ਪਿਆਰੇ ਖਾਲਸਾ ਜੀਓ! ! ਆਪਣਾ ਆਪਣਾ ਪਿੰਡ ਸੰਭਾਲੋ
ਪੁਜਾਰੀ ਜਮਾਤ ਦੀ ਗੁਰੂ ਨਾਨਕ ਸਾਹਿਬ ਦੇ ਸਿੱਖੀ ਸਿਧਾਂਤ ਨਾਲ ਯਾਰੀ ਇਉਂ
ਹੈ ਜਿਵੇਂ ਲੱਕੜੀ ਦੀ ਘੁਣ ਨਾਲ। ਨਤੀਜੇ ਆਪਣੇ ਸਾਹਮਣੇ ਹਨ। ਜੇ ਕਰ 1925 ਤੋਂ ਅੱਜ ਤਕ ਪੰਜਾਬ ਦਾ
ਇਤਹਾਸ ਵੇਖਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਖੁੰਭਾਂ ਵਾਂਗਰ ਸੰਤ ਪੈਦਾ ਹੋਏ। ਗਿਆਨੀ
ਗੁਰਦਿੱਤ ਸਿੰਘ ਜੀ ਆਪਣੀ ਕਿਤਾਬ, ‘ਮੇਰਾ ਪਿੰਡ’ ਵਿੱਚ ਲਿਖਦੇ ਹਨ ਕਿ ਸੰਤਾਂ ਦੇ ਵੱਗਾਂ ਦੇ ਵੱਗ
ਫਿਰਦੇ ਮੈਂ ਕੀਹਦੇ ਕੀਹਦੇ ਪੈਰੀਂ ਹੱਥ ਲਾਵਾਂ। ਇਨ੍ਹਾਂ ਸਾਰੇ ਦੇ ਸਾਰੇ ਸੰਤਾਂ ਦਾ ਪਿਛੋਕੜ ਫੌਜ
ਦਾ। ਕੀ ਫੌਜ ਵਿੱਚ ਕੋਈ ਫੈਕਟਰੀ ਲਾਈ ਹੋਈ ਹੈ ਸੰਤ ਪੈਦਾ ਕਰਨ ਦੀ? ਇਨ੍ਹਾਂ ਨੇ ਸਾਡੇ ਬਾਣੇ ਦਾ
ਰੰਗ ਬਦਲ ਧਰਿਆ। ਇਨ੍ਹਾਂ ਨੇ ਚਿੱਟ ਕਪੜੀਆਂ ਦੀ ਵਿਹਲੜ ਜਮਾਤ ਪੈਦਾ ਕੀਤੀ। ਜਦੋਂ ਕੇ ਗੁਰੂ ਨਾਨਕ
ਸਾਹਿਬ ਦਾ ਮੁਢਲਾ ਅਸੂਲ ਹੈ ‘ਕ੍ਰਿਤ ਕਰੋ’। ਅੱਜ ਮੈਨੂੰ ਕੋਈ ਇਹ ਦੱਸ ਸਕਦਾ ਹੈ ਕਿ ਫਲਾਣੇ ਸੰਤ ਨੇ
ਆਪਣੀ ਹੱਥੀ ਆਹ ਕੰਮ ਕੀਤਾ ਹੈ ਜਾਂ ਫਲਾਣੇ ਸੰਤ ਨੇ ਆਹ ਧਾਰਮਿਕ ਕਿਤਾਬ ਲਿਖੀ ਹੈ। ਨਹੀਂ। ਇਹ
ਕਿਤਾਬਾਂ ਵੀ ਕਿਸੇ ਤੋਂ ਆਪਣੇ ਨਾਵਾਂ ਥੱਲੇ ਲਿਖਵਾਉਂਦੇ ਹਨ।
ਇਨ੍ਹਾਂ ਨੇ ਸਾਨੂੰ ਨਹੱਥੇ ਕਰਨ ਲਈ ਗੋਰਿਆਂ ਦੇ ਢਹੇ ਚੱੜ ਕੇ ਇਹ ਪ੍ਰਚਾਰਨਾ
ਸ਼ੁਰੂ ਕੀਤਾ ਕਿ ਭਾਈ ਮੀਟ/ਮਾਸ ਖਾਣਾ ਮਾੜਾ ਹੈ, ਮੀਟ/ਮਾਸ ਖਾਣ ਵਾਲਾ ਚੰਗਾ ਮਨੁੱਖ ਨਹੀਂ ਹੋ ਸਕਦਾ,
ਮੀਟ ਖਾਣ ਵਾਲਾ ਜਾਲਮ ਹੈ, ਉਹ ਨਿਰਦਈ ਹੈ। ਪਰ ਪੈਸੇ ਇਕੱਠੇ ਕਰਨ ਲਈ ਇਨ੍ਹਾਂ ਵਿਹਲੜ ਲੱਬੜਗੱਟੇ
ਸਾਧਾਂ ਦੀਆਂ ਹੇੜਾਂ ਮੁੜ ਮੁੜ ਇਨ੍ਹਾਂ ਮੀਟ /ਮਾਸ ਖਾਣ ਵਾਲੇ ਲੋਕਾਂ ਦੇ ਮੁਲਕਾਂ ਵਿੱਚ ਹੀ ਕਿਉਂ
ਆਉਂਦੀਆਂ ਹਨ? ਜੇ ਮੀਟ/ਮਾਸ ਖਾਣੇ ਮਾੜੇ ਹਨ ਤਾਂ ਫਿਰ ਇਨ੍ਹਾਂ ਦਾ ਸਾਰਾ ਕੁੱਝ ਹੀ ਮਾੜਾ ਹੋਣਾ
ਚਾਹੀਦਾ ਹੈ? ਪਰ ਐਸਾ ਨਹੀਂ ਹੈ। ਮਾਸ ਖਾਣ ਵਾਲੇ ਲੋਕਾਂ ਦੇ ਡਾਲਰ, ਪੌਂਡ ਜਾਂ ਯੁਰੋ ਮਾੜੇ ਨਹੀਂ
ਹਨ। ਜੇ ਇਨ੍ਹਾਂ ਸਾਧਾਂ ਨੂੰ ਮਾਲਸ਼ ਕਰਾਉਣ ਵਾਸਤੇ ਇਨ੍ਹਾਂ ਮਾਸ ਖਾਣਿਆਂ ਦੀਆਂ ਗੋਰੀਆਂ ਮਿਲ ਜਾਣ
ਤਾਂ ਕੋਈ ਮਾੜੀ ਗੱਲ ਨਹੀਂ। ਸ਼ਿਕਾਗੋ ਵਾਲਾ ਦਲਜੀਤ ਸਿੰਘ ਆਪਣੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ
ਕਾਇਮ ਹੈ। ਸਰਸੇ ਵਾਲਾ ਸਾਧ ਜਿਸ ਕੋਲ 150 ਸਾਧਵੀਆਂ/ਰਖੇਲਾਂ ਰੱਖੀਆਂ ਹੋਈਆਂ ਹਨ ਮਾੜਾ ਨਹੀਂ। ਉਹ
ਫਿਰ ਵੀ ਸਾਧ ਹੈ ਤੇ ਜੇ ਛੱਤਰਪਤੀ ਵਰਗਾ ਲੇਖਾਕਾਰ ਕੋਈ ਗੱਲ ਜੱਗ ਜਾਹਰ ਕਰਦਾ ਹੈ ਤਾਂ ਉਹ ਸਿਧਾ
ਸਵਰਗਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਸਰਸੇ ਵਾਲਾ ਫਿਰ ਵੀ ਸਾਧ ਹੈ। ਭਾਰਤ ਵਿੱਚ ਕਾਇਦਾ ਕਾਨੂਨ
ਨਾਮ ਦੀ ਕੋਈ ਚੀਜ ਹੈ ਹੀ ਨਹੀਂ। ਇਸ ਕਰਕੇ ਇਹ ਸਾਰੇ ਸਾਧ ਤੇ ਅਸੀਂ ਜਨ ਸਧਾਰਣ ਨਰਕਾਂ ਦੇ ਕੀੜੇ
?
ਇਨ੍ਹਾਂ ਨੇ ਸਾਨੂੰ ਬ੍ਰਾਹਮਣੀ ਪ੍ਰਚਾਰ ਕਰ ਕਰ ਕੇ ਗੁਰੂ ਗ੍ਰੰਥ ਸਾਹਿਬ ਨਾਲ
ਜੋੜਨ ਦੀ ਬਜਾਏ ਤੋੜਿਆ। ਜੇ ਇਨ੍ਹਾਂ ਨੇ ਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਪ੍ਰਚਾਰ
ਕੀਤਾ ਹੈ ਤਾਂ ਉਹ ਹੈ ਕਿਥੇ? ਅੱਜ ਸਾਰੀ ਦੁਨੀਆ ਵਿੱਚ ਬੈਟਰੀ ਲੈ ਕੇ ਭਾਲਿਆਂ ਵੀ ਇੱਕ ਗੁਰਸਿੱਖ
ਨਹੀਂ ਲੱਭਦਾ। ਇਨ੍ਹਾਂ ਨੇ ਕਰੋੜਾਂ ਪ੍ਰਾਣੀਆਂ ਨੂੰ ਅੰਮ੍ਰਿਤ ਵੀ ਛਕਾਇਆ, ਇਨ੍ਹਾਂ ਨੇ ਇਕੋਤਰੀਆਂ
(101 ਸੌ ਪਾਠਾਂ ਦੀ ਲੜੀ) ਚਲਾਈ ਤੇ ਪੈਸਾ ਇਕੱਠਾ ਕਰਕੇ ਆਪਣੇ ਫਾਰਮ ਹਾਊਸ ਖਰੀਦੇ, ਸੰਪਟ ਪਾਠ (ਜੋ
ਗੁਰਮਤਿ ਦੇ ਅਨਕੂਲ ਨਹੀਂ) ਕੀਤੇ, ਖਾਸ ਸੰਪਟ ਪਾਠ ਕੀਤੇ। ਇਨ੍ਹਾਂ ਨੇ ਧੂਪ-ਦੀਪ ਤੇ ਹਵਨਾਂ ਦੇ
ਬਹਾਨੇ ਸੈਂਕੜੇ ਮਣ ਮੇਵਾ ਤੇ ਘਿਓ ਅੱਗ `ਚ ਪਾ ਕੇ ਫੂਕ ਦਿੱਤਾ ਪਰ ਕਿਸੇ ਗਰੀਬ -ਗੁਰਬੇ ਦੇ ਮੂੰਹ
`ਚ ਬੁਰਕੀ ਨਹੀਂ ਪੈਣ ਦਿੱਤੀ। ਇਨ੍ਹਾਂ ਟਕਸਾਲੀਆਂ ਨੇ ਪਛੜੀਆਂ ਜਾਤੀਆਂ (ਮਜ਼ਬੀ ਸਿੱਖਾਂ) ਨੂੰ
ਅਵਾਜਾ ਦੇ ਕੇ ਕਿਹਾ, "ਹੈ ਕੋਈ ਚੌਥੇ ਪਉੜੇ ਵਾਲਾ" ਤੇ ਅੱਡ ਅੰਮ੍ਰਿਤ ਛਕਾਇਆ। ਬ੍ਰਹਾਮਣਵਾਦ ਦਾ
ਸਮਰੱਥਨ ਕੀਤਾ ਤੇ ਸਿੱਖੀ ਅਸੂਲਾਂ ਨੂੰ ਛਿਕੇ ਤੇ ਟੰਗਿਆ। ਇਨ੍ਹਾਂ ਨੇ ਕਾਰ ਸੇਵਾ ਦੇ ਨਾਮ ਤੇ
12-12 ਸਾਲ ਰੱਜ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਲੁਟਿਆ ਤੇ ਜਨਤਾ ਦੇ ਪੈਸੇ ਨਾਲ ਆਪਣੀਆਂ
ਕੋਠੀਆਂ ਤੇ ਉਹ ਵੀ ਏਅਰਕੰਡੀਸ਼ਨ ਬਣਾਈਆਂ ਨਾਲੇ 10-10 ਲੱਖ ਵਾਲੀਆਂ ਕਾਰਾਂ ਤੇ ਪੈਟਰੋਲ ਪੰਪ ਵੀ ਲਾ
ਲਏ। ਬਾਬੇ ਠਾਕੁਰ ਸਿੰਘ ਨੇ 21 ਸਾਲ ਰੱਜ ਕੇ ਝੂਠ ਬੋਲਿਆ ਕਿ ਗਿਆਨੀ ਜਰਨੈਲ ਸਿੰਘ ਜਿਉਂਦੇ ਹਨ ਤੇ
ਸਮਾਂ ਆਉਣ ਤੇ ਮੈਂ ਤੁਹਾਨੂੰ ਉਨ੍ਹਾਂ ਦੀ ਬਾਂਹ ਫੜਾ ਕੇ ਜਾਵਾਂਗਾ। ਬਾਬਾ ਆਪ ਤਾਂ ਚਲਿਆ ਗਿਆ ਪਰ
ਕਿਸੇ ਨੇ ਨਹੀਂ ਪੁਛਿਆ ਕਿ ਬਾਬਾ ਜੀ ਤੁਸੀਂ ਗਿਆਨੀ ਜਰਨੈਲ ਸਿੰਘ ਦੀ ਬਾਂਹ ਕਿਸਨੂੰ ਫੜਾਈ ਹੈ। ਸੱਚ
ਦਾ ਸੱਚ ਝੂਠ ਦਾ ਝੂਠ ਆਪਣੇ ਸਾਰਿਆਂ ਦੇ ਸਾਹਮਣੇ ਹੈ।
ਪੰਜਾਬ ਵਿੱਚ 12500 ਪਿੰਡ ਤੇ 13000 ਸਾਧ। ਇੱਕ ਇੱਕ ਸਾਧ ਨੂੰ ਇੱਕ ਇੱਕ
ਪਿੰਡ ਹੀ ਆਉਂਦਾ ਹੈ ਜੇ ਉਹ ਜਨਤਾ ਦਾ ਸੁਧਾਰ ਕਰਨਾ/ਸਿੱਖੀ ਫੈਲਾਉਣਾ ਚਾਹੁਣ ਤਾਂ। ਪਰ ਹੋ ਕੀ ਰਿਹਾ
ਹੈ? ਅੱਜ ਪੰਜਾਬ ਦੀਆਂ 25% ਕੁੜੀਆਂ ਵੀ ਨਸ਼ਿਆਂ ਵਿੱਚ ਡੁੱਬ ਚੁਕੀਆਂ ਹਨ। ਨੌਜਵਾਨ ਬੱਚੇ ਸਿੱਖੀ
ਤੋਂ ਕੋਹਾਂ ਦੂਰ ਨਸ਼ਿਆਂ ਵਿੱਚ ਗਰਕ ਹੋ ਚੁਕੇ ਹਨ। ਸਿੱਖੀ ਸਿਧਾਂਤਾਂ ਦਾ ਤਾਂ ਕਿਸੇ ਨੂੰ ਪਤਾ ਹੀ
ਨਹੀਂ। ਇਹ ਵਿਹਲੜ ਤੇ ਲਬੜਗੱਟੇ ਸਾਧ ਸਾਡੀਆਂ ਇਜਤਾਂ ਵੀ ਲੁਟਦੇ ਹਨ ਤੇ ਸਾਡਾ ਪੈਸਾ ਵੀ। ਪੰਜਾਬ
ਵਿੱਚ ਜ਼ਮੀਨਾਂ ਤੇ ਨਜਾਇਜ਼ ਕਬਜਿਆਂ ਦੀ ਭਰਮਾਰ ਚੱਲ ਰਹੀ ਹੈ। ਸਾਧਾਂ ਦੇ ਡੇਰੇ ਪੁਲੀਸ ਮੁਖਬਰੀ ਦੇ
ਅੱਡੇ ਬਣ ਚੁਕੇ ਹਨ। ਜੇ ਅੱਜ ਇਨ੍ਹਾਂ ਦੇ ਡੇਰਿਆਂ ਤੇ ਛਾਪਾ ਮਾਰ ਲਿਆ ਜਾਏ ਤਾਂ ਪੰਜਾਬ ਦਾ ਸਾਰਾ
ਸਰਮਾਇਆ ਇੱਥੋ ਮਿਲੇਗਾ। ਸਰਸੇ ਵਾਲੇ ਸਾਧ ਦੀ ਅਯਾਸ਼ੀ ਦੇ ਕਾਰਨਾਮੇ ਅਤੇ ਕਤਲ ਕਿਸੇ ਦੀ ਗਵਾਹੀ ਦੇ
ਮੁਥਾਜ ਨਹੀਂ।
ਪੰਜਾਬ ਦੇ ਬਹੁਤੇ ਪਿੰਡ ਪੈਸੇ ਦੀ ਕਮੀ ਕਾਰਣ ਚੰਗੇ ਪ੍ਰਚਾਰਕਾਂ ਨੂੰ ਤਨਖਾਹ
ਦੇਣ ਤੋਂ ਅਸਮਰੱਥ ਹਨ ਇਸ ਕਰਕੇ ਸਿੱਖੀ ਦਾ ਬੂਟਾ ਸਾਰੀ ਦੁਨੀਆ ਵਿੱਚ ਬਿਲਕੁਲ ਸੁੱਕ ਚੁੱਕਿਆ ਹੈ।
ਪੇਂਡੂ ਲੋਕ ਵਹਿਮਾਂ ਭਰਮਾਂ ਵਿੱਚ ਫਸ ਕੇ ਹੋਰ ਗਰੀਬ ਤੇ ਸਿੱਖੀ ਤੋਂ ਹੋਰ ਦੂਰ ਜਾਈ ਜਾ ਰਹੇ ਹਨ।
ਉਨ੍ਹਾਂ ਦੀ ਬਾਂਹ ਫੜਨ ਲਈ ਕੋਈ ਸ਼੍ਰੋਮਣੀ ਕਮੇਟੀ ਕਦੀ ਨਹੀ ਬਹੁੜੀ। ਸਿੱਖੀ ਦੇ ਪ੍ਰਚਾਰ ਦੀ
ਜੁਮੇਵਾਰੀ ਤਾਂ ਇਸ ਕਮੇਟੀ ਦੀ ਹੀ ਹੋਣੀ ਚਾਹੀਦੀ ਹੈ ਪਰ ਇਸ ਤੇ ਕਾਬਜ਼ ਲੋਕ ਤਾਂ ਸਿੱਖੀ ਨੂੰ ਇਉਂ
ਚਿਬੜੇ ਹੋਏ ਹਨ ਜਿਵੇ ਲੱਕੜੀ ਨੂੰ ਸਿਉਂਕ। ਸਿਉਂਕ ਦੀ ਲੱਕੜੀ ਨਾਲ ਕੋਈ ਯਾਰੀ ਨਹੀਂ। ਸਿਉਂਕ ਨੇ
ਤਾਂ ਲੱਕੜੀ ਨੂੰ ਇੱਕ ਦਿਨ ਖਤਮ ਕਰਨਾ ਹੀ ਕਰਨਾ ਹੈ। ਇਹ ਸੋਚ ਕੇ ਆਪਾਂ ਹੱਥ ਤੇ ਹੱਥ ਧਰ ਕੇ ਬੈਠੇ
ਵੇਖਦੇ ਰਹੇ ਤਾਂ ਕੁੱਝ ਨਹੀਂ ਸੌਰਣ ਵਾਲਾ। ਆਪਣੇ ਆਪ ਕਦੀ ਕੁੱਝ ਨਹੀਂ ਹੋਇਆ।
ਪਉੜੀ॥ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ॥ ਦੇਖਹਿ ਕੀਤਾ ਆਪਣਾ ਧਰਿ
ਕਚੀ ਪਕੀ ਸਾਰੀਐ॥ ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥ ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ
ਮਨਹੁ ਵਿਸਾਰੀਐ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ 20॥ {ਪੰਨਾ 474}
(ਹੇ ਪ੍ਰਭੂ
!)
ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿੱਚ (ਜਿੰਦ ਰੂਪ) ਸੱਤਿਆ ਪਾਈ ਹੈ। ਚੰਗੇ
ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।
(ਹੇ ਭਾਈ
!)
ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀਂ
ਚਾਹੀਦਾ। (ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ) ਆਪਣੇ ਹੱਥਾਂ ਨਾਲ ਆਪਣਾ
ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ, ਇਹ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ
ਹੈ)। 20.
ਇਸ ਕਰਕੇ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਤੇ ਇਸਦੀਆਂ ਹੋਰ ਸਹਿਯੋਗੀ
ਜੱਥੇਬੰਦੀਆਂ ਨੇ ਮਿਲ ਕੇ ਹੋਕਾ ਦਿੱਤਾ ਹੈ ਕਿ ਆਓ ਆਪਣਾ ਆਪਣਾ ਪਿੰਡ ਸੰਭਾਲੀਏ। ਇੱਕ ਪ੍ਰਚਾਰਕ ਦਾ
ਸਾਲ ਭਰ ਦਾ ਖਰਚਾ ਤਕਰੀਬਨ ਇੱਕ ਲੱਖ ਰੁਪਿਆ ਹੈ। ਇਸ ਨਾਲ ਇਸ ਪ੍ਰਚਾਰਕ ਦੀ ਤਨਖਾਹ ਤੇ ਜਾਣ ਆਉਣ ਲਈ
ਮੋਟਰ ਸਾਈਕਲ ਤੇ ਮੋਬਾਈਲ ਫੂਨ ਦਾ ਇੰਤਜ਼ਾਮ ਵੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜੇ ਕੋਈ ਇਸ ਪ੍ਰਚਾਰ
ਨੂੰ ਹੋਰ ਤੇਜੀ ਨਾਲ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਇੱਕ ਲੈਪ-ਟਾਪ ਤੇ ਪਰੋਜੈਕਟਰ ਦੀ ਵੀ
ਲੋੜ ਹੈ। ਪਰ ਇਹ ਤਾਂ ਜੇ ਕੋਈ ਇਸ ਖਰਚੇ ਨੂੰ ਝੱਲਣ ਦੇ ਸਮਰੱਥ ਹੋਵੇ?
ਅਸੀਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਮੰਗਦੇ। ਇਹ ਪੈਸਾ ਤੁਸੀਂ ਗੁਰਮਤਿ
ਗਿਆਨ ਮਿਸ਼ਨਰੀ ਕਾਲਜ਼ ਲੁਧਿਆਣੇ ਨੂੰ, ਤਾਂ ਦੇਣਾ ਹੈ ਜੇ ਕੋਈ ਪ੍ਰਚਾਰਕ, ਤੁਹਾਡੀ ਚੋਣ ਮੁਤਾਬਕ, ਉਸ
ਥਾਂ ਤੇ ਪ੍ਰਚਾਰ ਕਰ ਰਿਹਾ ਹੈ। ਇਹ ਪ੍ਰਚਾਰਕ, ਪਿੰਡ ਦੇ ਬੱਚਿਆਂ ਨੂੰ ਗੁਰਬਾਣੀ ਪੜ੍ਹਨ, ਅਰਥ-ਬੋਧ,
ਤੇ ਸਿੱਖ ਇਤਹਾਸ ਜੋ ਗੁਰਬਾਣੀ ਮੁਤਾਬਕ ਹੈ, ਸਿਖਾਉਂਦਾ ਹੈ। ਬੱਚਿਆਂ ਨੂੰ ਨੈਤਕਤਾ ਦਾ ਗਿਆਨ ਹਾਸਲ
ਕਰਵਾ ਕੇ ਚੰਗੇ ਮਨੁੱਖ ਬਣਨ ਦਾ ਉਪਦੇਸ਼ ਦਿੰਦਾ ਹੈ।
ਪਿਛਲੇ ਦੋ ਸਾਲ਼ਾਂ ਦਾ ਤਜ਼ਰਬਾ ਇਹ ਦਸਦਾ ਹੈ ਕਿ ਪੰਜਾਬ ਦੇ 40 ਪਿੰਡਾਂ ਵਿੱਚ
ਪ੍ਰਚਾਰ ਸੈਂਟਰ ਖ੍ਹੋਲਣ ਨਾਲ ਕਈ ਹਜ਼ਾਰ ਬੱਚੇ ਵਾਪਸ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨਾਲ ਜੁੜ ਚੁਕੇ
ਹਨ। ਇਨ੍ਹਾਂ 40 ਪਿੰਡਾਂ ਦੇ ਆਸੇ-ਪਾਸੇ ਦੇ ਹੋਰ 250 ਪਿੰਡਾਂ ਵਿੱਚ ਵੀ ਗੁਰਮਤਿ ਦੀਆਂ ਕਲਾਸਾਂ
ਲਾਈਆਂ ਜਾਂਦੀਆਂ ਹਨ। ਪਰ ਇਤਨਾ ਹੀ ਕਾਫੀ ਨਹੀਂ। ਮੇਰੇ ਪਿੰਡ ਦੇ ਪ੍ਰਾਇਮਰੀ ਸਕੂਲ਼ ਵਿੱਚ ਮੇਰਾ
ਹਮ-ਜਮਾਤੀ ਗੋਵਿੰਦਰ ਸਿੰਘ ਮੁਖ ਅਧਿਆਪਕ ਹੈ। ਉਸ ਨੇ ਮੈਨੂੰ ਦੱਸਿਆ ਕਿ ਜੇ ਕੋਈ ਬੱਚਾ ਸਕੂਲ ਵਿੱਚ
ਪੱਗ ਬੰਨ ਕੇ ਆਉਣਾ ਚਾਹੇ ਤਾਂ ਪੱਗ ਦਾ ਖਰਚਾ ਅਸੀਂ ਮਾਸਟਰ ਲੋਕ ਦੇਣ ਨੂੰ ਤਿਆਰ ਹਾਂ। ਉਸ ਵੀਰ ਨੂੰ
ਮੈਂ ਇਹ ਕਿਹਾ ਕਿ ਭਾਈ ਇਹ ਗੱਲ ਠੀਕ ਨਹੀਂ। ਤੁਹਾਨੂੰ ਪੱਗ ਦਾ ਖਰਚਾ ਝੱਲਣ ਦੀ ਲੋੜ ਨਹੀਂ ਸਗੋਂ
ਲੋੜ ਤਾ ਇਸ ਗੱਲ ਦੀ ਹੈ ਕਿ ਪੱਗ ਬੰਨਣ ਦੀ ਮਹੱਤਤਾ ਕੀ ਹੈ? ਅੱਜ ਇਹ ਪ੍ਰਚਾਰਕ ਬੱਚਿਆਂ ਨੂੰ ਪੱਗ
ਦੀ ਮਹੱਤਤਾ ਦੱਸਦੇ ਹਨ ਤੇ 250 ਪਿੰਡਾਂ ਵਿੱਚ ਮੁੜ ਪੱਗਾ ਵਾਲੇ ਬੱਚੇ ਸਕੂਲਾਂ ਵਿੱਚ ਦਿਸਣ ਲੱਗ ਪਏ
ਹਨ। ਇਸ ਕਰਕੇ ਤੁਹਾਡੇ ਸਹਿਯੋਗ ਦੀ ਲੋੜ ਹੈ। ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਅਕਾਲ
ਤਖਤ, ਇਸ ਕੰਮ ਦੀ ਪ੍ਰੋੜਤਾ ਕਰਦੇ ਹਨ ਤੇ ਇਸ ਕਾਲਜ ਦੇ ਪ੍ਰਬੰਧਕਾਂ ਨੂੰ ਨਿਜੀ ਤੌਰ ਤੇ ਜਾਣਦੇ ਵੀ
ਹਨ। ਸੋ ਆਓ ਇਸ ਕੰਮ ਨੂੰ ਹੋਰ ਅੱਗੇ ਤੋਰੀਏ।
ਹੋਰ ਜਾਣਕਾਰੀ ਲਈ ਸੰਪਰਕ ਕਰੋ।
- ਚੇਅਰਮੈਨ ਗੁਰਮਤਿ ਗਿਆਨ ਮਿਸਨਰੀ ਕਾਲਜ਼ ਲੁਧਿਆਣਾ, ਸ੍ਰ. ਇੰਦਰਜੀਤ ਸਿੰਘ ਜੀ ਰਾਣਾ, ਸੈਲ#
9814635655.
- ਪ੍ਰਿੰਸੀਪਲ ਗੁਰਮਤਿ ਗਿਆਨ ਮਿਸਨਰੀ ਕਾਲਜ਼ ਲੁਧਿਆਣਾ, ਸ੍ਰ. ਕੰਵਰ ਮਹਿੰਦਰ ਪ੍ਰਤਾਪ ਸਿੰਘ
ਘਰ # 161 24 28 765 ਅਤੇ ਸੈਲ#161 207 6172
- ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ: ਸ੍ਰ. ਜਸਵੀਰ ਸਿੰਘ ਮਾਂਗਟ # 416 627 1984,
ਸ੍ਰ. ਪਰਮਿੰਦਰ ਸਿੰਘ ਪਾਰਮਰ # 905 858 8904, ਗੁਰਚਰਨ ਸਿੰਘ ਜਿਉਣ ਵਾਲਾ
#716 536 2346.
ਅਪੀਲ: ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਜੇ ਉਹ ਆਪਣੀ ਮਾਇਆ ਇਨ੍ਹਾਂ
ਲਬੜਗੱਟੇ ਸਾਧਾਂ ਨੂੰ ਦੇਣੀ ਬੰਦ ਕਰ ਦੇਵੇ ਤਾਂ ਪੰਜਾਬ ਵਿੱਚ ਸੁਧਾਰ ਆਪਣੇ ਆਪ ਹੋ ਜਾਵੇਗਾ।