ਦਮਦਮੀ ਟਕਸਾਲ, ਕੁੱਝ ਨਿਹੰਗ ਜੱਥੇਬੰਦੀਆਂ, ਅਕਾਲ ਤਖਤ ਦੇ ਤੇ ਹੋਰ
ਪੁਜਾਰੀਆਂ ਤੇ ਗ੍ਰੰਥੀਆਂ ਨੇ 11 ਤੋਂ 13 ਨਵੰਬਰ 2006 ਦੇ ਦਿਨ ਅਖੌਤੀ ਦਸਮ ਗ੍ਰੰਥ ਨੂੰ ਗੁਰੂ
ਗੋਬਿੰਦ ਸਿੰਘ ਸਾਹਿਬ ਦੀ ਲਿਖਤ ਦੱਸ ਕੇ ਪਿੰਡ ਦਿਆਲ ਪੁਰਾ (ਬਠਿੰਡਾ) `ਚ ਗੁਰੂ ਗ੍ਰੰਥ ਸਾਹਿਬ ਦੇ
ਤੁੱਲ ਪ੍ਰਕਾਸ਼ ਕਰਕੇ ਅਖੰਡ ਪਾਠ ਕਰਨ ਦਾ ਘੋਰ ਅਪਮਾਨ ਜਨਕ ਕੰਮ ਕੀਤਾ ਹੈ।
ਇਹ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਘੋਰ ਬੇਅਦਬੀ
ਹੈ। ਇਹ ਰਾਸ਼ਟਰ ਸੋਇਮ ਸੇਵਕ ਸੰਘ (ਆਰ. ਐਸ. ਐਸ.) ਵਲੋਂ ਰਾਮ ਅਵਤਾਰ, ਕ੍ਰਿਸ਼ਨ ਅਵਤਾਰ, ਚੌਬੀਸ
ਅਵਤਾਰ ਨੂੰ ਗੁਰਬਾਣੀ ਕਹਿ ਕੇ ਗੁਰੂ ਸਾਹਿਬ ਨੂੰ ਰਾਮ ਤੇ ਕ੍ਰਿਸ਼ਨ ਦਾ ਪੁਜਾਰੀ ਬਣਾਉਣ ਦੀ ਸਾਜਿਸ਼
ਦਾ ਹਿਸਾ ਹੈ। ਕੋਕਸ਼ਾਸ਼ਤਰ ਤੋਂ ਵੀ ਅਸਲੀਲ ਲਿਖਤ ਨੂੰ ਗੁਰੂ ਸਾਹਿਬ ਦੀ ਬਾਣੀ (ਗੁਰਬਾਣੀ) ਆਖਣਾ;
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਸ ਤੋਂ ਵੀ ਵੱਡੀ ਬੇਅਦਬੀ ਹੋਰ ਕੀ ਹੋ ਸਕਦੀ ਹੈ। ਇਹ ਸ਼ਰਮਨਾਕ,
ਘਟੀਆ ਹਰਕਤ ਕੋਈ ਸੱਚਾ ਸਿੱਖ ਬਰਦਾਸ਼ਤ ਨਹੀ ਕਰ ਸਕਦਾ। ਸਾਨੂੰ ਖਿਮਾਂ ਕੀਤਾ ਜਾਏ, ਅਸੀਂ ਹੇਠਾਂ ਉਸ
ਅਸ਼ਲੀਲ ਕਵਿਤਾ ਦੇ ਕੁੱਝ ਨਮੂਨੇ ਪੇਸ਼ ਕਰ ਰਹੇ ਹਾਂ ਜੋ ਮਾਂ ਪੁੱਤ, ਭੈਣ ਭਰਾ, ਬਾਪ ਬੇਟੀ ਮਿਲ ਕੇ
ਨਹੀਂ ਸੁਣ ਸਕਦੇ, ਨਾ ਪੜ੍ਹ ਸਕਦੇ ਹਨ। ਪਰ ਕਿਉਂਕਿ ਗੁਰਮਤਿ ਤੋਂ ਭਟਕੇ ਹੋਏ ਲੋਕ, ਇਸ ਗ੍ਰੰਥ ਨੂੰ
ਗੁਰੂ ਦੀ ਬਾਣੀ ਕਹਿ ਰਹੇ ਹਨ, ਇਸ ਲਈ ਅਸੀਂ ਇਸ ਦੀ ਵੰਨਗੀ ਆਪ ਨੂੰ ਵਿਖਾ ਰਹੇ ਹਾਂ। ਤੁਸੀਂ ਪੜ੍ਹ
ਕੇ ਦੱਸੋ, ਕੀ ਗੁਰੂ ਦਾ ਅਪਮਾਨ ਕਰਨ ਦਾ ਤੇ ਸਿੱਖੀ ਨੂੰ ਪੱਥਰ ਯੁਗ ਦਾ ਧਰਮ ਸਾਬਤ ਕਰਨ ਦਾ ਇਸ ਤੋਂ
ਮਾੜਾ ਢੰਗ ਵੀ ਕੋਈ ਹੋ ਸਕਦਾ ਹੈ?
ਕੀ ਇਸ ਅਸ਼ਲੀਲਤਾ ਨੂੰ ਗੁਰਬਾਣੀ ਕਹਿਣ ਵਾਲੇ ਸਿੱਖ ਹਨ?
ਕੀ ਇਸ ਨੂੰ ਗੁਰੂ ਦੀ ਬਾਣੀ ਕਹਿਣਾ, ਗੁਰੂ ਦੀ ਬੇਅਦਬੀ ਨਹੀ ਹੈ?
ਕੀ ਇਸ ‘ਗ੍ਰੰਥ’ ਅੱਗੇ ਸਿੱਖਾਂ ਨੂੰ ਮੱਥਾ ਟੇਕਣ ਲਈ ਕਿਹਾ ਜਾ ਸਕਦਾ ਹੈ?
ਕੀ ਇਸ ‘ਗ੍ਰੰਥ’ ਦੀ ਹੇਠ ਵਰਣਤ ਸਿਖਿਆ ਅੱਜ ਦੇ ਸਿੱਖ ਦਾ ਮਾਰਗ-ਦਰਸ਼ਨ ਕਰੇਗੀ?
ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਸ ਤੋਂ ਵੱਧ ਅਪਮਾਨ ਕਰਨ ਦਾ ਕੋਈ ਹੋਰ ਢੰਗ ਨਹੀ ਸੀ ਬਚਿਆ?
ਕੀ ਇਸ ਅਸ਼ਲੀਲਤਾ ਨੂੰ ਗੁਰੂ ਗਰੰਥ ਸਾਹਿਬ ਦੇ ਤੁਲ ਪ੍ਰਕਾਸ਼ ਕਰਨਾ ਗੁਰੂ ਗਰੰਥ ਸਾਹਿਬ ਦੀ ਘੋਰ
ਬੇਅਦਬੀ ਨਹੀਂ ਹੈ?
ਕੀ ਇਸ ਅਸ਼ਲੀਲਤਾ ਨੂੰ ਗੁਰੂ ਗਰੰਥ ਸਾਹਿਬ ਦੇ ਤੁਲ ਪ੍ਰਕਾਸ਼ ਕਰਨਾ ਸਿੱਖ ਰਹਿਤ ਮਰਿਯਾਦਾ ਦੀ
ਸਿੱਧੀ ਉਲੰਘਣਾ ਨਹੀਂ ਹੈ?
ਤ੍ਰਿਆ ਚਰਿਤ੍ਰ (ਦਸਮ ਗ੍ਰੰਥ ਦਾ ਵੱਡਾ ਹਿਸਾ) ਤਾਂ ਇਹੋ ਜੇਹੀ ਕਾਮ-ਕ੍ਰੀੜਾ
ਨਾਲ ਭਰਿਆ ਪਿਆ ਹੈ ਜਿਨ੍ਹਾਂ ਵਿੱਚ ਦੂਜੇ ਦੀ ਪਤਨੀ ਭੋਗਣਾ, ਭੈਣ-ਧੀ ਨਾਲ ਭੋਗ ਕਰਨਾ,
ਖੂਬ ਨਸ਼ੇ ਕਰਨਾ ਤੇ ਕਤਲ ਕਰਨਾ ਤੇ ਹੋਰ ਮਹਾਂ ਪਾਪ ਤੇ ਜੁਰਮ ਕਰਨੇ ਸਿਖਾਇਆ
ਗਿਆ ਹੈ। ਇਹ ਮਾਮੂਲੀ ਜਿਹੀਆਂ ਵੰਨਗੀਆਂ ਹਨ।
ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥
ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ॥ ਚ੍ਰਿਤਰ 190॥"
ਦਸਮ ਗ੍ਰੰਥ ਪੰਨਾ 1082॥
(ਅਰਥ: ਉਸ ਨੇ ਇੱਕ ਤੇਜ ਉਸਤਰਾ ਮੰਗਵਾਇਆ। ਰਾਵ ਨੇ ਉਸ ਨੂੰ ਆਪਣੇ ਹੱਥੀਂ
ਫੜ ਕੇ ਆਪ ਚਲਾਇਆ। ਉਸ ਦੀਆਂ ਸਾਰੀਆਂ ਝੂਆਂ ਮੁੰਨ ਦਿੱਤੀਆਂ। ਇਹ ਵੇਖ ਕੇ ਉਹ ਚੰਚਲ ਨਾਰੀ ਬੜੀ
ਹੱਸੀ ਤੇ ਖੁਸ਼ ਹੋਈ।)
ਤੁਮ ਮਦਿਰਾ ਪੀਵਿਹੁ ਘਨੋ, ਹਮੈ ਪਿਆਵਹੁ ਭੰਗ। ਚਾਰ ਪਹਿਰ ਕੋ ਮਾਨਿਯੋ, ਭੋਗ
ਤਿਹਾਰੇ ਸੰਗ। ਦਸਮ ਗ੍ਰੰਥ ਪੰਨਾ 832॥
(ਅਰਥ: ਤੂੰ ਚੰਗਾ ਦਾਰੂ ਪੀ ਤੇ ਮੈਨੂੰ ਭੰਗ ਪਿਆ। ਮੈਂ 12 ਘੰਟੇ ਤੇਰੇ ਨਾਲ
ਭੋਗ ਕਰਾਂਗਾ।)
ਇਕ ਦਿਨ ਭਾਂਗ ਮਿਤ੍ਰ ਤੇ ਲਈ। ਪੋਸਤ ਸਹਿਤ ਅਫੀਮ ਚੜ੍ਹਈ।
ਬਹੁ ਰਤ ਕਰੀ, ਨਾ ਬੀਰਜ ਗਿਰਾਈ। ਆਂਠ ਪਹਿਰ ਲਗ ਕੁਆਰ ਬਜਾਈ॥ ਦਸਮ ਗ੍ਰੰਥ
ਪੰਨਾ 1280॥
(ਅਰਥ: ਇੱਕ ਦਿਨ ਕਿਸੇ ਦੋਸਤ ਤੋਂ ਭੰਗ ਲਈ, ਪੋਸਤ ਤੇ ਅਫੀਮ ਵੀ ਖਾਧੀ।
ਬਹੁਤ ਭੋਗ ਕੀਤਾ, ਵੀਰਜ ਨਾ ਸੁਟਿਆ। ਇੰਜ 24 ਘੰਟੇ
ਕੁਆਰੀ ਨਾਲ ਭੋਗ ਕੀਤਾ।)
ਭਗ ਮੈ ਲਿੰਗ ਦੀਓ ਰਾਜਾ ਜਬ। ਰੁਚਿ ਉਪਜੀ ਤਰੁਨੀ ਕੇ ਤਬ।
ਲਪਟਿ ਲਪਟਿ ਆਸਨ ਤਰ ਗਈ। ਚੁੰਬਨ ਕਰਤ ਭੁਪ ਕੇ ਭਈ। ਦਸਮ ਗ੍ਰੰਥ ਪੰਨਾ
1358॥
(ਅਰਥ: ਜਦ ਰਾਜੇ ਨੇ ਆਪਣਾ ਲਿੰਗ ਉਸ ਦੇ ਗੁਪਤ ਅੰਗ ਵਿੱਚ ਵਾੜਿਆ ਤਾਂ ਉਸ
ਨੂ ਬੜਾ ਅਨੰਦ ਆਇਆ। ਉਹ ਉਸ ਨਾਲ ਘੁਟ ਘੁਟ ਕੇ ਜੱਫੀਆਂ ਪਾਉਣ ਲੱਗ ਪਾਈ ਤੇ ਵਾਰ ਵਾਰ ਚੁੰਮੀਆਂ ਲੈਣ
ਲੱਗ ਪਈ।)
ਪ੍ਰਥਮ ਬਾਰ ਜਬ ਧੱਕਾ ਲਗਾਯੋ। ਤਬ ਰਾਨੀ ਲੈ ਧੋਲ ਬਜਾਯੋ।
ਜਬ ਤਿਹ ਲਿੰਗ ਸੁ ਭਗ ਤੇ ਕਾਢਾ। ਤ੍ਰਿਯਾ ਧੋਲ ਧਮੱਕਾ ਗਾਢਾ। ਦਸਮ ਗ੍ਰੰਥ
ਪੰਨਾ1342॥
(ਅਰਥ: ਜਦ ਪ੍ਰੇਮੀ ਨੇ ਘੱਸੇ ਮਾਰੇ ਤਾਂ ਰਾਣੀ ਨੇ ਢੋਲ ਵਜਾਇਆ। ਜਦ ਉਸ ਨੇ
ਆਪਣਾ ਲਿੰਗ ਉਸ ਦੇ ਗੁਪਤ ਅੰਗ ਚੋਂ ਕੱਢਿਆ ਤਾਂ ਉਸ ਨੇ ਖੂਬ ਡੋਲ ਢਮੱਕਾ ਵਜਾਇਆ।)
ਨ੍ਰਿਪ ਕੋ ਪਕਰਿ ਭੁਜਨ ਲਿਓ। ਗੁਦਾ ਭੋਗ ਤਾ ਸਿਉ ਬਹੁ ਕਿਯੋ॥ ਦਸਮ ਗ੍ਰੰਥ
ਪੰਨਾ 1010॥
(ਅਰਥ: ਉਸ ਨੇ ਪੱਟਾਂ ਤੋਂ ਫੜ ਕੇ ਉਸ ਨਾਲ ਪਿਛਲੇ ਪਾਸਿਉਂ ਬਹੁਤ ਚਿਰ ਭੋਗ
ਕੀਤਾ, ਯਾਨੀ ਮੁੰਡੇ ਬਾਜੀ ਕੀਤੀ।)
ਲਪਟਿ ਪਲਟਿ ਤਾਸੋ ਕੁਆਰਿ ਰਤਿ ਮਾਨੀ ਰੁਚਿ ਮਾਨਿ। ਭ੍ਰਾਤ ਭਗਨਿ ਕੇ ਭੇਦ ਕੋ
ਸਕਤ ਨਾ ਭਣੋ ਪਛਾਨ। ਦਸਮ ਗ੍ਰੰਥ ਪੰਨਾ 1119॥
(ਅਰਥ: ਉਸ ਨਾਲ ਜੱਫੀਆਂ ਪਾ ਪਾ ਕੇ ਭੋਗ ਕਰ ਕੇ ਬਹੁਤ ਮਜ਼ਾ ਲਿਆ। ਭਰਾ ਨੇ
ਭੈਣ-ਭਰਾ ਦਾ ਰਿਸ਼ਤਾ ਵੀ ਨਾ ਪਛਾਣਿਆ।)
ਭੋਗ ਜਾਰ ਅਬਲਾ ਕਿਯੋ। ਭਾਂਤਿ ਭਾਤਿ ਤਾ ਕੋ ਸੁਖ ਦਿਯੋ।
ਉਛਲ ਉਛਲ ਰਤਿ ਅਧਿਕ ਕਮਾਈ। ਮੂਰਖ ਭਾਰ ਬਾਤ ਨਹਿ ਪਾਈ॥ ਦਸਮ ਗ੍ਰੰਥ ਪੰਨਾ
1064॥
(ਅਰਥ: ਮਹਿਬੂਬ ਨੇ ਉਸ ਕੁੜੀ ਨਾਲ ਭੋਗ ਕੀਤਾ ਤੇ ਤਰ੍ਹਾਂ ਤਰ੍ਹਾਂ ਦਾ ਮਜ਼ਾ
ਦਿੱਤਾ। ਉਹ ਵੀ ਉਛਲ ਉਛਲ ਕੇ ਮਜ਼ਾ ਦਿੰਦੀ ਰਹੀ। ਉਸ ਦੇ ਮੂਰਖ ਭਾਟ ਪਤੀ ਨੂੰ ਪਤਾ ਵੀ ਨਾ ਲੱਗ
ਸਕਿਆ।)
ਆਸਨ ਔਰ ਅਲਿੰਗਨ ਚੁੰਬਨ ਭਾਤਿ ੳਨੇਕ ਲੀਏ ਸੁਖਦਾਈ।
ਯੋ ਤਿਹ ਕੁਚਾਨ ਮਰੋਰਿ ਸੁ ਭੋਰ ਲਗੁ ਝਕ ਝੋਰ ਬਜਾਈ॥ ਦਸਮ ਗ੍ਰੰਥ ਪੰਨਾ
1049॥
(ਅਰਥ: ਕਈ ਤਰ੍ਹਾਂ ਦੇ ਆਸਨ ਕੀਤੇ, ਜੱਫੀਆਂ ਤੇ ਚੁੰਮੀਆਂ ਨਾਲ ਤਰ੍ਹਾਂ
ਤਰ੍ਹਾਂ ਦਾ ਸੁਖ ਦਿੱਤਾ। ਉਸ ਦੀਆ ਛਾਤੀਆਂ ਮਰੋੜੀਆਂ ਤੇ ਸਵੇਰ ਹੋਣ ਤਕ ਉਸ ਨਾਲ ਭੋਗ ਕਰਦਾ ਰਿਹਾ।)
ਯੌ ਸੁਨਿ ਬਚਨ ਤੇਜ ਮਨ ਭਯੋ॥ ਕਰ ਮਹਿ ਕਾਢਿ ਛੁਰਾ ਕਹ ਲਯੋ॥ ਕਟਯੋ ਲਿੰਗ
ਬਸਤ੍ਰ ਤੇ ਨਿਕਾਰਾ॥ ਰਾਜ ਤਰਨਿ ਦੇ ਮੁਖ ਪਰ ਮਾਰਾ॥ 9॥ ਦਸਮ ਗ੍ਰੰਥ ਪੰਨਾ 1215॥
(ਅਰਥ: ਇਹ ਗਲ ਸੁਣ ਕੇ ਉਸ ਦਾ ਮਨ ਕਰੋਧ ਦੀ ਅੱਗ ਨਾਲ ਤੱਤਾ ਹੋ ਗਿਆ। ਉਸ
ਨੇ ਹੱਥ ਵਿੱਚ ਛੁਰਾ ਫੜ ਲਿਆ। ਫਿਰ ਉਸ ਨੇ ਇੱਕ ਕੱਟਿਆ ਹੋਇਆ ਲਿੰਗ ਕਪੜੇ ਵਿਚੋਂ ਬਾਹਰ ਕੱਢਿਆ ਤੇ
ਉਸਨੇ ਇਸਤਰੀ ਦੇ ਮੂੰਹ ਤੇ ਮਰਿਆ।)
ਜਿਹੜੇ ਲੋਕ, ਧਰਮ ਦਾ ਚੋਲਾ ਪਾ ਕੇ ਇਸ ‘ਗ੍ਰੰਥ’ ਨੂੰ ਗੁਰੂ ਦੀ ‘ਬਾਣੀ’
ਕਹਿ ਕੇ ਗੁਰੂ ਦਾ ਘੋਰ ਅਪਮਾਨ ਕਰ ਰਹੇ ਹਨ ਤੇ ਸਿੱਖ ਧਰਮ ਨੂੰ ਪੱਥਰ ਯੁਗ ਦਾ ਧਰਮ ਸਾਬਤ ਕਰਨ ਦੀ
ਕੋਸ਼ਿਸ਼ ਕਰ ਰਹੇ ਹਨ, ਕੀ ਉਹ ਸਿੱਖੀ ਦੇ ਦੋਖੀ ਨਹੀ? ਜੇ ਹਨ ਤਾਂ ਸੋਚੋ, ਉਨ੍ਹਾਂ ਨਾਲ ਕਿਵੇਂ
ਨਿਪਟਣਾ ਚਾਹੀਦਾ ਹੈ?
ਪ੍ਰੋ. ਹਰਭਜਨ ਸਿੰਘ ਜੀ ਜੇ ਨਜ਼ਰ ਠੀਕ ਹੋ ਗਈ ਹੋਵੇ ਤਾਂ ਜਵਾਬ ਦੇਣ ਲਈ
ਹੌਸਲਾ ਕਰਨਾ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।