.

ਦਿਲਿ ਅੰਧਿਆਰੀ ਰਾਤਿ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘ਸੂਰਤ ਮੋਮਨਾਂ ਕਰਤੂਤ ਕਾਫ਼ਰਾਂ’ ਇਹ ਮੁਹਾਵਰਾ ਉਹਨਾਂ ਆਦਮੀਆਂ ਲਈ ਵਰਤਿਆ ਜਾਂਦਾ ਹੈ ਜੋ ਬਾਹਰੋਂ ਦੇਖਣ ਨੂੰ ਬਹੁਤ ਹੀ ਖ਼ੂਬਸੂਰਤ ਪਹਿਰਾਵੇ ਵਿੱਚ ਧਰਮੀ ਲੱਗਦੇ ਹੋਣ ਪਰ ਅੰਦਰੋਂ ਸੁਭਾਅ ਕਰਕੇ ਸੱਜਣ ਠੱਗ ਨੂੰ ਵੀ ਮਾਤ ਪਾਉਂਦੇ ਹੋਣ। ਖ਼ੁਦਾ ਦੀ ਕੁਦਰਤ ਵਿੱਚ ਅਜੇਹੇ ਕਰੂਰ ਚਿਹਰਿਆਂ ਨੂੰ ਸ਼ੇਖ਼ ਫ਼ਰੀਦ ਜੀ ਨੇ ਆਪਣੀ ਬਾਣੀ ਵਿੱਚ ਉਜਾਗਰ ਕੀਤਾ ਹੈ ਤਾਂ ਕਿ ਇਸ ਧਰਤੀ `ਤੇ ਰੱਬੀ ਚਹਿਲ ਪਹਿਲ ਕਾਇਮ ਰਹਿ ਸਕੇ। ਪਿਆਰਾ ਵਾਕ ਹੈ:----
ਫ਼ਰੀਦਾ ਕੰਨਿ ਮੁਸਲਾ, ਸੂਫੁ ਗਲਿ, ਦਿਲਿ ਕਾਤੀ, ਗੁੜੁ ਵਾਤਿ॥
ਬਾਹਰਿ ਦਿਸੈ ਚਾਨਣਾ, ਦਿਲਿ ਅੰਧਿਆਰੀ ਰਾਤਿ॥
ਸਲੋਕ ਫ਼ਰੀਦ ਜੀ ਦੇ ਪੰਨਾ-- ੧੩੮੦—

ਸ਼ੇਖ਼ ਫ਼ਰੀਦ ਜੀ ਆਪ ਇਸਲਾਮ ਧਰਮ ਨਾਲ ਸਬੰਧ ਰੱਖਦੇ ਸਨ ਇਸ ਲਈ ਉਹਨਾਂ ਦੀ ਬਾਣੀ ਵਿਚੋਂ ਜ਼ਿਆਦਾਤਰ ਇਸਲਾਮਿਕ ਰੂਪ ਰੇਖਾ ਦੀਆਂ ਵੰਨਗੀਆਂ ਮਿਲਦੀਆਂ ਹਨ। ਇਸਲਾਮ ਧਰਮ ਵਿੱਚ ਆਈ ਬਾਹਰੀ ਦਿਖਾਵਟ ਦਾ ਖੰਡਨ ਕਰਦਿਆਂ ਅਸਲੀ ਮੁਸਲਮਾਨ ਬਣਨ ਦਾ ਉਹਨਾਂ ਨੇ ਤੌਰ ਤਰੀਕਾ ਸਭ ਦੇ ਸਾਹਮਣੇ ਰੱਖਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜੇਹੇ ਵਿਚਾਰਾਂ ਨੂੰ ਸਾਂਭ ਕੇ ਆਪਣੇ ਕੋਲ ਰੱਖਿਆ। ਪੰਜਵੇਂ ਪਿਤਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹਨਾਂ ਸਾਰੇ ਰੱਬੀ ਵਿਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਕਰਕੇ ਸੰਸਾਰ ਨੂੰ ਨਵੀਂ ਰੋਸ਼ਨੀ ਦਿੱਤੀ ਹੈ। ਸੋ ਇਸ ਸਲੋਕ ਦੇ ਅਖ਼ਰੀਂ ਅਰਥ ਕੀ ਹਨ ਤੇ ਇਹਨਾਂ ਦਾ ਸਾਡੇ ਜੀਵਨ ਵਿੱਚ ਕੀ ਪ੍ਰਭਾਵ ਪੈਂਦਾ ਹੈ ਵਿਚਾਰ ਮੰਗਦਾ ਹੈ। ਇਹ ਪਾਵਨ ਸਲੋਕ ਕੇਵਲ ਮੁਸਲਮਾਨਾਂ ਭਰਾਵਾਂ ਲਈ ਹੀ ਨਹੀਂ ਹੈ ਇਹ ਤਾਂ ਸਾਰੀ ਦੁਨੀਆਂ ਨੂੰ ਅੰਦਰੋਂ ਬਾਹਰੋਂ ਇੱਕ ਹੋਣ ਦਾ ਸੱਦਾ ਦੇ ਰਿਹਾ ਹੈ।
ਹੇ ਫ਼ਰੀਦ! ਤੇਰੇ ਮੋਢੇ `ਤੇ ਮਸੁੱਲਾ ਹੈ, ਤੂੰ ਗਲ਼ ਵਿੱਚ ਕਾਲ਼ੀ ਖ਼ਫ਼ਨੀ ਵੀ ਪਾਈ ਹੋਈ ਹੈ, ਤੇਰੇ ਮੂੰਹ ਵਿੱਚ ਗੁੜ ਹੈ, ਪਰ ਦਿਲ ਵਿੱਚ ਕੈਂਚੀ ਹੈ। ਭਾਵ, ਬਾਹਰ ਲੋਕਾਂ ਨੂੰ ਦਿਖਾਲਣ ਲਈ ਫ਼ਕੀਰੀ ਭੇਸ ਹੈ ਮੂੰਹੋਂ ਵੀ ਲੋਕਾਂ ਨਾਲ ਮਿੱਠਾ ਬੋਲਦਾ ਹੈਂ ਪਰ ਦਿਲੋਂ ਖੋਟਾ ਹੈਂ। ਬਾਹਰ ਤਾਂ ਚਾਨਣਾ ਵਾਪਰ ਰਿਹਾ ਹੈ ਪਰ ਦਿਲ ਵਿੱਚ ਅੰਧਿਆਰੀ ਰਾਤ ਵਾਪਰ ਰਹੀ ਹੈ।
ਕੰਨਿ—ਮੋਢਾ `ਤੇ, ਮਸੁੱਲਾ—ਉਹ ਆਸਣ ਜਿਸ `ਤੇ ਬੈਠ ਕੇ ਨਿਮਾਜ ਅਦਾ ਕਰੀਦੀ ਹੈ। ਸੂਫੁ-ਉਨ ਦੀ ਕਾਲ਼ੀ ਖ਼ਫਨੀ। ਚਾਹੇ ਕੋਈ ਮੁਸਲਮਾਨ, ਹਿੰਦੂ, ਇਸਾਈ ਜਾਂ ਸਿੱਖ ਹੈ ਜੇ ਕਰ ਉਹ ਬਾਹਰੋਂ ਪਹਿਰਾਵਾ ਧਰਮੀਆਂ ਵਾਲਾ ਰੱਖ ਰਿਹਾ ਹੈ ਪਰ ਉਸ ਦਾ ਕਰਮ ਧਰਮੀਆਂ ਵਾਲਾ ਨਹੀਂ ਹੈ ਨਿਹਾਇਤ ਉਹ ਸਿਰੇ ਦਾ ਪਾਖੰਡੀ ਹੈ।
ਮਨੁੱਖ ਦੀ ਮਾਨਸਿਕ ਕੰਮਜ਼ੋਰੀ ਹੈ ਕਿ ਮੈਨੂੰ ਕੋਈ ਵੀ ਬੁਰਾ ਨਾ ਕਹੇ; ਇਸ ਲਈ ਇਸ ਦਾ ਸਾਰਾ ਜ਼ੋਰ ਬਾਹਰਲੀ ਦਿੱਖ ਸੰਵਾਰਨ `ਤੇ ਲੱਗਿਆ ਹੋਇਆ ਹੈ। ਅਕਸਰ ਸਾਡੇ ਘਰਾਂ ਵਿੱਚ ਵਿਆਹ ਸ਼ਾਦੀ ਹੁੰਦੇ ਹੀ ਰਹਿੰਦੇ ਹਨ ਤੇ ਪਰਵਾਰ ਦਾ ਇਸ ਗੱਲ `ਤੇ ਜ਼ੋਰ ਲੱਗਿਆ ਹੁੰਦਾ ਹੈ ਸਾਡੇ ਘਰ ਦੇ ਬਾਹਰ ਪੂਰੀ ਤਰ੍ਹਾਂ ਚਾਨਣ ਹੋਣਾ ਚਾਹੀਦਾ ਹੈ। ਕਈ ਦਫ਼ਾ ਅਸੀਂ ਅੰਦਰਲੇ ਬਲਬ ਵੀ ਲਾਹ ਕੇ ਬਾਹਰ ਲੋਕਾਂ ਨੂੰ ਦਿਖਾਲਣ ਲਈ ਲੱਗਾ ਦੇਂਦੇ ਹਾਂ ਤੇ ਕਮਰਿਆ ਵਿੱਚ ਹਨ੍ਹੇਰਾ ਹੋ ਜਾਂਦਾ ਹੈ, ਅਚਾਨਕ ਕਮਰਿਆ ਵਿੱਚ ਜਾਣ ਵਾਲਾ ਠੇਡਾ ਖ਼ਾ ਕੇ ਡਿੱਗ ਪੈਂਦਾ ਹੈ। ਇੰਜ ਹੀ ਅਸੀਂ ਬਾਹਰਲੀ ਦਿੱਖ ਧਰਮੀਆਂ ਵਾਲੀ ਰੱਖੀ ਹੋਈ ਹੈ ਪਰ ਦਿੱਲ ਦੇ ਵਿੱਚ ਈਰਖਾ ਦੇ ਭਾਂਬੜ ਬਾਲ਼ ਕੇ ਰੱਖੇ ਹੋਏ ਹਨ।
ਫ਼ਰੀਦ ਜੀ ਦੱਸ ਰਹੇ ਹਨ ਕਿ ਐ ਮੁਸਲਮਾਨ ਵੀਰ ਤੇਰੇ ਮੋਢੇ `ਤੇ ਨਮਾਜ਼ ਅਦਾ ਕਰਨ ਲਈ ਮੁਸੱਲਾ ਹੈ ਤੇ ਗਲ ਵਿੱਚ ਕਾਲੇ ਰੰਗ ਦੀ ਖ਼ਪਨੀ ਪਾਈ ਹੋਈ ਊ ਤੀਸਰਾ ਤੇਰੀ ਜ਼ਬਾਨ ਬਹੁਤ ਮਿੱਠੀ ਹੈ। ਪਰ ਦੁੱਖ ਇਸ ਗੱਲ ਦਾ ਹੈ ਤੇਰੇ ਅੰਦਰ ਕੈਂਚੀ ਚੱਲ ਰਹੀ ਹੈ, ਆਪਣਿਆਂ ਭਰਾਵਾਂ ਦੀਆਂ ਹੀ ਜੜ੍ਹਾਂ ਵੱਢ ਰਿਹਾ ਏਂ। “ਬਾਹਰਿ ਦਿਸੈ ਚਾਨਣਾ” ਬਾਹਰੋਂ ਹਰ ਹਾਲਤ ਵਿੱਚ ਸਾਊ ਲੱਗ ਰਿਹਾ ਏਂ। “ਦਿਲਿ ਅੰਧਿਆਰੀ ਰਾਤਿ” ਅੰਦਰਲੀ ਕਰੂਰਤਾ, ਕੋਝ੍ਹਾਪਨ ਹਿਰਦੇ ਵਿੱਚ ਲੁਕਾਈ ਬੈਠਾ ਏਂ।
ਸੂਫ, ਮਸੁੱਲਾ ਤੇ ਗੁੜਵਾਤ ਧਰਮੀ ਹੋਣ ਦੀਆਂ ਨਿਸ਼ਾਨੀਆਂ ਭਾਵ ਬਾਹਰੋਂ ਚਾਨਣ ਹੀ ਚਾਨਣ ਨਜ਼ਰ ਅਉਂਦਾ ਹੈ। ਦਿਲ ਕਾਤੀ—ਅੰਧਿਆਰੀ ਰਾਤ, ਈਰਖਾ ਦਵੈਸ਼, ਨਫਰਤ ਦਾ ਨੱਕੋ ਨੱਕ ਭਰਿਆ ਹੋਇਆ ਜ਼ਹਿਰ ਦਾ ਪੌਦਾ ਹੈ।
ਇਹ ਕੀਮਤੀ ਖ਼ਿਆਲ ਜਿੱਥੇ ਮੁਸਲਮਾਨ ਵੀਰਾਂ ਨੂੰ ਸੱਚ ਦੇ ਨਾਲ ਜੁੜਨ ਲਈ ਕਹਿ ਰਿਹਾ ਹੈ ਓੱਥੇ ਸਾਡੇ ਲਈ ਵੀ ਉਤਨਾ ਹੀ ਜ਼ਰੂਰੀ ਹੈ। ਮਨੁੱਖ ਦੀ ਇੱਕ ਕੰਮਜ਼ੋਰੀ ਹੈ ਇਹ ਧਰਮੀ ਦਿਸਣਾ ਤਾਂ ਚਾਹੁੰਦਾ ਹੈ ਪਰ ਧਰਮੀ ਬਣਨਾ ਨਹੀਂ ਚਾਹੁੰਦਾ। ਗੁਰਬਾਣੀ ਇਸ ਗੱਲ `ਤੇ ਜ਼ੋਰ ਦੇ ਰਹੀ ਹੈ ਕਿ ਐ ਬੰਦੇ ਤੂੰ ਮਨ ਕਰਕੇ ਧਰਮੀ ਬਣ ਤਾਂ ਕਿ ਤੇਰੇ ਬਾਹਰਲੇ ਸੁਭਾ ਵਿੱਚ ਵੀ ਧਰਮ ਦਾ ਪੱਖ ਦਿਸੇ।
ਸਰਹੰਦ ਦੀ ਕਚਹਿਰੀ ਵਿੱਚ ਕਾਜ਼ੀ ਤੇ ਸੁੱਚਾ ਨੰਦ ਵਰਗੇ ਬਾਹਰੋਂ ਪੂਰੀ ਤਰ੍ਹਾਂ ਧਰਮੀ ਦਿਸ ਰਹੇ ਹਨ ਪਰ ਉਹਨਾਂ ਦੀ ਕਰੂਰਤਾ ਭਰੀ ਕਰਤੂਤ ਸਾਰੇ ਸੰਸਾਰ ਦੇ ਸਾਹਮਣੇ ਹੈ। ਸਿੱਖ ਕੌਮ ਅੰਦਰ ਵੀ ਅੱਜ ਬਾਹਰਲੀ ਸੱਜ ਧੱਜ ਜ਼ਿਆਦਾ ਹੋ ਗਈ ਹੈ ਪਰ ਆਪਸੀ ਭਾਈਆਂ ਵਾਲਾ ਪਿਆਰ ਬਹੁਤ ਘੱਟ ਨਜ਼ਰ ਆਉਂਦਾ ਹੈ। ‘ਦਿਲਿ ਅੰਧਿਆਰੀ ਰਾਤਿ’ ਭਾਵ ਮਨ ਵਿੱਚ ਆਤਮਿਕ ਸੂਝ ਦੀ ਕਮੀ ਹੈ। ਜਿੱਥੇ ਹਨੇਰਾ ਹੋਏਗਾ ਓੱਥੇ ਹਮੇਸ਼ਾਂ ਠੇਡੇ ਲੱਗਦੇ ਰਹਿੰਦੇ ਹਨ। ਚਾਨਣ ਲਈ ਦੀਵੇ ਦੀ ਲੋੜ ਹੈ ਤੇ ਮਨ ਕੋਠੜੀ ਅੰਦਰ ਗਿਆਨ ਰੂਪੀ ਦੀਵੇ ਦੀ ਜ਼ਰੂਰਤ ਹੈ। ਜੇ ਕਰ ਅਸੀਂ ਰੱਬ ਜੀ ਨੂੰ ਪਾਉਣਾ ਹੈ ਤਾਂ ਸਾਨੂੰ ਬਾਹਰਲਾ ਦਿਖਾਵਾ ਬੰਦ ਕਰਕੇ ਅੰਦਰ ਨੂੰ ਮੁੜਨਾ ਪਏਗਾ।
1 ਬਾਹਰਲੇ ਚਿੰਨ੍ਹ ਤਾਂ ਹੀ ਸੋਭਨੀਕ ਹਨ ਜੇ ਇਹਨਾਂ ਚਿੰਨ੍ਹਾ ਦਾ ਪ੍ਰਭਾਵ ਅੰਦਰ ਵੀ ਕਬੂਲ ਕੀਤਾ ਜਾਏ। ਮਸੁੱਲਾ, ਸੂਫ ਜਾਂ ਮਿੱਠੀ ਜ਼ਬਾਨ ਕੇਵਲ ਮੁਸਲਮਾਨ ਲਈ ਹੀ ਨਹੀਂ ਵਰਤੇ ਗਏ ਇਹ ਤੇ ਸਗੋਂ ਸਾਰਿਆਂ `ਤੇ ਲਾਗੂ ਹੁੰਦੇ ਹਨ। ਭਾਈ, ਮੁੱਲਾਂ, ਮੁਲਾਣੇ, ਪੰਡਿਤ, ਕਾਜ਼ੀ, ਜੋਗੀ, ਸਾਧ, ਦੁਕਾਨਦਾਰ ਆਦਿ ਸਾਰਿਆਂ `ਤੇ ਇਹ ਉਪਦੇਸ਼ ਲਾਗੂ ਹੁੰਦਾ ਹੈ।
2 ਦਿਲ ਕਾਤੀ –ਬੇਸ਼ੱਕ ਬਾਹਰਲੇ ਤੱਲ `ਤੇ ਧਾਰਮਿਕ ਚਿੰਨ੍ਹਾਂ ਕਰਕੇ ਅਸੀਂ ਧਰਮੀ ਹਾਂ ਪਰ ਫ਼ਰੀਦ ਜੀ ਸਿੱਧਾ ਪੱਧਰਾ ਹੀ ਕਹਿ ਰਹੇ ਹਨ ਐ ਬੰਦਿਆ ਇਹ ਦੇਖ ਲੈ ਤੇਰੇ ਹਿਰਦੇ ਵਿੱਚ ਕੈਂਚੀ ਵਰਗੀ ਭਾਵਨਾ ਹੈ। ਕੈਂਚੀ ਦਾ ਕੰਮ ਹੈ ਵੱਢ ਕੇ ਸੁੱਟਣਾ।




.