. |
|
ਮਾਸਹੁ ਨਿੰਮਿਆ –ਮਾਸ, ਗੁਰਮਤਿ ਤੇ ਅਨੁਭਵ
ਡਾ ਅਮਰਜੀਤ ਸਿੰਘ ਟਾਂਡਾ (ਸਿਡਨੀ)
ਸਾਰੇ
ਹੀ ਮਾਸ ਦੇ ਮੋਹ ਹਨ-ਅਸੀਂ ਵੀ ਸਦਾ ਇੱਕ ਦੂਜੇ ਦੇ ਚੰਗੇ ਸੁਭਾਅ ਨੂੰ ਤਰਸਦੇ ਰਹਿੰਦੇ ਹਾਂ। ਮਾਸ
ਮੋਹ ਕਦੇ ਨਾ ਮਰਨਾ ਹੈ ਨਾ ਹੀ ਮਰੇਗਾ, ਜਦ ਤੱਕ ਇਹ ਮਨ ਦੀਆਂ ਬਰੂਹਾਂ `ਤੇ ਸ਼ਬਦ ਤੇ ਸਾਜ਼ ਦੀ ਦਸਤਕ
ਨਹੀਂ ਹੁੰਦੀ। ਸੋ ਮਾਸ/ ਜਿਸਮ ਜਿੱਥੇ ਸੁੰਦਰਤਾ ਦੀ ਦੁਪਹਿਰ ਹੈ, ਓਥੇ ਸਿਆਣਪ ਸਵੱਛਤਾ ਤੇ ਲੱਜਾ ਦਾ
ਪ੍ਰਤੀਕ ਵੀ ਹੈ। ਪਤੀ ਪਤਨੀ ਵੀ ਇਸੇ ਹੀ ਸੰਜੋਗ ਚ ਵਿਚਰਦੇ ਸਾਰਿਆਂ ਨੂੰ ਸੁਖਾਉਂਦੇ ਹਨ ਤੇ ਇੱਕ
ਵਧੀਆ ਮਾਸ ਦਾ ਜੋੜਾ ਅੱਛੇ ਵਿਓਹਾਰ ਸਦਕਾ ਸਦਾ ਮੂਹਰਲੀ ਕਤਾਰ ਆ ਖੜ੍ਹਦਾ ਹੈ। ਸੱਚੀ, ਮਿੱਠ ਬੋਲੜੀ
ਕਹਾਣੀ ਤੇ ਪ੍ਰਸੰਨਤਾ ਦੀ ਤਸਵੀਰ ਹੈ ਇਹ ਮਾਸ ਦੀ ਦੇਹੀ। ਧੀਰਜ ਉੱਦਮ ਤੇ ਸੰਜ਼ਮ ਦਾ ਸੂਰਜ ਹੈ ਇਹ
ਨਾਨਕ ਦੇ ਦਰ ਦਾ ਮਾਸ ਦਾ ਗੋਲਾ। ਸ਼ਬਦ ਤੇ ਸੁਰ ਦੀਆਂ ਤਰੰਗਾਂ ਦੀ ਸਿਆਣਪ ਵੀ ਏਸੇ ਦੇ ਪੋਟਿਆਂ ਚ ਹੀ
ਸਦਾ ਵਸਦੀ ਹੈ। ਇਹ ਮਾਸ ਦਾ ਸਰੂਪ ਬੱਚਿਆਂ ਲਈ ਰੱਬ ਵਰਗਾ ਮੋਹ ਆਸਰਾ ਹੈ, ਘਰ ਦਾ ਸਹਿਨਸ਼ਾਹ ਇਹ
ਸਿਰਤਾਜ-ਮਹਿਮਾਨਾਂ ਲਈ ਸੱਜਰੀ ਸਵੇਰ ਦੀ ਮੁਸਕਰਾਹਟ ਵਰਗਾ, ਗੁਲਾਬੀ ਪੱਤੀਆਂ ਵਾਲਾ ਸੱਜਰਾ ਖਿੜ੍ਹਿਆ
ਫੁੱਲ ਹੈ ਇਹ ਮਾਸ ਦਾ ਜਾਇਆ।
ਮਾਸ ਮੋਹ ਹੈ ਜਿਸ ਚ ਮਨ
ਦੀ ਕੁੱਲੀ ਹੈ। ਮਨੁੱਖਤਾ ਦੇ ਸਰੀਰ ਨਾਲ, ਮਾਸ ਦੇ ਰਿਸ਼ਤੇ ਨਾਲ ਸਭ ਤੋਂ ਵੱਧ ਪਿਆਰ ਰਿਹਾ ਹੈ।
ਸੁੰਦਰ ਜਿਸਮ `ਤੇ ਉੱਕਰੇ ਸੋਹਣੇ ਨੈਣ ਨਕਸ਼ ਹਰੇਕ ਨੂੰ ਮੋਹ ਲੈਂਦੇ ਹਨ। ਮਨੁੱਖ ਮਨ ਤਨ ਦੀ ਰੂਪ
ਰੇਖਾ ਨਾਲ ਮੋਹਤ ਹੋ ਉੱਠਦਾ ਹੈ-ਔਰਤ ਮਰਦ ਚ ਏਹੀ ਰਿਸ਼ਤਾ ਹਰ ਵੇਲੇ ਨੈਣਾਂ `ਚ ਉੱਗਦਾ ਹੈ ਜਿਸ ਸਦਕਾ
ਖੂਬਸੂਰਤੀ ਦੇ ਬੂਹੇ `ਤੇ ਸਰੀਂਹ ਦੇ ਪੱਤ ਬੱਝ ਜਾਂਦੇ ਹਨ। ਮਨ ਖੁਸ਼ੀ ਨਾਲ ਅੱਸ਼ 2 ਕਰਨ ਲਗ ਪੈਂਦਾ
ਹੈ ਤੇ ਏਹੀ ਖੁਸ਼ੀ ਮਨ ਤਨ ਦੀ-ਕਾਇਨਾਤ ਚ ਤੁਹਾਡਾ ਕਿਰਦਾਰ ਮੋਹ ਭਿੱਜੀਆਂ ਕਣੀਆਂ ਨਾਲ ਭਿਉਂਦੀ ਤੇ
ਸਿਰਜਦੀ ਹੈ।
ਜੇ ਇਹ ਪੁੱਤਲੇ ਮਾਸ ਨਾਲ
ਨਾ ਸਿਰਜਦੇ, ਕਿਸੇ ਨੇ ਮਨ ਤਨ ਅੰਦਰ ਨਾਨਕ ਦੇ ਸ਼ਬਦ ਰੂਪੀ ਦੀਵੇ ਨਹੀਂ ਸੀ ਬਾਲ ਸਕਣੇ। ਓਸੇ ਹੀ ਮਾਸ
ਦੇ ਸੁੰਦਰ ਮਹਿਲ ਚ ਸ਼ਬਦ ਜਗਦਾ ਹੈ ਤੇ ਓਸ ਦੀ ਲੋਅ ਸਦਕਾ ਵਾਤਾਵਰਣ ਤਾਂ ਕੀ ਹਰ ਮਿੱਤਰ ਦੋਸਤ ਬੰਦੇ
ਦਾ ਮਨ ਮੋਹ ਕੇ ਵਡਿਆਈ ਖੱਟਦਾ ਹੈ-
ਦੁਨੀਆਂ ਦੇ ਮਹਾਨ ਰਹਿਬਰ
ਗੁਰੂ ਨਾਨਕ ਨੇ ਸੋਨ ਰੰਗੇ ਪੰਨਿਆਂ ਤੇ ਇਸ ਕੁਰਾਹੇ ਪਏ ਸ਼ਖ਼ਸ ਲਈ ਵਾਰ 2 ਲਿਖਿਆ ਹੈ ਕਿ ਆਪਾਂ ਸਾਰੇ
ਹੀ ਏਸੇ ਹੀ ਮਾਸ ਦੀ ਉਪਜ ਹਾਂ, ਇਨਸਾਨ ਦਾ ਮਨੁੱਖ ਰੂਪੀ ਬੂਟਾ, ਜੇ ਮਾਸ ਨਾ ਹੁੰਦਾ ਤਾਂ ਕਦੇ ਨਾ
ਉੱਗਦਾ-ਉਸਦੇ ਵਧਣ ਫ਼ਲਣ ਦੀ ਗੱਲ ਤਾਂ ਬਹੁਤ ਹੀ ਬਾਦ ਦੀ ਹੈ।
ਸਾਰੇ ਹੀ ਸਰੂਪ ਇੱਕ 2
ਤੋਂ ਵੱਖਰੇ ਨੇ ਇਹ ਸਾਰਾ ਡਾਇਵਰਸਿਟੀ ਦਾ ਕਰਿਸ਼ਮਾ ਹੈ-ਜਿਵੇਂ ਸਪੀਸ਼ਜ ਤੋ ਬਾਦ ਸਬ-ਸਪੀਸ਼ਜ, ਤੇ ੳਸ
ਤੋਂ ਬਾਦ ਰੇਸਜ਼ ਨੇ, ਸਾਰੀਆਂ ਮਿਲਦੀਆਂ ਜੁਲਦੀਆਂ ਪਰ ਫ਼ਿਰ ਵੀ ਕਈ ਕਰੈਕਟਰਜ਼ ਕਾਰਨ ਭਿੰਨਤਾ `ਚ
ਵਸਦੀਆਂ ਹਨ। ਇਹ ਜੀਵਾਂ ਚ ਹੀ ਨਹੀਂ ਸਗੋਂ ਵਨਸਪਤੀ ਚ ਵੀ ਇਸੇ ਤਰ੍ਹਾਂ ਉਪਸਥਿਤ ਹਨ, ਤੇ ਦਿਨ ਬਦਿਨ
ਹੋਰ ਪੈਦਾ ਹੋ ਰਹੀਆਂ ਹਨ, ਜਾਂ ਤਾਂ ਮਨੁੱਖ ਦੀ ਜਾਂ ਫਿਰ ਕੁਦਰਤ ਦੇ ਵੱਖਰੇ 2 ਢੰਗ ਤਰੀਕਿਆਂ ਦੇ
ਸੁਮੇਲ ਤੇ ਮੇਲ ਸਦਕਾ।
ਗੱਲ ਇਹ ਕਈ ਵਾਰ ਕਹੀ ਤੇ
ਥਾਂ 2 ਵਿਚਾਰੀ ਜਾਂਦੀ ਹੈ ਕਿ ਕੀ ਮਾਸ ਦਾ ਸੇਵਨ ਹੋਣਾ ਚਾਹੀਦਾ ਹੈ ਕਿ ਨਹੀਂ-ਸਾਰੇ ਜਾਣਦੇ ਹਨ,
ਕੁੱਠੇ ਬਾਰੇ ਮਨਾਹੀ ਤਾਂ ਹੈ ਪਰ ਇਸ ਤੋਂ ਅੱਗੇ ਕੁੱਝ ਨ੍ਹੀਨ ਲਿਖਿਆ/ ਕਿਹਾ ਗਿਆ। ਬੰਦਾ ਸਦਾ
ਜਾਨਵਰ ਹੀ ਪਾਲਦਾ ਹੈ ਜੋ ਸਾਰੇ ਹੀ ਮਾਸ ਰੂਪੀ ਤਸਵੀਰਾਂ ਹਨ, ਇੱਕ ਤੋਂ ਇੱਕ ਵੱਧ-ਕੁੱਤਾ, ਬਿੱਲੀ,
ਗਾਂ, ਮੱਝ, ਤੇ ਕਈ ਹੋਰ-ਜਿਵੇਂ ਤਰ੍ਹਾਂ ਦੇ ਪੰਛੀ ਰੰਗ-ਬਰੰਗੇ ਤੋਤੇ ਚਿੜ੍ਹੀਆਂ-ਬੰਦੇ ਦਾ ਮਾਸ ਨਾਲ
ਹੀ ਮੋਹ ਰਿਹਾ ਹੈ-ਭੈਣ ਭਰਾ ਮਾਸ, ਮਾਂ ਬਾਪ ਮਾਸ, ਰਿਸ਼ਤੇਦਾਰੀਆਂ ਮਾਸ, ਲਾਡਲੀ ਔਲਾਦ ਮਾਸ-ਗੱਲ ਕੀ
ਹਰ ਪਾਸੇ ਹੀ ਮਾਸ ਦਾ ਪਸਾਰਾ ਹੈ-
ਇਸ਼ਕ ਜੇ ਹੋਇਆ ਤਾਂ ਮਾਸ
ਨਾਲ, ਮੁਹੱਬਤ ਜੇ ਹੋਈ ਤਾਂ ਸਦਾ ਮਾਸ ਨਾਲ ਜਾਣੀ ਸੁੰਦਰਤਾ ਨਾਲ-ਤਾਰੀਖ ਗਵਾਹ ਹੈ ਕਿ ਰਾਂਝਾ ਕਿਸੇ
ਖ਼ੂਬਸੂਰਤ ਹੀਰ ਦੇ ਦਰ ਤੇ ਹੀ 12 ਸਾਲ ਬੈਠਾ ਰਿਹਾ ਸੀ, ਸੱਸੀ ਕਿਸੇ ਮਾਸ ਦੇ ਰਾਜਨ ਨੂੰ ਮਾਰੂਥਲਾਂ
ਚ ਲੱਭਦੀ 2 ਥੱਕ ਗਈ, ਗੱਲ ਕੀ ਹਰ ਇੱਕ ਚ਼ੀ ਮਾਸ ਹੈ-ਬੱਚਾ ਮਾਸ ਦੀ ਕੁੱਖ ਚ ਪਲਿਆ, ਮਾਸ ਦੀ ਓਟ ਲੈ
ਕੇ ਵੱਡਾ ਹੋਇਆ ਤੇ ਮਾਸ ਨਾਲ ਵਿਚਰਿਆ-ਮਾਸ ਨਾਲ ਮੁਹੱਬਤ ਹੋਈ ਜਾਂ ਵਿਆਹ ਰਚਿਆ-ਤੇ ਫਿਰ ਓਸੇ ਹੀ
ਚੱਕਰ ਚ ਆਪ ਵਿਚਰਿਆ ਜਿਸ ਚ ਮਾਂ ਬਾਪ ਰਿਹਾ ਸੀ-ਕੋਈ ਬੰਦਾ ਆਪਣੇ ਘਰ ਪਾਲਤੂ ਜੀਵ ਨੂੰ ਮਾਰ ਕੇ ਖਾਣ
ਲਈ ਬਿਲਕੁੱਲ ਨਹੀਂ ਤਿਆਰ ਹੋਵੇਗਾ-ਜਿਵੇਂ ਕੁੱਕੜ ਜਾਂ ਸਹੇ ਜੇ ਪਿਆਰ ਨਾਲ ਰੱਖੇ ਹੋਣ ਤਾਂ-ਓਦਾਂ
ਤਾਂ ਧਾਗੇ ਨੂੰ ਕੌਡੀ ਪਾ ਕੇ ਬਾਹਰ ਬਥੇਰੇ ਬੈਠੇ ਰਹਿੰਦੇ ਹਨ, ਨਿਰਮੋਹੇ, ਜਿਹਨਾਂ ਨੂੰ ਸਿਰਫ਼ ਰਾਤ
ਦਾ ਹੀ ਫ਼ਿਕਰ ਹੁੰਦਾ ਹੈ। ਇਹ ਮਨ ਦੀ ਕਰੂਪ ਅਵਸਥਾ ਹੈ-ਦੂਸਰੇ ਪਾਸੇ ਜੇ ਕੋਈ ਮਹਿਮਾਨ ਦੀ ਵਿਸ਼ੇਸ
ਕਰਕੇ ਜੀਜੇ ਦੀ -- ਤੇ ਮੀਟ ਨਾਲ ਸੇਵਾ ਨਾ ਕਰੇ ਤਾਂ ਅਗਲਾ ਕੁੜੀ ਨੂੰ ਤਲਾਕ ਦੇਣ ਤੱਕ ਚਲਾ ਜਾਂਦਾ
ਹੈ-
ਅੱਜ ਹਰੇਕ ਏਸੇ ਹੀ ਵਿਚਾਰ
ਦੀ ਚਰਚਾ ਚ ਆਪਣਾ ਪੱਖ ਦੱਸ 2 ਕੇ ਵੱਡਾ ਹੋ ਰਿਹਾ ਹੈ-ਅਸਲ ਚ ਇਹ ਮਾਸ ਦਾ ਪੁੱਤਲਾ ਕਿਸੇ ਵੀ ਕੰਮ
ਦਾ ਨਹੀਂ ਜੇ ਇਸ ਨੇ ਮਨ ਤੇ ਤਨ `ਚ ਸ਼ਬਦ ਸਰੂਪੀ ਤੇਲ ਨਹੀਂ ਚੁਆਇਆ ਹੈ, ਨਹੀਂ ਤਾਂ ਇਹ ਦੀਪਕ ਬੇਅਰਥ
ਹੈ, ਗੂੜ੍ਹੇ ਹਨੇਰੇ `ਚ ਘਿਰਿਆ ਸੂਰਜ, ਜਿਸ ਨੇ ਅਜੇ ਜਗਣਾ ਸਿੱਖਣਾ ਹੈ-ਹਾਂ ਜੇ ਇੱਕ ਵਾਰ ਇਹ ਤਨ
ਰੂਪੀ ਸੂਰਜ ਜਗ ਪਵੇ ਤਾਂ ਆਪਣਾ ਹੀ ਨਹੀਂ ਸਗੋਂ ਲੋਕਾਈ ਦਾ ਅੰਧੇਰਾ ਦੂਰ ਕਰਦਾ ਹੈ-ਪਿਆਰੇ ਗੁਰੂ
ਨਾਨਕ ਵਾਂਗ। ਸੋ ਅਸੀਂ ਵੀ ਨਾਨਕ ਰੂਪੀ ਸੂਰਜ ਦੀਆਂ ਰਿਸ਼ਮਾਂ ਚ ਭਿੱਜ ਕੇ, ਓਹਦੀ ਲੋਅ ਹੋਰ ਥਾਂ 2
ਛਿੜਕਣੀ ਹੈ, ਫਿਰ ਇਸ ਜਿਸਮ ਦੀ ਸੰਪੂਰਨਤਾ ਖਿੜ੍ਹਦੀ ਹੈ।
ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥ ਜੀਉ ਪਾਇ
ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥
|
. |