ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 31)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਦੇਹਧਾਰੀ ਗੁਰੂ ਡੰਮ
ਭਾਦੋਂ ਮਹੀਨੇ ਦੀਆਂ ਖੁੰਬਾਂ ਦੀ ਤਰ੍ਹਾਂ ਫੈਲਿਆ ਗੁਰੂ ਡੰਮ ਅੱਜ ਸਿੱਖ
ਕੌਮ ਦੇ ਸਾਹਮਣੇ ਬਹੁਤ ਵੱਡੀ ਚਣੌਤੀ ਹੈ। ਇਸ ਬਾਰੇ ਖੋਜ ਭਰਪੂਰ ਜਾਣਕਾਰੀ ਪੁਸਤਕ ‘ਸੰਤਾਂ ਦੇ
ਕੌਤਕ’ ਦੇ ਦੂਸਰੇ ਭਾਗ ਵਿੱਚ ਪੜ੍ਹੋ। ਗੁਰੂ ਤਾਂ ਇੱਕ ਸਮੇ ਇੱਕ ਹੀ ਹੁੰਦਾ ਹੈ। "ਗੁਰੂ ਗ੍ਰੰਥ
ਸਾਹਿਬ" ਜੀ ਨੂੰ ਸਦਾ ਵਾਸਤੇ ਗੁਰਗੱਦੀ ਦਸਮ ਪਾਤਸ਼ਾਹ ਨੇ ਸੌਂਪ ਦਿੱਤੀ। ਇਹ ਬਣਾਵਟੀ ਗੁਰੂ ਕੋਈ
ਕਿਤੇ ਬਿਆਸਾ ਗੱਦੀ ਲਾਈ ਬੈਠਾ ਹੈ, ਕੋਈ ਆਗਰੇ, ਕੋਈ ਢੇਸੀਆਂ ਗੱਦੀ ਲਾਈ ਬੈਠਾ ਹੈ, ਕੋਈ
ਦਿੱਲੀ, ਕੋਈ ਨੂਰਮਹਿਲ, ਕੋਈ ਭਨਿਆਰੇ, ਕੋਈ ਭੈਣੀ। ਜੇ ਗੁਰਗੱਦੀਆਂ ਢੇਰ ਸਾਰੀਆਂ ਹੁੰਦੀਆਂ
ਤਾਂ ਦਸਮ ਪਾਤਸ਼ਾਹ ਨੂੰ ਲੋੜ ਨਹੀ ਸੀ ਧੀਰ ਮੱਲੀਆਂ, ਰਾਮ ਰਾਈਆਂ, ਵਡਭਾਗੂਆਂ, ਅੱਡਣਸ਼ਾਹੀਆਂ,
ਨਿਰਮਲਿਆਂ, ਕੂਕਿਆਂ ਨੂੰ ਨਾਰਾਜ਼ ਕਰਨ ਦੀ ਸਾਰਿਆਂ ਨੂੰ ਹੀ ਇੱਕ ਇੱਕ ਗੱਦੀ ਵੰਡ ਦਿੰਦੇ। ਸਖਸ਼ੀ
ਪੂਜਾ ਸਦਾ ਵਾਸਤੇ ਬੰਦ ਕਰਕੇ ਗੁਰੂ ਨੇ ਗੁਰਬਾਣੀ ਗੁਰੂ ਦੇ ਲੜ ਲਾ ਦਿੱਤਾ ਤੇ ਇਹ ਬਚਨ ਕਹੇ,
"ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ।"
"ਤੀਨ ਰੂਪ ਹੈਂ ਮੋਹਿ ਕੇ ਸੁਨਹੁ ਨੰਦ ਚਿਤ ਲਾਇ।"
"ਨਿਰਗੁਣ ਸਰਗੁਣ ਗੁਰਸ਼ਬਦ ਕਹੂੰ ਤੋਹਿ ਸਮਝਾਇ"॥
ਸੁਲ੍ਹਾਕੁਲ ਜਲੰਧਰ ਵਾਲਾ ਮਹਾਂਰਾਜ
ਹੁਣ ਤਾਂ ਸਾਰੇ ਮਹਾਂਰਾਜ ਹੀ ਜੰਮਦੇ ਹਨ। ਇਹ ਆਪਣੇ ਆਪ ਨੂੰ ਤ੍ਰਿਲੋਕੀ
ਦਾ ਮਾਲਕ ਮਹਾਂਰਾਜ ਦੱਸਦਾ ਹੈ। ਸਾਰਿਆਂ ਨਾਲ ਸੁਲ੍ਹਾ ਦਾ ਇਸਦਾ ਦਾਅਵਾ ਹੈ। ਨਸ਼ੇ ਸਿਗਰਟਾਂ ਦੀ
ਕੋਈ ਮਨਾਹੀ ਨਹੀਂ ਹੈ। ਜਨਮ ਦਿਨ ਮਨਾਉਂਦੇ ਸਮੇ ਖੂਬ ਰੰਗ ਤਮਾਸ਼ੇ ਕਰ ਰਿਹਾ ਹੈ। ਇਸਦੀ ਇੱਕ
ਕਿਤਾਬ (ਅਮਰ ਚੰਦਰਕਾ ਹੈ, ਉਹ ਮੇਰੇ ਕੋਲ ਨਹੀ ਆਈ ਇੱਕ ਡੇਰਾ ਰਾਮਪੁਰ ਝੀਤੇ ਕੋਲ ਹੈ, ਇੱਕ
ਡੇਰਾ ਤਰਨ ਤਾਰਨ ਵੀ ਹੈ। ਐਤਵਾਰ ਵਾਲੇ ਦਿਨ ਇਥੇ ਲੋਕ ਆਉਂਦੇ ਹਨ ਇਸਦੀ ਪੂਰੀ ਡਿਟੇਲ ਦੀ ਅਜੇ
ਸਿੱਖ ਸੰਗਤਾਂ ਨੂੰ ਉਡੀਕ ਕਰਨੀ ਪਵੇਗੀ।
ਨੋਟ-ਵਡਭਾਗ ਸਿੰਘੀਆ ਸੰਤ ਸਵਰਨਜੀਤ ਸਿੰਘ ਬਾਰੇ ਵੀ ਬਹੁਤਾ ਵਿਸਥਾਰ ਨਹੀ ਦੇ ਸਕਿਆ, ਸੰਗਤ
ਨਾਲ ਕੀਤਾ ਵਾਅਦਾ ਪੂਰਾ ਨਹੀ ਕਰ ਸਕਿਆ ਉਡੀਕ ਕਰੋ ਜੀ। ਸਾਰੀ ਡਿਟੇਲ ਤੁਹਾਡੇ ਸਨਮੁਖ ਪੇਸ਼ ਕਰ
ਦਿਆਂਗੇ।
ਸੰਤ ਲਖ਼ਬੀਰ ਸਿੰਘ ਰਤਵਾੜੇ ਵਾਲਾ
ਇਸਦਾ ਜ਼ਿਕਰ ਪਹਿਲੀਆਂ ਪੁਸਤਕਾਂ ਵਿੱਚ ਵੀ ਤੁਸੀਂ ਪੜ੍ਹ ਆਏ ਹੋ ਕਿ
ਪਹਿਲਾਂ ਗੱਲਾਂ ਹੋਰ ਸੀ ਬਾਅਦ ਵਿੱਚ ਹੋਰ ਹੁੰਦੀਆਂ ਗਈਆਂ। ਜਲਦੀ ਜਲਦੀ ਇਹਨਾਂ ਤਰੱਕੀ ਕੀਤੀ
ਭਾਈ ਤੋਂ ਸੰਤ ਬਣ ਗਿਆ ਕਈ ਸਾਲ ਪਹਿਲਾਂ ਇਥੇ ਪਿੰਡ ਦੇ ਸਿੰਘਾਂ ਨੇ ਇਸਦਾ ਪੰਜ ਰੋਜ਼ਾ ਦੀਵਾਨ
ਇਥੇ ਰਖਵਾਇਆ ਕਾਫੀ ਲੋਕ ਆਏ। ਸੰਗਤਿ ਹੋਰ ਹੁੰਦੀ ਹੈ ਲੋਕ ਹੋਰ ਹੁੰਦੇ ਹਨ। ਸ਼ਾਇਦ ਆਪ ਸਮਝ ਗਏ
ਹੋਵੋਗੇ ਜਿਥੇ ਕੇਵਲ ਸਟੇਜਾਂ ਤੇ ਸਾਧਾਂ ਦੀਆਂ ਸਿਫਤਾਂ, ਸੰਤਾਂ ਦੇ ਸਤਿਕਾਰ ਦੀ ਗੱਲ ਹੋਵੇ,
ਉਥੇ ਲੋਕ ਕਹਿਣਾ ਚਾਹੀਦਾ ਹੈ। ਜਿਥੇ ਕੇਵਲ ਗੁਰਬਾਣੀ ਗੁਰੂ ਗੁਰਮਤਿ ਸਿਧਾਂਤ ਤੱਤ ਸੱਚ ਦੀ ਗੱਲ
ਹੋ ਰਹੀ ਹੋਵੇ ਉਹ ਸੰਗਤਿ ਹੈ। ਬਹੁਤ ਵੱਡਾ ਪੰਡਾਲ ਲੱਗ ਗਿਆ। ਗੇਟ ਬਣ ਗਿਆ। ਗੇਟ ਦੇ ਇੱਕ
ਪਾਸੇ ਬਾਬੇ ਦੀਆਂ ਕਿਤਾਬਾਂ ਦਾ ਸਟਾਲ ਲੱਗਾ ਹੋਇਆ ਸੀ ਗੇਟ ਦੇ ਦੂਜੇ ਪਾਸੇ ਸਿੱਖ ਮਿਸ਼ਨਰੀ
ਕਾਲਜ ਦਾ ਸਟਾਲ ਲੱਗਾ ਹੋਇਆ ਸੀ। ਈਰਖਾ ਦਾ ਮਾਰਿਆ ਸਾਧ ਆਪਣੇ ਇੱਕ ਚੇਲੇ ਨੂੰ ਕਹਿੰਦਾ ਇਹ
ਮਿਸ਼ਨਰੀ ਸਟਾਲ ਕਿਸਨੇ ਲਵਾਇਆ ਹੈ? ਦੀਵਾਨ ਮੇਰਾ ਹੈ ਇਹ ਮਿਸ਼ਨਰੀ ਸਟਾਲ ਇਥੇ ਕੀ ਲੈਣ ਆ ਗਿਆ?
ਉਸੇ ਚੇਲੇ ਨੇ ਮੈਨੂੰ ਦੱਸ ਦਿਤਾ ਹੈ ਕਿ ਬਾਬਾ ਮਿਸ਼ਨਰੀ ਸਟਾਲ ਚੁੱਕਣ ਵਾਸਤੇ ਕਹਿ ਰਿਹਾ ਹੈ
ਮੈਂ ਕਿਹਾ ਬਾਬੇ ਨੂੰ ਇਹ ਪੁੱਛੋ ਕਿ ਉਹ ਇਥੇ ਦੀਵਾਨ ਲਾਉਣ ਆਇਆ ਹੈ ਕਿ ਗੁਰਦੁਆਰਾ ਬੈਅ ਕਰਵਾ
ਲਿਆ ਇਹਨੇ। ਜੇ ਅਸੀਂ ਬਾਬੇ ਦੇ ਸਟਾਲ ਤੇ ਕੋਈ ਇਤਰਾਜ਼ ਨਹੀਂ ਕੀਤਾ ਤਾਂ ਬਾਬੇ ਨੂੰ ਮਿਸ਼ਨਰੀ
ਸਟਾਲ ਤੇ ਇਤਰਾਜ ਕਿਉਂ? ਕਹਿੰਦੇ ਨਹੀਂ। ਬਾਬਾ ਕਹਿੰਦਾ ਇਹ ਮਿਸ਼ਨਰੀ ਸਟਾਲ ਇਥੋਂ ਚੁਕਵਾ ਦਿਉ।
ਮੈਂ ਕਿਹਾ ਫਿਰ ਮੈਂ ਮਿਸ਼ਨਰੀ ਸਟਾਲ ਤੇ ਜਾ ਕੇ ਬਹਿੰਦਾ ਹਾਂ ਜਿੰਨੇ ਚੁਕਵਾਉਣਾ ਉਥੇ ਆ ਜਾਵੇ।
ਪਰ ਫਿਰ ਉਥੇ ਕਿਸੇ ਨੇ ਵੀ ਮਿਸ਼ਨਰੀ ਸਟਾਲ ਚੁਕਵਾਉਣ ਦਾ ਨਾਂ ਨਹੀ ਲਿਆ। ਫੋਕਾ ਸਾਧ ਵਾਦ
ਜਿਹਨਾਂ ਦੀਆਂ ਕਿਤਾਬਾਂ ਵਿੱਚ ਮਨਘੜ੍ਹਤ ਝੂਠੀਆਂ ਕਹਾਣੀਆਂ ਲਿਖੀਆ ਹੋਈਆਂ ਹਨ, ਜਿਨ੍ਹਾਂ
ਸਾਧਾਂ ਨੇ ਆਪਣੀਆਂ ਸਿਫਤਾਂ ਲਿਖਣ ਅਤੇ ਲਿਖਵਾਉਣ ਤੇ ਸਾਰਾ ਜੋਰ ਲਾ ਦਿੱਤਾ ਸਿੱਖ ਕੌਮ ਦੀ
ਬੇੜੀ ਇਹਨਾਂ ਮੰਝਧਾਰ ਵਿੱਚ ਡੋਬ ਦਿੱਤੀ। ਜਿਨ੍ਹਾਂ ਸਾਧਾਂ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ
ਪੰਥ ਦਾ ਅੰਗ ਨਾ ਮੰਨਿਆਂ। ਹਮੇਸ਼ਾਂ ਵੰਡੀਆਂ ਵਖਰੇਵੇਂ ਪਾਏ। ਉਹਨਾਂ ਦੀਆਂ ਕਿਤਾਬਾਂ ਇਹ ਲਈ
ਫਿਰਦੇ ਹਨ ਪਰ ਜਿਨ੍ਹਾਂ ਗੁਰਸਿੱਖਾਂ ਨੇ ਕਦੇ ਵੀ ਗਿਆਨੀ ਅੱਖਰ ਵੀ ਆਪਣੇ ਨਾਮ ਨਾਲ ਨਾ ਲਾਇਆ
ਸਦਾ ਗੁਰੂ ਪੰਥ ਦਾ ਅੰਗ ਬਣ ਕੇ ਰਹੇ ਗੁਰਮਤਿ ਵਿਚਾਰਧਾਰਾ ਲਿਖ ਬੋਲ ਕੇ ਪ੍ਰਚਾਰੀ ਉਹਨਾਂ ਨੂੰ
ਇਹ ਸਾਧ ਵੇਖਣਾ ਨਹੀਂ ਮੰਗਦੇ।
ਸਟੇਜ ਤੇ ਇੱਕ ਸਿੱਖ ਬੀਬੀ ਨੇ ਧਾਰਮਿਕ ਲੈਕਚਰ ਦੇਣ ਵਾਸਤੇ ਟਾਈਮ
ਮੰਗਿਆ ਬਾਬਾ ਪਹਿਲਾਂ ਤਾਂ ਟਾਈਮ ਦੇਣ ਨੂੰ ਤਿਆਰ ਨਹੀਂ ਸੀ ਫਿਰ ੧੦ ਮਿੰਟ ਦੇਣ ਵਾਸਤੇ ਮੰਨ
ਗਿਆ। ਅਸੀਂ ਬੀਬੀ ਨੂੰ ਕਿਹਾ ਕਿ ਤੂੰ ਅੱਧਾ ਘੰਟਾ ਲਾਈਂ। ਇਹਨੇ ਸਾਧ ਨੇ ਸਟੇਜ ਬੈਅ ਤਾਂ ਨਹੀਂ
ਕਰਵਾ ਲਈ। ਸੋ ਇਸ ਤਰ੍ਹਾਂ ਦੀ ਇਹਨਾਂ ਸਾਧਾਂ ਦੀ ਹਾਲਤ ਹੈ। ਸਮਝਣ ਦੀ ਲੋੜ ਹੈ। "ਜਾਗੋ ਜਾਗੋ
ਸੂਤਿਹੋ" …. .॥