☬ ‘ਗੁਰਿ ਕਾਢੀ ਬਾਹ ਕੁਕੀਜੈ॥’ ☬
(ਕਿਸ਼ਤ ਨੰ: 4)
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
ਗੁਰੂਬਾਣੀ ਦਾ ਮੰਤ੍ਰ ਪਾਠ
ਸਿਖ ਜਗਤ ਦੇ ਸਾਰੇ ਧਰਮ-ਅਸਾਥਨ ਵਿਚਲੇ ਸਾਰੇ ਗੁਰੂਦਰਬਾਰਾਂ ਵਿੱਚ
ਅਰਦਾਸ ਸਮੇ ਸਾਰੀ ਸੰਗਤ ਦਸ਼ਮੇਸ਼ ਜੀ ਦਾ ਹੁਕਮ ਮੰਨਦਿਆ ਗਾਇਨ ਕਰ ਰਹੇ ਹੁੰਦੇ ਹਨ- “ਸਭ
ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ” -ਪਰ ਕਿਡੀ ਬਦ ਕਿਸਮਤੀ ਹੈ ਕਿ ਸਾਡਾ ਸਾਰਿਆਂ
ਦਾ ਵਿਹਾਰ ਗੁਰੁ ਹੁਕਮਾ ਦੇ ਉਲਟ ਹੈ। 13 ਪੁਸਤਕਾਂ ਦੇ ਨਾਲ ਕਈ ਲੇਖਾਂ ਵਿੱਚ ਦਾਸਰਾ
ਉਨ੍ਹਾਂ ਬੇਅੰਤ ‘ਗੁਰੂ-ਹੁਕਮਾਂ’ ਦਾ ਜ਼ਿਕਰ ਕਰਦਾ ਆ ਰਿਹਾ ਹੈ ਜਿਨ੍ਹਾਂ ਦੀ ਅਵੱਗਿਆ ਅਸੀਂ
ਬਾਰ ਬਾਰ ਕਰੀ ਜਾਂਦੇ ਜ਼ਰਾ ਝਿਜਕ ਅਥਵਾ ਸੰਗ ਨਹੀਂ ਮੰਨ ਰਹੇ। ਏਥੇ ਅਸਾਂ ਕੇਵਲ ਇਕੋ ਵਿਸ਼ੇ
ਬਾਰੇ ਗੁਰੂ ਹੁਕਮਾ ਦੀ ਦੁਖਦਾਈ ਉਲੰਘਣਾ ਬਾਰੇ ਗੁਰਮਤਿ ਵਿਚਾਰਾਂ ਲਿਖਣੀਆਂ ਹਨ। ਸਨ 1475
ਭਾਵ 15ਵੀਂ ਸਦੀ ਤੋਂ ਸਨ 1708 ਭਾਵ ਅਠਾਰਵੀਂ ਸਦੀ ਤੱਕ ਦੇ ਬਣੇ ਨਿਰਮਲ-ਪੰਥੀਆਂ ਨੂੰ
ਗੁਰਦੇਵ ਜੀ ਨੇ ਸੈਂਕੜੇ ਗੁਰੂ ਸ਼ਬਦਾਂ ਸਹਿਤ ਦ੍ਰਿੜ ਕਰਾ ਦਿੱਤਾ ਹੋਇਆ ਸੀ ਕਿ ਗੁਰੂ ਬਾਣੀ
ਗੁਰਮਤਿ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਈ ਰੱਖਣ ਵਾਲਾ ਹੀ ਸਚਾ ਨਿਰਮਲ ਪੰਥੀਆ ਹੈ।
ਗੁਰਮਤਿ ਦਾ ਇਹ ਸਿਧਾਂਤ- “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ”॥ {148} ਭਾਵ, ‘ਬਿਨਾ
ਸਮਝਿਆਂ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਰਹਿਣ ਨਾਲ ‘ਸਚੁ’ ਦੀ ਸੋਝੀ ਨਹੀ ਆ ਸਕਦੀ। ਦਾਸਰਾ
ਕਈ ਗੁਰੂ ਸ਼ਬਦਾਂ ਦੇ ਆਧਾਰ ਤੇ ਇਸ ਸਿਧਾਂਤ ਨੁੰ ਇੱਕ ਤੋਂ ਵੱਧ ਵਾਰ ਲਿਖ ਚੁੱਕਿਆ ਹੈ।
ਯਾਦ ਤਾਜ਼ਾਂ ਕਰਨ ਦੀ ਸਹੂਲਤ ਲਈ ਆਉ ‘ਪੰਖੀ ਅੱਖ’ ਝਾਤੀ ਮਾਰ ਲਈਏ:-
ਸਨ 1995 ਤੋਂ ਛਪ ਕੇ ਸੁਜਾਨ ਪਾਠਕਾਂ ਕੋਲ ਨਿਰੰਤਰ ਪੁੱਜ ਰਹੀ-'ਬਿੱਪ੍ਰਨ
ਕੀ ਰੀਤ ਤੋਂ ਸਚੁ ਦਾ ਮਾਰਗ'-ਪੁਸਤਕ ਮਾਲਾ ਦੇ ਪਹਿਲੇ ਭਾਗ ਦੀ ਭੂਮਿਕਾ ਦੇ 23 ਸ਼ਫ਼ੇ ਦਾ ਇਹ
ਪੈਰਾ-"ਤੰਤ੍ਰ-ਸ਼ਾਸਤ੍ਰ ਦੀ ਵਿਧੀ ਵਾਲੇ ‘ਮੰਤ੍ਰ ਪਾਠਾਂ’ ਨੂੰ ਗੁਰਮਤਿ ਵਿਰੋਧੀ ਦਰਸਾ ਰਹੇ ਜਿਹੜੇ
ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੱਡ ਅੱਡ 6 ਸਰੂਪਾਂ ਵਿੱਚ ਅਤੇ ਭਗਤ ਕਬੀਰ ਸਾਹਿਬ ਜੀ ਨੇ
ਲਿਖੇ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-
1= ਸ੍ਰੀ ਗੁਰੂ ਨਾਨਕ ਜੀ ਪਹਿਲਾ ਸਰੂਪ- 39 ਸ਼ਬਦ. 2= ਸ੍ਰੀ ਗੁਰੂ ਨਾਨਕ ਜੀ
ਤੀਸਰਾ ਸਰੂਪ- 33 ਸ਼ਬਦ। 3= ਸ੍ਰੀ ਗੁਰੂ ਨਾਨਕ ਜੀ ਚੋਥਾ ਸਰੂਪ- 12 ਸ਼ਬਦ. 4= ਸ੍ਰੀ ਗੁਰੂ ਨਾਨਕ ਜੀ
ਪੰਜਵਾਂ ਸਰੂਪ- 14 ਸ਼ਬਦ। 5= ਸ੍ਰੀ ਗੁਰੂ ਨਾਨਕ ਜੀ ਨੌਂਵਾਂ ਸਰੂਪ- 1 ਸ਼ਬਦ. 6= ਭਗਤ ਕਬੀਰ ਸਾਹਿਬ
ਜੀ- 4 ਕੁੱਲ ਸ਼ਬਦ=103
“ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ” ਪੁਸਤਕ ਮਾਲਾ ਦੇ (ਤੀਜੇ ਭਾਗ) ਦੇ
ਪਹਿਲੇ ਕਾਂਡ ਤੋਂ ਹੀ ਸੰਤ ਰਾਮ ਸਿੰਘ ਪੰਡੋਰੀ ਵਾਲੇ ਨੇ ਕੀਤੇ ਸ਼ਰਮਨਾਕ ਉਪੱਦਰ ਦੀ ‘ਸਾਚੀ ਸਾਖ਼ੀ’
ਜੋ ਦੂਜੇ ਭਾਗ ਵਿੱਚ ਅਧੂਰੀ ਰਹਿ ਗਈ ਸੀ, ਨੂੰ ਪੂਰਾ ਕਰਦਿਆਂ ਉਸੇ ਤੀਜੇ ਭਾਗ ਦੇ 16 ਸਫ਼ੇ ਤੇ -
‘ਅਰਥ ਸਮਝਣ ਦੀ ਲੋੜ ਛੱਡ ਕੇ ਪਾਠ ਕਰਨਾ’ ਨਾਮਕ ਤੀਜਾ ਲੇਖ ਲਿਖਣ ਸਮੇ ਉਪਰੋਕਤ ਸੂਚੀ ਵਾਲੇ ਸਾਰੇ
ਗੁਰੂ ਸ਼ਬਦਾਂ ਦੀ ਵਿਚਾਰ ਬੜੇ ਗਹੁ ਨਾਲ ਕੀਤੀ ਪਰ ਪਰਚਲਤ 'ਮੰਤ੍ਰ ਪਾਠ' ਦੇ ਹੱਕ ਵਿੱਚ ਮਾੜਾ ਮੋਟਾ
ਸੰਕੇਤ ਵੀ ਨਾ ਮਿਲਿਆ। ਫਿਰ ਅਰਥਾਂ ਸਹਿਤ ਲਿਖੇ 6 ਗੁਰੂ ਸ਼ਬਦਾਂ ਦੇ ਅਧਾਰ ਤੇ ਸਪੱਸ਼ਟ ਕੀਤਾ ਹੋਇਆ
ਹੈ ਕਿ ਗੁਰੂ ਬਾਣੀ ਨੂੰ ਸਮਝ-ਬੁੱਝ ਕੇ ਉਸ ਅਨੁਸਾਰ ਜੀਵਨ ਢਾਲੀ ਰੱਖਣ ਦੀ ਲੋੜ ਤੋਂ ਬਿਨਾ ਗੁਰਬਾਣੀ
ਦਾ ਪਾਠ ਕਰਨ ਜਾਂ ਕਰਵਾਉਣ ਤੋਂ ਮਨ ਇੱਛੇ ਕਾਰਜ ਰਾਸ ਹੁੰਦੇ ਮੰਨ ਲੈਣੇ, ਕੇਵਲ ਮਨਮਤਿ ਹੀ ਨਹੀਂ
ਸਗੋਂ ਸਤਿਗੁਰੂ ਜੀ ਦੇ ਹੁਕਮਾਂ ਦੀ ਘੋਰ ਉਲੰਘਣਾ ਵੀ ਹੈ।
ਸਾਖੀ ਪਰਚਲਤ ਹੈ ਕਿ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਚਾਲਉਂਣ ਤੋਂ
ਪਹਿਲਾ ਕਾਜ਼ੀ ਨੇ ਆਖ਼ਰੀ ਇੱਛਆ ਪੁੱਛੀ ਤਾਂ ਭਾਈ ਸਾਹਿਬ ਦੀ ਕੇਵਲ ਮਾਤ੍ਰ ਇਛਿਆ ਇਹ ਸੀ- “ਸਿਰ ਤੇ
ਆਰਾ ਚਲਣ ਸਮੇ ਮੇਰਾ ਮੂੰਹ ਉਸ ਪਿੰਜਰੇ ਵਲ ਰਹੇ ਜਿਸ ਵਿੱਚ ਨੌਵੇਂ ਪਾਤਸ਼ਾਹ, ਸ੍ਰੀ ਗੁਰੂ ਤੇਗ਼ਬਹਾਦਰ
ਜੀ ਨੂੰ ਬੰਦ ਕਰ ਰਖਿਆ ਹੈ”। ਅਜੇਹੀਆਂ ਉਦਾਹਰਣਾ ਵੀ ਕਈ ਹਨ ਕਿ ਗੁਰਸਿੱਖਾਂ ਨੇ ਆਪਣੇ ਸਤਿਗੁਰੂ ਜੀ
ਦੇ ਸੰਕੇਤ ਤੇ ਅੱਗ ਵਿੱਚ ਛਾਲਾਂ ਮਾਰਨੋ ਝਿਜਕ ਨਾ ਸੀ ਮੰਨੀ। ਹੈਰਾਨੀ ਹੈ ਕਿ ਉਸੇ ਖ਼ਾਲਸਾ ਜੀ ਨੇ
ਸੈਂਕੜੇ ਗੁਰੁ ਹੁਕਮਾਂ ਵਲ ਪਿੱਠ ਕਰ ਲਈ? ਅਖੰਡ-ਪਾਠ ਸਹਜਿ ਪਾਠ ਆਦਿ ਗੁਰਮਤਿ ਵਿਰੋਧੀ ਕਰਮ ਨਾਲ
ਖ਼ਾਲਸਾ ਜੀ ਦੀ ਏਡੀ ਅੰਨ੍ਹੀ ਸ਼ਰਧਾ ਕਿਵੇਂ ਬਣ ਗਈ ਕਿ ਜੈਤੋ ਮੰਡੀ ਵਿਖੇ ਅਖੰਡ ਪਾਠ ਦੀ ਕਿਸੇ ਕਥਿਤ
ਅਵੱਗਿਆ ਤੋਂ ਖ਼ਾਲਸਾ ਜੀ ਨੇ ਅੰਗਰੇਜ਼ੀ ਸਰਕਾਰ ਦੇ ਰਾਜ ਸਮੇ ਮੋਰਚਾ ਲਾ ਕੇ ਸੈਂਕੇੜੇ ਕੀਮਤੀ ਜਾਨਾਂ
ਅਜਾਈਂ ਗੁਆ ਲਈਆਂ?
"ਜੈਤੋ ਮੰਡੀ" ਵਿਖੇ ਵਾਪਰੇ ਉਸ ਖ਼ੂਨੀਂ
Bloody
ਦੁਖਾਂਤ ਦੀ ਅਸਲੀਅਤ-
ਮਹਾਨ ਕੋਸ਼ ਦੇ
533
ਸਫ਼ੇ ਅਨੁਸਾਰ-ਜੈਤੋ ਅਥਵਾ ਜੌਤੋਂ-'ਨਾਭਾ' ਰਾਜ ‘ਫੂਲ’ ਦੀ
ਨਜ਼ਾਮਤ ਦਾ ਇੱਕ ਪਿੰਡ ਜੋ ਬਠਿੰਡਾ ਫ਼ਿਰੋਜ਼ਪੁਰ ਰੇਲਵੇ ਲੈਨ ਪੁਰ ਹੈ। ਇਸ ਥਾਂ 'ਕਿਲੇਅ' ਦੇ ਪਾਸ
ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ। ਮਹਾਰਾਜਾ ਹੀਰਾ ਸਿੰਘ ਸਾਹਿਬ ਨੇ ਇਸ ਦੀ ਸੁੰਦਰ ਇਮਾਰਤ
ਬਣਵਾਈ ਹੈ। ਗੁਰਦੁਆਰੇ ਪਾਸ ਦੇ ਤਾਲ ਦਾ ਨਾਮ "ਗੰਗਸਰ" ਹੈ। ਇਸ ਗੁਰਅਸਥਾਨ ਦੇ ਨਾਲ 70 ਘਮਾਉਂ
ਜ਼ਮੀਨ ਅਤੇ 432 ਰੁਪਯੇ ਸਾਲਾਨਾ ਜਾਗੀਰ ਰਿਆਸਤ ਨਾਭਾ ਵਲੋਂ ਹੈ। ਪੋਹ ਸੁਦੀ 7 ਅਤੇ ਕੱਤਕ ਪੂਰਨਮਾਸ਼ੀ
ਨੂੰ ਮੇਲਾ ਹੁੰਦਾ ਹੈ। ਇਸ ਗੁਰਦੁਆਰੇ 14 ਸਤੰਬਰ ਸਨ 1923 ਨੂੰ (ਜਦ ਸਨ 1919 ਤੋਂ 1925 ਤੱਕ ਦੀ
ਪਹਿਲੀ ਵਿਸ਼ਵ ਜੰਗ ਜ਼ੋਰਾਂ ਤੇ ਸੀ) ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਰਿਆਸਤ ਦੇ ਕਰਮਚਾਰੀਆਂ ਦੀ
ਗ਼ਲਤਫ਼ਹਿਮੀ ਤੋਂ (ਅਸਲ ਵਿੱਚ ਮਹੰਤ-ਪੁਜਾਰੀਆਂ ਦੀ ਕੁਟਲਤਾ ਅਤੇ ਅਕਾਲੀਆਂ ਦੀ ਗੁਰਮਤਿ ਤੋਂ ਅਗਿਆਨਤਾ
ਕਾਰਨ ਇਹ) ਮਾਮਲਾ ਏਨਾ ਵਧਿਆ ਕਿ 21 ਫ਼ਰਵਰੀ ਸਨ 1924 ਨੂੰ ਕਈ ਜਾਨਾਂ ਦਾ ਨੁਕਸਾਨ ਹੋਇਆ। ਬੜੀ
ਜੱਦੋ ਜਹਦ ਉਪਰੰਤ 21 ਜੁਲਾਈ ਸਨ 1925 ਨੂੰ ਆਰੰਭ ਕੀਤੇ ਗਏ 101 ਅਖੰਡਪਾਠਾਂ ਦੇ
ਨਿਰਵਿਗਨ ਭੋਗ 26 ਅਗਸਤ ਨੂੰ ਪੈ ਜਾਣ ਤੇ ਖ਼ਾਲਸਾ
ਜੀ ਸ਼ਾਂਤਿ ਹੋਏ”।
ਉਪਰੋਕਤ ਵਰਣਨ ਰਾਜ਼ੀ ਨਾਮੇ ਨਾਲ ਖ਼ਤਮ ਹੋਏ ਇਸ ਝਗੜੇ ਬਾਰੇ ਕੀ ਮੰਨਿਆ ਜਾਵੇ?
ਸੰਤ ਸੂਰਮੇ ਖ਼ਾਲਸਾ ਜੀ ਦੀ 'ਫ਼ਤਹਿ'? ਕਿ ਜਾਂ ਸਤਿਗੁਰ ਨਾਨਕ ਸਾਹਿਬ ਜੀ ਦੀ ਸਿਖੀ ਨੂੰ ਖ਼ਤਮ ਕਰ ਰਹੇ
ਬਿੱਪ੍ਰਵਾਦ ਦੀ ਪਹਿਲੀ ਜਿੱਤ? ਅਕਾਲੀਆਂ ਦੀ ਅਨੋਖੀ ਸੂਝ ਬੂਝ-ਵਾਲਾ ਸਿੱਖੀ ਸਿਦਕ ਕਿ ਜਾਂ ‘ਸਿੰਘ
ਜੀ’ ਦੀ ਖ਼ਤਰਨਾਕ ਮੂਰਖਤਾਈ? ਜਿਸ ‘ਗੁਰਮਤਿ ਵਿਰੋਧੀ’ ਕਰਮ ਤੋਂ ਅਕਾਲੀਆਂ ਨੇ ਆਪਣੇ ਕਈ ਗੁਰੂ ਭਾਈਆਂ
ਦੀਆਂ ਜਾਨਾਂ ਅਜਾਈਂ ਗੁਆ ਲਈਆਂ ਸਨ ਸ਼ਾਂਤੀ ਨਾਲ ਟਿਕੇ ਰਹਿਣ ਦੀ 'ਸੁਲਾਹ-ਸਫ਼ਾਈ' ਉਸ ਤੋਂ ਵੀ 101
ਗੁਣਾ ਵੱਧ ਅਵੱਗਿਆ ਵਾਲਾ ਉਹੀ “ਗੁਰਮਤਿ ਵਿਰੋਧੀ ਕਰਮ” ਗੜਗੱਜਾਂ ਭਰੀ ਅਜ਼ਾਦੀ ਨਾਲ ਸਦਾ ਕਰਦੇ ਰਹਿਣ
ਦਾ “ਰਾਜ਼ੀਨਾਮਾ-ਰੂਪ ਲਿਖਤੀ ਪਰਮਟ” ? ਖ਼ਾਲਸਾ ਜੀ ਨੇ ਗੁਰਮਤਿ ਵਿਰੋਧੀ ਕਰਮ ਕਰਤੂਤਾਂ ਕਰਦੇ ਰਹਿਣ
ਦਾ ਰਾਹ ਸਾਫ਼ ਕਰ ਲੈਣ ਵਿੱਚ ਸਫ਼ਲਤਾ ਪਰਾਪਤ ਕਰਨ ਦੀ ਖ਼ੁਸ਼ੀ ਵਿੱਚ ਨਗਾਰੇ ਖੜਕਾ ਦਿੱਤੇ? - ਭਾਵ,
ਨਿਆਰੇ ਖ਼ਾਲਸਾ ਜੀ ਨੇ ਇਸ ਪਾਵਨ ਗੁਰੂ ਉਪਦੇਸ਼ ਤੇ- “ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ॥ ਕੀਓ
ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ॥ {836} - ਉੱਪਰ ਮੋਟੀ ਲਕੀਰ ਫੇਰ
ਦੇਣ ਦੀ ਗੁਰੂ-ਅਵੱਗਿਆ ਕਰਨ ਦੀ ਖੁਲ੍ਹ ਨੂੰ ਆਪਣੀ ਜਿੱਤ ਮੰਨ ਲਿਆ?
ਇਤਿਹਾਸ ਵਿੱਚ ਕਈ ਸਾਕੇ ਮਿਲਦੇ ਹਨ ਕਿ ਵੈਰੀਆਂ ਦੀਆਂ ਚਰਖੜੀਆਂ ਤੇ ਛਾਲਾਂ
ਮਾਰਦਿਆਂ ਦੇ ਚੜਦੇ ਰਹਿ ਕੇ ਨਿਰਭੈ ਗੁਰਸਿੱਖਾਂ ਨੇ ਕੇਵਲ ਆਪਣੇ ਸਰੀਰ ਦਾ ਹੀ ਤੂੰਬਾ ਤੂੰਬਾ ਨਾ ਸੀ
ਕਰਵਾ ਲਿਆ ਸਗੋਂ ਆਪਣਾ ਸਰਬੰਸ ਵਾਰ ਦੇਣ ਲਗਿਆਂ ਵੀ ਮੱਥੇ ਵਟ ਨਾ ਸੀ ਪੈਣ ਦਿੱਤਾ। ਸਿਰਾਂ ਦੇ ਮੁੱਲ
ਰੱਖੇ ਗਏ, ਬੇਰਹਿਮੀ ਨਾਲ ਸਿਖਾਂ ਦਾ ਕਤਲਾਮ ਕੀਤਾ ਗਿਆ ਪਰ ਸਿੱਖੀ ਸਿਦਕ ਕੇਸਾਂ ਸੁਆਸਾਂ ਤੱਕ
ਨਿਭਾਉਂਦਿਆਂ ਕਦੇ (ਕਿਸੇ ਇੱਕ ਗੁਰਸਿੱਖ ਨੇ ਵੀ) ਕੋਈ ਢਿੱਲ ਨਾ ਸੀ ਵਿਖਾਈ। ਫਿਰ ਅਜੇਹਾ ਕੀ ਭਾਣਾ
ਵਰਤ ਗਿਆ ਹੈ ਕਿ ਅਨੂਪਮ ਸਤਿਗੁਰੂ ਨਾਨਕ ਸਾਹਿਬ ਜੀ ਦੀ ਨਿਆਰੀ ਸਿਖੀ ਦਾ ਮੁਹਾਂਦਰਾਂ ਵਿਗੜਦਾ
ਵਿਗੜਦਾ ਵਿਗੜੀ ਗਿਆ ਪਰ ਲਗ ਭਗ 300 ਸਾਲਾਂ ਤੋਂ ਅਸਾਂ ਅੱਜ ਤੱਕ ਕਦੇ ਨਾ ਵਿਚਾਰਿਆ ਕਿ ਉਹ ਕਿਹੜਾ
ਹੈ ਅਜੇਹਾ ਸਫ਼ਲ ਜਾਦੂਗਰ ਜਿਸ ਦਾ ਲਿਖਿਆ ਗੁਰਮਤਿ ਵਿਰੋਧੀ ਬਕੜਵਾਹ ਅਸਾਂ ਗੁਰਮਤਿ ਮੰਨ ਲਿਆ?
ਸਨ 1708 ਤੋਂ ਪ੍ਰਗਟ ਹੋਏ ਗੁਰੂਗ੍ਰੰਥ ਸਾਹਿਬ ਰੂਪ ਸਦੀਵੀ ਸਤਿਗੁਰੁ ਨਾਨਕ
ਸਾਹਿਬ ਜੀ ਨੂੰ ਸਾਡੇ ਕੋਲੋਂ ਆਸ ਤਾਂ ਇਹ ਸੀ ਕਿ ਸਾਰੇ ਗੁਰਸਿੱਖ ਮੇਰੇ ਸਰੂਪ ਤੋਂ (ਭਾਵ ਗੁਰੂ
ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੁੰਦੇ ਸ਼ਬਦ ਗਿਆਨ-ਰੂਪ) ਹੁਕਮ ਦੀ ਪਾਲਣਾ ਵੀ ਉਵੇਂ ਹੀ ਕਰਦੇ
ਰਹਿਣਗੇ ਜਿਵੇ ਪੰਜ ਭੂਤਕ ਸਰੀਰ ਵਿੱਚ ਵਿਚਰਦਿਆਂ ਮੇਰੇ ਮਾਮੂਲੀ ਸੰਕੇਤ ਨੂੰ ਵੀ ਰੱਬੀ ਹੁਕਮ
ਜਾਣਦਿਆਂ ਪਾਲਣਾ ਕਰਿਆ ਕਰਦੇ ਸਨ। ਪਰ ਤਜਰਬੇ ਵਿੱਚ ਆਇਆ ਸਭੁ ਕੁੱਝ ਉਲਟ? ਅਸਾਂ ਇਸ ਪਾਵਨ ਪੰਗਤੀ
-
“ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ”
-ਵਿਚੋਂ ਨਿਰੰਤਰ ਪ੍ਰਾਪਤ ਹੋ ਰਹੀ ਚਿਤਾਵਣੀ ਦੀ ਵੀ ਕਦੇ
ਪ੍ਰਵਾਹ ਨਾ ਕੀਤੀ? ਅਤੇ, ਪਿਆਰਾਂ ਸਧੱਰਾਂ ਭਰੇ ਇਸ ਅਨੂਪਮ ਗੁਰੂ ਉਪਦੇਸ ਨੂੰ"ਹਉ ਵਾਰੀ ਜੀਉ ਵਾਰੀ
ਪੜਿ ਬੁਝਿ ਮੰਨਿ ਵਸਾਵਣਿਆ॥” {127} -ਅੱਜ ਤੱਕ ਵਿਅਰਥ ਜਾਣ ਰਹੇ ਹਾਂ। ਸਮਝਣ ਬੁੱਝਣ ਦੀ ਲੋੜ ਤੋਂ
ਬਿਨਾ ਕੀਤੇ ਜਾ ਰਹੇ ਮੰਤ੍ਰ ਪਾਠਾਂ ਦੀ ਵਿਰੋਧਤਾ ਵਾਲੇ ਸੈਂਕੜੇ ਗੁਰੂ ਸ਼ਬਦਾਂ ਦੀ ਸਿਖਿਆ ਦੇ ਉਲਟ
ਸਿਖਾਂ ਵਿੱਚ ਮੰਤ੍ਰ ਪਾਠਾਂ ਦੀ ਭਰਮਾਰ ਵੇਖੀ ਜਾ ਰਹੀ ਹੈ?
ਉਪਰੋਕਤ ਵਰਣਨ ਦੁਖਦਾਈ ਪ੍ਰੀਵਰਤਨ ਦਾ ਕਾਰਨ ਕੀ ਹੈ?
ਇਸ ਦੁਖਦਾਈ ਘਾਟ ਦਾ ਮੁਢਲਾ ਕਾਰਨ ਇਹ ਸੀ ਕਿ, ਜਨਮਤ ਸਤਿਗੁਰੂ ਨਾਨਕ ਸਾਹਿਬ
ਜੀ ਤੋਂ ਦਸ਼ਮੇਸ਼ ਜੀ ਤੱਕ ‘ਸਿੱਖ’ ਅਤੇ ‘ਸਤਿਗੁਰੂ ਜੀ’ ਵਿਚਕਾਰ ਗ੍ਰੰਥੀ ਅਥਵਾ ਪੁਜਾਰੀ ਰੂਪ ਵਿਚੋਲਾ
ਕੋਈ ਨਹੀ ਸੀ। ਸ਼ਬਦ ਗੁਰੂ ਨੂੰ ਗੁਰਿਆਈ ਮਿਲੀ ਤੇ ਉਦਾਸੀ ਨਿਰਮਲਾ ਅਥਵਾ ਸਾਧ ਭੇਖ ਵਿੱਚ ਲੁਕਿਆ
ਬਨਾਰਸੀ ਠੱਗ ਵਿਚੋਲਾ ਅਥਵਾ ਸਿਖਾਂ ਦਾ ਧਰਮ ਆਗੂ ਬਣ ਬੈਠਾ। ਇਸ ਕੁਟਲ ਵਿਚੋਲੇ ਨੇ ਪਹਿਲਾਂ
ਗੁਰਸਿੱਖਾਂ ਦੇ ਮਨਾ ਵਿੱਚ ਇਹ ਭਰਮ ਪੱਕਾ ਕਰੀ ਰੱਖਿਆ ਕਿ, ਵੇਦ ਸ਼ਾਸਤ੍ਰਾਂ ਵਾਂਗ ਗੁਰੂ ਬਾਣੀ ਵੀ
ਆਮ ਮਨੁੱਖ ਦੀ ਸਮਝ ਵਿੱਚ ਨਹੀ ਆ ਸਕਦੀ। ਸੁਆਰਥੀ ਰੁਚੀਆਂ ਦੀ ਉਪਜ ਇਸ ਭਰਮ ਨੂੰ ਪੱਕਾ ਕਰੀ ਰੱਖਣ
ਲਈ ਗ੍ਰੰਥੀਆਂ, ਕਥਾਕਾਰਾਂ, ਰਾਗੀਆਂ ਪਰਚਾਰਕਾਂ ਆਦਿ ਨੇ - ‘ਓਅੰਕਾਰ ਦੱਖਣੀ ਰਾਮਕਲੀ’ ਬਾਣੀ ਦੀ
40ਵੀ ਪਉੜੀ ਵਿਚੋਂ ਇਹ ਪੰਗਤੀ- “ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ.” {935} ਨਿਖੇੜ ਕੇ
ਵਰਤ ਲੈਣ ਨੂੰ ਗੁਰਮਤਿ ਮਰਯਾਦਾ ਬਣਾ ਲਿਆ। ਬ੍ਰਾਹਮਣਵਦ ਨੂੰ ਗੁਰਮਤਿ ਬਣਾ ਦੇਣ ਦੀ ਯੋਜਨਾ ਅਧੀਨ
ਲਿਖੀ ‘ਗੁਰਬਿਲਾਸ ਪਾਤਸ਼ਾਹੀ 6’ ਪੁਸਤਕ ਨੂੰ ਧਰਮ ਪੁਸਤਕ ਘੋਸ਼ਤ ਕਰਕੇ ਉਸ ਦੀ ਕਥਾ, ਸਾਰੇ ਧਰਮ
ਅਸਥਾਨਾਂ ਵਿੱਚ ਅਥਵਾ ਸਾਰੇ ਧਾਰਮਿਕ ਜੋੜ ਮੇਲਿਆਂ ਵਿੱਚ ਸੁਣਾਈ ਰੱਖਣ ਦਾ ਵਿਧਾਨ ਬਣਾ ਲਿਆ।
ਗੁਰਬਿਲਾਸ ਦੀਆਂ ਲਿਖਤਾਂ ਦੇ ਹਵਾਲੇ ਨਾਲ (ਉਦਾਸੀ-ਨਿਰਮਲਾ ਪੁਜਾਰੀ ਬ੍ਰਾਹਮਣ) ਕਥਾਕਾਰਾਂ ਨੇ ਏਸੇ
ਮੰਤਵ ਲਈ ਲਿਖੀਆਂ ਗੁਰਬਿਲਾਸ ਵਿਚਲੀਆਂ ਚੌਪੀਆਂ ਦੇ ਅਧਾਰ ਤੇ ਸ਼ਰੋਤਿਆਂ ਦੇ ਮਨ ਵਿੱਚ ਇਹ ਭਰਮ ਪੱਕਾ
ਕਰ ਦਿੱਤਾ ਕਿ ਸ਼ਰਧਾ ਨਾਲ ਗੁਰਬਿਲਾਸ ਦੀ ਕਥਾ ਸੁਣਦੇ ਰਹਿਣ ਨਾਲ ਹੀ ਮਨ-ਇੱਛੀਆਂ ਮੁਰਾਦਾਂ ਪੂਰੀਆਂ
ਹੋ ਜਾਂਦੀਆਂ ਹਨ। ਗੁਰਬਿਲਾਸ ਵਿਚਲੀ ਉਨ੍ਹਾਂ ਅਨੇਕ ਲਿਖਤਾਂ ਵਿਚੋਂ ਕੁੱਝ ਉਦਾਰਣਾਂ ਇਸ ਪ੍ਰਕਾਰ
ਹਨ- (
1)
-ਸਾਹਿਬਜ਼ਾਦਾ ਹਰਿਗੋਬਿੰਦ ਜੀ ਨੂੰ ਅੱਖਰ ਬੋਧ ਤੋਂ ਸਖਣੇ ਚਿੱਟੇ ਅਨਪੜ (ਪਰ ਗੁਰੂਘਰ ਦੇ ਨਿਸ਼ਕਾਮ
ਸੇਵਕ) ‘ਬਾਬਾ ਬੁੱਢਾ ਜੀ’ ਕੋਲ ਪੜ੍ਹਨੇ ਪਾਉਣ ਦੇ ਪ੍ਰਸੰਗ ਦਾ ਅੰਤਲਾ ਦੋਹਰਾ ਇਸ ਪ੍ਰਕਾਰ ਹੈ-
ਦੋਹਰਾ॥”ਹਰਿਗੋਵਿੰਦ ਕੋ ਪਢਨ ਕੀ ਕਥਾ ਕਹੀ ਨਿਰਧਾਰ।
ਸਭ ਵਿਦਯਾ ਤਿਹ ਮਨਿ ਬਸੈ ਜੋਊ ਪੜ੍ਹੈ ਹਿਤ ਧਾਰਿ॥ 125॥
ਇਹ ਧਿਆਇ ਪੂਰਨ ਭਯੋ ਸੁੰਦਰ ਕਥਾ ਪ੍ਰਸੰਗ।
ਨਿਤਨੇਮ ਜੋ ਨਰੁ ਪੜੈ ਹੋਤ ਸੁਧ ਜਿਮ ਗੰਗ॥ 126॥
ਭਾਵ.”ਹਰਿਗੋਬਿੰਦ (ਜੀ) ਦੇ ਪੜ੍ਹਨ ਦੀ ਕਥਾ ਨਿਸਚੇ ਪੂਰਬਲ ਕਹਿ ਦਿਤੀ ਹੈ
ਜਿਹੜਾ (ਇਸ ਕਥਾ ਨੂੰ) ਪ੍ਰੇਮ ਸਹਿਤ ਪੜ੍ਹੇਗਾ ਹਰ ਪ੍ਰਕਾਰ ਦੀ ਵਿਦਿਆ ਉਸ ਦੇ ਮਨ ਵਿੱਚ ਆ ਵਸੇਗੀ।
125. ਸੁੰਦਰ ਪ੍ਰਸੰਗ ਵਾਲਾ ਇਹ ਧਿਆਇ ਸਮਾਤਪ ਹੋਇਆ ਜਿਹੜਾ ਵੀ ਇਸ (ਅਧਿਆਇ) ਨੂੰ ਨੇਮ ਨਾਲ ਰੋਜ਼
ਪੜ੍ਹੇਗਾ ਉਸ ਦਾ ਮਨ ਗੰਗਾ ਜਲ ਵਰਗਾ ਨਿਰਮਲ ਹੋ ਜਾਵੇਗਾ। 226. - (
2)
- ਗੁਰਬਿਲਾਸ ਦੇ ਚੌਥੇ ਅਧਿਆਇ ਦੇ 94 ਸਫ਼ੇ ਵਿੱਚ ਪਹਿਲਾਂ-24 ਘੰਟਿਆਂ ਵਿੱਚ ਮਨੁੱਖ ਨੂੰ 24 ਹਜ਼ਾਰ
ਸੁਆਸ ਲੈਂਦਾ ਦਰਸਾ ਲਿਆ। ਫਿਰ ਉਨ੍ਹਾਂ ਸੁਆਸਾਂ ਨੂੰ ਸਫ਼ਲ ਕਰਨ ਲਈ ‘24 ਹਜ਼ਾਰ ਅਖਰਾਂ ਵਾਲੀ ਸੁਖਮਨੀ
ਬਾਣੀ ਦੀ ਰਚਨਾ ਕੀਤੀ ਦਰਸਾ ਲਈ। (ਚੌਪਈ 396) (ਕੰਪਊਟਰਾਂ ਦੇ ਅਜੋਕੇ ਯੁੱਗ ਵਿੱਚ ਇਹ ਯਕੀਨ ਨਾਲ
ਲਿਖਿਆ ਜਾ ਸਕਦਾ ਕਿ 24 ਘੰਟਿਆਂ ਵਿੱਚ 24 ਹਜ਼ਾਰ ਸੁਆਸਾਂ ਵਾਲੀ ਲਿਖਾਰੀ ਦੀ ਗਲ ਝੂਠੀ ਹੈ ਅਤੇ
ਸੁਖਮਨੀ ਦੇ 24000 ਅਖਰਾਂ ਵਾਲੀ ਗੱਲ ਵੀ ਸਚੁ ਨਹੀਂ ਹੈ। ਅੱਗੇ ਉਸੇ ਹੀ ਸਫ਼ੇ ਤੇ ਉਸੇ ਲਿਖਾਰੀ ਨੇ
ਇਹ ਲਿਖ ਦਿੱਤਾ- ‘ਰਾਮਸਰ ਦੇ ਕਿਨਾਰੇ ਤੇ ਜਿਸ ਬੇਰੀ ਦੇ ਹੇਠਾਂ ਸੁਖਮਨੀ ਬਾਣੀ ਦੀ ਰਚਨਾ ਹੋਈ ਹੈ,
ਉਸ ‘ਬੇਰੀ ਦੇ ਕੇਵਲ ਦਰਸ਼ਨਾਂ ਨਾਲ’ ਸੁਖਮਨੀ ਦੇ ਪਾਠ ਦਾ ਫਲ ਪ੍ਰਾਪਤ ਹੋ ਜਾਵੇਗਾ॥ 403॥ ਅਥਵਾ ਇਸ
ਤੋਂ ਵੀ ਅਗਾਂਹ ਲੰਘ ਤੁਰਿਆ ਇਹ ਲਿਖਾਰੀ- “ਬੇਰੀ ਪਾਪ ਨਿਬੇਰੀ ਜਾਨੋ। ਜਾ ਕੇ ਦਰਸ ਸਗਲ ਦੁਖ
ਹਾਨੋ”॥ 404॥’ਇਸ ਬੇਰੀ ਨੂੰ ਪਾਪਾਂ ਦਾ ਖ਼ਾਤਮਾਂ ਕਰਨ ਵਾਲੀ ਕਹਿ ਕੇ ਉਸਦੇ ਕੇਵਲ ਦਰਸ਼ਨਾਂ ਨਾਲ ਹੀ
ਸਾਰੇ ਦੁਖਾਂ ਦਾ ਨਾਸ ਹੋ ਜਾਣ ਦਾ ਭਰਮ ਬਣਾ ਦਿੱਤਾ ਹੈ। ਭਾਵ. ਸੁਖਮਨੀ ਬਾਣੀ ਦਾ ਪਾਠ ਕਰਦੇ ਰਹਿਣ
ਦੀ ਸਵਾ ਘੰਟਾ ਖੇਚਲ ਵੀ ਜਾਂਦੀ ਰਹੀ? ਝੂਠ ਦੀ ਉਪਜ ਉਹ ਬੇਰੀ ਅੱਜ ਕਈ ਭਰਮੀਆਂ ਲਈ ਗੁਰੂ ਗ੍ਰੰਥ
ਸਾਹਿਬ ਨਾਲੋਂ ਵੀ ਵੱਧ ਸਤਿਕਾਰ ਯੋਗ ਬਣੀ ਹੋਈ `ਚੜ੍ਹਤ ਚੜਾਵਾ’ ਰੂਪ ‘ਕਰ’ ਵਸੂਲ ਕਰ ਰਹੀ ਹੈ। ਇਸੇ
ਤਰ੍ਹਾਂ ਸਾਰੀ ਪੁਸਤਕ ਵਿੱਚ ਕਿਤੇ ਕਿਸੇ ਅਸਥਾਨ ਨੂੰ ਅਤੇ ਕਿਤੇ ਰੁੱਖ ਜਾਂ ਜਲ-ਭੰਡਾਰ’ (ਤਾਲ,
ਬਉਲੀ, ਨਦੀ ਆਦਿ) ਨੂੰ ਪਾਪਾਂ ਦਾ ਨਾਸ ਕਰਨ ਵਾਲਾ ਅਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ
ਦਰਸਾਇਆ ਹੋਇਆ ਹੈ। ਅਨੇਕਤਾ ਦੀ ਪੂਜਾ ਲਈ ਉਤਸ਼ਾਹਤ ਕਰਦੀ ਰਹਿਣ ਵਾਲੀ ਉਸ ਸਮੱਗ੍ਰੀ ਨੂੰ ਪੁਜਾਰੀਵਾਦ
ਨੇ ਅਜੇਹੀ ਸਫ਼ਲਤਾ ਨਾਲ ਵਰਤਿਆ ਕਿ ਸਿੱਖਾਂ ਦੇ ਸਰਬਉੱਚ ਧਰਮ ਅਸਥਾਨ ਹਰਿਮੰਦਰ ਜੀ ਵਿੱਚ ਅਤੇ ਸ੍ਰੀ
ਅਕਾਲ ਤਖ਼ਤ ਜੀ ਤੇ ਵੀ ਨਿਰਜਿੰਦ ਮੰਦਰ ਦੀ ਅਤੇ ਆਪਣੇ ਪਰਾਏ ਦੀ ਪਛਾਣ ਤੋਂ ਹੀਣੇ ਹਰ ਕਿਸੇ ਦੀ ਵੱਢ
ਟੁਕ ਹੀ ਕਰ ਸਕਣ ਜੋਗ ਮਿਰਤਕ ਸ਼ਸਤਰਾਂ ਦੀ, ‘ਜਲ’ ਤੇ ‘ਬੇਰੀ’ ਦੀ ਪੂਜਾ ਦੇ ਗੁਰਮਤਿ ਵਿਰੋਧੀ ਪੂਰਨੇ
ਅੱਜ ਵੀ ਨਿਰੰਤਰ ਪੈ ਰਹੇ ਹਨ। ਭਾਵ ਅਹੰਕਾ ਵਿੱਚ ਅਕਲ ਗੁਆਈ ਬੈਠਾ ਵੇਦਾਂਤੀ- “ਜੇ ਮਿਰਤਕ ਕਉ
ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ” - ਸਪਸ਼ਟ ਗੁਰੂ ਫ਼ੁਰਮਾਨ ਨੂੰ ਅਰਥ ਹੀਨ ਬਣਾ ਬੈਠੇ ਤੋਂ
ਪ੍ਰੇਰਤ ਹੋਇਆ ਇੱਕ ਅਕਾਲ ਦੀ ਪੂਜਾ ਦੇ ਢੰਡੋਰਚੀ ਸਿੱਖ ਦਰਬਾਰ ਸ੍ਰੀ ਸਾਹਿਬ ਦੇ ਵੇਹੜੇ ਵਿੱਚ ਹੀ
‘ਰੁੱਖ, ਮੰਦਰ (ਇਮਾਰਤ- Building)
ਜਲ ਦੀ ਪੂਜਾ ਕਰਦੇ ਵੇਖੇ ਜਾ ਸਕਦੇ ਹਨ।
ਬੇਅੰਤ ਥਾਵਾਂ ਤੇ ਗੁਰਮਤਿ ਵਿਰੋਧੀ ਭਰਮਾਂ ਨੂੰ ਗੁਰਮਤਿ ਬਣਾ ਰਹੀ- 21
ਅਧਿਆਵਾਂ ਵਾਲੀ ਇਸ ਗੁਰਬਿਲਾਸ ਪੁਸਤਕ ਦੇ 799 ਸਫ਼ੇ ਦੀ ਚੌਪਈ ਨੰਬਰ 685 ਵਿਚਲੇ ਇਹ ਬਚਨ- “ਧਯਾਉ
ਇਕੀਸ ਪਾਠ ਜੋ ਕਰੈ।
“ਕੇਵਲ ਪਾਠ
ਇੱਕੀ ਕੁਲ ਤਰੈ “-ਭਾਵ,
ਇਕੀ (21) ਅਧਿਆਇ ਵਾਲੇ ਇਸ ਗ੍ਰੰਥ ਦਾ ਨੇਮ ਨਾਲ ਪਾਠ ਕਰਦੇ ਰਹਿਣ ਨਾਲ ਪਾਠੀ ਦੀਆਂ 21 ਕੁਲਾਂ ਦਾ
ਉਧਾਰ ਹੋ ਜਾਂਦਾ ਹੈ। ਇਸ ਸ਼੍ਰਾਰਤ ਨੇ ਗੁਰਬਾਣੀ ਦੇ ਪਾਠ ਮਾਤ੍ਰ ਤੋਂ ਹੀ ਮਨੋਕਾਮਨਾਂ ਪੂਰੀਆਂ ਹੋ
ਜਾਣ ਦਾ ਭਰੋਸਾ ਬਣਾ ਦਿੱਤਾ।
ਸੂਚਨਾ:-
ਕਿਉਂਕਿ ਗੁਰੂ
ਨਾਨਕ ਸਾਹਿਬ ਜੀ ਦੇ ਨਿਮਰਲ ਪੰਥੀਏ ਨੇ ਆਪਣੀ ਜੀਵਨੀ ਮ੍ਰਯਾਦਾ ਅਜੇਹੀ ਪਰਪੱਕਤਾ ਨਾਲ ਗੁਰਮਤਿ ਦੇ
ਅਨਕੂਲ ਬਣਾ ਲਈ ਹੋਈ ਸੀ ਕਿ ਵੈਰੀ ਵੀ ਸਿੱਖਾਂ ਦੇ ਨਿਆਰੇ ਉੱਚੇ ਸੁੱਚੇ ਆਚਰਨ ਦੇ ਸੋਹਲੇ ਗਾਉਣੋ
ਨਹੀਂ ਸਨ ਰਹਿ ਸਕੇ। ਗੁਰਮਤਿ ਮਰਯਾਦਾ ਨੂੰ ਸੰਭਾਲੀ ਰਖਣ ਲਈ ਸਿਖਾਂ ਨੂੰ ਬੜੀਆਂ ਕਰੜੀਆਂ
ਕੁਰਬਾਨੀਆਂ ਦੇਣੀਆਂ ਪਈਆਂ ਸਨ। ਸਿਖੀ ਸਿਦਕ ਨਿਭਾਉਂਦਿਆਂ ਸਰਬੰਸ ਕੁਰਾਬਾਨ ਕਰ ਦਿੱਤਾ ਪਰ (ਬਾਲ
ਬਿਰਦ ਸਮੇਤ) ਕਿਸੇ ਇੱਕ ਵੀ ਸਿੱਖ ਨੇ ਕਮਜ਼ੋਰੀ ਨਾ ਸੀ ਵਿਖਾਈ। ਬੰਦ ਬੰਦ ਕਟਵਾ ਲਿਆ. ਖੋਪਰੀ ਉਤਰਵਾ
ਲਈ, ਚਰਖੜੀ ਤੇ ਚੜ੍ਹ ਕੇ ਸਰੀਰ ਤੰਬਾ ਤੂੰਬਾ ਕਰਵਾ ਪਰ ਸਿੱਖੀ ਸਿਦਕ ਸਦਾ ਕੇਸਾਂ ਸੁਆਸਾ ਨਾਲ
ਨਿਭਾਇਆ। ਖ਼ਾਲਸਾ ਜੀ ਦੇ ਇਸ ਅਨੂਪਮ ਗੁਣ ਤੋਂ ਚਾਤੁਰ ਲਿਖਾਰੀ ਪੂਰਾ ਸੁਚੇਤ ਸੀ। ਪਰ ਤਜਰਬੇਕਾਰ
ਵੈਰੀ ਦਾ ਇਹ ਆਜ਼ਮਾਇਆ ਹੋਇਆ ਤਜਰਬਾ ਸੀ ਕਿ ਬਾਰ ਬਾਰ ਬੋਲਿਆ, ਜਾਂ ਮੁੜ ਮੁੜ ਲਿਖਿਆ ਨਿਰੋਲ ਝੂਠ ਵੀ
ਇੱਕ ਦਿਨ ਮਨੁੱਖ ਲਈ ਪੂਰਨ ਸਚੁ ਬਣ ਜਾਂਦਾ। ਲੁੱਟ ਨੀਤੀ ਦੀ ਉਪਜ ਗਰੁੜ ਪੁਰਾਣ ਵਿਚਲੇ ਬ੍ਰਾਹਮਣੀ
ਕਰਮ ਨੂੰ ਤਜਰਬੇਕਾਰ ਲਿਖਾਰੀ ਦੀ ਕਲਮ ਨੇ ਸਿਖਾਂ ਲਈ ਗੁਰਮਤਿ ਬਣਾ ਦਿੱਤਾ। ਵਿਦਿਆ ਹੀਨ ਨਿਸ਼ਕਾਮ
ਗੁਰੂ ਸੇਵਕ ਬਾਬਾ ਜੀ ਨੂੰ ਪਹਿਲਾਂ ਬ੍ਰਹਮ ਗਿਆਨੀ ਦਰਸਾ ਲਿਆ, ਫਿਰ ਅਨੂਪਮ ਗੁਣਾ ਭਰਪੂਰ ਗੁਰਮਤਿ
ਗਿਆਨ ਦੇ ਦਾਤੇ ਗੁਰੂ ਸਾਹਿਬਾਨ ਦੇ ਨਾਲ ਹੀ ਬਾਬਾ ਬੁੱਢਾ ਜੀ ਨੂੰ ਵੀ ਆਪਣੀ ਝੂਠ ਗਾਥਾ ਦਾ ਪਾਤਰ
ਬਣਾ ਲਿਆ। ਫਿਰ ਆਪਣੀ ਵਿਉਂਤ ਅਨੁਸਾਰ ਸਾਰਿਆ ਨੂੰ ਗੁਰਬਿਲਾਸ ਵਿੱਚ ਅਜੇਹੀ ਚਤੁਰਾਈ ਨਾਲ ਵਰਤਿਆ ਕਿ
ਪੜ੍ਹਨ ਸੁਣਨ ਵਾਲਿਆਂ ਨੇ ਸਾਰਾ ਕੁਫ਼ਰ ਗੁਰੂ ਸਾਹਿਬਾਨ ਦਾ ਅਥਵਾ ਬਾਬਾ ਬੁੱਢਾ ਜੀ ਦਾ ਨਿੱਜੀ
ਫ਼ੁਰਮਾਨ ਮੰਨ ਕੇ ਉਸ ਪ੍ਰਤੀ ਢੂੰਘੀ ਸ਼ਰਧਾ ਬਣਾ ਲਈ। ਗੁਰਬਿਲਾਸ ਵਿੱਚ ਲਿਖੇ ਸਾਰੇ ਮੌਤ-ਪ੍ਰਸੰਗਾਂ
ਵਿੱਚ ‘ਗਰੁੜ ਪੁਰਾਣ’ ਵਾਲਾ ਕਿਰਿਆ-ਕਰਮ ਮੁੜ ਮੁੜ ਗੁਰੂ ਸਾਹਿਬਾਨ ਦੀ ਜ਼ਬਾਨੀ ਹੁੰਦਾ ਦਰਸਾਇਆ
ਹੋਇਆ। ਗੁਰਮਤਿ ਦੇ ਥਾਂ ਬ੍ਰਾਹਮਣੀ ਮਤਿ ਨੂੰ ਗੁਰਮਤਿ ਬਣਾ ਦੇਣ ਲਈ ਲਿਖੇ ਇਸ ਗ੍ਰੰਥ ਦੀ ਕਥਾ
ਉਦਾਸੀ ਨਿਰਮਲੇ ਰੂਪ ਬ੍ਰਾਹਮਣਾਂ ਨੇ ਬੜੇ ਯੋਜਨਾਂ ਬੱਧ ਵਿਧੀ ਵਿਧਾਨ ਨਾਲ (ਭਰਮਊ ਸ਼ਬਦਾਵਲੀ ਵਿਚ)
ਕਰੀ 250/300 ਸਾਲ ਨਿਰੰਤਰ ਸੁਣਾਈ ਰੱਖ ਕੇ ਸਾਰਾ ਬ੍ਰਾਹਮਣਵਾਦ ਸਿੱਖਾਂ ਲਈ ਗੁਰਮਤਿ ਬਣਾ ਦਿੱਤਾ।
ਜਨਮਤ ਸਤਿਗੁਰੂ ਨਾਨਕ ਦੇ ਪਾਵਨ ਬਚਨਾਂ ਅਨੁਸਾਰ-
“ਨਾਨਕ ਮੂਰਖੁ ਏਕੁ ਤੂ ਅਵਰੁ ਭਲਾ
ਸੈਸਾਰੁ॥” ਮੂਰਖ ਦਾਸਰੇ ਦਾ ਮੁੜ ਮੁੜ ਉਹੀ ਕਿਰਿਆ
ਕਰਮ ਲਿਖਿਆ ਪੜ੍ਹ ਕੇ ‘ਕਾਲਾ
ਅਫ਼ਗ਼ਾਨਾ ਦੇ ਕਾਲੇ ਲੇਖ’ -ਪੁਸਤਕ ਲਿਖਣ ਵਾਲਿਆ
ਉੱਦਮੀਆਂ ਨੇ ਹੋਰ ਕਈ ਕੁੱਝ ਦੇ ਨਾਲ ਇਉਂ ਲਿਖ ਪਰਚਾਨਾ ਹੈ- “ਵੇਖੋ ਕਾਲਾ ਅਫ਼ਗ਼ਾਨਾ ਸੱਚ ਮੁੱਚ ਹੀ
ਪਾਗ਼ਲ ਹੋ ਗਿਆ ਹੈ”। ਅਜੁਹਾ ਖ਼ਤਰਾ ਕੇਵਲ ਇਸ ਆਸ ਨਾਲ ਸਹੇੜਿਆ ਹੈ ਕਿ ਸ਼ਾਇਦ ਏਦਾਂ ਹੀ ਸਿੱਖ ਜਗਤ ਦਾ
ਧਿਆਨ ‘ਗੁਰਿ ਕਾਢੀ ਬਾਹ
ਕੁਕੀਜੈ’ ਗੁਰੂ ਬਚਨਾ ਦੀ ਅਸਲੀਯਤ ਵਲ ਜਾ ਪਵੇ ਤੇ
ਔਝੜੇ ਪਿਆ ਨਿਰਮਲ ਪੰਥੀਆ ਆਪਣੇ ਅਸਲੇ ਵੱਲ ਨੂੰ ਮੋੜਾ ਖਾ ਤੁਰੇ?