.

ਸਿਖ ਨੂੰ ਕਿਸ ਗ੍ਰੰਥ ਨਾਲ ਜੁੜਨਾ ਚਾਹੀਦਾ ਹੈ?

ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁਗੁਰੁ ਏਕੋ ਵੇਸ ਅਨੇਕ॥ 1॥

ਬਾਬਾ ਜੈ ਘਰਿ ਕਰਤੇਕੀਰਤਿ ਹੋਇ॥ ਸੋਘਰੁ ਰਾਖੁ ਵਡਾਈ ਤੋਇ॥ 1॥ਰਹਾਉ।

ਇਹਨਾਂ ਪੰਕਤੀਆਂ ਵਿੱਚ ਛੇ ਉਪਨਿਸ਼ਦਾਂ ਦਾ ਜ਼ਿਕਰ ਕਰਦੇ ਹੋਏਗੁਰੂ ਸਾਹਿਬ ਸਮਝਾਂਦੇ ਹਨ "ਹੇ ਭਾਈ! ਵੇਖ, ਛੇ ਉਪਨਿਸ਼ਦ (ਦਰਸ਼ਨ ਸ਼ਾਸਤ੍ਰ ਅਥਵਾ ਗ੍ਰੰਥ) ਹਨ ਜਿਨ੍ਹ੍ਹਾਂ ਦੇ ਛੇ ਰਿਸ਼ੀ ਉਪਦੇਸ਼ਕ ਅਥਵਾ ਗੁਰੂ ਹਨ, ਇਨ੍ਹ੍ਹਾਂਦੇ ਛੇ ਵਖ ਵਖ ਉਪਦੇਸ਼ (ਵਿਚਾਰਧਾਰਾ, ਫ਼ਲਸਫ਼ੇ) ਅਥਵਾ ਸਿਧਾਂਤ ਹਨ। ਸਭਨਾ ਦਾਗੁਰੂ ਇੱਕ ਅਕਾਲ ਪੁਰਖ ਹੀਹੈ ਪਰ ਇਹਨਾਂ ਰਿਸ਼ੀਆਂ ਨੇਨਿਜੀ ਅਨੁਭਵ ਤੇ ਮਨੋਦਸ਼ਾ ਦੇ ਆਧਾਰ ਤੇ ਪਰਮਾਤਮਾ ਦੇ ਕਿਸੇ ਇੱਕਗੁਣ ਅਨੁਸਾਰ ਦੇਵੀ ਜਾਂ ਦੇਵਤੇ ਮਿਥਕੇ ਅਥਵਾ ਸਰੂਪ (ਵੇਸ) ਨੂੰ ਬਿਆਨ ਕਰਦਿਆਂ ਅਡੋ-ਅਡਰੀ ਵਿਚਾਰਧਾਰਾ ਵਾਲੇ ਅਨੇਕਾਂ ਗ੍ਰੰਥ ਰਚ ਦਿੱਤੇ। ਆਮ ਜਗਿਆਸੂਕਿਹੜੇ ਗ੍ਰੰਥ ਨਾਲ ਜੁੜੇ? ਇਸ ਸਵਾਲ ਦਾ ਜਵਾਬਅਗਲੀਆਂ ਪੰਕਤੀਆਂ ਵਿਚੋਂ ਮਿਲਦਾ ਹੈ ਕਿ ਹੇ ਭਾਈ! ਜਿਸ ਦਰਸ਼ਨ ਸ਼ਾਸਤ੍ਰ ਅਥਵਾ ਗ੍ਰੰਥ ਦੁਆਰਾ ਸੰਸਾਰ ਦੇ ਰਚਨਹਾਰੇ, ਕਰਤੇ, ਪਰਮਾਤਮਾ ਦੇ ਬੇਅੰਤ ਗੁਣਾਂ ਦੀ ਸਿਫ਼ਤ-ਸਾਲਾਹ, ਬੰਦਗੀ (ਕੀਰਤਿ) ਦ੍ਰਿੜਹੁੰਦੀ ਹੋਵੇ, ਉਸ ਇਕੋ ਇੱਕਗ੍ਰੰਥ ਨੂੰ ਅਪਨਾਕੇ ਜਿੰਦ ਦਾ ਰਾਖਾ ਬਣਾ; ਤੇਰੀ ਸਿਆਣਪ ਅਥਵਾ ਵਡਿਆਈ ਤਾਂ ਹੀ ਹੈ।

ਅਜਸਿਖ ਕੌਮ ਦੇ ਸ੍ਹਾਮਣੇ ਕਈਗ੍ਰੰਥ (ਬਚਿਤ੍ਰ ਨਾਟਕ ਗ੍ਰੰਥ ਅਥਵਾ ਅਖੌਤੀ ਦਸਮ ਗ੍ਰੰਥ, ਸਰਬ ਲੋਹਗ੍ਰੰਥ ਆਦਿਕ) ਰਖ ਦਿੱਤੇ ਗਏ ਹਨ। ਉਪਰ ਦੱਸੀਗੁਰੁ-ਬਾਣੀ ਦੀ ਕਸੌਟੀ ਮੁਤਾਬਿਕ ਸਿਰਫ਼ ਗੁਰੁ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੁ ਮੰਨਣਾ ਸਿਆਣਪ ਹੈ। ਇਹੀ ਗੁਰੂਗੋਬਿੰਦ ਸਿੰਘ ਸਾਹਿਬ ਜੀ ਦਾ ਸਿਖਾਂਲਈ ਹੁਕਮ ਹੈ। ਅਵਤਾਰ-ਵਾਦ ਅਤੇ ਹੋਰ ਵਹਿਮਾਭਰਮਾਂ ਵਿਚੋਂ ਕੱਢ ਕੇ ਗੁਰੁ ਗ੍ਰੰਥਸਾਹਿਬ ਜੀ ਹੀ ਸਾਨੂੰ ਦ੍ਰਿੜ ਕਰਾਉਂਦੇ ਹਨ:

ਸਾਹਿਬੁ ਮੇਰਾ ਏਕੋ ਹੈ॥ ਏਕੋਹੈ ਭਾਈ ਏਕੋ ਹੈ॥ ਅਰਥਾਤ, ਮੇਰਾ ਇਸ਼ਟ, ਮਾਲਕ, ਇਕੋ ਹੀਹੈ ਜਿਸਦਾ ਸਰੂਪ, ਕਰਤੇ ਵਿੱਚ ਅਭੇਦ (ਲੀਨ) ਹੋਏਗੁਰੂ ਸਾਹਿਬ ਨੇ, ਮੂਲ ਮੰਤਰ ਵਿੱਚ ਸਪਸ਼ਟ ਦਸਿਆ ਹੈ: ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਕਰਤਾ ਤੂ ਮੇਰਾ ਜਜਮਾਨੁ॥ ਇੱਕ ਦਖਣਾ ਹਉ ਤੈ ਪੈ ਮਾਗਉ ਦੇਹਿ ਆਪਣਾ ਨਾਮੁ॥

ਅਰਥਾਤ, ਕਰਤੇਅੱਗੇ ਝੋਲੀ ਅੱਡ ਕੇ ਕੇਵਲਨਾਮ ਦੀ ਦਾਤ ਮੰਗੀ ਹੈ। ਜਿਸਨੇ ਵੀ ਕਰਤੇ ਦੀ ਪ੍ਰੇਮਸਹਿਤ ਭਗਤੀ, ਗੁਰੂਦੀ ਦਸੀ ਵਿਧੀ ਅਨੁਸਾਰ (ਹਾਥ ਪਾਉ ਕਰਿ ਕਾਮ ਸਭ ਚੀਤੁ ਨਿਰੰਜਨ ਨਾਲ॥) ਕੀਤੀ ਹੈ ਓਹੀ ਸ਼ੁਧ ਮਨ ਵਾਲਾਖ਼ਾਲਸਾ ਹੋਇਆ ਹੈ (ਕਹੁ ਕਬੀਰ ਜਨ ਭਏਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥)

ਕਈਐਸੇ ਗ੍ਰੰਥ ਅਜ ਸਿਖ ਕੋਮ ਦੇ ਸ੍ਹਾਮਣੇ ਰਖੇ ਜਾ ਰਹੇ ਹਨ, ਜਾਂ ਰਖੇ ਜਾ ਚੁਕੇ ਹਨਜਿਨ੍ਹ੍ਹਾਂ ਦੀ ਵਿਚਾਰਧਾਰਾਗੁਰੂ ਗ੍ਰੰਥ ਸਾਹਿਬ ਜੀ ਦੀਵਿਚਾਰਧਾਰਾ ਨਾਲ ਮੇਲ ਨਹੀ ਖਾਂਦੀ।ਕੁੱਝ ਗ੍ਰੰਥ ਗੁਰੁ-ਨਿੰਦਕ ਵੀ ਹਨ।ਐਸੇ ਗ੍ਰੰਥਾਂ ਦੀਡੂੰਘੀ ਪੜਚੋਲ ਜ਼ਰੂਰੀ ਹੈ।ਕੁੱਝ ਅਪ੍ਰਮਾਣੀਕ, ਸਿਖ-ਵਿਰੋਧੀ, ਗ੍ਰੰਥ ਹੇਠ ਲਿਖੇ ਹਨ:-

(1) ਜਨਮਸਾਖੀ ਭਾਈ ਬਾਲੇ ਵਾਲੀ: ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੀ ਨਿੰਦਕ ਪੁਸਤਕ। ਪੂਰੀ ਜਾਣਕਾਰੀ ਲਈ ਪੜੋ, ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵਿਸਾਖ’।

(2) ਗੁਰਬਿਲਾਸ ਪਾਤਸ਼ਾਹੀ 6: ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿੰਦਾ ਕਰਣ ਵਾਲੀ ਪੁਸਤਕ।

(3) ਗੁਰ ਪ੍ਰਤਾਪ ਸੂਰਜ ਗ੍ਰੰਥ: (ਕਵਿ ਸੰਤੋਖ ਸਿੰਘ) ਅਨੇਕਾਂ ਮਨਮਤਾਂ ਤੇ ਇਤਿਹਾਸਕ ਗਲਤੀਆਂ ਵਾਲਾ ਗ੍ਰੰਥ।

(4) ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ: ਅਵਤਾਰ-ਵਾਦੀ (ਮਹਾਕਾਲ-ਕਾਲਕਾ) ਗ੍ਰੰਥ; ‘ੴ ਸਤਿਨਾਮੁ’ ਅਰਥਾਤ ਨਿਰੰਕਾਰ ਦੇ ਉਪਾਸਕ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਵੀ-ਪੂਜਕ ਆਖਣ ਵਾਲਾ ਅਤੇ ਗੁਰਮਤਿ-ਵਿਰੁਧ ਅਸ਼ਲੀਲ ਰਚਨਾਵਾਂ ਦਾ ਲਿਖਾਰੀ ਦਸਣ ਵਾਲਾ ਗ੍ਰੰਥ; ਸਿਖ ਕੌਮ ਨੂੰ ਗੁਰੁ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਵਾਲਾ ਅਤੇ ਬ੍ਰਾਹਮਣ-ਵਾਦੀ ਗ੍ਰੰਥਾਂ ਵਿੱਚ ਉਲਝਾਉਣ ਵਾਲਾ ਗ੍ਰੰਥ।

(5) ਸਰਬਲੋਹ ਗ੍ਰੰਥ: ਬ੍ਰਾਹਮਣ-ਵਾਦੀ ਗ੍ਰੰਥਾਂ ਤੇ ਆਧਾਰਤ ਗੁਰਮਤਿ-ਵਿਰੋਧੀ ਗ੍ਰੰਥ।

ਕਰਤੇ (ਪਰਮਾਤਮਾ) ਦੀ ਕੀਰਤਿ ਨਾਲ ਜੋੜਨ ਵਾਲੇ ਸਿਰਫ਼ ਗੁਰੁ ਗ੍ਰੰਥ ਸਾਹਿਬ ਜੀ ਹੀ ਹਨ।

ਕਿਸੇ ਹੋਰਗ੍ਰੰਥ ਦੀ ਕਿਸੇ ਰਚਨਾ ਨੂੰ ਗੁਰਬਾਣੀ ਮੰਨਣਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਹੋਣਾ ਹੈ।

ਦਲਬੀਰ ਸਿੰਘ




.