ਅੱਜ ਹਾਲਾਤ ਏਨੇ ਬੱਤਰ ਹੋ ਚੁੱਕੇ ਹਨ ਕਿ ਕੁੱਝ ਨਕਲੀ ਸਿੱਖ ਆਪ ਤਾਂ
ਬਿਪਰਵਾਦੀ ਰੀਤਾ ਦੇ ਧਾਰਨੀ ਹੋਏ ਹੀ ਹਨ `ਤੇ ਹੁਣ “ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ-ਪਵਿੱਤਰ
ਸ਼ਖਸ਼ੀਅਤ ਨੂੰ ਵੀ ਬਿਪਰਵਾਦੀ ਰੀਤਾਂ ਦਾ ਧਾਰਨੀ ਸਾਬਤ ਕਰਨ ਲਈ ਕਿਸੇ ਵਿਰੋਧੀ ਅਤੇ ਸਾਕਤਮਤੀ ਵੱਲੋਂ
ਲਿਖੇ ਅਸਲੀਲ਼ ਅਤੇ ਕਾਮੁਕ ਗ੍ਰੰਥ ਨੂੰ ਦਸਮੇਸ਼ ਪਿਤਾ ਦਾ ਨਾਮ ਨਾਲ ਜੋੜਨ ਲਈ ਉਠ ਖੜੇ ਹੋਏ ਹਨ।” :
ਸੰਨ 1699 ਈ. ਦੀ ਵਿਸਾਖੀ ਦਾ ਦਿਨ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ
ਠਾਠਾਂ ਮਾਰਦਾ ਇਕੱਠ, ਕਿ ਅਚਾਨਕ ਕਲਗੀਧਰ ਪਿਤਾ ਜੀ ਹੱਥ ਵਿੱਚ ਲਿਸ਼ਕਦੀ ਹੋਈ ਸ਼ਮਸ਼ੀਰ ਲੈ ਕੇ ਸਟੇਜ
ਤੇ ਆਏ ਅਤੇ ਐਸਾ ਸਵਾਲ ਪੁਛਿਆ ਕਿ ਹਰ ਪਾਸੇ ਚੁੱਪ ਵਰਤ ਗਈ। ਦਸਮੇਸ਼ ਪਿਤਾ ਪੂਰੇ ਜਾਹੋ-ਜਲਾਲ ਨਾਲ
ਕਹਿ ਰਹੇ ਸਨ ਕਿ ਕੋਈ ਸਿੱਖ ਪਿਆਰਾ ਹੈ ਜੋ ਆਪਣਾ ਸੀਸ ਅੱਜ ਮੈਨੂੰ ਭੇਂਟ ਕਰ ਸਕੇ? ਇਹ ਕਿਸ ਤਰ੍ਹਾਂ
ਦੀ ਮੰਗ? ਹਰ ਪਾਸੇ ਹੈਰਾਨੀ, ਉਤਸੁਕਤਾ ਛਾ ਗਈ ਬਈ ਇਹ ਕੀ? ਕਿ ਅਚਾਨਕ ਸੰਗਤ ਵਿੱਚੋਂ (ਸਿਰੁ
ਧਰਿ ਤਲੀ ਗਲੀ ਮੇਰੀ ਆਉ ਅਤੇ ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ
ਪਾਈਐ ਦੇ ਮਹਾਂਵਾਕ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੱਕ ਸਿੱਖ ਦੀ ਆਵਾਜ਼ ਆਈ “ਗੁਰੂ ਪਿਤਾ ਜੀ
ਦੇਰੀ ਲਈ ਮੁਆਫੀ, ਮੇਰਾ ਸੀਸ ਪ੍ਰਵਾਨ ਕਰੋ।
ਇਸ ਤਰ੍ਹਾਂ ਪੰਜ ਵਾਰ ਮੰਗ ਕਰਨ ਤੇ ਪੰਜ ਸਿੱਖ ਤਿਆਰ ਹੋਏ, ਜ੍ਹਿਨਾਂ ਨੂੰ
ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੁਰੂ ਜੀ ਨੇ ਖਾਲਸੇ ਦਾ ਖ਼ਿਤਾਬ ਦਿੱਤਾ। ਇੱਕ ਐਸੇ ਮਨੁੱਖ ਦੀ ਸਿਰਜਨਾ
ਕੀਤੀ ਜਿਸਦੀ ਤਿਆਰੀ ਗੁਰੂ ਨਾਨਕ ਪਾਤਸ਼ਾਹ ਵੱਲੋਂ ਸ਼ੁਰੂ ਕੀਤੀ ਗਈ ਸੀ, ਜੋ ਇੱਕ ਸੰਪੂਰਨ ਮਨੁੱਖ ਸੀ।
ਜਿਸਨੂੰ ਗੁਰੂ ਜੀ ਨੇ ਖਾਲਸਾ ਕਿਹਾ। ਫਿਰ ਉਸੇ ਖਾਲਸੇ ਕੋਲੋਂ ਅਮ੍ਰਿਤ ਦੀ ਦਾਤ ਮੰਗਦਿਆ ਕਿਹਾ ਕਿ:
ਖ਼ਾਲਸਾ ਜੀ! ਹੁਣ ਇਹ ਅੰਮ੍ਰਿਤ ਦੀ ਦਾਤ, ਗੋਬਿੰਦ ਰਾਏ ਨੂੰ ਵੀ ਬਖਸ਼ ਕੇ
ਗੋਬਿੰਦ ਸਿੰਘ ਬਣਾਉ!
ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ
ਖ਼ਾਲਸਾ ਮੇਰੋ ਰੂਪ ਹੈ ਖਾਸ।। ਖਾਲਸੇ ਮੈਂਹੋ ਕਰਉਂ ਨਿਵਾਸ।।
ਖਾਲਸਾ ਮੇਰੋ ਪਿੰਡ ਪ੍ਰਾਨ।। ਖਾਲਸਾ ਮੇਰੀ ਜਾਨ ਕੀ ਜਾਨ।। ਅਤੇ
ਇਥੋਂ ਤੱਕ ਕਹਿ ਦਿੱਤਾ ਕਿ ਖ਼ਾਲਸਾ ਮੇਰੋ ਸਤਿਗੁਰ ਪੂਰਾ।। ਐਨਾ ਮਾਨ ਇਸ ਖਾਲਸੇ
ਨੂੰ ਬਖਸ਼ਿਆ ਕਿ ਹੱਦ ਹੀ ਹੋ ਗਈ ਜਦੋਂ “ਇਨਹੀ ਕੀ ਕ੍ਰਿਪਾ ਕੇ ਸਜੈ ਹਮ ਹੈਂ ਨਹੀਂ ਮੋ ਸੋ
ਗਰੀਬ ਕ੍ਰੋਰ ਪਰੇ” ਕਹਿ ਦਿੱਤਾ।
ਫਿਰ ਸਭ ਕੁੱਝ ਕਹਿਣ ਤੱਕ ਹੀ ਸੀਮਿਤ ਨਹੀਂ ਰੱਖਿਆ ਖ਼ਾਲਸੇ ਨੂੰ ਆਪਣੇ
ਪੁੱਤਰਾਂ ਦਾ ਇੱਕ ਜੋੜਾ ਕਿਤੇ, ਇੱਕ ਜੋੜਾ ਕਿਤੇ ਸ਼ਹੀਦ ਕਰਵਾਉਣ ਤੋਂ ਬਾਅਦ ਆਪਣੇ ਪੁੱਤਰਾਂ ਦਾ ਮਾਣ
ਦਿੱਤਾ।
ਖ਼ਾਲਸੇ ਨੂੰ ਹਰ ਤਰ੍ਹਾਂ ਦੇ ਜ਼ਾਤ-ਪਾਤ, ਊਚ-ਨੀਚ, ਫੋਕਟ ਕਰਮਕਾਂਢਾਂ,
ਮੜ੍ਹੀਆਂ, ਮਸਾਣਾ, ਦੇਵੀ ਦੇਵਤਾ, ਵਹਿਮ ਭਰਮ, ਅੰਧ-ਵਿਸ਼ਵਾਸ, ਅਨੇਕਤਾ ਦੀ ਪੂਜਾ ਤੋਂ ਨਿਰਲੇਪ
ਨਿਡਰ, ਸੂਰਬੀਰ, ਯੋਧਾ, ਭਗਤ ਦੇ ਰੂਪ ਵਿੱਚ ਪੇਸ਼ ਕੀਤਾ। ਜਿਸਨੇ ਬਿਖੜੇ ਸਮੇਂ ਵਿੱਚ ਆਪਣੀ
ਸੂਰਬੀਰਤਾ ਇੱਕ ਪ੍ਰਮਾਤਮਤਾ ਵਿੱਚ ਵਿਸ਼ਵਾਸ, ਸਿੱਖੀ ਸਪਿਰਿਟ ਨੂੰ ਕਾਇਮ ਰੱਖਦਿਆਂ, ਗੁਰੂ ਸਾਹਿਬਾਨ
ਦੇ ਅਮਲੀ ਜੀਵਨ ਅਤੇ ਉਪਦੇਸ਼ਾਂ ਨੂੰ ਆਪਣਾ ਆਧਾਰ ਬਣਾ ਕੇ ਬੇਅੰਤ ਤਸ਼ੱਦਦ ਅਤੇ ਅਥਾਹ ਕੁਰਬਾਨੀਆਂ ਦੇ
ਕੇ ਆਪਣਾ ਅਕਸ ਬਚਾ ਕੇ ਰੱਖਿਆ ਅਤੇ ਗੁਰੂ ਪਿਤਾ ਵੱਲੋਂ ਕੀਤੀ ਗਈ ਤਾੜਨਾ ਕਿ:
ਜਬ ਇਹ ਗਹੈ ਬਿਪ੍ਰਨ ਕੀ ਰੀਤ।। ਮੈਂ ਨ ਕਰਉਂ ਇਨਕੀ ਪ੍ਰਤੀਤ।।
ਨੂੰ ਹਮੇਸ਼ਾਂ ਯਾਦ ਰੱਖਿਆ, ਕਿਉਂਕਿ ਗੁਰੂ ਪਿਤਾ ਜੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਮੇਰੇ
ਖ਼ਾਲਸੇ ਦਾ ਨਿਆਰਾਪਣ ਕਾਇਮ ਰਹੇਗਾ ਮੈਂ ਇਸਦੀ ਪਰਤੀਤ (ਪਰਵਾਹ) ਕਰਾਂਗਾ, ਪਰ ਜੇਕਰ ਇਹ ਸਿੱਖੀ
ਸਿਧਾਂਤਾਂ, ਗੁਰਮਤਿ ਵੀਚਾਰਧਾਰਾ, ਤੱਤ ਗੁਰਮਤਿ ਨੂੰ ਹੀ ਛਿੱਕੇ `ਤੇ ਟੰਗ ਕੇ ਬਿਪ੍ਰਨ ਦੀਆਂ ਰੀਤਾਂ
ਵਿੱਚ ਮਸ਼ਰੂਫ ਹੋ ਗਿਆ ਤਾਂ ਮੈਂ ਵੀ ਇਸਦੀ ਪੁੱਛ-ਪੜਤਾਲ ਨਹੀਂ ਕਰਾਂਗਾ।
ਅੱਜ ਆਪਣੇ ਮਨਾਂ ਅੰਦਰ ਝਾਤ ਮਾਰ ਕੇ ਵੇਖੀਏ ਕਿ ਅੱਜ ਵੀ ਸਾਡਾ ਗੁਰੂ ਸਾਡੇ
ਨਾਲ ਹੈ ਜਾਂ ਅਸੀਂ ਬੇ-ਮੁੱਖ ਹੋ ਚੁੱਕੇ ਹਾਂ। ਕਿਉਂਕਿ ਅੱਜ ਸਿੱਖਾਂ ਦੀ ਬਹੁੱਤ ਵੱਡੀ ਗਿਣਤੀ
ਬਿਪਰਨ ਦੀਆਂ ਰੀਤਾਂ ਦੀ ਧਾਰਨੀ ਹੋ ਚੁੱਕੀ ਹੈ। ਅੱਜ ਸਿੱਖ ਬੁੱਤ ਪੂਜਾ, ਮੜੀਆ ਮਸਾਣਾ, ਵਰਤਾਂ,
ਕਬਰਾਂ, ਟੱਲ ਖਵਕਾਉਂਦੇ, ਸਾਹਾ ਕਢਵਾਉਂਦੇ, ਜ਼ਾਤ-ਪਾਤ, ਵਹਿਮ ਭਰਮ, ਅੰਧ-ਵਿਸ਼ਵਾਸ, ਕਰਮਕਾਂਢਾਂ ਆਦਿ
ਵਿੱਚ ਇਤਨੀ ਬੁਰੀ ਤਰ੍ਹਾਂ ਗਲਤਾਨ ਹੋ ਚੁੱਕੇ ਹਨ ਕਿ ਮੈਂ ਨਿੱਜੀ ਤੌਰ ਤੇ ਅਜਿਹੇ ਗੁਰਦੁਆਰਿਆ ਨੂੰ
ਜਾਣਦਾ ਹਾਂ ਜਿੱਥੇ ਅੱਜ ਵੀ ਸ਼ਿਵਲਿੰਗ, ਮੂਰਤੀਆਂ, ਸਮਾਧਾਂ ਆਦਿ ਦਾ ਪ੍ਰਵੇਸ਼ ਕਰਵਾ ਕੇ ਉਹਨਾਂ ਦੀ
ਪੂਜਾ ਸ਼ੁਰੂ ਕਰਵਾ ਦਿੱਤੀ ਹੈ ਅਤੇ ਚਿੱਟੇ ਚੋਲੇ, ਕ੍ਰਿਪਾਨਾ ਪਾ ਕੇ, ਗੁਰਦੂਆਰੇ ਦੇ ਪ੍ਰਧਾਨ ਦੀ
ਕੁਰਸੀ ਤੇ ਬੈਠੇ ਆਪਣੇ ਸਿੱਖ ਹੋਣ ਦਾ ਦਾਅਵਾ ਕਰ ਰਹੇ ਹਾਂ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਢੱਠੇ ਖੂਹ
ਵਿੱਚ ਸੁੱਟ ਦਿੱਤਾ ਹੈ।
ਅੱਜ ਗੁਰਦੁਆਰੇ ਜਾਤਾਂ ਪਾਤਾਂ ਤੇ ਅਧਾਰਿਤ ਬਣ ਚੁੱਕੇ ਹਨ, ਵੋਟਾਂ ਧਾਰਮਿਕ
ਹੋਣ ਜਾਂ ਰਾਜਨੀਤਿਕ ਜਾਂ ਗੁਰਦੂਆਰਾ ਕਮੇਟੀ ਦੀਆਂ ਹੋਣ ਸ਼ਰਾਬਾਂ ਦੀਆਂ ਪੇਟੀਆਂ ਸ਼ਰੇਆਮ ਵੰਡੀਆਂ
ਜਾਂਦੀਆਂ ਹਨ। ਅੱਜ ਦਾ ਨੌਜਵਾਨ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਤੇ ਵੱਡੇ ਵੱਡੇ ਖਾਲਸਾ ਮਾਰਚ,
ਲੰਗਰਾਂ, ਨਗਰ ਕੀਰਤਨਾਂ, ਕੀਰਤਨ ਦਰਬਾਰਾਂ ਵਿੱਚ ਹੀ ਗੁਰੁ ਨੂੰ ਖੁਸ਼ ਹੋਇਆ ਸਮਝ ਰਿਹਾ ਹੈ ਜਦਕਿ ਆਪ
ਸਿਰੋਂ ਮੋਨਾ, ਪਤਿਤ, ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ। ਓਏ ਨੌਜਵਾਨੋ! ਸਿਰਫ ਸਿਰ ਤੇ ਖੰਡੇ
ਵਾਲੇ ਪਟਕੇ, ਗਲੇ ਵਿੱਚ ਖੰਡੇ ਵਾਲੀਆਂ ਮੋਟੀਆਂ ਚੈਨੀਆਂ, ਸਕੂਟਰਾ- ਮੋਟਰਸਾਇਕਲਾਂ ਤੇ “ਸਿੰਘ ਇਜ਼
ਕਿੰਗ” ਲਿਖਵਾ ਕੇ ਹੀ ਨਹੀਂ ਕੋਈ ਗੁਰੁ ਵਾਲਾ ਬਣ ਜਾਂਦਾ। ਗੁਰੁ ਵਾਲਾ ਬਣਨ ਲਈ ਸਾਬਤ ਸੂਰਤਤਾ,
ਗੁਰੁ ਨਾਲ ਪਿਆਰ, ਗੁਰੁ ਨੂੰ ਅੰਗ-ਸੰਗ ਸਮਝਨ ਵਾਲਾ ਭਰੋਸਾ ਸਿਦਕ ਅਤੇ ਅੰਦਰੂਨੀ ਰਹਿਤ ਵੀ ਬਹੁੱਤ
ਜ਼ਰੂਰੀ ਹੈ। ਪਰ ਅੱਜ ਭਾਣਾ ਕੀ ਵਰਤ ਰਿਹਾ ਹੈ ਤਕ ਕੇ ਰੋਣਾ ਆ ਰਿਹਾ ਹੈ। ਤਾਂਹੀਉ ਕਿਸੇ ਕਵੀ ਨੇ
ਲਿਖਿਆ ਹੈ:-
ਦੁਸ਼ਮਨਾਂ ਤੇ ਕੀ ਗਿਲਾ ਈ? ਪਾਤਸ਼ਾਹਾਂ ਦੇ ਪਾਤਸ਼ਾਹ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ।
ਅੱਜ ਦੀ ਧਾਰਮਿਕ ਅਖੌਤੀ ਲੀਡਰਸ਼ਿਪ ਵੀ ਰਾਜਨੀਤੀ ਦੀ ਡੂੰਘੀ ਖੱਡ ਵਿੱਚ ਡਿੱਗ
ਕੇ ਕੌਮ ਦੀਆਂ ਜੜਾਂ ਨੂੰ ਤੇਲ ਦੇ ਰਹੀ ਹੈ। ਦਸਮੇਸ਼ ਪਿਤਾ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਇਸ
ਕਦਰ ਮਿਟੀ ਵਿੱਚ ਰੋਲ ਰਹੀ ਹੈ ਕਿ ਇੱਕ ਸੱਚਾ ਸਿੱਖ ਦਾ ਇਹ ਸਭ ਕੁੱਝ ਵੇਖ, ਸੁਣ, ਪੜ੍ਹ ਕੇ ਕਲੇਜਾ
ਮੂੰਹ ਵਿੱਚ ਆ ਜਾਂਦਾ ਹੈ ਕਿ ਅੱਜ ਹਾਲਾਤ ਏਨੇ ਬੱਤਰ ਹੋ ਚੁੱਕੇ ਹਨ ਕਿ ਕੁੱਝ ਨਕਲੀ ਸਿੱਖ ਆਪ ਤਾਂ
ਬਿਪਰਵਾਦੀ ਰੀਤਾ ਦੇ ਧਾਰਨੀ ਹੋਏ ਹੀ ਹਨ `ਤੇ ਹੁਣ “ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ-ਪਵਿੱਤਰ
ਸ਼ਖਸ਼ੀਅਤ ਨੂੰ ਵੀ ਬਿਪਰਵਾਦੀ ਰੀਤਾਂ ਦਾ ਧਾਰਨੀ ਸਾਬਤ ਕਰਨ ਲਈ ਕਿਸੇ ਵਿਰੋਧੀ ਅਤੇ ਸਾਕਤਮਤੀ ਵੱਲੋਂ
ਲਿਖੇ ਅਸਲੀਲ਼ ਅਤੇ ਕਾਮੁਕ ਗ੍ਰੰਥ ਨੂੰ ਦਸ਼ਮ ਪਿਤਾ ਦਾ ਨਾਮ ਨਾਲ ਜੋੜਨ ਲਈ ਉਠ ਖੜੇ ਹੋਏ ਹਨ।” :
ਤਾਹੀਓਂ ਅੱਜ ਸਿੱਖ ਦੀ ਸੋਚ ਦਾ ਦੀਵਾਲਾ ਨਿਕਲ ਚੁੱਕਾ ਹੈ ਕਿਉਂਕਿ ਗੁਰੂ ਦੀ ਪ੍ਰਤੀਤ ਨਹੀਂ ਰਹੀ।
ਅੱਜ ਸਾਨੂੰ ਜਾਗਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਵੀ
ਮੁਆਫ ਨਹੀਂ ਕਰੇਗਾ। ਮੁੜ ਆਉ ਵਾਪਿਸ ਅਜੋਕੀ ਤੜਕ ਭੜਕ ਵਾਲੀ ਮਾਇਆ ਨਾਲ ਗਲਤਾਨ ਦੁਨੀਆਂ ਵਿੱਚੋਂ
ਅਜੇ ਸਮਾਂ ਜੇ, ਜੇਕਰ ਸਮਾਂ ਲੰਘ ਗਿਆ ਤਾਂ ਫਿਰ ਪਾਤਸ਼ਾਹ ਨੇ ਵੀ ਸਪੱਸ਼ਟ ਕਰ ਦਿਤਾ ਜੇ
ਮੈਂ ਨ ਕਰਉਂ ਇਨਕੀ ਪ੍ਰਤੀਤ ਅਤੇ ਨਾਲ ਗੁਰਬਾਣੀ ਵੀ ਕਹਿ ਰਹੀ ਜੇ:-