ਉੱਤਰ: ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ
ਜਾਣ ਸਮੇਂ ਅੱਗੇ ਪਾਣੀ ਦੇ ਛਿੜਕਾਉ ਦਾ ਕਾਰਨ ਕੇਵਲ ਇਤਨਾ ਹੀ ਸੀ ਕਿ ਮਿੱਟੀ ਘੱਟਾ ਨਾ ਉੱਡੇ। ਇਸ
ਲਈ ਜਿਨ੍ਹਾਂ ਰਾਹਾਂ (ਕੱਚੇ) ਥਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਲੰਘਣਾ ਹੁੰਦਾ ਸੀ,
ਉਨ੍ਹਾਂ ਥਾਂਵਾ ਤੇ ਪਹਿਲਾਂ ਹੀ ਚੰਗੀ ਤਰ੍ਹਾਂ ਪਾਣੀ ਦਾ ਛਿੜਕਾਉ ਕਰ ਦਿੱਤਾ ਜਾਂਦਾ ਸੀ ਤਾਂ ਕਿ
ਉੱਥੋਂ ਲੰਘਣ ਲਗਿਆਂ ਮਿੱਟੀ ਘੱਟਾ ਨਾ ਉੱਡੇ। ਪਰ ਹੁਣ ਦੇਖਣ ਵਿੱਚ ਆਉਂਦਾ ਹੈ ਕਿ ਗਿਲਾਸ ਆਦਿ ਵਿੱਚ
ਪਾਣੀ ਲੈ ਕੇ ਮਹਾਰਾਜ ਦੀ ਸਵਾਰੀ ਦੇ ਅੱਗੇ ਅੱਗੇ ਪਾਣੀ ਦਾ ਤੁਪਕਾ ਤੁਪਕਾ ਤਰੌਂਕਦੇ ਜਾਂਦੇ ਹਨ।
ਇੱਕ ਇੱਕ ਬੂੰਦ ਦੇ ਤਰੌਂਕਣਾ ਨਾਲ ਮਿੱਟੀ ਘੱਟੇ ਨੂੰ ਉਡਣੋ ਨਹੀਂ ਰੋਕਿਆ ਜਾ ਸਕਦਾ। ਫਿਰ ਪਾਣੀ ਦੇ
ਛਿੜਕਣ ਦੀ ਤਾਂ ਉੱਥੇ ਜ਼ਰੂਰਤ ਹੈ ਜਿੱਥੇ ਰਸਤਾ ਕੱਚਾ ਹੈ ਅਤੇ ਮਿੱਟੀ ਘੱਟੇ ਦੇ ਉੱਡਣ ਦੀ ਸੰਭਾਵਣਾ
ਹੈ। ਜਿੱਥੇ ਰਸਤਾ ਸਾਫ ਸੁਥਰਾ ਅਥਵਾ ਪੱਕਾ ਹੈ, ਉੱਥੇ ਤਾਂ ਪਾਣੀ ਦੇ ਛਿੜਕਣ ਦੀ ਬਿਲਕੁਲ ਹੀ ਲੋੜ
ਨਹੀਂ ਹੈ। ਚੂੰਕਿ ਅਸੀਂ ਪਾਣੀ ਦੇ ਛਿੜਕਾਉ ਨੂੰ ਇੱਕ ਕਰਮ ਕਾਂਡ ਬਣਾ ਲਿਆ ਹੈ, ਇਸ ਲਈ ਕਈ ਵਾਰ ਤਾਂ
ਅਜੇਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ ਇੱਕ ਪਾਸੇ ਤਾਂ ਜ਼ੋਰਦਾਰ ਮੀਂਹ ਪੈ ਰਿਹਾ ਹੁਂਦਾ ਹੈ ਅਤੇ
ਦੂਜੇ ਪਾਸੇ ਸ਼ਰਧਾਲੂ ਜਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅੱਗੇ ਪਾਣੀ ਦੀ ਬੂੰਦ ਬੂੰਦ ਤਰੌਂਕੀ ਜਾ
ਰਿਹਾ ਹੁੰਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿੱਖਦੇ ਹਨ “ਕਈ ਸਜਨ ਰਸਤੇ ਵਿੱਚ
ਸਵਾਰੀ ਦੇ ਅਗੇ ਜਲ ਛਿੜਕਦੇ ਜਾਂਦੇ ਹਨ, ਇਹ ਕੇਵਲ ਅਵਿਦਯਾ ਹੈ, ਕਯੋਂਕਿ ਕੁਛ ਬੂੰਦਾਂ ਛਿੜਕਨ ਤੋਂ
ਗਰਦ ਨਹੀਂ ਦਬ ਸਕਦੀ। ਜੇ ਕਿਸੇ ਗੁਰੁ ਪਰਵ ਆਦਿ ਦੇ ਸਮੇਂ ਸੜਕਾਂ ਤੇ ਛਿੜਕਾਉ ਕੀਤਾ ਜਾਵੇ ਤਾਂ
ਯੋਗਯ ਹੈ।” (ਗੁਰੁਮਤ ਮਾਰਤੰਡ)
ਇਹ ਸਾਡੀ ਬਦਕਿਸਮਤੀ ਹੀ ਹੈ ਕਿ ਗਿਆਨ (ਗੁਰੂ ਗਰੰਥ ਸਾਹਿਬ) ਨੂੰ ਆਪਣਾ
ਗੁਰੂ ਮੰਨ ਕੇ ਉਸ ਅੱਗੇ ਸੀਸ ਝੁਕਾਉਣ ਵਾਲੇ ਹੀ, ਉਸ ਵਿੱਚ ਬਖ਼ਸ਼ੇ ਗਿਆਨ ਤੋਂ ਕੋਹਾਂ ਦੂਰ ਹਾਂ। ਅੱਜ
ਡਾਢੀ (ਲੋੜ ਤਾਂ ਭਾਂਵੇ ਹਮੇਸ਼ਾਂ ਹੀ ਸੀ, ਪਰ ਅਜੋਕੇ ਯੁਗ ਵਿੱਚ ਕਈ ਕਾਰਨਾਂ ਕਾਰਨ ਵਧੇਰੇ ਹੈ।)
ਲੋੜ ਹੈ ਜੇਹੜੇ ਪ੍ਰਾਣੀ ਅਗਿਆਨਮਈ ਰਸਮਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦਾ ਨਾਉਂ ਦੇ ਕੇ
ਇਸ ਦਾ ਪਰਚਾਰ ਕਰਦੇ ਹਨ, ਉਹਨਾਂ ਨੂੰ ਗੁਰ ਦੇ ਬਖ਼ਸ਼ੇ ਗਿਆਨ ਦੇ ਚਾਣਨੇ ਰਾਂਹੀ ਸਪਸ਼ਟ ਕਰਨ ਦੀ ਕਿ
ਇਹੋ ਜਿਹੇ ਕਰਮ ਗੁਰੂ ਮਹਾਰਾਜ ਦੇ ਸਤਿਕਾਰ ਦਾ ਚਿੰਨ ਨਹੀਂ ਹਨ। ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ
ਸੇਧ ਲੈ ਕੇ ਚਲਣ ਦੀ ਲੋੜ ਹੈ ਨਾ ਕਿ ਅਗਿਆਨਮਈ ਕਰਮਕਾਂਡ ਦਾ ਪਰਚਾਰ ਕਰਨ ਵਾਲਿਆਂ ਤੋਂ। ਅਸੀਂ ਗੁਰੂ
ਗ੍ਰੰਥ ਸਾਹਿਬ ਦੇ ਸਿੱਖ ਹਾਂ ਜਿਹੜੇ ਰੱਬ ਵਲ ਕਦਮ ਪੁੱਟਣ ਵਾਲਿਆਂ ਨੂੰ ਮੁਖ਼ਾਤਬ ਕਰਦਿਆਂ ਆਖਦੇ ਹਨ:
ਉੱਤਰ: ਜੁਰਾਬਾਂ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਦੀ ਕੋਈ
ਮਨਾਹੀ ਨਹੀਂ ਹੈ। ਹਾਂ, ਇਹ ਜ਼ਰੂਰੀ ਹੈ ਕਿ ਜੁਰਾਬਾਂ ਸਾਫ਼ ਸੁਥਰੀਆਂ ਹੋਣ। ਭਾਂਵੇ ਕਈ ਥਾਂਈ ਸਾਫ਼
ਸੁਥਰੀਆਂ ਜੁਰਾਬਾਂ ਪਹਿਣਨ ਵਾਲਿਆਂ ਨੂੰ ਵੀ ਤਾਬਿਆ ਨਹੀਂ ਬੈਠਣ ਦਿੱਤਾ ਜਾਂਦਾ; ਇਸ ਦਾ ਕਾਰਨ
ਜੁਰਾਬਾਂ ਪਾ ਕੇ ਜੁੱਤੀ ਪਹਿਣਨ ਕਾਰਨ ਜੁੱਤੀ ਦੀ ਭਿੱਟ ਹੀ ਮੰਨਿਆ ਜਾਂਦਾ ਹੈ। ਪਰੰਤੂ ਸਿੱਖੀ ਵਿੱਚ
ਜੁੱਤੀ ਦੀ ਭਿੱਟ ਨੂੰ ਇਸ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ। ਜੇ ਕਰ ਜੁਰਾਬਾਂ ਮੈਲੀਆਂ ਜਾਂ
ਮੁੜ੍ਹਕਾ ਆਦਿ ਆਉਣ ਕਾਰਣ ਗਿੱਲੀਆ ਹੋਣ ਤਾਂ ਜੁਰਾਬਾਂ ਲਾ ਲੈਣੀਆਂ ਚਾਹੀਦੀਆਂ ਹਨ। ਪਰ ਜੇਕਰ
ਜੁਰਾਬਾਂ ਸਾਫ਼ ਸੁਥਰੀਆਂ ਪਹਿਨੀਆਂ ਹੋਈਆਂ ਹਨ ਤਾਂ ਉਹਨਾਂ ਨੂੰ ਉਤਾਰਨ ਦੀ ਜ਼ਰੂਰਤ ਨਹੀਂ ਹੈ। ਭਾਵ
ਤਾਂ ਇਤਨਾ ਹੀ ਸੀ ਕਿ ਗੰਦੇ ਜਾਂ ਮਿੱਟੀ ਘੱਟੇ ਨਾਲ ਲਿਬੜੇ ਪੈਰ ਧੋ ਕੇ ਅਰਥਾਤ ਸਾਫ ਕਰਕੇ ਮਹਾਰਾਜ
ਦੀ ਹਜ਼ੂਰੀ `ਚ ਬੈਠਿਆ ਜਾਵੇ। ਸੋ, ਕਾਰਨ ਸਫਾਈ ਹੀ ਸੀ, ਕਿਸੇ ਤਰ੍ਹਾਂ ਦਾ ਵਹਿਮ- ਭਰਮ ਨਹੀਂ ਸੀ;
ਪਰੰਤੂ ਸਹਿਜੇ ਸਹਿਜੇ ਇਸ ਨੂੰ ਵਹਿਮ - ਭਰਮ ਦੇ ਰੂਪ ਵਿੱਚ ਬਦਲ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ
ਦੇ ਬਖ਼ਸ਼ਿਸ਼ ਕੀਤੇ ਨਿਰਮਲ ਗਿਆਨ ਅਨੁਸਾਰ ਜੁੱਤੀ ਨਾਲ ਲੱਗਣ ਕਾਰਨ ਪੈਰ ਜਾਂ ਜੁਰਾਬਾਂ ਭਿੱਟੀਆਂ ਨਹੀਂ
ਜਾਂਦੀਆਂ। ਕਈ ਥਾਂਈ ਤਾਂ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨੂੰ ਵੀ ਸਾਫ਼ ਜੁਰਾਬਾਂ ਉਤਾਰਣ ਲਈ ਆਖਿਆ
ਜਾਂਦਾ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਵੀਰਾਂ ਨੂੰ ਅਤਿ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਨੂੰ
ਅਗਵਾਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਹੀ ਲੈਣੀ ਚਾਹੀਦੀ ਹੈ; ਕੋਈ ਵੀ ਵਿਅਕਤੀ ਭਾਂਵੇ
ਉਹ ਆਪਣੇ ਆਪ ਨੂੰ ਸੰਤ, ਬਾਬਾ, ਗਿਆਨੀ ਜਾਂ ਕੁਛ ਹੋਰ ਅਖਵਾਉਂਦਾ ਹੈ, ਗੁਰੂ ਗਰੰਥ ਸਾਹਿਬ ਜੀ ਦੇ
ਗਿਆਨ ਨਾਲੋਂ ਉਸ ਦਾ ਗਿਆਨ ਗੁਰੂ ਕੇ ਸਿੱਖਾਂ ਲਈ ਉੱਤਮ ਨਹੀਂ ਹੋ ਸਕਦਾ। ਸਾਨੂੰ ਗੁਰੂ ਗਰੰਥ ਸਾਹਿਬ
ਦੀ ਸਿੱਖਿਆ ਨੂੰ ਹੀ ਪੱਲੇ ਬੰਨ੍ਹ ਕੇ ਗੁਰੂ ਮਹਾਰਾਜ ਦੀ ਖ਼ੁਸ਼ੀ ਦਾ ਪਾਤਰ ਬਣਨਾ ਚਾਹੀਦਾ ਹੈ। ਸਫ਼ਾਈ
ਦਾ ਖ਼ਿਆਲ ਰੱਖਣਾ ਜ਼ਰੂਰੀ ਹੈ, ਪਰੰਤੂ ਇਸ ਨੂੰ ਵਹਿਮ - ਭਰਮ ਬਣਾ ਕੇ ਇਸ ਨੂੰ ਆਤਮਕ ਕਲਿਆਣ ਦਾ ਸਾਧਨ
ਸਮਝ ਲੈਣਾ, ਗੁਰੂ ਦੀ ਨਹੀਂ, ਆਪਣੀ ਮੱਤ ਅਥਵਾ ਮਨਮੁੱਖਤਾ ਹੈ, ਗੁਰਮੁਖਤਾਈ ਨਹੀਂ। ਪੰਥ ਦੇ
ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਹੁਰੀਂ ਇਸ ਸਬੰਧ ਵਿੱਚ ਲਿੱਖਦੇ ਹਨ “ਗੁਰਦੁਆਰੇ ਸਾਫ
ਪੈਰਾਂ ਅਤੇ ਸਾਫ ਜੁਰਾਬਾਂ ਨਾਲ ਜਾਣਾ ਚਾਹੀਏ, ਮੈਲੇ ਪੈਰ ਅਤੇ ਮੈਲ਼ੀਆਂ ਜੁਰਾਬਾਂ ਲੈ ਜਾਣੀਆਂ
ਨਿੰਦਿਤ ਹਨ। ਗੁਰੂ ਗਰੰਥ ਸਾਹਿਬ ਦਾ ਪਾਠ ਕਰਨ ਲਗਿਆਂ ਭੀ ਸਾਫ ਜੁਰਾਬਾਂ ਹੋਣੀਆਂ ਚਾਹੀਏ। ਮੈਲਾ
ਵਸਤ੍ਰ ਲੈ ਕੇ ਨਹੀਂ ਬੈਠਣਾ ਚਾਹੀਏ। ਕਈ ਅਗਯਾਨੀ ਲੋਕ ਜੁਰਾਬਾਂ ਪਹਿਨ ਕੇ ਪਾਠ ਕਰਨਾ ਅਯੋਗ ਸਮਝਦੇ
ਹਨ, ਜੋ ਕੇਵਲ ਅਵਿਦਯਾ ਦਾ ਕਰਮ ਹੈ।” (ਗੁਰੁਮਤ ਮਾਰਤੰਡ) ਸੋ, ਜਿਵੇਂ ਭਾਈ ਕਾਨ੍ਹ ਸਿੰਘ ਨਾਭਾ
ਹੁਰਾਂ ਨੇ ਲਿੱਖਿਆ ਹੈ ਕਿ ਕੇਵਲ ਜੁਰਾਬਾਂ ਹੀ ਨਹੀਂ ਸਰੀਰ ਤੇ ਪਹਿਣਿਆ ਹਰੇਕ ਕਪੜਾ ਹੀ ਸਾਫ਼ ਸੁਥਰਾ
ਹੋਣਾ ਚਾਹੀਦਾ ਹੈ। ਧਿਆਨ ਰਹੇ ਇਹ ਸ਼ਰਤ ਗੁਰੂ ਸਾਹਿਬਾਨ ਵਲੋਂ ਨਹੀਂ, ਇਹ ਸਿੱਖ ਦੀ ਆਪਣੀ ਭਾਵਨਾ ਹੈ
ਕਿ ਉਹ ਇਸ਼ਨਾਨ ਕਰ ਕੇ ਸਾਫ਼ ਸੁਥਰੇ ਕਪੜੇ ਪਹਿਣ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦਾ
ਹੈ।
ਪਿੱਛੇ ਜੇਹੇ ਇੱਕ ਸ਼੍ਰੀ ਮਾਨ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪਜਾਮਾ
ਉਤਾਰ ਕੇ ਬੈਠਣ ਦੀ ਸੰਗਤਾਂ ਨੂੰ ਪ੍ਰੇਰਨਾ ਦੇ ਰਹੇ ਸਨ। ਕਈ ਥਾਂਈ ਪੈਂਟ ਪਾ ਕੇ ਗੁਰੂ ਗਰੰਥ ਸਾਹਿਬ
ਦੀ ਤਾਬਿਆ ਬੈਠਣ ਦੀ ਮਨਾਹੀ ਹੈ, ਅਤੇ ਕਿਤੇ ਚਮੜੇ ਦੀ ਬੈਲਟ ਪਾਈ ਹੋਵੇ ਤਾਂ ਉਸ ਨੂੰ ਉਤਾਰਨ ਲਈ
ਆਖਿਆ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਅਜੇਹਾ ਆਖਣ ਅਥਵਾ ਪਰਚਾਰਨ ਵਾਲੇ ਵੀਰ ਇਸ ਨੂੰ ਗੁਰੂ
ਮਹਾਰਾਜ ਦੇ ਸਤਿਕਾਰ ਦਾ ਨਾਉਂ ਦੇਂਦੇ ਹਨ। ਪਰੰਤੂ ਇਹੋ ਜਿਹੀਆਂ ਗੱਲਾਂ ਦਾ ਗੁਰੂ ਗ੍ਰੰਥ ਸਾਹਿਬ ਦੇ
ਸਤਿਕਾਰ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਸਾਨੂੰ ਗੁਰੂ ਗਰੰਥ ਸਾਹਿਬ ਦੇ ਸਤਿਕਾਰ ਦਾ ਮਿਆਰ ਸਿੱਖ
ਰਹਿਤ ਮਰਯਾਦਾ ਅਨੁਸਾਰ ਹੀ ਅਪਣਾਉਣਾ ਚਾਹੀਦਾ ਹੈ ਨਾ ਕਿ ਕਿਸੇ ਸੰਸਥਾ ਜਾਂ ਇੱਕ ਵਿਅਕਤੀ ਦੀ ਨਿਜੀ
ਸੋਚ ਜਾਂ ਧਾਰਣਾ ਨੂੰ। (ਨੋਟ: ਗੁਰੂ ਗਰੰਥ ਸਾਹਿਬ ਦੇ ਸਤਿਕਾਰ ਦੇ ਮੁੱਖ ਰੂਪ ਵਿੱਚ ਦੋ ਪੱਖ ਹਨ:
ਗੁਰੂ ਗਰੰਥ ਸਾਹਿਬ ਦੇ ਉਪਦੇਸ਼ ਨੂੰ ਪੜ੍ਹ ਸੁਣ ਕੇ ਧਾਰਨ ਕਰਨਾ ਅਤੇ ਦੂਜਾ ਹੈ ਗੁਰੂ ਗਰੰਥ ਸਾਹਿਬ
ਨੂੰ ਮੱਥਾ ਟੇਕਣਾ, ਪਾਠ ਆਦਿ ਕਰਨਾ। ਇੱਥੇ ਗੁਰੂ ਗਰੰਥ ਸਾਹਿਬ ਦੇ ਸਤਿਕਾਰ ਦੇ ਦੂਜੇ, ਭਾਵ ਬਾਹਰਲੇ
ਪੱਖ ਦੀ ਹੀ ਗੱਲ ਹੋ ਰਹੀ ਹੈ।) ਸਿੱਖ ਰਹਿਤ ਮਰਯਾਦਾ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲਿਖੀ
ਹੋਈ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਕੇਵਲ ਇਤਨਾ ਹੀ ਲਿਖਿਆ ਹੈ:- “ਗੁਰਦੁਆਰੇ ਅੰਦਰ ਜਾਣ
ਲਗਿਆਂ ਜੋੜੇ ਬਾਹਰ ਲਾਹ ਕੇ, ਸੁਥਰਾ ਹੋ ਕੇ ਜਾਣਾ ਚਾਹੀਏ। ਜੇ ਪੈਰ ਗੰਦੇ ਹੋਣ, ਤਾਂ ਜਲ ਨਾਲ ਧੋ
ਲੈਣੇ ਚਾਹੀਏ।” ਹਾਂ, ਆਪਣੀ ਇੱਛਾ ਅਨੁਸਾਰ ਜੇਕਰ ਕੋਈ ਸੱਜਣ ਚੋਲਾ, ਕਛਿਹਰਾ ਪਾ ਕੇ ਬੈਠਣਾ
ਚਾਹੁੰਦਾ ਹੈ ਤਾਂ ਉਸ ਨੂੰ ਹਜ਼ੂਰ ਦਾ ਅਜੇਹਾ ਸਤਿਕਾਰ ਮੁਬਾਰਕ ਹੈ, ਪਰੰਤੂ ਉਸ ਨੂੰ ਇਹ ਕਹਿਣ ਦਾ
ਕੋਈ ਹੱਕ ਨਹੀਂ ਕਿ ਪੈਂਟ ਪਾ ਕੇ ਜਾਂ ਪਜਾਮਾ ਪਾ ਕੇ ਪਾਠ ਕਰਨ ਵਾਲਾ ਜਾਂ ਤਾਬਿਆ ਬੈਠਣ ਸੱਜਣ ਵਾਲਾ
ਮਹਾਰਾਜ ਦਾ ਸਤਿਕਾਰ ਨਹੀਂ ਕਰ ਰਿਹਾ ਜਾਂ ਉਹ ਬੇਅਦਬੀ ਕਰ ਰਿਹਾ ਹੈ।
ਕਈ ਸੱਜਣ ਦਰਬਾਰ ਸਾਹਿਬ ਸਮੇਤ ਅਨੇਕਾਂ ਇਤਿਹਾਸਕ ਗੁਰਦੁਆਰਿਆਂ ਦੀ ਮਿਸਾਲ
ਦੇਂਦੇ ਹਨ ਕਿ ਇਨ੍ਹਾਂ ਗੁਰਧਾਮਾ ਵਿਖੇ ਸ਼ਰਧਾਲੂਆਂ ਨੂੰ ਪੈਰ ਧੋ ਕੇ ਹੀ ਅੰਦਰ ਜਾਣ ਦਿੱਤਾ ਜਾਂਦਾ
ਹੈ। ਜੇਕਰ ਜੁਰਾਬਾਂ ਲਾਹੁਣੀਆਂ ਜ਼ਰੂਰੀ ਨਹੀਂ ਤਾਂ ਇਨ੍ਹਾਂ ਗੁਰਸਥਾਨਾਂ ਤੇ ਕਿਉਂ ਮਨਾਹੀ ਹੈ? ਐਸੇ
ਸੱਜਨਾਂ ਦਾ ਹੀ ਇਹ ਵਿਚਾਰ ਹੈ ਕਿ ਸਾਨੂੰ ਇਨ੍ਹਾਂ ਇਤਿਹਾਸਕ ਗੁਰਧਾਮਾਂ ਤੋਂ ਹੀ ਗੁਰਦੁਆਰੇ ਜਾਣ
ਅਤੇ ਗੁਰੂ ਗਰੰਥ ਸਾਹਿਬ ਦੇ ਸਤਿਕਾਰ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ; ਇਹ ਗੁਰਧਾਮ ਸਾਡੇ ਲਈ
ਪ੍ਰੇਰਨਾ ਸਰੋਤ ਹਨ। ਇਸ ਸਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਇਹਨਾਂ ਇਤਿਹਾਸਕ ਅਸਥਾਨਾਂ ਦੀ
ਇਤਿਹਾਸਕ ਮਹੱਤਾ ਸੱਚਮੁੱਚ ਹੀ ਮਹਾਨ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਪਰੰਤੂ ਜਿੱਥੋਂ ਤੱਕ
ਇਨ੍ਹਾਂ ਗੁਰਧਾਮਾਂ ਦੇ ਪਰਬੰਧ ਦਾ ਸਵਾਲ ਹੈ, ਉਸ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਕਾਸ਼!
ਸਾਡੇ ਇਹਨਾਂ ਮਹਾਨ ਇਤਿਹਾਸਕ ਅਸਥਾਨਾਂ ਦਾ ਪ੍ਰਬੰਧ ਸੰਭਾਲਣ ਵਾਲੇ ਸੱਜਣ ਇਹੋ ਜਿਹਾ ਗੁਰ ਆਸ਼ੇ
ਅਨੁਸਾਰ ਗੁਰ ਗਰੰਥ ਸਾਹਿਬ ਦੇ ਸਤਿਕਾਰ ਦਾ ਅਦਰਸ਼ਕ ਨਮੂਨਾ ਪੇਸ਼ ਕਰਦੇ, ਜਿਸ ਤੋਂ ਸਮੁੱਚਾ ਸਿੱਖ ਜਗਤ
ਪ੍ਰੇਰਨਾ ਲੈ ਸਕਦਾ, ਪਰੰਤੂ ਸ਼ੋਕ ਹੈ ਅਜੇਹਾ ਪਰਬੰਧ ਨਾ ਹੋ ਸਕਿਆ। ਇਸ ਲਈ ਐਸਾ ਵਿਚਾਰ ਰੱਖਣ ਵਾਲੇ
ਵੀਰਾਂ ਦਾ ਧਿਆਨ ਇਸ ਪਹਿਲੂ ਵੱਲ ਦੁਆਉਣਾ ਚਾਹੁੰਦਾ ਹਾਂ ਕਿ ਸਾਡੇ ਇਨ੍ਹਾਂ ਗੁਰਧਾਮਾਂ ਵਿਖੇ ਹੀ
ਬਹੁਤ ਕੁਛ ਅਜੇਹਾ ਹੋ ਰਿਹਾ ਹੈ ਜਿਸ ਦਾ ਸਿੱਖੀ ਸਿਧਾਂਤ ਨਾਲ ਕਿਸੇ ਤਰ੍ਹਾਂ ਦਾ ਵੀ ਸਬੰਧ ਨਹੀਂ
ਹੈ। ਇਸ ਲਈ ਸਾਨੂੰ ਪ੍ਰੇਰਨਾ ਇਨ੍ਹਾਂ ਗੁਰ ਸਥਾਨਾਂ `ਚ ਪ੍ਰਚੱਲਤ ਮਰਯਾਦਾ ਤੋਂ ਨਹੀਂ, ਗੁਰੂ ਗ੍ਰੰਥ
ਸਾਹਿਬ ਤੋ ਅਤੇ ਪੰਥਕ ਰਹਿਤ ਮਰਯਾਦਾ ਤੋਂ ਲੈਣੀ ਚਾਹੀਦੀ ਹੈ (ਨੋਟ: ਭਾਂਵੇ ਸਿੱਖ ਰਹਿਤ ਮਰਯਾਦਾ
ਵਿੱਚ ਕੁੱਝ ਗੱਲਾਂ ਅਜੇਹੀਆਂ ਹਨ ਜਿਨ੍ਹਾਂ ਨੂੰ ਗੁਰੂ ਗਰੰਥ ਸਾਹਿਬ ਦੀ ਰੌਸ਼ਨੀ ਵਿੱਚ ਸਪਸ਼ਟ ਕਰਨ ਦੀ
ਲੋੜ ਹੈ। ਪਰ ਜਿਤਨਾ ਚਿਰ ਪੰਥ ਅਜੇਹਾ ਕੋਈ ਫ਼ੈਸਲਾ ਨਹੀ ਕਰਦਾ ਸਾਨੂੰ ਇੱਕ ਸਾਰਤਾ ਬਣਾਈ ਰੱਖਣ ਲਈ
ਇਸ ਉੱਤੇ ਹੀ ਪਹਿਰਾ ਦੇਣ ਦੀ ਲੋੜ ਹੈ।) ਗੁਰੂ ਗਰੰਥ ਸਾਹਿਬ ਜੀ ਦਾ ਹੀ ਸਾਰਿਆਂ ਗੁਰਦੁਆਰਿਆਂ ਵਿਖੇ
ਪ੍ਰਕਾਸ਼ ਹੈ ਅਤੇ ਸਾਰੀਆਂ ਥਾਂਵਾ `ਤੇ ਪਰਕਾਸ਼ ਗੁਰੂ ਗਰੰਥ ਸਾਹਿਬ ਜੀ ਦਾ ਇਕੋ ਹੀ ਸੰਦੇਸ਼ ਹੈ। ਕਿਸੇ
ਤਰ੍ਹਾਂ ਦੀ ਕੋਈ ਭਿੰਨਤਾ ਜਾਂ ਵੱਖਰਾਪਣ ਨਹੀਂ ਹੈ; ਸਾਰਿਆਂ ਨੂੰ ਇਕੋ ਜੇਹਾ ਹੀ ਉਪਦੇਸ਼ ਹੈ।
ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਜੁਰਾਬਾਂ ਜੇਕਰ ਸਾਫ਼
ਸੁਥਰੀਆਂ ਪਹਿਣੀਆਂ ਹੋਈਆਂ ਹਨ ਤਾਂ ਉਹਨਾਂ ਨੂੰ ਉਤਾਰਨ ਦੀ ਜ਼ਰੂਰਤ ਨਹੀਂ। ਕੇਵਲ ਜੁਰਾਬਾਂ ਹੀ ਨਹੀਂ
ਬਲਕਿ ਬਸਤਰ ਵੀ ਸਾਫ਼ ਸੁਥਰੇ ਹੀ ਪਹਿਰਣੇ ਚਾਹੀਦੇ ਹਨ। ਸਫ਼ਾਈ ਦਾ ਆਪਣਾ ਇੱਕ ਨਵੇਕਲਾ ਮਹੱਤਵ ਹੈ ਜਿਸ
ਦੀ ਹਰੇਕ ਸਮੇਂ ਹੀ ਪਾਲਣਾ ਕਰਨੀ ਚਾਹੀਦੀ ਹੈ। ਅੰਤ ਵਿੱਚ ਪਾਠਕਾਂ ਦਾ ਧਿਆਨ ਗੁਰੂ ਨਾਨਕ ਸਾਹਿਬ ਦੇ
ਇਸ ਸ਼ਲੋਕ ਵਲ ਦਿਵਾ ਰਿਹਾ ਹਾਂ, ਜਿਸ ਵਿੱਚ ਹਜ਼ੂਰ ਤੱਤ ਗਿਆਨ ਦਾ ਵਰਣਨ ਕਰਦਿਆਂ ਸਾਨੂੰ ਉਸ ਸੁੱਚ ਦੀ
ਸੋਝੀ ਬਖ਼ਸ਼ਿਸ਼ ਕਰਦੇ ਹਨ, ਜਿਹੜੀ ਸੁੱਚ ਨਾਲ ਵਾਹਿਗੁਰੂ ਜੀ ਨੂੰ ਯਾਦ ਕਰਨ ਨਾਲ ਅਕਾਲ ਪੁਰਖ ਦੀ
ਪ੍ਰਸੰਨਤਾ ਦਾ ਸਹਿਜੇ ਹੀ ਪਾਤਰ ਬਣ ਸਕੀ ਦਾ ਹੈ।