ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 19)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਸੰਤ ਬਾਬਾ ਮਿੱਤ ਸਿੰਘ
ਇਕ ਕਿਤਾਬ ਜਿਸਦਾ ਨਾਂ ਪੰਜ ਸੁੱਚੇ ਮੋਤੀ ਡਾ. ਤਾਰਾ ਸਿੰਘ ਦੀ ਲਿਖੀ ਹੋਈ
ਹੈ। ਇਸ ਵਿੱਚ ਉਸਨੇ ਪੰਜ ਸੰਤਾਂ ਦੇ ਜੀਵਨ ਲਿਖੇ ਹਨ ਇੱਕ ਦੇ ਨਾਂ ਨਾਲ ਭਾਈ’ ਹੈ ਸੰਤ ਨਹੀਂ ਹੈ।
ਖਿਆਲ ਰੱਖਣਾ ਜਿਸਦੇ ਨਾਮ ਨਾਲ ਸੰਤ ਨਹੀਂ ਹੈ ਭਾਈ’ ਹੈ ਮੈਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸਦੇ
ਜੀਵਨ ਵਿਚੋਂ ਗੁਰਮਤਿ ਦੇ ਉਲਟ ਕੁੱਝ ਨਹੀਂ ਲੱਭ ਸਕਿਆ ਜਦੋਂ ਕਿ ਸਾਰੀ ਕਿਤਾਬ ਇਕੇ ਲੇਖਕ ਦੀ ਲਿਖੀ
ਹੋਈ ਹੈ। ਜਿਨ੍ਹਾਂ ਚਾਰ ਦੇ ਨਾਂ ਨਾਲ ਸੰਤ’ ਲੱਗਾ ਹੈ ਉਹਨਾਂ ਦੇ ਜੀਵਨ ਮਨਮੱਤਾਂ ਨਾਲ ਭਰੇ ਪਏ ਹਨ
ਧਿਆਨ ਦੇਣਾ ਜੀ।
ਇਸ ਸੰਤ ਮਿੱਤ ਸਿੰਘ ਦਾ ਜਨਮ ਲੁਧਿਆਣੇ ਤੋਂ … ਮੀਲ ਦੀ ਵਿੱਥ ਪਰ ਜਗਰਾਉਂ
ਵਾਲੀ ਸੜਕ ਤੇ ਪਿੰਡ ਮੰਡਿਆਲੀ ਵਿੱਚ ਹੋਇਆ। ਪਿਤਾ ਦਾ ਨਾਂ ਕਰਮ ਸਿੰਘ ਅਤੇ ਮਾਤਾ ਦਾ ਨਾਮ ਕਰਮ ਕੌਰ
ਸੀ।
ਕਈ ਵੇਰ … ਦਿਨ ਘਰੋਂ ਬਾਹਰ ਭੁੱਖੇ ਤਿਹਾਏ ਬੈਠੇ ਰਹਿੰਦੇ ਮਾਤਾ-ਪਿਤਾ ਨੇ
ਇੱਕ ਕਾਣੇ ਮਨੁੱਖ ਨੂੰ ਲੱਭਣ ਭੇਜਣਾ ਜੋ ਬਾਬਾ ਜੀ ਦੇ ਟਿਕਾਣਿਆ ਦਾ ਵਾਕਿਫ਼ ਸੀ। ਉਹ ਆਪ ਨੂੰ ਲੱਭ
ਲਿਆਉਂਦਾ ਸੀ। ਬਾਬਾ ਜੀ ਦਾ ਮਨ ਕਿਸੇ ਦੁਨਿਆਵੀ ਕੰਮ ਵਿੱਚ ਨਹੀਂ ਸੀ ਲੱਗਦਾ। ਜ਼ਿਮੀਂਦਾਰੇ ਵਿੱਚ ਵੀ
ਮਨ ਨਾ ਲਾਇਆ, ਬਿਨਾ ਭਜਨ ਬੰਦਗੀ ਦੇ ਹੋਰ ਕੁੱਝ ਨਹੀਂ ਸੀ ਕਰਦੇ।
ਪੰਜ ਸੁੱਚੇ ਮੋਤੀ ਪੰਨਾ ---
ਵਿਚਾਰ—ਕਿਹੜੀ ਭਜਨ ਬੰਦਗੀ? ਕੀ ਗੁਰੂਆਂ ਨੇ ਘਰ ਦੇ ਕੰਮ ਨਹੀਂ ਕੀਤੇ, ਗੁਰੂ
ਨਾਨਕ ਦੇਵ ਜੀ ਨੇ ਖੇਤੀ ਨਹੀਂ ਕੀਤੀ? ਕਿਰਤ ਕਰਨਾ ਉਹਨਾਂ ਪਹਿਲਾਂ ਕਿਹਾ ਹੈ। ਗੁਰੂ ਦਾ ਹਰ ਸਿੱਖ
ਕਿਰਤੀ ਹੋਇਆ ਹੈ। ਗੁਰੂ ਫੁਰਮਾਣ ਹੈ: —
ਵਿਚਿ ਦੁਨੀਆਂ ਸੇਵ ਕਮਾਈਐ॥
ਤ ਦਰਗਹ ਬੈਸਣ ਪਾਈਐ॥
ਹੋਰ ਫੁਰਮਾਣ
ਮਾਇਆ ਕੀ ਕਿਰਤ ਛੋਡਿ ਗਵਾਈ ਭਗਤੀ ਸਾਰ ਨ ਜਾਨੈ॥
ਸੇਵਾ ਤਾਂ ਮਾਂ ਪਿਉ ਦੀ ਨਾ ਕੀਤੀ, ਹੋਰ ਦੁਨੀਆਂ ਦੀ ਇਹਨਾਂ ਕੀ ਸੇਵਾ ਕਰਨੀ
ਸੀ।
ਅੱਗੇ ਲਿਖਿਆ ਹੈ ਕਿ ਬਾਬਾ ਜੀ ਅਤੇ ਕੁੱਝ ਸਿੰਘਾਂ ਨੇ ਹਜ਼ੂਰ ਸਾਹਿਬ ਪੈਦਲ
ਯਾਤਰਾ ਕੀਤੀ ਨਾਲ ਦੋ ਘੋੜੇ ਸਨ ਪਰ ਘੋੜਿਆਂ ਤੇ ਨਾ ਚੜ੍ਹੇ ਪੈਦਲ ਗਏ। ਬਾਬਾ ਜੀ ਬਿਬੇਕੀ ਸਨ
ਪ੍ਰਸ਼ਾਦਾ ਆਪ ਤਿਆਰ ਕਰਕੇ ਖਾਂਦੇ ਸਨ। ਕਿਸੇ ਦੇ ਹੱਥੋਂ ਨਹੀਂ।
ਪੰਜ ਸੁੱਚੇ ਮੋਤੀ ਪੰਨਾ ---
ਵਿਚਾਰ—ਪੈਦਲ ਯਾਤਰਾ ਦਾ ਕੀ ਮਤਲਬ? ਯਾਤਰਾ ਤਾਂ ਇੱਕ ਹੀ ਹੈ ਝੂਠ ਤੋਂ ਤੁਰ
ਕੇ ਸੱਚ ਤੱਕ ਪਹੁੰਚਣਾ। ਮਨਮਤਿ ਛੱਡ ਕੇ ਗੁਰਮਤਿ ਧਾਰਨ ਕਰਨੀ। ਦਰਸ਼ਨ ਕਰਨ ਜਾਇਆ ਜਾ ਸਕਦਾ ਹੈ। ਪਰ
ਪੈਦਲ, ਕਰਮ ਕਾਂਡ ਦਾ ਕੀ ਮਤਲਬ? ਬਿਬੇਕ ਬਾਰੇ ਪੜੋ। ਸੰਤਾਂ ਦੇ ਕੌਤਕ ਭਾਗ ਪਹਿਲਾ।
ਅੱਗੇ ਲਿਖਦੇ ਹਨ ਕਿ ਸੰਤ ਮਿੱਤ ਸਿੰਘ ਨੇ ਆਪਣੇ ਜੀਵਨ ਵਿੱਚ ਕੋਈ ਬਚਨ ਭੂਤ,
ਭਵਿੱਖ ਤੇ ਵਰਤਮਾਨ ਦਾ ਐਸਾ ਨਹੀਂ ਉਚਾਰਿਆ ਜੋ ਸੱਚ ਨਾ ਹੋਇਆਹੋਵੇ।
ਪੰਜ ਸੁੱਚੇ ਮੋਤੀ ਪੰਨਾ ---
ਵਿਚਾਰ—ਕਈ ਸਾਧ ਸੰਤ ਕਹਾ ਕੇ ਉਹਨਾਂ ਦੇ ਸਾਹਮਣੇ ਮਨਮੱਤਾਂ ਕਰਦੇ ਰਹੇ।
ਸਿੱਖ ਕੌਮ ਦੀ ਏਕਤਾ ਖੇਰੂੰ ਖੇਰੂੰ ਹੋ ਰਹੀ ਸੀ ਦੇਹਧਾਰੀ ਗੁਰੂ ਪੈਦਾ ਹੋ ਰਹੇ ਸਨ। ਲੋਕ ਗੁਰੂ
ਗ੍ਰੰਥ ਸਾਹਿਬ ਤੋਂ ਦੂਰ ਹੋ ਰਹੇ ਸਨ। ਕਿਹੜਾ ਬਚਨ ਕੀਤਾ ਇਸ ਸਾਧ ਨੇ ਕਿਹੜਾਂ ਬਚਨ ਸੱਚ ਹੋਇਆ ਕੋਈ
ਦੱਸੇ?
ਅੱਗੇ ਲਿਖਿਆ ਹੈ ਇਹਨਾਂ ਦਿਨਾਂ ਵਿੱਚ ਹੀ ਗੁਰਦੁਆਰੇ ਦੇ ਪੂਜਾਰੀ ਹਰੀ ਸਿੰਘ
“ਦੂਧਾਧਾਰੀ” ਹੁੰਦੇ ਸਨ ਜੋ ਕਿ ਗੁਰੂ ਘਰ ਦੇ ਪ੍ਰੇਮੀ ਅਤੇ ਭਜਨੀਕ ਪੁਰਸ਼ ਸਨ।
ਪੰਜ ਸੁੱਚੇ ਮੋਤੀ ਪੰਨਾ ---
ਵਿਚਾਰ—ਐਸੇ ਦੂਧਾਧਾਰੀ ਕਰਮ ਕਾਂਡੀਆਂ ਦੀ ਜੋ ਦੁਰਦਸ਼ਾ ਗੁਰਬਾਣੀ ਵਿੱਚ ਕੀਤੀ
ਹੈ ਉਹ ਪੜ੍ਹ ਕੇ ਤਾਂ ਦੇਖੋ।
ਛੋਡਹਿ ਅੰਨ ਕਰਹਿ ਪਾਖੰਡ॥ ਨ ਉਹ ਸੁਹਾਗਣਿ ਨ ਉਹਿ ਰੰਡ॥
ਜਗਿ ਮਹਿ ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥
ਗੁਰੂ ਦਾ ਇਹ ਉਪਦੇਸ਼ ਇਹਨਾਂ ਸਾਧਾਂ ਨੇ ਕਦੇ ਨਹੀਂ ਮੰਨਿਆ।
ਅੱਗੇ ਕਈ ਗੱਪਾਂ ਲਿਖਕੇ ਅੱਗੇ ਲਿਖਦੇ ਹਨ ਗੁਰਦੁਆਰੇ ਮੈਨੇਜਰ ਤੋਂ ਰਸਦ ਨਾ
ਮਿਲੀ ਸੰਤ ਕਹਿੰਦੇ ਕੋਈ ਸਮਾਂ ਆਏਗਾ ਤੁਸੀਂ ਸਾਨੂੰ ਰਸਦ ਦਿਉਗੇ ਅਸੀਂ ਲਵਾਂਗੇ ਨਹੀਂ। ਉਸੇ ਰਾਤ
ਗੁਪਤ ਸ਼ਕਤੀਆਂ ਨੇ ਮੈਨੇਜਰ ਨੂੰ ਆ ਘੇਰਿਆ।
ਪੰਜ ਸੁੱਚੇ ਮੋਤੀ ਪੰਨਾ --
ਵਿਚਾਰ—ਇਹਨਾਂ ਸਾਧਾਂ ਦੀ ਨਿੱਕੀ ਜਿਹੀ ਗੱਲ ਤੇ ਰਾਤ ਹੀ ਗੁਪਤ ਸ਼ਕਤੀਆਂ ਆ
ਜਾਂਦੀਆਂ ਹਨ ਪਰ ਗੁਰੂ ਦੇ ਸ਼ਰੀਕ ਇਥੇ ਥਾਂ-ਥਾਂ ਪੈਦਾ ਹੋ ਗਏ ਕਈ ਥਾਈਂ ਗੁਰੂ ਸਰੂਪਾਂ ਦੀ ਬੇਅਦਬੀ
ਹੋਈ ਅੱਗਾਂ ਵੀ ਲੱਗੀਆਂ ਕਿਸੇ ਇੱਕ ਵੀ ਸਾਧ ਦੀਆਂ ਗੁਪਤ ਸ਼ਕਤੀਆਂ ਨੇ ਕੱਖ ਨਾ ਸਵਾਰਿਆ। ਇਹ ਲਿਖਾਰੀ
ਥਾਂ ਥਾਂ ਝੂਠ ਦਾ ਆਸਰਾ ਲੈ ਰਿਹਾ ਹੈ।
ਅੱਗੇ ਲਿਖਿਆ ਹੈ ਟੀਨ ਦਾ ਛੱਪਰ ਕਾਫੀ ਵੱਡਾ ਬਣਾ ਲਿਆ ਜਿਸ ਵਿੱਚ ਆਦਿ ਗੁਰੂ
ਗਰੰਥ ਸਾਹਿਬ ਅਤੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਲਿਆ।
ਪੰਜ ਸੁੱਚੇ ਮੋਤੀ ਪੰਨਾ --
ਵਿਚਾਰ—ਦਸਮ ਗ੍ਰੰਥ ਦੇ ਤ੍ਰੀਆ ਚਰਿਤਰਾਂ ਦੀ ਕਥਾ ਕਰਕੇ ਸੁਣਾਉਂਦੇ ਤਾਂ ਸਹੀ
ਕਿਸੇ ਨੂੰ ਪਤਾ ਲੱਗ ਜਾਂਦਾ ਕਿ ਕਿਸ ਭਾਅ ਤੁੱਲਦੀ ਹੈ, ਵਿਸਥਾਰ ਵਾਸਤੇ ਪੜੋ ਭਾਗ ਪਹਿਲਾ ਸੰਤਾਂ ਦੇ
ਕੌਤਕ।
ਅੱਗੇ ਲਿਖਦੇ ਹਨ ਦੋ ਬੜੇ ਖੇਤ ਖਰੀਦ ਕੇ ਗੁਰਦੁਆਰੇ ਦੇ ਨਾਮ ਲਗਵਾ ਦਿੱਤੇ
ਰਜਿਸਟਰੀ ਲੋਹ (ਲੰਗਰ) ਦੇ ਨਾਂ ਕਰਵਾ ਦਿਤੀ।
ਪੰਜ ਸੁੱਚੇ ਮੋਤੀ ਪੰਨਾ --
ਵਿਚਾਰ—ਹੁਣ ਤਾਂ ਕੋਈ ਰਜਿਸਟਰੀਆਂ ਲੋਹ ਲੰਗਰ ਨਾਂ ਨਹੀਂ ਹੁੰਦੀਆਂ। ਹੁਣ
ਤਾਂ ਰਜਿਸਟਰੀਆਂ ਸਾਧਾਂ ਦੇ ਨਾਂ, ਸਾਧਾਂ ਦੇ ਮੁੰਡਿਆਂ ਦੇ ਕੁੜੀਆਂ ਦੇ ਨਾਂ, ਸਾਧਾਂ ਦੀਆਂ
ਜਨਾਨੀਆਂ ਦੇ ਨਾਂ, ਪੋਤਰਿਆਂ ਦੇ ਨਾਂ ਹੁੰਦੀਆਂ ਹਨ, ਹੈ ਕੋਈ ਪੁੱਛਣ ਵਾਲਾ ਇਹਨਾਂ ਨੂੰ, ਇਹਨਾਂ ਨੇ
ਗੁਰਦੁਆਰੇ ਵੀ ਆਪਣੇ ਨਾਂ ਬੈਅ ਕਰਵਾ ਲਏ ਹਨ। ਅੱਗੇ ਲਿਖਦੇ ਹਨ ਕਿ ਸੇਵਾਦਾਰ ਨੂੰ ਹੋਰ ਕੋਈ ਸੋਚ ਨਾ
ਫੁਰੀ ਕਹਿੰਦਾ ਪਾਤਸ਼ਾਹ ਜਿਵੇਂ ਆਪ ਦਾ ਹੁਕਮ ਤੁਸੀਂ ਤਾਂ ਹੁਕਮ ਕਿਸੇ ਨੂੰ ਦਿੰਦੇ ਹੀ ਨਹੀਂ ਹੋ।
ਪੰਜ ਸੁੱਚੇ ਮੋਤੀ ਪੰਨਾ --
ਵਿਚਾਰ—ਇਹ ਸੇਵਾਦਾਰ ਗੁਰੂ ਦੇ ਹਨ ਕਿ ਸਾਧ ਦੇ? ਕਦੇ ਗੁਰੂ ਨੂੰ ਵੀ ਆਖਿਆ
ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਵੇਂ ਆਪ ਦਾ ਹੁਕਮ, ਇਹਨਾਂ ਸਾਧਾਂ ਨੇ ਐਸੇ ਸਾਂਗ ਵਰਤਾਏ
ਲੋਕ ਇਹਨਾਂ ਨੂੰ ਗੁਰੂ ਸਮਝਦੇ ਰਹੇ, ਇਹਨਾਂ ਸਾਧਾਂ ਨੇ ਸਿੱਖਾਂ ਨੂੰ ਕਦੇ ਗੁਰਬਾਣੀ ਸਮਝਣ ਵੱਲ ਆਉਣ
ਹੀ ਨਹੀਂ ਦਿੱਤਾ। ਹੁਕਮ ਸਾਧ ਦਾ ਚੱਲਦਾ ਹੈ, ਗੁਰੂ ਦਾ ਨਹੀਂ।
ਅੱਗੇ ਸਫਾ
--
ਤੇ ਲਿਖਿਆ ਹੈ ਕਿ ਇੱਕ ਚੇਤ ਸਿੰਘ ਅਤੇ ਮੰਗਲ ਸਿੰਘ ਬਾਬਾ ਜੀ ਨੇ ਬਚਨ ਕਰਕੇ ਸਰਾਪ ਦੇ ਕੇ ਜਾਨੋ
ਮਾਰ ਦਿਤੇ।
ਸੁੱਚੇ ਮੋਤੀ ਪੰਨਾ
--
ਵਿਚਾਰ—ਇਥੇ ਕਹਿਣੀ ਕਰਣੀ ਸੱਚ ਪ੍ਰਧਾਨ ਹੈ ਇਥੇ ਸਿੱਖੀ ਅੰਦਰ ਵਰਾਂ ਸਰਾਪਾਂ
ਵਾਸਤੇ ਕੋਈ ਥਾਂ ਨਹੀਂ ਹੈ। ਸਿੰਘਾਂ ਨੇ ਮੱਸੇ ਦਾ ਸਿਰ ਉਥੇ ਜਾ ਕੇ ਵੱਢਿਆ ਕਿਸੇ ਸਰਾਪ ਨਾਲ ਨਹੀਂ।
ਦਸਵੇਂ ਪਾਤਸ਼ਾਹ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਨੂੰ ਸਰਾਪ ਨਾਲ ਮਾਰ ਸਕਦੇ ਸੀ ਪਰ ਨਹੀਂ। ਚਮਕੌਰ ਦੀ
ਗੜ੍ਹੀ ਵਿੱਚ ਬੈਠੇ ਸਤਿਗੁਰ ਬਾਹਰ ਪਏ ਮੁਗਲਾਂ ਦੇ ਘੇਰੇ ਨੂੰ ਸਰਾਪ ਦੇ ਸਕਦੇ ਸੀ, ਬੰਦਾ ਸਿੰਘ
ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਪਰ ਕਦੇ ਵਰਾਂ ਸਰਾਪਾਂ ਦੇ ਚੱਕਰਾਂ ਵਿੱਚ ਨਾ ਪਏ ਨਾ
ਪਾਇਆ। ਇਹ ਢੌਂਗੀ ਸਾਧ ਕਿਹੜੇ ਸਰਾਪਾਂ ਦੀ ਗੱਲ ਕਰਦੇ ਹਨ?
ਅੱਗੇ ਲਿਖਿਆਂ ਹੈ ਬਾਬਾ ਜੀ ਬਾਲ ਜਤੀ ਸੀ
ਸੁੱਚੇ ਮੋਤੀ ਪੰਨਾ
--
ਵਿਚਾਰ—ਗੁਰੂ ਸਾਹਿਬ ਖੁਦ ਗ੍ਰਿਹਸਤੀ ਸਨ। ਗੁਰ ਫੁਰਮਾਨ ਹੈ—
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰੁ ਬਾਰ॥
ਛਿਅ ਜਤੀ ਮਾਇਆ ਕੇ ਬੰਦਾ॥
ਨੋਟ:- ਦੁਨੀਆਂ ਤੇ ਅੱਜ ਤੱਕ ਕੋਈ ਐਸਾ ਮਨੁੱਖ ਨਹੀਂ ਹੋਇਆ ਜਿਸਦੇ ਸਰੀਰ
ਵਿਚੋਂ ਵੀਰਜ਼ ਨਿਕਲਦਿਆਂ ਕੋਈ ਹਰਕਤ ਨਾ ਹੋਈ ਹੋਵੇ, ਜੇ ਕੋਈ ਬਿਮਾਰ ਹੋਵੇ ਤਾਂ ਗੱਲ ਵੱਖਰੀ ਹੈ।
ਇਹਨਾਂ ਸਾਧਾਂ ਦਾ ਬਾਲ ਜਤੀ ਕਹਾਉਣਾ ਵੀ ਨਿਰਾ ਧੋਖਾ ਹੈ।
ਜਿੰਨਾ ਛੇ ਜਤੀਆਂ ਨੂੰ ਦੁਨੀਆ ਨੇ ਮੰਨਿਆਂ। ਪਰ ਗੁਰਬਾਣੀ ਨੇ ਉਹਨਾਂ ਨੂੰ
ਵੀ ਜਤੀ ਨਹੀਂ ਮੰਨਿਆ। ਗੁਰਬਾਣੀ ਫੁਰਮਾਣ ਹੈ:-
“ਇਸਤਰੀ ਤਜਿ ਕਰਿ ਕਾਮੁ ਵਿਆਪਿਆ ਚਿਤੁ ਲਾਇਆ ਪਰ ਨਾਰੀ॥”
ਐਸੀ ਬਾਲ ਜਤੀਆਂ, ਬਾਲ ਬ੍ਰਹਮਚਾਰੀਆਂ ਅਖੌਤੀ ਸੰਜਮੀਆਂ ਦੀ ਗੁਰਬਾਣੀ ਵਿੱਚ
ਬੜੀ ਦੁਰਦਸ਼ਾ ਕੀਤੀ ਹੋਈ ਹੈ ਪੁਸਤਕ ਦਾ ਆਕਾਰ ਵੱਧ ਰਿਹਾ ਹੈ ਸੰਖੇਪ ਕਰਦਾ ਜਾ ਰਿਹਾ ਹਾਂ।
ਅੱਗੇ ਲਿਖਿਆ ਹੈ ਬਾਬਾ ਸ੍ਰੀ ਚੰਦ ਜੀ ਨੇ ਕੰਬਲ ਵਿੱਚ ਤਾਪ ਰੱਖ ਛੱਡਿਆ ਸੀ।
ਵਿਚਾਰ—ਇਹ ਗੁਰਮਤਿ ਸਿਧਾਂਤ ਦੇ ਉਲਟ ਇਹਨਾਂ ਸਾਧਾਂ ਨੇ ਝੂਠੀਆਂ ਕਹਾਣੀਆਂ
ਜੋੜੀਆਂ ਹੋਈਆਂ ਹਨ ਇਹਨਾਂ ਕਹਾਣੀਆਂ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ।
ਅੱਗੇ ਲਿਖਿਆ ਹੈ ਕਿ ਕੁੱਝ ਯਾਤਰੂ ਮਾਤਾ ਸਾਹਿਬ ਦੇਵਾਂ ਦੇ ਗੁਰਦੁਆਰੇ ਬਾਬਾ
ਜੀ ਦੇ ਦਰਸ਼ਨ ਕਰਨ ਆ ਰਹੇ ਸਨ ਤਾਂ ਰਸਤੇ ਵਿੱਚ ਸੋਚਦੇ ਹਨ ਕਿ ਬਾਬਾ ਜੀ ਮੱਥਾ ਨਹੀਂ ਟਿਕਾਉਂਦੇ ਪਰ
ਸਾਡੀ ਇੱਛਾ ਹੈ ਕਿ ਅਸੀਂ ਜਰੂਰ ਉਹਨਾਂ ਦੇ ਚਰਨਾਂ ਨੂੰ ਹੱਥ ਲਾਉਣਾ ਹੈ। ਜਦ ਇਹ ਯਾਤਰੂ ਉਥੇ
ਪਹੁੰਚੇ ਤਾਂ ਬਾਬਾ ਜੀ ਆਪਣੀ ਕੁਟੀਆਂ ਵਿੱਚ ਪੈਰ ਅੰਦਰ ਨੂੰ ਕਰ ਕੇ ਚੌਂਕੜਾ ਮਾਰੀ ਬੈਠੇ ਸਨ। ਇਹ
ਯਾਤਰੂ ਸੋਚ ਰਹੇ ਸੀ ਕਿ ਹੁਣ ਕਿਸ ਤਰ੍ਹਾਂ ਪੈਰਾਂ ਨੂੰ ਹੱਥ ਲਾਈਏ ਤਾਂ ਅੰਤਰਜਾਮੀ ਬਾਬਾ ਜੀ ਨੇ
ਇੱਕ ਪੈਰ ਅੱਗੇ ਕਰ ਕੇ ਪੈਰੀਂ ਹੱਥ ਲੁਆ ਲਿਆ।
ਸੁੱਚੇ ਮੋਤੀ ਪੰਨਾ
--
ਵਿਚਾਰ—ਇਹ ਦੇਖੋ ਜਿਹੜੇ ਕਹਿੰਦੇ ਹਨ ਕਿ ਬਾਬੇ ਤਾਂ ਪੈਰੀਂ ਹੱਥ ਨਹੀਂ
ਲੁਆਉਂਦੇ ਇਹ ਲੋਕ ਬਦੋ ਬਦੀ ਲਾਉਂਦੇ ਹਨ। ਜੇ ਤੁਹਾਡੀ ਜ਼ਮੀਰ ਜਿਊਂਦੀ ਹੈ ਤਾਂ ਵਿਚਾਰੋ ਕਿ ਪੈਰੀਂ
ਹੱਥ ਲਵਾਉਂਦੇ ਹਨ ਕਿ ਨਹੀਂ? ਇਹ ਸਾਧ ਅਤੇ ਇਹਨਾ ਦੇ ਸ਼ਰਧਾਲੂ ਆਪਣੀਆਂ ਕਹੀਆਂ ਹੋਈਆਂ ਗੱਲਾਂ ਨੂੰ
ਆਪ ਹੀ ਕੱਟੀ ਜਾਂਦੇ ਹਨ।
ਅੱਗੇ ਲਿਖਿਆ ਹੈ ਕਿ ਆਪ ਦੇ ਸਾਥੀ ਭਾਈ ਧਰਮ ਸਿੰਘ ਜੀ ਦੱਸਦੇ ਹਨ ਕਿ ਇੱਕ
ਵੇਰ ਬਾਬਾ ਜੀ ਕਿਸੇ ਮੌਜ ਵਿੱਚ ਬੈਠੇ ਸਨ, ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਪਹਿਲਾਂ ਜਨਮ
ਕਿਥੇ ਸੀ? ਆਪ ਨੇ ਸਹਿਜ ਸੁਭਾ ਆਖਿਆ ਕਿ ਇਥੋਂ ਤੋਂ ਪਹਿਲਾਂ ਦੋ ਜਾਮਿਆਂ ਵਿੱਚ ਅਸੀਂ ਜਿਥੇ ਸੀ ਉਥੇ
ਸਾਡੇ ਅੰਗੀਠੇ ਬਣੇ ਹੋਏ ਹਨ ਤੇ ਨਿਸ਼ਾਨ ਸਾਹਿਬ ਲੱਗੇ ਹੋਏ ਹਨ।
ਸੁੱਚੇ ਮੋਤੀ ਪੰਨਾ
--
ਵਿਚਾਰ—ਗੁਰੂ ਨੇ ਤਾਂ ਕਿਹਾ ਜਿਹੜੇ ਪ੍ਰਮਾਤਮਾ ਦੇ ਨੇੜੇ ਹੁੰਦੇ ਹਨ ਕਿਸੇ
ਨੂੰ ਭੇਤ ਨਹੀ ਦਿੰਦੇ ਪਰ ਦੇਖੋ ਇਹਨਾਂ ਦੀਆਂ ਲਿਖਤਾਂ ਕਿਵੇਂ ਕੁਫਰ ਝੂਠ ਬੋਲ ਰਹੀਆਂ ਹਨ। ਕੋਈ
ਜਗ੍ਹਾ ਦਾ ਨਾ ਨਹੀ ਹਵਾ ਵਿੱਚ ਹੀ ਕਹੀ ਜਾਂਦੇ ਹਨ ਕਿ ਅੰਗੀਠੇ ਅਤੇ ਨਿਸ਼ਾਨ ਸਾਹਿਬ ਸਾਡੇ ਲੱਗੇ ਹਨ।
ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਸਾਡਾ ਕੋਈ ਅਸਥਾਨ ਨਾ ਬਣਾਇਉ। ਪਰ ਇਹ ਸਾਧ ਆਪਣੇ ਪਿਛਲੇ ਜਨਮ
ਦੇ ਅੰਗੀਠੇ ਅਤੇ ਨਿਸ਼ਾਨ ਚੜ੍ਹੇ ਦੱਸ ਰਹੇ ਹਨ। ਦਸੋਂ ਕਿਹੜੀ ਸਿੱਖਿਆ ਲਈ ਇਹਨਾਂ ਗੁਰੂ ਤੋਂ? ਕੇਵਲ
ਝੂਠ ਬੋਲਣਾ ਹੀ ਸਿੱਖਿਆ? ਅੱਗੇ ਲਿਖਦੇ ਹਨ ਕਿ ਬਾਬਾ ਜੀ ਸਰਬ ਲੋਹ ਦੇ ਧਾਰਨੀ ਸਨ ਲੰਗਰ ਵਿੱਚ ਹਰ
ਭਾਂਡਾ ਲੋਹੇ ਦਾ ਹੁੰਦਾ ਸੀ। ਸੁੱਚੇ ਮੋਤੀ ਪੰਨਾ
--
ਵਿਚਾਰ—ਸਰਬ ਲੋਹ ਦੇ ਭਾਂਡਿਆਂ ਸੰਬੰਧੀ ਬਿਬੇਕ ਸਬੰਧੀ ਪੜੋ ਇਸੇ ਪੁਸਤਕ ਦੇ ਪਹਿਲੇ ਭਾਗ ਵਿਚ। ਅੱਗੇ
ਲਿਖਦੇ ਹਨ ਕਿ ਬਾਬਾ ਜੀ ਦੁਨੀਆਂ ਵਿੱਚ ਬਲਦੀ ਅੱਗ ਤੋਂ ਕਿਨਾਰੇ ਹੋ ਬੈਠੇ ਸਨ। ਸੁੱਚੇ ਮੋਤੀ ਪੰਨਾ
--
ਵਿਚਾਰ—ਦੁਨੀਆਂ ਦੀ ਸੇਵਾ ਕਰਨ ਦੀ ਬਜਾਏ, ਲੱਗੀ ਹੋਈ ਅੱਗ ਬੁਝਾਉਣ ਦੀ ਬਜਾਏ
ਦੂਰ ਪਾਸੇ ਬੈਠੇ ਸਾਧਾਂ ਨੂੰ ਉਹਨਾਂ ਸਿੱਧਾਂ ਜੋਗੀਆਂ ਦੀ ਤਰ੍ਹਾਂ ਸਮਝੋ ਜਿਨ੍ਹਾਂ ਨੂੰ ਭਾਈ
ਗੁਰਦਾਸ ਜੀ ਨੇ ਇੱਕ ਵਾਰ ਅੰਦਰ ਕੋਸਿਆ ਹੈ। ਸਿਧ ਛਪਿ ਬੈਠੇ ਪਰਬਤੀ ਕਉਣ ਜਗਤ ਕਉ ਪਾਰ ਉਤਾਰਾ॥
(ਭਾਈ ਗੁਰਦਾਸ ਜੀ)
ਇਹ ਸਾਧ ਗੋਰਖ ਨਾਥ ਦੇ ਸ਼ਗਿਰਦ ਤਾਂ ਹੋ ਸਕਦੇ ਹਨ ਪਰ ਗੁਰੂ ਨਾਨਕ ਜੀ ਨਾਲ
ਇਹਨਾਂ ਦਾ ਕੋਈ ਸਬੰਧ ਨਹੀ ਹੈ।
ਅੱਗੇ ਲਿਖਦੇ ਹਨ ਤੁਸੀਂ ਸਾਨੂੰ ਵੱਢੀ ਦੇ ਕੇ ਰੱਖ ਲਿਆ ਹੈ ਸਾਡੀ ਤਾਂ ਅੱਗੇ
ਉਡੀਕ ਹੋ ਰਹੀ ਸੀ, ਤੁਹਾਡੀ ਮਰਜੀ ਦੋ ਢਾਈ ਸਾਲ ਹੋਰ ਸਹੀ।
ਸੁੱਚੇ ਮੋਤੀ ਪੰਨਾ
--
ਵਿਚਾਰ—ਕੀ ਇਹਨਾਂ ਸਾਧਾਂ ਦਾ ਰੱਬ ਵੀ ਵੱਢੀ ਲੈਂਦਾ ਹੈ ਇਹਨਾਂ ਸਾਧਾਂ ਦੇ
ਚੇਲੇ ਰੱਬ ਨੂੰ ਵੱਢੀ ਦੇ ਕੇ ਸਾਧ ਦੀ ਉਮਰ ਵਧਾ ਰਹੇ ਹਨ ਇਹ ਕੈਸਾ ਤਮਾਸ਼ਾ ਇਹਨਾ ਬਣਾਇਆ ਹੈ ਨਾਲ
ਸਮਾ ਵੀ ਦੱਸ ਰਹੇ ਹਨ ਦੋ ਢਾਈ ਸਾਲ। ਗੁਰੂ ਨੇ ਤਾਂ ਬਾਣੀ ਅੰਦਰ ਕਿਹਾ ਹੈ ਕਿ ਇੱਕ ਤਿਲ ਵੀ ਵੱਧ
ਘੱਟ ਨਹੀ ਸਕਦੀ। ਗੁਰ ਫੁਰਮਾਨ
“ਨਹ ਬਢਨ ਘਟਨ ਤਿਲੁ ਸਾਰ”॥ (ਬਾਵਨ ਅੱਖਰੀ)
ਜਿਸ ਕੀ ਪੁਜੈ ਆਉਧ ਤਿਸੈ ਕਉਣ ਰਾਖਈ॥ (ਫੁਨਹੇ)
ਪਰ ਦੇਖੋ ਇਹ ਸਾਧ ਗੁਰਬਾਣੀ ਦੇ ਉਲਟ ਸ਼ਰੇਆਮ ਝੂਠ ਬੋਲ ਰਹੇ ਹਨ।
ਅੱਗੇ ਲਿਖਿਆ ਹੈ ਕਿ -- ਈ: ਨੂੰ ਇਹ ਸਾਧ ਪ੍ਰਲੋਕ ਗ਼ਮਨ ਕਰ ਗਿਆ
ਜਿਸ ਤਰ੍ਹਾਂ ਸਾਧਾਂ ਨੇ ਇਹ ਗੱਲ ਪ੍ਰਚਲਤ ਕੀਤੀ ਹੋਈ ਹੈ ਕਿ ਜਿਹੜਾ ਸੁਖਮਨੀ
ਸਾਹਿਬ ਦਾ ਇੱਕ ਪਾਠ ਕਰ ਲਵੇਗਾ ਉਹਦਾ -- ਘੰਟੇ ਦਾ ਸਿਮਰਨ ਪੂਰਾ ਹੋ ਗਿਆ ਇਸ ਤਰ੍ਹਾਂ ਇਹ ਸਾਧ ਵੀ
ਇਥੇ ਕਹਿ ਰਿਹਾ ਹੈ ਕਿ ਤੁਸੀ ਦਸ ਪੰਦਰਾਂ ਮਿੰਟ ਸਤਿਨਾਮ ਵਾਹਿਗੁਰੂ ਦਾ ਜਾਪ ਅਤੇ ਸੇਵਾ ਕਰਿਆ ਕਰੋ
ਤੁਹਾਡਾ -- ਘੰਟੇ ਦਾ ਸਿਮਰਨ ਪੂਰਾ ਹੋ ਜਾਵੇਗਾ। ਇਸ ਤਰ੍ਹਾਂ ਇਹ ਸਾਧ ਵੱਖ ਵੱਖ ਧਾਰਨਾਵਾਂ ਘੜ੍ਹਨ
ਤੇ ਲੱਗੇ ਰਹੇ। ਸਿਮਰਨ ਦੇ ਅਰਥ ਇਹਨਾਂ ਨੂੰ ਕਦੇ ਸਮਝ ਨਾ ਆਏ ਸੇਵਾ ਦੇ ਅਰਥ, ਤੀਰਥ ਇਸ਼ਨਾਨਾਂ ਦਾ
ਭਾਵ ਇਹਨਾਂ ਨੂੰ ਕਦੇ ਸਮਝ ਨਾ ਆਇਆ। ਗੁਰਬਾਣੀ ਆਸ਼ੇ ਨੂੰ ਨਾ ਸਮਝਣ ਦੇ ਦੋਸ਼ੀ ਇਹ ਸਾਧ ਆਪ ਹੀ ਹਨ।
ਹੋਰ ਕੋਈ ਨਹੀ। ਇਹਨਾਂ ਕਦੇ ਗੁਰਬਾਣੀ ਸਮਝਣ ਸਮਝਾਉਣ ਦੀ ਕੋਸ਼ਿਸ਼ ਹੀ ਨਹੀ ਕੀਤੀ।