.

ੴ ਸਤਿਗੁਰ ਪ੍ਰਸਾਦਿ॥

‘ਗੁਰਮਤਿ ਬਨਾਮ ਅਜੀਤ ਸਿੰਘ ਜੀ ਰੱਖੜਾ’

1984 ਤੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਚਰਣੀ ਲੱਗਿਆ ਦਾਸਰਾ ਗੁਰਬਖ਼ਸ਼ ਸਿੰਘ ਗੁਰਦੇਵ ਜੀ ਦੀਆਂ ਮਿਹਰਾਂ ਦਾ ਸਦਕਾ ਹਰੇਕ ਦਲੀਲ ਨੂੰ ਗੁਰੂਬਾਣੀ ਦੇ ਢੁੱਕਵੇਂ ਪ੍ਰਮਾਣਾਂ ਸਹਿਤ ਲਿਖਣ ਦੇ ਸਮਰੱਥ ਹੁੰਦਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦੀਆਂ ਮਿਹਰਾਂ ਤੋਂ ਹੌਂਸਲਾ ਬਣ ਜਾਣ ਨਾਲ ਦਾਸਰੇ ਨੇ- “ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥” ਗੁਰੂ ਫ਼ੁਰਮਾਨ ਨੂੰ ਸੇਵਾ ਦਾ ਆਧਾਰ ਮੰਨ ਕੇ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗਪੁਸਤਕ ਮਾਲਾ ਲਿਖਣੀ ਆਰੰਭ ਕਰਕੇ ਪਹਿਲੀ ਪੁਸਤਕ ਦਾ ਖਰੜਾ ਤਿਆਰ ਕਰ ਲਿਆ। ਲੋੜੀਂਦੀਆਂ ਸੋਧਾਂ ਅਤੇ ਛਪਾਈ ਕਰਵਾਉਣ ਦੀ ਪ੍ਰਵਾਨਗੀ ਵਾਸਤੇ, ਜੋਦੜੀਆਂ ਸਹਿਤ, ਤਿਆਰ ਹੋਏ ਉਸ ਖਰੜੇ ਦਾ ਫੋਟੋ-ਉਤਾਰਾ ਸਿਰਮੋਰ ਜਥੇਦਾਰੀ ਦੇ ਦਫ਼ਤਰ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਭੇਜ ਦਿੱਤਾ। ਕਈ ਯਾਦ ਪੱਤਰ ਲਿਖ ਭੇਜੇ, ਪਰ ਜਥੇਦਾਰੀ ਨੇ ਕਿਸੇ ਸੇਧ ਦੀ ਬਖ਼ਸ਼ਸ਼ ਤਾਂ ਕੀ ਕਰਨੀ ਸੀ ਦਾਸਰੇ ਦੇ ਉਸ ਖਰੜੇ ਦੀ ਵੀ ਕੋਈ ਉੱਘ-ਸੁੱਘ ਨਾ ਨਿਕਲਣ ਦਿੱਤੀ।

ਪੁਤਲੀਘਰ ਅੰਮ੍ਰਿਤਸਰ ਰਹਿੰਦੇ ਆਪਣੇ ਬੇਟੇ ਕੁਲਬੀਰ ਸਿੰਘ ਦੇ ਰਾਹੀਂ, ਉਹ ਖਰੁੜਾ ਛਾਪੇ ਖਾਨੇ ਭੇਜ ਦਿੱਤਾ। 1995 ਵਿੱਚ ਤਿਆਰ ਹੋ ਕੇ 1000 ਪੁਸਤਕਾਂ ਦਾ ਉਹ ਪਹਿਲਾ ਭਾਗ ਬਜ਼ਾਰ ਦੀ ਰੌਣਕ ਜਾ ਬਣਿਆ। ਗੁਰਮਤਿ ਰੂਪ ਸਚਾਈ ਦੇ ਦਰਸ਼ਨ ਕਰਾ ਰਹੀ ਉਸ ਨਿਆਰੀ ਪੁਸਤਕ ਦੇ ਖੁਲ੍ਹੇ ਪ੍ਰਚਾਰ ਲਈ ਨਿਧੜਕ ਪਤਰਕਾਰ ਭਾਈ ਜੋਗਿੰਦਰ ਸਿੰਘ ਜੀ ਸਪੋਕਸਮੈਨ ਛਾਤੀ ਠੋਕਦੇ ਮੈਦਾਨ ਵਿੱਚ ਆ ਨਿੱਤਰੇ। ਦੇਸ਼ ਵਿਦੇਸ਼ ਤੋਂ ਪ੍ਰਸੰਸਾ ਭਰਪੂਰ ਪੱਤਰ ਆਉਣੇ ਸ਼ੁਰੂ ਹੋ ਗਏ। ਦਾਸਰੇ ਦਾ ਹੌਸਲਾ ਅਜੇਹਾ ਵਧਿਆ ਕਿ ਪੁਸਤਕ ਲੜੀ ਤੋਂ ਬਾਹਰੀ- “ਮਾਸੁ ਮਾਸੁ ਕਰਿ ਮੂਰਖ ਝਗੜੇ” - ਵੀ ਇੱਕ ਨਿਆਰੀ ਹੀ ਪੁਸਤਕ ਅਗਸਤ ਸਨ 1996 ਵਿੱਚ ਛਪ ਕੇ, ਮਾਸ ਖਾਣ ਜਾਂ ਨਾ ਖਾਣ ਦੇ ਪ੍ਰਸ਼ਨ ਦਾ ਹੱਲ, ਉਹ ਹਵਾਲਾ ਪੁਸਤਕ ਵੀ ਪਾਠਕਾਂ ਦੀ ਪ੍ਰਸੰਸਾ ਗੋਚਰੀ ਜਾ ਬਣੀ। ਸਨ 2002 ਤੱਕ ਪੁਸਤਕ ਮਾਲਾ ਦੇ 8 ਭਾਗ ਲਿਖਣ ਵਿੱਚ ਸਫ਼ਲਤਾ ਪ੍ਰਾਪਤ ਹੋ ਗਈ।

ਮੂਰਖਾਂ ਸਿਰ ਮੂਰਖ ਦਾਸਰੇ ਗੁਰਬਖ਼ਸ਼ ਸਿੰਘ ਨੂੰ ਭਰੋਸਾ ਬਣ ਗਿਆ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾ ਦੀ ਉਲੰਘਣਾ ਕਰਨੀ ਸਭ ਤੋਂ ਵਡਾ ਧਾਰਮਕ ਅਪਰਾਧ ਹੈ ਅਤੇ ਆਪਣੇ ਜੀਵਨ-ਜੁਗਤਿ ਗੁਰੂਬਾਣੀ ਗਿਆਨ ਦੇ ਅਨਕੂਲ ਬਣਾਈ ਰੱਖਣੀ ਗੁਰਸਿੱਖ ਲਈ ਨਿਆਰਾ ਧਰਮ-ਕਰਮ ਹੈ। ਏਸੇ ਭਰੋਸੇ ਨੇ ਗੁਰੂਬਾਣੀ ਦਾ ਹਰੇਕ ਪੱਖ ਪੂਰੀ ਤਰ੍ਹਾਂ ਸਮਝ ਲੈਣ ਲਈ ਦਾਸਰੇ ਨੂੰ ਸੁਆਸ ਸੁਆਸ ਯਤਨਸ਼ੀਲ ਰੱਹਿਣ ਦਾ ਉੱਦਮੀ ਬਣਾ ਲਿਆ। ਗੁਰਮਤਿ ਤੋਂ ਬਾਹਰੀ ਕਿਸੇ ਅਯੋਗ ਵਧੀਕੀ ਤੋਂ ਨਿਰਭੈ ਰਹਿਣ ਲਈ ਪੁਸਤਕਾਂ ਵਿੱਚ ਹਰ ਦਲੀਲ ਘਟੋ ਘੱਟ ਪੰਜ, ਅਤੇ ਵੱਧ ਜਿੰਨੇ ਹੋ ਸਕਣ, ਗੁਰੂ ਸ਼ਬਦਾਂ ਦੇ ਪ੍ਰਮਾਣ ਲਿਖਣ ਦੀ ਚਿਟਕ ਲਗ ਗਈ। ਪਰ 2003 ਵਿੱਚ ਜਦ ਇਹ ਇਹ ਸੁਣ ਲਿਆ ਕਿ ਗੁਰਮਤਿ ਤੋਂ ਬਾਹਰੇ ਹੋ ਤੁਰਨਾ ਪਾਪ ਨਹੀਂ ਸਗੋਂ ਵੇਦਾਂਤੀਆਂ ਦੀ ਸਿੰਘ ਸਾਹਿਬੀ ਨੇ ਉਸ ਗਰੁਮਤਿ ਵਿਰੋਧੀ ਕਾਰੇ ਨੂੰ ਸਿੱਖੀ ਨਾਲ ਧੱਕਾ ਕਰ ਸਕਣ ਦਾ ਸਾਧਨ ਬਣਾ ਲਿਆ ਹੈ, ਤਾਂ ਗੁਰਮਤਿ ਪ੍ਰਤੀ ਬਣੇ ਉਪਰੋਕਤ ਭਰੋਸੇ ਨੂੰ ਕਾਰੀ ਚੋਟ ਵੱਜਣ ਦੇ ਨਾਲ ਹੋਸ਼ ਹਵਾਸ ਵੀ ਗੰਮ ਹੁੰਦੇ ਅਨੁਭਵ ਹੋਣ ਲੱਗ ਪਏ। ਇਸ ਪੱਖ ਬਾਰੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਸ੍ਰੀ ਅਕਾਲ ਤੱਖ਼ਤ ਦੇ ਆਸਰੇ ਬਣੀ ਗੁਰਮਤਿ ਵਿਰੋਧੀ ਇਹ ਮਨੁੱਖ ਸ਼ਕਤੀਤਾਂ ਹੈ ਹੀ ਵੈਰੀਆਂ ਦੀ ਦੇਣ। ਜੂਨ 2000 ਦੇ ਸਪੋਕਸ ਮੈਨ ਵਿੱਚ ਛਪੇ ਦਾਸ ਦੇ ਲੇਖ “ਮੁਠਾ ਆਪਿ ਮੁਹਾਏ ਸਾਥੈ” ਤੋਂ ਗੁਰਬਿਲਾਸ ਪਾਤਸ਼ਹੀ 6 ਦੀ ਅਸਲੀਯਤ ਨੰਗੀ ਹੋਣ ਤੋਂ ਨਿਰੁਤਰ ਹੋ ਚੁੱਕੇ ਵੇਦਾਂਤੀਏ ਦਾਸਰੇ ਦੇ ਵੈਰੀ ਬਣ ਚੁੱਕੇ ਸਨ।

ਸਿੱਧਾ ਆਪ ਹੀ ਅਕਾਲ ਤੱਖ਼ਤ ਬਣ ਬੈਠੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਹ ਸਿੱਧ ਕਰਦਿਆਂ ਕਿ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਕੋਲੋ >> “ਕੱਚੇ ਸੂਤ ਦਾ ਜਨੇਊ ਪਾਉਣ ਤੋਂ ਨਾਂਹ ਕਰਨ ਉਪਰੰਤ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਨ੍ਹਾਂ ਬਚਨਾਂ ਨਾਲ- “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥ ਸਦੀਵੀ ਸਾਥ ਨਿਭਨ ਵਾਲੇ ਜਨੇਊ ਦੇ ਦਰਸ਼ਨਾਂ ਦੇ ਨਾਲ ਸੂਤ ਦੇ ਬ੍ਰਾਹਮਣੀ ਜਨੇਊ ਦੀ ਅਸਲੀਅਤ ਵੀ ਨੰਗੀ ਕਰਕੇ ਹਜ਼ਾਰਾਂ ਸਾਲਾਂ ਤੋਂ ਜਨੇਊ ਨਾਲ ਬਣੀ ਕਰੋੜਾਂ ਹਿੰਦੂਆਂ ਦੀ ਸ਼ਰਧਾ ਨੂੰ ਠੇਸ ਪਹੰਚਾਉਣ ਦੀ<< ਭੁੱਲ ਤੱਦ ਹੋਈ ਸੀ ਜੱਦ ਉਹ ਅਜੇ ਮਸਾਂ 11 ਸਾਲ ਦੇ ਬਾਲਕ ਹੀ ਸਨ। ਪਰ ਅੱਸੀਆਂ ਸਾਲਾਂ ਦੇ ਕਾਲਾ ਅਫ਼ਗ਼ਾਨਾ “ਨੇ ਗੁਰੂ ਖਾਲਸਾ ਪੰਥ ਦੀ ਸਿੱਖੀ ਸਿਦਕ ਅਤੇ ਪੰਥਕ ਸ਼ਰਧਾ ਨੂੰ ਠੇਸ ਪਹੁੰਚਾ” ਕੇ ਪੰਥਕ ਅਪਰਾਧ ਕੀਤਾ ਹੈ (ਗੁਰੂ ਬਾਣੀ ਦੇ ਹਵਾਲੇ ਤੋਂ ਬਿਨਾ ਲਕੀਰ ਉਤਲੇ ਵੇਦਾਂਤੀ ਜੀ ਦੇ ਬਚਨ-ਮਿਤੀ 23-12-02 ਨੂੰ ਜਾਰੀ- ਨੰ:-ਅ 13/02/1985- ਆਦੇਸ ਪੱਤਰ ਵਿਚਲੇ ਹਨ।) ਭਾਵ ਕਿਸੇ ਦੀ ਸ਼ਰਧਾ ਭਾਵੇਂ ਗੁਰਮਤਿ ਵਿਰੋਧੀ ਕਾਰਿਆਂ ਤੋਂ ਹੀ ਬਣੀ ਹੋਵੇ, ਗੁਰਮਤਿ ਦੀ ਕਸਵੱਟੀ ਤੇ ਪਰਖਣ ਦੀ ਲੋੜ ਤੋਂ ਬਿਨਾ ਹੀ ਵੇਦਾਂਤੀ ਜੀ ਨੇ ਪੰਥਕ ਕਾਰਵਾਈ ਆਰੰਭ ਕਰਨ ਲਈ ਕਾਫ਼ੀ ਬਣਾ ਲਈ? ਮਿਤੀ 10-07-2003 ਦੇ ਆਪਣੇ ਗੁਰਮਤਿ ਵਿਰੋਧੀ ਆਦੇਸ਼ ਪੱਤਰ-ਰੂਪ ਧੱਕੇ ਸ਼ਾਹੀ ਨਾਲ ਦਾਸਰੇ ਕੋਲੋਂ ਲਿਖਣ ਬੋਲਣ ਆਦਿ ਦੇ ਅਧਿਕਾਰ ਖੋਹ ਕੇ ਗੁਰਮਤਿ ਦੇ ਵੈਰੀਆਂ ਦੇ ਹੱਥੀ ਵਿਕ ਚੁੱਕੇ ਵੇਦਾਂਤੀ ਜੀ ਨੇ ਆਪਣੇ ਚਿੱਤੋਂ ਦਾਸਰੇ ਨੂੰ ਮਾਰ ਮੁਕਾਇਆ। ਪਰ ਸਿੱਖ ਜਗਤ ਨੇ ਉਸ ਦੇ ਇਸ ਹੁਕਮ ਵਿਰੁੱਧ ਤਕੜਾ ਰੋਸ ਮੁਜ਼ਾਹਰਾ ਕਰਨ ਦੇ ਨਾਲ ਪੁਸਤਕਾਂ ਪ੍ਰਤੀ ਸੋਗੋਂ ਹੋਰ ਵੀ ਵੱਧ ਦਿਲਚਸਪੀ ਦਰਸਾਈ। ਉਸੇ ਜੁਲਾਈ 2003 ਵਿੱਚ ਹੀ ਛੱਪ ਨਿਕਲੀ ਪੁਸਤਕ- “ਗੁਰਬਾਣੀ ਦੀ ਕਸਵੱਟੀ ਤੇ ਗੁਰਬਿਲਾਸ ਪਾਤਸ਼ਾਹੀ 6” ਨੇ ਇਨ੍ਹਾਂ ਪੁਜਾਰੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਢੋਲ ਚੌਰਾਹੇ ਵਿੱਚ ਖੜਕਾਉਣਾ ਆਰੰਭ ਕਰ ਦਿੱਤਾ।

ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਸਭ ਕੁੱਝ ਆਪੇ ਆਪ ਬਣ ਬੈਠੇ ਵੇਦਾਂਤੀਏ ਦਸਮਗ੍ਰੰਥ ਬਾਰੇ ਕੁੱਝ ਵੀ ਨਾ ਲਿਖਣ-ਬੋਲਣ ਦੇ ਹੁਕਮਨਾਮੇ ਜਾਰੀ ਕਰਦੇ ਰਹੇ। ਪਰ ਸਤੰਬਰ 2004 ਵਿੱਚ ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ (ਉਪਖੰਡ-ਉ-ਅ) ਦਸਮ ਗ੍ਰੰਥ-ਗੁਰੂ-ਬਾਣੀ ਦੀ ਕਸਵੱਟੀ ਤ ਬਚਿੱਤਰ ਨਾਟਕ, ਚਰਿਤ੍ਰੋ ਪਾਖਿਯਾਨ, ਅਤੇ ਫਿਰ ਪਾਵਨ ਗੁਰੂਬਾਣੀ ਦੀ ਕਸਵੱਟੀ ਤੇ `ਚੰਡੀ ਦੀ ਵਾਰਪੁਸਤਕਾਂ ਛੱਪ ਕੇ ਗੁਰਸਿਖਾਂ ਕੋਲ ਪੁੱਜਦੀਆਂ ਰਹੀਆਂ। ਦਸਮਗ੍ਰੰਥ ਰੂਪੀ ਝੂਠ ਦਾ ਵਿਸ਼ੇਸ਼ ਭਾਗਸਚੁ’ ਦੇ ਰਾਹੇ ਪੈਕੇ ਅਜੇਹਾ ਬਲਵਾਨ ਹੋਇਆ ਕਿ ਨੌਵੇਂ ਭਾਗ ਦੇ ਥਾਂ ਪੁਸਤਕ-ਮਾਲਾ ਦਾ ਦਸਵਾਂ ਭਾਗ ਬਣ ਭੱਬਕਾਰਿਆ। ਇਸ ਤੋਂ ਨੌਵੀਂ ਪੁਸਤਕ ਬਾਰੇ ਨਿੱਤ ਪੁੱਛਾਂ ਆਉਣੀਆਂ ਆਰੰਭ ਹੋ ਗਈਆਂ। “ਨੌਵੇਂ ਭਾਗ ਨਾਲ ਕੀ ਬਣੀ? ਕੀ ਹੁਣ ਨੌਂਵਾਂ ਭਾਗ ਨਹੀਂ ਛਪਣਾ? ਕਦੋਂ ਤੱਕ ਪੜ੍ਹਨ ਨੂੰ ਮਿਲੇਗਾ.’ਪੁਸਤਕ ਮਾਲਾ ਦਾ ਨੌਵਾਂ ਭਾਗ? …

ਜਥੇਦਾਰੀ ਵਲੋਂ ਪਾਈ ਪ੍ਰੇਸ਼ਾਨੀ ਤੋਂ ਵੀ ਵਧੀਕ ਪ੍ਰੇਸ਼ਾਨੀ ਸੀ ਦਾਸਰੇ ਦੀ ਸੱਜੀ ਅੱਖ। ਚਿੱਟਾ ਮੋਤੀਆ ਕੱਢਣ ਲੱਗੇ ਸਰੀ(B.C) ਦੇ ਡਾ: ‘ਗਿਲਗਸਟਨਜ਼ ਦੀ ਲਾਪਰਾਹੀ ਦੀ ਸਜ਼ਾ ਦਾਸਰਾ ਅੱਜ ਵੀ ਭੁਗਤ ਰਿਹਾ ਹੈ। ਹੁਣ 5 ਮਈ 2005 ਤੋਂ Canadian Centre for Advanced Eye Therapeutics 1880 Sismet Road Mississauga ਵਿੱਚ ਤਜਰਬੇਕਾਰ ਡਾ: ਨਾਰਿੰਦਰਾ ਆਰਮੋਗਾਨ ਦੇ ਇਲਾਜ ਹੇਠ ਰਹਿੰਦਿਆਂ ਉਸ ਸੁਜਾਨ ਡਾਕਟਰ ਜੀ ਦੀ ਇਜਾਜ਼ਤ ਨਾਲ ਨੌਂਵੀਂ ਪੁਸਤਕ ਦਾ ਖਰੜਾ ਲਿਖਣ ਦਾ ਹੌਸਲਾ ਬਣਾ ਬੈਠਾ। ਕਿਸੇ ਅਜੇਹੇ ਸਿਰਲੇਖ ਦੀ ਭਾਲ ਵਿੱਚ ਸਾਂ ਜੋ ਲਿਖਣੋਂ ਰਹਿੰਦਾ ਬੁਹੁ-ਪੱਖੀ ਗੁਰਮਤਿ ਆਪਣੀ ਬੁੱਕਲ ਵਿੱਚ ਸੰਭਾਲ ਸਕੇ। ਦਾਤਾਰ ਜੀ ਦੀ ਮਿਹਰ ਨਾਲ ਗੁਰੂ ਬਾਣੀ ਦੀ ਇਹ ਪਾਵਨ ਪੰਗਤੀ- “ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ॥” ਦਾਸਰੇ ਦੀ ਸੁਰਤਿ, ਮਨਿ, ਬੁਧਿ ਵਿੱਚ ਆ ਸਮਾਈ। ਉਸ ਵਿਚੋਂ “ਗੁਰਿ ਕਾਢੀ ਬਾਹ ਕੁਕੀਜੈ” -ਪੰਗਤੀ, ਢੁੱਕਵਾਂ ਸਿਰਲੇਖ ਹੋ ਦਿੱਸੀ। ਨੌਵੀਂ ਪਸਤਕ ਲਿਖਣ ਦਾ ਅਟਕਿਆ ਹੋਇਆ ਕੰਮ ਤੁਰ ਪਿਆ।

ਉਪਰੋਕਤ ਸਿਰਲੇਖ ਸਹਿਤ ਤਿਆਰ ਹੋਏ ਕਰੀਬ 70 ਸਫ਼ੇ ਦੇ ਉਸ ਲੇਖ ਨੂੰ ਗੁਰਮੁਖ ਪਤੱਰਕਾਰ ਸ੍ਰ: ਹਰਚਰਨ ਸਿੰਘ ਜੀ ਨੇ ਕੈਲਗਰੀ ਨੱਗਰ ਤੋਂ ਛਪਦੇ ਆਪਣੇ ਸਿੱਖ ਵਿਰਸਾਮਾਸਕ ਪੱਤਰ ਵਿੱਚ ਕਿਸ਼ਤ ਵਾਰ ਛਾਪਣਾ ਸ਼ੁਰੂ ਕਰ ਦਿੱਤਾ। ਬਦ ਕਿਸਮਤੀ ਨਾਲ ਉਸ ਲੇਖ ਦੀ ਆਖ਼ਰੀ ਕਿਸਤ, ਸੁਹਿਰਦਤਾ ਤੋਂ ਹੀਣੇ ‘ਅਜੀਤ ਸਿੰਘ ਰੱਖੜਾ’ ਦੀ ਕਰੋਪੀ ਦਾ ਨਿਸ਼ਾਨਾ ਬਣ ਗਈ ਤੇ - “ਕਾਲਾ ਅਫਗਾਨਾ ਬਨਾਮ ਕੜਾਹ ਪ੍ਰਸ਼ਾਦਿਸਿਰਲੇਖ ਹੇਠਾਂ ਫ਼ਰਵਰੀ 2008 ਦੇ ਸਿੱਖ ਵਿਰਸਾ ਵਿੱਚ ਰਖੜਾ ਜੀ ਦਾ ਲੇਖ ਛਪ ਗਿਆ। ਲੇਖ ਨੂੰ ਪੜ੍ਹ ਕੇ ਦਾਸ ਹੈਰਾਨ ਰਹਿ ਗਿਆ। ਜੇ ਰੱਖੜਾ ਜੀ ਨੇ ਦਾਸਰੇ ਦੇ ਲੇਖ ਦੀ ਉਸ ਅੰਤਲੀ ਕਿਸ਼ਤ ਨੂੰ ਸੁਹਿਰਦਤਾ ਨਾਲ ਪੜ੍ਹਿਆ ਵਿਚਾਰਿਆ ਹੁੰਦਾ ਤਾਂ ਯਕੀਨਨ ਲੇਖ ਦੀ ਭਾਸਾ ਹੋਰ ਹੁੰਦੀ ਅਤੇ ਉਸ ਦਾ ਸਿਰਲੇਖ ਵੀ ਗੁਰਮਤਿ ਬਨਾਮ ਕੜਾਹ ਪ੍ਰਸ਼ਾਦਹੁੰਦਾ। ਸਿੱਖ ਵਿਰਸਾ ਵਿੱਚ ਛਪੇ ਰੱਖੜਾ ਜੀ ਦੇ ਉਸ ਲੇਖ ਤੋਂ ਸੁਹਿਰਦ ਪਾਠਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਦਾਸ ‘ਆਪਣਾ ਪੱਖ’ ਵੀ ਜ਼ਰੂਰ ਲਿਖ ਛਪਵਾਏ। ਆਪਣਾ ਪੱਖਦਾ ਭਾਵ, ਰੱਖੜਾ ਜੀ ਦੀ ਕੂਟ ਨੀਤੀ ਕਾਰਨ ਵਲੂੰਧਰੇ ਗਏ ਲੇਖ ਦੀ ਅਸਲੀਅਤ ਉਜਾਗਰ ਕਰਨ ਤੋਂ ਸੀ। ਸੋ ਕਰਮ ਵਾਰ ਵਿਚਾਰਾਂ ਇਸ ਪ੍ਰਕਾਰ ਹਨ:-

1- ਨਵੰਬਰ ਮਹੀਨੇ ਦੇ ਸਿੱਖ ਵਿਰਸਾ ਵਿੱਚ ਛਪੀ ਜਿਸ ਅੰਤਲੀ ਕਿਸਤ ਨੂੰ ਰੱਖੜਾ ਜੀ ਨੇ ਆਪਣੀ ਕਰੋਪੀ ਦਾ ਨਿਸ਼ਾਨਾ ਬਣਾਇਆ ਹੈ ਉਸ ਨੇ ਵੀ ਆਪਣੇ ਪਿਛੋਕੜ 70 ਸਫ਼ਿਆਂ ਦੇ ਲੇਖ ਦੇ ਨਾਲ ਹੀ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗਪੁਸਤਕ ਮਾਲਾ ਦੇ ਨੌਂਵੇਂ ਭਾਗ ਦਾ ਹਿੱਸਾ ਬਣਨਾ ਹੈ। ਬਹੁਤੀ ਹੈਰਾਨੀ ਇਹ ਸੀ ਕਿ ਬਹੁਪੱਖੀ ਗੁਰਮਤਿ ਗਿਆਨ ਨਾਲ ਭਰਪੂਰ ਵਿਸ਼ਾਲ ਲੇਖ ਵਿਚੋਂ ਉਸ ਕਿਸ਼ਤ ਨੂੰ ਕਿਸ ਮਜਬੂਰੀ ਦੇ ਕਰਨ ਨਿਖੇੜ ਕੇ ਵਰਤਿਆ ਗਿਆ ਹੋਵੇਗਾ? ਏਸੇ ਕਰਕੇ ਤਾਂ ਗੁਰੂ ਬਾਣੀ ਨੂੰ ਕਸਵੱਟੀ ਮੰਨਣ ਦੇ ਥਾਂ ਆਪਣੀ ਵਿਉਂਤ ਨਾਲ ਅਸਲ ਵਿਸ਼ੇ ਵਿਚੋਂ ਨਿਖੇੜ ਕੇ ਵਰਤ ਲੈਣ ਦੀ ਮਰਯਾਦਾ ਵੇਦਾਂਤੀ ਜੀ ਨੇ ਹੀ ਬਣਾ ਦਿੱਤੀ ਹੋਈ ਸੀ। ਨਿਰਸੰਦੇਹ, ਰੱਖੜਾ ਜੀ ਨੇ ਵੇਦਾਤੀ ਜੀਦੀ ਰੀਸੇ ਸੁਹਿਰਦਤਾ ਨੂੰ ਛਡ ਕੇ ਦਾਸਰੇ ਨੂੰ ਬਦਨਾਮ ਕਰਨ ਲਈ ਜਾਣ ਬੁੱਝ ਕੇ ਭੁਲੇਖਾ ਪਾਊ ਕੂਟ ਨੀਤੀ ਵਰਤੀ ਹੈ।

ਅਸਲੀਅਤ ਇਉਂ ਹੈ:-

ਉਸੇ ਨਵੰਬਰ ਮਹੀਨੇ ਦੇ ਹੀ ਸਿੱਖ ਵਿਰਸਾ ਦੇ 34 ਸਫ਼ੇ ਦੇ ਪਹਿਲੇ ਕਾਲਮ ਵਿਚਲਾ—ਨੰਬਰ 10- Heading- ਕੀ ਕੜਾਹਪ੍ਰਸ਼ਾਦ ਵੀ ਗੁਰਬਿਲਾਸ ਪਾ: 6 ਦੇ ਲਿਖਾਰੀ ਦੀ ਹੀ ਦੇਣ ਹੈ?” ਸਿਰਲੇਖ ਦੇ ਇਹ ਬਚਨ ਸਪੱਸ਼ਟ ਕਰਦੇ ਹਨ ਕਿ ਲੇਖ ਕਿਸੇ ਗੁਰਮਤਿ ਵਿਰੋਧੀ ਪਿਛੋਕੜ ਦੀ ਵਿਆਖਿਆ ਹੈ। ਉਪਰੋਕਤ ਸਵਾਲੀਆ ਸਿਰਲੇਖ ਹੇਠਲੇ ਬਚਨ-ਉਪਰੋਕਤ ਲਿਖਤ ਵਿੱਚ ਅਸੀਂ, ਬਾਬਾ ਮਹਾਂ ਦੇਵ ਜੀ ਦੇ ਅਕਾਲ ਚਲਾਣੇ ਦੇ ਪ੍ਰਸੰਗ ਉਪਰੰਤ ਸਰਬ ਸ੍ਰੀ ਗੁਰੂ ਅਰਜਨ ਸਾਹਿਬ ਜੀ, ਮਾਤਾ ਗੰਗਾ ਜੀ, ਬਾਬਾ ਬੁੱਢਾ ਜੀ. ਬਾਬਾ ਅਟੱਲ ਜੀ, ਅਤੇ ਬਾਬਾ ਗੁਰਦਿੱਤਾ ਜੀ ਕੁੱਲ 6 ਮਹਾਂਨ ਵਿਭੂਤੀਆਂ ਦੇ ਜੋਤੀ ਜੋਤਿ ਸਮਾਉਣ ਦੇ ਪ੍ਰਸੰਗ ਪੜ੍ਹ ਲਏ ਹਨ। ਸੁਜਾਨ ਪਾਠਕਾਂ ਨੇ ਇਨ੍ਹਾਂ 6 ਮ੍ਰਿਤ ਪ੍ਰਸੰਗਾ ਵਿੱਚ ਜਿਵੇਂ ਪੜ੍ਹਿਆ ਹੈ ਏਵੇਂ ਹੀ ਸਨ 1718 ਤੋਂ ਸਿੱਖ ਜਗਤ ਲਈ ਧਰਮਗ੍ਰੰਥ ਬਣੇ ਰਹੇ ਗੁਰਬਿਲਾਸ ਪਾਤਸ਼ਾਹੀ 6 ਵਿਚਲੇ 28 ਦੇ ਕਰੀਬ ਮ੍ਰਿਤ ਕਹਾਣੀਆਂ ਵਿੱਚ ਜਿੱਥੇ ਗਰੁੜ ਪੁਰਾਣ ਵਿਚਲੇ ਮਿਰਤਕ ਸੰਸਕਾਰਾਂ ਵਰਗਾ ਕਰਮ ਵਿਹਾਰ ਦਰਸਾਇਆ ਹੋਇਆ ਹੈ, ਉਥੇ ਪਾਠਕ ਇਸ ਸਚਾਈ ਤੋਂ ਵੀ ਭਲੀ ਭਾਂਤੀ ਸੁਚੇਤ ਹਨ ਕਿ ਲਿਖਾਰੀ ਮੁੜ ਮੁੜ ਕੜਾਹ ਪ੍ਰਸ਼ਾਦ ਵਰਤਦਾ ਦਰਸਾਉਣਾ ਵੀ ਕਿਤੇ ਨਹੀਂ ਭੁੱਲਿਆ

ਇਹ ਮਨਣ ਯੋਗ ਨਹੀਂ ਹੈ ਕਿ ਇਨ੍ਹਾਂ ਬਚਨਾਂ ਤੋਂ ਵੀ ਰਖੜਾ ਜੀ ਨੂੰ ਦਾਸਰੇ ਦਾ ਅਸਲ ਮੰਤਵ ਸਪਸ਼ੱਟ ਨਹੀਂ ਸੀ ਹੋਇਆ?

ਰਖੜਾ ਜੀ ਦੇ ਲੇਖ ਦੀ ਕਰਮਵਾਰ ਵਿਚਾਰ:-

(ਨੋਟ:- ਰੱਖੜਾ ਜੀ ਦੇ ਬਚਨਾ ਬਾਰੇ ਦਾਸ ਦਾ ਪੱਖ ਸਮਂਝਣ ਦੀ ਸਹੂਲਤ ਲਈ ਬਚਨਾਂ ਦੀ ਹਰ ਵਾਰ ਨੰਬਰ ਵਾਰ ਵੰਡ ਕੀਤੀ ਜਾ ਰਹੀ ਹੈ)

1-ਲੇਖ ਦੇ ਆਰੰਭਕ ਬਚਨ-1- “ਸਿੱਖ ਪੰਥ ਦੇ ਇੱਕ ਵਿਸ਼ੇਸ਼ ਵਰਗ ਵਿੱਚ ਮਕਬੂਲੀਅਤ ਪਾ ਚੁੱਕੇ ਸਿੱਖ ਵਿਦਵਾਨ ਕਾਲਾ ਅਫ਼ਗ਼ਾਨਾ ਨੇ ਆਪਣੇ ਲੇਖ ਵਿਚ-2-ਆਪਣੀਆਂ ਤਰਕਾਂ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ, 3-ਸਿਖਾਂ ਦੇ ਪਿੰਡਾਂ ਦੇ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚਿਆਂ ਤੋਂ ਲੈ ਕੇ ਅਕਾਲ ਤਖ਼ਤ ਦੇ ਪ੍ਰਬੰਧਕਾਂ ਤੱਕ ਝਗੜਿਆਂ ਦਾ ਮੂਲ ਕਾਰਨ ਹੈ ਕਿ ਇਨ੍ਹਾਂ ਸਥਾਨਾਂ ਉਪਰ ‘ਕੜਾਹ’ ਨੂੰ ‘ਪ੍ਰਸ਼ਾਦਿ’ ਦਾ ਰੁਤਬਾ ਦਿੱਤਾ ਗਿਆ ਹੈ। -4-ਇਸ ਗੈਰ ਧਾਰਮਿਕ ਵਰਤਾਰੇ ਦਾ ਕਾਰਣ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਨਾਮੀ ਪੁਸਤਕ ਨੂੰ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਰਾਹੀਂ ਪ੍ਰਵਾਨਗੀ ਦਿੱਤੇ ਜਾਣਾ ਹੈ।

ਵਿਚਾਰ:- -1-ਤੋਂ 2- ਬਚਨਾਂ ਵਿੱਚ ਰੱਖੜਾ ਜੀ ਮੰਨਦੇ ਹਨ ਕਿ ਦਾਸਰਾ ਸਿੱਖ ਪੰਥ ਦੇ ਇੱਕ ‘ਵਿਸ਼ੇਸ਼ ਵਰਗ ਵਿੱਚ ਮਕਬੂਲੀਅਤ’ ਪਾ ਚੁੱਕਾ ਹੈ। ਰੱਖੜਾ ਜੀ ਇਸ ਤੱਥ ਨੂੰ ਵੀ ਰੱਦ ਨਹੀਂ ਕਰ ਰਹੇ ਕਿ ਉਨ੍ਹਾਂ ਦੇ ਬਚਨਾਂ ਵਾਲੇ ਸਿੱਖ ਵਰਗਵਿਚੋਂ (ਭਾਵੇਂ ਉਂਗਲਾਂ ਤੇ ਹੀ ਗਿਣੇ ਜਾਣ ਜੋਗੇ ਹੋਣ) ਪਰ ਦਾਸਰੇ ਦੇ ਪ੍ਰਸੰਸਕ ਸੰਸਾਰ ਦੇ ਲਗ ਭੱਗ ਸਾਰੇ ਦੇਸ਼ਾਂ ਦੇ ਵਸਨੀਕ ਬਣ ਚੁੱਕੇ ਹਨ। ਸਪੱਸ਼ਟ ਹੈ ਕਿ ਰੱਖੜਾ ਜੀ ਨੇ ਜਾਣਦਿਆਂ ਬੁੱਝਦਿਆ ਸੰਸਾਰ ਪ੍ਰਸਿੱਧ’ ਦਾਸਰੇ ਗੁਰਬਖ਼ਸ਼ ਸਿੰਘ ਨੂੰ ਬਦਨਾਮ ਕਰਨ ਲਈ ਨਿਰਾਧਾਰ ਊਜਾਂ ਨਾਲ ਨਕਾ ਨੱਕ ਭਰਿਆ ਆਪਣਾ ਲੇਖ ਰੂਪੀ-ਅਸੱਤ (ਫ਼ਰਵਰੀ ਸਨ 2008 ਦੇ) ਸਿੱਖ ਵਿਰਸਾ ਮਾਸਕ ਪੱਤਰ ਵਿੱਚ ਛਪਵਾ ਦਿੱਤਾ। ਜਿਸ ਤੋਂ ਦਾਸਰੇ ਵਿਰੁੱਧ ਫੁੱਟ ਤੁਰੀ ਚਰਚਾ ਤੋਂ ਪ੍ਰੇਸ਼ਨ ਹੋਏ ਦਾਸਰੇ ਦੇ ਹਮਖ਼ਿਆਲ ਸੱਜਣਾ ਦੇ ਫ਼ੂਨ ਆਉਣੇ ਸ਼ੁਰੂ ਹੋ ਗਏ। ਰੱਖੜਾ ਜੀ ਦਾ ਧੰਙਾਣੇ ਚਲਾਇਆ ਲੇਖ ਰੂਪ ਇਹ ਕਸੂਤਾ ਬਾਣ ਬੁੱਢੜੇ ਦੰਪਤੀ (ਪਤੀ ਪਤਨੀ) ਲਈ ਦੁਖਦਾਈ ਬਣ ਗਿਆ। (ਜੋ ਨਿਰਸੰਦੇਹ ਕਾਨੂਨੀ ਚਾਰਾਜੋਈ ਦੀ ਮੰਗ ਕਰਦਾ ਹੈ)

() -2-ਤੋਂ-3-ਦਾਸਰੇ ਦੇ ਲੇਖ ਤੋਂ ਬਾਹਰੇ ਨਿਰੋਲ ਆਪਣੀ ਵਿਉਂਤ ਦੇ ਇਨ੍ਹਾਂ ਬਚਨਾਂ ਵਿੱਚ ੱਖੜਾ ਜੀ ਵਲੋਂ ਵਰਤੇ ‘ਤਰਕ ਪਦ ਦਾ ਅਰਥ ਮਹਾਨ ਕੋਸ਼ ਅਨੁਸਾਰ ਚੋਭਵੀ ਅਥਵਾ ਦੁਖਾਂਵੀ ਨੁਕਤਾਚੀਨੀ ਹੈ। ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਥਵਾ ਸ੍ਰੀ ਗੁਰੂ ਗ੍ਰੰਥ ਦਰਪਣ, ਮਹਾਨ ਕੋਸ਼ ਆਦਿ ਸਰਬ ਪ੍ਰਵਾਣਤ ਗ੍ਰੰਥਾਂ ਦੇ ਪਰਮਾਣਾ ਦੇ ਆਧਾਰ ਤੇ ਲਿਖੇ, ਸਿੱਖ ਜਗਤ ਲਈ ਗੁਰਮਤਿ ਸੇਧਾਂ ਨਾਲ ਭਰੂਪਰ, ਲੜੀ ਵਾਰ ਛਪ ਰਹੇ 70 ਸਫ਼ਿਆਂ ਦੇ ਜਿਸ ਲੇਖ ਨੇ ਪੁਸਤਕ ਦਾ ਹਿੱਸਾ ਬਣਨਾ ਹੈ, ਧਾਰਮਿਕ ਸੁਧਾਰ ਲਈ ਲਿਖੇ ਉਸ ਲੇਖ ਵਿੱਚ ‘ਤਰਕ’ ਭਾਵ ਚੁੱਭਵੀਂ ਨੁਕਤਾਚੀਨੀ ਦਾ ਕੀ ਕੰਮ? ਦਾਸ ਵਾਂਗ ਰੱਖੜਾ ਜੀ ਨੇ ਵੀ ਆਪਣੀ ਦਲੀਲ ਦੀ ਪੁਸ਼ਟੀ ਵਿੱਚ ਦਾਸਰੇ ਦੇ ਲੇਖ ਵਿਚੋਂ ਕਿਸੇ ਇੱਕ ਵੀ ਕਥਿਤ ਤਰਕਦੀ ਦੱਸ ਕਿਉਂ ਨਾ ਪਾਈ? ਸਪੱਸ਼ਟ ਹੈ ਕਿ ਸ: ਅਜੀਤ ਸਿੱਘ ਜੀ ਰੱਖੜਾ ਨੇ ਦਾਸ ਦੀ ਲਿਖਤ ਤੋਂ ਬਾਹਰੇ ਜਾ ਕੇ ਪਾਠਕਾਂ ਨੂੰ ਦਾਸ ਵਿਰੁੱਧ ਉਕਸਾਉਣ ਦਾ ਯਤਨ ਕੀਤਾ ਹੈ। 3-ਤੋਂ 4- ਰੱਖੜਾ ਜੀ ਦੇ ਇਹ ਬਚਨ ਵੀ ਦਾਸਰੇ ਦੇ ਲੇਖ ਤੋਂ ਬਾਹਰਾ ਦੁਖਦਾਈ ਝੂਠ ਹੀ ਹੈ। ਗੁਰੂ ਬਾਣੀ ਤੋਂ ਬਾਹਰੇ ‘ਰੁਤਬਾ ਪਦ ਦਾ ਅਰਥ-ਦਰਜਾ, ਪਦਵੀ – (Rank) ਹੈ। ਗੁਰੂਗ੍ਰੰਥ ਸਾਹਿਬ ਜੀ ਨੇ- “ਗੁਰਮੁਖਿ ਪਾਈਐ ਨਾਮ ਪ੍ਰਸਾਦੁ॥ {1174} -ਗੁਰਮੁਖਾਂ ਲਈ ਕਿਸੇ ਪਦਾਰਥ ਨੂੰ ਨਹੀਂ ਸਗੋਂ ਕੇਵਲ ਪ੍ਰਭੂ ਨਾਮ ਨੂੰ ਅਥਵਾ ਗੁਰੂ ਜੀ ਦੀ ਸਿਖਿਆ ਨੂੰ ਹੀ ਪ੍ਰਸਾਦੁ ਫ਼ੁਰਮਾਨ ਕੀਤਾ ਹੈ। ਨਵੰਬਰ 2007 ਦ ਸਿਖ ਵਿਰਸਾ ਵਿਚਲੇ ਜਿਸ ਲੇਖ ਨੂੰ ਰੱਖੜਾ ਜੀ ਨੇ ਆਧਾਰ ਬਣਾਇਆ ਹੈ ਉਸ ਦੇ 35 ਸਫ਼ੇ ਦੇ ਦੂਜੇ (ਵਿਚਕਾਰਲੇ) ਕਾਲਮ ਵਿੱਚ ਗੁਰੂ ਬਾਣੀ ਵਿੱਚ ਆਏ ਅੱਡ ਅੱਡ ਅੱਖਰ-ਜੋੜਾਂ ਵਾਲੇ 12 ਤਰ੍ਹਾਂ ਦੇ (ਪਰਸ਼ਾਦ-2, ਪਰਸਾਦਿ-81, ਪਰਸਾਦੀ-211, ਅਥਵਾ ਪ੍ਰਸਾਦਿ-643 ਆਦਿਕ) ਕੁਲ 1064 ਗੁਰੂ ਸ਼ਬਦਾਂ ਦੀ ਤਿਆਰ ਹੋ ਚੁੱਕੀ ਗੁਰੂਸ਼ਬਦ ਸੂਚੀ ਦੇ ਜ਼ਿਕਰ ਨਾਲ ਗੁਰਮਤਿ ਦਾ ਵਿਸ਼ਾਲ ਪੱਖ ਦਰਸਾਇਆਂ ਹੋਇਆ ਹੈ। ਰੱਖੜਾ ਜੀ ਨੇ ਉਸ ਗੁਰਮਤਿ ਗਿਆਨ ਨੂੰ ਪਾਠਕਾਂ ਤੋਂ ਪਰੋਖਾ ਕਿਸ ਨਿੱਯਤ ਨਾਲ ਰਖਿਆ?

{ਸਦ ਅਫ਼ਸੋਸ-ਜੇ ਸਿੱਖ ਜਗਤ ਆਪਣਾ ਜੀਵਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਨਿਆਰੇ ਗੁਰਮਤਿ ਗਿਆਨ ਦੇ ਅਨੁਸਾਰ ਹੀ ਬਣਾ ਕੇ ਉਸ ਦੇ ਸਦੀਵੀ ਧਾਰਨੀ ਬਣੇ ਰਹਿੰਦੇ ਤਾਂ ਅੱਜ ਸਾਰੇ ਸੰਸਾਰ ਦੀਆਂ ਕੌਮਾਂ ਅਥਵਾ ਧਰਮਾਂ ਵਿੱਚ ਖ਼ਾਲਸਾ ਜੀ ਉਚੇਚੇ ਤੌਰ ਤੇ ਸਤਿਕਾਰੇ ਜਾ ਰਹੇ ਹੁੰਦੇ) -4-ਤੋਂ ਅਗਲੇ ਸਾਰੇ ਬਚਨ ਵੀ ਦਾਸਰੇ ਦੀ ਲਿਖਤ ਤੋਂ ਬਾਹਰੇ ਰੱਖੜਾ ਜੀ ਦੇ ਆਪਣੇ ਮਨ ਦੀ ਹੀ ਉਕਤੀ ਹੈ। ਸਨ 1718 ਈਸਵੀ ਤੋਂ ਸਿਖਾਂ ਵਿੱਚ ਆ ਵੜੇ ਗੁਰਬਿਲਾਸ ਪਾ: 6 ਦੀ ਭੂਮਿਕਾ ਦੇ 54 ਸਫ਼ੇ ਵਿਚਲੇ ਵੇਦਾਂਤੀ ਜੀ ਦੇ ਇਹ ਬਚਨ-ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਗ੍ਰੰਥ ਪ੍ਰਾਚੀਨ ਸਮੇ ਵਿੱਚ ਹੀ ਸਿਖ ਪੰਥ ਵਿੱਚ ਹਰਮਨ ਪਿਆਰਾ ਹੋਣ ਕਾਰਨ ਪ੍ਰਚਲਿਤ ਰਿਹਾ। ਅਕੱਟ ਸਬੂਤ ਹੈ ਕਿ ਵੇਦਾਂਤੀ ਜੀ ਦੇ ਸਮੇ ਗੁਰਬਿਲਾਸ ਪਾਤਸ਼ਾਹੀ 6 ਨੂੰ ਕਿਸੇ ਪਰਵਾਨਗੀ ਦੀ ਕੋਈ ਮਥਾਜੀ ਹੈ ਹੀ ਨਹੀ ਸੀ। ਸਗੋਂ ਸੱਚ ਇਹ ਹੈ ਕਿ, ਵੇਦਾਂਤੀ ਜੀ ਜਦੋਂ ਅਜੇ ਗ੍ਰੰਥੀ ਹੀ ਸਨ ਕਿ ਉਨ੍ਹਾਂ ਨੇ ਡਾ: ਅਮਰਜੀਤ ਸਿੰਘ ਦੀ ਸਹਾਇਤਾ ਨਾਲ (ਆਪਣੇ ਕੋਲ ਸਾਂਭ ਰਖੇ) ਸੰਨ 1944 ਦੇ ਗੁਰਬਿਲਾਸ ਪਾ: 6 ਪੁਸਤਕ ਦੀ ਪੁਨਰ ਸੰਪਾਦਨਾ ਕਰਕੇ (ਮਾਨੋ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ ਵਿੱਚ ਬੰਦ ਕਰਕੇ) ਉਸ ਨੂੰ 12 ਸਤਿਕਾਰਤ ਜਥੇਦਾਰਾਂ ਦੇ ਪ੍ਰਸੰਸਾ ਪੱਤਰਾਂ ਨਾਲ ਸਿੰਗਾਰ ਕੇ ਛਪਵਾ ਲਿਆ ਤੇ ਗੁਰੂ ਹਰਿਗੋਬਿੰਦ ਜੀ ਦੇ ਜਨਮ ਪੁਰਬ ਤੇ ਸਿੱਖ ਜਗਤ ਵਿੱਚ ਸੁਗ਼ਾਤ ਵਜੋਂ ਵਰਤਾਉਣੀ ਆਰੰਭ ਕਰ ਦਿੱਤਾ ਸੀ। ਦਾਸਰੇ ਦੀਆਂ ਲਿਖਤਾ ਤੋਂ ਸੰਗਤਾਂ ਵਿੱਚ ਆ ਰਹੀ ਜਾਗ੍ਰਤ ਤੋਂ ਘਾਬਰ ਕੇ ਵਿਦਾਂਤੀ ਜੀ ਨੇ ਆਪਣੀ ਉਸ ਗੁਰਬਿਲਾਸ ਪੁਸਤਕ ਤੇ ਰੋਕਾਂ ਲਾ ਦਿੱਤੀਆਂ ਸਨ। ਆਪ ਲੀਹੋਂ ਲੱਥੇ ਰੱਖੜਾ ਜੀ ਪਾਠਕਾਂ ਨੂੰ ਵੀ ਔਝੜੇ ਪਾ ਰਹੇ ਹਨ। ਦਾਸਰੇ ਦੀ ਲਿਖਤ ਵਿਚੋਂ ਰੱਖੜਾ ਜੀ ਨੇ ਅਜੇਹੀ ਕਿਸੇ ਇੱਕ ਵੀ ਤਰਕਦੀ ਦੱਸ ਕਿਉਂ ਨਾ ਪਾਈ ਜੋ ਉਨ੍ਹਾਂ ਦੇ ਕਥਨ ਨੂੰ ਸੱਚਾ ਸਿੱਧ ਕਰਦੀ? ਰੱਖੜਾ ਜੀ ਤਾਂ ਏਨੀ ਨਿਵਾਨ ਵਿੱਚ ਡਿੱਗ ਪਏ ਹੋਏ ਹਨ ਕਿ ਲੇਖ ਵਿੱਚ ਉਚੇਚੇ ਤੌਰ ਤੇ ਲਿਖੀ ਦਾਸਰੇ ਦੇ ਹਿਰਦੇ ਦੀ ਇਹ ਸਪੱਸ਼ਟ ਭਾਵਣਾ- “ਦਾਸਰੇ ਦਾ ਭਾਵ ਇਹ ਬਿਲਕੁਲ ਨਹੀਂ ਕਿ ਕੜਾਹ ਪ੍ਰਸ਼ਾਦ ਬੰਦ ਕਰ ਦੇਣਾ ਚਾਹੀਦਾ ਹੈ। ਲੋੜ ਕੇਵਲ ਅਸਲੀਅਤ ਸਮਝ ਕੇ ਮਰਿਯਾਦਾ ਵਿੱਚ ਲੋੜੀਂਦੀਆਂ ਸੋਧਾਂ ਕਰ ਲੈਣ ਦੀ ਹੈ.”-ਪਾਠਕਾਂ ਤੋਂ ਓਹਲੇ ਰੱਖ ਲਈ?

ਉਪਰੋਕਤ ਵਿਚਾਰੀ ਲਿਖਤ ਇਸ ਪਾਵਨ ਗੁਰੂ ਫ਼ੁਰਮਾਨ ਦੀ ਪਰਤੱਖ ਤਰਜਮਾਨ ਹੈ:-

“ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ 2॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ 3॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ 4॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਾਇਆ 5॥ {229} -

2- ਉਪਰੋਕਤ 1-ਨੰਬਰ ਪੈਰਾ ਤੋਂ ਅਗਲੇ (ਰੱਖੜਾ ਜੀ ਦੇ) ਬਚਨ-1- “ਉਸ ਕਥਿਤ ਗ੍ਰੰਥ ਵਿੱਚ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਇੱਕ ਕਹਾਣੀ ਦਰਸਾਈ ਗਈ ਹੈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਪ੍ਰਸ਼ਾਦਿ ਵਰਤਣ ਸਮੇਂ ਕਲਯੁਗ ਨੂੰ ‘ਦੰਗਾ’ ਕਰਨ ਦੀ ਇਜਾਜ਼ਤ ਦਿੱਤੀ ਸੀ। ਯਾਨੀ ਬੱਚਿਆਂ ਨੂੰ ਰੌਲਾ-ਰੱਪਾ ਕਰ ਲੈਣ ਦੀ ਇਜਾਜ਼ਤ ਦਿੱਤੀ ਸੀ-2-ਕਾਲਾ ਅਫ਼ਗਾਨਾ ਜੀ ਦੇ ਮੁਤਾਬਿਕ ਬੱਚਿਆਂ ਦਾ ਇਹ ਸ਼ੋਰਗੁੱਲ ਸਿਆਣੇ ਬਿਆਣੇ ਲੀਡਰਾਂ ਦੀਆਂ ਲੜਾਈਆਂ ਵਿੱਚ ਤਬਦੀਲ ਹੋ ਗਿਆ ਹੈ। ਇਹ ਬਿੱਪਰ ਲਿਖਾਰੀ ਦੀ ਗੁੱਝੀ ਸ਼ਰਾਰਤ ਸੀ ਜਿਸਨੇ ਪ੍ਰਸ਼ਾਦ ਦੀ ਪ੍ਰਥਾ ਰਾਹੀਂ ਰੌਲਾ ਕਰਵਾਉਣ ਦੀ ਵਿਉਂਤਬਾਜ਼ੀ ਕੀਤੀ ਅਤੇ ਪੰਥ ਨੂੰ ਮੌਜੂਦਾ ਹਾਲਾਤਾਂ ਤੱਕ ਪਹੁੰਚਾਇਆ। “ਇਹ ਸਾਰੇ ਬਚਨ ਵੀ ਦਾਸਰੇ ਦੀ ਲਿਖਤ ਵਿੱਚ ਰਲਾਇਆ ਰੱਖੜਾ ਜੀ ਦੀਆਂ ਨਿੱਜੀ ਕੂਟ ਵਿਚਾਰਾਂ ਦੀ ਮਿਲਾਵਟ ਰੂਪ ਝੂਠ ਹੀ ਹਨ।

ਵਿਚਾਰ:-ਜਿਸ ਲੇਖ ਨੂੰ ਰਖੜਾ ਜੀ ਨੇ ਆਧਾਰ ਬਣਾਇਆ ਉਸ ਦੇ 36 ਸਫ਼ੇ ਦੇ ਪਹਿਲੇ ਕਾਲਮ ਤੋਂ ਸ਼ੁਰੂ ਹੋਈ ਵਿਚਾਰ ਵਿੱਚ ਕਲਜੁਗ ਦੀ ਦ੍ਰਿਸ਼ਟਮਾਨ ਹੋਂਦ ਨੂੰ ਜਨਮਤ ਸਤਿਗੁਰੁ ਨਾਨਕ ਸਾਹਿਬ ਜੀ ਨੇ ਇਉ ਰੱਦ ਕੀਤਾ ਹੋਇਆ ਹੈ। - ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥ 1॥ ਜੀਵਨ ਤਲਬ ਨਿਵਾਰਿ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥ . . 3॥ . .॥ 1॥ {902} ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਵਿਚੋਂ ਦਰਸਈ ਅਜੇਹੀ ਕਿਸੇ ਵੀ ਕਹਾਣੀ ਦਾ ਹਵਾਲਾ ਨਹੀਂ ਦਿੱਤਾ ਜਿਸ ਵਿੱਚ ਗੁਰਦੇਵ ਜੀ ਨੇ ਸੰਗਤਿ ਵਿੱਚ ਕੜਾਹ ਪ੍ਰਸ਼ਾਦਿ ਵਰਤਣ ਸਮੇਂ ਕਲਿਯੁਗ ਨੂੰ ‘ਦੰਗਾ’ ਕਰਨ ਦੀ ਜਾਂ ਬਚਿਆਂ ਨੂੰ ਰੌਲਾ ਪੌਣ ਦੀ ਖੁਲ੍ਹ ਦਿੱਤੀ ਹੋਵੇ? ਸਗੋਂ ਦਾਸਰੇ ਦੇ ਅਸਲ ਭਾਵ ਦੇ ਉਲਟ ਵਿਰੋਧੀਆਂ ਵਾਲੀ ਕੁਟਲਤਾ ਨਾਲ ਆਪਣੇ ਬਚਨਾ ਦੀ ਮਿਲਾਵਟ ਕਰਕੇ ਗੁਰਸਿੱਖਾਂ ਨੁੰ ਕਰਾਹੇ ਪਾਉਣ ਦੀ ਸ਼ਰਾਰਤ ਕੀਤੀ ਹੈ।

3- ਦਾਸਰੇ ਦੀ ਲਿਖਤ ਤੋਂ ਬਾਹਰੀਆਂ ਚੋਭਾਂ ਲਿਖਣ ਉਪਰੰਤ ਬਿਨਾ ਕਿਸੇ ਆਧਾਰ ਦੇ ਰੱਖੜਾ ਜੀ ਦਾ ਫ਼ੁਰਮਾਨ:- 1-ਅਫ਼ਗਾਨਾ ਜੀ ਦਾ ਅਜੀਬੋ-ਗਰੀਬਤਰਕਪੜ੍ਹਕੇ ਸਿਰਫ਼ ਹਾਸਾ ਹੀ ਨਹੀਂ ਆਇਆ ਸਗੋਂਕੇ ਦੀਪ ਅਤੇ ਮਾਈ ਮੋਹਣੋਦਾ ਇੱਕ ਲਤੀਫ਼ਾ ਯਾਦ ਆਇਆ। ਇੱਕ ਵਾਰੀ ਇੱਕ ਸਿੱਧੜ ਜਿਹੇ ਆਦਮੀ ਨੂੰ ਵਹਿਮ ਹੋ ਗਿਆ ਕਿ ਉਹ ਵਿਦਵਾਨ ਹੋ ਗਿਆ ਹੈ। ਉਸਨੇ ਆਪਣੇ ਦੋਸਤ ਨੂੰ ਕਿਹਾ, “ਮੈਂ ਹਰ ਕਹਾਵਤ ਅਤੇ ਹਰ ਕਵਿਤਾ ਦਾ ਅਰਥ ਕਰ ਸਕਦਾ ਹਾਂ।” ਦੋਸਤ ਨੇ ਕਿਹਾ, ‘ਨੀਮ ਹਕੀਮ ਖਤਰਾ ਏ ਜਾਨ’ ਦਾ ਮਤਲਬ ਦੱਸ। ਸਿੱਧੜ ਵਿਦਵਾਨ ਨੇ ਕਿਹਾ ਕਿ ਇਹ ਤਾਂ ਬਹੁਤ ਸਾਫ਼ ਹੈ ਮਤਲਬ ਕੀ ਕੱਢਣਾ। ਦੋਸਤ ਨੇ ਕਿਹਾ ਫਿਰ ਭੀ ਦੱਸ ਤਾਂ ਸਹੀ, ਜਵਾਬ ਵਿੱਚ ਵਿਦਵਾਨ ਨੇ ਕਿਹਾ ਕਿ ਕਿਸੇ ਸਿਆਣੇ ਨੇ ਹਕੀਮ ਨੂੰ ਹਦਾਇਤ ਕੀਤੀ ਹੈ ਐ ਹਕੀਮ ਤੂੰ ਨਿੱਮ ਦੇ ਪੇੜ ਨੀਚੇ ਮੱਤ ਸੌ ਤੇਰੀ ਜਾਨ ਨੂੰ ਖਤਰਾ ਹੋ ਸਕਦੈ। 2-ਅਫ਼ਗਾਨਾ ਜੀ ਨੇ ਇਹ ਭੀ ਮੰਨਿਆ ਕਿ ਉਹ-ਕਥਿਤ ਕਹਾਣੀ ਨੂੰ ਉਮਰ ਦੇ 70 ਸਾਲ ਯਾਨੀ 1992 ਤੱਕ (ਕਹਾਣੀ ਜਾਣਦੇ ਹੋਏ) ਇਸਦੇ ਅਸਰ ਹੇਠ ਨਹੀਂ ਆਏ ਤੇ ਚੁੱਪ ਕਰਕੇ ਪ੍ਰਸ਼ਾਦਿ ਲੈਂਦੇ ਰਹੇ ਹਨ ਤਾਂ 3-ਬਾਕੀ ਪੰਥ ਬਾਰੇ ਕਿਉਂ ਚਿੰਤਤ ਹਨ?

ਵਿਚਾਰਾਂ:- 1- ਰੱਖੜਾ ਜੀ ਨੇ ਦਾਸ ਦੀ ਉਸ ਅਜੀਬੋ-ਗਰੀਬ ‘ਤਰਕ’ ਦਾ ਅਤਾ ਪਤਾ ਨਾ ਲਿਖਿਆ ਜਿਸ ਤੋਂ ਉਨ੍ਹਾਂ ਨੂੰ ਹਾਸੇ ਦੇ ਨਾਲ ਲਤੀਫ਼ਾ ਵੀ ਯਾਦ ਆ ਗਿਆ ਸੀ? ਲੇਖੋਂ ਬਾਹਰੀ, ਉਪਰੋਕਤ -2-ਤੋਂ 3 –-ਤੱਕ ਦੀ ਪੰਗਤੀ ਉਨ੍ਹਾਂ ਦੇ ਆਪਣੇ ਹੀ ਦਿਮਾਗ਼ ਦੀ ਕਾਢ ਹੈ। ਉਹ ਕਿਹੜੀ ਕਹਾਣੀ ਹੈ ਜਿਸ ਨੂੰ ਦਾਸਰਾ ਉਮਰ ਦੇ 70 ਸਾਲ ਤੱਕ ਜਾਣਦਾ ਰਹਿ ਕੇ ਵੀ ਉਸ ਦੇ ਅਸਰ ਹੇਠ ਨਾ ਆਇਆ ਅਤੇ ਕੜਾਹ ਪ੍ਰਸ਼ਾਦ ਨਿਰੰਤਰ ਲੈਂਦਾ ਰਿਹਾ? ਰੱਖੜਾ ਜੀ ਦੀ ਇਸ ਕੋਝੀ ਸ਼ਰਾਰਤ ਤੋਂ ਪਾਠਕਾਂ ਦੇ ਮਨ ਵਿੱਚ ਸ਼ੰਕਾ ਬਣਿਆ ਰਹਿਣਾ ਹੈ ਕਿ, “ਕੀ ਪਤਾ ਉਹ ਕਹਾਣੀ ਕਿਹੋ ਜਿਹਾ ਭੈੜ ਹੋਵੇ ਜੋ ਰੱਖੜਾ ਜੀ ਨੇ ਲਿਖਣਾ ਪਸੰਦ ਨਾ ਕੀਤਾ”। ਲੇਖ ਦੇ 37 ਸਫ਼ੇ ਤੇ ਤੇਜਾ ਸਿੰਘ ਗੜਗਜ ਦੇ ਢਾਡੀ ਜਥੇ ਤੋਂ ਸੁਣੀ ਜਿਸ ਕਹਾਣੀ ਦਾ ਜ਼ਿਕਰ ਦਾਸਰੇ ਨੇ ਕੀਤਾ ਹੈ ਉਹ ਸੂਰਜ ਪਰਕਾਸ਼ ਵਿਚੋਂ ਵੀ ਪੜ੍ਹੀ ਜਾ ਸਕਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਨਾਲ ਸੰਬਧਤ ਉਸ ਕਹਾਣੀ ਨੂੰ ਦਾਸਰੇ ਨੇ ਮਨਘੜਤ ਵੀ ਦਰਸਾਇਆ ਹੋਇਆ ਹੈ। 38 ਸਫ਼ੇ ਤੇ ਸਮਾਪਤ ਹੋਈ ਉਸ ਗਾਥਾ ਦੇ ਅੰਤ ਵਿੱਚ ਲਿਖੇ ਇਨ੍ਹਾਂ ਬਚਨਾਂ ਨੂੰ- “ਗੁਰਬਿਲਾਸ ਨੂੰ ਧਰਮ ਗ੍ਰੰਥ ਬਣਾ ਰਹੇ ਪੁਜਾਰੀਆਂ ਨੇ ਇਸ ਤਰ੍ਹਾਂ ਦੀਆਂ ਕਈ ਮਨਘੜਤ ਕਹਾਣੀਆਂ ਅਜੇਹੀ ਭਰਮਾਊ ਸ਼ਬਦਾਲੀ ਵਿੱਚ ਪਰਚਾਰੀਆਂ ਕਿ ਕੜਾਹ ਪ੍ਰਸ਼ਾਦ ਹੀ ਸਿਖਾਂ ਲਈ ਪਾਵਨ ਪਵਿੱਤਰ ‘ਅੰਮ੍ਰਿਤ ਪ੍ਰਸ਼ਾਦ’ ਬਣ ਗਿਆ” - ਵੀ ਰਖੜਾ ਜੀ ਨੇ ਪਾਠਕਾਂ ਤੋਂ ਲੁਕਾ ਲਿਆ ਪਰ-2-ਕਥਿਤ ਕਹਾਣੀ ਨੂੰ ਉਮਰ ਦੇ 70 ਸਾਲ ਯਾਨੀ 1992 ਤੱਕ (ਕਹਾਣੀ ਜਾਣਦੇ ਹੋਏ) ਇਸਦੇ ਅਸਰ ਹੇਠ ਨਹੀਂ ਆਏ ਤੇ ਚੁੱਪ ਕਰਕੇ ਪ੍ਰਸ਼ਾਦਿ ਲੈਂਦੇ ਰਹੇ ਹਨ” -ਦੁਖਦਾਈ ਝੂਠ ਰੱਖੜਾ ਜੀ ਆਪਣੇ ਕੋਲੋਂ ਜੜ ਲਿਆ? 3—ਰੱਖੜਾ ਜੀ ਦੇ ਇਹ ਬਚਨ-ਬਾਕੀ ਪੰਥ ਬਾਰੇ ਕਿਉਂ ਚਿੰਤਤ ਹਨ ? hy AnUTy ਮਹਾਂ ਪੁਰਖ ਵਿਦਵਾਨ ਰੱਖੜਾ ਜੀਓ! ਕੀ ਹਰੇਕ ਗੁਰਸਿੱਖ ਨੂੰ ਸਾਰੇ ਸਿੱਖਾਂ ਦੀ ਚੜ੍ਹਦੀ ਕਲਾ ਲਈ ਚਿੰਤਤ ਨਹੀਂ ਰਹਿਣਾ ਚਾਹੀਦਾ? ਪਿਆਰ ਰੱਖੜਾ ਜੀਓ! ਤਾਂ ਕੀ, ਤੇਰੇ ਭਾਣੇ ਸਰਬੱਤ ਕਾ ਭਲਾ ਬਚਨ ਵੀ ਅਰਦਾਸ ਵਿੱਚ ਨਹੀਂ ਹੋਣੇ ਚਾਹੀਦੇ? ਕੀ ਭਾਈ ਗੁਰਦਾਸ ਜੀ ਦਾ ਇਹ ਫ਼ਤਵਾ- ‘ਮੂਰਖੁ ਫਕੜਿ ਪਵੈ ਰਿਹਾੜੀ॥॥ (32-6) ਤੁਹਾਡੇ ਲਈ ਹੀ ਤਾਂ ਨਹੀਂ ਜੀ?

4- ਝੂਠ-ਸਰਾਰਤ ਦੇ ਅੰਤਲੇ ਬਚਨ- 1- “ਅਫ਼ਗਾਨਾ ਜੀ ਇਸ ਗੱਲ ਨੂੰ ਭੁੱਲਦੇ ਹਨ ਕਿ ਪ੍ਰਬੰਧਕੀ ਢਾਂਚਿਆ ਵਿੱਚ ਇਹ ਕੁੱਝ ਹਰ ਥਾਂ ਹੁੰਦਾ ਹੈ ਚਾਹੇ ਈਸਾਈ ਹੋਣ ਮੁਸਲਮਾਨ ਜਾਂ ਹਿੰਦੂ ਹੋਣ, ਕਮੇਟੀਆਂ ਚੌਧਰ ਲਈ ਹੀ ਝਗੜੇ ਕਰਦੀਆਂ ਹਨ। ਪੰਚਾਇਤਾਂ ਤੋਂ ਪਾਰਲੀਮੈਂਟ ਤੱਕ ਇਹੀ ਵਰਤਾਰਾ ਹੈ। ਖਾਸਕਰ ਉਹਨਾਂ ਸੰਸਥਾਵਾਂ ਵਿੱਚ ਜਿਥੇ ਕੱਟੜਪੰਥੀਆਂ ਦਾ ਦਖਲ ਹੋਵੇ। -2-ਸਿੱਖਾਂ ਨੂੰ ਅਜਿਹੇ ਝਗੜੇ ਇਸ ਲਈ ਰੜਕਦੇ ਹਨ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੇ ਹਨ। -3- ਸ਼ਬਦ ਗੁਰੂ ਮੁਤਾਬਿਕ ਤਾਂ ਪ੍ਰਮਾਤਮਾ ਸਰਬ ਵਿਆਪਕ ਹੈ। ਫਿਰ ਹਜ਼ੂਰੀ ਜਾਂ ਬਾਹਰ ਦਾ ਵਹਿਮ ਕਿਉਂ?

ਗੁਰਮਤਿ ਵਿਚਾਰਾਂ- “1- (ੳ) -ਰੱਖੜਾ ਜੀ ਤਾਂ ਸ਼ਾਇਦ ਅਭੁੱਲ ਹੀ ਹੋਣਗੇ, ਪਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਫ਼ੁਰਮਾਨ ਅਨੁਸਾਰ ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ॥ਭੁਲੱੜ ਦਾਸਰਾ ਤਾਂ ਸਤਿਗੁਰੂ ਜੀ ਦੇ ਇਸ ਫ਼ੁਰਮਾਨ ਨੂੰ ਸਦਾ ਆਪਣੇ ਤੇ ਹੀ ਢੁਕਾਈ ਰੱਖਦਾ ਹੈ ਜੀ-“ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ॥ ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ॥ ” ਭੂੱਲ਼ੜ ਤੋਂ ਭੁੱਲਾਂ ਹੋਣੀਆਂ ਸੁਭਾਵਕ ਹੋਣ ਕਰਕੇ ਭੁੱਲ ਚੁੱਕ ਦੀ ਖਿਮਾ ਮੰਗਦਿਆਂ ਰਹੀਦਾ ਹੈ ਜੀ। - () -ਰੱਖੜਾ ਜੀ ਦਾਸਰਾ ਪ੍ਰਬੰਧਕੀ ਢਾਂਚਿਆ ਦਾ ਜ਼ਿਕਰ ਨਹੀਂ ਕਰ ਰਿਹਾ। ਗੱਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਰੂਪ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੇ ਅਨੁਸਾਸ਼ਨ ਦੀ ਹੈ। ਕਦੇ ਵੀ ਨਾ ਭੁਲੱਣ ਵਾਲੇ ਹੇ ਅਭੁੱਲ ਰੱਖੜਾ ਜੀਓ! ਅਜੇਹੇ ਕਿਸੇ ਧਰਮ ਦੀ ਦੱਸ ਪਾ ਦੇਣੀ ਸੀ ਜੋ ਸਿੱਖਾਂ ਵਾਂਗ ਆਪਣੇ ਧਰਮ ਗ੍ਰੰਥ ਨੂੰ ਪ੍ਰਗਟ ਗੁਰਾਂ ਦਾ ਰੂਪ, ਸੱਚਾ ਪਾਤਸ਼ਾਹ ਅਥਵਾ ਆਪਣਾ ਸਦੀਵੀ ਇਸ਼ਟ ਮੰਨਦਾ ਹੋਵੇ। () -ਕੇਵਲ ਈਸਾਈ, ਮੁਸਲਮਾਨ, ਹਿੰਦੂ ਦੀ ਹੀ ਗਲ ਕਿਉਂ, ਰੱਖੜਾ ਜੀ ਸੰਸਾਰ ਦੇ ਕਿਸੇ ਵੀ ਅਜੇਹੇ ਧਰਮ ਦੀ ਦੱਸ ਪਾ ਦਿਉ ਜੋ ਆਪਣੇ ਧਰਮ ਅਸਥਾਨ ਵਿੱਚ ਸਿੱਖਾਂ ਵਾਂਗ ਲੜਦੇ ਭਿੜਦੇ ਆਪਣੇ ਗੁਰਭਾਈਆਂ ਦੇ ਕੇਸਾਂ ਦੀ ਬੇਅਦਬੀ ਕਰੇ ਤੇ ਉਨ੍ਹਾਂ ਦੇ ਲਹੂ ਨਾਲ ਧਰਮ-ਅਸਥਾਨ ਨੂੰ ਲਾਲ ਕਰਦੇ ਹੋਣ? ਫ਼ਸਾਦੀਆਂ ਨੂੰ ਕਾਬੂ ਕਰਨ ਲਈ ਦਗੜ ਦਗੜ ਅੰਦਰੇ ਆ ਵੜੀ ਬਾਵਰਦੀ ਪੁਲਸ ਘਲੂਘਾਰੇ ਵਿੱਚ ਰੁੱਝੀਆਂ ਉਨ੍ਹਾਂ ਪਤਿਤ ਫੌਜਾਂ ਨੂੰ ਜੁੰਡਿਆਂ ਤੋਂ ਫੜੀ, ਧੁਈ ਖੜਦੀ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪੀਆਂ ਹੋਣ? - () -ਦਾਸ ਨੇ ਆਪਣੇ 70 ਸਫ਼ਿਆਂ ਦੇ ਲੇਖ ਵਿੱਚ ਗੁਰਮਤਿ ਪ੍ਰਮਾਣਾ ਸਹਿਤ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਦ ਕੌਮ ਦੇ ਜਨਮ ਦਾਤਾ ਸਤਿਗੁਰੂ ਜੀ ਦੇ ਦਰਬਾਰ ਦਾ ਅਨੁਸਾਸ਼ਨ ਭੰਗ ਹੋ ਰਿਹਾ ਹੋਵੇ ਤਾਂ ਉਸ ਦੀ ਸਿੱਖੀ ਦਾ ਅਨੁਸਾਸ਼ਨ ਵਿਗੜਨੋ ਬਚਿਆ ਨਹੀ ਰਹਿ ਸਕਦਾ- ਪਰ ਰੱਖੜਾ ਜੀ ਹੋਰ ਹੀ ਪਾਸੇ ਤੁਰ ਪਏ? ਅਖੇ- “ਛਡਿਆ ਗਉ ਹਠਾਂ, ਜਾ ਪਿਆ ਸਾਨ੍ਹ ਦੇ ਚੱਡੀਂ?’ - () -A-ਰੱਖੜਾ ਜੀ ਦਾ ਫ਼ੁਰਮਾਨ- “ਸ਼ਬਦ ਗੁਰੂ ਮੁਤਾਬਿਕ ਤਾਂ ਪ੍ਰਮਾਤਮਾ ਸਰਬ ਵਿਆਪਕ ਹੈ। B-ਫਿਰ ਹਜ਼ੂਰੀ ਜਾਂ ਬਾਹਰ ਦਾ ਵਹਿਮ ਕਿਉਂ? ਵਿਚਾਰ-ਇਹ ਠੀਕ ਹੈ ਕਿ- “ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ॥ ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ॥ਪਰਮਾਤਮਾ ਸਰਬਵਿਆਪਕ ਹੈ ਅਤੇ ਭਾਵੇਂ- “ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥” ਗੁਰਦੇਵ ਜੀ ਵੀ ਸਾਡੇ ਸਦੀਵੀ ਸੰਗੀ ਹੀ ਹਨ, ਗੁਰੂ ਜੀ ਦਾ ਦਰਬਾਰ ਸਰਬ ਵਿਆਪਕ ਨਹੀ ਹੈ। ਆਪਣੇ ਗੁਰੂ ਜੀ ਦੇ ਦਰਬਾਰ ਵਲ ਨੂੰ ਸੰਗਤਾਂ ਕਈ ਵਾਰੀ ਇਹ ਸ਼ਬਦ- “ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥” {੭੬੩} ਗਾਉਂਦੀਆਂ ਜਾ ਰਹੀਆਂ ਹੁੰਦੀਆਂ ਹਨ। ਰੱਖੜਾ ਜੀ ਦy B-ਬਚਨ- ‘ਫਿਰ ਹਜ਼ੂਰੀ ਜਾਂ ਬਾਹਰ ਦਾ ਵਹਿਮ ਕਿਉਂ? “ਰੱਖੜਾ ਜੀਓ! ਬਾਹਰ ਵਰਗੇ ਕੂੜੇ ਦੇ ਢੇਰ ਕੀ ਤੁਸੀਂ ਸਤਿਗੁਰੂ ਜੀ ਦੀ ਹਜੂਰੀ ਵਿੱਚ ਵੀ ਲਾ ਸਕਦੇ ਹੋ ਜੀ? ਤੁਹਾਡੀਆਂ ਅਜੇਹਾਂ ਗੱਲਾਂ ਤੋਂ ਇਸ ਗੁਰੂ ਫ਼ੁਰਮਾਨ ਦੇ ਦਰਸ਼ਨ ਹੋ ਰਹੇ ਹਨ”

ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿ੍ਹ੍ਹ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ {੧੨੪੫}

ਭੁੱਲਾਂ ਦੀ ਖਿਮਾ; -ਗੁਰਮਤਿ ਅਨੁਸਾਰ ਜੀਵਨ ਬਤੀਤ ਕਰ ਰਹੇ ਗੁਰਮੁਖਾਂ ਦੀ ਚਰਨ ਧੂੜ- ਦਾਸਰਾ- ਗੁਰਬਖ਼ਸ਼ ਸਿੰਘ

Tel-905-450-3954




.