ਰਾਮੁ ਦੀ ਮਹਿਮਾਂ-ਰਾਮ
ਚੰਦ
ਅਤੇ ਰਾਮ ਰੌਲਾ
ਗੁਰੂ ਗ੍ਰੰਥ ਸਾਹਿਬ
ਜੀ ਵਿਖੇ ਆਏ ਸ਼ਬਦ ਰਾਮੁ ਅਤੇ ਰਾਮਚੰਦ ਜਿਨ੍ਹਾਂ ਬਾਰੇ ਭਾਜਪਾ ਆਗੂਆਂ ਅਤੇ ਧੁੰਮੇ ਵਰਗੇ ਸਾਧਾਂ
ਵਲੋਂ ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ
ਵਿਖੇ
ਰਾਮਚੰਦ੍ਰ
ਜੀ
ਕੀ ਉਸਤਤਿ ਕੀਤੀ ਗਈ ਹੈ।
ਜਿਥੇ ਮਹਾਂਨ ਪੁਰਖਾਂ ਦੀਆਂ ਸਚਾਈਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਓਥੇ ਉਨ੍ਹਾਂ ਨਾਲ ਜੋੜੀਆਂ
ਮਿਥਿਹਾਸਕ ਕਹਾਣੀਆਂ ਦਾ ਵਿਰੋਧ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਚੰਗੇ ਗੁਣ ਧਾਰਨ ਕਰਨ
ਅਤੇ ਅਵਗੁਣ ਤਿਆਗਣ ਦਾ ਉਪਦੇਸ਼ ਹੈ-ਸਾਂਝ
ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥
(ਪੰਨਾ-766)
ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਰਾਮ ਸ਼ਬਦ ਦਾ ਮਤਲਵ ਹਰ ਥਾਂ
ਰਾਜਾ ਰਾਮ ਜਾਂ ਰਾਮ ਚੰਦ
ਨਹੀਂ ਜੋ ਰਾਜਾ ਦਸਰਥ ਦੇ ਬੇਟੇ ਸਨ।
ਆਓ
ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਰਾਮੁ ਅਤੇ ਰਾਮਚੰਦ ਸ਼ਬਦਾਂ ਦੀ ਵਿਲੱਖਣਤਾ ਬਾਰੇ ਵਿਚਾਰ ਕਰੀਏ।
ਰਾਮੁ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਰਮਿਆ ਹੋਇਆ,
ਸਰਬ
ਨਿਵਾਸੀ,
ਪਾਰਬ੍ਰਹਮ ਅਤੇ ਕਰਤਾਰ।
ਹੇਠਾਂ ਅਰਥਾਂ ਸਮੇਤ ਗੁਰਬਾਣੀ ਦੀਆਂ ਤੁਕਾਂ ਦੀ ਵਿਚਾਰ
1.
ਰਮਤ ਰਾਮ ਸਭ ਰਹਿਓ ਸਮਾਇ॥ (865) =ਰਾਮ ਸਰਬ
ਨਿਵਾਸੀ
ਹੈ।
2.
ਸਭੈ ਘਟਿ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ
ਬੋਲੇ ਰੇ॥ … ਘਟਿ ਘਟਿ ਰਾਮੁ ਸਮਾਨਾ ਰੇ॥ (988) =ਸਭਨਾ ਵਿੱਚ ਓਹੀ ਬੋਲ ਰਿਹਾ ਹੈ।
3. ਸਾਧੋ ਇਹੁ ਤਨੁ ਮਿਥਿਆ ਜਾਨਉ॥
ਯਾ ਭੀਤਰਿ ਜੋ ਰਾਮੁ ਬਸਤ ਹੈ
ਸਾਚੋ ਤਾਹਿ ਪਛਾਨੋ॥ (1186) =ਸਰੀਰ ਮਿਥਿਆ ਹੈ ਰਾਮ ਸਦਾ
ਹੈ।
4.
ਰਾਮੁ ਰਾਮੁ ਕਰਤਾ ਸਭਿ ਜਗ ਫਿਰੈ
ਰਾਮੁ ਨ ਪਾਇਆ ਜਾਇ॥ (555) =ਤੋਤਾ ਰਟਨੀ ਨਾਲ
ਰਮੇ ਹੋਏ ਰਾਮ ਭਗਵਾਨ ਨੂੰ ਪਾਇਆ ਨਹੀਂ ਜਾ ਸਕਦਾ।
5.
ਕਬੀਰ
ਰਾਮ ਕਹਨ
ਮਹਿ ਭੇਦੁ ਹੈ ਤਾ ਮੈ ਏਕੁ ਬਿਚਾਰੁ॥
ਸੋਈ ਰਾਮੁ
ਸਭੈ ਕਹੈ ਸੋਈ ਕਉਤਕਹਾਰੁ॥ (1374) =ਇੱਕ ਰਾਮ ਤਾਂ ਉਹ ਹੈ
ਜਿਸ ਨੂੰ ਹਰੇਕ ਜੀਵ ਸਿਮਰਦਾ ਹੈ ਇਹ ਹੈ ਸਰਬ-ਵਿਆਪੀ ਰਾਮ ਪਰ ਇੱਕ ਰਾਮ ਕਉਤਕਹਾਰ ਭਾਵ ਰਾਸਧਾਰੀਏ
ਰਾਸਾਂ ਪਾਉਂਦੇ ਰਾਮ ਲੀਲਾ ਖੇਡਦੇ ਸਮੇਂ ਜਪਦੇ ਹਨ ਜੋ ਦਸਰਥ ਦਾ ਬੇਟਾ ਰਾਮ ਅਵਤਾਰ ਹੈ।
6.
ਰਾਮੁ ਰਾਮੁ ਕਰਤਾ
ਸਭ ਜਗੁ ਫਿਰੈ,
ਰਾਮ
ਨਾ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲ ਨਾ
ਤੁਲਿਆ ਜਾਇ॥ (555) =ਰਾਮ ਰਾਮ ਸਾਰਾ ਸੰਸਾਰ ਰਟੀ ਜਾ ਰਿਹਾ ਹੈ ਇਵੇਂ ਰਾਮ ਨਹੀਂ ਪਾਇਆ ਜਾ ਸਕਦਾ
ਕਿਉਂਕਿ ਉਹ ਅਪਹੁੰਚ, ਇੰਦ੍ਰੀਆਂ ਦੀ ਪਕੜ ਤੋਂ ਬਾਹਰ ਸਭ ਤੋਂ ਵੱਡਾ ਅਤੇ ਅਤੁੱਲ ਹੈ।
7. ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਨਾ ਉਹ ਮਰਹਿ ਨਾ ਠਾਗੇ ਜਾਹਿ॥ ਜਿਨ ਕੈ
ਰਾਮੁ ਵਸੈ ਮਨ ਮਾਹਿ॥ (ਪੰਨਾ-8) =ਇਹ ਜਪੁਜੀ ਸਾਹਿਬ ਜੀ ਦੀ ਪੰਗਤੀ ਹੈ ਅਰਥ ਹਨ ਜਿਨ੍ਹਾਂ ਦਾ ਮਨ
ਰੱਬੀ ਰਾਮ ਦੀ ਮਹਿਮਾ ਵਿੱਚ ਸੀਤਾ ਗਿਆ ਭਾਵ ਜੁੜ ਗਿਆ ਉਹ ਆਤਮਕ ਮੌਤੇ ਨਹੀਂ ਮਰਦੇ ਤੇ ਨਾਂ ਹੀ
ਸੰਸਾਰੀ ਮੋਹ ਮਾਇਆ ਨਾਲ ਠੱਗੇ ਜਾਂਦੇ ਹਨ। ਇਥੇ ਸੀਤਾ ਸ਼ਬਦ ਦਾ ਅਰਥ ਰਾਮਚੰਦ ਦੀ ਧਰਮ ਪਤਨੀ ਸੀਤਾ
ਅਤੇ ਰਾਮ ਦਾ ਅਰਥ ਸ੍ਰੀ ਰਾਮਚੰਦ੍ਰ ਨਹੀਂ, ਧੱਕੇ ਨਾਲ ਡੇਰੇਦਾਰ ਗਲਤ ਅਰਥ ਕਰੀ ਜਾ ਰਹੇ ਹਨ।
ਸੋ ਉਪ੍ਰੋਕਤ ਤੁਕਾਂ ਵਿੱਚ ਆਇਆ
ਰਾਮ ਸ਼ਬਦ ਨਿਰੰਕਾਰ ਪ੍ਰਭੂ
ਦਾ ਲਖਾਇਕ ਹੈ ਅਤੇ ਹੇਠਲੀਆਂ ਤੁਕਾਂ ਵਿੱਚ
ਦਸਰਥ ਦਾ ਬੇਟਾ ਰਾਜਾ ਰਾਮ ਚੰਦ ਜੀ।
1. ਨਾਨਕ ਨਿਰਭਉ ਨਿਰੰਕਾਰੁ
ਹੋਰਿ ਕੇਤੇ ਰਾਮ ਰਵਾਲ॥ ਕੇਤੀਆਂ ਕੰਨ੍ਹ ਕਹਾਣੀਆਂ
ਕੇਤੇ ਬੇਦ ਬਿਚਾਰ॥ (ਪੰਨਾ 464) ਭਾਵ ਇੱਕ ਨਿਰੰਕਾਰ ਪ੍ਰਭੂ ਹੀ ਭੈ ਰਹਿਤ ਹੈ ਹੋਰ ਕਿਤਨੇ ਰਾਮ ਉਸ
ਦੀ ਚਰਨ ਧੂੜ ਹਨ ਅਤੇ ਕਿਤਨੀਆਂ ਹੀ ਕ੍ਰਿਸ਼ਨ ਦੀਆਂ ਕਹਾਣੀਆਂ ਹਨ।
2.
ਪਾਡੇ ਤੁਮਰਾ ਰਾਮ ਚੰਦ ਸੋ ਭੀ ਆਵਤੁ ਦੇਖਿਆ ਥਾ॥
ਰਾਵਣ ਸੇਤੀ ਸਰਬਰ ਹੋਈ ਘਰ ਕੀ ਜਇ ਗਵਾਈ ਥੀ॥ (ਪੰਨਾ 875) ਭਗਤ ਨਾਮਦੇਵ ਜੀ ਦਰਸਾ ਰਹੇ ਹਨ ਕਿ
ਹੇ ਪਾਂਡੇ! ਤੁਹਾਡਾ ਰਾਮ ਚੰਦ ਜੋ ਰਾਵਣ ਕੋਲ
ਸੀਤਾ ਗਵਾ ਭੈਠਾ ਸੀ ਉਹ ਵੀ ਦੇਖਿਆ ਗਿਆ।
3.
ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਖਮਣੁ
ਵਿਛੁੜਿ ਗਇਆ॥ (ਪੰਨਾ 953) ਰਾਮ ਚੰਦ, ਸੀਤਾ ਅਤੇ ਲਛਮਣ ਦੇ ਵਿਛੋੜੇ ਤੇ ਆਪਣੇ ਆਪ ਨੂੰ ਇਕੱਲਾ ਸਮਝ
ਕੇ ਰੋਣ ਲੱਗਾ।
4.
ਰਾਮ ਝੁਰੈ ਦਲ ਮੇਲਵੈ ਅੰਤਰਿ ਬਲੁ
ਅਧਿਕਾਰ॥ ਬੰਤਰ ਕੀ ਸੈਨਾ
ਸੇਵੀਐ ਮਨਿ ਤਨਿ ਜੁਝੁ ਅਪਾਰ॥ (ਪੰਨਾ 1412) ਰਾਮ
ਝੂਰਦਾ ਹੋਇਆ
ਰਾਵਣ ਤੋਂ ਸੀਤਾ ਛਡਵਾਉਣ ਲਈ ਹਨੂੰਮਾਨ ਦੀ ਬਾਂਦਰ ਸੈਨਾ
ਨੂੰ ਯਾਦ ਕਰਨ ਲੱਗਾ।
5.
ਮਨ
ਮਹਿ ਝੂਰੈ ਰਾਮ ਚੰਦ ਸੀਤਾ ਲਛਮਣ ਜੋਗੁ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ॥ (ਪੰਨਾ 1412) -ਰਾਮਚੰਦ ਮਨ ਵਿੱਚ ਝੂਰਦਾ ਹੈ ਕਿ ਹੁਣ ਸੀਤਾ
ਲਛਮਣ ਜੋਗੀ ਰਹਿ ਗਈ ਹਨੂੰਮਾਨ ਨੂੰ ਯਾਦ ਕੀਤਾ ਤਾਂ ਉਹ ਸੰਜੋਗਾਂ ਵੱਸ ਆ ਗਿਆ।
6.
ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ
ਪਰਵਾਰੁ॥ (ਪੰਨਾ 1428) -ਵੱਡੇ ਪ੍ਰਵਾਰਾਂ ਵਾਲੇ ਰਾਮ ਤੇ ਰਾਵਣ ਭੀ ਇਸ ਸੰਸਾਰ ਤੋਂ ਚਲੇ ਗਏ।
ਨੋਟ
-ਨਿਰੰਕਾਰ ਪ੍ਰਮੇਸ਼ਰ
ਤਾਂ ਕਦੇ ਜੰਮਦਾ-ਮਰਦਾ ਨਹੀਂ, ਖਾਂਦਾ-ਪੀਂਦਾ ਤੇ ਰੋਂਦਾ ਨਹੀਂ ਰਾਮ ਚੰਦ ਸਰੀਰ ਕਰਕੇ ਜੰਮਿਆਂ-ਮਰਿਆ
ਅਤੇ ਵਿਛੋੜੇ ਵਿੱਚ ਰੋਂਦਾ ਵੀ ਰਿਹਾ ਪਰ ਭਰਮਾਂ ਵਿੱਚ ਭੁੱਲੇ ਹੋਏ ਲੋਕ ਹੀ ਇਹ ਕੱਚੀਆਂ ਗੱਲਾਂ
ਕਰਦੇ ਹਨ ਕਿ ਨਿਰੰਕਾਰ ਜੰਮਦਾ-ਮਰਦਾ ਹੈ-ਭ੍ਰਮ
ਭੂਲੇ ਨਰ ਕਰਤ ਕਚਰਾਇਣੁ॥ ਜਨਮ ਮਰਣ ਤੇ ਰਹਿਤ ਨਰਾਇਣੁ॥ (ਪੰਨਾ-1136)
ਰਾਮੁ ਅਤੇ ਰਾਜਾ ਰਾਮ ਵਿੱਚ ਫਰਕ
ਰਮਿਆਂ ਹੋਇਆ ਰਾਮ ਸਭ ਨਾਲ ਪਿਆਰ ਕਰਦਾ ਹੈ ਪਰ
ਰਾਜਾ ਰਾਮ
ਸ਼ੂਦਰਾਂ ਦਾ ਤ੍ਰਿਸਕਾਰ ਕਰਦਾ ਸੀ ਜਿਸ ਨੇ ਸ਼ੰਬੂਕ ਨਾਮੀ ਸ਼ੂਦਰ ਨੂੰ ਬ੍ਰਾਹਮਣਾਂ ਦੇ ਕਹਿ ਖੂਹ ਵਿੱਚ
ਸੁਟਵਾ ਕੇ ਮਾਰ ਦਿੱਤਾ ਸੀ ਕਿਉਂਕਿ ਉਹ
ਸਰਬਨਿਵਾਸੀ ਰਾਮ
ਦਾ ਨਾਮ ਜਪਦਾ ਸੀ ਬ੍ਰਾਹਮਣਇਜ਼ਮ ਅਨੁਸਾਰ ਸ਼ੂਦਰ ਨਾਮ ਨਹੀਂ ਜਪ ਸਕਦਾ। ਰਮੇ ਹੋਏ ਰਾਮ ਦਾ ਕੋਈ ਮਾਈ
ਬਾਪ ਨਹੀਂ ਰਾਜਾ ਰਾਮ
ਦੇ ਸਰੀਰਕ ਤੌਰ ਤੇ ਮਾਤਾ ਪਿਤਾ ਦਸਰਥ ਤੇ ਕੌਸ਼ਲਿਆ ਹਨ। ਸਰਬ ਨਿਵਾਸੀ ਰਾਮ ਸਾਰੀ ਦੁਨੀਆਂ ਦਾ ਰਾਜਾ
ਹੈ ਪਰ ਰਾਜਾ ਰਾਮ
ਤਾਂ ਅਯੁੱਧਿਆ ਸ਼ਹਿਰ ਦਾ ਰਾਜਾ ਹੀ ਮੰਨਿਆਂ ਜਾਂਦਾ ਹੈ ਜਿਸ ਨੇ ਧੋਬੀ ਦੇ ਕਹੇ ਤੇ ਸਤਵੰਤੀ ਸੀਤਾ ਜੀ
ਨੂੰ ਘਰੋਂ ਕੱਢ ਕੇ ਅਗਨ ਪ੍ਰੀਖਿਆ ਵਿੱਚ ਪਾ ਦਿੱਤਾ ਸੀ। ਰਾਮ ਸਦਾ ਹੈ ਪਰ
ਰਾਮ ਚੰਦ੍ਰ ਰਾਜਾ ਰਾਮ
ਅੱਜ ਨਹੀਂ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਯੁੱਧਿਆ ਦੇ
ਰਾਜੇ ਰਾਮ
ਦਾ ਨਾਂ ਕੇਵਲ ਅੱਠਕੁ ਵਾਰ ਆਇਆ ਹੈ ਜਦ ਕਿ
ਰਮੇ ਹੋਏ ਰਾਮ ਭਗਵਾਨ
ਪ੍ਰਭੂ ਦਾ ਨਾਂ ਬਹੁਤ ਵਾਰੀ ਆਇਆ ਹੈ ਜਿਸ ਦੇ ਅਰਥ ਦਸਰਥ ਦਾ ਬੇਟਾ ਰਾਜਾਰਾਮ ਕਰੀ ਜਾਣਾ ਭਾਰੀ ਭੁੱਲ
ਤੇ ਮੂਰਖਤਾ ਦੀ ਹੱਦ ਹੈ। ਬਾਕੀ ਜੋ ਰਾਮ ਸੇਤੂ ਦਾ ਰੌਲਾ ਹੈ ਕਿ ਵਾਂਦਰ ਸੈਨਾ ਤੋਂ ਰਾਮ ਸੇਤੂ ਪੁਲ
ਬਣਵਾਇਆ ਸੀ ਜਰਾ ਸੋਚੋ ਬਾਂਦਰ ਘਰ ਬਣਾਉਂਦੇ ਜਾਂ ਉਜਾੜਦੇ ਹਨ!
ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਰਾਮ’ ਸ਼ਬਦ ਕਿੰਨੀ ਵਾਰੀ ਆਇਆ ਹੈ? ਬਾਰੇ
ਸ੍ਰ ਸਰਬਜੀਤ ਸਿੰਘ ਜੀ ਸੈਕਰਾਮੈਟੋ ਲਿਖਦੇ ਹਨ:-
ਨਵੰਬਰ
2004 ਵਿੱਚ 5-ਆਬੀ ਤੇ ਸੁਰਜੀਤ ਸਿੰਘ ਮਿਨਹਾਸ ਜੀ ਦਾ ਲੇਖ,
‘ਭਾਰਤ ਦਾ ਆਦਿ ਕਵੀ–ਮਹਾਂਰਿਸ਼ੀ ਭਗਵਾਨ
ਵਾਲਮੀਕ’ ਪੜ੍ਹਨ ਉਪ੍ਰੰਤ ਮੈ ਇੱਕ ਪੱਤਰ ਲਿਖਿਆ
ਸੀ ਜਿਸ ਵਿੱਚ ਗੂਰਬਾਣੀ ਵਿਚੋਂ ਹਵਾਲੇ ਦੇ ਕੇ ਇਹ ਸਾਬਤ ਕੀਤਾ ਸੀ ਕੇ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ‘ਰਾਮ’
ਸ਼ਬਦ ਅਕਾਲ ਪੁਰਖ ਵਾਸਤੇ ਅਤੇ ਅਯੁਧਿਆ ਦੇ ਰਾਜੇ
‘ਰਾਮ’
ਲਈ ਵੱਖ-ਵੱਖ ਵਰਤਿਆ ਗਿਆ ਹੈ ਕਿਉਂਕਿ ਸੁਰਜੀਤ ਸਿੰਘ
ਮਿਨਹਾਸ ਨੇ ਆਪਣੇ ਉਪ੍ਰੋਕਤ ਲੇਖ ਵਿੱਚ ਇਸ ਨੂੰ ਰਲ-ਗਡ ਕਰਨ ਦਾ ਕੋਝਾ ਯਤਨ ਕੀਤਾ ਸੀ। ਇਸ ਪਿਛੋ
ਡਾ. ਦਲਗੀਰ ਜੀ ਨੇ ਬੁਹਤ ਹੀ ਵਿਸਥਾਰ ਪੂਰਵਕ ਲੇਖ ਲਿਖਿਆ। ਜਿਸ ਵਿੱਚ ਆਪ ਜੀ ਨੇ
‘ਰਾਮ’
ਸ਼ਬਦ ਦੀ ਗਿਣਤੀ ਬਾਰੇ ਵੀ ਜਿਕਰ ਕੀਤਾ ਸੀ। ਸ: ਸੰਤੋਖ
ਸਿੰਘ ਜੀ ਨੇ ਬੁਹਤ ਹੀ ਸੋਹਣੇ ਸ਼ਬਦਾ ਨਾਲ ਪੱਤਰ ਲਿਖ ਕੇ ਡਾ. ਦਲਗੀਰ ਜੀ ਦੇ ਲੇਖ ਤੇ ਪ੍ਰਮਾਣਕਤਾ
ਦੀ ਮੋਹਰ ਲਾਈ ਸੀ ਪਰ ਅਚਾਨਕ ਹੀ ਸ: ਸੰਤੋਖ ਸਿੰਘ ਜੀ ਨੇ ਆਪਣੇ ਅੱਗਲੇ ਪੱਤਰ ਵਿੱਚ ਇੱਕ ਸਵਾਲ
ਪੈਦਾ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ
‘ਰਾਮ’
2533 ਵਾਰੀ ਨਹੀ ਸਗੋ 2046 ਵਾਰੀ ਆਇਆ ਹੈ।
ਸ: ਗੁਰਦੇਵ ਸਿੰਘ ਘਣਗਸ ਜੀ
ਨੇ ਬਹੁਤ ਹੀ ਦਲੀਲ ਭਰਭੂਰ ਤਰੀਕੇ ਨਾਲ ਇਸ ਸੰਬਾਦ ਨੂੰ ਅੱਗੇ ਤੋਰਿਆ ਹੈ ਅਤੇ
ਸਰਬਜੀਤ ਸਿੰਘ ਸੈਕਰਾਮੈਂਟੋ
ਨੇ ਵੀ ਵਿਦਵਾਨਾਂ ਦੇ ਪੱਤਰ ਪੜ੍ਹ ਕੇ ਇਸ ਵਿੱਚ ਹੋਰ ਵਿਸਥਾਰ ਕਰਨ ਦਾ ਯਤਨ ਕੀਤਾ ਹੈ ਜੋ ਹੇਠ ਲਿਖੇ
ਅਨੁਸਾਰ ਹੈ:-
ਸ਼ਬਦ |
ਗੁਰਦੇਵ ਸਿੰਘ |
ਸੰਤੋਖ ਸਿੰਘ |
ਡਾ. ਦਿਲਗੀਰ |
ਸਰਵਜੀਤ ਸਿੰਘ |
ਰਾਮ |
1657 |
1758 |
* |
1758 |
ਰਾਮੁ |
244 |
253 |
* |
253 |
ਰਾਮਿ |
7 |
7 |
* |
7 |
ਰਾਮਹਿ |
9 |
9 |
* |
9 |
ਰਾਮ |
19 |
19 |
* |
19 |
ਰਮਈਆ |
26 |
* |
* |
26 |
ਰਾਮਈਆ |
12 |
* |
* |
12 |
ਰਾਮਾ |
27 |
* |
* |
28 |
ਰਮ |
3 |
* |
* |
4 |
ਰਾਮੋ |
13 |
* |
* |
16 |
ਰਮਾ |
2 |
* |
* |
2 |
ਸ੍ਰੀਰਾਮ |
* |
* |
* |
2 |
ਸ੍ਰੀਰਾਮੁ |
* |
* |
* |
2 |
ਸ੍ਰੀਰਾਮਿ |
* |
* |
* |
2 |
ਕੁੱਲ |
2019 |
2046 |
2533 |
2137 |
ਇਹ ਠੀਕ ਹੈ ਕਿ ਗਿਣਤੀ ਦਾ ਜਿਆਦਾ ਮਹੱਤਵ ਨਹੀ ਹੈ ਪਰ ਫੇਰ ਵੀ ਅੱਜ ਸਾਡੇ
ਪਾਸ ਜੋ ਸਾਧਨ ਹਨ ਉਨ੍ਹਾਂ ਦੀ ਵਰਤੋ ਕਰਕੇ ਅਸੀਂ ਠੀਕ ਗਿਣਤੀ ਕਰ ਸਕਦੇ ਹਾਂ। ਹੋਰ ਵੀ ਵਿਦਵਾਨਾ
ਨੂੰ, ਖਾਸ ਤੌਰ ਤੇ ਡਾ: ਦਲਗੀਰ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਵਿਸ਼ੇ ਬਾਰੇ ਆਪਣੇ ਖੋਜ
ਭਰਭੂਰ ਲੇਖ ਲਿਖੋ ਤਾਂ ਜੋ ਅੱਗੇ ਤੋ ਕੋਈ ਵੀ ਵਿਅਕਤੀ ਲਿਖਣ ਵੇਲੇ ਵੱਖ-ਵੱਖ ਗਿਣਤੀ ਲਿਖਣ ਦੀ ਥਾਂ
ਇੱਕੋ ਪ੍ਰਮਾਣਿਕ ਗਿਣਤੀ ਹੀ ਲਿਖ ਸੱਕੇ।
ਸੋ ਉਪ੍ਰੋਕਤ ਵਿਚਾਰ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ ਰਾਮੁ ਅਤੇ
ਰਾਜਾ ਰਾਮ ਚੰਦ੍ਰ ਵਿੱਚ ਕੀ ਫਰਕ ਸੀ ਅਤੇ ਬਹੁਤੀਂ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਇਆ ਰਾਮ
ਸ਼ਬਦ ਸਰਬ ਨਿਵਾਸੀ ਰਾਮੁ ਵਸਤੇ ਹੈ ਅਤੇ ਕੇਵਲ ਅੱਠ ਕੁ ਵਾਰ ਰਾਜਾ ਰਾਮ ਚੰਦ੍ਰ ਜੀ ਵਾਸਤੇ ਆਇਆ ਹੈ
ਜੋ 14 ਕਲਾਧਾਰੀ ਤ੍ਰੇਤਾਯੁਗ ਦੇ ਅਵਤਾਰ ਮੰਨੇ ਜਾਂਦੇ ਹਨ। ਧੱਕੇ ਨਾਲ ਰਾਮ ਰੌਲਾ ਪਾਉਣਾ ਕਿ ਗੁਰੂ
ਗ੍ਰੰਥ ਸਾਹਿਬ ਜੀ ਵਿਖੇ
ਰਾਜਾ
ਰਾਮ ਦੀ ਹੀ ਮਹਿਮਾਂ ਹੈ ਠੀਕ ਨਹੀਂ ਕਿਉਂਕਿ ਰਾਜਾ
ਰਾਮ ਚੰਦ ਬਾਰੇ ਇਹ ਵੀ ਗੁਰੂ ਗ੍ਰੰਥ ਜੀ ਵਿਖੇ ਹੀ ਲਿਖਿਆ ਹੈ ਕਿ-ਰੋਵੈ
ਰਾਮ ਨਿਕਾਲਾ ਭਇਆ॥ ਸੀਤਾ ਲਖਮਣ ਵਿਛੁੜ ਗਇਆ॥ ਰਾਮ ਝੁਰੈ ਦਲ ਮੇਲਵੈ ਅਤੇ ਰਾਵਣ ਸੇਤੀ ਸਰਵਰ ਹੋਈ ਘਰ
ਕੀ ਜੋਇ ਗਵਾਈ ਥੀ॥ ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪ੍ਰਵਾਰ …॥ ਕੇਤੀਆਂ ਕੰਨ੍ਹ ਕਹਾਨੀਆਂ ਕੇਤੇ
ਰਾਮ ਰਵਾਲ …॥ (ਗੁਰੂ ਗ੍ਰੰਥ ਸਾਹਿਬ) ਧੱਕੇ ਨਾਲ
ਕਿਸੇ ਧਰਮ ਗ੍ਰੰਥ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਮਿਥਿਹਾਸਕ ਫਿਲੌਸਫੀ ਨੂੰ ਗੁਰੂ
ਗ੍ਰੰਥ ਸਹਿਬ ਜੀ ਦੀ ਸੱਚੀ ਸੁੱਚੀ ਵਿਗਿਆਨਕ ਸਚਾਈਆਂ ਭਰਪੂਰ ਗੁਰਬਾਣੀ ਤੇ ਥੋਪਿਆ ਹੀ ਜਾ ਸਕਦਾ।
ਹਾਂ ਜੋ ਗੁਰੂ ਗ੍ਰੰਥ ਸਾਹਿਬ ਵਿਖੇ ਜੋ ਕੁੱਝ ਮੰਨੀਆਂ ਗਈਆਂ ਮਿੱਥਾਂ ਦੇ ਹਵਾਲੇ ਦਿੱਤੇ ਹਨ ਸਿਰਫ
ਸਮਝਾਉਣ ਲਈ ਹਨ ਕਿਉਂਕਿ ਉਸ ਵੇਲੇ ਹਿੰਦੂ ਤੇ ਮੁਸਲਿਮ ਭਾਰਤ ਵਿਖੇ ਭਾਰੀ ਗਿਣਤੀ ਵਿੱਚ ਸਨ। ਗੁਰੂ
ਗ੍ਰੰਥ ਸਾਰੀ ਦੁਨੀਆਂ ਦਾ ਸਾਂਝਾ ਗ੍ਰੰਥ ਹੈ ਜੋ ਸਾਰੇ ਸੰਸਾਰ ਨੂੰ ਸਰਬਸਾਂਝਾ ਸਰਬਕਾਲੀ ਉਪਦੇਸ਼
ਦਿੰਦਾ ਹੈ। ਸੋ ਭਾਜਪਾ ਦੇ ਲੀਡਰਾਂ ਅਤੇ ਸਿੱਖ ਡੇਰੇਦਾਰ ਸੰਪ੍ਰਦਾਈਆਂ ਨੂੰ
ਰਾਮ ਸ਼ਬਦ
ਦੇ ਨਾਂ ਤੇ ਜਨਤਾ ਦੀਆਂ ਵੋਟਾਂ ਬਟੋਰਨ ਖਾਤਰ
ਰਾਮ ਰੌਲਾ
ਨਹੀਂ ਪਾਉਣਾ ਚਾਹੀਦਾ ਸਗੋਂ ਰਾਮ ਅਤੇ ਰਾਜਾ ਰਾਮ ਚੰਦ ਸ਼ਬਦਾਂ ਦੀ ਸਹੀ ਵਿਆਖਿਆ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹਉਂਮੈਂ ਹੰਕਾਰ ਅਤੇ ਰਾਜ
ਮੱਧ ਦੇ ਨਸ਼ੇ ਵਿੱਚ ਕੋਈ ਸਿਰ ਫਿਰਿਆ ਇਨ੍ਹਾਂ ਸ਼ਬਦਾਂ ਦੀ ਗਲਤ ਵਿਆਖਿਆ ਕਰਦਾ ਹੋਇਆ ਸਿੱਖਾਂ ਨੂੰ
ਲਹੂ ਕਛੂ ਦੀ ਉਲਾਦ ਹੀ ਨਾ ਦਸਦਾ ਰਹੇ। ਧਰਮ ਦੇ ਨਾਂ ਤੇ ਵੋਟਾਂ ਦੀ ਨੀਤੀ ਬੰਦ ਹੋਣੀ ਚਾਹੀਦੀ ਹੈ
ਨਾ ਕਿ ਰਾਮ ਰੌਲਾ ਪਾ ਕੇ ਧਰਮ ਦੇ ਨਾਂ ਤੇ ਲੜਨਾ ਚਾਹੀਦਾ ਹੈ। ਆਓ ਸਾਰੇ ਸਰਬਨਿਵਾਸੀ ਰਾਮ ਨੂੰ
ਜਪਦੇ ਹੋਏ ਆਪਸ ਵਿੱਚ ਭ੍ਰਾਤਰੀਭਾਵ ਪੈਦਾ ਕਰੀਏ-ਰਾਮੁ
ਜਪਹੁ ਜੀ ਐਸੇ ਐਸੇ॥ ਧ੍ਰੂਅ ਪ੍ਰਹਿਲਾਦ ਜਪਿਓ ਹਰਿ ਜੈਸੇ॥
(ਗੁਰੂ ਗ੍ਰੰਥ ਸਹਿਬ)
ਅਵਤਾਰ ਸਿੰਘ ਮਿਸ਼ਨਰੀ ਜਨਰਲ ਸਕੱਤਰ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
USA)
510-432-5827