ਜੇ ਕਰ ਸੱਚਾਈ ਤੋਂ ਕਿਸੇ ਨੂੰ ਦਿੱਕਤ ਹੀ ਹੋਵੇ ਤਾਂ ਤੇ ਵੱਖਰੀ ਗੱਲ ਹੈ।
ਨਹੀਂ ਤਾਂ “ਕਬੀਰ ਮਨੁ ਮੂੰਡਿਆ ਨਹੀਂ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ
ਮੂੰਡੁ ਅਜਾਂਇ” (ਪੰ: ੧੩੬੯) ਅਨੁਸਾਰ ਮਨੁੱਖ ਦਾ ਅਸਲ ਸਰੂਪ ਹੀ ਕੇਸਾਂ ਸਮੇਤ ਹੈ, ਕੇਸਾਂ
ਬਿਨਾ ਨਹੀਂ। ਦਰਅਸਲ ਇਹੀ ਸਰੂਪ ਹੈ ਜੋ ਪ੍ਰਭੂ ਨੇ ਮਨੁੱਖ ਲਈ ਘੜਿਆ ਹੈ। ਕੇਸਾਂ ਦੀ ਕੱਟ-ਵੱਢ ਜਾਂ
ਇਧਰ ਉਧਰ ਦੇ ਭੇਖ ਤਾਂ ਮਨੁੱਖ ਦੀ ਹੂੜਮੱਤ ਹੀ ਹਨ ਹੋਰ ਕੁੱਝ ਨਹੀਂ। ਇਸ ਲਈ ਕੇਸਾਂ ਦੀ ਕੱਟ ਵੱਢ
ਕਰਣ ਵਾਲਾ, ਧਰਮ ਪੱਖੋਂ ਚਾਹੇ ਜਿਤਨੇ ਮਰਜ਼ੀ ਧਰਮ ਕਰਮ ਕਰਦਾ ਫ਼ਿਰੇ, ਜਦੋਂ ਉਸ ਨੂੰ ਰੱਬ ਰਾਹੀ ਘੜੀ,
ਆਪਣੀ ਸ਼ਕਲ ਲਈ ਹੀ ਵਫ਼ਾਦਾਰੀ ਨਹੀਂ; ਸਰੂਪ `ਤੇ ਹੀ ਕਿਉਂ, ਕਿੰਤੂ ਕਰ ਰਿਹਾ ਹੈ ਤਾਂ ਉਹ ਧਰਮੀ
ਕਾਹਦਾ? ਫ਼ੈਸਲਾ ਹੈ “ਭੁਲਣ ਵਿਚਿ ਕੀਆ ਸਭੁ ਕੋਈ, ਕਰਤਾ ਆਪਿ ਨ ਭੁਲੈ” (ਪੰ: ੧੩੪੪) ਜਾਂ
“ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ॥ ਗੁਰਮਤਿ ਮਨੁ ਸਮਝਾਇਆ, ਲਾਗਾ ਤਿਸੈ ਪਿਆਰੁ”
(ਪੰ: ੬੧) ਭਾਵ ਜੇ ਕਰ ਮਨੁੱਖ ਨੇ ਆਪਣੇ ਪੈਦਾ ਕਰਣ ਵਾਲੇ ਪ੍ਰਭੂ ਦੇ ਦਰ ਪ੍ਰਵਾਣ ਹੋਣਾ ਤੇ
ਸੱਚਾ ਧਰਮੀ ਬਨਣਾ ਹੈ ਤਾਂ ਸ਼ਕਲ -ਸੂਰਤ ਦੀ ਸੰਭਾਲ, ਤੇ ਸ਼ਕਲ ਦੇ ਨਾਲ ਨਾਲ, ਜੀਵਨ `ਚ ਰੱਬੀ ਗੁਣਾਂ
ਦਾ ਵਾਸਾ ਵੀ ਜ਼ਰੂਰੀ ਹੈ। ਇਹ ਰੱਬੀ ਗੁਣ ਵੀ ਗੁਰਬਾਣੀ ਸਿੱਖਿਆ `ਤੇ ਚਲ ਕੇ ਹੀ ਸੰਭਵ ਹਨ, ਉਂਝ
ਨਹੀਂ। ਇਸ ਲਈ ਕਿਸੇ ਦਾ ਧਰਮੀ ਹੋਣਾ; ਸਹੀ ਅਰਥਾਂ `ਚ ਮਨੁੱਖ ਤੇ ਗੁਰਬਾਣੀ ਅਨੁਸਾਰ ਕਿਸੇ ਦੇ ਸਿੱਖ
ਹੋਣ ਲਈ; ਸ਼ਕਲ ਵੀ ਸੰਭਾਲਣੀ ਹੈ ਤੇ ਸੁਭਾਅ ਵੀ। ਸ਼ਕਲ ਜਨਮ ਤੋਂ ਮਿਲਦੀ ਹੈ ਤੇ ਸੁਭਾਅ ਗੁਰਬਾਣੀ
ਅਗਿਆ `ਚ।
ਕੇਸਾਂ ਬਾਰੇ ਗੁਰਬਾਣੀ ਵਿਚੋਂ- ਸਮਝਣ ਦੀ ਲੋੜ ਹੈ ਕਿ ਜਿਸ ‘ਸਿੱਖ
ਧਰਮ’ ਦਾ ਆਧਾਰ ਹੀ ਪ੍ਰਭੂ ਦੀ ਰਜ਼ਾ ਤੇ ਗੁਰਬਾਣੀ ਸੇਧ `ਚ ਜੀਵਨ ਜੀਉਣਾ ਹੈ। ਤਾਂ ਤੇ ਪ੍ਰਭੂ ਦੀ
ਰਜ਼ਾ `ਚ ਟੁਰਣ ਵਾਲਿਆਂ ਦੇ ਜੀਵਨ ਦੀ ਪਹਿਲੀ ਪਉੜੀ ਹੀ, ਪ੍ਰਭੂ ਬਖਸ਼ੀ ਸ਼ਕਲ ਭਾਵ ਸਰੂਪ ਦੀ ਸੰਭਾਲ
ਕਰਣਾ ਹੈ। ਉਪ੍ਰੰਤ ਦੋ ਤਰ੍ਹਾਂ ਦੇ ਉਹ ਲੋਕ ਵੀ ਹਨ (੧) ਜਿਹੜੇ ਜਾਂਦੇ ਤਾਂ ਗੁਰਦੁਆਰੇ ਹਨ, ਫ਼ਿਰ
ਭਾਵੇਂ ਉਹ ਸਿੱਖ ਹਨ ਜਾਂ ਗ਼ੈਰ ਸਿੱਖ, ਪਰ ਇਸ ਪੱਖੋਂ ਗੁਰਬਾਣੀ-ਆਗਿਆ ਨੂੰ ਸਮਝਣ ਦਾ ਕਦੇ ਯਤਨ ਹੀ
ਨਹੀਂ ਕੀਤਾ। (੨) ਦੂਜਾ- ਜਿਨ੍ਹਾਂ ਸੋਂਹ ਖਾ ਰੱਖੀ ਹੈ ਕਿ ਉਹਨਾਂ ਸਿੱਖੀ ਵਿਰੋਧੀ ਗੱਲਾਂ ਕਰਨੀਆਂ
ਹੀ ਹਨ। ਤਾਂ ਤੇ ਗੁਰਬਾਣੀ ਵਿਚੋਂ ਵੀ ਕੇਸਾਂ ਬਾਰੇ (ੳ) “ਕਬੀਰ ਮਨੁ ਮੂੰਡਿਆ ਨਹੀਂ ਕੇਸ
ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ” (ਪੰ: ੧੩੬੯) (ਅ)
“ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ” (ਰਵਿਦਾਸ ਪੰ: ੬੮੦) (ੲ) “ਟਹਲ
ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ॥ ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ” (ਪੰ: ੮੧੦) (ਸ)
“ਸਤਿਗੁਰੁ ਅਪਨਾ ਸਦ ਸਦਾ ਸਮਾੑਰੇ॥ ਗੁਰ ਕੇ ਚਰਨ ਕੇਸ ਸੰਗਿ ਝਾਰੇ” (ਪੰ: ੩੮੭) (ਹ) “ਕੇਸ
ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ” (ਪੰ: ੫੦੦) (ਕ) “ਕੇਸਾ ਕਾ ਕਰਿ ਬੀਜਨਾ ਸੰਤ ਚਉਰੁ
ਢੁਲਾਵਉ” (ਪੰ: ੭੪੫) (ਖ) “ਕੇਸਾਂ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ”
(ਪੰ: ੭੪੯) (ਗ) “ਵਿਚਿ ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ” (ਪੰ: ੬੨੨) (ਘ) “ਸੇ
ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ” (ਪੰ: ੧੪੧੯) (ਙ) “ਮੁਖ ਸਚੇ ਸਚੁ ਦਾੜੀਆ ਸਚੁ
ਬੋਲਹਿ ਸਚੁ ਕਮਾਹਿ (ਪੰ: ੧੪੧੯) (ਚ) “ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥ ਦ੍ਵਾਰਿਕਾ
ਨਗਰੀ ਕਾਹੇ ਕੇ ਮਗੋਲ” (ਨਾਮਦੇਵ ਪੰ: ੭੨੭) (ਛ) “ਕੇਸ ਜਲੇ ਜੈਸੇ ਘਾਸ ਕਾ ਪੂਲਾ”
(ਕਬੀਰ ਪੰ: ੮੭੦)। ਇਸੇ ਤਰ੍ਹਾਂ ਗੁਰਬਾਣੀ ਵਿਚੋਂ ਹੀ ਕੇਸਾਂ ਦੇ ਸਬੰਧ ਹੋਰ ਪ੍ਰਮਾਣ ਵੀ ਦਿੱਤੇ ਜਾ
ਸਕਦੇ ਹਨ।
ਉਹ ਸਬੂਤ ਵੀ ਹਨ, ਜਦੋਂ ਭਾਈ ਮਰਦਾਨਾ ਨੇ ਪਹਿਲੇ ਪਾਤਸ਼ਾਹ ਤੋਂ ਚਰਨ ਪਾਹੁਲ
ਲਈ ਤਾਂ ਉਸ ਨੂੰ ਉਸ ਸਮੇਂ ਤਿੰਨ ਉਪਦੇਸ਼ ਮਿਲੇ। ਇਹਨਾ ਤਿੰਨਾਂ ਚੋ `ਚੋਂ ਪਹਿਲਾ ਹੀ ਇਹੀ ਸੀ
“ਮਰਦਾਨਿਆਂ, ਕੇਸ ਕੱਤਲ ਨਹੀਂ ਕਰਵਾਉਣੇ”। ਉਪ੍ਰੰਤ ਜਦੋਂ ਰੂਪ, ਰੰਗ, ਰੇਖ ਤੋਂ ਨਿਆਰੇ
ਅਕਾਲਪੁਰਖ ਦੀ ਬੇਅੰਤ ਰਚਨਾ ਚੋਂ ਗੁਰਦੇਵ, ਮਨੁੱਖ ਨੂੰ ਪ੍ਰਭੂ ਦੀ ਸਭ ਤੋਂ ਪਿਆਰੀ ਸ਼ਕਲ ਵਜੋਂ
ਬਿਆਨਦੇ ਹਨ ਤਾਂ ਉਸ ਦਾ ਸਰੂਪ “ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ”
(ਪੰ: ੫੬੭) ਹੀ ਫ਼ੁਰਮਾਉਂਦੇ ਹਨ ਭਾਵ ਲੰਮੇਂ ਕੇਸਾਂ ਵਾਲਾ। ਅਗਿਆਨੀ ਤੇ ਵਿਰੋਧੀ, ਦੋਵੇਂ
ਵਿਚਾਰਣ ਕਿ, ਕੀ ਕੋਈ ਕੇਸਾਂ-ਦਾੜੀਆਂ ਤੋਂ ਹੀਣ ਸੱਜਨ, ਕੇਸਾਂ ਦੇ ਹੱਕ `ਚ ਅਜੇਹੇ ਪ੍ਰਮਾਣ ਵਰਤ
ਸਕਦਾ ਹੈ? ਜੇ ਨਹੀਂ ਤਾਂ ਦੱਸਣ ਕਿ ਉਹ ਕਿਸ ਮੂੰਹ ਨਾਲ ਪ੍ਰਚਾਰ ਕਰਦੇ ਹਨ ਕਿ ਨੌਂ
ਪਾਤਸ਼ਾਹੀਆਂ, ਗੁਰਬਾਣੀ ਵਿਚਲੇ ਭਗਤ-ਭਾਈ ਮਰਦਾਨਾ ਸਹਿਤ ਬੇਅੰਤ ਸਿੱਖ ਕੇਸਾਧਾਰੀ ਨਹੀਂ ਸਨ ਅਤੇ ਕੇਸ
ਵਿਸਾਖੀ ੧੬੯੯ ਨੂੰ ਹੀ ਰਖਵਾਏ।
ਕੇਸਾਂ ਵਾਲਾ ਨਿਯਮ ਅਤੇ ਸੰਪੂਰਣ ਕਾਇਨਾਤ-ਕੇਵਲ ਮਨੁੱਖ ਹੀ ਨਹੀਂ,
ਦੇਖਿਆ ਜਾਵੇ ਤਾਂ ਪਸ਼ੂ-ਪੰਛੀ, ਕੀੜੇ-ਮਕੌੜੇ, ਫਲ-ਪੌਦੇ-ਸਬਜ਼ੀਆਂ ਭਾਵ ਕਿ ਹਰੇਕ ਜੀਵ ਸ਼੍ਰੇਣੀ `ਚ
ਕੇਸਾਂ-ਰੋਮਾਂ ਵਾਲਾ ਨਿਯਮ ਇਕੋ-ਜਿਹਾ ਤੇ ਬਰਾਬਰ ਦਾ ਹੈ। ਫ਼ਿਰ ਜੇਕਰ ਕੇਸਾਂ ਵਾਲੀ ਦਾਤ ਨੂੰ
ਵਿਗਿਆਨਕ ਪਖੋਂ ਵੀ ਦੇਖੀਏ ਤਾਂ ਮਨ ਹੋਰ ਵੀ ਚਕ੍ਰਿਤ ਹੋ ਜਾਂਦਾ ਹੈ। ਮਨੁੱਖਾ ਸਰੀਰ `ਚ ਹੀ
ਨਰ-ਮਾਦਾ ਦੇ ਫ਼ਰਕ ਨਾਲ ਲੈ ਲਵੀਏ। ਦੋਨਾਂ ਦੀ ਸਰੀਰਕ ਲੋੜ ਤੇ ਸਮੇਂ ਅਨੁਸਾਰ ਕੇਸ ਨਾਲ ਨਾਲ ਆਉਂਦੇ
ਹਨ, ਪਰ ਅਨਿਯਮਤ ਢੰਗ ਨਾਲ ਵੀ ਨਹੀਂ। ਇਸੇ ਤਰ੍ਹਾਂ ਅਸੀਂ ਗੱਡੀਆਂ `ਚ ਪੁਰੋਲੇਟਰ ਲਗਾਉਂਦੇ ਹਾਂ।
ਕਿਉਂਕਿ ਜੇਕਰ ਹਵਾ ਵਿਚਲੀ ਗੰਦਗੀ ਗੱਡੀਆਂ `ਚ ਚਲੀ ਗਈ ਤਾਂ ਗੱਡੀ ਦਾ ਇੰਜਨ ਹੀ ਬੈਠ ਜਾਵੇਗਾ। ਠੀਕ
ਇਸੇ ਤਰ੍ਹਾਂ ਕਰਤੇ ਨੇ ਸਾਡੇ ਨੱਕ-ਕੰਨਾਂ `ਚ ਛੋਟੇ ਛੋਟੇ ਕੇਸ ਦਿੱਤੇ ਹਨ। ਇਹਨਾ ਤੋਂ ਸਾਡੇ
ਨੱਕ-ਕੰਨਾਂ `ਚ ਹਵਾ ਪੁਨ-ਛਾਣ ਕੇ ਜਾਂਦੀ ਹੈ। ਇਹਨਾ ਨਿੱਕੇ ਨਿੱਕੇ ਵਾਲਾਂ ਕਰਕੇ ਹੀ, ਹਵਾ ਚੋਂ
ਗੰਦਗੀ ਛਣ ਜਾਂਦੀ ਹੈ ਤੇ ਸਾਡੀਆਂ ਸੁਨਣ, ਸੁੰਘਣ, ਸੁਆਸਾਂ ਆਦਿ ਦੀਆਂ ਕਿਰਿਆਵਾਂ ਠੀਕ ਚਲਦੀਆਂ ਹਨ,
ਜੋ ਇਹਨਾ ਕੇਸਾਂ ਬਿਨਾ ਸੰਭਵ ਨਹੀਂ। ਅੱਖਾਂ ਦੇ ਭਰਵੱਟੇ ਕਟਵਾ ਕੇ ਬੀਬੀਆਂ ਆਪਣੇ ਲਈ ਅੱਖਾਂ-ਸਰੀਰ
ਦੀਆਂ ਕਿੰਨੀਆਂ ਬੀਮਾਰੀਆਂ ਨੂੰ ਜਨਮ ਦੇਂਦੀਆਂ ਹਨ, ਅੱਖਾਂ ਦੇ ਹਸਪਤਾਲਾਂ `ਚੋਂ ਪਤਾ ਕੀਤਾ ਜਾ
ਸਕਦਾ ਹੈ।
ਕੋਈ ਵੀ ਮਸ਼ੀਨ 24 ਘੰਟੇ ਨਹੀਂ ਚੱਲ ਸਕਦੀ। ਸਰੀਰ ਵੀ ਸਮੇਂ ਨਾਲ
ਆਰਾਮ ਮੰਗਦਾ ਹੈ ਪਰ ਮਨੁੱਖ ਦਾ ਦਿਮਾਗ ਤਾਂ ਸੁੱਤੇ ਵੀ ਚਲਦਾ ਹੈ ਤੇ ਸੁਪਨੇ ਉਸੇ ਦਾ ਨਤੀਜਾ ਹੁੰਦੇ
ਹਨ। ਸਿਰ `ਤੇ ਭਾਰੀ ਵਾਲ, ਦਿਮਾਗ ਨੂੰ ਠੰਢਾ ਰੱਖਦੇ ਤੇ ਚੋਟਾਂ ਤੋਂ ਬਚਾਉਂਦੇ ਹਨ। ਸਨ-ਸਟ੍ਰੋਕ,
ਕੇਸਾਧਾਰੀ ਨੂੰ ਨਹੀਂ ਹੁੰਦਾ। ਗਰਮੀਆਂ `ਚ ਸਿਰ `ਤੇ ਗਿੱਲੇ ਤੌਲੀਏ ਤੇ ਲੋਹਟੋਪਾਂ (