ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 37)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਬੀਬੀਆਂ ਨੂੰ ਅਪੀਲ
ਇਹ ਆਮ ਹੀ ਵੇਖਿਆ ਜਾਂਦਾ ਹੈ ਕਿ ਇਨਾਂ ਅਖੌਤੀ ਸੰਤਾਂ ਬਾਬਿਆਂ ਦੇ ਡੇਰਿਆਂ ‘ਚ ਬੀਬੀਆਂ ਦੀ ਭੀੜ
ਕੁੱਝ ਜ਼ਿਆਦਾ ਹੀ ਹੁੰਦੀ ਹੈ।
ਇਹ ਕਿਉਂ?
ਕਿਉਂਕਿ
੧. ਘਰ ਵਿੱਚ ਨਾ ਬਰਾਬਰੀ ਦਾ ਸਿਲਸਿਲਾ ਚਲਣਾ।
੨. ਪਤੀ ਨੂੰ ਵੱਸ ‘ਚ ਰੱਖਣਾ।
੩. ਸੱਸ ਸੌਹਰੇ ਨੂੰ ਵੱਸ ਵਿੱਚ ਕਰਨਾ।
੪. ਵਹਿਮਾਂ ਭਰਮਾਂ ‘ਚ ਫਸੇ ਹੋਣਾ।
੫. ਲਾਈਲੱਗਤਾ ਦੇਖਾ ਦੇਖੀ ਕਿਸੇ ਪਿੱਛੇ ਲੱਗ ਜਾਣਾ।
੬. ਅਗਿਆਨਤਾ ਕਾਰਨ।
੭. ਕੁਦਰਤੀ ਆਫਤਾਂ ਤੋਂ ਬਚਾਅ ਲਈ ਇਨ੍ਹਾਂ ਭੇਖੀਆਂ ਦਾ ਆਸਰਾ ਤੱਕਣਾ।
੮. ਭੇਖੀਆਂ ਵਲੋਂ ਸੁਖਮਨੀ ਸਾਹਿਬ ਜੀ ਵਿੱਚ ਆਏ, ਸੰਤ, ਸਾਧ ਸ਼ਬਦਾਂ ਦਾ ਸੰਗਤਾਂ ਵਿੱਚ ਆਪਣੇ
ਸੰਤ ਹੋਣ ਦੇ ਪਾਏ ਭੁਲੇਖੇ।
ਅੱਜ ਸਾਡੇ ਪੰਜਾਬ ‘ਚ ਡੇਰੇ ਤੇ ਡੇਰੇ ਉਸਰੇ ਨਜ਼ਰ ਆ ਰਹੇ ਨੇ। ਇਹ ਸਭ ਦੇਣ,
ਬੀਬੀਆਂ ਦੀ ਹੈ। ਇਹ ਡੇਰੇ ਬੀਬੀਆਂ ਦੇ ਸਿਰ ਤੇ ਚੱਲ ਰਹੇ ਹਨ। ਇਨ੍ਹਾਂ ਭੇਖੀਆਂ ਦੀ ਸੇਵਾ ਕਰਕੇ,
ਕੌਮ ਨੂੰ ਕੀ ਮਿਲਿਆ, ਅਮਲੀਆਂ ਦੀ ਫੌਜ਼। ਸਿੱਖਾਂ ਦੇ ਅੱਜ ਹਰ ਘਰ ਵਿੱਚ, ਬੱਚਾ ਸਿਰ ਤੋਂ ਮੋਨਾਂ
ਹੈ। ਨਸ਼ੇ ਖਾਣ ਵਾਲਾ ਹੈ। ਕਾਰਣ ਬੀਬੀਆਂ ਵਲੋਂ ਆਪਣੇ ਬੱਚਿਆਂ ਦੀ ਵਧੀਆਂ ਖੁਰਾਕ:- ਦੁੱਧ, ਦੁੱਧ
ਤੋਂ ਬਣੇ ਪਦਾਰਥ, ਫ਼ਲ ਫਰੂਟ, ਅਨਾਜ, ਸਬਜੀਆਂ, ਸਲਾਦ ਘਿਓ। ਸਭ ਵਿਹਲੜ ਡੇਰਿਆਂ ਦੇ ਅਖੌਤੀ ਸੰਤਾਂ,
ਸਾਧਾਂ ਬਾਬਿਆਂ ਦੀ ਗੋਗੜ ਵਿੱਚ ਪਾਇਆ ਜਾਂਦਾ ਹੈ। ਆਪਣੇ ਬੱਚੇ ਸ਼ਰੀਰਕ ਪੱਖੋ ਤੇ ਦਿਮਾਗੀ ਪੱਖ਼ਖੋ
ਕਮਜ਼ੋਰ ਹੋ ਚੁੱਕੇ ਹਨ। ਹੁਣ ਤੋਂ ਹੀ ਬੀਬੀਆਂ, ਗੁਰਬਾਣੀ ਦੇ ਮਹਾਂਵਾਕ ਨੂੰ ਸਮਝਣ ਦੀ ਕੋਸ਼ਿਸ਼ ਕਰਨ,
ਸਰਬ ਰੋਗ ਕਾ ਅਉਖਧ ਨਾਮ॥
ਭਾਵ ਗੁਰਮਤਿ ਅਨੁਸਾਰ ਜ਼ਿਦੰਗੀ ਬਤੀਤ ਕਰਨੀ। ਗੁਰਮਤਿ ਅਨੁਸਾਰ ਜੀਵਨ ਨੂੰ
ਢਾਲਣ ਦੀ ਕੋਸ਼ਿਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਇਨ੍ਹਾਂ ਪਾਖੰਡੀਆਂ ਬਾਬਿਆਂ ਸੰਤਾਂ ਸਾਧਾਂ, ਨੂੰ
ਤਿਆਗਣ ਦੀ ਖੇਚਲ ਕਰਨ, ਤੇ ਚੰਗੀ ਖ਼ੁਰਾਕ ਆਪਣੇ ਬੱਚਿਆ ਨੂੰ ਖੁਵਾਉਣ, ਪਿਲਾਉਣ। ਜੇ ਕਰ ਕਿਸੇ ਨੂੰ
ਕੁੱਝ ਦੇਣਾ ਹੀ ਹੈ ਤਾਂ, ਗੁਰੂ ਹੁਕਮਾਂ ਨੂੰ ਮੰਨ ਕੇ "ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ", ਕੁੱਝ
ਦੇਣ, ਜੇ ਅੱਜ ਸਾਰੀ ਸਿੱਖ ਕੌਮ ਇਕੱਠੇ ਹੋ ਕੇ ਆਪਣੀ-ਆਪਣੀ ਜੇਬ ਤੋਂ। ਰੁਪਏ ਤੋ ਲੈ ਕੇ ੧੦-੧੦
ਰੁਪਏ ਇਕੱਠੇ ਕਰੀਏ ਤਾਂ ਬਹੁਤ ਸਾਰੀ ਮਾਇਆ ਇਕੱਠੀ ਹੋ ਸਕਦੀ ਹੈ ਤੇ ਕਿੰਨੇ ਹੀ ਨੌਜਵਾਨ ਜੋ
ਬੇਰੁਜਗਾਰ ਹਨ ਕੰਮ ਖੋਲ੍ਹ ਕੇ ਦਿੱਤੇ ਜਾ ਸਕਦੇ ਹਨ ਤੇ ਫਿਰ ਉਨ੍ਹਾਂ ਨੌਜਵਾਨਾਂ ਤੋ ਵੀ ੧੦-੧੦
ਰੁਪਏ ਇਕੱਠੇ ਕਰੀਏ ਤਾਂ ਸਾਰੀ ਸਿੱਖ ਕੌਮ ਆਰਥਿਕ ਪਖੋ ਅਮੀਰ ਹੋ ਸਕਦੀ ਹੈ ਤੇ ਇੱਕ ਤੱਕੜੀ ਨਿਰੋਈ
ਜਵਾਨੀ ਪੱਖੋਂ ਵੀ।
ਇਧਰ ਲੋਕ, ਬੀਬੀਆਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਸਨ, ਪਸ਼ੂ ਢੋਰ ਗਵਾਰ ਦਾ
ਦਰਜਾ ਦਿੰਦੇ ਸਨ, ਪਰ ਗੁਰੂ ਨਾਨਕ ਸਾਹਿਬ ਜੀ ਨੇ ਅਸਲ ਤਸਵੀਰ ਖਿੱਚਦਿਆ ਹੋਇਆ, ਬੀਬੀਆਂ ਨੂੰ
ਅਧਿਆਤਮਿਕ ਦੇ ਤੌਰ ਤੇ ਪੁਰਸ਼ਾ ਦੇ ਬਰਾਬਰ ਹੀ ਦਸਿਆ ਜੋ ਗੁਰੂ ਨਾਨਕ ਦੇਵ ਜੀ ਦਸਵੇਂ ਰੂਪ ਵਿੱਚ
ਗੁਰੂ ਗੋਬਿੰਦ ਸਿੰਘ ਵਲੋ ਇਹ "ਫਤਹਿ", ਬਖਸ਼ ਕੇ ਲਿੰਗ ਦਾ ਭੇਤ ਭਾਵ ਮਿਟਾ ਦਿਤਾ ਭਾਵੇਂ ਇਸਤਰੀ ਹੈ
ਭਾਵੇਂ ਪੁਰਸ਼ ਹੈ ਅੰਮ੍ਰਿਤਧਾਰੀ ਹੋਣ ਤੇ ਆਪਸ ਵਿੱਚ ਮਿਲਣ ਤੇ ਇਹ ਫ਼ਤਹਿ ਬੁਲਾਣੀ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥
ਪਰ ਕਦੇ ਵੀ ਨਹੀ ਬੋਲਦੇ ਜਾਂ ਲਿਖਿਆਂ ਹੋਇਆ ਨਹੀ ਲੱਭਿਆ
ਵਾਹਿਗੁਰੂ ਜੀ ਕੀ ਖਾਲਸੀ,
ਵਾਹਿਗੁਰੂ ਜੀ ਕੀ ਫ਼ਤਹਿ॥
ਜਿਵੇਂ ਗੁਰੂ ਘਰਾਂ ਅੰਦਰ ਕੀਰਤਨ, ਸੇਵਾ, ਅੰਮ੍ਰਿਤ ਸੰਚਾਰ ਕਰਨ ਸਮੇਂ
ਬੀਬੀਆਂ ਹਿੱਸਾ ਲੈ ਸਕਦੀਆ ਹਨ। ਇਹ ਅਖੌਤੀ ਸੰਤ, ਬਾਬੇ, ਬੀਬੀਓ! ਤੁਹਾਡੀ ਵਿਰੋਧਤਾ ਕਰਦੇ ਹਨ, ਇਹ
ਚਾਹੁੰਦੇ ਹਨ ਕਿ ਇਹ ਬੀਬੀਆਂ ਵਹਿਮਾਂ-ਭਰਮਾਂ, ਅਗਿਅਨਤਾ ਦੇ ਵੱਸ ਵਿੱਚ ਪਈਆਂ ਰਹਿਣ ਤੇ ਸਾਡੇ
ਡੇਰਿਆਂ ਵਿੱਚ ਭਟਕਦੀਆ ਰਹਿਣ।
ਖਸਮ ਛੋਡਿ ਦੂਜੇ ਲਗੇ ਡੁਬੇ ਸੇ ਵਣਜਾਰਿਆ॥
(ਆਸਾ ਦੀ ਵਾਰ)
ਅਨੁਸਾਰ ਆਪਣੇ ਗੁਰੂ ਦੀ ਆਗਿਆ ਮੰਨਣੀ ਚਾਹੀਦੀ ਹੈ। ਅਨੰਦ ਕਾਰਜ ਦੇ ਸਮੇਂ
ਵੀ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਆਪਣੇ ਪਤੀ ਦੀ ਆਗਿਆ ਤੋਂ ਬਗੈਰ ਆਪਣੀ ਮਨ-ਮਰਜ਼ੀ ਨਾਲ ਕਿਤੇ
ਨਹੀ ਜਾਣਾ, ਗੁਰਦੁਆਰਾ ਛੱਡ, ਸਿਆਣੇ, ਬਾਬੇ, ਸੰਤਾਂ, ਮੜੀਆਂ ਨੂੰ ਨਹੀ ਪੂਜਣਾ। ਅੱਜ ਜਿਆਦਾਤਰ
ਪਤੀਆਂ ਦੀ ਆਗਿਆਂ ਤੋਂ ਬਗੈਰ ਹੀ ਪਤਨੀਆਂ ਡੇਰਿਆਂ ਵਿੱਚ ਭਟਕ ਰਹੀਆਂ ਹਨ ਤੇ ਧਾਗੇ, ਤਵੀਤ, ਸੁਆਹ,
ਇਲੈਚੀਆਂ, ਡੇਰਿਆਂ ਦਾ ਗੰਦਾਂ ਪਾਣੀ, ਆਦਿ ਵਾਸਤੇ ਆਪਣੇ ਘਰਾਂ ਦੀ ਹਰ ਵਸਤੂ ਡੇਰਿਆਂ ਵੱਲ ਢੋਅ
ਰਹੀਆਂ ਹਨ, ਤੇ ਗਰੀਬੀ ਦੀਆਂ ਅਤੇ ਦੁੱਖਾਂ ਦੀਆ ਪੰਡਾਂ ਆਪਣੇ ਘਰ ਨੂੰ ਲੈ ਆਉਂਦੀਆਂ ਹਨ। ਇਹ
ਸਿਲਸਿਲਾ ਕਦੋਂ ਤੱਕ ਚਲਦਾ ਰਹੇਗਾ? ਇਹ ਸਿਲਸਿਲਾ ਉਦੋਂ ਤਕ ਲਗਾਤਾਰ ਚੱਲਦਾ ਰਹੇਗਾ ਜਦ ਤਕ ਬੀਬੀਆਂ
ਸਿੱਖ ਇਤਿਹਾਸ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਗੁਰਬਾਣੀ ਨੂੰ ਚੰਗੀ ਤਰ੍ਹਾਂ
ਪੜ੍ਹ, ਬੁੱਝ ਕੇ, ਸਮਝ ਨਹੀਂ ਲੈਦੀਆਂ।
ਹੁਣ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀ ਵਿਗੜਿਆ, ਸੰਭਲੋ, ਬੀਬੀਓ! ਸੰਭਲੋ!
ਅੱਜ ਬਹੁਤ ਸਾਰੇ ਡੇਰਿਆਂ ਵਿੱਚ ਸੇਵਾ ਕਰਨ ਵਾਲੇ ਨਸ਼ਿਆ ਦੇ ਆਦੀ ਹੋ ਚੁੱਕੇ ਹਨ। ਬਹੁਤੇ ਸੰਤ ਤਾਂ
ਕੁਕਰਮ ਕਰਨ ਤੇ ਉਤਰ ਆਏ ਹਨ। ਆਪਣੀ ਇੱਜ਼ਤ ਨੂੰ ਆਪ ਡੇਰਿਆਂ ‘ਚ ਰੋਲਣ ਵਾਲੀ ਕਹਾਵਤ ਸਹੀ ਹੋਣ ਜਾ
ਰਹੀ ਹੈ। ਹੋਸ਼ ਕਰੋ। ਸੰਭਲੋ! ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੋ ਕੇ ਗਿਆਨ ਪ੍ਰਾਪਤ ਕਰੋ ਜੀ।
ਕਰਮਕਾਂਡਾਂ ਲਈ ਅਕਾਲ ਪੁਰਖ ਵਲੋਂ ਬਖਸੀ ਸਿੱਖੀ ਵਿੱਚ ਕੋਈ ਥਾਂ ਨਹੀਂ। ਪਾਖੰਡੀ ਡੇਰੇਦਾਰਾਂ ਨੂੰ
ਇਹ ਵੀ ਦੱਸ ਦਿੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਵਿਚ, ਸਿੱਧ ਜੋਗੀਆਂ ਲਈ ਕੋਈ ਥਾਂ ਨਹੀ,
ਇਸ ਵਿੱਚ ਤਾਂ ਕਰਮਕਾਂਡ, ਪਾਖੰਡ ਛੱਡ ਕੇ ਗੁਰਮਤਿ ਅਨੁਸਾਰ ਚੱਲਣਾ ਪਊ। ਹਰਿਮੰਦਰ ਸਾਹਿਬ, ਅਤੇ
ਅਕਾਲ ਤਖਤ, ਸਿੱਧ ਜੋਗੀਆਂ ਦਾ ਡੇਰਾ ਨਹੀਂ, ਜਿਥੇ ਇਹ ਕੇਵਲ ਆਪਣੀ ਚੌਧਰ ਚਲਾ ਰਹੇ ਨੇ ਇਹ ਸਿੱਖੀ
ਦਾ ਕੇਂਦਰ ਉਨ੍ਹਾਂ ਸਿੱਖਾਂ ਦਾ ਹੈ ਜੋ ਨਾਮ ਜੱਪਦੇ ਹਨ, ਹੱਥੀਂ ਕਿਰਤ ਕਰਦੇ ਹਨ, ਵੰਡ ਕੇ ਛੱਕਦੇ
ਹਨ, ਗ੍ਰਹਿਸਥੀ ਜੀਵਨ ਬਤੀਤ ਕਰਦੇ ਹਨ ਤੇ ਕੇਵਲ ਅਕਾਲ ਪੁਰਖ ਨੂੰ ਹਿਰਦੇ ਵਿੱਚ ਵਸਾ ਕੇ ਸੰਸਾਰਿਕ
ਜੀਵਨ ਗੁਰੂ ਸਿਧਾਤਾਂ ਅਨੁਸਾਰ ਢਾਲ ਕੇ ਚਲਾਉਂਦੇ ਹਨ। ਹੱਥੀਂ ਸੇਵਾ ਕਰਦੇ ਨੇ ਜਾਂ ਫਿਰ ਇਨਾਂ,
ਸਿੱਖਿਆਂਵਾ ਨੂੰ ਪ੍ਰਾਪਤ ਕਰਨ ਲਈ ਸਾਰੇ ਕਰਮਕਾਂਡਾਂ, ਪਾਖੰਡਾਂ ਨੂੰ ਤਿਆਗ ਕੇ ਸਿੱਖ ਧਰਮ ਵਿੱਚ
ਸ਼ਾਮਲ ਹੋਣ ਲਈ ਤਿਆਰ ਹੋਣ। ਇਨ੍ਹਾਂ ਮੁੱਢਲੇ ਉਪਦੇਸ਼ਾਂ ਨੂੰ ਤਿਆਗਣ ਵਾਲਾ ਤਾਂ ੧੦ ਨੰਬਰ ਦਾ ਪਾਖੰਡੀ
ਹੈ ਜੋ ਕੇਵਲ ਚਿੱਟਾ ਚੋਲਾ ਪਹਿਨ ਕੇ, ਸੰਤ, ਬਾਬਾ, ਬ੍ਰਹਮਗਿਆਨੀ ਕਹਾਵੇ।
ਵੱਡੇ-ਵੱਡੇ ਗੁਰਮਤਿ ਸਮਾਗਮਾਂ ਦੇ ਫੱਟੇ ਲਾ ਕੇ ਗੁਰਮਤਿ ਪ੍ਰਚਾਰ ਦੇ ਨਾਂ
ਸਿੱਖ ਫੱਟੇ ਲਾ ਕੇ ਗੁਰਮਤਿ ਪ੍ਰਚਾਰ ਦੇ ਨਾਂ ਤੇ ਸਿੱਖ ਸੰਗਤਾਂ ਨੂੰ ਲੁੱਟਣ ਵਾਲੇ ਇਹ ਅਖੌਤੀ ਸੰਤ
ਬਾਬੇ ਦੱਸ ਸਕਦੇ ਨੇ, ਇਹ ਕਿਹੜੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ ਤੇ ਆਪ ਅਮਲ ਕਰਦੇ ਨੇ?
੧. ਇਸ ਜਰੁ ਕਾਰਣਿ ਘਣੀ ਵਿਗੁਤੀ ਇਨਿ ਜ਼ਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥ ਨ ਜਾਈ॥
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥
ਇਹ ਬਾਬੇ ਅੱਜ ਜਿਸ ਢੰਗ ਨਾਲ ਮਾਇਆ ਇਕੱਠੀ ਕਰਕੇ ਐਸ਼ੋ ਇਸ਼ਰਤ ਕਰ ਰਹੇ ਹਨ ਉਹ
ਕਿਹੜੀ ਚੰਗਿਆਈ ਹੈ?
੨. ਜੇ ਰਤ ਲਗੈ ਕਪੜੇ ਜਾਮਾ ਹੋਏ ਪਲੀਤ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲ ਚੀਤ
ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਤੇ ਆਪਣੀ ਹੱਕ ਜਮਾਉਣ ਵਾਲੇ ਅਖੌਤੀ
ਬਾਬਿਆਂ ਦਾ ਚਿੱਤ ਨਿਰਮਲ ਹੋ ਹੀ ਨਹੀ ਸਕਦਾ
੩. ਸੋ ਜੀਵਿਆ ਜਿਸ ਮਨਿ ਵਸਿਆ ਸੋਇ॥ ਨਾਨਕ ਅਵਰ ਨ ਜੀਵੈ ਕੋਇ॥
ਜੋ ਜੀਵੈ ਪਤਿ ਲਥੀ ਜਾਇ॥ ਸਭ ਹਰਾਮ ਜੇਤਾ ਕਿਛੁ ਖਾਇ॥
੪. ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮ ਸਮਾਲ॥
ਹਾਥ ਪਾਉ ਕਰਿ ਕਾਮ ਸਭੁ ਚੀਤ ਨਿਰੰਜਨ ਨਾਲਿ।
(ਸਲੋਕ ਫ਼ਰੀਦ ਜੀ)
੫. ਖਸਮ ਛੋਡਿ ਦੂਜੈ ਲਗੈ ਡੁਬੇ ਸੇ ਵਣਜਾਰਿਆ
੬. ਭੈਰੳ ਭੂਤ ਸੀਤਲਾ ਧਾਵੈ ਖਰ ਬਾਹਨੁ ਉਹ ਛਾਰ ਉਡਾਵੈ॥॥
ਹਉ ਤਉ ਏਕੁ ਰਮਈਆਂ ਲੈਹਉ॥
ਅਨ ਦੇਵ ਬਦਲਾਵਨ ਦੈਹਉ॥॥ ਰਹਾਓ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ॥
ਬਲਦ ਚਢੇ ਡਉਰੂ ਡਮਕਾਵੈ॥॥
ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥॥
ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾਂ ਛਪਾਨੀ॥
ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉਂ ਕਹੈ ਗੀਤਾ॥
ਇਹ ਮਨੁੱਖ ਨੂੰ ਭਗਵਾਨ ਦੱਸਦੇ ਥੱਕ ਦੇ ਨਹੀ।
੭. ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨਾ ਪੂਜਉ ਮੜੈ ਮਸਾਣਿ ਨ ਜਾਈ॥ ਤ੍ਰਿਸ਼ਨਾ
ਰਾਚਿ ਨ ਪਰ ਘਰ ਜਾਵਾ, ਤ੍ਰਿਸਨਾ ਨਾਮਿ ਬੁਝਾਈ
੮. ਛੋਡਹਿ ਅੰਨੁ ਕਰਹਿ ਪਾਖੰਡ॥
ਨਾ ਸੋਹਾਗਨਿ ਨਾ ਓਹਿ ਰੰਡ॥
ਜਗ ਮਹਿ ਬਕਤੇ ਦੂਧਾਧਾਰੀ॥
ਗੁਪਤੀ ਖਾਵਹਿ ਵਟਿਕਾ ਸਾਰੀ॥
ਅੰਨੇ ਬਿਨਾ ਨ ਮਿਲੈ ਸੁਕਾਲ॥
ਤਜਿਐ ਅੰਨ ਨ ਮਿਲੈ ਸੁਕਾਲ॥
ਤਜਿਐ ਅੰਨ ਨ ਮਿਲੇ ਗੁਪਾਲ॥
ਕਹੁ ਕਬੀਰ ਹਮ ਜੈਸੇ ਜਾਨਿਆ॥
ਧੰਨ ਅਨਾਦਿ ਠਾਕੁਰ ਮਨ ਮਾਨਿਆ॥
ਇਹ ਬਾਹਮਣਾ ਜੋਗੀਆਂ ਵਾਗੰੂ ਮੱਠਾਂ (ਭੋਰਿਆ) ‘ਚ ਵੜ ਕੇ ਚਾਲੀਸੇ ਬਿਪਰਾ ਦੀ
ਮਨ ਮੱਤ ਅਨੁਸਾਰ ਅੰਨ ਛੱਡਣ ਦਾ ਪਾਖੰਡ ਰੱਚਦੇ ਹਨ।
੯. ਕਾਹੂ ਲੈ ਪਾਹਨ ਪੂਜ ਪਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ॥
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ॥
ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ॥
ਕੂਰ ਲ਼ਿਆ ਉਰਝਿਓ ਸਭ ਹੀ ਜੱਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥॥ ਸਵੈਯੈ॥
੧੦. ਕਬੀਰ ਹਰਿ ਕਾ ਸਿਮਰਨ ਛਾਡਿ ਕੈ ਅਹੋਈ ਰਾਖੈ ਨਾਰਿ॥ ਗਦਹੀ ਹੋਇ ਕੈ
ਅਉਤਰੈ ਭਾਰ ਸਹੈ ਮਨ ਚਾਰਿ॥
ਕਬੀਰ ਹਰਿ ਕਾ ਸਿਮਰਨ ਛਾਡਿ ਕੈ ਰਾਤਿ ਜਗਾਵਨਿ ਜਾਇ॥
ਸਰਪਨਿ ਹੋਇ ਕੈ ਅਉਤਰੈ ਜਾਇ ਅਖਨੇ ਖਾਇ॥
ਦੁਨੀਆਂ ਨ ਸਲਾਹਿ ਜੋ ਮਰਿ ਵੰਞਸੀ, ਲੋਕਾ ਨਾ ਸਲਾਹਿ ਜੋ ਮਰਿ ਖਾਕੁਥੀ॥
ਉਪਰੋਕਤ ਗੁਰਬਾਣੀ ਦੇ ਸ਼ਬਦ ਇਨ੍ਹਾਂ ਪਾਖੰਡੀ ਸਾਧਾਂ ਸੰਤਾਂ ਦੇ ਪਾਜ ਉਘੇੜਦੇ
ਹਨ। ਇਹ ਆਪ ਹੀ ਦਸ ਦੇਣ ਇਨ੍ਹਾਂ ਦਾ ਹਰ ਕਦਮ ਗੁਰਮਤਿ ਦੇ ਖਿਲਾਫ਼ ਹੈ ਇਨ੍ਹਾਂ ਦੇ ਪਿੱਛੇ ਲੱਗਣ
ਵਾਲੇ ਲੋਕ ਵੀ ਮਨਮਤਾਂ ਕਰਦੇ ਜੀਵਨ ਵਿਅਰਥ ਗਵਾ ਕੇ ਚਲੇ ਜਾਂਦੇ ਹਨ। ਆਪ ਤਾਂ ਡੁੱਬੇ ਬਾਮਣਾ ਜਜਮਾਨ
ਵੀ ਗਾਲੇਂ ਦਾ ਮੁਹਾਵਰਾ ਸਹੀ ਸਿੱਧ ਹੁੰਦਾ ਹੈ। ਕੀ ਇਨ੍ਹਾਂ ਸੰਤਾ ਬਾਬਿਆਂ ਨੇ ਆਪਣੇ ਚਿੱਟੇ ਕਪੜਿਆ
ਬਾਰੇ ਵੀ ਪੁੱਛਿਆ "ਸਬਦ ਗੁਰੂ" ਜੀ ਨੂੰ। ਇਉ ਲਿਖਿਆ ਹੋਇਆ ਹੈ:-
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥
ਜਿਤੁ ਤਨਿ ਨਾਮ ਨ ਉਪਜੈ ਦੂਜੈ ਵਿਆਪਨ ਚੋਰੁ ਜੀਉ॥
ਮੂਲਿ ਨ ਬੁਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥
ਮਾਨੁਖ ਕੀ ਟੇਕੁ ਬਿਰਥੀ ਸਭ ਜਾਨੁ॥ ਦੇਵਨੁ ਕੋ ਏਕੈ ਭਗਵਾਨ॥
(ਸੁਖਮਨੀ ਸਾਹਿਬ)
ਕੀ ਸਾਨੂੰ ਆਪਣੇ ਖਸਮ ਤੇ ਭਰੋਸਾ ਨਹੀ ਰਿਹਾ? ਕੀ ਸਾਡੀ ਆਪਣੇ ਗੁਰੂ ਘਰ
ਵਿੱਚ ਤ੍ਰਿਪਤੀ ਨਹੀ ਹੋ ਰਹੀ? ਕੀ ਸਾਡੀਆਂ ਲੋੜਾਂ ਆਪਣੇ ਘਰ ਵਿੱਚ ਪੂਰੀਆਂ ਨਹੀ ਹੋ ਰਹੀਆਂ? ਜ਼ਰਾ
ਗਹੁ ਨਾਲ ਵਾਚਣ ਨਾਲ ਗੱਲ ਸਾਫ ਮਾਲੂਮ ਹੁੰਦੀ ਹੈ। ਘਰ ਵਿੱਚ ਹੀਰੇ, ਲਾਲ, ਜਵਾਹਰਾਤ ਮੋਤੀਆਂ ਵਰਗੀ
ਗੁਰਮਤਿ ਦੀ ਸਾਨੂੰ ਸੋਝੀ ਨਹੀ। ਹੀਰੇ ਜਵਾਹਰਾਤ ਛੱਡ ਕੇ ਕੌਡੀਆਂ (ਮਨਮੱਤਾਂ) ਪਿੱਛੇ ਉੱਠ ਤੁਰੇ।
ਜਿਨ੍ਹਾ ਦਾ ਕੋਈ ਮੁੱਲ ਨਹੀਂ ਪੈਣਾ, ਪੈਸੇ ਬਟੋਰਨ ਵਾਲੇ ਇਹ ਅਖੌਤੀ ਸਾਧ, ਸੰਤ, ਡੇਰਿਆਂ ਵਾਲੇ
ਬਾਬੇ ਚਫੇਰਗੜੀਏ, ਗੰਗਾ ਗਏ ਗੰਗਾ ਦਾਸ ਯਮੁਨਾ ਗਏ ਯੁਮਨਾ ਦਾਸ ਬਣਨ ਵਾਲੇ, ਮੁਸਲਮਾਨਾਂ ਦੀਆਂ
ਕਬਰਾਂ ਕੋਲ ਜਾਂਦੇ ਹੋਏ, ਹਰੇ ਚੋਲੇ ਪਾ ਲੈਂਦੇ ਨੇ। ਹਿੰਦੂਆਂ ਦੇ ਮੰਦਰਾਂ ਜਾਂਦੇ ਹੋਏ ਭਗਵੇਂ ਪਾ
ਲੈਂਦੇ ਹਨ। ਆਪਣੇ ਅਸਥਾਨ ਤੇ ਵਿਹੜੇ ਜਾਂਦੇ ਨੇ, ਚਿੱਟੇ ਚਿਲਕਣੇ ਚੋਲੇ ਪਾ ਲੈਂਦੇ ਹਨ। ਆਪਣੇ
ਅਸਥਾਨ ਤੇ ਚਿਮਟੇ ਧੂਣੇ "ਗੁਰੂ ਗ੍ਰੰਥ ਸਾਹਿਬ ਜੀ" ਦੀ ਹਜੂਰੀ ਵਿੱਚ ਹੀ ਗੱਡ ਕੇ ਸੁਆਹ ਲੋਕਾਂ ਨੂੰ
ਵੰਡ ਰਹੇ ਨੇ। ਸ਼ਹੀਦਾਂ ਦੇ ਨਾਂ ਤੇ ਘਰ ਘਰ ਇਨ੍ਹਾਂ ਸਮਾਧੀਆਂ ਬਣਵਾ ਦਿੱਤੀਆਂ ਹਨ। ਗਰੀਬ ਨੂੰ ਸਿਰ
ਤੇ ਬੰਨ੍ਹਣ ਲਈ ੨. ੫ ਮੀਟਰ ਦੀ ਦਸਤਾਰ ਨਹੀ ਜੁੜਦੀ, ਪੱਥਰਾਂ ਦੇ ਬੁੱਤਾਂ ਉੱਤੇ ਇਨ੍ਹਾਂ ਨੇ ੭-੭
ਮੀਟਰ ਦੇ ਮੀਧੈੜ ਮੜ੍ਹਵਾ ਦਿੱਤੇ ਹਨ, ਪੱਗਾਂ ਦੇ।
ਭਲੇ ਮਾਣਸੋ। ਕਿਤੇ ਆਪਾਂ ਗੁਰੂ ਦਾ ਦੱਸਿਆ ਰਸਤਾ ਤਾਂ ਨਹੀ ਭੁੱਲ ਗਏ? ਵੇਖ
ਲਵੋ ਪੁੱਠੇ ਤਾਂ ਨਹੀ ਤੁਰ ਪਏ?
ਖਾਲਸਾ-ਪੰਥ ਦੇ ਨਿਰਮਲ ਤੇ ਸ਼੍ਰੇਸਟ-ਸਿਧਾਂਤ ਹਨ। ਸ੍ਰੀ ਗੁਰੂ ਨਾਨਕ ਦੇਵ ਜੀ
ਨੇ ਪੰਚ ਪਰਵਾਣ’ (ਉਤਮ ਪੁਰਖਾਂ) ਦੀ ਸਰਦਾਰੀ ਦਾ ਸਿਧਾਂਤ ਬਖਸ਼ਿਆ ਅਤੇ ਵਿਅਕਤੀ ਪੂਜਾ ਸਮਾਪਤ ਕਰਕੇ
ਇੱਕ ਓਅੰਕਾਰ (ਅਕਾਲ ਪੁਰਖ) ਜੋ ਕਿ॥ ਰੂਪ ਨ ਰੇਖ ਨ ਰੰਗੁ ਕਿਛੁ ਤਿ
„ਹ
ਗੁਣ ਤੇ ਪ੍ਰਭ ਭਿੰਨ॥ ਹੈ।
ਦੇ ਲੜ ਲਾਇਆ ਅਤੇ ਇਕੋ ਨੂੰ ਸਿਮਰਨ ਦਾ ਉਪਦੇਸ ਦ੍ਰਿੜ੍ਹ ਕਰਵਾਇਆ ਹੈ। ਗੁਰੂ
ਨਾਨਕ ਦੇਵ ਜੀ ਦੇ ਪੰਚ ਪਰਵਾਣ’ ਸਿਧਾਂਤ ਦਾ ਸਾਕਾਰ ਰੂਪ ਪ੍ਰਗਟ ਹੀ ਤਾਂ ਕੀਤਾ ਹੈ, ਸ੍ਰੀ ਦਸ਼ਮੇਸ਼
ਪਿਤਾ ਜੀ ਨੇ ਪੰਜ ਪਿਆਰਿਆਂ ਨੂੰ ਸਾਜਕੇ ਸਖਸ਼ੀ ਪੂਜਾ ਦੀ ਪ੍ਰਪਾਟੀ ਹਮੇਸ਼ਾਂ ਲਈ ਸਮਾਪਤ ਕਰ ਦਿਤੀ।
ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਹੀ ਪ੍ਰਤੱਖ ਗੁਰੂ ਹਨ। ਇਨਾਂ ਦੋਵਾਂ ਵਿਚੋਂ ਹੀ
ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਰੂਹਾਨੀ ਤੇ ਜਿਸਮਾਨੀ ਦੀਦਾਰ ਹੁੰਦੇ ਹਨ। ਪ੍ਰੰਤੂ ਅਜੋਕੇ
ਸਮੇ ਵਿੱਚ ਜਦੋਂ ਕਿ ਸਿੱਖ ਕੌਮ ਆਪਣੇ ਸਹੀ ਗੁਰਮਤਿ ਪ੍ਰਚਾਰ ਵਿੱਚ ਪਛੜ ਗਈ। ਸਿਆਸੀ ਲੀਡਰਾਂ ਵਲੋਂ
ਵੋਟਾਂ ਖਾਤਰ ਭੇਖੀਆਂ ਦੇ ਡੇਰੇ ਜਾ ਕੇ ਬੂਬਨਿਆਂ ਦੇ ਗੋਡੀਂ ਹੱਥ ਲਾਉਣਾ ਸੁਰੂ ਕਰ ਦਿਤਾ। ਤਾਂ
ਸ਼ਖਸ਼ੀ-ਪੂਜਾ (ਵਿਅਕਤੀ-ਪੂਜਾ) ਵੱਲ ਬਹੁਤਾ ਰੁਝਾਨ ਵੱਧ ਗਿਆ ਹੈ ਤਾਂ ਹੀ ਲੋਕੀਂ ਅਖੌਤੀ ਬ੍ਰਹਮ
ਗਿਆਨੀ ਬਾਬਿਆਂ ਦੇ ਪੈਰੀਂ ਮੱਥੇ ਟੇਕ ਕੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨੀਆਂ ਲੋਚਦੇ ਹਨ,
ਜਿਨ੍ਹਾਂ ਕੁਰਹਿਤਾਂ ਤੋਂ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਨੂੰ ਰੋਕਿਆ ਸੀ, ਉਸੇ ਹੀ ਵਹਿਮ ਵਿੱਚ
ਆਪਾਂ ਫਿਰ ਤੋਂ ਵਹਿ ਤੁਰੇ ਹਾਂ।
ਆਪਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਗਵਾਈ ਨੂੰ ਭੁਲਾ ਕੇ, ਅਖੌਤੀ ਬ੍ਰਹਮ
ਬੂਬਨਿਆਂ ਨੂੰ ‘ਪਰਮੇਸ਼ਰ’ ਦਾ ਰੂਪ ਜਾਣਨ ਤੇ ਜਣਾਉਣ ਲੱਗ ਪਏ। ਇਸ ਮਨ ਮੱਤ ਤੇ ਤਰਕ (ਬਿਬੇਕ)
ਪੁਣ-ਛਾਣ; ਪਹਿਚਾਣ ਕਰਨ ਵਾਲਿਆ ਨੂੰ ਨਿੰਦਕ ਆਖ ਕੇ ਡਰਾਉਣਾ ਧਮਕਾਉਣਾ ਸੁਰੂ ਕਰ ਦਿੱਤਾ ਹੈ, ਜਿਵੇਂ
ਕਿ ਪ੍ਰਾਚੀਨ ਸਮੇਂ ਵਿੱਚ ਬ੍ਰਾਹਮਣ ਲੋਕ ਵਹਿਮਾਂ ਦੁਆਰਾ ਡਰਾ ਦਿਆ ਕਰਦੇ ਸਨ ਤਾਂ ਕਿ ਉਹਨਾਂ ਦੀ
ਕੋਈ ਕਿਸੇ ਪਾਸਿਓ ਨੁਕਤਾਚੀਨੀ ਕਰੇ ਹੀ ਨਾ, ਉਹ ਭਾਵੇਂ ਜੋ ਮਨ-ਮਾਨੀਆਂ ਕਰਦੇ ਰਹਿਣ। ਗੁਰਮਤਿ ਪਵੇ
ਢੱਠੇ ਖੂਹ ਖਾਤੇ ਵਿੱਚ ਇਹਨਾਂ ਨੂੰ ਕੀ?
ਐਸ ਵੇਲੇ ਪੂਰਾ ਤਾਣ ਲਾਇਆ ਜਾ ਰਿਹਾ ਏ ਕਿ ਸਿੱਖ ਸੰਗਤਾਂ ਨੂੰ ਇਤਿਹਾਸਕ
ਗੁਰ ਧਾਮਾਂ ਤੋਂ ਤੋੜ ਕੇ ਆਪਣੇ ਨਾਵਾਂ ਥੱਲ੍ਹੇ ਉਸਾਰੇ ਜਾ ਰਹੇ ਨਿੱਜੀ ਅਸਥਾਨਾਂ ਨਾਲ ਜੋੜ ਲਿਆ
ਜਾਵੇ। ਗੁਰੂ ਸਾਹਿਬਾਨਾਂ ਨਾਲ ਸੰਬੰਧਤ ਅਸਥਾਨਾਂ ਦੀ ਜਾਣ-ਬੁੱਝ ਕੇ ਮਹਾਨਤਾ ਘਟਾਈ ਜਾ ਰਹੀ ਹੈ ਅਤੇ
ਉਹਨਾਂ ਦੇ ਮੁਕਾਬਲੇ ਆਪਣੇ ਨਿੱਜੀ ਕੇਂਦਰ ਖੋਲ੍ਹੇ ਜਾ ਰਹੇ ਹਨ। ਓਟ ਆਸਰੇ ਲਈ ਗੁਰੂ ਗ੍ਰੰਥ ਸਾਹਿਬ
ਜੀ ਦੇ ਸਰੂਪ ਰੱਖੇ ਹਨ। ਤਾਂ ਕਿ ਕੋਈ ਕਿੰਤੂ ਪ੍ਰੰਤੂ ਨਾ ਕਰ ਸਕੇ ਇਹੋ ਕੰਮ ਤਾਂ ਅਖੌਤੀ ਗੁਰੂ
ਦੇਹਧਾਰੀ ਵੀ ਕਰ ਰਹੇ ਹਨ ਗੁਰਬਾਣੀ ਨੂੰ ਚੋਰੀ ਕਰਕੇ। ਆਮ ਗੁਰਸਿੱਖ ਵੀ ਗੁੰਮਰਾਹ ਹੋ ਜਾਂਦਾ ਹੈ ਕਿ
ਉਹ ਵੀ ਤਾਂ ਗੁਰਬਾਣੀ ਨੂੰ ਮੰਨਦੇ ਹਨ। ਇਹ ਬੂਬਨੇ ਆਪਣੇ ਛਪਾਏ ਹੋਏ ਰੰਗ ਦਾਰ ਪੋਸਟਰ ਇਤਿਹਾਸਕ
ਗੁਰਦੁਆਰਿਆ ਦੀਆਂ ਕੰਧਾਂ, ਬੋਰਡਾਂ ਜਿਹੜੇ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹਨ ਨੂੰ
ਵਰਤ ਕੇ ਸੰਗਤਾਂ ਨੂੰ ਗੁਰਮਤਿ ਦੇ ਸਮਾਗਮਾਂ ਦੇ ਨਾਂ ਤੇ ਵਰਗਲਾ ਰਹੇ ਹਨ ਸ਼੍ਰੋਮਣੀ ਕਮੇਟੀ ਸਿੱਖ
ਪੰਥ ਦੀ ਇਸ ਦੁਰਦਸ਼ਾ ਲਈ ਮਹਾਨ ਦੋਸ਼ੀ ਹੈ ਤੇ ਦੋਸ਼ੀ ਅਖੌਤੀ ਜਥੇਦਾਰ ਵੀ ਹਨ। ਜੋ ਮਰ ਚੁੱਕੇ
ਗੱਦੀਦਾਰਾਂ ਦੀ ਥਾਂ ਕਿਸੇ ਹੋਰ ਨੂੰ ਗੱਦੀ ਦੇ ਵਾਰਿਸ ਥਾਪਣ ਲਈ ਦਸਤਾਰ ਬੰਦੀ ਕਰਦੇ ਹਨ।
ਕਿਉਂ ਜੀ। ਅਗੇ ਗੁਰਦੁਆਰੇ ਘੱਟ ਬਣੇ ਹੋਏ ਹਨ? ਹਰ ਸੜਕ, ਹਰ ਮੋੜ ਤੇ, ਹਰ
ਮੁਹੱਲੇ, ਹਰ ਜਾਤੀ ਦੇ ਨਾਵਾਂ ਭਗਤਾਂ ਦੀਆਂ ਵੰਡੀਆਂ ਪਾਉਣ ਦੇ ਨਾਤੇ, ਹਰ ਇਤਿਹਾਸਕ ਗੁਰਧਾਮਾਂ ਦੇ
ਨੇੜੇ ਗੁਰਦੁਆਰੇ, ਡੇਰੇ, ਠਾਠ ਬਣਾਈ ਜਾਣ ਦਾ ਕੀ ਮੰਤਵ ਹੈ? ਇਹ ਨਾਨਕਸਰ ਹੈ, ਰੋੜੀਸਰ ਹੈ, ਕਿੱਕਰ
ਸਰ ਹੈ, ਜੰਡਸਰ, ਟਾਹਲੀਸਰ ਹੈ, ਦੌਲਤਸਰ ਹੈ, ਗਿਆਨਸਰ ਹੈ, ਇਹ ਪਿਆਰਾਸਰ ਹੈ, ਇੱਧਰ ਜਾਂ ਏਧਰ
ਸਿੰਗਰਸ਼ਰ ਹੈ ਥੱਲੇ ਝਾਕੋ ਇਹ ਘੁੰਰਨਾਸਰ (ਭੋਰਾ) ਹੈ। ਇਹ ਭਰਮ ਸਰ ਹੈ, ਪਿੱਛੇ ਦੇਖੋ ਬ੍ਰਹਮਸਰ ਹੈ।
ਚਾਰੇ ਪਾਸੇ ਦੇਖੋ ਤਾਂ ਸਹੀ ਸਾਰੇ ਹੀ ਲੁੱਟ-ਸਰ ਹੈ। ਸਮਝ ਤੋਂ ਪਰ੍ਹੇ ਹੈ, ਕੌਣ ਜ਼ਿੰਮੇਵਾਰ ਹੈ?
ਦੂਜੀ ਰਹੀ ਗੱਲ ਸ਼ਬਦ ਗੁਰੂ ਦੀ, ਆਪਾਂ ਸਾਰਿਆਂ ਲਈ ਸ਼ਬਦ ਹੀ ਗੁਰੂ ਦੀ ਮੂਰਤਿ
ਹੈ, ਸ਼ਬਦ ਦੇ ਪਾਠ ਦੀਦਾਰ ਕਰਨੇ ਹਨ ਤੇ ਸਰੀਰਕ ਤੌਰ ਤੇ ਗੁਰੂ ਖਾਲਸੇ ਦੇ ਦੀਦਾਰ। ਤਸਵੀਰਾਂ ਦੀ
ਪੂਜਾ ਕਰਨੀ ਕਿੱਧਰ ਦੀ ਗੁਰਮੁਖਤਾਈ ਏ? ਘਰਾਂ ਵਿੱਚ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਜਾਂ ਸਿੱਖ
ਇਤਿਹਾਸ ਨੂੰ ਪ੍ਰਗਟ ਕਰਦੀਆਂ ਤਸਵੀਰਾਂ ਲਗਾਉਣੀਆਂ, ਚਲੋ, ਜੇਕਰ ਠੀਕ ਵੀ ਮੰਨ ਲਈਏ ਤਾਂ ਵੀ ਅਖੌਤੀ
ਡੇਰੇਦਾਰ ਬੂਬਨਿਆ, ਬ੍ਰਹਮ ਗਿਆਨੀਆਂ ਭਗਵੇਂ ਪੀਲੇ, ਚਿੱਟੇ, ਕਾਲੇ ਭੇਖ ਵਾਲਿਆ ਮਨੁੱਖਾਂ ਦੀਆਂ
ਫੋਟੋਆਂ ਘਰੇ ਟੰਗ ਕੇ ਅਲਮਾਰੀਆਂ ਵਿੱਚ ਸਜਾਕੇ ਉਨ੍ਹਾਂ ਅੱਗੇ ਅਰਦਾਸੇ ਕਰਨੇ, ਧੂਫਾਂ ਧੁਖਾਉਣੀਆਂ
ਕੀ ਹੋਛੀ ਮੱਤ ਦੀਆਂ ਨਿਸ਼ਾਨੀਆਂ ਨਹੀ? ਗੁਰਮਤਿ ਤਾਂ ਇਸ ਨੂੰ ਅਸੀਂ ਆਖ ਨਹੀਂ ਸਕਦੇ। ਜਿਹੜਾ ਜਿਸ
ਸਰੀਰ
ਦਾ ਸ਼ਰਧਾਲੂ ਉਸੇ ਦੀ ਘਰੇ ਫੋਟੋ ਟੰਗ ਲਈ, ਟੈਲੀਵਿਜਨਾਂ ਦੀ ਟਰਾਲੀ ਉਤੇ ਰੱਖ
ਲਈ, ਸਿੱਖਾਂ ਦੇ ਵੇਖ ਲਵੋਂ, ਘਰ-ਘਰ ਝਾਤੀ ਮਾਰੋ ਸਾਰੇ ਕਮਰੇ ਘਰ ਵਿੱਚ ਕਿਸੇ ਨਾ ਕਿਸੇ ਮਨੁੱਖ ਦੀ
ਫੋਟੋ, ਕੋਈ ਗੱਦਾ ਲਾਈ ਬੈਠਾ, ਹੈ ਕੋਈ ਨੈਡ, ਕੋਈ ਸੋਫੇ ਤੇ ਚੌਂਕੜਾ ਮਾਰ ਕੇ ਆਪਣੇ ਉਪਰ ਰੁਮਾਲਾ
ਸਜਾਈ ਬੈਠਾ ਹੈ। ਕੋਈ ਮਾਲਾ ਫੇਰ ਰਿਹਾ ਹੈ। ਕੋਈ ਬਗਲੇ ਵਾਂਗ ਅੱਖਾਂ ਮੀਟੀ ਬੈਠਾ ਹੈ ਯਾਨੀ ਕਿ
ਫਿਲਮੀ ਐਕਟਰਾਂ ਵਾਂਗ ਆਪਣੀ ਮਸ਼ਹੂਰੀ ਕਰ ਰਹੇ ਹਨ। ਗੁਰਮਤਿ ਦੀ ਸੋਝੀ ਰੱਖਣ ਵਾਲੇ ਹੀ ਇਨ੍ਹਾਂ ਤੋ
ਬਚੇ ਹਨ। ਕੀ ਇੰਝ ਕਰਨ ਨਾਲ ਗੁਰਮਤਿ ਏਕਤਾ ਭੰਗ ਨਹੀ ਹੋਵੇਗੀ।
ਅਸੀ ਫਲਾਣਿਆਂ ਦੇ ਸ਼ਰਧਾਲੂ ਹਾਂ ਜੀ, ਅਸੀ ਢਿਮਕਾਣਿਆਂ ਦੇ, ਜੋ ਕਹੋ ਕਿ
ਭਾਈ! ਇੱਕ ਨੂੰ ਸਿਮਰੋ, ਤਾਂ ਜੁਆਬ ਮਿਲਦਾ ਹੈ ਅਸੀ ਤਾਂ ਇਕੋ ਬਾਬੇ ਦੇ ਡੇਰੇ ਜਾਂਦੇ ਹਨ ਹੋਰ ਦੇ
ਨਹੀ, ਗੁਰੂ ਦਾ ਇਸ਼ਾਰਾ ਤਾਂ ਇੱਕ ਅਕਾਲ ਪੁਰਖ ਨੂੰ ਸਿਮਰਨ ਵੱਲ ਹੈ। ਇੱਕ ਮਨੁੱਖ ਵੱਲ ਨਹੀ।
ਮਾਨੁਖ ਕੀ ਟੇਕ ਬਿਖ਼ਰਥੀ ਸਭ ਜਾਨ॥
ਦੇਵਨੁ ਕਉ ਏਕੈ ਭਗਵਾਨ,
ਮਾਨੁਖ ਕੀ ਤੰੂ ਪ੍ਰੀਤ ਤਿਆਗ ਮਾਨੁਖ ਕੈ ਕਿਛੁ ਨਾਹੀ ਹਾਥੁ॥
ਹੋ ਕੇ ਢਿਮਕਾਣੇ ਦਾ। ਨਾ ਗੁਰੂ ਦਾ ਦਰਬਾਰ ਰਿਹਾ, ਨਾ ਗੁਰੂ ਦੇ ਸ਼ਰਧਾਲੂ।
ਮੁੱਢ ਨੂੰ ਛੱਡ ਕੇ ਟਾਹਣੀਆਂ ਨੂੰ ਲੱਗੇ ਪੱਤਿਆਂ ਦੀ ਪੂਜਾ? ਜੋ ਇੱਕ ਦਿਨ ਮਰਕੇ ਮਿੱਟੀ ਵਿੱਚ
ਰੁਲਣਗੇ। ਮੂਲ ਨੂੰ ਭੁੱਲ ਗਏ। ਏਕਤਾ ਕਿਵੇਂ ਹੋਵੇ? ਜਦ ਦ੍ਵੈਸ਼ ਭਾਵਨਾ ਦਾ ਹੀ ਬੋਲ ਬਾਲਾ ਹੋ ਗਿਆ।
ਬੇਸ਼ਰਮੀ ਦੀ ਹੱਦ, ਕਲਗੀਆਂ ਲਾ-ਲਾ ਬਹਿੰਦੇ ਨੇ। ਅੰਮ੍ਰਿਤ ਛਕਾਉਣ ਵਿੱਚ ਵੀ ਮੁਕਾਬਲੇਬਾਜ਼ੀ। ਅਸੀਂ
ਤਾਂ ਜੀ, ਹੁਣ ਤਕ ਸਾਢੇ ਤਿੰਨ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਚੁੱਕੇ ਹਾਂ ਤੇ ਐਧਰ ਅਸੀਂ ਸਾਢੇ
ਚਾਰ ਲੱਖ ਨੂੰ। ਅੰਮ੍ਰਿਤ ਛਕਾਉਣ ਸਮੇ, ਨਾ ਤਾਂ ਅਨੰਦਪੁਰ ਸਾਹਿਬ ਦਾ ਵਾਸੀ ਹੋਣਾ ਦੱਸਣਾ, ਨਾ ਅਕਾਲ
ਤਖਤ ਸਾਹਿਬ ਦਾ ਜ਼ਿਕਰ ਕਰਨਾ। ਬੱਸ ਇੱਕੋ ਗਲ ਦੱਸ ਦੇਣੀ। ਸ਼ਰਧਾਲੂ ਜਨੋਂ! ਹਰ ਦਸਵੀਂ ਨੂੰ ਹਰ
ਪੂਰਨਮਾਸ਼ੀ ਨੂੰ, ਹਰ ਮੱਸਿਆ ਨੂੰ ਹਰ ਸੰਗਰਾਂਦ ਨੂੰ ਹਰ ਗੁਰਪੁਰਬ ਨੂੰ ਹਰ ਬਾਬੇ ਦੀ ਬਰਸੀ ਨੂੰ
ਸਾਡੇ ਡੇਰੇ ਵੱਲ ਨੂੰ ਮੂੰਹ ਚੱਕ ਕੇ ਤੁਰੇ ਰਿਹਾ ਕਰੋ। ਬਾਬਿਆਂ ਦਾ ਹੁਕਮ ਹੈ। ਨਾ ਧਾਰਮਿਕ ਪਿਤਾ
ਦੱਸਣਾਂ ਨਾ ਧਾਰਮਿਕ ਮਾਤਾ ਦੱਸਣਾ ਕੀ ਆਪੋ ਆਪਣੀਆਂ ਵੋਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ? ਜਾਂ
ਗੁਰੂ ਪੰਥ ਨਾਲ ਜੋੜਿਆ ਜਾ ਰਿਹਾ ਏ?
ਭਲੇ ਮਾਣਸੋ! ਕਿਤੇ ਆਪਾਂ ਗੁਰੂ ਜੀ ਦਾ ਦੱਸਿਆ ਰਸਤਾ ਤਾਂ ਨਹੀ ਭੁੱਲ ਗਏ?
ਵੇਖ ਵੀ ਲਵੋ ਪੁੱਠੇ ਤਾਂ ਨਹੀ ਤੁਰ ਪਏ? ਬੂਬਨਿਓ! ਸਿੱਖ ਆਪਣੇ ਨਹੀ, ਗੁਰੂ ਜੀ ਦੇ ਬਣਾਓ। ਆਪਣੇ
ਡੇਰੇ ਬੁਲਾਉਣ ਦੀ ਥਾਂ, ਸਿੱਖੀ ਦੇ ਕੇਂਦਰ, ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ, ਅੰਮ੍ਰਿਤਸਰ
ਵਲ ਦਾ ਰਾਹ ਵਿਖਾਓ। ਇਸੇ ਵਿੱਚ ਹੀ ਪੰਥ ਦੀ ਚੜ੍ਹਦੀ ਕਲਾ ਦਾ ਰਾਜ ਛੁਪਿਆ ਹੋਇਆ ਹੈ।
ਭਾਈ ਰਾਮ ਸਿੰਘ, ਪਿੰਡ ਮਾਜਰੀ ਡਾਕ ਸਿਆਲਬਾ, ਜ਼ਿਲਾ ਰੋਪੜ।