ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 30)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਸੰਤ ਬਾਬਾ ਪਿਤਾ ਸ਼ਹੀਦ ਢਾਬਸਰੀਆ
ਇਸ ਬਾਰੇ ਪਹਿਲੀਆਂ ਕਿਤਾਬਾਂ ਵਿੱਚ ਬਹੁਤ ਕੁੱਝ ਲਿਖ ਆਇਆ ਹਾਂ। ਕਿਵੇਂ
ਇਹਨਾਂ ਨੇ ਦਲ ਬਣਾਏ ਹੋਏ ਹਨ। ਕਿਵੇਂ ਇਹ ਭੰਗ ਪੋਸਤ ਖੁਵਾ ਕੇ ਲੋਕਾਂ ਨੂੰ ਨਸ਼ਈ ਕਰ ਰਹੇ ਹਨ। ਇਸਦੇ
ਸ਼ਰਧਾਲੂਆਂ ਤੋਂ ਪਤਾ ਲੱਗਾ ਹੈ ਕਿ ਜੋ ਇਸਦੀ ਆਪਣੀ ਕਿਤਾਬ ‘ਗੁਰੂ ਗਰੀਬ ਨਿਵਾਜ’ ਇਸਦੇ ਡੇਰੇ ਵਿਕਦੀ
ਸੀ ਉਹ ਖਤਮ ਕਰ ਦਿਤੀ ਹੈ ਉਸ ਕਿਤਾਬ ਵਿੱਚ ਇਸ ਢਾਬਸਰੀਏ ਬਾਬੇ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ
ਅਵਤਾਰ ਅਤੇ ਹੋਰ ਕਈ ਕੁੱਝ ਲਿਖਿਆ ਹੋਇਆ ਸੀ। ਇਥੇ ਇੱਕ ਘਟਨਾ ਦਾ ਜ਼ਿਕਰ ਕਰਾਂਗਾ ਕਿਤੇ ਇਸ ਸਾਧ ਨੇ
ਕਿਹਾ ਸੀ ਕਿ ਮੈਂ ਗੁਪਤ ਹਾਂ। ਮੈਂ ਸਿੱਖ ਕੌਮ ਵਾਸਤੇ ਬੜਾ ਕੁੱਝ ਕਰਨਾ ਚਾਹੁੰਦਾ ਹਾਂ ਮੈਂ ਤਾਂ
ਚੰਗੇ ਕੁਰਬਾਨੀ ਵਾਲੇ ਬੰਦਿਆਂ ਦੀ ਭਾਲ ਵਿੱਚ ਹਾਂ। ਅਸੀਂ ਪਿੰਡੋਂ ਜੀਪ ਲੈ ਕੇ ੫-੬ ਸਿੰਘ ਇਸਦੇ
ਡੇਰੇ ਗਏ ਜਾ ਕੇ ਇਹਨੂੰ ਕਿਹਾ ਕਿ ਨੂਰਮਹਿਲੀਏ ਅਤੇ ਹੋਰ ਦੇਹਧਾਰੀ ਗੁਰੂ ਜੋ ਗੁਰਮਤਿ ਸਿਧਾਂਤ ਨੂੰ
ਭੰਨ ਰਹੇ ਹਨ ਸਿੱਖਾਂ ਨੂੰ ਖੇਰੂੰ-ਖੇਰੂੰ ਕਰ ਰਹੇ ਹਨ ਉਸ ਸੰਬੰਧ ਵਿੱਚ ਇੱਕ ਸਿੰਘ ਨੇ ਕੁਰਬਾਨੀ ਕਰ
ਦਿੱਤੀ ਹੈ ਉਹ ਇਸ ਵਕਤ ਜੇਲ੍ਹ ਵਿੱਚ ਹੈ ਉਹਦੀ ਮੁਲਾਕਾਤ ਹੀ ਕਰੋ ਜਾਂ ਉਹਦੇ ਬਚਿਆਂ ਨੂੰ ਫੋਕਾ
ਪਿਆਰ ਹੀ ਦੇ ਆਉ। ਇਹ ਢਾਬਸਰੀਆ ਸਾਧ ਅੱਗੋਂ ਕਹਿੰਦਾ “ਮੈਂ ਕੀ ਕਰਾਂ ਜੇ ਉਹਨੇ ਕੁਰਬਾਨੀ ਕੀਤੀ ਹੈ
ਤਾਂ ਮੈਂ ਕੀ ਕਰਾਂ ਮੈਂ ਤਾਂ ਆਪ ਅੰਦਰ ਵੜਿਆ ਬੈਠਾ ਹਾਂ ਇਸਤਰ੍ਹਾਂ ਤਾਂ ਹੋਰ ਕੋਈ ਫੇਰ ਆ ਜਾਵੇਗਾ
ਕਿ ਫਲਾਨਾ ਸਿੰਘ ਕੁਰਬਾਨੀ ਕਰਕੇ ਜੇਲ੍ਹ `ਚ ਹੈ, ਉਹਦੀ ਮੁਲਾਕਾਤ ਕਰ।” ਸੋ ਇਹ ਸਾਧ ਜੋ ਬੜੀਆਂ
ਬੜੀਆਂ ਡੀਗਾਂ ਮਾਰਦਾ ਸੀ ਕੱਖ ਵੀ ਨਾ ਕਰ ਸਕਿਆ। ਇਹਨਾਂ ਸਾਧਾਂ ਦਾ ਸਿੱਖ ਕੌਮ ਵਿੱਚ ਪੈਦਾ ਹੋ
ਜਾਣਾ ਹੀ ਬਹੁਤ ਵੱਡੀ ਬਦਕਿਸਮਤੀ ਹੈ। ਗੱਲਾਂ ਕਰਦੇ ਇਹ ਅਸਮਾਨ ਨੂੰ ਟਾਕੀਆਂ ਲਾਉਂਦੇ ਹਨ ਪਰ ਪੱਲੇ
ਇਹਨਾਂ ਦੇ ਕੱਖ ਵੀ ਨਹੀਂ ਹੈ।
ਜਦੋਂ ਪਿੰਡ ਸਭਰਾ ਦੇ ਗ੍ਰੰਥੀ ਸਿੰਘਾਂ ਨੇ ਸਿੱਖ ਰਹਿਤ ਮਰਯਾਦਾ ਤੇ ਸਖ਼ਤੀ
ਨਾਲ ਪਹਿਰਾ ਦਿੱਤਾ।
ਸਿੱਖ ਰਹਿਤ ਮਰਯਾਦਾ ਬਾਰੇ ਪੜ੍ਹੋ ਪੁਸਤਕ ਦੇ ਦੂਜੇ ਭਾਗ ਵਿੱਚ ਇਥੇ ਤਾਂ
ਇੱਕ ਘਟਨਾ ਦਾ ਜ਼ਿਕਰ ਕਰਾਂਗਾ। ਸਿੱਖ ਰਹਿਤ ਮਰਯਾਦਾ ਬਾਰੇ ਪਿੰਡ ਦੇ ਗ੍ਰੰਥੀਆਂ ਨਾਲ ਮੀਟਿੰਗਾਂ ਵੀ
ਕੀਤੀਆਂ। ਗੁਰਦੁਆਰਾ ਕਿਲ੍ਹਾ ਸਾਹਿਬ ਤੇ ਸ਼ਹੀਦ ਸ਼ਾਮ ਸਿੰਘ ਅਟਾਰੀ ਦਾ ਸਾਲਾਨਾ ਜੋੜ ਮੇਲਾ ਆ ਗਿਆ ੪
ਕੁ ਦਿਨ ਪਹਿਲਾਂ ਸਿੰਘਾ ਨੇ ਦਸਿਆ ਕਿ ਪਿੰਡ ਸਭਰਾ ਵਿੱਚ ਜੋ ਬਾਹਮਣੀ ਮਰਯਾਦਾ ਦੇ ਧਾਰਨੀ ਸੰਤਾਂ ਦੇ
ਸ਼ਰਧਾਲੂ ਹਨ ਉਹ ਕਹਿੰਦੇ ਹਨ ਕਿ ਇਹ ਗੁਰਦੁਆਰਾ ਪਿੰਡ ਦਾ ਸਾਂਝਾ ਹੈ ਅਖੰਡਪਾਠ ਵਾਲੇ ਦਿਨ ਅਸੀਂ
ਜੋਤਾਂ, ਘੜੇ, ਮੌਲੀ, ਨਾਰੀਅਲ ਲੈ ਕੇ ਆਵਾਂਗੇ ਅਤੇ ਅਖੰਡਪਾਠ ਨਾਲ ਰੱਖਾਂਗੇ। ਮੈਂ ਕਿਹਾ ਕੋਈ ਗੱਲ
ਨਹੀਂ ਆਉਣ ਦਿਉ ਇਹਨਾਂ ਨੂੰ। ਜਿਸ ਦਿਨ ਅਖੰਡ ਪਾਠ ਅਰੰਭ ਕਰਨਾ ਸੀ ਅਸੀਂ ਰਾਤੋ ਰਾਤ ਸਾਰੇ ਪ੍ਰਬੰਧ
ਕਰ ਲਏ। ਅਸੀਂ ਸਿੱਖ ਰਹਿਤ ਮਰਯਾਦਾ ਦੇ ਮੁਤਾਬਕ ਅਖੰਡ ਪਾਠ ਅਰੰਭ ਕਰ ਦਿੱਤਾ ਉਧਰ ਦੂਸਰੇ ਗੁਰਦੁਆਰੇ
ਸਪੀਕਰ ਵਿੱਚ ਅਨਾਊਂਸਮੈਂਟਾਂ ਹੋ ਰਹੀਆਂ ਸਨ ਕਿ ਆਉ ਇਥੇ ਇਕੱਠੇ ਹੋਈਏ ਅਤੇ ਉਹਨਾਂ ਨੂੰ ਰੋਕਣ
ਵਾਸਤੇ ਚੱਲੀਏ। ਸਾਰਾ ਦਿਨ ਉਡੀਕਦੇ ਰਹੇ, ਕੋਈ ਵੀ ਨਾ ਆਇਆ। ਇਹ ਗੁਰਦੁਆਰਾ ਅੱਜ ਤੱਕ ਵੀ ਸਿੱਖ
ਰਹਿਤ ਮਰਯਾਦਾ ਮਤਾਬਕ ਚੱਲ ਰਿਹਾ ਹੈ। ਇਸੇ ਗੁਰਦੁਆਰੇ ਵਿੱਚ ੧੭ ਸਾਲ ਤੋਂ ਗੁਰਬਾਣੀ ਸੰਥਿਆ ਕਰਵਾਈ
ਜਾ ਰਹੀ ਹੈ। ਗੁਰਬਾਣੀ ਗੁਰਮਤਿ ਸਿਧਾਂਤ ਦੇ ਮੁਤਾਬਕ ਕਥਾ ਵੀ ਇਸ ਗੁਰਦੁਆਰੇ ਹੋ ਰਹੀ ਹੈ।
ੴ ਸਤਿਗੁਰ ਪ੍ਰਸਾਦਿ॥
ਗੁਰ ਪ੍ਰਸਾਦਿ ਭਰਮ ਕਾ ਨਾਸ॥
ਸਤਿਕਾਰਯੋਗ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਮਰਿਯਾਦਾ ਸਬੰਧੀ
੨੩-੧੨-੨੦੦੦ ਨੂੰ ਪਿੰਡ ਸਭਰਾ ਵਿਖੇ ਹੋਈ ਇਕੱਤਰਤਾ ਵਿਖੇ ਗੁਰੂ ਸਾਹਿਬ ਦਾ ਇਲਾਹੀ ਹੁਕਮ।
ਗੁਰਦੁਆਰਾ ਬਾਬਾ ਵੀਰ ਸਿੰਘ ਜੀ ਪਿੰਡ ਸਭਰਾ ਵਿਖੇ ਮਰਯਾਦਾ ਵਿਰੋਧੀਆਂ ਨੇ
ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠ ਕੇ ਜੋ ਹੁਕਮ ਲਿਆ ਉਸ ਅਨੁਸਾਰ ਗੁਰੂ ਜੀ ਨੇ ਧੂਪ,
ਦੀਪ, ਆਰਤੀ ਦਾ ਖੰਡਨ ਕਰਦਿਆਂ ਹੋਇਆ ਜੋ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਹੈ ਇਸ ਹੁਕਮ ਅਨੁਸਾਰ ਹੀ
ਸਭ ਨੂੰ ਚੱਲਣਾ ਚਾਹੀਦਾ ਹੈ। ਅਖੰਡ ਪਾਠ, ਸਹਿਜ ਪਾਠ ਵੀ ਇਸ ਹੁਕਮ ਅਨੁਸਾਰ ਹੀ ਕਰਨੇ ਚਾਹੀਦੇ ਹਨ।
(ਮੁਖਵਾਕ) ਧਨਾਸਰੀ ਸ੍ਰੀ ਸੈਣ॥
ਧੂਪ ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਓ ਕਮਲਾਪਤੀ॥
ਮੰਗਲਾ ਹਰਿ ਮੰਗਲਾ॥ ਨਿਤ ਮੰਗਲ ਰਾਜਾ ਰਾਮ ਰਾਇ ਕੋ॥॥ ਰਹਾਉ॥
ਉਤਮ ਦੀਅਰਾ ਨਿਰਮਲ ਬਾਤੀ॥ ਤੁਹੀਂ ਨਿਰੰਜਨ ਕਮਲਾਪਾਤੀ॥
ਰਾਮਾ ਭਗਤਿ ਰਾਮਾਨੰਦ ਜਾਨੈ॥ ਪੂਰਨ ਪਰਮਾਨੰਦੁ ਬਖਾਨੈ॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ॥ ਸੈਨ ਭਜੇ ਪਰਮਾਨੰਦ॥
ਇਹ ਪਾਵਨ ਧਨਾਸਰੀ ਰਾਗ ਅੰਦਰ ਭਗਤੁ ਸ੍ਰੀ ਸੈਣ ਜੀ ਦਾ ਉਚਾਰਨ ਕੀਤਾ ਹੋਇਆ
ਹੈ ਅੰਗ ਨੰ: ੬੯੫ ਤੇ ਦਰਜ ਹੈ। ਭਗਤ ਜੀ ਕਹਿੰਦੇ ਹਨ ਕਿ ਜੋ ਲੋਕ ਪ੍ਰਭੂ ਨੂੰ ਖੁਸ਼ ਕਰਨ ਵਾਸਤੇ
ਧੂਪ, ਦੀਵੇ, ਘਿਉ ਆਰਤੀ ਵਾਸਤੇ ਫੁੱਲ ਆਦਿ ਰੱਖੀ ਫਿਰਦੇ ਹਨ। ਇਹ ਸਭ ਕੁੱਝ ਵਿਅਰਥ ਹੈ। ਭਗਤ ਜੀ
ਸ਼ਬਦ ਰਾਹੀਂ ਦਸਦੇ ਹਨ ਕਿ ਪ੍ਰਭੂ ਦੇ ਨਾਮ ਦਾ ਹੀ ਧੂਪ, ਨਾਮ ਦਾ ਹੀ ਦੀਪ (ਦੀਵਾ) ਨਾਮ ਦੀ ਹੀ ਵੱਟੀ
ਨਾਮ ਦਾ ਹੀ ਘਿਉ ਚਾਹੀਦਾ ਹੈ ਹੋਰ ਕਿਸੇ ਧੂਪ ਦੀਪ, ਵੱਟੀ ਘਿਉ ਦੀ ਲੋੜ ਨਹੀਂ ਹੈ। ਰਹਾਉ ਵਾਲੇ ਬਚਨ
ਵਿੱਚ ਕੇਂਦਰੀ ਭਾਵ ਹੈ, ਹੇ ਪ੍ਰਭੂ ਤੇਰੇ ਨਾਮ ਨਾਲ ਹੀ ਮੇਰੇ ਅੰਦਰ ਅਨੰਦ ਮੰਗਲ ਹੋ ਰਿਹਾ ਹੈ। ਹੇ
ਰਾਜਨ, ਹੇ ਰਾਮ! ਤੇਰੀ ਬਖਸ਼ਿਸ਼ ਨਾਲ ਹੀ ਤੇਰੇ ਨਾਮ ਰਾਹੀਂ ਨਿੱਤ ਅਨੰਦ ਮੰਗਲ ਹੈ। ਤੇਰਾ ਨਾਮ ਹੀ
ਮੇਰੇ ਵਾਸਤੇ ਉਤਮ ਦੀਵਾ ਹੈ। ਤੇਰਾ ਨਾਮ ਹੀ ਨਿਰਮਲ ਵੱਟੀ ਹੈ। ਹੋਰ ਰੂੰਅ ਘਿਉ ਦੀ ਵੱਟੀ ਮੈਲ ਤੋਂ
ਰਹਿਤ ਨਹੀਂ ਹੋ ਸਕਦੀ ਤੇਰਾ ਨਾਮ ਹੀ ਨਿਰਮਲ ਹੈ ਤੂੰ ਹੀ ਨਿਰਮਲ ਬੱਤੀ ਹੈ। ਤੇਰੀ ਨਾਮ ਭਗਤੀ ਰਾਹੀਂ
ਹੀ ਤੈਨੂੰ ਜਾਣਿਆ ਜਾ ਸਕਦਾ ਹੈ। ਹੇ ਸੋਹਣੇ ਪ੍ਰਭੂ ਮੈਨੂੰ ਡਰਾਂ ਦੇ ਸਮੁੰਦਰ ਤੋਂ ਪਾਰ ਕਰ। ਸੈਣ
ਜੀ ਕਹਿੰਦੇ ਹਨ ਮੈਂ ਤਾਂ ਹੋਰ ਸਭ ਕੁੱਝ ਛੱਡ ਕੇ ਪਰਮਾਨੰਦ ਪ੍ਰਮਾਤਮਾ ਨੂੰ ਹੀ ਸਿਮਰਦਾ ਰਹਾਂਗਾ।
ਸ਼ਬਦ ਦੀ ਵਿਆਖਿਆ—ਇਸ ਸ਼ਬਦ ਦੇ ਬਿਲਕੁਲ ਨੇੜੇ ਹੀ ਇੱਕ ਸ਼ਬਦ ਭਗਤ ਰਵਿਦਾਸ ਜੀ
ਦਾ ਜੋ ਗੁਰੂ ਜੀ ਦੇ ਅੰਗ ਨੰ: ੬੯੪ ਤੇ ਦਰਜ ਹੈ ਸੋਚ ਵਿਚਾਰ ਸਮਝਣ ਵਾਸਤੇ ਜਿਆਦਾ ਸਹਾਈ ਹੋਵੇਗਾ ਜੋ
ਇਸਤਰ੍ਹਾਂ ਦਰਜ ਹੈ “ਨਾਮੁ ਤੇਰੋ ਆਰਤੀ ਮਜਨੁ ਮੁਰਾਰੇ। ਹਰਿ ਕੇ ਨਾਮੁ ਬਿਨੁ ਝੂਠੇ ਸਗਲ ਪਸਾਰੇ॥
ਰਹਾਉ॥”
ਇਸ ਰਹਾਉ ਵਾਲੇ ਬਚਨ ਵਿੱਚ ਹੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਭਗਤ ਜੀ
ਕਹਿੰਦੇ ਹਨ, ਹੇ ਮੇਰੇ ਮਾਲਕ ਪ੍ਰਭੂ! ਕਈ ਨਾਸਮਝ ਮਨੁੱਖ ਦੀਵੇ ਬਾਲ ਕੇ ਤੇਰੀ ਆਰਤੀ ਕਰਦੇ ਹਨ। ਧੰਨ
ਗੁਰੂ ਨਾਨਕ ਦੇਵ ਜੀ ਮਹਾਰਾਜ ਜਗਨ ਨਾਥ ਪੁਰੀ ਵਿਖੇ ਗਏ। ਕੀ ਵੇਖਿਆ ਕਿ ਪੰਡਤ ਦੀਵੇ ਜਗਾ ਕੇ ਮੰਦਰ
ਵਿੱਚ ਆਰਤੀ ਕਰ ਰਹੇ ਹਨ ਤਾਂ ਗੁਰੂ ਜੀ ਨੇ ਮਨਾਂ ਕਰ ਦਿਤਾ ਤੇ “ਗਗਨ ਮੈ ਥਾਲ” ਗੁਰਸ਼ਬਦ ਉਚਾਰ ਕੇ
ਝੂਠੀਆਂ ਆਰਤੀਆਂ ਕਰਨ ਵਾਲਿਆਂ ਦੀਆਂ ਅੱਖਾਂ ਖੋਲ ਦਿਤੀਆਂ। ਗੁਰੂ ਜੀ ਨੇ ਸਮਝਾਇਆ ਕਿ ਇਹਨਾਂ
ਦੀਵਿਆਂ, ਜੋਤਾਂ ਦੀ ਘਿਉ ਵੱਟੀ ਦੀਆਂ ਜੋਤਾਂ ਦੀ ਬਿਲਕੁਲ ਲੋੜ ਨਹੀਂ ਹੈ। ਅਕਾਸ਼, ਚੰਦ, ਸੂਰਜ,
ਤਾਰੇ, ਹਵਾ, ਬਨਾਸਪਤੀ ਚੰਦਨ ਦੇ ਬੂਟਿਆਂ ਦੀ ਸੁਗੰਧੀ ਧੂਪ ਬਣਕੇ ਰਾਤ ਦਿਨ ਉਸ ਪ੍ਰਭੂ ਦੀ ਆਰਤੀ ਕਰ
ਰਹੇ ਹਨ। ਕਿਸੇ ਮਨੁੱਖ ਨੂੰ ਕਿਸੇ ਗ੍ਰੰਥੀ ਨੂੰ ਧੂਪ ਦੀਪ ਜੋਤ ਜਗਾ ਕੇ ਆਰਤੀ ਕਰਨ ਦੀ ਬਿਲਕੁਲ ਲੋੜ
ਨਹੀਂ ਹੈ। ਜਦੋਂ ਅਖੰਡ ਪਾਠ ਹੋ ਰਹੇ ਹੁੰਦੇ ਹਨ ਤਾਂ ਉਸ ਵੇਲੇ ਗੁਰੂ ਜੀ ਕਹਿੰਦੇ ਹਨ ਕਿ ਇਹਨਾਂ
ਧੂਪਾਂ ਦੀਪਾਂ ਦੀ ਕੋਈ ਲੋੜ ਨਹੀਂ ਹੈ। ਉਸਦੀ ਆਰਤੀ ਤਾਂ ਰਾਤ ਦਿਨ ਆਪਣੇ ਆਪ ਸਦਾ ਹੋ ਰਹੀ ਹੈ। ਹੁਣ
ਭਗਤ ਰਵਿਦਾਸ ਜੀ ਕਹਿ ਰਹੇ ਹਨ
“ਨਾਮੁ ਤੇਰੋ ਆਰਤੀ ਮਜਨੁ ਮੁਰਾਰੇ”,
ਹੇ ਪ੍ਰਭੂ ਹੇ ਗੁਰੂ ਜੀ ਤੇਰਾ ਨਾਮ ਹੀ ਮੇਰੇ
ਵਾਸਤੇ ਆਰਤੀ ਹੈ। ਤੇਰਾ ਨਾਮ ਹੀ ਮੇਰੇ ਵਾਸਤੇ ਤੀਰਥ ਇਸ਼ਨਾਨ ਹੈ। ਪੰਜਵੇਂ ਪਾਤਸ਼ਾਹ ਦਾ ਸ਼ਬਦ,
“ਤੀਰਥ ਨਾਵਣ ਜਾਉ ਤੀਰਥ ਨਾਮ
ਹੈ॥” ਭਾਵ ਤੇਰਾ ਨਾਮ ਹੀ ਮੇਰੇ ਵਾਸਤੇ ਤੀਰਥ
ਇਸ਼ਨਾਨ ਹੈ। ਅੱਗੇ ਕਹਿੰਦੇ ਹਨ ਪ੍ਰਭੂ ਦੇ ਨਾਮ ਤੋਂ ਬਿਨਾ ਜੋ ਵੀ ਪਸਾਰੇ ਹਨ, ਅਡੰਬਰ ਹਨ ਸਾਰੇ ਦੇ
ਸਾਰੇ ਝੂਠੇ ਹਨ। ਤੇਰਾ ਨਾਮ ਹੀ ਆਸਣ ਹੈ, ਤੇਰਾ ਨਾਮ ਹੀ ਚੰਦਨ ਰਗੜਨ ਵਾਲੀ ਸਿੱਲ ਹੈ, ਤੇਰਾ ਨਾਮ
ਹੀ ਕੇਸਰ ਹੈ, ਪਾਣੀ ਹੈ, ਹੋਰ ਕਿਸੇ ਪਾਣੀ ਦੇ (ਕੁੰਭ) ਘੜੇ ਦੀ ਲੋੜ ਨਹੀਂ ਹੈ। ਤੇਰਾ ਨਾਮ ਹੀ
ਚੰਦਨ ਹੈ ਤੇਰਾ ਨਾਮ ਹੀ ਦੀਵਾ ਹੈ। ਹੋਰ ਕਿਸੇ ਦੀਵੇ ਜੋਤ ਦੀ ਲੋੜ ਨਹੀਂ ਹੈ। ਤੇਰਾ ਨਾਮ ਹੀ ਵਟੀ
ਹੈ, ਹੋਰ ਕਿਸੇ ਵੱਟੀ ਦੀ ਲੋੜ ਨਹੀਂ। ਤੇਰਾ ਨਾਮ ਹੀ ਤੇਲ ਹੈ। ਜਗਦੀ ਜੋਤ ਤੇਰਾ ਨਾਮੁ ਗੁਰਬਾਣੀ ਹੀ
ਹੈ, ਜਿਹੜੀ ਜਦੋਂ ਬੰਦੇ ਅੰਦਰ ਚਾਨਣ ਕਰਦੀ ਹੈ ਤਾਂ ਅੰਦਰ ਦੇ ਹਨੇਰੇ (ਅਗਿਆਨ) ਦੂਰ ਹੋ ਜਾਂਦੇ ਹਨ।
ਧਾਗਾ, ਫੁੱਲ ਮਾਲਾ ਦੀ ਲੋੜ ਨਹੀਂ ਹੈ ਕਿਉਂਕਿ ਬਨਸਪਤੀ ਦੇ ਸਾਰੇ ਫੁੱਲ ਜੂਠੇ ਹਨ। ਇਹ ਜੂਠੇ ਫੁੱਲ
ਤੇਰੀ ਪੁਜਾ ਵਾਸਤੇ ਨਹੀਂ ਚੜਾਏ ਜਾ ਸਕਦੇ। ਤੇਰਾ ਹੀ ਬਣਾਇਆ ਹੋਇਆ ਤੇਰੇ ਅੱਗੇ ਕੀ ਰੱਖਾਂ। ਤੇਰੇ
ਨਾਮ ਦਾ ਹੀ ਚਵਰ ਤੇਰੇ ਉਪਰ ਝੁਲਾਵਾਂਗਾ। ੧੮ ਪੁਰਾਣ ਅਤੇ ੬੮ ਤੀਰਥ ਵੀ ਤੇਰੇ ਨਾਮ ਦੀ ਬਰਾਬਰੀ
ਨਹੀਂ ਕਰ ਸਕਦੇ। ਅਖੀਰ ਵਿੱਚ ਬਚਨ ਕਰਦੇ ਹਨ ਤੇਰਾ ਨਾਮ ਬਾਣੀ ਹੀ ਤੇਰੀ ਆਰਤੀ ਹੈ। ਤੇਰੇ ਸਦਾ ਕਾਇਮ
ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਆਉਂਦਾ ਹਾਂ। ਹੋਰ ਕਿਸੇ ਦੀਵੇ, ਜੋਤ ਆਰਤੀ ਦੀ ਬਿਲਕੁੱਲ
ਲੋੜ ਨਹੀਂ ਹੈ। (ਕੇਵਲ ਬਾਣੀ ਦੇ ਸ਼ਬਦ ਪੜੇ ਜਾ ਸਕਦੇ ਹਨ ਕੋਈ ਦੀਵਾ ਨਹੀਂ ਜਗਾਇਆ ਜਾ ਸਕਦਾ) ਆਉ ਜੀ
ਹੁਣ ਭਗਤ ਸੈਣ ਜੀ ਦੇ ਸਬਦ ਨੂੰ ਸਮਝੀਏ ਅਤੇ ਅੱਗੇ ਵਾਸਤੇ ਇਹ ਹੁਕਮ ਮੰਨ ਕੇ ਹੀ ਮਰਿਯਾਦਾ ਵਿੱਚ
ਰਹੀਏ। ਗੁਰੂ ਦਾ ਹੁਕਮ ਹੀ ਮਰਿਯਾਦਾ ਹੈ। ਸੋ ਵਿਚਾਰ ਕਰੀਏ ਇਥੇ ਭਗਤ ਸ੍ਰੀ ਸੈਣ ਜੀ ਫੁਰਮਾਉਂਦੇ ਹਨ
ਧੂਪ, ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਉ ਕਮਲਾਪਤੀ॥ ਹੇ ਮਾਲਕ ਪ੍ਰਭੂ, ਹੇ ਗੁਰੂ ਜੀ ਮੈਂ ਤੇਰੇ
ਤੋਂ ਬਲਹਾਰ ਜਾਵਾਂ. ਭਾਵ ਤੇਰੇ ਤੋਂ ਬਲਹਾਰ ਜਾਣਾ ਹੀ ਤੇਰੀ ਧੂਪ, ਦੀਪ, ਘਿਉ ਆਦਿ ਇਕਠੇ ਕਰਕੇ
ਤੇਰੀ ਆਰਤੀ ਹੈ। ਹੋਰ ਕਿਸੇ ਧੁਪ ਦੀਵੇ, ਘਿਉ, ਵੱਟੀ ਦੀ ਲੋੜ ਬਿਲਕੁਲ ਨਹੀਂ ਹੈ। ਤੈਥੋਂ ਬਲਿਹਾਰ
ਜਾਣਾ ਹੀ ਤੇਰੀ ਆਰਤੀ ਹੈ। “ਮੰਗਲਾ ਹਰਿ ਮੰਗਲਾ॥” ਨਿਤ ਮੰਗਲ ਰਾਜਾ ਰਾਮ ਰਾਇ ਕੋ॥॥ ਰਹਾਉ॥ ਸ਼ਬਦ ਦਾ
ਕੇਂਦਰੀ ਭਾਵ ਇਸ ਬਚਨ ਵਿੱਚ ਹੈ॥ ਰਹਾਉ॥ ਊਤਮ ਦੀਅਰਾ ਨਿਰਮਲ ਬਾਤੀ॥ ਤੂੰਹੀ ਨਿਰੰਜਨ ਕਮਲਾਪਾਤੀ॥ ਹੇ
ਪ੍ਰਭੂ ਹੇ ਗੁਰੂ! ਤੂੰ ਹੀ ਮੇਰੇ ਅੰਦਰਲੇ ਹਨੇਰੇ ਖੂਹ ਵਿੱਚ ਚਾਨਣ ਕਰਨ ਵਾਲਾ ਉਤਮ ਸਰੇਸ਼ਟ ਦੀਵਾ
ਹੈ। ਨਿਰਮਲ ਬੱਤੀ ਵੀ ਤੂੰ ਹੀ ਹੈ। ਜਿਹੜੀ ਬੱਤੀ ਰੂੰਅ ਘਿਉ ਦੀ ਬਣੀ ਹੈ ਉਹ ਮੈਲੀ ਹੈ ਕੀੜੀਆਂ ਵੀ
ਚੰਬੜੀਆਂ ਹਨ। ਉਹ ਨਿਰਮਲ ਵੱਟੀ ਵੀ ਤੂੰ ਹੀ ਹੈ। ਹੋਰ ਕਿਸੇ ਘਿਉ ਵਾਲੇ ਦੀਵੇ ਅਤੇ ਰੂੰਅ ਵਾਲੀ
ਵੱਟੀ ਦਾ ਇਥੇ ਭਗਤ ਜੀ ਨੇ ਕੋਈ ਜਿਕਰ ਨਹੀਂ ਕੀਤਾ ਕਿਉਂਕਿ ਇਸ ਘਿਉ ਵਾਲੇ ਦੀਵੇ ਅਤੇ ਰੂੰਅ ਵਾਲੀ
ਵੱਟੀ ਦੀ ਗੁਰੂ ਜੀ ਦੀ ਹਜੂਰੀ ਵਿੱਚ ਕੋਈ ਲੋੜ ਨਹੀਂ ਹੈ। ਭਗਤ ਜੀ ਕਹਿੰਦੇ ਹਨ ਜੋ ਮਨੁੱਖ ਸਾਰੇ
ਥਾਈ ਰਮੇ ਵਸਦੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸਦੇ ਗੁਣ ਗਾਉਂਦਾ ਹੈ ਉਹ ਪ੍ਰਮਾਤਮਾ ਦੀ ਭਗਤੀ ਦੀ
ਬਰਕਤ ਨਾਲ ਉਸਦੇ ਮਿਲਾਪ ਦਾ ਅਨੰਦ ਮਾਣਦਾ ਹੈ। ਭਗਤ ਸੈਣ ਜੀ ਆਖਦੇ ਹਨ, ਹੇ ਮਨਾ ਉਸ ਪਰਮਾਨੰਦ
ਪਰਮਾਤਮਾ ਦਾ ਨਾਮ ਜਪ ਜੋ ਸੋਹਣੇ ਰੂਪ ਵਾਲਾ ਹੈ ਅਤੇ ਸੰਸਾਰ ਦੇ ਡਰਾਂ ਤੋਂ ਮੁਕਤ ਕਰ ਦਿੰਦਾ ਹੈ।
ਜੋ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ। ਭਗਤ ਜੀ ਆਖਦੇ ਹਨ (ਸੈਣ ਆਖਦਾ ਹੈ) ਮੈਂ ਤਾਂ ਹੋਰ
ਸਭ ਕੁੱਝ ਛੱਡ ਕੇ ਪਰਮਾਨੰਦ (ਪ੍ਰਮਾਤਮਾ) ਨੂੰ ਹੀ ਸਿਮਰਦਾ ਰਹਾਂਗਾ।
ਹੁਣ ਗੁਰੂ ਜੀ ਨੂੰ ਹਾਜਰ ਨਾਜਰ ਜਾਣ ਕੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ
ਭਗਤ ਸੈਣ ਜੀ ਦੇ ਇਸ ਸ਼ਬਦ ਵਿੱਚ ਬਿਲਕੁਲ ਸਪੱਸ਼ਟ ਹੈ ਕਿ “ਗੁਰੂ ਗ੍ਰੰਥ ਸਾਹਿਬ ਜੀ” ਦੇ ਪਾਠ ਸਮੇਂ
ਕੋਈ ਜੋਤ ਨਹੀਂ ਰੱਖਣੀ. ਕੋਈ ਕੁੰਭ ਨਾਰੀਅਲ, ਮੌਲੀ ਆਦਿ ਦੀ ਬਿਲਕੁਲ ਕੋਈ ਲੋੜ ਨਹੀਂ।
ਸੋ ਸਤਿਕਾਰਯੋਗ ਜੀਓ, ਗੁਰਬਾਣੀ ਅਗਾਧ ਬੋਧ ਹੈ ਭਾਵ ਅਰਥ ਨੂੰ ਗੁਰਮਤਿ ਦੇ
ਸਿਧਾਂਤ ਨੂੰ ਮੁੱਖ ਰੱਖ਼ਖਿਆਂ ਤੋਂ ਬਿਨਾਂ ਅਰਥ ਹੋ ਹੀ ਨਹੀਂ ਸਕਦੇ, ਨਾ ਹੀ ਕਰਨੇ ਚਾਹੀਦੇ ਹਨ। ਗੁਰ
ਫੁਰਮਾਨ ਹੈ “ਪੜਿਐ ਨਾਹੀ, ਭੇਦ ਬੁਝਿਆ ਪਾਵਣਾ”॥ ਕੇਵਲ ਪੜੀ ਜਾਣ ਨਾਲ ਕੁੱਝ ਨਹੀਂ ਹੋਣਾ, ਬੁੱਝਣਾ
ਸਮਝਣਾ ਪੈਂਣਾ ਹੈ। ਗੁਰੂ ਸਾਹਿਬ ਮਿਹਰ ਕਰਨ ਤਾਂ ਹੀ ਸਮਝਿਆ ਜਾ ਸਕਦਾ ਹੈ।
ਕੁੰਭ, ਜੋਤ, ਨਾਲੀਏਰ, ਮੌਲੀ ਸਬੰਧੀ ਪਾਏ ਜਾ ਰਹੇ ਭੁਲੇਖਿਆਂ ਦੇ ਉਤਰ:
ਪ੍ਰਸ਼ਨ: ਇਹ ਉਕਤ ਚੀਜਾਂ ਕਿਉਂ ਨਹੀਂ ਰੱਖੀਦੀਆਂ?
ਉਤਰ: ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਤੇ ਦੇ ਸਾਹਮਣੇ ਲ਼ਿਤ (ਭਾਵ
ਜੋਤ, ਨਲੀਏਰ, ਕੁੰਭ, ਮੌਲੀ) ਦੀ ਪੂਜਾ ਨਹੀਂ ਹੋ ਸਕਦੀ। ਜਿਹੜਾ ਧਿਆਨ ਜੋਤ, ਘਿਉ ਪਾਉਣ ਵਿੱਚ
ਲਾਉਣਾ ਹੈ ਉਸ ਧਿਆਨ ਨਾਲ ਜਨਮਾਂ-ਜਨਮਾਂ ਦੇ ਪਾਪਾਂ ਦੀ ਮੈਲ ਧੋ ਦੇਣ ਵਾਲਾ ਨਾਮ ਗੁਰਬਾਣੀ ਸੁਨਣੀ
ਚਾਹੀਦੀ ਹੈ।
ਪ੍ਰਸ਼ਨ: ਕੀ ਜਿਸ ਦਿਨ ਬਾਬਾ ਬੁੱਢਾ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ
ਨੂੰ ੨ ਤਲਵਾਰਾਂ ਮੀਰੀ ਦੀ ਤੇ ਪੀਰੀ ਦੀ ਪਹਿਨਾਈਆਂ ਸਨ ਨਾਲ ਨਲੀਏਰ ਨਹੀਂ ਸੀ ਦਿਤਾ?
ਉਤਰ: ਵੀਰ ਜੀ ਇਸਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਜੋ
ਇਤਿਹਾਸ ਹੈ ਉਸ ਵਿੱਚ ਲਿਖਤਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ। ਪਰ ਸਿੱਖ ਦੀ ਰਹਿਤ ਬਾਰੇ
ਰਹਿਤਨਾਮਿਆਂ ਵਿੱਚ ਬਚਨ ਮਿਲਦੇ ਹਨ ਕਿ ਪੰਜ ਕਕਾਰ ਅੰਮ੍ਰਿਤ ਛਕਾਉਣ ਵੇਲੇ ਗੁਰੂ ਦਸਵੇਂ ਪਾਤਸ਼ਾਹ ਨੇ
ਸਾਰੇ ਸਿੰਘਾਂ ਨੂੰ ਬਖਸ਼ੇ ਕੇਸ, ਕਿਰਪਾਨ, ਕੰਘਾ ਕਛਹਿਰਾ ਤੇ ਕੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ
ਬਖਸ਼ਿਸ਼ਾਂ ਕਰ ਦਿੱਤੀਆਂ। ਹੁਣ ਵਿਚਾਰ ਕਰੀਏ ਜੇ ਨਲੀਏਰ ਸਿੰਘਾਂ ਵਾਸਤੇ ਜਰੂਰੀ ਹੁੰਦਾ ਤਾਂ ਇਸ ਨੂੰ
ਵੀ ਹਰ ਵੇਲੇ ਕਿਰਪਾਨ ਵਾਂਗੂੰ ਗਲ. ਵਿੱਚ ਜਾਂ ਜੇਬ ਵਿੱਚ ਪਵਾਇਆ ਹੁੰਦਾ। ਪਰ ਸਤਿਗੁਰਾਂ ਨੇ ਨਲੀਏਰ
ਰੱਖਣ ਵਾਸਤੇ ਕਿਤੇ ਨਹੀਂ ਕਿਹਾ। ਜਦੋਂ ਸਿੰਘ ਜੰਗ ਵਿੱਚ ਜਾਂਦੇ ਸੀ ਤਲਵਾਰਾਂ, ਭਾਲੇ ਖੰਡੇ
ਬੂੰਦਕਾਂ ਲੈ ਕੇ ਜਾਂਦੇ ਸੀ ਕਦੇ ਕਿਸੇ ਸਿੰਘ ਨੇ ਨਲੀਏਰ ਲੈ ਕੇ ਲੜਾਈ ਨਹੀਂ ਕੀਤੀ ਜਾਂ ਕਿਸੇ ਨੂੰ
ਨਲੀਏਰ ਮਾਰ ਕੇ ਮਾਰਿਆ ਨਹੀ। ਕਿਸੇ ਰਹਿਤਨਾਮੇ ਵਿੱਚ ਨਲੀਏਰ ਦਾ ਕੋਈ ਜਿਕਰ ਨਹੀਂ ਹੈ।
ਪ੍ਰਸ਼ਨ: ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਵੇਲੇ ਨਲੀਏਰ ਨਹੀਂ ਸੀ
ਦਿੱਤਾ।
ਉਤਰ: ਇਸ ਬਾਰੇ ਵੀ ਪੁਰਾਤਨ ਲਿਖਤਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ। ਪਰ
ਜੇ ਹੋਵੇ ਵੀ ਤਾਂ ਸਮਝੋ ਕਿ ਇੱਕ ਲੜਕੇ ਲੜਕੀ ਨੂੰ ਵਿਆਹ ਛੁਹਾਰੇ ਵਾਲੇ ਦਿਨ ਜੋ ਚੀਜਾਂ ਸ਼ਗਨ ਵਿੱਚ
ਦਿੱਤੀਆਂ ਜਾਂਦੀਆਂ ਹਨ ਉਹ ਉਹਨਾਂ ਨੂੰ ਮੁੜ ਜਿੰਦਗੀ ਵਿੱਚ ਦੂਜੀ ਵਾਰ ਕਿਤੇ ਵੀ ਨਹੀਂ ਦਿੱਤੀਆਂ
ਜਾਂਦੀਆਂ। ਇਸ ਕਰਕੇ ਵਾਰ ਵਾਰ ਗੁਰੂ ਦੇ ਅੱਗੇ ਨਲੀਏਰ ਰੱਖਣ ਦਾ ਕੋਈ ਮਤਲਬ ਨਹੀਂ ਹੈ। ਜੁਗੋ ਜੁੱਗ
ਅਟੱਲ ਗੁਰੂ ਗਰੰਥ ਸਾਹਿਬ ਜੀ ਨੂੰ ਸਦਾ ਵਾਸਤੇ ਗੁਰਗੱਦੀ ਮਿਲੀ ਹੈ। ਹੁਣ ਭਲਾਂ ਜੇ ਨਾਰੀਅਲ ਹੋਣੋ
ਹੀ ਹੱਟ ਜਾਣ ਤਾਂ ਕੀ ਫਿਰ ਨਲੀਏਰ ਦੀ ਫੋਟੋ ਰਖੋਗੇ?