ਤੇਗ ਬਹਾਦਰ ਸੀ ਕ੍ਰਿਆ……
ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਅਮਰਦਾਸ ਅੰਗਦ ਪਹਿਚਾਨਾ॥
ਅਮਰਦਾਸ ਰਾਮਦਾਸ ਕਹਾਯੋ॥ ਸਾਧਨਿ ਲਖਾ ਮੂੜ ਨਹਿ ਪਾਯੋ॥ 9॥
ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥
ਜਿਨ ਜਾਨਾ ਤਿਨ ਹੀ ਸਿਧ ਪਾਈ॥ ਬਿਨ ਸਮਝੇ ਸਿਧ ਹਾਥ ਨ ਆਈ॥ 10॥
ਰਾਮਦਾਸ ਹਰਿ ਸੋ ਮਿਲ ਗਏ॥ ਗੁਰਤਾ ਦੇਤ ਅਰਜਨਹਿ ਭਏ॥
ਜਬ ਅਰਜਨ ਪ੍ਰਭਲੋਕ ਸਿਧਾਏ॥ ਹਰਿਗੋਬਿੰਦ ਤਿਹ ਠਾਂ ਠਹਰਾਏ॥ 11॥
ਹਰਗੋਬਿੰਦ ਪ੍ਰਭਲੋਕ ਸਿਧਾਰੇ॥ ਹਰੀਰਾਇ ਤਿਹ ਠਾਂ ਬੈਠਾਰੇ॥
ਹਰੀਕ੍ਰਿਸਨ ਤਿਨ ਕੇ ਸੁਤ ਵਏ॥ ਤਿਨ ਤੇ ਤੇਗ ਬਹਾਦਰ ਭਏ॥ 12॥
ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨਿ ਹੇਤ ਇਤੀ ਜਿਨਿ ਕਰੀ॥ ਸੀਸ ਦੀਆ ਪਰ ਸੀ ਨ ਉਚਰੀ॥ 13॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸ ਦੀਆ ਪਰੁ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹ ਆਵਤ ਲਾਜਾ॥ 14॥
ਦੋਹਰਾ॥ ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥ 15॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥ 16॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸਾਹੀ ਬਰਨਨੰ ਨਾਮ
ਪੰਚਮੋ ਧਿਆਇ ਸਮਾਪਤਮਸਤ ਸੁਭਮਸਤ॥ 5॥ ਅਫਜੂ॥ 215॥
ਅਖੀਰ ਤੇ ਲਿਖੇ ਸਮਾਪਤੀ ਸੰਕੇਤ ਤੋਂ ਸਿਧ ਹੁੰਦਾ ਹੈ ਕਿ ਇਹ ਰਚਨਾ ਬਚਿਤ੍ਰ
ਨਾਟਕ ਗ੍ਰੰਥ ਦੀ ਹੈ। ਇਸ ਲੇਖ ਦੇ ਲਿਖਾਰੀ ਕੋਲ ਇਸ ਗ੍ਰੰਥ ਦੀ 1967 ਵਿੱਚ ਛਪੀ ਬੀੜ ਦਾ ਨਾਂ
ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਮੁਢਲੇ ਪੰਨੇ ਤੇ ਲਿਖਿਆ ਹੈ। ਚੂੰਕਿ ਇਸ ਗ੍ਰੰਥ ਨੂੰ
ਗੁਰਤਾ-ਗੱਦੀ ਪ੍ਰਦਾਨ ਨਹੀ ਕੀਤੀ ਗਈ, ਵਿਵਾਦ ਖੜਾ ਹੋ ਗਿਆ। ਤਾਂ ਭੁਲੇਖਾ-ਪਾਊ ਨਾਂ ਵਿਚੋਂ
ਗੁਰੂ-ਪਦ ਹਟਾ ਕੇ ਬਦਲ ਦਿੱਤਾ ਗਿਆ ਤੇ ਹੁਣ ਇਸ ਗ੍ਰੰਥ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਕਿਹਾ
ਜਾਂਦਾ ਹੈ। ਅੰਦਰਲੀਆਂ ਰਚਨਾਵਾਂ ਦੀ ਡੂੰਘੀ ਘੋਖ ਕੀਤਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ
ਬਾਣੀ ਨਾਲ ਤੁਲਨਾ ਕੀਤਿਆਂ ਸਪਸ਼ਟ ਹੁੰਦਾ ਹੈ ਕਿ ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ੴ ਸਤਿਨਾਮੁ. .
ਅਰਥਾਤ ਨਿਰਾਕਾਰ ਪਰਮਾਤਮਾ ਨਹੀ ਬਲਕਿ ਸ਼ਰੀਰਧਾਰੀ ਮਹਾਕਾਲ-ਕਾਲਕਾ ਨਾਂ ਦੇ ਦੇਵੀ-ਦੇਵਤਾ ਹਨ, ਜੈਸਾ
ਕਿ ਇਸ ਗ੍ਰੰਥ ਦੇ ਪੰਨਾ 73 ਤੇ ਲਿਖਿਆ ਹੈ:
ਸਰਬਕਾਲ (ਮਹਾਕਾਲ) ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥
ਇਹ ਸਾਕਤ-ਮਤੀਏ, ਵਿਭਚਾਰੀ, ਨਸ਼ੇ ਪੀਣ ਵਾਲੇ, ਜਾਦੂ ਟੂਣੇ ਕਰਣ ਵਾਲੇ
ਤਾਂਤ੍ਰਿਕਾਂ ਦਾ ਇਸ਼ਟ ਹੈ; ਗੁਰਸਿਖਾਂ ਦਾ ਹਰਗਿਜ਼ ਨਹੀ।
ਜਿਹੜਾ ਗ੍ਰੰਥ ੴ ਸਤਿਨਾਮੁ ਨਾਲੋਂ ਤੋੜ ਕੇ ਦੇਵੀ-ਦੇਵਤਿਆਂ ਨਾਲ ਜੋੜੇ, ਕੀ
ਉਹ ਗ੍ਰੰਥ ਦਸਮ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰਚਿਆ ਹੋ ਸਕਦਾ ਹੈ?
ਉਪਰ-ਲਿਖੀ ਰਚਨਾ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ 54 ਤੇ ਅੰਕਿਤ ਹੈ। ਇਸ
ਰਚਨਾ ਨੂੰ ਵੀਚਾਰ ਕੇ ਹੇਠ ਲਿਖੇ ਤੱਥ (
Facts)
ਨੋਟ ਕੀਤੇ ਜਾਣ:
1.
) ਜਿਸਨੇ ਸਭ
ਗੁਰੂ-ਜੋਤਾਂ ਨੂੰ ਇੱਕ ਕਰਕੇ ਜਾਣਿਆ ਹੈ, ਉਸਨੇ ਹੀ ਸਿਧ ਪਾਈ। ਸਿਧਾਂਤ ਬਿਲਕੁਲ ਠੀਕ ਹੈ ਪਰ ਇਸ
ਗ੍ਰੰਥ ਦੇ ਲਿਖਾਰੀ ਕਵੀ ਸਯਾਮ, ਕਵੀ ਰਾਮ ਨੇ ਪੰਨਾ 54 ਤੇ ਹੀ ਲਿਖੀ ਅਗਲੀ ਰਚਨਾ ‘ਅਬ ਮੈ ਅਪਨੀ
ਕਥਾ ਬਖਾਨੋ॥’ ਵਿੱਚ ਪਿਛੇ ਹੋ ਚੁਕੇ ਕਿਸੇ ਤਪਸਵੀ ਦੀ ਨਕਲੀ ਕਥਾ ਦਸਮ ਨਾਨਕ ਨਾਲ ਜਬਰਦਸਤੀ
ਜੋੜ ਕੇ ਨਿਰੰਕਾਰ (ੴ ਸਤਿਨਾਮੁ) ਦੇ ਉਪਾਸਕ ਦਸਮ ਨਾਨਕ ਨੂੰ ਮਹਾਕਾਲ-ਕਾਲਕਾ (ਦੇਵਤਾ ਸ਼ਿਵ, ਦੇਵੀ
ਸ਼ਿਵਾ, ਦੁਰਗਾ) ਦਾ ਉਪਾਸਕ ਕਿਵੇਂ ਬਣਾ ਦਿੱਤਾ?
2.
) ਗੁਰੂ ਅਰਜਨ ਸਾਹਿਬ
ਜੀ ਦੀ ਪੰਜ ਦਿਨ ਤਕ ਅਤਿ ਦੁਖਦਾਈ ਤਸੀਹੇ ਝੱਲ ਕੇ ਦਿਤੀ ਸ਼ਹਾਦਤ ਦਾ ਸਾਰੇ ਗ੍ਰੰਥ ਵਿੱਚ ਕਿਤੇ ਵੀ
ਜ਼ਿਕਰ ਨਹੀ, ਕਿਉਂ? ਜੇ ਇਹ ਲਿਖਤ ਦਸਮ ਨਾਨਕ ਸਾਹਿਬ ਜੀ ਦੀ ਹੁੰਦੀ ਤਾਂ ਇਹ ਅਣਗਹਿਲੀ ਕਦੇ ਨਾ
ਹੁੰਦੀ।
3.
) ਗੁਰੂ ਤੇਗ ਬਹਾਦਰ
ਸਾਹਿਬ ਜੀ ਦੀ ਸ਼ਹਾਦਤ ਔਰੰਗਜ਼ੇਬ ਬਾਦਸ਼ਾਹ ਦੇ ਜ਼ੁਲਮ ਦੀ ਸ਼ਿਕਾਰ ਲੋਕਾਈ ਨੂੰ ਧਾਰਮਿਕ ਆਜ਼ਾਦੀ ਲਈ ਜੂਝਣ
ਦਾ ਆਤਮਕ ਬਲ ਪ੍ਰਦਾਨ ਕਰਨ ਲਈ ਸੀ। ਸਤਿਗੁਰੂ ਜੀ ਨੇ ਸਰਣ ਵਿੱਚ ਆਉਣ ਵਾਲੇ ਕਸ਼ਮੀਰੀ ਪੰਡਿਤਾਂ/
ਹਿੰਦੂਆਂ ਦੀ ਪੈਜ ਰਖੀ ਸੀ:
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥
(ਗੁਰੂ ਗ੍ਰੰਥ ਸਾਹਿਬ, ਅੰਗ 544)
ਚਾਰ ਸਾਹਿਬਜ਼ਾਦਿਆਂ, ਪੰਜਾਂ ਪਿਆਰਿਆਂ ਅਤੇ ਅਨੇਕਾਂ ਸਿੰਘਾਂ-ਸਿੰਘਣੀਆਂ
ਦੀਆਂ ਸ਼ਹਾਦਤਾਂ ਬ੍ਰਾਹਮਣਾਂ ਦੇ ਧਾਰਮਕ ਚਿੰਨ੍ਹਾਂ ਤਿਲਕ-ਜਨੇਊ ਦੀ ਖਾਤਰ ਨਹੀ ਬਲਕਿ ਧਾਰਮਿਕ ਅਤੇ
ਰਾਜਨੀਤਕ ਆਜ਼ਾਦੀ ਲਈ ਬਲਿਦਾਨ ਸਨ। ਨੌਵੇਂ ਨਾਨਕ ਜੀ ਨੇ, ਪੰਜਵੇਂ ਨਾਨਕ ਜੀ ਵਾਂਗੂ, ਧਰਮ ਦੀ ਖਾਤਰ
ਸੀਸ ਦਿੱਤਾ ਪਰ ਸਿਖੀ-ਸਿਦਕ ਨਹੀ ਹਾਰਿਆ। ਕੋਈ ਬੁਜ਼ਦਿਲਾਂ ਵਾਲਾ ਨਾਟਕ-ਚੇਟਕ ਨਹੀ ਕੀਤਾ।
4.
) ਸਤਿਗੁਰੂ ਤੇਗ ਬਹਾਦਰ
ਸਾਹਿਬ ਜੀ ਨੇ ਆਪਣਾ ਸ਼ਰੀਰ ਰੂਪੀ ਠੀਕਰਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਭੰਨ ਕੇ ਪਰਲੋਕ
ਪਯਾਨਾ ਕੀਤਾ। ਪਰ ਜੇ ਅਸੀ ਇਹ ਮੰਨ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਕੁਰਬਾਨੀ ਹੋਰ ਕਿਸੇ
ਨਹੀ ਕੀਤੀ ਤਾਂ ਅਸੀ ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਕੁਰਬਾਨੀ ਅਤੇ ਗੁਰੂ ਕੇ ਸਿਦਕੀ ਸਿਖਾਂ ਭਾਈ
ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਨਜ਼ਰ-ਅੰਦਾਜ਼ ਕਰਣ ਵਾਲੇ ਅਕ੍ਰਿਤਘਣ
ਹੋਵਾਂਗੇ।
ਜ਼ਰਾ ਧੀਰਜ ਨਾਲ ਵੀਚਾਰ ਕਰੀਏ ਕਿ
‘ਠੀਕਰਿ ਫੋਰਿ…’ ਦੋਹਰਾ ਪੜ੍ਹਨਾ
ਗੁਰੂ ਅਰਜਨ ਸਾਹਿਬ ਜੀ ਦੀ ਘੋਰ ਨਿਰਾਦਰੀ ਹੈ ਜਾਂ ਨਹੀ।
5.
) ਗੁਰੂ ਤੇਗ ਬਹਾਦਰ
ਸਾਹਿਬ ਜੀ ਦੇ ਪਰਲੋਕ ਪਯਾਨਾ ਕਰਨ ਤੇ ਗੁਰੂ ਕੇ ਸਿਖਾਂ ਦੇ ਮਨ ਵਿੱਚ ਹਾਹਾਕਾਰ ਮਚੀ ਪਰ ਦੇਵਤੇ ਬੜੇ
ਪ੍ਰਸੰਨ ਹੋਏ।
ਇਸ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ 155 ਤੇ ਲਿਖੀਆਂ ਪੰਕਤੀਆਂ:
ੴ ਵਾਹਿਗੁਰੂ ਜੀ ਕੀ ਫਤੇ॥ ਪਾਤਸ਼ਾਹੀ 10॥ ਅਥ ਚੋਬੀਸ ਅਵਤਾਰ॥
ਚਉਪਈ॥ ਅਬ ਚੋਬੀਸ ਉਚਰੋਂ ਅਵਤਾਰਾ॥ ਜਿਹ ਬਿਧ ਤਿਨ ਕਾ ਲਖਾ ਅਪਾਰਾ॥
ਸੁਨੀਅਹੁ ਸੰਤ ਸਭੈ ਚਿਤ ਲਾਈ॥ ਬਰਨਤ ‘ਸਯਾਮ’ ਜਥਾ ਮਤ ਭਾਈ॥ 1॥
ਅਰਥਾਤ, ਸਯਾਮ ਕਵਿ ਹੀ ਪਾਤਸਾਹੀ 10 ਬਣੀ ਬੈਠਾ ਹੈ।
ਧੋਖਾ ਹੈ! ਸਾਵਧਾਨ! ! ਸਯਾਮ ਕਵਿ ਦੀ ਛਾਪ ਹੋਰ ਅਨੇਕਾਂ ਪੰਨਿਆਂ ਤੇ ਲਿਖੀ
ਮਿਲਦੀ ਹੈ। ਪਰ ‘ਨਾਨਕ’ ਛਾਪ (ਤਖ਼ੱਲਸ) ਕਿਸੇ ਰਚਨਾ ਵਿੱਚ ਨਹੀ। ਕਿਵੇਂ ਮੰਨੀਏ ਇਸ ਬ੍ਰਾਹਮਣੀ
ਗ੍ਰੰਥ ਨੂੰ ਦਸਮ ਨਾਨਕ ਦੀ ਰਚਨਾ?
ਇਸ ਗ੍ਰੰਥ ਵਿੱਚ ਇਸ਼ਟ:-
ਦੇਵਤਾ ਸਰਬਕਾਲ ਤੇ ਦੇਵੀ ਕਾਲਕਾ (ਪੰ: 73) ਜਿਸਦਾ ਸਿੱਖ ਬਣਨ ਲਈ ਭੰਗ ਤੇ ਸ਼ਰਾਬ ਪੀਣੀ ਲਾਜ਼ਮੀ ਹੈ
(ਪੰਨਾ 1210)।
ਸਰਬਕਾਲ (ਮਹਾਕਾਲ) ਸ਼ਰੀਰਧਾਰੀ ਹੈ ਜਿਸਨੂੰ ਪਸੀਨਾ ਵੀ ਆਂਉਦੈ (ਪੰ: 1367)
ਅਤੇ ਜੋ ਕੰਨਾਂ ਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ (ਪੰਨਾ 47)।
ਇਸਤ੍ਰੀ ਜਾਤਿ ਦੀ ਨਿੰਦਕ ਅਨੇਕਾਂ ਪੰਕਤੀਆਂ (ਆਧਾਰ ਸ਼ਿਵ ਪੁਰਾਣ); ਅਸ਼ਲੀਲ,
ਵਿਭਚਾਰੀ ਅਤੇ ਬੇਸ਼ਰਮ ਲੋਕਾਂ ਦੀ ਸ਼ਬਦਾਵਲੀ (ਤ੍ਰਿਯਾ ਚਰਿਤ੍ਰ, ਚਰਿਤ੍ਰੋ ਪਾਖਯਾਨ ਅਤੇ ਹਿਕਾਯਤਾਂ)
ਆਦਿਕ ਪ੍ਰਸੰਗਾਂ ਨਾਲ ਭਰਪੂਰ ਗ੍ਰੰਥ।
ਪਾਠਕ ਵੀਚਾਰ ਕਰਣ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ
ਵਿਰੋਧੀ ਬਚਿਤ੍ਰ ਨਾਟਕ ਗ੍ਰੰਥ ਦਸਮ ਨਾਨਕ ਸਾਹਿਬ ਜੀ ਦਾ ਲਿਖਿਆ ਹੋ ਸਕਦਾ ਹੈ?
ਇਸ ਬਚਿਤ੍ਰ ਨਾਟਕ ਗ੍ਰੰਥ ਦੇ 1428 ਪੰਨੇ ਹਨ ਪਰ ਕਿਸੇ ਇੱਕ ਵੀ ਪੰਨੇ ਤੇ
ਸੰਪੂਰਣ ਮੂਲ-ਮੰਤਰ: ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ॥ ਨਹੀ ਲਿਖਿਆ ਹੋਇਆ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ ਅੰਗ ਤੇ ਅਤੇ
ਹੋਰ ਥਾਂਈਂ 32 ਵਾਰੀ ਲਿਖਿਆ ਹੈ।
ਯਕੀਨਨ ਬਚਿਤ੍ਰ ਨਾਟਕ ਗ੍ਰੰਥ ਗੁਰੂ-ਨਿੰਦਕ ਗ੍ਰੰਥ ਹੈ। ਗੁਰਸਿਖਾਂ ਨੂੰ
ਨਿਰੰਕਾਰ ੴ ਨਾਲੋਂ ਤੋੜ ਕੇ ਦੇਵੀ-ਦੇਵਤੇ-ਪੂਜਕ ਬਣਾਉਣ ਵਾਲਾ ਬ੍ਰਾਹਮਣੀ ਗ੍ਰੰਥਾਂ (ਮਾਰਕੰਡੇਯ
ਪੁਰਾਣ, ਸ਼ਿਵ ਪੁਰਾਣ ਅਤੇ ਸ੍ਰੀਮਦ ਭਾਗਵਤ ਪੁਰਾਣ) ਤੇ ਆਧਾਰਤ ਗ੍ਰੰਥ ਹੈ।
ਲੇਖਕ:- ਸ. ਦਲਬੀਰ ਸਿੰਘ ਦਿੱਲੀ
(9311118590),
ਸ. ਬਲਦੇਵ ਸਿੰਘ, ਦਿੱਲੀ
(9312220035)