰਥ ਦੇ ਵਾਲੀ ਜੋਤੀ ਜੋਤ
ਸਮਾ ਗਏ। ਗੁਰੂ ਗ੍ਰੰਥ-ਪੰਥ ਨੂੰ ਗੁਰਿਆਈ ਮਿਲਣ ਤੋਂ ਬਾਅਦ ਖ਼ਾਲਸਾ ਪੰਥ ਵਿੱਚ ਸ਼ਖਸ਼ੀ ਪੂਜਾ ਦਾ ਸਵਾਲ
ਹੀ ਪੈਦਾ ਨਹੀਂ ਹੁੰਦਾ। ਜਿਹੜਾ ਸ਼ਖਸ਼ ਗਿਆਰ੍ਹਵਾਂ, ਬਾਰ੍ਹਵਾਂ ਗੁਰੂ ਮੰਨਦਾ ਹੈ, ਉਹ ਸਿੱਖ ਧਰਮ ਦਾ
ਵਿਰੋਧੀ ਹੈ ਅਤੇ ਮਨੁਮਖ ਹੈ ਤੇ ਉਸ ਨੂੰ ਸਿੱਖੀ ਤੋਂ ਖਾਰਜ ਸਮਝਿਆ ਜਾਣਾ ਚਾਹੀਦਾ ਹੈ।
ਕਿਸੇ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ
ਕਿਸੇ ਸ਼ਖਸ਼ ਜਾਂ ਵਿਅਕਤੀ ਨੂੰ ਗੁਰਿਆਈ ਦੇ ਕੇ ਅੱਗੇ ਗਿਆਰ੍ਹਵੀਂ, ਬਾਰ੍ਹਵੀਂ ਸ਼ਖਸ਼ੀ ਗੱਦੀ ਚਲਾਈ ਹੈ।
ਪਰ ਦਸਮ ਪਿਤਾ ਤੋਂ ਬਹੁਤ ਲੰਮਾ ਸਮਾਂ ਬਾਅਦ ਚੱਲੀ ਨਾਮਧਾਰੀ ਜਾਂ ਕੂਕਾ ਸੰਪਰਦਾਇ ਦੇ ਲਿਖਾਰੀਆਂ
ਨਿਧਾਨ ਸਿੰਘ ਅਤੇ ਇੰਦਰ ਸਿੰਘ ਚੱਕਰਵਤੀ ਨੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਬਾਬਾ ਬਾਲਕ ਸਿੰਘ ਤੇ
ਬਾਬਾ ਰਾਮ ਸਿੰਘ ਨੂੰ ਗੁਰੂ ਬਣਾ ਕੇ ਕੂਕਾ ਗੁਰੂ ਡੰਮ੍ਹ ਦੀ ਡੁੱਗੀ ਪਿੱਟਣ ਲਈ ਇੱਕ ਝੂਠੀ ਤੇ
ਬਿਨਾਂ ਸਿਰ ਪੈਰ ਕਹਾਣੀ ਘੜ ਮਾਰੀ ਕਿ ਦਸ਼ਮੇਸ਼ ਜੀ ਹਜ਼ੂਰ ਸਾਹਿਬ ਜੋਤੀ ਜੋਤ ਨਹੀਂ ਸਮਾਏ ਸਗੋਂ ਬਾਬਾ
ਅਜਾਪਾਲ ਸਿੰਘ ਦੇ ਰੂਪ ਵਿੱਚ ਨਾਭੇ ਦੀ ਇੱਕ ਝਿੜੀ ਵਿੱਚ ਛਿਪੇ ਰਹੇ। ਇਸ ਗੁਰੂ ਡੰਮ੍ਹ ਨੂੰ ਕਾਮਯਾਬ
ਕਰਨ ਲਈ ਕੂਕਿਆਂ ਨੇ ਮਨੋਕਲਪਿਤ ਤੇ ਝੂਠੀਆਂ ਤਸਵੀਰਾਂ ਵੀ ਛਪਵਾਈਆਂ ਹਨ, ਜਿਨ੍ਹਾਂ ਵਿੱਚ ਪ੍ਰਗਟ
ਕੀਤਾ ਗਿਆ ਹੈ ਕਿ ਦਸ਼ਮੇਸ਼ ਜੀ ਨੇ ਹਜ਼ਰੋ ਜ਼ਿਲ੍ਹਾ ਕੈਂਥਲਪੁਰ, ਵਿੱਚ ਜਾ ਕੇ ਬਾਬਾ ਬਾਲਕ ਸਿੰਘ ਨੂੰ
ਗੱਦੀ ਦਿੱਤੀ।
ਗੁਰਤਾ ਕਦੋਂ ਦਿੱਤੀ? ਕਿਸ ਦੇ ਸਾਹਮਣੇ ਦਿੱਤੀ? ਇਸ ਦਾ ਕੂਕੇ ਲਿਖਾਰੀਆਂ
ਪਾਸ ਕੋਈ ਸਬੂਤ ਨਹੀਂ।
ਕੂਕਾ ਲਿਖਾਰੀ ਨਿਧਾਨ ਸਿੰਘ ਆਲਮ ਨੇ 1932 ਵਿੱਚ ਇਹ ਕਲਪਿਤ ਕਹਾਣੀ “ਗੁਰੂ
ਪਦ ਪ੍ਰਕਾਸ਼” ਵਿੱਚ ਪ੍ਰਕਾਸ਼ਤ ਕੀਤੀ। ਉਸਦਾ ਯੁਕਤੀ ਪੂਰਵਕ ਉੱਤਰ ਭਾਈ ਸੇਵਾ ਸਿੰਘ ਐਡੀਟਰ ‘ਖ਼ਾਲਸਾ
ਸਮਾਚਾਰ’ ਨੇ ਆਪਣੀ ਲੇਖ ਕੜੀ ਤੇ ਪੁਸਤਕ ‘ਗੁਰੂ ਪਦ ਨਿਰਣਯ’ ਵਿੱਚ ਦਿੱਤਾ। ਜਿਸ ਪਰ ਬਹਿਸ ਬੰਦ ਹੋ
ਗਈ।
ਸੰਨ 1934 ਵਿੱਚ ਬਾਬਾ ਪ੍ਰਤਾਪ ਸਿੰਘ ਨਾਮਧਾਰੀ ਵੱਲੋਂ ਭੈਣੀ ਰਾਈਆਂ,
ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਸਰਬ ਸਿੱਖ ਸੰਪਰਦਾਇ ਕਾਨਫ਼ਰੰਸ ਕੀਤੀ ਗਈ। ਉਸ ਵਿੱਚ ਸ: ਜੋਗਿੰਦਰ
ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਸ਼ੇਰ ਸਿੰਘ ਆਦਿਕ ਮੁਖੀ ਸ਼ਾਮਲ ਸਨ। ਉਸ ਕਾਨਫ਼ਰੰਸ ਵਿੱਚ ਦਸਾਂ
ਪਾਤਸ਼ਾਹੀਆਂ ਦੀ ਅਰਦਾਸ ਕੀਤੀ ਗਈ। ਲੋਕਾਂ ਨੇ ਸਮਝਿਆ ਕਿ ਝਗੜਾ ਮੁੱਕ ਗਿਆ ਹੈ। ਪਰ ਜਿਸ ਤਰ੍ਹਾਂ
ਤਪਦਿਕ ਤੇ ਖਈ ਰੋਗ ਜਾਂਦੇ ਨਹੀਂ, ਇਸੇ ਤਰ੍ਹਾਂ ਗੁਰੂ ਡੰਮ੍ਹ ਦਾ ਉਹ ਰੋਗ ਗਿਆ ਨਹੀਂ। ਫਿਰ ਉਹੀ
ਕਹਾਣੀ। ਕਲਪਿਤ ਤਸਵੀਰਾਂ ਨਸ਼ਰ ਕਰਨ ਦਾ ਚਾਅ ਕੁੱ
ਸਾਨੂੰ
ਆਪ ਦੀ ਮਾਇਕ ਸਹਾਇਤਾ ਦੀ ਲੋੜ ਹੈ। ਪਰ ਸਮਾਪਤ ਹੋ ਗਈ। ਇਸ ਦੇ ਲਿਖੇ ਲੇਖਾਂ ਨੂੰ ਸਿੱਖ ਲਿਖਾਰੀਆਂ
ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ, ਕੈਪਟਨ ਭਾਗ ਐਡੀਟਰ ਸਿੱਖ ਰੀਵਿਊ ਅੰਗਰੇਜ਼ੀ, ਕਲਕੱਤਾ, ਡਾ:
ਗੰਡਾ ਸਿੰਘ, ਡਾ: ਤਰਲੋਚਨ ਸਿੰਘ ਜੇ ਆਪਣੇ ਜੁਆਬੀ ਲੇਖਾਂ ਰਾਹੀਂ ਗ਼ਲਤ ਸਾਬਤ ਕਰਕੇ ਚੈਲੰਜ ਕੀਤਾ।
ਜਿਸ ਦਾ ਸ਼ਿਵ ਲਾਲ ਤੇ ਕੂਕੇ ਲਿਖਾਰੀਆਂ ਨੂੰ ਕੋਈ ਉੱਤਰ ਨਾ ਅਹੁੜਿਆ।
ਸੱਚ ਕਦੇ ਛੁਪਦਾ ਨਹੀਂ। ਝੂਠ ਉੱਤੇ ਸੌ ਪੜ੍ਹਦਾ ਪਾਉ ਇਹ ਜ਼ਰਰ ਪ੍ਰਗਟ ਹੋ
ਜਾਂਦਾ ਹੈ। ਅਕਾਸ਼ ਵਿੱਚ ਕਿੰਨੇ ਕਾਲੇ ਬੋਲੇ ਬੱਦਲ ਛਾਏ ਹੋਣ, ਸੂਰਜ ਦੀ ਇੱਕ ਲਿਸ਼ਕ ਉਹਨਾਂ ਨੂੰ
ਛਿੰਨ ਭਿੰਨ ਕਰ ਦਿੰਦੀ ਹੈ। ਇਸ ਲਈ ਗੁਰੂ ਡੰਮ੍ਹ ਬਾਰੇ ਕੂਕਿਆਂ ਦੀ ਮਨਘੜਤ ਕਹਾਣੀ ਉਹਨਾ ਦੀਆਂ
ਆਪਣੀਆਂ ਆਪਾ ਵਿਰੋਧੀ ਲਿਖਤਾਂ ਤੋਂ ਖੰਡਨ ਹੋ ਜਾਂਦੀ ਹੈ ਅਤੇ ਗ਼ਲਤ ਸਾਬਤ ਹੁੰਦੀ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਦਸ਼ਮੇਸ਼ ਜੀ 1708 ਈ: ਵਿੱਚ ਜੋਤੀ ਜੋਤ ਸਮਾਏ। ਉਸ
ਤੋਂ 208 ਸਾਲ ਬਾਅਦ ਤੀਕ ਕਿਸੇ ਸਿੱਖ ਜਾਂ ਗ਼ੈਰ ਸਿੱਖ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਕਿ ਦਸ਼ਮੇਸ਼
ਜੀ ਬਾਬਾ ਅਜਾਪਾਲ ਸਿੰਘ ਦੇ ਰੂਪ ਵਿੱਚ ਨਾਭੇ ਰਹੇ ਤੇ ਉਹਨਾਂ ਨੇ ਕਿਸੇ ਨੂੰ ਗੱਦੀ ਦਿੱਤੀ ਹੈ।
ਇਹ ਕੂਕੇ ਜਿਸ ਬਾਬਾ ਅਜਾਪਾਲ ਨੂੰ ਗੁਰੂ ਦੱਸਦੇ ਹਨ, ਉਸਦੇ ਡੇਰੇ ਦੀ ਯਾਤਰਾ ਲਈ ਨਾ ਬਾਬਾ ਬਾਲਕ
ਸਿੰਘ ਤੇ ਨਾ ਬਾਬਾ ਰਾਮ ਸਿੰਘ ਕਦੇ ਗਏ ਸਨ ਅਤੇ ਨਾ ਹੀ ਅੱਜ ਤੀਕ ਕਿਸੇ ਕੂਕੇ ਨੇ ਨਾਭੇ ਵੱਲ ਮੂੰਹ
ਕੀਤਾ।
ਜਿਸ ਨਿਰਭੈ ਜੋਧੇ ਮਹਾਂਬਲੀ ਸਤਿਗੁਰੂ ਨੇ 42 ਸਾਲ ਗੱਜ ਵੱਜ ਕੇ ਮੁਗ਼ਲ
ਹਕੂਮਤ ਦੇ ਜਬਰ ਜ਼ੁਲਮ ਵਿਰੁੱਧ ਜਹਾਦ ਕੀਤਾ। ਸਪਸ਼ਟ ਤੇ ਖੁੱਲ੍ਹੀ ਲੜਾਈ ਲੜੀ, ਜਿਸ ਨੇ ਚਮਕੌਰ ਵਿਚੋਂ
ਨਿਕਲਣ ਸਮੇਂ ਤਾੜੀ ਮਾਰ ਕੇ ਗੱਜ ਕੇ ਕਿਹਾ ਸੀ—ਹਿੰਦ ਦਾ ਪੀਰ ਚੱਲਿਆ ਹੈ। ਸਭ ਕੁੱਝ ਵਾਰ ਕੇ
ਔਰੰਗਜੇਬ ਨੂੰ ਦੀਨੇ-ਕਾਂਗੜੇ ਤੋਂ ਜਫ਼ਰਨਾਮਾ (ਜਿੱਤ ਦਾ ਪੱਤਰ) ਲਿਖਿਆ ਉਸਨੇ ਕੀ ਡਿਪਲੋਮੇਸੀ ਵਰਤਣੀ
ਸੀ? ਇਹ ਕਹਿਣਾ ਕਿ ਉਸਨੇ ਆਪਣਾ ਨਾਂ ਤੇ ਭੇਸ ਬਦਲ ਲਿਆ ਅਤੇ ਗੁਪਤ ਰੂਪ ਵਿੱਚ ਰਹੇ, ਇਹ ਦਸ਼ਮੇਸ਼ ਜੀ
ਦੇ ਸ਼ੁਭ ਆਚਰਨ ਦੇ ਉਲਟ ਤੇ ਮਿਥਿਆਵਾਦ ਹੈ।
ਸ੍ਰੀ ਆਲਮ ਤੇ ਇੰਦਰ ਸਿੰਘ ਨੇ ਇੱਕ ਹੋਰ ਵੀ ਗ਼ਲਤ ਬਿਆਨੀ ਕੀਤੀ ਹੈ। ਕਿ ਭਾਈ
ਦਇਆ ਸਿੰਘ ਆਦਿਕ ਆਗੂ ਸਿੱਖਾਂ ਨੇ ਬਾਕੀ ਸਿੱਖਾਂ ਨੂੰ ਭੁਲੇਖੇ ਵਿੱਚ ਪਾਈ ਰੱਖਿਆ ਕਿ ਗੁਰੂ ਜੀ
ਜੋਤੀ ਜੋਤ ਸਮਾ ਗਏ ਹਨ ਜਾਂ ਉਹਨਾਂ ਦਾ ਅੰਤਮ ਸੰਸਕਾਰ ਹੋ ਗਿਆ ਹੈ। ਨਹੀਂ ਤਾਂ ਸਿੱਖ ਜ਼ਰੂਰ ਗੁਰੂ
ਜੀ ਦੀ ਢੂੰਡ ਭਾਲ ਕਰਦੇ।
ਆਲਮ ਤੇ ਚਕਰਵਤੀ ਤੋਂ ਸਮੇਂ ਦਾ ਵੀ ਪੱਖ ਨਹੀਂ ਮਿਲਦਾ। ਦਸਮ ਪਾਤਸ਼ਾਹ ਕਤਕ
ਸੁਦੀ 5 ਸੰਮਤ 1765 ਨੂੰ ਨਾਂਦੇੜ ਵਿੱਚ ਜੋਤੀ ਜੋਤ ਸਮਾਏ। ਬਾਬਾ ਅਜਾਪਾਲ ਸਿੰਘ ਸੰਮਤ 1830 ਬਿ:
ਵਿੱਚ ਨਾਭੇ ਆਏ। ਕੂਕੇ ਦੱਸਣਗੇ ਕਿ ਉਹ 65 ਸਾਲ ਤਕ ਕਿੱਥੇ ਛੁਪੇ ਰਹੇ?
ਇਸ ਤੋਂ ਸਪਸ਼ਟ ਹੈ ਕਿ ਬਾਬਾ ਅਜਾਪਾਲ ਸਿੰਘ ਨੂੰ ਸ੍ਰੀ ਦਸ਼ਮੇਸ਼ ਜੀ ਦੱਸਣ ਦੀ
ਝੂਠੀ ਕਹਾਣੀ ਕੂਕਿਆਂ ਨੇ ਘੜੀ ਹੈ।
ਬਾਬਾ ਬਾਲਕ ਸਿੰਘ—ਇਸ ਦਾ ਜਨਮ ਸੰਮਤ 1846 ਬਿ: (ਸੰਨ
1799) ਵਿੱਚ ਪਿੰਡ ਸਰਵਾਲਾ ਜ਼ਿਲ੍ਹਾ ਕੈਂਥਲਪੁਰ ਵਿੱਚ ਭਾਈ ਦਿਆਲ ਸਿੰਘ ਦੇ ਘਰ ਮਾਤਾ ਭਾਗ ਭਰੀ ਦੀ
ਕੁੱਖ ਤੋਂ ਸ੍ਰੀ ਦਸ਼ਮੇਸ਼ ਜੀ ਤੋਂ 91 ਸਾਲ ਬਾਅਦ ਹੋਇਆ। ਬਾਬਾ ਜੀ ਪਿੰਡ ਛੋਈ ਵਿੱਚ ਦੁਕਾਨ ਕਰਦੇ
ਸਨ। ਉਥੋਂ ਹਜ਼ਰੋ ਆ ਗਏ। ਇਸ ਲਈ ਹਜ਼ਰੋ ਨਿਵਾਸੀ ਪ੍ਰਸਿੱਧ ਹੋਏ। ਆਪ ਦਸਾਂ ਗੁਰੂਆਂ ਨੂੰ ਇਸ਼ਟ ਦੇਵ
ਮੰਨਦੇ ਸਨ। ਗੁਰਬਾਣੀ ਦੀ ਵਿਚਾਰ ਸ਼ਬਦ ਕੀਰਤਨ ਦੇ ਬੜੇ ਪ੍ਰੇਮੀ ਸਨ। ਲੋਕੀਂ ਉਹਨਾਂ ਨੂੰ ਭਾਈ ਸਾਹਿਬ
ਕਹਿ ਕੇ ਬੁਲਾਉਂਦੇ ਤੇ ਸਤਿਕਾਰ ਦਿੰਦੇ ਸਨ। ਗਿਆਨੀ ਗਿਆਨ ਸਿੰਘ ਨੇ ਉਹਨਾਂ ਬਾਰੇ ਲਿਖਿਆ ਹੈ:
ਨਾਮ ਸਿੰਘ ਬਾਲਕ ਪੈ ਪਲਕ ਪੈਗੰਬਰੋ ਕੇ,
ਅੰਬਰ ਕੇ ਮਾਲਕ ਅਡੰਬਰੋਂ ਕੇ ਤਿਆਗੀ ਹੈ।
ਬਾਬਾ ਬਾਲਕ ਸਿੰਘ ਨੇ ਕਦੇ ਨਹੀਂ ਸੀ ਕਿਹਾ ਉਹ ਸਿੱਖ ਪੰਥ ਦੇ ਗਿਆਰ੍ਹਵੇਂ
ਗੁਰੂ ਹਨ ਜਾਂ ਉਹਨਾਂ ਨੂੰ ਦਸਵੇਂ ਪਾਤਸ਼ਾਹ ਨੇ ਅਜਾਪਾਲ ਸਿੰਘ ਦੇ ਰੂਪ ਵਿੱਚ ਗੁਰਤਾ ਦਿੱਤੀ ਹੈ। ਉਹ
ਤਾਂ ਆਪਣੇ ਆਪ ਨੂੰ ਦਸਾਂ ਸਤਿਗੁਰੂਆਂ ਦੇ ਸਿੱਖ ਮੰਨਦੇ ਸਨ। ਗੁਰਬਾਣੀ ਦੀ ਟੇਕ ਰੱਖਦੇ ਸਨ। ਭਾਈ
ਰਤਨ ਸਿੰਘ ਭੰਗੂ, ਭਾਈ ਸੰਤੋਖ ਸਿੰਘ ਜਾਂ ਗਿਆਨੀ ਗਿਆਨ ਸਿੰਘ ਆਦਿ ਕਿਸੇ ਸਮਕਾਲੀ ਇਤਿਹਾਸਕਾਰ ਨੇ
ਇਹ ਗੁਰਤਾ ਵਾਲੀ ਗੱਲ ਕਿਤੇ ਨਹੀਂ ਲਿਖੀ। ਇਹ ਫਰਜੀ ਕਹਾਣੀ ਸੰਨ 1932 ਈ: ਵਿੱਚ ਪਹਿਲੀ ਵੇਰ ਨਿਧਾਨ
ਸਿੰਘ ਨੇ ਨਸ਼ਰ ਕੀਤੀ ਹੈ ਜੋ ਗ਼ਲਤ ਹੈ। ਸਰਾਸਰ ਗ਼ਲਤ ਹੈ।
ਬਾਬਾ ਰਾਮ ਸਿੰਘ—ਇਹਨਾਂ ਦਾ ਜਨਮ ਸੰਨ 1816 ਨੂੰ
ਪਿੰਡ ਭੈਣੀ ਰਾਂਈਆਂ, ਜ਼ਿਲ੍ਹਾ ਲੁਧਿਆਣਾ ਵਿੱਚ ਭਾਈ ਜੱਸਾ ਸਿੰਘ ਤਰਖਾਣ ਦੇ ਘਰ ਮਾਤਾ ਸਦਾ ਕੌਰ ਤੋਂ
ਹੋਇਆ (ਮਹਾਨ ਕੋਸ਼, ਪੰਨਾ 1033)
ਆਪ ਦੇ ਮਾਤਾ-ਪਿਤਾ ਕਿਰਤੀ ਸਨ। ਆਪ ਵੀ ਬਚਪਨ ਤੋਂ ਹੀ ਧਾਰਮਿਕ ਰੁਚੀ ਰੱਖਦੇ
ਸਨ। ਬਾਬਾ ਰਾਮ ਸਿੰਘ ਦਸਾਂ ਸਤਿਗੁਰਾਂ ਨੂੰ ਆਪਣਾ ਗੁਰੂ ਮੰਨਦੇ ਸਨ। ਗੁਰਬਾਣੀ ਦੀ ਟੇਕ ਰੱਖਦੇ ਸਨ।
ਸਿੱਖੀ ਦੇ ਪ੍ਰਚਾਰਕ ਅਤੇ ਸੁਧਾਰਕ ਸਨ। ਪਰ ਕੂਕਿਆਂ ਨੇ ਜਿਸ ਤਰ੍ਹਾਂ ਬਾਬਾ ਬਾਲਕ ਸਿੰਘ ਦੀ ਗੁਰਤਾ
ਦੀ ਮਨਘੜ੍ਹਤ ਕਹਾਣੀ ਜੋੜ ਲਈ ਹੈ। ਉਸੇ ਤਰ੍ਹਾਂ ਬਾਬਾ ਰਾਮ ਸਿੰਘ ਨੂੰ ਦਸ਼ਮੇਸ਼ ਦਾ ਅਵਤਾਰ ਤੇ
ਬਾਰ੍ਹਵਾਂ ਗੁਰੂ ਪ੍ਰਗਟ ਕਰਨ ਲਈ ਮਨਘੜ੍ਹਤ ਦੋਹਰੇ ਤੇ ਸਾਖੀਆਂ ਘੜ੍ਹ ਲਈਆਂ ਹਨ। ਬਾਬਾ ਜੀ ਨੇ ਇੱਕ
ਪ੍ਰੇਮੀ ਭਾਈ ਰਾਇ ਸਿੰਘ ਨੂੰ ਪਿੰਡ ਮਦੀਹਰ ਜ਼ਿਲ੍ਹਾ ਫਿਰੋਜ਼ਪੁਰ ਨੂੰ ਉਪਦੇਸ਼ ਕਰਦੇ ਹੋਏ ਕਿਹਾ ਸੀ:
ਗੁਰੂ ਦਸਮ ਕੀ ਰੀਤ ਸੰਭਾਲੋ। ਲੋਕ ਦੁਹਨ ਕੇ ਜੋ ਰਖਵਾਲੋ।
ਪਾਂਚ ਕੱਕਾ ਵਾ ਨਾਮ ਸ਼ਨਾਨ। ਦਾਨ ਕ੍ਰਿਆ ਸਤਿਗੁਰੈ ਸੁਖਦਾਨ।
ਗੁਰੂ ਗ੍ਰੰਥ ਮੇ ਜੋਈ ਲਿਖਿਆ। ਸੇਈ ਮਨ ਮੇਂ ਧਾਰੇ ਮਿਥਿਆ।
ਉਹਨਾਂ ਦੀਆਂ ਅਨੇਕ ਲਿਖਤਾਂ ਤੇ ਚਿੱਠੀਆਂ ਵਿੱਚ ਇਹੀ ਖ਼ਿਆਲ ਮਿਲਦੇ ਹਨ।
ਜਿਨ੍ਹਾਂ ਤੋਂ ਹੁਣ ਕੂਕੇ ਇਨਕਾਰ ਕਰਨ ਲੱਗ ਪਏ ਹਨ।
ਬਾਈ ਸਾਲ ਦੀ ਉਮਰ ਵਿੱਚ ਸੰਨ 1837 ਵਿੱਚ ਬਾਬਾ ਰਾਮ ਸਿੰਘ ਜੀ ਸ਼ੇਰੇ ਪੰਜਾਬ
ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਫੌਜ ਵਿੱਚ ਭਰਤੀ ਹੋਏ। ਸੰਨ 1846 ਤੀਕ
ਉਹਨਾਂ ਦੇ ਸਿੱਖ ਫੌਜ ਦੀ ਨੌਕਰੀ ਕੀਤੀ। ਉਸ ਦੌਰਾਨ ਹੀ ਸੰਨ 1841 ਈ: ਵਿੱਚ ਹਜ਼ਰੋ ਵਿੱਚ ਬਾਬਾ
ਬਾਲਕ ਸਿੰਘ ਨੂੰ ਮਿਲੇ। ਉਹਨਾਂ ਦੀ ਸੰਗਤ ਕੀਤੀ। ਉਸ ਵਕਤ ਉਹਨਾਂ ਦਾ ਫੌਜ ਜਾਂ ਸਿੱਖ ਜਨਤਾ ਵਿੱਚ
ਕੋਈ ਪ੍ਰਭਾਵ ਨਹੀਂ ਸੀ। ਕੋਈ ਉਹਨਾਂ ਨੂੰ ਗੁਰੂ ਨਹੀਂ ਸੀ ਕਹਿੰਦਾ (ਮੰਨਦਾ)।
ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਸਾਜਿਸ਼ਾਂ ਦਾ ਅਖਾੜਾ ਬਣ ਗਿਆ। ਅੰਗਰੇਜ਼
ਸਾਮਰਾਜੀ ਸਾਰੇ ਭਾਰਤ ਵਿੱਚ ਛਾ ਗਏ ਸਨ। ਪੰਜਾਬ ਵਿੱਚ ਲੜਾਈ ਛੇੜ ਕੇ ਕਬਜ਼ਾ ਕਰਨਾ ਚਾਹੁੰਦੇ ਸਨ।
ਇੰਦਰ ਸਿੰਘ ਚਕਰਵਤੀ ਨੇ ਬਾਬਾ ਰਾਮ ਸਿੰਘ ਦਾ ਜੀਵਨ ਲਿਖਿਆ ਹੈ। ਉਸਦਾ ਨਾਂ
‘ਮਾਲਵੇਂਦਰ’ ਹੈ ਉਸ ਵਿੱਚ ਲਿਖਦੇ ਹਨ:
1: ਰਫਲ ਸੁੱਟੀ ਦਰਿਆ ਵਿੱਚ ਬੈਠੇ ਹੋ ਅਟੰਕ।
ਕਿਹਾ ਇਹ ਵੀ ਸੀ ਪਿਆ ਸਾਡੇ ਗਲ ਕਲੰਕ।
2: ਅਸੀਂ ਤੇ ਹੁਣ ਹਾਂ ਚਲਦੇ, ਸਤਿ ਸ੍ਰੀ ਅਕਾਲ।
ਆਵੋ ਜੇ ਕਿਸੇ ਚੱਲਣਾ ਰਲਕੇ ਸਾਡੇ ਨਾਲ।
ਰਣ ਖੇਤਰ ਵਿਚੋਂ ਕਿਸੇ ਸਿਪਾਹੀ ਦਾ ਸ਼ਸ਼ਤਰ ਸੁੱਟ ਕੇ ਦੌੜ ਜਾਣਾ ਕਾਇਰਤਾ
ਸਮਝੀ ਜਾਂਦੀ ਹੈ। ਇੰਦਰ ਸਿੰਘ ਚਕਰਵਤੀ ਨੇ ਇਹ ਲਿਖਕੇ ਬਾਬਾ ਜੀ ਨੂੰ ਨੀਵਾਂ ਸਿੱਧ ਕੀਤਾ ਹੈ। ਸਿੱਖ
ਨੂੰ ਸੰਤ ਸਿਪਾਹੀ ਤੇ ਸ਼ਸ਼ਤਰਧਾਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਨੇ ਬਣਾਇਆ ਹੈ।
ਸ੍ਰੀ ਦਸ਼ਮੇਸ਼ ਪਿਤਾ ਨੇ ਖ਼ਾਲਸਾ ਸਾਜ ਕੇ ਕਿਰਪਾਨ ਨੂੰ ਰਹਿਤ ਵਿੱਚ ਸ਼ਾਮਲ ਕੀਤਾ।
ਦੂਜੀ ਗੱਲ ਇੰਦਰ ਸਿੰਘ ਚਕਰਵਤੀ ਨੇ ਇਸ ਤੋਂ ਵੱਧ ਦੁਖਦਾਈ ਲਿਖੀ ਹੈ ਕਿ
ਬਾਬਾ ਜੀ ਨੇ ਪਿੰਡ ਜਾ ਕੇ ਭਾਈ ਬੁੱਧ ਸਿੰਘ ਨੂੰ ਕਿਹਾ ਕਿ ਮੇਰੇ ਕੇਸ ਸਾੜ ਦਿਉ। ਜਿਹਾ ਕਿ:
ਮਹਾਰਾਜ, ਬੁੱਧ ਸਿੰਘ ਦੇ ਹਥ ਮਿਸ਼ਾਲ ਫੜਾ।
ਕਹਿੰਦੇ ਲਾਉ ਅਸਾਂ ਨੂੰ ਲਹਿਣਾ ਸਿੰਘ ਬੁਝਾ।
ਲਹਿਣਾ ਸਿੰਘ ਜੀ ਆਖਿਆ ਇਉਂ ਨਾ ਸਾੜੋ ਕੇਸ।
ਆਂਹਦੇ ਇਹ ਨਾ ਰੱਖਣੀ ਸਿੱਖੀ ਅਸੀਂ ਮਲੇਸ਼।
ਛੋਟੇ ਛੋਟੇ ਰਹਿ ਗਏ ਬਾਵਰੀਆ ਜਿਉ ਵਾਲ।
(ਦੇਖੋ ਮਾਲਵੇ ਦਰ, ਪੰਨਾ 47)
ਪਾਵਨ ਗੁਰਬਾਣੀ ਹੈ: “ਸਾਬਤ ਸੂਰਤਿ ਦਸਤਾਰ ਸਿਰਾ।”
ਦਸਮ ਪਾਤਸ਼ਾਹ ਫੁਰਮਾਨ ਕਰਦੇ ਹਨ:
ਨਿਸਾਨੇ ਸਿਖੀ ਈਂ ਪੰਜ ਹਰਫ ਕਾਫ।
ਹਰਗਿਜ਼ ਨਾ ਬਾਸ਼ਦ ਈਂ ਪੰਜ ਮੁਆਫ।
ਕੜਾ ਕਾਰਦੋ ਕਛ ਕੰਘਾ ਬਿਦਾਂ।
ਬਿਲਾ ਕੇਸ ਹੇਤ ਅਸਤ ਜੁਮਲਾਂ ਨਿਸ਼ਾਂ।
ਰਹਿਤ ਨਾਮਿਆਂ ਵਿੱਚ ਵੀ ਅੰਕਤ ਹੈ ਕਿ ਕੇਸ ਕਟਾਉਣ ਵਾਲਾ ਪਤਿਤ ਹੈ। ਅਸੀਂ
ਅਰਦਾਸ ਕਰਦੇ ਹਾਂ ‘ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ’ ਭਾਈ ਤਾਰੂ ਸਿੰਘ ਨੇ ਖੋਪੜੀ ਲੁਹਾ ਲਈ, ਪਰ
ਕੇਸ ਨਾ ਕਟਾਏ। ਅਹਿਮਦਸ਼ਾਹ ਅਬਦਾਲੀ ਨੇ ਬਾਬਾ ਆਲਾ ਸਿੰਘ ਦੇ ਕੇਸ ਕੱਟਣੇ ਚਾਹੇ ਪਰ ਉਹਨਾਂ ਦੀ ਪਤਨੀ
ਨੇ ਕੱਟਣ ਨਹੀਂ ਦਿੱਤੇ। ਉਸ ਹਾਲਤ ਵਿੱਚ ਜਿਹੜੇ ਬਾਬਾ ਰਾਮ ਸਿੰਘ ਆਪਣੇ ਛੋਟੇ ਭਾਈ ਬੁੱਧ ਸਿੰਘ ਨੂੰ
ਖ਼ੁਦ ਕਹਿਣ ਕਿ ਮੇਰੇ ਕੇਸ ਸਾੜ ਦੇ ਉਹ ਤਾਂ ਸਿੱਖ ਵੀ ਨਹੀਂ ਹੋ ਸਕਦੇ।
ਤੀਸਰੀ ਗੱਲ ਇੰਦਰ ਸਿੰਘ ਚਕਰਵਤੀ ਨੇ ਅੱਤ ਦੁਖਦਾਈ ਲਿਖੀ ਹੈ ਕਿ ਬਾਬਾ ਰਾਮ
ਸਿੰਘ ਨੇ “ਗੁਰੂ ਗ੍ਰੰਥ ਸਾਹਿਬ” ਦੀ ਬੀੜ ਸਾੜ ਦਿੱਤੀ। ਚਕਰਵਤੀ ਲਿਖਦਾ ਹੈ:
ਲੈ ਕੇ ਬੀੜ ਦਰਬਾਰ ਦੀ, ਉਪਰ ਬਾਲਣ ਪਾਇ।
ਸਫਾ ਫੂਹੜੀਆਂ ਵਿੱਚ ਧਰ, ਤੀਲੀ ਦਿੱਤੀ ਲਾਇ।
(ਮਾਲਵੇਂਦਰ, ਪੰਨਾ 27)
ਰਣ ਖੇਤਰ ਵਿਚੋਂ ਬੰਦੂਕ ਸੁੱਟ ਕੇ ਨੱਠਣਾ ਕਾਇਰਤਾ ਹੈ।
ਕੇਸ ਸਾੜਨੇ ਕੁਰਹਿਤ ਹੈ।
ਗੁਰੂ ਸਾਹਿਬ ਦੀ ਬੀੜ ਸਾੜਨੀ ਪਾਪ ਹੈ।
ਇਹ ਤਿੰਨੇ ਗੱਲਾਂ ਸਿੱਖੀ ਆਚਰਣ ਅਤੇ ਰਹਿਣੀ ਦੇ ਬਿਲਕੁਲ ਉਲਟ ਹਨ। ਮਾਨਸਕ
ਕਮਜ਼ੋਰੀ ਤੇ ਨਿਰਾਸ਼ਤਾ ਦਾ ਸਬੂਤ ਹਨ। ਬੀੜ ਸਾੜਨ ਦੀ ਕਹਾਣੀ ਇਸ ਲਈ ਜੋੜੀ ਗਈ ਜਾਪਦੀ ਹੈ ਕਿ ਕੂਕਿਆਂ
ਵਿਚੋਂ ਗੁਰਬਾਣੀ ਦਾ ਸਤਿਕਾਰ ਕਤਈ ਖਤਮ ਕਰਕੇ ਉਹਨਾਂ ਨੂੰ ਸ਼ਖਸ਼ੀ ਗੁਰੂ ਡੰਮ੍ਹ ਦੇ ਜਾਲ ਵਿੱਚ ਵਧੇਰੇ
ਜਕੜ ਦਿੱਤਾ ਜਾਵੇ।
ਇਕ ਵਾਰ ਜਦੋਂ ਬਾਬਾ ਰਾਮ ਸਿੰਘ ਦੀਪਮਾਲਾ ਦੇ ਮੌਕੇ ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ ਦੇ ਦਰਸ਼ਨ ਕਰਨ ਆਏ ਤਾਂ ਸ੍ਰੀ ਅਕਾਲ ਤਖ਼ਤ ਹਾਜ਼ਰ ਹੋਏ। 100 ਰੁਪਏ ਸੇਵਾ ਭੇਟਾ ਕਰਕੇ
ਅਰਦਾਸ ਲਈ ਕਿਹਾ। ਪੁਜਾਰੀਆਂ ਨੇ ਉਹਨਾਂ ਦੀ ਅਰਦਾਸ ਨਹੀਂ ਕੀਤੀ। ਬਾਬਾ ਜੀ ਨੇ ਪੁਜਾਰੀਆਂ ਨੂੰ
ਕਿਹਾ—ਅਰਦਾਸ ਜ਼ਰੂਰ ਕਰੋ। ਆਪ ਸਾਨੂੰ ਯਥਾਯੋਗ ਤਨਖ਼ਾਹ ਲਾਵੋ, ਸਾਨੂੰ ਪ੍ਰਵਾਨ ਹੈ। ਪਰ ਪੰਥ ਵਿੱਚ
ਫੁੱਟ ਨਾ ਪਵੇ, ਮੈਂ ਗੁਰੂ ਨਹੀਂ ਮੈਂ ਤਾਂ ਗੁਰੂ ਦਾ ਦਾਸ ਹਾਂ।
ਬਾਬਾ ਰਾਮ ਸਿੰਘ ਨੀਲੇ ਬਸਤਰ ਸਜਾਂਦੇ ਅਤੇ ਦਸਤਾਰ ਵਿੱਚ ਖੰਡਾ ਰੱਖਦੇ ਸਨ।
ਉਹਨਾਂ ਦੇ ਸਾਥੀ ਨਿਹੰਗ ਹਰਨਾਮ ਸਿੰਘ ਗੜ੍ਹਦੀ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ, ਤੇ ਭਾਈ ਕਾਹਨ ਸਿੰਘ ਵੀ
ਨੀਲੇ ਬਸਤਰ ਰੱਖਦੇ ਸਨ।
ਬਾਬਾ ਰਾਮ ਸਿੰਘ ਜੀ ਨੇ ਫੌਜ ਵਿੱਚ ਭਰਤੀ ਹੋਣ ਸਮੇਂ ਭਾਈ ਮਹਾਰਾਜ ਸਿੰਘ
ਤੋਂ ਅੰਮ੍ਰਿਤ ਛਕਿਆ। ਜੋ ਬੜੇ ਇਨਕਲਾਬ ਪਸੰਦ ਸਨ ਅਤੇ ਜਿਨ੍ਹਾਂ ਨੇ ਵਿਦੇਸ਼ੀ ਰਾਜ ਵਿਰੁੱਧ ਜ਼ੋਰਦਾਰ
ਸੰਗਰਾਮ ਕੀਤਾ। ਭਜਨ ਬੰਦਗੀ ਵਾਲੀ ਰੁਚੀ ਹੋਣ ਕਰਕੇ ਇਹਨਾਂ ਦਾ ਨਾਮਧਾਰੀ ਨਾਮ ਪਿਆ। ਫਿਰ ਕੁੱਝ ਲੋਕ
ਸ਼ਬਦ ਕੀਰਤਨ ਵਿੱਚ ਕੂਕਾਂ ਮਾਰਨ ਲੱਗੇ ਪਏ, ਨੱਚਣ ਲੱਗੇ ਪਏ। ਜਿਸ ਤੋਂ ਕੂਕਾ ਸ਼ਬਦ ਪ੍ਰਸਿੱਧ ਹੋਇਆ।
ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ:
ਸਹੀ ਨਾਮਧਾਰੀ ਆਹਿ ਤਿਨਕੋ ਉਚਾਰੀ।
ਕੂਕਾਂ ਮਾਰਨੇ ਤੇ ਕੂਕੇ ਜਗਤ ਬਖਾਨ ਹੈ।
ਉਸ ਵਕਤ ਅੰਗਰੇਜ਼ੀ, ਕਿਸੇ ਮੁਖੀ ਦੁਆਲੇ ਸਿੱਖਾਂ ਦਾ ਇਕੱਤਰ ਹੋਣਾ ਖ਼ਤਰਨਾਕ
ਸਮਝਦੇ ਸਨ। ਇਸ ਲਈ ਉਹਨਾਂ ਨੇ ਬਾਬਾ ਰਾਮ ਸਿੰਘ ਜੀ ਨਾਲ ਸੀ: ਆਈ: ਡੀ: ਦੇ ਅਜਿਹੇ ਬੰਦੇ ਲਾ
ਦਿੱਤੇ, ਜਿਹੜੇ ਉਹਨਾਂ ਨੂੰ ਦਸ਼ਮੇਸ਼ ਅਵਤਾਰ ਅਤੇ ਸਿੱਖਾਂ ਦਾ ਬਾਰ੍ਹਵਾਂ ਗੁਰੂ ਪ੍ਰਗਟ ਕਰਨ। ਮਕਸਦ
ਸੀ ਕਿ ਪਾੜੋ।
ਇਸ ਤਰ੍ਹਾਂ ਕੁਟਲ ਨੀਤਵਾਨ ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਨੂੰ ਦੁਪਾਸੜ
ਕੁੜਿੱਕੀ ਵਿੱਚ ਫਸਾਇਆ। ਕੂਕੇ, ਅੰਗਰੇਜ਼ਾਂ ਦੇ ਤਣੇ ਹੋਏ ਗੁਰੂ ਡੰਮ੍ਹ ਦੇ ਜਾਲ ਵਿੱਚ ਫਸਦੇ ਗਏ।
ਨਤੀਜਾ ਇਹ ਹੋਇਆ ਕਿ ਕੂਕਾ ਲਹਿਰ ਦੀ ਪੁਜੀਸ਼ਨ ਸਿੱਖਾਂ ਵਿੱਚ ਖਰਾਬ ਹੋਈ।
ਕੂਕਿਆਂ ਨੇ 14-15 ਜੂਨ 1871 ਨੂੰ ਅੰਮ੍ਰਿਤਸਰ ਵਿੱਚ ਬੁੱਚੜ ਵੱਢੇ ਜਿਸ
`ਤੇ ਚਾਰ ਨਾਮਧਾਰੀਆਂ ਨੂੰ ਰਾਮ ਬਾਗ ਅੰਮ੍ਰਿਤਸਰ ਦੇ ਇੱਕ ਬੋਹੜ ਨਾਲ ਫਾਂਸੀ ਦੀ ਸਜਾ ਹੋਈ। ਫਿਰ
14-15 ਜਨਵਰੀ 1872 ਨੂੰ ਕੂਕਿਆਂ ਨੇ ਮਲੌਦ ਤੇ ਮਲੇਰ ਕੋਟਲੇ `ਤੇ ਹਮਲਾ ਕੀਤਾ। ਇਸ ਗੜਬੜ ਕਰਕੇ
ਮਿਸਟਰ ਕਾਵਨ ਨੇ 50 ਕੂਕੇ ਤੋਪਾਂ ਨਾਲ ਉਡਾ ਦਿੱਤੇ। ਬਾਬਾ ਰਾਮ ਸਿੰਘ 17-18 ਜਨਵਰੀ ਰਾਤ ਨੂੰ
ਲੁਧਿਆਣੇ ਪੁੱਜ ਗਏ। ਉਹਨਾਂ ਨੂੰ ਪੰਜ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਬਰਮਾ ਵਿੱਚ ਜਲਾਵਤਨ ਕੀਤਾ
ਗਿਆ। ਸੰਨ 1885 ਈ: ਵਿੱਚ ਬਾਬਾ ਜੀ ਦਾ ਦੇਹਾਂਤ ਹੋ ਗਿਆ। ਜਿਸ ਨੂੰ ਮੰਨਣ ਤੋਂ ਕੂਕੇ ਇਨਕਾਰੀ ਹਨ।
ਭੈਣੀ ਵਿੱਚ ਪੁਲੀਸ ਚੌਂਕੀ ਬਿਠਾ ਦਿੱਤੀ ਗਈ। ਅੰਗਰੇਜ਼ਾਂ ਨੇ ਕੂਕਿਆਂ ਨੂੰ
ਏਨਾ ਦਬਕਾ ਦਿੱਤਾ ਕਿ ਬਾਬਾ ਜੀ ਦੀ ਜਲਾਵਤਨੀ ਦੀ ਅੱਧੀ ਸਦੀ ਤੀਕ ਕਿਸੇ ਨੇ ਕੋਈ ਕੁਰਬਾਨੀ ਨਹੀਂ
ਕੀਤੀ। ਸਰਕਾਰ ਅੰਗਰੇਜ਼ੀ ਵਿਰੁੱਧ ਕੋਈ ਬੋਲਿਆ ਤਕ ਨਹੀਂ।
ਅੰਗਰੇਜ਼ਾਂ ਦੇ ਦਬਾਏ ਹੋਏ ਕੂਕਿਆਂ ਨੇ ਨਿਹੰਗ ਸਿੰਘਾਂ ਦੇ ਨੀਲੇ ਬਾਣੇ ਨੂੰ
ਤਿਆਗ ਦਿੱਤਾ। ਕਿਰਪਾਨ ਲਾਹ ਦਿੱਤੀ, ਉਸਦੀ ਥਾਂ ਉੱਨ ਦੀ ਮਾਲਾ ਪਾ ਲਈ। ਕੜਾਹ ਪ੍ਰਸ਼ਾਦ ਭੇਟ ਕਰਨਾ
ਛੱਡ ਦਿੱਤਾ। ਜਿਸਦੀ ਮਰਯਾਦਾ 6ਵੇਂ ਗੁਰੂ ਤੋਂ ਚੱਲੀ ਆ ਰਹੀ ਸੀ। ਸ਼ਸ਼ਤਰ ਤਿਆਗ ਕੇ ਉੱਨ ਦੀ ਮਾਲਾ
ਅਤੇ ਪਿੱਤਲ ਦੇ ਗੜਵੇ ਦੇ ਧਾਰਨੀ ਹੋ ਗਏ। ਇਹਨਾਂ ਦੇ ਖੰਡੇ ਕਿਧਰੇ ਅਲੋਪ ਹੋ ਗਏ। ਸ਼ਸ਼ਤਰਧਾਰੀ
ਬੁੱਚੜਾਂ ਨੂੰ ਵੱਢਣ ਵਾਲੇ ਤੇ ਹੱਲੇ ਦੇ ਬੀਰ ਰਸ ਵਾਲੇ ਸ਼ਬਦ ਪੜ੍ਹਨ ਵਾਲੇ ਕੂਕੇ ਅੰਗਰੇਜ਼ ਨੇ ਏਨੇ
ਯਰਕਾਏ ਕਿ ਉਹ ਆਪਣੇ ਆਪ ਨੂੰ ਵੈਸ਼ਨੂੰ ਭਗਤ ਅਤੇ ਅਹਿੰਸਕ ਦੱਸਦੇ ਹਨ। ਬਰਮਾ ਤੋਂ ਲਿਖੀਆਂ ਬਾਬਾ ਰਾਮ
ਸਿੰਘ ਦੀਆਂ ਚਿੱਠੀਆਂ ਹੇਠ ਲਿਖੇ ਅਨੁਸਾਰ ਹਨ:
1: ਦੇਹਾਂ ਦਾ ਮੇਲ ਤੋ ਅਨਿਤ ਹੈ। ਜੋ ਸ਼ਬਦ ਸੇ ਮਿਲੇਗਾ, ਉਹ ਸਦਾ ਹੀ ਮਿਲਿਆ
ਰਹੇਗਾ। ਇੱਕ “ਗੁਰੂ ਗ੍ਰੰਥ ਸਾਹਿਬ” ਹੀ ਗੁਰੂ ਹੈ। ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ
ਦੇਹ। ਜੋ ਸਿਖ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ
ਸਾਰੇ।। (ਚਿੱਠੀ ਨੰ: 46)
2: ਹੋਰ ਭਾਈ ਦਸਾਂ ਪਾਤਸ਼ਾਹੀਆਂ ਦੇ ਪਿੱਛੇ ਗੁਰੂ ਤਾਂ ਮਹਾਰਾਜ ਜੀ “ਸ੍ਰੀ
ਗੁਰੂ ਗ੍ਰੰਥ ਸਾਹਿਬ” ਨੂੰ ਅਸਥਾਪਨ ਕਰ ਗਏ ਹੈਂ। ਜੋ ਸਦਾ ਇਸਥਿਤ ਹੈ ਹੋਰ ਗੁਰੂ ਕੋਈ ਨਹੀਂ।
(ਚਿੱਠੀ ਨੰ: 55)
3: ਤੁਸੀਂ ਗੁਰੂ ਗ੍ਰੰਥ ਜੀ ਦਾ ਧਿਆਨ ਧਰਨਾ। ਗੁਰੂ ਗ੍ਰੰਥ ਸਾਹਿਬ ਗੁਰੂ ਜੀ
ਦੀ ਦੇਹ ਹਨ ਪ੍ਰਤੱਖ। (ਚਿੱਠੀ ਨੰ: 57)
4: ਬਾਬਾ ਰਾਮ ਸਿੰਘ, ਸਾਥੀਆਂ ਦੇ ਪੁੱਛ ਕਰਨ ਪਰ ਇੱਕ ਚਿੱਠੀ ਵਿੱਚ ਲਿਖਦੇ
ਹਨ।
ਸੰਮੂੰਹ ਸੰਗਤ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਬੁਲਾਣੀ ਵਾਚਣੀ
ਜੀ। ਭੋਗ “ਗੁਰੂ ਗ੍ਰੰਥ ਸਾਹਿਬ” ਦੇ ਪਾਉ। ਜਿਤਨੇ ਪੁੱਜ ਆਉਣ (ਅਰਦਾਸ ਤੀਸਰੀ)
5: ਬਾਬਾ ਜੀ ਦੇ ਜੀਵਨ ਵਿੱਚ ਇਹ ਘਟਨਾ ਵੀ ਆਉਂਦੀ ਹੈ ਕਿ ਇੱਕ ਵੇਰ ਕੁੱਝ
ਬੰਦੇ ਇੱਕ ਪੋਥੀ ਚੁੱਕ ਕੇ ਆ ਰਹੇ ਸਨ। ਆਪ ਨੇ ਪੁੱਛਿਆ ਇਹ ਕੀ ਹੈ? ਉਹ ਕਹਿੰਦੇ—ਸ੍ਰੀ ਮਦ ਭਾਗਵਤ।
ਬਾਬਾ ਜੀ ਕਹਿੰਦੇ, ਅਸੀਂ ਤਾਂ “ਗੁਰੂ ਗ੍ਰੰਥ ਸਾਹਿਬ” ਸਮਝਦੇ ਸੀ ਸਾਨੂੰ ਕੀ
ਪਤਾ ਸੀ ਕਿ ਤੁਸੀਂ ਕੱਚੀ ਬਾਣੀ ਚੁੱਕੀ ਫਿਰਦੇ ਹੋ।
6: ਬਾਬਾ ਜੀ ਆਪਣੇ ਆਪ ਨੂੰ ਗੁਰੂ ਨਹੀਂ ਸੀ ਮੰਨਦੇ। ਇੱਕ ਚਿੱਠੀ ਵਿੱਚ
ਲਿਖਦੇ ਹਨ—’ ਜਦ ਅਰਦਾਸ ਲਿਖਣ ਲਗਦੇ ਹਾਂ ਤਾਂ ਗੁਰੂ ਅੱਗੇ ਦੋਇ ਕਰ ਜੋੜ ਕੇ ਬੇਨਤੀ ਕਰਦੇ ਹਾਂ, ਹੇ
ਗੁਰੂ ਸਾਹਿਬ ਜੋ ਤੈਨੂੰ ਹਛੀ ਲੱਗੇ, ਸੋ ਮੇਰੇ ਤੇ ਲਿਖਾਈਂ। ਜੋ ਮੇਰੇ ਤੋਂ ਲਿਖਵਾਂਦੇ ਹਨ ਮੈਂ
ਸੰਗਤ ਓਰ ਲਿਖ ਭੇਜਦਾ ਹਾਂ।
ਬਾਬਾ ਰਾਮ ਸਿੰਘ ਦੀਆਂ ਬਰਮਾ ਵਿਚੋਂ ਜੋ ਚਿੱਠੀਆਂ ਤੇ ਅਰਦਾਸਾਂ ਭਾਈ ਹਰਨਾਮ
ਸਿੰਘ ਰਾਹੀਂ ਆਈਆਂ, ਉਹ ਭਾਈ ਸੰਤੋਖ ਸਿੰਘ ਪਿੰਡ ਮੋਦ ਗਿਲ, ਜ਼ਿਲ੍ਹਾ ਗੁਰਦਾਸਪੁਰ ਪਾਸ ਇੱਕ ਪੋਥੀ
ਦੇ ਰੂਪ ਵਿੱਚ ਸਨ। ਸੰਨ 1927-28 `ਚ ਉਹ ਪੋਥੀ ਬਾਬਾ ਪ੍ਰਤਾਪ ਸਿੰਘ ਕੋਲ ਆਈ। ਉਹਨਾਂ ਨੇ ਸੰਤ
ਟਹਿਲ ਸਿੰਘ ਨਿਹੰਗ ਨੂੰ ਉਤਾਰਾ ਕਰਨ ਲਈ ਦਿੱਤੀ। ਉਤਾਰੇ ਤੋਂ ਪਹਿਲਾਂ ਸਾਰੀਆਂ ਚਿੱਠੀਆਂ ਸੁਣੀਆਂ।
ਜਿਸ ਥਾਂ “ਗੁਰੂ ਗ੍ਰੰਥ ਸਾਹਿਬ” ਜੀ ਦੀ ਗੁਰਤਾ ਦਾ ਜ਼ਿਕਰ ਆਇਆ ਜਾਂ ਲਿਖਿਆ ਸੀ ਬਾਬਾ ਜੀ ਗੁਰੂ ਜੀ
ਗੁਰੂ ਨਹੀਂ ਹਨ। ਬਾਬਾ ਪ੍ਰਤਾਪ ਸਿੰਘ ਨੇ ਉਹਨਾਂ ਪਰ ਲਾਲ ਸਿਆਹੀ ਫੇਰ ਦਿੱਤੀ। ਨਿਹੰਗ ਟਹਿਲ ਸਿੰਘ
ਨੇ ਉਸ ਪੋਥੀ ਦੇ ਦੋ ਉਤਾਰੇ ਕਰ ਲਏ। ਇੱਕ ਬਾਬਾ ਪ੍ਰਤਾਪ ਸਿੰਘ ਨੂੰ ਸੁਣਾ ਦਿੱਤਾ। ਦੂਜਾ ਕੋਲ ਰੱਖ
ਲਿਆ। ਬਾਬਾ ਜੀ ਨੇ ਉਹ ਪੋਥੀ (ਰਾਮਸਰ) ਭੈਣੀ ਦੇ ਖੂਹ ਲਾਗੇ ਘਿਉ ਵਿੱਚ ਭਿਉਂ ਕੇ ਕੜਾਹੀ ਵਿੱਚ ਪਾ
ਕੇ ਸੜਵਾ ਦਿੱਤੀ। ਨਿਹੰਗ ਟਹਿਲ ਸਿੰਘ ਨੇ ਉਸਦਾ ਉਤਾਰਾ 1938 ਵਿੱਚ ਪ੍ਰਕਾਸ਼ਤ ਕਰਵਾ ਦਿੱਤਾ। ਉਸਤੋਂ
ਪਾਠਕ ਅਨੁਮਾਨ ਲਾ ਸਕਦੇ ਹਨ ਕਿ ਕਿਤਨੀ ਤਬਦੀਲੀ ਕੀਤੀ ਗਈ ਹੈ।
ਬਾਬਾ ਜੀ ਦੇ 60 ਸਾਲ ਪਿੱਛੋਂ ਤੀਹ ਚਾਲੀ ਸਾਲਾਂ ਵਿੱਚ ਨਵੀਨ ਕੂਕੇ
ਲਿਖਾਰੀਆਂ ਆਲਮ ਤੇ ਚਕਰਵਤੀ ਨੇ ਜੋ ਲਿਖਤਾਂ ਲਿਖੀਆਂ ਹਨ ਉਹਨਾਂ ਵਿੱਚ ਨਾਮਧਾਰੀਆਂ ਨੂੰ ਖ਼ਾਲਸਾ ਪੰਥ
ਨਾਲੋਂ ਵਿਛੋੜਨ ਦਾ ਜਤਨ ਕੀਤਾ ਗਿਆ ਹੈ। ਉਹਨਾਂ ਨੇ ਮਿੱਤਰਤਾ ਦੀ ਆੜ ਵਿੱਚ ਦੁਸ਼ਮਣੀ ਕੀਤੀ ਹੈ।
ਬਾਬਾ ਰਾਮ ਸਿੰਘ ਸਤਿਗੁਰੂ ਨਹੀਂ ਸੀ ਅਖਵਾਉਂਦੇ। ਉਹ ਕਹਿੰਦੇ ਸਨ ਮੈਂ
ਸਤਿਗੁਰੂ ਦਾ ਚੌਂਕੀਦਾਰ ਹਾਂ। ਅੱਜ ਬਾਬਾ ਰਾਮ ਸਿੰਘ ਨੂੰ ਮੰਨਣ ਵਾਲੇ ਕਿਸ ਮੂੰਹ ਨਾਲ ਕਹਿੰਦੇ ਹਨ
ਕਿ ਅਸੀਂ “ਗੁਰੂ ਗ੍ਰੰਥ ਸਾਹਿਬ” ਨੂੰ ਗੁਰੂ ਨਹੀਂ ਮੰਨਦੇ।
‘ਸਤਿਜੁਗ’ ਮੈਗ਼ਜੀਨ ਦੇ ਸ਼ਤਾਬਦੀ ਅੰਕ ਵਿੱਚ ਲਿਖਿਆ ਹੈ ਕਿ ਸ੍ਰੀ ਮਾਨ ਬਾਬਾ
ਪ੍ਰਤਾਪ ਸਿੰਘ ਜੀ ਨੇ ਸੰਮਤ 1963 ਬਿ: ਤੋਂ 2016 ਤਕ ਤ੍ਰਿਵੰਜਾ ਸਾਲ ਲਗਾਤਾਰ ਕਈ ਵਾਰ ਇਕੱਤਰ ਸੋ
ਅਖੰਡ ਪਾਠ ਕਰਵਾਏ। ਜੇ ਕੂਕੇ ਗੁਰਬਾਣੀ ਨੂੰ ਗੁਰੂ ਨਹੀਂ ਮੰਨਦੇ ਤਾਂ ਉਹਨਾਂ ਨੂੰ ਨਿੱਤਨੇਮ, ਅਖੰਡ
ਪਾਠ ਤੇ ਕੀਰਤਨ ਕਰਨ ਦੀ ਕੀ ਲੋੜ ਹੈ? ਉਹ ਆਪਣੇ ਅਸਥਾਨ ਤੇ ਦੀਵਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ
ਪ੍ਰਕਾਸ਼ ਕਿਉਂ ਕਰਦੇ ਹਨ?
ਨਾਮਧਾਰੀਆਂ ਵਿੱਚ ‘ਵਰਨੀਆਂ’ ਕਰਨ ਉੱਪਰ ਬੜਾ ਜ਼ੋਰ ਦਿੱਤਾ ਜਾਂਦਾ ਹੈ। ਇੱਕ
‘ਵਰਨੀ’ ਵਿੱਚ ਕਿਸੇ ਬਾਣੀ ਜਾਂ ਸਬਦ ਦੇ 2700 ਪਾਠ ਕੀਤੇ ਜਾਂਦੇ ਹਨ। ਜੇ ਗੁਰਬਾਣੀ ਨੂੰ ਗੁਰੂ
ਨਹੀਂ ਮੰਨਣਾ ਤਾਂ ਵਰਨੀਆਂ ਦਾ ਕੀ ਲਾਭ ਹੈ?
ਸੈਂਕੜੇ ਥਾਂਵਾਂ `ਤੇ ਕੂਕੇ ਗ੍ਰੰਥੀ ਤੇ ਪਾਠੀ ਸਪਤਾਹ ਜਾਂ ਅਖੰਡ ਪਾਠ ਕਰ
ਕੇ ਪੂਜਾ ਭੇਟ ਲੈਂਦੇ ਹਨ। “ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਸਾਹਮਣੇ ਖੜੋ ਕੇ ਅਰਦਾਸ ਕਰਦੇ ਹਨ।
ਅਰਦਾਸ ਹਮੇਸ਼ਾਂ ਆਪਣੇ ਇਸ਼ਟ ਦੇ ਸਾਹਮਣੇ ਕਰੀਦੀ ਹੈ। ਕੀ ਉਹ ਪਾਖੰਡ ਹੈ?
ਗੁਰਬਾਣੀ ਦਾ ਨਿੱਤਨੇਮ, ਕੀਰਤਨ ਤੇ ਪਾਠ ਕਰਦਿਆਂ ਉਸ ਨੂੰ ਗੁਰੂ ਮੰਨਣ ਤੋਂ ਇਨਕਾਰ ਕਰਨਾ ਬਹੁਤ
ਬੇਤੁਕੀ-ਬੇਦਲੀਲੀ ਹਾਸੋਹੀਣੀ ਗੱਲ ਹੈ।
ਜੇ ਇਹਨਾਂ ਨੇ ਗੁਰਬਾਣੀ ਨੂੰ ਮੰਨਣਾ ਨਹੀਂ ਹੈ ਤਾਂ ਉਪਰੋਕਤ ਗੱਲਾਂ ਕਰਨ ਦੀ
ਕੋਈ ਲੋੜ ਨਹੀਂ। ਗੁਰਬਾਣੀ ਦਾ ਪਾਠ ਕੀਰਤਨ ਕਰਦਿਆਂ ਫਿਰ ਸ੍ਰੀ ਗੁਰੂ ਸਾਹਿਬ ਦਾ ਸਤਿਕਾਰ ਨਾ ਕਰਨਾ
‘ਤਾਲੋਂ ਉੱਖੜੀ ਡੂਮਣੀ ਗਾਵੇ ਤਾਲ ਬੇਤਾਲ’ ਵਾਲੀ ਪੁਜੀਸ਼ਨ ਹੈ।
ਇਕ ਵਾਰੀ ਦਿੱਲੀ ਵਿਖੇ ਸਕੂਲਾਂ ਕਾਲਜਾਂ ਵਿੱਚ ‘ਗੁਰਮਤਿ ਕਿਆਰੀ’ ਕੈਂਪ
ਦੌਰਾਨ ਇੱਕ ਸਿੱਖ ਬੱਚੀ ਨੇ ਕਹਿ ਦਿੱਤਾ ਕਿ ਅੰਕਲ ਸਾਡੇ ਗੁਰੂ ਤਾਂ ਸਤਿਗੁਰੂ ਜਗਜੀਤ ਸਿੰਘ ਹਨ,
“ਗੁਰੂ ਗ੍ਰੰਥ ਸਾਹਿਬ” ਤਾਂ ਸਾਡੇ ਗੁਰੂ ਨਹੀਂ। ਪਰ ਕੌਣ ਦੱਸੇ ਕਿ ਜਗਜੀਤ ਸਿੰਘ ਤਾਂ ਇੱਕ ਦਿਨ ਮਰ
ਹੀ ਜਾਵੇਗਾ, ਪਰ “ਗੁਰੂ ਗ੍ਰੰਥ ਸਾਹਿਬ” ਤਾਂ ਜੁਗੋ ਜੁਗ ਅਟੱਲ ਗੁਰੂ ਹਨ।