ਸ਼ਬਦ
ਅਰਥ
(ਪੂਤਾ ਮਾਤਾ ਕੀ ਆਸੀਸ)
ਪਦਾ ਪਹਿਲਾ
:
ਜਿਸੁ ਸਿਮਰਤ …. . ਅੰਤੁ ਨ ਪਾਰੋ॥ ੧॥
1. ਸਿਮਰਤ : ਯਾਦਾਸ਼ਤ ਵਿੱਚ, ਨਿਰੰਤਰ ਯਾਦ ਵਿੱਚ
ਰਵੇ।
2. ਕਿਲਵਿਖ : ਅਨੇਕਾਂ ਵਿਕਾਰ (ਮਾੜੀ ਸੋਚ ਅਤੇ
ਮੰਦੇ ਕੰਮਾਂ ਵਿੱਚ ਬਿਰਤੀ ਲੱਗਣੀ)।
3. ਨਾਸਹਿ : ਖ਼ਤਮ ਹੋ ਜਾਂਦੇ ਹਨ। ਬਹੁ ਵਚਨ, ‘ਹ’
ਉਪਰ ਬਿੰਦੀ ਲਗਾ ਕੇ ਉਚਾਰਨ ਕਰਨਾ ਹੈ।
4. ਪਿਤਰੀ : ਪਿਤਰ
(ancestors)।
ਪਿਤਰੀ ਦਾ ਉਚਾਰਨ ‘ਰ’ ਦੀ ਬਿਹਾਰੀ ਨੂੰ ਬਿੰਦੀ ਲਗਾ ਕੇ ਪਿਤਰੀਂ
ਕਰਨਾ ਹੈ। ਇਹ ਬਹੁ ਵਚਨ
ਹੈ।
5. ਉਧਾਰੋ : ਉੱਧਾਰ ਤੋਂ ਬਣਿਆ ਹੈ ਭਾਵ ਬਖ਼ਸ਼ੇ
ਜਾਣਾ, ਸਵਾਰ ਦੇਣਾ
(counted
in good books now)।
6. ਸਦ : ਸਦਾ ਹੀ, ਹਮੇਸ਼ਾ।
7. ਜਾਪਹੁ : ਨਿਰੰਤਰ ਉਸ ਪਰਮਾਤਮਾ ਦੀ ਯਾਦ ਵਿੱਚ
ਰਹੋ (ਹੁਕਮੀ ਭਵਿਖਤ, ਭਵਿੱਖ ਕਾਲ ਵਿੱਚ ਹੁਕਮ)।
ਪਦਾ ਰਹਾਉ : ਪੂਤਾ ਮਾਤਾ …. . ਭਜਹੁ ਜਗਦੀਸ॥ ੧॥
8. ਪੂਤਾ : ਇੱਥੇ ਇਸ ਦੇ ਅਰਥ ਕੇਵਲ ਸਰੀਰਕ ਤੌਰ
ਤੇ ਲੜਕਾ ਨਹੀਂ ਲੈਣੇ ਬਲਕਿ ਇਹ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਪਿਆਰ ਨਾਲ
ਬਜ਼ੁਰਗ ਜਾਂ ਮਾਤਾ-ਪਿਤਾ ਆਪਣੇ ਬੱਚੇ ਨੂੰ (ਭਾਵੇਂ ਉਹ ਮੁੰਡਾ ਹੋਵੇ ਜਾਂ
ਕੁੜੀ) ਪੁੱਤਰ ਹੀ ਕਹਿ ਦਿੰਦੇ ਹਨ। ਇਸ ਸ਼ਬਦ ਵਿੱਚ ਕੇਵਲ ਲਿੰਗ ਰੂਪ ਵਿੱਚ
ਲੜਕੇ ਨੂੰ ਮੁਖਾਤਿਬ ਨਹੀਂ ਕੀਤਾ ਗਿਆ। ਦੁਨੀਆਂ ਵਿੱਚ ਜਿੰਨ੍ਹੇ ਵੀ ਮਨੁੱਖ
ਹਨ, ਸਭ ਨੂੰ ‘ਪੂਤਾ’ ਮੁਖ਼ਾਤਿਬ ਕੀਤਾ ਗਿਆ ਹੈ, ਭਾਵੇਂ ‘ਪੂਤਾ’ ਇੱਕ ਵਚਨ
ਹੈ।
9. ਮਾਤਾ : (1) ਮਤ (ਗਿਆਨ) ਰੂਪੀ ਮਾਤਾ
(ਮਾਤਾ ਸ਼ਬਦ ਕਾਵਿ ਰੂਪ ਵਿੱਚ ਬੱਚੇ ਦੇ ਮਾਤਾ-ਪਿਤਾ ਹੀ ਲੈਣੇ
ਹਨ)।
(2) ਪਾਲਣਹਾਰ ਮਾਂ ਜਾ ਪਿਤਾ
(caretaker, guardian)।
10. ਆਸੀਸ : ‘ਮਿਹਰ’, ਚੰਗੀ ਕਾਮਨਾ
(blessing),
ਹਮੇਸ਼ਾ ਸਕਾਰਾਤਮਕ (positive)
ਭਾਵ ਵਿੱਚ।
11. ਬਿਸਰਉ : ਇੱਥੇ ਬੇਨਤੀ ਕੀਤੀ ਜਾ ਰਹੀ ਹੈ
ਆਸੀਸ ਰੂਪ ਵਿੱਚ ਕਿ ਤੈਨੂੰ ਪਰਮਾਤਮਾ ਨਾ ਵਿਸਰੇ। ‘ਹੁਕਮੀ ਭਵਿੱਖਤ’ ਰੂਪ
ਅੰਨ ਪੁਰਖੁ। ਇਸ ਦਾ ਉਚਾਰਨ ਬਿੰਦੀ ਲਗਾ ਕੇ ‘ਬਿਸਰਉਂ
’
ਨਹੀਂ ਕਰਨਾ।
12. ਭਜਹੁ : ਨਿਰੰਤਰ ਯਾਦ ਵਿੱਚ ਰਹੋ, ਹਮੇਸ਼ਾ
ਯਾਦਾਸ਼ਤ ਵਿੱਚ ਰੱਖਣ ਦਾ ਹੁਕਮ (ਭਵਿੱਖਤ ਕਾਲ ਵਿੱਚ ਹੁਕਮ ਹੈ)।
13. ਜਗਦੀਸ : ‘ਜਗਤ’ ਦਾ ਭਾਵ ਹੈ ਸੰਸਾਰ, ਦੁਨੀਆ,
(world, universe)
‘ਈਸ਼’ ਦਾ ਮਤਲਬ ਹੈ ਮਾਲਕ
(owner) ‘ਜਗਤ ਦਾ
ਮਾਲਕ’। (ਜਗਤ + ਈਸ਼) ਇਸ ਦਾ ਉਚਾਰਨ ‘ਸ’ ਪੈਰੀ ਬਿੰਦੀ ਲਗਾ ਕੇ ‘ਜਗਦੀਸ਼’
ਹੋਵੇਗਾ।
ਪਦਾ ਦੂਜਾ : ਸਤਿਗੁਰੁ ਤੁਮੑ …. . ਕੀਰਤਨੁ ਨੀਤਿ॥
੨॥
14. ਸਤਿਗੁਰੁ : ਸਤਿਗੁਰੁ ਦੋ ਲਫ਼ਜ਼ਾਂ ਨਾਲ ਬਣਿਆ
ਹੈ - ਸਤਿ + ਗੁਰ, ਸਤਿ ਦਾ ਮਤਲਬ ਹੈ ‘ਸੱਚ’। ‘ਗੁਰ’, ਦਾ ਮਤਲਬ ਹੈ
ਗਿਆਨ, ਜੁਗਤ, ਤਰੀਕਾ, ਹੁਨਰ
(knowledge, technique)।
‘ਸਤਿਗੁਰ’ ਦਾ ਮਤਲਬ ਹੈ - ਸੱਚਾ ਗਿਆਨ। ਜਦ ਗੁਰੁ ਦੇ ‘ਰ’ ਨੂੰ ਔਂਕੜ ਲਗ
ਜਾਂਦੀ ਹੈ ਤਾਂ ਇੱਕ ਵਚਨ ਬਣ ਜਾਂਦਾ ਹੈ ਤਾਂ ‘ਸਤਿਗੁਰੁ’ ਦਾ ਅਰਥ ਕੇਵਲ
‘ਸੱਚ’ ਦਾ ਗਿਆਨ ਬਣ ਜਾਵੇਗਾ। ‘ਸਤਿਗੁਰੁ’ ਦਾ ਭਾਵ ਸੱਚਾ ਗੁਰੂ (ਗੁਰ,
ਗੁਰੁ, ਗੁਰੂ, ਸਤਿਗੁਰੂ, ਇਸ ਕਿਸਮ ਦੇ ਸਾਰੇ ਲਫ਼ਜ਼ਾਂ ਦਾ ਅਰਥ ਸਰੀਰਕ ਜਾਂ
ਦੇਹਧਾਰੀ ਗੁਰੂ ਨਹੀਂ ਲੈਣਾ ਹੈ)।
15. ਦਇਆਲਾ : ਦਿਆਲੂ, ਕ੍ਰਿਪਾਲੂ,
(kind, gracious)।
16. ਸੰਤ : ਇੱਥੇ ‘ਸੰਤ’ ਦਾ ਭਾਵ ਹੈ ‘ਸੱਚ ਦੀ
ਵਿਚਾਰ’ ਕਰਨ ਵਾਲੇ ਕਈ ਮਨੁੱਖਾਂ ਦਾ ਸਮੂਹ। ਭਾਵ ਉਹ ਸਾਰੇ ਮਨੁੱਖ ਜੋ
‘ਸੱਚੇ ਮਾਰਗ’
(ideal life)
ਦਾ ਅਮਲੀ ਜੀਵਨ ਜਿਊਣ ਅਤੇ ‘ਸੱਚੇ ਗਿਆਨ’ ਦੀ ਹੀ ਮਿਲ-ਬੈਠ ਕੇ ਵਿਚਾਰ ਕਰ
ਰਹੇ ਹੋਣ। ‘ਸੰਤ’ ਦੇ ‘ਤ’ ਨੂੰ ਔਂਕੜ ਨਹੀਂ ਹੈ, ਇਸ ਕਰਕੇ ਇਸ ਦਾ ਅਰਥ
ਬਹੁ ਵਚਨ ਰੂਪ ਵਿੱਚ ਲੈਣਾ ਹੈ। ਸ਼ਬਦ ‘ਸੰਤ’ ਜਿੱਥੇ ਇੱਕ ਵਚਨ ਵਿੱਚ ਹੈ
ਉੱਥੇ ਵੀ ਕੇਵਲ ‘ਇਕ ਸਰੀਰ’ ਨਹੀਂ ਲੈਣਾ ਬਲਕਿ ਇੱਕ ਰੱਬ ਹੀ ਲੈਣਾ ਹੈ ਜਾਂ
ਸੱਚਾ ਗਿਆਨ (ਗੁਰੂ)।
17. ਸੰਗਿ : ਸੰਗਤ ਵਿੱਚ, ਸੰਗ ਵਿੱਚ। ‘ਗ’ ਨੂੰ
ਸਿਹਾਰੀ ਤੋਂ ਮਤਲਬ ਹੈ - ਵਿੱਚ, ਰਾਹੀਂ, ਦੁਆਰਾ।
18. ਪ੍ਰੀਤਿ : ਖ਼ਾਸ ਇੱਕ ਪਾਸੇ ਦੀ ਬਿਰਤੀ ਦੀ ਲਗਨ
ਜਾਂ ਮਨ ਦਾ ਲਗਾਵ। ਪ੍ਰੀਤਿ ਦਾ ਅਰਥ ਅਖੌਤੀ ਪਿਆਰ (
love)
ਨਹੀਂ ਲੈਣਾ।
19. ਕਾਪੜੁ : ਆਤਮਾ ਰੂਪੀ ਕਪੜਾ।
20. ਪਤਿ : ਵਿਕਾਰਾਂ ਤੋਂ ਰਹਿਤ ਇੱਜ਼ਤ।
21. ਕਾਪੜੁ: ਹਰ ਇੱਕ ਮਨੁੱਖ ਦੀ ਆਤਮਕ ਤੌਰ ਤੇ
ਪਤਿ ‘ਵਿਕਾਰਾਂ ਤੋ ਮੁਕਤ ਇੱਜ਼ਤ’। ਇੱਥੇ ਅਰਥ ਸਰੀਰ
ਰੂਪੀ ਕਪੜਾ ਨਹੀਂ ਲੈਣੇ। ਜਿਵੇਂ ਜਪੁਜੀ ਸਾਹਿਬ ਵਿੱਚ ਆਇਆ ਹੈ "ਕਰਮੀ
ਆਵੈ ਕਪੜਾ", ਉੱਥੇ ਵੀ ਕਪੜੇ ਦਾ ਅਰਥ ‘ਸਰੀਰ’ ਨਹੀਂ ਲੈਣਾ। ਇਹ ਸਾਡਾ
ਸਰੀਰ ਜਿਸ ਦਾ ਜਨਮ ਮਾਤਾ ਪਿਤਾ ਰਾਹੀਂ ਹੁੰਦਾ ਹੈ, ਇਸ ਨੂੰ ਸਰੀਰਕ ਚੋਲਾ
ਜਾਂ ਕਪੜਾ ਕਹਿੰਦੇ ਹਨ ਪਰ ਗੁਰੂ ਦੇ ਗਿਆਨ (‘ਸੱਚ’ ਦੇ ਗਿਆਨ) ਨਾਲ ਸਾਡਾ
ਇੱਕ ਨਵਾਂ ਜਨਮ ਹੁੰਦਾ ਹੈ, ਜਿਸ ਨੂੰ ‘ਆਤਮਕ ਚੋਲਾ’ ਜਾਂ ‘ਆਤਮਕ ਕਪੜਾ’
ਕਹਿੰਦੇ ਹਨ।
22. ਪਰਮੇਸਰੁ: ਪਰਮ + ਈਸ਼ਵਰ, (
supreme
power) ‘ਰੱਬ ਜੀ’। ‘ਸ’
ਪੈਰੀ ਬਿੰਦੀ ਲਗਾ ਕੇ ‘ਸ਼’ ਉਚਾਰਨਾ ਹੈ।
23. ਭੋਜਨੁ : ਇੱਕ ਸਰੀਰ ਦਾ ਭੋਜਨ ਹੁੰਦਾ ਹੈ ਤੇ
ਦੂਜਾ ਆਤਮਾ ਦਾ ਭੋਜਨ ਹੁੰਦਾ ਹੈ। ਇਥੇ ਅਰਥ ‘ਆਤਮਾ ਦਾ ਭੋਜਨ’ ਹੈ ਨਾ ਕਿ
ਦੁਨਿਆਵੀ ਖਾਣ ਵਾਲੇ ਪਦਾਰਥ।
24. ਕੀਰਤਨੁ : ‘ਕੀਰਤਨ’ ਲਫ਼ਜ਼ ਬਣਿਆ ਹੈ ‘ਕੀਰਤੀ’
ਤੋਂ।’ ਕੀਰਤੀ’ ਦਾ ਅਰਥ ਹੈ ਉਪਮਾ, ਵਡਿਆਈ, ਗੁਣਾਂ ਦੀ ਵਿਚਾਰ, ਉਸਤਤ,
ਸਿਫ਼ਤ। ਕਿਸੇ ਰਾਗ, ਸੁਰ-ਤਾਲ ਜਾਂ ਵਾਜੇ ਨਾਲ ਗਾਉਣ ਨੂੰ ‘ਕੀਰਤਨੁ’ ਨਹੀਂ
ਕਿਹਾ।
25. ਨੀਤਿ : ਹਰ ਸਮੇਂ’, ‘ਹਰ ਵਕਤ’ ਜਾਂ ‘ਹਰ ਪਲ’
ਭਾਵ ਨਿਰੰਤਰ ਯਾਦ ਵਿੱਚ। ਇਸ ਦਾ ਅਰਥ ਰੋਜ਼ਾਨਾ ਕਿਸੇ ਖਾਸ ਮਿੱਥੇ ਸਮੇਂ
ਨੂੰ ਨਹੀਂ ਲੈਣਾ।
ਪਦਾ ਤੀਜਾ : ਅੰਮ੍ਰਿਤੁ ਪੀਵਹੁ …. . ਬਿਆਪੈ
ਚਿੰਤਾ॥ ੩॥
26. ਅੰਮ੍ਰਿਤੁ : ਅ + ਮ੍ਰਿਤੁ। ‘ਮ੍ਰਿਤ’ ਦਾ ਅਰਥ
ਹੈ ‘ਮਰਨਾ’। ‘ਅੰਮ੍ਰਿਤ’ ਦਾ ਅਰਥ ‘ਬਿਨਾ ਮਰੇ’ ਜਾਂ ‘ਨਾ ਮਰਨਾ’ ਭਾਵ
ਵਿਕਾਰਾਂ ਹੱਥੀ ਆਤਮਕ ਮੌਤ ਨ ਮਰਨਾ।
27. ਪੀਵਹੁ : ਇਸ ਦਾ ਅਰਥ ਹੈ ‘ਆਪਣੀ ਯਾਦ’ ਅਤੇ
‘ਸੋਚ ਸ਼ਕਤੀ’ ਵਿੱਚ ਵਸਾ ਲੈਣਾ (ਹੁਕਮੀ ਭਵਿੱਖਤ ਕਾਲ ਵਿੱਚ)। ਇਸ ਦਾ ਅਰਥ
ਪਾਣੀ ਜਾਂ ਕੋਈ ਤਰਲ ਪਦਾਰਥ ਪੀਣਾ ਨਹੀਂ ਲਿਆ ਜਾ ਸਕਦਾ।
28. ਅੰਮ੍ਰਿਤੁ: ਜਿਸ ‘ਸੱਚ ਰੂਪ ਗਿਆਨ’ (ਇਕ ਰਸ
ਵਰਤ ਰਹੇ
ਪੀਵਹੁ ‘ਸੱਚ ਦੇ ਨਿਯਮ’ ) ਤੋਂ ਬਿਨਾਂ ਅਸੀਂ ਇੱਕ
ਪਲ ਵੀ ਜਿਊ ਨਹੀਂ ਸਕਦੇ, ਉਸ ਨੂੰ ਆਪਣੇ ਹਿਰਦੇ ਅਤੇ ਸੋਚ-ਸ਼ਕਤੀ ਵਿੱਚ ਵਸਾ
ਲਵੋ। ਆਤਮਕ ਅਡੋਲਤਾ ਵਾਲੀ ਸਦੀਵੀਂ ਆਨੰਦ ਰੂਪੀ ਅਵਸਥਾ ਨੂੰ ਮਾਣਨਾ।
29. ਸਦਾ : ਹਮੇਸ਼ਾ।
30. ਚਿਰੁ : ਵੇਲਾ, ਵਕਤ, ਸਮਾਂ।
31. ਜੀਵਹੁ : ਜਿਊਣਾ (ਹੁਕਮੀ ਭਵਿਖਤ ਕਿਉਂਕਿ ‘ਹ’
ਨੂੰ ਔਂਕੜ ਹੈ- ਅੰਨ ਪੁਰਖ)।
32. ਸਦਾ ਚਿਰ : ‘ਸੱਚ ਦੀ ਵਿਚਾਰ’ ਰਾਹੀਂ ਸਦਾ ਲਈ
ਜੀਵਹੁ ਆਤਮਕ ਤੌਰ ਤੇ ਜਿਊਂਦੇ ਰਹਿਣਾ।
33. ਰੰਗ: ਦੁਨਿਆਵੀ ਜਿਤਨੀਆਂ ਵੀ ਰੰਗ ਰਲੀਆਂ
ਤਮਾਸਾ ਜਾਂ ਖੇਲ ਤਮਾਸ਼ੇ ਹਨ, ਮਨ ਨੂੰ ਕੁੱਝ ਪਲ ਲਈ
ਖੁਸ਼ ਕਰਨ ਵਾਸਤੇ
(momentary
pleasures) ਭਾਵ ਮਨ
ਨੂੰ ਥੋੜੇ ਸਮੇਂ ਲਈ ਦੁੱਖ ਭੁਲਾਉਣ ਦੇ ਸਾਧਨ।
34. ਆਸਾ : ਇੱਛਾਵਾਂ
(desires)।
‘ਸ’ ਪੈਰੀ ਬਿੰਦੀ ਲਗਾ ਕੇ ‘ਸ਼’ ਉਚਾਰਨ ਕਰਨਾ ਹੈ।
35. ਨ ਬਿਆਪੈ : ਨਾ ਲੱਗਣਾ, ਮਹਿਸੂਸ ਨਾ ਹੋਣਾ।
36. ਚਿੰਤਾ : ਹੁਣ (ਵਰਤਮਾਨ) ਤੋਂ ਅੱਗੇ ਆਉਣ
ਵਾਲੇ ਕਿਸੇ ਵੀ ਪਲ ਬਾਰੇ ਫਿਕਰ।
ਪਦਾ ਚੌਥਾ : ਭਵਰੁ ਤੁਮਾੑਰਾ …. . ਚਾਤ੍ਰਿਕੁ
ਮਉਲਾ॥ ੪॥
37. ਭਵਰੁ : ‘ਭੰਵਰ’ ਦਾ ਅਰਥ ਹੈ ਭੌਰਾ
(Bumble bee)
ਜਿਹੜਾ ਫੁੱਲਾਂ ਤੇ ਬੈਠਦਾ ਹੈ ਤੇ ਕਾਲੇ ਰੰਗ ਦਾ ਹੁੰਦਾ ਹੈ। ਇਸ ਦਾ
ਉਚਾਰਨ ‘ਭ’ ਉੱਤੇ ਟਿੱਪੀ ਲਾ ਕੇ ਕਰਨਾ ਹੈ।
38. ਹਰਿ: ‘ਹਰਿ’ ਤੋਂ ਭਾਵ ਹੈ ਰੱਬ ਜੀ। ‘ਰੱਬੀ
ਗੁਣਾਂ’ ਵਾਲੀ
ਚਰਣਾ ਜੀਵਨੀ ਦੇ ਮਾਰਗ ਨੂੰ ਜਾਂ ਨਕਸ਼ੇ ਕਦਮ ਨੂੰ
‘ਹਰਿ ਚਰਣਾ’ ਕਿਹਾ ਗਿਆ ਹੈ। `ਚਰਣਾ’ ਦਾ ਅਰਥ - ਰੱਬ ਦੇ ਪੈਰ ਨਹੀਂ
ਲੈਣਾ। ਜਿਵੇਂ ਕਿ "
ਚਰਣ
ਚਲਹੁ ਮਾਰਗ ਗੋਬਿੰਦ" ਦਾ ਮਤਲਬ ਇਹ ਨਹੀਂ ਕਿ ਉਸ ਮਾਰਗ ਤੇ ਚਲੋ ਜਿਸ ਤੇ
ਕੋਈ ਸਰੀਰਕ ਗੁਰੂ ਚੱਲ ਕੇ ਗਿਆ ਹੈ। ਸੋ ਉੱਥੇ ਵੀ ਅਤੇ ਇੱਥੇ ਵੀ `ਚਰਣ’
ਦਾ ਭਾਵ ਗੋਬਿੰਦ, ਰੱਬ ਜਾਂ ਰੱਬੀ ਗੁਣਾਂ ਵਾਲੇ ਮਾਰਗ ਉੱਤੇ ਤੁਰਨਾ, ਯਾਨੀ
ਕਿ ਰੱਬੀ ਗੁਣਾਂ ਵਾਲਾ ਅਮਲੀ ਜੀਵਨ ਜਿਊਣਾ ਹੈ।
39. ਕਉਲਾ : ਕਮਲ ਦਾ ਫੁੱਲ।
40. ਲਪਟਾਇਓ : ਇਸ ਦਾ ਭਾਵ ਅਰਥ ਹੈ ਆਤਮਕ ਜਾਂ
ਸੁਰਤ ਕਰਕੇ ਇਕਮਿਕ ਹੋਣਾ ਨਾ ਕਿ ਸਰੀਰਕ ਤੌਰ ਤੇ ਲਿਪਟਣਾ।
41. ਬੂੰਦਹਿ : ਬੂੰਦ (ਸਵਾਂਤੀ ਬੂੰਦ) ਭਾਵ ਗਿਆਨ
ਰੂਪੀ ਅੰਮ੍ਰਿਤ ਜਲ।
42. ਚਾਤ੍ਰਿਕੁ : ਇੱਕ ਪੰਛੀ।
43. ਮਉਲਾ : ਖਿੜਾਉ, ਵਿਗਾਸ।
44. ਬੂੰਦਹਿ: ਸੰਤੋਖੀ ਮਨ। ਇੱਥੇ ਚਾਤ੍ਰਿਕ ਪੰਛੀ
ਐਸੇ ਮਨੁੱਖ
ਚਾਤ੍ਰਿਕ ਲਈ ਪ੍ਰਤੀਕ ਵਜੋਂ ਵਰਤਿਆ ਗਿਆ ਹੈ ਜੋ
ਐਸੀ
ਮਉਲਾ ਸੋਚ ਦਾ ਧਾਰਣੀ ਹੋ ਜਾਂਦਾ ਹੈ ਜਿਸ ਨੂੰ
ਪ੍ਰਾਪਤ ਕਰਕੇ ਸਾਰੀਆਂ ਇੱਛਾਵਾਂ ਸ਼ਾਂਤ ਹੋ ਜਾਣ। ਐਸਾ ਮਨੁੱਖ ਖ਼ੁਦਗਰਜ਼ੀ
ਭਰੀ ਮੋਹ ਮਾਇਆ, ਰੰਗ ਤਮਾਸ਼ੇ ਅਤੇ ਵਿਕਾਰਾਂ ਦੀਆਂ ਇਛਾਵਾਂ ਤੋਂ ਰਹਿਤ ਹੋ
ਜਾਂਦਾ ਹੈ। ਜਿਵੇਂ ਚਾਤ੍ਰਿਕ ਪੰਛੀ ਉਸ ਸਵਾਂਤੀ ਬੂੰਦ ਨੂੰ ਤਰਸਦਾ ਹੈ ਜਿਸ
ਨੂੰ ਪ੍ਰਾਪਤ ਕਰਕੇ ਉਸ ਦੀ ਪਿਆਸ ਹਮੇਸ਼ਾ ਲਈ ਬੁੱਝ ਜਾਂਦੀ ਹੈ "ਏਕ ਬੂੰਦ
ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ॥" (ਗੁਰੂ ਗ੍ਰੰਥ ਸਾਹਿਬ,
ਪੰਨਾ 612) ਅਤੇ ਉਹ ਸੰਤੁਸ਼ਟ ਹੋ ਜਾਂਦਾ ਹੈ, ਉਸ ਨੂੰ ਚੈਨ ਆ ਜਾਂਦਾ ਹੈ।
ਸ਼ਬਦ ਵਿਚਾਰ
ਸ਼ਬਦ ਦੇ ਉਪਰ ਸਿਰਲੇਖ ਲਿਖਿਆ ਹੁੰਦਾ ਹੈ ਜਿਸ ਵਿੱਚ ਇਹ ਦੱਸਿਆ ਹੁੰਦਾ ਹੈ
ਕਿ ਇਹ ਸ਼ਬਦ ਕਿਹੜੇ ਰਾਗ ਵਿੱਚ ਅਤੇ ਕਿਸ ਵੱਲੋਂ ਉਚਾਰਨ ਕੀਤਾ ਗਿਆ ਹੈ। ਇਹ ਸ਼ਬਦ ‘ਗੂਜਰੀ ਰਾਗ’
ਵਿੱਚ ਪੰਚਮ ਪਾਤਸ਼ਾਹ ਵੱਲੋਂ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 496 ਤੇ ਅੰਕਿਤ ਹੈ ਤੇ ਇਸ ਸ਼ਬਦ ਦੇ
ਚਾਰ ਪਦੇ ਹਨ ਭਾਵ ਇਹ ਚਉਪਦੇ ਦਾ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਣਤਰ ਦੇ
ਸਿਧਾਂਤ ਅਨੁਸਾਰ ਜੇਕਰ ਸ਼ਬਦ ਵਿੱਚ ‘ਰਹਾਉ’ ਲਿਖਿਆ ਹੋਵੇ ਤਾਂ ‘ਰਹਾਉ’ ਸ਼ਬਦ ਦਾ ਧੁਰਾ, ਭਾਵ-ਅਰਥ
(central idia)
ਹੁੰਦਾ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਇਸ ਸ਼ਬਦ ਵਿੱਚ ਜੋ ‘ਰਹਾਉ’ ਦੀ ਪੰਕਤੀ ਹੈ ਉਸ ਬਾਰੇ
ਸਭ ਤੋਂ ਪਹਿਲਾਂ ਵਿਚਾਰੀਏ।
ਪਦਾ ਰਹਾਉ: ਪੂਤਾ ਮਾਤਾ … … ਭਜਹੁ ਜਗਦੀਸ॥ ੧॥
ਦੁਨੀਆਂ ਵਿੱਚ ਹਰ ਇੱਕ ਬੱਚੇ ਦੇ ਮਾਤਾ ਪਿਤਾ ਜਾਂ ਬਜ਼ੁਰਗ ਪਾਲਣਹਾਰ ਉਸ ਨੂੰ
ਚੰਗੀ ‘ਅਸੀਸ’ ਦੇਂਦੇ ਹਨ, ਉਸੇ ਤਰ੍ਹਾਂ ਇੱਥੇ ਗੁਰੂ ਸਾਹਿਬ ਮਾਤਾ ਰੂਪ ਵਿੱਚ ਇਨਸਾਨ ਰੂਪੀ ਬੱਚੇ
ਨੂੰ ‘ਅਸੀਸ’ ਦੇ ਰਹੇ ਹਨ ਅਤੇ ਨਾਲੋ ਨਾਲ ਸਾਰੇ ਮਾਤਾ ਪਿਤਾ ਨੂੰ ਸਿਖਿਆ ਵੀ ਦੇ ਰਹੇ ਹਨ, ਕਿ ਅਸਲੀ
‘ਅਸੀਸ’ ਕੀ ਹੁੰਦੀ ਹੈ। ਕਿਉਂਕਿ ਅਸੀਸ ਜੇਕਰ ਦੁਨਿਆਵੀ ਕਾਮਯਾਬੀ ਜਾਂ ਧਨ ਪਦਾਰਥ ਦੀ ਪ੍ਰਾਪਤੀ
ਬਾਰੇ ਦਿੱਤੀ ਜਾਵੇ
ਤਾਂ
ਬੱਚਾ ਆਪਣੇ ਜੀਵਨ ਵਿੱਚ ਕਿਸੇ ਸਮੇਂ ਵੀ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਸਕਦਾ ਹੈ। ਇਸ ਕਰਕੇ
ਗੁਰੂ ਪਾਤਸ਼ਾਹ ਮਾਤਾ ਰੂਪ ਵਿੱਚ ਸੱਚੀ-ਸੁੱਚੀ ਅਸੀਸ ਸਮਝਾ ਰਹੇ ਹਨ ਜਿਸ ਦੇ ਨਾਲ ਮਨੁੱਖ ਆਪਣੇ ਜੀਵਨ
ਵਿੱਚ ਹਰ ਪੱਖੋਂ ਸੁਚੇਤ ਤੇ ਕਾਮਯਾਬ ਜੀਵਨ ਜਿਊ ਸਕਦਾ ਹੈ। ਜੇਕਰ ਅਸੀਸ ਨੂੰ ਸਾਰੇ ਸ਼ਬਦ ਦੇ ਨਾਲ
ਰਲਾ ਕੇ ਸਮਝੀਏ ਤਾਂ ਇਸ ਸਾਰੇ ਸ਼ਬਦ ਵਿੱਚ ਇਹੋ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਵੇਂ ਹਰ ਮਾਤਾ
ਪਿਤਾ ਚਾਹੁੰਦੇ ਹਨ ਕਿ ਬੱਚਿਆਂ ਨੂੰ ਦੁਨਿਆਵੀ ਸੁਖ ਆਰਾਮ ਜਾਂ ਧਨ ਪਦਾਰਥਾਂ ਵੱਲੋਂ ਕੋਈ ਚਿੰਤਾ,
ਫਿਕਰ ਨਾ ਰਹੇ, ਉਸੇ ਤਰ੍ਹਾਂ ਗੁਰੂ ਸਾਹਿਬ ਚਾਹੁੰਦੇ ਹਨ ਕਿ ਮਨੁੱਖ ਨੂੰ ਮਨ ਦਾ ਚੈਨ ਅਤੇ ਆਤਮਕ
ਸੁੱਖ ਮਿਲੇ। ਉਸ ਨੂੰ ਕਿਸੇ ਵੀ ਦੁੱਖ ਜਾਂ ਡਰ ਦੀ ਚਿੰਤਾ (ਘਾਟੇ, ਮੌਤ) ਦਾ ਕੋਈ ਫਿਕਰ ਨਾ ਰਹੇ।
ਗੁਰਬਾਣੀ ਵਿੱਚ ਆਉਂਦਾ ਹੈ "ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ।।" (ਗੁਰੂ
ਗ੍ਰੰਥ ਸਾਹਿਬ, ਪੰਨਾ 955) ਭਾਵ ਚਿੰਤਾ ਫਿਕਰ ਰੱਬ ਨੂੰ ਦੇ ਦੇ ਤੇ ਰੱਬ ਨਾਲ ਜੁੜਨ ਵਾਸਤੇ ‘ਗੁਰੂ
ਦਾ ਗਿਆਨ’ ਪ੍ਰਾਪਤ ਕਰ ਜਿਹੜਾ ਕਿ ਸੱਚ ਦੇ ਸੰਗ ਤੋਂ ਮਿਲੇਗਾ। ਫਿਰ ਆਪਣੀ ਪੱਤ ਦੀ ਫਿਕਰ, ਚਿੰਤਾ
ਨਹੀਂ ਰਹੇਗੀ, ਪੱਤ ਹਮੇਸ਼ਾ ਲਈ ਰਹਿ ਜਾਏਗੀ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਹਨ," ਨਿਮਖ ਨ ਬਿਸਰਉ
ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ ੧॥ ਰਹਾਉ॥" ਐ ਮੇਰੇ ਪੁੱਤਰ, ਅੱਖ ਦੀ ਪਲਕ ਦੇ ਝਪਕਣ
ਜਿੰਨ੍ਹਾ ਸਮਾਂ ਵੀ ਰੱਬ ਜੀ ਤੈਨੂੰ ਨਾ ਵਿਸਰਨ ਤੇ ਤੂੰ ਹਮੇਸ਼ਾ ਇਸ ਕਾਇਨਾਤ ਦੇ (ਕਰਤੇ) ਮਾਲਕ ‘ਰੱਬ
ਜੀ’ ਨੂੰ ਯਾਦ ਰੱਖ ਸਕੇਂ। ਤੇਰੇ ਜੀਵਨ ਦੇ ਹਰੇਕ ਪਲ `ਚ ਤੇਰੀਆਂ ਕਰਨੀਆਂ ਐਸੀਆਂ ਹੋ ਜਾਣ ਕਿ
ਉਨ੍ਹਾਂ `ਚੋਂ ਰੱਬੀ ਗੁਣ ਝਲਕਣ ਭਾਵ ਸੁਕ੍ਰਿਤ ਕਰਨੀਆਂ ਵਾਲਾ ਜੀਵਨ ਹੀ ਰੱਬ ਜੀ ਨੂੰ ਯਾਦ ਰੱਖਣ ਦਾ
ਪ੍ਰਤੀਕ ਹੈ।
ਪਦਾ ਪਹਿਲਾ: ਜਿਸੁ ਸਿਮਰਤ …. . ਅੰਤੁ ਨ ਪਾਰੋ॥ ੧॥
ਸ਼ਬਦ ਦੇ ਪਹਿਲੇ ਪਦੇ ਵਿੱਚ ਪੰਚਮ ਪਾਤਸ਼ਾਹ ਦੱਸਦੇ ਹਨ ਕਿ ਉਸ ਰੱਬ ਨੂੰ
ਹਮੇਸ਼ਾ ਲਈ ਯਾਦ ਰੱਖਣਾ ਹੈ ਕਿਉਂਕਿ ਮਨੁੱਖ ਦੁਨਿਆਵੀ ਕਾਮਯਾਬੀ ਅਤੇ ਧਨ-ਪਦਾਰਥ ਜਿੰਨੇ ਮਰਜ਼ੀ
ਪ੍ਰਾਪਤ ਕਰ ਲਵੇ, ਉਸ ਨੂੰ ਵਿਕਾਰ (
evil deeds)
ਘੇਰ ਹੀ ਲੈਂਦੇ ਹਨ। ਇਸ ਕਰਕੇ ਰੱਬ ਨੂੰ ਯਾਦ ਰੱਖ ਤਾਂ ਕਿ ‘ਕਿਲਵਿਖ’ ਭਾਵ ਵਿਕਾਰ ਤੇਰੇ ਨੇੜੇ ਨਾ
ਢੁੱਕਣ ਅਤੇ ਜੇਕਰ ਸੋਚ ਵਿੱਚ ਆਏ ਵੀ ਹਨ ਤੇ ਮੁੱਕ ਜਾਣ। ਅੱਗੇ ਲਿਖਿਆ ਹੈ, "ਪਿਤਰੀ ਹੋਇ
ਉਧਾਰੋ।।" ਆਮ ਤੌਰ ਤੇ ਹਰ ਇਨਸਾਨ ਚਾਹੁੰਦਾ ਹੈ ਕਿ ਮੈਂ ਆਪਣੇ ਮਾਤਾ ਪਿਤਾ ਜਾਂ ਬਜ਼ੁਰਗਾਂ ਦਾ
ਨਾਮ ਰੋਸ਼ਨ ਕਰਾਂ ਪਰ ਹਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਮੇਰੇ ਬਜ਼ੁਰਗ, ਜਿਹੜੇ ਮਰ ਗਏ ਹਨ, ਉਨ੍ਹਾਂ
ਕੋਲੋਂ ਆਪਣੇ ਜੀਵਨ ਵਿੱਚ ਵਿਕਾਰਾਂ ਦੇ ਕਾਰਨ ਅਨੇਕਾਂ ਗਲਤ ਕੰਮ ਵੀ ਹੋਏ ਹੋਣਗੇ ਤਾਂ ਉਨ੍ਹਾਂ ਦੀ
ਮੁਕਤੀ ਕਿਵੇਂ ਹੋਵੇ, ਉਨ੍ਹਾਂ ਦਾ ਉੱਧਾਰ ਕਿਵੇਂ ਹੋਵੇ ?
ਇਸੇ ਕਰਕੇ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਲੋਕੀਂ ਮਰ ਗਏ ਪਿਤਰਾਂ ਨਮਿਤ ਕੋਈ ਨ ਕੋਈ ਧਾਰਮਕ
ਕਰਮਕਾਂਡ ਕਰਦੇ ਰਹਿੰਦੇ ਹਨ। ਇਹ ਤਾਂ ਪਤਾ ਨਹੀਂ ਕਿ ਉਨ੍ਹਾਂ ਅਖੌਤੀ ਕਰਮਕਾਂਡਾਂ ਨਾਲ, ਵਿਛੋੜਾ ਦੇ
ਗਏ ਬਜ਼ੁਰਗਾਂ ਭਾਵ ਪਿਤਰਾਂ ਦਾ ਉੱਧਾਰ (ਮੁਕਤੀ) ਹੁੰਦਾ ਵੀ ਹੈ ਕਿ ਨਹੀਂ, ਲੇਕਿਨ ਗੁਰੂ ਸਾਹਿਬ
ਮਨੁੱਖ ਨੂੰ ਸਮਝਾ ਰਹੇ ਹਨ ਕਿ ਜੇਕਰ ਜਿਊਂਦੇ ਜੀਅ ਵਿਕਾਰਾਂ ਤੋਂ ਮੁਕਤ ਹੋ ਜਾਵੇਂ ਤਾਂ ਮਾਨੋ
ਜਿਵੇਂ ਕਿ ਤੇਰੇ ਪਿਤਰਾਂ ਦਾ ਵੀ ਉੱਧਾਰ ਹੋ ਗਿਆ। ਕਿਉਂਕਿ ਜਿਹੜੇ ਬਜ਼ੁਰਗ ਆਪਣੇ ਜੀਵਨ ਵਿੱਚ ਮਾੜੇ
ਕੰਮ ਕਰ ਜਾਂਦੇ ਹਨ, ਕਈ ਸਦੀਆਂ ਤਕ ਲੋਕੀ ਉਨ੍ਹਾਂ ਦੇ ਬੱਚਿਆਂ ਨੂੰ ਵੀ ਮਾੜੇ ਬਜ਼ੁਰਗਾਂ ਦੀ ਔਲਾਦ
ਕਹਿੰਦੇ ਰਹਿੰਦੇ ਹਨ। ਲੇਕਿਨ ਗੁਰੂ ਸਾਹਿਬ ‘ਪਿਤਰੀ ਹੋਇ ਉਧਾਰੋ’ ਦਾ ਅਰਥ ਇੰਜ ਸਮਝਾ ਰਹੇ ਹਨ ਕਿ
ਜੇਕਰ ਜਿਊਂਦੇ ਜੀਅ ਮਨੁੱਖ ਆਪਣੇ ਵਿਕਾਰਾਂ ਤੋਂ ਮੁਕਤ ਹੋ ਜਾਵੇ ਤਾਂ ਉਸ ਦੇ ਬਜ਼ੁਰਗਾਂ ਵੱਲੋਂ ਕੀਤੇ
ਮਾੜੇ ਕਰਮ ਵੀ ਜਿਵੇਂ ਅਣਗੌਲੇ ਕਰ ਦਿੱਤੇ ਜਾਂਦੇ ਹਨ (ਸਮਾਜ ਵੱਲੋਂ ਭੁਲਾ ਦਿੱਤੇ ਜਾਂਦੇ ਹਨ)।
ਨੋਟ: ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਪਰਮਾਤਮਾ ਨੂੰ
ਕਿਸੇ ਵੀ ਕਰਮ ਕਾਂਡ ਨਾਲ ਖੁਸ਼ ਕਰਕੇ ਆਪਣੀ ਜਾਂ ਪਿਤਰਾਂ ਦੀ ਮੁਕਤੀ ਨਹੀਂ ਕਰਵਾਈ ਜਾ ਸਕਦੀ। ਕੇਵਲ
"ਸੋ ਹਰਿ ਹਰਿ ਤੁਮ ਸਦ ਹੀ ਜਾਪਹੁ" ਰੱਬੀ ਗੁਣਾਂ ਨੂੰ ਯਾਦ ਵਿੱਚ ਰੱਖ ਕੇ ਅਤੇ ਉਨ੍ਹਾਂ
ਅਨੁਸਾਰ ਅਮਲੀ ਜੀਵਨ ਜੀਊ ਕੇ, ਆਪਣੇ ਵਿਕਾਰਾਂ ਅਤੇ ਪਿਤਰਾਂ ਵੱਲੋਂ ਕੀਤੇ ਮਾੜੇ ਕਰਮਾਂ ਦੇ ਸਿੱਟੇ
ਵਜੋਂ ਸਮਾਜ ਵਿੱਚ ਬਦਨਾਮੀ ਦੇ ਕਲੰਕ ਤੋਂ ਜਿਊਂਦੇ ਜੀਅ ਮੁਕਤ ਅਤੇ ਹੁਣੇ ਹੀ ਰੱਬੀ ਦਰਗਾਹ `ਚ
ਸੁਰਖਰੂ ਹੋਇਆ ਜਾ ਸਕਦਾ ਹੈ।
ਭਾਵ ਤੂੰ ਰੱਬੀ ਗੁਣਾਂ ਨੂੰ ਯਾਦ ਕਰਿਆ ਕਰ, ਉਸ ਅਨੁਸਾਰ ਅਮਲੀ ਜੀਵਨ
ਜੀਵੇਂਗਾ ਤਾਂ ਹੀ ਵਿਕਾਰਾਂ ਤੋਂ ਤੂੰ ਮੁਕਤ ਹੋ ਸਕੇਂਗਾ। ਇਹੀ ਅਸੀਸ ਇਸ ਸ਼ਬਦ ਦੇ ‘ਰਹਾਉ’ ਵਿੱਚ
ਦਿੱਤੀ ਗਈ ਹੈ।
ਪਦਾ ਦੂਜਾ: ਸਤਿਗੁਰੁ ਤੁਮੑ ਕਉ … ਕੀਰਤਨੁ ਨੀਤਿ॥ ੨॥
ਸਤਿਗੁਰ ਦੇ ਗਿਆਨ ਦੀ ਕਿਰਪਾ, ਬਖਸ਼ਿਸ਼ ਤੈਨੂੰ ਪ੍ਰਾਪਤ ਹੋ ਸਕੇ, ਇਸ ਕਰਕੇ
ਸੱਚ ਦੀ ਸੰਗਤ ਨਾਲ ਪ੍ਰੀਤ ਜੋੜ। ਜੇਕਰ ਸਤਿਗੁਰ ਦੀ ਦਿਆਲਤਾ ਤੈਨੂੰ ਪ੍ਰਾਪਤ ਹੋ ਗਈ ਤਾਂ ਤੇਰੀ
ਆਤਮਾ ਦਾ ਭੋਜਨ ਹਮੇਸ਼ਾ ਵਾਸਤੇ ‘ਰੱਬ ਦੀਆਂ ਵਡਿਆਈਆਂ ਦੀ ਵਿਚਾਰ’ ਬਣ ਜਾਵੇਗਾ, ਜਿਸ ਕਾਰਨ ਤੇਰੀ
ਆਤਮਾ ਰੂਪੀ ਕਪੜੇ ਦੀ ਪੱਤ ਵੀ ਰਹਿ ਜਾਏਗੀ। ਇੱਥੇ ‘ਪੱਤ’ ਦਾ ਮਤਲਬ ਹੈ ‘ਆਤਮਕ ਇੱਜ਼ਤ’। ਹਰ ਮਨੁੱਖ
ਚਾਹੁੰਦਾ ਹੈ ਕਿ ਦੁਨਿਆਵੀ ਧਨ ਪਦਾਰਥ ਤੇ ਕਾਮਯਾਬੀ ਵੀ ਪ੍ਰਾਪਤ ਕਰ ਲਵੇ ਤੇ ਸਮਾਜ ਵਿੱਚ ਉਸ ਦੀ
ਇਜ਼ਤ ਵੀ ਬਣੀ ਰਹੇ। ਇਸੇ ਕਾਰਨ ਉਹ ਹਮੇਸ਼ਾ ਆਪਣੇ, ਆਪਣੇ ਪਰਿਵਾਰ ਅਤੇ ਬੱਚਿਆਂ ਵਾਸਤੇ ਚਿੰਤਾ ਗ੍ਰਸਤ
ਰਹਿੰਦਾ ਹੈ। ਅਸੀਂ ਵੇਖਦੇ ਹਾਂ ਕਿ ਜੇਕਰ ਧਨ ਪਦਾਰਥ ਤੇ ਸਾਰੀ ਕਾਮਯਾਬੀ ਪ੍ਰਾਪਤ ਹੋਵੇ ਪਰ ਪਰਿਵਾਰ
ਦਾ ਕੋਈ ਮਨੁੱਖ ਚੋਰੀ ਕਰਦਿਆਂ, ਮਿਲਾਵਟ ਕਰਦਿਆਂ, ਬਨਾਵਟੀ ਚੀਜ਼ਾਂ ਵੇਚਦਿਆਂ, ਠੱਗੀ ਕਰਦਿਆਂ,
ਰਿਸ਼ਵਤ ਲੈਂਦਿਆਂ, ਕਿਸੇ ਦੀ ਪੱਤ ਲੁੱਟਦਿਆਂ ਜਾਂ ਕਿਸੇ ਦੀ ਪੱਤ ਉਛਾਲਦਿਆਂ, ਦਾਜ ਲੈਂਦਿਆਂ, ਜਦੋਂ
ਵੀ ਸਮਾਜ ਵਿੱਚ ਨਸ਼ਰ ਹੋ ਜਾਂਦਾ ਹੈ ਜਾਂ ਰੰਗੇ ਹੱਥੀਂ ਫੜਿਆ ਜਾਂਦਾ ਹੈ ਤਾਂ ਫਿਰ ਉਹ ਸਮਾਜ ਵਿੱਚ
ਸਿਰ ਉੱਚਾ ਕਰਕੇ ਜਿਊ ਨਹੀਂ ਸਕਦਾ ਕਿਉਂਕਿ ਉਹ ਮਨੁੱਖ, ਕਿਲਵਿਖ ਭਾਵ ‘ਵਿਕਾਰ ਗ੍ਰਸਤ’ ਹੋਣ ਕਾਰਨ
ਮਾੜਾ ਕੰਮ ਕਰਨ ਲਈ ਪ੍ਰੇਰਿਤ ਹੋ ਚੁੱਕਾ ਸੀ ਜਿਸ ਕਰਕੇ ਉਹ ਇੱਥੇ ਹੀ ਜਿਊਂਦੇ ਜੀਅ ਆਤਮਕ ਤੌਰ ਤੇ
ਰੱਬ ਜੀ ਦੀ ਨਜ਼ਰ ਵਿੱਚ ਡਿੱਗ ਪਿਆ ਅਤੇ ਸਿੱਟੇ ਵਜੋਂ ਸਮਾਜ ਵਿੱਚ ਵੀ ਆਪਣੀ ਪੱਤ ਗੁਆ ਬੈਠਾ। ਜਦੋਂ
ਮਨੁੱਖ ਕਿਸੇ ਵੀ ਮਾੜੇ ਕੰਮ ਨੂੰ ਸੋਚਦਾ ਜਾਂ ਕਰਦਾ ਹੈ ਤਾਂ ਉਸ ਦੀ ਆਤਮਾ ਕਮਜ਼ੋਰ ਹੋ ਜਾਂਦੀ ਹੈ
ਅਤੇ ਉਹ ਆਤਮਕ ਤੌਰ ਤੇ ਅੰਦਰੋ ਸ਼ਰਮਿੰਦਾ ਹੁੰਦਾ ਰਹਿੰਦਾ ਹੈ। ਇਸ ਦਾ ਭਾਵ ਹੈ ਕਿ ਉਸ ਨੇ ਆਪਣਾ
‘ਲੋਕ’ ਵੀ ਗੁਆ ਲਿਆ ਅਤੇ ‘ਪਰਲੋਕ’ ਵੀ ਗੁਆ ਲਿਆ। ਸਮਾਜਕ ਤੌਰ ਤੇ ‘ਲੋਕ’ ਵੱਲੋਂ ਵੀ ਗਿਆ ਅਤੇ
ਆਤਮਕ ਤੌਰ ਤੇ ‘ਪਰਲੋਕ’ ਵੱਲੋਂ ਵੀ ਗਿਆ ਭਾਵ ਰੱਬ ਵਿੱਸਰ ਗਿਆ (ਮਨ ਵਿੱਚ ਵੱਸਿਆ ਨਹੀਂ
)।
ਇਸ ਲਈ ਗੁਰੂ ਸਾਹਿਬ ਮਨੁੱਖ ਨੂੰ ਅਸੀਸ ਦਿੰਦੇ ਹਨ ਕਿ ਜੇਕਰ ਐ ਮਨੁੱਖ! ਤੂੰ ਚਾਹੁੰਦਾ ਹੈਂ ਕਿ
ਆਤਮਾ ਰੂਪੀ ਕਪੜੇ ਦੀ ਪੱਤ ਰਹਿ ਜਾਵੇ ਤਾਂ ਰੱਬ ਦੀਆਂ ਵਡਿਆਈਆਂ ਰੂਪੀ ਗੁਣਾਂ ਦਾ ਭੋਜਨ ਆਪਣੀ ਆਤਮਾ
ਨੂੰ ਦਿੱਤਾ ਕਰ।
ਪਦਾ ਤੀਜਾ
:
ਅੰਮ੍ਰਿਤੁ ਪੀਵਹੁ … ਬਿਆਪੈ ਚਿੰਤਾ॥ ੩॥
ਮਨੁੱਖ ਚਾਹੁੰਦਾ ਹੈ ਕਿ ਮੈਂ ਕੋਈ ਅਜਿਹਾ ਆਨੰਦ ਪ੍ਰਾਪਤ ਕਰਾਂ ਜੋ ਕਦੇ ਨਾ
ਮੁੱਕੇ। ਪਰ ਉਹ ਮਨੁੱਖ ਅਜਿਹਾ ਆਨੰਦ ਦੁਨਿਆਵੀ ਪਦਾਰਥਾਂ ਤੇ ਸਮਾਜਕ ਕਾਮਯਾਬੀ ਨੂੰ ਸਮਝਦਾ ਹੈ ਜਿਸ
ਕਾਰਨ ਉਸ ਨੂੰ ਪਲ-ਪਲ ਵਿਕਾਰਾਂ ਹੱਥੋਂ ਮਰਨਾ ਪੈਂਦਾ ਹੈ। ਉਸ ਦੀ ਇੱਕ ਆਸ ਮੁੱਕਦੀ ਨਹੀਂ ਤੇ ਦੂਜੀ
ਆਸ ਪੈਦਾ ਹੋ ਜਾਂਦੀ ਹੈ ਇਸੇ ਕਾਰਨ ਉਸ ਨੂੰ ਚਿੰਤਾ, ਫਿਕਰ ਵਿਆਪਦੇ ਹਨ ਭਾਵ ਉਸ ਤੇ ਵਾਪਰਦੇ
ਰਹਿੰਦੇ ਹਨ ਜੋ ਕਿ ਉਸ ਨੂੰ ਹਮੇਸ਼ਾ ਵਾਸਤੇ ਚੈਨ ਨਾਲ ਜਿਊਣ ਨਹੀਂ ਦਿੰਦੇ, ਮਨ ਦੁੱਖੀ-ਦੁੱਖੀ
ਰਹਿੰਦਾ ਹੈ, ਸਭ ਕੁੱਝ ਹੁੰਦਿਆਂ ਹੋਇਆਂ ਵੀ ਅਸੰਤੁਸ਼ਟ, ਅਸ਼ਾਂਤ ਰਹਿੰਦਾ ਹੈ। ਇਸ ਪਦੇ ਵਿੱਚ ਗੁਰੂ
ਸਾਹਿਬ ਫੁਰਮਾਉਂਦੇ ਹਨ ਕਿ ‘ਗਿਆਨ ਗੁਰੂ’ ਦੀ ਤੈਨੂੰ ਅਸੀਸ ਹੈ ਕਿ ਦੁਨੀਆਂ ਦੇ ਰੰਗ ਤਮਾਸ਼ਿਆਂ
ਵੱਲੋਂ ਤੇਰੀ ਆਸ਼ਾ ਹਮੇਸ਼ਾ ਲਈ ਪੂਰਨ ਹੋ ਜਾਵੇ, ਮਨ `ਚ ਸੰਤੋਖ ਆ ਜਾਵੇ, ਸਿੱਟੇ ਵਜੋਂ ਤੈਨੂੰ ਕੋਈ
ਚਿੰਤਾ, ਫਿਕਰ ਨਹੀਂ ਰਹੇਗਾ। ਇਸ ਲਈ ਐ ਮਨੁੱਖ! ਤੂੰ ਗਿਆਨ ਰੂਪੀ ਅੰਮ੍ਰਿਤ ਪੀ ਲੈ ਤਾਂ ਕਿ ਤੂੰ
ਸਦੀਵੀ ਸੁੱਖ ਦਾ ਆਨੰਦ ਮਾਣ ਸਕੇਂ ਅਤੇ ਆਤਮਕ ਤੌਰ ਤੇ ਜਿਊ ਸਕੇਂ। "ਰੰਗ ਤਮਾਸਾ ਪੂਰਨ ਆਸਾ" ਦਾ
ਮਤਲਬ ਹੈ ਕਿ ਦੁਨਿਆਵੀ ਰੰਗ ਤਮਾਸ਼ਿਆਂ ਤੋਂ ਤੇਰਾ ਮਨ ਹਮੇਸ਼ਾ ਲਈ ਰੱਜ ਜਾਵੇ। ਇਸੇ ਨੂੰ ਆਸ਼ਾ ਪੂਰਨ
ਹੋਣਾ ਕਹਿੰਦੇ ਹਨ। ਜੇਕਰ ਤੂੰ ਇੱਛਾ ਰਹਿਤ ਹੋ ਜਾਏਂਗਾ ਤਾਂ ਤੈਨੂੰ ਕੋਈ ਚਿੰਤਾ ਨਹੀਂ ਸਤਾਏਗੀ ਤਾਂ
ਹੀ ਤੈਨੂੰ ਵਰਤਮਾਨ
(present)
ਵਿੱਚ ਜਿਊਣਾ ਆ ਜਾਵੇਗਾ, ਤੂੰ ਹੁਣੇ ਹੀ ਮੁਕਤ ਅਵਸਥਾ ਪ੍ਰਾਪਤ ਕਰ ਸਕੇਂਗਾ।
ਪਦਾ ਚੌਥਾ
:
ਭਵਰੁ ਤੁਮਾੑਰਾ …. ਚਾਤ੍ਰਿਕੁ ਮਉਲਾ॥ ੪॥
ਕਮਲ ਦੇ ਫੁੱਲ ਦਾ ਉਦਾਹਰਣ ਧਾਰਮਕ ਦੁਨੀਆਂ ਵਿੱਚ ਦਿੱਤਾ ਜਾਂਦਾ ਹੈ ਕਿ ਕਮਲ
ਦਾ ਫੁੱਲ ਚਿੱਕੜ `ਚ ਉਤਪੰਨ ਹੁੰਦਾ ਹੈ ਲੇਕਿਨ ਉਸ ਵਿੱਚ ਰਹਿੰਦਿਆਂ ਵੀ ਉਸ ਤੋਂ ਉਪਰ ਰਹਿੰਦਾ ਹੈ।
ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਐ ਇਨਸਾਨ ਤੂੰ ਦੁਨੀਆਂ ਵਿੱਚ ਰਹਿੰਦੇ ਹੋਏ ਵਿਕਾਰਾਂ ਰੂਪੀ ਚਿੱਕੜ
ਤੋਂ ਨਿਰਲੇਪ ਹੋ ਕੇ ਰਹਿ ਜਿਵੇਂ "ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥ (ਗੁਰੂ ਗ੍ਰੰਥ
ਸਾਹਿਬ, ਪੰਨਾ 938)। ਭੰਵਰੇ ਦੀ ਆਦਤ ਹਮੇਸ਼ਾ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਜਾਣ ਦੀ ਹੁੰਦੀ ਹੈ,
ਪਰ ਭੰਵਰੇ ਦੀ ਤਸ਼ਬੀਹ ਦੇ ਕੇ ਮਨੁੱਖੀ ਮਨ ਨੂੰ ਸਮਝਾ ਰਹੇ ਹਨ ਕਿ ਜੇ ਤੂੰ ਫੁੱਲਾਂ ਤੇ ਹੀ ਜਾਣਾ ਹੈ
ਤਾਂ ਕਮਲ ਦੇ ਫੁੱਲ ਤੇ ਜਾ। ਜਿਸ ਤੋਂ ਤੈਨੂੰ ਪ੍ਰੇਰਣਾ ਮਿਲ ਸਕਦੀ ਹੈ ਕਿ ਇਸ ਦੁਨੀਆਂ ਵਿੱਚ
ਰਹਿੰਦਿਆਂ ਹੋਇਆਂ ਵਿਕਾਰਾਂ ਰੂਪੀ ਚਿੱਕੜ ਤੋਂ ਉੱਪਰ ਕਿਵੇਂ ਰਹਿਣਾ ਹੈ। ਤਾਂ ਹੀ ਤੈਨੂੰ ਸਮਝ
ਆਵੇਗੀ ਕਿ ਅਗਿਆਨਤਾ ਵੱਸ ਕੀਤੇ ਗਏ ਅਨੇਕਾਂ ਕਰਮ ਕਦੀ ਵੀ ਸਦੀਵੀ ਖ਼ੁਸ਼ੀ ਨਹੀਂ ਦੇ ਸਕਦੇ। ਦਾਸ ਨਾਨਕ
ਇਹ ਸਮਝਾਉਣਾ ਚਾਹੁੰਦੇ ਹਨ ਕਿ ਐ ਮਨੁੱਖ
!
ਤੂੰ ‘ਸੱਚ ਦੀ ਸੰਗਤ’ ਨਾਲ ‘ਗੁਰੂ ਦੇ ਗਿਆਨ’ ਨਾਲ (ਸਤਿਗੁਰ ਨਾਲ) ਇਸ ਤਰ੍ਹਾਂ ਇੱਕਮਿੱਕ ਰਿਹਾ ਕਰ
ਜਿਵੇਂ ਚਾਤ੍ਰਿਕ ਪੰਛੀ ਸਵਾਂਤੀ ਬੂੰਦ ਨੂੰ ਪ੍ਰਾਪਤ ਕਰਕੇ ਹਮੇਸ਼ਾ ਲਈ ਤ੍ਰਿਪਤ ਹੋ ਜਾਂਦਾ ਹੈ। ਭਾਵ
ਜਿਵੇਂ ਉਹ ਪੰਛੀ ਬੂੰਦ ਪ੍ਰਾਪਤ ਕਰਕੇ ਸਦੀਵੀ ਸ਼ਾਂਤ ਹੋ ਜਾਂਦਾ ਹੈ, ਉਸੇ ਤਰ੍ਹਾਂ ਮਨੁੱਖ ਦਾ ਮਨ
ਸੱਚੇ ਗੁਰੂ ਦੇ ਗਿਆਨ (ਸੱਚ ਦੇ ਗਿਆਨ) ਨਾਲ ਸਦੀਵੀ ਸ਼ਾਂਤ, ਸੰਤੋਖੀ ਭਾਵ ਵਿਕਾਰਾਂ ਤੋਂ ਬੇਅਸਰ,
ਕਦੇ ਡੋਲਦਾ ਨਹੀਂ।
ਨੋਟ: ਇਸ ਸ਼ਬਦ ਨੂੰ ਆਮ ਤੌਰ ਤੇ ਜਨਮ ਦਿਹਾੜਿਆਂ ਤੇ ਗਾਇਨ ਕਰਨ ਦਾ
ਰਿਵਾਜ ਅਗਿਆਨਤਾ ਵੱਸ ਪੈ ਗਿਆ ਹੈ ਲੇਕਿਨ ਇਸ ਸ਼ਬਦ ਦਾ ਭਾਵ ਅਰਥ ਆਤਮਕ ਉੱਚਤਾ ਲਈ ਲੈਣਾ ਬਣਦਾ ਹੈ।
ਵੀਰ ਭੁਪਿੰਦਰ ਸਿੰਘ