ਜਾਬਾਂ ਦਾ ਭੇੜ
ਸਿਆਣੇ ਆਖਦੇ ਹਨ ਕਿ ਜਾਬਾਂ ਦੇ ਭੇੜ ਵਿਚੋਂ ਕੁੱਝ ਨਹੀ ਨਿਕਲਦਾ। ਹੁਣ
ਜ਼ਮਾਨਾ ਬਦਲ ਗਿਆ ਹੈ। ਸੱਚ ਜਾਣਿਓ ਜਾਬਾਂ ਦੇ ਭੇੜ ਵਿਚੋਂ ਬਹੁਤ ਕੁੱਝ ਨਿਕਲਦਾ ਹੈ। ਸਾਨੂੰ ਪਤਾ ਸੀ
ਕਿ ਜਿਹੜੇ ਜਥੇਦਾਰ ਆਪਣੀਆਂ ਸਟੇਜਾਂ ਤੇ ਖੜ੍ਹ ਕੇ ਦਸਮ ਗ੍ਰੰਥ ਨੂੰ ਨਾ ਮੰਨਣ ਵਾਲਿਆਂ ਦਾ ਕੀਰਤਨ
ਸੋਹਿਲਾ (ਬਾਣੀ ਦਾ ਨਾਮ ਸਿਰਫ ‘ਸੋਹਿਲਾ’ ਹੈ) ਪੜ੍ਹਨ ਦੇ ਲਲਕਾਰੇ ਮਾਰਦੇ ਹਨ ਉਹ ਆਹਮਣੇ ਸਾਹਮਣੇ
ਹੋਣ ਤੇ ਭਿਜੀ ਬਿਲੀ ਵਾਂਗਰ ਠਰੂ ਠਰੂ ਕਰਦੇ ਸਵਾਲਾਂ ਦੇ ਜਵਾਬ ਦੇਣ ਤੋਂ ਮੁਨਕਰ ਹੋ ਜਾਂਦੇ ਹਨ।
ਇਹੀ ਕੁੱਝ ਸਾਡੇ ਨਾਲ 24 ਮਾਰਚ 2008 ਨੂੰ ਰਾਚਿਸਟਰ ਨਿਊਯਾਰਕ ਸਟੇਟ
(
Rochester, NY,USA) ਵਿੱਚ ਸ੍ਰ ਪਰਮਿੰਦਰ ਸਿੰਘ
ਸੋਚ ਦੇ ਘਰ ਹੋਇਆ।
ਜਥੇਦਾਰ ਇਕਬਾਲ ਸਿੰਘ ਪਟਨੇ ਵਾਲਿਆਂ ਨੂੰ ਮਿਲਣ ਲਈ ਅਸੀਂ ਰਾਚਿਸਟਰ ਗਏ ਹੀ
ਕਿਉਂ? ਅਸੀਂ ਕਿਸੇ ਦੁਸ਼ਮਣੀ ਜਾਂ ਵੈਰ ਵਿਰੋਧ ਦੀ ਭਾਵਨਾ ਕਰਕੇ ਜਥੇਦਾਰ ਜੀ ਨੂੰ ਮਿਲਣ ਨਹੀਂ ਸੀ
ਗਏ। ਅਸੀਂ ਤਾਂ ਇਸ ਕਰਕੇ ਗਏ ਸੀ ਕਿ ਪਤਾ ਲਗਾਇਆ ਜਾਵੇ ਕਿ ਕਿਹੜੇ ਕਿਹੜੇ ਕਾਰਨ ਹੋ ਸਕਦੇ ਹਨ ਜਿਸ
ਕਰਕੇ ਜਥੇਦਾਰ ਜੀ ਨੇ ਸ਼੍ਰੋ. ਗੁ. ਪ੍ਰ. ਕਮੇਟੀ ਦੇ ਸਕੱਤਰ ਸ੍ਰ. ਬੇਦੀ ਦੀ ਬੇਸ਼ਰਮੀ ਦੀਆਂ ਹੱਦਾਂ
ਬੰਨੇ ਟੱਪਣ ਵਾਲੀ ਨੰਗੀ ਮੂਵੀ ਦੇਖ ਕੇ ਵੀ ਬੇਦੀ ਜੀ ਨੂੰ ਸਾਫ ਬਰੀ ਕਰ ਦਿੱਤਾ। ਕਦੇ ਵਿਦਿਆ ਸਾਗਰ
ਤੇ ਕਦੇ ਬਚਿਤ੍ਰ ਨਾਟਿਕ, ਕਦੇ ਕੋਈ ਨਾਮ ਤੇ ਕਦੇ ਕੋਈ ਨਾਮ ਬਦਲਦਾ ਰਿਹਾ ਇਹ ਦਸਮ ਗ੍ਰੰਥ। ਹੁਣ ਸਮਝ
ਪੈਂਦੀ ਹੈ ਕਿ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜਿਸ ਵਿੱਚ ਜਨਾਨੀ ਦੀਆਂ ਝਾਂਟਾਂ ਉਤਾਰਨ ਦੀ
ਗੱਲ (ਆਪਨੀ ਝਾਂਟੈ ਸਭੈ ਮੁੰਡਾਉਂ, ਦਸਮ ਗ੍ਰੰਥ ਪੰਨਾ 1081 ਤੇ ਚ੍ਰਿਤਰ 190), ਜਨਾਨੀਆਂ ਨੂੰ
ਅਕਾਲ ਪੁਰਖ ਬਣਾ ਕੇ ਪਛਤਾ ਰਿਹਾ ਹੈ (ਦਸਮ ਗ੍ਰੰਥ ਪੰਨਾ 1267 ਚ੍ਰਿਤਰ 312), ਸ਼ਰਾਬ ਵਿਚੋਂ ਸੱਤ
ਵਾਰ ਸ਼ਰਾਬ ਕੱਢ ਕੇ ਆਪਣੀ ਜਾਂ ਕਿਸੇ ਵੀ ਔਰਤ ਨਾਲ ਭੋਗ ਕਰਨ ਦੀ ਗੱਲ (ਦਸਮ ਗ੍ਰੰਥ ਪੰਨਾ 1286 ਤੇ
ਚ੍ਰਿਤਰ 330, ਪੰਨਾ 1337 ਤੇ ਚ੍ਰਿਤਰ 381, ਪੰਨਾ 1245 ਤੇ ਚ੍ਰਿਤਰ 296), ਗਾਂਡ ਵਿੱਚ ਭੱਖੜੇ
ਦਾ ਕੰਡਾ ਦੇ ਕੇ ਚੇਲੇ ਨੂੰ ਤੰਗ ਕਰਨ ਦੀ ਤਜ਼ਵੀਜ ਲਿਖੀ ਹੋਵੇ (ਸਿਸ ਕੀ ਗੁਦਾ ਗੋਖਰੂ ਦੀਯਾ। ਰੋਵਤ
ਧਾਮ ਮਾਤ ਕੋ ਗਯੋ॥ , ਦਸਮ ਗ੍ਰੰਥ ਪੰਨਾ 1334 ਚ੍ਰਿਤਰ 378), 1600 ਜੁਤੀਆਂ ਖਾ ਕੇ ਜਨਾਨੀ ਦੀ
ਤਸੱਲ਼ੀ ਕਰਾੳਣੀ ਪਵੇ (ਦਸਮ ਗ੍ਰੰਥ ਪੰਨਾ 1357 ਤੇ ਚ੍ਰਿਤਰ 402), ਕੇਸ ਨਾਸਕ ਦਵਾਈਆਂ ਦੀ ਗੱਲ
(ਦਸਮ ਗ੍ਰੰਥ ਪੰਨਾ 1017 ਤੇ ਚ੍ਰਿਤਰ 138), ਜਹਾਂਗੀਰ ਨੂੰ ਨਿਆਂਕਾਰ ਬਾਦਸ਼ਾਹ ਲਿਖਿਆ ਹੋਵੇ (ਦਸਮ
ਗ੍ਰੰਥ ਪੰਨਾ 916 ਤੇ ਚ੍ਰਿਤਰ 82, ਚੌਪਈ) ਜਹਾਂਗੀਰ ਆਦਿਲ ਮਰਿ ਗਯੋ॥ , ਗੁਰੂ ਗੋਬਿੰਦ ਸਿੰਘ ਜੀ
ਨੂੰ ਪੱਗ-ਚੋਰ ਲਿਖਿਆ ਹੋਵੇ (ਦਸਮ ਗ੍ਰੰਥ 902 ਚ੍ਰਿਤਰ 71) ਅਤੇ ਵੈਦ ਨੂੰ ਘੋੜੀ ਦੀ ਭੱਗ ਵਿੱਚ
100 ਵਾਰ ਜੀਭ ਦੇ ਕੇ ਇਲਾਜ ਦੀ ਤਜਵੀਜ਼ ਦਿੱਤੀ ਹੋਵੇ (ਦਸਮ ਗ੍ਰੰਥ ਪੰਨਾ 899 ਤੇ ਚ੍ਰਿਤਰ 68) ਨੂੰ
ਪੜ੍ਹਨ ਵਾਲਿਆਂ ਦਾ ਚਾਲ ਚਲਣ ਵੀ ਐਸਾ ਹੀ ਹੋਵੇਗਾ। ਇਸੇ ਕਰਕੇ ਅਖੌਤੀ ਜੱਥੇਦਾਰ ਗਿਆਨੀ ਇਕਬਾਲ
ਸਿੰਘ ਜੀ ਨੇ ਸ੍ਰ. ਬੇਦੀ ਨੂੰ ਇਹ ਕਹਿ ਕੇ ਮੁਆਫ ਕਰ ਦਿੱਤਾ ਕਿ ਬੇਦੀ ਜੀ ਦਾ ਕੋਈ ਕਸੂਰ ਨਹੀ।
ਦੁਜੇ ਪਾਸੇ ਦੇਖੋ ਕਿ ਪਟਨੇ ਵਾਲਿਆਂ ਆਪ ਵੀ ਤਿੰਨ ਵਿਆਹ ਕਰਵਾਏ ਹੋਏ ਹਨ ਜਦੋਂ ਕਿ ਸਿੱਖ ਧਰਮ ਦਾ
ਅਸੂਲ ਹੈ “ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ”। ਇੱਕ ਨੂੰ ਗੰਗਾ ਨਗਰ ਛੱਡਿਆ ਹੋਇਆ ਹੈ
ਕਿਉਂਕਿ ਉਹ ਆਪਣੇ ਕਿਸੇ ਦੋਸਤ ਨਾਲ ਭੱਜ ਗਈ ਸੀ ਤੇ ਫਿਰ ਉਸਨੇ ਕੇਸ ਕਤਲ ਕਰਵਾ ਦਿੱਤੇ ਸਨ। ਇਸ
ਕਰਕੇ ਪਹਿਲੀ ਜਨਾਨੀ ਹੁਣ ਜੂਠੀ ਹੋ ਗਈ ਹੈ ਤੇ ਜੱਥੇਦਾਰ ਇਕਬਾਲ ਸਿੰਘ ਜੀ ਦੇ ਵਰਤਣ ਯੋਗ ਨਹੀ ਰਹੀ
ਇਸ ਕਰਕੇ ਇਨ੍ਹਾਂ ਨੇ ਹੋਰ ਵਿਆਹ ਕਰਵਾ ਲਿਆ। ਜਦ ਇਹ ਉਸਨੂੰ ਮਿਲਣ ਜਾਦੇ ਹਨ ਤਾਂ ਟੀ. ਏ. , ਡੀ. ਏ
ਤਖਤ ਪਟਨਾ ਸਾਹਿਬ ਤੋਂ ਹੀ ਲਿਆ ਜਾਂਦਾ ਹੈ। ਦੂਸਰੀ ਨੂੰ ਵੀ ਤਲਾਕ ਦੇਣ ਤੋਂ ਬਗੈਰ ਹੀ ਇਨ੍ਹਾਂ ਨੇ
ਤੀਜਾ ਵਿਆਹ ਵੀ ਕਰਵਾ ਲਿਆ। ਜੱਥੇਦਾਰ ਜੀ ਤਿੰਨਾਂ ਤਿੰਨਾਂ ਜਨਾਨੀਆਂ ਕੋਲ ਜਾ ਕੇ ਵੀ ਜੂਠੇ ਨਹੀ
ਹੋਏ। ਜਦੋਂ ਵੇਦਾਂਤੀ ਜੀ ਨੇ ਇਨ੍ਹਾਂ ਨੂੰ ਅਕਾਲ ਤਖਤ ਤੇ ਤਲਬ ਕੀਤਾ ਤਾਂ ਇਨ੍ਹਾਂ ਇਹੀ ਉਤਰ ਦਿੱਤਾ
ਸੀ ਕਿ ਵੇਦਾਂਤੀ ਜੀ ਜਿਸ ਕਿਤਾਬ ਦਾ ਤੁਸੀਂ ਪੁਨਰ ਸੰਪਾਦਨ ਕੀਤਾ ਹੈ ਉਸ ਮੁਤਾਬਕ ਤਾਂ ਗੁਰੂ
ਸਾਹਿਬਾਨ (ਛੇਵੇਂ ਅਤੇ ਦਸਵੇਂ) ਦੇ ਵੀ ਤਾਂ ਤਿੰਨ ਤਿੰਨ ਵਿਆਹ ਕਰਵਾਏ ਹੋਏ ਹਨ ਤੇ ਜੇ ਮੈਂ ਤਿੰਨ
ਵਿਆਹ ਕਰਵਾ ਲਏ ਹਨ ਤਾਂ ਕੀ ਲੋਹੜਾ ਆ ਗਿਆ। ਇਹ ਸੁਣ ਕੇ ਵੇਦਾਂਤੀ ਜੀ ਝੱਗ ਵਾਂਗਰ ਬਹਿ ਗਏ।
ਸ੍ਰ. ਦਲਜੀਤ ਸਿੰਘ, ਜਿਹੜੇ ਰਾਚਿਸਟਰ ਵਿੱਚ ਪਹਿਲਵਾਨ ਕਰਕੇ ਜਾਣੇ ਜਾਂਦੇ
ਹਨ, ਨੂੰ ਨਾਲ ਲੈ ਕੇ ਅਸੀਂ ਸ੍ਰ. ਪਰਮਿੰਦਰ ਸਿੰਘ ਸੋਚ ਦੇ ਘਰ ਤਕਰੀਬਨ ਦੋ ਕੁ ਵਜੇ ਪਹੁੰਚ ਗਏ।
ਉਨ੍ਹਾਂ ਦਾ ਸ਼ੁਰੂ ਤੋਂ ਹੀ ਸਾਰਾ ਜ਼ੋਰ ਇਸ ਗੱਲ ਤੇ ਲੱਗ ਗਿਆ ਕਿ ਜਾਬਾਂ ਦਾ ਭੇੜ ਨਹੀਂ ਕਰੀਦਾ,
ਕਨਟਰੋਵਰਸੀ ਵਿੱਚ ਨਹੀਂ ਪਈਦਾ, ਦੂਜੇ ਦੀ ਲਕੀਰ ਨੂੰ ਕੱਟ ਕੇ ਛੋਟਾ ਨਹੀਂ ਕਰੀਦਾ ਤੇ ਆਪਣੀ ਲਕੀਰ
ਲੰਬੀ ਖਿਚੀਦੀ ਹੈ ਆਦਿ। ਉਨ੍ਹਾਂ ਓਹ ਸਾਰੀਆਂ ਗੱਲਾਂ ਸਾਨੂੰ ਸਮਝਾਈਆਂ ਜਿਹੜੀਆਂ ਅੱਜ ਕੱਲ੍ਹ ਦੇ
ਵਿਦਵਾਨ ਤੇ ਸਿਆਣੇ ਲੋਕ ਕਰਦੇ ਹਨ ਪਰ ਆਪਣੇ ਗੁਰੂ ਦੀ ਗੱਲ ਤੋਂ ਮੁਨਕਰ ਹਨ। ਗੁਰੂ ਦਾ ਸਿਧਾਂਤ ਜਾਏ
ਢੱਠੇ ਖੂਹ `ਚ ਸਾਡੀ ਰਹਿੰਦੀ ਖੂੰਹਦੀ ਜ਼ਿਦਗੀ ਚੰਗੀ ਬਤੀਤ ਹੋਣੀ ਚਾਹੀਦੀ ਹੈ ਬਾਕੀ ਸਭ ਕਾਸੇ ਨਾਲ
ਸਾਡਾ ਕੋਈ ਵਾਸਤਾ ਨਹੀ। ਜਥੇਦਾਰ ਜੀ ਦੇ ਪਧਾਰਣ ਤੋਂ 10-15 ਮਿੰਟਾਂ ਬਾਅਦ ਅਸੀਂ ਇਹ ਸੋਚ ਰਹੇ ਸੀ
ਕਿ ਘਰ ਵਾਲੇ ਕਹਿਣਗੇ ਬਈ ਬਾਹਰੋਂ ਆਏ ਸੱਜਣੋਂ ਹੁਣ ਤੁਸੀਂ ਜਥੇਦਾਰ ਇਕਬਾਲ ਸਿੰਘ ਪਟਨਾ ਨੁੰ ਸਵਾਲ
ਕਰ ਸਕਦੇ ਹੋ। ਪਰ ਇੰਞ ਨਹੀ ਹੋਇਆ। ਜਦੋਂ ਅਸੀਂ ਇਹ ਮਹਿਸੂਸ ਕੀਤਾ ਕਿ ਘਰ ਵਾਲੇ ਵੀ ਕੋਈ ਗੱਲ ਬਾਤ
ਨਹੀ ਕਰਦੇ ਤਾਂ ਮੈਂ ਆਪ ਹੀ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਜਥੇਦਾਰ ਜੀ ਅਸੀਂ ਤੁਹਾਡੇ ਨਾਲ
ਤੁਹਾਡੇ ਹੀ ਮਕਬੂਲ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਹਾਂ। ਜਵਾਬ ਸੀ ਕਿ ਮੈਂ ਤੁਹਾਡੀ ਕਿਸੇ ਗੱਲ ਦਾ
ਜਵਾਬ ਨਹੀ ਦੇਣਾ। ਮੈਂ ਦੇਖ ਲਿਆ ਹੈ ਕਿ ਤੁਹਾਡੇ `ਚ ਸ਼ਰਧਾ ਕਿਤਨੀ ਕੁ ਹੈ। ਕਿਉਂਕਿ ਜਥੇਦਾਰ ਜੀ
ਜਦੋਂ ਪਧਾਰੇ ਸਨ ਤਾਂ ਅਸੀਂ ਕਿਸੇ ਨੇ ਵੀ ਪੈਰੀਂ ਹੱਥ ਨਹੀ ਸੀ ਲਾਇਆ ਤੇ ਗੁਰੂ ਦੀ ਬਖਸ਼ੀ ਹੋਈ ਫਤਹਿ
ਹੀ ਬੁਲਾਈ ਸੀ। ਸਾਧ, ਸੰਤ, ਬਾਬੇ ਤੇ ਸਾਰੇ ਜਥੇਦਾਰ ਤੇ ਹੋਰ ਨਿਕੜ-ਸੁਕੜ ਜਿਹੜੇ ਪੈਰੀਂ ਹੱਥ
ਲਵਾਉਣ ਦੇ ਚਾਹਵਾਨ ਹਨ ਜੇ ਕਰ ਉਨ੍ਹਾਂ ਨੂੰ ਫਤਹਿ ਬੁਲਾ ਦਿੱਤੀ ਜਾਵੇ ਤਾਂ ਉਹ ਸਮਝ ਜਾਂਦੇ ਹਨ ਕਿ
ਇਹ ਲੋਕ ਕੋਈ ਬਿਪਤਾ ਖੜੀ ਕਰਨਗੇ। ਇਸੇ ਗੱਲ ਦਾ ਉਨ੍ਹਾਂ ਨੂੰ 104 ਬੁਖਾਰ ਚੜ੍ਹ ਜਾਂਦਾ ਹੈ ਤੇ
ਘੂਕੀ ਨਾਲ ਬਰੜ ਬਰੜ ਕਰਨ ਲੱਗ ਜਾਂਦੇ ਹਨ। 99% ਸਿੱਖਾਂ ਨੂੰ ਸ਼ਰਧਾ ਦੇ ਮਤਲਬ ਦਾ ਪਤਾ ਨਹੀਂ ਤੇ ਇਸ
ਪਟਨੇ ਵਾਲੇ ਕਹਿੰਦੇ ਕਹਾਉਂਦੇ ਜਥੇਦਾਰ ਨੇ ਵੀ ਓਹੋ ਚੰਦ ਚਾੜ੍ਹਿਆ ਜੋ ਆਮ ਲੋਕ ਚਾੜ੍ਹਦੇ ਹਨ। ਫਿਰ
ਮੈਂ ਪੁੱਛ ਹੀ ਲਿਆ ਕਿ ਜਥੇਦਾਰ ਜੀ ਸ਼ਰਧਾ ਤੋਂ ਤੁਸੀਂ ਕੀ ਮਤਲਬ ਕੱਢਦੇ ਹੋ ਤਾਂ ਓਹ ਸਪੱਸ਼ਟ ਲਫਜ਼ਾਂ
ਵਿੱਚ ਆਖਣ ਲੱਗੇ ‘ਵਿਸ਼ਵਾਸ਼’। ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਤੁਸੀਂ ਲੋਕਾਂ ਨੇ ਗੁਰੂ ਨਾਨਕ
ਸਾਹਿਬ ਦੇ ਸਿੱਖੀ ਦੇ ਮਹਿਲ ਦੀ ਇੱਕ ਇੱਕ ਇੱਟ ਕੱਢ ਕੇ ਫੈਂਕ ਦਿੱਤੀ ਹੈ ਤੇ ਸਿੱਖੀ ਦਾ ਮਹਿਲ ਢਹਿ
ਢੇਰੀ ਕਰ ਦਿੱਤਾ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਤੁਸੀਂ ਸੋਹਿਲਾ ਬਾਣੀ ਦਾ ਪਾਠ ਵੀ ਜਰੂਰ ਕਰਦੇ
ਹੋਵੋਗੇ ਤੇ ਇਹ ਪੰਗਤੀਆਂ ਵੀ ਪੜ੍ਹਦੇ ਹੋਵੋਗੇ, “ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥
ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥ 4॥ 5॥ {ਪੰਨਾ 13}। ਗੁਰੁ ਗ੍ਰੰਥ
ਸਾਹਿਬ ਵਿੱਚ 39 ਵਾਰੀ “ਸਰਧਾ” ਦਾ ਲਫਜ਼ ਆਉਂਦਾ ਹੈ ਤੇ ਇਸਦਾ ਮਤਲਬ ਹੈ ਇੱਛਾ ਜਾਂ ਮਨ ਵਿੱਚ
ਪ੍ਰਮਾਤਮਾ ਪ੍ਰਤੀ ਚੇਟਕ ਲਾਉਣੀ। ‘ਸਰਧਾ’ ਨੂੰ ਕਿਸੇ ਵੀ ਪੰਗਤੀ ਵਿੱਚ ਵਿਸ਼ਵਾਸ ਦੇ ਰੂਪ ਵਿੱਚ ਨਹੀ
ਵਰਤਿਆ ਗਿਆ। ਇਹ ਹੈ ਸਾਡੇ ਸਿੱਖੀ ਦੇ ਵੱਡੇ ਥੰਮਾਂ ਦੇ ਗਿਆਨ ਦਾ ਹਾਲ
?
ਜੱਥੇਦਾਰ ਜੀ ਸਵਾਲ ਜਵਾਬ ਦੇ ਮੂੜ ਵਿੱਚ ਨਾ ਹੋਣ ਦੇ ਬਾਵਜੂਦ ਵੀ ਮੈਂ ਆਪਣੀ
ਪਟਾਰੀ ਖੋਲ੍ਹ ਕੇ ਬੈਠ ਗਿਆ ਤੇ ਪਹਿਲਾ ਸਵਾਲ ਕੀਤਾ ਕਿ ਤੁਸੀਂ ਸਾਰੇ ‘ਦਸਮ ਗ੍ਰੰਥ’ ਨੂੰ ਗੁਰੂ
ਗੋਬਿੰਦ ਸਿੰਘ ਦੀ ਕ੍ਰਿਤ ਮੰਨਦੇ ਹੋ ਪਰ ਭਾਈ ਕਾਹਨ ਸਿੰਘ ਨਾਭਾ ਆਪਣੇ ਮਹਾਨ ਕੋਸ਼ ਵਿੱਚ ਪੰਨਾ 295
ਤੇ ਫੁੱਟ ਨੋਟ ਵਿੱਚ ਲਿਖਦੇ ਹਨ ਕਿ ਪੰਡਿਤ ਰਾਮ ਕ੍ਰਿਸ਼ਨ ਦਾ ਰਚਿਆ “ਭਾਗਵਤੀ ਪਦਯ ਪੁਸ਼ਪਾਂਜਲੀ”
ਬਹੁਤ ਪੁਰਾਣਾ ਹੈ ਜਿਸਦੇ 30 ਤ੍ਰਿਭੰਗੀ ਛੰਦ ਹਨ। ਇਸੇ ਦਾ ਸਵਤੰਤ੍ਰ ਅਨੁਵਾਦ ਅਕਾਲ ਉਸਤਤਿ ਦਾ ਪਾਠ
ਹੈ। ਜੋ ਲੇਖਕ ਪ੍ਰਮੋਦ ਨਾਲ ਦੂਜੇ ਚੰਡੀ ਚਰਿਤ੍ਰ ਵਿੱਚ ਨਹੀਂ ਲਿਖਿਆ ਗਿਆ। ਸਾਰੇ ਸਿੱਖਾਂ ਨੂੰ
ਅਪੀਲ ਹੈ ਕਿ ਉਹ ‘ਮਹਾਨ ਕੋਸ਼’ `ਚ ਇਹ ਫੁੱਟ ਨੋਟ ਆਪ ਪੜ੍ਹਨ।
ਇਸੇ ਸੰਧਰਭ ਵਿੱਚ ਓਹ ਕਹਿਣ ਲੱਗੇ ਕਿ ਕੀ ਭਾਈ ਕਾਹਨ ਸਿੰਘ ਨਾਭਾ ਕੋਲ ਬੈਠੇ
ਸਨ? ਸਵਾਲ ਦਾ ਜਵਾਬ ਦੇਖੋ ਕੈਸਾ ਭੱਦਾ ਹੈ। ਮੈਂ ਕਿਹਾ ਜੀ ਚਲੋ ਇਹ, “ਭਾਗਵਤੀ ਪਦਯ ਪੁਸ਼ਪਾਂਜਲੀ”
ਗ੍ਰੰਥ ਬਹੁਤ ਪੁਰਾਣਾ ਹੈ। ਹੋ ਸਕਦਾ ਹੈ ਕਿ ਮਿਲਦਾ ਹੀ ਨਾ ਹੋਵੇ ਪਰ ਗੀਤਾ ਤਾਂ ਆਪਣੇ ਕੋਲ ਹੈ।
ਮਾਰਕੰਡੇ ਪੁਰਾਣ, ਜੋ ਦਸਮ ਗ੍ਰੰਥ ਦੇ ਪੰਨਾ 74 ਤੋਂ ਸ਼ੁਰੂ ਹੋ ਕੇ ਪੰਨਾ 98 ਤਕ ਚਲਦਾ ਹੈ, ਭਾਗਵਤ
ਗੀਤਾ ਦੇ 700 ਸਲੋਕਾਂ ਦਾ ਉਲੱਥਾ ਹੈ। ਦਸਮ ਗ੍ਰੰਥ ਦਾ ਲਿਖਾਰੀ ਆਪ ਇੰਞ ਲਿਖਦਾ ਹੈ
:
ਗ੍ਰੰਥ ਸਤਿਸਯ ਕੋ ਕਰਿੳ ਜਾ ਸਮ ਅਵਰੁ ਨਾ ਕੋਇ॥
ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ॥ 233॥
ਇਹ ਗੱਲ ਕੋਈ ਕਵੀ ਕਹਿ ਰਿਹਾ ਹੈ, ਗੁਰੂ ਜੀ ਨਹੀ। ਇਸੇ ਹੀ ਤਰ੍ਹਾਂ ਹੋਰ ਕਈ
ਬਾਣੀਆਂ ਹਨ ਜਿਹੜੀਆਂ ਕਵੀ ਰਾਮ ਤੇ ਸਿਯਾਮ ਦੀਆ ਲਿਖੀਆਂ ਹੋਈਆਂ ਹਨ ਜਿਵੇਂ ਪੰਨਾ 1245 ਤੇ ਲਿਖਿਆ
ਹੋਇਆ ਹੈ ਕਿ
:
ਸੁ ਕਬਿ ਸਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ॥ 11॥
ਇਸ ਤੋਂ ਬਾਅਦ ਕੁੱਝ ਗਰਮਾ ਗਰਮੀ ਹੋਈ ਤੇ ਜਥੇਦਾਰ ਜੀ ਕਹਿਣ ਕਿ ਅਸੀਂ
ਤੁਹਾਡੀ ਕਿਸੇ ਵੀ ਗੱਲ ਦਾ ਜਵਾਬ ਨਹੀ ਦੇਣਾ। ਸ੍ਰ. ਦਲਜੀਤ ਸਿੰਘ ਪਹਿਲਵਾਨ ਜੀ ਕਹਿਣ ਲੱਗੇ ਕਿ
ਤੁਸੀਂ ਸਾਡੇ ਜਥੇਦਾਰ ਹੋ। ਜੇ ਤੁਸੀਂ ਸਾਡੀਆਂ ਗੱਲਾਂ ਦਾ ਜਵਾਬ ਨਹੀ ਦੇਵੋਗੇ ਤਾਂ ਹੋਰ ਕੌਣ
ਦੇਵੇਗਾ? ਜਥੇਦਾਰ ਜੀ ਦਾ ਜਵਾਬ ਸੀ, “ਤੇਰੀ ਸ਼ਕਲ ਜਥੇਦਾਰ ਨਾਲ ਗੱਲ ਕਰਨ ਵਾਲੀ ਹੈ। ਮੂੰਹ ਸਿਰ ਮਨਾ
ਕੇ ਜਥੇਦਾਰ ਬਣਦਾ ਪਿਆ ਹੈਂ, ਕਾਹਦੀ ਸਿਖਿਆ ਦੇਓ ਤੈਨੂੰ ਅਕਲ ਨਹੀਂ ਹੈ?”। ਇਹ ਹੈ ਸਾਡੇ ਜਥੇਦਾਰਾਂ
ਦੀ ਮਿਠਾਸ ਭਰੀ ਸ਼ਬਦਾਵਲੀ। ਮੈਂ ਕਿਹਾ ਜੀ ਇਹ ਵੀ ਤੁਹਾਡੀ ਹੀ ਮੇਹਰਬਾਨੀ ਹੈ, ਜੇ ਤੁਸੀਂ ਸਾਨੂੰ
ਕੁੱਝ ਸਿਖਾਇਆ ਹੁੰਦਾ ਤਾਂ ਇਹ ਕੁੱਝ ਨਾ ਵਾਪਰਦਾ। ਬਸ ਫਿਰ ਕੀ ਸੀ ਇੱਕ ਜਨਾਨੀ ਜੋ ਵੁਡਬਰਿਜ
ਕੈਨੇਡਾ ਵਾਲੇ ਪਾਸੇ ਤੋਂ ਵੀ ਬੈਠੀ ਸੀ ਤੇ ਓਹਨੇ ਵਿੱਚ ਲੱਤ ਆ ਅੜਾਈ। ਫਿਰ ਮੈਂ ਕਿਹਾ ਜੀ ਚਲੋ ਦਸਮ
ਗ੍ਰੰਥ ਨੂੰ ਛੱਡ ਦਿੰਦੇ ਹਾਂ ਤੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਾਂ। ਜਥੇਦਾਰ ਜੀ ਇਹ ਦੱਸੋ
ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਮੰਨਦੇ ਹੋ ਜਾਂ ਨਹੀ? ਹੁਣ ਜੇ ਤਾਂ ਜੱਥੇਦਾਰ ਜੀ
ਇਹ ਕਹਿੰਦੇ ਹਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਮੰਨਦਾ ਹਾਂ ਤਾਂ ਉਹ ਆਪ ਹੀ ਇਸ
ਦਲੀਲ ਨਾਲ ਦਸਮ ਗ੍ਰੰਥ ਨੂੰ ਕੱਟਦਾ ਹੈ। ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਹਨ ਤਾਂ ਹੋਰ
ਗੁਰੂ ਦੀ ਕੋਈ ਲੋੜ ਨਹੀ ਤੇ ਇਹੋ ਹੀ ਸਿੱਖ ਸਿਧਾਂਤ ਹੈ। ਜੇ ਓਹ ਇਹ ਕਹਿੰਦਾ ਹੈ ਕਿ ਮੈਂ ਗੁਰੂ
ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਨਹੀ ਮੰਨਦਾ ਤਾਂ ਉਹ ਸਿੱਖ ਹੀ ਨਹੀ। ਇਸ ਕਰਕੇ ਨਾ ਹਾਂ ਤੇ ਨਾ
ਨਾਂਹ। ਫਿਰ ਇਹੀ ਔਰਤ ਬੋਲੀ ਕਿ ਇਹ ਵੀ ਕੋਈ ਸਵਾਲ ਹਨ ਤੇ ਕਾਫੀ ਸਾਰਾ ਸਮਾਂ ਬੋਲਦੀ ਹੀ ਗਈ। ਇੱਥੇ
ਆ ਕੇ ਸਾਡੀ ਗੱਲ-ਬਾਤ ਬੰਦ ਹੋ ਗਈ ਤੇ ਵੀਡੀਓ ਰਿਕਾਡਿੰਗ ਵੀ ਬੰਦ ਕਰ ਦਿੱਤੀ ਗਈ।
ਇਸ ਤੋਂ ਬਾਅਦ ਜਥੇਦਾਰ ਜੀ ਨੂੰ ਘਰ ਵਾਲੇ ਦੂਸਰੇ ਪਾਸੇ ਡਰਾਇੰਗ ਰੂਮ ਵਿੱਚ
ਲੈ ਗਏ ਜਿਥੇ ਬੈਠ ਕੇ ਓਹਨਾਂ ਚਾਹ ਪਾਣੀ ਪੀਤਾ। ਇਸ ਤੋਂ ਬਾਅਦ ਘਰ ਵਾਲਿਆਂ ਨੇ ਘਰ ਵਿੱਚ ਚਰਣ ਪਾਉਣ
ਦੇ ਇਵਜ਼ `ਚ ਪੈਰਾਂ ਤੇ ਭਰੇ ਹੋਏ ਲਿਫਾਫੇ ਸਮੇਤ ਮੱਥਾ ਟੇਕਿਆ ਤੇ ਘਰਵਾਲੀ ਕਾਫੀ ਵੱਡਾ ਸਾਰਾ
ਪਲਾਸਟਕ ਦਾ ਕੈਰੀ ਬੈਗ ਨੀਚੇ ਲੈ ਕੇ ਆ ਰਹੀ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਜੱਥੇਦਾਰ ਜੀ
ਸਮਝ ਗਏ ਸਨ ਕਿ ਬਲਾ ਟਲ ਗਈ ਹੈ ਤੇ ਖਿੜ ਖਿੜ ਕਰ ਕੇ ਹੱਸ ਰਹੇ ਸਨ।
ਇਸ ਤੋਂ ਬਾਅਦ ਅਸੀਂ ਸਾਰਿਆਂ ਨੇ ਜਥੇਦਾਰ ਜੀ ਨੂੰ ਫਤਹਿ ਬੁਲਾਈ ਪਰ ਉਨ੍ਹਾਂ
ਨੇ ਸਾਡੀ ਬੁਲਾਈ ਫਤਹਿ ਦਾ ਕੋਈ ਜਵਾਬ ਨਹੀ ਦਿੱਤਾ। ਅਸੀਂ ਸਾਰਿਆਂ ਨੇ ਕਿਹਾ ਕਿ ਜਥੇਦਾਰ ਜੀ, ਗੁਰੂ
ਦੀ ਬਖਸੀ ਹੋਈ ਫਤਹਿ ਦਾ ਜਵਾਬ ਤਾਂ ਤਹਾਨੂੰ ਦੇਣਾ ਚਾਹੀਦਾ ਸੀ। ਇਹ ਕਹਿੰਦੇ ਹੋਏ ਅਸੀਂ ਆਪਣੇ ਆਪਣੇ
ਰਸਤੇ ਚੱਲ ਪਏ।
ਗੁਰੂ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਅਤੇ ਸ੍ਰ. ਜਸਬੀਰ ਸਿੰਘ ਮਾਂਗਟ
ਬਰੈਂਪਟਨ।
ਇਹ ਵੀਡੀਓ ਰੀਕਾਰਡਿੰਗ (
www.singhsabhacanada.com)
ਤੇ ਦੋ ਕੁ ਹਫਤਿਆਂ ਬਾਅਦ ਦੇਖੀ ਜਾ ਸਕੇਗੀ।