ਪੜ੍ਹੀ ਹੈ ਜੋ ਕਿ ਇੱਕ ਪ੍ਰੇਮੀ ਸੱਜਣ ਨੇ ਆਪ ਪੁਸਤਕ ਪੜ੍ਹ ਕੇ ਮੈਨੂੰ ਪੜ੍ਹਨ ਲਈ ਦਿੱਤੀ ਤੇ ਕਿਹਾ,
“ਲੈ ਅਕਲ ਦੇ ਅੰਨ੍ਹਿਆਂ ਦੀ ਖੱਚਾਂ ਭਰੀ ਕਿਤਾਬ ਪੜ੍ਹ ਲੈ”। ਪਹਿਲਾਂ ਮੈਂ ਆਪ ਟਕਸਾਲੀ ਸੀ ਤੇ
ਟਕਸਾਲ ਦੀਆਂ ਹੀ ਕਿਤਾਬਾਂ ਪੜ੍ਹਦਾ ਸੀ, ਪਰ ਜਦੋਂ ਦੀ ਇਹ ਸਮਝ ਆਈ ਕਿ ਟਕਸਾਲ ਦੀਆਂ ਸਾਰੀਆਂ
ਪੁਸਤਕਾਂ ਬ੍ਰਾਹਮਣੀ ਮਤ ਨਾਲ ਲਿਬੜੀਆਂ ਪਈਆਂ ਹਨ, ਗੁਰਮਤਿ ਦੀ ਗੱਲ ਢੂੰਢਿਆਂ ਵੀ ਨਹੀਂ ਲੱਭਦੀ। ਇਸ
ਲਈ ਹੁਣ ਬ੍ਰਹਾਮਣੀ ਸਭਿਆਚਾਰ ਵਾਲੀਆਂ ਪੁਸਤਕਾਂ ਪੜ੍ਹਨੀਆਂ ਛੱਡ ਦਿੱਤੀਆਂ ਹਨ, ਤੇ ਕਹਿ ਸਕਦੇ ਹਾਂ
ਕਿ ਚਲ੍ਹੀਹੇ ਕੱਟ, ਹਵਨ ਕਰਾਉਣ ਵਾਲਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕਾ ਪੈਦਾ ਕਰਨ ਵਾਲਾ ਇਹ
ਸਾਰਾ ਮੂਰਖਾਂ ਦਾ ਟੋਲਾ ਹੀ ਇਕੱਠਾ ਕੀਤਾ ਹੋਇਆ ਹੈ। ਮੈਂ ਵਿਦਵਾਨ ਨਹੀਂ ਹਾਂ, ਮੁਆਫ਼ ਕਰਨਾ ਮੈਂ
ਨਹੀਂ ਕਹਿੰਦਾ, ਤੁਸੀਂ ਆਪਣੇ ਆਪ ਨੂੰ 33-34 ਵਾਰੀ ਮੂਰਖ ਲਿਖਿਆ ਹੋਇਆ ਹੈ ਕਿ ਮੇਰੇ ਵਰਗੇ ਮੂਰਖ।
ਹੁਣ ਸਾਨੂੰ ਸਪਸ਼ੱਟ ਹੋ ਗਿਆ ਕਿ ਟਕਸਾਲ ਦੇ ਪ੍ਰਬੰਧਕ ਸੱਚੀ ਗੱਲ ਮੂਰਖ ਹੀ ਹਨ। ਪੰਥ ਦੀਆਂ
ਸਤਿਕਾਰਯੋਗ ਹਸਤੀਆਂ ਪ੍ਰੋ. ਇੰਦਰ ਸਿੰਘ ਜੀ ‘ਘੱਗਾ’ ਤੇ ਸੰਤਾਂ ਦੇ ਕੌਤਕ ਵਾਲੇ ਲਿਖਾਰੀ ਸਰਦਾਰ
ਸੁਖਵਿੰਦਰ ਸਿੰਘ ਜੀ ‘ਸੱਭਰਾ’ ਨੇ ਆਪਣੀ ਤਨ ਦੇਹੀ ਨਾਲ ਸੱਚ ਸੰਗਤਾਂ ਦੇ ਸਾਮ੍ਹਣੇ ਰੱਖਿਆ ਹੈ।
ਉਹਨਾਂ ਨੇ ਬੇ-ਖ਼ੌਫ ਹੋ ਕੇ ਤੁਹਾਡੇ ਝੂਠ ਦੇ ਪੜਦੇ ਪੰਥ ਦੀ ਕਚਹਿਰੀ ਵਿੱਚ ਪੇਸ਼ ਕੀਤੇ ਹਨ। ਤੁਸੀਂ
ਆਪ ਨਿਰਪੱਖਤਾ ਦੀ ਐਨਕ ਲਾ ਕੇ ਦੇਖੋ ਉਹਨਾਂ ਦੀਆਂ ਲਿਖਤਾਂ ਵਿੱਚ ਝੂਠ ਕੀ ਹੈ? ਤੁਸੀਂ ਸਾਰਾ ਟੋਲਾ
ਹੀ ਮੂਰਖਾਂ ਦਾ ਜੋ ਤੁਹਾਡੇ ਲਿਖਣ ਮੁਤਾਬਿਕ (ਤੁਹਾਡੀ ਆਪਣੀ ਕਿਤਾਬ ਦੁਆਰਾ ਪੜ੍ਹੋ) 33-34 ਵਾਰੀ
ਤੁਸੀਂ ਆਪਣੇ ਆਪ ਨੂੰ ਮੂਰਖ ਲਿਖਿਆ ਹੋਇਆ ਹੈ। ਜੇ ਕਰ ਤੁਸੀਂ ਖ਼ੁਦ ਹੀ ਮੂਰਖ ਹੋ ਤਾਂ ਕੌਮ ਨੂੰ ਕੀ
ਅਕਲ ਦਿਉਗੇ? “ਕਲ੍ਹ ਦੀ ਭੂਤਨੀ ਤੇ ਸ਼ਿਵਿਆਂ ਵਿੱਚ ਅੱਧ” ਦੇ ਅਖਾਣ ਅਨੁਸਾਰ ਤੁਹਾਨੂੰ ਕੀ ਪਤਾ ਹੈ
ਕਿ ਪ੍ਰੋ. ਸਾਹਿਬ ਸਿੰਘ ਜੀ ਕਿੰਨੇ ਵੱਡੇ ਵਿਦਵਾਨ ਸਨ। ਸੰਸਕ੍ਰਿਤ, ਫਾਰਸੀ, ਅਰਬੀ, ਅੰਗਰੇਜ਼ੀ ਤੇ
ਹਿੰਦੀ ਜ਼ਬਾਨਾਂ ਦੇ ਪੂਰੇ ਗਿਆਤਾ ਸਨ, ਤੇ ਹਜ਼ਾਰਾਂ ਬੱਚਿਆਂ ਨੂੰ ਉਹਨਾਂ ਨੇ ਵਿਦਿਆ ਦਾ ਦਾਨ ਦਿੱਤਾ।
ਤੁਸਾਂ ਬਿਨਾ ਸਿਰ ਪੈਰ ਦੇ ਬਿਨਾ ਕਿਸੇ ਦਲੀਲ ਦੇ ਪ੍ਰੋ. ਸਾਹਿਬ ਸਿੰਘ ਜੀ ਬਾਰੇ ਕਾਫੀ ਊਲ ਜਲੂਲ
ਲਿਖਿਆ ਹੈ। ਚੂਹੇ ਦੀ ਪੂਛਲ਼ ਨੂੰ ਹਲਦੀ ਲੱਗ ਗਈ ਕਹਿੰਦਾ ਮੈਂ ਪੰਸਾਰੀ ਬਣ ਗਿਆ ਹਾਂ ਕੋਈ ਦੁਕਾਨ
ਲੱਭੋ, ਦੇ ਅਖਾਣ ਅਨੁਸਾਰ ਇੱਕ ਕਿਤਾਬੜੀ ਤੇ ਵਿੰਗੀਆਂ ਟੇਢੀਆਂ ਲੀਕਾਂ ਖਿਚ ਕੇ ਰਾਤੋ ਰਾਤ ਲਿਖਾਰੀ
ਬਣਨਾ ਚਾਹੁੰਦੇ ਹੋ। ਪ੍ਰੋ. ਸਾਹਿਬ ਸਿੰਘ ਜੀ ਨੂੰ ਤੇਰੇ ਵਰਗੇ ਮੂਰਖਾਂ ਤੋਂ ਸਰਟੀਫੀਕੇਟ ਲੈਣ ਦੀ
ਜ਼ਰੂਰਤ ਨਹੀਂ ਹੈ। ਉਹਨਾਂ ਦੀ ਕੌਮ ਨੂੰ ਬਹੁਤ ਵੱਡੀ ਦੇਣ ਹੈ ਅਤੇ ਕੌਮ ਅੰਦਰ ਉਹਨਾਂ ਦੀ ਇੱਜ਼ਤ ਹੈ।
ਦਰ-ਅਸਲ ਤੁਹਾਨੂੰ ਬ੍ਰਹਾਮਣੀ ਮਤ ਦੇ ਪਰਚਾਰਕ ਹੋਣਾ ਚਾਹੀਦਾ ਸੀ। ਪਿਛਲੇ ਦਿਨੀ ਫਗਵਾੜੇ ਵਿੱਚ ਭਾਈ
ਅਨੂਪ ਸਿੰਘ ਜੀ ਨੇ ਕੀਰਤਨ ਦਰਬਾਰ ਕਰਵਾਇਆ ਸੀ। ਉੱਥੇ ਬ੍ਰਹਾਮਣੀ ਸੋਚ ਵਾਲਾ ਤੁਹਾਡੇ ਵਰਗਾ ਮੂਰਖ
ਗੁਰਮਤਿ ਦੇ ਵਿਹੜੇ ਵਿੱਚ ਸੇਹ ਦਾ ਤਕਲਾ ਗੱਡਦਾ ਹੋਇਆ ‘ਸੰਤ ਕਾ ਨਿੰਦਕ ਮਹਾਂ ਹਤਿਆਰਾ’ ਪੁਸਤਕਾਂ
ਦੇ ਰਿਹਾ ਸੀ। ਉੱਥੋਂ ਸਰਦਾਰ ਰਘਬੀਰ ਸਿੰਘ ਜੀ ‘ਡਬੱਈ’ ਖਾਲਸਾ ਪੰਚਾਇਤ ਵਾਲਿਆਂ ਨੇ ਉਹ ਪੁਸਤਕ
ਲਿਆਂਦੀ। ਜਿਸ ਨੂੰ ਪੜ੍ਹ ਕੇ ਲੱਗਿਆ ਕਿ ਤੁਸੀਂ ਵਾਕਿਆ ਹੀ ਤਿੰਨ ਕਾਣਿਆਂ ਵਾਂਗੂੰ ਤਿੰਨ ਗੁਣਾਂ
ਮੂਰਖ ਹੋ ਕਿਸੇ ਹੋਰ ਸਰਟੀਫੀਕੇਟ ਦੀ ਤੁਹਾਨੂੰ ਲੋੜ ਨਹੀਂ ਹੈ।
ਤੁਹਾਡੇ ਵੱਡੇ-ਵਡੇਰੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ
ਲਿਖੀ ਪੁਸਤਕ ਵਿਚੋਂ ਪ੍ਰੋ. ਇੰਦਰ ਸਿੰਘ ਜੀ ਘੱਗਾ ਜੀ ਨੇ ਜੋ ਸੁਆਲ ਕੌਮ ਦੇ ਸਾਹਮਣੇ ਰੱਖੇ ਹਨ
ਤੁਸੀਂ ਘੱਟੋ ਘੱਟ ਉਹਨਾਂ ਸੁਆਲਾਂ ਦਾ ਜੁਆਬ ਹੀ ਗੁਰਬਾਣੀ ਦੀ ਕਸਵੱਟੀ `ਤੇ ਦੇ ਦਿਉ। ਘੱਗਾ ਜੀ
ਦੁਆਰਾ ਪੁੱਛੇ ਗਏ ਸੁਆਲ ਕੀ ਗੁਰਮਤਿ ਅਨੁਸਾਰ ਗਲਤ ਹਨ? ਬੀਬੇ ਵੀਰ ਬਣ ਕੇ ਤੁਸੀਂ ਆਪ ਹੀ ਗੁਰਬਾਣੀ
ਦੀ ਲੋਅ ਵਿੱਚ ਉਹਨਾਂ ਸੁਆਲਾਂ ਦੇ ਜੁਆਬ ਦੇ ਦਿਓ। ਤੁਸਾਂ ਆਪਣੀ ਕਿਤਾਬ ਦੀ ਭੂਮਿਕਾ ਦੇ ਸਫ਼ਾ ਨੰਬਰ
8 `ਤੇ ਵਿੱਚ ਲਿਖਿਆ ਹੈ ਕਿ ਇੱਕ ਅਧੈੜ ਉਮਰ ਦਾ ਪੁਰਸ਼ ਬੱਸ ਦੀ ਛੱਤ ਪਾੜ ਕੇ ਬੱਸ ਅੰਦਰ ਦਾਖਲ
ਹੋਇਆ, ਅਜੇਹੇ ਆਦਮੀ ਤੂਹਾਨੂੰ ਟਕਸਾਲੀਆਂ ਜਾਂ ਸੰਤਾਂ ਨੂੰ ਹੀ ਮਿਲਦੇ ਹਨ ਹੋਰ ਕਿਸੇ ਆਦਮੀ ਨੂੰ
ਕਿਉਂ ਨਹੀਂ ਮਿਲਦੇ। ਸਰਦਾਰ ਗੁਰਤੇਜ ਸਿੰਘ ਜੀ ਨੇ ‘ਜੰਗ ਨਾਮਾ’ ਪੁਸਤਕ ਲਿਖੀ, ਉਸ ਵਿੱਚ ਸਰਦਾਰ
ਨਰੈਣ ਸਿੰਘ ਜੀ ਦਾ ਇੱਕ ਲੇਖ ਲਿਖਿਆ ਹੋਇਆ ਹੈ ਜਿਸ ਵਿੱਚ ਇਹ ਲਿਖਿਆ ਹੋਇਆ ਮਿਲਦਾ ਹੈ ਬਾਬਾ ਠਾਕਰ
ਸਿੰਘ ਜੀ ਨੂੰ ਇੱਕ ਅਜਨਬੀ ਰਹਿਰਾਸ ਦੇ ਪਾਠ ਮਗਰੋਂ ਪਾਟੇ ਚੋਲੇ ਵਾਲਾ ਮਿਲਿਆ ਤੇ ਕਹਿੰਦਾ ਬਾਬਾ
ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਰਤਾਰਪੁਰ ਹਨ, ਤੇ ਅਜਨਬੀ ਉਸੇ ਵੇਲੇ ਹੀ ਭੱਜ ਗਿਆ। ਮੁੜ ਉਹ ਕਦੀ
ਵੀ ਨਹੀਂ ਮਿਲਿਆ। ਇਸ ਘਟੀਆ ਸੋਚ ਦੇ ਧਾਰਨੀ ਭਾਈ ਠਾਕਰ ਸਿੰਘ 21 ਸਾਲ ਆਪਣੇ ਮਰਦੇ ਦਮ ਤੀਕ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਠ ਬੋਲਦੇ ਰਹੇ। ਮੈਂ ਪਹਿਲਾਂ ਟਕਸਾਲੀ ਬਾਬੇ ਦਾ ਬਹੁਤ
ਸਤਿਕਾਰ ਕਰਦਾ ਸੀ ਕਿਉਂਕਿ ਮੈਂ ਆਪ ਟਕਸਾਲੀ ਸੀ ਪਰ ਜਦੋਂ ਦਾ ਪ੍ਰੋ. ਇੰਦਰ ਸਿੰਘ ਜੀ ਘੱਗਾ ਤੇ
ਸਰਾਦਾਰ ਗੁਰਬਖਸ਼ ਸਿੰਘ ਜੀ ਕਾਲਾ ਅਫ਼ਗਾਨਾਂ ਦੀਆਂ ਲਿਖਤਾਂ ਪੜ੍ਹੀਆਂ ਤਾਂ ਤੁਹਾਡੇ ਵਰਗੇ ਮੂਰਖਾਂ ਦੇ
ਟੋਲੇ ਤੋਂ ਖਹਿੜਾ ਛੁੱਟ ਗਿਆ ਤੇ ਤੁਹਾਡੀ ਬ੍ਰਾਹਮਣੀ ਮਤ ਤੋਂ ਅਜ਼ਾਦ ਹੋਇਆਂ ਹਾਂ। ਗੁਰਬਾਣੀ ਦੀ
ਮਹਾਨਤਾ ਦਾ ਸਿਧਾਂਤਿਕ ਤੌਰ ਤੇ ਪਤਾ ਲੱਗਿਆ ਹੈ। ਮੈਨੂੰ ਆਦਤ ਹੈ ਕਿ ਮੈਂ ਕਿਸੇ ਦੀ ਵੀ ਕਿਤਾਬ
ਪੜ੍ਹਾਂ ਪਰ ਉਸ ਨੂੰ ਮੁੜ ਕੇ ਜੁਆਬ ਜ਼ਰੂਰ ਦੇਂਦਾ ਹਾਂ। ਹੁਣ ਤੁਹਾਡੀ ਕੂੜ ਸਮੱਗਰੀ ਦੇ ਦਰਸ਼ਨ ਕੀਤੇ
ਤੇ ਵਾਕਿਆ ਹੀ ਤੁਹਾਡੀ ਮੂਰਖਤਾ ਅੱਗੇ ਸਿਰ ਝੁਕਦਾ ਹੈ। ਜਦ ਤੁਸਾਂ ਮੰਨ ਲਿਆ ਮੈਂ ਮੂਰਖ ਹਾਂ ਫਿਰ
ਕਾਹਨੂੰ ਵਰਕੇ ਕਾਲ਼ੇ ਕਰਨ ਦੀਆਂ ਝੱਖਾਂ ਮਾਰਦੇ ਹੋ।
ਸਰਦਾਰ ਦਿਲਬੀਰ ਸਿੰਘ ਜੀ ਸੰਸਾਰ ਪ੍ਰਸਿੱਧ ਪੱਤਰਕਾਰ ਗੰਨਾ ਪਿੰਡ ਹੁਰਾਂ ਦੀ
ਲਿਖੀ ਹੋਈ ਪੁਸਤਕ ‘ਨੇੜਿਉਂ ਡਿੱਠੇ ਭਿੰਡਰਾਂ ਵਾਲੇ’ ਪੜ੍ਹੀ ਤਾਂ ਮਨ ਨੂੰ ਹੋਰ ਦੁੱਖ ਹੋਇਆ। ਉਹਨਾਂ
ਨੇ ਲਿਖਿਆ ਹੈ ਕਿ ਭਾਈ ਹਰਨਾਮ ਸਿੰਘ ਧੁੰਮੇ ਹੁਰੀਂ ਸਰਕਾਰੀ ਕੈਟ ਹਨ। ਪੜ੍ਹ ਕੇ ਹੈਰਾਨੀ ਹੋਈ ਕਿ
ਜਦ ਬਾਬਾ ਜਰਨੈਲ ਸਿੰਘ ਦੇ ਬੜੇ ਭਾਈ ਫ਼ੌਜੀ ਨੇ ਸ਼ਨਾਖਤ ਕਰ ਲਈ ਕਿ ਬਾਬਾ ਜਰਨੈਲ ਸਿੰਘ ਜੀ ਦਾ ਏਹੀ
ਮ੍ਰਿਤਕ ਸਰੀਰ ਹੈ ਤਾਂ ਟਕਸਾਲ ਨੂੰ ਕੀ ਏਡੀ ਮੁਸੀਬਤ ਬਣ ਗਈ ਝੂਠ ਬੋਲਣ ਦੀ ਕਿ ਬਾਬਾ ਜੀ ਜ਼ਿਉਂਦੇ
ਹਨ। ਦਰਅਸਲ ਤੁਸੀਂ ਆਪਣੀ ਇਸ ਭਿਆਨਕ ਮਰ ਚੁੱਕੀ ਸੋਚ ਨਾਲ ਅੰਦਰ ਖਾਤੇ ਬਾਬਾ ਜੀ ਦੀ ਸੱਚੀ ਸ਼ਹਾਦਤ
ਨੂੰ ਰੋਲ਼ਿਆ ਹੈ ਤੇ ਉਹਨਾਂ ਨੂੰ ਰਣ ਵਿਚੋਂ ਭੱਜ ਜਾਣ ਵਾਲਾ ਤੇ ਭਗੌੜਾ ਕਰਾਰ ਦਿੱਤਾ ਹੈ ਹੱਤ!
ਤੁਹਾਡੇ ਏਹੋ ਜੇਹਿਆਂ ਦੇ ਏਨਾ ਕੁਫਰ ਕਿੱਥੇ ਲੇਖਾ ਦਿਉਗੇ। 21 ਸਾਲ ਤੋਂ ਇਕੋ ਹੀ ਰੱਟ ਲਗਾਈ ਜਾ
ਰਹੇ ਸੀ ਕਿ ਉਸ ਦੇ ਮੂੰਹ ਵਿੱਚ ਕੀੜੇ ਪੈਣਗੇ ਜੋ ਇਹ ਕਹੇਗਾ ਕਿ ਬਾਬਾ ਜੀ ਸ਼ਹੀਦ ਹੋ ਗਏ ਹਨ।
ਤੁਹਾਡੀ ਬਿਮਾਰ ਮਾਨਸਿਕਤਾ ਵਿਚੋਂ ਬਾਬਾ ਜੀ ਨੂੰ ਮੈਦਾਨ ਵਿਚੋਂ ਪਿੱਠ ਦਿਖਾ ਕੇ ਭੱਜ ਜਾਣ ਵਾਲਾ
ਜਾਂ ਚੋਰਾਂ ਵਾਂਗੂੰ ਲੁੱਕਿਆ ਹੋਇਆ ਸਾਬਤ ਹੁੰਦਾ ਹੈ। ਸਦਕੇ ਜਾਈਏ ਟਕਸਾਲ ਦੇ। ਤੁਸੀਂ ਹਰੀ ਸਿੰਘ
ਨਲ੍ਹਵੇ ਦੀ ਗੱਲ ਕਰਦੇ ਹੋ ਤਾਂ ਫਿਰ ਤੁਸਾਂ ਇਤਹਾਸ ਨੂੰ ਪੜ੍ਹਿਆ ਹੀ ਨਹੀਂ ਹੈ ਸਾਰੀ ਸਿੱਖ ਫ਼ੌਜ
ਨੂੰ ਪਤਾ ਸੀ ਕਿ ਸਰਦਾਰ ਸਾਹਿਬ ਜੀ ਸ਼ਹੀਦ ਹੋ ਗਏ ਹਨ ਉਹ ਤਾਂ ਸਿਰਫ ਪਠਾਣਾਂ ਨੂੰ ਭੁਲੇਖੇ ਵਿੱਚ
ਰੱਖਿਆ ਸੀ ਪਰ ਤੁਸਾਂ ਤੇ ਸਾਰੀ ਕੌਮ ਨੂੰ ਭੁਲੇਖੇ ਵਿੱਚ ਰੱਖਿਆ ਹੈ। ਬਾਬਾ ਜਰਨੈਲ ਸਿੰਘ ਕਥਨੀ ਤੇ
ਕਰਨੀ ਦੇ ਪੂਰੇ ਸਨ। ਉਹ ਸੂਰਮਾ ਆਪਣੀ ਜਾਨ `ਤੇ ਖੇਡ ਗਿਆ ਪਰ ਤੁਸਾਂ ਮੂਰਖਾਂ ਦੇ ਟੋਲੇ ਨੇ ਉਹਨਾਂ
ਦੀ ਸ਼ਹਾਦਤ ਨੂੰ ਘੱਟੇ ਕੌਡੀਆਂ ਰੋਲਿਆ ਹੀ ਨਹੀਂ ਸਗੋਂ ਸ਼ਹਾਦਤ ਦੀ ਅਹਿਮੀਅਤ ਹੀ ਨਹੀਂ ਰਹਿਣ ਦਿੱਤੀ।
ਯਾਦ ਰੱਖਿਆ ਜੇ ਇਤਿਹਾਸ ਕਦੇ ਵੀ ਮੂਰਖਾਂ ਦੇ ਟੋਲੇ ਨੂੰ ਮੁਆਫ਼ ਨਹੀਂ ਕਰੇਗਾ।
ਕਿਤਾਬ ਦੇ ਸਫਾ ਨੰਬਰ 15 `ਤੇ ਤੁਸਾਂ ਲਿਖਿਆ ਹੈ ਕਿ ਸੱਤ ਬਾਣੀਆਂ ਦਾ
ਨਿੱਤਨੇਮ ਮਸਾਂ 24 ਘੰਟੇ ਵਿੱਚ ਕਰਦੇ ਸਨ, ਮੂਰਖ ਲਿਖਾਰੀ ਜੀਉ (ਤੁਹਾਡੇ ਲਿਖਣ ਅਨੁਸਾਰ) ਉਂਜ ਮੇਰਾ
ਜੀ ਨਹੀਂ ਕਰਦਾ ਕਿ ਮੈਂ ਤੁਹਾਨੂੰ ਮੂਰਖ ਲਿਖਾਂ ਫਿਰ ਇਹ ਵੀ ਦੱਸੋ ਕਿ ਉਹ ਹੱਥੀਂ ਕਿਰਤ ਕਦੋਂ ਕਰਦੇ
ਹੋਣਗੇ? ਅਸਲ ਵਿੱਚ ਤੁਹਾਡੇ ਲਿਖਣ ਮੁਤਬਿਕ ਵਿਹਲੇ ਮੂਰਖਾਂ ਦੇ ਟੋਲਿਆਂ ਨੇ ਹੀ ਕੌਮ ਦੀ ਜੜ੍ਹੀਂ
ਤੇਲ ਪਾਇਆ ਹੈ। ਬ੍ਰਾਹਮਣੀ ਕਰਮਕਾਂਡ ਕਰਕੇ ਜਿਵੇਂ ਸਫ਼ਾ ਨੰਬਰ 15 `ਤੇ ਲਿਖਿਆ ਹੈ ਕਿ ਰੋਜ਼ਾਨਾ 32
ਮਾਲ਼ਾ ਤੇ ਸਵਾ ਲੱਖ ਤੋਂ ਵੱਧ ਮੂਲ ਮੰਤ੍ਰ ਦੇ ਜਾਪ ਕਰਕੇ ਚੋਲ਼ਾ ਧਾਰਨ ਕੀਤਾ। ਭਾਵੇਂ ਸਵਾ ਕ੍ਰੋੜ
ਲਿਖੀ ਜਾਣ, ਸਧਾਰਨ ਕਿਰਤੀ ਨੂੰ ਇਹਦਾ ਕੀ ਲਾਭ ਹੈ। ਪੰਨਾ ਨੰਬਰ 17 `ਤੇ ਤੁਸਾਂ ਲਿਖਿਆ ਹੈ ਕਿ
ਕੀਰਤਨ ਵਿੱਚ ਅਗੰਮੀ ਰੂਹਾਂ ਆਉਂਦੀਆਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ
ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ, ਪਰਵਾਰ ਸ਼ਹੀਦ ਹੋਇਆ ਕਿਸੇ ਅਗੰਮੀ ਰੂਹ ਦੇ ਕੰਨ `ਤੇ ਜੂੰ ਨਹੀਂ
ਸਰਕੀ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਤੇ ਚੁਰਾਸੀ ਵਾਲਾ ਘੱਲੂਘਾਰਾ ਹੋਇਆ ਕੋਈ ਅਗੰਮੀ ਰੂਹ
ਪ੍ਰਗਟ ਨਹੀਂ ਹੋਈ। ਹੁਣ ਤੇ ਕਰਿਤਨ ਦਰਬਾਰਾਂ ਦੀਆਂ ਲੜੀਆਂ ਚੱਲ ਰਹੀਆਂ ਹਨ ਪਰ ਪੰਜਾਬ ਦੀ ਧਰਤੀ ਦੇ
ਨੌਜਵਾਨ ਪਤਿਤਪੁਣੇ ਵਿੱਚ ਦਿਨ-ਬ-ਦਿਨ ਗਰਕ ਹੋਈ ਜਾ ਰਹੇ ਹਨ ਤੇ ਅਗੰਮੀ ਰੂਹਾਂ ਫਿਰ ਭੰਗ ਪੀ ਕੇ
ਘੂਕ ਸੁਤੀਆਂ ਪਈਆਂ ਹਨ। ਇੰਜ ਲੱਗਦਾ ਹੈ ਅਗੰਮੀ ਰੂਹਾਂ ਤੁਹਾਡੇ ਵਰਗੇ ਮੂਰਖਾਂ ਦੇ ਟੋਲਿਆਂ ਨੂੰ ਹੀ
ਮਿਲਦੀਆਂ ਹਨ ਜਾਂ ਆਪੇ ਬਣੇ ਸਾਧੜਿਆਂ ਨੂੰ। ਇੱਕ ਹੋਰ ਨਵਾਂ ਸ਼ਬਦ ਤੁਹਾਡੇ ਵਲੋਂ ਲਿਖਿਆ ਹੋਇਆ
ਮਿਲਿਆ ਹੈ ਸੰਤ ਬਾਬਾ ਬੁੱਢਾ ਜੀ ਗੁਰਪ੍ਰਤਾਪ ਸੂਰਜ ਵਿੱਚ ਬੁੱਢਾ ਜੀ ਦੇ ਨਾਂ ਨਾਲ ਭਾਈ ਸ਼ਬਦ ਹੀ
ਲਿਖਿਆ ਹੋਇਆ ਮਿਲਦਾ ਹੈ ਤੁਸੀਂ ਆਪਣੀ ਹੀ ਘੜੁੱਤ ਅਨੁਸਾਰ ਜਾਂ ਕਿਸੇ ਅਗੰਮੀ ਰੂਹ ਦੇ ਦੱਸੇ ਹੋਏ
ਅਨੁਸਾਰ ਸੰਤ ਬਾਬਾ ਬੁੱਢਾ ਜੀ ਲਿਖ ਮਾਰਿਆ ਹੈ ਤੁਹਡੇ ਵਰਗਾ ਮੂਰਖ ਲਿਖਾਰੀ ਹੀ ਅਜੇਹਾ ਕਚ ਘਰੜ ਕੰਮ
ਕਰ ਸਕਦਾ ਹੈ। ਕਿਉਂ ਇਤਿਹਾਸ ਵਿੱਚ ਕਾਂਜੀ ਘੋਲ਼ ਰਹੇ ਹੋ।
ਤੁਹਾਡੀ ਗੁਰਮਤਿ ਦੀ ਕੋਰੀ ਸੂਝ ਦਾ ਸਦਕਾ ਗੁਰਬਾਣੀ ਦੇ ਪਵਿੱਤਰ ਸਿਧਾਂਤ
ਨੂੰ ਨਾ ਸਮਝਦਿਆ ਹੋਇਆਂ ਪੰਨਾ ਨੰਬਰ 96 `ਤੇ ‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ’ ਸਬੰਧੀ ਪਰਵਚਨ
ਪੜ੍ਹੇ, ਹੁਣ ਤੁਸੀਂ ਖ਼ੁਦ ਹੀ ਦੱਸੋ ਕਿ ਕੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੂੰ ਪਤਾ ਹੀ
ਨਾ ਲੱਗਾ ਕਿ ਮੋਹਨ ਜੀ ਦੀ ਇਤਨੀ ਉੱਚੀ ਅਵਸਥਾ ਹੈ। ਉਸ ਸ਼ਬਦ ਵਿੱਚ ਤਾਂ ਉਸਤਿਤ ਕੇਵਲ ਨਿੰਰਕਾਰ ਦੀ
ਕੀਤੀ ਹੋਈ ਹੈ। ਤੁਹਾਡੇ ਵਰਗੇ ਮੂਰਖ ਵਿਦਵਾਨ ਕੱਚ ਘਰੜ ਲਿਖਾਰੀ ਦੇ ਲਿਖੇ ਇਤਿਹਾਸ ਅਨੁਸਾਰ ਭਾਈ
ਬੁੱਢਾ ਜੀ ਨੂੰ ਪਹਿਲਾਂ ਬਾਬਾ ਬੁੱਢਾ ਜੀ ਤੇ ਹੋਣ ਸੰਤ ਬਾਬਾ ਬੁੱਢਾ ਜੀ ਲਿਖ ਧਰਿਆ ਹੈ। ਏਹੋ ਹੀ
ਕੂੜ-ਕਬਾੜ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੋਇਆ ਹੈ ਜਿਸ ਦੇ ਅਧਾਰ `ਤੇ ਤੁਸੀਂ ਲਿਖਦੇ
ਅਤੇ ਕਥਨ ਕਰਦੇ ਹੋ।
ਸਫ਼ਾ ਨੰਬਰ 90 `ਤੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਵੇਖ ਲਿਆ ਕਿ
ਕਲਿਜੁੱਗ ਦੇ ਪ੍ਰਭਾਵ ਅਧੀਨ ਇਨਸਾਨ ਦੀ ਅਕਲ ਮੱਤ ਬੁੱਧ ਘੱਟ ਚੁੱਕੀ ਹੈ। ਦੁਨੀਆਂ ਚੰਦ੍ਰਮਾ `ਤੇ ਘਰ
ਪਾਉਣ ਦੀ ਤਿਆਰੀ ਕਰੀ ਬੈਠੀ ਹੈ ਪਰ ਤੁਸੀਂ ਕਲਜੁੱਗ ਦਾ ਪ੍ਰਭਾਵ ਕਬੂਲ ਕੇ ਰੇਤ ਨਾਲ ਹੱਥ ਮਾਂਜੀ
ਜਾਂਦੇ ਹੋ। ਵੇਦਾਂ ਦੀ ਬਾਣੀ ਪੜ੍ਹਨੀ ਵਿਚਾਰਨੀ ਵੱਸ ਦੀ ਗੱਲ ਨਹੀਂ ਇਹ ਗੱਲ ਬਾਬਾ ਨਾਨਕ ਸਾਹਿਬ ਜੀ
ਦੀ ਸੱਚੀ ਹੈ, ਤੁਹਾਡੀ ਮਤ ਟਕਸਾਲੀ ਮੂਰਖ ਵਿਦਵਾਨ ਤੁਹਾਡੇ ਵਰਗੇ ਤੁਹਾਡੇ ਲਿਖੇ ਅਨੁਸਾਰ ਜੋ ਆਪਣੇ
ਆਪ ਨੂੰ ਆਪੇ ਹੀ 33-34 ਵਾਰ ਮੂਰਖ ਲਿਖ ਰਹੇ ਹੋ। ਤੁਸੀਂ ਜਿਹੜੇ ਵੇਦਾਂ ਨੂੰ ਚੁੱਕੀ ਫਿਰਦੇ ਹੋ,
ਜਿਹਨਾਂ ਵੇਦਾਂ ਵਿੱਚ ਲਿਖਿਆ ਹੈ ਕਿ ਹਨੂੰਮਾਨ ਨੇ ਜੰਮਦੇ ਨੇ ਹੀ ਸੂਰਜ ਮੂੰਹ ਵਿੱਚ ਪਾ ਲਿਆ, ਧਰਤੀ
`ਤੇ ਹਨੇਰਾ ਛਾ ਗਿਆ। ਵਿਸ਼ਵਕਰਮਾ ਨੇ ਆਪਣੀ ਧੀ ਅੰਜਨਾ ਦੀ ਸ਼ਾਦੀ ਸੂਰਜ ਨਾਲ ਕਰ ਦਿੱਤੀ। ਉਹ ਵਿਚਾਰੀ
ਸੇਕ ਤੋਂ ਡਰ ਗਈ, ਵਿਸ਼ਵਕਰਮਾ ਨੇ ਸੂਰਜ ਨੂੰ ਹੇਠਾਂ ਲਾਹ ਕੇ ਖਰਾਦ `ਤੇ ਚਾੜ੍ਹ ਕੇ ਸੂਰਜ ਜੀ ਨੂੰ
ਦਿਨ ਦਿਹਾੜੈ ਛਿੱਲ ਸੁੱਟਿਆ। ਮੂਰਖ ਵਿਦਾਵਾਨ ਜੀ ਤੁਸੀਂ ਦੱਸ ਸਕਦੇ ਹੋ ਕਿੰਨੇ ਖਰਾਦ ਲਾ ਕੇ ਸੂਰਜ
ਜੀ ਨੂੰ ਖਰਾਦਿਆ ਹੋਏਗਾ? ਉਹ ਕਿਹੜੀ ਧਰਤੀ ਸੀ ਜਿਸ `ਤੇ ਸੂਰਜ ਨੂੰ ਉਤਾਰਿਆ ਸੀ? ਕਿਉਂਕਿ ਸੂਰਜ
ਧਰਤੀ ਨਾਲੋਂ ਦੱਸ ਗੁਣਾਂ ਵੱਡਾ ਹੈ ਨਿਰਾ ਕੁਫਰ ਲਿਖਿਆ ਸੀ ਜੋ ਪੜ੍ਹਿਆ ਹੋਏਗਾ ਵੇਦਾਂ ਵਿਚੋਂ।
ਵੇਦਾਂ ਦੀ ਵਿਚਾਰਧਾਰਾ ਨੂੰ ਬਾਬਾ ਨਾਨਕ ਸਾਹਿਬ ਜੀ ਨੇ ਰਦ ਕਰਦਿਆਂ ਬ੍ਰਹਾਮਣ ਦਾ ਜਨੇਊ ਪਾਉਣ ਤੋਂ
ਇਨਕਾਰ ਕੀਤਾ ਸੀ। ਪਰ ਤੁਸਾਂ ਤਾਂ ਠੇਕਾ ਹੀ ਲਿਆ ਹੋਇਆ ਹੈ ਝੂਠ ਬੋਲਣ ਦਾ, ਮੂਰਖ ਵਿਦਾਵਾਨ ਜੂ
ਹੋਏ। ਸਫ਼ਾ ਨੰਬਰ 13 `ਤੇ ਤੁਸਾਂ ਲਿਖਿਆ ਹੈ ਸਰਦਾਰ ਸੁਖਵਿੰਦਰ ਸਿੰਘ ਸਭਰਾ, ਪ੍ਰੋ. ਇੰਦਰ ਸਿੰਘ
ਘੱਗਾ ਅਤੇ ਸਪੋਕਸਮੈਨ ਲਿਖਦੇ ਹਨ ਕਿ ਸਿੱਧੀਆਂ ਧਾਰਨ ਵਾਲਿਓ ਸ਼ਰਮ ਕਰੋ! ਇਸ ਗੱਲ ਵਿੱਚ ਝੂਠ ਵੀ ਕੀ
ਹੈ। 1430 ਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ ਦੇ ਤੁਸੀਂ ਵਿਚਾਰਦੇ ਨਹੀਂ ਹੋ ਪਰ ਕੱਚ-ਘਰੜ ਗਾਉਣ
ਵਾਲਿਆਂ ਦੁਆਰਾ ਅੰਮ੍ਰਿਤ ਛਕਾ ਕੇ ਕੌਮ ਨੂੰ ਖਾਰੇ ਖੂਹ ਵਿੱਚ ਸੁੱਟਣ ਦੇ ਯਤਨ ਵਿੱਚ ਹੋ। ਤੁਹਾਡਾ
ਨਿਸ਼ਾਨਾ ਹੀ ਕੌਮ ਨੂੰ ਭੰਬਲ਼ ਭੁਸਿਆਂ ਵਿੱਚ ਪਾਉਣਾ ਦਾ ਹੈ ਇਸ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੈ।
ਭਲਾ ਹੋਵੇ ਪ੍ਰੋ. ਇੰਦਰ ਸਿੰਘ ਘੱਗਾ ਸਰਦਾਰ ਸੁਖਵਿੰਦਰ ਸਿੰਘ ਸਭਰਾਂ ਅਤੇ ਸਪੋਕਸਮੈਨ ਦਾ ਜਿੰਨਾ ਨੇ
ਸੁੱਤੀ ਹੋਈ ਕੌਮ ਨੂੰ ਜਗਾਇਆ ਹੈ। ਕੌਮ ਉਹਨਾਂ ਦੀ ਦੇਣਦਾਰ ਹੈ ਪਰ ਤੁਸਾਂ ਤਾਂ ਇੱਕੀ ਸਾਲ ਝੂਠ ਬੋਲ
ਕੇ ਮਹਾਨ ਜਰਨੈਲ ਦੀ ਸ਼ਹੀਦੀ ਨੂੰ ਰੋਲ਼ਿਆ ਹੈ।
ਸਤਿਕਾਰ ਯੋਗ ਸਿਆਣੇ ਆਪੇ ਬਣੇ ਮੂਰਖ ਜੀਉ ਪੰਨਾ ਨੰਬਰ 54 `ਤੇ ਤੁਸੀਂ
ਲਿਖਦੇ ਹੋ ਕਿ ਸੰਤ ਅਤਰ ਸਿੰਘ ਮੁਸਤੂਆਣੇ ਨੇ ਸੋਨੇ ਦੀਆਂ ਇੱਟਾਂ ਨੀਂਹ ਵਿੱਚ ਰੱਖੀਆਂ। ਕੀ ਇਹ ਕੋਈ
ਸਿਆਣਪ ਵਾਲੀ ਗੱਲ ਹੈ? ਸੋਨੇ ਦੀ ਕਦਰ ਨਾ ਕਰਕੇ ਮਿੱਟੀ ਵਿੱਚ ਦੱਬ ਦਿੱਤੀਆਂ, ਇਹ ਤੇ ਸਗੋਂ ਇਟਾਂ
ਵੇਚ ਕੇ ਕੌਮ ਲਈ ਕੋਈ ਯੁਨੀਵਰਸਟੀ ਬਣਾ ਜਾਂਦੇ ਕਿੰਨਾ ਚੰਗਾ ਹੁੰਦਾ। ਉਸ ਯੁਨੀਵਰਸਟੀ ਦੀ ਨੀਂਹ
ਰੱਖੀ ਜੋ ਸਿੱਖੀ ਸਿਧਾਂਤ ਦੇ ਦੁਸ਼ਮਣ ਪੈਦਾ ਕਰ ਰਹੀ ਹੈ। ਤੁਹਾਡੇ ਵਰਗਾ ਵਿਦਵਾਨ ਪੰਜ ਅਖੰਡਪਾਠ
ਕਰਾਏ ਕੀ ਫਾਇਦਾ ਹੈ ਕੌਮ ਨੂੰ। ਤੁਹਾਡਾ ਲਿਖਿਆ ਹੋਇਆ ਗੁਰਮਤਿ ਦੀ ਕਸਵੱਟੀ ਤੇ ਨੇੜੇ ਤੇੜੇ ਵੀ
ਨਹੀਂ ਢੁੱਕਦਾ। ਤੁਸਾਂ ਐਵੇਂ ਗੁਰਬਿਲਾਸ ਪਾਤਸ਼ਾਹੀ ਦੇ ਅਧਾਰਤ ਜੱਬਲ਼ੀਆਂ ਮਾਰੀਆਂ ਹਨ। ਤੁਹਾਡੀ
ਕਿਤਾਬ ਦੇ ਪੰਨਾ ਨੰਬਰ 85 `ਤੇ ਲਿਖਿਆ ਮਿਲਦਾ ਹੈ ਕਿ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਸਮਾਧੀ
ਲੱਗੀ ਰਹੀ, ਡਿਊਟੀ `ਤੇ ਨਾ ਗਏ, ਦੂਸਰੇ ਦਿਨ ਹਾਜ਼ਰ ਹੋਏ। ਛੋਟੇ ਵੀਰ, ਮੂਰਖ ਵਿਦਵਾਨ ਤੈਨੂੰ ਸ਼ਾਇਦ
ਪਤਾ ਨਹੀਂ ਸੀ. ਆਈ. ਡੀ ਵਾਲੇ ਜਾਂ ਪੁਲਿਸ ਦੇ ਕਰਮਚਾਰੀਆਂ ਦੀ ਹਾਜ਼ਰੀ ਜਾਂ ਡਿਊਟੀ ਏਸੇ ਤਰ੍ਹਾਂ ਦੀ
ਹੀ ਹੁੰਦੀ ਹੈ। ਜੇ ਡਿਊਟੀ `ਤੇ ਕਰਮ ਸਿੰਘ ਹਾਜ਼ਰ ਨਹੀਂ ਹੋਏ ਤੇ ਤਨਖਾਹ ਲੈਂਦੇ ਰਹੇ ਇਸ ਤੋਂ ਵੱਡੀ
ਹੋਰ ਗਲਤੀ ਕਿਹੜੀ ਹੋ ਸਕਦੀ ਹੈ। ਆਪਣੀ ਡਿਊਟੀ `ਤੇ ਹਾਜ਼ਰ ਨਾ ਹੋਣਾ ਕੁਤਾਹੀ ਹੈ ਤਾਂ ਫਿਰ ਉਹਨਾਂ
ਨੂੰ ਡਿਊਟੀ `ਤੇ ਹਾਜ਼ਰ ਨਾ ਹੋਣ ਦੀ ਸਜਾ ਮਿਲਣੀ ਚਾਹੀਦੀ ਸੀ ਇਹ ਤੇ ਫਿਰ ਕੰਮਚੋਰਾਂ ਵਾਲਾ ਕੰਮ ਹੈ।
ਤੁਸੀਂ ਕਹਿੰਦੇ ਹੋ ਕਰਤਾਰ ਨੇ ਡਿਊਟੀ ਨਹੀਂ ਕਰਾਈ ਫਿਰ ਸਰਕਾਰੀ ਖਰੀਦੇ ਹੋਏ ਬੰਦਿਆਂ ਦਾ ਕੰਮ ਹੈ।
ਸ਼ਾਇਦ ਤੁਸੀਂ ਕੋਈ ਡਿਊਟੀ ਨਹੀਂ ਕਰਦੇ ਲੱਗਦੇ।
ਤੁਸੀਂ ਆਪ ਲਿਖਦੇ ਜੇ, ਮੈਂ ਮੂਰਖ ਹਾਂ, ਪੰਨਾ 86 –87 `ਤੇ ਬਾਬਾ ਨੰਦ
ਸਿੰਘ ਬਾਰੇ ਲਿਖਿਆ ਹੈ ਭਾਵੇਂ ਉਸ ਇਨਸਾਨ ਨੇ ਕੋਈ ਭਜਨ ਬੰਦਗੀ ਕੀਤੀ ਹੋਵੇ ਪਰ ਉਸ ਦਾ ਕੌਮ ਨੂੰ ਕੀ
ਲਾਭ ਹੈ? ਪਰ ਹੁਣ ਓਥੇ ਵੀ ਤੁਹਾਡੇ ਵਰਗੇ ਮੂਰਖ ਇਕੱਠੇ ਹੋ ਕੇ ਸਾਧ-ਲਾਣਾ ਆਪਸ ਵਿੱਚ ਗੋਲੀ
ਚਲਾਉਂਦੇ ਹਨ। ਹੱਥੀਂ ਕਿਰਤ ਛੱਡ ਕੇ ਕਿਰਤੀ ਲੋਕਾਂ `ਤੇ ਬੋਝ ਬਣਦੇ ਜਾ ਰਹੇ ਹਨ। ਤੁਹਾਡੀਆਂ
ਜੱਬਲੀਆਂ ਬਾਰੇ ਕੀ ਲਿਖਿਆ ਜਾਏ ਐਵੇਂ ਸਮਾਂ ਵਿਆਰਥ ਗਵਾਉਣ ਵਾਲੀ ਗੱਲ ਹੈ।
ਸਫ਼ਾ ਨੰਬਰ 27 ਉਥਾਨਕਾ ਸ਼ਬਦ, ਜਿਹੜੇ ਸ਼ਬਦਾਂ ਦੇ ਤੁਹਾਨੂੰ ਅਰਥ ਨਹੀਂ ਆਉਂਦੇ
ਜਾਂ ਤੁਹਾਡੀ ਖੋਪਰੀ ਵਿੱਚ ਨਹੀਂ ਪੈਂਦੇ, ਤੁਹਡੀ ਮੂਰਖਾਂ ਦੀ ਬੁੱਧੀ ਤੋਂ ਉੱਪਰ ਦੀ ਹੋਣ ਉਹਨਾਂ
ਨੂੰ ਤੁਸੀਂ ਉਥਾਨਕਾ ਵਿੱਚ ਜੋੜ ਦੇਂਦੇ ਹੋ। ਸਫ਼ਾ ਨੰਬਰ 101 `ਤੇ ਤੁਸਾਂ ਲਿਖਿਆ ਹੈ ਕਿ ਗੁਰੂ ਅਰਜਨ
ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਦੇਹੁਰੇ ਤੇ ਚਾਰ ਪਰਦੱਛਣਾ ਕੀਤੀਆਂ।
ਕੀ ਗੁਰੂ ਅਰਜਨ ਪਾਤਸ਼ਾਹ ਜੀ ਮੜੀਆਂ ਸਿਵਿਆਂ ਦੇ ਪੁਜਾਰੀ ਸਨ? ਜੇ ਤੁਸਾਂ ਗੁਰਬਾਣੀ ਨੂੰ ਧਿਆਨ ਨਾਲ
ਪੜ੍ਹਿਆ ਹੁੰਦਾ ਤਾਂ ਕਦੇ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਮੜੀਆਂ ਸਿਵਿਆਂ ਦੇ ਪੁਜਾਰੀ ਨਾ ਲਿਖਦੇ।
ਇਹ ਸਭ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਪੁਸਤਕ ਦੀ ਮਿਹਰਬਾਨੀ ਹੈ ਜਿਸ ਦੀ ਤੁਸੀਂ ਹੁਣ ਤਕ
ਗੁਰਦੁਆਰਿਆਂ ਵਿੱਚ ਕਥਾ ਕਰਦੇ ਆ ਰਹੇ ਹੋ। ਅਖੇ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਦੇਹੁਰੇ
ਦੀਆਂ ਚਾਰ ਪਰਦੱਛਣਾ ਕੀਤੀਆਂ। ਕੀ ਲਿਖਾਂ ਤੁਹਾਡੀ ਸੋਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਤੇ
ਨੇੜੇ ਤੇੜੇ ਵੀ ਨਹੀਂ ਢੁੱਕਦੀ ਹਾਂ ਛੱਤ ਪਾੜ ਕੇ ਦਾਖਲ ਹੋਣ ਵਾਲੀਆਂ ਅਗੰਮੀ ਰੂਹਾਂ ਦੇ ਝੱਲਕਾਰੇ
ਜੂ ਪੈਂਦੇ ਹਨ। ਸੋਹਣਿਆਂ ਜੇ ਵਾਕਿਆ ਹੀ ਕੌਮ ਦਾ ਦਰਦ ਦਿਲੋਂ ਰੱਖਦਾ ਏਂ ਤਾਂ ਸੱਚੇ ਮਨੋ ਗੁਰਬਾਣੀ
ਦੀ ਸੱਚੀ ਸੁੱਚੀ ਵਿਚਾਰਧਾਰਾ ਨਾਲ ਜੁੜਨ ਦਾ ਯਤਨ ਕਰੋ ਤੇ ਬ੍ਰਹਾਮਣੀ ਕਰਮ-ਕਾਂਡ ਨਾਲ ਲਿੱਬੜੀਆਂ
ਪੁਸਤਕਾਂ ਦਾ ਖਹਿੜਾ ਛੱਡੋ।
ਕੀ ਮਾਤਾ ਸੁੰਦਰੀ ਜੀ ਨੇ ਬਾਣੀ ਇੱਕਤ੍ਰ ਕਰਕੇ ਅਖੌਤੀ ਦਸਮ ਗ੍ਰੰਥ ਬਣਾਉਣ
ਲਈ ਕਿਹਾ ਸੀ? ਸਫ਼ਾ 116 ਕੀ ਮਾਤ ਸੁੰਦਰੀ ਜੀ ਅਣਜਾਣ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤਾਂ
ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਗਏ ਹਨ। ਕਿਉਂ ਨਿਰਾ ਝੂਠ ਗੁੰਨਣ ਡਏ ਜੇ ਥੋੜਾ ਬਹੁਤਾ ਵਿੱਚ
ਆਟਾ ਵੀ ਪਾ ਲਉ ਨਿਰੇ ਝੂਠ ਦੀਆਂ ਕਦੇ ਰੋਟੀਆਂ ਨਹੀਂ ਬਣਨੀਆਂ। ਅਖੌਤੀ ਦਸਮ ਗ੍ਰੰਥ ਅਨੁਸਾਰ ਤੁਹਾਡਾ
ਸਾਧ ਲਾਣਾ ਜਾਂ ਗੁਰਬਾਣੀ ਦੀ ਸੂਝ ਨਾ ਰੱਖਣ ਵਾਲੇ ਨਿਹੰਗ ਭੰਗ ਤੇ ਸੁੱਖਾ ਪੀ ਕੇ ਜੈਕਾਰੇ ਹੀ ਛੱਡੀ
ਜਾ ਰਹੇ ਹਨ। ਵਿਹਲੇ ਰਹਿਣਾ ਇਹ ਕਿਹੜੀ ਸਾਧ ਗਿਰੀ ਹੈ। ਕੁੱਝ ਕੌਮ ਦਾ ਸੋਚੋ! ਸਰਦਾਰ ਗੁਰਬਖਸ਼ ਸਿੰਘ
ਕਾਲਾ ਅਫ਼ਗਾਨਾ, ਪ੍ਰੋ. ਇੰਦਰ ਸਿੰਘ ਘੱਗਾ, ਸੁਖਵਿੰਦਰ ਸਿੰਘ ਸਭਰਾਂ ਤੇ ਸਪੋਕਸਮੈਨ ਸੱਚੇ ਸੁੱਚੇ
ਪੰਥ ਦਰਦੀ ਹਨ। ਇਹਨਾਂ ਤਾਂ ਤੁਹਾਡੀਆਂ ਕੰਮਜ਼ੋਰੀਆਂ ਨੂੰ ਤੁਹਾਡੇ ਸਾਹਮਣੇ ਰੱਖਿਆ ਹੈ, ਦੁਸ਼ਮਣ ਤਾਂ
ਉਹ ਹਨ ਜੋ ਪੰਥ ਨੂੰ ਬ੍ਰਹਾਮਣੀ ਦਲ਼ਦਲ਼ ਵਿੱਚ ਧਕੇਲਣ ਦੇ ਕੋਝੇ ਯਤਨਾਂ ਵਿੱਚ ਹਨ, ਤੁਹਾਡੇ ਵਰਗੇ
ਮੂਰਖ ਆਪੇ ਬਣੇ ਲਿਖਾਰੀ। ਇਹਨਾਂ ਮਹਾਨ ਵਿਦਵਾਨਾਂ ਤਾਂ ਘੂਕ ਸੁੱਤੀ ਪਈ ਕੌਮ ਨੂੰ ਜਗਾਇਆਂ ਹੈ।
ਤੁਸੀਂ ਮਿਸ਼ਨਰੀਆਂ ਦੀ ਗੱਲ ਕਰਦੇ ਜੇ, ਸਾਡੀ ਸੋਚ ਤੀਹ ਸਾਲ ਪਹਿਲਾਂ ਵੀ ਏਹੋ
ਸੀ ਤੇ ਆਉਣ ਵਾਲੀਆਂ ਸਦੀਆਂ ਵਿੱਚ ਵੀ ਏਹੋ ਹੀ ਹੋਏਗੀ। ਤੁਹਾਡੀ ਸੋਚ ਵਾਂਗ ਨਹੀਂ ਕਿ ਇੱਕੀ ਸਾਲ
ਬਾਅਦ ਬਦਲ ਜਏਗੀ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਹਨ। ਤੁਸੀਂ ਜਿਸ ਦਸਮ ਗ੍ਰੰਥ ਦੀ ਗੱਲ ਕਰਦੇ
ਹੋ ਜਿਸ ਦੇ ਚਰਿਤ੍ਰ 134 ਦਸਮ ਗ੍ਰੰਥ ਦਾ ਪੰਨਾ 1009—10—ਵਾਲ਼ ਸਾਫ ਕਰਕੇ ਗੁਦਾ ਭੋਗੋ। ਲਾਹਨਤ
ਕਹਿਣਾ ਚਾਹੀਦਾ ਹੈ ਜੋ ਇਸ ਨੂੰ ਗੁਰੂ ਦੀ ਬਾਣੀ ਦਾ ਦਰਜਾ ਦੇਂਦੇ ਹਨ। ਕਰੋ ਦਰਸ਼ਨ
ਜਾਰ ਕੇਸ ਸਭ ਦੂਰਿ ਕਰਾਏ॥ ਭੂਖਨ ਅੰਗ ਅਨੂਪ ਸਹਾਏ॥
ਜਾਏ ਦਰਸ ਰਾਜਾ ਕੋ ਦੀਯੋ॥ ਨ੍ਰਿਪ ਕੋ ਮੋਹਿ ਆਤਮਾ ਲਿਯੋ॥
ਦੋਹਿਰਾ –
ਗੁਦਾ ਭੋਗ ਭੇ ਤੇ ਨ੍ਰਿਪਤਿ ਮਨ ਮਹਿ ਰਹਯੋ ਲਜਾਇ॥
ਤਾਂ ਦਿਨ ਤੇਂ ਕਾਹੂੰ ਤ੍ਰਿਯਹਿ ਲਯੋ ਨ ਨਿਕਟਿ ਬੁਲਾਇ॥
ਕੀ ਕੀ ਲਿਖਾਂ ਤੁਹਾਡੇ ਗ੍ਰੰਥ ਦੇ ਪਿਆਰੇ ਅਖੌਤੀ ਦਸਮ ਗ੍ਰੰਥ ਦੇ ਕਰਨਾਮੇ,
ਸਫਾ 123 ਤੁਹਾਡੀ ਕਿਤਾਬ ਦਾ ਮੇਰੇ ਵਰਗੇ ਹੱਦ ਦਰਜੇ ਦੇ ਮੁਗਧ ਮੂਰਖ ਮਨ ਮਤੀ ਮਿਸ਼ਨਰੀ, ਭਲਿਆ
ਸਰਦਾਰ ਗੁਰਬਖਸ਼ ਸਿੰਘ ਜੀ ਕਾਲਾ ਅਫ਼ਗਾਨਾ ਜਾਂ ਸਪੋਕਸਮੈਨ ਨੂੰ ਤੂੰ ਆਪਣੇ ਨਾਲ ਨਾ ਜੋੜ, ਉਹ ਤਾਂ
ਵਿਦਵਾਨ ਬੰਦੇ ਹਨ ਜਿਹਨਾਂ ਨੇ ਕੌਮ ਨੂੰ ਜਗਾਇਆ ਹੈ ਨਹੀਂ ਤਾਂ ਮੇਰੇ ਵਰਗੇ ਪਤਾ ਨਹੀ ਹੋਰ ਕਿੰਨਾ
ਚਿਰ ਅੰਨ੍ਹੀ ਸ਼ਰਧਾ ਵੱਸ ਟਕਸਾਲ ਦੀਆਂ ਬ੍ਰਹਾਮਣੀ ਮਤ ਵਿੱਚ ਲਿੱਬੜੀਆਂ ਪਸਤਕਾਂ ਪੜ੍ਹਦੇ ਰਹਿੰਦੇ।
ਵੇਈਂ ਨਦੀ ਨੂੰ ਸਾਫ਼ ਕਰਨ ਵਿੱਚ ਐਵੇਂ ਉਲਝੀ ਜਾ ਰਹੇ ਹੋ ਇਹ ਤਾਂ ਸਰਕਾਰੀ
ਮਹਿਕਮੇ ਵਾਲੇ ਲੱਗੇ ਹੋਏ ਹੀ ਹਨ ਜੇ ਵਾਕਿਆ ਹੀ ਤੂਹਾਨੂੰ ਪੰਥ ਜਾਂ ਕੌਮ ਦਾ ਦਰਦ ਹੈ ਤਾਂ ਫਿਰ
ਉਹਨਾਂ ਜ਼ਿਮੀਦਾਰਾਂ ਦੀ ਬਾਂਹ ਫੜੋ ਜੋ ਵਿਚਾਰੇ ਖੁਦਕਸ਼ੀਆਂ ਕਰ ਰਹੇ ਹਨ। ਉਹਨਾਂ ਵਿਚਾਰਿਆਂ ਨੂੰ
ਪਾਣੀ ਦਾ ਪ੍ਰਬੰਧ ਕਰਕੇ ਦਿਓ। ਲੋੜਵੰਦ ਪਰਵਾਰਾਂ ਦੀ ਸਾਰ ਲਓ। ਤੁਸੀਂ ਲਿਖਦੇ ਹੋ ਕਿ ਇਹ ਲੋਕ ਕੌਣ
ਹੁੰਦੇ ਹਨ ਟਕਸਾਲ ਨੂੰ ਪੁੱਛਣ ਵਾਲੇ ਭਿੰਡਰਾਂ ਵਾਲੇ ਦੇ ਸਬੰਧ ਵਿਚ, ਉਹ ਤਾਂ ਟਕਸਾਲ ਦੀ ਅੰਦਰੂਨੀ
ਗੱਲ ਸੀ, ਸ਼ਹੀਦੀ ਨੂੰ ਪ੍ਰਗਟ ਕਰਨਾ ਹੈ ਜਾਂ ਨਹੀਂ, ਇਹ ਕਿਸ ਤਰ੍ਹਾਂ ਦਾ ਜੁਆਬ ਹੈ? ਉਸ ਯੋਧੇ ਦੇ
ਕਹਿਣ `ਤੇ ਕੌਮ ਦੇ ਲੱਖਾਂ ਹੀਰੇ ਆਪਣੀ ਜਾਨ ਕੁਰਬਾਨ ਕਰ ਗਏ। ਕੀ ਉਹਨਾਂ ਪਰਵਾਰਾਂ ਨੂੰ ਏਨਾ ਹੱਕ
ਵੀ ਨਹੀਂ ਹੈ ਕਿ ਉਹ ਤੁਹਾਨੂੰ ਕਟਹਿਰੇ ਵਿੱਚ ਖੜਾ ਕਰ ਕੇ ਪੁੱਛਣ ਕੇ ਇੱਕੀ ਸਾਲ ਕਿਉਂ ਕੁਫਰ ਤੋਲਿਆ
ਜੇ, ਇਹ ਕਿਥੋਂ ਦੀ ਸਿਆਣਪ ਹੈ ਮੂਰਖ ਵਿਚਾਰ ਵਾਲੇ ਲੇਖਕ ਜੀਓ।
ਤੁਸੀਂ ਦੱਸੋ ਕਿਹੜੇ ਸੰਤ ਹਨ ਇੱਕ ਜਾਂ ਦੋ, ਚਲੋ ਕੌਮ ਵੀ ਮੰਨ ਲਏ ਏਥੇ ਤਾਂ
ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਪੁਸਤਕ ਅਨੁਸਾਰ ਸੰਤਾਂ ਦੇ ਵੱਗਾਂ ਦੇ ਵੱਗ ਫਿਰਦੇ ਮੈਂ
ਕੀਦ੍ਹੇ ਕੀਦ੍ਹੇ ਪੈਰੀਂ ਹੱਥ ਲਾਵਾਂ। ਅੱਜ ਪੰਜਾਬ ਦੀ ਧਰਤੀ `ਤੇ ਸੰਤ ਜ਼ਿਆਦਾ ਹਨ ਸਿੱਖ ਘੱਟ ਹਨ।
ਕਲਗੀ ਲਾਈ ਬੈਠਾ ਹੈ ਰਣਜੀਤ ਸਿੰਘ ਢੱਢਰੀਆਂ ਵਾਲਾ, ਧੰਨਵੰਤ ਸਿੰਘ ਆਪੇ ਬਣਿਆ ਸੰਤ ਦਸ ਸਾਲ ਦੀ
ਬਲਾਤਕਾਰ ਦੇ ਕੇਸ ਵਿੱਚ ਸਜਾ ਭੁਗਤ ਕੇ ਹੁਣੇ ਹੀ ਬਾਹਰ ਆਇਆ ਹੈ। ਉਸ ਨੂੰ ਜੱਥੇਦਾਰ ਜੋਗਿੰਦਰ ਸਿੰਘ
ਵੇਦਾਂਤੀ ਨੇ ਸਾਫ਼ ਬਰੀ ਕੀਤਾ ਸੀ। ਕੀ ਇਸ ਨਾਲ ਅਕਾਲ ਤੱਖਤ ਦਾ ਮਾਨ ਸਨਮਾਨ ਵੱਧਿਆ ਹੈ ਜਾਂ ਘੱਟਿਆ?
ਕੀ ਸਾਧ ਜਗੇੜੇ ਵਾਲੇ ਦੀ ਲੱਥੀ ਹੋਈ ਪੱਗ ਦੀ ਫੋਟੋ ਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਵਾਲੀ ਖ਼ਬਰ
ਅਖ਼ਬਾਰਾਂ ਵਿੱਚ ਛੱਪੀ ਜੱਗ ਜ਼ਾਹਰ ਹੈ। ਕੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਘੁੰਮਣੀ ਇੱਕ ਸੰਤ ਹਜ਼ਾਰਾ
ਸਿੰਘ ਜਿਸ ਨੂੰ ਬ੍ਰਹਮ ਗਿਆਨੀ ਲਿਖਦੇ ਜੇ ਉਸ ਦੇ ਮੂੰਹ `ਤੇ ਦਸਮੇਸ਼ ਪਿਤਾ ਦੀ ਬਖਸ਼ੀ ਹੋਈ ਦਾਹੜੀ ਹੈ
ਸੀ? ਉਹ ਤੇ ਆਪਣੇ ਹੱਥਾਂ ਨਾਲ ਦਾੜੀ ਨੂੰ ਪੁੱਟੀ ਜਾਂਦਾ ਸੀ। ਸੰਤ ਪਹੇਵਾ ਵਾਲਾ, ਕੱਚੀ ਬਾਣੀ
ਪੜ੍ਹਨ ਵਾਲਾ, ਦਬਕੇ ਮਾਰਨ ਵਾਲਾ, ਗੰਦੀ ਭਾਸ਼ਾ ਵਰਤਣ ਵਾਲੇ ਦੇ ਕਾਲੇ ਚਿੱਠੇ ਨਿੱਤ ਅਖ਼ਬਾਰਾਂ ਦੇ
ਸ਼ਿਗਾਰ ਬਣੇ। ਬਾਕੀ ਬ੍ਰਹਮ ਗਿਆਨੀਆਂ ਦੇ ਕਾਲ਼ੇ ਚਿੱਠੇ ਪੜ੍ਹਨੇ ਹਨ ਤਾਂ ਪੜ੍ਹੋ ‘ਸੰਤਾਂ ਕੇ ਕੌਤਕ’।
ਭਲਾ ਹੋਵੇ ਵੀਰ ਸੁਖਵਿੰਦਰ ਸਿੰਘ ਸਭਰਾਂ, ਪ੍ਰੋ. ਇੰਦਰ ਸਿੰਘ ਘੱਗਾ, ਸਰਦਾਰ ਜੋਗਿੰਦਰ ਸਿੰਘ
ਸਪੋਕਸਮੈਨ ਵਾਲਿਆਂ ਦਾ ਜਿਹਨਾਂ ਨੇ ਗੁਰਬਾਣੀ ਦੀ ਇਸ ਪੰਕਤੀ ਤੇ ਭਰੋਸਾ ਕਰਕੇ ‘ਸਚੁ ਸੁਣਾਇਸੀ ਸਚ
ਕੀ ਬੇਲਾ’ ਵੇਲੇ ਸਿਰ ਸੱਚ ਲਿਖਿਆ ਬੋਲਿਆ ਤਾਂ ਕਿ ਤੁਹਾਡੇ ਵਰਗੇ ਮੂਰਖਾਂ ਤੋਂ ਕੌਮ ਨੂੰ ਮੁਕਤ
ਕਰਾਇਆ ਜਾਏ, ਬ੍ਰਾਹਮਣੀ ਦੁਬੇਲ ਤੋਂ ਅਜ਼ਾਦ ਕਰਾਇਆ ਜਾਏ। ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਹੋਇਆ
ਨਿਰਮਲ ਪੰਥ ਕਇਮ ਰਹਿ ਸਕੇ। ਸਿੰਘ ਸਭਾ ਲਹਿਰ ਸਮੇਂ ਜਿਹੜੇ ਮਹੰਤਾਂ ਨੂੰ ਗੁਰਦੁਆਰਿਓਂ ਬਾਹਰ ਕੱਢਿਆ
ਸੀ ਅੱਜ ਫਿਰ ਉਹ ਹੀ ਸੰਤਾਂ ਦੇ ਰੂਪ ਵਿੱਚ ਜਾਂ ਤੁਹਾਡੇ ਵਰਗੇ ਮੂਰਖਾਂ ਦੇ ਰੂਪ ਵਿੱਚ ਪ੍ਰਗਟ ਹੋ
ਗਏ ਹਨ। ਜੇ ਟਕਸਾਲ ਨੂੰ ਗੁਰੂ ਗੋਬਿੰਦ ਸਿੰਘ ਜੀ ਸਾਜਿਆ ਸੀ ਤਾਂ ਫਿਰ ਖਾਲਸਾ ਪੰਥ ਦਾ ਕੀ ਕੀਤਾ
ਜਾਏ। ਹਰੇਕ ਟੁੱਕੜਾ ਸੰਤ ਲਾਣਾ ਆਪਣੇ ਆਪ ਨੂੰ ਕਹੀ ਜਾ ਰਿਹਾ ਹੈ ਕਿ ਜੀ ਸਾਨੂੰ ਗੁਰੂ ਗੋਬਿੰਦ
ਸਿੰਘ ਜੀ ਸਾਜ ਕੇ ਗਏ ਸੀ।
ਕੀ ਕੀ ਲਿਖਾਂ ਤੁਹਾਡੇ ਮੂਰਖ ਟੋਲੇ ਦੇ ਕਾਰਨਾਮੇ ਤੁਸੀਂ ਆਪਣੇ ਆਪ ਨੂੰ
33-34 ਵਾਰ ਮੂਰਖ ਲਿਖਿਆ ਹੋਇਆ ਹੈ। ਗੁਰ ਬਿਲਾਸ ਛੇਵੀਂ ਵਿੱਚ ਲਿਖਿਆ ਹੋਇਆ ਹੈ ਕਿ ਛੇਹਰਠੇ
ਪੈਂਚਵੀਂ ਨਹਾਉਂਣ ਨਾਲ ਪੁੱਤਰ ਪੈਦਾ ਹੁੰਦੇ ਹਨ, ਕੀ ਗੁਰਚਰਨ ਸਿੰਘ ਟੋਹੜਾ ਨੂੰ ਪਤਾ ਨਾ ਲੱਗ
ਸਕਿਆ, ਜੋ 25 26 ਸਾਲ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਰਹੇ, ਉਹ ਵਿਚਾਰਾ ਬੇ-
ਔਲਾਦ ਹੀ ਚੱਲ ਵੱਸਿਆ। ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਨਾ ਪਤਾ ਲੱਗ ਸਕਿਆ, ਵਿਚਾਰਾ
ਬੇ-ਔਲਾਦ ਹੀ ਤੁਰਿਆ ਫਿਰਦਾ ਹੈ ਤੇ ਇਹਨਾਂ ਨੇ ਇਹ ਗੁਰ ਬਿਲਾਸ ਵਰਗੀ ਭਿਆਨਕ ਪੁਸਤਕ ਕੌਮ ਦੀ ਝੋਲੀ
ਵਿੱਚ ਪਾਈ ਹੈ। ਬਿਨਾ ਪੜ੍ਹਨ ਦੇ ਚੌਦ੍ਹਾਂ ਵਿਦਵਾਨਾਂ ਨੇ ਭੂਮਿਕਾ ਲਿਖ ਮਾਰੀ ਹੈ। ਆਮ ਆਦਮੀ
ਭੁਲੇਖਾ ਖਾ ਜਾਏਗਾ ਕਿ ਕੌਮ ਦੇ ਜੱਥੇਦਾਰ ਨੇ ਪੁਸਤਕ ਲਿਖੀ ਹੈ ਤੇ ਵਿਦਵਾਨਾਂ ਨੇ ਭੂਮਿਕਾ ਲਿਖੀ
ਹੈ। ਪਰ ਉਸ ਕਿਤਾਬ ਦੇ ਅੰਦਰ ਕੀ ਲਿਖਿਆ ਹੋਇਆ ਹੈ, ਇਹ ਕਿਸੇ ਨੇ ਕਦੇ ਪਤਾ ਨਹੀਂ ਕੀਤਾ। ਪੁਸਤਕ ਦੇ
ਅੰਦਰ ਮਾਤਾ ਕੌਲਾਂ ਜੀ ਨੂੰ ਛੇਵੇਂ ਪਾਤਸ਼ਾਹ ਕੱਢ ਕੇ ਲਿਆਏ ਸਨ ਜੋ ਕਿ ਕਾਜ਼ੀ ਰੁਸਤਮ ਖ਼ਾਂ ਦੀ ਧੀ
ਸੀ। ਕਿਸੇ ਕਾਜ਼ੀ ਦੀ ਧੀ ਨਿਕਲ ਕੇ ਆਈ ਹੁੰਦੀ ਤਾਂ ਮੱਕੇ ਤਕ ਅਫ਼ਤ ਆ ਜਾਂਦੀ। ਕੀ ਸਾਡੇ ਛੇਵੇਂ
ਪਾਤਸ਼ਾਹ ਜੀ ਦਾ ਆਚਰਣ ਇਸ ਤਰ੍ਹਾਂ ਦਾ ਸੀ? ਮਾਤਾ ਜੀ ਬਿੱਧੀ ਚੰਦ ਨੂੰ ਗਹਿਣੇ ਕੱਢ ਕੇ ਲਿਆਉਣ ਲਈ
ਆਖਦੀ ਦਰਸਾਈ ਗਈ ਹੈ। ਮਾਤਾ ਜੀ ਸਤਿਨਾਮ ਦਾ ਮੰਤ੍ਰ ਚੂਸਣ ਦੇ ਨਾਲ ਗਰਭਵਤੀ ਹੁੰਦੇ ਦਰਸਾਏ ਗਏ ਹਨ
ਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਅਜੇਹੀਆਂ ਘਟੀਆਂ ਸਾਖੀਆਂ ਨੂੰ ਲਿਖਦਿਆਂ ਸ਼ਰਮ
ਆਉਂਦੀ ਹੈ ਪਰ ਤੁਸੀਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਟਕਸਾਲੀ, ਵੇਦਾਂਤੀ, ਸਿੰਘ ਸਾਹਿਬ, ਸੰਤ ਜੀ
ਮਹਾਂਪੁਰਸ਼ 1008 ਮਹਾਂ ਪੁਰਖ ਦੀਆਂ ਡਿਗਰੀਆਂ ਆਪੇ ਹੀ ਆਪਣੇ ਨਾਂ ਨਾਲ ਲਗਾ ਲਈਆਂ ਹੋਈਆਂ ਹਨ।
ਇਸਾਈ ਮਤ ਦਾ ਪਰਚਾਰਕ ਬਣਨ ਲਈ 14 ਸਾਲ ਦਾ ਕੋਰਸ ਹੈ, ਮੁਸਲਮਾਨ ਮਤ ਦਾ
ਪਰਚਾਰਕ ਬਣਨ ਲਈ 12 ਸਾਲ ਦਾ ਕੋਰਸ ਹੈ। ਸਿੱਖ ਕੌਮ ਦਾ ਵੱਡਾ ਦੁਖਾਂਤ ਹੀ ਇਹ ਹੈ ਕਿ ਜਿਸ ਨੇ ਕਦੇ
ਪੁਸਤਕ ਵੀ ਨਾ ਦੇਖੀ ਹੋਏ ਉਹ ਕੌਮ ਦਾ ਪਰਚਾਰਕ ਹੈ। ਤੁਹਾਡੀਆਂ ਪੰਥ ਵਿਰੋਧੀ ਪੁਸਤਕਾਂ ਵਿੱਚ ਤੇ
ਤੁਹਾਡੇ ਸੰਤ ਲਾਣੇ ਦੇ ਪਰਚਾਰ ਦੀਆਂ ਵਨਗੀਆਂ ਵਿੱਚ ਅਜੀਬ ਕਿਸਮ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ,
ਅਖੇ ਚਿੜੀ ਚਿੜੇ ਨੇ ਅੰਮ੍ਰਿਤ ਦੇ ਬਾਟੇ ਵਿਚੋਂ ਚੁੰਜ ਭਰ ਲਈ ਤੇ ਲੜ ਲੜ ਕੇ ਮਰ ਗਏ। ਅਜੇਹਾ ਕੁੱਝ
ਤਾਂ ਤੁਹਾਡੇ ਬਾਬੇ ਹੀ ਲਿਖ ਸਕਦੇ ਹਨ।
ਤੁਹਾਡੀ ਅੰਨ੍ਹੀ ਸ਼ਰਧਾ ਤੇ ਅਗਿਆਨਤਾ ਨੇ ਲੋਕਾਂ ਨੂੰ ਭੰਬਲ਼ ਭੂਸੇ ਵਿੱਚ
ਪਾਇਆ ਹੋਇਆ ਹੈ। ਅਜੇਹੀ ਸ਼ਰਧਾ ਤਾਂ ਹਰਦੁਆਰ ਦੇ ਬ੍ਰਹਾਮਣਾਂ ਦੀ ਵੀ ਬਹੁਤ ਜ਼ਿਆਦਾ ਸੀ, ਜਿਸ ਨੂੰ
ਬਾਬਾ ਨਾਨਕ ਸਾਹਿਬ ਜੀ ਨੇ ਆਪਣੇ ਗਿਆਨ ਦੁਆਰਾ ਤੋੜਿਆ। ਤੁਸੀਂ ਲਿਖਦੇ ਹੋ ਇਹ ਏਜੰਸੀ ਦੇ ਬੰਦੇ ਹਨ
ਕਦੇ ਲਿਖਦੇ ਹੋ ਕਿ ਆਰ. ਐਸ. ਐਸ. ਦੇ ਬੰਦੇ ਹੋ। ਓਹ ਮੇਰੇ ਵੀਰਿਆ! ਅਸੀਂ ਡਬਈ ਵਿੱਚ 12 ਤੋਂ 14
ਘੰਟੇ 47 ਡਿਗਰੀ ਦੇ ਤਾਪਮਾਨ ਵਿੱਚ ਸਖ਼ਤ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਵਾਰ ਪਾਲ਼ ਰਹੇ ਹਾਂ। ਸਾਡੇ
ਘਰ-ਬਾਹਰ ਚਿੱਟੇ ਦਿਨ ਵਾਂਗ ਸਭ ਦੇ ਸਾਹਮਣੇ ਹਨ। ਸਾਡੇ ਸਭ ਦੇ ਜੀਵਨ ਖੁਲ੍ਹੀ ਕਿਤਾਬ ਵਰਗੇ ਹਨ
ਜਦੋਂ ਜੀ ਚਾਹੇ ਕੋਈ ਵੇਖ ਸਕਦਾ ਹੈ ਅਸੀਂ ਵਿਦਵਾਨ ਪ੍ਰੋ. ਇੰਦਰ ਸਿੰਘ ਜੀ ਘੱਗਾ, ਵੀਰ ਸੁਖਵਿੰਦਰ
ਸਿੰਘ ਜੀ ਸਭਰਾਂ ਤੇ ਸਪੋਕਸਮੈਨ ਜੋ ਨਿਰੋਲ ਗੁਰਮਤਿ ਦੀ ਗੱਲ ਕਰ ਰਹੇ ਹਨ, ਅਸੀਂ ਉਹਨਾਂ ਦੀ ਸੋਚ ਤੇ
ਸੱਚ ਤੇ ਪਹਿਰਾ ਦੇ ਰਹੇ ਹਾਂ। ਵੀਰ ਮੇਰਿਆ ਅਸੀਂ ਵੀ ਪਹਿਲਾਂ ਤੇਰੇ ਵਾਂਗ ਟਕਸਾਲੀ ਰਹੇ ਹਾਂ ਪਰ
ਜਦੋਂ ਗੁਰਮਤਿ ਦੀ ਸੋਝੀ ਆਈ ਉਦੋਂ ਤੋਂ ਹੀ ਬ੍ਰਹਾਮਣੀ ਸੋਚ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ
ਦੇ ਲੜ ਲੱਗ ਗਏ ਹਾਂ।
ਤੂੰ ਸਾਡਾ ਇੱਕ ਭਰਾ ਏਂ ਵੀਰ ਏਂ ਗੱਸੇ ਗਿਲੇ ਭੁਲਾ ਕੇ ਸੱਚ ਨਾਲ ਜੁੜਨ ਦਾ
ਯਤਨ ਕਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਯਤਨ ਕਰ। ਦੇਖੀ ਦੁਸ਼ਮਣ ਸਾਡਾ ਕੋਈ ਹੋਰ ਈ ਪਰ ਤੂੰ
ਆਪਣੀ ਅਕਲ ਨੂੰ ਤਾਲਾ ਨਾ ਮਾਰ ਨਹੀਂ ਤਾਂ ਬਹੁਤ ਦੂਰ ਰਹਿ ਜਾਏਂਗਾ। ਇੰਟਰਨੈੱਟ `ਤੇ ਪਾਉਣ ਲਈ
ਸਰਦਾਰ ਪ੍ਰਭਜੀਤ ਸਿੰਘ ਜੀ ਧਵਨ ਦੀ ਸੇਵਾ ਲਾਈ ਹੋਈ ਹੈ।
ਅਸੀਂ ਹਾਂ ਸਾਰੇ ਪੰਥ ਦਰਦੀ,
ਖਾਲਸਾ ਪੰਚਾਇਤ ਡਬਈ,
ਰਘਵੀਰ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ, ਮਨਮੋਹਣ ਸਿੰਘ ਇੰਜੀਨੀਅਰ,
ਦੀਦਾਰ ਸਿੰਘ ਜੋਗਿੰਦਰ ਸਿੰਘ ਦਮਦਮੀ ਟਕਸਾਲ ਹੁਣ ਮਿਸ਼ਨਰੀ, ਪਿਆਰਾ ਸਿੰਘ ਲੱਧਾ ਮੁੰਡਾ, ਜਸਵਿੰਦਰ
ਸਿੰਘ ਦਿਲਬਾਗ ਸਿੰਘ, ਜਰਨੈਲ ਸਿੰਘ ਮੱਲੀ, ਪ੍ਰਗਟ ਸਿੰਘ ਮਸਕਟ, ਹਰਵੰਤ ਸਿੰਘ, ਸੁਖਵੰਤ ਸਿੰਘ
ਸੁਖਦੇਵ ਸਿੰਘ, ਹਰਮੇਲ ਸਿੰਘ, ਬੂਟਾ ਸਿੰਘ, ਜਸਵੰਤ ਸਿੰਘ ਭਿੰਡਰ, ਬਲਦੇਵ ਸਿੰਘ, ਮਲਕੀਅਤ ਸਿੰਘ,
ਰਘਵੀਰ ਸਿੰਘ ਸਤਿਜੀਤ ਸਿੰਘ------ਅਤੇ ਹੋਰ ਅਨੇਕਾਂ ਸੱਜਣ, ਖਾਲਸਾ ਪੰਚਾਇਤ ਦਾ ਬੁਲਾਰਾ ਸਤਿਨਾਮ
ਸਿੰਘ ਡਬਈ ਸਬੰਧਿਤ ਟੈਲੀਫੂਨ ਨੰਬਰ
97150-6180633 97150-2235991