“ਪਰ ਕਾ ਬੁਰਾ ਨਾ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥”
(ਅੰਗ ੩੮੬)
ਬੱਚਾ - ਆਂਟੀ ਜੀ! ਸਾਡੇ ਦੁੱਖਾਂ ਦਾ ਕਾਰਣ ਕੀ ਹੈ?
ਆਂਟੀ - * ਅਸੀਂ ਦੂਸਰਿਆਂ ਦਾ ਬੁਰਾ ਚਿਤਵਦੇ ਹਾਂ।
* ਦੂਸਰਿਆਂ ਨਾਲ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ।
* ਮਨ ਵਿੱਚ ਦੂਸਰਿਆਂ ਨਾਲ ਸਾੜਾ ਕਰਦੇ ਹਾਂ।
* ਦੂਸਰਿਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ
ਬੱਚਾ - (ਬੜੀ ਗੰਭੀਰਤਾ ਨਾਲ ਬੋਲਿਆ) ਆਂਟੀ ਜੀ!
ਦੁੱਖਾਂ ਤੋਂ ਛੁਟਕਾਰਾ ਕਿਸ ਤਰ੍ਹਾਂ ਮਿਲੇ?
ਆਂਟੀ - ਤਰੀਕਾ ਹੈ:-
* ਦੂਸਰਿਆਂ ਦਾ ਬੁਰਾ ਸੋਚਣ ਦੀ ਬਜਾਇ ਦੂਸਰਿਆਂ ਦਾ ਭਲਾ
ਸੋਚਣਾ ਹੈ।
ਥੋੜੇ ਸਮੇਂ ਬਾਅਦ
ਆਂਟੀ - ਮੇਰੇ ਮਨ ਵਿੱਚ ਜੋ ਵਿਚਾਰ ਆਏ, ਉਹ ਮੈਂ
ਤੁਹਾਨੂੰ ਪਹਿਲਾਂ ਦਸਾਂਗੀ:-
੧. ਮੇਰੀ ਬਾਈ ਠੀਕ ਟਾਈਮ ਤੇ ਨਹੀਂ ਆਉਂਦੀ।
੨. ਸ਼ਹਿਰ ਦੀਆਂ ਸੜਕਾਂ ਬਹੁਤ ਖਰਾਬ ਹਨ ਅਤੇ ਝਟਕੇ ਲਗਦੇ
ਹਨ।
੩. ਕੀ ਡਾਕਟਰ ਕੋਲੋਂ ਮੇਰਾ ਆਪਰੇਸ਼ਨ ਠੀਕ ਹੋ ਜਾਵੇਗਾ?
ਬੱਚਿਓ! ਹੁਣ ਤੁਸੀਂ ਆਪਣੇ ਵਿਚਾਰ ਦੱਸੋ।
ਇੱਕ ਬੱਚਾ - ਮੇਰੀ ਮੈਥਸ ਟੀਚਰ ਚੰਗੀ ਨਹੀਂ।
ਦੂਸਰਾ - ਮੈਨੂੰ ਹੋਮ-ਵਰਕ ਕਰਨਾ ਪਸੰਦ ਨਹੀਂ।
ਤੀਸਰਾ - ਮੇਰੇ ਦੋਸਤ ਨੇ ਮੇਰਾ ਅਪਮਾਨ ਕੀਤਾ ਹੈ, ਮੈਂ
ਉਸਨੂੰ ਸਬਕ ਸਿਖਾਉਣਾ ਹੈ।
ਆਂਟੀ - ਅਕਸਰ ਮਨ ਵਿੱਚ ਨੈਗੇਟਿਵ ਵਿਚਾਰ ਹੀ ਆਉਂਦੇ
ਹਨ। ਇਹ ਮਨ ਦੀ ਆਦਤ ਹੈ। ਇਹ ਜੋ ਨੈਗੇਟਿਵ ਵਿਚਾਰ ਹਨ ਉਹਨਾਂ ਨਾਲ ਸਾਡਾ ਬੜਾ
ਨੁਕਸਾਨ ਹੁੰਦਾ ਹੈ, ਜਿਵੇਂ
(3)
“M”
ਟੀ. ਵੀ.
ਇੱਕ ਦਿਨ ਗੁਰਬਾਣੀ ਕਲਾਸ ਵਿੱਚ ਟੀਚਰ ਨੇ ਕਿਹਾ - “ਬੱਚਿਓ! ਅੱਜ ਅਸੀਂ ਟੀ.
ਵੀ. ਵੇਖਣੀ ਹੈ।”
ਸਾਰੇ ਬੱਚੇ - ਆਂਟੀ ਜੀ! ਅਸੀਂ ਗੁਰਬਾਣੀ ਕਲਾਸ ਵਿੱਚ
ਟੀ. ਵੀ. ਕਿਸ ਤਰ੍ਹਾਂ ਦੇਖ ਸਕਦੇ ਹਾਂ?
ਆਂਟੀ - ਅਸੀਂ ਸਾਰੇ ਆਪਣੀ-ਆਪਣੀ ਨਿਜੀ ਟੀ. ਵੀ. ਲੈ ਕੇ
ਆਏ ਹਾਂ ਅਤੇ ਅੱਜ ਅਸੀਂ ਉਹ ਵੇਖਣੀ ਹੈ।
ਸਾਰੇ ਬੱਚੇ - ਉਹ ਕਿਹੜੀ ਟੀ. ਵੀ. ਹੈ, ਸਾਨੂੰ ਜਲਦੀ
ਵਿਖਾਓ।
ਆਂਟੀ - ਸਾਡੀ ਟੀ. ਵੀ. ਦਾ ਨਾਮ ਹੈ “
M”
ਟੀ. ਵੀ.
ਇੱਥੇ M
ਦਾ ਮਤਲਬ ਹੈ ਮਨ
(Mind).
ਇਸ ਟੀ. ਵੀ. ਦੀ ਮਜ਼ੇਦਾਰ ਗੱਲ ਇਹ ਹੈ ਕਿ ਇਹ ਟੀ. ਵੀ.
24
ਘੰਟੇ ਵੇਖੀ ਜਾ
ਸਕਦੀ ਹੈ। ਇਸ ਦਾ ਕੋਈ ਖਰਚਾ ਨਹੀਂ। ਲਾਈਟ ਕਨੈਕਸ਼ਨ ਦੀ ਕੋਈ ਲੋੜ ਨਹੀਂ।
ਆਉ ਸ਼ੁਰੂ ਕਰੀਏ:
ਆਂਟੀ - ਬੱਚਿਓ! ਅੱਖਾਂ ਬੰਦ ਕਰੋ ਤੇ ਆਪਣੇ ਮਨ ਦੇ
ਵਿਚਾਰਾਂ ਨੂੰ ਧਿਆਨ ਨਾਲ ਵੇਖੋ। ਆਪਣੇ ਇਨ੍ਹਾਂ ਵਿਚਾਰਾਂ ਨੂੰ ਕੈਟੇਗਰਾਈਜ਼
ਕਰੋ।
H
ਕਿਸੇ ਦੀ ਨਿੰਦਿਆ-ਚੁਗਲੀ ਨਹੀਂ ਕਰਨੀ।
H
ਕਿਸੇ ਦੇ ਦੋਸ਼ ਨਹੀਂ ਦੇਖਣੇ।
H
ਮਨ ਵਿੱਚ ਈਰਖਾ ਨਹੀਂ ਕਰਨੀ।
H
ਕਿਸੇ ਦੇ ਕੰਮ ਵਿੱਚ ਰੁਕਾਵਟ ਨਹੀਂ ਪਾਉਣੀ।
ਇਹ ਸਭ ਤਰੀਕੇ ਹਨ ਮਨ ਵਿੱਚੋਂ ਨੈਗੇਟਿਵ ਵਿਚਾਰ ਕੱਢਣ ਦੇ। ਇਸ ਬਾਰੇ
ਗੁਰਬਾਣੀ ਸਾਨੂੰ ਸਮਝਾਉਂਦੀ ਹੈ:-
“ਮਾਈ ਮਨੁ ਮੇਰੋ ਬਸਿ ਨਾਹਿ।।” (ਅੰਗ ੬੩੨)
“ਮਨੁ ਧੋਵਹੁ ਸਬਦਿ ਲਾਗਹੁ
ਹਰਿ ਸਿਉ ਰਹਹੁ ਚਿਤੁ ਲਾਇ।।” (ਅੰਗ ੯੧੯)
“ਪਰ ਕਾ ਬੁਰਾ ਨ ਰਾਖਹੁ ਚੀਤ।।” (ਅੰਗ ੩੮੬)
“ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।।” (ਅਮਗ ੯੧੭)
ਸਾਨੂੰ ਹਰ ਵੇਲੇ ਅਲਰਟ ਰਹਿਣਾ ਚਾਹੀਦਾ ਹੈ ਕਿ ਸਾਡਾ ਮਨ ਮੈਲਾ ਨ ਹੋਵੇ।
ਜਿਤਨੇ ਧਿਆਨ ਨਾਲ ਅਸੀਂ ਸੰਸਾਰ ਨੂੰ ਵੇਖਦੇ ਹਾਂ, ਉਸੇ ਤਰ੍ਹਾਂ ਆਪਣੇ ਮਨ ਨੂੰ ਵੇਖਣਾ ਹੈ ਤੇ ਮਨ
ਨੂੰ ਨਿਰਮਲ ਕਰਨਾ ਹੈ।
H
ਸਾਡਾ ਦੁੱਖ ਵਧਦਾ ਹੈ।
H
ਸਾਡੀ ਐਨਰਜੀ ਘਟਦੀ ਹੈ।
H
ਮਨ ਦੀ ਇਕਾਗਰਤਾ ਨਹੀਂ ਰਹਿੰਦੀ।
H
ਪੜ੍ਹਾਈ ਠੀਕ ਤਰ੍ਹਾਂ ਨਹੀਂ ਹੋ ਸਕਦੀ।
H
ਦੂਸਰਿਆਂ ਨਾਲ ਜਲਦੀ ਝਗੜਾ ਹੋ ਜਾਂਦਾ ਹੈ।
H
ਬੀਮਾਰੀਆਂ ਲਗ ਜਾਂਦੀਆਂ ਹਨ।
H
ਇਮਪੇਸ਼ੈਂਟ ਹੋ ਜਾਈਦਾ ਹੈ।
ਸਾਰੇ ਬੱਚੇ - ਇਸ ਤੋਂ ਬੱਚਣ ਦਾ ਕੋਈ ਤਰੀਕਾ ਦੱਸੋ
ਆਂਟੀ ਜੀ।
ਆਂਟੀ - (ਸਮਝਾਉਂਦਿਆਂ ਹੋਇਆਂ) ਇਹਨਾਂ ਨੈਗੇਟਿਵ
ਵਿਚਾਰਾਂ ਤੋਂ ਬੱਚਣ ਲਈ ਹੇਠ ਲਿਖੀਆਂ ਗੱਲਾਂ ਦਾ ਕਰਨਾ ਜ਼ਰੂਰੀ ਹੈ:-
H
ਗੁਰਬਾਣੀ ਪੜ੍ਹਨੀ।
H
ਕੀਰਤਨ ਕਰਨਾ - ਕੀਰਤਨ ਸੁਣਨਾ।
H
ਸੇਵਾ ਕਰਨੀ।
H
ਮਨ ਵਿੱਚ ਕਿਸੇ ਦਾ ਬੁਰਾ ਨਹੀਂ ਸੋਚਣਾ।
H
ਦੂਸਰਿਆਂ ਨਾਲ ਸ਼ਿਕਵੇ-ਸ਼ਿਕਾਇਤ ਨਹੀਂ ਕਰਨੇ।
ਸਤ ਮਿੰਟ ਦੀ ਚੁੱਪੀ ਦੇ ਬਾਅਦ ਇੱਕ ਛੋਟਾ ਜਿਹਾ ਬੱਚਾ ਬੋਲਿਆ:-
ਬੱਚਾ - ਆਂਟੀ ਜੀ! ਕਲਾਸ ਦਾ ਟਾਈਮ ਬਦਲ ਦਿਉ। ਸਵੇਰੇ
ਜਲਦੀ ਸ਼ੁਰੂ ਕਰੋ ਅਤੇ ਨੌ ਵਜੇ ਤੱਕ ਸਭ ਸਮਾਪਤ। ਨੌ ਵਜੇ ਤੋਂ ਬਾਅਦ ਅਸੀਂ ਨਹੀਂ
ਰੁਕਣਾ।
ਆਂਟੀ - ਸ਼ਾਬਾਸ਼ ਬੱਚੇ।
ਇਹ ਸੁਣ ਕੇ ਸਭ ਦੇ ਮਨ ਵਿੱਚ ਇੱਕੋ ਵਿਚਾਰ ਆਇਆ ਕਿ ਜਿਹੜੀ ਗਲ ਅਸੀਂ ਵੱਡੇ
ਨਹੀਂ ਸਮਝ ਸਕੇ, ਉਸਨੂੰ ਇੱਕ ਛੋਟੇ ਜਿਹੇ ਬੱਚੇ ਨੇ ਚੁਟਕੀ ਵਿੱਚ ਸਮਝ ਲਿਆ। ਇਸ ਲਈ ਕਿਹਾ ਜਾਂਦਾ
ਹੈ ਕਿ:-
“ਉਮਰ ਵੱਡੀ ਕਿ ਸੂਝ?”
ਬੱਚੇ ਦਾ ਸੁਝਾਵ ਪਰੈਕਟਿਕਲ ਹੈ ਅਤੇ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ
ਬੱਚੇ ਟੀ. ਵੀ. ਨਹੀਂ ਛੱਡਣਗੇ। ਸਾਨੂੰ ਵੱਡਿਆਂ ਨੂੰ ਹੀ ਕਾਮਪਰੋਮਾਈਜ਼ ਕਰਨਾ ਚਾਹੀਦਾ ਹੈ। ਕੋਈ
ਯੁਕਤੀ ਅਡਾਪਟ ਕਰਨੀ ਚਾਹੀਦੀ ਹੈ।
ਜੇਕਰ ਬੱਚਿਆਂ ਨੂੰ ਟੀ. ਵੀ. ਵੇਖਣ ਤੋਂ ਰੋਕਾਂਗੇ ਤਾਂ:-
* ਪਹਿਲੀ ਗੱਲ ਕਿ ਉਹ ਨਹੀ ਮੰਨਣਗੇ।
* ਦੂਸਰਾ, ਗੁਰਦੁਆਰਾ ਸਾਹਿਬ ਅਉਣਾ ਛੱਡ ਦੇਣਗੇ।
* ਤੀਜਾ - ਆਪਣੇ ਵੱਡਿਆਂ ਨਾਲ ਫਜ਼ੂਲ ਬਹਿਸ ਕਰਨਗੇ ਅਤੇ ਜੈਨਰੇਸ਼ਨ ਗੈਪ
ਵੱਧੇਗਾ।
* ਚੌਥਾ-ਬੱਚਿਆਂ ਤੇ ਵੱਡਿਆ ਦਾ ਹਰ ਛੋਟੀ ਗੱਲ ਤੇ ਮਤਭੇਦ ਹੋਵੇਗਾ ਤੇ
ਵੱਡੀਆਂ ਪ੍ਰਾਬਲਮਜ਼ ਤਕ ਤੇ ਬੋਲਣਾ ਹੀ ਬੰਦ ਹੋ ਜਾਏਗਾ। ਫਿਰ ਮਾਤਾ ਪਿਤਾ ਕਿਸ ਨੂੰ ਸਮਝਾਉਣਗੇ?
(4)
ਟੀ. ਵੀ. ਜਾਂ ਗੁਰਬਾਣੀ ਕਲਾਸ
ਪਿਛਲੇ ਸਾਲ ਅਸੀਂ ਮਹਿਸੂਸ ਕੀਤਾ ਕਿ ਐਤਵਾਰ ਵਾਲੇ ਦਿਨ ਗੁਰਮਤਿ ਕਲਾਸ ਵਿੱਚ
ਬਹੁਤ ਘੱਟ ਬੱਚੇ ਆਉਂਦੇ ਸਨ। ਇੱਕ ਦਿਨ ਬੱਚਿਆਂ ਨੂੰ ਪੁੱਛਿਆ ਗਿਆ ਕਿ ਬੱਚਿਓ “ਤੁਸੀਂ ਐਤਵਾਰ
ਗੁਰਦੁਆਰੇ ਕਿਉਂ ਨਹੀਂ ਆਉਂਦੇ?” ਸਭ ਬੱਚੇ ਚੁੱਪ।
ਆਂਟੀ ਨੇ ਫਿਰ ਪੁੱਛਿਆ - “ਤੁਹਾਡਾ ਕੀ ਪ੍ਰਾਬਲਮ ਹੈ? ਦੱਸੋ ਤਾ ਪਤਾ ਲਗੇ।
ਇਕ ਛੋਟਾ ਬੱਚਾ- (ਹੌਲੀ ਆਵਾਜ਼ ਵਿੱਚ ਬੋਲਿਆ) “ਆਂਟੀ
ਜੀ! ਸੰਡੇ ਨੂੰ ਅਸੀਂ ਟੀ. ਵੀ. ਦੇਖਦੇ ਹਾਂ।
ਆਂਟੀ - (ਕੁਝ ਸੋਚਦੇ ਹੋਏ) ਕੀ ਤੁਸੀਂ ਟੀ. ਵੀ. ਜ਼ਰੂਰ
ਦੇਖਣੀ ਹੈ।
ਸਾਰੇ ਬੱਚੇ - (ਉੱਚੀ ਆਵਾਜ਼ ਵਿੱਚ) ਹਾਂ ਆਂਟੀ ਜੀ,
ਅਸੀਂ ਸੰਡੇ ਦੇ ਟੀ. ਵੀ. ਪ੍ਰੋਗਰਾਮ ਤਾਂ ਨਹੀਂ ਛਡ ਸਕਦੇ। ਗੁਰਬਾਣੀ ਕਲਾਸ ਦਾ
ਟਾਈਮ ਅਤੇ ਟੀ. ਵੀ. ਦਾ ਟਾਈਮ ਨਾਲ ਕਲੈਸ਼ ਹੁੰਦਾ ਹੈ।
ਆਂਟੀ - ਜੇਕਰ ਟੀ. ਵੀ. ਪ੍ਰੋਗਰਾਮ ਨਹੀਂ ਛਡੇ ਜਾ ਸਕਦੇ
ਤਾਂ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਵੀ ਨਹੀਂ ਛੱਡੀ ਜਾ ਸਕਦੀ।
ਤੁਸੀਂ ਸਾਰੇ ਰਲ ਕੇ ਕੋਈ ਐਸਾ ਆਈਡੀਆ ਸੋਚੋ, ਜਿਸ ਨਾਲ
ਸਾਡਾ ਨਿੱਤਨੇਮ ਵੀ ਹੋ ਜਾਏ ਅਤੇ ਅਸੀਂ ਟੀ. ਵੀ. ਪ੍ਰੋਗਰਾਮ ਵੇਖ ਸਕੀਏ।
ਬੱਚੇ ਫਿਰ ਚੁੱਪ ਹੋ ਗਏ ਅਤੇ ਇੱਕ ਦੂਸਰੇ ਵੱਲ ਵੇਖਣ ਲਗ ਪਏ -
(6)
ਕੜਾ - ਚੜਦੀ ਕਲਾ ਦਾ ਪ੍ਰਤੀਕ
ਗੁਰਮਤਿ ਕਲਾਸ ਦੇ ਬੱਚੇ- ਆਂਟੀ ਜੀ, ਅਸੀਂ ਕੜਾ ਕਿਉਂ
ਪਾਉਂਦੇ ਹਾਂ?
ਆਂਟੀ - ਇਸ ਗੱਲ ਦਾ ਜਵਾਬ ਤਾਂ ਤੁਹਾਨੂੰ ਹੀ ਦੇਣਾ ਚਾਹੀਦਾ
ਹੈ।
ਦੂਸਰਾ ਬੱਚਾ - ਅਸੀਂ ਆਪਣੇ ਸਾਰੇ ਕੰਮ ਸੱਜੇ ਹੱਥ ਨਾਲ ਕਰਦੇ
ਹਾਂ ਅਤੇ ਕੰਮ ਕਰਦਿਆਂ ਇਹ ਕੜਾ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਆਪਣੇ ਹੱਥਾਂ
ਨਾਲ ਭਲਾ ਕੰਮ ਕਰੀਏ।
ਇਕ ਹੋਰ ਬੱਚਾ - ਮੇਰੇ ਦਾਦੀ ਜੀ ਨੇ ਵੀ ਇਹੋ ਦਸਿਆ ਹੈ।
ਆਂਟੀ - ਕੜਾ ਪਾਉਣ ਦੇ ਹੋਰ ਵੀ ਕਈ ਕਾਰਣ ਹਨ ਜਿਵੇਂ -
* ਕੜਾ ਸ਼ਕਤੀ ਦਾ ਪ੍ਰਤੀਕ ਹੈ।
* ਕੜਾ ਪਾਣ ਵਾਲਿਆਂ ਨੂੰ ਕਦੇ ਵਹਿਮ, ਭਰਮ ਤੇ ਡਰ ਨਹੀਂ
ਲਗਦਾ।
* ਕੜਾ ਸਾਡੇ (ਸਿੱਖੀ) ਪੰਜ ਕਕਾਰਾਂ ਵਿੱਚੋਂ ਇੱਕ ਕਕਾਰ
ਵੀ ਹੈ।
ਬੱਚਿਓ, ਗੁਰੂ ਕਲਗੀਧਰ ਪਾਤਸ਼ਾਹ ਬੜੇ ਦੂਰਅੰਦੇਸ਼ ਸਨ। ਉਹਨਾਂ ਨੇ ਇਹ ਸੋਚ ਕੇ
ਕੜਾ ਪਾਉਣ ਦਾ ਹੁਕਮ ਦਿੱਤਾ ਸੀ ਕਿ ਸਿੱਖ ਹਰਦਮ ਚੰਗੇ ਕੰਮ ਕਰਨ ਅਤੇ ਸਦਾ ਚੜ੍ਹਦੀਆਂ ਕਲਾਂ ਵਿੱਚ
ਰਹਿਣ। ਚੜ੍ਹਦੀ ਕਲਾ ਭਲੇ ਕੰਮ ਕਰਨ ਨਾਲ ਹੀ ਹੁੰਦੀ ਹੈ।
ਇਕ ਬੱਚਾ - “ਹੁਣ ਅਸੀਂ ਜਦੋਂ ਵੀ ਕੋਈ ਕੰਮ ਕਰੀਏ
ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਚੇਤੇ ਰਹਿਣਾ ਚਾਹਿਦਾ ਹੈ
ਆਂਟੀ - ਸ਼ਾਬਾਸ਼!
(5)
ਗੁਰਬਾਣੀ ਕਲਾਸ ਵਿੱਚ ਚਾਹ ਨਹੀਂ ਮਿਲਦੀ
ਗੁਰਮਤਿ ਕਲਾਸ ਵਿੱਚ ਇੱਕ ਛੋਟੇ ਬੱਚੇ ਨੂੰ ਟੀਚਰ ਨੇ ਪੁੱਛਿਆ
ਟੀਚਰ - ਕਾਕਾ ਜੀ ਤੁਸੀਂ ਪਿਛਲੇ ਐਤਵਾਰ ਕਲਾਸ ਵਿੱਚ
ਕਿਉਂ ਨਹੀਂ ਆਏ?
ਬੱਚਾ - ਚੁੱਪ
ਬੱਚੇ ਦਾ ਦੋਸਤ - ਆਂਟੀ ਜੀ ਤੁਹਾਡੀ ਇਸ ਜਪੁਜੀ ਦੀ
ਕਲਾਸ ਵਿੱਚ ਚਾਹ ਤਾਂ ਮਿਲਦੀ ਨਹੀਂ। ਇਸ ਕਰਕੇ ਇਹ ਕਲਾਸ ਵਿੱਚ ਨਹੀਂ ਆਇਆ।
ਟੀਚਰ - ਕਾਕਾ ਜੀ ਕੀ ਇਹ ਗੱਲ ਠੀਕ ਹੈ? ਚਾਹ ਤਾਂ
ਤੁਸੀਂ ਘਰ ਵਿੱਚ ਪੀਂਦੇ ਹੀ ਹੋਵੋਗੇ।
ਬੱਚਾ - (ਬਹੁਤ ਉਦਾਸ ਹੋ ਕੇ) ਜਿਸਨੂੰ ਕਲਾਸ ਵਿੱਚ ਹਰ
ਰੋਜ਼ ਪਾਠ ਕਰਨ ਤੋਂ ਪਿਛੋਂ ਹੀ ਚਾਹ ਪੀਣ ਦਾ ਉਪਦੇਸ਼ ਮਿਲਦਾ ਹੈ, ਗੰਭੀਰਤਾ ਨਾਲ
ਬੋਲਿਆ:- ਆਂਟੀ ਜੀ ਚਾਹ ਤਾਂ ਸਾਡੇ ਘਰ ਹਰ ਰੋਜ਼ ਕਈ ਵਾਰੀ ਪੀਤੀ ਜਾਂਦੀ ਹੈ ਪਰ
ਚਾਹ ਪੀਣ ਤੋਂ ਪਹਿਲਾਂ ਜਪੁਜੀ ਦਾ ਪਾਠ ਇੱਕ ਵਾਰੀ ਵੀ ਨਹੀਂ ਕੀਤਾ ਜਾਂਦਾ।
ਕਿਤਨਾ ਪਿਆਰ ਹੈ ਜਪੁਜੀ ਦੇ ਪਾਠ ਪ੍ਰਤੀ ਇਸ ਤੋਤਲੀ ਜਿਹੀ ਆਵਾਜ਼ ਵਿੱਚ।
HHHHHHHHH
(8)
ਗੁਰਬਾਣੀ ਸਿਖਾਣ ਦਾ ਇੱਕ ਤੁਜ਼ਰਬਾ
ਗੁਰਦੁਆਰਾ ਗੋਰੇਗਾਉਂ ਵੈਸਟ, ਬੰਬਈ ਵਿੱਚ ਬੱਚਿਆਂ ਨੂੰ ਗੁਰਬਾਣੀ ਸਿਖਾਉਣ
ਲਈ ਅਤੇ ਗੁਰਮਤਿ ਦੀ ਜਾਣਕਾਰੀ ਦੇਣ ਲਈ (ਫਰਵਰੀ ੯੫) ਦੇ ਮਹੀਨੇ ਵਿੱਚ) ੭-੮ ਦਿਨ ਕਲਾਸ ਲਗਾਈ ਗਈ।
ਇਸ ਕਲਾਸ ਨੂੰ ਚਲਾਉਣ ਦਾ ਪ੍ਰਯੋਜਨ ਇਹ ਦੇਖਣਾ ਸੀ ਕਿ ਇਤਨੇ ਥੋੜ੍ਹੇ ਦਿਨਾਂ ਵਿੱਚ ਸਾਡੇ ਬੱਚੇ
ਕਿਤਨਾ ਕੁੱਝ ਸਿਖ ਸਕਦੇ ਹਨ। ਸੋ ਇਹ ਇੱਕ ਤਰ੍ਹਾਂ ਦਾ ਤਜ਼ਰਬਾ ਸੀ। ਇਸ ਤਜ਼ਰਬੇ ਵਿੱਚ ਜੋ ਸਫਲਤਾ
ਮਿਲੀ, ਉਹ ਇਸ ਲੇਖ ਰਾਹੀਂ ਪਾਠਕਾਂ ਨੂੰ ਦੱਸੀ ਜਾ ਰਹੀ ਹੈ।
ਕਲਾਸਾਂ ਵਿੱਚ ਬੱਚਿਆਂ ਨੇ ਕੀ ਕੀ ਸਿੱਖਿਆ?
੧. ਮੂਲ ਮੰਤਰ ਦਾ ਪਾਠ।
੨. ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਅਤੇ ਦਸ ਗੁਰੂਆਂ ਦੇ ਨਾਮ।
੩. ੯ ਸ਼ਬਦ ਸਿਖਾਏ ਅਤੇ ਸ਼ਬਦਾਂ ਦਾ ਸੰਖੇਪ ਵਿੱਚ ਭਾਵ ਸਮਝਾਇਆ ਗਿਆ।
੪. ਸਾਖੀਆਂ
ਸਟੇਜ ਪ੍ਰੋਗਰਾਮ:-
੧੨ ਮਾਰਚ ੧੯੯੫ ਨੂੰ ਬੱਚਿਆਂ ਨੇ ਸਿਖੇ ਹੋਏ ਸ਼ਬਦ ਗਾ ਕੇ ਸਾਧ ਸੰਗਤ ਨੂੰ
ਸੁਣਾਏ। ਇਸ ਪ੍ਰੋਗਰਾਮ ਦੀ ਖ਼ਾਸ ਵਿਸ਼ੇਸ਼ਤਾ ਇਹ ਸੀ ਕਿ ਹਰੇਕ ਸ਼ਬਦ ਗਾਉਣ ਤੋਂ ਪਹਿਲਾਂ ਉਸਦੀ ਵਿਆਖਿਆ
ਬੱਚਿਆਂ ਨੇ ਕੀਤੀ।
ਦਸਾਂ ਗੁਰੂਆਂ ਦੇ ਨਾਮ, ਚਾਰ ਸਾਹਿਬਜ਼ਾਦਿਆਂ ਅਤੇ ਪੰਜਾਂ ਪਿਆਰਿਆਂ ਦੇ ਨਾਮ
ਵੀ ਗਾਇਨ ਕਰਕੇ ਸੁਣਾਏ।
ਮੂਲ ਮੰਤਰ ਕਿਸ ਤਰ੍ਹਾਂ ਇਕਾਗਰ ਚਿੱਤ ਹੋ ਕੇ ਕਰਨਾ ਚਾਹੀਦਾ ਹੈ। ਇਹ ਵੀ
ਬੱਚਿਆਂ ਨੇ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤਾ। ਟਾਈਮ ਘੱਟ ਹੋਣ ਕਰਕੇ ਸਾਖੀਆਂ ਨਹੀ ਸੁਣਾ ਸਕੇ।
(7)
ਦਸਤਾਰ ਮੇਰੀ ਸ਼ਾਨ
ਗੁਰਬਾਣੀ ਕਲਾਸ ਦਾ ਇੱਕ ਲੜਕਾ, ਜਿਸ ਦੀ ਉਮਰ ੧੨ ਸਾਲ ਦੀ ਸੀ, ਸਤਵੀਂ ਕਲਾਸ
ਵਿੱਚ ਪੜ੍ਹਦਾ ਸੀ। ਉਸ ਨੂੰ ਬਚਪਨ ਤੋਂ ਹੀ ਦਸਤਾਰ ਬੰਨ੍ਹਣ ਦਾ ਸ਼ੋਕ ਸੀ। ਪੂਰੇ ਸਕੂਲ ਵਿੱਚ ਇਕੱਲਾ
ਸਿੱਖ ਹੋਣ ਦੇ ਬਾਵਜੂਦ ਉਹ ਰੋਜ਼ ਦਸਤਾਰ ਸਜਾ ਕੇ ਹੀ ਜਾਂਦਾ ਸੀ।
ਉਸਦੇ ਚੇਹਰੇ ਤੇ ਇੱਕ ਅਜੀਬ ਜਿਹੀ ਚਮਕ ਹੁੰਦੀ ਸੀ ਅਤੇ ਉਹ ਸਭ ਨੂੰ ਪਿਆਰਾ
ਲਗਦਾ ਸੀ।
ਇੱਕ ਵਾਰੀ ਆਸਟ੍ਰਿਯਾ ਦੇਸ਼ ਦੀ ਟੀਮ ਡਾਕਯੂਮੈਂਟਰੀ ਫਿਲਮ ਬਨਾਉਣ ਲਈ ਉਸਦੇ
ਸਕੂਲ ਆਈ।
ਸਿੱਖ ਬੱਚਾ ਫਿਲਮ ਲਈ ਚੁਣਿਆ ਗਿਆ।
ਸਾਇੰਸ, ਮੈਥ, ਜਨਰਲ ਨੌਲੇਜ ਦੇ ਬਹੁਤ ਸਾਰੇ ਸਵਾਲ ਉਸਨੂੰ ਪੁੱਛੇ ਗਏ। ਸਿੱਖ
ਧਰਮ ਬਾਰੇ ਵੀ ਕੁਛ ਸਵਾਲ ਪੁੱਛੇ। ਸਾਰੇ ਜਵਾਬ ਟੇਪ ਕੀਤੇ ਗਏ, ਉਸਦੇ ਫੋਟੋ ਗਰਾਫਸ ਲਏ।
Last Question
(ਆਖਰੀ ਸਵਾਲ) ਟੀਮ ਦੇ ਇੱਕ
ਵਿਦਵਾਨ ਵਿਅਕਤੀ ਨੇ ਬੱਚੇ ਨੂੰ ਪੁੱਛਿਆ -
ਕਾਕਾ ਜੀ, “ਤੁਹਾਨੂੰ ਸਭ ਤੋਂ ਵੱਧ ਖੁਸ਼ੀ ਕਦੋਂ ਹੁੰਦੀ ਹੈ?”
“Sir,
(ਸਰ) ਜਦੋਂ ਮੇਰੀ ਦਸਤਾਰ ਸੋਹਣੀ ਬੱਝਦੀ ਹੈ, ਉਦੋਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ।
“ਖੁਬੁ ਤੇਰੀ ਪਗਰੀ ਮੀਠੇ ਤੇਰੇ ਬੋਲ।” (ਨਾਮਦੇਵ ਜੀ)
ਪ੍ਰਭਾਵਸ਼ਾਲੀ ਨਜ਼ਾਰਾ:-
ਬੱਚਿਆਂ ਦੇ ਇਸ ਪ੍ਰੋਗਰਾਮ ਦੌਰਾਨ ਗੁਰਦੁਆਰੇ ਵਿੱਚ ਚੁੱਪ ਵਰਤੀ ਹੋਈ ਸੀ।
ਸੰਗਤ ਹੈਰਾਨ ਹੋ ਗਈ ਕਿ ਇਤਨੇ ਛੋਟੇ ਬੱਚੇ ਕਿਸ ਤਰ੍ਹਾਂ ਗੁਰਬਾਣੀ ਦੇ ਸ਼ਬਦਾਂ ਦਾ ਭਾਵ ਅਰਥ
ਸਮਝਾਉਂਦੇ ਹਨ। ਜੋ ਅਸਾਂ ਇਤਨੀ ਉਮਰ ਤੱਕ ਨਹੀ ਸਮਝਿਆ। ਵੱਡੇ-ਵੱਡੇ ਵਿਦਵਾਨ ਸੱਜਣਾਂ ਨੇ ਬੱਚਿਆਂ
ਦੀ ਭਰਪੂਰ ਸ਼ਲਾਘਾ ਕੀਤੀ।
ਅੰਤ ਵਿੱਚ ਇਹ ਕਹਿਣਾ ਬਣਦਾ ਹੈ ਕਿ ਸਾਡੇ ਬੱਚਿਆਂ ਵਿੱਚ ਬੜੀ ਦਲੇਰੀ ਹੈ -
ਭਰਪੂਰ ਉਤਸ਼ਾਹ ਹੈ ਸਿੱਖਣ ਦਾ। ਕਾਸ਼! ਅਸੀਂ ਇਹਨਾਂ ਬੱਚਿਆਂ ਨੂੰ ਸਹੀ ਸੇਧ ਦੇ ਸਕੀਏ।
HHHHHHHHH
(9)
ਗੁਰਬਾਣੀ ਪੜ੍ਹਣੀ ਕਿਉਂ ਜ਼ਰੂਰੀ?
ਇਕ ਦਿਨ ਗੁਰਬਾਣੀ ਕਲਾਸ ਦੇ ਬੱਚਿਆਂ ਨੇ ਟੀਚਰ ਨੂੰ ਪੁੱਛਿਆ “ਆਂਟੀ ਜੀ,
ਤੁਸੀਂ ਸਾਨੂੰ ਬਾਰ ਬਾਰ ਗੁਰਬਾਣੀ ਪੜ੍ਹਣ ਵਾਸਤੇ ਕਿਉਂ ਕਹਿੰਦੇ ਹੋ?”
ਟੀਚਰ ਬੜੀ ਗੰਭੀਰ ਹੋ ਗਈ ਤੇ ਬੋਲੀ -
“ਬਚਿਓ, ਗੁਰਬਾਣੀ ਪੜ੍ਹਣ ਨਾਲ ਮੈਨੂੰ ਜੋ ਅਨੁਭਵ ਹੋਏ ਹਨ ਉਹ ਦਸੇ ਨਹੀਂ ਜਾ
ਸਕਦੇ।
ਬੇਸ਼ੁਮਾਰ ਸੁਖ ਮੈਨੂੰ ਗੁਰਬਾਣੀ ਦੀ ਰਹਿਮਤ ਨਾਲ ਮਿਲੇ ਹਨ ਇਸ ਕਰਕੇ ਮੈਨੂੰ
ਗੁਰਬਾਣੀ ਤੇ ਪੂਰਾ ਭਰੋਸਾ ਹੈ।
ਮੇਰੀ ਦਿਲੀ ਇੱਛਾ ਹੈ ਕਿ ਤੁਸੀਂ ਸਾਰੇ ਗੁਰਬਾਣੀ ਦੀ ਰੋਸ਼ਨੀ ਵਿੱਚ ਅਪਣਾ
ਜੀਵਨ ਗੁਜਾਰੋ ਅਤੇ ਖੁਸ਼ੀਆਂ ਹਾਸਲ ਕਰੋ।”
ਬੱਚੇ ਬੜੀ ਪਿਆਰੀ ਆਵਾਜ਼ ਵਿੱਚ ਬੋਲੇ - ਸਾਨੂੰ ਗੁਰਬਾਣੀ ਦੇ ਅਨੁਭਵ ਸੁਣਾਉ।
ਆਂਟੀ ਨੇ ਹੇਠ ਲਿਖੇ ਨੁਕਤੇ ਬੱਚਿਆਂ ਨੂੰ ਸੁਣਾਏ -
H
ਗੁਰਬਾਣੀ ਰੱਬੀ ਬਾਣੀ ਹੈ।
H
ਗੁਰਬਾਣੀ ਸਾਡਾ ਗੁਰੂ ਹੈ।
H
ਗੁਰਬਾਣੀ ਰੱਬ ਨਾਲ ਮੇਲ ਕਰਾਉਂਦੀ ਹੈ।
H
ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ।
H
ਗੁਰਬਾਣੀ ਸਾਨੂੰ ਸਦੀਵੀਂ ਖੁਸ਼ੀ ਦਿੰਦੀ ਹੈ।
H
ਗੁਰਬਾਣੀ ਸੁੱਖਾਂ ਦੀ ਦਾਤੀ ਹੈ।
H
ਗੁਰਬਾਣੀ ਸਾਨੂੰ ਡਿਸਿਪਲਿਨ ਵਿੱਚ ਰਹਿਣਾ ਸਿਖਾਉਂਦੀ ਹੈ। ਪਖੰਡ ਦੂਰ ਕਰਦੀ ਹੈ।
H
ਗੁਰਬਾਣੀ ਪੜ੍ਹਨ-ਸੁਣਨ ਤੇ ਸਮਝਣ ਨਾਲ ਸਾਨੂੰ ਬਿਬੇਕ ਬੁੱਧੀ ਮਿਲਦੀ ਹੈ, ਜਿਸ ਨਾਲ
ਭਲੇ-ਬੁਰੇ ਦਾ ਗਿਆਨ ਹੁੰਦਾ ਹੈ।
(10)
ਛੋਟੇ ਸਾਹਿਬਜ਼ਦਿਆਂ ਦੀ ਸ਼ਹੀਦੀ-
ਇਕ ਮਹਾਨ ਚਮਤਕਾਰ!
ਸ਼ਹੀਦੀ ਗੁਰਪੁਰਬ ਤੇ ਗੁਰਬਾਣੀ ਕਲਾਸ ਵਿੱਚ ਆਂਟੀ ਨੇ ਬੱਚਿਆਂ ਨੂੰ ਛੋਟੇ
ਸਾਹਿਬਜ਼ਦਿਆਂ ਦੀ ਸ਼ਹੀਦੀ ਸੁਣਾਈ।
ਬੱਚੇ ਬੜੀ ਗੰਭੀਰਤਾ ਨਾਲ ਸੁਣ ਰਹੇ ਸਨ।
ਸਾਰੇ ਪਾਸੇ ਖਾਮੋਸ਼ੀ ਦਾ ਵਾਤਾਵਰਨ ਸੀ।
ਕੁਛ ਬੱਚੇ ਰੋ ਰਹੇ ਸਨ।
ਇਕ ਛੋਟੀ ਬੱਚੀ ਨੇ ਰੋਂਦਿਆਂ ਰੋਂਦਿਆਂ ਪੁੱਛਿਆ -
ਆਂਟੀ ਜੀ, ਛੋਟੇ ਸਾਹਿਬਜ਼ਾਦੇ ਹੱਸਦੇ ਹੱਸਦੇ ਸ਼ਹੀਦੀ ਕਿਸ ਤਰ੍ਹਾਂ ਦੇ ਸਕੇ?
ਆਂਟੀ - ਆਉ ਅੱਜ ਇਸ ਤੇ ਵਿਚਾਰ ਕਰੀਏ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਪਿਛੇ ਇੱਕ ਅਲੌਕਿਕ ਫੋਰਸ ਹੈ।
ਇਸ ਸ਼ਹੀਦੀ ਪਿਛੇ ਇੱਕ ਵਡੀ ਸਾਇੰਸ ਹੈ।
ਬੱਚੀ ਨੇ ਫਿਰ ਹੌਕੇ ਭਰਦਿਆਂ ਪੁਛਿਆ -
ਆਂਟੀ ਜੀ ਉਹ ਕੇਹੜਾ ਫੋਰਸ ਹੈ? ਉਹ ਕੇਹੜੀ ਸਾਇੰਸ ਹੈ?
ਆਂਟੀ - ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਤੇ ਸੂਰਬੀਰ ਸਾਹਿਬਜ਼ਾਦੇ ਹਸਦੇ
ਹਸਦੇ ਸ਼ਹੀਦੀ ਕਿਸ ਤਰ੍ਹਾਂ ਦੇ ਸਕੇ? ਇਸ ਦਾ ਜਵਾਬ, ਸੁਖਮਨੀ ਸਾਹਿਬ ਦੀ ਪੰਕਤੀ ਵਿੱਚ ਬੜੇ ਸਰਲ ਢੰਗ
ਨਾਲ ਸਮਝਾਇਆ ਗਿਆ ਹੈ:-
“ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ”
* ਇੱਕ ਪਾਸੇ ਸਰੀਰਿਕ ਪੀੜਾ ਹੈ, ਦੁਖ ਹੈ -
* ਇੱਕ ਪਾਸੇ ਨਾਮ ਸਿਮਰਨ ਹੈ।
H
ਗੁਰਬਾਣੀ ਨਾਲ ਸਾਡੇ ਸੰਸੇ ਮਿਟਦੇ ਹਨ। ਵਹਿਮ ਭਰਮ ਦੂਰ ਹੁੰਦੇ ਹਨ।
H
ਗੁਰਬਾਣੀ ਸਾਨੂੰ ਆਤਮਿਕ ਬਲ ਦਿੰਦੀ ਹੈ।
H
ਗੁਰਬਾਣੀ ਨਾਲ ਸਾਡੀ ਰਖਿਆ ਹੁੰਦੀ ਹੈ ਤੇ ਡਰ ਦੂਰ ਹੁੰਦੇ ਹਨ।
H
ਗੁਰਬਾਣੀ ਨਾਲ ਸਾਡਾ ਮਨ ਇਕਾਗਰ ਹੁੰਦਾ ਹੈ।
H
ਗੁਰਬਾਣੀ ਨਾਲ ਸਾਡੇ ਮਨ ਵਿੱਚ ਦਇਆ ਉਪਜਦੀ ਹੈ।
H
ਗੁਰਬਾਣੀ ਨਾਲ ਸਾਡੇ ਮਨ ਵਿੱਚ ਦੇਣ ਦੀ ਭਾਵਨਾ ਪੈਦਾ ਹੁੰਦੀ ਹੈ।
H
ਗੁਰਬਾਣੀ ਸਾਨੂੰ ਸਹੀ ਢੰਗ ਨਾਲ ਜੀਵਨ ਜਿਉਣ ਦੀ ਜਾਚ ਸਿਖਾਂਦੀ ਹੈ।
ਗੁਰਬਾਣੀ ਦੀ ਕਿਸੇ ਲਾਈਨ ਨੂੰ ਧਿਆਨ ਨਾਲ ਸਮਝ ਲਈਏ ਅਤੇ ਉਸਦੇ ਅਨੁਸਾਰ
ਲਾਈਫ ਸਟਾਈਲ ਬਣਾਈਏ ਤਾਂ ਫਿਰ ਜੀਵਨ ਵਿੱਚ ਸੁੱਖ ਹੀ ਸੁੱਖ ਹੈ।
“ਸਦਾ ਅਨੰਦ ਰਹੈ ਦਿਨ ਰਾਤੀ”
“ਆਸਾ ਦੀ ਵਾਰ”
“ਗੁਰਬਾਣੀ ਗਾਵਹ ਭਾਈ
ਓਹ ਸਫਲ ਸਦਾ ਸੁਖਦਾਈ।
(ਅੰਗ ੬੨੮)
HHHHHHHHH
(11)
ਇਕ ਦਿਨ ਗੁਰਬਾਣੀ ਨਾਲ
ਇਕ ਦਿਨ ਗੁਰਬਾਣੀ ਕਲਾਸ ਦੇ ਵਿਦਿਆਰਥੀਆਂ ਨੇ ਟੀਚਰ ਨੂੰ ਪੁੱਛਿਆ, “ਆਂਟੀ
ਜੀ! ਤੁਸੀਂ ਇਤਨੀ ਗੁਰਬਾਣੀ ਕਿਸ ਤਰ੍ਹਾਂ ਸਿੱਖੀ?” ਟੀਚਰ ਹੱਸ ਪਈ ਤੇ ਬੋਲੀ “ਮੇਰੇ ਤੋਂ ਕਈ ਗੁਣਾਂ
ਜ਼ਿਆਦਾ ਗੁਰਬਾਣੀ ਮੇਰੇ ਟੀਚਰ ਨੂੰ ਯਾਦ ਸੀ (ਜੋ ਮੇਰੇ ਪਿਤਾ ਜੀ ਸਨ)। ਮੇਰੇ ਟੀਚਰ ਦਾ ਗੁਰਬਾਣੀ
ਸਿਖਾਉਣ ਦਾ ਤਰੀਕਾ ਬੜਾ ਮਜ਼ੇਦਾਰ ਸੀ। ਅੱਜ ਮੈਂ ਤੁਹਾਨੂੰ ਉਹੋ ਤਰੀਕਾ ਸਿਖਾ ਰਹੀ ਹਾਂ।”
ਬੱਚੇ ਬੜੀ ਉਤਸੁਕਤਾ ਨਾਲ ਸੁਣਨ ਲਈ ਬੈਠ ਗਏ।
“ਜਪਿ ਮਨ ਮੇਰੇ
ਗੋਵਿੰਦ ਕੀ ਬਾਣੀ॥” (ਅੰਗ ੧੯੨)
ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਯਾਦ ਰੱਖਣ ਲਈ ਗੁਰਬਾਣੀ ਦੀਆਂ ਕੁੱਝ
ਪੰਕਤੀਆਂ
H
ਸਵੇਰੇ ਉਠਦੇ ਸਾਰ
“ਵਿਸਰ
ਨਾਹੀ ਦਾਤਾਰ ਆਪਣਾ ਨਾਮੁ ਦੇਹੁ॥
ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹ॥”
WHEN YOU GET UP IN THE RMONING :
Never forget me, O great giver - please bless me with your
Naam. To sing your glorious Praises day and night - O Nanak, this is my heart -
felt desire.
H
ਇਸ਼ਨਾਨ ਵੇਲੇ
“ਕਰਿ
ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥”
WHILE BATHING : After taking your cleaning bath, remember
your God in meditation; and your mind and body shall be free of disease.
* ਸਾਹਿਬਜ਼ਾਦਿਆਂ ਦੇ ਸੰਦਰਭ ਵਿੱਚ - ਉਹਨਾਂ ਦਾ ਸਿਮਰਨ ਅਟੂਟ ਹੈ ਇਸ ਕਰਕੇ
ਉਹਨਾਂ ਨੂੰ ਦੁਖ ਮਹਸੂਸ ਨਹੀਂ ਹੋਇਆ ਤੇ ਉਹਨਾਂ ਨੇ ਹਸਦੇ ਹਸਦੇ ਸ਼ਹੀਦੀ ਦਿਤੀ।
* ਪਰ ਸਾਡੇ ਸੰਦਰਭ ਵਿੱਚ - ਸਿਮਰਨ ਬਹੁਤ ਘਟ ਹੈ ਇਸ ਕਰਕੇ ਸਰੀਰਿਕ ਦੁਖ
ਮਹਸੂਸ ਹੁੰਦਾ ਹੈ। ਅਸੀਂ ਪੀੜ੍ਹਾ ਸਹਿ ਨਹੀਂ ਸਕਦੇ। ਘਬਰਾ ਜਾਂਦੇ ਹਾਂ। ਡੋਲ ਜਾਂਦੇ ਹਾਂ। ਕਦੇ
ਕਦੇ ਅਸੀਂ ਇਤਨੇ ਦੁਖੀ ਹੋ ਜਾਂਦੇ ਹਾਂ ਕਿ ਵਾਹਿਗੁਰੂ ਜੀ ਨੂੰ ਵੀ ਬੁਰਾ ਭਲਾ ਕਹਿ ਦੇਂਦੇ ਹਾਂ।
ਇਹ ਹੈ ਇੱਕ ਮਹਾਨ ਚਮਤਕਾਰ ਸ਼ਹੀਦੀ ਦਾ!
ਬੱਚਿਆਂ ਨੇ ਕਿਹਾ - ਆਂਟੀ ਜੀ ਹੋਰ ਸਮਝਾਉ!
ਆਂਟੀ ਫਿਰ ਬੋਲੀ - ਜਦੋਂ ਸਾਹਿਬਜ਼ਦਿਆਂ ਨੂੰ ਸਜ਼ਾ ਸੁਣਾਈ ਗਈ ਤਾਂ ਉਹਨਾਂ
ਨੂੰ ਪਤਾ ਸੀ ਕਿ ਸਾਨੂੰ ਭਿਅੰਕਰ ਸਰੀਰਿਕ ਦੁਖ ਹੋਣ ਵਾਲਾ ਹੈ। ਕਸ਼ਟਮਈ ਦਰਦ ਤੇ ਪੀੜ੍ਹਾ ਭੋਗਣੀ
ਪਏਗੀ:-
H
ਪਰ
ਉਹ ਡਰੇ ਨਹੀਂ।
H
ਡੋਲੇ ਨਹੀਂ। ਧਰਮ ਨਹੀਂ ਛਡਿਆ।
H
ਸ਼ਿਕਾਇਤ ਨਹੀਂ ਕੀਤੀ।
H
ਕਿਸੇ ਵਾਸਤੇ ਰੋਸ ਨਹੀਂ ਪ੍ਰਗਟ ਕੀਤਾ।
ਹੈ ਨਾ ਮਹਾਨ ਚਮਤਕਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ!
ਆਂਟੀ ਨੇ ਬੜੀ ਦਰਦ ਭਰੀ ਆਵਾਜ਼ ਵਿੱਚ ਕਿਹਾ - ਬੱਚਿਉ, ਸਾਹਿਬਜ਼ਾਦਿਆਂ ਦੀ
ਕੋਈ ਗਲਤੀ ਵੀ ਨਹੀਂ ਸੀ ਫਿਰ ਵੀ ਉਹਨਾਂ ਨੂੰ ਸਜ਼ਾ ਭੁਗਤਣੀ ਪਈ।
ਸਿੱਟਾ - ਦੁਖ ਮਹਸੂਸ ਨ ਹੋਵੇ ਉਸਦੀ ਇਕੋ ਦਵਾਈ ਹੈ -
“ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ”
ਆਉ ਰਲ ਕੇ ਇਸ ਪੰਕਤੀ ਦਾ ਸਿਮਰਨ ਕਰੀਏ।
“ਦੇਸ਼ ਕੌਮ ਤੋਂ ਲਾਲ ਗੁਰੂ ਦੇ ਜੀਵਨ ਅਪਣਾ ਵਾਰੇ ਗਏ।
ਚਿਨੇ ਗਏ ਦੀਵਾਰ ਦੇ ਅੰਦਰ
ਧਰਮ ਦਾ ਮਹਲ ਉਸਾਰ ਗਏ।” (ਇਕ ਕਵੀ)
H
ਤਿਆਰ ਹੋਣ ਵੇਲੇ
“ਜਿਹ
ਪ੍ਰਸਾਦਿ ਤੇਰਾ ਸੁੰਦਰ ਰੂਪੁ॥ ਸੋ ਪ੍ਰਭੁ ਸਿਮਰਹੁ ਸਦਾ ਅਨੂਪੁ॥”
WHEN YOU GET READY : By his grace, your form is so beautiful,
constantly remember God, the incomparably Beautiful One.
H
ਖਾਣ ਵੇਲੇ
“ਤੂ
ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ॥”
WHILE EATING : You are the Giver, the Great Giver, we eat
whatever You give us.
H
ਪਾਣੀ ਪੀਣ ਵੇਲੇ
“ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥”
WHILE YOU DRINK WATER : First, there is life in the water, by
which everything else is made green.
H
ਬਾਹਰ ਜਾਣ ਵੇਲੇ
“ਘਰਿ
ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ॥”
WHEN YOU GO OUT : Within your home, and beyond it, He is
always with you.
H
ਗੁਰਦੁਆਰੇ ਜਾਣ ਵੇਲੇ
“ਗੁਰੂ
ਦੁਆਰੈ ਹੋਇ ਸੋਝੀ ਪਾਇਸੀ॥”
WHILE YOU GO TO GRUDWARA : Through the Gurdwara, the Guru
’
s Gate, one obtains
understanding.
H
ਪੜ੍ਹਾਈ ਕਰਨ ਵੇਲੇ
“ਵਿਦਿਆ ਵੀਚਾਰੀ ਤਾਂ ਪਰਉਪਕਾਰੀ॥”
WHEN YOU STUDY : Contemplate and reflect upon knowledge, &
you will become a benefactor to others.
H
ਜਦੋਂ ਕਦੇ ਈਰਖਾ (Jealously)
ਹੋਵੇ
“ਪਰ
ਕਾ ਬੁਰਾ ਨ ਰਾਖਹੁ ਚੀਤ॥
ਤੁਮ
ਕਉ ਦੁਖੁ ਨਹੀ ਭਾਈ ਮੀਤ॥”
WHEN YOU FEEL JEALOUS : Do not harbor evil intentions against
others in your mind, and you shall not be troubled.
H
ਜਦੋਂ ਆਪਣੀ ਸਫਲਤਾ ਦਾ ਹੰਕਾਰ ਆਵੇ
“ਸਭਿ
ਗੁਣ ਤੇਰੇ ਮੈ ਨਾਹੀ ਕੋਇ॥
ਵਿਣੁ ਗੁਣ ਕੀਤੇ ਭਗਤਿ ਨ ਹੋਇ॥”
WHEN YOU FEEL PROUD OF RYOU SUCCESS : All virtues are Yours,
Lord, I have none at all. Without virtue, there is no devotional worship.
H
ਮਾਤਾ ਪਿਤਾ ਦੀ ਸੇਵਾ ਦੇ ਸਮੇਂ
“ਵਿਚਿ
ਦੁਨੀਆ ਸੇਵ ਕਮਾਈਐ॥
ਤਾ ਦਰਗਹਿ ਬੈਸਣੁ ਪਾਈਐ॥”
WHEN YOU DO SEWA OF RYOU PARENTS : In the midst of this
world, do seva and you shall be given a place of honor in the Court of Lord.
H
ਪਾਠ
ਕਰਨ ਦਾ ਮਨ ਨਾ ਕਰੇ
“ਹਰਿ
ਕੇ ਨਾਮ ਬਿਨਾ ਦੁਖੁ ਪਾਵੈ॥”
WHEN YOU DON
’
T FEEL LIKE DOING PATH :
Without the Name of the Lord, you shall only find pain.
ਇਸ ਤਰ੍ਹਾਂ
ਜੀਵਨ ਦੇ ਹਰ ਪੱਖ ਨਾਲ ਗੁਰਬਾਣੀ ਜੋੜੀ ਜਾ ਸਕਦੀ ਹੈ।
ਬੱਚੇ ਇਹ ਨਵੀਂ ਰੋਜ਼ਾਨਾ ਗੁਰਮਤਿ ਆਧਾਰਿਤ ਪੰਕਤੀਆਂ ਸੁਣ ਕੇ ਖੁਸ਼ ਹੋਏ।
ਉਹਨਾਂ ਨੂੰ ਇਹ ਜੀਵਨ ਜਾਚ ਬਹੁਤ ਪਸੰਦ ਆਈ। ਸਭ ਨੇ ਅਰਦਾਸ ਕੀਤੀ ਕਿ ਅਸੀਂ ਹਰ ਰੋਜ਼ ਆਪਣੇ ਨਿਤਨੇਮ
ਦੇ ਨਾਲ-ਨਾਲ ਇਤਨੀ ਗੁਰਬਾਣੀ ਜ਼ਰੂਰ ਪੜ੍ਹਾਂਗੇ ਅਤੇ ਆਪਣੇ ਦੋਸਤਾਂ ਨੂੰ ਵੀ ਸਿਖਾਵਾਂਗੇ।
HHHHHHHHH
(12)
ਛੇਤੀ ਖੁਸ਼ੀ ਹਾਸਲ ਕਰਨ ਦਾ ਤਰੀਕਾ
ਇਕ ਦਿਨ ਗੁਰਬਾਣੀ ਕਲਾਸ ਦੇ ਬੱਚਿਆਂ ਨੇ ਬੜੇ ਉਦਾਸ ਹੋਕੇ ਪੁੱਛਿਆ -
ਆਂਟੀ ਜੀ, ਅਸੀਂ ਬਹੁਤ
busy
ਰਹਿੰਦੇ ਹਾਂ। ਸਕੂਲ ਦਾ H.W.
ਬਹੁਤ ਹੁੰਦਾ ਹੈ।
Tuition
ਤੇ ਵੀ ਜਾਣਾ ਪੈਂਦਾ ਹੈ। ਹਰੇਕ
Subject
ਦਾ
project
ਵੀ ਕਰਨਾ ਪੈਂਦਾ ਹੈ। ਸਾਨੂੰ ਪਾਠ ਕਰਨ
ਦਾ ਬਿਲਕੁਲ ਟਾਈਮ ਨਹੀਂ ਮਿਲਦਾ। ਕੀ ਕਰੀਏ? ਬਹੁਤ ਦੁਖ ਹੁੰਦਾ ਹੈ।
ਫਿਰ ਇੱਕ ਛੋਟੇ ਬੱਚੇ ਨੇ ਬੜੀ ਦਲੇਰੀ ਨਾਲ ਪੁਛਿਆ।
ਆਂਟੀ ਜੀ ਕੋਈ
shortcut
ਦਸੋ।
ਆਂਟੀ ਨੇ ਸਮਝਾਇਆ:-
ਅਜਕਲ ਜ਼ਮਾਨਾ
fast food
ਦਾ ਹੈ। ਸਾਨੂੰ ਸਾਰਿਆਂ ਨੂੰ, ਖਾਸ
ਕਰਕੇ ਬੱਚਿਆਂ ਨੂੰ ਹਰ ਚੀਜ਼ ਫਟਾਫਟ ਚਾਹੀਦੀ ਹੈ - ਜਿਸ ਤਰ੍ਹਾਂ
2 minute Noodles.
Noodles
ਦਾ ਨਾਮ ਸੁਣ ਕੇ ਬੱਚੇ ਬੜੇ ਖੁਸ਼ ਹੋਏ
ਤੇ ਕਹਿਣ ਲਗੇ - ਕੀ ਸਚਮੁਚ ਕੋਈ ਐਸਾ ਤਰੀਕਾ ਹੈ?
ਆਂਟੀ ਨੇ ਦੱਸਿਆ ਹਾਂ ਅਜ ਮੈਂ ਤੁਹਾਨੂੰ ਗੁਰਬਾਣੀ ਦਾ ਗਿਆਨ ੨ ਮਿੰਟਾਂ
ਵਿੱਚ ਸਮਝਾਣ ਦੀ ਕੋਸ਼ਿਸ਼ ਕਰਾਂਗੀ। ਅਗਰ ਸਾਨੂੰ ਇਸ ਇਲਾਹੀ ਗਿਆਨ ਦੀ ਸਮਝ ਆ ਜਾਏ ਤਾਂ ਅਸੀਂ ਆਪਣੇ
ਜੀਵਨ ਵਿੱਚ ਸਦਾ ਸੁਖੀ ਰਹਿ ਸਕਦੇ ਹਾਂ ਅਤੇ ਦੂਸਰਿਆਂ ਨੂੰ ਵੀ ਇਹ
shortcut
ਵਾਲਾ ਤਰੀਕਾ ਸਮਝਾ ਸਕਦੇ ਹਾਂ।
ਬੱਚੇ ਬੋਲੇ -
Very Good
ਆਂਟੀ -
So
let us learn the magic formula which is very short and can give us everlasting
happiness.
ਆਂਟੀ ਨੇ ਫਿਰ ਸਮਝਾਇਆ
ਗੁਰਬਾਣੀ ਕਹਿੰਦੀ ਹੈ:-
ਉਸਤਤਿ ਮਨ ਮਹਿ ਕਰਿ ਨਿਰੰਕਾਰ॥ (ਸੁਖਮਨੀ ਸਾਹਿਬ)
ਇਸ ਪੰਕਤੀ ਵਿੱਚ ਤਿੰਨ ਗੱਲਾਂ ਹਨ ਅਤੇ ਤਿੰਨੋਂ ਬਹੁਤ ਜ਼ਰੂਰੀ ਹਨ:-
੧. ਉਸਤਤ ਕਰਨੀ ਹੈ।
੨. ਕੇਵਲ ਰੱਬ (ਵਾਹਿਗੁਰੂ) ਦੀ ਉਸਤਤ ਕਰਨੀ ਹੈ। ਅਸੀਂ ਆਪਣੇ ਜੀਵਨ ਵਿੱਚ
ਬਹੁਤ ਸਮਾਂ ਸੰਸਾਰ ਦੀ ਉਸਤਤ ਵਿੱਚ ਗਵਾ ਦਿੰਦੇ ਹਾਂ।
੩. ਵਾਹਿਗੁਰੂ ਦੀ ਉਸਤਤ ਮਨ ਨਾਲ ਕਰਨੀ ਹੈ। ਮਨ ਨਾਲ ਉਸਤਤ ਕਰਨਾ ਸਭ ਤੋਂ
ਕਠਿਨ ਹੈ। ਜ਼ਰਾ ਅਸੀਂ ਧਿਆਨ ਨਾਲ ਸੋਚੀਏ ਕਿ ਵਹਿਗੁਰੂ ਦੀ ਉਸਤਤ ਸਚਮੁੱਚ ਮਨ ਨਾਲ ਕਿਤਨੀ ਵਾਰ ਕੀਤੀ
ਹੈ ਤੇ ਸਾਨੂੰ ਪਤਾ ਲੱਗੇਗਾ ਕਿ ਸ਼ਾਇਦ ਬਹੁਤ ਘੱਟ ਵਾਰ ਕੀਤੀ ਹੈ।
ਮਨ ਨਾਲ ਕੀਤੀ ਉਸਤਤਿ ਹੀ ਵਾਹਿਗੁਰੂ ਜੀ ਨੂੰ ਪ੍ਰਵਾਨ ਹੈ। ਜਿਵੇਂ:-
“ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ” (ਅੰਕ ੧੪੨੬)
ਇਸੇ ਤਰ੍ਹਾਂ ਗੁਰਬਾਣੀ ਵਿੱਚ ਹੋਰ ਬੇਅੰਤ ਪੰਕਤੀਆਂ ਹਨ।
HHHHHHHHH
(13)
ਕੀਰਤਨ ਨਿਰਮੋਲਕ ਹੀਰਾ
ਇਕ ਦਿਨ ਗੁਰਬਾਣੀ ਕਲਾਸ ਵਿੱਚ ਬੱਚਿਆਂ ਨੇ ਪੁੱਛਿਆ ਆਂਟੀ ਜੀ,
ਇਕ ਬੱਚਾ - ਸਾਡੇ ਗੁਰਦਵਾਰਿਆਂ ਵਿੱਚ ਰੋਜ਼ ਸਵੇਰੇ -
ਸ਼ਾਮ ਕੀਰਤਨ ਕਿਉਂ ਹੁੰਦਾ ਹੈ?
ਦੂਸਰਾ ਬੱਚਾ - ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਤਾਂ
ਦਿਨ - ਰਾਤ ਹੀ ਕੀਰਤਨ ਚਾਲੂ ਰਹਿੰਦਾ ਹੈ।
ਤੀਸਰਾ ਬੱਚਾ - ਕੀ ਕੀਰਤਨ ਦੀ ਇਤਨੀ ਮਹਾਨਤਾ ਹੈ?
ਆਂਟੀ ਨੇ ਕਿਹਾ - ਪਹਿਲਾਂ ਮੈ ਤੁਹਾਨੂੰ ਕੀਰਤਨ ਦਾ
ਮਤਲਬ ਦਸਾਂਗੀ।
ਸਾਰੇ ਬੱਚੇ - ਠੀਕ ਹੈ।
ਆਂਟੀ - ਕੀਰਤਨ ਦਾ ਅਸਲੀ ਅਰਥ ਹੈ ਕੀਰਤ ਕਰਨਾ
ਯਾ ਉਸਤਤ ਕਰਨੀ ਜਿਵੇਂ -
“ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾ”। (੧੨੯੮)
ਗੁਰਬਾਣੀ ਵਿੱਚ ਜਿਥੇ ਵੀ ਕੀਰਤਨ ਲਫਜ਼ ਆਇਆ ਹੈ ਉਥੇ ਸਾਨੂੰ ਸਮਝਣਾ ਹਾਹੀਦਾ
ਹੈ ਕਿ ਰਬ ਦੀ ਉਸਤਤ ਕਰਨੀ ਹੈ, ਰਬ ਜੀ ਦੇ ਗੁਣ ਗਾਉਣੇ ਹਨ।
ਸਾਰੇ ਬੱਚੇ - ਸਾਨੂੰ ਇਸ ਗਲ ਦਾ ਪਤਾ ਨਹੀਂ ਸੀ ਕਿ
ਕੀਰਤਨ ਕਰਨਾ ਯਾਨੇ ਰਬ ਦੀ ਉਸਤਤ ਕਰਨੀ ਯਾ ਰਬ ਦੇ ਗੁਣ ਗਾਉਣੇ।
ਬੱਚੇ - ਆਂਟੀ ਜੀ ਹੁਣ ਸਾਨੂੰ ਕੀਰਤਨ ਦੇ ਫਾਇਦੇ ਦਸੋ।
ਆਂਟੀ - * ਕੀਰਤਨ ਕਰਨ ਯਾ ਸੁਣਨ ਨਾਲ ਮਨ ਸਾਫ ਹੁੰਦਾ
ਹੈ।
* ਸੁਤਾ ਹੋਇਆ ਮਨ ਜਾਗ ਪੈਂਦਾ ਹੈ।
* ਕੀਰਤਨ ਦਾ ਅਸਰ ਸਰੀਰਿਕ ਬੀਮਾਰੀਆਂ ਨੂੰ ਠੀਕ ਕਰਨ ਤੇ
ਪੈਂਦਾ ਹੈ।
ਕੋਈ ਕਿਤਨਾ ਵੀ ਦੁਖੀ ਹੋਵੇ - ਗੁਰਦਵਾਰੇ ਜਾਕੇ ਇਕਾਗਰ
ਚਿੱਤ ਹੋਕੇ ਕੀਰਤਨ ਸੁਣੇ - ਉਸ ਵਕਤ ਇਸ ਤਰ੍ਹਾਂ ਮਹਸੂਸ ਹੁੰਦਾ ਹੈ ਜਿਵੇਂ ਕੋਈ
ਦੁਖ ਹੈ ਹੀ ਨਹੀਂ।
* ਕੀਰਤਨ ਵਿੱਚ ਅਥਾਹ ਸ਼ਕਤੀ ਹੈ। ਇਸਦੇ ਸੁਣਨ ਨਾਲ
ਦਿਮਾਗੀ ਨਸਾਂ ਨੂੰ ਆਰਾਮ ਮਿਲਦਾ ਹੈ ਅਤੇ ਟੈਂਸ਼ਨ ਦੂਰ ਹੁੰਦੀ ਹੈ।
* ਤਪਦੇ ਹਿਰਦਿਆਂ ਵਿੱਚ ਠੰਡ ਪੈ ਜਾਂਦੀ ਹੈ।
* ਪ੍ਰਭੂ ਪ੍ਰਾਪਤੀ ਲਈ ਕੀਰਤਨ ਦੀ ਵਿਸ਼ੇਸ਼ ਮਹਾਨਤਾ ਹੈ।
ਬੱਚੇ - ਆਂਟੀ ਜੀ, ਸਾਨੂੰ ਕੀਰਤਨ ਬਾਰੇ ਕੋਈ
ਪੰਕਤੀਆਂ ਸਿਖਾਉ।
ਆਂਟੀ -
“ਤਹਾ
ਬੈਕੁੰਠ ਜਹ ਕੀਰਤਨੁ ਤੇਰਾ
ਤੂੰ ਆਪੇ ਸਰਧਾ ਲਾਇਹਿ।” (ਅੰਗ ੭੪੯)
“ਨਾਨਕ ਸੁਖੁ ਪਾਇਆ ਹਰਿ ਕੀਰਤਨਿ
ਮਿਟਿਓ ਸਗਲ ਕਲੇਸਾ।” (ਅੰਗ ੨੧੩)
ਉਸਦਾ ਫਾਇਦਾ ਸਿਰਫ ਅਪਣੇ ਆਪ ਨੂੰ ਹੈ। ਦੂਸਰੇ ਨੂੰ
ਇਸਦਾ ਕੋਈ ਫਾਇਦਾ ਨਹੀਂ। ਯਾਨਿ ਖੁਸ਼ਬੂ ਨਹੀਂ।
ਬਾਣੀ ਦੇ ਨਾਲ ਨਾਲ ਸਿੱਖਾਂ ਨੇ ਪਰਉਪਕਾਰ ਦੇ ਕੰਮ ਕਰਨੇ ਹਨ - ਇਹ ਹੈ
ਖੁਸ਼ਬੂ।
ਸਾਰੇ ਬੱਚੇ ਬੋਲ ਉਠੇ-
Wonderful
ਆਂਟੀ - ਆਉ ਸਾਰੇ ਰਲ ਕੇ ਵਿਚਾਰ ਕਰੀਏ ਕਿ ਸਾਡੇ ਵਿੱਚ
ਬਾਣੀ ਦਾ ਰੰਗ ਕਿਤਨਾ ਹੈ ਅਤੇ ਪਰਉਪਕਾਰ ਦੀ ਖੁਸ਼ਬੂ ਕਿਤਨੀ ਹੈ?
ਇਕ ਹੋਰ ਗਲ - ਕੇਸਰੀ ਰੰਗ ਕੁਰਬਾਨੀ ਤੇ ਖਿੜਾਉ ਦੀ
ਨਿਸ਼ਾਨੀ ਹੈ। ਸਿੱਖ ਕੁਰਬਾਨੀ ਤੋਂ ਪਿਛੇ ਨਹੀਂ ਹਟਦੇ ਅਤੇ ਸਦਾ ਚੜ੍ਹਦੀ ਕਲਾ
ਵਿੱਚ ਰਹਿੰਦੇ ਹਨ।
ਆਉ ਸਾਰੇ ਰਲ ਕੇ ਬੋਲੀਏ:-
ਝੁਲਤੇ ਨਿਸ਼ਾਨ ਰਹੇਂ,
ਪੰਥ ਮਹਾਰਾਜ ਕੇ।
HHHHHHHHH
(14)
ਨਿਸ਼ਾਨ ਸਾਹਿਬ - ਕੇਸਰੀ ਕਿਉਂ?
ਗੁਰਬਾਣੀ ਕਲਾਸ ਵਿੱਚ ਇੱਕ ਬੱਚੇ ਨੇ ਪੁੱਛਿਆ -
ਆਂਟੀ ਜੀ, ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਕਿਉਂ ਹੈ?
ਆਂਟੀ - ਸਾਡੇ ਗੁਰੂਆਂ ਨੂੰ ਕੇਸਰੀ ਰੰਗ ਪਿਆਰਾ ਲਗਦਾ
ਸੀ।
ਬੱਚਾ - ਇਸ ਰੰਗ ਦੀ ਕੀ ਵਿਸ਼ੇਸ਼ਤਾ ਹੈ?
ਆਂਟੀ - ਰੰਗ ਤਾਂ ਸਾਰੇ ਸੁੰਦਰ ਹਨ ਪਰ ਉਹਨਾਂ ਵਿੱਚ
ਖੁਸ਼ਬੂ ਨਹੀਂ।
ਪਰ ਕੇਸਰ ਦਾ ਰੰਗ ਸੁੰਦਰ ਵੀ ਹੈ ਅਤੇ ਇਸ ਵਿੱਚ ਖੁਸ਼ਬੂ
ਵੀ ਹੈ। ਇਸ ਕਰਕੇ ਸਾਡੇ ਗੁਰੂਆਂ ਨੇ ਇਸ ਨੂੰ ਚੁਣਿਆ।
ਇਕ ਛੋਟੀ ਬੱਚੀ - ਸਾਡੇ ਗੁਰੂਆਂ ਦੀ ਸਿਲੈਕਸ਼ਨ ਕਮਾਲ ਦੀ
ਹੈ!
ਇਕ ਹੋਰ ਬੱਚਾ - ਇਸ ਰੰਗ ਨੂੰ ਚੁਨਣ ਦਾ ਕੋਈ ਖਾਸ ਮਕਸਦ
ਹੈ?
ਆਂਟੀ ਨੇ ਸਮਝਾਇਆ- ਕਿ ਗੁਰੂ ਜੀ ਸਾਨੂੰ ਇਸ ਰੰਗ ਦਵਾਰਾ
ਇਹ ਸਮਝਾਂਦੇ ਹਨ ਕਿ
੧) ਸਿੱਖਾਂ ਕੋਲ ਨਾਮ-ਬਾਣੀ ਦਾ ਰੰਗ ਹੋਵੇ ਅਤੇ
੨) ਪਰਉਪਕਾਰ ਦੀ ਖੁਸ਼ਬੂ ਹੋਵੇ।
ਇਕ ਛੋਟਾ ਬੱਚਾ - ਆਂਟੀ ਜੀ ਸਾਨੂੰ ਸੌਖੇ ਤਰੀਕੇ ਨਾਲ
ਸਮਝਾਉ।
ਆਂਟੀ ਨੇ ਦਸਿਆ - ੧) ਸਿੱਖਾਂ ਨੇ ਅੰਮ੍ਰਿਤ ਵੇਲੇ ਉਠਕੇ
ਬਾਣੀ ਪੜ੍ਹਣੀ ਹੈ।
(ਇਹ ਹੈ ਨਾਮ ਬਾਣੀ ਦਾ ਰੰਗ) ਅਤੇ
੨) ਸਿੱਖਾਂ ਨੇ ਹਮੇਸ਼ਾ ਦੂਸਰਿਆਂ ਦਾ ਭਲਾ ਕਰਨਾ ਹੈ।
(ਇਹ ਹੈ ਪਰਉਪਕਾਰ ਦੀ ਖੁਸ਼ਬੂ)
ਆਂਟੀ -
(V. Imp.)
ਜੇਕਰ ਸਿੱਖ ਕੇਵਲ ਬਾਣੀ ਹੀ ਪੜ੍ਹਦੇ ਰਹੇ ਤਾਂ
ਆਂਟੀ ਨੇ ਸਮਝਾਇਆ- ੧) ਅਗਰ ਕੋਈ ਮਨੁਖ ਬੀਮਾਰ ਹੈ,
ਪੀੜਾ ਨਾਲ ਕੁਰਲਾ ਰਿਹਾ ਹੈ ਉਸ ਵੇਲੇ ਰਿਸ਼ਤੇਦਾਰ ਡਾਕਟਰ ਨੂੰ ਬੁਲਾ ਸਕਦੇ ਹਨ,
ਉਸਦੀ ਸੇਵਾ ਕਰ ਸਕਦੇ ਹਨ, ਕੀਮਤੀ ਤੋਂ ਕੀਮਤੀ ਦਵਾਈਆਂ ਖਰੀਦ ਸਕਦੇ ਹਨ ਪਰ
ਉਸਦੀ ਦਰਦ ਨਹੀਂ ਵੰਡ ਸਕਦੇ।
ਸਾਰੇ ਬੱਚੇ - ਆਂਟੀ ਜੀ, ਇਹ ਗਲ ਤਾਂ ਬਿਲਕੁਲ ਠੀਕ ਹੈ।
ਇਕ ਹੋਰ ਬੱਚਾ - ਆਂਟੀ ਜੀ, ਕੀ ਐਸੇ ਹੋਰ ਵੀ ਕੋਈ ਮੌਕੇ
ਹਨ ਜਦੋਂ ਇਹ ਰਿਸ਼ਤੇ ਸਾਡੀ ਮਦਦ ਨਹੀਂ ਕਰ ਸਕਦੇ।
ਆਂਟੀ ਨੇ ਦਸਿਆ - ੨) ਜੇਕਰ ਕੋਈ ਇਮਤਿਹਾਨ ਦੇ ਰਿਹਾ ਹੈ
ਤਾਂ ਉਥੇ ਉਹ ਇਕੱਲਾ ਹੈ। ਉਥੇ ਉਸਦੇ ਰਿਸ਼ਤੇਦਾਰ ਕੋਈ ਮਦਦ ਨਹੀਂ ਕਰ ਸਕਦੇ।
੩) ਇਸੇ ਤਰ੍ਹਾਂ ਮੌਤ ਵੇਲੇ ਸਾਡੀ ਕੋਈ ਸਹਾਇਤਾ ਨਹੀਂ
ਕਰ ਸਕਦਾ।
ਸਾਰੇ ਬੱਚੇ ਬੜੇ ਗੰਭੀਰ ਹੋਕੇ ਬੋਲੇ -
ਫਿਰ ਐਸੇ ਮੌਕਿਆਂ ਤੇ ਸਾਡੀ ਕੌਣ ਮਦਦ ਕਰੇਗਾ?
ਆਂਟੀ - ਜਿਥੇ ਸਾਡੀ ਕੋਈ ਮਦਦ ਨਹੀਂ ਕਰ ਸਕਦਾ ਉਥੇ
ਵਾਹਿਗੁਰੂ ਜੀ ਦਾ ਨਾਮ ਸਾਡੀ ਮਦਦ ਕਰਦਾ ਹੈ। ਇਸ ਗਲ ਨੂੰ ਗੁਰਬਾਣੀ ਸਾਨੂੰ ਬੜੇ
ਸੌਖੇ ਢੰਗ ਨਾਲ ਸਮਝਾਂਦੀ ਹੈ:-
“ਜਹ ਮਾਤ ਪਿਤਾ ਸੁਤ ਮੀਤ ਨ ਭਾਈ
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ।” (ਸੁਖਮਨੀ ਸਾਹਿਬ)
ਬੱਚਿਆਂ ਨੇ ਮਹਸੂਸ ਕੀਤਾ ਕਿ ਵਾਹਿਗੁਰੂ ਜੀ ਦਾ ਨਾਮ ਸਾਡੇ ਹਰ ਦੁਖ ਵਿੱਚ
ਮਦਦ ਕਰਦਾ ਹੈ। ਇਸ ਕਰਕੇ ਸਾਨੂੰ ਹਮੇਸ਼ਾ ਵਾਹਿਗੁਰੂ ਜੀ ਦੀ ਉਸਤਤ ਕਰਨੀ ਚਾਹੀਦੀ ਹੈ।
(15)
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ
ਇਕ ਦਿਨ ਗੁਰਬਾਣੀ ਕਲਾਸ ਵਿੱਚ ਇੱਕ ਬੱਚੇ ਨੇ ਕਿਹਾ -
ਆਂਟੀ ਜੀ, ਮੇਰੀ ਮੰਮੀ ਨੇ ਮੈਨੂੰ ਸੁਖਮਨੀ ਸਾਹਿਬ ਦੀਆਂ
ਦੋ ਪੰਕਤੀਆਂ ਸਿਖਾਈਆਂ ਹਨ:-
“ਜਹ ਮਾਤ ਪਿਤਾ ਸੁਤ ਮੀਤ ਨ ਭਾਈ
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ।”
ਆਂਟੀ - ਗੁਰਬਾਣੀ ਦੀਆਂ ਇਹ ਪੰਕਤੀਆਂ ਬੜੀਆਂ ਕੀਮਤੀ
ਹਨ।
ਬੱਚਾ - ਆਂਟੀ ਜੀ ਇਹਨਾਂ ਪੰਕਤੀਆਂ ਦੇ ਅਰਥ ਸਮਝਾਉ।
ਆਂਟੀ - ਗੁਰੂ ਅਰਜਨ ਦੇਵ ਜੀ ਸਾਨੂੰ ਸਮਝਦੇ ਹਨ ਕਿ
ਸੰਸਾਰ ਵਿੱਚ ਸਬ ਤੋਂ ਪਿਆਰੇ ਰਿਸ਼ਤੇ ਹਨ - ਮਾਤਾ, ਪਿਤਾ, ਪੁਤਰ, ਦੋਸਤ ਅਤੇ
ਭਰਾ।
ਇਹਨਾਂ ਰਿਸ਼ਤਿਆਂ ਨਾਲ ਅਸੀਂ ਅਪਣਾ ਦੁਖ ਸੁਖ ਵੰਡ ਸਕਦੇ
ਹਾਂ। ਇਹਨਾਂ ਕੋਲੋਂ ਮਾਇਕ ਸਹਾਇਤਾ ਲੈ ਸਕਦੇ ਹਾਂ। ਹਰੇਕ ਮਨੁਖ ਨੂੰ ਇਹਨਾਂ
ਰਿਸ਼ਤਿਆਂ ਤੇ ਬੜਾ ਮਾਨ ਤੇ ਭਰੋਸਾ ਹੁੰਦਾ ਹੈ।
ਸਾਰੇ ਬੱਚੇ - ਇਹ ਗਲ ਬਿਲਕੁਲ ਠੀਕ ਹੈ।
ਆਂਟੀ - ਪਰ ਸਾਡੇ ਜੀਵਨ ਵਿੱਚ ਕਦੇ ਅੇਸੇ ਮੌਕੇ ਵੀ
ਆਉਂਦੇ ਹਨ ਜਦੋਂ ਇਹ ਸਾਰੇ ਰਿਸ਼ਤੇ - ਨਾਤੇ ਸਾਡੀ ਕੋਈ ਮਦਦ ਨਹੀਂ ਕਰ ਸਕਦੇ।
ਇਹ ਸੁਣਕੇ ਬੱਚੇ ਬੜੇ ਹੈਰਾਨ ਹੋਏ ਤੇ ਇੱਕ ਛੋਟੇ ਬੱਚੇ
ਨੇ ਪੁੱਛਿਆ-
ਆਂਟੀ ਜੀ - ਐਸੇ ਕੇਹੜੇ ਮੌਕੇ ਹਨ ਜਦੋਂ ਇਹ ਸਾਰੇ
ਰਿਸ਼ਤੇ ਸਾਡੀ ਕੋਈ ਮਦਦ ਨਹੀਂ ਕਰ ਸਕਦੇ?
“ਤੂੰ ਸਮਰਥ ਵਡਾ ਮੇਰੀ ਮਤਿ ਥੋਰੀ ਰਾਮ।” (ਅੰਗ ੫੪੭)
ਹੇ ਵਾਹਿਗੁਰੂ, ਤੂੰ ਸਰਬ ਕਲਾ ਸਮਰਥ ਹੈਂ। ਮੈਂ ਮੂਰਖ ਹਾਂ, ਮੇਰੀ ਮਤ ਥੋੜੀ
ਹੈ।
ਸਾਰੇ ਬੱਚੇ ਬਹੁਤ ਖੁਸ਼ ਹੋਏ ਕਿ ਉਹਨਾਂ ਨੂੰ ਸਹੀ ਅਰਥਾਂ ਵਿੱਚ ਮੱਥਾ ਟੇਕਣ
ਦਾ ਭਾਵ ਪਤਾ ਲਗਾ।
HHHHHHHHH
(16)
ਮੱਥਾ ਟੇਕਣਾ
ਗੁਰਬਾਣੀ ਕਲਾਸ ਵਿੱਚ ਬੱਚਿਆਂ ਨੇ ਪੁਛਿਆ:-
ਆਂਟੀ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ
ਕਿਉਂ ਟੇਕਦੇ ਹਾਂ?
ਆਂਟੀ - ਗੁਰੂ ਗ੍ਰੰਥ ਸਾਹਿਬ ਜੀ ਸਾਡੇ “ਸ਼ਬਦ ਗੁਰੂ” ਹਨ
ਇਸ ਕਰਕੇ ਅਸੀਂ ਮੱਥਾ ਟੇਕਦੇ ਹਾਂ।
ਬੱਚੇ - ਮੱਥਾ ਟੇਕਣ ਦਾ ਕੀ ਲਾਭ ਹੈ?
ਆਂਟੀ - ਮੱਥਾ ਟੇਕਣ ਲਗਿਆਂ ਮਨ ਵਿੱਚ ਅਰਦਾਸ ਕਰਨੀ ਹੈ
-
੧) ਹੇ ਵਾਹਿਗੁਰੂ ਜੀ, ਸਾਡੀ ਖੋਟੀ ਮਤ ਦੂਰ ਕਰੋ।
੨) ਹੇ ਵਾਹਿਗੁਰੂ ਜੀ, ਸਾਨੂੰ ਬਿਬੇਕ ਬੁੱਧੀ ਬਖਸ਼ੋ।
੩) ਹੇ ਵਾਹਿਗੁਰੂ ਜੀ, ਅਸੀਂ ਅਹੰਕਾਰ ਛਡਕੇ ਆਪ ਜੀ ਦਾ
ਹੁਕਮ ਮਨੀਏ। ਐਸੀ ਕਿਰਪਾ ਕਰੋ।
ਬੱਚੇ - ਆਂਟੀ ਜੀ, ਇਸ ਟਾਪਿਕ ਤੇ ਸਾਨੂੰ ਗੁਰਬਾਣੀ
ਦੀਆਂ ਪੰਕਤੀਆਂ ਸਿਖਾਉ।
ਆਂਟੀ ਨੇ ਹੇਠ ਲਿਖੀਆਂ ਪੰਕਤੀਆਂ ਸਿਖਾਈਆਂ:-
“ਗੁਰ ਕੀ ਮਤਿ ਤੂੰ ਲੇਹਿ ਇਆਨੇ।” (ਸੁਖਮਨੀ ਸਾਹਿਬ)
ਹੇ ਬੇ ਸਮਝ ਮਨੁਖ! ਤੂੰ ਗੁਰਾਂ ਦੀ ਸਿਖਿਆ ਲੈ।
“ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।”
(ਅੰਗ ੬੭੩)
ਹੇ ਵਾਹਿਗੁਰੂ ਜੀ, ਮੈਨੂੰ ਐਸੀ ਚੰਗੀ ਬੁੱਧੀ ਬਖਸ਼ੋ ਕਿ
ਮੈਂ ਸਦਾ ਆਪ ਜੀ ਨੂੰ ਯਾਦ ਕਰ ਸਕਾਂ।
(17)
ਹੁਕਮਨਾਮਾ
ਇਕ ਦਿਨ ਬੱਚਿਆਂ ਨੇ ਪੁਛਿਆ
ਆਂਟੀ ਜੀ ਗੁਰਦਵਾਰੇ ਰੋਜ਼ ਹੁਕਮਨਾਮਾ ਕਿਉਂ ਲੈਂਦੇ ਹਨ?
ਆਂਟੀ - ੧. ਹੁਕਮਨਾਮਾ ਸਾਡੇ ਸਾਰਿਆਂ ਵਾਸਤੇ ਵਾਹਿਗੁਰੂ ਜੀ
ਦਾ ਸੰਦੇਸ਼ ਹੈ।
੨. ਸਾਨੂੰ ਸਾਰਾ ਦਿਨ ਹੁਕਮਨਾਮਾ ਯਾਦ ਰਖਣਾ ਹਾਹੀਦਾ ਹੈ ਅਤੇ
ਉਸਤੇ ਅਮਲ ਕਰਨਾ ਹਾਹੀਦਾ ਹੈ।
ਆਂਟੀ ਨੇ ਬੱਚਿਆਂ ਨੂੰ ਹੁਕਮਨਾਮੇ ਤੇ ਗੁਰਬਾਣੀ ਦੀਆਂ
ਪੰਕਤੀਆਂ ਸਿਖਾਈਆਂ -
“ਤਿਸਕਾ ਹੁਕਮੁ ਬੂਝਿ ਸੁਖੁ ਹੋਇ।
ਤਿਸਕਾ ਨਾਮੁ ਰਖੁ ਕੰਠਿ ਪਰੋਇ॥” (ਸੁਖਮਨੀ ਸਾਹਿਬ)
ਰਬ ਜੀ ਦਾ ਹੁਕਮ ਬੁਝਿਆਂ ਹੀ ਸੁਖ ਮਿਲਦਾ ਹੈ ਇਸ ਕਰਕੇ ਉਸਦਾ ਨਾਮ ਕੰਠ
ਵਿੱਚ ਪਰੋਈ ਰਖੋ।
“ਹੁਕਮਿ ਮੰਨਿਐ ਹੋਵੇ ਪਰਵਾਣ
ਤਾ ਖਸਮੈ ਕਾ ਮਹਲੁ ਪਾਇਸੀ॥” (ਆਸਾ ਦੀ ਵਾਰ)
ਹੁਕਮ ਦੇ ਮੰਨਿਆ ਹੀ ਜੀਵ ਪ੍ਰਵਾਨ ਹੋਵੇਗਾ ਤੇ ਮਾਲਕ ਦਾ ਸਰੂਪ ਪਾਏਗਾ।
“ਜਿਨੀ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ।” (ਅੰਗ ੫੨੩)
ਜੇਹੜੇ ਮਨੁਖ ਰਬ ਦੇ ਹੁਕਮ ਨੂੰ ਸਮਝ ਲੈਂਦੇ ਹਨ ਉਹਨਾਂ
ਨੂੰ ਕਦੇ ਰੋਣਾ ਨਹੀਂ ਪੈਂਦਾ।
(18)
ਪ੍ਰਸਾਦਿ
ਇਕ ਦਿਨ ਗੁਰਬਾਣੀ ਕਲਾਸ ਵਿੱਚ ਬੱਚਿਆਂ ਨੇ ਪੁੱਛਿਆ - ਆਂਟੀ ਜੀ, ਗੁਰਦਵਾਰੇ ਸਾਨੂੰ ਰੋਜ਼
ਪ੍ਰਸਾਦ ਮਿਲਦਾ ਹੈ। ਕੀ ਇਸਦਾ ਕੋਈ ਖਾਸ ਕਾਰਨ ਹੈ?
ਆਂਟੀ ਨੇ - ਇਸ ਦੇ ਦੋ ਕਾਰਨ ਹਨ
ਸਮਝਾਇਆ ੧) ਪ੍ਰਸਾਦਿ ਦਾ ਮਤਲਬ ਹੈ ਗੁਰੂ ਦੀ ਕਿਰਪਾ।
੨) ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਜੋ ਕੁਛ
ਮਿਲਿਆ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਿਆ ਹੈ।
ਸਾਰੇ ਬੱਚੇ - ਇਸ ਕਰਕੇ ਪ੍ਰਸ਼ਾਦਿ ਬੜਾ ਸਵਾਦੀ ਹੁੰਦਾ
ਹੈ।
ਗੁਰਬਾਣੀ ਦੀਆਂ ਪੰਕਤੀਆਂ
“ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ।
ਤਿਸੁ ਠਾਕੁਰ ਕਉ ਰਖੁ ਮਨ ਮਾਹਿ।” (ਸੁਖਮਨੀ ਸਾਹਿਬ)
ਜਿਸ ਰੱਬ ਦੀ ਕਿਰਪਾ ਨਾਲ ਅਸੀਂ ਅਨੇਕ ਤਰ੍ਹਾਂ ਦੇ ਭੋਜਨ ਖਾਦੇ ਹਾਂ ਉਸ ਰੱਬ
ਨੂੰ ਸਦਾ ਚੇਤੇ ਰਖਣਾ ਚਾਹੀਦਾ ਹੈ।
“ਨਾਨਕ ਪ੍ਰਭ ਸਰਣਾਗਤੀ
ਕਰਿ ਪ੍ਰਸਾਦੁ ਗੁਰਦੇਵ।” (ਸੁਖਮਨੀ ਸਾਹਿਬ)
ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਣ ਵਿੱਚ ਆਇਆ ਹਾਂ, ਮੇਰੇ ਉਤੇ ਕਿਰਪਾ
ਕਰੋ।
(19)
ਸੂਰਬੀਰ ਤੇ ਬਹਾਦੁਰ ਸਾਹਿਬਜ਼ਾਦੇ
ਗੁਰਬਾਣੀ ਕਲਾਸ ਵਿੱਚ ਇੱਕ ਦਿਨ ਆਂਟੀ ਨੇ ਬੱਚਿਆਂ ਨੂੰ ਪੁੱਛਿਆ -
ਗੁਰੂ ਗੋਬਿਦ ਸਿੰਘ ਜੀ ਦੇ ਕਿਤਨੇ ਸਾਹਿਬਜ਼ਾਦੇ ਸਨ ਅਤੇ ਉਹਨਾਂ ਦੇ ਨਾਮ
ਦਸੋ।
ਇਕ ਬੱਚਾ - ਗੁਰੂ ਜੀ ਦੇ ਚਾਰ ਸਾਹਿਬਜ਼ਾਦੇ ਸਨ।
ਦੂਸਰੇ ਬੱਚੇ ੧) ਸਾਹਿਬ ਅਜੀਤ ਸਿੰਘ ਜੀ
ਨੇ ਨਾਮ ਦਸੇ - ੨) ਸਾਹਿਬ ਜੁਝਾਰ ਸਿੰਘ ਜੀ
੩) ਸਾਹਿਬ ਜ਼ੋਰਾਵਰ ਸਿੰਘ ਜੀ
੪) ਸਾਹਿਬ ਫਤਹਿ ਸਿੰਘ ਜੀ
ਆਂਟੀ ਨੇ ਪੁਛਿਆ- ਬੱਚਿਓ, ਕੀ ਤੁਹਾਨੂੰ ਇਹਨਾਂ ਦੇ ਮਤਲਬ ਪਤਾ ਹਨ?
ਸਾਰੇ ਬੱਚੇ - ਸਾਨੂੰ ਨਹੀਂ ਪਤਾ। ਆਂਟੀ ਜੀ, ਤੁਸੀਂ ਦਸੋ।
ਆਂਟੀ ਨੇ ਸਮਝਾਇਆ -
੧) ਅਜੀਤ - ਜਿਤਿਆ ਨ ਜਾ ਸਕੇ।
੨) ਜੁਝਾਰ - ਡਟਕੇ ਮੁਕਾਬਲਾ ਕਰਨ ਵਾਲਾ, ਜੂਝਣ ਵਾਲਾ
੩) ਜ਼ੋਰਾਵਰ - ਜੋਸ਼ੀਲਾ, ਸ਼ਕਤੀਸ਼ਾਲੀ, ਬਹਾਦੁਰ।
੪) ਫਤਹਿ - ਜਿਤ
ਇਹ ਸੁਣ ਕੇ ਬੱਚੇ ਬੜੇ ਖੁਸ਼ ਹੋਏ।
ਆਂਟੀ - ਆਉ ਸਾਰੇ ਰਲ ਕੇ ਗਾਈਏ
“ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ।”
(ਕਬੀਰ ਜੀ)
(20)
ਗੁਰਬਾਣੀ ਦਾ ਅਸਰ
ਗੁਰਬਾਣੀ ਕਲਾਸ ਵਿੱਚ ਇੱਕ ਬੱਚੇ ਨੇ ਪੁੱਛਿਆ -
ਆਂਟੀ ਜੀ ਤੁਸੀਂ ਸਾਨੂੰ ਦਸਿਆ ਸੀ ਕਿ ਗੁਰਬਾਣੀ ਪੜ੍ਹਣ-ਸੁਨਣ ਨਾਲ, ਕੀਰਤਨ ਕਰਨ ਤੇ ਸੁਨਣ ਨਾਲ
ਅਤੇ ਸੇਵਾ ਕਰਨ ਨਾਲ ਸਾਡਾ ਮਨ ਸਾਫ ਹੋ ਜਾਂਦਾ ਹੈ।
ਆਂਟੀ - ਬਿਲਕੁਲ ਠੀਕ ਹੈ।
ਇਕ ਬੱਚਾ - ਆਂਟੀ ਜੀ ਸਾਨੂੰ ਕਿਵੇਂ ਪਤਾ ਲਗੇਗਾ ਕਿ
ਸਾਡਾ ਮਨ ਸਾਫ ਹੋ ਗਿਆ ਹੈ।
ਦੂਸਰਾ ਬੱਚਾ - ਅਸੀਂ ਅਪਣੇ ਕਪੜਿਆਂ ਦੀ ਸਫਾਈ ਦੇਖ
ਸਕਦੇ ਹਾਂ। ਅਪਣੇ ਘਰ ਦੀ ਸਫਾਈ ਦੇਖ ਸਕਦੇ ਹਾਂ। ਆਂਟੀ ਜੀ ਪਰ ਮਨ ਦੀ ਸਫਾਈ
ਤਾਂ ਨਹੀਂ ਦੇਖੀ ਜਾ ਸਕਦੀ।
ਆਂਟੀ - ਮਨ ਦੀ ਸਫਾਈ ਦੇਖੀ ਜਾ ਸਕਦੀ ਹੈ।
ਸਾਰੇ ਬੱਚੇ - (ਉੱਚੀ ਆਵਾਜ਼ ਵਿਚ) ਉਹ ਕਿਸ ਤਰ੍ਹਾਂ?
ਆਂਟੀ - ਅਪਣੇ ਮਨ ਨੂੰ ਹਰ ਘੜੀ ਬੜੇ ਧਿਆਨ ਨਾਲ ਵੇਖਣਾ
ਪਏਗਾ।
ਮਨ ਸਾਫ ਹੋਣ ਦੀਆਂ ਕੁਛ ਨਿਸ਼ਾਨੀਆਂ ਹੇਠ ਲਿਖੀਆਂ ਜਾ
ਰਹੀਆਂ ਹਨ:-
H
ਸਾਡੇ ਬੁਰੇ ਵਿਚਾਰ ਘਟ ਜਾਂਦੇ ਹਨ।
H
ਗੁਰਬਾਣੀ ਪੜ੍ਹਣ-ਸੁਨਣ ਦਾ ਚਾਉ ਵਧਦਾ ਹੈ।
H
ਦੂਸਰਿਆਂ ਦੀ ਮਦਦ ਕਰਨੀ ਚੰਗੀ ਲਗਦੀ ਹੈ।
H
ਬੁਰੀਆਂ ਆਦਤਾਂ (ਗੁੱਸਾ, ਸਾੜਾ, ਚੁਗਲੀ, ਲਾਲਚ, ਈਰਸ਼ਾ), ਘਟ ਜਾਂਦੀਆਂ ਹਨ.
H
ਸਾਡੇ ਵਿੱਚ ਚੰਗੇ ਵਿਚਾਰ ਭਰ ਜਾਂਦੇ ਹਨ ਜਿਵੇਂ - (ਸੰਤੋਖ, ਸਹਨਸ਼ੀਲਤਾ, ਦਾਨ
ਪੁੰਨ ਕਰਨਾ, ਧੀਰਜ ਰਖਣਾ, ਕਿਸੇ ਦਾ ਬੁਰਾ ਨ ਕਰਨਾ, ਸਦਾ ਖੁਸ਼ ਰਹਿਣਾ ਆਦਿ)।
* ਅਸੀਂ ਨਿਡਰ ਬਣ ਜਾਂਦੇ ਹਾਂ।
* ਮਨ ਇਧਰ ਉਧਰ ਨਹੀਂ ਦੌੜਦਾ। ਇਕਾਗਰ ਹੋ ਜਾਂਦਾ ਹੈ।
* ਸਾਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਗੁਸਾ ਨਹੀਂ
ਆਉਂਦਾ।
* ਮਨ ਵਿੱਚ ਕਿਸੇ ਵਾਸਤੇ ਨਫਰਤ ਨਹੀਂ ਰਹਿੰਦੀ।
ਸਾਰੇ ਬੱਚੇ ਬੜੇ ਖੁਸ਼ ਹੋਏ ਅਤੇ ਉਹਨਾਂ ਨੇ ਵਾਇਦਾ ਕੀਤਾ ਕਿ ਅਸੀ ਅਪਣੇ ਮਨ
ਦਾ ਰੋਜ਼ ਸੁਪਰਵਿਜ਼ਨ ਕਰਿਆ ਕਰਾਂਗੇ।
ਆਂਟੀ - ਵਿਸ਼ੇਸ਼ ਗਲ ਇਹ ਹੈ ਕਿ ਜਿਉ ਜਿਉ ਅਸੀਂ ਗੁਰਬਾਣੀ
ਦਾ ਅਭਿਆਸ (ਧਿਆਨ ਨਾਲ) ਕਰਦੇ ਹਾਂ ਤਿਉਂ ਤਿਉਂ ਸਾਡੇ ਮਨ ਵਿੱਚ ਰੱਬੀ ਗੁਣ ਭਰ
ਜਾਂਦੇ ਹਨ ਅਤੇ ਸਾਨੂੰ ਸਦੀਵੀਂ ਖੁਸ਼ੀ ਮਿਲਦੀ ਹੈ। ਦੁਖ ਸਾਡੇ ਨੇੜੇ ਨਹੀਂ
ਲਗਦੇ।
(21)
ਸਿੱਖ ਦਾ ਮਤਲਬ
ਇਕ ਦਿਨ ਗੁਰਬਾਣੀ ਕਲਾਸ ਵਿੱਚ ਇੱਕ ਬੱਚੇ ਨੇ ਪੁਛਿਆ -
ਆਂਟੀ ਜੀ “ਸਿਖ” ਦਾ ਕੀ ਮਤਲਬ ਹੈ?
ਆਂਟੀ - ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਿਸ਼ਯ ਸ਼ਬਦ ਤੋਂ ਆਇਆ ਹੈ। ਇਸਦਾ ਮਤਲਬ ਹੈ
ਵਿਦਆਰਥੀ ਯਾ ਸਿਖਣਵਾਲਾ।
ਇਕ ਹੋਰ ਬੱਚੇ ਨੇ ਪੁਛਿਆ - ਆਂਟੀ ਜੀ ਸਿੱਖ ਵਿੱਚ ਕੀ
ਗੁਣ ਹੁੰਦੇ ਹਨ?
ਆਂਟੀ - ਸਿੱਖ ਵਿੱਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ:-
H
ਸਿੱਖ ਵਿੱਚ ਗਿਆਨ ਹਾਸਲ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ।
H
ਸਿੱਖ ਵਿੱਚ ਤਿਆਗ ਦੀ ਭਾਵਨਾ ਹੋਣੀ ਹਾਹੀਦੀ ਹੈ।
H
ਸਿੱਖ ਵਿੱਚ ਸਿਖਣ ਵਾਸਤੇ ਨਿਮ੍ਰਤਾ ਹੋਣੀ ਹਾਹੀਦੀ ਹੈ।
H
ਸਿੱਖ ਉਹ ਹੈ ਜੋ ਗਿਆਨ ਹਾਸਲ ਕਰੇ ਤੇ ਉਸਨੂੰ ਯਾਦ ਰਖੇ।
H
ਜੋ ਗਿਆਨ ਹਾਸਲ ਕਰੇ ਉਸਦਾ ਉਪਯੋਗ ਕਰੇ।
H
ਸਭ ਤੋਂ ਜ਼ਰੂਰੀ ਗਲ ਇਹ ਹੈ ਕਿ ਅਪਣੇ ਗਿਆਨ ਨਾਲ ਸਰਬਤ ਦੇ ਭਲੇ ਦੇ ਕੰਮ ਕਰੇ।
ਸਬ ਬੱਚੇ ਬੜੇ ਖੁਸ਼ ਹੋਏ ਤੇ ਕਹਿਣ ਲਗੇ ਸਾਨੂੰ ਸਿਖ ਹੋਣ
ਦਾ ਫਖਰ ਹੈ।
ਆਉ ਸਾਰੇ ਰਲ ਕੇ ਗਾਈਏ:-
“ਸੋ ਸਿਖੁ ਸਖਾ ਬੰਧਪੁ ਹੈ ਭਾਈ
ਜਿ ਗੁਰ ਕੇ ਭਾਣੇ ਵਿਚਿ ਆਵੈ।।” (ਅੰਗ ੬੦੧)
x
EARLIER BOOK IN THIS SERIES
”DAILY GRUBANI ROUTINE”
* This illustrated book is meant for sikh children.
* It contains Gurbani lines to be recited while doing
different activities during the day.
* This book is a lovely gift, which you can give on the
Birthday or other occasion to your relatives or friends. This way you will
be doing a great service to the community.
ਟੀ. ਵੀ. ਵੇਖਣ ਵੇਲੇ
ਅਖੀ ਵੇਖ ਨ ਰਜੀਆ ਬਹੁ ਰੰਗ ਤਮਾਸੇ।।
WHILE WATCHING T.V.
Even after seeing so many dramas in the world,
the eyes are not satisfied