ਮਹਾਨਤਾ ਗੁਰੂ ਗ੍ਰੰਥ ਸਾਹਿਬ ਜੀ ਦੀ
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਸਾਰੀ ਦੁਨੀਆਂ ਦਾ ਧਰਮ ਇੱਕ ਹੀ ਹੈ, ਉਹ ਹੈ ਸਚਿਆਰ ਬਣਨਾ, ਸੱਚ ਨੂੰ
ਪ੍ਰਾਪਤ ਕਰਨਾ। ਸੱਚ ਨੂੰ ਜਾਨਣ ਦੇ ਵੱਖੋ ਵੱਖਰੇ ਮਜ਼ਹਬ ਹਨ, ਉਂਝ ਤਾਂ ਸਾਰੀ ਦੁਨੀਆਂ ਦੇ ਧਾਰਮ
ਗ੍ਰੰਥ ਸਤਿਕਾਰ ਯੋਗ ਹਨ, ਪਰ ਸੱਚ ਨੂੰ ਪਾਉਣ ਦਾ ਜੋ ਰਸਤਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹੈ, ਉਹ
ਬਹੁਤ ਹੀ ਸਿੱਧਾ ਸਾਧਾ ਤੇ ਸਰਲ ਹੈ ਜੋ ਕਿਸੇ ਹੋਰ ਧਰਮ ਗ੍ਰੰਥ ਵਿੱਚ ਨਹੀਂ ਹੈ। ਦੋ ਅੱਖਰਾਂ ਵਿੱਚ
ਗੱਲ ਕਰਨੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਦੁਨੀਆਂ ਲਈ ਜੀਵਨ
-- ਜਾਚ ਦਾ ਮਾਨੋ ਗ੍ਰੰਥ ਹੈ। ਸਮਾਜਿਕ, ਭਾਈਚਾਰਕ, ਧਾਰਮਿਕ ਅਤੇ ਸਦਾਚਾਰਕ ਕਦਰਾਂ—ਕੀਮਤਾਂ ਨਾਲ
ਭਰਪੂਰ ਗ੍ਰੰਥ ਹੈ। ਰੱਬੀ ਗੁਣਾਂ ਨੂੰ ਅਪਨਾ ਕੇ ਪਰਮਾਤਮਾ ਨਾਲ ਸਾਂਝ ਪਾਉਣ ਦਾ ਸੁੰਦਰ ਰਸਤਾ
ਦਿਖਾਇਆ ਹੈ।
ਅੱਜ ਵਿਗਿਆਨ ਦਾ ਯੁੱਗ ਹੈ, ਤਰਕ ਦਾ ਯੁੱਗ ਹੈ। ਜੋ ਘਟਨਾ ਵਿਗਿਆਨ ਨਾਲ ਮੇਲ
ਨਹੀਂ ਖਾਂਦੀ, ਉਸ ਘਟਨਾ ਨੂੰ ਅੱਜ ਦਾ ਵਿਦਿਆਰਥੀ ਇੱਕ ਮਿੰਟ ਵਿੱਚ ਰਦ ਕਰ ਦੇਂਦਾ ਹੈ। ਨਿਰਸੰਦੇਹ,
ਮਨੁੱਖ ਨੇ ਬੇ-ਰੋਕ ਟੋਕ ਤਰੱਕੀ ਦੀਆਂ ਸਿੱਖਰਾਂ ਨੂੰ ਛੋਹਿਆ ਹੈ। ਮਨੁੱਖੀ ਜੀਵਨ ਦੇ ਸੁੱਖ ਅਰਾਮ
ਦੀਆਂ ਸਹੂਲਤਾਂ ਦਿਨ – ਬ – ਦਿਨ ਨਿੱਤ ਨਵੀਆਂ ਤੋਂ ਨਵੀਆਂ ਆ ਰਹੀਆਂ ਹਨ, ਪਰ ਸਦਾਚਾਰਕ ਕਦਰਾਂ -
ਕੀਮਤਾਂ ਤੋਂ ਬਿਨਾਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ। ਸਦਾਚਾਰਕ ਕੀਮਤ ਵਿਗਿਆਨ ਨੂੰ
ਸਹੀ ਸੇਧ ਤੇ ਚੱਲਣ ਦੀ ਪਰੇਰਨਾ ਕਰਦੀ ਹੈ। ਜੋ ਸਦਾਚਾਰਕ ਕੀਮਤਾਂ ਦੇ ਮਹੱਤਵ ਨੂੰ ਨਹੀਂ ਸਮਝਦਾ, ਉਹ
ਸਿਰ ਫਿਰਿਆ ਵਿਗਿਆਨੀ ਇੱਕ ਬਟਨ ਦਬਾ ਕੇ ਸਾਰੀ ਮਨੁੱਖਤਾ ਨੂੰ ਤਬਾਹੀ ਦੇ ਕੰਢੇ ਤੇ ਪਹੁੰਚਾਅ ਸਕਦਾ
ਹੈ। ਅੱਜ ਦਾ ਯੁੱਗ ਮਿਥਿਹਾਸ, ਕਰਾਮਾਤ ਤੇ ਕਰਮਕਾਂਡ ਵਰਗੀਆਂ ਬੇਲੋੜੀਆਂ ਰਸਮਾਂ ਨੂੰ ਆਗਿਆ ਨਹੀਂ
ਦੇਂਦਾ। ਗੁਰੂ ਗ੍ਰੰਥ
ਸਾਹਿਬ
ਜੀ ਵਿਚਲੀ ਬਾਣੀ ਨੂੰ ਜ਼ਰਾ ਕੁ ਗਹੁ ਕਰਕੇ ਦੇਖਿਆ ਜਾਏ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਸਿੱਖਾਂ ਦਾ
ਇਹ ਮਹਾਨ ਗ੍ਰੰਥ ਸਾਰੀ ਦੁਨੀਆਂ ਨੂੰ ਸੱਚ ਦਾ ਉਪਦੇਸ਼ ਦੇ ਕੇ ਆਪਣੇ ਪਿਆਰ ਕਲ਼ਾਵੇ ਵਿੱਚ ਲੈ ਲੈਂਦਾ
ਹੈ, ਪਿਆਰ ਗੱਲਵੱਕੜੀ ਵਿੱਚ ਲੈ ਲੈਂਦਾ ਹੈ। ਇਹ ਮਹਾਨ ਗ੍ਰੰਥ ਦੁਨੀਆਂ ਦੇ ਧਾਰਮਿਕ ਮਾਰਗ ਨੂੰ
ਵਿਗਿਆਨਕ ਪੱਖ ਵਿੱਚ ਪੇਸ਼ ਕਰਦਾ ਹੈ। ਜੀਵਨ ਦੇ ਹਰ ਖੇਤਰ ਵਿੱਚ ਬਿਬੇਕ ਵਿਚਾਰ ਨੂੰ ਮੁੱਖ ਰੱਖਿਆ
ਹੈ। ਵੀਚਾਰ ਨਾਲ ਪੜ੍ਹਨਾ ਤੇ ਉਸ ਦੇ ਭੇਦ ਨੂੰ ਸਮਝਣਾ, ਫਿਰ ਹੋਰਨਾਂ ਨੂੰ ਸਮਝਾਉਣਾ, ਵੀਚਾਰ, ਗਿਆਨ
ਦੇ ਰਸਤੇ ਨੂੰ ਅਖਤਿਆਰ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਇਸ ਪਰਥਾਏ ਗੁਰੂ ਨਾਨਕ ਸਾਹਿਬ ਜੀ ਦਾ ਇੱਕ
ਖ਼ਿਆਲ ਸਾਡਾ ਰਾਹ ਰੁਸ਼ਨ ਕਰਦਾ ਹੈ।
ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥
ਸਲੋਕ ਮ: ੧॥ ੧੨੪੫ ---
ਦੁਨੀਆਂ ਦੇ ਸਾਰੇ ਧਾਰਮਿਕ ਗ੍ਰੰਥ ਸਤਿਕਾਰ ਯੋਗ ਹਨ। ਹਰ ਗ੍ਰੰਥ ਵਿੱਚ ਥੋੜੀ
ਬਹੁਤ ਧਰਮ ਦੀ ਸਚਾਈ ਹੋ ਸਕਦੀ ਹੈ ਪਰ ਉਹਨਾਂ ਗ੍ਰੰਥਾਂ ਵਿੱਚ ਕੁੱਝ ਘਾਟਾਂ ਅਜੇਹੀਆਂ ਰੜਕਦੀਆਂ ਹਨ,
ਜੋ ਤਰਕ ਦੀ ਕਸਵੱਟੀ ਤੇ ਖਰੀਆਂ ਨਹੀਂ ਉੱਤਰਦੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸਾਂਜ ਅਖੌਤੀ
ਜਾਤੀਆਂ ਨਾਲ ਹੈ ਉਹ ਹੋਰ ਕਿਸੇ ਵੀ ਗ੍ਰੰਥ ਵਿੱਚ ਵੇਖਣ ਨੂੰ ਨਹੀਂ ਮਿਲਦੀ। ਇਹ ਆਪਸੀ ਭਾਈਚਾਰੇ ਦਾ
ਸੁਨੇਹਾਂ ਪ੍ਰਦਾਨ ਕਰਦਾ ਅਦੁੱਤੀ ਗ੍ਰੰਥ ਹੈ। ਇਸ ਦੀ ਸਭ ਤੋਂ ਪਹਿਲੀ ਅਤੇ ਵੱਡੀ ਮਹਾਨਤਾ ਸੱਚ ਦੇ
ਅਧਾਰਤ ਹੈ। ਸੱਚ ਉਹ ਹੈ ਜੋ ਕਦੇ ਵੀ ਮੈਲਾ ਨਹੀਂ ਹੋ ਸਕਦਾ।
ਸਚੁ ਪੁਰਾਣਾ ਨ ਥੀਐ, ਨਾਮੁ ਨ ਮੈਲਾ ਹਇ॥
ਪੰਨਾ ੧੨੪੮
ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਾਰ ਸਚ ਹੈ ਓਥੇ ਨਾਲ ਹੀ ਸਚ
ਦੀ ਵਿਆਖਿਆ ਕੀਤੀ ਗਈ ਹੈ । ਕੁੱਝ ਕੁ ਵੰਨਗੀਆਂ ਹੇਠਾਂ ਦਰਜ ਹਨ:-------
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਪੰਨਾ ੪੭੦ –
ਕਹੁ ਨਾਨਕ ਸਚੁ ਧਿਆਈਐ॥
ਸੁਚਿ ਹੋਵੈ ਤਾ ਸਚੁ ਪਾਈਐ॥
ਪੰਨਾ ੪੭੨ –
ਆਪੁ ਗਵਾਇ ਸੇਵਾ ਕਰੈ ਤਾ ਕਿਛੁ ਪਾਏ ਮਾਨੁ॥
ਪੰਨਾ ੪੭੪—
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥
ਪੰਨਾ ੧੩੮੪
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥
ਪਹਿਲਾ ਵਸਤ ਪਹਿਛਾਣ ਕੈ ਤਾਂ ਕੀਚੈ ਵਾਪਾਰੁ॥
ਪੰਨਾ ੧੪੧੦ –
ਨਾਨਕ ਭਗਤਾਂ ਸਦਾ ਵਿਗਾਸੁ॥ ਸੁਣੀਐ ਦੂਖ ਪਾਪ ਕਾ ਨਾਸੁ॥
ਜਪੁ
ਕੂੜ ਨਿਖੁਟੈ ਨਾਨਕਾ ਓੜਕਿ ਸਚਿ ਰਹੀ॥
ਪੰਨਾ ੯੫੩ –
ਨਾਨਕ ਦੁਖੀਆ ਸਭੁ ਸੰਸਾਰ॥
ਪੰਨਾ ੯੫੪ –
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥
ਪੰਨਾ ੧੪੧੧ –
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਚਾਈਆਂ ਦੋ ਦੂਣੀ ਚਾਰ ਵਾਂਗ ਅਟੱਲ਼ ਤੇ ਸਚ
ਹਨ। ਦੁਨੀਆਂ ਦਾਰੀ ਲਈ ਜ਼ਿਉਂਦਾ ਮਨੁੱਖ ਆਪਣੇ ਆਤਮਿਕ ਗੁਣਾਂ ਨੂੰ ਗਵਾ ਲੈਂਦਾ ਹੈ। ਦੁਨੀਆਂ ਦੇ
ਅਜੀਬ ਤਰੀਕੇ ਨੂੰ ਗੁਰੂ ਨਾਨਕ ਸਾਹਿਬ ਜੀ ਸਲੋਕ ਵਾਰਾਂ ਤੇ ਵਧੀਕ ਅੰਦਰ ਬਿਆਨ ਕਰਦੇ ਹਨ।
ਨਾਨਕ ਦੁਨੀਆਂ ਕੈਸੀ ਹੋਈ॥ ਸਾਲਕੁ ਮਿਤੁ ਨ ਰਹਿਓ ਕੋਈ॥
ਭਾਈ ਬੰਧੀ ਹੇਤੁ ਚੁਕਾਇਆ॥ ਦੁਨੀਆਂ ਕਾਰਣਿ ਦੀਨੁ ਗਵਾਇਆ॥
ਪੰਨਾ ੧੪੧੦
ਗੁਰੂ ਗ੍ਰੰਥ ਸਾਹਿਬ ਜੀ ਦੀ ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਇਸ ਗ੍ਰੰਥ ਅੰਦਰ
ਹਰ ਉਸ ਮਹਾਂ ਪੁਰਸ਼ ਦੀ ਬਾਣੀ ਨੂੰ ਦਰਜ ਕੀਤਾ ਗਿਆ ਹੈ ਜਿਸ ਦਾ ਸਿਧਾਂਤ ਇੱਕ ਪਰਮਾਤਮਾ ਦੇ ਗੁਣਾਂ
ਨਾਲ ਭਰਿਆ ਹਇਆ ਸੀ। ਦੂਸਰਾ ਹਰੇਕ ਪ੍ਰਾਣੀ ਨੂੰ ਬਰਾਬਰ ਦਾ ਦਰਜਾ ਦੇ ਕੇ ਸਮੁੱਚੀ ਮਨੁੱਖਤਾ ਨੂੰ
ਹੱਦਾਂ ਵਲ਼ਗਣਾਂ ਤੋਂ ਬਾਹਰ ਕੱਢਿਆ ਗਿਆ ਹੈ। ਭਾਰਤ ਅੰਦਰ ਜੋ ਸਭਿਆਚਾਰ ਚੱਲ ਰਿਹਾ ਸੀ ਉਸ ਵਿੱਚ
ਮਲੇਸ਼ ਤੇ ਕਾਫਰ ਸ਼ਬਦਾਂ ਦਾ ਬੋਲ ਬਾਲਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਸ ਵਲਗਣ ਨੂੰ ਤੋੜਿਆ ਹੀ
ਨਹੀਂ ਸਗੋਂ ਸ਼ੂਦਰ ਅਖਵਾਉਣ ਵਾਲਿਆਂ ਨੂੰ ਆਪਣੇ ਬਰਾਬਰ ਬਿਠਾਇਆ ਹੈ। ਭਗਤ ਰਵਿਦਾਸ ਜੀ, ਕਬੀਰ ਜੀ,
ਸੈਣ ਜੀ, ਸਧਨਾ ਜੀ, ਨਾਮਦੇਵ ਜੀ, ਤ੍ਰਿਲੋਚਣ ਜੀ, ਫਰੀਦ ਜੀ, ਧੰਨਾ ਜੀ, ਬੇਣੀ ਜੀ, ਰਾਮਾ ਨੰਦ ਜੀ,
ਭੀਖਨ ਜੀ, ਜੈ ਦੇਵ ਜੀ, ਪੀਪਾ ਜੀ ਸਤਾ ਜੀ, ਬਲਵੰਡ ਜੀ, ਸੁੰਦਰ ਜੀ ਅਤੇ ਗਿਆਰਾਂ ਭੱਟਾਂ ਦੀ ਬਾਣੀ
ਅੰਕਤ ਕੀਤੀ ਹੈ; ਜਾਤੀ ਬੰਧਨ ਤੋੜਿਆ ਹੈ। ਸ਼ੂਦਰ ਅਖਵਾਉਣ ਵਾਲਿਆਂ ਨੂੰ ਸਿੰਘਾਸਣ ਤੇ ਬਿਠਾਇਆ ਹੈ।
ਉੱਚੀ ਜਾਤ ਦਾ ਹੰਕਾਰ ਪਾਲਣ ਵਾਲੇ ਬ੍ਰਾਹਮਣ ਨੂੰ ਕਬੀਰ ਸਾਹਿਬ ਜੀ ਨੇ ਵਿੰਆਗਾਤਿਮਕ ਢੰਗ ਨਾਲ
ਪੁਛਿਆ ਹੈ, ਐ ਬ੍ਰਾਹਮਣ ਦੇਵਤਾ ਜੀ ਕੀ ਆਪ ਜੀ ਦੇ ਜਨਮ ਲੈਣ ਦਾ ਤਰੀਕਾ ਕੋਈ ਦੁਨੀਆਂ ਨਾਲੋਂ ਵੱਖਰਾ
ਹੈ। ਜਿਸ ਤਰ੍ਹਾਂ ਇੱਕ ਆਮ ਆਦਮੀ ਜਨਮ ਲੈਂਦਾ ਹੈ, ਓਸੇ ਤਰ੍ਹਾਂ ਤੂੰ ਸੰਸਾਰ ਵਿੱਚ ਆਇਆ ਏਂ। ਕੀ
ਤੇਰੇ ਸਰੀਰ ਵਿੱਚ ਖ਼ੂਨ ਦੀ ਥਾਂ ਤੇ ਦੁੱਧ ਚੱਲ ਰਿਹਾ ਹੈ? ਅਸਲ ਬ੍ਰਹਾਮਣ ਤਾਂ ਉਹ ਹੈ ਜੋ ਰੱਬੀ
ਗੁਣਾਂ ਦੀ ਵੀਚਾਰ ਕਰਕੇ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲ ਲੈਂਦਾ ਹੈ। ਊਚ-ਨੀਚ, ਜਾਤ—ਪਾਤ ਦੇ
ਵਖਰੇਵੇਂ ਨੂੰ ਤਾਰ ਤਾਰ ਕਰਦਾ ਸ਼ਬਦ ਰਾਗ ਗਉੜੀ ਅੰਦਰ ਅੰਕਤ ਹੈ:---
ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮੁ ਬਿੰਦੁ ਤੇ ਸਭ ਉਤਪਾਤੀ॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਇ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ ੧॥
ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀਂ ਆਇਆ॥ ੧
ਰਹਾਉ॥
ਤੁਮ ਕਤ ਬ੍ਰਾਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ ੩॥
ਕਹੁ ਕਬੀਰ ਜੋ ਬ੍ਰਾਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹਮਾਰੈ॥ ੪॥
ਰਾਗ ਗਾਉੜੀ ਬਾਣੀ ਕਬੀਰ ਜੀ ਕੀ ਪੰਨਾ ੩੨੪ –
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਊਚ-- ਨੀਚ, ਜਾਤ-- ਪਾਤ ਦੀ ਵੰਡ ਨੂੰ
ਮੁੱਢੋਂ ਖਤਮ ਕਰਦੀ ਹੈ। ਇਹ ਉਪਦੇਸ਼ ਉੱਘੜ ਕੇ ਸਾਹਮਣੇ ਆਉਂਦਾ ਹੈ –
“ਏਕੁ ਪਿਤਾ ਏਕਸ ਕੇ ਹਮ ਬਾਰਿਕ”
ਅਤੇ ਅਸੀਂ ਸਾਰੇ ਇੱਕ ਪਰਮਾਤਮਾ ਦੇ ਨੂਰ ਤੋਂ ਪੈਦਾ ਹੋਏ ਹਾਂ। ਅਸੀਂ ਆਪਣਿਆਂ ਕਰਮਾਂ ਕਰਕੇ ਉੱਚੇ
ਨੀਵੇਂ ਹੋ ਸਕਦੇ ਹਾਂ, ਨਾ ਕਿ ਜਨਮ ਕਰਕੇ।
ਇਸ ਮਹਾਨ ਗ੍ਰੰਥ ਅੰਦਰ ਤੀਸਰਾ ਨੁਕਤਾ ਬਹੁਤ ਹੀ ਮਹੱਤਵ ਪੂਰਨ ਹੈ। ਸਮਾਜ
ਅਤੇ ਧਰਮ ਅੰਦਰ ਆਈ ਗਿਰਾਵਟ ਨੂੰ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਧਰਮ ਦੇ ਨਾਂ ਤੇ ਸਮਾਜ ਵਿੱਚ ਹੋ
ਰਹੀ ਲੁੱਟ ਦਾ ਜ਼ਿਕਰ ਕਰਕੇ ਇੱਕ ਸੁੰਦਰ ਸਮਾਜ ਦੀ ਸਿਰਜਣਾ ਕੀਤੀ ਗਈ ਹੈ। ਧਰਮੀ ਮਨੁੱਖ ਨੂੰ ਬਾਹਰਲੀ
ਦਿਖਾਵਟ ਬੰਦ ਕਰਨ ਲਈ ਆਖਿਆ ਹੈ। ਅੰਦਰਲਾ ਹਿਰਦਾ ਧਰਮੀ ਬਣਾਉਣ ਦਾ ਉਪਦੇਸ਼ ਸਾਡੇ ਸਾਹਮਣੇ ਹੈ।
ਮਨੁੱਖ ਦੇ ਪਰਛਾਵਿਆਂ ਤੋਂ ਡਰਨ ਵਾਲੇ ਨੂੰ ਨਕਲੀ ਲਕੀਰਾਂ ਕੱਢਦਿਆਂ ਜਦੋਂ ਗੁਰੂ ਨਾਨਕ ਸਹਿਬ ਜੀ
ਦੇਖਦੇ ਹਨ ਤਾਂ ਉਸੇ ਵੇਲੇ ਹੀ ਉਸ ਦੇ ਪਾਖੰਡ ਨੂੰ ਉਸ ਦੇ ਸਾਹਮਣੇ ਰੱਖਦੇ ਹਨ:---
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ
ਮੁਠੀ ਕ੍ਰੋਧ ਚੰਡਾਲਿ॥
ਕਾਰੀ ਕਢੀ ਕੀ ਥੀਐ ਜਾਂ ਚਾਰੇ ਬੈਠੀਆਂ ਨਾਲਿ॥
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ॥
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਈ॥
ਸਲੋਕ ਮ: ੧ ਪੰਨਾ ੯੧ –
ਕਾਜ਼ੀ, ਬ੍ਰਾਹਮਣ, ਮੁਲਾਂ ਤੇ ਜੋਗੀ ਆਪਣੇ ਫ਼ਰਜ਼ਾਂ ਤੋਂ ਬੁਰੀ ਤਰ੍ਹਾਂ ਤਿਲਕ
ਚੁੱਕੇ ਸਨ। ਝੂਠ ਤੇ ਵੱਢੀ ਇਹਨਾਂ ਦੇ ਜੀਵਨ ਦਾ ਅਧਾਰ ਬਣ ਚੁੱਕਿਆ ਸੀ। ਜੋਗੀ ਜੀਵਨ ਜੁਗਤ ਤੋਂ
ਬਹੁਤ ਪਿੱਛੇ ਰਹਿ ਗਿਆ ਸੀ। ਅਜਿਹਾ ਕੀਮਤੀ ਖ਼ਜ਼ਾਨਾ ਹੋਣ ਕਰਕੇ ਵੀ ਅਸੀਂ ਗਿਰਾਵਟ ਤੋਂ ਖਹਿੜਾ ਨਹੀਂ
ਛੁਡਾ ਸਕੇ