ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ---1309
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ
ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ---444
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ
ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ---982
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ॥ ਸਤਿਗੁਰ
ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ---797
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ॥ ਗੁਰ ਤੁਠੈ
ਹਰਿ ਪਾਇਆ ਚੂਕੇ ਧਕ ਧਕੇ॥ ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ
--449
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ---
27
ਗੁਰੂ ਗਰੰਥ ਸਾਹਿਬ ਜੀ ਵਿੱਚ ਅੰਕਿਤ ਸਤਿਗੁਰਾਂ ਦੇ ਬਚਨ, ਬਾਣੀ,
ਸਿਖਿਆ, ਸ਼ਬਦ, ਉਪਦੇਸ ਸਾਰੀ ਦੁਨੀਆ ਦੀ ਮਾਨੁੱਖਜਾਤੀ ਦੇ ਸਾਂਝੇ ਗੁਰੂ ਹਨ। ਗੁਰ ਵਿਚਾਰ,
ਗਰੁਮਤਿ, ਗੁਰਬਾਣੀ ਵਿਚਾਰਧਾਰਾ ਨੂੰ ਸਮਝ ਕੇ ਇਸ ਦੀ ਕਮਾਈ ਕਰਨ ਵਾਲੇ ਹਰ ਇੱਕ
ਪ੍ਰਾਣੀ ਦੇ ਪਾਰ ਉਤਾਰੇ ਦੀ ਗਰੰਟੀ ਲਿਖ ਕੇ ਦਿਤੀ ਹੋਈ ਹੈ ਤੇ ਜਿਨ, ਜਿਨਿ, ਜਿਨੀ,
ਤਿਨੀ, ਤਿਨ, ਤਿਨੀ, ਜਿਸੁ, ਸੋ, ਓਹੁ, ਓਇ ਆਦਿ ਸ਼ਬਦ ਵਰਤ ਕੇ ਇਹ ਗਰੰਟੀ ਵਾਰ ਵਾਰ ਲਿਖਕੇ
ਸਪਸ਼ਟ ਕੀਤੀ ਹੈ।
ਜਿਨ ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ॥ ਨਾਨਕ ਨਾਮੁ
ਤਿਨਾੑ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ---429
ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ----445
ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ---- 28
ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ
ਜੈਕਾਰੁ ---1314
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ---27
ਜਿਨੀ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ
ਉਜਲੇ ਕੇਤੀ ਛੁਟੀ ਨਾਲਿ ---8
ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ---46 === ਜਿਨੀ
ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸ---27
ਜਿਨਿ ਜਿਨਿ ਜਪਿਆ ਤਿਸ ਕਉ ਬਲਿਹਾਰ॥ ਤਿਸ ਕੈ ਸੰਗਿ ਤਰੈ ਸੰਸਾਰ
---724
ਗੁਰ ਕੀ ਬਾਣੀ ਸਭ ਮਾਹਿ ਸਮਾਣੀ॥ ਆਪਿ ਸੁਣੀ ਤੈ ਆਪਿ
ਵਖਾਣੀ॥
ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ
---1075
ਤਿਨ ਐਸੇ ਜਨ ਵਿਰਲੇ ਸੰਸਾਰੇ॥ ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ॥
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ---1039
ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ
ਹਾਰਿ ਜੀਉ---438
ਨਾਨਕ ਦਇਆਲੁ ਹੋਆ ਤਿਨ ਊਪਰਿ ਜਿਨ ਗੁਰ ਕਾ
ਭਾਣਾ ਮੰਨਿਆ ਭਲਾ ---1115
ਜਿਸੁ ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ
ਮਨਿ ਵੂਠਾ ਜੀਉ---101
ਜਿਸੁ ਨਾਮੁ ਰਿਦੈ ਸੋਈ ਵਡ ਰਾਜਾ॥ ਜਿਸੁ ਨਾਮੁ ਰਿਦੈ
ਤਿਸੁ ਪੂਰੇ ਕਾਜਾ---1155
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ---10
ਸੋ ਸੋ ਸੇਵਕਿ ਰਾਮ ਪਿਆਰੀ॥ ਜੋ ਗੁਰ ਸਬਦੀ ਬੀਚਾਰੀ---879 === ਸਭੁ
ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ---422
ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ---910 === ਸਬਦਿ ਰਤੇ
ਸੇ ਨਿਰਮਲੇ ਚਲਹਿ ਸਤਿਗੁਰ ਭਾਇ ---234
ਗੁਰ ਕਾ ਸਬਦੁ ਮਨੇ ਸੋ ਸੂਰਾ --- 123 === ਹੁਕਮੁ ਮੰਨੇ ਸੋ ਜਨੁ
ਪਰਵਾਣੁ ---1175
ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥ ਨਾਨਕ ਤਿਨੀ ਸਹੁ
ਪਾਇਆ ਜਿਨੀ ਗੁਰ ਕੀ ਸਿਖ ਸੁਣੀ ---785
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ
ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ
---598
ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ
--- 260
ਕਿਸੇ ਵੀ ਖਾਸ ਵੇਸ, ਬਾਣਾ, ਚੋਲਾ, ਆਦਿ ਪਹਿਨਣ ਨਾਲ ਪਰਮਾਤਮਾ ਨੂੰ ਨਹੀਂ
ਪਾਇਆ ਜਾ ਸਕਦਾ। ਪਰਮਾਤਮਾ ਨੂੰ ਕੇਵਲ ਤਿਨੀ ਪਾਇਆ ਹੈ ਜਿਨੀ ਗੁਰੂ ਜੀ ਦੀ
ਸਿਖਿਆ ਧਾਰਨ ਕੀਤੀ ਹੈ। ਜਿਹ ਮਨ ਵਿੱਚ ਗੁਰੂ ਜੀ ਦੀ ਸਿਖਿਆ ਵਸਿ ਜਾਵੇ ਉਹ ਵਡਭਾਗੀ
ਹੈ। ਜਿਨ ਬਾਣੀ ਨਾਲ ਚਿਤ ਲਾਇਆ ਹੈ ਸੇ ਜਨ ਨਿਰਮਲ ਤੇ ਪਰਵਾਨ ਹਨ। ਤਿਨ੍ਹਾਂ
ਨਾਮ ਕਦੇ ਵਿਸਰਦਾ ਨਹੀ ਸੇ ਪਰਮਾਤਮਾ ਦੇ ਦਰਿ ਤੇ ਸੱਚੇ ਜਾਣੇ ਜਾਂਦੇ ਹਨ। ਜਿਨੀ
ਸੁਣਿ ਕੇ ਮੰਨਿਆ ਹੈ ਤਿਨਾਂ ਨਿਜ ਘਰਿ ਵਾਸ ਹੈ। ਨਾਮ ਨਿਧਾਨ ਤਿਸਹਿ
ਪਰਾਪਤ ਜਿਸੁ ਨੂੰ ਸ਼ਬਦ ਗੁਰੂ ਪਿਆਰਾ ਹੈ। ਗੁਰ ਸ਼ਬਦ ਕਮਾਉਣ ਵਾਲੇ ਕਦੇ ਹਾਰਦੇ
ਨਹੀਂ ਤਿਨ ਜਮੁ ਨੇੜਿ ਨ ਆਵੈ।
ਗੁਰੂ ਨਾਨਕ ਦੇਵ ਜੀ ਨੇ ਵੇਸ ਬਾਣੇ ਦਾ ਭੇਖ ਛੱਡਣ ਦਾ ਹੁਕਮ ਦਿਤਾ ਹੈ।
ਹੁਕਮ ਨਾਂ ਮੰਨਣ ਵਾਲਿਆ ਨੂੰ ਮਨਮੁੱਖ ਕਿਹਾ ਹੈ। ਗੁਰਬਾਣੀ ਅਕਲ ਨਾਲ ਪੜਿਕੇ ਸਮਝਣ ਲਈ ਕਿਹਾ ਹੈ।
ਪੜਿ ਪੜਿ ਗਡੀਆਂ ਲੱਦਣ ਦੀ ਮਨਾਹੀ ਕੀਤੀ ਹੈ। ਗੁਰੂ ਸ਼ਬਦ ਨੂੰ ਮੰਨਣ ਵਾਲਿਆਂ ਨੂੰ ਸੂਰਮੇ ਜਾਣਿਆ
ਹੈ। ਨਾਮ ਪਰਾਪਤੀ ਉਸ ਨੂੰ ਹੀ ਹੁੰਦੀ ਹੈ ਜਿਹੜਾ ਪਰਾਣੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਸੇ
ਹੋਏ ਤਰੀਕੇ ਨਾਲ ਨਾਮ ਜਪਦਾ ਹੈ। ਓਇ ਪੁਰਖ ਪ੍ਰਾਣੀ ਧੰਨਿ ਜਨ ਹੈ ਜਿਹੜਾ
ਗੁਰੂ ਜੀ ਦੇ ਪਰਉਪਕਾਰੀ ਉਪਦੇਸਾਂ ਨੂੰ ਆਪ ਸਮਝ ਕੇ ਦੂਸਰੇ ਪਰਾਣੀਆਂ ਨੂੰ ਸਮਝਾਂਦਾ ਹੈ। ਗੁਰਬਾਣੀ
ਸਮਝਾਣ ਵਾਲੇ ਦੇ ਵਿਰੋਧੀ ਸਿੱਖੀ ਦੇ ਅਸਲੀ ਤੇ ਪੱਕੇ ਵੈਰੀ ਹਨ।
ਓਹੁ ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ --- 438
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ
ਪਰਉਪਕਾਰਿਆ --- 311