ਪਿਛਲੇ ਦਿਨੀਂ (23 ਫਰਵਰੀ 2008) ਸੈਕਰਾਮੈਂਟੋ ਸਿੱਖ ਸੋਸਾਈਟੀ, ਦਮਦਮੀ
ਟਕਸਾਲ ਅਤੇ ਖਾਲਸਾ ਅਲਾਇੰਸ ਵਲੋਂ ਕਰਵਾਏ ਗਏ ‘ਸ੍ਰੀ ਦਸਮ ਗ੍ਰੰਥ ਸਾਹਿਬ’ ਬਾਰੇ ਅੰਤਰ ਰਾਸ਼ਟਰੀ
ਸੈਮੀਨਾਰ ਵਿੱਚ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸਵਿੰਦਰ ਸਿੰਘ ਜੀ ਨੇ ਜਿਥੇ ਪਿਆਰਾ ਸਿੰਘ ਪਦਮ
ਦੇ ਇਨ੍ਹਾਂ ਸ਼ਬਦਾਂ ਦੀ ਪ੍ਰੋੜਤਾ ਕੀਤੀ, “ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ
ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿੱਚ ਕਿਤੇ ਕਿਤੇ ਮਰਦਾਂ ਦੀ
ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾ ਹਨ ਜੋ ਕਿ
ਥਾਂ-ਥਾਂ ਆਏ ਹਵਾਲਿਆਂ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ 16,
21, 22, 23, ਆਦਿ। 15 ਨੰਬਰ ਕੀਰਤਪੁਰ ਦਾ ਹੈ”। (ਦਸਮ ਗ੍ਰੰਥ ਦਰਸ਼ਨ, ਪੰਨਾ 125) ਉਥੇ ਆਪਣੀ ਖੋਜ
ਸਰੋਤਿਆਂ ਨਾਲ ਸਾਝੀ ਕਰਦਿਆਂ ਕਿਹਾ:
“ਸੋ ਥੋੜਾ ਜੇਹਾ ਜਿਕਰ ਮੈ ਚਤ੍ਰਿਰਾਂ ਦੇ ਬਾਰੇ ਕਹਾਂ, ਸਮਾਂ ਮੇਰਾ ਸੰਪੂਰਣ
ਹੋਣ ਵਾਲਾ ਥੋੜੇ ਜੇਹੇ ਮਿੰਟ ਰਹਿੰਦੇ ਨੇ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ
ਚਤ੍ਰਿਰਾ ਦੇ ਬਾਰੇ ਗਲ ਕਰਦੇ ਨੇ ਕੇ ਮਹਾਰਾਜ ਨੇ ਖੁਲੇ ਬਚਨ ਕੀਤੇ ਨੇ, ਸਾਧ ਸੰਗਤ ਗੁਰੂ ਗੋਬਿੰਦ
ਸਿੰਘ ਮਹਾਰਾਜ ਨੇ ਜਿਹੜੇ ਚਤ੍ਰਿਰ ਲਿਖੇ ਨੇ, ਉਹਦੇ ਵਿੱਚ ਮੇਰੇ ਗਰੂ ਗੋਬਿੰਦ ਸਿੰਘ ਨੇ ਆਪਣਾ
ਚਤ੍ਰਿਰ ਲਿਖਿਆ ਸਾਧ ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ, ਗੁਰੂ ਗੋਬਿੰਦ ਸਿੰਘ ਦਾ ਅਨੂਪ ਕੌਰ
ਦਾ ਚਤ੍ਰਿਰ ਕਿੱਦਾ ਆ ਗਿਆ ਉਹਦੇ ਵਿਚ? , ਇਸ ਕਰਕੇ ਆਪ ਲਿਖੇ ਨੇ। ਅਨੂਪ ਕੌਰ ਨੇ ਗੁਰੂ ਗੋਬਿੰਦ
ਸਿੰਘ ਮਹਾਰਾਜ ਨੂੰ ਛੱਲ਼ਣ ਦੀ ਕੋਸ਼ਿਸ਼ ਕੀਤੀ। ਕੇ ਗੁਰੂ ਮਹਾਰਾਜ ਬੜਾ ਬਲੀ ਯੋਧਾ, ਮੈ ਛਲ਼ ਕੇ
ਵਿਖਾਉਨੀ ਆਂ ਔਰ ਉਹ ਇੱਕ ਬੰਦੇ ਦਾ ਰੂਪ ਧਾਰ ਕੇ, ਜੋਗੀ ਬਣ ਕੇ, ਆਪਣੇ ਨਾਲ ਚੇਲੇ-ਚਾਟੜੇ ਬਣਾ ਕੇ,
ਇੱਕ ਆਪਣੇ ਆਪ ਵਿੱਚ ਜੋਗੀ ਮਹਾਤਮਾ ਬਣਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ
ਮਹਾਰਾਜ ਸਾਡੇ ਗੁਰੁ ਨੇ ਤੁਹਾਡੇ ਨਾਲ ਬਚਨ ਬਿਲਾਸ ਕਰਨੇ ਨੇ, ਗੁਰੂ ਜਾਣੀ ਜਾਣ ਸਨ, ਪਤਾ ਸੀ ਕੀ ਹੈ
ਛਲ਼ ਹੈ ਧੋਖਾ ਹੈ, ਸਭ ਕੁੱਝ ਜਾਣਦੇ ਨੇ, ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੋਈ ਜਤਨ ਤਾਂ ਕਰਨਾ ਸੀ
ਨਾ …. । ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਬੂਲ ਕੀਤਾ, ਗੁਰੁ ਸਾਹਿਬ ਜੀ ਦੇ ਨਾਲ ਉਸਨੇ ਇਕੱਲੀ
ਨੇ, ਜੋਗੀ ਦੇ ਰੂਪ ਵਿੱਚ ਕਹਿਣ ਲੱਗੀ ਜੀ ਤੁਹਾਡੇ ਇਕੱਲਿਆਂ ਦੇ ਨਾਲ ਮੈ ਬਚਨ ਕਰਨੇ, ਗੁਰੁ ਸਾਹਿਬ
ਕਹਿੰਦੇ ਕੋਈ ਗੱਲ ਨਹੀਂ। ਇਕੱਲਿਆਂ ਨਾਲ ਹੋਣ ਕਰਕੇ ਜਦੋ ਹਜੂਰ ਨਾਲ ਬਚਨ ਕੀਤੇ ਉਸ ਨੇ ਆਪਣੇ ਛੱਲ਼
ਗੁਰੂ ਸਾਹਿਬ ਤੇ ਬਰਤਾਉਣ ਦੀ ਕੋਸ਼ਿਸ਼ ਕੀਤੀ, ਗੁਰੂ ਸਾਹਿਬ ਨੇ ਸਪੱਸ਼ਟ ਲਿਖਿਆ, ਸਾਧ ਸੰਗਤ, ਜੇ ਸਿੱਖ
ਹੋ ਕਰਕੇ ਗੁਰੂ ਨੂੰ ਲੁਕਾਵੇ ਤੇ ਜੇਹੜਾ ਸਿੱਖ ਸਿੱਖ ਨਹੀ, ਤੇ ਫੇਰ ਜੇਹੜਾ ਗੁਰੂ ਹੋ ਕਰਕੇ ਸਿੱਖ
ਦੀ ਪੈਜ ਨਾ ਰੱਖੇ ਤੇ ਸਹੀ ਉਪਦੇਸ਼ ਨਾ ਦੇਵੇ ਫਿਰ ਉਹ ਗੁਰੂ ਵੀ ਪੂਰਾ ਨਹੀਂ। ਇਸ ਲਈ ਸਾਹਿਬ ਗੁਰੂ
ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਸ ਨੇ ਜਦੋ ਫੇਰ ਸਾਨੂੰ ਪ੍ਰੇਰਿਆ, ਅਸੀ ਉਸ ਨੂੰ ਮਨ੍ਹਾਂ
ਕੀਤਾ, ਉਸ ਨੇ ਅਨੇਕ ਪ੍ਰਕਾਰ ਦੀਆ ਟਾਂਚਾ ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ
ਸੂਰਮਾ ਅਖਵਾਉਨਾ ਜਾਂ ਮੇਰੀ ਲੱਤ ਥੱਲੋਂ ਲ਼ੰਘ ਜਾਹ ਨਹੀਂ ਤੇ ਮੇਰੀ ਗੱਲ਼ ਮੰਨਲਾ। ਮੈ ਇੱਥੇ ਬੇਨਤੀ
ਕਰਾ, ਜੇਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੱਰਥ ਸਤਿਗੁਰ ਨੂੰ ਜਰਾ ਸਮਝਣ ਦੀ ਕੋਸ਼ਿਸ਼ ਕਰੀਏ।
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਦੋ ਚਾਰ ਸਹਿਬਜ਼ਾਦੇ ਹੋ ਗਏ, ਜਦੋ ਸਾਡੇ ਪੰਥ ਮਾਤਾ
ਸਾਹਿਬ ਕੌਰ ਜੀ ਦਾ ਡੋਲਾ ਆਇਆ, ਤੇ ਅਰਜ ਕੀਤੀ ਸਤਿਗੁਰ ਜੀ ਅਸੀਂ ਇਹ ਬਚਪਨ ਤੋਂ ਲੈ ਕਰਕੇ, ਆਪ ਜੀ
ਵਾਸਤੇ ਹੀ ਇਸ ਦੀ ਪ੍ਰਵਰਿਸ਼ ਹੋਈ ਹੈ, ਇਹ ਆਪ ਜੀ ਦੀ ਮਹਿਲ ਹੈ, ਇਸ ਨੂੰ ਸਾਰੇ ਲੋਕ ਮਾਤਾ ਕਹਿ ਕੇ
ਪੂਜਦੇ, ਨਮਸ਼ਕਾਰਾਂ ਕਰਦੇ ਨੇ, ਕ੍ਰਿਪਾ ਕਰਕੇ ਇਹ ਡੋਲ਼ਾ ਕਬੂਲ ਕਰੋ ਤੇ ਗੁਰੁ ਗੋਬਿੰਦ ਸਾਹਿਬ
ਪਾਤਸ਼ਾਹ ਨੇ ਜਵਾਬ ਪਤਾ ਕੀ ਦਿੱਤਾ, ਹਜੂਰ ਕਹਿੰਦੇ ਨੇ ਕੇ ਭਾਈ ਹੁਣ ਅਸੀ ਜਤ-ਸਤ ਧਾਰ ਲਿਆ ਗ੍ਰਹਿਸਥ
ਤਿਆਗਿਆ ਹੋਇਆ। ਜਰਾ ਧਿਆਨ ਕਰੋ, ਹਜੂਰ ਨੇ ਚਾਰ ਸਹਿਬਜ਼ਾਦੇ ਪ੍ਰਗਟ ਕਰ ਲਏ ਨੇ, ਧਰਮੀ ਯੋਧੇ, ਹਜੂਰ
ਕਹਿੰਦੇ ਅਸੀਂ ਹੁਣ ਜਤ-ਸਤ ਧਾਰਨ ਕਰ ਲਿਆ ਤੇ ਹੁਣ ਅਸੀਂ ਗ੍ਰਹਿਸਥ ਵਿੱਚ ਨਹੀ ਪੈਂਦੇ, ਅਸੀ ਸ਼ਾਦੀ
ਨਹੀ ਕਰਨੀ, ਜਦੋ ਵਾਰ-ਵਾਰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਿਸ਼ਾਹ ਇਹ ਤਾਂ ਜਗਤ ਮਾਤ ਹੋ ਕਰਕੇ,
ਦੁਨੀਆਂ ਅੰਦਰ ਸ਼ਰਧਾ ਬਣ ਗਈ ਹੈ, ਏਸ ਨੂੰ ਹੁਣ ਵਰਨਾ ਨਹੀ ਕਿਸੇ ਨੇ। ਇਹ ਤੁਹਾਡੇ ਚਰਨਾਂ ਦੀ ਦਾਸੀ
ਬਣੀ ਰਹੇਗੀ। ਹਜੂਰ ਕਹਿੰਦੇ ਨੇ ਰਵੇਗੀ ਚਰਨਾਂ ਦੀ ਦਾਸੀ ਪਰ ਅਸੀਂ ਗ੍ਰਹਿਸਥ ਨਹੀ ਕਰਾਂਗੇ। ਐਸੇ
ਜਤੀ ਗੁਰੂ ਗੋਬਿੰਦ ਸਿੰਘ ਮਹਾਰਜ ਜੀ। ਸਾਧ ਸੰਗਤ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਚਿਆਈ ਹੁੰਦੀ ਆ
ਨਾਂ ਚਤ੍ਰਿਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ ਭੈਣ ਜੀ ਬੈਠੇ ਨੇ ਕਹਿੰਦੇ ਮੈ ਸਾਰਾ
ਦਸਮ ਗ੍ਰੰਥ ਪੜ੍ਹਿਆ, ਕਹਿੰਦੇ ਕੇਹੜਾ ਜੇਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ਸਾਧ
ਸੰਗਤ ਅੰਦਰੋ ਮਹਾਂਰਾਜ ਸੱਚੇ ਪਾਤਸ਼ਾਹ ਦੀ ਬਖਸ਼ਸ਼ ਹੋਵੇ ਫਿਰ ਜਿੱਦਾਂ ਆਹ ਬਚਨ ਲਿਖੈ ਪੜ੍ਹ ਲੋ। ਬਚਨ
ਕੀਤੇ ਨਾਹ, ਕੈਰ ਬੁਜ਼ਦਿਲ ਜਿਹੜੇ, ਉਹ ਨਹੀਂ ਬਾਣੀ ਪੜ੍ਹ ਸਕਦੇ, ਜਿਹੜੇ ਸੂਰਮੇ ਯੋਧੇ ਨੇ ਉਹੋ ਹੀ
ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਸਕਦੇ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ
ਅਨੂਪ ਕੌਰ ਨੇ ਚਤ੍ਰਿਤ ਵਰਤੇ ਤੇ ਦਸਮ ਪਾਤਸ਼ਾਹ ਹਜੂਰ ਨੇ ਕੀ ਉਪਦੇਸ਼ ਦਿੱਤਾ, ਹੈ ਨਾ ਪੂਰਾ ਗੁਰੂ।
ਇਕਾਂਤ ਹੋਵੈ, ਜਿਥੇ ਕੋਈ ਦੇਖਦਾ ਨਾਂ ਹੋਵੈ, ਕਿਸੇ ਦਾ ਕੋਈ ਡਰ ਨਾਂ ਹੋਵੇ, ਉਹਦੇ ਕੋਲ ਸਾਬਤ
ਰਹਿਣਾ ਤੇ ਉਹਨੂੰ ਵੀ ਸਿਖਿਆ ਦੇਣੀ। ਉਥੇ ਦਸਮ ਪਾਤਸ਼ਾਹ ਜੀ ਨੇ ਕਿਹਾ:-
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹੈ ਪ੍ਰਾਨ ਤੋਹਿ ਪ੍ਰਾਨ ਜਬ ਲਗ ਗਟ ਥਾਰੇ।।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ। ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।।
ਜਰਾ ਖਿਆਲ ਕਰੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਅਨੂਪ ਕੌਰੇ, ਮੇਰੇ
ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਆਹ ਗੱਲ ਕਹੀ ਹੋਈ ਐ। ਇਹਦਾ ਮੱਤਲਵ ਗੁਰੂ ਤੇਗ ਬਹਾਦਰ
ਸਾਹਿਬ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਸੀ, ਕਿ ਤੁਸੀਂ ਆਪਣੀ ਏਕਾ ਨਾਰੀ
ਜਤੀ ਵਿੱਚ ਰਹਿਣਾ, ਪਰਾਈ ਨਾਰੀ ਨੂੰ ਸੁਫਨੇ ਵਿੱਚ ਵੀ ਨਹੀ ਦੇਖਣਾ, ਗੁਰੂ ਤੇਗ ਬਹਾਦਰ ਸਹਿਬ ਨੇ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਝਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੰਥ ਵਾਸਤੇ ਲਿਖਤ
ਕਰ ਦਿੱਤੀ, ਮੇਰਾ ਪੰਥ ਇਸ ਤੋਂ ਸਾਵਧਾਨ ਰਹੇ ਧੋਖਾ ਨਾ ਖਾਵੇ”।
ਸਤਿਕਾਰ ਯੋਗ ਪਾਠਕੋ! ਇਹ ਹਨ ਉਹ ਸ਼ਬਦ ਜੋ ਸਾਬਕਾ ਜਥੇਦਾਰ ਸਿੰਘ ਸਾਹਿਬ
ਗਿਆਨੀ ਸਵਿੰਦਰ ਸਿੰਘ ਜੀ ਨੇ ਅੰਤਰ ਰਾਸ਼ਟਰੀ ਸੈਮੀਨਾਰ ਵਿੱਚ ਹਾਜਰ ਸੀਮਤ ਜੇਹੀ ਗਿਣਤੀ ਦੇ ਸਰੋਤਿਆਂ
ਨਾਲ ਸਾਂਝੇ ਕੀਤੇ। ਇਹ ਕਹਾਣੀ ਜੋ ਭਾਈ ਸਵਿੰਦਰ ਸਿੰਘ ਜੀ ਨੇ ਅਨੂਪ ਕੌਰ ਦੇ ਨਾਂ ਨਾਲ ਸਰੋਤਿਆਂ
ਨੂੰ ਸਰਵਣ ਕਰਵਾਈ ਹੈ ਅਸਲ ਼ਲਿਖਤ ਵਿੱਚ ਇਹ ਇੱਕ ਕਹਾਣੀ ਨਹੀਂ ਹੈ, ਇਹ ਦੋ ਕਹਾਣੀਆਂ ਨੂੰ ਰਲ਼ਗੱਡ
ਕੀਤਾ ਹੈ। ਆਖੇ ਜਾਂਦੇ ਦਸਮ ਗ੍ਰੰਥ ਵਿੱਚ ਦਰਜ ਅਨੂਪ ਕੌਰ ਵਾਲੀ ਕਹਾਣੀ ਤਿੰਨ ਚਰਿਤ੍ਰਾਂ (21, 22,
23) ਵਿੱਚ ਦਰਜ ਹੈ। ਉਸ ਵਿੱਚ ਔਰਤ ਵਲੋ ਜੋਗੀ ਦਾ ਭੇਸ ਧਾਰਨ ਵਾਲੀ ਕਹਾਣੀ ਦਰਜ ਨਹੀ ਹੈ। ਔਰਤ ਵਲੋ
ਜੋਗੀ ਦਾ ਭੇਸ ਧਾਰਨ ਵਾਲੀ ਕਹਾਣੀ ਤਾਂ ਚਰਿਤ੍ਰ ਨੰ: 16 ਵਿੱਚ ਦਰਜ ਹੈ। ਜੋਗੀ ਦਾ ਭੇਸ ਅਨੂਪ ਕੌਰ
ਨੇ ਨਹੀਂ ਸੀ ਧਾਰਿਆ ਇਹ ਤਾਂ (ਚਰਿਤ੍ਰ ਨੰ: 16) ਛਜੀਆ ਉਰਫ ਲਧੀਆ ਵਲੋ ਧਾਰਿਆ ਲਿਖਿਆ ਹੈ।
ਗਿਆਨੀ ਸਵਿੰਦਰ ਸਿੰਘ ਜੀ ਨੂੰ ਤਾਂ ਪਤਾ ਹੀ ਸੀ ਕੇ ਸਰੋਤਿਆਂ ਨੇ ਕਿਹੜਾਂ ਦਸਮ ਗ੍ਰੰਥ ਨੂੰ ਪੜ੍ਹਿਆ
ਹੈ। ਇਨ੍ਹਾਂ ਨੇ ਤਾਂ ਅੰਨੀ ਸ਼ਰਧਾ ਵੱਸ ਵਾਹਿਗੂਰੂ-ਵਾਹਿਗੁਰੂ ਹੀ ਕਰੀ ਜਾਣਾ ਹੈ, ਜੋ ਮਰਜੀ ਸੁਣਾ
ਦਿਓ।
ਆਓ ਆਪਾਂ ਪਹਿਲਾ ਚਰਿਤ੍ਰ ਨੰ: 16 ਵਿੱਚ ਦਰਜ, ਛਜੀਆ ਵਲੋ ਜੋਗੀ ਦਾ ਭੇਸ
ਧਾਰਨ ਵਾਲੀ ਪੂਰੀ ਕਹਾਣੀ ਦੇ ਦਰਸਨ਼ ਕਰੀਏ। ਆਖੇ ਜਾਂਦੇ ਦਸਮ ਗ੍ਰੰਥ ਵਿੱਚ ਪੰਨਾ 829 ਅਤੇ ਡਾ:
ਜੋਧ ਸਿੰਘ ਦਾ ਟੀਕਾ ਸੈਂਚੀ ਤੀਜੀ ਪੰਨਾ 200 ਤੇ ਦਰਜ ਚਰਿਤ੍ਰ ਨੰ: 16 ਜਿਸ ਦੇ ਜਿਸ ਦੇ ਕੁਲ 50
ਛੰਦ ਹਨ ਦੀ ਪੂਰੀ ਕਹਾਣੀ ਇਓ ਹੈ:
ਸਤਲੁਜ ਦੇ ਕੰਢੇ ਇੱਕ ਰਾਜਾ ਰਹਿੰਦਾ ਸੀ, ਉਥੇ ਇੱਕ ਛਜੀਆ ਉਰਫ ਲਧੀਆ ਨਾਮ
ਦੀ ਰਾਜਜਨੀ ਆਈ।
ਛਜਿਆ ਜਾ ਕੋ ਨਾਮ ਸਕਲ ਜਗ ਜਾਨਈ। ਲਧੀਆ ਵਾ ਕੀ ਨਾਮ ਹਿਤੂ ਪਹਿਚਾਨਈ। (2)
ਜੋ ਰਾਜੇ ਤੇ ਮੋਹਿਤ ਹੋ ਗਈ ਅਤੇ ਉਸ ਨੂੰ ਮਿਲਣ ਬਾਰੇ ਸੋਚਣ ਲੱਗੀ। ਉਸ ਨੇ
ਜੋਗੀ ਦਾ ਭੇਸ ਧਾਰਨ ਕੀਤਾ ਅਤੇ ਰਾਜੇ ਦੇ ਦਰਬਾਰ ਵਿੱਚ ਆ ਹਾਜਰ ਹੋਈ। ਜੋਗੀ ਨੂੰ ਦੇਖ ਕੇ ਰਾਜਾ
ਬੜਾਂ ਪ੍ਰਸੰਨ ਹੋਇਆ ਅਤੇ ਉਸ ਤੋ ਮੰਤ੍ਰ ਸਿਖਣ ਬਾਰੇ ਸੋਚਣ ਲੱਗਾ। ਰਾਜੇ ਨੇ ਆਪਣੀ ਇਹ ਇੱਛਾ ਆਪਣੇ
ਸੇਵਕ ਰਾਹੀ ਜੋਗੀ ਤਾਂਈਂ ਪੁਜਦੀ ਕੀਤੀ।
ਚਲਿ ਸੇਵਕ ਜੁਗਿਯਾ ਪਹਿ ਆਵਾ। ਰਾਇ ਕਹਿਯੋ ਸੋ ਤਾਹਿ ਜਤਾਵਾ।
ਕਛੂ ਮੰਤ੍ਰ ਮੁਰ ਈਸਹਿ ਦੀਜੈ। ਕ੍ਰਿਪਾ ਜਾਨਿ ਕਾਰਜ ਪ੍ਰਭ ਕੀਜੈ। (9)
ਜੋਗੀ ਨੇ ਕਿਹਾ ਕੇ ਰਾਜਾ ਅੱਧੀ ਰਾਤ ਨੂੰ ਮੇਰੇ ਘਰ ਆਵੇ, ਗੋਰਖ ਦੀ ਕ੍ਰਿਪਾ
ਨਾਲ ਨਿਰਾਸ਼ ਨਹੀਂ ਜਾਵੇਗਾ। ਜਦੋ ਰਾਜਾ ਜੋਗੀ ਦੇ ਕੋਲ ਆਇਆ ਤਾਂ ਜੋਗੀ ਨੇ ਕਿਹਾ ਕੇ ਆਪਣੇ ਸਾਰੇ
ਬੰਦੇ ਭੇਜ ਦਿਉ ਅਤੇ ਧੂਫ, ਦੀਪ ਚਾਵਲ ਅਤੇ ਚੰਗੀ ਸ਼ਰਾਬ ਮੰਗਵਾ ਲਉ ਤਾਂ ਰਾਜੇ ਨੇ ਇਵੇ ਹੀ ਕੀਤਾ।
ਤਬ ਰਾਜੈ ਤੈਸੋ ਕੀਆ ਲੋਗਨ ਦਿਯਾ ਉਠਾਇ। ਧੂਪ ਦੀਪ ਅਛਤ ਪੁਹਪ ਆਛੋ ਸੁਰਾ
ਮੰਗਾਇ। (14)
ਹੁਣ ਰਾਜੇ ਨੂੰ ਇਕੱਲਾ ਵੇਖ ਕੇ ਜੋਗੀ ਨੇ ਕਿਹਾ ਕੇ ਮੈ ਤੈਨੂੰ ਇੱਕ ਚਮਤਕਾਰ
ਵਿਖਾਉਂਦਾ ਹਾਂ। ਮੈ ਪੁਰਸ਼ ਤੋਂ ਇਸਤਰੀ ਅਤੇ ਇਸਤਰੀ ਤੋਂ ਪੁਰਸ਼ ਹੋ ਸਕਦਾ ਹਾਂ। ਪੁਰਸ਼ ਹੋ ਕੇ ਤੈਨੂੰ
ਮੰਤ੍ਰ ਸਿਖਾਵਾਂਗਾ ਅਤੇ ਇਸਤਰੀ ਹੋਕੇ ਕਾਮ-ਕ੍ਰੀੜਾਂ ਕਰਾਗਾਂ। ਹੁਣ ਜਦੋ ਔਰਤ ਨੇ ਆਪਣਾ ਅਸਲ ਮੱਤਵ
ਰਾਜੇ ਨੂੰ ਦੱਸਿਆ ਤਾਂ ਰਾਜੇ ਨੇ ਉਸ ਨੂੰ ਸਮਝਾਉਣ ਦਾ ਜਤਨ ਕੀਤਾ ਪਰ ਸਭ ਵਿਅਰਥ। ਔਰਤ ਰਾਜੇ ਨੂੰ
ਚੋਰ-ਚੋਰ ਕਹਿ ਕੇ ਪਕੜਵਾ ਦੇਣ ਦਾ ਡਰਾਵਾ ਦਿੰਦੀ ਹੈ।
ਚੋਰ ਚੋਰ ਕਹਿ ਉਠੀ ਸੂ ਆਗਨ ਜਾਇ ਕੈ। 31.
ਚੋਰ-ਚੋਰ ਦਾ ਰੋਲਾ ਸੁਣ ਕੇ ਜਦੋਂ ਲੋਕੀਂ ਇਕੱਠੇ ਹੋ ਗਏ ਤਾਂ ਉਸ ਔਰਤ ਨੇ
ਕਿਹਾ ਕੇ ਮੈਨੂੰ ਤਾਂ ਸੁਫਨਾ ਆਇਆ ਸੀ। ਹੁਣ ਰਾਜਾ ਸੋਚੀ ਪੈ ਗਿਆ, ਜੇ ਭੱਜਦਾ ਹਾਂ ਤਾਂ ਇੱਜਤ
ਜਾਂਦੀ ਹੈ ਜੇ ਇਸ ਦੀ ਗੱਲ ਮੰਨਦਾ ਹਾਂ ਤਾਂ ਧਰਮ ਜਾਂਦਾ ਹੈ ਜੇ ਇਸ ਤੋ ਪੁੱਤਰ ਪੈਦਾ ਹੋਇਆ ਤਾਂ
ਭੰਡ ਬਣੇਗਾ ਜੇ ਪੁੱਤਰੀ ਹੋਈ ਤਾਂ ਵੇਸਵਾ ਬਣੇਗੀ।
ਪੂਤ ਹੋਇ ਤੌ ਭਾਂਡਵਹ ਸੁਤਾ ਤੌ ਬੇਸਯਾ ਹੋਇ।
ਭੋਗ ਕਰੇ ਭਾਜਤ ਧਰਮ ਭਜੇ ਬੰਧਾਵਤ ਸੋਇ। 35.
ਹੁਣ ਰਾਜਾ ਉਸ ਔਰਤ ਨਾਲ ਚਰਿਤ੍ਰ ਖੇਡ ਕੇ ਉਥੋ ਨਿਕਲਣ ਦਾ ਸੋਚਦਾ ਹੈ। ਰਾਜੇ
ਨੇ ਕਿਹਾ, ਮੇਰੀ ਗੱਲ ਸੁਣ, ਮੈ ਤਾਂ ਤੇਰੀ ਪਰਖ ਕਰ ਰਿਹਾ ਸੀ। ਜੋ ਤੇਰੇ ਵਰਗੀ ਸੁੰਦਰ ਇਸਤਰੀ ਨੂੰ
ਛਡ ਦੇਵੇ, ਉਹ ਤਾਂ ਵੱਡਾ ਮੂਰਖ ਹੋਵੇਗਾ। ਉਸ ਦਾ ਤਾਂ ਜਨਮ ਲੈਣਾ ਹੀ ਵਿਅਰਥ ਹੈ। ਤੂੰ ਪੋਸਤ, ਭੰਗ,
ਅਫੀਮ ਅਤੇ ਸ਼ਰਾਬ ਮਗਵਾ ਲੈ। ਔਰਤ ਨੇ ਇਹ ਸਭ ਨਸ਼ੇ ਮਗਵਾ ਲਏ।
ਫੋਸਤ ਭਾਂਗ ਅਫੀਮ ਬੁਹ ਗਹਿਰੀ ਭਾਂਗ ਘੁਟਾਇ।
ਤੁਰਤ ਤਰਨਿ ਲ੍ਹ੍ਹਯਾਵਤ ਭਈ ਮਦ ਸਤ ਬਾਰ ਚੁਆਇ। 41
ਰਾਜੇ ਨੇ ਆਪ ਪਿਆਲੇ ਭਰ-ਭਰ ਕੇ ਉਸ ਔਰਤ ਨੂੰ ਸ਼ਰਾਬ ਪਿਆਈ ਅਤੇ ਉਸ ਨੂੰ
ਸ਼ਰਾਬੀ ਕਰਕੇ ਮੰਜੇ ਤੇ ਪਾ ਦਿੱਤਾ। ਰਾਜੇ ਨੇ 60 ਮੋਹਰਾਂ ਉਸ ਦੇ ਸਹਰਾਣੇ ਰੱਖੀਆਂ ਅਤੇ ਆਪ ਉਥੋਂ
ਭਜ ਗਿਆ।
ਰਾਇ ਭਜ੍ਹ੍ਹਯੋ ਤ੍ਰਿਯ ਮਤ ਕਰਿ ਸਾਠਿ ਮੁਹਰ ਦੈ ਤਾਹਿ।
ਆਨਿ ਬਿਰਾਜ੍ਹ੍ਹਯੋ ਧਾਮ ਮੈ ਕਿਨਹੂੰ ਨ ਹੇਰਿਯੋ ਵਾਹਿ। 48.
ਰਾਜੇ ਨੇ ਘਰ ਪੁਹੰਚ ਕੇ ਪ੍ਰਣ ਕੀਤਾ ਕੇ ਅੱਜ ਤਾਂ ਆਪਣਾ ਧਰਮ ਬਚਾ ਲਿਆ ਹੈ
ਅੱਗੋ ਤੋ ਕਿਸੇ ਪਰਾਈ ਇਸਤਰੀ ਨੂੰ ਨਹੀਂ ਵੇਖਾਗਾਂ।
ਵਹੈ ਪ੍ਰਤਗ੍ਹ੍ਹਯਾ ਤਦਿਨ ਤੇ ਬ੍ਹ੍ਹਯਾਪਤ ਮੋ ਹਿਯ ਮਾਹਿ।
ਤਾਂ ਦਿਨ ਤੇ ਪਰ ਨਾਰਿ ਕੌ ਹੇਰਤ ਕਬਹੂੰ ਨਾਹਿ। 50.
ਇਹ ਹੈ ਉਸ ਕਹਾਣੀ ਦਾ ਸਾਰ ਅੰਸ਼ ਜਿਸ ਨੂੰ ਗਿਅਨੀ ਸਵਿੰਦਰ ਸਿੰਘ ਨੇ ਅਨੂਪ
ਕੌਰ ਵਾਲੀ ਕਹਾਣੀ ਨਾਲ ਜੋੜ ਕੇ ਸੁਣਾਇਆ ਸੀ ਅਤੇ ਇਸ ਨੂੰ ਗੁਰੂ ਜੀ ਦੀ ਆਪ ਬੀਤੀ ਦੱਸਿਆ ਸੀ।
ਆਓ! ਲੱਗਦੇ ਹੱਥ ਅਨੂਪ ਕੌਰ ਵਾਲੀ ਕਹਾਣੀ ਦੇ ਵੀ ਦਰਸ਼ਨ ਕਰ ਲਈਏ।
ਆਖੇ ਜਾਂਦੇ ਦਸਮ ਗ੍ਰੰਥ ਵਿੱਚ ਪੰਨਾ 838 ਤੋ 844 ਤੱਕ ਦਰਜ ਅਤੇ ਡਾ: ਜੋਧ
ਸਿੰਘ ਦਾ ਟੀਕਾ ਸੈਚੀ ਤੀਜੀ ਪੰਨਾ 217 ਤੋ 230 ਤੱਕ ਦਰਜ ਚਰਿਤ੍ਰ ਨੰ: 21, 22 ਅਤੇ 23, ਜਿਸ ਦੇ
ਕੁਲ (60+9+12) 81 ਛੰਦ ਹਨ। ਜਿਸ ਨੂੰ ਭਾਈ ਸਵਿੰਦਰ ਸਿੰਘ ਜੀ ਨੇ ਗੁਰੂ ਜੀ ਦੀ ਆਪਣੀ ਕਹਾਣੀ
ਕਿਹਾ ਹੈ, ਉਸ ਦੀ ਅਸਲ ਕਹਾਣੀ ਇਓਂ ਹੈ।
ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇੱਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ
ਦੇ ਨੇੜੇ ਕਹਿਲੂਰ ਰਿਆਸਤ ਵਿੱਚ ਸੀ। ਉਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ ਮੰਗੇ ਵਰ ਪ੍ਰਾਪਤ
ਕਰਕੇ ਘਰਾਂ ਨੂੰ ਪਰਤਦੇ।
ਤਹਾਂ ਸਿਖ ਸਾਖਾ ਬੁਹਤ ਆਵਤ ਮੋਦ ਬਢਾਇ। ਮੰਨ ਬਾਛਤ ਮੁਖਿ ਮਾਗ ਬਰ ਜਾਤ ਗ੍ਰਿਹਨ ਸੁਖ ਪਾਇ। 4.
ਇਕ ਧਨਵਾਨ ਇਸਤਰੀ ਉਥੋ ਦੇ ਰਾਜੇ ਤੇ ਮੋਹਿਤ ਹੋ ਗਈ। ਮਗਨ ਨਾਮ ਦਾ ਵਿਅਕਤੀ
ਜੋ ਰਾਜੇ ਦਾ ਦਾਸ ਸੀ, ਨੂੰ ਇਸਤਰੀ ਨੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ।
ਮਗਨ ਨੇ ਲਾਲਚ ਵਿੱਚ ਆਕੇ ਰਾਜੇ ਨੁੰ ਬੇਨਤੀ ਕੀਤੀ ਜੋ ਮੰਤ੍ਰ ਆਪ ਸਿਖਣਾ ਚਾਹੁੰਦੇ ਹੋ ਉਹ ਮੇਰੇ
ਹੱਥ ਆ ਗਿਆ ਹੈ। ਜੋ ਮੈ ਕਰਨ ਨੂੰ ਕਹਾਂ ਹੁਣ ਤੁਸੀ ਉਹੋ ਕਰੋ।
ਸਿਖ੍ਹ੍ਹਯੋ ਚਹਤ ਜੋ ਮੰਤ੍ਰ ਤੁਮ ਸੋ ਆਯੋ ਮੁਰ ਹਾਥ। ਕਹੈ ਤੁਮੇ ਸੋ
ਕੀਜਿਯਹੁ ਕਛੁ ਤੁਹਾਰੇ ਸਾਥ। 9.
ਮਗਨ ਦੇ ਕਹਿਣ ਤੇ ਰਾਜਾ ਸਾਧ ਦਾ ਭੇਸ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪਹੁੰਚਿਆ।
ਇਸਤਰੀ ਨੇ ਫੁਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ। ਰਾਜੇ ਨੇ ਸਾਧ ਦਾ ਭੇਸ ਉਤਾਰ ਕੇ
ਆਪਣੇ ਸ਼ਾਹੀ ਬਸਤਰ ਪਹਿਨ ਲਏ ਅਤੇ ਸੇਜ ਨੂੰ ਸੁਸ਼ੋਭਿਤ ਕੀਤਾ।
ਬਸਤ੍ਰ ਪਹਿਰਿ ਬਹੁ ਮੋਲ ਕੇ ਅਤਿਬ ਭੇਸ ਕੋ ਡਾਰਿ। ਤਵਨ ਸੇਜ ਸੋਭਿਤ ਕਰੀ ਉਤਮ ਭੇਖ ਸੁਧਾਰਿ।
12.
ਜਦੋ ਇਸਤਰੀ ਨੇ ਆਪਣਾ ਅਸਲ ਮੰਤਵ ਰਾਜੇ ਨੂੰ ਦੱਸਿਆ ਤਾਂ ਰਾਜਾ ਸੋਚੀ ਪੈ
ਗਿਆ ਕਿ ਮੈ ਤਾਂ ਮੰਤਰ ਲੈਣ ਲਈ ਆਇਆ ਸੀ ਇਥੇ ਤਾਂ ਗੱਲ ਹੀ ਹੋਰ ਹੈ। ਰਾਜੇ ਨੇ ਕਿਹਾ ਕਿ ਮੈ ਅਜੇਹਾ
ਕਰਕੇ ਨਰਕ ਵਿੱਚ ਪੈਣ ਤੋਂ ਡਰਦਾ ਹਾਂ। ਰਾਜੇ ਦਾ ਜਵਾਬ ਸੁਣ ਕੇ ਇਸਤਰੀ ਨੇ ਕਿਹਾ ਕਿ ਕੀ ਹੋਇਆ ਜੇ
ਤੁਸੀ ਪੂਜਣ ਯੋਗ ਹੋ, ਕ੍ਰਿਸ਼ਨ ਵੀ ਤਾਂ ਜਗਤ ਵਿੱਚ ਪੂਜੇ ਜਾਂਦੇ ਸਨ। ਉਹ ਵੀ ਤਾਂ ਰਾਧਾ ਨਾਲ
ਰਤੀ-ਕ੍ਰੀੜਾ ਕਰਦੇ ਸਨ ਉਹ ਤਾਂ ਨਰਕ ਵਿੱਚ ਨਹੀ ਪਏ। ਮੇਰੇ ਸਰੀਰ ਵਿੱਚ ਕਾਂਮ ਦੀ ਅਗਨੀ ਬੁਹਤ ਫੈਲ
ਗਈ ਹੈ ਇਸ ਨੂੰ ਸ਼ਾਂਤ ਕਰੋ ਨਹੀਂ ਤਾਂ ਮੈ ਇਸ ਅਗਨੀ ਵਿੱਚ ਸੜ ਕੇ ਮਰ ਜਾਵਾਂਗੀ। ਰਾਜੇ ਨੇ ਕਿਹਾ ਕਿ
ਰੁਦ੍ਰ (ਸ਼ਿਵਜੀ) ਦਾ ਧਿਆਨ ਧਰ, ਪਰ ਮੇ ਤੇਰੈ ਨਾਲ ਕਾਮ-ਕ੍ਰੀੜਾ ਨਹੀ ਕਰਾਂਗਾ। ਅਨੂਪ ਕੌਰ ਨੇ ਕਿਹਾ
ਕਿ ਹੇ ਪ੍ਰਿਯ! ਜੇ ਤੁਸੀਂ ਮੇਰੇ ਨਾਲ ਅਜੇਹਾ ਕਰੋਗੇ ਤਾਂ ਨਰਕ ਵਿੱਚ ਨਹੀਂ ਪਵੋਗੇ।
ਨੂਪ ਕੁਅਰਿ ਯੌ ਕਹੀ ਭੋਗ ਮੋ ਸੌ ਪਿਯ ਕਰਿਯੈ। ਪਰੇ ਨ ਨਰਕ ਕੇ ਬੀਚ ਅਧਿਕ ਚਿਤ ਮਾਹਿ ਨ ਡਰਿਯੈ।
27.
ਕੋਈ ਇਸ ਭੇਦ ਨੂੰ ਨਹੀਂ ਜਾਣ ਸਕੇਗਾ, ਲੋਕ ਤੁਹਾਡੀ ਨਿੰਦਿਆ ਨਹੀ ਕਰਨਗੇ। ਲੋਕ ਤੁਹਾਡੇ ਡਰ ਤੋ
ਭੈ ਭੀਤ ਹਨ। ਹੇ ਮਿਤਰ! ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ ਨਹੀਂ ਤਾਂ ਮੇਰੀ ਟੰਗ
ਹੇਠੋਂ ਲੰਘ ਕੇ ਚਲੇ ਜਾਓ।
ਆਜ ਹਮਾਰੇ ਸਾਥ ਮਿਤ੍ਰ ਰੁਚਿ ਸੌ ਰਤਿ ਕਰਿਯੈ। ਹੋ ਨਾ ਤਰ ਛਾਡੌ ਟਾਂਗ ਤਰੇ ਅਬਿ ਹੋਇ ਨਿਕਰਿਯੈ।
28.
ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ ਜੋ ਨਿਪੁਸੰਕ (ਬੈਠਿ ਨਿਫੂੰਸਕ
ਰਹੇ) ਹੋਵੇ, ਮੈ ਤਾਂ ਅਪਜਸ ਹੋਣ ਤੋ ਡਰਦਾ ਹਾਂ। ਅਨੂਪ ਕੌਰ ਫੇਰ ਜਿਦ ਕਰਦੀ ਹੈ ਪਰ ਰਾਜੇ ਕਿ ਕਿਹਾ
ਹੁਣ ਮੈ ਉਚ ਕੁਲ (ਛਤ੍ਰੀ) ਵਿੱਚ ਹਾਂ, ਫੇਰ ਮੇਰਾ ਜਨਮ ਨੀਚ ਕੁਲ ਵਿੱਚ ਹੋਵੇਗਾ, ਔਰਤ ਨੇ ਕਿਹਾ ਇਹ
ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਜੇ ਅੱਜ ਤੁਸੀਂ ਮੈਨੂੰ ਸ਼ਾਂਤ ਨਾ ਕੀਤਾਂ ਤਾਂ ਮੈ ਜ਼ਹਿਰ ਪੀ
ਕੇ ਮਰ ਜਾਵਾਂਗੀ। ਰਾਜੇ ਨੂੰ ਡਰ ਹੈ ਕਿ ਜੇ ਇਸ ਨੇ ਮੈਨੂੰ ਭਗਵਤੀ ਦੀ ਸੌਂਹ ਦੇ ਦਿੱਤੀ ਤਾਂ ਮੈਨੂੰ
ਨਰਕ ਵਿੱਚ ਜਾਣਾ ਹੀ ਪਵੇਗਾ।
ਰਾਇ ਡਰਿਯੋ ਜਉ ਦੈ ਮੁਝੇ ਸ੍ਰੀ ਭਗਵਤਿ ਕੀ ਆਨ। ਸੰਕ ਤ੍ਹ੍ਹਯਾਗ ਯਾ ਸੋ ਰਮੋ ਕਰਿਹੌ ਨਰਕ ਪਯਾਨ।
34.
ਔਰਤ ਦਾ ਦਬਕਾ, ‘ਤੋਹਿ ਮਾਰਿ ਕੈਸੇ ਜਿਯੋ’ ਸੁਣ ਕੇ ਰਾਜਾ ਸੋਚੀਂ ਪੈ ਗਿਆ।
ਜੇ ਇਸ ਨਾਲ ਰਮਣ ਕਰਾਂ ਤਾਂ ਧਰਮ ਜਾਂਦਾ ਹੈ ਜੇ ਭਜਦਾ ਹਾਂ ਤਾਂ ਮੌਤ ਸਾਹਮਣੇ ਹੈ। ਰਾਜੇ ਨੇ ਇਸਤਰੀ
ਨੂੰ ਸਮਝਾਉਣ ਲਈ ਕਿਹਾ:-
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ
ਜਬ ਲਗ ਘਟ ਥਾਰੇ। ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ
ਹੂੰ ਨ ਜੈਯਹੁ। 51.
ਜਿਵੇਂ ਪਰ ਨਾਰੀ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ, ਇਸੇ ਤਰਾਂ ਹੀ ਇੰਦਰ
ਦੀ ਵੀ ਬਦਨਾਮੀ ਹੋਈ ਸੀ, ਪਰ ਨਾਰੀ ਕਾਰਨ ਹੀ ਰਾਵਣ ਅਤੇ ਕੌਰਵਾਂ ਦੀ ਸੈਨਾ ਮਾਰੀ ਗਈ ਸੀ। ਹੇ
ਬਾਲਾ! ਮੈ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੁੱਤਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ।
ਇਹ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਇਹ ਸ਼ੋਰ ਸੁਣਕੇ ਡੌਰ
ਭੌਰ ਹੋਇਆ ਰਾਜਾ ਆਪਣੀ ਜੁਤੀ ਅਤੇ ਪਾਮਰੀ (ਰੇਸ਼ਮੀ ਚਾਦਰ) ਛਡ ਕੇ ਭੱਜ ਗਿਆ।
‘ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’। 60. (ਇਕੀਹਵੇ ਚਰਿਤ੍ਰ ਦੀ
ਸਮਾਪਤੀ) ਚੋਰ-ਚੋਰ ਦਾ ਰੌਲਾ ਸੁਣ ਕਿ ਉਸ ਔਰਤ ਦੇ ਸੇਵਕਾਂ ਨੇ ਰਾਜੇ ਨੂੰ ਘੇਰ ਲਿਆ।
ਚੋਰਿ ਸੁਨਤ ਜਾਗੇ ਸਭੈ ਭਜੇ ਨ ਦੀਨਾ ਰਾਇ। ਕਦਮ ਪਾਚ ਸਾਤਕ ਲਗੇ ਮਿਲੇ ਸਿਤਾਬੀ ਆਇ। 2.
ਪਰ ਰਾਜੇ ਨੇ ਵੀ ਸ਼ੈਤਾਨੀ ਵਰਤੀ ਅਤੇ ਉਸ ਔਰਤ ਦੇ ਭਰਾ ਨੂੰ ਹੀ ਫੜ ਕੇ
ਚੋਰ-ਚੋਰ ਕਹਿ ਕੇ ਉਸ ਨੂੰ ਦਾੜ੍ਹੀਓਂ ਫੜ ਲਿਆ ਅਤੇ ਉਸ ਦੀ ਪੱਗ ਲਾ ਦਿੱਤੀ, ਅਤੇ ਬਾਕੀ ਸਾਰੇ ਲੋਕ
ਵੀ ਅਨੂਪ ਕੌਰ ਦੇ ਭਰਾ ਨੂੰ ਕੁੱਟਣ ਲੱਗ ਪਏ। ਅਨੂਪ ਕੌਰ ਭਰਾ-ਭਰਾ ਕਹਿ ਕੇ ਬਚਾਉਣ ਦਾ ਜਤਨ ਕਰਨ
ਲੱਗੀ ਪਰ ਕਿਸੇ ਨੇ ਉਸ ਨੂੰ ਨਾ ਸੁਣਿਆਂ ਅਤੇ ਉਸ ਦੇ ਭਰਾ ਦੀਆਂ ਹੀ ਮੁਸ਼ਕਾ ਕੱਸਕੇ ਬੰਦੀਖਾਨੇ ਵਿੱਚ
ਬੰਦ ਕਰ ਦਿੱਤਾ। ਕੋਈ ਵੀ ਇਸ ਭੇਦ ਨੂੰ ਨਾਂ ਸਮਝ ਸਕਿਆ ਤੇ ਰਾਜਾ ਇਹ ਛਲ ਕਰਕੇ ਉਥੋ ਭੱਜ ਗਿਆ।
ਇਹ ਛਲ ਖੇਲਿ ਰਾਇ ਭਜ ਆਯੋ। ਬੰਦਸਾਲ ਤ੍ਰਿਯ ਭ੍ਰਾਤ ਪਠਾਯੋ। ਸਿਖ੍ਹ੍ਹਯਨ ਭੇਦ ਅਭੇਦ ਨ ਪਾਯੋ।
ਵਾਹੀ ਕੌ ਤਸਕਰ ਠਹਰਾਯੋ। 9. (ਬਾਈਵੇਂ ਚਰਿਤ੍ਰ ਦੀ ਸਮਾਪਤੀ)
ਸਵੇਰ ਹੋਣ ਤੇ ਰਾਜਾ ਮਹੱਲ ਤੋ ਬਾਹਰ ਆਇਆ ਤੇ ਸਭਾ ਲਗਾਈ। ਔਰਤ ਨੇ ਵੀ
ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਜੁਤੀ ਅਤੇ ਪਾਮਰੀ ਸਾਰੇ ਲੋਕਾਂ ਨੂੰ ਵਿਖਾ ਦਿੱਤੀ। ਰਾਜੇ ਨੇ
ਕਿਹਾ ਕਿ ਸਾਡੀ ਜੁਤੀ ਤੇ ਪਾਮਰੀ ਚੋਰੀ ਹੋ ਗਏ ਹਨ। (ਕੀ ਰਾਜਾ ਸੱਚ ਬੋਲਦਾ ਹੈ?) ਉਸ ਬਾਰੇ ਜੋ
ਸਿੱਖ ਸਾਨੂੰ ਦਸੇਗਾ, ਕਾਲ ਉਸ ਦੇ ਨੇੜੇ ਨਹੀ ਆਵੇਗਾ।
ਰਾਇ ਸਭਾ ਮਹਿ ਬਚਨ ਉਚਾਰੇ। ਪਨੀ ਪਾਮਰੀ ਹਰੇ ਹਮਾਰੇ। ਤਾਹਿ ਸਿਖ੍ਹ੍ਹਯ ਜੋ
ਹਮੈ ਬਤਾਵੈ ਤਾਂ ਤੇ ਕਾਲ ਨਿਕਟ ਨਹਿ ਆਵੇ। 3.
ਇਹ ਬਚਨ ਸੁਣਕੇ ਸੇਵਕਾਂ ਨੇ ਉਸ ਔਰਤ ਬਾਰੇ ਦੱਸ ਦਿੱਤਾ। ਤਦ ਰਾਜੇ ਨੇ ਉਸ
ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ। ਸੇਵਕਾਂ ਨੇ ਔਰਤ ਨੂੰ ਜੁਤੀ ਤੇ ਪਾਮਰੀ ਸਮੇਤ ਰਾਜੇ
ਅੱਗੇ ਲਿਆ ਹਾਜ਼ਰ ਕੀਤਾ। ਰਾਜੇ ਨੇ ਔਰਤ ਨੂੰ ਪੁਛਿਆ, ਤੂੰ ਮੇਰੇ ਬਸਤ੍ਰ ਕਿਉ ਚੁਰਾਏ ਹਨ? ਮੇਰੇ
ਸੂਰਮਿਆਂ ਦੀ ਭੀੜ ਨੂੰ ਵੇਖ ਕੇ ਤੇਰੇ ਮਨ ਵਿੱਚ ਡਰ ਪੈਦਾ ਨਹੀ ਹੋਇਆ? ਤੈਨੂੰ ਇਸਤਰੀ ਜਾਣ ਕੇ ਛਡਦਾ
ਹਾਂ, ਨਹੀ ਤਾਂ ਤੈਨੂੰ ਜਾਨੋ ਮਾਰ ਦੇਣਾ ਸੀ।
ਕਹੁ ਸੁੰਦਰਿ ਕਿਹ ਕਾਜ ਬਸਤ੍ਰ ਤੈ ਹਰੇ ਹਮਾਰੇ। ਦੇਖ ਭਟਨ ਕੀ ਭੀਰਿ ਤ੍ਰਾਸ ਉਪਜ੍ਹ੍ਹਯੋ ਨਹਿ
ਥਾਰੇ। ਜੋ ਚੋਰੀ ਜਨ ਕਰੈ ਕਹੌ ਤਾ ਕੌ ਕ੍ਹ੍ਹਯਾ ਕਰਿਯੈ। ਹੋ ਨਾਰਿ ਜਾਨਿ ਕੈ ਟਰੌ ਨਾਤਰ ਜਿਯ ਤੇ
ਤੁਹਿ ਮਟਿਯੈ। 7.
ਇਹ ਸੁਣਕੇ ਔਰਤ ਦਾ ਰੰਗ ਪੀਲਾ ਪੈ ਗਿਆ ਉਸ ਦੇ ਮੂੰਹੋ ਕੋਈ ਵੀ ਗੱਲ ਨਾ
ਨਿਕਲੀ। ਰਾਜੇ ਨੇ ਤਰੀਕ ਅੱਗੇ ਪਾ ਦਿੱਤੀ।। ਸਵੇਰ ਹੋਣ ਤੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ
ਇਕਾਂਤ ਵਿੱਚ ਸਾਰੀ ਗੱਲ ਕੀਤੀ ਅਤੇ ਰਾਜੀਨਾਮਾ ਕਰਕੇ ਔਰਤ ਦੀ ਵੀਹ ਹਜਾਰ ਟੱਕੇ ਛਿਮਾਹੀ ਬੰਨ੍ਹ
ਦਿੱਤੀ।
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ।
12. (ਤੇਈਸਵੋ ਚਰਿਤ੍ਰ ਸਮਾਪਤ। ਸਤੁ ਸੁਭਮ ਸਤੁ)