☬ ‘ਗੁਰਿ ਕਾਢੀ ਬਾਹ ਕੁਕੀਜੈ॥’ ☬
(ਕਿਸ਼ਤ ਨੰ: 8)
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
9
-
ਪੁਜਾਰੀ ਵਾਦ ਦੀ
ਉਚੇਚੀ ਕੂਟ ਨੀਤੀ-
ਪੰਜਕਕਾਰੀ ਪੂਜਾਰੀਆਂ ਦੇ ਪਰਚਾਰ ਤੋਂ ਗੁਰੂ ਬਾਣੀ ਦੇ ਮੰਤ੍ਰ ਪਾਠ ਸਮੇ ਕੋਲ
ਰਖਿਆ ਜਲ ਅੰਮ੍ਰਿਤ ਸਮਝਣ ਦਾ ਭਰਮ ਜ਼ੋਰ ਫੜ ਗਿਆ। ਉਦਾਸੀ ਮਹੰਤ-ਰੂਪ ਪੁਜਾਰੀਆਂ ਦੀ ਭਰਮਾਊ ਬੋਲੀ
ਵਿੱਚ ਗੁਰਬਿਲਾਸ ਦੀ ਕਥਾ ਵਿੱਚ ਕੜਾਹ ਪ੍ਰਸ਼ਾਦ ਦੀ ਉਚੇਚੀ ਮਹਿਮਾਂ ਸੁਣਦੇ ਰਹੇ ਸਿੱਖਾਂ ਨੇ ਕੜਾਹ
ਪ੍ਰਸਾਦ ਬਾਰੇ ਅਜੇਹਾ ਸਤਿਕਾਰ ਕਬੂਲ ਕਰ ਲਿਆ ਜਿਵੇਂ ਕੜਾਹ ਵੀ ਇੱਕ ਇਸ਼ਟ ਹੀ ਹੋਵੇ? ਕੜ੍ਹਾਹ
ਪ੍ਰਸ਼ਾਦ ਬਣਾਉਂਦੇ ਸਮੇ ਉਚੇਚੀ ਸੁੱਚਮ ਵਰਤਨ ਦੇ ਨਾਲ ਗੁਰੂ ਬਾਣੀ ਦਾ ਪਾਠ ਕਰਨ ਦੀ ਅਥਵਾ ਸ਼ਬਦ ਗਾਇਨ
ਕਰਦੇ ਰਹਿਣ ਦੀ ਮਰਯਾਦਾ ਬਣਾ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਮੰਤ੍ਰ ਪਾਠ ਤੋਂ ਆਪਣੇ ਘਰ
ਵੇਹੜੇ ਸਮੇਤ ਨੇੜੇ ਤੇੜੇ ਦਾ ਸਾਰਾ ਵਾਤਾਵਰਨ ‘ਅੰਮ੍ਰਿਤ’ ਬਣ ਗਿਆ ਹੋਣ ਦਾ ਭਰਮ ਕਬੂਲ ਕਰ ਲਿਆ।
ਗੁਰਬਾਣੀ ਦੀ ਘਣਘੋਰ ਵਿੱਚ ਤਿਆਰ ਕੀਤਾ ਕੜਾਹ ਪ੍ਰਸ਼ਾਦ ਅੰਮ੍ਰਿਤ ਬਣ ਗਿਆ? ਗਰੂ ਬਾਣੀ ਅਨੁਸਾਰ ਜੀਵਨ
ਬਣਾ ਰਹੇ ਕੁੱਝ ਸੂਝਵਾਨ ਗੁਰਮੁਖਾਂ ਤੋਂ ਛੱਟ ਸਾਰੇ ਸਿੱਖਾਂ ਦੇ ਮਨ ਵਿੱਚ ਗੁਰੂਗ੍ਰੰਥ ਸਾਹਿਬ ਰੂਪ
ਜਨਮਤ ਸਤਿਗੁਰੂ ਨਾਨਕ ਜੀ ਦੇ ਇਸ ਸਪੱਸ਼ਟ ਫ਼ੁਰਮਾਨ ਦੀ- "ਨਾਨਕ ਅੰਮ੍ਰਿਤੁ ਏਕੁ
ਹੈ ਦੂਜਾ ਅੰਮ੍ਰਿਤੁ ਨਾਹਿ." {1238} ਦੀ ਅਸਲੀਅਤ ਸਮਝਣ ਦੀ
ਜ਼ਰਾ ਵੀ ਲੋੜ ਨਾ ਰਹੀ। ਤਿਆਰ ਹੋਏ ਕੜਾਹ-ਪ੍ਰਸ਼ਾਦ ਦੇ ਬਾਟੇ ਨੂੰ ਸਵੱਛ ਬਸਤਰ ਨਾਲ ਕੱਜ ਕੇ (ਗੁਰਮਤਿ
ਗਿਆਨ ਤੋਂ ਕੋਰੇ ਪਰ) ਨ੍ਹਾ ਧੋ ਕੇ ਸੁੱਚਾ ਬਣੇ ਸਿਖ ਨੇ ਸੀਸ ਤੇ ਚੁੱਕ ਲਿਆ। ਗੁਰੂ ਦਰਬਾਰ ਵਲ ਨੂੰ
ਤੁਰਦੇ ਸਮੇ ਸ਼ਬਦ ਗਾਇਨ ਆਰੰਭ ਹੋ ਜਾਣ ਦੇ ਨਾਲ ਅੱਗੇ ਅੱਗੇ ਉਵੇਂ ਹੀ ਪਾਣੀ ਦੇ ਛਟਿਆਂ ਨਾਲ ਸੁੱਚਮ
ਕਰੀ ਜਾਣ ਦਾ ਗੁਰਮਤਿ ਵਿਰੋਧੀ ਵਿਖਾਵਾ ਪਖੰਡ ਜਿਵੇਂ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ
ਚੁੱਕਿਆ ਹੋਵੇ? ਦਰਬਾਰ ਵਿੱਚ ਉਸ ਬਾਟੇ ਲਈ ਉਚੇ ਥਾਂ ਰੱਖੇ (ਚੌਕੀ ਜਾਂ ਮੇਜ਼) ਉਤੇ ਬੜੇ ਸਤਿਕਾਰ
ਭਰੇ ਵਿਖਾਵੇ ਸਹਿਤ ਟਿਕਾ ਦੇਣਾ, ਗੁਰਮਤਿ ਮ੍ਰਯਾਦਾ ਬਣ ਗਈ।
10
-ਗੁਰਮਤਿ ਕਿ
ਜਾਂ ਧੱਕੇ ਖੋਰ ਪੂਜਾਰੀਆਂ ਦੀ ਮਨਮਤਿ?
ਗੁਰਬਿਲਾਸ ਪਾਤਸ਼ਾਹੀ ਸਮੇਤ ਕਿਸੇ ਵੀ ਧਰਮਗ੍ਰੰਥ ਵਿੱਚ ਲਿਖਿਆ ਨਹੀਂ ਮਿਲਦਾ,
ਪਰ ਪੂਜਾਰੀਆਂ ਨੇ ਅਥਵਾ ਡੇਰੇਦਾਰ ਸਾਧਾਂ ਨੇ, ਨਿਰੋਲ ਆਪਨੇ 'ਮਨ ਦੀ ਮਤਿ'
ਨਾਲ ਅਰਦਾਸ ਦੇ ਖ਼ਾਸ ਬੋਲਾਂ ਸਮੇ ਕੜਾਹ ਪ੍ਰਸ਼ਾਦ ਵਿੱਚ ਕਿਰਪਾਨ ਫੇਰ ਦੇਣ (ਦੇ ਗੁਰਮਿਤਿ ਵਿਰੋਧੀ
ਕਰਮ) ਨੂੰ ਸਤਿਗੁਰੁ ਜੀ ਦੀ ਪ੍ਰਵਾਨਗੀ ਬਣਾ ਦਿੱਤਾ। ਗੁਰਮਤਿ ਵਿਰੋਧੀ ਕੂਟ-ਨੀਤੀ ਨੇ ਸਨ 1718 ਦੇ
ਕਾਫ਼ੀ ਸਮਾ ਮਗਰੋਂ ਸਿੱਖਾਂ ਵਿੱਚ ਪਰਚਲਤ ਹੋਏ "ਕੜਾਹ-ਰੂਪ ਪ੍ਰਸ਼ਾਦ"
ਨੂੰ "ਗੁਰੂ ਸ਼ਬਦ-ਪ੍ਰਸ਼ਾਦ": ਨਾਲੋਂ ਅਗਾਂਹ ਟਪਾ ਖੜਿਆ? ਅਜੇਹੇ ਮਨਮਤੀ ਕਾਰਿਆਂ ਨਾਲ- "ਗੁਰ
ਪ੍ਰਸਾਦਿ ਨਾਨਕ ਸਮਦ੍ਰਿਸਟਾ" {862} -ਸਰਬੱਤ ਨਾਲ ਸਾਵਾਂ ਭਰਾਤਰੀ
ਵਿਹਾਰ ਕਰਨ ਦਾ ‘ਗੁਰੂ ਉਪਦੇਸ਼’ ਖੰਭ ਲਾ ਉੱਡਿਆ? ਆਪਣੇ ਅਨੂਪਮ ਸਤਿਗੁਰੂ ਜੀ ਦੀਆਂ ਨਿਆਰੀਆਂ ‘ਗੁਰਮਤਿ
ਗਿਆਨ ਮਿਹਰਾਂ’ ਵਲ ਸਾਡੀ ਹੈਂਕੜ ਭਰੀ ਗ਼ੁਸਤਾਖ਼ੀ ਪਿੱਠ ਮੋੜ ਖਲੋਤੀ?
11
-ਗੁਰਮਤਿ
ਵਿਰੋਧੀ ਭਰਮਾਉ ਕਥਾ-ਕਹਾਣੀਆਂ-
ਕੜਾਹ ਪ੍ਰਸ਼ਾਦ ਵਰਤਦੇ ਸਮੇ ਪੈਂਦੇ ਬੇਮੁਹਾਰੇ ਰੌਲੇ ਤੋਂ ਤੰਗ ਪੈ ਕੇ ਕਿਤੇ
ਸਿੱਖ ਕੜਾਹ ਤੋਂ ਹੀ ਮੂੰਹ ਨਾ ਫੇਰ ਲੈਣ? ਇਸ ਲੁਕਵੇਂ ਭੈ ਦੇ ਕਾਰਨ ਉਦਾਸੀ ਨਿਰਮਲਾ ਰੂਪ
ਪੁਜਾਰੀਵਾਦ ਨੇ ਕੜਾਹ ਪ੍ਰਸ਼ਾਦ ਨੂੰ ਕਰਾਮਤੀ ਸ਼ਕਤੀਆਂ ਵਾਲਾ ਦਰਸਾਈ ਰੱਖਣ ਲਈ ਕਈ ਭਰਮਾਊ ਕਹਾਣੀਆਂ
ਘੜ ਕੇ ਪਰਚਲਤ ਕਰ ਦਿੱਤੀਆਂ। ‘ਭਾਈ ਤੇਜਾ ਸਿੰਘ ਜੀ ਗੜਗੱਜ’ ਦੇ ਢਾਡੀ ਜਥੇ ਕੋਲੋਂ ਬਚਪਨ ਸਮੇ ਦੀ
ਸੁਣੀ ਜਿਸ ਕਹਾਣੀ ਦਾ ਪ੍ਰਭਾਵ ਦਾਸਰੇ ਦੇ ਮਨ ਤੇ ਸਨ 1992 ਤੱਕ ਜਿਉਂ ਦਾ ਤਿਉਂ ਬਣਿਆ ਰਿਹਾ ਸੀ ਉਹ
ਮਨਘੜਤ ਗਾਥਾ ਇਸ ਪ੍ਰਕਾਰ ਹੈ:- ‘ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਭੋਗ ਪੈਣ ਉਪਰੰਤ
ਪ੍ਰਸ਼ਾਦ ਵਰਤਨਾ ਸ਼ੁਰੂ ਹੋਇਆ ਸੀ ਕਿ ਇੱਕ ਰਮਤਾ ਮਦਾਰੀ ਆਪਣੇ ਰਿੱਛ ਸਮੇਤ ਉਧਰ ਆ ਨਿਕਲਿਆ। ਗੁਰਦੇਵ
ਜੀ ਦੀ ਆਗਿਆ ਨਾਲ ਉਹ ਆਪਣੇ ਰਿੱਛ ਦੇ ਕਰਤਬ ਵਿਖਾਉਣ ਲੱਗ ਪਿਆ, ਜਿਸ ਤੋਂ ਹਾਸੇ ਠੱਠੇ ਦਾ ਮਹੌਲ ਬਣ
ਗਿਆ। ਸਤਿਗੁਰੂ ਜੀ ਦੇ ਪਾਵਨ ਸੀਸ ਤੇ ਚੌਰ ਦੀ ਸੇਵਾ ਤੇ ਲੱਗਾ ਸੇਵਕ ਖਿੜ ਖਿੜ ਹੱਸਦਾ ਦੂਹਰਾ ਹੋ
ਰਿਹਾ ਸੀ। ਗੁਰਦੇਵ ਜੀ ਨੇ ਉਸ ਨੂੰ ਪੁੱਛ ਲਿਆ ਕਿ ਜਿਸ ਨੂੰ ਵੇਖ ਵੇਖ ਏਨਾ ਖਿੜ ਰਿਹਾ ਹੈਂ
ਕੀ ਤੂੰ ਉਸ ਰਿੱਛ ਦੀ ਅਸਲੀਅਤ ਜਾਣਦਾ ਹੈਂ?" ਸੇਵਾਦਾਰ ਸਤਿਕਾਰ ਸਹਿਤ ਬੋਲਿਆ-– ‘ਸੱਚੇ ਪਾਤਸ਼ਾਹ
ਜੀ! ਮਦਾਰੀ ਕੋਲੋਂ ਨੱਕ ਵਿੱਚ ਨਕੇਲ ਪੁਆਈ ਫਿਰਦੇ ਵਿਚਾਰੇ ਰਿੱਛ ਤੋਂ ਵੱਧ ਮੈ ਮੂਰਖ ਕੀ ਜਾਣਾ ਜੀ?
ਮਿਹਰਾਂ ਦੇ ਘਰ ਆਏ ਗੁਰਦੇਵ ਜੀ ਨੇ ਦੱਸਿਆ- ‘ਭਾਈ ਇਹ ਤੇਰਾ ਬਾਪੂ ਜੀ ਹੀ ਹੈ?’ ਚੌਰ ਬਰਦਾਰ ਨੇ
ਹੈਰਾਨ ਹੋਣਾ ਹੀ ਸੀ, ਸਾਰੀ ਸੰਗਤਿ ਹੈਰਾਨ ਹੋਈ ਗੁਰਦੇਵ ਜੀ ਵੱਲ ਵੇਖਣ ਲੱਗ ਪਈ। ਟਹਿਲੂਏ ਭਾਈ ਨੇ
ਗੁਰੂ ਜੀ ਦੀ ਸੇਵਾ ਵਿੱਚ ਇਉ ਬੇਨਤੀ ਕੀਤੀ- ‘ਸਤਿਗੁਰੂ ਜੀਓ! ਦਾਸ ਦਾ ਪਿਤਾ ਅੰਤਲੇ ਸੁਆਸਾਂ ਤੱਕ
ਆਪ ਜੀ ਸੇਵਾ ਕਰਦਾ ਤੁਹਾਡੇ ਚਰਨਾਂ ਵਿੱਚ ਹੀ ਸਮਾਇਆ ਸੀ। ਉਸ ਨੂੰ ਕਿਸ ਖੁਨਾਮੀ ਕਾਰਨ ਅਜੇਹਾ
ਭਿਆਨਕ ਡੱਨ ਭੁਗਤਨਾ ਪੈ ਰਿਹਾ ਹੈ ਜੀ?’ ਗੁਰੂ ਜੀ ਨੇ ਫ਼ੁਰਮਾਇਆ - "ਇਕ ਕਿਰਤੀ ਬੋਰੀਆਂ ਦਾ ਗੱਡਾ
ਸ਼ਹਿਰ ਨੂੰ ਲਈ ਜਾ ਰਿਹਾ ਸੀ ਕਿ ਉਸ ਨੇ ਕੜ੍ਹਾਹ ਪ੍ਰਸ਼ਾਦ ਵਰਤਦੇ ਦੀਆਂ ਰੌਣਕਾਂ ਭਰੀਆਂ ਭੀੜਾਂ
ਵੇਖੀਆਂ ਤਾਂ ਬਲਦ ਖੜੇ ਕਰਕੇ ਉਹ ਵੀ ਦੌੜ ਗਿਆ ਆਪਣੇ ਗੁਰੂ ਜੀ ਦਾ ਪ੍ਰਸ਼ਾਦ ਲੈਣ। ਵਰਤਾਵੇ ਦੁਆਲੇ
ਹੋਏ ਪ੍ਰਸ਼ਾਦ ਲੈਣ ਵਾਲਿਆਂ ਦੇ ਝੁਰਮਟ ਵਿੱਚ ਉਹ ਗ਼ਰੀਬੜਾ ਜੱਟ ਵੀ ਜਾ ਰਲਿਆ। ਛੇਤੀ ਮੁੜਨ ਦੀ ਕਾਹਲ
ਵਿੱਚ ਆਪਣਾ ਬੁੱਕ ਕੱਢ ਖਲੋਤਾ ਤੇ ਬੜੀ ਨਿਮਰਤਾ ਨਾਲ ਮਿੰਨਤਾਂ ਕਰਨ ਲੱਗਾ – "ਭਾਈ ਜੀ! ਮੇਰਾ ਗੱਡਾ
ਜਾ ਰਿਹਾ ਹੈ। ਗੁਰੂ ਜੀ ਦੇ ਪ੍ਰਸ਼ਾਦ ਦਾ ਕਿਣਕਾ ਦੇ ਦਿਉ ਬੜਾ ਉਪਕਾਰ ਹੋਵੇਗਾ"। ਅਗੋਂ ਬੇਮੁਹਾਰੀ
ਭੀੜ ਵਿੱਚ ਕੜਾਹ ਵਰਤਾਉਂਦਿਆਂ ਖਿਝੇ ਹੋਏ ਤੇਰੇ ਬਾਪੂ ਜੀ ਨੇ ਉਸ ਗ਼ਰੀਬੜੇ ਨੂੰ ਇਉਂ ਦੁਰਕਾਰਿਆ-–
"ਸ਼ੀਸ਼ੇ ਵਿੱਚ ਸ਼ਕਲ ਵੇਖੀਊ! ਪਿੱਛੇ ਹੱਟ ‘ਰਿੱਛ’ ਜੇਹਾ ਉਤੇ ਹੀ ਚੜੀ ਆਉਂਦਾ ਹੈ?’
ਉਸ ਨਿਮਾਣੇ ਨੇ ਤੇਰੇ ਬਾਪੂ ਉਸ ਵਰਤਾਵੇ ਦੇ ਹਥੋਂ ਧਰਤੀ ਤੇ ਡਿੱਗਦਾ ਪ੍ਰਸ਼ਾਦ ਦਾ ਕਿਣਕਾ ਵੇਖਿਆ
ਤਾਂ ਝੱਟ ਚੁੱਕ ਕੇ ਬੜੇ ਸਤਿਕਾਰ ਨਾਲ ਮੂੰਹ ਵਿੱਚ ਪਾ ਲਿਆ ਤੇ ਮੁੜਿਆ ਜਾਂਦਾ ਇਉਂ ਬੁੜ ਬੁੜਾਇਆ-
"ਮੈਨੂੰ ਕੀ ਪਤਾ ਸੀ ਸਤਿਗੁਰੂ ਜੀ ਦੇ ਸੇਵਾਦਾਰ ਨੂੰ ਪ੍ਰਸ਼ਾਦ ਦੇ ਅਭਿਲਾਖੀ ਸਿਖ ਵਿਚੋਂ ਰਿੱਛ
ਦਿੱਸਣਾ ਹੈ? ਮਨੁੱਖਾਂ ਵਿੱਚ ‘ਸਿਰਜਣ ਹਾਰ ਦਾਤਾਰ’ ਦੀ ਥਾਂ ‘ਰਿੱਛ’ ਵੇਖਣ ਵਾਲੇ
ਤੇਰੇ ਪਿਤਾ ਨੂੰ ਧਰਮਰਾਜ ਨੇ ਰਿੱਛ ਦੀ ਜੂੰਨੇ ਪਾ ਦਿਤਾ"।
ਸਤਿਗੁਰੂ ਜੀ ਦਾ ਸੇਵਕ ਆਪਣੇ ਪਿਤਾ ਦੀ ਸਹਾਇਤਾ ਲਈ ਤਰਲੇ ਮਿੰਨਤਾਂ ਕਰਦਾ
ਰਹਿਮ ਵਾਸਤੇ ਪੁਕਾਰਾਂ ਕਰਦਾ ਗੁਰੂ ਜੀ ਦੇ ਚਰਣਾ ਤੇ ਢਹਿ ਪਿਆ। ਸਾਰੀ ਸੰਗਤ ਨੇ ਵੀ ਮਿਹਰ ਕਰਨ ਲਈ
ਅਰਦਾਸਾਂ ਕਰਨੀਆਂ ਅਰੰਭ ਕਰ ਦਿੱਤੀਆਂ। ਏਨੇ ਵਿੱਚ ਕੜਾਹ ਪ੍ਰਸ਼ਾਦ ਦਾ ਵਰਤਾਵਾ ਨੇੜੇ ਆ ਪੁੱਜਿਆ।
ਗੁਰਦੇਵ ਜੀ ਦੇ ਕਹਿਣ ਤੇ ਉਸ ਨੇ ਰਿੱਛ ਦੇ ਹਿੱਸੇ ਦਾ ਦੂਣਾ ਛਾਂਦਾ ਬੜੀ ਉਦਾਰਤਾ ਨਾਲ ਮਦਾਰੀ ਦੇ
ਬੁੱਕ ਵਿੱਚ ਉਲੱਦ ਦਿੱਤਾ"। ਪ੍ਰਸ਼ਾਦ ਛੱਕਦਿਆ ਸਾਰ ਰਿੱਛ ਧਰਤੀ ਤੇ ਢਹਿ ਪਿਆ। ਰਿਛ ਦੇ ਥਾਂ ਉਸ
ਸੇਵਕ ਦਾ ਪਿਤਾ, ਸਤਿਗੁਰੂ ਜੀ ਦੇ ਚਰਨਾ ਤੇ ਡਿੱਗਿਆ ਆਪਣੀਆਂ ਭੁੱਲਾਂ ਲਈ ਖਿਮਾ ਮੰਗ ਰਿਹਾ ਸੀ।
ਏਨੇ ਵਿੱਚ ਅਕਾਸ਼ੋਂ ਬੜਾ ਸੁੰਦਰ ਬਿਬਾਨ ਆ ਉੱਤਰਿਆ। ਰਿਛ ਤੋਂ ਮਨੁੱਖਾ ਦੇਹ ਵਿੱਚ ਆਇਆ ਸਤਿਗੁਰੂ ਜੀ
ਦਾ ਪੁਰਾਣਾ ਸੇਵਕ ਸਤਿਗੁਰੂ ਜੀ ਦੀ ਆਗਿਆ ਨਾਲ ਉਸ ਬਿਬਾਨ ਵਿੱਚ ਜਾ ਬੈਠਾ ਤੇ ਅਸਮਾਨਾ ਵਲ ਨੂੰ
ਉੱਡਾਰੀ ਮਾਰ ਗਿਆ-ਬੋਲੋ … ਜੀ … ਸਤਿਨਾਮ ਸ੍ਰੀ ਵਾ-ਹੇ-ਗੁਰੂ. ."। ‘ਧੰਨ ਸਤਿਗੁਰੂ ਹਰਿਗੋਬਿੰਦ
ਜੀ’ ਜਾਪ ਕਰ ਰਹੀ ਸੰਗਤ ਵਿੱਚ ਕੜਾਹ ਪਰਸ਼ਾਦ ਵਰਤ ਗਿਆ।
ਗੁਰਬਿਲਾਸ ਨੂੰ ਧਰਮ ਗ੍ਰੰਥ ਬਣਾ ਰਹੇ ਪੁਜਾਰੀਆਂ ਨੇ ਇਸ ਤਰ੍ਹਾਂ ਦੀਆਂ ਕਈ
ਮਨਘੜਤ ਕਹਾਣੀਆਂ ਅਜੇਹੀ ਭਰਮਾਊ ਸ਼ਬਦਾਲੀ ਵਿੱਚ ਪਰਚਾਰੀਆਂ ਕਿ ਕੜਾਹ ਪ੍ਰਸ਼ਾਦ ਹੀ ਸਿਖਾਂ ਲਈ ਪਾਵਨ
ਪਵਿੱਤਰ ‘ਅੰਮ੍ਰਿਤ ਪ੍ਰਸ਼ਾਦ’ ਬਣ ਗਿਆ।
12
- ਕਲਿਜੁਗੀ
ਸ਼ੋਰਗ਼ੋਗ਼ਾ (ਕਥਿਤ) ਸਰਬਉੱਚ ਜਥੇਦਾਰੀ ਤੱਕ ਜਾ
ਪੁੱਜਾ?
ਸਿਰਜਣਹਾਰ-ਦਾਤਾਰ ਦਾ ਅਟੱਲ ਕਾਨੂੰਨ ਹੈ ਕਿ ਆਮ ਤੌਰ ਤੇ ਮਨੁੱਖ ਨੂੰ ਬਾਲ
ਉਮਰਾ ਦੇ ਕਈ ਭਾਣੇ ਅਥਵਾ ਗੱਲਾਂ ਮਰਦੇ ਦਮ ਤੱਕ ਯਾਦ ਰਹਿ ਜਾਂਦੀਆਂ ਹਨ। ਗੁਰੂ ਦਰਬਾਰ ਦੀ ਅਨਿਨ
ਸ਼ਰਧਾਵਾਨ ਮਾਤਾ ਜੀ ਦੀ ਕੁਖੋਂ 17 ਅਕਤੂਬਰ ਸਨ 1922 ਦਾ ਜਨਮਿਆ ਦਾਸਰਾ ਯਕੀਨ ਨਾਲ ਕਹਿ ਸਕਦਾ ਹੈ
ਸਨ 1930/31 ਤੋਂ ਸਾਡੇ ਪਿੰਡ ਗੁਰਦੁਆਰੇ ਵਿੱਚ ਦੀਵਾਨ ਦੀ ਸਮਾਪਤੀ ਤੇ ਜਦੋਂ ਪ੍ਰਸ਼ਾਦ ਵਰਤਣਾ ਆਰੰਭ
ਹੁੰਦਾ ਤਾਂ ਦੂਜਿਆਂ ਤੋਂ ਪਹਿਲਾਂ ਪ੍ਰਸਾਦ ਪ੍ਰਾਪਤ ਕਰ ਲੈਣ ਦੀ ਕਾਹਲ ਵਿੱਚ ਸਾਰੀ ਸੰਗਤ ਆਪਣੀ ਥਾਂ
ਤੋਂ ਹਿੱਲ ਤੁਰਦੀ ਸੀ। ਬਚਪਨ ਦੇ ਹੀ ਸੁਣੇ ਇਹ ਬਚਨ ਵੀ ਦਾਸ ਯਕੀਨ ਸਹਿਤ ਲਿਖ ਰਿਹਾ ਹੈ ਕੜਾਹ
ਪ੍ਰਸ਼ਾਦ ਲੈਣ ਦੇ ਕਾਹਲੇ ਸ਼ਰਧਾਲੂਆਂ ਦੀਆਂ ਗੁਸਤਾਖ਼ੀਆਂ ਤੋਂ ਤੰਗ ਪਿਆ ਸੇਵਾਦਾਰ ਜਦ ਕਦੇ ਕਰੜੇ
ਬਚਨਾਂ ਨਾਲ ਆਪ ਹੁਦਰੇ ਖ਼ਰੂਦੀ ਬਚਿਆਂ ਨੂੰ ਝਿੜਕਦਾ ਤਾਂ (ਨਿਰਸੰਦੇਹ ਗੁਰਬਿਲਾਸ ਦੀ ਕਥਾ ਸੁਣਦੇ
ਰਹਿਆਂ ਵਿਚੋਂ) ਕਈ ਬੋਲ ਪੈਂਦੇ – "ਭਾਈ ਜੀਓ! ਇਸ ਕਲਿਜੁਗੀ ਸਮੇ ਨੁੰ ਗੁਰੂ ਅਰਜਨ ਸਾਹਿਬ ਜੀ ਨੇ
ਆਪ ਹੀ ਖੁਲ੍ਹਾਂ ਬਖ਼ਸ਼ਸ਼ ਕੀਤੀਆਂ ਸਨ "। ਗੁਰਮਤਿ ਦੇ ਗਿਆਤਾ ਗੁਰਮੁਖਾਂ ਵਿੱਚ ਅਗਿਆਨੀਆਂ ਦੀ ਪਰਤੱਖ
ਬਹੁਗਿਣਤੀ ਸੀ। ਕੜਾਹਪ੍ਰਸ਼ਾਦ ਵਰਤਦੇ ਸਮੇ ਦਾ ਰੌਲਾ ਬੰਦ ਕਰਨਾ ਸਤਿਗੁਰੂ ਜੀ ਆਪਣੀ ਰਜ਼ਾ ਦੀ
ਨਿਰਾਦਰੀ ਅਥਵਾ ਮਨਮੁੱਖਤਾ ਬਣ ਗਈ? ਗੁਰੂ ਦਰਬਾਰ ਵਿੱਚ ਪੈਂਦੇ ਸ਼ੋਰ ਗ਼ੋਗ਼ਾ ਰੂਪ ‘ਗੁੰਡ ਪੁਣੇ’ ਨੂੰ
ਹੌਲੀ ਹੋਲੀ ਗੁਰਮਤਿ ਸਮਝਿਆ ਜਾਣ ਲੱਗ ਪਿਆ।
1947 ਵਿੱਚ ਦੇਸ ਦੀ ਵੰਡ ਉਪਰੰਤ ਪੰਚਾਇਤੀ ਰਾਜ ਸਮੇ ਗੁਰਦੁਅਰਿਆਂ ਦੀ
ਪ੍ਰਬੰਧਕ ਕਮੇਟੀ ਵੀ ਚੋਣ ਕਾਨੂੰਨ ਦੇ ਅਧੀਨ ਹੀ ਬਣਨੀ ਆਰੰਭ ਹੋ ਗਈ। ਲਗ ਭਗ ਸਾਰੇ ਨੱਗਰਾਂ ਵਿੱਚ
ਧੜੇਬੰਦੀ-ਰੂਪ ਫੁੱਟ-ਰੋਗ ਫੈਲਣਾ ਸ਼ੁਰੂ ਹੋ ਗਿਆ। ਕੜਾਹ ਵਰਤਦੇ ਸਮੇ ਬਚਿਆਂ ਦਾ ਕਲਜੁਗੀ ਰੌਲਾ
ਵਡਿਆਂ ਪ੍ਰਬੰਧਕਾਂ ਲਈ ਵੀ ਗੁਰਮਤਿ ਬਣ ਗਿਆ। ਜਿਸ ਦਾ ਹੀ ਸਿੱਟਾ ਹੈ ਕਿ ਨਿਆਰੇ ਖ਼ਾਲਸਾ ਜੀ ਦੇ
ਨਿਆਰੇ ਸਤਿਗੁਰੂ ਜੀ ਦੇ ਨਿਆਰੇ ਦਰਬਾਰ ਵਿੱਚ ਹੋਰ ਸਾਰੇ ਧਰਮ-ਅਸਥਾਨਾਂ ਤੋਂ ਨਿਆਰੇ ਤੋਂ ਨਿਆਰੇ
ਝਗੜੇ ਫ਼ਸਾਦ ਹੋਣੇ ਆਰੰਭ ਹੋ ਗਏ। ਆਪਣੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੱਜੇ ਗੁਰੂ ਦਰਬਾਰਾਂ ਵਿੱਚ
ਇੱਕ ਦੂਜੇ ਦੇ ਕੇਸ ਦਾਹੜੀਆਂ ਪੁੱਟਦੇ, ਗਾਹਲੋ ਗਾਹਲੀ, ਹੂਰੇ ਮੁੱਕੀਆਂ ਤੋਂ ਅਗਾਂਹ ਪੱਥਰ ਦੇ
ਜ਼ਮਾਨੇ ਵਾਲੇ ਜਾਂਗਲੀ ਮਨੁੱਖ ਨੂੰ ਵੀ ਦੂਰ ਪਿੱਛੇ ਛੱਡ ਤੁਰਿਆਂ ਵਾਂਗ ‘ਜੈ ਤੇਗੰ’ ਵੀ
ਗੁਰੁ ਦਰਬਾਰਾਂ ਨੰਗੀ ਨਚਣ ਲੱਗ ਪਈ। ਪੰਜਕਕਾਰੀ ਸ਼ਰਧਾਲੂਆਂ ਨੇ ਆਪਣੇ ਗੁਰੂ ਭਾਈਆਂ ਦੇ ਲਹੂ ਨਾਲ
ਦਾਰਬਾਰ ਨੂੰ 'ਲਾਲੋ ਲਾਲ' ਕਰੀ ਰੱਖਣਾ ਵੀ ਸ਼ਾਇਦ ਗੁਰਮਤਿ ਹੀ ਬਣਾ ਲਈ ਹੋਵੇ? ਗੁਰੂ ਦੀਆਂ ਲਾਡਲੀਆਂ
ਫ਼ੌਜਾਂ ਨੂੰ ਕੇਸਾਂ ਤੋਂ ਫੜੀ, ਧੂਈ ਜਾਂਦੀ ਪੁਲਸ ਨੂੰ ਟੀ ਵੀ (
T.V.)
ਤੇ ਕਈ ਵਾਰ ਵਿਖਾਇਆ ਗਿਆ। ਭਾਵ, ਲਿਖਾਰੀ
ਵਲੋਂ ਪੰਚਮ ਪਾਤਸ਼ਾਹ ਦੀ ਜ਼ਬਾਨੀ ਦਰਸਾਈ ਕਲਜੁਗ ਨੂੰ ਗੁਰੂ ਦਰਬਾਰ ਵਿੱਚ ਦਾਖ਼ਲੇ ਦੀ ਮਨਜ਼ੂਰੀ ਸਮੇ ਦੇ
ਇਹ ਬਚਨ-" ਕੜਾਹ
ਸਾਥਿ ਕਲਿਜੁਗ ਚਲਿ ਆਵੈ। ਸੰਗਤਿ ਮੈ ਗ਼ੋਗ਼ਾ
ਪਰ ਜਾਵੈ॥ 664॥ (ਸਫ਼ਾ-116)
ਨੇ, ਗੁਰੂਦਰਬਾਰਾਂ ਵਿੱਚ ਖ਼ੂਨੀ ਕਾਰਿਆਂ ਵਾਲੇ "ਗੁਰੂ ਇਤਿਹਾਸ" ਦਾ ਮਾਨੋਂ ਨੀਂਹ ਪੱਥਰ
ਰਖਿਆ ਗਿਆ ਹੋਵੇ? ਗੁਰੂ ਜੀ ਦੇ ਪਾਵਨ ਮੁਖਾਰਬੰਦ ਵਿਚੋਂ ਦਰਸਾਏ ਲਿਖਾਰੀ ਦੇ ਉਪਰੋਕਤ ਬਚਨ ਗੁਰੂ
ਦਰਬਾਰ ਦੇ ਅਨੁਸਾਸ਼ਨ ਲਈ ਅਸਰਾਲ ਬਣ ਗਏ। ਨਿੱਕੇ ਵੱਡੇ ਲਗ ਭੱਗ ਸਾਰੇ ਗੁਰਦੁਰਿਆਂ ਵਿੱਚ
ਵਰਤ ਰਿਹਾ ਇਹ ਕਲਜੁਗੀ ਭਾਣਾ ਕਦੋਂ ਬੰਦ ਹੋਵੇਗਾ? ਕੀ ਇਹ ਪੰਜਕਕਾਰੀ ਖ਼ਾਲਸਾ ਜੀ ‘ਨਿਮਰਲ ਪੰਥੀਆਂ’
ਵਾਲੇ ਆਪਣੇ ਮੁਢਲੇ ਸਮੇ ਵਲ ਨੂੰ ਵੀ ਕਦੇ ਮੋੜਾ ਖਾ ਤੁਰਨਗੇ?
13
-ਕਲਿਜੁਗੀ
ਰੌਲੇ ਨੇ ਸ੍ਰੀ ਅਕਾਲ ਤਖ਼ਤ ਵਲ ਨੂੰ
ਮੁਹਾਣਾ ਮੋੜ ਲਿਆ? -
(ੳ) -ਲਗ-ਭਗ ਸਨ 1987 ਵਿੱਚ (ਸ਼ਰਾਬੀ ਵੋਟਰਾਂ ਨੇ ਚੁਣੀ)
SGPC ਦੇ ਕਾਰਿੰਦਿਆਂ
ਨੇ ਕਿਸੇ ਸਿਆਸੀ ਮਸਲੇ ਦਾ ਹੱਲ ਲੱਭਣਾ ਸੀ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪ੍ਰਕਾਸ਼ਮਾਨ ਸਤਿਗੁਰੂ
ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਥਿਤ ਗੁਪਤ ਇਕੱਤ੍ਰਤਾ ਵਿੱਚ ਅਜੇਹਾ ਘਟੀਆ ਸ਼ੋਰ ਸ਼ਰਾਬਾ ਵਾਪਰਿਆ
ਕਿ ਸ੍ਰੀ ਅਕਾਲ ਤਖ਼ਤ ਦੇ ਧਾਰਮਿਕ ਮੁਖੀ ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਖ਼ਾਲਸਾ ਨੂੰ ਤਿਆਗ ਪੱਤਰ ਦੇਣਾ
ਪੈ ਗਿਆ। ਇੱਕ ਪ੍ਰੀਤੀਭੋਜਨ ਵਿੱਚ ਦਾਸਰੇ ਨੂੰ ਪ੍ਰਫ਼ੈਸਰ ਦਰਸ਼ਨ ਸਿੰਘ ਜੀ ਦੇ ਦਰਸ਼ਨ ਹੋ ਗਏ। ‘ਸਰੀ’
ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਸ: ਬਲਵੰਤ ਸਿੰਘ ਗਿਲ ਦੇ ਹੁੰਦਿਆਂ ਦਾਸਰੇ ਨੇ ਪ੍ਰੋਫ਼ੈਸਰ
ਸਾਹਿਬ ਤੋਂ ਅਚਨਚੇਤ ਤਿਆਗ ਪੱਤਰ ਦੇ ਦੇਣ ਦਾ ਕਾਰਨ ਜਾਨਣਾ ਚਾਹਿਆ। ਉਨ੍ਹਾਂ ਨੇ ਬੜੀ ਉਦਾਰਤਾ ਨਾਲ
ਜੋ ਕੁੱਝ ਦੱਸਿਆ ਉਸ ਬੜੇ-ਕੁਝ ਵਿਚੋ ਇਹ ਸੰਖੇਪ ਬਚਨ- "ਜ: ਗੁਰਚਰਨ ਸਿੰਘ ਟੌਹੜਾ
ਤਾਂ ਤੈਸ਼ ਵਿੱਚ ਆਏ ਸਟੇਜ ਤੇ ਹੀ ਚੜ੍ਹ ਆਏ ਸਨ"। ਜਦ ਮੈਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਹੈਸੀਅਤ
ਵਿੱਚ ਤਾਬਿਆ ਬੈਠੇ ਸੇਵਾਦਾਰ ਨੂੰ ਗੁਰੂਗ੍ਰੰਥ ਸਾਹਿਬ ਜੀ ਨੂੰ ਸੁਖ-ਅਸਾਣ ਕਰ ਦੇਣ ਲਈ ਆਖਿਆ ਤਾਂ
ਟੋਹੜਾ ਜੀ ਬਾਂਹ ਦੇ ਇਸ਼ਾਰੇ ਨਾਲ ਸਹਿਤ ਇਉਂ ਗਰਜੇ- "ਰਹਿਣ ਦੇ ਇਸ ਨੂੰ
ਏਵੇਂ ਹੀ"। ਪਰ ਜਦ ਮੈਂ ਆਪ ਉੱਠਕੇ ਪਾਵਨ ਗੁਰੁਸਰੂਪ ਨੂੰ ਸੁਖਆਸਣ ਕਰ ਦਿੱਤਾ ਤਾਂ ਜੋ
ਕੁੱਝ ਵਾਪਰਿਆ ਉਸ ਤੋਂ ਮੈਂ ਜਥੇਦਾਰੀ ਤੇ ਬਣੇ ਰਹਿਣਾ ਮਨੁਸਾਬ ਨਾ ਸੀ ਸਮਝਿਆ"। ਪਾਠਕਾਂ ਨੂੰ ਸਪਸ਼ਟ
ਹੋ ਗਿਆ ਹੋਵੇਗਾ ਕਿ (ਸ੍ਰੀ ਵੇਦਾਂਤੀ ਜੀ ਦੇ ਗੁਰਬਿਲਾਸ ਦੇ ਚੌਥੇ ਅਧਿਆਇ ਦੀ 664 ਨੰਬਰ ਚੌਪਈ ਦੇ)
ਬਚਨ ਰੂਪ ਮੌਹਰਾ-Poison –
"ਕੜਾਹ ਸਾਥਿ ਕਲਿਜੁਗ ਚਲਿ ਆਵੈ। ਸੰਗਤਿ
ਮੈ ਗੋਗਾ ਪਰ ਜਾਵੇ" -ਬੜੀ
ਸਫ਼ਲਤਾ ਨਾਲ ਭਿਆਨਕ ਤੋਂ ਭਿਆਨਕ ਮੋੜ ਫੜੀ ਤੁਰਿਆ ਜਾ ਰਿਹਾ ਹੈ।
(ਅ) ਸਨ 1978 ਦੀ ਵਿਸਾਖੀ ਤੇ ਹੋਏ 13 ਸਿਖਾਂ ਦੇ ਕਤਲਾਂ ਦਾ
ਦੋਸ਼ੀ ਨਿਰੰਕਾਰੀ ਮੁਖੀ ਆਪਣੇ ਸਾਥੀਆਂ ਸਮੇਤ ਅਦਾਲਤ ਵਿਚੋਂ ਬਰੀ ਹੋ ਗਿਆ। ਛੇਤੀ ਹੀ ਉਸ ਦੇ ਆਪਣੇ
ਹੀ ਡੇਰੇ ਵਿੱਚ ਉਸ ਨੂੰ ਕਤਲ ਕਰ ਦਿੱਤਾ ਗਿਆ। ਇੰਦਰਾ ਸਰਕਾਰ ਨੇ ਬੜੇ ਜ਼ੋਰਸ਼ੋਰ ਨਾਲ ਕਾਤਲ ਦੀ ਭਾਲ
ਆਰੰਭ ਕਰ ਦਿੱਤੀ। ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਅਖ਼ਬਾਰਾਂ ਵਿੱਚ ਛਪਵਾ ਦਿੱਤਾ ਕਿ-
"ਗੁਰਬਚਨੇ ਨੂੰ ਗੱਡੀ ਚਾੜ ਦੇਣ ਵਾਲੇ ਸੂਰਮੇ ਨੂੰ ਸੋਨੇ ਨਾਲ ਤੋਲਿਆ ਜਾਵੇਗਾ"। (ਛੇਤੀ ਹੀ
ਅਖ਼ਬਾਰਾਂ ਵਿੱਚ ਇਹ ਵੀ ਛਪ ਗਿਆ ਕਿ ਨਿਰੰਕਾਰੀ ਮੁਖੀ ਨੂੰ ਰਣਜੀਤ ਸਿੰਘ ਨਾਮੀ ਉਸ ਦੇ ਡੇਰੇ ਦਾ
ਵਿਸ਼ਵਾਸ਼ ਘਾਤੀ ਸੇਵਾਦਾਰ ਹੀ ਉਸਨੂੰ ਗੋਲੀ ਮਾਰ ਕੇ ਭਗੌੜਾ ਹੋ ਗਿਆ ਹੈ।
ਹਿੰਦ ਦੇ ਪ੍ਰਧਾਨ ਦੇ ਰਾਹੀਂ ਜੇਲ੍ਹ ਵਿੱਚ ਜਾ ਬੈਠੇ ਰਣਜੀਤ ਸਿੰਘ ਦੇ
ਵਿਰੁੱਧ ਅਦਾਲਤੀ ਕਾਰਵਾਈ ਨਾ ਚਲੀ। ਰਣਜੀਤ ਸਿੰਘ ਜੀ ਦੇ ਹਮੈਤੀਆਂ ਨੇ
SGPC ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ
ਗੁਰਚਰਨ ਸਿੰਘ ਟੌਹੜਾ ਉੱਤੇ ਗੋਲੀ ਚਲਾ ਕੇ ਉਸ ਨੂੰ ਅਜੇਹਾ ਭੈ ਭੀਤ ਕਰ ਲਿਆ ਕਿ ਉਸ ਨੇ ਕਤਲ ਦੇ
ਦੋਸ਼ੀ ਭਾਈ ਰਣਜੀਤ ਸਿੰਘ ਨੂੰ ਜ਼ਮਾਨਤ ਤੇ ਰਿਹਾ ਕਰਵਾਉਣ ਦੇ ਭਰਪੂਰ ਯਤਨ ਆਰੰਭ ਕਰ ਦਿੱਤੇ ਤੇ ਉਸ
ਨੂੰ ਸਿੱਖਾਂ ਦਾ ਹਰਮਨ ਪਿਆਰਾ ਸੂਰਮਾ ਆਗੂ ਦਰਸਾਉਣ ਲਈ ਜੇਲ੍ਹ ਵਿੱਚ ਬੈਠੇ ਨੂੰ ਹੀ ‘ਸ੍ਰੀ
ਅਕਾਲ ਤਖ਼ਤ ਦਾ’ ਜਥੇਦਾਰ ਘੋਸ਼ਤ ਕਰ ਦਿੱਤਾ। (ਸ਼ੰਕਾ-ਨਿਆਰੇ ਸਿਖਾਂ ਦੇ
ਨਿਆਰੇ ਸਰਬਸ੍ਰੇਸ਼ਟ ਧਰਮ ਅਸਥਾਨ ਦਾ ਕੀ ਇਹ ਨਿਅਰਾ ਗੁਣ ਹੈ ਕਿ ਇੱਕ ਕਾਤਲ ਵੀ ਉਸ ਦਾ ਜਥੇਦਾਰ ਬਣ
ਸਕਦਾ ਹੈ?)
1996 ਵਿੱਚ ਟੌਹੜਾ-ਬਾਦਲ ਅਕਾਲੀ ਸਰਕਾਰ ਦੇ ਯਤਨਾਂ ਨਾਲ ਭਾਈ ਰਣਜੀਤ ਸਿੰਘ
ਜਦ ਜੇਲ ਵਿਚੋਂ ਜ਼ਮਾਨਤ ਤੇ ਬਾਹਰ ਆਇਆ ਤਾਂ ਉਸ ਦੀ ਤਾਜਪੋਸ਼ੀ ਹੋਣ ਦੀ ਖ਼ਬਰ ਪੜ੍ਹ ਕੇ ਦਾਸਰਾ ਹੈਰਾਨ
ਰਹਿ ਗਿਆ। ਕਾਤਲ ਨੂੰ ਸ੍ਰੀ ਅਕਾਲ ਤਖ਼ਤ ਦੀ ਜਥੇਦਾਰੀ? ਫਿਰ ਮਹਾਰਾਜਿਆਂ ਵਾਂਗ ਉਸ ਦੀ ਤਾਜ ਪੋਸ਼ੀ?
ਨਿਆਰੇ ਖ਼ਾਲਸਾ ਜੀ ਦੀ ਨਿਆਰੀ ਧਾਰਮਿਕ ਸੰਸਥਾ ਦੇ ਨਿਅਰੇ ਪ੍ਰਧਾਨ ਵਲੋਂ ਕਾਤਲ ਨੂੰ ਨਿਆਰਾ ਉਪਹਾਰ?
ਕੋਮੀ ਗਿਰਾਵਟ ਦੀ ਸਿਖ਼ਰ ਹੋ ਦਿੱਸੀ। ਦਾਸਰੇ ਨੇ
Dec:7 1996.
ਨੂੰ ਕਈ ਗੁਰੂਸ਼ਬਦਾਂ ਦੇ ਅਧਾਰ ਤੇ ਛੇ ਸਫ਼ਿਆਂ ਦੀ ਚਿੱਠੀ ਵਿੱਚ ਭਾਈ ਰਣਜੀਤ ਸਿੰਘ ਨੂੰ ਪਾਵਨ ਪਦਵੀ
ਨੂੰ ਨਾਮਨਜ਼ੂਰ ਕਰ ਦੇਣ ਦੇ ਨਿਆਰੇ ਉਪਕਾਰ ਲਈ ਸਨਮਿਰ ਪ੍ਰਾਰਥਨਾ ਲਿਖੀ। ਉਸ ਵਿੱਚ ਬਹੁਪੱਖੀ
ਗੁਰੂਉਪਦੇਸ਼ ਵਲ ਵੀ ਉਨ੍ਹਾਂ ਦਾ ਧਿਆਨ ਦਿਵਾਇਆ। ਜੋਦੜੀਆਂ ਭਰਪੂਰ ਉਹ ਬੇਨਤੀ ਪੱਤਰ ਲਿਖਿਆ ਉਚੇਚੇ
ਸੱਜਣ ਭਾਈ ਬੁੱਧ ਸਿੰਘ ਜੀ ਦੇ ਹੱਥੀਂ ਭਾਈ ਰਣਜੀਤ ਸਿੰਘ ਤੱਕ ਪੁਚਾ ਦਿੱਤਾ। (ਉਸੁ ਇਤਿਹਾਸਕ ਚੱਠਾਂ
ਨੂੰ ਵੀ ਦਾਸਰਾ ਆਪਣੀ ਨੌਵੀਂ ਪੁਸਤਕ ਵਿੱਚ ਛਪਵਾ ਰਿਹਾ ਹੈ। ਕੀ, ਭਾਈ ਬੁੱਧ ਸਿੰਘ ਜੀ ਦਾ ਹਲਫ਼ੀਆ
ਬਿਆਨ ਵੀ ਛਪਵਾ ਦਿੱਤਾ ਜਾਵੇ?)
13. 13. ਹੋ ਗਿਆ? ਕੜਾਹ ਵਰਤਨ ਸਮੇ ਦੀ ਕਲਜੁਗੀ ਖੁੱਲ੍ਹ ਧੁਰ ਸਿਖ਼ਰੀਂ ਜਾ
ਪੁੱਜੀ? ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਥਾਪੜਾ ਪ੍ਰਾਪਤ ਕਰ ਲਿਆ?
ਗੁਰਬਿਲਾਸ ਦੇ ਲਿਖਾਰੀ ਦੇ ‘ਕਲਿਜੁਗ’ ਬਾਰੇ ਦਾਸਰੇ ਦਾ
ਲਿਖਤੀ ਅਨੁਮਾਨ ਸੱਚ ਸਿੱਧ ਹੋ ਗਿਆ। ਭਾਈ ਰਣਜੀਤ ਸਿੰਘ ਨੇ ਪਿੱਛਲੇ ਕਾਫੀ ਸਾਲਾਂ ਤੋਂ ਗੁਰਦੁਆਰਿਆਂ
ਦੇ ਲੰਗਰ ਹਾਲ ਵਿੱਚ ਵਰਤੀਆਂ ਜਾ ਰਹੀਆਂ ਕੁਰਸੀਆਂ ਨੂੰ ਗੁਰਮਤਿ ਵਿਰੋਧੀ ਘੋਸ਼ਤ ਕਰ ਦਿੱਤਾ। ਕੈਨੇਡਾ
ਦੇ BC
ਰਾਜ ਦੇ ‘ਸਰੀ’ ਨੱਗਰ ਦੇ ਗੁਰੁਦੁਆਰੇ ਦੀ ਪਬੰਧਕ ਕਮੇਟੀ ਨੇ ਲੰਗਰ ਹਾਲ ਵਿਚੋਂ ਕੁਰਸੀਆਂ ਚੁਕਵਾ
ਦਿੱਤੀਆਂ। ਪਰ ਰੋਸ ਵਿੱਚ ਆਏ ਵੋਟਰਾਂ ਦੀ ਬਹੁਸਮਤੀ ਨੇ ਉਸ ਕਮੇਟੀ ਨੂੰ ਕਰਾਰੀ ਹਾਰ ਦੇ ਕੇ
ਗੁਰਦੁਆਰੇ ਦਾ ਪ੍ਰਬੰਧ ਸ: ਬਲਵੰਤ ਸਿੰਘ ਗਿਲ ਦੀ ਪ੍ਰਧਾਨਗੀ ਵਾਲੀ ਕਮੇਟੀ ਦੇ ਹਵਾਲੇ ਕਰ ਦਿੱਤਾ।
ਵੋਟਰਾਂ ਦੀ ਮੰਗ ਕਾਰਨ ਪ੍ਰਧਾਨ ਬਲਵੰਤ ਸਿੰਘ ਨੇ ਕੁਰਸੀਆਂ ਮੁੜ ਲੰਗਰ ਹਾਲ ਵਿੱਚ ਰਖਵਾ ਦਿੱਤੀਆਂ।
ਵਿਰੋਧੀ ਧੜੇ ਨੇ ਅਕਾਲ ਤਖ਼ਤ ਦੇ ਪੈਡ ਤੇ (ਭਾਈ ਰਣਜੀਤ ਸਿੰਘ) ਤੋਂ ਪ੍ਰਧਾਨ ਬਲਵੰਤ ਸਿਂਘ ਦੇ ਨਾਮ
ਲੰਗਰ ਹਾਲ ਵਿਚੋਂ ਕੁਰਸੀਆਂ ਚੁੱਕਵਾਉਣ ਦਾ ਹੁਕਨਾਮਾ ਜਾਰੀ ਕਰਵਾ ਲਿਆ। ਪਰ ਬਹੁਸਮਤੀ ਨੇ ਕੁਰਸੀਆਂ
ਨਾ ਚੁਕਣ ਦਿੱਤੀਆਂ। ਜਥੇਦਾਰੀ ਜਲਾਲ ਵਿੱਚ ਆ ਗਈ। ਪੰਥ ਵਿਚੋਂ ਛੇਕਣ ਦਾ ਖੁਲ੍ਹਾ ਚੱਕਰ ਚੱਲਿਆ।
ਗੁਰਦੁਅਰੇ ਵਿੱਚ ਕਲਿਜੁਗ ਨੇ ਕਿਸ ਤਰ੍ਹਾਂ ਦਾ ਤਾਂਡਵ ਨਾਚ ਨਚਿਆ, ਸ: ਬਲਵੰਤ ਸਿੰਘ ਜੀ ਦੀ ਪੁਤਰੀ
ਨੂੰ ਸਖ਼ਤ ਘਾਇਲ ਕਰਨ ਵਾਲੇ ਕਿੰਨੇ ਸੂਰਮਿਆਂ ਨੂੰ ਪੁਲਸ ਨੇ ਕਿਵੇਂ ਚਾਰਜ ਕੀਤਾ ਅਤੇ ਕੀ ਕੁੱਝ
ਵਾਪਰਦਾ ਆ ਰਿਹਾ ਹੈ? ਉਸ ਬਾਰੇ ਏਥੇ. . ਲਿਖਣਾ ਅਢੁਕਵਾਂ…ਤੇ ਅਸੰਭਵ ਹੈ।
(ੲ) - ਸੁਹਿਰਦ ਗੁਰਮੁਖ ਪਿਆਰਿਆਂ ਦੇ ਦੁਖੀ ਹਿਰਦਿਆਂ ਨੂੰ
ਢਾਰਸ ਦੇਣ ਵਾਲੀ ਇਕੋ ਗੱਲ ਸੀ -"ਸਾਡਾ ਕੇਂਦਰੀ ਧਰਮ ਅਸਥਾਨ ਅਜੇ ਕਲਜੁਗੀ ਹੱਲਿਆਂ ਤੋਂ ਬਚਿਆ ਹੋਇਆ
ਹੈ" ਪਰ ਪਿਛਲੇਰੇ ਸਾਲਾਂ ਵਿੱਚ ਇਹ ਕਹਿਣ ਜੋਗੇ ਵੀ ਅਸੀਂ ਨਾ ਰਹੇ। ਖ਼ਾਲਸਾ ਪੰਚਾਇਤ ਦਾ ਪ੍ਰਧਾਨ ਸ:
ਰਾਜਿੰਦਰ ਸਿੰਘ ਇੱਕ ਮਜ਼ਲੂਮ ਨੂੰ ਇਨਾਸਫ਼ ਦਿਵਾਉਣ ਲਈ ਵੇਦਾਂਤੀ ਜੀ ਨੂੰ ਰੋਸ ਪੱਤਰ ਦੇਣਾ ਚਾਹੁੰਦਾ
ਸੀ। ਖ਼ਾਲਸਾ ਪੰਚਾਇਤ ਦੇ ਸਮੇਤ ਦਰਬਾਰ ਸਾਹਿਬ ਜੀ ਦੇ ਵੇਹੜੇ ਵਿੱਚ ਦਾਖ਼ਲ ਹੀ ਹੋਇਆ ਸੀ ਕਿ
ਵੇਦਾਂਤੀਆਂ ਦੀ ਸਿੰਘ ਸਾਹਿਬੀ ਨੇ ਉਨ੍ਹਾਂ ਤੇ ਹੱਲਾ ਬੋਲ ਦਿੱਤਾ। ਗੁਰਭਾਈਆਂ ਦੇ ਕੇਸਾਂ ਸਮੇਤ
ਦਸਾਤਰੇ ਉਸ ਸਰਬ ਉੱਚ ਧਰਮ ਅਸਥਾਨ ਦੇ ਵਿਹੜੇ ਵਿੱਚ ਰੁਲ਼ਦੇ ਅਥਵਾ ਖੁਲ੍ਹੇ ਕੇਸਾਂ ਵਾਲਿਆ ਜ਼ਖ਼ਮੀਆਂ
ਦੇ ਫੋਟੋ ਅਖ਼ਬਾਰਾਂ ਵਿੱਚ ਛਪਦੇ ਸੰਸਾਰ ਨੇ ਵੇਖ ਲਏ।
(ਸ) - ਸਵੇਰੇ ਪਾਲਕੀ ਹੇਠ ਮੋਢਾ ਦੇਣ ਦੀਆਂ ਸ਼ਰਧਾਵਾਨ
ਇੰਗਲੈਂਡੋਂ ਆਈਆਂ ਬੀਬੀਆਂ ਨਾਲ ਪੁਜਾਰੀਆਂ ਵਲੋਂ ਕੀਤੇ ਦੁਰਵਿਹਾਰ ਦੀਆਂ ਖ਼ਬਰਾਂ ਵੀ ਕਈ ਦਿਨ
ਅਖ਼ਬਾਰਾਂ ਦਾ ਸ਼ਿੰਗਾਰ ਬਣੀਆਂ ਰਹੀਆਂ।
(ਹ) - "
ਸੰਗਤਿ
ਮੈ ਗੋਗਾ ਪਰ ਜਾਵੇ॥
664॥" ਅਜੇਹਾ ਅਮੋਘ ਬਾਣ ਸਿੱਧ ਹੋਇਆ ਕਿ ਕਦੇ ਬਾਦਲਕਿਆਂ ਨੇ ਮਾਨਕਿਆਂ ਦੀ ਖੁੰਬ ਠੱਪ ਦਿੱਤੀ ਕਦੇ
ਵੇਦਾਤੀਆਂ ਦਾ ਗੁਰਮਤਿ ਵਿਰੋਧੀ ਉਪਦੱਰ, ਕਦੇ ਮਾਨਕਿਆਂ ਨੇ ਬਾਦਲਕਿਆਂ ਦੀ ਸਟੇਜ ਤੋੜ ਕੱਢੀ? ਆਏ
ਦਿਨ ਛੱਪ ਰਹੀਆਂ ਅਜੇਹੀਆਂ ਖ਼ਬਰਾਂ ਤੋਂ ਸਿੱਧ ਹੋ ਰਿਹਾ ਸੀ ਕਿ ਕੜ੍ਹਾ ਪ੍ਰਸ਼ਾਦ ਸਮੇ ਕਲਜੁਗੀ ਰੌਲੇ
ਨੂੰ ਗੁਰੂ ਅਰਜਨ ਸਾਹਿਬ ਜੀ ਦੀ ਰਜ਼ਾ ਦਰਸਾ ਕੇ ਲਿਖਾਰੀ ਨੇ ਖ਼ਾਲਸਾ ਜੀ ਦਾ ਧਾਰਮਿਕ ਤੇ ਸਮਾਜਕ ਜੀਵਨ
ਕੌਮੀ ਤੌਰ ਤੇ ਸੰਸਾਰ ਲਈ ਹਾਸੋ ਹੀਣਾ ਬਣਾ ਕੇ ਉਪਰੋਕਤ ਲਿਖੇ ਗੁਰਮਤਿ ਦੇ ਇਹ ਬਚਨ ਅੱਖਰ ਅੱਖਰ ਸੱਚ
ਕਰ ਵਿਖਾਏ ਹਨ- ‘ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ
ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ
ਨਾਹੀ ਕਹ ਚੜਿਆ॥" -ਅਥਵਾ ਗੁਰੂਗ੍ਰੰਥ ਸਾਹਿਬ ਰੂਪ ਦਸ-ਸਰੂਪੀ ਜਨਤ
ਸਤਿਗੁਰੂ ਨਾਨਕ ਸਾਹਿਬ ਜੀ ਦਾ ਨਿਆਰੇ ਗੁਣਾਭਰਪੂਰ ਅਨੂਪਮ ਉਪਦੇਸ਼ ਅਰਥਹੀਨ ਬਣ ਗਿਆ? ਗੁਰੂਸ਼ਬਦ
ਪ੍ਰਸ਼ਾਦਿ ਦੇ ਥਾਂ ‘ਕੜਾਹਪ੍ਰਸ਼ਾਦ’ ਹੀ ਸਰਬਫਲਦਾਇਕ ‘ਗੁਰੂਪ੍ਰਸ਼ਾਦ’ ਬਣ ਗਿਆ। ਭਾਵ, ਅਸਾਂ:-
"ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ॥
ਪਰ ਕੀ ਕਉ ਅਪਨੀ ਕਰ ਪਕਰੀ ਐਸੇ ਭੂਲ ਭੁਲਾਨਥ॥" {1001}
ਦਾਸਰੇ ਦਾ ਭਾਵ ਇਹ ਨਹੀਂ ਕਿ ਕੜਾਹ ਪ੍ਰਸ਼ਾਦ ਬੰਦ ਕਰ ਦੇਣਾ ਚਾਹੀਦਾ ਹੈ।
ਲੋੜ ਕੇਵਲ ਅਸਲੀਅਤ ਸਮਝ ਕੇ ਮਰਿਯਾਦਾ ਵਿੱਚ ਲੋੜੀਂਦੀਆਂ ਸੋਧਾਂ ਕਰ ਲੈਣ ਦੀ ਹੈ। ਗੁਰਮਤਿ ਅਨੁਸਾਰੀ
ਜੀਵਨੀ ਤੋਂ ਹੀਣੇ ਕੇਵਲ ਬਾਣੀ ਅਤੇ ਬਾਣੇ ਦੇ ਵਿਖਾਵਾਕਾਰੀਆਂ ਬਾਰੇ ਗੁਰੂ ਫ਼ੁਰਮਾਨ-
ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ॥
ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ॥
{836}
ਗੁਰਬਖ਼ਸ਼ ਸਿੰਘ
ਮਿਤੀ-ਜੁਲਾਈ 30-2007