ਵਿਚਾਰ—ਇਹ ਕਿਹੜੇ ਪਹਾੜਾਂ, ਤਪਾਂ, ਗੁਫਾਂ, ਪਾਣੀ `ਚ ਖੜੋ ਕੇ ਤਪ ਕਰਨ
ਦੀਆਂ ਗੱਲਾਂ ਕਰ ਰਹੇ ਹਨ, ਇਹਨਾਂ ਜੋਗੀਆਂ ਵਾਲੇ ਤਪਾਂ ਦਾ ਤਾਂ ਗੁਰਬਾਣੀ ਵਿੱਚ ਖੰਡਨ ਕੀਤਾ ਹੋਇਆ
ਹੈ। “ਗੁਰਮਖਿ ਮਾਇਆ ਵਿੱਚ ਉਦਾਸੀ” ਦਾ ਸਿਧਾਂਤ ਦਿੱਤਾ ਗੁਰੂ ਨੇ ਕਿਹਾ ਕਿਰਤ ਕਰਨੀ, ਨਾਮ ਜਪਣਾ,
ਵੰਡ ਛਕਣਾ। ਇਹਨਾਂ ਕਿਹੜੀ ਕਿਰਤ ਕੀਤੀ? ਕੀ ਵੰਡ ਕੇ ਛਕਿਆ? ਐਸੇ ਹਠਾਂ ਜਪਾਂ ਤਪਾਂ ਦਾ ਖੰਡਨ ਕੀਤਾ
ਹੋਇਆ ਹੈ। ਸੋ ਇਹ ਸਾਧ ਗੁਰਮਤਿ ਸਿਧਾਂਤ ਤੋ ਕੋਹਾਂ ਦੂਰ ਰਹੇ, ਇਹਨਾਂ ਨੇ ਸੇਵਾ, ਸਿਮਰਨ ਦੇ ਅਰਥਾਂ
ਨੂੰ ਕਦੇ ਨਾ ਸਮਝਿਆ।
ਅੱਗੇ ਲਿਖਦੇ ਹਨ ਭਾਈ ਲਾਲ ਸਿੰਘ ਜੋ ਆਪਣਾ ਜੀਵਨ ਬਾਬਾ ਜੀ ਦੇ ਅਰਪਣ ਕਰ
ਚੁੱਕੇ ਸਨ, ਉਚ ਕੋਟੀ ਦੇ ਕਰਾਮਾਤ ਵਾਲੇ ਸਿੰਘ ਬਣੇ। ਸੇਵਾ ਕਰਦੇ ਇਥੇ ਹੀ ਸਰੀਰ ਛੱਡਿਆ।
ਸੁੱਚੇ ਮੋਤੀ ਪੰਨਾ ---
ਵਿਚਾਰ—ਜੀਵਨ ਤਨ ਮਨ ਧਨ ਗੁਰੂ ਨੂੰ ਅਰਪਣ ਕਰਨਾ ਹੈ ਕਿ ਬਾਬੇ ਨੂੰ? ੪੦੦
ਸਾਲ ਦੇ ਕਰੀਬ ਕਿਸੇ ਇੱਕ ਵੀ ਸਿੰਘ ਨੇ ਸੰਤ ਨਹੀ ਕਹਾਇਆ, ਉਹ ਗੁਰੂ ਨੂੰ ਸਮਰਪਿਤ ਰਹੇ, ਕਿਸੇ ਬਾਬੇ
ਨੂੰ ਨਹੀ, ਸਿੱਖ ਅਤੇ ਗੁਰੂ ਦਾ ਸਿੱਧਾ ਸੰਬੰਧ ਹੈ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀ ਹੈ, ਜਦੋਂ
ਤੋਂ ਇਹ ਸਾਧ ਪੈਦਾ ਹੋ ਗਏ। ਗੁਰੂ ਦਾ ਸਤਿਕਾਰ ਘਟ ਗਿਆ। ਇਹਨਾਂ ਸਾਧਾਂ ਦੀਆਂ ਲਿਖਤਾਂ ਵਿੱਚ ਕੇਵਲ
ਸਾਧ ਬਾਬੇ ਦੀ ਗੱਲ ਆ ਰਹੀ ਹੈ ਗੁਰੂ ਦੀ ਨਹੀ। ਕਿਉਂ? ਇਹ ਕਿਹੜੀ ਕਰਾਮਾਤ ਦੀ ਗੱਲ ਕਰਦੇ ਹਨ।
ਐਸੀਆਂ ਕਰਾਮਾਤਾਂ ਨੂੰ ਗੁਰਮਤਿ ਨੇ ਪ੍ਰਵਾਨ ਨਹੀ ਕੀਤਾ।
ਅੱਗੇ ਲਿਖਦੇ ਹਨ ਕਿ ਬਾਬਾ ਕਰਮ ਸਿੰਘ ਜੀ ਕੇਵਲ -- ਘੰਟੇ ਹੀ ਸੌਂਦੇ ਸਨ
ਤੜਕੇ ਇਸ਼ਨਾਨ ਕਰਕੇ ਨਦੀ ਦੇ ਕੰਡੇ ਅਤੇ ਕਦੇ ਗਲ ਗਲ ਪਾਣੀ ਵਿੱਚ ਖੜੋਕੇ ਭਜਨ ਕਰਦੇ। ਦਿਨ ਚੜ੍ਹੇ
ਕੁੱਝ ਸੇਵਕ ਆਪ ਨੂੰ ਪਾਲਕੀ ਵਿੱਚ ਬਿਠਾ ਕੇ ਡੇਰੇ ਲੈ ਆਉਂਦੇ। ਜਿਥੇ ਆਪ ਖੂਹ ਦੇ ਥੜੇ ਪਰ ਬੈਠ ਕੇ
--- ਗਾਗਰਾਂ ਪਾਣੀ ਨਾਲ ਦੁਬਾਰਾ ਇਸ਼ਨਾਨ ਕਰਦੇ। ਉਹ ਸਾਰਾ ਪਾਣੀ ਸੰਗਤਾ ਚਰਣਾਮਤ ਵਜੋਂ ਲੈ
ਜਾਂਦੀਆਂ। ਕਈ ਉਹ ਪਾਣੀ ਆਪਣੇ ਘਰੀਂ ਵੀ ਲੈ ਜਾਂਦੇ ਸਨ।
ਸੁੱਚੇ ਮੋਤੀ ਪੰਨਾ ---
ਵਿਚਾਰ—ਇਹਨਾਂ ਸੰਤਾਂ ਦੀਆਂ ਲਿਖਤਾਂ ਵਿੱਚ ਘੋਰ ਮਨਮੱਤ ਲਿਖੀ ਹੋਈ ਹੈ ਦਸੋ
ਜੋ ਉਪਰ ਲਿਖਿਆ ਹੈ ਇਹ ਕਿਹੜੀ ਗੁਰਮਤਿ ਹੈ ਇਸ ਸਾਧ ਨੇ ਕਿਹੜੀ ਸਿੱਖਿਆ ਲਈ ਅਤੇ ਕਿਹੜੀ ਦਿੱਤੀ। ਇਹ
ਸਾਧ ਜੋ ਕਰ ਕਰਵਾ ਰਿਹਾ ਹੈ ਇਹ ਤਾਂ ਗੁਰਬਾਣੀ ਵਿੱਚ ਸਭ ਕੁੱਝ ਖੰਡਨ ਕੀਤਾ ਹੋਇਆ ਹੈ।
ਅੱਗੇ ਲਿਖਿਆ ਹੈ ਕਿ ਬਾਬਾ ਜੀ ਧਿਆਨ ਮਗਨ ਬੈਠੇ ਸਨ ਕਿ ਇੱਕ ਪਠਾਨ ਨੇ
ਤਲਵਾਰ ਨਾਲ ਹਮਲਾ ਕਰ ਦਿੱਤਾ ਉਸਦੀ ਬਾਂਹ ਉਥੇ ਹੀ ਜਕੜੀ ਗਈ। ਫੇਰ --- ਪਠਾਨ ਆਏ ਬਾਬੇ ਦੇ ਨੇੜੇ
ਆਕੇ ਅੰਨੇ ਹੋ ਗਏ।
ਸੁੱਚੇ ਮੋਤੀ ਪੰਨਾ ---
ਵਿਚਾਰ—ਇਹ ਝੂਠ ਕੁਫ਼ਰ ਤੋਲਿਆ ਹੈ ਕਿਉਕਿ ਜਿਹੜੇ ਪਠਾਨਾਂ ਨੇ ਗੁਰੂ ਦਸਵੇਂ
ਪਾਤਸ਼ਾਹ ਦੇ ਹਮਲਾ ਕੀਤਾ ਸੀ ਉਥੇ ਕੋਈ ਪਠਾਨਾਂ ਦੇ ਅੰਨੇ ਹੋਣ ਵਾਲੀ ਕਹਾਣੀ ਨਹੀ ਹੈ। ਜਿਹੜੇ ਮੁਗਲ
ਚੜ੍ਹ ਕੇ ਆਉਂਦੇ ਰਹੇ ਹਨ ਕਦੇ ਕੋਈ ਅੰਨਾ ਨਾ ਹੋਇਆ। ਜਦੋਂ ਦਸਵੇਂ ਪਾਤਸ਼ਾਹ ਉਚ ਦੇ ਪੀਰ ਬਣ ਕੇ ਗਏ
ਸੀ ਤਾਂ ਕਦੇ ਵੀ ਗੁਰੂ ਨੇ ਇਹ ਨਾ ਆਖਿਆ ਕਿ ਮੈ ਵੈਰੀਆਂ ਨੂੰ ਅੰਨ੍ਹੇ ਕਰ ਦਿਆਂਗਾ। ਇਹਨਾਂ ਸਾਧਾਂ
ਨਾਲ ਇਹ ਝੂਠੀਆਂ ਕਹਾਣੀਆਂ ਜੋੜ ਕੇ ਸਿੱਖ ਸੰਗਤਾ ਨਾਲ ਧੋਖਾ ਕੀਤਾ ਗਿਆ ਹੈ। ਸਮਝਣ ਦੀ ਲੋੜ ਹੈ।
ਅੱਗੇ ਕਈ ਝੂਠੀਆਂ ਕਹਾਣੀਆਂ ਲਿਖਕੇ ਫਿਰ ਲਿਖਦੇ ਹਨ ਕਿ ਕਾਕਾ ਆਇਆ ਸਿੰਘ ਘਰ
ਦੇ ਕੰਮ ਵੱਲ ਧਿਆਨ ਨਹੀ ਸਨ ਦੇਂਦੇ। ਇਸ ਲਈ ਇਸਦੇ ਸਬੰਧੀਆਂ ਨੇ ਫੈਸਲਾ ਕੀਤਾ ਕਿ ਇਸ ਨੂੰ ਬਾਬਾ
ਕਰਮ ਸਿੰਘ ਜੀ ਦੇ ਡੇਰੇ ਚੜ੍ਹਾ ਆਈਏ।
ਸੁੱਚੇ ਮੋਤੀ ਪੰਨਾ ---
ਵਿਚਾਰ—ਹੁਣ ਵੀ ਜਿਹੜੇ ਘਰ ਦੇ ਕੰਮ ਜੋਗੇ ਨਾ ਹੋਣ, ਬਹੁਤੇ ਉਹ ਹੀ ਡੇਰਿਆਂ
ਵਿੱਚ ਚੜ੍ਹਾਏ ਜਾਂਦੇ ਹਨ ਡੇਰਿਆਂ ਵਿੱਚ ਜਾ ਕੇ ਉਹ ਭੰਗੀ, ਪੋਸਤੀ ਅਫੀਮੀ ਨਸ਼ਈ ਬਣਦੇ ਹਨ ਅਤੇ
ਹੋਰਨਾ ਨੂੰ ਬਣਾਉਂਦੇ ਹਨ, ਅਤੇ ਕਈ ਬਦਫੈਲੀਆਂ ਵੀ ਕਰਦੇ ਹਨ ਰੋਜ਼ ਅਖਬਾਰਾਂ ਦੱਸਦੀਆਂ ਹਨ।
ਇਥੇ ਬਾਰ ਬਾਰ ਬਾਬੇ ਦੇ ਬਚਨ ਦੀ ਗੱਲ ਕਰ ਰਹੇ ਹਨ ਪਰ ਗੁਰੂ ਦੇ ਬਚਨ ਦੀ
ਗੱਲ ਕਿਤੇ ਨਹੀ, ਗੁਰੂ ਨੂੰ ਛੋਟਾ ਅਤੇ ਬਾਬੇ ਨੂੰ ਵੱਡਾ ਦੱਸਿਆ ਜਾ ਰਿਹਾ ਹੈ। ਇਹ ਅਕ੍ਰਿਤਘਣਤਾ
ਨਹੀ ਤੇ ਹੋਰ ਕੀ ਹੈ। “ਸਾਧ ਬਚਨ ਅਟਲਾਧਾਂ” ਦੇ ਅਰਥ ਗਲਤ ਕਰਕੇ ਕਿਹਾ ਜਾ ਰਿਹਾ ਹੈ ਕਿ ਸਾਧ ਦਾ
ਬਚਨ ਅਟੱਲ ਹੈ। ਪਰ ਅਰਥ ਇਹ ਹੈ ਗੁਰੂ ਦਾ ਬਚਨ ਅਟੱਲ ਹੈ ਇਥੇ ਸਾਧ, ਗੁਰੂ ਨੂੰ ਆਖਿਆ ਗਿਆ ਹੈ ਇਹ
ਨਿਖੇੜ ਪੁਸਤਕ ਦੇ ਦੂਜੇ ਭਾਗ ਵਿੱਚ ਪੜ੍ਹੋ। ਇਹ ਲਿਖ ਰਹੇ ਹਨ ਕਿ ਬਾਬੇ ਦੇ ਸ਼ਰਧਾਲੂ ਬਣ ਗਏ ਪਰ
ਜਿਹੜੇ ਕਹਿੰਦੇ ਹਨ ਕਿ ਇਹ ਬਾਬੇ ਵੀ ਗੁਰੂ ਨਾਲ ਹੀ ਜੋੜਦੇ ਹਨ ਕੀ ਉਹ ਦੱਸਣਗੇ ਕਿ ਬਾਬੇ ਦਾ ਬਚਨ,
ਬਾਬੇ ਦਾ ਅੰਮ੍ਰਿਤ, ਬਾਬੇ ਦੀ ਮਰਯਾਦਾ, ਬਾਬੇ ਦਾ ਵਰ, ਬਾਬੇ ਦਾ ਸ਼ਰਧਾਲੂ (ਸਿੱਖ) ਇਥੇ ਗੁਰੂ ਦਾ
ਤਾਂ ਨਾਮ ਵੀ ਨਹੀ ਲਿਆ ਜਾ ਰਿਹਾ ਜਰਾ ਸੋਚੋ ਤਾਂ ਸਹੀ! ਕਿ ਆਪਣੇ ਆਪ ਨਾਲ ਜੋੜ ਰਹੇ ਹਨ ਕਿ ਗੁਰੂ
ਨਾਲ? ਗੁਰੂ ਦਾ ਤਾਂ ਉਹ ਨਾ ਵੀ ਲੈਣ ਨੂੰ ਤਿਆਰ ਨਹੀ ਹਨ।
ਅੱਗੇ ਲਿਖਿਆ ਹੈ ਕਿ ਸਿੱਖਾਂ ਨੇ ਕਿਹਾ ਕਿ ਲੰਗਰ ਮਸਤਾਨਾ ਹੋ ਗਿਆ ਹੈ ਬਾਬਾ
ਜੀ ਕਹਿੰਦੇ ਕਿ ਲੰਗਰ ਵਿੱਚ ਤਾਂ ਕਦੇ ਤੋਟ ਨਹੀ ਆ ਸਕਦੀ, ਚਲੋ ਸਾਨੂੰ ਦਿਖਾਉ ਉਥੇ ਡੰਗਰਾਂ ਵਾਸਤੇ
ਜੌਆਂ ਦੀਆਂ ਬੋਰੀਆਂ ਭਰੀਆਂ ਪਈਆਂ ਸਨ ਬਾਬਾ ਜੀ ਕਹਿੰਦੇ ਇਹਨਾਂ ਬੋਰੀਆਂ ਵਿੱਚ ਕੀ ਹੈ ਤਾਂ ਉਤਰ
ਮਿਲਿਆ ਕਿ ਇਹ ਤਾਂ ਜੌਂ ਹਨ ਪਰ ਬਾਬਾ ਜੀ ਕਹਿੰਦੇ ਨਹੀ ਇਹ ਤਾਂ ਚਾਵਲ ਹਨ ਬਣਾਉ ਅਤੇ ਖਵਾਉ, ਸੋ ਉਹ
ਜੌਂ ਚਾਵਲ ਬਣ ਗਏ ਉਹ ਪਕਾਏ ਗਏ।
ਸੁੱਚੇ ਮੋਤੀ ਪੰਨਾ ---
ਵਿਚਾਰ—ਇਹਨਾਂ ਸਾਧਾਂ ਨੇ ਸਿੱਖੀ ਨੂੰ ਜਾਦੂ ਦੀ ਖੇਡ ਬਣਾਉਣ ਵਾਸਤੇ ਸਾਰਾ
ਜੋਰ ਲਾ ਰੱਖਿਆ ਹੈ। ਅਨਮਤਾਂ ਵਿੱਚ ਵੀ ਐਸੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਰਹੀਆਂ ਕਿ ਇੰਦਰ ਮੋਹਤ
ਹੋ ਗਿਆ ਅਹੱਲਿਆ ਤੇ, ਅਕਾਸ਼ੋ ਉਤਾਰ ਚੰਦਰਮਾਂ ਨੂੰ ਕੁੱਕੜ ਬਣਾ ਕੇ ਦਿਵਾ ਦਿੱਤੀ ਬਾਂਗ, ਹੋ ਗਿਆ
ਰਿਖੀ ਨਾਲ ਧੋਖਾ, ਪਰ ਜਦੋ ਮਨੁੱਖ ਨੇ ਚੰਦਰਮਾ ਤੇ ਜਾ ਪੈਰ ਟਿਕਾਏ, ਸੱਚਾਈ ਲਿਆਂਦੀ ਸਾਹਮਣੇ,
ਐਸੀਆਂ ਝੂਠੀਆਂ ਕਹਾਣੀਆਂ ਘੜ੍ਹਨ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਕੀ ਜਵਾਬ
ਦੇਵਾਂਗੇ? ਐਸੀ ਹਾਲਤ ਇਹਨਾਂ ਸਾਧਾਂ ਦੀ ਬਣੀ ਹੋਈ ਹੈ।
ਇਥੇ ਸਾਧਾਂ ਦੀ ਕਿਤਾਬ ਵਿੱਚ ਹੋਰ ਵੀ ਮਨਘੜਤ ਕਹਾਣੀਆਂ ਲਿਖੀਆਂ ਹਨ ਬਾਬੇ
ਨੇ ਸਰਾਪ ਦੇ ਦਿੱਤਾ, ਬੰਦਾ ਮਰ ਗਿਆ, ਕਰਾਮਾਤ ਦਿਖਾਈ, ਦਿਲ ਦੀਆਂ ਗੱਲਾਂ ਬੁੱਝੀਆਂ ਜੋ ਕਿ ਸਰਾਸਰ
ਇਹ ਗੁਰਮਤਿ ਦੇ ਉਲਟ ਲਿਖਿਆ
ਹੋਇਆਹੈ।
ਅੰਤ ਸੰਨ --- ਨੂੰ ਸੰਤ ਕਰਮ ਸਿੰਘ ਹੋਤੀ ਮਰਦਾਨ ਦਾ ਦਿਹਾਂਤ ਹੋ ਗਿਆ ਸਰੀਰ
ਨਾਲੋਂ ਮੋਹ ਨਾ ਟੁੱਟਾ ਕਿਹਾ ਕਿ ਸੰਸਕਾਰ ਨਹੀ ਕਰਨਾ ਦਰਿਆ ਅੱਟਕ ਵਿੱਚ ਜਲ ਪ੍ਰਵਾਹ ਕਰਨਾ ਹੈ। ਸੋ
ਕਰ ਦਿੱਤਾ ਗਿਆ। ਜਿਥੇ ਸਰੀਰ ਛੱਡਿਆ ਸੀ ਉਥੇ ਵੀ ਇੱਕ ਬਹੁਤ ਵੱਡਾ ਡੇਰਾ ਹੈ।