ਮਾਣਸ ਖਾਣੇ ਕਰਹਿ ਨਿਵਾਜ॥
ਛੁਰੀ ਵਗਾਇਨਿ, ਤਿਨ ਗਲਿ ਤਾਗ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾ ਭਿ ਆਵਹਿ, ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰ॥ ਕੂੜ ਬੋਲਿ ਕਰਹਿ ਆਹਾਰੁ॥
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ, ਕੂੜ ਰਹਿਆ ਭਰਪੂਰਿ॥
ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਸਾਈ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ॥
ਅਭਾਖਿਆ ਕਾ, ਕੁਠਾ ਬਕਰਾ ਖਾਣਾ॥ ਚਉਕੇ ਊਪਰਿ ਕਿਸੈ ਨ ਜਾਣਾ॥
ਦੇ ਕੇ ਚਉਕਾ ਕਢੀ ਕਾਰ॥ ਉਪਰਿ ਆਏ ਬੈਠੇ ਕੁੜਿਆਰ॥
ਮਤੁ ਭਿਟੈ, ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥
ਤਨਿ ਫਿਟੈ, ਫੇੜ ਕਰੇਨਿ॥ ਮਨਿ ਜੂਠੈ, ਚੁਲੀ ਭਰੇਨਿ॥
ਕਹੁ ਨਾਨਕ, ਸਚੁ ਧਿਆਈਐ॥ ਸੁਚਿ ਹੋਵੈ ਤਾ, ਸਚੁ ਪਾਈਐ॥
ਆਸਾ ਕੀ ਵਾਰ ਮ: ੧ ਪੰਨਾ
ਇਸ ਸਲੋਕ ਵਿੱਚ ਗੁਰਦੇਵ ਪਿਤਾ ਨੇ ਪਾਖੰਡੀ ਜੀਵਨ ਦਾ ਵਿਰੋਧ ਕਰਦਿਆਂ ਸਚਿਆਰ
ਮਨੁੱਖ ਬਣਨ `ਤੇ ਜ਼ੋਰ ਦਿੱਤਾ ਹੈ। ਤੁਰਕਾਂ ਦੀ ਗ਼ੁਲਾਮੀ ਕਾਰਨ ਹਿੰਦੂ ਸਮਾਜ ਵਿੱਚ ਜੋ ਜੋ ਕਮਜ਼ੋਰੀਆਂ
ਆ ਗਈਆਂ ਸਨ, ਉਹਨਾਂ ਦਾ ਸੋਹਣਾ ਬਿਆਨ ਕੀਤਾ ਗਿਆ ਹੈ। ਗੁਰਦੇਵ ਕਥਨ ਕਰਦੇ ਹਨ ---ਕਿ ਆਦਮਖੋਰ,
ਵੱਢੀ—ਖੋਰ ਹਾਕਮ, ਨਮਾਜ਼ਾਂ ਪੜ੍ਹਦੇ ਹਨ। ਇਹਨਾਂ ਹਾਕਮਾਂ ਦੇ ਖੱਤਰੀ ਵਜ਼ੀਰ ਤੇ ਦਰਬਾਰੀ, ਜੋ ਜ਼ੁਲਮ
ਅਤੇ ਧੱਕੇ ਦੀ ਛੁਰੀ ਚਲਾਉਂਦੇ ਹਨ, ਆਪਣੇ ਗਲ਼ ਵਿੱਚ ਜਨੇਊ ਪਾ ਕੇ ਧਰਮੀ ਬਣ ਕੇ ਦਸਣ ਦਾ ਪਾਖੰਡ ਕਰ
ਰਹੇ ਹਨ। ਅਜੇਹੇ ਅਮੀਰ ਖੱਤਰੀਆਂ ਦੇ ਘਰ ਬ੍ਰਹਮਣ ਪੂਜਾ ਲਈ ਜਾਂਦੇ ਤੇ ਸੰਖ ਪੂਰਦੇ ਹਨ ਅਤੇ ਇਸ
ਤਰ੍ਹਾਂ ਜ਼ੁਲਮ ਨਾਲ ਕਮਾਏ ਹੋਏ ਪਦਾਰਥ ਛਕ ਕੇ ਬ੍ਰਹਾਮਣ ਨੂੰ ਵੀ ਧਰਮ-ਹੀਣੇ ਪਦਾਰਥਾਂ ਦੇ ਸੁਆਦ
ਆਉਂਦੇ ਹਨ। ਇਹਨਾਂ ਪਾਖੰਡੀਆਂ ਦੀ ਦਰ-ਅਸਲ ਪੂਜਾ ਹੀ ਝੂਠੀ ਹੈ ਤੇ ਇਹਨਾਂ ਦਾ ਵਪਾਰ ਵੀ ਝੂਠਾ ਹੈ।
ਇਹ ਝੂਠ ਬੋਲ ਕੇ ਆਪਣਾ ਭੋਜਨ ਜਾਂ ਰੋਜ਼ੀ ਪੈਦਾ ਕਰਦੇ ਹਨ। ਸ਼ਰਮ ਹਯਾ ਤੇ ਧਰਮ ਦਾ ਘਰ ਇਹਨਾਂ ਲੋਕਾਂ
ਤੋਂ ਬਹੁਤ ਦੂਰ ਹੈ। ਗੁਰਦੇਵ ਫਰਮਾਉਂਦੇ ਹਨ ਕਿ ਇਹਨਾਂ ਪਾਖੰਡੀਆਂ ਵਿੱਚ ਤਾਂ ਝੂਠ ਕੁੱਟ ਕੁੱਟ ਕੇ
ਭਰਿਆ ਪਿਆ ਹੈ।
ਧਰਮ ਦੇ ਨਾਂ `ਤੇ ਪਾਖੰਡ ਕਰਨ ਵਾਲੇ ਇਹ ਖੱਤਰੀ ਮੱਥੇ ਤੇ ਤਿਲਕ-ਟਿੱਕਾ
ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤ੍ਹੀ ਬੰਨ੍ਹਦੇ ਹਨ ਪਰ ਹੱਥ ਵਿੱਚ ਜ਼ੁਲਮ ਤੇ ਧੱਕੇ ਦੀ
ਛੁਰੀ ਫੜ ਕੇ ਜਗਤ ਕਸਾਈ ਬਣੇ ਪਏ ਹਨ। ਵੱਸ ਲੱਗਦੇ ਹਰ ਜੀਵ `ਤੇ ਜ਼ੁਲਮ ਕਰਦੇ ਹਨ। ਨੀਲੇ ਬਸਤਰ ਪਾ
ਕੇ ਹਾਕਮਾਂ ਦੀਆਂ ਨਜ਼ਰਾਂ ਵਿੱਚ ਕਬੂਲ ਹੁੰਦੇ ਹਨ। ਜਿਹਨਾਂ ਨੂੰ ਨਫ਼ਰਤ ਨਾਲ ਇਹ ਮਲੇਸ਼ ਆਖਦੇ ਹਨ
ਉਹਨਾਂ ਦੀ ਗ਼ੁਲਾਮੀ ਕਰਕੇ ਰੋਜ਼ੀ ਲੈਂਦੇ ਹਨ ਤੇ ਫਿਰ ਲੁਕ ਛਿੱਪ ਕੇ ਪੁਰਾਣਾਂ ਨੂੰ ਪੂਜਦੇ ਹਨ।
ਇਹਨਾਂ ਨੇ ਪਾਖੰਡ ਦੀਆਂ ਹੱਦਾਂ ਹੀ ਮੁਕਾ ਦਿੱਤੀਆਂ ਹਨ; ਇਹ ਮੁਸਲਮਾਨੀ ਰੀਤ
ਅਨੁਸਾਰ ਕਲਮਾ ਪੜ੍ਹ ਕੇ ਕੋਹਿਆ ਹੋਇਆ ਬਕਰਾ ਖਾਂਦੇ ਹਨ, ਜੋ ਮੁਸਲਮਾਨਾਂ ਦੇ ਹੱਥਾਂ ਦਾ ਤਿਆਰ ਕੀਤਾ
ਹੋਇਆ ਹੈ, ਤੇ ਦੂਜੇ ਪਾਸੇ ਲੋਕਾਂ ਨੂੰ ਇਉਂ ਕਹਿੰਦੇ ਹਨ, ਕਿ ਸਾਡੇ ਚੌਂਕੇ ਤੇ ਕੋਈ ਨਾ ਚੜ੍ਹੇ।
ਚੌਂਕਾ ਪਾ ਕੇ ਦੁਆਲੇ ਲੀਕ ਖਿੱਚਦੇ ਹਨ। ਕਿ ਇਹ ਪਵਿੱਤਰ ਤੇ ਸੱਚਾ ਅਸਥਾਨ ਬਣ ਗਿਆ ਹੈ, ਪਰ ਉਸ
ਚੌਂਕੇ ਉੱਤੇ ਇਹ ਕੂੜਿਆਰ ਜੀਵਨ ਵਾਲੇ ਪਾਖੰਡੀ ਆ ਕੇ ਬੈਠ ਜਾਂਦੇ ਹਨ। ਚੌਂਕੇ ਬਾਰੇ ਇਹ ਇਉਂ
ਕਹਿੰਦੇ ਹਨ ਕਿ ਹੋਰ ਕੋਈ ਇਸ ਵਲ ਨਾ ਆਵੇ। ਮਤਾਂ ਇਹ ਸੁੱਚਾ ਚੌਂਕਾ ਭਿਟਿਆ ਜਾਏ, ਇਹ ਸਾਡਾ ਅਨਾਜ
(ਭੋਜਨ) ਖ਼ਰਾਬ ਹੋ ਜਾਏ। ਪਰ ਆਪ ਇਹ ਅਪਵਿੱਤਰ ਤੇ ਅਸ਼ੁੱਧ ਮਨ ਨਾਲ ਬਾਹਰੋਂ ਚੂਲੀਆਂ ਭਰਦੇ ਹਨ। ਤੇ
ਸੱਚੇ ਬਣ ਬਣ ਕੇ ਦੱਸਦੇ ਹਨ। ਗੁਰਦੇਵ ਕਹਿੰਦੇ ਹਨ ਕਿ ਸੱਚੇ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ ਜੇ
ਸੱਚਾ ਪ੍ਰਭੂ ਪ੍ਰਾਪਤ ਹੋ ਜਾਏ ਤਾਂ ਹੀ ਸੁੱਚ ਹੋ ਸਕਦੀ ਹੈ। ਭਾਵ ਵਾਹਿਗੁਰੂ ਦੀ ਪਰਪਤੀ ਤੋਂ ਬਿਨਾ
ਸੁੱਚਮ ਦਾ ਕੋਈ ਅਰਥ ਨਹੀਂ।
ਇੰਜ ਕਿਹਾ ਜਾਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਦਰਸ਼ਕ ਮਨੁੱਖ ਦੀ ਰੂਪ
ਰੇਖਾ ਦਾ ਚਿੱਤਰ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ ਹੈ। ਉਹਨਾਂ ਨੇ ਇਸ ਅਰਦਸ਼ਕ ਮਨੁੱਖ ਦਾ ਨਾਂ
‘ਸਚਿਆਰ’ ਰੱਖਿਆ ਹੈ। ਡਾ: ਤਾਰਨ ਸਿੰਘ ਜੀ ਲਿਖਦੇ ਹਨ ਕਿ ‘ਸਚਿਆਰ’ ਤੋਂ ਹੀ ‘ਖਾਲਸਾ’ ਦਾ ਇੱਕ
ਲੰਬਾ ਸਫ਼ਰ ਤਹਿ ਹੁੰਦਾ ਹੈ। ਉਹ ਲਿਖਦੇ ਹਨ ਕਿ ‘ਸਚਿਆਰ’ ਸ਼ਬਦ ਦੀ ਥਾਂ `ਤੇ ਗੁਰੂ ਅੰਗਦ ਪਾਤਸ਼ਾਹ ਜੀ
‘ਆਸ਼ਕ’ ਸ਼ਬਦ ਵਰਤਦੇ ਹਨ ਤੇ ਏਸੇ ਸ਼ਬਦ ਦੀ ਥਾਂ `ਤੇ ਗੁਰੂ ਅਮਰਦਾਸ ਜੀ ‘ਭਗਤ’ ਸ਼ਬਦ ਦੀ ਵਰਤੋਂ ਕਰਦੇ
ਹਨ। ਸਚਿਆਰ ਸ਼ਬਦ ਦੀ ਥਾਂ `ਤੇ ਹੀ ਗੁਰੂ ਰਾਮਦਾਸ ਜੀ ‘ਸੇਵਕ’ ਸ਼ਬਦ ਦੀ ਵਰਤੋਂ ਕਰਦੇ ਹਨ ਤੇ ਗੁਰੂ
ਅਰਜਨ ਪਾਤਸ਼ਾਹ ਜੀ ‘ਸਿੱਖ’ ਜਾਂ ‘ਭਾਈ’ ਸ਼ਬਦ ਦੀ ਵਰਤੋਂ ਕਰਦੇ ਹਨ। ਗੁਰੂ ਤੇਗ ਬਹਾਦਰ ਜੀ ਦੀ ਬਾਣੀ
ਵਿਚੋਂ ਏਸੇ ਪਵਿੱਤਰ ਕਿਰਦਾਰ ਨੂੰ ‘ਨਰ’ ਸ਼ਬਦ ਨਾਮ ਸੰਬੋਧਨ ਕੀਤਾ ਗਿਆ ਮਿਲਦਾ ਹੈ। ਗੁਰੂ ਗੋਬਿੰਦ
ਸਿੰਘ ਜੀ ਨੇ ਏਸੇ ਸ਼ਬਦ ਦੀ ਥਾਂ `ਤੇ ਖਾਲਸਾ ਸ਼ਬਦ ਵਰਤਿਆ ਹੈ। ਗੱਲ ਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ
ਸਾਰੀ ਦੁਨੀਆਂ ਨੂੰ ‘ਸਚਿਆਰ’ ਮਨੁੱਖ ਬਣਨ ਦਾ ਹੋਕਾ ਦਿੱਤਾ ਹੈ। ਸਿਰੀ ਮਾਨ ਗਿਆਨੀ ਹਰਭਜਨ ਸਿੰਘ ਜੀ
ਯੂ. ਐਸ. ਏ. ਵਾਲੇ ਕਹਿੰਦੇ ਹੁੰਦੇ ਸਨ ਕਿ ਜਦੋਂ ਵੀ ਗੁਰਬਾਣੀ ਦੇ ਕਿਸੇ ਸ਼ਬਦ ਦੇ ਅਰਥ ਕਰਨੇ ਹੋਣ
ਤਾਂ ਓਦੋਂ ‘ਸਚਿਆਰ’ ਸ਼ਬਦ ਤੇ ‘ਇਕ ਪਰਮਾਤਮਾ’ ਨੂੰ ਸਾਹਮਣੇ ਰੱਖਣਾ ਪਏਗਾ ਤਾਂ ਹੀ ਗੁਰਬਾਣੀ ਅਰਥਾਂ
ਦੀ ਸਮਝ ਆ ਸਕਦੀ ਹੈ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਉਪਰੰਤ ਆਮ ਕਰਕੇ ਗੁਰਦੁਆਰਿਆਂ
ਦਾ ਪ੍ਰਬੰਧ ਨਿਰਮਲੇ, ਉਦਾਸੀ ਅਤੇ ਕਈ ਹੋਰ ਸਰਕਾਰੀ ਹੱਥ ਠੋਕਿਆਂ ਦੇ ਹੱਥਾਂ ਚਲਾ ਗਿਆ, ਜਿਹਨਾਂ ਨੇ
ਗੁਰਬਾਣੀ ਵਿਚਾਰ ਤੇ ਸਿੱਖ ਸਿਧਾਂਤ ਨੂੰ ਓਹਲੇ ਕਰਕੇ ਆਪਣੀ ਮਨਮਤ ਦਾ ਪੂਰਾ ਪੂਰਾ ਡੰਕਾ ਵਜਾਇਆ।
ਸਿੰਘਾਂ ਨੂੰ ਲੰਬਾ ਸਮਾਂ ਜੰਗਲ਼ਾਂ ਵਿੱਚ ਰਹਿਣ ਪਿਆ, ਜਿਸ ਕਰਕੇ ਇਹਨਾਂ ਸਿੰਘਾਂ ਨੇ ਇਤਿਹਾਸ ਬਣਾਇਆ
ਤਾਂ ਜ਼ਰੂਰ ਪਰ ਲਿਖਿਆ ਨਾ ਜਾ ਸਕਿਆ। ਬ੍ਰਹਾਮਣ ਪੁਜਾਰੀ ਨੇ ਮਹਾਤਮਾ ਬੁੱਧ ਦੇ ਧਰਮ ਵਾਂਗ ਸਿੱਖੀ
ਵਿੱਚ ਕਾਂਜੀ ਘੋਲਣ ਲਈ ‘ਗੁਰ-ਬਿਲਾਸ ਪਾਤਸ਼ਾਹੀ ਛੇਵੀਂ’ ਵਰਗੀਆਂ ਪੁਸਤਕਾਂ ਹੋਂਦ ਵਿੱਚ ਲਿਆਂਦੀਆਂ
ਤੇ ਸਿੱਖੀ ਦੇ ‘ਸਚਿਆਰ’ ਦਰੱਖਤ ਦੀਆਂ ਜੜ੍ਹਾਂ ਵਿੱਚ ਤੇਲ ਪਾ ਕੇ ਜੜ੍ਹੋਂ ਹੀ ਪੁੱਟਣ ਦਾ ਤਹੱਯੀਆ
ਕਰ ਲਿਆ। ਸਿੱਖੀ ਦਰਵਾਜ਼ੇ ਨੂੰ ਮਹੰਤਾਂ ਰੂਪੀ ਸਿਉਂਕ ਚੰਗੀ ਤਰ੍ਹਾਂ ਖਾ ਗਈ ਸੀ। ਸਿਉਂਕ ਖਾਧਾ
ਦਰਵਾਜ਼ਾ ਸ਼੍ਰੋਮਣੀ ਕਮੇਟੀ ਦੇ ਰੂਪ ਵਿੱਚ ਬਦਲਿਆ ਗਿਆ, ਸ਼੍ਰੋਮਣੀ ਕਮੇਟੀ ਥੋੜ੍ਹਾ ਚੰਗਾ ਕੰਮ ਕਰਨ
ਕਰਕੇ ਆਲਸ ਦੀ ਨਿੰਦਰਾ ਵਿੱਚ ਚਲੀ ਗਈ ਭਾਵ ਆਪਣੀ ਪੂਰੀ ਜ਼ਿੰਮੇਵਾਰੀ ਨੂੰ ਨਾ ਸਮਝਿਆ ਤੇ ਸਿੱਖੀ
ਪਰਚਾਰ ਵਿੱਚ ਇੱਕ ਖੜੋਤ ਪੈਦਾ ਹੋ ਗਈ। ਸਿੱਖੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਲ ਨਜ਼ਰ ਮਾਰੀ ਜਾਏ
ਤਾਂ ਮੌਜੂਦਾ ਦੌਰ ਵਿੱਚ ਸਭ ਤੋਂ ਵੱਧ ਖ਼ੁਦਗ਼ਰਜ਼ੀ ਵਾਲੇ ਪ੍ਰਬੰਧਕ ਤੇ ਪੁਜਾਰੀ ਨਜ਼ਰ ਆਉਣਗੇ। ਇਸ ਖਲਾਅ
ਵਿੱਚ ਉਹਨਾਂ ਲੋਕਾਂ ਦਾ ਪੂਰਾ ਦਾਅ ਲੱਗ ਗਿਆ ਜੋ ਬੜੇ ਚਿਰ ਤੋਂ ਇਸ ਉਡੀਕ ਵਿੱਚ ਬੈਠੇ ਹੋਏ ਸਨ ਕਿ
ਕਦੋਂ ਸਿੱਖੀ ਸਿਧਾਂਤ ਵਿੱਚ ਕਾਂਜੀ ਘੋਲ਼ੀ ਜਾਏ। ਕਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਾਣੀ ਨੂੰ
ਆਪਣੀ ਮਤ ਅਨੁਸਾਰ ਪੇਸ਼ ਕੀਤਾ ਜਾਏ। ਸਿੱਖ ਕੌਮ ਦੇ ਅਗੂਆਂ ਦੀ ਖ਼ੁਦਗ਼ਰਜ਼ੀ ਤੇ ਅਵੇਸਲੇ--ਪਨ ਕਰਕੇ ਵੱਖ
ਵੱਖ ਪਰਕਾਰ ਦੀਆਂ, ਕਈ ਕਈ ਧਰਮਿਕ ਡੇਰਿਆਂ ਦੇ ਰੂਪ ਦੀਆਂ ਦੁਕਾਨਾਂ ਖੁਲ੍ਹ ਗਈਆਂ ਹਨ। ਕਿਸੇ ਡੇਰੇ
ਦੀ ਮਰਯਾਦਾ ਆਪਸ ਵਿੱਚ ਥੋੜ੍ਹੀ ਬਹੁਤੀ ਵੀ ਨਹੀਂ ਰਲ਼ਦੀ, ਇਹਨਾਂ ਦੀ ਆਪਸ ਵਿੱਚ ਅੰਦਰ-ਖਾਤੇ ਪੂਰੀ
ਪੂਰੀ ਖਹਿਬਾਜ਼ੀ ਚੱਲਦੀ ਰਹਿੰਦੀ ਹੈ ਪਰ ਜੇ ਸਿੱਖੀ ਸਿਧਾਂਤ ਦੀ ਕੋਈ ਵਿਦਵਾਨ ਗੱਲ ਕਰਦਾ ਹੈ ਤਾਂ ਇਹ
ਸਾਰੇ ਭੂੰਡਾਂ ਦੀ ਖੱਖਰ ਵਾਂਗ ਇੱਕ ਦਮ ਝੱਪਟ ਕੇ ਪੈ ਜਾਂਦੇ ਹਨ ਕਿ ਅੱਗੋਂ ਕੋਈ ਵੀ ਵਿਦਵਾਨ ਇਹਨਾਂ
ਦੇ ਖਿਲਾਫ ਜਾਣ ਦੀ ਹਿੰਮਤ ਨਾ ਕਰ ਸਕੇ।
੧੮੮੧ ਦੀ ਮਰਦਮ ਸ਼ੁਮਾਰੀ ਦੀ ਰਿਪੋਰਟ ਅਨੁਸਾਰ ਅਨੁਸਾਰ ਇੱਕ ਕ੍ਰੋੜ ਸਿੱਖਾਂ
ਦੀ ਅਬਾਦੀ ਤੋਂ ਕੇਵਲ ਸਤਾਰ੍ਹਾਂ ਕੁ ਲੱਖ ਹੀ ਸਿੱਖ ਰਹਿ ਗਏ ਸਨ, ਕਿਉਂ ਕਿ ਸਿੱਖੀ ਦਾ ਸਿੱਕੇ ਬੰਦ
ਕੋਈ ਵੀ ਪਰਚਾਰ ਨਹੀਂ ਹੋਇਆ। ਜਿਹੜੇ ਸਿੱਖ ਰਹਿ ਗਏ ਉਹਨਾਂ ਦੀ ਵੀ ਵੱਖੋ ਵੱਖਰੀ ਰਹਿਤ ਮਰਯਾਦਾ ਹੋ
ਗਈ, ਜਿਸ ਦੇ ਫ਼ਲ਼ਸਰੂਪ ਵੀਹਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ‘ਭਾਈ’ ਸ਼ਬਦ ਦੀ ਥਾਂ `ਤੇ ਭੋਲ਼ੀ ਜੰਤਾ
ਨੂੰ ਭੁਲੇਖੇ ਵਿੱਚ ਪਾਉਣ ਲਈ ‘ਸੰਤ’ ਸ਼ਬਦ ਦੀ ਵਰਤੋਂ ਦਾ ਜਨਮ ਹੋ ਗਿਆ। ੧੮੭੩ ਈਸਵੀ ਨੂੰ ਸਿੱਖੀ
ਭਵਨਾ ਤੇ ਗੁਰਬਾਣੀ ਦੀ ਡੂੰਘੀ ਸੋਚ ਰੱਖਣ ਵਾਲੇ ਨਾਮੀ ਸਿੱਖਾਂ ਨੇ ‘ਸਿੰਘ ਸਭਾ’ ਨੂੰ ਹੋਂਦ ਵਿੱਚ
ਲਿਆਂਦਾ। ਪੁਜਾਰੀ ਦੇ ਸੂਲ਼ ਉੱਠਣੇ ਸ਼ੁਰੂ ਹੋ ਗਏ ਤੇ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਸਿੰਘ ਸਭਾ
ਲਹਿਰ ਸਿੰਘ ਉੱਤੇ ਤੁਗ਼ਲਕੀ ਕੁਹਾੜਾ ਚਲਾਉਂਦਿਆਂ ਹੋਇਆਂ, ਪੰਥਕ ਵਿਦਵਾਨ ਅਗੂਆਂ ਨੂੰ, ਇਹਨਾਂ ਨੇ
ਆਪਣੇ ਪੂਜਾ ਵਾਲੇ ‘ਪੰਥ’ ਵਿਚੋਂ ਖਾਰਜ ਕਰਨ ਦਾ ਐਲਾਨ ਕਰ ਦਿੱਤਾ। ਪਰ ਇਹ ਕਾਰਵਾਂ ਰੁਕਿਆ ਨਾ ਤੇ
ਅੱਗੇ ਵੱਧਦਾ ਹੀ ਗਿਆ, ਜਿਸ ਦੇ ਫ਼ਲਸਰੂਪ ਸਿੱਖੀ ਵਿੱਚ ਸਿਧਾਂਤਕ ਵਿਚਾਰਾਂ ਵਾਲੇ ਵਿਦਵਾਨ ਪੈਦਾ ਹੋ
ਗਏ।
ਪੁਜਾਰੀ ਨਵੇਂ ਸਿਰੇ ਤੋਂ ਲਾਮਬੰਦ ਹੋ ਗਏ ਤੇ ਨਿਤ ਨਵੇਂ ਤਜਰਬੇ ਕਰਨ ਲੱਗਾ
ਕਿ ਸਿੱਖ ਕੌਮ ਨੂੰ ਗੁਰਬਾਣੀ ਦੁਆਰਾ ਹੀ ਗੁਰਬਾਣੀ ਨਾਲੋਂ ਕਿਵੇਂ ਦੂਰ ਲਿਜਾਇਆ ਜਾ ਸਕੇ, ਤਾਂ ਕਿ
ਮੇਰੀ ਪੂਜਾ ਹਮੇਸ਼ਾਂ ਲਈ ਬਰਕਰਾਰ ਰਹੇ। ਕਈ ਤਜਰਬੇ ਸਾਧਾਂ ਦੇ ਬਹੁਤ ਹੀ ਰਾਸ ਆਏ। ਇੱਕ ਤਜਰਬਾ ਹੋਰ
ਕੀਤਾ ਕਿ ਸਿੱਖ ਕੌਮ ਨੂੰ ਗੁਰਬਾਣੀ ਵਿਚਾਰ ਨਾਲੋਂ ਕਿਵੇਂ ਤੋੜਿਆ ਜਾਏ, ਇਹਨਾਂ ਦੇ ਸ਼ਾਤਰ ਦਿਮਾਗ਼ ਨੇ
ਕੰਮ ਕੀਤਾ ਕਿ ਸਿੱਖ ਕੌਮ ਨੂੰ ਕੇਵਲ ਗਿਣਤੀ ਦੇ ਪਾਠਾਂ, ਗੁਰਬਾਣੀ ਦੇ ਸਿਰੀ ਅਖੰਡ-ਪਾਠਾਂ ਦੀਆਂ
ਲੜੀਆਂ, ਕੀਰਤਨ ਦਰਬਾਰਾਂ ਦੀ ਚਮਕ, ਨਗਰ ਕੀਰਤਨਾਂ ਦੀ ਧੂੜ, ਦਿਖਾਵੇ ਦੇ ਜਾਪ-ਸਮਾਧੀਆਂ ਜਾਂ ਮਾਲ਼ਾ
ਦੇ ਮਣਿਕਿਆਂ ਵਿੱਚ ਕੌਮ ਨੂੰ ਉਲ਼ਝਾਅ ਦਿੱਤਾ ਜਾਏ, ਜਿਸ ਨਾਲ ਇਹਨਾਂ ਦਾ ਆਪੇ ਹੀ ਬੌਧਿਕ ਵਿਕਾਸ
ਰੁੱਕ ਜਾਏਗਾ, ਮੁੜ ਕਿਸੇ ਦੀ ਦਲੀਲ ਸੁਣਨਗੇ ਹੀ ਨਹੀਂ ਸਗੋਂ ਆਪਸ ਵਿੱਚ ਝਗੜਿਆ ਕਰਨਗੇ। ਜਿਸ ਮਨੁੱਖ
ਵਿਚੋਂ, ਪਰਵਾਰ ਵਿਚੋਂ, ਸਮਾਜ ਵਿਚੋਂ, ਦੇਸ਼ ਵਿਚੋਂ ਵਿਚਾਰ ਵਾਲਾ ਮੁੱਦਾ ਖ਼ਤਮ ਹੋ ਜਾਏ ਉਹਨਾਂ
ਸਾਰਿਆਂ ਦਾ ਬੌਧਿਕ ਵਿਕਾਸ ਰੁਕ ਜਾਂਦਾ ਹੈ ਤੇ ਉਹ ਕਦੇ ਵੀ ਤਰੱਕੀ ਦੇ ਰਾਹ `ਤੇ ਨਹੀਂ ਪੈ ਸਕਦੇ।
“ਆਫ਼ਰੀਂ” ਉਸ ਬੰਦੇ ਦੇ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੇਵਲ ਇੱਕ
ਬਾਣੀ ‘ਸੁਖਮਨੀ’ ਦੀ ਚੋਣ ਕੀਤੀ ਕੇ ਸਿਰਫ ਇਸ ਦਾ ਪਾਠ ਕਰਨ ਨਾਲ ਹੀ ਤੁਹਾਨੂੰ ਸਾਰੇ ਜਹਾਨ ਦੇ ਸੁੱਖ
ਹੀ ਨਹੀਂ ਪ੍ਰਾਪਤ ਹੋਣਗੇ ਸਗੋਂ ਬਹਿਸ਼ਤ ਵਿੱਚ ਵੀ ਤੁਹਾਡੀ ਸੀਟ ਰਿਜ਼ਰਵ ਹੋ ਜਾਏਗੀ। ਹਰ ਪਰਕਾਰ ਦੇ
ਕੀਤੇ ਹੋਏ ਪਾਪਾਂ ਤੋਂ ਛੁਟਕਾਰਾ ਮਿਲ ਜਾਏਗਾ। ਇਸ ਮਹਾਨ ਤੇ ਪਵਿੱਤਰ ਬਾਣੀ ਵਿੱਚ ਸੰਤ, ਸਾਧ ਤੇ
ਬ੍ਰਹਮ ਗਿਆਨੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਇਹਨਾਂ ਦੇ ਬਹੁਤ ਹੀ ਫਿੱਟ ਬੈਠੀ। ਸੰਤ ਦੀ
ਨਿੰਦਿਆ ਸੰਤ ਦੀ ਵਡਿਆਈ ਨੂੰ ਇਹਨਾਂ ਸਾਧਾਂ ਨੇ ਆਪਣੇ ਉੱਤੇ ਆਪੇ ਹੀ ਢੁਕਾਅ ਕੇ ਲੋਕਾਂ ਨੂੰ ਇਹ
ਦੱਸਣ ਵਿੱਚ ਸਫਲ ਹੋ ਗਏ ਕਿ ਜੋ ਸੁਖਮਨੀ ਵਿੱਚ ਸੰਤ, ਸਾਧ ਜਾਂ ਬ੍ਰਹਮ ਗਿਆਨੀ ਸ਼ਬਦ ਆਇਆ ਹੈ, ਉਹ
ਕੇਵਲ ਸਾਡੇ ਲਈ ਹੀ ਆਇਆ ਹੈ। ਸਾਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ `ਤੇ ਕੋਈ ਵੀ ਇਤਰਾਜ਼ ਨਹੀਂ
ਹੈ ਬਾਣੀ ਪੜ੍ਹਨੀ ਅਤੇ ਵਿਚਾਰਨੀ ਚਾਹੀਦੀ ਹੈ ਪਰ ਕੇਵਲ ਇੱਕ ਬਾਣੀ ਨੂੰ ਹੀ ਸੁੱਖਾਂ ਦੀ ਮਨੀ ਸਮਝ
ਕੇ ਪਾਠ ਕਰਨਾ ਬਾਕੀ ਬਾਣੀ ਦੀ ਮਹਾਨਤਾ ਨੂੰ ਘਟਾਉਣ ਦੇ ਤੁੱਲ ਹੈ। ਸੁਖਮਨੀ ਬਾਣੀ ਸਬੰਧੀ ਇਹਨਾਂ
ਡੇਰਿਆਂ ਨੇ ਗ਼ਲਤ ਪ੍ਰੰਪਰਾਵਾਂ ਕਾਇਮ ਕੀਤੀਆਂ ਹੋਈਆਂ ਹਨ ਜੋ ਗੁਰਬਾਣੀ ਹੀ ਨਹੀਂ ਸਗੋਂ ਸੁਖਮਨੀ
ਵਿਚਲੇ ਸਿਧਾਂਤ ਤੇ ਵੀ ਸਹੀ ਨਹੀਂ ਉੱਤਰਦੀਆਂ ਉਹ ਜ਼ਰੂਰ ਸੋਚਣ ਲਈ ਮਜ਼ਬੂਰ ਕਰਦੀਆਂ ਹਨ।
ਲੁਧਿਆਣੇ ਸ਼ਹਿਰ ਮੇਰੇ ਮਿੱਤਰ ਦੇ ਘਰ ਨਾਮ ਧਰੀਕ ਸਾਧ ਉਹਨਾਂ ਦੀ ਬੋਲੀ ਵਿੱਚ
ਬਾਬਾ ਜੀ ਬ੍ਰਹਮ ਗਿਆਨੀ ਮਹਾਂਰਾਜ ਜੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਸੀ। ਵਾਜਾ ਤੇ ਚਿਮਟਾ ਵਜਾਉਣ
ਦੀ ਕਲਾ ਆਮ ਆਦਮੀ ਤੇ ਵਾਹਵਾ ਪ੍ਰਭਾਵ ਪਾ ਰਹੀ ਸੀ। ਬਾਬਾ ਜੀ ਕਦੇ ਅੱਖਾਂ ਮੁੰਦ ਲੈਣ ਤੇ ਕਦੇ ਕਦੇ
ਅੱਖਾਂ ਖੋਹਲ ਕੇ ਸ਼ਰਧਾਲੂਆਂ ਵਲ ਵੀ ਵੇਖ ਲੈਣ ਕਿ ਮੇਰੇ ਜਾਦੂ ਦੇ ਤੀਰ ਸਹੀ ਟਿਕਾਣੇ `ਤੇ ਬੈਠ ਰਹੇ
ਹਨ ਜਾਂ ਨਹੀਂ। ਬਾਬਾ ਜੀ ਕਥਾ ਕਰ ਰਹੇ ਹਨ, “ਕਿ ਭਾਈ ਇਸ ਕਲਜੁੱਗ ਦੇ ਜ਼ਮਾਨੇ ਵਿੱਚ ਵੱਡੇ ਮਹਾਂਰਾਜ
ਜੀ ਕਿਹਾ ਕਰਦੇ ਸੀ। ਕਿ ਭਾਈ ਸੁਖਮਨੀ ਸਾਹਿਬ ਜੀ ਦੀਆਂ ਚੌਵ੍ਹੀ ਅਸਟਪਦੀਆਂ ਹਨ, ਚੌਵ੍ਹੀ ਸਲੋਕ ਹਨ
ਤੇ ਚੌਵੀ ਹਜ਼ਾਰ ਹੀ ਅੱਖਰ ਹਨ। ਭਾਈ ਸਾਡੇ ਸਵਾਸ ਵੀ ਚੌਵੀ ਹਜ਼ਾਰ ਹੀ ਹਨ, ਇਸ ਲਈ ਜਿਹੜਾ ਵੀ ਇੱਕ
ਵਾਰੀ ਸੁਖਮਨੀ ਦਾ ਪਾਠ ਕਰੇਗਾ ਉਸ ਦੇ ਚੌਵੀ ਹਜ਼ਾਰ ਹੀ ਸਵਾਸ ਸਫ਼ਲ ਹੋ ਜਾਣਗੇ। ਭਾਈ ਘੋਰ ਕਲਜੁੱਗ ਦਾ
ਜ਼ਮਾਨਾ ਆ ਗਿਆ ਹੈ, ਆਹ ਅੱਜ-ਕੱਲ੍ਹ ਦੇ ਪਾੜ੍ਹੇ ਜੋ ਬਹੁਤੇ ਕੜ੍ਹ ਗਏ ਹਨ ਇਹਨਾਂ ਗੱਲਾਂ ਨੂੰ ਨਹੀਂ
ਮੰਨਦੇ। ਇਹਨਾਂ ਨੂੰ ਭਲਾ ਕੋਈ ਬੰਦਾ ਪੁੱਛੇ ਕਿ ਭਾਈ ਵੱਡੇ ਮਹਾਂਰਾਜ ਜੀ ਕਿਹੜੇ ਪੜ੍ਹੇ ਸਨ? ਉਹ
ਕਿਹੜੇ ਸਕੂਲ ਗਏ ਸਨ? ਉਹ ਤਾਂ ਭਾਈ ਬ੍ਰਹਮ ਅਵਸਥਾ ਨੂੰ ਪਾਹੁੰਚੇ ਹੋਏ ਸਨ, ਇਹ ਪਹੁੰਚ ਕੇ ਦੱਸਣ
ਖਾਂ ਜ਼ਰਾ, ਭਾਈ ਇਹਨਾਂ ਪਾੜ੍ਹਿਆਂ ਨੂੰ ਅੰਦਰ ਦੀਆਂ ਗੱਲਾਂ ਦਾ ਕੀ ਪਤਾ ਹੈ”। ਆਪੇ ਘੜ੍ਹੇ
ਸਿਧਾਂਤਾਂ ਅਨੁਸਾਰ ਬਾਬਾ ਜੀ ਅੱਗੇ ਪ੍ਰਵਚਨ ਕਰ ਰਹੇ ਸੀ, ਕਿ, “ਜਿਹੜਾ ਇੱਕ ਮਹੀਨਾ ਸੁਖਮਨੀ ਦਾ
ਪਾਠ ਕਰੇਗਾ ਉਸ ਨੂੰ ਇੱਕ ਸਿਰੀ ਅਖੰਡਪਾਠ ਦਾ ਫ਼ਲ਼ ਮਿਲੇਗਾ। ਜਿਹੜਾ ਪੰਜਾਹ ਸੁਖਮਨੀ ਦੇ ਪਾਠ ਕਰੇਗਾ
ਉਸ ਨੂੰ ਦੋ ਸਿਰੀ ਅਖੰਡ-ਪਾਠਾਂ ਦਾ ਮਹਾਤਮ ਮਿਲੇਗਾ”। ਕਥਾ ਦੇ ਉਪਰੰਤ ਕੁਦਰਤੀ ਬਾਬਾ ਜੀ ਨਾਲ
ਮਿਲਣੀ ਹੋ ਗਈ ਬਾਬਾ ਜੀ ਨੂੰ ਪੁੱਛਿਆ, “ਕਿ ਬਾਬਾ ਜੀ ਜੋ ਆਪ ਜੀ ਨੇ ਪ੍ਰਵਚਨ ਕੀਤੇ ਹਨ ਉਹ
ਗੁਰਬਾਣੀ ਦੀ ਕਸਵੱਟੀ `ਤੇ ਪੂਰੇ ਉੱਤਰਦੇ ਹਨ”। ਬਾਬਾ ਜੀ, ਗੁਰਬਾਣੀ ਦਾ ਤਾਂ ਪਵਿੱਤਰ ਵਾਕ ਹੈ