ਜਿਥੇ ਜਾਇ ਬਹੈ ਮੇਰਾ ਸਤਿਗੁਰੂ ਸੁ ਥਾਨੁ ਸੁਹਾਵਾ ਰਾਮਰਾਜੇ॥ ਸਾਨੂੰ ਰੋਜ਼ਾਨਾ ਸਵੇਰੇ ਵਾਰ ਆਸਾ ਦੇ
ਕੀਰਤਨ ਵਿੱਚ ਦ੍ਰਿੜ ਕਰਾਉਂਦੇ ਹਨ। ਗੁਰੂ ਤੋਂ ਬੇਮੁਖ ਸਿਖ ਹੀ ਹੇਮਕੁੰਟ ਜਾਂਦੇ ਹਨ।
ਪੰਨਾ 62 :- (ਭੰਗਾਣੀ ਜੁਧ) ਭਈ ਜੀਤ ਮੇਰੀ॥ ਕ੍ਰਿਪਾ ‘ਕਾਲ’ ਕੇਰੀ॥
ਲਿਖਾਰੀ ਕਵੀ ਭੰਗਾਣੀ ਜੁਧ ਬਿਆਨ ਕਰਦਿਆਂ ‘ਮੇਰੀ’ ਅਖਰ ਗੁਰੂ ਸਾਹਿਬ ਨਾਲ
ਜਬਰਦਸਤੀ ਜੋੜ ਕੇ ‘ਕਾਲ’ ਦਾ ਕਿਰਪਾ-ਪਾਤਰ ਦਰਸਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ (ੴ ਦੇ ਉਪਾਸਕ)
ਨੂੰ ਦੇਵੀ-ਪੂਜਕ ਲਿਖ ਕੇ ਨਿਰਾਦਰ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਣਾ ਹੈ: ਤੂ
ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ (ਅੰਕ 874)
ਦੇਵੀ ਦੇਵਾ ਮੂਲੁ ਹੈ ਮਾਇਆ॥ (ਅੰਕ 129)
ਪੰਨਾ 73 :- ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥
ਪੂਰੇ ਅਖਉਤੀ ਦਸਮ ਗ੍ਰੰਥ ਵਿੱਚ ਸਰਬਕਾਲ (ਮਹਾਕਾਲ) ਅਤੇ ਦੇਵੀ ਕਾਲਕਾ
(ਚੰਡੀ) ਹੀ ਇਸ਼ਟ ਦੇ ਰੂਪ ਵਿੱਚ ਆਉਂਦੇ ਹਨ
ਸ਼ਿਵ ਪੁਰਾਣ ਵਿੱਚ ਸ਼ਿਵ ਜੀ ਦਾ ਇੱਕ ਸਰੂਪ ਅਰਧ-ਨਾਰੀਸ਼ਵਰ ਦਾ ਦਸਿਆ ਹੈ ਜਿਸ
ਮੁਤਾਬਕ ਸਰੀਰ ਦਾ ਸਜਾ ਹਿਸਾ ਮਰਦ (ਸਰਬਕਾਲ, ਮਹਾਕਾਲ) ਦਾ ਹੈ ਅਤੇ ਖਬਾ ਹਿਸਾ ਔਰਤ (ਕਾਲਕਾ,
ਦੁਰਗਾ) ਦਾ ਹੈ। ਇਸ ਗ੍ਰੰਥ ਦੇ ਲਿਖਾਰੀ ਕਵੀ ਸ਼ਯਾਮ, ਕਵੀ ਰਾਮ ਆਦਿਕ ਵਾਮ-ਮਾਰਗੀ ਵਿਚਾਰਧਾਰਾ ਦੇ
ਧਾਰਣੀ ਹਨ ਜੋ ਕਿ ਖਬੇ (ਵਾਮ) ਹਿਸੇ ਅਰਥਾਤ ਦੇਵੀ ਕਾਲ, ਦੁਰਗਾ, ਕਾਲਕਾ ਦੇ ਪੁਜਾਰੀ ਹਨ। ਇਸ
ਪੰਕਤੀ ਵਿੱਚ ਅਖਰ ‘ਹਮਾਰਾ’ ਗੁਰੁ ਗੋਬਿੰਦ ਸਿੰਘ ਸਾਹਿਬ ਨਾਲ ਜੋੜਨਾ ਗੁਰੂ ਸਾਹਿਬ ਦੀ ਨਿਰਾਦਰੀ
ਕਰਨਾ ਹੈ। ਦੇਵੀ-ਦੇਵਤੇ ਗੁਰੂ ਸਾਹਿਬ ਦੇ ਜਾਂ ਸਿਖਾਂ ਦੇ ਇਸ਼ਟ ਨਹੀ ਹੋ ਸਕਦੇ। ਬਾਬਾ ਨਾਨਕ ਜੀ ਨੇ
ਭਾਈ ਲਹਣਾ (ਦੇਵੀ-ਪੂਜਕ) ਨੂੰ ਗੁਰਮਤਿ ਗਯਾਨ ਬਖ਼ਸ਼ ਕੇ ਗੁਰੂ ਅੰਗਦ (ੴ ਉਪਾਸਕ) ਬਣਾ ਦਿੱਤਾ ਸੀ
ਪੰਨਾ 74-79:- ਅਥ ਚੰਡੀ ਚਰਿਤ੍ਰ ਉਕਤਿ ਬਿਲਾਸ॥ …. ਚੰਡੀ ਕਥਾ ਪਹਿਲੀ….
ਇਸ ਪ੍ਰਸੰਗ ਵਿੱਚ ਦੇਵੀ ਚੰਡੀ (ਦੁਰਗਾ, ਚੰਡਕਾ) ਦਾ ਮਧੁਕੈਟਭ, ਮਹਖਾਸੁਰ,
ਸ਼ੁੰਭ ਆਦਿਕ ਦੈਂਤਾਂ ਨੂੰ ਮਾਰਣ ਦਾ ਜ਼ਿਕਰ ਹੈ ਅਤੇ ਫਿਰ ਪੜੋ, ਦੋਹਰਾ॥ ਲੋਪ ਚੰਡਕਾ ਹੋਇ ਗਈ ਸੁਰਪਤਿ
ਕੋ ਦੇ ਰਾਜ॥ ਅਰਥਾਤ ਇੰਦਰ ਦੇਵਤਾ ਨੂੰ ਰਾਜ ਦੇ ਕੇ ਦੇਵੀ ਚੰਡਕਾ ਅਲੋਪ ਹੋ ਗਈ। ਫਿਰ ਰਿਸ਼ਿ ਮੁਨੀ
ਅਤੇ ਹੋਰ ਦੇਵਤਾ ਗਣ ਰਾਜੇ ਇੰਦਰ ਦੇਵਤਾ ਦੀ ਆਰਤੀ ਕਰਦੇ ਦਸੇ ਗਏ ਹਨ:
ਸਵੈਯਾ॥ ਯਾਤੇ ਪ੍ਰਸੰਨ ਭਏ ਹੈ ਮਹਾਂਮੁਨ ਦੇਵਨ ਕੇ ਤਪ ਮੈ ਸੁਖ ਪਾਵੈਂ॥ ਜਗਯ
ਕਰੈ ਇੱਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈਂ॥ ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ
ਸਾਜ਼ ਮਿਲਾਵੈਂ॥ ਕਿੰਨਰ ਗੰਧ੍ਰਪ ਗਾਨ ਕਰੈ ਗਨਿ ਜਛ ਅਪਛਰ ਨਿਰਤ ਦਿਖਾਵੈਂ॥ 54॥ ਸੰਖਨ ਕੀ ਧੁਨ
ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ॥ ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ (ਇੰਦਰ) ਕੇ
ਬਲਿ ਜਾਵੈਂ॥ ਦਾਨ ਤ ਦਛਨ ਦੈ ਕੈ ਪ੍ਰਦਛਨ (ਪ੍ਰਕਰਮਾ) ਭਾਲ ਮੈ ਕੁੰਕਮ ਅਛਤ (ਚਾਵਲ) ਲਾਵੈਂ॥ ਹੋਤ
ਕੁਲਾਹਲ (ਸ਼ੋਰ) ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈਂ॥ 55॥ ਦੋਹਰਾ॥ ਐਸੇ ਚੰਡ ਪ੍ਰਤਾਪ ਤੇ
ਦੇਵਨ ਬਢਿੳ ਪ੍ਰਤਾਪ॥ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ (ਦੁਰਗਾ ਸਪਤਸ਼ਤੀ) ਜਾਪ॥ 56॥
ਅਸੀ ਇਸ ਸਵੈਯੇ ਅਤੇ ਦੋਹਰਾ ਦੇ ਅਰਥ ਵੀਚਾਰੇ ਬਗੈਰ ਆਰਤੀ ਦੇ ਸਿਰਲੇਖ ਹੇਠ
ਰੋਜ਼ਾਨਾ ਗੁਰਦਵਾਰਿਆਂ ਵਿੱਚ ਗਾਈ ਜਾ ਰਹੇ ਹਾਂ। ਸਵੈਯੇ ਵਿੱਚ ਇੰਦਰ ਦੇ ਦਰਬਾਰ ਦਾ ਨਕਸ਼ਾ ਖਿਚਿਆ ਹੈ
ਜਿਥੇ ਜਛ ਅਤੇ ਅਪਸਰਾਵਾਂ ਨਚ ਰਹੀਆਂ ਹਨ, ਬੇਦ ਪਾਠ ਹੋ ਰਹੇ ਹਨ, ਜਗਯ ਹੋ ਰਹੇ ਹਨ, ਸ਼ੰਖ ਅਤੇ ਘੰਟੇ
ਵਜ ਰਹੇ ਹਨ, ਕਰੋੜਾਂ ਦੇਵਤੇ ਫੁਲਾਂ ਦੀ ਬਰਖਾ ਕਰਕੇ ਇੰਦਰ ਦੇਵਤਾ ਤੋਂ ਬਲਿਹਾਰ ਹੋ ਰਹੇ ਹਨ,
ਬ੍ਰਾਹਮਣਾ ਨੁੰ ਦਾਨ ਤੇ ਦਕਸ਼ਣਾ ਦੇ ਕੇ, ਇੰਦਰ ਦੀ ਪ੍ਰਕਰਮਾ ਕਰਕੇ ਚੰਦਨ ਤੇ ਚਾਵਲ ਦਾ ਟਿਕਾ ਮਥੇ
ਤੇ ਲਾ ਰਹੇ ਹਨ, ਦੇਵਪੁਰੀ ਵਿੱਚ ਸ਼ੋਰ ਮਚਿਆ ਹੋਇਆ ਹੈ, ਦੇਵਤਿਆਂ ਦਾ ਮੰਗਲ ਗਾਨ ਹੋ ਰਿਹਾ ਹੈ।
ਚੰਡੀ ਦੇ ਤੇਜ-ਪ੍ਰਤਾਪ ਕਰਕੇ ਦੇਵਤਿਆਂ ਨੂੰ ਦੈਂਤਾਂ ਪਾਸੋਂ ਰਾਜ ਵਾਪਸ ਮਿਲਣ ਕਰਕੇ ਦੇਵਤਿਆਂ ਦੀ
ਸ਼ੋਭਾ ਵਧੀ। ਇਸ ਤਰ੍ਹਾਂ ਤਿੰਨਾ ਲੋਕਾਂ ਵਿੱਚ ਚੰਡੀ ਦੀ
ਜੈ ਜੈ ਹੋਈ ਅਤੇ ਦੁਰਗਾ ਸਪਤਸ਼ਤੀ ਦਾ
ਪਾਠ ਕੀਤਾ ਗਿਆ।
ਇਸ ਸਵੈਯੇ ਅਤੇ ਦੋਹਰੇ ਦਾ ਪਾਠ ਜਾਂ ਕੀਰਤਨ ਗੁਰੂ-ਦਰਬਾਰ ਵਿੱਚ ਕਰਨਾ ਗੁਰੂ
ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ।
ਪੰਨਾ 99:-ਦੇਹ ਸ਼ਿਵਾ (ਦੁਰਗਾ) ਬਰ ਮੋਹਿ ਇਹੈ. .॥ 231॥ . . ਸਤਿ ਸਯ ਕੀ
ਕਥਾ ਇਹ ਪੂਰੀ ਭਈ ਹੈ॥ 232॥ (ਸਤਿ ਸਯ=ਦੁਰਗਾ ਸਪਤਸ਼ਤੀ)। ਗੁਰੂ ਗੋਬਿੰਦ ਸਿੰਘ ਜੀ ਦਾਤੇ ਦਾ ਰੂਪ
ਹਨ, ਉਹ ਦੇਵੀ ਸ਼ਿਵਾ ਅਰਥਾਤ ਦੁਰਗਾ ਤੋਂ ਕਿਉਂ ਕੁੱਝ ਮੰਗਣਗੇ?
ਪੰਨਾ 119 ਤੋਂ 127:- (ਚੰਡੀ ਦੀ ਵਾਰ, ਕੁਲ 55 ਪਉੜੀਆਂ) ਪਹਿਲੋਂ ਇਸ
ਰਚਨਾ ਦਾ ਸਿਰਲੇਖ ‘ਵਾਰ ਦੁਰਗਾ ਕੀ’ ਸੀ, ਬਾਦ ਵਿੱਚ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’ ਕੀਤਾ
ਗਿਆ। ……. ਸ੍ਰੀ ਭਗਉਤੀ ਜੀ ਸਹਾਇ॥ ਵਾਰ ਸ੍ਰੀ ਭਗਉਤੀ ਜੀ ਕੀ॥ ਪਾਤਸ਼ਾਹੀ 10॥ ਪ੍ਰਿਥਮ ਭਗੌਤੀ ਸਿਮਰ
ਕੈ ਗੁਰ ਨਾਨਕ ਲਈ ਧਿਆਇ॥ …… (ਪਉੜੀ 1) …. .
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰਿ ਨ ਜੂਨੀ ਆਇਆ ਜਿਨ ਇਹ ਗਾਇਆ॥ ……
(ਪਉੜੀ 55)
ਇਹ ਪ੍ਰਸੰਗ ਚੰਡੀ ਦੀ ਵਾਰ ਕਰਕੇ ਜਾਣਿਆ ਜਾਂਦਾ ਹੈ ਅਤੇ ਪਉੜੀ 1 ਮੌਜੂਦਾ
ਅਰਦਾਸ ਦਾ ਮੁਖੜਾ ਹੈ। ਪ੍ਰਕਰਣ ਅਨੁਸਾਰ ਇਸ ਪਉੜੀ ਵਿੱਚ ਭਗੌਤੀ ਦਾ ਅਰਥ ਦੇਵੀ ਭਗਵਤੀ, ਦੁਰਗਾ
(ਵੇਖੋ ਮਹਾਨ ਕੋਸ਼ ਭਾਈ ਕ੍ਹਾਨ ਸਿੰਘ) ਹੈ। ਪਉੜੀ 53 ਵਿੱਚ ‘ਲਈ ਭਗਉਤੀ ਦੁਰਗਸ਼ਾਹ ਵਰ ਜਾਗਨ ਭਾਰੀ॥
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ॥’ ਭਗਉਤੀ ਦਾ ਅਰਥ ਕਿਰਪਾਨ ਹੈ; ਇਹਨਾ ਪੰਕਤੀਆਂ ਦਾ ਅਰਥ ਹੈ
ਕਿ ਦੇਵੀ ਦੁਰਗਾ ਨੇ ਕਿਰਪਾਨ ਰਾਜੇ ਸੁੰਭ ਨੂੰ ਮਾਰੀ ਪਰ ਪਉੜੀ 1 ਵਿੱਚ ਅਤੇ ਮੰਗਲਾਚਰਨ ਸ੍ਰੀ
ਭਗਉਤੀ ਜੀ ਸਹਾਇ॥ ਅਤੇ ਸਿਰਲੇਖ ਵਾਰ ਸ੍ਰੀ ਭਗਉਤੀ ਜੀ ਕੀ॥ ਵਿੱਚ ਭਗਉਤੀ ਦਾ ਅਰਥ ਦੇਵੀ ਦੁਰਗਾ,
ਚੰਡੀ ਹੀ ਹੈ ਕਿਉਂਕਿ ਲਿਖਾਰੀ ਕਵੀ (ਪਾਤਸ਼ਾਹੀ 10 ਸਿਖਾਂ ਨੂੰ ਗੁਮਰਾਹ ਕਰਣ ਲਈ ਲਿਖਿਆ ਗਿਆ ਹੈ;
ਇਹ ਚਲਾਕੀ ਪੰਨਾ 155 ਤੇ ਪਕੜੀ ਜਾਂਦੀ ਹੈ ਜਿਥੇ ਲਿਖਿਆ ਹੈ ਪਾਤਸ਼ਾਹੀ 10॥ ਅਥ ਚੌਬੀਸ ਅਉਤਾਰ॥
…ਬਰਨਤ ‘ਸਯਾਮ’ ਜਥਾ ਮਤ ਭਾਈ॥) ‘ਕਬਿ ਸਯਾਮ’ ਦਾ ਇਸ਼ਟ ਭਗਉਤੀ, ਦੁਰਗਾ, ਚੰਡੀ ਹੈ ਅਤੇ ਸਾਰੀ ਵਾਰ
ਵਿੱਚ ਦੇਵੀ ਦੁਰਗਾ ਦਾ ਮਹਖਾਸੁਰ, ਧੂਮ੍ਰਲੋਚਨ, ਚੰਡ, ਮੁਂਡ, ਸ੍ਰਣਵਤਬੀਜ (ਰਕਤਬੀਜ), ਸੁੰਭ,
ਨਿਸੁੰਭ ਦੈਂਤਾਂ ਨਾਲ ਜੁਧ ਕਰਕੇ ਤੇ ਉਹਨਾ ਨੂੰ ਮਾਰ ਕੇ ਇੰਦਰ ਦੇਵਤੇ ਦਾ ਖੁਸਿਆ ਰਾਜ ਵਾਪਸ
ਦੁਆਇਆ। ਪਾਤਸ਼ਾਹੀ 10 ਅਤੇ ਨਾਲ ਹੀ ਕਬਿ ਸਯਾਮ ਦੀ ਕਵੀ ਛਾਪ, ਕਿਵੇਂ? ਸਪਸ਼ਟ ਹੈ ਕਿ ਇਹ ਰਚਨਾ ਕਵੀ
ਸ਼ਯਾਮ ਦੀ ਹੈ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਹੀ। ਇਸੇ ਤਰਾਂ ਦਾ ਗੁਮਰਾਹ-ਕੁਨ ਜ਼ਿਕਰ ਪੰਨਾ
669 ਤੇ ਵੀ ਹੈ।
ਪੰਨਾ 157-158:-॥ 28॥ ਚੌਪਈ॥ ਪ੍ਰਥਮ ‘ਕਾਲ’ ਸਭ ਜਗ ਕੋ ਤਾਤਾ॥ ਤਾ ਤੇ
ਭਯੋ ਤੇਜ ਬਿਖਯਾਤ॥ ਸੋਈ ‘ਭਵਾਨੀ’ ਨਾਮੁ ਕਹਾਈ॥ ਜਿਨ ਸਿਗਰੀ ਯਹ ਸ੍ਰਿਸਟਿ ਉਪਾਈ॥ 29॥ … ‘ਕਾਲ
ਰੂਪ’ ਭਗਵਾਨ ਬਨੈਬੋ॥ ਤਾ ਮਹਿ ਲੀਨ ਜਗਤਿ ਸਭ ਹਵੈਬੋ॥ 34॥ (ਅਰਥਾਤ, ਕਾਲ / ਭਵਾਨੀ / ਕਾਲ ਰੂਪ
ਸ੍ਰਿਸ਼ਟੀ-ਕਰਤਾ! ! ?)
ਇਸ ਪ੍ਰਸੰਗ ਵਿੱਚ ਵਿਸ਼ਨੂ ਨੂੰ ਛੋਟਾ ਅਤੇ ਭਵਾਨੀ ਨੂੰ ਵਡਾ ਕਰਕੇ ਬਿਆਨ
ਕੀਤਾ ਹੈ। ਮਛ ਅਵਤਾਰ ਦੀ ਇਹ ਕਥਾ ਭਾਗਵਤ ਪੁਰਾਣ ਅਸ਼ਟਮ ਸਕੰਧ ਵਿਚੋਂ ਲਈ ਗਈ ਹੈ, ਸ਼ੰਖਾਸੁਰ ਨਾਂ ਦੇ
ਦੈਂਤ ਨੂੰ ਮਾਰਨ ਦੇ ਪਰਥਾਇਂ। ਕਾਲ ਨੂੰ ਹੀ ਭਵਾਨੀ ਨਾਂ ਦਿਤਾ ਹੈ, ਸਾਰੀ ਸ੍ਰਿਸਟੀ ਭਵਾਨੀ ਨੇ
ਬਣਾਈ (?), ਇਹੀ ਸੰਸਾਰ ਦਾ ਪਿਤਾ (?) ਹੈ।
ਪੰਨਾ 160:- ਮਿਲਿ ਦੇਵ ਅਦੇਵਨ ਸਿੰਧ ਮਥਯੋ॥ ਕਬ ਸਯਾਮ ਕਵਿਤਨ ਮਧ ਕਥਯੋ॥
(ਕਵਿ ਸਯਾਮ ਦਾ ਨਾਂ ਨੋਟ ਕਰੋ)
ਪੰਨਾ 182:- ਕਾਲਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ॥ ਕੋਟਿ ਇੰਦ੍ਰ
ਬ੍ਰਹਮਾ ਕਿਤੇ ਰਵਸਸਿ ਕ੍ਰੋਰ ਜਲੇਸ॥ ਅਰਥਾਤ ਕਰੋੜਾਂ ਵਿਸ਼ਨੂੰ, ਸ਼ਿਵ, ਇੰਦਰ, ਬ੍ਰਹਮੇ ਸੂਰਜ,
ਚੰਦ੍ਰਮਾ, ਵਰੁਣ ਵਰਗੇ ਦੇਵਤੇ ਕਾਲਪੁਰਖ ਦੇ ਸਰੀਰ ਵਿੱਚ ਹਨ! ! ? ਇਸ ਚੋਧਵੇਂ ਅਵਤਾਰ ਪ੍ਰਸੰਗ ਨੰ
ਪੂਰਾ ਪੜਨ ਤੇ ਕਵਿ ਛਾਪ ਤੋਂ ਪਤਾ ਲਗਦਾ ਹੈ ਕਿ ਲਿਖਾਰੀ ‘ਕਬਿ ਸਯਾਮ’ ਹੀ ਹੈ ਜਿਸਦਾ ਇਸ਼ਟ ‘ਕਾਲ’
(ਦੇਵੀ ਭਵਾਨੀ) ਹੈ।
ਪੰਨਾ 183:-॥ 7॥ ਬਿਸਨ ਦੇਵ ਆਗਿਆ ਜਬ ਪਾਈ॥ ਕਾਲਪੁਰਖ ਕੀ ਕਰੀ ਬਡਾਈ॥ ਭੂਅ
ਅਰਹੰਤ ਦੇਵ ਬਨ ਆਯੋ॥ ਆਨ ਅਉਰ ਹੀ ਪੰਥ ਚਲਾਯੋ॥ 8॥ . . ਵਿਸ਼ਨੂੰ ਵੀ ਕਾਲਪੁਰਖ (ਭਵਾਨੀ) ਦੀ ਹੀ
ਸਿਫਤ ਕਰਦਾ ਹੈ, ਪਰ ਕਰੌੜਾਂ ਵਿਸ਼ਨੂੰਆਂ ਵਿਚੋਂ ਕਿਹੜਾ ਵਿਸ਼ਨੂੰ?
ਪੰਨਾ 245 :-॥ 723॥ ਮੁਨੀ ਬਾਲਮੀਕੰ ਸ੍ਰਤੰ ਦੀਨ ਬਾਨੀ॥ ਚਲਯੋ ਚਉਕ ਚਿਤੰ
ਤਜੀ ਮੋਨ ਧਾਨੀ॥ ਸੀਆ (ਸੀਤਾ) ਸੰਗਿ ਲੀਨੇ ਗਯੋ ਧਾਮ ਆਪੰ॥ ਮਨੋ ਬਚ ਕਰਮੰ ‘ਦੁਰਗਾ ਜਾਪ’ ਜਾਪੰ॥
724॥ . . ਇਤੀ ਸ੍ਰੀ ਬਚਿਤ੍ਰ ਨਾਟਕੇ ਰਾਮਅਵਤਾਰ ਦੁਇ ਪੁਤ੍ਰ ਊਤਪਨੇ ਧਿਆਉ ਸਮਾਪਤੰ॥ 21॥ ਇਸ
ਪ੍ਰਸੰਗ ਵਿੱਚ ਰਿਸ਼ੀ ਬਾਲਮੀਕ ਨੇ ਜੰਗਲ ਵਿੱਚ ਛਡੀ ਸੀਤਾ ਨੂੰ ਅਪਣੀ ਕੁਟੀਆ ਵਿੱਚ ਲੈ ਆਂਦਾ। ਮਨ,
ਬਚਨ ਅਤੇ ਕਰਮ ਨਾਲ ਅਰਥਾਤ ਪੂਰੇ ਧਿਆਨ-ਮਗਨ ਹੋ ਕੇ ਦੇਵੀ ਦੁਰਗਾ ਦਾ ਜਾਪ ਕੀਤਾ। ਲਿਖਾਰੀ ਕਵੀ ਨੇ
ਆਪਣੀ ਸ਼ਰਧਾ ਸੀਤਾ ਅਤੇ ਬਾਲਮੀਕ ਮੁਨੀ ਤੇ ਥੋਪ ਕੇ ਦੁਰਗਾ ਪੂਜਕ ਬਣਾ ਦਿਤਾ। ਯਕੀਨਨ ਗੁਰੂ ਗੋਬਿੰਦ
ਸਿੰਘ ਸਾਹਿਬ ਨੂੰ ਵੀ ਕਵੀ ਸ਼ਯਾਮ ਵਰਗਿਆਂ ਨੇ ਇਸੇ ਚਲਾਕੀ ਨਾਲ ਦੇਵੀ ਪੂਜਕ ਸਿਧ ਕਰਨ ਦੀ ਸਾਜ਼ਿਸ਼
ਰਚੀ ਹੈ।
ਪੰਨਾ 254:-॥ 1॥ ਚੌਪਈ॥ ਬ੍ਰਹਮਾ ਗਯੋ ਛੀਰ ਨਿਧ ਜਹਾਂ॥ ਕਾਲਪੁਰਖ ਇਸਥਿਤ
ਥੇ ਜਹਾਂ॥ ਕਹਯੋ ਬਿਸਨ ਕਹ ਨਿਕਟ ਬੁਲਾਈ॥ ਕਿਸਨ ਅਵਤਾਰ ਧਰੋ ਤੁਮ ਜਾਈ॥ 2॥ ਦੋਹਰਾ॥ ਕਾਲਪੁਰਖ ਕੇ
ਬਚਨ ਤੇ ਸੰਤਨ ਹੇਤ ਸਹਾਇ॥ ਮਥਰਾ ਮੰਡਲ ਕੇ ਬਿਖੈ ਜਨਮ ਧਰਯੋ ਹਰਿ ਰਾਇ॥ 3॥ …. ਉਪਰ ਪੰਨਾ 182 ਤੇ
ਅਸੀ ਪੜ੍ਹ ਚੁਕੇ ਹਾਂ ਕਿ ਕਾਲਪੁਰਖ ਦੀ ਦੇਹ ਵਿੱਚ ਕਰੋੜਾਂ ਵਿਸ਼ਨੂ ਹਨ ਤਾਂ ਕਿਹੜੇ ਵਿਸ਼ਨੂ ਨੂੰ
ਨਿਕਟ ਬੁਲਾਉਣ ਦੀ ਗਲ ਕੀਤੀ? ਕਾਲਪੁਰਖ, ਭਵਾਨੀ ਕਿਸੇ ਖਾਸ ਥਾਂ ਤੇ ਰਹਿੰਦੀ ਹੈ? ਕਰੋੜਾਂ ਬਿਸ਼ਨਾਂ
ਚੋਂ ਕਿਹੜੇ ਬਿਸ਼ਨ ਨੂੰ ਕਾਲਪੁਰਖ ਨੇ ਕਿਸਨ ਅਵਤਾਰ ਧਾਰਨ ਲਈ ਹੁਕਮ ਦਿਤਾ? ਲਿਖਾਰੀ ਦੀ ਪੂਰੀ ਕੋਸ਼ਿਸ਼
ਸਭ ਨੂੰ ਕਾਲਪੁਰਖ, ਭਵਾਨੀ, ਚੰਡੀ, ਦੁਰਗਾ, ਕਾਲਕਾ, ਭਗਉਤੀ, ਸ਼ਿਵਾ ਦਾ ਉਪਾਸਕ ਦਸਕੇ ਨੀਂਵਾਂ
ਵਿਖਾਉਣ ਦੀ ਹੈ।
ਪੰਨਾ 255:- ਦੇਵੀ ਜੂ ਕੀ ਉਸਤਤ ਕਥਨੰ॥ . . ਦੀ ਆਖਰੀ ਪੰਕਤੀ, ਲੋਕ ਬਿਖੈ
ਉਹ ਕੀ ਸਮ ਤੁਲ ਗਰੀਬ ਨਿਵਾਜ ਨ ਦੂਸਰ ਕੋਊ॥ 8॥
ਹਰ ਜੁਗ ਵਿੱਚ ਭਗਤਾਂ ਦੀ ਪੈਜ ਰਖਣ ਵਾਲਾ, ਗਰੀਬਾਂ ਅਨਾਥਾਂ ਦਾ ਮਾਣ ਰਖਣ
ਵਾਲਾ ੴ ਤੋਂ ਬਿਨਾ ਹੋਰ ਕੋਈ ਦੇਵੀ ਦੇਵਤਾ ਆਦਿਕ ਨਹੀ,
ਗੁਰੂ ਗ੍ਰੰਥ ਜੀ ਦੀ ਪਾਵਨ ਬਾਣੀ ਦਾ ਨਿਰਣਾ ਤਾਂ ਇਹੀ ਹੈ; ਹਰਿ ਜੁਗਿ ਜੁਗਿ
ਭਗਤ ਉਪਾਇਆ ਪੈਜ ਰਖਦਾ ਆਇਆ ਰਾਮਰਾਜੇ॥ (ਆਸਾ ਮ: 1) ਇਸ ਤੋਂ ਬਾਦ ਭਾਗਵਤ ਪੁਰਾਣ ਦੇ ਦਸਮ ਸਕੰਧ ਤੇ
ਆਧਾਰਤ ਕਿਸਨ ਅਵਤਾਰ ਬਿਆਨ ਕਰਦਿਆਂ ਇਸ ਗ੍ਰੰਥ ਦਾ ਚੌਥਾ ਹਿਸਾ (ਤਕਰੀਬਨ 350 ਪਤਰੇ) ਕਵੀ ਸ਼ਯਾਮ ਤੇ
ਕਵੀ ਰਾਮ ਨੇ ਵਰਤਿਆ ਹੈ। ਇਹਨਾ ਕਵੀਆਂ ਦੀ ਕਵੀ-ਛਾਪ ਸਭ ਤੋਂ ਵਧ ਇਸੇ ਰਚਨਾ ਵਿੱਚ ਮਿਲਦੀ ਹੈ।
(ਨੋਟ: ਪੰਨਾ 285 ਤੋਂ 288 ਤਕ ਗੋਪੀਆਂ ਦੇ ਚੀਰ ਹਰਨ ਦੀ ਕਥਾ ਕਵੀ ਸ਼ਯਾਮ ਨੇ ਅਸ਼ਲੀਲ ਅੰਦਾਜ਼ ਵਿੱਚ
ਲਿਖੀ ਹੈ)
ਪੰਨਾ 289:-॥ ਗੋਪੀ ਬਾਚ॥ ਅੜਿਲ॥ ਧੰਨਿ ਚੰਡਕਾ ਮਾਤ ਹਮੈ ਬਰ ਇਹ ਦਯੋ॥
ਧੰਨਿ ਦਯੋਸ (ਦਿਨ) ਹੈ ਆਜ ਕਾਨ ਹਮ ਮਿਤ ਭਯੋ॥’ਦੁਰਗਾ’ ਅਬ ਇਹ ਕਿਰਪਾ ਹਮ ਪਰ ਕੀਜੀਐ॥ ਹੋ ਕਾਨ੍ਹਨ
ਕੌ ਬਹੁ ਦਿਵਸ ਸੁ ਦੇਖਨ ਦੀਜੀਐ॥ 283॥
ਲਿਖਾਰੀ ਕਵੀ ਸ਼ਯਾਮ ਨੇ ਗੋਪੀਆਂ ਨੂੰ ਵੀ ਚੰਡੀ, ਦੁਰਗਾ ਦਾ ਉਪਾਸਕ ਬਣਾ
ਦਿਤਾ।
ਪੰਨਾ 309:- ਅਥ ਦੇਵੀ ਜੂ ਕੀ ਉਸਤਤ ਕਥਨੰ॥ ਭੁਜੰਗ ਪ੍ਰਯਾਤ ਛੰਦ॥ . .
ਤੁਹੀ ਅੰਬਕਾ ਸੀਤਲਾ ਤੋਤਲਾ ਹੈ॥ ਪ੍ਰਿਥਵੀ ਭੁਮ ਆਕਾਸ ਤੈ ਹੀ ਕੀਆ ਹੈ॥ 421॥ . . ਤੁਹੀ ਸੁੰਭ
ਨੈਸੁੰਭ ਹੰਤੀ ਭਵਾਨੀ॥ . . ਸਿਵਾ ਸੀਤਲਾ ਮੰਗਲਾ ਤੋਤਲਾ ਹੈ॥ 426॥ . . ਚੌਪਈ॥ ਮੈ ਨ ਗਨੇਸਹਿ
ਪ੍ਰਿਥਮ ਮਨਾਊਂ॥ ਕਿਸਨ ਬਿਸਨ ਕਬਹੂੰ ਨਹ ਧਿਆਊਂ॥ ਕਾਨ ਸੁਨੇ ਪਹਿਚਾਨ ਨ ਤਿਨ ਸੋ॥ ਲਿਵ ਲਾਗੀ ਮੋਰੀ
ਪਗ ਇਨ ਸੋ॥ 434॥’ਮਹਾਕਾਲ’ ਰਖਵਾਰ ਹਮਾਰੋ॥’ਮਹਾਲੋਹ’ ਮੈ ਕਿੰਕਰ ਥਾਰੋ॥ ਅਪਨਾ ਜਾਨ ਕਰੋ ਰਖਵਾਰ॥
ਬਾਹ ਗਹੇ ਕੀ ਲਾਜ ਬਿਚਾਰ॥ 435॥ …ਪ੍ਰਥਮ ਧਰੋ ‘ਭਗਵਤ’ ਕੋ ਧਯਾਨ॥ ਬਹੁਰ ਕਰੋ ਕਬਿਤਾ ਬਿਧਿ ਨਾਨਾ॥
ਕਿਸਨ ਜਥਾ ਮਤ ਚਰਿਤ੍ਰ ਉਚਾਰੋ॥ ਚੂਕ ਹੋਇ ਕਬਿ ਲੇਹੁ ਸੁਧਾਰੋ॥ 440॥
ਕਿਸਨ ਅਵਤਾਰ ਦੀ ਕਥਾ (ਭਾਗਵਤ ਪੁਰਾਣ ਦੇ ਦਸਮ ਸਕੰਧ ਅਰਥਾਤ ਦਸਵੇਂ ਅਧਯਾਯ
ਦੀ ਕਥਾ) ਹਾਲੇ ਸੰਪੂਰਨ ਨਹੀ ਹੋਈ। ਇਹ ਕਥਾ ਪੰਨਾ 570 ਤੇ ਸਮਾਪਤ ਹੁੰਦੀ ਹੈ ਪਰ ਕਵੀ ਸਯਾਮ ਨੇ
ਦੇਵੀ ਦੀ ਉਸਤਤ ਵਿਚਕਾਰ ਕਿਉਂ ਪਾ ਦਿਤੀ, ਸ਼ਯਾਮ ਕਵੀ ਦੀ ਸ਼ਰਧਾ! ? ਇੱਕ ਪਾਸੇ ਕਵੀ ਲਿਖਦਾ ਹੈ ਕਿ
ਮੈ ਗਨੇਸ਼, ਕਿਸ਼ਨ, ਬਿਸ਼ਨ ਨਹੀ ਧਿਆਉਂਦਾ, ਕੰਨਾ ਨਾਲ ਸੁਣੇ ਹਨ ਪਰ ਪਛਾਣਦਾ ਨਹੀ, ਤਾਂ ਫਿਰ ਕਿਸਨ
ਅਵਤਾਰ ਏਨੇ ਵਿਸਤਾਰ ਨਾਲ ਲਿਖ ਕਿਵੇਂ ਰਿਹਾ ਹੈ? ਇਸ਼ਟ ਦਾ ਸਰੂਪ ਕਵੀ ਸ਼ਯਾਮ ਬਿਆਨ ਕਰਦਿਆਂ ਲਿਖਦਾ
ਹੈ, ਹੇ ਮਹਾਕਾਲ! ਤੂੰ ਹੀ ਸਾਡਾ ਰਖਵਾਲਾ ਹੈਂ, ਹੇ ਮਹਾ ਲੋਹ! ਮੈ ਤੇਰਾ ਸੇਵਕ ਹਾਂ, ਮੇਰੀ ਲਿਵ
ਤੇਰੇ ਚਰਨਾਂ ਵਿੱਚ ਲਗੀ ਹੋਈ ਹੈ। ਮੈਨੂੰ ਆਪਣਾ ਸਮਝ ਮੇਰੀ ਰਖਿਆ ਕਰ, ਮੇਰੀ ਬਾਂਹ ਫੜ ਤੇ ਅਪਣੇ
ਬਿਰਦ ਦੀ ਲਾਜ ਰਖ। … ਸਭ ਤੋਂ ਪਹਿਲਾਂ ਮੈ ਦੇਵੀ ਭਗਵਤੀ ਦਾ ਧਿਆਨ ਧਰਦਾ ਹਾਂ ਅਤੇ ਫਿਰ ਕਈ ਤਰਾਂ
ਦੀ ਕਵਿਤਾ ਲਿਖਦਾ ਹਾਂ। ਜਿਤਨੀ ਕੁ ਮੇਰੀ ਅਕਲ ਹੈ ਉਸੇ ਅਨੁਸਾਰ ਕਿਸਨ ਚਰਿਤ੍ਰ ਉਚਾਰਦਾ ਹਾਂ। ਜੇ
ਕਿਤੇ ਕੋਈ ਭੁਲ ਜਾਂ ਗਲਤੀ ਹੋ ਜਾਵੇ ਤਾਂ, ਹੇ ਪਾਠਕ! ਆਪੇ ਹੀ ਸੁਧਾਰ ਲਈਂ। (ਕਵੀ ਕਬੂਲ ਕਰਦਾ ਹੈ
ਕਿ ਉਹ ਭੁਲਣਹਾਰ ਹੈ ਪਰ ਗੁਰੂ ਸਾਹਿਬ ਭੁਲਣਹਾਰ ਨਹੀ) ਇਹ ਬਚਿਤ੍ਰ ਨਾਟਕ ਗ੍ਰੰਥ ‘ਅਭੁਲ ਗੁਰੂ
ਸਾਹਿਬ’ ਦੀ ਰਚਨਾ ਨਹੀ।
ਪੰਨਾ 354:-॥ 758॥ ਦੋਹਰਾ॥ ਮਹਾ ਰੁਦ੍ਰ ਅਰੁ ਚੰਡ ਕੇ ਚਲੇ ਪੂਜਬੇ ਕਾਜ॥
ਜਸੁਧਾ ਤ੍ਰੀਯਾ ਬਲਭਦ੍ਰ ਅਉ ਸੰਗਿ ਲੀਏ ਬ੍ਰਿਜਰਾਜ॥ 759॥ ਕਿਸਨ, ਬਲਰਾਮ, ਯਸ਼ੋਦਾ ਸਾਰੇ ਚੰਡੀ-ਪੂਜਕ
ਬਣਾ ਦਿਤੇ ਹਨ ਕਵੀ ਸ਼ਯਾਮ ਨੇ! (ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਅਵਤਾਰ ਚੰਡੀ ਪੂਜ ਧਿਆਇ)
ਪੰਨਾ 386:- ਦੋਹਰਾ॥ ਖੜਗਪਾਨ (ਮਹਾਕਾਲ) ਕੀ ਕ੍ਰਿਪਾ ਤੇ ਪੋਥੀ ਰਚੀ
ਬਿਚਾਰ॥ ਭੂਲ ਹੋਇ ਜਹਂ ਤਹਂ ਸੁ ਕਬਿ ਪੜੀਅਹੁ ਸਭੈ ਸੁਧਾਰ॥ (ਨੋਟ: ਕਵੀ ਭੁਲਣਹਾਰ ਹੈ, ਪਾਠਕ ਆਪ ਹੀ
ਸੁਧਾਰ ਕਰ ਲਏ, ਲਿਖਾਰੀ ਕਵਿ ਨੂੰ ਕੋਈ ਇਤਰਾਜ਼ ਨਹੀ)।
(ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰ
ਗੋਪੀ ਊਧਵ ਸੰਬਾਦੇ. .)
ਪੰਨਾ 495:-॥ ਸਵੈਯਾ॥ ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ
ਸੁਨਿ ਲੀਜੈ॥ ਅਉਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਵਿਤ ਮੈ ਸੋਈ ਕੀਜੈ॥ ਸਸਤ੍ਰਨ ਸਿਉ ਅਤਿ ਹੀ
ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ॥ ਸੰਤ ਸਹਾਇ ਸਦਾ ‘ਜਗ ਮਾਇ’ ਕ੍ਰਿਪਾ ਕਰ ਸਯਾਮ ਇਹੈ ਬਰੁ
ਦੀਜੈ॥ 1900॥ (…ਕ੍ਰਿਸਨਾਵਤਾਰੇ. . ਜਰਾਸਿੰਧ. .) ਸਯਾਮ ਕਵਿ ਜਗਮਾਤਾ (ਦੁਰਗਾ) ਤੋਂ ਵਰ ਮੰਗ
ਰਿਹਾ ਹੈ।
(ਪੰਨਾ 401, 409, 459, 497 ਤੇ ਸਿਖ ਅਤੇ ਮੁਸਲਮਾਨੀ ਨਾਂ ਦਵਾਪਰ ਯੁਗ
ਵਿਚ? ਕਾਲਜਮਨ ਦੈਂਤ ਫ਼ਾਰਸੀ ਬੋਲਦਾ?॥ 1917॥ ਸਪਸ਼ਟ ਹੈ ਕਿ ਲਿਖਾਰੀ ਕਵੀ ਸ਼ਯਾਮ ਫ਼ਾਰਸੀ ਵੀ ਚੰਗੀ
ਜਾਣਦਾ ਹੈ ਤਾਂ ਹੀ ਫ਼ਾਰਸੀ ਵਿੱਚ ਤ੍ਰਿਯਾ ਚਰਿਤ੍ਰ ‘ਹਿਕਾਇਤਾਂ’ ਇਸ ਨੇ ਰਚੇ ਹਨ)
ਪੰਨਾ 515:- ਜਾਦਵ ਅਉਰ ਸਭੈ ਹਰਖੈ ਅਰ ਬਾਜਤ ਭੀ ਪੁਰ ਬੀਚ ਬਧਾਈ॥ ਅਉਰ ਕਹੈ
ਕਬਿ ਸਯਾਮ ‘ਸਿਵਾ’ ਸੁ ਸਭੈ ‘ਜਗਮਾਇ’ ਸਹੀ ਠਹਰਾਈ॥ 2061॥ … ………………………………ਪਾਠਕ ਨੋਟ ਕਰਣ ਕਿ
ਪੰਨਾ 495 ਦੇ ਸਵੈਯੇ ਵਿੱਚ ਮੰਗੇ ਵਰ ਵਿੱਚ ‘ਜਗਮਾਇ’ ਸ਼ਿਵਾ ਅਰਥਾਤ ਦੁਰਗਾ ਨੂੰ ਹੀ ਆਖਿਆ ਹੈ ਕਵੀ
ਸਯਾਮ ਨੇ। (. . ਦਸਮ ਸਿਕੰਧ. . ਕ੍ਰਿਸਨਾਵਤਾਰੈ. .)
ਪੰਨਾ 518, 547:- ਕਾਨਜੂ ਕੋ ਦਿਲੀ ਮਹਿ ਆਵਨ ਕਥਨੰ॥ (ਦੁਆਪਰ ਵਿੱਚ ਦਿਲੀ
ਸ਼ਹਰ ਕਿ ਹਸਤਿਨਾਪੁਰ? ਭੁਲ ਹੋ ਗਈ ਕਵੀ ਕੋਲੋਂ)
ਪੰਨਾ 522 :- ਕ੍ਰਿਸਨ ਤੇ ਅਰਜਨ ਨੇ ਸ਼ਰਾਬ ਨਸ਼ੇ ਵਰਤੇ. . ਕਿਹਾ ਕਿ ਬ੍ਰਹਮਾ
ਨੇ ਅਠਵਾਂ ਸਮੁੰਦਰ ਸ਼ਰਾਬ ਦਾ ਕਿਉਂ ਨ ਬਣਾਇਆ? (…. ਕ੍ਰਿਸਨਾਵਤਾਰੇ … ਛੰਦ 2115)
ਪੰਨਾ 571:- ਅਬ ਮੈ ਮਹਾ ਸੁਧ ਮਤਿ ਕਰਿ ਕੈ॥ ਕਹੋ ਕਥਾ ਚਿਤੁ ਲਾਇ ਬਿਚਰਕੈ॥
(ਨਿਹਕਲੰਕੀ ਅਵਤਾਰ)
ਸ਼ਰਾਬ, ਭੰਗ ਨਸ਼ੇ ਵਰਤਣ ਵਾਲੇ ਕਵਿ ਸ਼ਯਾਮ ਨੇ ਅਪਣੀ ਮਤਿ (ਅਕਲ) ਸ਼ੁਧ ਕਿਵੇਂ
ਕੀਤੀ? ਪੰਨਾ 1137 ਕਵਿ ਸ਼ਯਾਮ ਖੁਦ ਮਨਦਾ ਹੈ ਕਿ ‘ਜੋ ਨਰ ਭਾਂਗ ਅਫੀਮ ਚੜ੍ਹਾਵੈ॥ ਤਾਕਹ ਸੁਧਿ ਕਹੋ
ਕਬ ਆਵੈ॥ 5॥
ਪੰਨਾ 583:-. . ਹਰਿ ਜੂ ਹਰਿਮੰਦਰ ਆਵਹਗੇ॥ ਛੰਦ 156॥ …ਕਿਹੜੇ ਹਨ ਹਰਿ
ਜੂ? ਉਹ ਨਿਹਕਲੰਕੀ (ਕਲਕੀ) ਅਵਤਾਰ ਹੈ; ਕਾਲਪੁਰਖ ਅਰਥਾਤ ਦੇਵੀ ਚੰਡਕਾ ਹੀ ਹੈ ਜਿਸਨੇ ਧਰਮ ਦੇ
ਪ੍ਰਸਾਰ ਲਈ, ਸਾਰੇ ਸ਼ੂਦ੍ਰਾਂ ਦੇ ਵਿਨਾਸ਼ ਲਈ ਅਤੇ ਉਚ-ਜਾਤੀ ਲੋਕਾਂ ਨੂੰ ਸਚੇਤ ਕਰਨ ਲਈ ਅਵਤਾਰ ਲਿਆ
ਹੈ: …ਧਰਮਾਰਥ ਆਨਿ ਲੀਨੋ ਵਤਾਰ॥ ਸੂਦ੍ਰੰ ਸਮਸਤ ਨਾਸਾਰਥ ਹੇਤੁ॥ ਕਲਕੀ ਵਤਾਰ ਕਰਬੇ ਸਚੇਤ॥ 169॥
ਪੰਨਾ 669:-ਪੁੰਨ ਕਥਾ ਮੁਨਿ ਨੰਦਨ ਕੀ ਕਹਿ ਕੈ ਮੁਖ ਸੋ ਕਬਿ ਸਯਾਮ ਬਖਾਨੀ॥
ਪੂਰਣ ਧਿਆਇ ਭਯੋ ਤਬ ਹੀ ਜਯ ਸ੍ਰੀ ਜਗਨਾਥ ਭਵੇਸ ਭਵਾਨੀ॥ 498॥ (ਦਤ ਮਹਾਤਮ)। ਨੋਟ: ਲਿਖਾਰੀ ਕਵਿ
ਸ਼ਯਾਮ ਅਪਣੇ ਇਸ਼ਟ ਦੇਵੀ ਭਵਾਨੀ ਅਥਵਾ ਦੁਰਗਾ ਦੀ ਹੀ ਜੈ ਕਰਦਾ ਹੈ।
ਪੰਨਾ 710:- ਰਾਗੁ ਸੋਰਠਿ ਪਾਤਸ਼ਾਹੀ 10॥ … ਕ੍ਰਿਪਾਸਿੰਧ ‘ਕਾਲ’ ਤ੍ਰੈ
ਦਰਸੀ ਕੁਕ੍ਰਿਤ ਪ੍ਰਨਾਸਨ ਕਾਰੀ॥ . .
ਅਰਥਾਤ ‘ਕਾਲ’ ਹੀ ਕਿਰਪਾ ਦਾ ਸਾਗਰ, ਅੰਤਰਯਾਮੀ, ਪਾਪ ਕਰਮ ਨਾਸ਼ਕ ਹੈ।
ਰਾਗੁ ਕਲਿਆਣ ਪਾ: 10॥ …ਤਾਤੇ ‘ਸਰਬਕਾਲ’ ਕੇ ਅਸਿ ਕੋ ਘਾਇ ਬਚਾਇ ਨ ਆਯੋ॥ …
ਅਰਥਾਤ ਸਰਬਕਾਲ, ਮਹਾਕਾਲ ਦੇ ਤਲਵਾਰ (ਅਸਿ) ਦੇ ਵਾਰ ਤੋਂ ਕੋਈ ਨਹੀ ਬਚ ਕੇ
ਆ ਸਕਿਆ।
ਪੰਨਾ 711 :- ਤਿਲੰਗ ਕਾਫੀ. .॥ ਕੇਵਲ ‘ਕਾਲਈ’ ਕਰਤਾਰ॥ ਆਦਿ ਅੰਤ ਅਨੰਤਿ
ਮੂਰਤ ਗੜ੍ਹਨ ਭੰਜਨਹਾਰ॥ 1॥ . . ਰਾਗ ਦੇਵਗੰਧਾਰੀ ਪਾ: 10॥ . . ਰਾਮ ਰਹੀਮ ਉਬਾਰ ਨ ਸਕ ਹੈ ਜਾਕਰ
ਨਾਮ ਰਟੈ ਹੈ॥ ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ‘ਕਾਲ’ ਸਭੈ ਹੈ।
ਪੰਨਾ 715:- (33 ਸਵੈਯੇ)॥ ਰੇ ਮਨ ਲੈਲ (ਲੱਲੂ) ਇਕੇਲ ਹੀ ‘ਕਾਲ’ ਕੇ ਲਾਗਤ
ਕਾਹਿ ਨ ਪਾਇਨ ਧਾਏ॥ 22॥
‘ਕਾਲ’ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੁਮ ਭ੍ਰਮਾਨਯੋ॥’ਕਾਲ’ ਹੀ
ਪਾਇ ਸਦਾ ਸਿਵਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ॥’ਕਾਲ’ ਹੀ ਪਾਇ ਭਯੋ ਮਿਟ ਗਯੋ ਜਗ ਯਾਂਹੀ ਤੇ ਤਾਹਿ
ਸਭੋ ਪਹਿਚਾਨਯੋ॥ ਬੇਦ ਕਤੇਬ ਕੇ ਭੇਦ ਸਭੈ ਤਜਿ ਕੇਵਲ ‘ਕਾਲ’ ਕ੍ਰਿਪਾਨਿਧ ਮਾਨਯੋ॥ 23॥ …॥ ਕਾਲ
(ਸਮਾ) ਗਯੋ ਇਨ ਕਾਮਨ ਸਿਉ ਜੜ, ‘ਕਾਲ ਕ੍ਰਿਪਾਲ’ ਹੀਐ ਨ ਚਿਤਾਰਯੋ॥ …….॥ 24॥ ਹਰ ਰਚਨਾ ਵਿੱਚ
‘ਕਾਲ’ ਦੀ ਹੀ ਸਿਫ਼ਤ ਹੋ ਰਹੀ ਹੈ।
ਪੰਨਾ 809:- …ਸ੍ਰੀ ਭਗੌਤੀ ਏ ਨਮਹ॥ …. ਤੁ ਹੀ ਸ੍ਰੀ ਭਵਾਨੀ॥ …ਤੁ ਹੀ
ਬਿਸਵਮਾਤਾ॥ … ਮੰਗਲਾ ਰੂਪ ਕਾਲੀ॥ …ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ॥ (ਦੇਵੀ ਉਸਤਤ; ਚਰਿਤ੍ਰੋ
ਪਾਖਯਾਨ ਤੋਂ ਪਹਿਲਾਂ, ਕਿਉਂ?)
ਅਰਥਾਤ, ਭਗੌਤੀ, ਭਵਾਨੀ, ਕਾਲੀ, ਦੁਰਗਾ, ਸ਼ਿਵਾ ਆਦਿਕ ਇਕੋ ਹੀ ਦੇਵੀ ਦੇ
ਨਾਂ ਹਨ।
ਪੰਨਾ 810:- ਕਾਲ ਦਾ ਸਰੂਪ , (ਨੋਟ: ਪੰਨਾ 41 ਤੇ ਵੀ ਕਾਲ ਦਾ ਐਸਾ ਹੀ
ਸਰੂਪ ਚਿਤਰਿਆ ਹੈ) :-
ਮੁੰਡ ਕੀ ਮਾਲ ਦਿਸਾਨ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ॥
ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ॥
ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ॥
ਛਾਡਤ ਜਵਾਲ ਲਏ ਕਰ ਬਯਾਲ ਸੁ ‘ਕਾਲ’ ਸਦਾ ਪ੍ਰਤਿਪਾਲ ਤਿਹਾਰੋ॥
ਗਲੇ ਵਿੱਚ ਖੋਪੜੀਆਂ ਦੀ ਮਾਲਾ, ਸਰੀਰ ਨੰਗਾ, ਖਬੇ ਪਾਸੇ ਭਾਰੀ ਤਲਵਾਰ, ਲਾਲ
ਡਰਾਉਣੀਆਂ ਅਖਾਂ ਜਿਵੇਂ ਮਥੇ ਤੇ ਅੰਗਾਰੇ, ਡਰਾਉਣੀਆਂ ਲਟਾਂਵਾਂ, ਭਿਆਨਕ ਦੰਦ, ਮੂੰਹ ਵਿਚੋਂ
ਨਿਕਲਦੀਆਂ ਅਗ ਦੀਆਂ ਲਪਟਾਂ, ਐਸਾ ਹੈ ਕਾਲ ਦਾ ਸਰੂਪ, ਜੋ ਕਿ ਤੁਹਾਡਾ (?) ਪਾਲਣਹਾਰ ਹੈ। ਦੇਵੀ
ਉਸਤਤ ਵਿੱਚ ਦਸੇ ਹੋਰ ਪ੍ਰਚਲਤ ਨਾਂ ਦੁਰਗਾ, ਭਵਾਨੀ, ਭਗਵਤੀ (ਭਗਉਤੀ), ਕਾਲਕਾ, ਆਦਿ ਸ਼ਕਤੀ,
ਜਗਦੰਬਾ, ਚੰਡੀ, ਸ਼ਿਵਾ, ਕੇਸਰੀ ਬਾਹਨੀ (ਸ਼ੇਰ ਦੀ ਸਵਾਰੀ ਕਰਣ ਵਾਲੀ), ਕਾਲ ਰੂਪਾ ਆਦਿਕ ਹਨ। ਇਹ
ਸ਼ਿਵ ਜੀ ਦੀ ਪਤਨੀ ਦੇਵੀ ਪਾਰਵਤੀ ਦੇ ਵਖ ਵਖ ਰੂਪ ਹਨ। ‘ਮਹਾਕਾਲੀ ਉਸਤਤ’ ਨਾਮਕ ਪੁਸਤਕਾਂ ਵਿੱਚ
ਦੇਵੀ ਦਾ ਚਿਤ੍ਰਣ ਐਸੇ ਭਿਆਨਕ ਰੂਪ ਦਾ ਹੀ ਕੀਤਾ ਗਿਆ ਹੈ। ਗੁਰੁ ਗੋਬਿੰਦ ਸਿੰਘ ਜੀ ਦੀ ਪਿਛਲੇ ਜਨਮ
ਦੀ ਮਨਘੜਤ ਕਥਾ ਵਿੱਚ ਕਵੀ ਨੇ ‘ਮਹਾਕਾਲ ਕਾਲਕਾ ਅਰਾਧੀ’ ਲਿਖ ਕੇ ਗੁਰੁ ਸਾਹਿਬ ਨੂੰ ਦੇਵੀ-ਪੂਜਕ
ਸਿਧ ਕਰਣ ਦੀ ਕੋਸ਼ਿਸ਼ ਕੀਤੀ ਹੈ। ਇਹ ਅਸੀ ਮੰਨ ਹੀ ਨਹੀ ਸਕਦੇ ਕਿ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ
ਨਿਰੰਕਾਰ (ੴ ਸਤਿਨਾਮੁ) ਦੀ ਆਰਾਧਨਾ ਤਿਆਗ ਕੇ ਦੇਵੀ-ਪੂਜਕ ਬਣ ਜਾਏ। ਗੁਰੂ ਗੋਬਿੰਦ ਸਿੰਘ ਸਾਹਿਬ
ਜੀ ਦੀ ਮਹਾਨ ਸ਼੍ਹ੍ਹਖ਼ਸੀਅਤ ਨੂੰ ਬਦਨਾਮ ਕਰਨ ਦੀ ਪੰਥ-ਦੋਖੀਆਂ ਦੀ ਸਾਜ਼ਿਸ਼ ਹੈ।
ਪੰਨਾ 813:- ਪ੍ਰਥਮ ਧਯਾਇ ‘ਸ੍ਰੀ ਭਗਵਤੀ’ ਬਰਨੌ ਤ੍ਰਿਯਾ ਪ੍ਰਸੰਗ॥
(ਲਿਖਾਰੀ ਦੇਵੀ ਦੀ ਆਰਾਧਨਾ ਨਹੀ ਭੁਲਦਾ)
ਪੰਨਾ 998:- ਜੁਧ ਕਾਜ ਸਭ ਹੀ ਚਲੀ ‘ਕਾਲ’ (ਚੰਡੀ) ਕਰੈ ਸੋ ਹੋਇ॥ (ਤ੍ਰਿਯਾ
ਚਰਿਤ੍ਰ 128)
ਪੰਨਾ 1003:-. . ਬਿਸਨ ਜਾਪ ਅਬ ਤੇ ਮੈਂ ਤਯਾਗਯੋ॥ ਸਿਵਜੂ ਕੇ ਪਾਇਨ ਸੌ
ਲਾਗਯੌ॥ (ਤ੍ਰਿਯਾ ਚਰਿਤ੍ਰ 130)
ਇਸ ਪ੍ਰਸੰਗ ਵਿੱਚ ਰਾਜਾ ਬਿਸ਼ਨ-ਭਗਤ ਅਤੇ ਰਾਣੀ ਸ਼ਿਵ-ਭਗਤ ਦਸੇ ਗਏ ਹਨ। ਰਾਣੀ
ਛਲ ਕਰਕੇ ਰਾਜੇ ਨੂੰ ਸ਼ਿਵ-ਭਗਤ ਬਣਾ ਦਿੰਦੀ ਹੈ। ਆਖਰੀ ਪੰਕਤੀ ‘ਸਿਖਯ ਤੁਰਤੁ ਸਿਵ ਕੋ ਕਿਯੋ ਐਸੋ
ਚਰਿਤ ਸੁਧਾਰਿ॥ 12॥’ ਲਿਖਾਰੀ ਦੀ ਮਨਸ਼ਾ ਹਰ ਕਿਸੇ ਨੂੰ ਸਿਵ ਜਾਂ ਪਾਰਵਤੀ ਦਾ ਭਗਤ ਬਣਾਉਣ ਦੀ ਹੈ।
ਪੰਨਾ 1199 ਤੋਂ 1210 ਤਕ:- ਇਹ ਤ੍ਰਿਯਾ ਚਰਿਤ੍ਰ ਨੰਬਰ 266 ਬਹੁਤ ਹੀ
ਧਿਆਨ ਨਾਲ ਪੜਨ ਵਾਲਾ ਹੈ ਕਿਉਂਕਿ
ਇਸ ਪ੍ਰਸੰਗ ਵਿੱਚ ਮਹਾਕਾਲ ਦਾ ਸਿਖ (ਚੇਲਾ) ਬਣਾਉਣ ਦੀ ਵਿਧੀ ਦਸੀ ਗਈ ਹੈ।
ਸੰਖੇਪ ਵਿੱਚ ਪ੍ਰਸੰਗ ਇਉਂ ਹੈ –
"ਰਾਜਾ ਸੁਮਤਿ ਸੈਨ ਧੀ ਰਨਖੰਭਕਲਾ ਇੱਕ ਦਿਜ (ਪੰਡਿਤ) ਪਾਸੋਂ ਵਿਦਯਾ ਪੜ੍ਹਨ
ਜਾਇਆ ਕਰਦੀ ਹੈ। ਇਕ ਦਿਨ ਸਮੇ ਤੋਂ ਪਹਿਲਾਂ ਪਹੁੰਚ ਕੇ ਵੇਖਦੀ ਹੈ ਕਿ ਪੰਡਿਤ ਜੀ ਸਾਲਿਗ੍ਰਾਮ
(ਵਿਸ਼ਨੂੰ) ਦੀ ਪੂਜਾ ਕਰ ਰਹੇ ਹਨ। ਰਾਜਕੁਮਾਰੀ ਪੰਡਿਤ ਜੀ ਨੂੰ ਸਮਝਾਂਦੀ ਹੈ ‘ਪਾਇ ਪਰੋ ਪਰਮੇਸਰ ਕੇ
ਪਸੁ ਪਾਹਨ ਮੈ ਪਰਮੇਸਰ ਨਾਹੀ॥ 12॥’ ਫਿਰ ‘ਕਾਲ’ ਦੀ ਵਡਿਆਈ ਦਸਦੀ ਹੈ ‘ਖਯਾਲ ਕਾਲ ਕੋ ਕਿਨਂ ਨ
ਪਾਯੋ॥ ਜਿਨ ਇਹ ਚੌਦਹ ਲੋਕ ਬਨਾਯੋ॥ ਛੰਦ 47॥’ ਅਤੇ ਇਸ ਤਰ੍ਹਾਂ ‘ਕਾਲ’ ਨੂੰ ਹੀ ਪਰਮੇਸਰ ਮੰਨਦੀ
ਹੈ। ਹੋਰ ਜ਼ੋਰ ਦੇ ਕੇ ਆਖਦੀ ਹੈ ‘ਮੈਯਾ (ਦੁਰਗਾ) ਕੋ ਨ ਮਾਨੈ ਮਹਾਕਾਲ ਨ ਮਨਾਵੈ ਮੂੜ ਮਾਟੀ
(ਮੂਰਤੀ) ਕੋ ਮਾਨਤ ਤਾਤੇ ਮਾਂਗਤ ਮਰਤ ਹੈ॥ 53॥’ ਭੰਗ ਪੀਣ ਲਈ ਪ੍ਰੇਰਦੀ ਹੈ ਅਤੇ ਫਿਰ ਆਖਦੀ ਹੈ
‘ਮਹਾਕਾਲ ਜੂ ਕੋ ਸਦਾ ਸੀਸ ਨਯੈਯੈ॥ ਪੁਰੀ ਚੋਦਹੂੰ ਤ੍ਰਾਸ ਜਾਕੋ ਤ੍ਰਸੈਯੈ॥ . .॥ 86॥ … ‘ਮਹਾਕਾਲ’
ਹੀ ਕੋ ਗੁਰੂ ਕੋ ਪਛਾਨਾ॥ 89॥ . .॥ ਦਿਜ ਹਮ ‘ਮਹਾਕਾਲ’ ਕੋ ਮਾਨੈ॥ 91॥ ਜੇ ਨਰ ਕਾਲ ਪੁਰਖ ਕੋ
ਧਯਾਵੈ॥ ਤੇ ਨਰ ਕਾਲ (ਮੌਤ) ਫਾਂਸ ਨਹਿ ਜਾਵੈ॥ . .॥ 98॥ . . ਐਸੀਆਂ ਹੋਰ ਵੀ ਪੰਕਤੀਆਂ ਹਨ।
ਰਾਜਕੁਮਾਰੀ ਦੇ ਇਸ ਤਰਾਂ ਸਮਝਾਣ ਨਾਲ ਜਦ ਪੰਡਿਤ ਜੀ ਨੇ ਮਹਾਕਾਲ ਦਾ ਉਪਾਸਕ ਬਣਨਾ ਪ੍ਰਵਾਨ ਨਹੀ
ਕੀਤਾ ਤਾਂ ਰਾਜਕੁਮਾਰੀ ਨੇ ‘ਤ੍ਰਿਯਾ ਚਰਿਤ੍ਰ’ ਵਖਾਇਆ। ਪੰਡਿਤ ਦਾ ਹਥ ਫੜ ਕੇ ਨਦੀ ਵਿੱਚ ਸੁਟਿਆ,
ਅਠ ਸੌ (!) ਗੋਤੇ ਦਿਤੇ ਅਤੇ ਕਿਹਾ ਕਿ ਮੈ ਰਾਜੇ (ਪਿਤਾ) ਅਗੇ ਤੇਰੀ ਸ਼ਿਕਾਇਤ ਕਰਾਂਗੀ ਕਿ ਤੂੰ
ਮੈਨੂੰ ਹਥ ਪਾਇਆ ਹੈ ਮੈ ਤੇਰੇ ਹਥ ਕਟਵਾ ਦਿਆਂਗੀ। ਪੰਡਿਤ ਜੀ ਡਰ ਜਾਂਦੇ ਹਨ ਅਤੇ ਮਹਾਕਾਲ ਦਾ ਸਿਖ
ਬਣਨ ਲਈ ਤਿਆਰ ਹੋ ਜਾਂਦੇ ਹਨ। ਇਸ ਪ੍ਰਸੰਗ ਦਾ ਆਖਰੀ ਦੋਹਰਾ ਮਹਾਕਾਲ ਦਾ ਸਿਖ ਬਣਾਉਣ ਦੀ ਵਿਧੀ ਇਉਂ
ਦਸਦਾ ਹੈ:-
ਇਹ ਛਲ ਸੋ ਮਿਸਰਹਿ ਛਲਾ ਪਾਹਨ ਦਏ ਬਹਾਇ॥ ਮਹਾਕਾਲ ਕੋ ਸਿਖਯ ਕਰਿ ਮਦਰਾ ਭਾਗ
ਪਿਵਾਇ॥ 125॥
ਜ਼ਰਾ ਸੋਚੋ! ਛਲ ਕਪਟ ਕਰਕੇ ਮਹਾਕਾਲ ਦਾ ਸਿਖ ਬਣਾਇਆ, ਭੰਗ ਅਤੇ ਸ਼ਰਾਬ ਪਿਲਾ
ਕੇ। ਕੁਝ ਲੋਕ ਮਹਾਕਾਲ ਦਾ ਅਰਥ ‘ਵਾਹਿਗੁਰੂ’ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ
ਮਹਾਕਾਲ- ਕਾਲਕਾ ਦਾ ਉਪਾਸਕ ਦਸਦੇ ਹਨ ਤਾਂ ਫਿਰ ਉਹ ਲੋਕ ਗੁਰੂ ਸਾਹਿਬ ਨੂੰ ਵੀ ਭੰਗ-ਸ਼ਰਾਬ ਪੀਣ
ਵਾਲਾ ਮੰਨਦੇ ਹੋਣਗੇ। ਕੋਈ ਵੀ ਸੂਝਵਾਨ ਸਿਖ ਇਹ ਗਲ ਨਹੀ ਮੰਨ ਸਕਦਾ ਕਿਉਕਿ ਗੁਰਬਾਣੀ ਦਾ ਫੁਰਮਾਨ
ਹੈ ‘ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦੁ ਛੂਛੈ ਭਾਉ ਧਰੇ॥’ (360)
ਸਪਸ਼ਟ ਹੈ ਕਿ ਮਹਾਕਾਲ ਦਾ ਅਰਥ ਵਾਹਿਗੁਰੂ ਨਹੀਂ; ਮਹਾਕਾਲ-ਕਾਲਕਾ ਨਾ ਤਾਂ
ਦਸਮ ਪਾਤਸ਼ਾਹ ਦੇ ਇਸ਼ਟ ਹਨ ਅਤੇ ਨਾ ਹੀ ਗੁਰਸਿਖਾਂ ਦੇ। ਬਚਿਤ੍ਰ ਨਾਟਕ ਗ੍ਰੰਥ ਅਥਵਾ ਅਖਉਤੀ ਦਸਮ
ਗ੍ਰੰਥ ਦੀ ਰਚਨਾ ਸਿਖ-ਵਿਰੋਧੀਆਂ ਨੇ ਗੁਰੂ ਸਾਹਿਬ ਜੀ ਦੀ ਮਹਾਨ ਸ਼ਖਸੀਅਤ ਦਾ ਘੋਰ ਅਪਮਾਨ ਕਰਨ ਦੀ
ਅਤੇ ਗੁਰਸਿਖਾਂ ਨੂੰ ਗੁਮਰਾਹ ਕਰਨ ਦੀ ਮਾੜੀ ਨੀਯਤ ਨਾਲ ਕੀਤੀ ਹੈ।
ਪੰਨਾ 1359 ਤੋਂ 1388 ਤਕ:- ਆਖਰੀ ਤ੍ਰਿਯਾ ਚਰਿਤ੍ਰ, ਨੰਬਰ 405…. .
ਪ੍ਰਥਮੇ ਸਤਿਜੁਗ ਬੀਚ ਕਹਿਜੈ॥ …
ਰਾਜਾ ਸਤਿਸੰਧਿ ਅਤੇ ਦੇਵਤਿਆਂ ਦਾ ਦੀਰਘ ਦਾੜ੍ਹ ਦਾਨਵ ਨਾਲ ਜੰਗ. . ਦੈਤਰਾਜ
ਅਤੇ ਦੇਵਰਾਜ ਦੇ ਲੋਹੇ (ਸ਼ਸਤਰ) ਆਪਸ ਵਿੱਚ ਟਕਰਾਉਣ ਤੇ ਅਗਨੀ ਨਿਕਲੀ ਜਿਸਤੋਂ ਇੱਕ ਬਾਲਾ (ਇਸਤ੍ਰੀ)
ਪੈਦਾ ਹੋ ਗਈ (!) ਉਹ ਵੀ ਅਸਤ੍ਰ-ਸ਼ਸਤ੍ਰ ਲੈ ਕੇ ਜੰਗ ਕਰਣ ਲਗੀ. . ਮਨ ਵਿੱਚ ਜਗਤਪਤਿ ਨਾਲ ਵਿਆਹ ਦਾ
ਫੁਰਨਾ ਫੁਰਿਆ. . ਦੇਵੀ ਭਵਾਨੀ ਦੀ ਕਿਰਪਾ ਨਾਲ ਪਤਾ ਲਗਾ ਕਿ ਸਵਾਸ ਬੀਰਜ ਨਾਂ ਦੇ ਦੈਂਤ ਦੇ ਮਰਨ
ਪਿਛੋਂ ਉਸ ਦੀ ਮਨੋਕਾਮਨਾ ਪੂਰੀ ਹੋਵੇਗੀ. . ਸ਼ਸਤ੍ਰ ਸਜਾ ਕੇ ਦੈਂਤ ਨਾਲ ਜੰਗ ਕਰਣ ਲਗੀ, ਦੈਂਤਾਂ ਦੈ
ਖੁਨ ਤੋਂ ਹੋਰ ਦੈਂਤ ਊਪਜੇ… ਬਾਲਾ ਘਿਰ ਗਈ, ਦੇਵੀ ਕਾਲਕਾ ਦਾ ਧਿਆਨ ਕੀਤਾ, ਕਾਲਕਾ ਨੇ ਭਗਤ ਦੀ
ਰਖਿਆ ਲਈ ਤਲਵਾਰ ਫੜੀ ਤੇ ਦੈਤਾਂ ਨੂੰ ਮਾਰਨ ਲਗੀ. .॥ 64॥ . ਅਗੇ ਛੰਦ 77 ਇਉਂ ਲਿਖਿਆ ਹੈ…ਠੋਕਿ
ਠੋਕਿ ਭੁਜ ਦੰਡਨ ਜੋਧਾ॥ ਧਾਵਤ ਮਹਾਕਾਲ ਪਰ ਕ੍ਰੋਧਾ॥ ਬੀਸ ਪਦੁਮ ਦਾਨਵ (?) ਤਵ ਭਯੋ॥ ਨਾਸ ਕਰਨ
‘ਕਾਲੀ’ ਕੋ ਧਯੋ (ਹਮਲਾ ਕੀਤਾ)॥
ਜੁਧ ਕਰਦਿਆਂ ਮਹਾਕਾਲ ਦਾ ਕ੍ਰੋਧ ਵਧਿਆ ਜਿਸਤੋਂ ਬ੍ਰਹਮਾ, ਵਿਸ਼ਨੂੰ ਆਦਿਕ
ਸਾਰੇ ਡਰ ਗਏ ਤੇ ਮਹਾਕਾਲ ਦੀ ਸ਼ਰਣ ਵਿੱਚ ਆ ਗਏ॥ 89॥ ਅਗੇ ਛੰਦ 91 ਤੋ 99 ਤਕ ਮਹਾਕਾਲ ਦੀ ਉਸਤਤਿ
ਕੀਤੀ ਹੈ (ਇਹੋ ਜਹੀ ਉਸਤਤ ‘ਹਮਰੀ ਕਰੋ ਹਾਥ ਦੇ ਰਛਾ’ ਵਾਲੀ ਚੋਪਈ ਵਿੱਚ ਵੀ ਕੀਤੀ ਗਈ ਹੈ) :-
ਤੁਮ ਹੋ ਸਕਲ ਲੋਕ ਸਿਰਤਾਜਾ॥ ਗਰਬਨ ਗੰਜ ਗਰੀਬ ਨਿਵਾਜਾ॥ ਆਦਿ ਅਕਾਲ ਅਜੋਨਿ
ਬਿਨਾ ਭੈ॥ ਨਿਰਬਿਕਾਰ ਨਿਰਲੰਬ ਜਗਤ ਮੈ॥ 91॥ ਨਿਰਬਿਕਾਰ ਨਿਰਜੁਰ ਅਬਿਨਾਸੀ॥ ਪਰਮ ਜੋਗ ਕੇ ਤਤੁ
ਪ੍ਰਕਾਸੀ॥ ਨਿਰੰਕਾਰ ਨਵ ਨਿਤਯ ਸੁਯੰਭਵ॥ ਤਾਤ ਮਾਤ ਜਹ ਜਾਤ ਨ ਬੰਧਵ॥ 92॥ ਸਤ੍ਰ ਬਿਹੰਡ ਸੁ ਰਿਦਿ
ਸੁਖਦਾਇਕ॥ ਚੰਡ ਮੁੰਡ ਦਾਨਵ ਕੇ ਘਾਇਕ॥ ਸਤਿ ਸੰਧਿ ਸਤਿਤਾ ਨਿਵਾਸਾ॥ ਭੁਤ ਭਵਿਖ ਭਵਾਨ ਨਿਰਾਸਾ॥ 93॥
ਆਦਿ ਅਨੰਤ ਅਰੂਪ ਅਭੇਸਾ॥ ਘਟ ਘਟ ਭੀਤਰ ਕਿਯਾ ਪ੍ਰਵੇਸਾ॥ ਅੰਤਰ ਬਸਤ ਨਿਰੰਤਰ ਰਹਈ॥ ਸਨਕ ਸਨੰਦ
ਸਨਾਤਨ ਕਹਈ॥ 94॥ ਆਦਿ ਜੁਗਾਦਿ ਸਦਾ ਪ੍ਰਭੁ ਏਕੈ॥ ਧਰਿ ਧਰਿ ਮੂਰਤਿ ਫਿਰਤਿ ਅਨੇਕੈ॥ ਸਭ ਜਗ ਕਹ ਇਹ
ਬਿਧਿ ਭਰਮਾਯਾ॥ ਆਪੈ ਏਕ ਅਨੇਕ ਦਿਖਾਯਾ॥ 95॥ ਘਟ ਘਟ ਮਹਿ ਸੋਈ ਪੁਰਖ ਬਯਾਪਕ॥ ਸਕਲ ਜੀਵ ਜੰਤਨ ਕੇ
ਥਾਪਕ॥ ਜਾਤੇ ਜੋਿਤ ਕਰਤ ਆਕਰਖਨ॥ ਤਾਕਹ ਕਹਤ ਮ੍ਰਿਤਕ ਜਗ ਕੇ ਜਨ॥ 96॥ ਤੁਮ ਜਗ ਕੇ ਕਾਰਨ ਕਰਤਾਰਾ॥
ਘਟਿ ਘਟਿ ਕੀ ਮਤਿ ਜਾਨਨਹਾਰਾ॥ ਨਿਰੰਕਾਰ ਨਿਰਵੈਰ ਨਿਰਾਲਮ॥ ਸਭਹੀ ਕੇ ਮਨ ਕੀ ਤੁਹਿ ਮਾਲਮ॥ 97॥
ਤੁਮਹੀ ਬ੍ਰਹਮਾ ਬਿਸਨ ਬਨਾਯੋ॥ ਮਹਾਂ ਰੁਦ੍ਰ ਤੁਮ ਹੀ ਉਪਜਾਯੋ॥ ਤੁਮਹੀ ਰਿਖਿ ਕਸਪਹਿ ਬਨਾਵਾ॥ ਦਿਤਜ
ਅਦਿਤ ਜਨ ਬੈਰ ਬਢਾਵਾ॥ 98॥ ਜਗ ਕਾਰਨ ਕਰੁਨਾ ਨਿਧਿ ਸਵਾਮੀ॥ ਕਮਲ ਅੰਤਰਿ ਕੇ ਜਾਮੀ॥ ਦਯਾਸਿੰਧ ਦੀਨਨ
ਕੇ ਦਯਾਲਾ॥ ਹੂਜੈ ਕ੍ਰਿਪਾ ਨਿਧਾਨ ਕ੍ਰਿਪਾਲਾ॥ 99॥
ਉਪਰ ਲਿਖੇ ਛੰਦਾਂ (77 ਅਤੇ 91 ਤੋਂ 99 ਤਕ) ਨੂੰ ਗਹੁ ਨਾਲ ਵੀਚਾਰਿਆਂ
ਸਪਸ਼ਟ ਹੁੰਦਾ ਹੈ ਕਿ ਲਿਖਾਰੀ ਕਵਿ ਸ਼ਯਾਮ ਮਹਾਕਾਲ, ਕਾਲੀ, ਚੰਡ-ਮੁੰਡ ਨੂੰ ਮਾਰਨ ਵਾਲੀ ਦੇਵੀ ਦੁਰਗਾ
ਆਦਿਕ ਨਾਂ ਇਕੋ ਹੀ ਹਸਤੀ (ਸ਼ਿਵ ਦਾ ਅਰਧ-ਨਾਰੀਸ਼ਵਰ ਰੂਪ) ਲਈ ਵਰਤਦਾ ਹੈ। ਅਗੇ ਪੜੋ:
ਕਰਿ ਕਰਿ ਕੋਪ ਕਾਲ ਸ੍ਰੀ ਤਬਹੀ॥ ਰਥ ਪਰ ਚੜ੍ਹਾ ਸਸਤ੍ਰ ਲੈ ਸਭਹੀ॥ . .॥
102॥ . . ਮਹਾਂ ਕਾਲ ਕੈ ਭਯੋ ਪ੍ਰਸੇਤਾ॥ ਡਾਰਾ ਭੂਮਿ ਪੌਛਿ ਕਰਿ ਤੇਤਾ॥ 109॥ … ਅਰਥਾਤ ਕਾਲ/
ਮਹਾਕਾਲ ਪਸੀਨਾ ਪੂੰਝਣ ਵਾਲਾ, ਰਥ ਤੇ ਚੜਨ ਵਾਲਾ, ਸ਼ਰੀਰਧਾਰੀ ਹੈ ਨਿਰਾਕਾਰ ਨਹੀਂ। ਅਗੇ ਪੜੋ:
ਮਹਾਂਕਾਲ ਕੋਪਤ ਭਯੋ ਜਬਹੀ॥ ਅਸੁਰ ਅਨੇਕ ਬਿਦਾਰੇ ਤਬਹੀ॥ 125॥ …॥ ਜਿਤੇ ਦੈਤ ਆਏ ਤਿਤੇ ਕਾਲ ਮਾਰੇ॥
ਬਹੇ ਸ੍ਰੋਨ ਕੇ ਭੁਮ ਹੂੰ ਪੈ ਪਨਾਰੇ॥ . .॥ 139॥ . . ਮੁਗ਼ਲ, ਖਾਨ, ਪਠਾਨ (ਸਤਿਜੁਗ ਵਿੱਚ ਕਿਥੋਂ
ਆਏ?) ਮਹਾਕਾਲ ਤੇ ਹਮਲਾ ਕਰਦੇ ਹਨ:-
ਮਹਾਂਕਾਲ ਕੋ ਕਰਤ ਪ੍ਰਹਾਰਾ॥ ਏਕ ਨ ਉਪਰਤ ਰੋਮ ਉਪਾਰਾ॥ 200॥ …॥ ਇਹ ਬਿਧਿ
ਭਯੋ ਦਾਨਵਨ ਨਾਸਾ॥ ਖੜਗਕੇਤ ਅਸੁ ਕਿਯਾ ਤਮਾਸਾ॥ 247॥ …॥ ਪੁਨਿ ਅਸਿਧੁਜ ਅਸ ਮੰਤ੍ਰ ਬਿਚਾਰੇ॥ . .॥
248॥ . . (ਇਹਨਾਂ ਪੰਕਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਮਹਾਕਾਲ = ਕਾਲ =
ਖੜਗਕੇਤ=ਅਸਿਧੁਜ…ਸ਼ਰੀਰਧਾਰੀ!) ਅਗਲੇ ਕਈ ਛੰਦਾ ਤੋਂ ਵੀ ਕਾਲ ਦੀ ਇਹੀ ਅਸਲੀਯਤ (ਸ਼ਿਵ ਦਾ
ਅਰਧ-ਨਾਰੀਸ਼ਵਰ ਰੂਪ) ਸ੍ਹਾਮਣੇ ਆਉਂਦੀ ਹੈ:- ਮਹਾਂਕਾਲ ਕੁਪਿ ਸਸਤ੍ਰ ਪ੍ਰਹਾਰੇ॥ ਸਾਧ ਉਬਾਰਿ ਦੁਸਟ
ਸਭ ਮਾਰੇ॥ 321॥ ….॥ ਇਹ ਬਿਧਿ ਭਯੋ ਜਬੈ ਸੰਗ੍ਰਾਮਾ॥ ਨਿਕਸੀ ਦਿਨ ਦੂਲਹ ਹਵੈ ਬਾਮਾ॥ ਸਿੰਘ ਬਾਹਨੀ
(ਦੁਰਗਾ) ਧੁਜਾ ਬਿਰਾਜੈ॥ ਜਾਹਿ ਬਿਲੋਕ ਦੈਤ ਦਲ ਭਾਜੈ॥ 331॥ . . ਕੇਤਿਕ ਮਹਾਂ ਕਾਲ ਅਰਿ ਕੂਟੇ॥
ਬਾਦਲ ਸੇ ਸਭ ਹੀ ਦਲ ਫੂਟੇ॥ 340॥ …॥ ਮਹਾਂਕਾਲ ਕੀ ਜੇ ਸਰਨਿ ਪਰੇ ਸੁ ਲਏ ਬਚਾਇ॥ ਔਰ ਨ ਉਪਜਾ
ਦੂਸ੍ਰ ਜਗ ਭਛਯੋ ਸਭੈ ਬਨਾਇ॥ 366॥ ਜੇ ਪੂਜਾ ਅਸਿਕੇਤ ਕੀ ਨਿਤਪ੍ਰਤਿ ਕਰੈ ਬਨਾਇ॥ ਤਿਨ ਪਰ ਅਪਨੋ
ਹਾਥ ਦੈ ਅਸਿਧੁਜ ਲੇਤ ਬਚਾਇ॥ 367॥ ਬਹੁਰਿ ਅਸੁਰ ਕਾ ਕਾਟਸਿ ਮਾਥਾ॥ ਸ੍ਰੀ ਅਸਿਕੇਤ ਜਗਤ ਕੇ ਨਾਥਾ॥
374॥ ਪੁਨਿ ਰਾਛਸ ਕਾ ਕਾਟਾ ਸੀਸਾ॥ ਸ੍ਰੀ ਅਸਿਕੇਤ ਜਗਤ ਕੇ ਈਸਾ॥ ਪੁਹਪਨ ਬ੍ਰਿਸਟਿ ਗਗਨ ਤੇ ਭਈ॥
ਸਭਹਿਨ ਆਨਿ ਬਧਾਈ ਦਈ॥ 375॥ ਧੰਨਯ ਧੰਨਯ ਲੋਗਨ ਕੇ ਰਾਜਾ॥ ਦੁਸਟਨ ਦਾਹ ਗਰੀਬ ਨਿਵਾਜਾ॥ ਅਖਲ ਭਵਨ
ਕੇ ਸਿਰਜਨਹਾਰੇ॥ ਦਾਸ ਜਾਨਿ ਮੁਹਿ ਲੇਹੁ ਉਬਾਰੇ॥ 376॥
(ਅਗੇ ਰਹਰਾਸਿ ਵਿੱਚ ਪੜੀ ਜਾਂਦੀ ਚੌਪਈ) ਕਬਯੋ ਬਾਚ ਬੇਨਤੀ॥ ਚੌਪਈ॥ (ਗ੍ਰੰਥ
ਵਿੱਚ ਪਾ: 10 ਅੰਕਤ ਨਹੀ) ਹਮਰੀ ਕਰੋ ਹਾਥ ਦੈ ਰਛਾ॥ ਪੂਰਨ ਹੋਇ ਚਿਤ ਕੀ ਇਛਾ॥ . .॥ 377॥ ਤੁਮਹਿ
ਛਾਡਿ ਕੋਈ ਅਵਰ ਨ ਧਯਾਊਂ॥ (ੴ ਦਾ ਨਹੀ ਮਹਾਕਾਲ ਦਾ ਸਿਮਰਨ ਕਰਾਂ! ਕਿਉਂ?)॥ 380॥ . .’ਕਾਲ’ ਪਾਇ
ਬ੍ਰਹਮਾ ਬਪੁ ਧਰਾ॥’ਕਾਲ’ ਪਾਇ ਸ਼ਿਵ ਜੂ ਅਵਤਰਾ॥’ਕਾਲ’ ਪਾਇ ਕਰਿ ਬਿਸਨ ਪ੍ਰਕਾਸਾ॥ ਸਕਲ ‘ਕਾਲ’ ਕਾ
ਕਿਯਾ ਤਮਾਸਾ॥ 383॥ (ਸੰਸਾਰ-ਰੂਪੀ ਤਮਾਸ਼ੇ ਦਾ ਕਰਤਾ ਕਾਲ=ਦੁਰਗਾ=ਮਹਾਕਾਲ ਹੈ! ! ?)
…. ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ॥ 385॥ ……
ਨਿਰੰਕਾਰ ਨਿਰਬਿਕਾਰ ਨ੍ਰਿਲੰਭ॥ ਆਦਿ ਅਨੀਲ ਅਨਾਦਿ ਅਸੰਭ॥ . .॥ 391॥ (ਅਕਾਲ-ਪੁਰਖੀ ਗੁਣ ਦੇਹਧਾਰੀ
ਮਹਾਕਾਲ ਲਈ? ਸਿਖ ਕੌਮ ਏਥੇ ਭੁਲੇਖਾ ਖਾ ਗਈ) …॥ ਏਕੈ ਰੂਪ ਅਨੂਪ ਸਰੂਪਾ॥ ਰੰਕ ਭਯੋ ਰਾਵ ਕਹੀ
ਭੂਪਾ॥ . .॥ 394॥ (ਇਹੀ ਪੰਕਤੀਆਂ ਪੰਨਾ 158 ਤੇ ‘ਕਾਲ ਰੂਪ ਭਗਵਾਨ’ ਲਈ ਲਿਖੀਆਂ ਹਨ) ….॥ ਆਦਿ
ਜੁਗਾਦਿ ਸਰੂਪ ਸੁਯੰਭਵ॥ 395॥ (ਸਿਖੀ ਦੇ ਮੂਲ-ਮੰਤਰ ਅਤੇ ਜਪੁ-ਬਾਣੀ ਦੇ ਉਲਟ ਮਹਾਕਾਲ ਲਈ?) ਜੇ
ਅਸਿਧੁਜ ਤਵ ਸਰਨੀ ਪਰੇ॥ ਤਿਨਕੇ ਦੁਸਟ ਦੁਖਿਤ ਹੈ ਮਰੇ॥ . .॥ 397॥ . .’ਖੜਗਕੇਤ’ ਮੈ ਸਰਨਿ
ਤਿਹਾਰੀ॥ ਆਪੁ ਹਾਥ ਦੈ ਲੇਹੁ ਉਬਾਰੀ॥ ਸਰਬ ਠੌਰ ਮੋ ਹੋਹੁ ਸਹਾਈ॥ ਦੁਸਟ ਦੋਖ ਤੇ ਲੇਹੁ ਬਚਾਈ॥ 401॥
ਕ੍ਰਿਪਾ ਕਰੀ ਹਮ ਪਰ ‘ਜਗਮਾਤਾ’ (ਦੁਰਗਾ)॥ ਗ੍ਰੰਥ ਕਰਾ ਪੂਰਨ ਸੁਭਰਾਤਾ॥ …॥ 402॥ ਸ੍ਰੀ ਅਸਿਧੁਜ
ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਲਾ॥ . .॥ 403॥ . . ॥ (ਪੰਨਾ 1388). . ਸਮਾਪਤੀ ਸੰਕੇਤ
ਇਉਂ ਹੈ:- ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਂਚ
ਚਰਿਤ੍ਰ ਸਮਾਪਤਮਸਤੁ ਸੁਭਮਸਤੁ॥ 405॥
ਇਹ ਚੌਪਈ ਮਹਾਕਾਲ, ਜਿਸਨੂੰ ਲੜਾਈ ਕਰਦਿਆਂ ਪਸੀਨਾ ਵੀ ਆਉਂਦਾ ਹੈ ਅਤੇ
ਕ੍ਰੋਧ ਵਿੱਚ ਆ ਕੇ ਸ਼ਸਤਰ ਲੈਕੇ ਲੜਦਾ ਹੈ, ਨੂੰ ਹੀ ਸੰਬੋਧਨ ਕਰਕੇ ਕਬਿ ਸ਼ਯਾਮ ਨੇ ਉਚਾਰੀ ਹੈ;
ਗੁਟਕਿਆਂ ਵਿੱਚ ਸਿਰਲੇਖ ਨਾਲ ਪਾਤਸ਼ਾਹੀ 10 ਕਿਸੇ ਪੰਥ-ਦੋਖੀ ਨੇ ਭੁਲੇਖਾ ਪਾਉਣ ਲਈ ਲਿਖਿਆ ਹੈ।
ਮਹਾਕਾਲ ਦਾ ਅਰਥ ‘ਵਾਹਿਗੁਰੂ’ ਦਸਣ ਵਾਲੇ ਉਪਰ ਬਿਆਨ ਕੀਤੇ ਤ੍ਰਿਯਾ-ਚਰਿਤ੍ਰ ਨੰ: 266 ਫਿਰ ਧਿਆਨ
ਨਾਲ ਪੜ੍ਹਨ; ਮਹਾਕਾਲ ਦਾ ਸਿਖ ਬਣਨ ਵਾਲੇ ਨੂੰ ਭੰਗ ਅਤੇ ਸ਼ਰਾਬ ਪਿਲਾ ਕੇ ਹੀ ਸਿਖ ਬਣਾਉਂਦੇ ਹਨ।
ਗੁਰੁ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇਵੀ-ਦੇਵਤੇ ਪੂਜਣੋ, ਨਸ਼ੇ ਵਰਤਣੋ ਮਨ੍ਹਾ ਕਰਦੀ ਹੈ।
ਗੁਰ-ਦੋਖੀਆਂ ਅਤੇ ਪੰਥ-ਵਿਰੋਧੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ
ਦੇਵੀ-ਪੂਜਕ ਸਿਧ ਕਰਕੇ ਗੁਰੂ ਸਾਹਿਬ ਨੂੰ ਬਦਨਾਮ ਕਰਨ ਦੀ ਮਾੜੀ ਨੀਯਤ ਨਾਲ ਇਸ ਅਖਉਤੀ ਦਸਮ ਗ੍ਰੰਥ
ਦੀ ਰਚਨਾ ਕਵੀਆਂ ਪਾਸੋਂ ਕਰਵਾਈ। ਪੰਡਿਤ ਸ਼੍ਰੀ ਵਾਈ. ਏਨ. ਝਾ. , ਨਿਵਾਸੀ ਮਕਾਨ ਨੰ: 61, ਟੋਬਰੀ
ਮੁਹਲਾ, ਟਾਂਡਾ ਰੋਡ, ਜਲੰਧਰ ਸਿਟੀ (ਪੰਜਾਬ) ਦੀ ਲਿਖੀ ਪੁਸਤਕ ‘ਮਹਾਕਾਲੀ ਉਪਾਸਨਾ’ (ਪ੍ਰਕਾਸ਼ਕ
ਅਮਿਤ ਪਾਕਿਟ ਬੁਕਸ, ਗਯਾਨ ਮਾਰਕਿਟ, ਨਜ਼ਦੀਕ ਚੌਂਕ ਅਡਾ ਟਾਂਡਾ, ਜਲੰਧਰ-144008) ਦੇ ਪੰਨਾ 23- 24
ਤੇ ਛਪਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ‘ਦੁਰਗਾ ਔਰ ਮਹਾਕਾਲੀ ਜੀ ਕੇ ਉਪਾਸਕ’ ਸਨ। ਐਸੀਆਂ
ਲਿਖਤਾਂ ਅਤੇ ਪੁਸਤਕਾਂ ਨੂੰ ਜ਼ਬਤ ਕਰਨਾ ਚਾਹੀਦਾ ਹੈ। ਸਿਖ-ਕੌਮ ਨੂੰ ੴ (ਨਿਰਾਕਾਰ ਪਰਮਾਤਮਾ) ਤੋਂ
ਹਟਾ ਕੇ ਦੇਵੀ-ਦੇਵਤਿਆਂ ਦਾ ਉਪਾਸਕ ਬਨਾਉਣ ਦੀ ਡੂੰਘੀ ਸਾਜ਼ਿਸ਼ ਹੈ।
ਬੇਨਤੀ ਹੈ ਸੰਨ 2008 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 300ਸਾਲਾ ਗੁਰਗਦੀ
ਨਸ਼ੀਨੀ ਦਿਵਸ ਮਨਾਉਣ ਤਕ ਸਿਖ-ਕੌਮ ਸਾਰੇ ਗੁਰੂ-ਨਿੰਦਕ ਗ੍ਰੰਥਾਂ ਨੂੰ ਪਾਸੇ ਕਰ ਕੇ ਦਸਮ ਨਾਨਕ ਗੁਰੁ
ਗੋਬਿੰਦ ਸਾਹਿਬ ਜੀ ਦੇ ਆਖਰੀ ਹੁਕਮ ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਨੂੰ ਮੰਨ ਕੇ
ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਸਚੀ ਬਾਣੀ ਨਾਲ ਜੁੜੇ। ਰਾਮਕਲੀ ਮ: 3
ਅਨੰਦੁ ਬਾਣੀ ਦੀਆਂ 40 ਪਉੜੀਆਂ ਦਾ ਪਾਠ ਅਸੀ ਨਿਤ ਕਰੀਏ ਤਾਂ ਹੀ ਹੇਠ ਲਿਖੇ ਗੁਰਵਾਕਾਂ ਅਨੁਸਾਰ
ਸਿਖ ਕੌਮ ਦੇ ਸਾਰੇ ਦੁਖ ਕਲੇਸ਼ ਨਾਸ ਹੋ ਸਕਣਗੇ: