. |
|
ਸੰਤਾਂ ਦੇ
ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 35)
ਭਾਈ
ਸੁਖਵਿੰਦਰ ਸਿੰਘ 'ਸਭਰਾ'
ਪਿਆਰਾ
ਭਨਿਆਰੇ ਵਾਲਾ
ਬਾਗ਼ਬਾਨੀ ਵਿਭਾਗ, ਪੰਜਾਬ ਦੇ ਅਸਮਾਨਪੁਰ (ਨੂਰਪੁਰ ਬੇਦੀ, ਰੋਪੜ) ਸਥਿਤ
ਸਰਕਾਰੀ ਸੈਰੀਕਲਚਰ ਫਾਰਮ ਦਾ ਇਕ ਚੌਥਾ ਦਰਜਾ ਕਰਮਚਾਰੀ ਇਕ ਬੇਲਦਾਰ ਸੀ ਇਹ ਪਿਆਰਾ ਭਨਿਆਰਾ।
ਕੌਣ ਹੈ ਇਹ ਪਿਆਰਾ?
ਇਹ ਉਹੀ ਪਿਆਰਾ ਹੈ ਜਿਹੜਾ ਬਣ ਗਿਐ-ਆਪ ਬਣਾਇਆ
ਸਤਿਗੁਰੂ ਪਿਆਰਾ । ਕੇਵਲ 35 ਕਿਲੋ ਭਾਰ
ਦਾ ਸੜਿਆ ਇਹ ਬਿੱਜੂ ਕੀ ਕੁਝ ਕਿਵੇਂ ਬਣਿਆ? ਸਾਰਾ ਹਾਲ ਲਿਖ ਰਹੇ ਹਾਂ। ਇਹਦੇ ਗ੍ਰੰਥ (ਕੂੜ ਕਿਤਾਬ)
ਦੇ ਪੰਨੇ ਪੰਨੇ `ਤੇ ਲਿਖਿਆ ਸਤਿਗੁਰੂ ਪਿਆਰਾ। ਇਹ 2704 ਸਫ਼ੇ ਵਾਲਾ ਕੂੜ ਕਹਾਣੀਆਂ ਨਾਲ ਭਰਿਆ,
ਜਿਹਨੂੰ ਇਹ ਗ੍ਰੰਥ ਆਖਦਾ ਹੈ ਉਹਦੇ ਬਾਹਰ ਜਿਲਦ `ਤੇ ਲਿਖਿਆ ‘ਬਾਣੀ ਪੂਰੇ ਰੱਬ ਦੀ ਪੜ੍ਹੀ ਧਿਆਨ ਦੇ
ਨਾਲ ਸਤਿਗੁਰੂ ਪਿਆਰੇ ਆਪ ਉਚਾਰੀ ਬਾਣੀ।’ ਇਸ ਕਿਤਾਬ ਦੀ ਜਿਲਦ `ਤੇ ਇਹ ਵੀ ਲਿਖਿਆ ਹੈ-ਸਰਬ ਕਲਾ
ਸਮਰੱਥ ਧੰਨ ਧੰਨ ਮਹਾਂਬਲੀ ਅਵਤਾਰ ਸਤਿਗੁਰੂ ਪਿਆਰਾ ਸਿੰਘ ਜੀ।
ਪਿੰਡ ਧਮਾਣਾ ਦੇ ਰਹਿਣ ਵਾਲੇ ਪਿਆਰੇ ਦਾ ਪਿਤਾ ਤੁਲਸੀ ਰਾਮ ਰਾਜ ਮਿਸਤਰੀ
ਵਜੋਂ ਕੰਮਾਂ ਦੇ ਨਾਲ ਨਾਲ ਪਿੰਡ ਧਮਾਣਾ ਵਿਚ ਹੀ ਪੁਰਾਣੀਆਂ ਬਣੀਆਂ ਦੋ ਦੇਹਰੀਆਂ `ਤੇ ਧੂਫ ਬੱਤੀ
ਕਰਦਾ ਹੁੰਦਾ ਸੀ। ਉਹ ਚੌਂਕੀ ਲਾਉਣ ਲੱਗਾ। ਇਹ ਵੀ ਦੱਸਿਆ ਜਾਂਦਾ ਹੈ ਕਿ ਪਿਆਰੇ ਦੇ ਪਿਤਾ ਦੀ ਮੌਤ
ਭੇਦ ਭਰੇ ਹਾਲਾਤ ਵਿਚ ਹੋਈ ਸੀ। ਇਸ ਤੋਂ ਬਾਅਦ ਪਿਆਰਾ ਧੂਫਬੱਤੀ ਕਰਨ ਲੱਗ ਪਿਆ। ਬੇਲਦਾਰੀ ਕਰਨ ਦੇ
ਨਾਲ ਨਾਲ ਉਹ ‘ਬਾਬਾਗਿਰੀ’ ਵੀ ਕਰਦਾ ਰਿਹਾ। ਪਿਆਰੇ ਦੇ ਪਰਿਵਾਰ ਵਿਚ ਤਿੰਨ ਭੈਣਾਂ ਅਤੇ ਤਿੰਨ ਭਰਾ
ਹੋਰ ਸਨ। ਅਤੇ ਬਾਬਾ ਬਣਨ ਤੋਂ ਪਹਿਲਾਂ ਉਹ ਪਿੰਡ ਮਾਜਰੀ ਦੀ ਸੁਰਜੀਤ ਕੌਰ ਉਰਫ਼ ਸੀਸੋ ਨਾਲ ਵਿਆਹਿਆ
ਹੋਇਆ ਸੀ। ਇਸ ਤੋਂ ਇਸਦੇ ਤਿੰਨ ਪੁੱਤਰ ਹਨ। ਇਸ ਤੋਂ ਬਾਅਦ ਇਹਦੇ 2 ਵਿਆਹ ਹੋਰ ਵੀ ਹਨ।
ਅੱਗੇ ਪੜ੍ਹੋ ਕਿ ਕਿਵੇਂ ਇਹਨੇ ਆਪਣੇ ਲਿਖੇ ਝੂਠੇ ਗ੍ਰੰਥ ਨੂੰ, ‘ਗੁਰੂ
ਗ੍ਰੰਥ ਸਾਹਿਬ’ ਆਖਣ ਦੀ ਕੋਝੀ ਹਰਕਤ ਕੀਤੀ। ਲੁਧਿਆਣੇ ਦੇ ਉਹ ਨੌਜਵਾਨ ਵਧਾਈ ਦੇ ਪਾਤਰ ਹਨ ਜਿਨ੍ਹਾਂ
ਨੇ ਇਹਦੀ ਕੂੜ ਕਿਤਾਬ ਨੂੰ ਸਾੜਿਆ। ਉਸ ਤੋਂ ਬਾਅਦ ਇਹਨੇ ਪਿਆਰੇ ਨੇ “ਧੰਨ ਗੁਰੂ ਗ੍ਰੰਥ ਸਾਹਿਬ” ਦੇ
ਸਰੂਪ ਅਗਨ ਭੇਟ ਕਰਵਾਏ। ਇਹ ਜੇਲ੍ਹ ਗਿਆ। ਸਿੱਖ ਸੰਗਤਾਂ ਨੇ ਬੜੀ ਜ਼ੁਅਰਤ ਦਿਖਾਈ।
ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰ ਬੇਦੀ `ਚ ਸਥਿਤ ਪਾਖੰਡੀ ਸਾਧ ਪਿਆਰੇ ਦਾ
ਡੇਰਾ ਸਮੁੱਚੀ ਸਿੱਖ ਕੌਮ ਦੀਆਂ ਨਜ਼ਰਾਂ `ਚ ਭਾਵੇਂ ਉਸ ਦੇ ਪੈਰੋਕਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ
ਸਾਹਿਬ ਦਾ ਅਪਮਾਨ ਹੋਣ ਤੋਂ ਬਾਅਦ ਆਇਆ ਹੈ। ਪਰ ਇਕ ਦਹਾਕਾ ਪਹਿਲਾਂ ਜਿਹੜੀ ਭੰਗ ਇਸ ਡੇਰੇ `ਚ
ਭੁੱਜਦੀ ਰਹੀ ਹੈ, ਉਸ ਬਾਰੇ ਸ਼ਾਇਦ ਇਥੋਂ ਦੇ ਲੋਕਾਂ ਤੋਂ ਬਿਨਾਂ ਕਿਸੇ ਨੂੰ ਕੋਈ ਇਲਮ ਨਹੀਂ। ਇਥੋਂ
ਦੇ ਸਿਰੜੀ ਲੋਕਾਂ ਨੇ ਭਨਿਆਰੇ ਵਿਰੁੱਧ ਲੰਮੀ ਤੇ ਸਿਰੜੀ ਲੜਾਈ ਲੜੀ ਹੈ। ਬਾਕੀ ਜਾਣਕਾਰੀ ਤੋਂ
ਪਹਿਲਾਂ ਇਸ ਡੇਰੇ ਦੇ ਅਤੀਤ `ਤੇ ਇਕ ਨਜ਼ਰ ਮਾਰਦੇ ਹਾਂ। ਉਕਤ ਡੇਰਾ ਜੋ ਸ਼ਿਵਾਲਕ ਦੇ ਨੀਮ ਪਰਬਤਾਂ
`ਤੇ ਸਥਿਤ ਹੈ, ਦਾ ਕੋਈ ਇਤਿਹਾਸਕ ਮਹੱਤਵ ਨਹੀਂ, ਪਰੰਤੂ ਲੋਕਲ ਇਲਾਕੇ ਵਿਚ ਇਹ ਰਵਾਇਤ ਧਾਰਨਾ ਜ਼ਰੂਰ
ਪ੍ਰਚਲਤ ਹੈ ਕਿ ਉਕਤ ਅਸਥਾਨ ਬਾਬਾ ਸ੍ਰੀ ਚੰਦ ਦੇ ਜੀਵਨ ਕਾਲ ਨਾਲ ਸੰਬੰਧਤ ਹੈ, ਪਰੰਤੂ ਇਸ ਦਾ ਕਿਸੇ
ਕੋਲ ਕੋਈ ਠੋਸ ਸਬੂਤ ਨਹੀਂ। ਇਥੇ ਜ਼ਿਕਰਯੋਗ ਹੈ ਕਿ ਜਿਥੇ ਅੱਜਕਲ੍ਹ ਪਿਆਰੇ ਪਾਖੰਡੀ ਦਾ ਡੇਰਾ ਜਿਸ
ਨੂੰ ਕਿ ਡੇਰਾ ਭਨਿਆਰਾ ਵਾਲੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਉਸ ਦੇ ਹੇਠ ਆਉਂਦੀ 19 ਏਕੜ ਤੋਂ
ਜ਼ਿਆਦਾ ਜ਼ਮੀਨ ਜੰਗਲਾਤ ਵਿਭਾਗ ਤੇ ਪਿੰਡ ਧਮਾਣਾ ਦੀ ਸ਼ਾਮਲਾਤ ਹੈ, ਜਿਸ `ਤੇ ਕਿ ‘ਮਹਾਂਬਲੀ ਅਵਤਾਰ’
ਅਖਵਾਉਣ ਵਾਲੇ ਉਕਤ ਅਖੌਤੀ ਪਿਆਰੇ ਨੇ ਆਪਣਾ ਕਬਜ਼ਾ ਕਰ ਰੱਖਿਆ ਸੀ। ਸਮਾਂ ਬੀਤਣ ਨਾਲ ਕੁਝ ਕੁ ਲੋਕ
ਇਸ ਡੇਰੇ ਅੰਦਰ ਆਪਣੀ ਕਰਮਕਾਂਡੀ ਲਾਲਸਾ ਦੀ ਪੂਰਤੀ ਲਈ ਇਥੇ ਆ ਕੇ ਨੱਕ ਰਗੜਦੇ ਰਹੇ ਤੇ ਪਿਆਰੇ ਦਾ
ਤੋਰੀ-ਫੁਲਕਾ ਚੱਲਦਾ ਰਿਹਾ। ਪੰਜਾਬ `ਚ ਜਦੋਂ ਖਾੜਕੂ ਲਹਿਰ ਥਮ ਗਈ ਤਾਂ ਪਿਆਰੇ ਦੇ ਮੁੱਲ ਖਰੀਦੇ
ਪ੍ਰਚਾਰਕਾਂ ਨੇ ਉਸ ਦੀ ਫੋਕੀ ਵਡਿਆਈ ਨੂੰ ਲੋਕਾਂ ਤਕ ਪੰਜਾਬ ਦੇ ਕੋਨੇ-ਕੋਨੇ ਵਿਚ ਘੁੰਮ ਕੇ
ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਡੇਰੇ ਅੰਦਰ ਲੋਕਾਂ ਦੀ ਗਿਣਤੀ ਵਧਣ ਲੱਗੀ। ਇਸੇ ਤਰ੍ਹਾਂ
ਦੀ ਮਾਨਸਿਕਤਾ ਦਾ ਸ਼ਿਕਾਰ ਕਾਂਗਰਸੀ ਮੰਤਰੀ ਬੂਟਾ ਸਿੰਘ ਵੀ ਇਕ ਸਮੇਂ ਇਸ ਡੇਰੇ ਵਿਚ ਆਇਆ ਅਤੇ ਖੁਦ
ਨੂੰ ਮਹਾਂਬਲੀ ਅਖਵਾਉਣ ਵਾਲੇ ਪਿਆਰੇ ਤੋਂ ਅਸ਼ੀਰਵਾਦ ਲੈ ਕੇ ਗਿਆ। (ਪਿਛਲੇ ਸਮੇਂ ਬੂਟਾ ਸਿੰਘ ਨੇ
ਸਿੱਖਾਂ ਦੇ ਵਿਰੋਧ ਵਿਚ ਦਿੱਲੀ ਸਰਕਾਰ ਦੀ ਰੱਜ ਕੇ ਸੇਵਾ ਕੀਤੀ, ਜਿਸ ਕਾਰਨ ਇਸ ਨੂੰ ਖ਼ਾਲਸਾ ਪੰਥ
ਵਿਚੋਂ ਛੇਕ ਦਿੱਤਾ ਸੀ, ਜਿਸ ਕਾਰਨ ਬੂਟਾ ਸਿੰਘ ਦੇ ਲੜਕੇ ਨੂੰ ਵਿਆਹੁਣ ਲਈ ਸਿੱਖ ਪਰਿਵਾਰਾਂ `ਚੋਂ
ਕੋਈ ਲੜਕੀ ਨਹੀਂ ਮਿਲੀ, ਆਖ਼ਰ ਇਸ ਨੂੰ ਇਕ ਬੰਗਾਲਣ ਲੜਕੀ ਨੂੰ ਆਪਣੀ ਨੂੰਹ ਬਣਾਉਣਾ ਪਿਆ ਸੀ। ਫਿਰ
ਬਾਅਦ ਵਿਚ ਪ੍ਰੋ: ਮਨਜੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੁਝ ਦਿਨ ਭਾਂਡੇ
ਮਾਂਜਣ ਦੀ ਸਜ਼ਾ ਲਾ ਕੇ ਪੰਥ ਵਿਚ ਸ਼ਾਮਲ ਕਰ ਲਿਆ ਸੀ) ਇਸ ਤੋਂ ਬਾਅਦ ਉਹ ਨਿਰੰਤਰ ਕਈ ਵਾਰ ਡੇਰੇ
ਆਉਂਦਾ ਰਿਹਾ। ਜਿਸ ਦੇ ਸਬੂਤ ਅੱਜ ਵੀ ਉਸ ਡੇਰੇ `ਚ ਲੱਗੇ ਨੀਂਹ ਪੱਥਰ ਤੋਂ ਮਿਲਦੇ ਹਨ। ਇਸ ਤੋਂ
ਬਾਅਦ ਪਿਆਰੇ ਦੀ ਬੱਲੇ-ਬੱਲੇ ਹੋ ਗਈ ਤੇ ‘ਅੰਨ੍ਹੇ ਪਿਆਰੇ ਦੇ ਹੱਥ ਬਟੇਰਾ ਆ ਗਿਆ। ’
ਸਿੱਖੀ `ਤੇ ਸਾਜਿਸ਼ੀ ਹਮਲਾ
ਜਦੋਂ ਭਨਿਆਰੇ ਦੇ ਖੂਹ ਟਿੰਡਾਂ ਬਿਨਾਂ ਗਿੜਨ
ਲੱਗ ਪਏ ਤਾਂ ਉਸ ਨੇ ਸਿੱਖੀ `ਤੇ ਸਾਜਿਸ਼ੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ।
ਜ਼ਿਕਰਯੋਗ ਗੱਲ ਇਹ ਹੈ ਕਿ ਪਿਆਰਾ ਖ਼ੁਦ ਤਾਂ ਕੋਈ ਇਲਮ ਨਹੀਂ ਜਾਣਦਾ ਪਰੰਤੂ ਉਹ ਕਿਹੜਾ ਮਨਸੂਬਾ ਸੀ,
ਜੋ ਉਸ ਦੇ ਪਿੱਛੇ ਚੱਲ ਰਿਹਾ ਸੀ? ਉਸ ਨੂੰ ਸਿਰ `ਤੇ ਕਲਗੀ ਲਗਾ ਕੇ ਹੱਥ `ਤੇ ਬਾਜ਼ ਬਿਠਾ ਕੇ ਗੁਰੂ
ਕਲਗੀਆਂ ਵਾਲਾ ਅਖਵਾਉਣ ਲਈ ਕਿਸੇ ਨੇ ਚੁੱਕਣਾ ਦਿੱਤੀ? ਕਿਸ ਨੇ ਉਸ ਨੂੰ ਗ੍ਰੰਥ (ਕੂੜ ਕਿਤਾਬ) ਲਿਖਣ
ਲਈ ਕਿਹਾ? ਇਹ ਸਾਰੀਆਂ ਗੱਲਾਂ ਰਾਜ਼ ਹਨ, ਜਿਨ੍ਹਾਂ ਨੂੰ ਅਜੇ ਤਕ ਬੇਨਕਾਬ ਨਹੀਂ ਕੀਤਾ ਗਿਆ। ਪਿਆਰੇ
ਦੀ ਕੂੜ ਕਿਤਾਬ ਵਿਚ ਗੁਰਬਾਣੀ ਦੀਆਂ ਤੁਕਾਂ ਨੂੰ ਵਿਗਾੜ ਕੇ ਜਿਥੇ ਬਾਣੀ ਦਾ ਘੋਰ ਨਿਰਾਦਰ ਕੀਤਾ
ਗਿਆ ਹੈ, ਉਥੇ ਕਈ ਥਾਂਵਾਂ `ਤੇ ‘ਨਾਨਕ’ ਸ਼ਬਦ ਕੱਟ ਕੇ ਪਿਆਰਾ ਸ਼ਬਦ ਲਿਖਿਆ ਗਿਆ ਹੈ। ਇਹ ਸਾਰੀਆਂ
ਗੱਲਾਂ ਸਿੱਖ ਮਾਨਸਿਕਤਾ ਲਈ ਹਿਰਦੇਵੇਧਕ ਹਨ। ਉਸ ਦੇ ਡੇਰੇ `ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਹੱਥ ਲਿਖਤ ਸਰੂਪ ਮਿਲਿਆ ਹੈ, ਉਹ ਵੀ ਇਕ ਸਿੱਖ ਕੌਮ ਲਈ ਵੱਡਾ ਸਵਾਲ ਬਣ ਕੇ ਖੜ੍ਹੀ ਹੈ ਕਿ ਉਸ ਦੇ
ਡੇਰੇ `ਚ ਉਹ ਸਰੂਪ ਕਿੱਥੋਂ ਆਇਆ? ਜਿਸ ਰਾਤ ਡੇਰੇ `ਚ ਪੁਲੀਸ ਅਪਰੇਸ਼ਨ ਹੋਇਆ, ਉਸ ਤੋਂ ਦੂਜੇ ਦਿਨ
ਜਦੋਂ ਮੈਂ ਡੇਰਾ ਭਨਿਆਰਾਂ ਵਾਲੀ ਗਿਆ ਤਾਂ ਪਿਆਰੇ ਦੀ ਇਕ ਝੌਂਪੜੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਪਵਿੱਤਰ ਸਰੂਪ ਨੂੰ ਬੇਅਦਬੀ ਢੰਗ ਨਾਲ ਪਈ ਤੱਕਿਆ। ਉਕਤ ਸਰੂਪ ਨੂੰ ਇਕ ਪੁਰਾਣੇ ਟਰੰਕ ਵਿਚ
ਪਾ ਕੇ ਪਿਆਰੇ ਨੇ ਆਪਣਾ ਨਿਕ-ਸੁਕ ਸਮਾਨ ਵਿਚ ਰੱਖਿਆ ਹੋਇਆ ਸੀ। ਡੇਰੇ ਵਿਚ ਅਪਰੇਸ਼ਨ ਦੀ ਦੇਖ-ਰੇਖ
ਕਰਦੇ ਡੀ: ਐਸ: ਪੀ: ਅਨੰਦਪੁਰ ਸਾਹਿਬ ਸ: ਜਗਦੀਸ਼ ਸਿੰਘ ਖਹਿਰਾ ਨੇ ਕਿਹਾ ਕਿ ਅਸੀਂ ਕਿੰਨੇ ਵਡਭਾਗੀ
ਹਾਂ ਕਿ ਸਾਨੂੰ 18ਵੀਂ ਸਦੀ ਦੀ ਉਕਤ ਹੱਥ ਲਿਖਤ ਸਰੂਪ ਦੇ ਦਰਸ਼ਨ ਹੋ ਗਏ। ਪਰ ਜਦੋਂ ਮੈਂ ਉਨ੍ਹਾਂ
ਨੂੰ ਪੁੱਛਿਆ ਕਿ ਤੁਸਾਂ ਇਸ ਸਰੂਪ ਬਾਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸੂਚਿਤ ਕੀਤਾ ਹੈ, ਤਾਂ
ਉਹਨਾਂ ਨੇ ਆਪਣੀ ਮਜ਼ਬੂਰੀ ਦੱਸੀ, ਜਿਸ ਤਹਿਤ ਮੈਂ ਪਹਿਲਾਂ ਮੈਨੇਜ਼ਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ
ਸੂਚਨਾ ਦਿੱਤਾ ਤੇ ਫੋਨ `ਤੇ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਸੰਪਰਕ ਕੀਤਾ, ਜਿਸ ਕਾਰਨ ਉਕਤ ਸਰੂਪ
ਕੇਸਗੜ੍ਹ ਪਹੁੰਚਾਇਆ।
ਸਿੱਖ ਕੌਮ ਪ੍ਰਤੀ ਪਿਆਰੇ ਦੀ ਗੰਦੀ ਆਤਮਾ ਨਫ਼ਰਤ ਨਾਲ ਨੱਕੋ-ਨੱਕ ਭਰੀ ਪਈ
ਸੀ। 1998 ਵਿਚ ਜਦੋਂ ਅਕਾਲ ਤਖ਼ਤ ਸਾਹਿਬ ਦੇ ਮੌਕੇ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਉਸ ਨੂੰ ਅਕਾਲ
ਤਖ਼ਤ ਸਾਹਿਬ `ਤੇ ਤਲਬ ਹੋਣ ਦੀ ਹਿਦਾਇਤ ਕੀਤੀ ਤਾਂ ਉਹ ਹੱਥ `ਚ ਜੁੱਤੀ ਫੜ੍ਹ ਕੇ ਅਕਸਰ ਆਖਦਾ ਸੀ,
ਕਿ ਅਕਾਲ ਤਖ਼ਤ ਨੂੰ ਮੇਰੀ ਜੁੱਤੀ ਜਾਵੇਗੀ। ਪਿਆਰੇ ਵੱਲੋਂ 2704 ਪੰਨੇ ਦੀ ਜੋ ਕੂੜ ਕਿਤਾਬ
(ਭਵਸਾਗਰ) ਲਿਖੀ ਹੈ, ਉਸ ਵਿਚ 19 ਸੰਗੀਨ ਇਤਰਾਜ਼ ਹਨ, ਜੋ ਸਿੱਧੇ ਸਿੱਖ ਭਾਵਨਾਵਾਂ `ਤੇ ਸੱਟ ਮਾਰਨ
ਵਾਲੇ ਹਨ। ਇਨ੍ਹਾਂ ਵਿਚ ਉਸ ਨੇ ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ, ਸ੍ਰੀ ਦਰਬਾਰ ਸਾਹਿਬ
ਦੇ ਖਿਲਾਫ਼ ਬਹੁਤ ਹੀ ਊਲ ਜਲੂਲ ਲਿਖਿਆ ਹੈ, ਪਰ ਅੱਜ ਛਿੱਤਰਾਂ ਤੋਂ ਡਰਦਾ ਉਹ ਖ਼ੁਦ ਆਖ ਰਿਹਾ ਹੈ ਕਿ
ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ ਹਾਂ। ਇਸ ਤੋਂ ਪਹਿਲਾਂ ਜਦੋਂ ਉਸ ਦੀ ਕੂੜ ਦੀ
ਦੁਕਾਨ ਚੱਲਦੀ ਸੀ, ਉਹ ਸਿੱਖ ਭਾਵਨਾਵਾਂ ਨੂੰ ਭੜਕਾਉਣ ਲਈ ਤਰ੍ਹਾਂ-ਤਰ੍ਹਾਂ ਦੇ ਮਨਸੂਬੇ ਘੜਦਾ ਸੀ।
ਉਹ ਕਦੇ ਡੁਪਲੀਕੇਟ ਨਿਹੰਗ ਬਣਾ ਕੇ ਉਨ੍ਹਾਂ ਤੋਂ ਬਿਪਰਨਵਾਦੀ ਕੰਮ ਕਰਾਉਂਦਾ। ਕਦੇ ਗੁਰੂ ਗੋਬਿੰਦ
ਸਿੰਘ ਜੀ ਦੀ ਫੋਟੋ ਹੇਠਾਂ ਅਤੇ ਆਪਣੀ ਫੋਟੋ ਉੱਤੇ ਲਗਾਉਂਦਾ। ਉਸ ਨੇ ਆਪਣੀ ਕੂੜ ਕਿਤਾਬ ਵਿਚ
ਡੰਡਾਉਤ ਕਰਦੇ ਇਕ ਨਿਹੰਗ ਸਿੰਘ ਦੇ ਭੇਸ ਵਿਚ ਕਿਸੇ ਭੇਖੀ ਵਿਅਕਤੀ ਉੱਤੇ ਆਪਣਾ ਪੈਰ ਧਰਕੇ ਵੀ ਫੋਟੋ
ਲਗਵਾਈ ਹੈ। ਉਹ ਪਾਖੰਡ ਦਾ ਮੁਜ਼ਾਹਰਾ ਕਰਨ ਲਈ ਕਦੇ ਘੋੜੇ `ਤੇ ਚੜ੍ਹਦਾ, ਕਦੇ ਹਾਥੀ `ਤੇ ਅਤੇ ਕਦੇ
ਉਹ ਰੱਥ `ਤੇ ਚੜ੍ਹ ਕੇ ਕੂੜ ਪ੍ਰਚਾਰ ਕਰਦਾ। ਉਸ ਨੇ ਸੁਰਜੀਤ ਕੌਰ, ਭੁਪਿੰਦਰ ਕੌਰ ਤੇ ਕੁਸਮ ਦੇਵੀ
ਨਾਂਅ ਦੀਆਂ ਤਿੰਨ ਔਰਤਾਂ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਇਲਾਵਾ ਅਨੇਕਾਂ ਅਣਵਿਆਹੀਆਂ ਨੌਜਵਾਨ
ਕੁੜੀਆਂ ਉਸ ਨੇ ਆਪਣੇ ਡੇਰੇ ਵਿਚ ਰੱਖੀਆਂ ਹੋਈਆਂ ਸਨ। ਉਸ ਦੇ ਇਕ ਸਾਬਕਾ ਚੇਲੇ ਦਾ ਕਹਿਣਾ ਹੈ ਕਿ
ਉਹ ਹੁਸੀਨ ਤੋਂ ਹੁਸੀਨ ਕੁੜੀ ਦਾ ਸ਼ੌਕੀਨ ਸੀ। ਉਸ ਦੇ ਕਈ ਅਜਿਹੇ ਸ਼ੌਂਕ ਸਨ ਜੋ ਸਮਾਜ ਅਤੇ ਧਰਮ ਤੋਂ
ਉਲਟ ਸਨ। ਡੇਰੇ ਵਿਚੋਂ ਅਪਰੇਸ਼ਨ ਉਪਰੰਤ ਜਿਥੇ ਉਹ ਬੈਠਿਆ ਕਰਦਾ ਸੀ, ਉਸ ਕਮਰੇ ਵਿਚੋਂ ਬਲਿਊ
ਫਿਲਮਾਂ, ਸੈਕਸ ਵਧਾਉਣ ਦੇ ਅਮਰੀਕਨ ਕੈਪਸੂਲ, ਜਿਨ੍ਹਾਂ ਦੀ ਕੀਮਤ ਹਜ਼ਾਰਾਂ ਰੁਪਏ ਦੱਸੀ ਜਾਂਦੀ ਹੈ।
ਵੱਖ-ਵੱਖ ਥਾਂਵਾਂ ਤੋਂ ਕੁੜੀਆਂ ਵੱਲੋਂ ਪਿਆਰੇ ਨੂੰ ਲਿਖੇ ਪ੍ਰੇਮ ਪੱਤਰ ਤੇ ਤਸਵੀਰਾਂ ਆਦਿ ਵੱਡੀ
ਗਿਣਤੀ ਵਿਚ ਮਿਲੇ ਸਨ, ਜਿਨ੍ਹਾਂ ਬਾਰੇ ਪੁਲੀਸ ਨੇ ਭਾਵੇਂ ਕੋਈ ਪੁਸ਼ਟੀ ਨਹੀਂ ਕੀਤੀ, ਪਰ ਪਿਆਰੇ ਦੀ
ਹਕੀਕਤ ਜੱਗ ਜਾਹਰ ਹੋ ਗਈ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਆਰਾ ਜਿਥੇ ਆਪਣੇ ਨਾਂਅ ਨਾਲ
‘ਨਿਹਕਲੰਕ ਅਵਤਾਰ’, ‘ਮਹਾਂਬਲੀ ਅਵਤਾਰ’ ਆਦਿ ਲਿਖਵਾਉਂਦਾ ਸੀ, ਉਥੇ ਆਪਣੀਆਂ ਤਿੰਨ ਪਤਨੀਆਂ ਦੇ
ਨਾਂਅ ਨਾਲ ‘ਮਾਤਾ’ ਤੇ ਆਪਣੇ ਤਿੰਨ ਪੁੱਤਰਾਂ ਦੇ ਨਾਂਅ ਨਾਲ ‘ਸਾਹਿਬਜ਼ਾਦਾ’ ਲਿਖਵਾਉਂਦਾ ਸੀ।
ਪਿਆਰੇ ਦੇ ਰਾਜਸੀ ਜ਼ਜਮਾਨ
ਪਿਆਰੇ ਭਨਿਆਰੇ ਕੋਲ ਜ਼ਿਆਦਾ ਇਕ ਖਾਸ ਜਾਤ ਅਤੇ
ਅਗਿਆਨਤਾ ਦੇ ਮਾਰੇ ਲੋਕ ਵੱਡੀ ਗਿਣਤੀ ਵਿਚ ਆਉਂਦੇ ਸਨ ।
ਸੱਤਾ ਦੇ ਭੁੱਖੇ ਆਗੂਆਂ ਦੀ ਹਮੇਸ਼ਾਂ ਇਹ ਸੋਚ ਰਹੀ ਹੈ, ਕਿ ਬਾਬਿਆਂ ਦੇ ਡੇਰੇ ਜਾਣ ਸ਼ਾਇਦ ਉਨ੍ਹਾਂ
ਦੀ ਰਾਜਸੀ ਸ਼ਕਤੀ ਮਜ਼ਬੂਤ ਹੋਵੇਗੀ। ਪਰ ਇਹ ਬੜਾ ਵੱਡਾ ਭੁਲੇਖਾ ਸੀ, ਪੰਜਾਬ ਦੇ ਸਿਆਸਤਦਾਨਾਂ ਨੂੰ,
ਭਨਿਆਰੇ ਦੇ ਡੇਰੇ ਆਉਣ ਵਾਲੇ ਆਗੂ ਅੱਜ ਆਪਣਾ ਰਾਜਸੀ ਭਵਿੱਖ ਪਿਆਰੇ ਦੀ ਕਿਸਮਤ ਨਾਲ ਹੀ ਡੋਬ ਬੈਠੇ
ਹਨ। ਕਹਾਵਤ ਹੈ ਕਿ ‘ਆਪ ਤਾਂ ਡੁਬਿਉ ਬ੍ਰਾਹਮਣਾ ਜ਼ਜਮਾਨ ਵੀ ਡੋਬੇ।’ ਇਹੋ ਕੁਝ ਹੋਇਆ ਹੈ ਉਸ ਦੇ
ਡੇਰੇ ਹਾਜ਼ਰੀ ਭਰਨ ਵਾਲੇ ਲੀਡਰਾਂ ਨਾਲ ਜੋ ਚੰਦ ਕੁ ਵੋਟਾਂ ਬਣਾਉਂਦੇ-ਬਣਾਉਂਦੇ ਸਿੱਖ ਧਰਮ ਦੀਆਂ
ਸਮੁੱਚੀਆਂ ਵੋਟਾਂ ਹੀ ਗਵਾ ਬੈਠੇ। ਇਨ੍ਹਾਂ ਲੀਡਰਾਂ ਨੇ ਭਾਵੇਂ ਉਸ ਦੇ ਡੇਰੇ ਵਿਚ ਲੁਕ-ਛਿਪ ਕੇ ਹੀ
ਹਾਜ਼ਰੀ ਲਗਵਾਈ ਹੋਵੇ, ਪਰੰਤੂ ਪਿਆਰੇ ਦਾ ਸਭ ਤੋਂ ਜ਼ਿਆਦਾ ਇਸ ਗੱਲ ਵੱਲ ਖ਼ਾਸ ਧਿਆਨ ਹੁੰਦਾ ਸੀ ਕਿ ਉਹ
ਹਰ ਵਿਅਕਤੀ ਦੇ ਡੇਰੇ ਆਉਣ ਸਮੇਂ ਫੋਟੋ ਖਿਚਵਾ ਲਵੇ। ਭਾਵੇਂ ਉਹ ਸਿਵਲ ਅਧਿਕਾਰੀ ਹੋਵੇ, ਜਾਂ ਪੁਲੀਸ
ਅਫ਼ਸਰ ਤੇ ਭਾਵੇਂ ਕੋਈ ਰਾਜਸੀ ਆਗੂ। ਅੱਜ ਬੇਸ਼ੱਕ ਗੁਰਦੇਵ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ
ਤੋਂ ਤਨਖ਼ਾਹ ਲਗਵਾਈ ਹੈ, ਪਰ ਸਹੀ ਅਰਥਾਂ ਵਿਚ ਉਸ ਦੇ ਦਿਲ ਵਿਚ ਅਜੇ ਵੀ ਮੈਲ ਹੈ। ਕਿਉਂਕਿ ਉਹ ਇਸ
ਦਾਅਵੇ ਨੂੰ ਲੈ ਕੇ ਦੁਹਾਈ ਦੇ ਰਿਹਾ ਹੈ, ਕਿ ਜਦੋਂ ਮੈਂ ਤੇ ਮੇਰਾ ਪੁੱਤਰ ਜਗਰਾਉਂ ਵਿਚ ਭਨਿਆਰੇ ਦੇ
ਇਕ ਸਮਾਗਮ ਵਿਚ ਗਏ ਸੀ ਤਾਂ ਇਹ ਤਸਵੀਰ ਖਿੱਚੀ ਗਈ। ਪਰੰਤੂ ਇਹ ਬਿਆਨ ਸੱਚਾਈ `ਤੇ ਪਰਦਾ ਪਾਉਣ ਲਈ
ਦਿੱਤੇ ਜਾ ਰਹੇ ਹਨ, ਜਦ ਕਿ ਹਕੀਕਤ ਇਹ ਹੈ ਕਿ ਗੁਰਦੇਵ ਸਿੰਘ ਬਾਦਲ ਦੀਆਂ ਤਿੰਨ ਤਸਵੀਰਾਂ ਅਜਿਹੀਆਂ
ਹਨ, ਜੋ ਪਿਆਰੇ ਦੀ ਰਚਿਤ ਪੁਸਤਕ (ਭਵਸਾਗਰ) ਵਿਚ ਪ੍ਰਕਾਸ਼ਤ ਹੋਈਆਂ ਹਨ, ਤੇ ਇਹ ਗੱਲ ਸਪਸ਼ਟ ਤੌਰ `ਤੇ
ਲਿਖੀ ਗਈ ਹੈ ਕਿ ਸ: ਗੁਰਦੇਵ ਸਿੰਘ ਬਾਦਲ ਤੇ ਕੇਵਲ ਸਿੰਘ ਕਈ ਵਾਰ ਡੇਰੇ ਆਏ ਹਨ। ਇਸੇ ਤਰ੍ਹਾਂ ਹੀ
ਅਮਰੀਕ ਸਿੰਘ ਆਲੀਵਾਲ ਦਾਅਵਾ ਕਰਦਾ ਹੈ ਕਿ ਮੇਰੇ ਕਿਸੇ ਦੋਸਤ ਦਾ ਭਨਿਆਰਾਂ ਵਾਲੀ ਦੇ ਨਜ਼ਦੀਕ ਫਾਰਮ
ਹੈ, ਇਸ ਲਈ ਉਹ ਉਥੇ ਗਿਆ। ਇਹ ਵੀ ਸਰਾਸਰ ਗਲਤ ਹੈ। ਪਿਆਰੇ ਦੇ ਇਕ ਨਜ਼ਦੀਕੀ ਵਿਅਕਤੀ ਦਾ ਕਹਿਣਾ ਕਿ
ਸ: ਆਲੀਵਾਲ ਲੋਕ ਸਭਾ ਚੋਣਾਂ ਵੇਲੇ ਕਈ ਕਈ ਵਾਰ ਪਿਆਰੇ ਨੂੰ ਫੋਨ ਕਰਦੇ ਰਹੇ ਸਨ ਤੇ ਉਸ ਦੇ ਕਹਿਣ
`ਤੇ ਉਹ ਸਪੈਸ਼ਲ ਡੇਰਾ ਭਨਿਆਰਾ ਵਾਲੀ ਆਏ ਸਨ। ਪਰੰਤੂ ਖ਼ੁਦ ਝੂਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ
ਸਾਹਮਣੇ ਸੱਚੇ ਹੋਣ ਦੀ ਲਾਲਸਾ ਨਾਲ ਆਪਣੇ ਝੂਠ ਨੂੰ ਪਾਲਸ਼ ਕਰ ਕੇ ਸੱਚਾਈ ਦੀਆਂ ਅੱਖਾਂ ਵਿਚ ਘੱਟਾ
ਪਾਉਣਾ, ਕੀ ਇਹ ਅਕਾਲ ਤਖ਼ਤ ਸਾਹਿਬ ਨਾਲ ਦੂਜਾ ਧੋਖਾ ਨਹੀਂ? ਦੂਜੇ ਪਾਸੇ ਅਕਾਲੀ ਦਲ (ਅ) ਦੇ ਜ਼ਿਲ੍ਹਾ
ਪ੍ਰਧਾਨ ਭਾਗ ਸਿੰਘ ਸੁਰਤਾਪੁਰ ਵੀ ਕਥਿਤ ਤੌਰ `ਤੇ ਭਨਿਆਰੇ ਦੇ ਨਜ਼ਦੀਕੀ ਸਾਥੀ ਸਨ, ਉਹ ਵੀ ਇਹੋ ਵੀ
ਸਫ਼ਾਈ ਵਾਰ-ਵਾਰ ਪੇਸ਼ ਕਰੀ ਜਾ ਰਹੇ ਹਨ ਕਿ ਉਹ ਸੁਨਾਮ ਦੀ ਜ਼ਿਮਨੀ ਚੋਣ ਲਈ ਪ੍ਰੋ: ਸੁਖਜਿੰਦਰ ਸਿੰਘ
ਨਾਲ ਉਨ੍ਹਾਂ ਲਈ ਵੋਟਾਂ ਮੰਗਣ ਪਿਆਰੇ ਦੇ ਡੇਰੇ ਗਏ ਸਨ, ਪਰ ਅਤਿ ਸ਼ਰਮਨਾਕ ਗੱਲ ਹੈ ਕਿ ਦਸੰਬਰ 1999
ਵਿਚ ਪਿਆਰੇ ਦੀ ਗ੍ਰਿਫ਼ਤਾਰੀ ਲਈ ਬਲਾਕ ਨੂਰਪੁਰ ਬੇਦੀ ਵਿਚ ਵੱਡਾ ਸੰਘਰਸ਼ ਚਲਦਾ ਰਿਹਾ ਤਾਂ ਇਹੋ ਭਾਗ
ਸਿੰਘ ‘ਭਨਿਆਰਾ ਵਾਲਾ ਵਿਰੋਧੀ ਐਕਸ਼ਨ ਕਮੇਟੀ’ ਦੇ ਚੇਅਰਮੈਨ ਜਥੇਦਾਰ ਬਚਨ ਸਿੰਘ ਬੈਂਸ ਜੋ ਅਕਾਲੀ ਦਲ
(ਅ) ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੀ ਹਨ, ਨੂੰ ਸ: ਸਿਮਰਨਜੀਤ ਸਿੰਘ ਮਾਨ ਦਾ ਝੂਠਾ ਨਾਂ
ਇਸਤੇਮਾਲ ਕਰਕੇ ਇਹ ਕਹਿੰਦਾ ਰਿਹਾ ਕਿ ਸ: ਮਾਨ ਸਾਹਿਬ ਦਾ ਹੁਕਮ ਹੈ ਕਿ ਤੁਸੀਂ ਉਕਤ ਸੰਘਰਸ਼ ਦੀ
ਅਗ਼ਵਾਈ ਨਾ ਕਰੋ। ਬਾਅਦ ਵਿਚ ਜਦੋਂ ਇਹ ਗੱਲ ਸ: ਮਾਨ ਸਾਹਿਬ ਦੀ ਹਾਜ਼ਰੀ ਵਿਚ ਝੂਠੀ ਸਾਬਤ ਹੋਈ ਤਾਂ
ਜਥੇਦਾਰ ਬੈਂਸ ਦੇ ਪੈਰਾਂ ਨੂੰ ਹੱਥ ਲਗਾ ਕੇ ਭਾਗ ਸਿੰਘ ਨੇ ਆਪਣੀ ਗਲਤੀ ਕਬੂਲੀ ਤੇ ਮਾਨ ਸਾਹਿਬ ਤੋਂ
ਝਿੜਕਾਂ ਖਾਧੀਆਂ। 13 ਅਪ੍ਰੈਲ 2001 ਨੂੰ ਜਦੋਂ ਪਿਆਰੇ ਨੇ ਆਪਣਾ ਗ੍ਰੰਥ (ਕੂੜ ਕਿਤਾਬ) ਪ੍ਰਕਾਸ਼ਤ
ਕੀਤਾ, ਉਦੋਂ ਵੀ ਭਾਗ ਸਿੰਘ ਦੀ ਤਸਵੀਰ ਜਲੰਧਰ ਤੋਂ ਛਪਦੇ ਇਕ ਮਹਾਸ਼ਾ ਅਖ਼ਬਾਰ ਨੇ ਛਾਪੀ ਜਿਸ ਵਿਚ ਉਹ
ਭਨਿਆਰੇ ਨੂੰ ਕਿਤਾਬ ਪ੍ਰਕਾਸ਼ਤ ਹੋਣ ਦੀ ਵਧਾਈ ਦੇ ਰਿਹਾ ਸੀ। ਬਾਕੀ ਰਹੀ ਗੱਲ ਕਾਂਗਰਸੀਆਂ ਦੀ,
ਜਿਨ੍ਹਾਂ ਦੀਆਂ ਤਸਵੀਰਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਤੋਂ ਵੱਧ ਉਕਤ ਡੇਰੇ ਵਿਚੋਂ ਮਿਲੀਆਂ ਹਨ।
ਇਸ ਤੋਂ ਇਲਾਵਾ ਬੁੱਢਾ ਦਲ 96 ਕਰੋੜੀ ਦੇ ਮੁਖੀ ਬਲਵੀਰ ਸਿੰਘ, ਬਾਬਾ ਵੀਰ ਸਿੰਘ ਮਿਸਲ ਦੇ ਸਤਨਾਮ
ਸਿੰਘ, ਇੰਟਰਨੈਸ਼ਨਲ ਸ਼੍ਰੋਮਣੀ ਸੰਤ ਫਾਊਂਡੇਸ਼ਨ ਦੇ ਸੰਤ ਸਮਸ਼ੇਰ ਸਿੰਘ ਜੰਗੇੜਾ ਵੀ ਭਨਿਆਰੇ ਦੇ ਡੇਰੇ
ਜਾ ਚੁੱਕੇ ਹਨ।
ਕੁਝ ਰੌਚਕ ਤੱਤ
ਪਿਆਰੇ ਦੇ ਡੇਰੇ ਨਾਲ ਸੰਬੰਧਿਤ ਕੁਝ ਅਜਿਹੇ
ਰੌਚਕ ਤੱਤ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਸੁਣ ਕੇ ਹੋਰ ਵੀ ਜ਼ਿਆਦਾ ਹੈਰਾਨਗੀ ਹੁੰਦੀ ਹੈ ।
‘ਭਨਿਆਰਾ ਵਾਲਾ ਵਿਰੋਧੀ ਐਕਸ਼ਨ ਕਮੇਟੀ’ ਦਾ ਦੋਸ਼ ਹੈ ਕਿ ਉਹ ਕਰਨਾਟਕ ਤੋਂ ਸ਼ੇਰ ਅਤੇ ਚੀਤਿਆਂ ਦੀ
ਖੱਲ੍ਹਾਂ ਮੰਗਵਾ ਕੇ ਸਮਗਲਿੰਗ ਕਰਦਾ ਹੁੰਦਾ ਸੀ। ਇਸ ਦੀ ਪੁਸ਼ਟੀ ਭਨਿਆਰੇ ਦੇ ਇਕ ਸਾਬਕਾ ਸ਼ਰਧਾਲੂ
ਜਗਦੀਸ਼ ਰਾਮ ਰਾਹੀਂ ਵੀ ਕੀਤੀ ਗਈ ਹੈ। ਇਹ ਵੀ ਸੱਚਾਈ ਹੈ ਕਿ ਉਹ ਸਿਵਲ ਤੇ ਪੁਲੀਸ ਅਧਿਕਾਰੀਆਂ,
ਲੀਡਰਾਂ, ਵਕੀਲਾਂ, ਵਿਕਾਊ ਮੀਡੀਏ, ਪੱਤਰਕਾਰਾਂ ਅਤੇ ਜੱਜਾਂ ਆਦਿ ਤਕ ਨੂੰ ਮਾਇਆ ਦੇ ਖੁੱਲ੍ਹੇ ਗੱਫੇ
ਵੰਡਦਾ ਸੀ। ਅਪਰੇਸ਼ਨ ਸਮੇਂ ਉਸ ਦੇ ਡੇਰੇ ਵਿਚੋਂ ਇਕ ਅਜਿਹੀ ਡਾਇਰੀ ਵੀ ਮਿਲੀ ਸੀ ਜਿਸ ਵਿਚ ਉਨ੍ਹਾਂ
ਨੇ ਉਕਤ ਮਹਿਕਮਿਆਂ ਨਾਲ ਸੰਬੰਧਤ ਵੱਖ-ਵੱਖ ਲੋਕਾਂ ਦੇ ਖਾਤੇ ਲਗਾਏ ਸਨ, ਜਿਸ ਵਿਚ ਉਨ੍ਹਾਂ ਨੂੰ
ਵੱਖ-ਵੱਖ ਲੋਕਾਂ ਦੇ ਖਾਤੇ ਲਗਾਏ ਸਨ, ਜਿਸ ਵਿਚ ਉਨ੍ਹਾਂ ਨੂੰ ਵੱਖ-ਵੱਖ ਤਰੀਕਾਂ ਵਿਚ ਤਕਸੀਮ ਕੀਤੀ
ਰਾਸ਼ੀ ਦੇ ਵੇਰਵੇ ਲਿਖੇ ਸਨ। ਪਰੰਤੂ ਪੁਲੀਸ ਇਸ ਗੱਲ ਦੀ ਪੁਸ਼ਟੀ ਕਰਨ ਲਈ ਬਿਲਕੁਲ ਤਿਆਰ ਨਹੀਂ। ਪਤਾ
ਲੱਗਾ ਹੈ ਕਿ ਉਹ ਡਾਇਰੀ ਇਕ ਉੱਚ ਪੁਲੀਸ ਅਧਿਕਾਰੀ ਦੇ ਕਬਜ਼ੇ ਵਿਚ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ
ਪਿਆਰਾ ਇਕ ਸੋਨੇ ਦੀ ਜੁੱਤੀ ਵੀ ਪਹਿਨਦਾ ਹੁੰਦਾ ਸੀ। ‘ਭਨਿਆਰਾ ਵਾਲਾ ਵਿਰੋਧੀ ਐਕਸ਼ਨ ਕਮੇਟੀ’ ਦਾ ਇਹ
ਵੀ ਦੋਸ਼ ਹੈ ਕਿ ਡੇਰੇ ਵਿਚੋਂ ਪੁਲੀਸ ਅਪਰੇਸ਼ਨ ਸਮੇਂ ਤਿੰਨ ਅਜਿਹੀਆਂ ਲੜਕੀਆਂ ਵੀ ਮਿਲੀਆਂ ਸਨ, ਜੋ
ਮੈਡੀਕਲ ਹੋਣ ਉਪਰੰਤ ਗਰਭਵਤੀ ਪਾਈਆਂ ਗਈਆਂ ਸਨ, ਪਰ ਉਕਤ ਅਪਰੇਸ਼ਨ ਕਰਨ ਵੇਲੇ ਪਿਆਰੇ ਦੇ ਇਕ ਸ਼ਰਧਾਲੂ
ਪੁਲੀਸ ਅਧਿਕਾਰੀ ਨੇ ਉਨ੍ਹਾਂ ਨੂੰ ਬਚਾਉਣ ਦਾ ਸ਼ੱਕੀ ਰੋਲ ਅਦਾ ਕੀਤਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ
ਉਕਤ ਪੁਲੀਸ ਅਧਿਕਾਰੀ ਪਿਆਰੇ ਦਾ ਸ਼ਰਧਾਲੂ ਸੀ ਤੇ ਪਿਆਰੇ ਦੀ ਕਿਤਾਬ ਵਿਚ ਥਾਂ-ਥਾਂ ਉਸ ਦੀਆਂ
ਤਸਵੀਰਾਂ ਲੱਗੀਆਂ ਹੋਈਆਂ ਹਨ। ਪਿਆਰਾ ਆਪਣੇ ਡੇਰੇ ਆਉਣ ਵਾਲੇ ਸ਼ਰਧਾਲੂਆਂ, ਭਾਵੇਂ ਉਹ ਮਰਦ ਹੋਵੇ
ਜਾਂ ਔਰਤ ਜਾਂ ਕੋਈ ਲੜਕੀ, ਨੂੰ ਅਤਿ-ਸ਼ਰਮਨਾਕ ਗੰਦੀਆਂ ਗਾਲ੍ਹਾਂ ਕੱਢਦਾ ਹੁੰਦਾ ਸੀ। ਉਸ ਵੱਲੋਂ
ਸ਼ਰਧਾਲੂਆਂ ਨੂੰ ਗਾਲ੍ਹਾਂ ਕੱਢਦਿਆਂ ਹੋਇਆਂ, ਉਸ ਦੇ ਡੇਰੇ ਵਿਚੋਂ ਬਰਾਮਦ ਕੀਤੀਆਂ ਵੀਡੀਓ ਫਿਲਮਾਂ
ਵਿਚ ਦੇਖਣ ਨੂੰ ਮਿਲਿਆ ਹੈ। ਪਰ ਉਸ ਦੇ ਸ਼ਰਧਾਲੂ ਉਸ ਦੀਆਂ ਗਾਲ੍ਹਾਂ ਨੂੰ ਸੁਣਨਾ ਵੀ ਆਪਣੀ
ਖੁਸ਼ਕਿਸਮਤੀ ਸਮਝਦੇ ਸਨ। ਪਿਆਰੇ ਨੇ ਆਪਣੇ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਵਿਚ ਇਕ ਬਿਨਾਂ ਲਾਇਸੰਸ ਤੋਂ
ਇੱਟਾਂ ਦਾ ਭੱਠਾ ਲਗਵਾਇਆ ਸੀ। ਇਸ ਭੱਠੇ ਨਾਲ ਜਿਥੇ ਗ਼ੈਰ-ਕਾਨੂੰਨੀ ਢੰਗ ਨਾਲ ਸਰਕਾਰ ਨੂੰ ਚੂਨਾ
ਲੱਗਦਾ ਸੀ, ਓਥੇ ਪੁਰਾਣੇ ਡਿਜ਼ਾਇਨ ਦੀਆਂ ਪਾਬੰਦੀਸ਼ੁਦਾ ਚਿਮਨੀਆਂ ਨਾਲ ਜੰਗਲ ਦੇ ਵਾਤਾਵਰਣ ਵਿਚ
ਪ੍ਰਦੂਸ਼ਣ ਫੈਲਦਾ ਸੀ। ਪਿਆਰੇ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਹੀ ਸਰਕਾਰ ਦੀ ਪ੍ਰਵਾਨਗੀ ਤੋਂ
ਬਿਨਾਂ ਇਕ ਤਲਾਬ ਵੀ ਪੁੱਟਿਆ ਹੋਇਆ ਸੀ, ਜਦਕਿ ਕਿਸੇ ਵਿਅਕਤੀ ਨੂੰ ਜੰਗਲ ਦੀ ਜ਼ਮੀਨ ਵਿਚ ਹੱਲ ਵਾਹੁਣ
ਦੀ ਵੀ ਆਗਿਆ ਨਹੀਂ। ਬੀਤੀਆਂ ਪੰਚਾਇਤੀ ਚੋਣਾਂ ਵਿਚ ਪਿਆਰੇ ਨੇ 116 ਵੋਟਾਂ ਡੇਰੇ ਦੇ ਸੇਵਾਦਾਰਾਂ
ਦੀਆਂ ਬਣਾ ਕੇ ਪਿੰਡ ਵਿਚ ਆਪਣੇ ਪੱਖ ਦੀ ਪੰਚਾਇਤ ਬਣਵਾਈ ਸੀ। ਦੂਜੇ ਪਾਸੇ ਵਿਕਾਊ ਮੀਡੀਏ ਦੇ ਵੱਡੇ
ਹਿੱਸੇ ਨੇ ਪਿਆਰੇ ਦੀਆਂ ਕਰਤੂਤਾਂ ਨੂੰ ਕੇਵਲ ਢੱਕ ਕੇ ਹੀ ਨਹੀਂ ਰੱਖਿਆ ਬਲਕਿ ਉਸ ਦੇ ਹੱਕ ਵਿਚ
ਧੜਾਧੜ ਪ੍ਰਚਾਰ ਵੀ ਕੀਤਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਆਰੇ ਨੇ ਜਾਇਜ਼ ਤੇ ਨਜਾਇਜ਼ ਤਰੀਕੇ ਨਾਲ
ਡੇਰੇ ਦੇ ਨਾਲ ਲਗਦੇ ਪਿੰਡਾਂ ਧਮਾਣਾ, ਰਾਜਗਿਰੀ ਤੇ ਖਟਾਣਾ ਦੀ ਹੱਦ ਅੰਦਰ 52 ਏਕੜ ਨਾਮੀ ਤੇ
ਬੇਨਾਮੀ ਜਾਇਦਾਦ ਡੇਰੇ ਦੇ ਨਾਂਅ `ਤੇ ਖਰੀਦ ਕੇ ਆਪਣੇ ਤੇ ਆਪਣੀਆਂ ਪਤਨੀਆਂ ਦੇ ਨਾਂਅ ਕਰਵਾਈ ਸੀ।
ਲਾਚਾਰ ਲੋਕਾਂ ਦੀ ਦਾਸਤਾਨ
ਭਨਿਆਰੇ ਦੀ ਤਲਖ਼ੀ ਦਾ ਸ਼ਿਕਾਰ ਹੋਏ ਅਨੇਕਾਂ
ਲੋਕ ਅੱਜ ਉਸ ਦੇ ਜੇਲ੍ਹ ਜਾਣ ਤੋਂ ਬਾਅਦ ਚੈਨ ਦੀ ਨੀਂਦ ਸੁੱਤੇ ਹਨ ।
ਜਿਸ ਕਿਸੇ ਵਿਅਕਤੀ ਨੇ ਪਿਆਰੇ ਦੇ ਖਿਲਾਫ਼ ਸੱਚ ਦੀ ਆਵਾਜ਼ ਬੁਲੰਦ ਕੀਤੀ, ਉਸ ਨੂੰ ਪਿਆਰੇ ਤੇ ਉਸ ਦੇ
ਪੈਰੋਕਾਰਾਂ ਨੇ ਸਬਕ ਸਿਖਾਉਣ ਦਾ ਤਹੱਈਆ ਕੀਤਾ ਹੋਇਆ ਸੀ। ਪਿਆਰੇ ਦਾ ਚਚੇਰਾ ਭਰਾ ਵਿਸਾਖੀ ਸਿੰਘ
ਜਿਸ ਨੂੰ ਪਹਿਲਾਂ ਤਾਂ ਪਿਆਰੇ ਦੇ ਬੰਦਿਆਂ ਨੇ ਕੁੱਟਿਆ, ਪਿੱਛੋਂ ਉਸ `ਤੇ ਪੰਜਾਬ ਸਰਕਾਰ ਕੋਲੋਂ
4-5 ਨਜਾਇਜ਼ ਕੇਸ ਬਣਵਾ ਦਿੱਤੇ। ਉਸ ਦੇ ਪਿੰਡ ਦਾ ਕਾਮਰੇਡ ਆਗੂ ਮੋਹਣ ਸਿੰਘ ਧਮਾਣਾ, ਪਿਆਰੇ ਦੇ ਜਬਰ
ਦਾ ਸ਼ਿਕਾਰ ਅੱਜਕਲ੍ਹ ਕਈ ਮੁਕੱਦਮਿਆਂ ਦੀਆਂ ਤਰੀਕਾਂ ਭੁਗਤ ਰਿਹਾ ਹੈ। ਪਿੰਡ ਮੂਸਾਪੁਰ ਦਾ ਲੇਖਕ
ਮੰਗਤ ਰਾਮ, ਜਿਸ ਨੇ ਪਿਆਰੇ ਦੀਆਂ ਕਰਤੂਤਾਂ ਦੀ ਪਟਾਰੀ ਨੂੰ ਜੱਗ ਦੀ ਕਚਹਿਰੀ ਵਿਚ ਖੋਲ੍ਹਿਆ, ਤਾਂ
ਨਾ ਕੇਵਲ ਪਿਆਰੇ ਦੇ ਬੰਦਿਆਂ ਨੇ ਜਾਨ ਲੇਵਾ ਹਮਲੇ ਕੀਤੇ, ਬਲਕਿ ਉਸ `ਤੇ ਕਈ ਝੂਠੇ ਕੇਸ ਦਰਜ ਕਰਵਾਏ
ਗਏ। ਪਿੰਡ ਬੈਂਸ ਦੇ ਨੌਜਵਾਨਾਂ ਨੂੰ ਪਿਆਰਾ ਆਪਣੇ ਸਰਕਾਰੀ ਤੇ ਗ਼ੈਰ-ਸਰਕਾਰੀ ਗੰਨਮੈਨਾਂ ਸਮੇਤ ਚੁੱਕ
ਕੇ ਆਪਣੇ ਡੇਰੇ ਲੈ ਗਿਆ, ਜਿਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਹੱਥ ਵਿਚ ਸ਼ਰਾਬ ਦੀਆਂ ਬੋਤਲਾਂ
ਫੜ੍ਹਾ ਕੇ ਤਸਵੀਰਾਂ ਖਿਚਵਾਈਆਂ ਗਈਆਂ। ਇਸ ਸੰਬੰਧੀ ਦੋ ਸਾਲ ਪਿੱਛੋਂ ਅਨੰਦਪੁਰ ਸਾਹਿਬ ਸਿਵਲ ਕੋਰਟ
ਨੇ ਉਸ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ, ਪਰ ਉਹ ਪੇਸ਼ ਨਹੀਂ ਸੀ ਹੋਇਆ। ਪਿੰਡ ਤਖ਼ਤਗੜ੍ਹ ਦੇ
ਵਸਨੀਕ ਮਣਸਾ ਰਾਮ ਦੀ ਜ਼ਮੀਨ ਖਰੀਦ ਕੇ ਉਸ ਨੇ ਆਪਣੇ ਨਾਂਅ ਬਿਆਨਾ ਕਰਵਾ ਲਿਆ, ਜਦੋਂ ਉਸ ਨੂੰ ਪੈਸੇ
ਦੇਣ ਦਾ ਸਮਾਂ ਆਇਆ ਤਾਂ ਉਸ ਨੂੰ ਕੇਵਲ 19 ਹਜ਼ਾਰ 50 ਰੁਪਏ ਦੇ ਕੇ ਬਾਕੀ ਫਿਰ ਦੇਣ ਲਈ ਕਿਹਾ ਤੇ
ਅੱਜ ਤਕ ਉਸ ਨੂੰ ਨਵਾਂ ਪੈਸਾ ਵੀ ਨਾ ਦਿੱਤਾ। ਜਗਰਾਉਂ ਦੇ ਇਕ ਨੌਜਵਾਨ ਦੀ ਪਤਨੀ ਉਸ ਨੇ ਜ਼ਬਰੀ ਡੇਰੇ
ਵਿਚ ਰੱਖ ਲਈ ਤੇ ਉਕਤ ਨੌਜਵਾਨ ਨੇ ਜਦੋਂ ਆਪਣੀ ਪਤਨੀ ਬਾਰੇ ਉਸ ਨੂੰ ਪੁੱਛਿਆ ਤਾਂ ਉਸ ਨੂੰ
ਕੁੱਟ-ਮਾਰ ਕੇ ਡੇਰੇ ਵਿਚੋਂ ਭਜਾ ਦਿੱਤਾ ਗਿਆ ਤੇ ਉਕਤ ਨੌਜਵਾਨ ਨੇ ਘਰ ਜਾ ਕੇ ਖ਼ੁਦਕੁਸ਼ੀ ਕਰ ਲਈ,
ਜਿਸ ਦਾ ਕੇਸ ਉਕਤ ਨੌਜਵਾਨ ਦੇ ਪਿਤਾ ਵੱਲੋਂ ਜਗਰਾਉਂ ਵਿਖੇ ਦਰਜ਼ ਕਰਵਾਇਆ ਗਿਆ ਹੈ। ਇਸੇ ਤਰ੍ਹਾਂ
ਪਿੰਡ ਧਮਾਣਾ ਦੇ ਵਸਨੀਕ ਰਾਣਾ ਐਚਲ ਸਿੰਘ ਦੀ ਜ਼ਮੀਨ ਪਿਆਰੇ ਦੀ ਕੋਠੀ ਦੇ ਸਾਹਮਣੇ ਲੱਗਦੀ ਸੀ,
ਪਿਆਰੇ ਵੱਲੋਂ ਆਪਣੀ ਗੱਡੀ ਸਿੱਧੀ ਕੋਠੀ ਅੰਦਰ ਲਿਜਾਣ ਅਤੇ ਸੜਕ ਤੋਂ ਉਸਦੀ ਕੋਠੀ ਸਾਫ਼ ਨਜ਼ਰ ਆਉਣ ਦੀ
ਨੀਅਤ ਨਾਲ ਉਸ ਦਾ ਬੀਜਿਆ ਖੇਤ ਉਜਾੜ ਦਿੱਤਾ ਤੇ ਡੰਗਰ ਖੋਲ੍ਹ ਦਿੱਤੇ। ਇਸ ਦਾ ਵਿਰੋਧ ਕਰਨ `ਤੇ
ਆਪਣੇ ਬੰਦਿਆਂ ਵੱਲੋਂ ਰਾਣਾ ਐਚਲ ਸਿੰਘ `ਤੇ ਫ਼ੌਜਦਾਰੀ ਹਮਲਾ ਕਰਵਾਇਆ ਗਿਆ। ਇਹ ਕੇਸ ਵੀ ਅਨੰਦਪੁਰ
ਸਾਹਿਬ ਦੀ ਅਦਾਲਤ ਵਿਚ ਚਲਦਾ ਰਿਹਾ ਹੈ। ‘ਭਨਿਆਰਾ ਵਾਲਾ ਵਿਰੋਧੀ ਐਕਸ਼ਨ ਕਮੇਟੀ’ ਦੇ ਚੇਅਰਮੈਨ
ਜਥੇਦਾਰ ਬਚਨ ਸਿੰਘ ਬੈਂਸ (ਅਕਾਲੀ ਦਲ ਅੰਮ੍ਰਿਤਸਰ ਦੇ ਆਗੂ) `ਤੇ ਵੀ ਪਿਆਰੇ ਵੱਲੋਂ ਦੋ ਝੂਠੇ ਕੇਸ
ਪਵਾਏ ਗਏ ਹਨ।
ਲੋਕ ਸ਼ਕਤੀ ਦੀ ਜਿੱਤ
ਪਿਆਰੇ ਦੇ ਪਾਖੰਡ ਦਾ ਅੰਤ ਲੋਕ ਸ਼ਕਤੀ ਤੇ ਪੰਥ
ਪ੍ਰਸਤੀ ਦੀ ਜਿੱਤ ਹੈ । ਬਲਾਕ ਨੂਰਪੁਰ
ਬੇਦੀ ਦੇ ਲੋਕ ਦੋ ਸਾਲਾਂ ਤੋਂ ਉਕਤ ਪਾਖੰਡੀ ਦੇ ਵਿਰੁੱਧ ਸੰਘਰਸ਼ ਉਲੀਕਦੇ ਰਹੇ ਹਨ। ਪਰ ਹਕੂਮਤ ਦੇ
ਕੰਨ `ਤੇ ਜੂੰ ਨਹੀਂ ਸੀ ਸਰਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਾਰਨ ਸਿੱਖਾਂ ਦੇ
ਜ਼ਖਮੀ ਮਨਾ ਦੇ ਰੋਸ ਵਜੋਂ ਉੱਠਿਆ ਸੰਘਰਸ਼, ਰੋਸ ਮੁਜ਼ਾਹਰੇ ਪੰਜਾਬ ਬੰਦ ਤੇ ਰੋਸ ਮਾਰਚ ਆਦਿ ਆਪਣੀ
ਮਿਸਾਲ ਆਪ ਸਨ।
(ਖੰਡੇਧਾਰ `ਚੋਂ ਧੰਨਵਾਦ ਸਹਿਤ)
ਲਉ ਹੁਣ ਇਕ ਬਾਬੇ ਨੇ ਆਪਣਾ ‘ਗੁਰੂ ਗ੍ਰੰਥ’ ਵੀ ਲਿਖ ਮਾਰਿਆ ਜੇ
13 ਅਪ੍ਰੈਲ, 2001 ਦੀ ਜੱਗਬਾਣੀ ਅਖ਼ਬਾਰ ਵਿਚ ਸਿੱਖ ਹਿਰਦਿਆਂ ਨੂੰ ਵਲੂੰਧਰਣ
ਵਾਲੀ ਖ਼ਬਰ (ਸਪਲੀਮੈਂਟ ਦੇ ਰੂਪ ਵਿਚ) ਪ੍ਰਕਾਸ਼ਿਤ ਹੋਈ ਜਿਸ ਨੂੰ ਪੜ੍ਹ ਕੇ ਹਰ ਗੁਰਸਿੱਖ ਦਾ ਹਿਰਦਾ
ਅਸਹਿ ਪੀੜਾ ਨਾਲ ਤੜਪ ਉਠਿਆ। ਸਪਲੀਮੈਂਟ ਵਿਚ ਬਾਬਾ ਪਿਆਰਾ ਸਿੰਘ ਪਿੰਡ ਭਨਿਆਰਾ ਜ਼ਿਲ੍ਹਾ ਰੋਪੜ ਨੇ
ਇਕ 2704 ਪੰਨਿਆਂ ਵਾਲਾ ਗ੍ਰੰਥ ਤਿਆਰ ਕੀਤਾ ਹੈ ਜਿਸ ਬਾਰੇ ਉਸ ਦੇ ਚੇਲਿਆਂ ਨੇ ਅਖ਼ਬਾਰ ਵਿਚ ਫ਼ੋਟੋਆਂ
ਦੇ ਹੇਠਾਂ “ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ `ਤੇ ਲੱਖ ਲੱਖ ਵਧਾਈ ਹੋਵੇ” ਲਿਖਿਆ
ਹੈ। ਇਸ ‘ਗ੍ਰੰਥ’ ਦਾ ਵਿਸਾਖੀ ਵਾਲੇ ਦਿਨ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਗ੍ਰੰਥ ਦਾ ਮਕਸਦ ਧੁਰ
ਕੀ ਬਾਣੀ (ਗੁਰੂ ਗ੍ਰੰਥ ਸਾਹਿਬ) ਤੋਂ ਲੋਕਾਈ ਨੂੰ ਤੋੜਨਾ ਹੈ। ਪਿਆਰਾ ਸਿੰਘ ਦੇ ਡੇਰੇ `ਤੇ ਤਾਂ ਜੋ
ਹੋਇਆ ਸੋ ਹੋਇਆ ਪਰ ਕਲ ਨੂੰ ਇਹ ਮੰਡਲੀ ਇਹ ਗ੍ਰੰਥ ਟਰਾਲੀ `ਤੇ ਰੱਖ ਕੇ ਪਾਲਕੀ ਵਿਚ ਸਜਾ ਕੇ
ਬਜ਼ਾਰਾਂ ਵਿਚ ਲੈ ਆਈ ਤਾਂ ਭੁਲੇਖੇ ਵਿਚ ਸਿੱਖ ਇਸ ਨੂੰ ਮੱਥੇ ਵੀ ਟੇਕਣ ਲੱਗ ਜਾਣਗੇ। ਸਥਿਤੀ ਬੜੀ
ਹਾਸੋਹੀਣੀ ਹੋ ਜਾਵੇਗੀ ਕਿਉਂਕਿ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਅੱਗੇ ਸੀਸ ਨਹੀਂ
ਝੁਕਾਉਂਦਾ। ਇਹ ਟਪਲਾ ਹਰ ਸਿੱਖ ਖਾ ਸਕਦਾ ਹੈ ਕਿਉਂਕਿ ਇਸ ਦੇ ਪ੍ਰਬੰਧਕ ਅੰਮ੍ਰਿਤਧਾਰੀ ਹੀ ਹੋਣਗੇ।
ਇਸ ਸਪਲੀਮੈਂਟ ਵਿਚ 72 ਫ਼ੋਟੋਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ 8 ਫ਼ੋਟੋਆਂ ਨਿਹੰਗਾਂ ਦੀਆਂ
(ਜੱਥੇ ਸਮੇਤ) ਸਨ ਤੇ ਬਾਕੀ 64 ਫ਼ੋਟੋਆਂ ਵਿਚੋਂ 34 ਸਿੱਖਾਂ ਦੀਆਂ। ਇਕ ਫ਼ੋਟੋ ਵਿਚ ਨਿਹੰਗ ਸਿੰਘ
ਜੱਥਾ ਖੜਾ ਹੈ ਤੇ ਹੱਥ ਵਿਚ ਤਖ਼ਤੀ ਫੜੀ ਹੋਈ ਹੈ ਜਿਸ ਉੱਪਰ ਲਿਖਿਆ ਸੀ, “ਧੰਨ ਧੰਨ ਮਹਾਂਬਲੀ ਅਵਤਾਰ
ਸਤਿਗੁਰੂ ਪਿਆਰਾ ਸਿੰਘ ਜੀ ਨੇ ਇਹ ਗ੍ਰੰਥ ਲਿਖਣ ਲਈ ਨਾ ਕਿਸੇ ਪੀਰ ਪੈਗ਼ੰਬਰ ਦੀ, ਨਾ ਕਿਸੇ ਅਵਤਾਰ
ਦੀ ਓਟ ਲਈ ਤੇ ਨਾ ਹੀ ਕਿਸੇ ਗ੍ਰੰਥ ਦੀ ਨਕਲ ਕੀਤੀ::: । ਇਹਨਾਂ ਆਪਣਾ ਗ੍ਰੰਥ ਆਪ ਹੀ ਤਿਆਰ ਕੀਤਾ
ਹੈ। ਇਸ ਗ੍ਰੰਥ ਸਾਹਿਬ ਦੀ ਸੱਭ ਨੂੰ ਲੱਖ ਲੱਖ ਵਧਾਈ ਹੋਵੇ।” ਇਕ ਫ਼ੋਟੋ ਵਿਚ ਭਾਗ ਸਿੰਘ ਸ਼੍ਰੋਮਣੀ
ਅਕਾਲੀ ਦਲ ਮਾਨ (ਰੋਪੜ) ਦੇ ਪ੍ਰਧਾਨ ਨੇ ਤਖ਼ਤੀ ਫੜੀ ਹੋਈ ਹੈ। ਇਕ ਵਿਚ ਨਿਹੰਗ ਜਾਗੋ ਕੱਢ ਰਹੇ ਹਨ।
ਇਕ ਫ਼ੋਟੋ ਵਿਚ ਸਿਰਫ਼ ਗਿਣਤੀ ਦੇ 21 ਵਿਅਕਤੀ ਖਲੋਤੇ ਹਨ ਜਿਨ੍ਹਾਂ ਵਿਚੋਂ ਕੁਝ ਦੇ ਗਲਿਆਂ ਵਿਚ
ਕ੍ਰਿਪਾਨਾਂ ਸਨ ਪਰ ਫ਼ੋਟੋ ਦੇ ਹੇਠਲੇ ਪਾਸੇ ਲਿਖਿਆ ਸੀ “35000 (ਪੈਂਤੀ ਹਜ਼ਾਰ) ਅੰਮ੍ਰਿਤਧਾਰੀ ਸਿੰਘ
ਬਾਬਾ ਪਿਆਰਾ ਸਿੰਘ ਜੀ ਦੇ ਜੈਕਾਰੇ ਲਾਉਂਦੇ ਹੋਏ ਅਤੇ ਗ੍ਰੰਥ ਸਾਹਿਬ ਦੀ ਵਧਾਈ ਦੇਂਦੇ ਹੋਏ।”
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਬੰਦੇ 21 ਲਿਖਣਾ 35000 ਤਾਕਿ ਦੁਨੀਆ ਸਮਝੇ ਕਿ ਇਹ ਪੰਥ ਦਾ ਹੀ
ਕੰਮ ਹੈ ਤੇ ਨੇਪਰੇ ਚੜ੍ਹਨਾ ਹੀ ਚਾਹੀਦਾ ਹੈ। ਇਕ ਸੱਚਾ ਅੰਮ੍ਰਿਤਧਾਰੀ ਤਾਂ ਅਕਾਲ ਦਾ ਪੁਜਾਰੀ ਹੈ,
ਕਿਸੇ ਦੇਹਧਾਰੀ ਦੇ ਸੋਹਲੇ ਨਹੀਂ ਗਾਉਂਦਾ। ਇਹ ਕੈਸੇ ਅੰਮ੍ਰਿਤਧਾਰੀ ਹਨ ਜੋ ਗੁਰਤਾ ਗੱਦੀ `ਤੇ
ਬਿਰਾਜਮਾਨ ਧੁਰ ਕੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਬਾਬੇ ਵੱਲੋਂ ਤਿਆਰ ਕੀਤੇ
ਹੋਏ ਗ੍ਰੰਥ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦੇ ਰਹੇ ਹਨ? ਇਹਨਾਂ ‘ਅੰਮ੍ਰਿਤਧਾਰੀਆਂ’ ਦੀਆਂ ਕਰਤੂਤਾਂ
ਨੇ ਪੰਥ ਅੰਦਰ ਤਰਥੱਲੀ ਮਚਾ ਦਿੱਤੀ ਹੈ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਕੱਠਿਆਂ ਹੋਣਾ
ਸਮੇਂ ਦੀ ਮੰਗ ਹੈ। ਅੱਜ ਤਖ਼ਤਾਂ ਦੇ ਜਥੇਦਾਰਾਂ ਦੇ ਜਾਗਣ ਦਾ ਸਮਾਂ ਹੈ ਤਾਂ ਜੋ ਪੰਥ ਨੂੰ ਨਾਲ ਲੈ
ਕੇ ਕੋਈ ਸਾਰਥਕ ਹੱਲ ਲੱਭਿਆ ਜਾ ਸਕੇ, ਭਵਿੱਖ ਵਿਚ ਐਸੀਆਂ ਘਟਨਾਵਾਂ ਨਾ ਹੋਣ ਤੇ ਕੋਈ ਵੀ
ਪੰਥ-ਵਿਰੋਧੀ, ਸਿੱਖ ਪੰਥ ਦੇ ਮੁੱਢਲੇ ਅਸੂਲਾਂ, ਸਿਧਾਂਤਾਂ ਤੇ ਮਰਯਾਦਾ ਦੇ ਵਿਰੁੱਧ ਖਲੋਣ ਦਾ ਹੀਆ
ਨਾ ਕਰੇ।
ਬਾਬੇ ਭਨਿਆਰਾ ਵਾਲੇ ਦੇ ਗ੍ਰੰਥ ਵਿਚ ਇਤਰਾਜ਼ਯੋਗ ਗੱਲਾਂ ਹੇਠ ਲਿਖੀਆਂ ਹਨ।
27 (1) ਪਹਿਲਾਂ ਜਿੰਨੇ ਵੀ ਲੋਕਾਂ ਕੋਲ ਤੀਰ ਕਮਾਨ, ਕਲਗੀ ਅਤੇ ਕ੍ਰਿਪਾਨਾਂ
ਸਨ। ਉਹ ਸ਼ਸ਼ਤਰ ਲੈ ਕੇ ਰੱਖਦੇ ਸਨ ਪਰ ਮੇਰੀ ਕਲਗੀ, ਕ੍ਰਿਪਾਨ ਅਤੇ ਤੀਰ ਕਮਾਨ ਉਸਦੇ ਆਪ ਭੇਜੇ ਹਨ।
70 (2) ਇਕ ਵਾਰੀ ਇਕ ਅੰਮ੍ਰਿਤਧਾਰੀ ਸਿੱਖ ਗੁਰਦੁਆਰੇ ਜਾਂਦਾ ਹੁੰਦਾ ਸੀ।
ਉਸਨੇ ਬਹੁਤ ਅਰਦਾਸਾਂ ਕੀਤੀਆਂ ਪਰ ਕਿਸੇ ਨੇ ਉਸਦੀ ਬਾਂਹ ਨਾ ਫੜੀ ਪਿਆਰਾ ਸਿੰਘ ਨੇ ਉਸ ਨੂੰ ਦਰਸ਼ਨ
ਦੇ ਕੇ ਭਨਿਆਰੇ ਲਿਆਂਦਾ ਉਸਦੀ ਬਾਂਹ ਫੜੀ।
116 (3) ਅੰਮ੍ਰਿਤਧਾਰੀਆਂ ਨੂੰ ਦਰਸ਼ਨ ਦੇ ਕੇ ਫੜ ਲਿਆਂਦਾ ਵਿਚ ਮੈਦਾਨ
ਤੋੜਿਆ ਉਨ੍ਹਾਂ ਦਾ ਅਭਿਮਾਨ।
134 (4) ਦੀਨ ਗੁਆਇਆ ਦੁਨੀ ਸਿਉਂ ਦੁਨੀ ਨਾ ਚਲੀ ਸਾਥ ਰੱਬ ਨੂੰ ਭੁੱਲ ਬੈਠ
ਗਿਆ ਕਿਸੇ ਨਾ ਦਿਤਾ ਸਾਥ।
144 (5) ਕਰਨੀ ਆਪੋ ਆਪਣੀ ਲੇਖੇ ਹੋਏ ਹਿਸਾਬ ਰੱਬ ਨੇ ਲੇਖਾ ਮੰਗਣਾ ਦੇਣਾ
ਪਵੇਗਾ ਜਵਾਬ।
701 (6) ਇਕ ਵਾਰੀ ਇਕ ਅੰਮ੍ਰਿਤਧਾਰੀ ਡੇਰੇ ਆਇਆ ਅਤੇ ਕਿਹਾ ਤੁਸੀਂ ਗੁਰੂ
ਗ੍ਰੰਥ ਦਾ ਪ੍ਰਕਾਸ਼ ਕਿਉਂ ਨਹੀਂ ਕੀਤਾ ਬਾਬਾ ਪਿਆਰਾ ਸਿੰਘ ਨੇ ਕਿਹਾ ਇਸ ਦਾ ਕੋਈ ਮਹਾਤਮ ਨਹੀਂ ਹੈ
ਕੁਝ ਦੇਰ ਬਾਅਦ ਉਸ ਅੰਮ੍ਰਿਤਧਾਰੀ ਦੀਆਂ ਲੱਤਾਂ ਟੁੱਟ ਗਈਆਂ। ਅਕਾਲਪੁਰਖ ਨੇ ਮੇਰਾ ਰੂਪ ਧਾਰਨ ਕਰਕੇ
ਭਨਿਆਰੇ ਲੈ ਆਂਦਾ ਅਤੇ ਠੀਕ ਕੀਤਾ। ਮੈਂ ਪੁੱਛਦਾਂ ਇਸ ਨੇ ਅੰਮ੍ਰਿਤ ਛਕਿਆ ਹੋਇਆ ਸੀ। ਠੀਕ ਕਿਉਂ
ਨਹੀਂ ਹੋਇਆ। ਇਹ ਸਿੰਘ ਮੇਹਤਿਆਣੇ ਗੁਰਦੁਆਰਾ ਸੇਵਾ ਕਰਦਾ ਹੁੰਦਾ ਸੀ। ਉਥੇ ਰੱਬ ਨੇ ਕਿਸੇ
ਅੰਮ੍ਰਿਤਧਾਰੀ ਦੇ ਰੂਪ ਵਿਚ ਦਰਸ਼ਨ ਕਿਉਂ ਨਹੀਂ ਦਿੱਤੇ।
757 (7) ਗੁਰਦੁਆਰੇ ਜਾਂ ਮੰਦਰ ਉੱਪਰ ਸੋਨਾ ਚੜ੍ਹਾਉਣ ਨਾਲ ਕਲਯੁਗ ਵਿਚ
ਵਾਸਾ ਹੁੰਦਾ ਹੈ।
826 (8) ਇਕ ਵਾਰ ਗੁਰੂ ਗੋਬਿੰਦ ਸਿੰਘ ਲੋਕਾਂ ਦੇ ਸਤਾਏ ਜੰਗਲਾਂ ਵਿਚ ਚਲੇ
ਗਏ ਸਨ।
830 (9) ਚਾਨਣੀਆਂ ਨੂੰ ਅੱਗ ਲੱਗਣ ਦੀ ਸਾਖੀ-ਇਕ ਦਿਨ ਅਨੰਦਪੁਰ ਦੇ ਲਾਗੇ
ਇਕ ਪਿੰਡ ਵਿਚ ਅਖੰਡ ਪਾਠ ਚੱਲ ਰਹੇ ਸਨ। ਗ੍ਰੰਥੀ ਸਿੰਘ ਨੇ ਮੱਧ ਦੀ ਅਰਦਾਸ ਵੇਲੇ ਸਾਡੇ ਗ੍ਰੰਥ ਦਾ
ਸਤਿਕਾਰ ਨਹੀਂ ਕੀਤਾ। ਆਪਣੇ ਗ੍ਰੰਥ ਦਾ ਉਹਨਾਂ ਨੇ ਸਤਿਕਾਰ ਕਰ ਲਿਆ ਤਾਂ ਦੇਖਦੇ ਹੀ ਚਾਨਣੀਆਂ ਨੂੰ
ਅੱਗ ਲੱਗ ਗਈ। ਘਰ ਵਾਲਿਆਂ ਨੇ ਦੇਖਿਆ ਕਿ ਸਤਿਗੁਰ ਪਿਆਰਾ ਸਿੰਘ ਨੇ ਸੀਸ ਗੰਜ ਗੁਰਦੁਆਰੇ ਤੋਂ ਉਤਰ
ਕੇ ਅਤੇ ਉਸ ਨਾਲ ਪੰਜ ਆਦਮੀ ਹੋਰ ਸਨ ਅੱਗ ਬੁਝਾ ਦਿੱਤੀ। ਸਤਿਗੁਰੂ ਪਿਆਰਾ ਸਿੰਘ ਨੇ ਕਿਹਾ ਕਿ
ਗ੍ਰੰਥੀ ਨੇ ਸਾਡੇ ਗ੍ਰੰਥ ਦਾ ਸਤਿਕਾਰ ਨਹੀਂ ਕੀਤਾ ਇਸ ਲਈ ਲੱਗ ਲੱਗੀ ਹੈ। ਇਸ ਦਾ ਵੀ ਸਤਿਕਾਰ ਕਰੋ
ਨਹੀਂ ਤਾਂ ਅਖੰਡ ਪਾਠ ਸਿਰੇ ਨਹੀਂ ਚੜ੍ਹਨ ਦੇਵਾਂਗੇ।
919 (10) ਮੈਹਤੀਆਣੇ ਗੁਰਦੁਅਰੇ ਵਿਚ ਇਕ ਅੰਮ੍ਰਿਤਧਾਰੀ ਯੁਗਰਾਜ ਸਿੰਘ
ਰਹਿੰਦਾ ਹੁੰਦਾ ਸੀ ਉਸਨੇ ਬਹੁਤ ਅਰਦਾਸਾਂ ਕੀਤੀਆਂ ਪਰ ਉਸ ਨੂੰ ਦਰਸ਼ਨ ਨਾ ਹੋਏ ਤਾਂ ਸਤਿਗੁਰੂ ਪਿਆਰਾ
ਸਿੰਘ ਨੇ ਉਸਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ।
995 (11) ਮਨਜੀਤ ਕੌਰ ਦੀ ਸਾਖੀ-ਕਰਮਜੀਤ ਸਿੰਘ ਜੋ ਕਿ ਪਿੰਡ ਦੇ ਗੁਰਦੁਆਰੇ
ਵਿਚ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਸੀ ਉਸਦੀ ਅੱਖਾਂ ਦੀ ਲਾਈਟ ਬੰਦ ਹੋ ਗਈ ਅਤੇ ਉਸਦੀ ਪਤਨੀ
ਅਧਰੰਗ ਦੀ ਮਰੀਜ਼ ਹੋ ਗਈ। ਇਹਨਾਂ ਨੇ ਦਰਬਾਰ ਸਾਹਿਬ ਅਖੰਡ ਪਾਠ ਵੀ ਕਰਵਾਇਆ ਅਤੇ ਅਰਦਾਸਾਂ ਵੀ
ਕਰਵਾਈਆਂ। ਕਈ ਗੁਰਦੁਆਰਿਆਂ ਵਿਚ ਸੇਵਾ ਵੀ ਕੀਤੀ ਪਰ ਠੀਕ ਨਹੀਂ ਹੋਏ। ਬਾਬੇ ਭਨਿਆਰੇ ਵਾਲੇ ਨੇ
ਉਹਨਾਂ ਦੀ ਬਿਮਾਰੀ ਦੂਰ ਕੀਤੀ। ਕਰਮਜੀਤ ਸਿੰਘ ਨੇ ਅਨੰਦਪੁਰ ਸਾਹਿਬ 300 ਸਾਲਾ ਜਸ਼ਨ ਮਨਾਉਣ ਲਈ
ਜਾਣਾ ਸੀ। ਉਸਨੇ ਆਪਣੀ ਪਤਨੀ ਨੂੰ ਕਿਹਾ ਤੂੰ ਵੀ ਚੱਲ ਪਰ ਉਹ ਭਨਿਆਰੇ ਆ ਗਈ ਅਤੇ ਬਾਬੇ ਨੂੰ
ਦੱਸਿਆ। ਬਾਬੇ ਨੇ ਕਿਹਾ ਕਿ 300 ਸਾਲਾ ਮਨਾਉਣ ਵਾਲੇ ਚੌਰਾਸੀ ਦੇ ਚੱਕਰਾਂ ਵਿਚ ਪਏ ਹੋਏ ਹਨ ਜੇ
ਗੁਰਦੁਆਰੇ ਵਿਚ ਕੁਝ ਹੁੰਦਾ ਤੇਰੀ ਬਿਮਾਰੀ ਉਥੋਂ ਠੀਕ ਨਹੀਂ ਹੁੰਦੀ।
1044 (12) ਕਿਸੇ ਵੀ ਅਵਤਾਰ ਜਾਂ ਮਹਾਂਪੁਰਖ ਨੇ ਇਕੋ ਸਮੇਂ ਦੋ ਜਗ੍ਹਾ ਨਾਮ
ਦਾਨ ਜਾਂ ਅੰਮ੍ਰਿਤ ਨਹੀਂ ਛਕਾਇਆ। ਸਤਿਗੁਰੂ ਪਿਆਰਾ ਸਿੰਘ ਧਰਮ ਕਲਾ ਅਸਥਾਨ ਬੈਠੇ ਨਾਮ ਦਾਨ ਦੇ ਰਹੇ
ਹੁੰਦੇ ਹਨ ਦੂਜੇ ਪਾਸੇ ਅਕਾਲ ਪੁਰਖ ਦਾ ਰੂਪ ਧਾਰ ਕੇ ਸੰਗਤਾਂ ਨੂੰ ਤਾਰ ਰਹੇ ਹੁੰਦੇ ਹਨ।
1050 (13) ਗੁਰੂ ਨਾਨਕ ਦੇਵ ਜੀ, ਕਬੀਰ ਸਾਹਿਬ, ਭਗਤ ਰਵਿਦਾਸ ਜੀ, ਭਗਤ
ਨਾਮਦੇਵ ਜੀ ਇਸ ਧਰਤੀ `ਤੇ ਆਏ ਜੇ ਉਹ ਵੀ ਕ੍ਰਿਸ਼ਮੇ ਨਾ ਦਿਖਾਉਂਦੇ ਤਾਂ ਉਹਨਾਂ ਨੂੰ ਕਿਸੇ ਨੇ
ਮੰਨਣਾ ਨਹੀਂ ਸੀ। ਭਾਈ ਸਿੱਖਾ ਅਸੀਂ ਕੁਝ ਨਹੀਂ ਲੈਣਾ ਸੱਚ ਦੀ ਟੋਲ ਕਰਕੇ ਪਰਮਾਤਮਾ ਨੂੰ ਮਿਲਣਾ
ਹੈ।
1107 (14) ਸਾਖੀ ਮਨਜੀਤ ਕੌਰ-ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ
`ਤੇ ਮਨਜੀਤ ਕੌਰ ਨੂੰ ਸਤਿਗੁਰੂ ਪਿਆਰਾ ਸਿੰਘ ਨੇ ਗੁਰੂ ਅਰਜਨ ਦੇਵ ਜੀ ਦੇ ਰੂਪ ਵਿਚ ਦਰਸ਼ਨ ਦਿੱਤੇ
ਅਤੇ ਤੱਤੀ ਤਵੀ `ਤੇ ਬੈਠੇ ਦਿਖਾਇਆ। ਸਾਰਾ ਸਰੀਰ ਛਾਲਿਆਂ ਨਾਲ ਭਰਿਆ ਪਿਆ ਸੀ। ਰੂਪ ਪਲਟ ਕੇ ਦੇਖਿਆ
ਤਾਂ ਪਿਆਰਾ ਸਿੰਘ ਬੈਠੇ ਦਿਖਾਈ ਦਿੱਤੇ। ਉਸ ਦੇ ਕੋਲ ਜਵਾਨ ਲੜਕੀ ਖੜੀ ਦਿਖਾਈ ਦਿੱਤੀ। ਗੁਰੂ ਅਰਜਨ
ਦੇਵ ਜੀ ਨੇ ਪਿਆਰਾ ਸਿੰਘ ਦੇ ਰੂਪ ਵਿਚ ਕਿਹਾ ਕਿ ਭਾਈ ਤੂੰ ਜੰਗਲ ਵਿਚ ਜਾਨਵਰਾਂ ਦੀ ਸੇਵਾ ਕਰਨ
ਕਿਉਂ ਨਹੀਂ ਗਈ। ਮੇਰੇ ਹੁਕਮ ਦੀ ਕਾਰ ਕਰ ਇਹ ਹੁਕਮ ਦੀ ਸੇਵਾ ਹੈ। ਫਿਰ ਗੁਰੂ ਅਰਜਨ ਦੇਵ ਜੀ ਦੇ
ਰੂਪ ਵਿਚ ਕਿਹਾ ਕਿ ਮੈਨੂੰ ਤਾਂ ਇਹ ਦੁਨੀਆਂ ਵਾਲਿਆਂ ਨੇ ਤੱਤੀ ਤਵੀ `ਤੇ ਬਿਠਾ ਦਿੱਤਾ ਮੈਨੂੰ ਵੀ
ਨਹੀਂ ਬਖਸ਼ਿਆ।
1202 (15) ਇਕ ਪਿੰਡ ਦੇ ਗੁਰਦੁਆਰੇ ਵਿਚ ਸਤਿਗੁਰੁ ਪਿਆਰਾ ਸਿੰਘ ਦੀ ਰੀਲ
ਲੱਗੀ ਹੋਈ ਸੀ। ਗ੍ਰੰਥੀ ਜੀ ਨੇ ਰੀਲ ਬੰਦ ਕਰ ਦਿੱਤੀ। ਸਤਿਗੁਰੂ ਪਿਆਰਾ ਸਿੰਘ ਨੇ ਦਰਸ਼ਨ ਦੇ ਕੇ
ਭਨਿਆਰੇ ਚੁੱਕ ਲਿਆਂਦਾ ਗ੍ਰੰਥੀ ਸਿੰਘ ਸ਼ਰਧਾਵਾਨ ਹੋ ਗਿਆ ਅਤੇ ਕਹਿੰਦਾ ਹੈ ਕਿ ਮੈਨੂੰ ਅਸਲ ਰੱਬ ਹੁਣ
ਮਿਲਿਆ ਹੈ ਜਿਸ ਨੇ ਹੁਣ ਮੇਰੀ ਬਾਂਹ ਫੜੀ ਹੈ।
1240 (16) ਅੰਮ੍ਰਿਤਸਰ ਤੋਂ ਕਿਸੇ ਵਿਅਕਤੀ ਨੇ ਸਤਿਗੁਰ ਪਿਆਰਾ ਸਿੰਘ ਨੂੰ
ਚਿੱਠੀ ਕੱਢ ਦਿੱਤੀ ਕਿ ਆ ਕੇ ਅਕਾਲ ਤਖ਼ਤ `ਤੇ ਪੇਸ਼ ਹੋ। ਸਤਿਗੁਰ ਜੀ ਨੇ ਕਿਹਾ ਕਿ ਮੈਂ ਰੱਬ ਦਾ
ਭੇਜਿਆ ਹੋਇਆ ਹਾਂ ਹੁਕਮ ਦੀ ਕਾਰ ਕਰਦਾ ਹਾਂ ਮੈਂ ਤਲਬ ਨਹੀਂ ਹੋਵਾਂਗਾ ਕੁਝ ਦਿਨ ਬਾਅਦ ਮੇਰੇ
ਸੇਵਕਾਂ ਨੇ ਦੱਸਿਆ ਕਿ ਅਖ਼ਬਾਰ ਵਿਚ ਆਇਆ ਹੈ ਕਿ ਤੁਹਾਨੂੰ ਪੰਥ ਵਿਚੋਂ ਕੱਢ ਦਿੱਤਾ ਹੈ। ਸਤਿਗੁਰ ਜੀ
ਨੇ ਜਵਾਬ ਦਿੱਤਾ ਕਿ ਮੈਂ ਪੰਥ ਵਿਚ ਰਲਿਆ ਕਦੋਂ ਸੀ ਮੈਂ ਤੇਰਾ ਸਵਾਲੀ ਕਦੋਂ ਹੋਇਆ ਸੀ ਕਿ ਮੈਨੂੰ
ਪੰਥ ਵਿਚ ਰਲਾ ਦਿੱਤਾ ਮੈਂ ਤਾਂ ਕੀ ਮੇਰੀ ਜੁੱਤੀ ਵੀ ਤੈਨੂੰ ਸਲਾਮ ਨਹੀਂ ਕਰਦੀ ਅਕਾਲ ਪੁਰਖ ਨੇ
ਕਿਹਾ ਸੀ ਕਿ ਝੂਠੇ ਪੰਥ ਨਹੀਂ ਰਹਿਣੇ। ਅਗਲੇ ਦਿਨ ਸਵੇਰੇ ਪਿੰਡ ਲਡਾਲੇ ਦੀ ਰਹਿਣ ਵਾਲੀ ਮਾਤਾ
ਅੰਮ੍ਰਿਤ ਵੇਲੇ ਗੁਰਦੁਆਰੇ ਚੱਲੀ ਤਾਂ ਗੁਰੂ ਅਰਜਨ ਦੇਵ ਜੀ ਨੇ ਦਰਸ਼ਨ ਦੇ ਕੇ ਕਿਹਾ ਕਿ ਗੁਰਦੁਆਰੇ
ਵਿਚ ਕੁਝ ਨਹੀਂ ਤੂੰ ਓਥੇ ਨਾ ਜਾਹ, ਤੂੰ ਭਨਿਆਰੇ ਜਾ।
ਦੁਨੀਆ ਦਾ ਅਵਤਾਰ ਸਤਿਗੁਰ ਪਿਆਰਾ ਸਿੰਘ ਧਰਤੀ ਪਰ ਆ ਗਿਆ ਹੈ ਜਾ ਕੇ
ਦਰਸ਼ਨ ਕਰ ਲੈ ਨਾਲ ਮੱਕੀ ਦਾ ਪ੍ਰਸ਼ਾਦਾ
1295 (17) ਜੇ ਅੰਮ੍ਰਿਤ ਛਕਾ ਕੇ ਸਿੱਖ ਬਣਾ
ਕੇ ਤਾਰੇ ਉਹ ਮੁਰਸ਼ਦ ਨਹੀਂ ਕਹਾਉਂਦਾ ।
1325 (18) ਹੁਕਮੈ ਲੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਜਿੱਥੇ ਰੱਖੇ
ਪਰਮੇਸ਼ਰ ਸਵਾਮੀ ਉਥੇ ਕਰੇ ਵਾਸ।
1415 (19) ਸਤਿਗੁਰ ਪਿਆਰਾ ਸਿੰਘ ਜੀ ਪਾਸ ਨਿਹੰਗ ਸਿੰਘਾਂ ਦੀ ਫੌਜ ਆਈ
ਉਹਨਾਂ ਵਿਚ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਸ਼੍ਰੋਮਣੀ ਪੰਥ, ਅਕਾਲੀ ਤਰਨਾ ਦਲ ਪੰਜਵਾਂ ਤਖ਼ਤ
ਗੁਰਦੁਆਰਾ ਸਾਹਿਬ ਅਕਾਲਗੜ੍ਹ ਬਟਾਲਾ ਵੀ ਨਾਲ ਸੀ। ਸਤਿਗੁਰ ਪਿਆਰਾ ਸਿੰਘ ਨੇ ਉਹਨਾਂ ਨੂੰ ਦਰਸ਼ਨ
ਦਿੱਤੇ ਉਹਨਾਂ ਨੇ ਰਸਦ ਦੀ ਮੰਗ ਕੀਤੀ। ਸਤਿਗੁਰ ਜੀ ਨੇ ਉਹਨਾਂ ਨੂੰ ਰਾਸ਼ਨ, ਘਿਓ ਦੇ ਪੀਪੇ, ਬਸਤਰ
ਅਤੇ ਮਾਇਆ ਦੇ ਕੇ ਵਿਦਾ ਕੀਤਾ।
|
. |