ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 15)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਸੰਤ ਗਿਆਨੀ ਗੁਰਬਚਨ ਸਿੰਘ (ਆਪੇ ਬਣੇ ਵਿਦਿਆ ਮਾਰਤੰਡ)
ਦਮਦਮੀ ਟਕਸਾਲ ਦੇ ਇਨ੍ਹਾਂ ਮੁਖੀਆ ਨੇ ਐਸੀਆਂ ਗੁਰਮਤਿ ਦੇ ਉਲਟ ਹਜਾਰਾਂ
ਸਾਖੀਆਂ ਜੋੜੀਆਂ ਗੁਰਬਾਣੀ ਪਾਠਦਰਸ਼ਨ ਦੇ ਜਨਮ ਸੰਸਕਾਰ ਭਾਗ ਵਿੱਚ ਪੰਨਾ ੨੬-੨੭ ਤੇ ਇੰਝ ਲਿਖਿਆ
ਪੜ੍ਹੋ: ਜਿਹੜੇ ਮੰਦਰ ਦੇ ਅੰਦਰ ਪਤੀ ਅਤੇ ਸਤੀ ਬਿਰਾਜਮਾਨ ਹੋਣ ਉਥੇ ਸ਼ਹੀਦਾਂ, ਯੋਧਿਆਂ, ਸੂਰਬੀਰਾਂ,
ਮਹਾਂਪੁਰਖਾਂ ਅਤੇ ਸਤਿਗੁਰਾਂ ਦੀਆਂ ਪਵਿੱਤਰ ਤਸਵੀਰਾਂ ਰੱਖੀਆ ਹੋਣੀਆਂ ਚਾਹੀਦੀਆ ਹਨ। ਐਸੀਆ ਮੰਦੀਆਂ
ਤਸਵੀਰਾਂ ਨਹੀਂ ਜਿਨ੍ਹਾਂ ਕਰਕੇ ਮਨ ਵਿਕਾਰੀ ਹੋਵੇ ਅਤੇ ਭੈੜਾ ਹੋਵੇ। ਜਿੰਨਾਂ ਦੇ ਮੱਥੇ ਲੱਗਣ ਕਰਕੇ
ਸੰਤਾਨ ਭੈੜੀ ਪੈਦਾ ਹੋਵੇ, ਐਸੇ ਫੋਟੋ ਨਹੀਂ ਚਾਹੀਦੇ। ਐਸੇ ਫੋਟੋ ਹੋਣੇ ਚਾਹੀਦੇ ਹਨ, ਜਿਵੇਂ ਬਾਬਾ
ਦੀਪ ਸਿੰਘ ਸ਼ਹੀਦ, ਭਾਈ ਮਨੀ ਸਿੰਘ ਸ਼ਹੀਦ, ਭਾਈ ਤਾਰੂ ਸਿੰਘ ਦੇ ਖੋਪੜਾ ਲਹਿਣ ਵੇਲੇ ਦੇ। ਐਸੇ
ਕੁਰਬਾਨੀ ਵਾਲੇ ਮਹਾਂਪੁਰਖਾਂ ਦੀਆਂ ਫੋਟੋਆਂ ਹੋਣ ਜਿਸ ਕਰਕੇ ਬੱਚੇ ਦੇ ਅੰਦਰ ਸ਼ੁਭ ਗੁਣ ਭਰ ਜਾਣ
ਮਾਤਾ ਦੇ ਸਦਾ ਮੱਥੇ ਲੱਗਣ ਕਰਕੇ। ਇਸ ਪ੍ਰਥਾਂਏ ਸਤਵੇਂ ਪਾਤਸ਼ਾਹ ਦੀ ਇੱਕ ਪਵਿਤਰ ਸਾਖੀ ਹੈ - ਹਜੂਰ
ਸਤਵੇਂ ਪਾਤਸ਼ਾਹ ਸ੍ਰੀ ਹਰਿ ਰਾਏ ਸਾਹਿਬ ਜੀ ਕਾਲੇ ਦਾ ਜੰਗ ਕਰਵਾ ਕੇ ਫੁਲਕਿਆ ਦੀ ਜਿੱਤ ਕਰਵਾਉਣ
ਲੱਗੇ ਸਨ ਮਾਲਵੇ ਵਿੱਚ ਗੁਰੂ ਸਰ ਮਰਾਜ਼੍ਹ ਦੇ ਵਿੱਚ ਉਥੇ ਜੈਧ ਪੁਰਾਣਾ ਬੜਾ ਭਾਰੀ ਜੋਧਾ ਸੀ ਉਹ
ਜੋਧਾ ਹੋਣ ਕਰਕੇ ਜਿਤਿਆ ਨਹੀ ਜਾਂਦਾ ਸੀ। ਉਹ ਜਿਸ ਵਕਤ ਕਾਲੇ ਤੇ ਬਰਛੀ ਲੈ ਕੇ ਪਿਆ ਕਾਲੇ ਦੇ ਦੋ
ਦੰਦ ਟੁੱਟ ਗਏ। ਕਾਲਾ ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਕਹਿੰਦੇ ਸੀ ਕਾਲਾ ਬੜਾ ਬਲੀ ਹੈ। ਉਸਦੀ
ਬਰਛੀ ਲੱਗੀ ਤੇ ਮੇਰੇ ਦੋ ਦੰਦ ਹੀ ਤੋੜ ਸਕੀ ਹੈ। ਐਡਾ ਜੋਰ ਨਹੀ ਕਰ ਸਕੀ। ਸਤਿਗੁਰੂ ਹਰਿ ਰਾਏ
ਸਾਹਿਬ ਨੇ ਕਿਹਾ ਨਹੀ ਭਾਈ। ਇਹ ਜੈਦ ਬੜਾ ਬਲੀ ਸੀ। ਉਹ ਜਿਸ ਵਕਤ ਮਾਤਾ ਦੇ ਉਦਰ ਵਿੱਚ ਆਇਆ ਸੀ, ਉਸ
ਦਿਨ ਦੀ ਗੱਲ ਹੈ ਇਸਦੀ ਮਾਤਾ ਸੁੱਤੀ ਪਈ ਸੀ ਕੋਠੇ ਤੇ। ਇੱਕ ਸ਼ੇਰ ਜੰਗਲ ਵਿਚੋਂ ਆਇਆ ਸੀ ਪਰ ਛੱਪੜ
ਤੇ ਪਾਣੀ ਪੀ ਕੇ ਬੁੱਕਿਆ ਸੀ। ਸ਼ੇਰ ਦੀ ਗਰਜ ਕੰਨਾਂ ਵਿੱਚ ਪੈਣ ਕਰਕੇ ਮਾਤਾ ਸੁੱਤੀ ਜਾਗ ਪਈ ਅਤੇ
ਪਾਣੀ ਵਿੱਚ ਸ਼ੇਰ ਦਾ ਮੂੰਹ ਦਿਸਿਆ ਅਤੇ ਚੜ੍ਹਦਾ ਸੂਰਜ ਮੱਥੇ ਲੱਗਾ। ਉਸ ਕਰਕੇ ਜੈਦ ਪੁਰਾਣੇ ਵਿੱਚ
ਤਾਕਤ ਸੀ। ਉਹ ਬੜਾ ਬਲੀ ਸੀ। ਉਸਦੇ ਬਲ ਦਾ ਅੰਤ ਨਹੀ ਸੀ ਕਾਲਿਆ। ਤੂੰ ਇਉਂ ਨਾ ਸਮਝ ਲਈ ਕਿ ਉਸਦੀ
ਬਰਸ਼ੀ ਨੇ ਤੇਰੇ ਦੋ ਹੀ ਦੰਦ ਭੰਨੇ ਹਨ। ਅਸੀ ਤੇਰੀ ਰੱਖਿਆ ਵਾਸਤੇ ਹੱਥ ਵਿੱਚ ਲੋਹੇ ਦੀ ਅਹਿਰਣ,
ਪਕੜੀ ਹੋਈ ਸੀ ਅਤੇ ਉਸਦੇ ਡੋਲਿਆਂ ਨੂੰ ਦੋ ਬੀਰ ਚੰਬੇੜੇ ਹੋਏ ਸਨ, ਦੋ ਸੂਰਮੇ ਲੱਤਾਂ ਨੂੰ ਚਮੇੜੇ
ਸਨ। ਫਿਰ ਵੀ ਉਸਨੇ ਜਦੋਂ ਬਰਸ਼ੀ ਮਾਰੀ ਸਾਡੀ ਹਥੇਲੀ ਵਿੱਚ ਅੱਗੇ ਅਹਿਰਣ ਫੜੀ ਹੋਈ ਸੀ। ਉਸਨੂੰ ਵਿੰਨ
ਕੇ ਸਾਡੀ ਤਲੀ ਵਿੱਚ ਬਰਸ਼ੀ ਲੱਗੀ। (ਤਲੀ ਦਾ ਜਖਮ ਮਹਾਰਾਜ ਨੇ ਦਿਖਾਇਆ) ਅਤੇ ਉਹ ਤਲੀ ਤੇ ਲੱਗ ਕੇ
ਬਰਸ਼ੀ ਠਹਿਰ ਗਈ। ਉਹਦੇ ਧੱਕੇ ਨੇ ਤੇਰੇ ਦੰਦ ਭੰਨੇ ਹਨ। ਨਹੀ ਤਾਂ ਤੈਨੂੰ ਛੱਡਣਾ ਨਹੀ ਸੀ। ਇਹ ਸੋਚ
ਲੈ ਐਡਾ ਵੱਡਾ ਬਲੀ ਜੈਦ ਪੁਰਾਣਾ ਸੀ।
ਇਹ ਸੁਣ ਕੇ ਕਾਲੇ ਨੇ ਮਹਾਰਾਜ ਸਾਹਿਬ ਨੂੰ ਨਮਸ਼ਕਾਰ ਕੀਤੀ ਕਿ, ਹੇ ਮਹਾਰਾਜ ਗੀਰਬ ਨਿਵਾਜ। ਆਪ
ਜੀ ਨੇ ਰੱਖਿਆ ਕੀਤੀ, ਹੋਰ ਕੌਣ ਸੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਤੋਂ ਬਿਨਾ ਰੱਖਣ ਵਾਲਾ।
ਵਿਚਾਰ— ਸੰਤ ਨੇ ਇਸ ਸਾਖੀ ਨੂੰ ਪਵਿਤਰ ਸਾਖੀ ਲਿਖਿਆ ਹੈ ਸੰਤ ਗੁਰਬਚਨ
ਸਿੰਘ ਭਿੰਡਰਾਂਵਾਲੇ ਨੇ ਸਹੀਦਾਂ, ਯੋਧਿਆਂ ਮਹਾਂਪੁਰਖਾ ਅਤੇ ਸਤਿਗੁਰੂ ਦੀਆਂ ਤਸਵੀਰਾਂ ਦਾ ਮੱਥੇ
ਲੱਗਣਾ ਚੰਗਾ ਸਿੱਧ ਕਰਨ ਲਈ ਜੈਦ ਪੁਰਾਣੇ ਦੀ ਮਾਂ ਦਾ ਸੂਰਜ ਅਤੇ ਸ਼ੇਰ ਦੇ ਮੱਥੇ ਲੱਗਣਾ ਦੱਸਿਆ। ਕੀ
ਸ਼ੇਰ ਦਾ ਮੂੰਹ ਵੇਖ ਲੈਣ ਨਾਲ ਹੀ ਜੈਦ ਪੁਰਾਣੇ ਨੂੰ ਐਡਾ ਬਲੀ ਮੰਨਣਾ ਗੁਰਮਤਿ ਦੇ ਅਨੁਕੂਲ ਹੈ,
ਅਨੁਸਾਰ ਹੈ? ਕਾਲੇ ਦੀ ਸਹਾਇਤਾ ਲਈ ਸਤਿਗੁਰੂ ਹਰਿ ਰਾਇ ਸਾਹਿਬ ਜੀ ਆਪਣੇ ਹੱਥ ਵਿੱਚ ਲੋਹੇ ਦੀ
ਅਹਿਰਣ ਫੜ ਕੇ ਡਟੇ ਹੋਣ ਅਤੇ ਚਾਰ ਸੂਰਮੇ (ਗੁਪਤ ਸ਼ਕਤੀਆਂ) ਜੈਦ ਪੁਰਾਣੇ ਨੂੰ ਪਿਛਾਹ ਖਿੱਚਣ ਤੇ
ਲਾਈਆਂ ਹੋਣ। ਇਨ੍ਹਾਂ ਕੁੱਝ ਕਰਨ ਦੇ ਬਾਵਜ਼ੂਦ ਵੀ ਕਾਲੇ ਦੇ ਦੋ ਦੰਦ ਟੁੱਟ ਜਾਣ। ਕੀ ਇਹ ਟਕਸਾਲੀ
ਸੰਤ ਐਸੀਆਂ ਕਹਾਣੀਆਂ ਸੁਣਾ ਕੇ ਸਤਿਗੁਰੂ ਦੀ ਨਿਰਾਦਰੀ ਨਹੀਂ ਕਰ ਰਹੇ? ਕੀ ਗੁਰਬਾਣੀ ਵਿੱਚ ਕੋਈ
ਐਸਾ ਪ੍ਰਮਾਣ ਹੈ ਕਿ ਤੱਤ ਸੱਚ ਗੁਰਮਤਿ ਦੇ ਧਾਰਨੀ ਹੋਇਆਂ ਤੋਂ ਬਿਨਾ ਮੱਥੇ ਲੱਗਣ ਨਾਲ ਹੀ ਸਭ ਕੁੱਝ
ਹੋ ਜਾਂਦਾ ਹੈ। ਕੀ ਇਹ ਗੁਰਬਾਣੀ ਫੁਰਮਾਣ ਕਦੇ ਵੀ ਇਹਨਾਂ ਟਕਸਾਲੀ ਸੰਤਾਂ ਦੇ ਸੋਚ ਵਿਚਾਰ `ਚ ਨਾ
ਆਏ। ਗੁਰ ਫੁਰਮਾਣ ਹੈ:
ਸਤਿਗੁਰੂ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰ ਸਬਦਿ ਨ ਕਰੇ ਵੀਚਾਰੁ॥
ਕਈ ਸਦਾ ਹੀ ਗੁਰੂ ਦੀ ਹਜੂਰੀ ਵਿੱਚ ਰਹਿੰਦੇ ਹਨ ਪਰ ਗੁਰਮਤਿ ਕਦੇ ਉਹਨਾਂ ਨੇ
ਨੇੜੇ ਨਹੀ ਆਈ। ਜੇ ਪਸ਼ੂਆਂ ਦੇ ਮੱਥੇ ਲੱਗਿਆਂ ਬਹਾਦਰੀ ਮਿਲਦੀ ਹੈ ਤਾਂ ਪਿਰਥੀ ਚੰਦ, ਗੁਰੂ ਦੇ ਘਰੇ
ਜੰਮ ਕੇ ਕਾਇਰ ਕਿਉ ਨਿਕਿਲਿਆ? ਪਹਿਲੇ ਤਿੰਨ ਗੁਰੂਆਂ ਦੇ ਪੁਤਰ ਗੁਰਗੱਦੀ ਵਾਸਤੇ ਯੋਗ ਸਾਬਤ ਨ ਹੋਏ।
ਕੀ ਕਾਰਣ? ਟਕਸਾਲੀ ਜਵਾਬ ਦੇਣ। ਸੰਤ ਗਿਆਨੀ ਗੁਰਬਚਨ ਸਿੰਘ ਵੱਲੋਂ ਲਿਖੀ ਟਕਸਾਲ ਵੱਲੋਂ ਛਪੀ ਕਿਤਾਬ
ਗੁਰਬਾਣੀ ਪਾਠ ਦਰਸ਼ਨ ਵਿੱਚ ਮਾਸ ਖਾਣ ਬਾਰੇ ਇਸ ਤਰ੍ਹਾਂ ਲਿਖਿਆ ਹੈ-ਖਲਾਸਾ ਹਿੰਦੂ, ਮੁਸਲਮਾਨ, ਕਸਾਈ
(ਇਸਾਈ) ਵੈਸ਼ਨੋ ਸਭ ਤੋਂ ਰਹਿਤ ਹੈ। ਖਾਲਸਾ ਅਕਾਲਪੁਰਖ ਕੀ ਫੌਜ ਹੈ। ਜੇ ਕਿਤੇ ਧਰਮ ਦੀ ਰਖਿਆ ਕਰਦੇ
ਹੋਏ ਜੰਗ ਵਿੱਚ ਅੰਨ ਆਦਿ ਨਾ ਮਿਲੇ, ਤਾਂ ਪ੍ਰਾਣਾ ਦੀ ਰਖਿਆ ਵਾਸਤੇ ਖਾਣਾ ਪਵੇ ਤਾਂ ਹੱਥੀ ਝਟਕਾ
ਕਰਕੇ ਖਾ ਲਵੇ, ਪ੍ਰਾਣ ਬਚਾਏ। ਉਹ ਵੀ ਤਾਂ ਜੇ ਚਿੱਤ ਚਾਹੇ ਤਾਂ, ਉਂਝ ਵੀ ਛਕਣਾ ਹੋਵੇ ਤਾਂ ਵੀ
ਹੱਥੀਂ ਝਟਕਾ ਕਰਕੇ ਖਾਵੇ।
ਇਥੇ ਟਕਸਾਲੀਆਂ ਕੋਲ ਕੀ ਜਵਾਬ ਹੈ?