ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 22
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਰੱਬ ਦੇ ਸਬੰਧ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਬਣਾ ਕਿ
ਸੁਣਾਈਆਂ ਜਾਂਦੀਆਂ ਰਹੀਆਂ ਹਨ ਕਿ ਜਿਸ ਤਰ੍ਹਾਂ ਭਗਤ ਧੰਨਾ ਜੀ ਦੇ ਰੱਬ ਜੀ ਨੇ ਪੁਸ਼ੂ ਚਾਰੇ
ਜਾਂ ਸੈਣ ਨਾਈ ਦੀ ਥਾਂ `ਤੇ ਰੱਬ ਜੀ ਆਪ ਜਾ ਕੇ ਰਾਜੇ ਨੂੰ ਮੁੱਠੀ ਚਾਪੀ ਕਰਦੇ ਦਿਖਾਈ ਦੇਂਦੇ
ਹਨ। ਮਨੁੱਖ ਦੀ ਇਹ ਹਮੇਸ਼ਾਂ ਪ੍ਰਬਲ਼ ਇੱਛਾ ਰਹੀ ਹੇ ਕਿ ਮੈਨੁੰ ਰੱਬ ਜੀ ਦੇ ਸਾਖ਼ਸ਼ਤ ਰੂਪ ਵਿੱਚ
ਦਰਸ਼ਨ ਹੋਣ `ਤੇ ਫਿਰ ਮੈਂ ਰੱਬ ਜੀ ਪਾਸੋਂ ਜਿਹੜਾ ਮਰਜ਼ੀ ਕੰਮ ਕਰਾ ਲਵਾਂ। ਪ੍ਰਭੂ ਜੀ ਤਾਂ
ਸਾਰਿਆਂ ਵਿੱਚ ਸਮਾਏ ਹੋਏ ਹਨ:---
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ॥
ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸਟਾਰ॥
ਪਰਮਾਤਮਾ ਤੋਂ ਵੱਖਰਾ ਕੁੱਝ ਵੀ ਨਹੀਂ ਹੈ। ਸਾਰੇ ਸੰਸਾਰ ਨੂੰ ਇੱਕ
ਸੂਤਰ ਵਿੱਚ ਪ੍ਰੋਅ ਕਿ ਰੱਖਿਆ ਹੋਇਆ ਹੈ।
ਆਪਨ ਸੂਤਿ ਸਭੁ ਜਗਤੁ ਪਰੋਇ॥ ਜਾਕਉ ਪ੍ਰਭ ਜੀਉ ਆਪਿ ਬੁਝਾਏ॥
ਗੱਲ ਤੇ ਫਿਰ ਮੁੜ ਸੂਝ `ਤੇ ਜਾ ਕੇ ਅਟਕਦੀ ਹੈ। ਸੂਝ ਆਉਣੀ ਚਾਹੀਦੀ ਸੀ
ਪਰਮਾਤਮਾ ਦੇ ਹੁਕਮ ਦੀ ਉਸ ਦੇ ਗੁਣਾਂ ਦੀ, ਅਜੇਹਾ ਨਾ ਹੋਣ ਕਰਕੇ ਹੀ ਕੋਈ ਨਾਭੀ ਵਿਚੋਂ ਰੱਬ
ਨੂੰ ਲੱਭ ਰਿਹਾ ਹੈ ਤੇ ਕੋਈ ਕੁੰਡਲਨੀ ਖੋਹਣ ਦੇ ਚੱਕਰ ਵਿੱਚ ਪਿਆ ਹੋਇਆ ਹੈ।
ਜਾਕਉ ਪ੍ਰਭ ਜੀਉ ਆਪਿ ਬੁਝਾਏ॥ ਸਚੁ ਨਾਮ ਸੋਈ ਜਨੁ ਪਾਏ॥
ਸੋ ਸਮਦਰਸੀ ਤਤ ਕਾ ਬੇਤਾ॥ ਨਾਨਕ ਸਗਲ ਸ੍ਰਿਸਟਿ ਕਾ ਜੇਤਾ॥
ਕਿਸੇ ਮਸ਼ੀਨ ਦਾ ਕੋਈ ਪੁਰਜ਼ਾ ਢਿੱਲਾ ਹੋ ਜਾਏ ਤਾਂ ਮਸ਼ੀਨ ਨਹੀਂ ਚੱਲੇਗੀ,
ਏਸੇ ਤਰ੍ਹਾਂ ਜਦੋਂ ਮਨੁੱਖ ਦੇ ਅੰਦਰੋਂ ਕੋਈ ਗੁਣਾਂ ਦਾ ਪੁਰਜ਼ਾ ਢਿੱਲਾ ਹੋ ਜਾਏ ਤਾਂ ਮਨੁੱਖੀ
ਜੀਵਨ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ।
“ਜਿਸੁ ਰਾਖੈ ਤਿਸੁ ਕੋਇ ਨ ਮਾਰੈ”
ਸਾਰੇ ਗੁਣਾਂ ਦੀ ਮੁਕੰਮਲਤਾ ਦਾ ਸਿੱਖਰ ਹੈ।
ਜਦੋਂ ਇਸ ਗੁਣਾਂ ਦੇ ਢਾਂਚੇ ਵਿਚੋਂ ਮਨੁੱਖ ਬਾਹਰ ਜਾਂਦਾ ਹੈ ਓਦੋਂ ਉਸ ਦੀ ਆਤਮਿਕ ਮੌਤ ਹੈ।
“ਸੋ ਮੂਆ ਜਿਸੁ ਮਨਹੁ
ਬਿਸਾਰੈ”॥
ਅਸਲ ਜ਼ਿੰਦਗੀ ਦਾ ਭੇਤ ਓਦੋਂ ਆਇਆ ਸਮਝਿਆ ਜਾ ਸਕਦਾ ਹੈ ਜਦੋਂ ਅੰਦਰ
ਬਾਹਰ ਪਰਮਾਤਮਾ ਦੇ ਭੇਤ ਨੂੰ ਪਾ ਲਿਆ ਜਾਏ ਭਾਵ ਜੀਵਨ ਨੂੰ ਸੰਜਮ ਵਿੱਚ ਢਾਲ ਲਿਆ ਜਾਏ।
ਵਾਹਿਗੁਰੂ ਜੀ ਦੇ ਗੁਣਾਂ ਦਾ ਕੋਈ ਪਾਰਲਾ ਬੰਨ੍ਹਾ ਨਹੀਂ ਹੈ।
ਜੀਅ ਕੀ ਜੁਗਤਿ ਜਾ ਕੈ ਸਭ ਹਾਥਿ॥ ਅੰਤਰਿ ਬਾਹਰਿ ਜਾਨਹੁ ਸਾਥਿ॥
ਗੁਨ ਨਿਧਾਨ ਬੇਅੰਤ ਅਪਾਰ॥ ਨਾਨਕ ਦਾਸ ਸਦਾ ਬਲਿਹਾਰ॥
ਵੀਰ ਭੁਪਿੰਦਰ ਸਿੰਘ ਜੀ ਯੂ. ਐਸ. ਏ ਵਾਲਿਆਂ ਦੀ ਇੱਕ ਸੀ. ਡੀ. ਸੁਣ
ਰਿਹਾ ਸਾਂ, ਉਹਨਾਂ ਨੇ ਭਾਰਤ ਮਹਾਨ ਦੀਆਂ ਦੋ ਉਦਾਹਰਣਾਂ ਦਿੱਤੀਆਂ ਜੋ ਕਿਸੇ ਮੈਜ਼ਜ਼ੀਨ ਵਿੱਚ
ਛੱਪੀਆਂ ਸਨ। ਪਹਿਲੀ ਬਿਹਾਰ ਨਾਲ ਸਬੰਧ ਰੱਖਦੀ ਸੀ ਕਿ ਇੱਕ ਸੱਸ ਬਾਹਰ ਲੋਕਾਂ ਦੇ ਬਰਤਨ ਸਾਫ਼
ਕਰਨ ਗਈ ਹੋਈ ਹੈ ਪਰ ਨੂੰਹ ਰਾਣੀ ਪਿੱਛੇ ਆਪਣੇ ਘਰ ਵਿੱਚ ਕੁੰਡੀ ਲਾ ਕੇ ਬੈਠੀ ਹੋਈ ਸੀ। ਜਦੋਂ
ਸੱਸ ਕੰਮ ਕਰਕੇ ਵਾਪਸ ਆਈ ਤਾਂ ਉਸ ਨੇ ਪਾਣੀ ਨਾਲ ਭਿੱਜੀ ਸਾੜੀ ਉਤਾਰੀ ਜੋ ਨੂੰਹ ਨੇ ਪਹਿਨ ਲਈ
ਤੇ ਉਹ ਕੰਮ ਕਰਨ ਲਈ ਬਾਹਰ ਲੋਕਾਂ ਦਿਆਂ ਘਰਾਂ ਵਿੱਚ ਚਲੀ ਗਈ। ਸੱਸ ਅਰਧ ਨੰਗੀ ਹਾਲਤ ਵਿੱਚ
ਬੈਠੀ ਹੋਈ ਹੈ। ਦੂਜੀ ਮਿਸਾਲ ਉੱਤਰ-ਪ੍ਰਦੇਸ ਦੀ ਜਿੱਥੇ ਇੱਕ ਮਾਂ ਨੇ ਲੋਕਾਂ ਦਾ ਮੈਲ਼ਾ ਚੁੱਕਿਆ
ਹੋਇਆ ਹੈ ਤੇ ਉਹ ਮੈਲ਼ਾ ਸਿਰ ਦੇ ਉਤੋਂ ਦੀ ਵੱਗ ਰਿਹਾ ਹੈ। ਬਹੁਤ ਥਾਵਾਂ `ਤੇ ਭੁੱਖ ਮਰੀ ਪਈ
ਹੋਈ ਹੈ। ਕੀ ਪਰਮਾਤਮਾ ਦੀ ਇਹਨਾਂ ਨਾਲ ਕੋਈ ਕਰੋਪੀ ਹੈ? ਨਹੀਂ ਇਹ ਸਰਕਾਰਾਂ ਦੀਆਂ ਗਲਤ
ਨੀਤੀਆਂ ਦੇ ਨਤੀਜੇ ਹਨ। ਫਿਰ ਸੁਆਲ ਪੈਦਾ ਹੁੰਦਾ ਹੈ ਕਿ ਉਹ ਮਨੁੱਖਤਾ ਦੀ ਕਿਵੇਂ
ਪ੍ਰਤਿ—ਪਾਲਣਾ ਕਰਦਾ ਹੈ। ਆਪਣੇ ਸਰੀਰ ਦੀ ਬਣਤਰ ਦੇਖੋ ਸਾਰੇ ਅੰਗ ਆਪੋ ਆਪਣੀ ਥਾਂ `ਤੇ ਕੰਮ ਕਰ
ਰਹੇ ਹਨ। ਸੰਸਾਰ ਇੱਕ ਬੱਝਵੇਂ ਨੇਮ ਵਿੱਚ ਚੱਲ ਰਿਹਾ ਹੈ ਇਸ ਦੂਆਰਾ ਪ੍ਰਭੂ ਜੀ ਸਾਡੀ
ਪ੍ਰਤਿ-ਪਾਲਣਾ ਕਰ ਰਹੇ ਹਨ। ਵਿਗਿਆਨੀ ਏਸੇ ਨੇਮ ਨੂੰ ਹੋਰਨਾਂ ਧਰਤੀਆਂ ਤੋਂ ਵੀ ਲੱਭਣ ਦੇ ਆਹਰ
ਵਿੱਚ ਲੱਗੇ ਹੋਏ ਹਨ। ਗੁਰਬਾਣੀ ਨੇ ਮਨੁੱਖ ਨੂੰ ਸਮਝਾਉਣ ਲਈ ਪ੍ਰਚੱਲਤ ਮੁਹਾਵਰੇ ਲਏ ਹਨ,
ਸੰਸਾਰ ਦੀ ਪ੍ਰਤਿ-ਪਾਲਣਾ ਸਬੰਧੀ ਸੁਖਮਨੀ ਜੀ ਦਾ ਉਪਦੇਸ਼ ਹੈ:--
ਪੂਰਨ ਪੂਰਿ ਰਹੇ ਦਇਆਲ॥ ਸਭ ਊਪਰਿ ਹੋਵਤ ਕਿਰਪਾਲ॥
ਅਪਨੇ ਕਰਤਬ ਜਾਨੈ ਆਪਿ॥ ਅੰਤਰਜਾਮੀ ਰਹਿਓ ਬਿਆਪਿ॥
ਪ੍ਰਤਿ ਪਾਲੈ ਜੀਅਨ ਬਹੁ ਭਾਤਿ॥ ਜੋ ਜੋ ਰਚਿਓ ਸੋ ਤਿਸਹਿ ਧਿਆਤਿ॥
ਜਿਸ ਮਨੁੱਖ ਨੇ ਹੁਕਮ ਨੂੰ ਬੁਝ ਲਿਆ ਉਸ ਨੂੰ ਜੀਵਨ ਜਾਚ ਆ ਸਕਦੀ
ਹੈ:--
ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮਪਦੁ ਪਾਈ॥
ਇਸ ਤੇ ਊਪਰਿ ਨਹੀ ਬੀਚਾਰੁ॥ ਜਾ ਕੈ ਮਨਿ ਬਸਿਆ ਨਿੰਰਕਾਰ॥
ਇਹ ਤੇ ਬਿਲਕੁਲ ਸਪੱਸ਼ਟ ਹੈ ਕਿ ਜੇ ਵਿਦਿਆਰਥੀ ਅੱਜ ਮਿਹਨਤ ਕਰੇਗਾ ਤਾਂ
ਆਉਣ ਵਾਲੇ ਜੀਵਨ ਵਿੱਚ ਉਸ ਨੂੰ ਸਫਲਤਾ ਮਿਲੇਗੀ। ਫਿਰ ਜੀਵਨ ਦੀ ਸਫਲਤਾ ਲਈ ਤੱਤ ਵਿਚਾਰ ਦੀ
ਲੋੜ ਹੈ,
‘ਸਾਧ ਸੰਗਿ
ਮਿਲਿ ਕਰਹੁ ਅਨੰਦ॥ ਗੁਨ ਗਾਵਹੁ ਪ੍ਰਭ ਪਰਮਾਨੰਦ’॥
ਤੇ ਇੰਜ ਕੀਮਤੀ ਸਰੀਰ ਦੀ ਅਸੀਂ ਕੀਮਤ ਵਧਾ ਸਕਦੇ
ਹਾਂ।
ਰਾਮ ਨਾਮ ਤਤੁ ਕਰਹੁ ਬੀਚਾਰੁ॥ ਦ੍ਰਲਭ ਦੇਹ ਕਾ ਕਰਹੁ ਉਧਾਰੁ॥
ਸਾਨੂੰ ਹਰ ਸਮੇਂ ਪ੍ਰਭੂ ਕਿਉਂ ਨਹੀਂ ਦਿੱਸਦਾ? ਕਿਉਂ ਕਿ ਅਸੀਂ ਗੁੱਸੇ
ਵਿੱਚ ਆ ਜਾਂਦੇ ਹਾਂ, ਜਨੀ ਕੋਈ ਇੱਕ ਔਗੁਣ ਛੱਡ ਦਈਏ ਤਾਂ ਰੱਬ ਜੀ ਨੇੜੇ ਦਿੱਸਣ ਲੱਗ ਜਾਣਗੇ।
ਅਗਿਆਨਤਾ ਖਤਮ ਹੋ ਜਾਏਗੀ ਪਰ ਗੁਰੂ ਜੀ ਦਾ ਉਪਦੇਸ਼ ਸੁਣਿਆਂ।
ਆਠ ਪਹਰ ਪ੍ਰਭ ਪੇਖਹੁ ਨੇਰਾ॥ ਮਿਟੈ ਅਗਿਆਨੁ ਬਿਨਸੈ ਅੰਧੇਰਾ॥
ਸੁਨਿ ਉਪਦੇਸੁ ਹਿਰਦੈ ਬਸਾਵਹੁ॥ ਮਨ ਇਛੇ ਨਾਨਕ ਫਲ਼ ਪਾਵਹੁ॥
ਗੁਰੂ ਜੀ ਹੱਥਲੇ ਜੀਵਨ ਵਿੱਚ ‘ਸਚਿਆਰ’ ਬਣਨ ਦਾ ਵਲ਼ ਸਮਝਾ ਰਹੇ ਪਰ
ਮਨੁੱਖ ਮਰਨ ਤੋਂ ਉਪਰੰਤ ਆਪਣੀ ਸੀਟ ਰਾਖਵੀਂ ਰੱਖਣ ਦੇ ਯਤਨ ਵਿੱਚ ਜੁੱਟਾ ਹੋਇਆ ਹੈ। ਅਸਲ ਵਿੱਚ
ਹਲਤ ਪਲਤ ਜਦੋਂ ਵੀ ਸ਼ਬਦ ਆ ਜਾਂਦਾ ਹੈ ਜਾਂ ਲੋਕ ਪ੍ਰਲੋਕ ਸ਼ਬਦ ਆ ਜਾਂਦਾ ਹੈ, ਤਾਂ ਓਦੋਂ ਫੱਟ
ਉਤਲੇ ਅਸਮਾਨ ਵੱਲ ਦੇਖ ਕੇ ਕਹਿ ਦੇਂਦੇ ਹਾਂ ਕਿ ਲੋਕ ਇਹ ਹੈ ਤੇ ਪਰਲੋਕ ਉੱਪਰ ਹੈ, ਜਦ ਕਿ
ਗੁਰਬਾਣੀ ਅਨੁਸਾਰ ਪਰਮਾਤਮਾ ਜ਼ਰੇ ਜ਼ਰੇ ਵਿੱਚ ਵੱਸ ਰਿਹਾ ਹੈ। ਇਹ ਤੇ ਹੋ ਨਹੀਂ ਸਕਦਾ ਕਿ ਜ਼ਮੀਨ
ਦੇ ਤਲ `ਤੇ ਕੋਈ ਹੋਰ ਥਾਂ ਹੋਵੇਗਾ ਜਿੱਥੇ ਪਰਮਾਤਮਾ ਰਹਿੰਦਾ ਹੈ। ਹਾਂ ਜਦੋਂ ਗੁਰ-ਗਿਆਨ ਦੀ
ਚਿੱਣਗ ਮਨੁੱਖ ਅੰਦਰ ਜੱਗਦੀ ਹੈ ਤਾਂ ਦੋਹਰੇ ਤਲ `ਤੇ ਜਿਉਣ ਵਾਲਾ ਆਦਮੀ ਅੰਦਰੋਂ ਬਾਹਰੋਂ ਇੱਕ
ਹੋ ਜਾਂਦਾ ਹੈ। ਇਸ ਨੂੰ ਹਲਤ--ਪਲਤ ਤੇ ਲੋਕ--ਪ੍ਰਲੋਕ ਕਿਹਾ ਗਿਆ ਹੈ:--
ਹਲਤੁ ਪਲਤੁ ਦੁਇ ਲੇਹੁ ਸਵਾਰਿ॥ ਰਾਮ ਨਾਮੁ ਅੰਤਰਿ ਉਰਿਧਾਰਿ॥
ਕਿਸੇ ਲਿਖੇ ਹੋਏ ਬੋਰਡ ਤੇ ਕੁੱਝ ਲਿਖਣਾ ਹੋਵੇ ਤਾਂ ਸਾਨੂੰ ਪਹਿਲਾ
ਲਿਖਿਆ ਮਿਟਾਉਣਾ ਪੈਂਦਾ ਹੈ ਪਰ ਹਿਰਦੇ ਦੇ ਬੋਰਡ `ਤੇ ਹੰਕਾਰ ਲਿਖਿਆ ਹੋਇਆ ਹੈ ਅਸੀਂ ਇਸ ਨੂੰ
ਮਿਟਾਉਣਾ ਹੈ।
ਚਿੰਤਾ ਜਾਇ ਮਿਟੈ ਹੰਕਾਰੁ॥ ਤਿਸੁ ਜਨ ਕਉ ਕਇ ਨ ਪਹੁਚਨਹਾਰ॥
ਜਿਸ ਦੇ ਮਨ ਵਿੱਚ ਪਰਮਾਤਮਾ ਵੱਸ ਗਿਆ ਉਸ ਦੇ ਨੇੜੇ ਆਤਮਿਕ ਮੌਤ ਨਹੀਂ
ਆ ਸਕਦੀ, ਏਸੇ ਜੀਵਨ ਦੇ ਵਿੱਚ ਹੀ ਅਮਰਾਪਦ ਭਾਵ ਸਚਿਆਰ ਬਣਨ ਦੀ ਸਮਰੱਥਾ ਰੱਖਣ ਲੱਗ ਪਏਗਾ।
ਜਿਸੁ ਮਨਿ ਬਸੈ ਸੋ ਹੋਤ ਨਿਹਾਲੁ॥ ਤਾ ਕੈ ਨਿਕਟਿ ਆਵਤ ਕਾਲੁ॥
ਅਮਰ ਭਏ ਅਮਰਾਪਦੁ ਪਾਇਆ॥ ਸਾਧ ਸੰਗਿ ਨਾਨਕ ਹਰਿ ਧਿਆਇਆ॥