ਸੰਤ ਬਾਬਾ ਵਰਿਆਮ ਸਿੰਘ ਰਤਵਾੜੇ ਵਾਲਾ
ਇਹਨਾਂ ਬਾਰੇ ਪਹਿਲੀਆਂ ਕਿਤਾਬਾਂ ਵਿੱਚ ਵੀ ਕਾਫੀ ਕੁੱਝ ਲਿਖਿਆ ਜਾ ਚੁੱਕਾ
ਹੈ ਅੱਜ ਕੱਲ੍ਹ ਉਥੇ ਵੱਖ ਵੱਖ ਵੱਡੇ ਸਮਾਗਮ ਮਨਾਏ ਜਾ ਰਹੇ ਹਨ ਇਹ ਸੰਤ ਆਪਸ ਵਿੱਚ ਵੀ ਈਰਖਾ ਰੱਖਦੇ
ਹਨ ਇਸਦੇ ਚੇਲਿਆਂ ਅਤੇ ਸੰਤ ਲਖਬੀਰ ਸਿੰਘ ਦੇ ਚੇਲਿਆਂ ਵਿੱਚ ਬਹੁਤ ਮੱਤ ਭੇਦ ਚੱਲ ਰਹੇ ਹਨ। ਚਮਕੌਰ
ਸਾਹਿਬ ਅਸੀ ਗਏ ਉਥੇ ਸਾਹਿਬਜ਼ਾਦਿਆਂ ਦਾ --- ਸਾਲਾ ਮਨਾਇਆ ਜਾ ਰਿਹਾ ਸੀ ਸ਼ਾਹਿਨਸ਼ਾਹ ਦਸਵੇਂ ਪਾਤਸ਼ਾਹ
ਦੇ ਵੱਡੇ ਸ਼ਾਹਿਬਜ਼ਾਦੇ ਉਥੇ ਖੂਨੀ ਕੰਡਿਆਂ ਨਾਲ ਝਰੀਟ ਗਏ। ਦੇਖਿਆ ਨਿਹੰਗ ਸੁਖੇ ਦੇ ਰੱਜੇ ਉਥੇ ਘੋੜੇ
ਭਜਾਈ ਫਿਰਨ ਸੁਰ ਸਿੰਘੀਆਂ ਦਾ ਦਲ ਉਥੇ ਆਪਣੀ ਪ੍ਰਦਰਸ਼ਨੀ ਕਰ ਰਿਹਾ ਸੀ। ਕਿਉਂ ਕਿ ਪ੍ਰਦਰਸ਼ਨੀ ਤੋਂ
ਸਿਵਾ ਇਹਨਾ ਕੋਲ ਹੈ ਵੀ ਕੀ ਹੈ? ਉਥੇ ਸੰਤ ਵਰਿਆਮ ਸਿੰਘ ਦੀਆਂ ਕਿਤਾਬਾਂ ਦਾ ਸਟਾਲ ਅਤੇ ਇੱਕ ਪਾਸੇ
ਸੰਤ ਲਖਬੀਰ ਸਿੰਘ ਦੇ ਬੰਦਿਆਂ ਨੇ ਸਟਾਲ ਲਾਇਆ ਹੋਇਆ ਸੀ ਸੰਤ ਵਰਿਆਮ ਸਿੰਘ ਦੀਆਂ ਔਰਤਾਂ ਚੇਲੀਆਂ
ਕਹਿ ਰਹੀਆਂ ਸਨ ਇਹਨੂੰ ਲਖਬੀਰ ਸਿੰਘ ਨੂੰ ਲੱਗ ਜੂ ਪਤਾ ਕਿ ਮੱਥੇ ਕਿਵੇਂ ਟਿਕਾਈਦੇ ਹਨ? ਇਹ ਮੱਥੇ
ਟੇਕਣੇ ਬੜੇ ਸੌਖੇ ਹਨ ਜਦੋਂ ਟਿਕਾਉਣੇ ਪੈਣ ਉਦੋਂ ਪਤਾ ਲੱਗਦਾ ਹੈ ਪਰ ਇੱਕ ਪਾਸੇਂ ਇਹੋ ਸਾਧ ਕਹਿ
ਰਹੇ ਹਨ ਕਿ ਅਸੀ ਨਾ ਮੱਥੇ ਟਿਕਾਉਂਦੇ ਹਾਂ ਅਤੇ ਨਾ ਟੇਕਦੇ ਹਾਂ ਪਰ ਇਹ ਸਾਰੇ ਅੰਦਰੋਂ ਹੋਰ ਅਤੇ
ਬਾਹਰੋ ਹੋਰ ਹਨ ਇਹਨਾਂ ਦੀ ਇੱਕ ਇੰਟਰਵਿਊ ਜੋ ---- ਨੂੰ ਇੰਗਲੈਂਡ ਵਿੱਚ ਹੋਈ ਉਹ ਪਾਠਕਾਂ ਦੀ ਨਜ਼ਰ
ਇਸ ਤਰ੍ਹਾਂ ਹੈ-
ਟਰੱਸਟ ਰਤਵਾੜਾ ਸਾਹਿਬ ਦੇ ਬਾਨੀ ਮਹਾਂਪੁਰਸ਼ਾਂ ਦੀ ਇੰਗਲੈਂਡ ਫੇਰੀ ਸਮੇਂ
14-2-97ਨੂੰ ਸ. ਸੁਖਜਿੰਦਰ ਸਿੰਘ ਖਹਿਰਾ ਵਾਲਸਲ ਇੰਗਲੈਂਡ ਵਾਲਿਆਂ ਦੇ ਘਰ ਪੰਜਾਬੀ ਪਤ੍ਰਿਕਾ
ਆਵਾਜ਼-ਏ-ਕੌਮ ਦੇ ਐਡੀਟਰ ਸਾਹਿਬਾਨ ਵਲੋਂ ਲਈ ਗਈ ਇੰਟਰਵਿਊ ਦਾ ਵੇਰਵਾ
ਪ੍ਰਸ਼ਨ-ਬਾਬਾ ਜੀ! ਇਹ ਵੀ ਦੱਸਣ ਦੀ ਲ਼ਿਪਾਲਤਾ ਕਰਨੀ, ਅੱਜਕੱਲ੍ਹ ਸੰਤ ਸ਼ਬਦ ਲੱਗਣ ਤੋਂ ਬਿਨਾਂ ਕਈ
ਵਾਰੀ --- ਵੀ ਲਗਾਇਆ ਹੁੰਦਾ ਹੈ, ਇਸ ਦਾ ਕੀ ਭਾਵ ਹੁੰਦਾ ਹੈ?
ਉਤਰ-ਉਹ ਅਦਬ ਵਾਸਤੇ ਹੁੰਦਾ ਹੈ, ਜਿਵੇਂ ਆਪਾਂ ਲਿਖਦੇ ਹਾਂ ਵਾਰ-ਵਾਰ ਵਾਰ
ਲਿਖ ਕੇ -- ਹਿੰਸਾ ਪਾ ਦਿਤਾ। ਜੇ ਦੱਸ ਵਾਰ ਲਿਖਣਾ ਹੋਵੇ ਤਾਂ ੧੦ ਹਿੰਸਾ ਪਾ ਦੇਵਾਂਗੇ। ਸੋ ੧੦੮
ਨੂੰ ਸੰਪੂਰਨ ਸਮਝਿਆ ਜਾਂਦਾ ਹੈ। ਕਿਉਂਕਿ ਮਾਇਆ ਦੇ ਮਣਕੇ ੧੦੮ ਹੁੰਦੇ ਨੇ। ਸੋ ਉਹ ਜਦੋਂ ਸ੍ਰੀ
ਕਹਿੰਦੇ ਨੇ, ਤਾਂ ਸ੍ਰੀ ਸ੍ਰੀ ਸ੍ਰੀ ਸ੍ਰੀ, ੧੦੮ ਵਾਰ ਕਹਿਣ ਦੀ ਬਿਜਾਏ। ਸ੍ਰੀ ੧੦੮ ਪਾ ਦਿੰਦੇ ਨੇ।
ਇਹ ਕੋਈ ਐਸਾ ਅੱਖਰ ਨਹੀਂ ਹੈ, ਇਹ ਕੇਵਲ ਆਪਣੀ ਸ਼ਰਧਾ ਦਾ ਪ੍ਰਤੀਕ ਹੋਣ ਕਰਕੇ ਕਿਸੇ ਨੇ ਲਿਖਿਆ ਹੋਣਾ
ਹੈ। ਹੁਣ ਇਹ ਰਿਵਾਜ ਬਣ ਗਿਆ। ਕਈ ਵਾਰੀ ਲਿਖਣ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹਦਾ ਮਤਲਬ ਕੀ
ਹੈ। ਸੋ ਕੋਈ ੧੦੦੮ ਲਿਖਦਾ ਹੈ, ਕੋਈ ਇੱਕ ਹਜ਼ਾਰ ੧੧ ਲਿਖਦਾ ਹੈ। ਕੋਈ ਹੋਰ ਆ ਜਾਏਗਾ ਉਹਨੇ ਇੱਕ ਲੱਖ
ਲਿਖ ਦੇਣਾ ਹੈ। ਇਹਦੇ ਵਿੱਚ ਸ੍ਰੀ ਨੂੰ ਗੁਣਾ ਕੀਤਾ ਗਿਆ ਹੈ।
ਪ੍ਰਸ਼ਨ-ਬਾਬਾ ਜੀ ਗੁਰਮਤਿ ਪ੍ਰਚਾਰ ਦੇ ਨਾਲ ਆਪ ਜੀ ਅੰਮ੍ਰਿਤ ਸੰਚਾਰ ਵੀ ਕਰਦੇ ਹੋ, ਹੁਣ ਤੱਕ
ਕਿੰਨੇ ਕੁ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਚੁੱਕੇ ਹੋ।
ਉਤਰ-ਜਦੋਂ ਤੋਂ ਮੈਂ ਪੰਜਾਬ ਵਿੱਚ ਆਇਆ ਹਾਂ, ਆਪਣਾ ਫਾਰਮ ਵੇਚ ਕੇ, ਉਸ
ਵੇਲੇ ਤੋਂ ਮੈਂ ਇਥੇ ਆ ਕੇ ਅੰਮ੍ਰਿਤ ਪ੍ਰਚਾਰ ਸ਼ੁਰੂ ਕੀਤਾ ਹੈ। ੧੯੭੮ ਵਿੱਚ ਆਪਣਾ ਫਾਰਮ ਵੇਚਿਆ ਸੀ।
੧੯੮੦ ਤੱਕ ਮੈਂ ਪੂਰੀ ਤਰ੍ਹਾਂ ਨਾਲ ਲਗ ਗਿਆ ਸੀ ਪਿੰਡ ਪਿੰਡ ਜਾਣ। ੧੯੮੦ ਤੋਂ ਲੈ ਹੁਣ ਤੱਕ ਤਿੰਨ
ਲੱਖ ੯੦ ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਹੈ। ਪਹਿਲਾਂ ਅਸੀਂ ਰਜਿਸਟਰ ਵਿੱਚ ਹਰ ਇੱਕ ਦਾ ਪਤਾ,
ਪੇਸ਼ਾ ਆਦਿ ਸਭ ਲਿਖਦੇ ਸੀ। ਪਰ ੧੯੮੪ ਵਿੱਚ ਜਦੋਂ ਦਮਨ ਚੱਕਰ ਚੱਲਿਆ ਤਾਂ ਜਿਨ੍ਹਾਂ ਨੇ ਅੰਮ੍ਰਿਤ
ਛਕਿਆ ਹੋਇਆ ਹੁੰਦਾ, ਉਨ੍ਹਾਂ ਨੂੰ ਪਹਿਲਾਂ ਟੋਲ੍ਹਦੇ ਸੀ। ਉਸ ਵੇਲੇ ਇਹ ਸੀ ਕਿ ਜੇ ਸਾਡਾ ਕਿਤੇ
ਰਜਿਸਟਰ ਮਿਲ ਜਾਂਦਾ, ਤਾਂ ਪਤਾ ਨਹੀਂ ਵਿਚਾਰਿਆਂ ਤੇ ਖਾਹਮਖਾਹ ਕਿੰਨਾ ਕੁ ਸੰਤਾਪ ਆ ਜਾਂਦਾ। ਉਸ
ਵੇਲੇ ਤੋਂ ਅਸੀਂ ਲਿਖਣਾ ਬੰਦ ਕਰ ਦਿਤਾ। ਗਿਣਤੀ ਲਿਖਣੀ ਸ਼ੁਰੂ ਕਰ ਦਿਤੀ। ਉਹਦੇ ਵਿੱਚ ਅਸੀਂ ਨਿਰੰਤਰ
ਧਿਆਨ ਰਖਦੇ ਸਾਂ ਕਿ ਪ੍ਰਾਣੀ ਗਿਰ ਨਾ ਜਾਵੇ। ਨਿੱਜੀ ਸੰਪਰਕ ਨਿੰਰਤਰ ਧਿਆਨ ਰਖਦੇ ਹਾਂ। ਅਸੀਂ ਫੇਰ
ਵੀ ਬੁਲਾਉਂਦੇ ਹਾਂ। ਉਹ ਸਾਡੇ ਨਿੱਜੀ ਸੰਪਰਕ ਹੀ ਨੇ ਜਿਹਦੇ ਕਰਕੇ ਐਡੇ ਵੱਡੇ-ਵੱਡੇ ਇਕੱਠ ਹੁੰਦੇ
ਨੇ। ਅਸੀਂ ਉਨ੍ਹਾਂ ਨੂੰ ਅੱਖੋਂ ਓਹਲੇ ਨਹੀਂ ਕਰਦੇ। ਉਸ ਪਿੰਡ ਵਿੱਚ ਫੇਰ ਜਾਂਦੇ ਹਾਂ, ਫੇਰ ਜਾਂਦੇ
ਹਾਂ, ਫੇਰ ਜਾਂਦੇ ਹਾਂ। ਸੋ ਇਸ ਕਰਕੇ ਅਸੀਂ ਗੁਰੂ ਵਾਲੇ ਬਣਾਉਂਦੇ ਹਾਂ ਸਾਰਿਆਂ ਨੂੰ ਕਿ ਗੁਰੂ
ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ।
ਪ੍ਰਸ਼ਨ-ਜਿਸ ਤਰ੍ਹਾਂ ਅੱਜਕੱਲ੍ਹ ਪੇਪਰ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਜੀ
ਨੇ ਦਿਤਾ ਹੈ ਕਿ ੧੯੯੯ ਤੱਕ ਸਾਰੇ ਖਾਸਲਾ ਪੰਥ ਨੂੰ ਅੰਮ੍ਰਿਤ ਧਾਰੀ ਸਜਾਉਣਾ ਹੈ, ਜਿੰਨੇ ਵੀ
ਮਹਾਂਪੁਰਸ਼ ਵਿਦੇਸ਼ਾਂ ਦੇ ਵਿੱਚ ਆਉਂਦੇ ਹਨ, ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਹੈ ਕਿ ਤਿੰਨ ਲੱਖ ਨੱਬੇ
ਹਜ਼ਾਰ ਨੂੰ ਅੱਜ ਤੱਕ ਅੰਮ੍ਰਿਤ ਛਕਾਇਆ ਹੈ। ਘੱਟੋ-ਘੱਟ ਹਜ਼ਾਰ ਕੁ ਮਹਾਤਮਾ ਜਿਨ੍ਹਾਂ ਦਾ ਜ਼ਿਕਰ ਇਸ
ਵੇਲੇ ਹੋ ਰਿਹਾ ਹੈ ਪੰਜਾਬ ਦੇ ਵਿਚ, ਹੈ ਨੇ। ਜੇ ਉਨ੍ਹਾਂ ਨੂੰ ਵੀ ਗਿਣਤੀ ਪੁਛੀਏ, ਉਹ ਵੀ ਲੱਖਾਂ
ਦੇ ਹਿਸਾਬ ਨਾਲ ਦੱਸਦੇ ਹਨ, ਲੇਕਿਨ ਜੇ ਪੰਜਾਬ ਦੇ ਵਿਚ, ਦੇਸ਼ਾਂ ਦੇ ਵਿੱਚ ਨਜ਼ਰ ਮਾਰੀਏ ਤਾਂ ਸਾਨੂੰ
ਬਹੁਤ ਘੱਟ ਗਿਣਤੀ ਦੇ ਵਿੱਚ ਅੰਮ੍ਰਿਤਧਾਰੀ ਨਜ਼ਰ ਆਉਂਦੇ ਹਨ। ਐਸਾ ਕਿਉਂ ਹੈ?
ਉਤਰ-ਇਹਦੇ ਬਾਰੇ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ। ਜਾਣਦਾ ਮੈਂ ਸਭ ਕੁਛ
ਹਾਂ ਪਰ ਕਹਿ ਨਹੀਂ ਸਕਦਾ। ਪਰ ਜਿਸ ਰਸਤੇ ਉਤੇ ਅਸੀਂ ਚੱਲ ਰਹੇ ਹਾਂ, ਉਹ ਜਿਵੇਂ ਤੁਸੀਂ ਸੁਣ ਰਹੇ
ਹੋ, ਉਵੇਂ ਅਸੀਂ ਸੁਣ ਰਹੇ ਹਾਂ। ਕਿਉਂਕਿ ਜੇ ਮੈਂ ਗੱਲ ਕਹੀ ਇਹ ਸੱਚੀ ਗੱਲ ਹੋ ਜਾਣੀ ਹੈ। ਫੇਰ
ਐਵੇਂ ਮੈਂ ਕੋਈ ਖਾਹਮਖਾਹ ਕੋਈ ਨਵਾਂ ਪੁਆੜਾ ਖੜ੍ਹਾ ਕਰ ਲਵਾਂਗਾ।
ਪ੍ਰਸ਼ਨ-ਅਨੰਦਪੁਰ ਸਾਹਿਬ ਤੋਂ ਰਤਵਾੜਾ ਸਾਹਿਬ ਕਿੰਨੀ ਕੁ ਦੂਰ ਹੈ?
ਉਤਰ- --- ਕਿਲੋਮੀਟਰ ਹੈ।
ਪ੍ਰਸ਼ਨ-ਜਦੋਂ ਤੁਸੀਂ ਅੰਮ੍ਰਿਤ ਸੰਚਾਰ ਕਰਦੇ ਹੋਂ, ਰਤਵਾੜਾ ਸਾਹਿਬ ਕਰਦੇ ਹੋਂ ਕਿ ਅਨੰਦਪੁਰ
ਸਾਹਿਬ ਕਰਦੇ ਹੋ?
ਉਤਰ-ਅਸੀਂ ਅੰਮ੍ਰਿਤ ਸੰਚਾਰ ਉਥੇ ਕਰਦੇ ਹਾਂ ਜਿਥੇ ਦੀਵਾਨ ਲਾਉਂਦੇ ਹਾਂ।
ਜਿਵੇਂ ਕਿ ਸਾਡੇ ਦੀਵਾਨ ਮਾਝੇ ਵਿੱਚ ਲੱਗੇ, ਪੱਟੀ `ਚ ਲਾਏ, ਨਾਗੋ ਕੇ ਲਾਏ, ਖਡੂਰ ਸਾਹਿਬ ਲਾਏ, ਹਰ
ਪੰਜਵੇਂ ਦਿਨ ਦੇ ਦੀਵਾਨ ਤੋਂ ਬਾਅਦ ਅਸੀਂ ਅੰਮ੍ਰਿਤ ਸੰਚਾਰ ਕਰਦੇ ਹਾਂ। ਰਤਵਾੜਾ ਸਾਹਿਬ ਪੂਰਨਮਾਸ਼ੀ
ਵਾਲੇ ਦਿਨ ਜਿਹੜੇ ਲੋਕ ਰਹਿ ਜਾਂਦੇ ਨੇ, ਨਹੀਂ ਆ ਸਕਦੇ, ਉਹ ਫੇਰ ਪੂਰਨਮਾਸ਼ੀ ਵਾਲੇ ਦਿਨ ਅੰਮ੍ਰਿਤ
ਛਕ ਲੈਂਦੇ ਹਨ।
ਪ੍ਰਸ਼ਨ-ਜਿਵੇਂ ਕਿ ਅਖਬਾਰਾਂ ਦੇ ਵਿੱਚ ਆਮ ਸਿੱਖਾਂ ਵਿੱਚ ਵੀ ਇਹ ਗੱਲ
ਪ੍ਰਚਲਤ ਹੋਈ ਹੈ ਕਿ ਇਹ ਅੰਮ੍ਰਿਤ ਏਸ ਜਥੇ ਦਾ, ਇਹ ਫਲਾਣੇ ਜਥੇ ਦਾ, ਇਸ ਤਰ੍ਹਾਂ ਕਿਉਂ ਨਹੀਂ ਕੋਈ
ਕਹਿੰਦਾ ਕਿ ਇਹ ਅੰਮ੍ਰਿਤ ਗੁਰੂ ਸਾਹਿਬ ਦਾ?
ਉਤਰ-ਸਾਡਾ ਤਾਂ ਇਸ ਤਰ੍ਹਾਂ ਦਾ ਖਿਆਲ ਹੀ ਨਹੀਂ ਕੋਈ। ਸਾਡਾ ਤਾਂ ਇੱਕ ਹੀ
ਮੰਤਵ ਹੈ ਕਿ ਗੁਰੂ ਧਾਰਨ ਕਰਨਾ ਹੈ ਜੋ ਗੁਰਸਿੱਖੀ ਵਿੱਚ ਮਰਿਆਦਾ ਹੈ, ਉਹ ਇਹੀ ਹੈ ਕਿ ਜਦੋਂ ਤੱਕ
ਅਸੀਂ ਪੰਜ ਪਿਆਰਿਆਂ ਤੋਂ ਮੰਤਰ ਨਹੀਂ ਲੈਂਦੇ ਤੇ ਅੰਮ੍ਰਿਤਧਾਰੀ ਨਹੀਂ ਹੁੰਦੇ ਓਨਾਂ ਚਿਰ ਸਾਡਾ
ਗੁਰੂ ਗ੍ਰੰਥ ਸਾਹਿਬ ਨਾਲ ਸਬੰਧ ਨਹੀਂ ਪੈਂਦਾ। ਭਾਵੇਂ ਮੱਥੇ ਟੇਕੀ ਜਾਓ, ਪੂਜਾ ਕਰੀ ਜਾਓ, ਜਦ ਤੱਕ
ਮੰਤਰ ਨਹੀਂ ਲਿਆ, ਓਨੀ ਦੇਰ ਤੱਕ ਸਬੰਧ ਨਹੀਂ ਜੁੜ ਸਕਦਾ। ਸਾਨੂੰ ਇਹ ਕੋਈ ਪਤਾ ਨਹੀਂ ਕਿ ਕਿਹੜਾ
ਅੰਮ੍ਰਿਤ ਹੈ। ਜੋ ਅੰਮ੍ਰਿਤ ਦੀ ਮਰਿਆਦਾ ਲਿਖੀ ਹੋਈ ਹੈ, ਜੋ ਮਹਾਂਪੁਰਸ਼ਾਂ ਤੋਂ, ਭਾਈ ਦਇਆ ਸਿੰਘ ਜੀ
ਤੋਂ ਚਲਦੀ ਆਈ ਹੈ ਤੇ ਸੀਨੇ-ਬ-ਸੀਨੇ ਸਾਡੇ ਤੱਕ ਪਹੁੰਚੀ ਹੈ। ਅਸੀਂ ਉਸ ਤਰ੍ਹਾਂ ਨਾਲ ਅੰਮ੍ਰਿਤ
ਛਕਾਉਂਦੇ ਹਾਂ। ਸਾਨੂੰ ਕੋਈ ਪਤਾ ਨਹੀਂ ਕਿ ਕਿਹੜਾ ਕਿਹਦਾ ਅੰਮ੍ਰਿਤ ਹੈ, ਕਿਹੜਾ ਕਿਹਦਾ। ਨਾ ਕਦੇ
ਸੁਣਿਆ ਹੈ ਨਾ ਕਦੇ ਧਿਆਨ ਦਿਤਾ ਹੈ।
ਪ੍ਰਸ਼ਨ-ਆਪ ਜੀ ਦੇ ਬਾਲ ਬੱਚੇ ਕਿਥੇ ਹਨ ਅਤੇ ਕੀ ਕਰ ਰਹੇ ਹਨ?
ਉਤਰ-ਬਚਪਨ ਤੋਂ ਹੀ ਮੈਂ ਪਰਿਵਾਰ ਵਲੋਂ ਥੋੜ੍ਹਾ ਜਿਹਾ ਗਾਫਲ ਰਿਹਾ ਹਾਂ।
ਬੱਚੇ ਆਪੇ ਹੀ ਪੜ੍ਹੇ ਨੇ, ਵੱਡਾ ਲੜਕਾ ਜਿਹੜਾ ਹੈ ਉਹਨੂੰ ਗੋਲਡ ਮੈਡਲ ਮਿਲਿਆ ਹੈ, ਉਹਨੇ ਐਮ. ਏ.
ਇੰਜਨੀਰਿੰਗ ਦੀ ਕੀਤੀ ਹੈ। ਅਮਰੀਕਾ ਦੇ ਵਿੱਚ ਆਪਣਾ ਕੰਮ ਕਰ ਰਿਹਾ ਹੈ। ਦੂਜਾ ਜਿਹੜਾ ਹੈ ਉਹ ਕਿਸੇ
ਵੱਡੀ ਅਮਰੀਕਨ ਇੰਡਸਟਰੀ ਦੇ ਵਿੱਚ ਮੈਨੇਜਰ ਲੱਗਿਆ ਹੋਇਆ ਹੈ। ਤੀਸਰੀ ਜਿਹੜੀ ਲੜਕੀ ਹੈ ਉਹਦਾ
ਹਸਬੈਂਡ ਵੀ ਇੰਜੀਨੀਅਰ ਹੈ, ਉਹਦੇ ਆਪਣੇ ਸਟੋਰ ਨੇ। ਇੱਕ ਲੜਕੀ ਸਾਡੀ ਇੰਗਲੈਂਡ ਦੇ ਵਿੱਚ ਹੈ। ਨਾ
ਉਹ ਸਾਡੇ ਤੋਂ ਕੁਛ ਮੰਗਦੇ ਨੇ ਨਾ ਅਸੀਂ ਉਨ੍ਹਾਂ ਨੂੰ ਕੁਛ ਦਿੰਦੇ ਹਾਂ। ਸਾਡੇ ਕੋਲ ਆਪਣੀ ਆਮਦਨ
ਹੈ, ਫਾਰਮ ਅਸੀਂ ਵੇਚਿਆ ਹੈ। ਮੇਰਾ ਤਾਂ ਕਈ ਵਾਰੀ ਖਿਆਲ ਆਉਂਦਾ ਹੈ ਕਿ ਮੈਂ ਸਾਰੀ ਜਾਇਦਾਦ ਟਰੱਸਟ
ਨੂੰ ਦੇ ਦੇਵਾਂ। ਫੇਰ ਆ ਜਾਂਦਾ ਹੈ ਕਿ ਮੈਂ ਇੱਕ ਬਾਪ ਵੀ ਹਾਂ, ਮੇਰੀ ਇਹ ਜ਼ਿੰਮੇਵਾਰੀ ਬਣ ਜਾਂਦੀ
ਹੈ ਕਿ ਮੈਂ ਐਸਾ ਕਦਮ ਨਾ ਚੁਕਾਂ। ਪਿਤਾ ਦੀ ਜਿਹੜੀ ਡਿਊਟੀ ਹੈ ਉਹਦੇ ਮੁਤਾਬਿਕ ਮੈਂ ਬੱਚਿਆਂ ਦੀ
ਜਾਇਦਾਦ, ਬੱਚਿਆਂ ਦੀ ਰਹਿਣ ਦੇਵਾਂ। ਟਰੱਸਟ ਦੀ ਆਪਣੀ ਅਲੱਗ ਚਲ ਰਹੀ ਹੈ, ਉਹਦੇ ਬੱਚੇ ਮੇਰੇ ਬੇਅੰਤ
ਨੇ ਜਿਹੜੇ ਮੇਰਾ ਸਾਥ ਦਿੰਦੇ ਨੇ।
ਪ੍ਰਸ਼ਨ-ਬਾਬਾ ਜੀ! ਵੱਧ ਘੱਟ ਪੁੱਛੇ ਗਏ ਸਵਾਲਾਂ ਦੇ ਲਈ ਮਾਫੀ ਬਖਸ਼ਣੀ। ਅਗਲਾ
ਪ੍ਰਸ਼ਨ ਇਹ ਹੈ ਕਿ ਕੁੱਝ ਪ੍ਰੇਮੀਆਂ ਤੋਂ ਸੁਣਿਆ ਹੋਇਆ ਹੈ ਕਿ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ
ਸਾਹਿਬ ਵਾਲੇ ਕਦੀ-ਕਦੀ ਇਹ ਬਚਨ ਕਰਿਆ ਕਰਦੇ ਸਨ ਕਿ ਖਾਲਸੇ ਦਾ ਰਾਜ ਜਲਦੀ ਹੋਵੇਗਾ, ਪਰੰਤੂ ਪਿਛਲੇ
ਦਹਾਕੇ ਵਿੱਚ ਜੋ ਖੂਨ ਦੀ ਹਾਨੀ ਹੋਈ ਹੈ, ਅਜਿਹਾ ਤਾਂ ਮੁਗਲਾਂ ਜਾਂ ਅੰਗਰੇਜ਼ਾਂ ਦੇ ਸਮੇਂ ਵੀ ਨਹੀਂ
ਸੀ ਹੋਇਆ। ਮਹਾਂਪੁਰਸ਼ਾਂ ਦੇ ਬਚਨ ਕਦੋਂ ਸਤਿ ਹੋਣਗੇ? ਆਪ ਜੀ ਕੀ ਅਨੁਭਵ ਕਰ ਰਹੇ ਹੋ?
ਉਤਰ-ਇਹਦੇ ਬਾਰੇ ਮੇਰੇ ਤੋਂ ਵੀ ਪੁਛਿਆ ਗਿਆ ਹੈ ਬਹੁਤ ਵੱਡੇ ਲੀਡਰ ਨੇ। ਮੈਂ ਨਾਉਂ ਤਾਂ ਨਹੀਂ
ਲੈਣਾ। ਉਹਨੇ ਮੈਨੂੰ ਕਿਹਾ ਕਿ ਰਾਜ ਕਰੇਗਾ ਖਾਲਸਾ' ਖਾਲਸਾ ਕੌਣ ਹੈ?
ਆਤਮ ਰਸ ਜਿਹ ਜਾਨਹੀ ਸੋ ਹੈ ਖ਼ਾਲਸ ਦੇਵ॥
ਪ੍ਰਭ ਮਹਿ ਮੋ ਮੋਹਿ ਤਾ ਮਹਿ ਰੰਚਕ ਨਾਹਨ ਭੇਵ॥
ਸਰਬ ਲੋਹ ਗ੍ਰੰਥ `ਚੋਂ
ਜਿਸ ਤੇ ਆਤਮਾ ਦੇ ਰਸ ਨੂੰ ਜਾਣ ਲਿਆ, ਆਤਮਾ ਸ਼ਾਖਸ਼ਾਤ ਕਰਕੇ ਆਪਣਾ ਆਪਾ ਮਿਟਾ ਦਿਤਾ। ਉਹਨੂੰ
ਖਾਲਸਾ ਕਹਿੰਦੇ ਨੇ।
ਪੂਰਨ ਜੋਤ ਜਗੈ ਘਟ ਮੈ
ਤਬ ਖ਼ਾਲਸ ਤਾਹਿ ਨਖ਼ਾਲਸ ਜਾਨੈ॥
ਇਹ ਨਖਾਲਸ ਦੁਨੀਆਂ ਦੇ ਅੰਦਰ ਉਹ ਖਾਲਸਾ ਹੈ ਜਿਹਦੇ ਅੰਦਰ ਵਾਹਿਗੁਰੂ ਦੀ
ਜੋਤ ਜਗ ਪਵੇ। ਉਹ ਜੋਤ ਹੈ ਅਨੁਭਵ ਦੀ। ਕੋਈ ਦੀਵਾ ਨਹੀਂ ਮਚਦਾ। ਅਨੁਭਵ ਦੀ ਜੋਤ ਜਗ ਕੇ ਉਸ ਨੂੰ ਇਹ
ਪਤਾ ਲਗ ਜਾਵੇ ਕਿ ਇਥੇ ਪ੍ਰਮੇਸ਼ਰ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ। ਜਿਹਦਾ ਇਹ ਨਿਸ਼ਚਾ ਹੋ ਜਾਵੇ
ਉਹ ਖਾਲਸਾ ਹੋਇਆ ਕਰਦਾ ਹੈ ਆਪਣੇ ਆਪ ਲਿਖਣ ਤੇ ਕੋਈ ਖਾਲਸਾ ਨਹੀਂ ਬਣਦਾ। ਆਪਣੇ ਆਪ ਲਿਖਣ ਤੇ ਕੋਈ
ਬ੍ਰਹਮਗਿਆਨੀ ਨਹੀਂ ਬਣਦਾ, ਆਪਣੇ ਆਪ ਲਿਖਣ ਤੇ ਸੰਤ ਨਹੀਂ ਬਣਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਇਹਦੀ
ਪਰਿਭਾਸ਼ਾ ਜਿਹੜੀ ਉਹਦੇ ਬਾਰੇ ਆਪ ਹੀ ਦਸਿਆ ਹੈ ਕਿ ਜਿਹੜਾ ਅਸੀਂ ਖਾਲਸਾ ਕਹਿੰਦੇ ਹਾਂ ਨਾ ਉਹ ਕੀ
ਹੁੰਦਾ ਹੈ? ਉਹ ਹੁੰਦਾ ਹੈ ਜਿਹਦੇ ਅੰਦਰ ਹਰ ਵਕਤ ਨਾਮ ਚਲਦਾ ਹੈ। ਗੁਰੂ ਮਹਾਰਾਜ ਕਹਿੰਦੇ-
ਮੈਨੂੰ ਕਹਿਣ ਲਗਿਆ ਕਿ ਮੈਂ ਤਾਂ ਖਾਲਸੇ ਦੀ ਗੱਲ ਕਰਦਾ ਹਾਂ। ਮੈਂ ਕਿਹਾ
ਮੈਂ ਵੀ ਖਾਲਸੇ ਦੀ ਹੀ ਗੱਲ ਕਰਦਾ ਹਾਂ। ਖਾਲਸੇ ਦਾ ਤਾਂ ਰਾਜ ਕਦੇ ਜਾਂਦਾ ਹੀ ਨਹੀਂ ਹੈ। ਕਬੀਰ
ਸਾਹਿਬ ਦਾ ਰਾਜ ਕਿਤੇ ਨਹੀਂ ਗਿਆ, ਸਭ ਦੇ ਦਿਲਾਂ ਦੇ ਛਾਇਆ ਪਿਆ ਹੈ। ਨਾਮਦੇਵ ਦਾ ਰਾਜ ਕਿਤੇ ਨਹੀਂ
ਗਿਆ ਸਭ ਦੇ ਦਿਲਾਂ ਤੇ ਛਾਇਆ ਪਿਆ ਹੈ।
ਇਕ ਵਾਰੀ ਰਾਮਾ ਕ੍ਰਿਸ਼ਨਾ ਮਿਸ਼ਨ ਦੀ ਮੀਟਿੰਗ ਹੋ ਰਹੀ ਸੀ, ਮੇਰੇ ਨਾਲ ਇੱਕ
ਲਿਖੀ ਹੋਈ ਕਿਤਾਬ ਵਿਚੋਂ ਐਡਵੋਕੇਟ ਜਰਨਲ ਲੈਕਚਰ ਦੇਣ ਲਗ ਗਿਆ। ਮੈਂ ਸਾਮ੍ਹਣੇ ਬੈਠਾ ਸੀ, ਜਦੋਂ
ਗਲਤ ਬੋਲਣ ਲੱਗਿਆ ਮੈਂ ਹੱਥ ਮਾਰ ਕੇ ਰੋਕਿਆ ਤੇ ਕਿਹਾ ਕਿ ਤੂੰ ਠੀਕ ਬੋਲ, ਅਸਲੀ ਗੱਲ ਆਹ ਹੈ। ਉਹ
ਬੜਾ ਦਲੇਰ ਨਿਕਲਿਆ। ਉਸਨੇ ਕਿਹਾ ਕਿ ਜੀ ਮੈਂ ਇਹਦੀ ਕਿਤਾਬ ਦੇ ਵਿਚੋਂ ਇਹਦੇ ਸਾਮ੍ਹਣੇ ਬੋਲ ਰਿਹਾ
ਹਾਂ। ਇਹਦਾ ਲੇਖ ਪੜ੍ਹਿਆ ਸੀ ਮੈਂ। ਮੇਰੇ ਤੋਂ ਯਾਦ ਚੰਗੀ ਤਰ੍ਹਾਂ ਨਹੀਂ ਹੋ ਸਕਿਆ, ਚੰਗਾ ਇਹ ਹੈ
ਤੁਸੀਂ ਇਨ੍ਹਾਂ ਤੋਂ ਹੀ ਸੁਣ ਲਓ। ਐਨਾ ਕਹਿ ਕੇ ਉਹ ਬੈਠ ਗਿਆ।
ਸਵਾਮੀ ਨਿਤਿਆਨੰਦ ਸੀ ਉਸ ਵੇਲੇ। ਉਹ ਕਹਿਣ ਲੱਗੇ ਕਿ ਅੱਛਾ, ਸਰਦਾਰ ਜੀ ਆਪ
ਆਓ ਫਿਰ। ਉਹ ਬੋਲ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਤੇ। ਜਦੋਂ ਮੇਰਾ ਨਾਉਂ ਲਿਆ ਤਾਂ ਕੋਈ ਵੀ
ਆਦਮੀ ਉਸ ਸੁਸਾਇਟੀ ਦੇ ਵਿਚ, ਸਾਰੇ ਵਿਦਵਾਨ ਸਾਰੇ ਉਚ ਪੱਧਰ ਤੇ ਆਫੀਸਰ, ਕਮੀਸ਼ਨਰ, ਯੂਨੀਵਰਸਿਟੀਆਂ
ਦੇ ਹੈਡ ਆਫ਼ ਡਿਪਾਰਟਮੈਂਟ ਸਭ ਬੈਠੇ ਸੀ। ਉਹਦੇ ਵਿੱਚ ਲੋਕੀਂ ਤਿਆਰ ਹੋ ਕੇ ਬੋਲਦੇ ਸੀ ਕਿ ਕੋਈ ਗਲਤੀ
ਨਾ ਹੋ ਜਾਏ। ਉਥੇ ਜਦ ਮੈਂ ਗਿਆ ਤਾਂ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਲਗਦਾ ਹੈ ਕਿ ਮੈਂ ਕੀ
ਬੋਲਾਂ। ਪਰ ਜਿਹੜਾ ਕੁਛ ਮੇਰੇ ਅੱਗੇ ਆ ਰਿਹਾ ਹੈ ਮੈਂ ਉਹੀ ਬੋਲ ਦੇਣਾ ਹੈ। ਜਵਾਬ ਤਾਂ ਮੈਨੂੰ ਕਿਸੇ
ਨੇ ਨਹੀਂ ਸੀ ਦੇਣਾ ਕਿ ਹਾਂ ਤੂੰ ਬੋਲ। ਮੈਂ ਕਿਹਾ, ਮੈਨੂੰ ਆ ਗਿਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ
ਨਾ ਕੋਇ। ' ਸਾਡੇ ਪ੍ਰੋਫੈਸਰ ਜਿਹੜੇ ਸੀ ਪ੍ਰੋ. ਅਤਰ ਸਿੰਘ ਵਰਗੇ, ਕਮਿਸ਼ਨਰ ਵੀ ਸੀਗੇ ਉਹ ਘਬਰਾ ਗਏ।
ਇਹ ਤਾਂ ਬੜਾ ਮਾੜਾ ਵਿਸ਼ਾ ਇਸ ਨੇ ਚੁਣ ਲਿਆ। ਜਦੋਂ ਮੈਂ ਖਾਲਸੇ' ਦੇ ਬਾਰੇ ਬੋਲਿਆ, ਉਸ ਐਡਵੋਕੇਟ ਦੇ
-- ਮਿੰਟ ਬਚਦੇ ਸੀ। ਤਾਂ ਸਵਾਮੀ ਨਿਤਿਆਨੰਦ ਦੌੜਿਆ ਆਇਆ ਕਹਿਣ ਲਗਿਆ ਕਿ ਤੁਸੀਂ ਅੱਧਾ ਘੰਟਾ ਹੋਰ
ਬੋਲੋ। ਮੈਨੂੰ ਸਵਾ ਘੰਟਾ ਮਿਲ ਗਿਆ। ਸਵਾ ਘੰਟੇ ਬਾਅਦ ਮੈਂ ਬੰਦ ਕਰਨ ਲੱਗਿਆ ਤਾਂ ਕਹਿਣ ਲੱਗਿਆ ਨਾ
ਹੋਰ ਬੋਲੋ-ਖੁਲ੍ਹਾ ਬੋਲੋ। ਜਦੋਂ ਮੈਂ ਬੋਲ ਹਟਿਆ ਖਾਲਸੇ ਦੇ ਰਾਜ ਬਾਰੇ ਉਸ ਵੇਲੇ ਸਭ ਤੋਂ ਪਹਿਲਾਂ
ਪ੍ਰੋਫੈਸਰ ਅਤਰ ਸਿੰਘ ਸਟੇਜ ਤੇ ਚੜ੍ਹਿਆ। ਕਮਿਸ਼ਨਰ ਜਲੰਧਰ ਤੋਂ ਆਇਆ, ਦਵੇਈ ਸਾਹਿਬ ਸਟੇਜ ਤੇ ਆਏ,
ਇੱਕ ਦਮ ਸਟੇਜ ਭਰ ਗਈ, ਮੈਨੂੰ ਜੱਫੀਆਂ ਪਾ ਕੇ ਪਿਆਰ ਕਰੀ ਜਾਣ। ਕਹਿਣ ਲੱਗੇ ਵਾਹ ਬਈ, ਅਸੀਂ ਤਾਂ
ਸਭ ਡਰ ਗਏ ਸੀ ਅਤੇ ਤੂੰ ਜੋ ਗੱਲ ਕਹੀ ਹੈ ਅਸੀਂ ਤੇਰੇ ਵਿਚਾਰਾਂ ਨਾਲ 100% ਸਹਿਮਤ ਹਾਂ। ਅੱਜ ਸਾਡੇ
ਮਨ ਵਿਚੋਂ ਕੱਢ ਦਿਤਾ। ਅਸੀਂ ਤਾਂ ਇਹੀ ਕਹਿੰਦੇ ਸੀ ਕਿ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਇ।
ਅੱਜ ਤੁਸੀਂ ਦੱਸ ਦਿਤਾ ਅਸੀਂ ਇਸ ਖਾਲਸੇ ਦੇ ਰਾਜ ਦੇ 100% ਹਾਮੀ ਹਾਂ। ਅਸੀਂ ਚਾਹੁੰਦੇ ਹੀ ਹਾਂ ਕਿ
ਕੋਈ ਐਸਾ ਖਾਲਸਾ ਆਵੇ, ਕੋਈ ਐਸਾ ਵਿਅਕਤੀ ਆਵੇ ਜੋ ਐਸਾ ਰਾਜ ਕਰੇ।
ਉਸ ਵੇਲੇ ਨਿਤਿਆਨੰਦ ਜੀ ਨੇ ਕਿਹਾ ਕਿ ਮੈਂ ਅੱਜ ਪਹਿਲੀ ਵਾਰੀ ਗੁਰੂ ਗੋਬਿੰਦ
ਸਿੰਘ ਜੀ ਬਾਰੇ ਸੁਣਿਆ ਹੈ। ਮੈਂ ਇਨ੍ਹਾਂ ਦੇ ਮੁੱਖ ਤੋਂ ਜਿਹੜੀਆਂ ਗੱਲਾਂ ਸੁਣੀਆਂ ਨੇ, ਮੈਂ ਮਾਫੀ
ਮੰਗਦਾ ਹਾਂ ਕਿ ਮੈਂ ਪਹਿਲਾਂ ਤੁਹਾਨੂੰ ਵਾਧੂ ਸਮਾਂ ਬਿਠਾ ਰੱਖਿਆ। ਪਰ ਇੱਕ ਗੱਲ ਹੈ ਕਿ ਮੇਰੇ ਉਤੇ
ਇੱਕ ਕਿਰਪਾ ਕਰੋ, ਆਹ ਤਸਵੀਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਇਹ ਨਾ ਮੇਰੇ ਤੋਂ ਵਾਪਸ
ਮੰਗਣਾ। ਮੈਂ ਆਪਣੇ ਮਿਸ਼ਨ ਦੇ ਵਿੱਚ ਲਾਉਣੀ ਹੈ ਮੈਨੂੰ ਇਹ ਰਾਮਚੰਦਰ ਲੱਗ ਰਹੇ ਹਨ।
ਵਿਚਾਰ—ਸਵਾਲ ਨੰ: -- ਦੇ ਜਵਾਬ ਵਿੱਚ ਸੰਤ ਕਹਿੰਦੇ ਇਹਦੇ ਬਾਰੇ ਮੈ
ਕੁੱਝ ਨਹੀ ਕਹਿਣਾ ਚਾਹੁੰਦਾ। ਜਾਣਦਾ ਮੈ ਸਭ ਕੁੱਝ ਹਾਂ ਪਰ ਕਹਿ ਨਹੀ ਸਕਦਾ। ਕਿਉਂ ਕਹਿ ਕਿਉ ਨਹੀ
ਸਕਦੇ ਕੌਣ ਜਬਾਨ ਖੋਲੇਗਾ, ਕੌਣ ਬੁਰਾ ਬਣੇਗਾ। ਇੱਕ ਪਾਸੇ ਇਹੋ ਸੰਤਾਂ ਦੇ ਚੇਲੇ ਕਹਿ ਰਹੇ ਹਨ ਸੰਤ
ਬੇਪਰਵਾਹ ਹੁੰਦੇ ਹਨ ਖਾਲਸੇ ਤੇ ਹੋਰ ਕਿਸੇ ਦਾ ਅਸਰ ਕੋਈ ਨਹੀ (ਨੋਟ-ਇਹ ਸਾਧ ਆਪਣੇ ਆਪ ਨੂੰ ਖਾਲਸਾ
ਸਮਝਦੇ ਹਨ) ਜੇ ਇਹਨਾਂ ਸੱਚ ਨਹੀ ਕਹਿਣਾ ਤਾਂ ਝੂਠ ਤਾਂ ਆਮ ਲੋਕ ਵੀ ਕਹੀ ਜਾਂਦੇ ਹਨ, ਫਿਰ ਸੱਚ ਕੌਣ
ਬੋਲੇਗਾ? ਗੁਰੂ ਨਾਨਕ ਸਾਹਿਬ ਨੇ ਵੱਡੇ ਵੱਡੇ ਹਾਕਮਾਂ ਦੇ ਮੂੰਹ ਤੇ ਸੱਚ ਬੋਲਿਆ ਪਿਛੇ ਜ਼ਿਕਰ ਆ
ਚੁੱਕਾ ਹੈ ਪਰ ਇਹ ਰੀਸਾਂ ਤਾਂ ਗੁਰੂ ਨਾਨਕ ਦੀਆਂ ਕਰਦੇ ਹਨ ਇਹਨਾਂ ਦੇ ਚੇਲੇ ਇਹਨਾਂ ਨੂੰ ਬੜੀ ਵੱਡੀ
ਅਵਸਥਾ ਦੇ ਮਾਲਕ ਦਸਦੇ ਹਨ ਫਿਰ ਕੀ ਇਹ ਸਾਰਾ ਕੁੱਝ ਝੂਠ ਨਾ ਹੋਇਆ। ਅਵਸਥਾ ਵਾਲੇ ਤਾਂ ਸੱਚ ਸ਼ਮ੍ਹਾ
ਤੋਂ ਕੁਰਬਾਨ ਹੋ ਗਏ। ਉਹਨਾਂ ਜਾਨ ਦੀ ਪ੍ਰਵਾਹ ਨਾ ਕੀਤੀ ਉਹਨਾਂ ਸਰਬੱਤ ਦੇ ਭਲੇ ਵਾਸਤੇ ਖਤਰੇ ਮੁੱਲ
ਲਏ। ਪਰ ਇਹਨਾਂ ਸੰਤਾਂ ਦੀ ਹਾਲਤ ਦਾ ਅੰਦਾਜਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ ਕਿ ਇਹ ਕੇਵਲ
ਪਲੰਘਿਆ, ਕਾਰਾਂ ਤੇ ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਕੇ ਮੱਖ਼ਥੇ ਟਿਕਾਉਣ ਜੋਗੇ ਹੀ ਹਨ।
ਅੱਗੇ ਖਾਲਸਾ ਰਾਜ ਦੇ ਸਵਾਲ ਦੇ ਪੱਤਰਕਾਰ ਨੇ ਸਵਾਲ ਕੀਤਾ ਕਿ ਬਾਬਾ ਈਸ਼ਰ
ਸਿੰਘ ਰਾੜੇ ਵਾਲੇ ਕਹਿੰਦੇ ਹੁੰਦੇ ਸਨ ਕਿ ਖਾਲਸਾ ਰਾਜ ਕਰੇਗਾ ਉਹ ਕਦੋਂ ਕਰਨਾ ਇਹਨੇ? ਤਾਂ ਸੰਤ ਦਾ
ਜਵਾਬ ਦੇਖੋ ਕਿ ਜਿਹੜੇ ਵਿਰਲੇ ਵਿਰਲੇ ਸਾਧ ਖਾਲਸੇ ਹੀ ਹਨ ਉਹ ਤਾਂ ਰਾਜ ਕਰ ਹੀ ਰਹੇ ਹਨ, ਕਬੀਰ
ਸਾਹਿਬ ਦੇ ਰਾਜ ਦੀ ਵੀ ਗੱਲ ਸੰਤ ਨੇ ਕੀਤੀ, ਪਰ ਪੱਤਰਕਾਰ ਕਹਿੰਦਾ ਕਿ ਸੰਤ ਜੀ ਉਹ ਸੰਤ ਤਾਂ
ਕਹਿੰਦੇ ਸਨ ਕਿ ਅਜੇ ਉਹ ਖਾਲਸਾ ਰਾਜ ਆਉਣਾ ਹੈ। ਸੋ ਇਸ ਤਰ੍ਹਾਂ ਇਹ ਕੋਈ ਠੋਸ ਜਵਾਬ ਨਹੀ ਦੇ ਸਕੇ,
ਖਾਲਸਾ ਰਾਜ ਦੀ ਗੱਲ ਅਸੀ ਪੁਸਤਕ ਦੇ ਪਹਿਲੇ ਭਾਗ ਵਿੱਚ ਕਰ ਆਏ ਹਾਂ। ਇਹ ਸਾਧ ਤਾਂ ਵੰਨ ਸਵੰਨੀਆਂ
ਬੋਲੀਆਂ ਬੋਲ ਕੇ ਸਿਖ ਸਿਧਾਂਤਾਂ ਦਾ ਖੰਡਨ ਹੀ ਕਰਦੇ ਰਹੇ ਹਨ। ਸਿੱਖ ਧਰਮ ਦਾ ਨਾ ਵੱਧਣ ਫੁੱਲਣ ਦਾ
ਕਾਰਨ ਇਹੀ ਰੋਕਾਂ ਹਨ, ਹਿੰਦੂ ਮੱਤ ਦਾ ਰਸਤਾ 33 ਕਰੋੜ ਦੇਵੀ ਦੇਵਤੇ ਨੇ ਰੋਕੀ ਰੱਖਿਆ ਸਾਡਾ ਰਸਤਾ
ਇਹਨਾਂ ਹਜ਼ਾਰਾਂ ਸਾਧਾਂ ਨੇ ਰੋਕਿਆ ਹੋਇਆ ਹੈ।