ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਸਮਾਉਣ ਉਪਰੰਤ
ਬ੍ਰਾਹਮਣੀ-ਸੋਚ ਨੇ ਖ਼ਾਲਸਾ-ਪੰਥ ਨੂੰ ਹਿੰਦੂ ਮੱਤ ਦਾ ਅੰਗ ਦਰਸਾਉਣ ਲਈ ਸਿੱਖ ਫ਼ਲਸਫ਼ੇ ਨੂੰ ਬਿਪਰਵਾਦੀ
ਰੰਗ ਚਾੜ੍ਹਦਿਆਂ ਲਗਭਗ ਸਾਰੇ ਸਿੱਖ ਸਾਹਿਤ ਨੂੰ ਹੀ ਰਲਗਡ ਕਰ ਛੱਡਿਆ ਹੈ। ਪ੍ਰਾਚੀਨ ਹੱਥ ਲਿਖਤੀ
ਬੀੜਾਂ ਗਵਾਹ ਹਨ ਕਿ ਇਸ ਬਦਨੀਤ ਵਲੋਂ ਗੁਰੂ ਗ੍ਰੰਥ ਸਾਹਿਬ ਜੀ `ਤੇ ਵੀ ਹਮਲੇ ਹੋਏ ਹਨ। ਗੁਰਬਾਣੀ
ਦੇ ਮੁਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਵੀ ਉਸ ਨੇ ਚੰਗਾ ਹੱਥ ਫੇਰਿਆ ਹੈ।
ਗੁਰਸਿੱਖਾਂ ਨੂੰ ਭਰਮਾਉਣ ਅਤੇ ਗੁਰਬਾਣੀ ਦੇ ਸਾਖੀ-ਸਰੂਪ ਗੁਰਇਤਿਹਾਸ ਨੂੰ ਵਿਗਾੜਣ ਲਈ ਅਠਾਰਵੀਂ
ਸਦੀ ਦੀ ਸਭ ਤੋਂ ਪ੍ਰਭਾਵਸ਼ਾਲੀ ਤੇ ਵਿਦਵਾਨ ਸ਼ਖਸੀਅਤ ਭਾਈ ਮਨੀ ਸਿੰਘ ਦਾ ਨਾਮ ਵਰਤਿਆ ਗਿਆ ਹੈ। ਇਹੀ
ਕਾਰਨ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਜੀ ਵਰਗਾ ਕੋਈ
ਜਾਗਰੂਕ ਸਿੱਖ ਵਿਦਵਾਨ ਜਦੋਂ ਹੌਸਲਾ ਕਰਕੇ ਬਿਪਰਵਾਦੀ ਕੁਟਿਲ ਚਾਲਾਂ ਤੋਂ ਸਿੱਖ ਜਗਤ ਨੂੰ ਸੁਚੇਤ
ਕਰਨ ਦਾ ਯਤਨ ਕਰਦਾ ਹੈ ਤਾਂ ਉਹ ਬਿਪਰਵਾਦੀ ਜਾਲ ਵਿੱਚ ਫਸੇ ਹੋਏ ਭੋਲੇ ਸਿੱਖ ਵੀਰਾਂ ਭੈਣਾਂ ਦੇ
ਗੁੱਸੇ ਦਾ ਸ਼ਿਕਾਰ ਹੋਣ ਲਗਦਾ ਹੈ। ਦਾਦ ਦੇਣੀ ਬਣਦੀ ਹੈ ਪ੍ਰੋ: ਜੀ ਦੀ ਹਿੰਮਤ ਤੇ ਸੂਰਮਗਤੀ ਦੀ,
ਜਿਨ੍ਹਾਂ ਨੇ ਪਿਛਲੇ ਦਿਨੀਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਚਿਤਰ-ਨਾਟਕ ਦੇ ਹੇਮਕੁੰਟ ਅਤੇ
ਕਿਸੇ ਗੁਰਮਤਿ ਸਿਧਾਂਤਾਂ ਤੋਂ ਕੋਰੇ ਤੇ ਬਿਪਰਵਾਦੀ ਅਗਿਆਤ ਕਵੀ ਗੁਰਦਾਸ ਦੀ ਵਾਰ ‘ਗੁਰ ਸਿਮਰਿ
ਮਨਾਈ ਕਾਲਕਾ’ ਦਾ ਸੱਚ ਸਿੱਖ ਸੰਗਤਾਂ ਦੇ ਸਨਮੁੱਖ ਪ੍ਰਗਟ ਕੀਤਾ ਹੈ। ਕਿਉਂਕਿ, ਪਹਿਲਾਂ ਉਹ ਆਪ ਵੀ
ਇਹ ਸਭ ਕੁੱਝ ਗਾਉਂਦੇ ਰਹੇ ਹਨ। ਪਰ, ਹੁਣ ਜਦੋਂ ਸਹੀ ਸਮਝ ਪਈ ਕਿ ਇਹ ਤਾਂ ਸਭ ਕੁੱਝ ਗੁਰਸਿੱਖਾਂ
ਨੂੰ ਗੁਰਮਤਿ ਮਾਰਗ ਤੋਂ ਭਟਕਾਉਣ ਵਾਲਾ ਹੈ ਤਾਂ ਪੰਥਕ ਹਿਤੂ ਹੋਣ ਨਾਤੇ ਉਹ ਸੱਚ ਕਹਿਣ ਤੋਂ ਰੁਕ
ਨਹੀ ਸਕੇ। ਇਹੀ ਹੈ ਕਿਸੇ ਮਹਾਨ ਪੁਰਸ਼ ਅਥਵਾ ਗੁਰਮੁਖ ਗੁਰਸਿੱਖ ਦਾ ਮੁਖ ਲਛਣ। ਉਨ੍ਹਾਂ ਨੂੰ
ਮਹਾਂਪੁਰਸ਼ ਨਹੀ ਕਿਹਾ ਜਾ ਸਕਦਾ, ਜਿਹੜੇ ਆਪਣੀਆਂ ਗਲਤੀਆਂ ਨੂੰ ਜਾਣ-ਬੁੱਝ ਕੇ ਵੀ ਸ਼ਖ਼ਸੀ ਤੇ
ਸੰਪਰਦਾਈ ਹਠ ਅਧੀਨ ਰੌਲਾ-ਰੱਪਾ ਪਾ ਕੇ ਛੁਪਾਈ ਰਖਣ ਦਾ ਯਤਨ ਕਰ ਰਹੇ ਹੁੰਦੇ ਹਨ। ਕਿਉਂਕਿ, ਉਹ ਡਰ
ਰਹੇ ਹੁੰਦੇ ਹਨ ਕਿ ਕਿਧਰੇ ਐਸਾ ਨਾ ਹੋਵੇ ਕਿ ਝੂਠੇ ਸਿੱਧ ਹੋਣ ਕਰਕੇ ਸਾਡੀ ਪੂਜਾ-ਪ੍ਰਤਿਸ਼ਠਤਾ ਹੀ
ਖ਼ਤਮ ਹੋ ਜਾਵੇ। ਜਿਸ ਵਾਰ ਨੂੰ ਗੁਰਮਤੀ ਸਿੱਧ ਕਰਨ ਲਈ ਪ੍ਰੋ: ਸਾਹਿਬ ਨੂੰ ਕੁੱਝ ਸਜਣਾਂ ਵਲੋਂ
ਗੁਰਬਾਣੀ ਵਿਰੋਧੀ ਤੇ ਦੁਰਪ੍ਰਚਾਰਕ ਦਸਦਿਆਂ ਹੰਕਾਰ ਭਰਿਆ ਚੈਲੰਜ ਕੀਤਾ ਜਾ ਰਿਹਾ ਹੈ, ਉਹ ਰਚਨਾ
ਸਰਬਲੋਹ-ਗ੍ਰੰਥ ਵਿਚੋਂ ਕੱਢ ਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਅਖੀਰ ਵਿੱਚ ੪੧ ਨੰਬਰ `ਤੇ
ਜੋੜੀ ਗਈ ਹੈ। ਇਸ ਦਾ ਅਜੋਕਾ ਸਿਰਲੇਖ ਹੈ ‘ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ’। ਜਿਸ ਦੇ ਪਾਠਾਂਤਰ
ਐਉਂ ਵੀ ਹਨ- ‘ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦’ ਅਤੇ ‘ਉਪਮਾ ਸ੍ਰੀ ਸਤਿਗੁਰੂ ਜੀ ਕੀ
ਪਾਤਸ਼ਾਹੀ ੧੦’। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਰਬਲੋਹ ਗ੍ਰੰਥ ਵਿੱਚ ਮਹਾਂਕਾਲ ਦੇ ਅਵਤਾਰ
ਸਰਬਲੋਹ ਦੀ ਉਪਮਾ ਅਤੇ ਉਸ ਦੇ ਯੁਧਾਂ ਦਾ ਵਿਸਥਾਰ ਹੈ।
ਭਾਈ ਵੀਰ ਸਿੰਘ ਜੀ ਇਸ ਵਾਰ ਬਾਰੇ ਟਿਪਣੀ ਕਰਦਿਆਂ ਲਿਖਿਆ ਹੈ: ਛਾਪੇ ਦੀਆਂ
ਪੋਥੀਆਂ ਵਿੱਚ ਇਸ ੪੧ਵੀਂ ਵਾਰ ਦੇ ਅੰਤ ਇਹ ਇਬਾਰਤ ਮਿਲਦੀ ਹੈ:- “ਪ੍ਰਥਮ ੩੯ ਵਾਰਾਂ ਭਾਈ ਗੁਰਦਾਸ
ਭੱਲੇ ਦੀ ਕ੍ਰਿਤ ਹੈ ਅਤੇ ਛੇਕੜਲੀ ੧ ਵਾਰ ਹੋਰ ਭਾਈ ਗੁਰਦਾਸ ਹੋਇਆ ਹੈ, ਤਿਸ ਦੀ ਕ੍ਰਿਤ ਹੈ।” ਪਰ
ਮਗਰੋਂ ਇਹ ਯਤਨ ਵੀ ਹੋਏ ਜਾਪਦੇ ਹਨ ਕਿ ਇਸ ੪੧ਵੀਂ ਵਾਰ ਨੂੰ ਭਾਈ ਗੁਰਦਾਸ ਭੱਲੇ ਜੀ ਦੇ ਨਾਮ ਨਾਲ
ਜੋੜਿਆ ਜਾਵੇ, ਇਸ ਕਰਕੇ ਕਈ ਥਾਈਂ ਇਸ ਦੇ ਆਦਿ ਵਿੱਚ ਐਉਂ ਪਾਠ ਵੀ ਮਿਲਦਾ ਹੈ। “ਰਾਮਕਲੀ ਵਾਰ
ਪਾਤਸ਼ਾਹੀ ਦਸਵੇਂ ਕੀ ੧੦॥ ਬੋਲਣਾ ਗੁਰਦਾਸ ਭੱਲੇ ਜੀ ਕਾ॥”
ਸਿੱਖ ਇਤਿਹਾਸ ਵਿੱਚ ਭਾਈ ਗੁਰਦਾਸ ਤ੍ਰੈ ਚਾਰ ਹੋਏ ਹਨ। ਪਹਿਲੇ ਭਾਈ ਗੁਰਦਾਸ
ਜੀ ਭੱਲੇ ਹੋਏ ਹਨ, ਜੋ ਬੀਬੀ ਭਾਨੀ ਜੀ ਦੇ ਪੇਕੇ ਸਾਕਾਂ ਵਿਚੋਂ ਭਿਰਾਉ ਲਗਦੇ ਸਨ ਤੇ ਜੋ ਤੀਜੇ,
ਚੌਥੇ, ਪੰਜਵੇਂ ਤੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹੇ। ਵਾਰਾਂ ਉਨ੍ਹਾ ਦੀ ਪਵਿਤਰ ਰਚਨਾ ਹੈ।
ਦੂਸਰੇ ਭਾਈ ਗੁਰਦਾਸ ਨੌਵੇਂ ਪਾਤਸ਼ਾਹ ਦੇ ਸਿੱਖ ਸਨ, ਜੋ ਦਸ਼ਮੇਸ਼ ਜੀ ਦੇ ਚੌਰ ਬਰਦਾਰ ‘ਕੀਰਤੀਏ’ ਸਿੱਖ
ਦੇ ਪਿਤਾ ਸਨ। ਤੀਸਰੇ ਭਾਈ ਬਹਿਲੋ ਜੀ ਦੀ ਬੰਸ ਵਿਖੇ ਭਾਈ ਗੁਰਦਾਸ ਮਸੰਦ ਹੋਏ ਹਨ, ਜੋ ਬਹੁਤਾ ਚਿਰ
ਬਾਬਾ ਰਾਮਰਾਇ ਜੀ ਪਾਸ ਤੇ ਫਿਰ ਪੰਜਾਬ ਕੌਰ ਪਾਸ ਰਹੇ, ਉਸ ਤੋਂ ਪਿਛੋਂ ਸਤਿਗੁਰੂ ਜੀ ਦੇ ਹਜ਼ੂਰ
ਮੁਆਫੀ ਮੰਗ ਕੇ ਆ ਟਿਕੇ। ਇਹ ੪੧ਵੀਂ ਵਾਰ ਉਪਰੋਕਤ ਤਿੰਨਾਂ ਸਜਣਾ ਵਿਚੋਂ ਕਿਸੇ ਦੀ ਵੀ ਨਹੀ। ਇਹ
ਕਿਸੇ ਹੋਰ ਭਾਈ ‘ਗੁਰਦਾਸ ਸਿੰਘ’ ਨਾਮੀ ਕਵੀ ਜੀ ਦੀ ਹੈ ਤੇ ਇਸ ਵਾਰ ਦੇ ਅੰਤ ਉਤੇ ਇੱਕ ਦੋਹਰਾ ਹੈ,
ਜਿਸ ਦਾ ਪਾਠ ਐਉਂ ਹੈ:- ਸੰਬਤ ਸਤਰਾਂ ਸੈ ਭਏ ਬਰਖ ਸਤਵੰਜਾ ਜਾਨ। ਗੁਰਦਾਸ ਸਿੰਘ ਪੂਰਨ ਕੀਉ ਸ੍ਰੀ
ਮੁਖ ਗ੍ਰਿੰਥ ਪ੍ਰਮਾਨ। ਇਹ ਦੋਹਰਾ ਇਸ ਦੀ ਰਚਨਾ ਦਾ ਸੰਮਤ ੧੭੫੭ ਦਿੰਦਾ ਹੈ, ਪਰ ਇਸ ਅੰਦਰਲੀ ਖੋਜ
ਕੀਤਿਆਂ ਇਹ ਵਾਰ ਇਸ ਤੋਂ ਬਹੁਤ ਚਿਰ ਪਿਛੋਂ ਦੀ ਸਾਬਤ ਹੁੰਦੀ ਹੈ। ਦੇਖੋ ਇਸ ਵਾਰ ਦੀ ਪਉੜੀ ੧੯ ਦੀ
ਤੇਰਵੀਂ ਸਤਰ “ਯਹ ਬਾਰਹ ਸਦੀ ਨਿਬੇੜ ਕਰ ਗੁਰ ਫ਼ਤੇ ਬੁਲਾਈ॥” ਇਹ ਤੁਕ ਦਸਦੀ ਹੈ ਕਿ ਇਸ ਦੇ ਕਰਤਾ ਦੇ
ਸਮੇਂ ੧੨ਵੀਂ ਸਦੀ ਹਿਜਰੀ ਨਿੱਬੜ ਚੁੱਕੀ ਹੈ। ਜੋ ੧੮੪੪ ਬਿਕਰਮੀ ਬਣਦਾ ਹੈ। (ਦੇਖੋ! ਵਾਰਾਂ ਭਾਈ
ਗੁਰਦਾਸ, ਸਟੀਕ ਭਾਈ ਸਾਹਿਬ ਭਾਈ ਵੀਰ ਸਿੰਘ, ਐਡੀਸ਼ਨ ਮਾਰਚ ੨੦੦੪) ਪਰ, ਪ੍ਰਸਿੱਧ ਪੜਚੋਲਕ ਵਿਦਵਾਨ
ਡਾ: ਰਤਨ ਸਿੰਘ ਜੱਗੀ ਦਾ ਕਥਨ ਹੈ ਕਿ ਇੱਕ ਤਾਂ ਇਹ ਸਮਾਂ ਅਨੁਮਾਨਿਕ ਹੀ ਨਹੀਂ, ਸਗੋਂ ਗਿਣਤੀ ਦੀ
ਦ੍ਰਿਸ਼ਟੀ ਤੋਂ ਵੀ ਗਲਤ ਹੈ। ਦੂਜੇ, ਇਹ ਵਾਰ ਜ਼ਰੂਰੀ ਤੌਰ ਤੇ ਸਾਰੇ ‘ਸਰਬਲੋਹ’ ਗ੍ਰੰਥਾਂ ਵਿੱਚ ਸ਼ਾਮਲ
ਨਹੀ। ਤੀਜੀ ਗੱਲ ਇਹ ਹੈ ਕਿ ਸਰਬਲੋਹ ਗ੍ਰੰਥ ਆਪਣੇ ਅੰਦਰਲੇ ਪ੍ਰਮਾਣਾਂ ਦੇ ਅਧਾਰ `ਤੇ ਗੁਰੂ ਗੋਬਿੰਦ
ਸਿੰਘ ਤੋਂ ਬਾਅਦ ਦੀ ਰਚਨਾ ਸਿੱਧ ਹੁੰਦੀ ਹੈ। ਫਲਸਰੂਪ ਗੁਰਦਾਸ ਸਿੰਘ ‘ਸਰਬਲੋਹ’ ਦੇ ਉਸ ਨੁਸਖੇ ਦਾ
ਕੇਵਲ ਲਿਖਾਰੀ ਹੀ ਸਿੱਧ ਹੁੰਦਾ ਹੈ, ਜਿਸ ਵਿੱਚ ਵਿਚਾਰਾਧੀਨ ਵਾਰ ਵੀ ਸ਼ਾਮਲ ਸੀ। (ਭਾਵ, ਗੁਰਦਾਸ
ਸਿੰਘ ਵਾਰ ਦਾ ਕਰਤਾ ਨਹੀ ਹੈ) ਸਮੁੱਚੇ ਤੌਰ `ਤੇ ਇਹ ਵੀਰ ਰਸੀ ਵਾਰ ਨਾ ਭਾਈ ਗੁਰਦਾਸ ਦੀ ਰਚਨਾ ਹੈ
ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਦੇ ਕਿਸੇ ਦਰਬਾਰੀ ਕਵੀ ਦੀ। ਕਿਉਂਕਿ, ਇਤਿਹਾਸ ਤੋਂ ਉਨ੍ਹਾਂ ਦੇ
ਕਿਸੇ ਕਵੀ ਦਾ ਨਾਂ ਗੁਰਦਾਸ ਸਿੱਧ ਨਹੀ ਹੁੰਦਾ। ਇਸ ਲਈ ਇਸ ਦੇ ਰਚੈਤਾ ‘ਗੁਰਦਾਸ’ ਦਾ ਵਿਅਕਤਿਤਵ
ਸ਼ੱਕੀ ਹੈ।” (ਭਾਈ ਗੁਰਦਾਸ ਜੀਵਨ ਤੇ ਰਚਨਾ, ਪੰਨਾ ੨੭, ਪਬਲੀਕੇਸ਼ਨ ਬਿਊਰੋ ਪੰਜਬੀ ਯੂਨੀਵਰਸਿੀ
ਪਟਿਆਲਾ)
ਪੁਰਾਤਨ ਹੱਥ ਲਿਖਤੀ ਸਾਹਿਤ ਦੇ ਪ੍ਰਸਿੱਧ ਖੋਜੀ ਪ੍ਰੋ: ਪਿਆਰਾ ਸਿੰਘ ਪਦਮ
ਦਾ ਵਿਸ਼ਵਾਸ਼ ਹੈ ਕਿ ਭਾਈ ਗੁਰਦਾਸ ਜੀ ਦੀਆਂ ਕੇਵਲ ੩੮ ਵਾਰਾਂ ਹਨ। ਲੇਕਿੰਨ ਉਤਾਰਾ ਕਰਨਹਾਰੇ ਕਿਸੇ
ਕਵੀ ਨੇ ਚਾਲੀ ਬਣਾਉਣ ਲਈ ਦੋ ਵਾਰਾਂ ਹੋਰ ਜੋੜ ਦਿੱਤੀਆਂ। ਇਸ ਬਾਰੇ ਹੋਰ ਖੋਜ ਕਰਨਾ ਵੀ ਜ਼ਰੂਰੀ ਹੈ।
ਪਦਮ ਜੀ ਨੇ ਅਜੋਕੇ ਸੰਗ੍ਰਹਿ ਦੀ ਵਿਵਾਦਿਤ ੪੧ ਵਾਰ ਦਾ ਕੋਈ ਜ਼ਿਕਰ ਹੀ ਨਹੀ ਕੀਤਾ। ਭਾਈ ਵੀਰ ਸਿੰਘ
ਜੀ ਵੀ ਲਿਖਿਆ ਹੈ ਕਿ ਗਿਆਨੀ ਹਜ਼ਾਰਾ ਸਿੰਘ ਜੀ ਦੀਆਂ ਟੀਕਾ ਕੀਤੀਆਂ ਇਹ ਵਾਰਾਂ ਜਦ ਪਹਿਲੇ ਛਪੀਆਂ
ਸਨ ਤਾਂ ਇਹ ੪੧ਵੀਂ ਵਾਰ ਉਨ੍ਹਾਂ ਵਿੱਚ ਸ਼ਾਮਲ ਨਹੀ ਸੀ, ਇਹ ਇਸ ਦੀ ਚੌਥੀ ਐਡੀਸ਼ਨ ਵਿੱਚ ਜੋੜੀ ਗਈ
ਹੈ। ਸਪਸ਼ਟ ਹੈ ਕਿ ਭਾਈ ਵੀਰ ਸਿੰਘ ਜੀ, ਉਨ੍ਹਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ, ਪ੍ਰੋ: ਪਿਆਰਾ
ਸਿੰਘ ਪਦਮ ਅਤੇ ਡਾ: ਜੱਗੀ ਜੀ ਅਨੁਸਾਰ ਇਸ ਵਾਰ ਦਾ ਕਰਤਾ ਕੋਈ ਅਗਿਆਤ ਕਵੀ ‘ਗੁਰਦਾਸ’ ਹੈ, ਜਿਸ ਦਾ
ਵਿਅਕਤਿਤਵ ਸ਼ੱਕੀ ਹੈ ਅਤੇ ਨਾਮ ਭੁਲੇਖਾ ਪਾਊ ਹੈ। ‘ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦’ ਦੇ
ਸਿਰਲੇਖ ਤੋਂ ਨਿਸ਼ਚੇ ਹੁੰਦਾ ਹੈ ਕਿ ਉਹ ਗੁਰੂ ਦਾ ਸਿੱਖ ਨਹੀ, ਭਗਉਤੀ (ਕਾਲਕਾ) ਦਾ ਉਪਾਸ਼ਕ ਹੈ। ਉਸੇ
ਹੀ ਟੀਮ ਦਾ ਮੈਂਬਰ ਹੈ, ਜ੍ਹਿਨਾਂ ਨੇ ਬਚਿਤ੍ਰਨਾਟਕ, ਚਰਿਤ੍ਰੋਪਾਖਿਆਨ ਤੇ ਗੁਰਬਿਲਾਸ ਵਰਗੀਆਂ
ਰਚਨਾਵਾਂ ਰਚੀਆਂ ਹਨ। ਪਰ, ਚਲਾਕੀ ਨਾਲ ਗੁਰੂ ਦੀ ਵਾਹ ਵਾਹ ਕਰਦਾ ਹੋਇਆ ਜ਼ਹਿਰ ਨੂੰ ਖੰਡ ਵਿੱਚ ਮਿਲਾ
ਕੇ ਸਿੱਖਾਂ ਨੂੰ ਖਵਾਉਣ ਦੀ ਕੁਚਾਲ ਚੱਲ ਰਿਹਾ ਹੈ। ਪਰ, ਦੁੱਖ ਦੀ ਗੱਲ ਹੈ ਕਿ ਅਜਿਹੀ ਰਚਨਾ ਨੂੰ
ਅਧਾਰ ਬਣਾ ਕੇ ਕੁੱਝ ਲੋਕ ਗੁਰੂ ਨਾਨਕ ਵਿਚਾਰਧਾਰਾ ਦੇ ਨਿਰਮਲ ਤੇ ਨਿਰਾਲੇਪਨ ਲਈ ਜੂਝਣ ਵਾਲੇ ਨਿਧੜਕ
ਵਿਆਖਿਆਕਾਰ ਕੀਰਤਨੀਏਂ ਪ੍ਰੋ ਦਰਸ਼ਨ ਸਿੰਘ ਨੂੰ ਵੀ ਪੰਥ ਵਿਚੋਂ ਛੇਕਣ ਦੇ ਮਨਸੂਬੇ ਬਣਾ ਰਹੇ ਹਨ।
ਕੀ ਇਸ ਵਾਰ ਦੀ ਪਹਿਲੀ ਪੌੜੀ ਦੀ ਤੀਜੀ ਪੰਕਤੀ ‘ਗੁਰੁ ਸਿਮਰਿ ਮਨਾਈ ਕਾਲਕਾ
ਖੰਡੇ ਕੀ ਵੇਲਾ’ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਸੇਵਕ ਸਿੱਖ ਵਲੋਂ ਮੰਨਿਆ ਜਾ
ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਕੀ ਪਾਹੁਲ ਛਕਾਉਣ ਵੇਲੇ ਕਾਲਕਾ (ਚੰਡੀ) ਦੇਵੀ ਨੂੰ
ਮਨਾਇਆ ਸੀ? ਕਦਾਚਿਤ ਵੀ ਨਹੀ। ਕਿਉਂਕਿ, ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿ ਰਹੇ ਹਨ