ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 24)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਸੰਤ ਬਾਬਾ ਬਲਕਾਰ ਸਿੰਘ ਰਾੜੇ ਵਾਲਾ
ਇਸ ਨਾਲ ਇੱਕ ਜਥੇਦਾਰ ਪਰਮਜੀਤ ਸਿੰਘ ਬਿੱਲਾ ਵੀ ਹੈ। ਇਸਦਾ ਡੇਰਾ ਫਤਹਿਗੜ੍ਹ
ਪੰਜ ਗਰਾਈਆਂ ਸੰਗਰੂਰ ਮਲੇਰਕੋਟਲਾ ਹੈ। ਮੁੰਡੇ ਬਾਹਰ ਭੇਜਣ ਦੇ ਨਾਂ ਤੇ ਵੀ ਇਹ ਕਾਫੀ ਪੈਸਾ ਕਮਾ
ਰਹੇ ਹਨ ਗੁਰਮਤਿ ਦੇ ਉਲਟ ਸੰਪਟ ਪਾਠ ਉਥੇ ਹੋ ਰਹੇ ਹਨ ਇੱਕ ਸੰਪਟ ਪਾਠ ਦੇ ੧੮-੨੦ ਹਜਾਰ ਰੁਪਏ ਲਏ
ਜਾ ਰਹੇ ਹਨ ਗੁਰਮਤਿ ਦੇ ਉਲਟ ਇਹ ਜੰਤਰ ਮੰਤਰ ਪਾਣੀ ਕਰ ਕੇ ਵੀ ਦਿੰਦੇ ਹਨ ਇਹ ਦਾਅਵਾ ਕਰ ਰਿਹਾ ਹੈ
ਕਿ ਇਸਦੇ ਕੋਲ ਕਾਲਾ ਇਲਮ ਵੀ ਹੈ। ਮੈਂ ਕਈ ਵਾਰ ਸੋਚਦਾ ਇਹ ਕਾਲਾ ਇਲਮ। ਇਲਮ ਮਤਲਬ ਗਿਆਨ, ਕਾਲਾ
ਗਿਆਨ ਭਾਵ ਅੰਧ ਵਿਸ਼ਵਾਸ਼ ਹਾਂ ਇਹ ਅੰਧ ਵਿਸ਼ਵਾਸ਼ ਰੂਪੀ ਕਾਲਾ ਇਲਮ ਤਾਂ ਇਹਨਾਂ ਸਾਰੇ ਠੇਕੇਦਾਰਾਂ ਕੋਲ
ਬੜਾ ਹੈ। ਕਾਲਾ ਇਲਮ ਮਤਲਬ ਅੰਧ ਵਿਸ਼ਵਾਸ਼। ਹੋਰ ਕੋਈ ਕਾਲਾ ਇਲਮ ਨਹੀਂ ਹੁੰਦਾ। ਕਦੇ ਚੱਕਰਾਂ ਵਿੱਚ
ਨਾ ਪੈਣਾ। ਇਹ ਵੰਨ ਸੁਵੰਨੀਆ ਸਮੱਗਰੀਆਂ ਬਣਾ ਕੇ ਦਿੰਦਾ ਹੈ। ਖੁਆਜਾ ਪੀਰ ਦੀ ਗੱਲ ਵੀ ਕਰਦਾ ਹੈ।
ਇੰਦਰ ਜਾਲ (ਭਰਮ ਜਾਲ) ਆਦਿ ਵਿੱਚ ਪਾ ਰਿਹਾ ਹੈ। ਗੁਰਮਤਿ ਦੇ ਉਲਟ, ਭੂਤਾਂ, ਪ੍ਰੇਤਾਂ ਦੇ ਗ੍ਰੰਥ
ਵੀ ਉਥੇ ਰੱਖੇ ਹੋਏ ਹਨ। ਇਹ ਗੁਪਤ ਰੋਗਾਂ ਦਾ ਵੀ ਮਾਹਰ ਹੈ ਦਵਾਈ ਬੂਟੀ ਕਰਦਾ ਹੈ। ਭਾਈ ਅਜੀਤ ਸਿੰਘ
ਨੂੰ ਉਥੋਂ ਕੱਢਿਆ ਗਿਆ, ਫੋਟੋ ਲੈ ਲਈ, ਅਤੇ ਕੋਰੇ ਕਾਗਜ ਤੇ ਸਾਈਨ ਵੀ ਕਰਵਾਏ ਗਏ। ਇਹਨਾਂ ਡੇਰਿਆਂ
ਵਿੱਚ ਭੁੱਕੀ ਡੋਡੇ ਵੀ ਚਲਦੇ ਹਨ। ਆਪ ਦੇਖੋ ਇਹ ਕਿਹੜੀ ਸਿੱਖੀ ਦੀ ਸੇਵਾ ਹੋ ਰਹੀ ਹੈ?
ਭੁੱਖ ਦੇ ਦੁੱਖੋਂ ਗੁਰੂ ਨਾਨਕ ਦਾ ਰੂਪ ਬਣਿਆ ੧੪ ਸਾਲ ਦਾ ਮੰਨਣਾ ਵਾਲਾ ਬਾਬਾ
ਕੁਝ ਚਿਰ ਪਹਿਲਾਂ ਮੁਆਮਲਾ ਸਾਹਮਣੇ ਆਇਆ ਇੱਕ ੧੪ ਸਾਲ ਦਾ ਬੱਚਾ ਆਪਣੇ ਆਪ
ਵਿੱਚ ਗੁਰੂ ਨਾਨਕ ਦੀ ਜੋਤ ਆਉਂਦੀ ਦੱਸ ਕੇ ਦੁਕਾਨਦਾਰੀ ਚਲਾਉਣ ਲੱਗ ਪਿਆ ਇਸ ਵਿੱਚ ਇੱਕ ਸ਼੍ਰੋਮਣੀ
ਕਮੇਟੀ ਦੇ ਇੰਸਪੈਕਟਰ ਦਾ ਵੀ ਹੱਥ ਹੈ ਉਹ ਵੀ ਇਹੀ ਪ੍ਰਚਾਰ ਕਰਦੇ ਰਹੇ ਕਿ ਇਹ ਬਾਬਾ ਪੂਰਾ ਹੈ
ਇਸਦੀਆਂ ਆਖੀਆਂ ਪੂਰੀਆਂ ਹੁੰਦੀਆਂ ਹਨ। ਉਲਟੀ ਵਾੜ ਖੇਤ ਕਉ ਖਾਈ' ਭਾਈ ਗੁਰਦਾਸ ਜੀ ਦਾ ਕਥਨ ਹੈ। ਇਹ
ਬੱਚਾ ਕੋਰਾ ਅਨਪੜ੍ਹ ਹੈ ਇਸਦਾ ਪਿਤਾ ਬੀੜ ਸਾਹਿਬ ਬਾਬਾ ਬੁੱਢਾ ਸਾਹਿਬ ਫਰਸ਼ ਆਦਿ ਧੋਣ ਦੀ ਸੇਵਾ
ਕਰਦਾ ਹੈ ਉਸਨੇ ਸੋਚਿਆਂ ਕਿ ਸੇਵਾ ਦਾ ਫਲ ਤਾਂ ਮਿਲਣਾ ਹੀ ਚਾਹੀਦਾ ਹੈ ਘਰੇ ਇੱਕ ਜੋਤ ਜਗਾ ਕੇ
ਮੁੰਡਾ ਹੀ ਗੁਰੂ ਨਾਨਕ ਬਣਾ ਦਿੱਤਾ ਮੁੰਡੇ ਨੇ ਲੋਕਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਨੇ ਸ਼ੁਰੂ ਕਰ
ਦਿਤੇ ਧਰਮ ਦੇ ਨਾਂ ਤੇ ਪਾਖੰਡ ਚੱਲ ਪਿਆ, ਲੱਗਾ ਲੋਕਾਂ ਦੇ ਝੂਠੇ ਮੁਕੱਦਮੇ ਜਿਤਾਉਣ, ਮੁੰਡੇ ਦੇਣ,
ਪਤਾ ਲੱਗਣ ਤੇ ਪੜਤਾਲ ਕੀਤੀ, ਵਾਕਿਆ ਹੀ ਇਹ ਸਾਰਾ ਕੁੱਝ ਹੋ ਰਿਹਾ ਸੀ। ਪਤਾ ਲੱਗਾ ਕਿ ਤੜਕੇ ਆਪਣੇ
ਪਿਉ ਨਾਲ ਇਹ ਬੱਚਾ ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਆ ਰਿਹਾ ਹੈ ਵੱਖ ਵੱਖ ਜਥੇਬੰਦੀਆਂ ਦੇ ਸਿੰਘ
ਸਮੇਤ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤੜਕਸਾਰ ਬਾਬਾ ਬੁੱਢਾ ਸਾਹਿਬ ਪੁੱਜ ਗਏ। ਪਰ ਇਹ ਬਾਬਾ
ਉਥੇ ਨਾ ਆਇਆ ਇਸਦੇ ਪਿਤਾ ਨੇ ਦੱਸਿਆ ਕਿ ਉਸਦੀ ਸਿਹਤ ਠੀਕ ਨਹੀਂ ਹੈ ਉਹ ਪਿੰਡ ਹੀ ਹੈ ਉਥੇ ਪਿੰਡ ਦੇ
ਗੁਰਦੁਆਰੇ ਪਹੁੰਚ ਗਏ ਉਥੇ ਇਸ ਬਾਬੇ ਨੂੰ ਬੁਲਾਇਆ ਗਿਆ। ਗੁਰੂ ਦੀ ਹਜੂਰੀ ਵਿੱਚ ਹੀ ਪੁੱਛਿਆ ਕਿ
ਤੂੰ ਕਦੇ ਗੁਰੂ ਨਾਨਕ ਦੀ ਜੋਤ ਹੋਣ ਦੇ ਦਾਅਵੇ, ਕਦੇ ੪੦ ਮੁਕਤਿਆਂ ਦੀ ਜੋਤ ਦੇ ਦਾਅਵੇ ਕਰਦਾ ਹੈਂ।
੪੦ ਮੁਕਤਿਆਂ ਵਿਚੋਂ ਕਿਸੇ ਇੱਕ ਦਾ ਨਾਂ ਦੱਸ। ਕਹਿੰਦਾ ਮੈਨੂੰ ਨਹੀਂ ਪਤਾ। ਫਿਰ ਕਿਹਾ ਚਾਰ
ਸਾਹਿਬਜ਼ਾਦਿਆਂ ਦੇ ਵਿਚੋਂ ਕਿਸੇ ਇੱਕ ਦਾ ਨਾਂ ਦੱਸੋ। ਕਹਿੰਦਾ ਮੈਨੂੰ ਨਹੀਂ ਪਤਾ। ਫਿਰ ਕਿਹਾ ਕਿ
ਮੂਲ ਮੰਤਰ ਸੁਣਾ, ੳ, ਅ ਸੁਣਾ, ਪਰ ਕੱਖ ਵੀ ਇਹਨੂੰ ਨਹੀਂ ਆਇਆ, ਕਿਹਾ ਫਿਰ ਲੋਕਾਂ ਨੂੰ ਕੀ
ਦੱਸੇਂਗਾ, ਤੈਨੂੰ ਆਪ ਨੂੰ ਕੁੱਝ ਵੀ ਪਤਾ ਨਹੀਂ ਹੈ। ਅਸੀਂ ਕਿਹਾ ਕੋਈ ਸ਼ਕਤੀ ਦਿਖਾ, ਕਹਿੰਦਾ, ਕੋਈ
ਸ਼ਕਤੀ ਨਹੀਂ ਹੈ। ਬਾਂਹ ਤੇ ਹੱਥ ਮਾਰ ਕੇ ਕਹਿੰਦਾ ਸਿੱਖੀ ਨਹੀਂ ਛੱਡਣੀ ਅਸੀਂ ਕਿਹਾ ਉਹ ਤਾਂ ਸਾਨੂੰ
ਪਤਾ ਹੀ ਹੈ ਬਾਬਾ ਵਾਦ ਸਿੱਖੀ ਦਾ ਵੈਰੀ ਹੈ। ਇਹਨਾਂ ਨਹੀਂ ਛੱਡਣੀ। ਪਰ ਅਸੀਂ ਸਾਧਾਂ ਦੇ ਇਹ ਪਾਖੰਡ
ਨਹੀਂ ਚੱਲਣ ਦੇਵਾਂਗੇ। ਉਸ ਬਾਬੇ ਨੂੰ ਅਤੇ ਉਹਦੇ ਮਾਂ ਪਿਉ ਨੂੰ ਪਾਖੰਡ ਛੱਡਣ ਵਾਸਤੇ ਕਿਹਾ ਉਹਨਾਂ
ਮੰਨ ਲਿਆ ਇਹ ਵੀ ਕਿਹਾ ਕਿ ਇਸ ਬੱਚੇ ਨੂੰ ਪੜਾਉ ਲਿਖਾਉ। ਉਹ ਮੰਨ ਗਏ।
ਇਸ ਤਰ੍ਹਾਂ ਇਹਨਾਂ ਧਾਰਮਿਕ ਜਥੇਬੰਦੀਆਂ ਗੁਰਮਤਿ ਪ੍ਰਚਾਰ ਕੇਂਦਰ ਡੱਲ,
ਸਿੱਖ ਮਿਸ਼ਨਰੀ ਕਾਲਜ, ਖਾਲਸਾ ਪੰਚਾਇਤ ਅਤੇ ਹੋਰ ਗੁਰਸਿੱਖ ਵੀਰਾਂ ਨੇ ਪਰਦਾ ਫਾਸ਼ ਕੀਤਾ। ਇਹ ਉਠ ਰਹੀ
ਨਵੀਂ ਦੁਕਾਨਦਾਰੀ (ਪਾਖੰਡ ਦੀ ਦੁਕਾਨ) ਬੰਦ ਕਰਵਾਈ।