ਜਿਸੁ
ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ ਛੋਡਹੁ
ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ --- 598
ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ॥
ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ---733
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ
---918
ਸਿਰਲੇਖ ਵਾਲਾ ਗੁਰਵਾਕ ਰਾਗ ਥਿਤੀ ਗਉੜੀ ਮਹਲਾ 5 ਦੀ ਬਾਰ੍ਹਵੀਂ ਪਉੜੀ ਦੀ
ਤੀਜੀ ਪੰਗਤੀ ਹੈ। ਇਥੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਨ ਦੀ
ਹਦਾਇਤ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਹੈ ਕਿ ਮਨੁੱਖਾ ਜਨਮ ਅੰਮ੍ਰਿਤ
ਛਕਣ ਵਾਸਤੇ ਹੀ ਮਿਲਿਆ ਹੈ। ਇਸ ਅੰਮ੍ਰਿਤ ਨੂੰ ਸਾਰੇ ਦੇਵਤੇ, ਮੁਨੀ ਤੇ ਮਨੁੱਖ ਲੱਭਦੇ ਫਿਰਦੇ ਹਨ।
ਅੰਮ੍ਰਿਤ ਦੀ ਦਾਤ ਕੇਵਲ ਸਤਿਗੁਰਾਂ ਪਾਸੋਂ ਹੀ ਮਿਲਦੀ ਹੈ। ਪ੍ਰਭੂ ਨੇ ਆਪਣੇ ਭਗਤਾਂ ਨੂੰ ਅੰਮ੍ਰਿਤ
ਦਾ ਭੰਡਾਰਾ ਬਖਸ਼ਿਆ ਹੋਇਆ ਹੈ।
ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ---1309
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ
ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ---444
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ
ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ---982
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ --- ਸਬਦੁ ਗੁਰੂ ਸੁਰਤਿ ਧੁਨਿ ਚੇਲਾ
--- 942
ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਨੂੰ ਆਪਣਾ ਗੁਰੂ ਮੰਨਿਆ ਹੈ। ਗੁਰੂ
ਨਾਨਕ ਜੀ ਦਾ ਗੁਰੂ ਹੀ ਸਾਡਾ ਸਿੱਖਾਂ ਦਾ ਗੁਰੂ ਹੈ ਇਸ ਕਰਕੇ ਗੁਰੂ ਗਰੰਥ ਸਾਹਿਬ ਜੀ ਵਿੱਚ
ਅੰਕਿਤ ਸਤਿਗੁਰਾਂ ਦੇ ਬਚਨ, ਬਾਣੀ, ਸਿਖਿਆ, ਸ਼ਬਦ, ਉਪਦੇਸ ਸਿੱਖ ਪੰਥ ਤੇ ਬਾਕੀ ਸਾਰੀ ਦੁਨੀਆ ਦੀ
ਮਾਨੁੱਖਜਾਤੀ ਦੇ ਸਾਂਝੇ ਗੁਰੂ ਹਨ। ਸਤਿਗੁਰਾਂ ਨੇ ਗੁਰ ਵਿਚਾਰ, ਗਰੁਮਤਿ,
ਗੁਰਬਾਣੀ ਵਿਚਾਰਧਾਰਾ ਨੂੰ ਸਮਝ ਕੇ ਇਸ ਦੀ ਕਮਾਈ ਕਰਨ ਵਾਲੇ ਹਰ ਇੱਕ ਪ੍ਰਾਣੀ ਦੇ ਪਾਰ
ਉਤਾਰੇ ਦੀ ਗਰੰਟੀ ਲਿਖ ਕੇ ਦਿਤੀ ਹੋਈ ਹੈ।
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ --- 1057 === ਚਹੁ ਜੁਗ
ਮਹਿ ਅੰਮ੍ਰਿਤੁ ਸਾਚੀ ਬਾਣੀ --- 665
ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ---35 === ਗੁਰ ਕੀ
ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ---360
ਸਾਚੀ ਬਾਣੀ ਮੀਠੀ ਅਮ੍ਰਿਤ ਧਾਰ॥ ਜਿਨਿ ਪੀਤੀ ਤਿਸੁ ਮੋਖ ਦੁਆਰ --- 1275
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ---
494
ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦਾ ਸ਼ਬਦ, ਸਤਿਗੁਰਾਂ ਦੀ ਸਿਖਿਆ,
ਸਤਿਗੁਰਾਂ ਦੇ ਬਚਨ ਅੰਮ੍ਰਿਤ ਹੈ ਜਿਸ ਨੂੰ ਪੀ ਕੇ ਭੁੱਖ ਤੇ ਪਿਆਸ ਦੂਰ ਹੋ ਜਾਂਦੀ ਹੈ। ਇਸ
ਅੰਮ੍ਰਿਤ ਨੂੰ ਪੀਂਦਆਂ ਸਾਰ ਝੱਟ ਪੱਟ ਹੀ ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਈਦਾ ਹੈ। ਜਿਸ ਨੇ ਭੀ ਇਹ
ਸ਼ਬਦ ਅੰਮ੍ਰਿਤ ਪੀਤਾ ਉਹ ਮੁਕਤ ਹੋ ਗਇਆ ਹੈ। ਜਿਨ੍ਹਾਂ ਦਾ ਮਨ ਗੁਰਬਾਣੀ ਦੇ ਲੜ ਲਗਣ ਦੀ ਅਹਿਮੀਅਤ
ਨੂੰ ਸਮਝ ਗਇਆ ਹੈ ਕੇਵਲ ਉਨ੍ਹਾਂ ਨੇ ਹੀ ਅੰਮ੍ਰਿਤ ਛਕਿਆ ਹੈ। ਗੁਰਬਾਣੀ ਸਮਝਕੇ ਇਸ ਤੇ ਚਲਣ ਵਾਲੇ
ਸਤਿਗੁਰਾਂ ਦੀ ਮੇਹਰ ਦੇ ਪਾਤਰ ਬਣ ਜਾਂਦੇ ਹਨ। ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਉਹ
ਪਰਮਾਤਮਾ ਨਾਲ ਇੱਕ ਮਿੱਕ ਹੋ ਜਾਂਦੇ ਹਨ।
ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ---766
ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ॥ ਤਾ ਤੇਰਾ ਹੋਇ ਨਿਰਮਲ ਜੀਉ---891
ਅੰਮ੍ਰਿਤ ਸਬਦੁ ਪੀਵੈ ਜਨੁ ਕੋਇ॥ ਨਾਨਕ ਤਾ ਕੀ ਪਰਮ ਗਤਿ ਹੋਇ
--- 394
ਮਾਝ ਮਹਲਾ 3॥ ਅੰਮ੍ਰਿਤੁ ਵਰਸੈ ਸਹਜਿ ਸੁਭਾਏ॥ ਗੁਰਮੁਖਿ ਵਿਰਲਾ ਕੋਈ ਜਨੁ
ਪਾਏ ---119
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ---644
ਵਿਕਾਰਾਂ ਨਾਲ ਮੈਲੇ ਮਨ ਵਾਲਾ ਕੋਈ ਭੀ ਵਿਅਕਤੀ ਅੰਮ੍ਰਿਤ ਨਹੀਂ ਪੀ ਸਕਦਾ।
ਮੈਲੇ ਮਨ ਵਾਲੇ ਕਿਸੇ ਭੀ ਪਰਾਣੀ ਨੂੰ ਅੰਮ੍ਰਿਤ ਦੀ ਦਾਤ ਨਹੀਂ ਮਿਲੀ। ਜਿਹੜਾ ਕੋਈ ਗੁਰੂ ਦੇ ਸ਼ਬਦ
ਦਾ ਰਸ ਅੰਮ੍ਰਿਤ ਪੀਊ ਗਾ ਉਸ ਦਾ ਹੀ ਮਨ ਸਾਫ ਹੋਊ ਗਾ ਅਤੇ ਉਸ ਦੀ ਸੱਭ ਤੋਂ ਉੱਚੀ ਆਤਮਕ ਅਵਸਥਾ ਹੋ
ਜਾਵੇ ਗੀ। ਭਾਵੇਂ ਅੰਮ੍ਰਿਤ ਦੀ ਵਰਖਾ ਸਹਿਜ ਸੁਭਾਏ ਹੋ ਰਹੀ ਹੈ ਪਰ ਕੋਈ ਵਿਰਲਾ ਪਰਾਣੀ ਹੀ ਇਹ
ਅੰਮ੍ਰਿਤ ਦੀ ਦਾਤ ਹਾਸਲ ਕਰਦਾ ਹੈ। ਸਤਿਗੁਰਾਂ ਦਾ ਸ਼ਬਦ ਹੀ ਇੱਕੋ ਇੱਕ ਅੰਮ੍ਰਿਤ ਹੈ ਅਤੇ ਇਹ ਸਿਰਫ
ਗੁਰੂ ਦੇ ਦੱਸੇ ਰਾਹ ਤੇ ਚਲਣ ਵਾਲੇ ਗੁਰਮੁਖਾਂ ਨੂੰ ਹੀ ਪਰਾਪਤ ਹੁੰਦਾ ਹੈ।
ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ॥ ਗੁਰਮੁਖਿ ਅੰਮ੍ਰਿਤੁ ਪੀਵਣਾ
ਨਾਨਕ ਸਬਦੁ ਵੀਚਾਰਿ ---646
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ॥ ਮਨੁ ਪੀਵੈ ਸੁਨਿ ਸਬਦੁ
ਬੀਚਾਰਾ---102===ਸਾਚੇ ਰਾਤੀ ਗੁਰ ਸਬਦੁ ਵੀਚਾਰ॥ ਅੰਮ੍ਰਿਤੁ ਪੀਵੈ ਨਿਰਮਲ ਧਾਰ---158
ਅੰਮ੍ਰਿਤੁ ਮੀਠਾ ਸਬਦੁ ਵੀਚਾਰਿ॥ ਅਨਦਿਨੁ ਭੋਗੇ ਹਉਮੈ ਮਾਰਿ ---424 ===
ਸੋ ਸੇਵਕਿ ਰਾਮ ਪਿਆਰੀ॥ ਜੋ ਗੁਰ ਸਬਦੀ ਬੀਚਾਰੀ---879
ਮਨਮੁੱਖ ਹਉਮੈ ਦੇ ਘੁੱਪ ਅਨ੍ਹੇਰਾ ਕਰਨ ਵਾਲੇ ਕਰਮ ਕਰਦੇ ਹਨ ਅਤੇ ਗੁਰਮੁਖਿ
ਸ਼ਬਦ ਵੀਚਾਰ ਕੇ ਅੰਮ੍ਰਿਤ ਪੀਂਦੇ ਹਨ। ਗੁਰ ਸ਼ਬਦ ਦੀ ਵਿਚਾਰ ਕਰਨ ਵਾਲੇ ਸੇਵਕ ਹੀ
ਸਤਿਗੁਰਾਂ ਦੇ ਅਸਲੀ ਪਿਆਰੇ ਹਨ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਸਮਝਕੇ ਇਸ ਉਪਰ ਚਲਣ ਦਾ
ਹੀ ਇੱਕੋ ਇੱਕ ਸਹੀ ਤੇ ਪੱਕਾ ਰਸਤਾ ਦਸਿਆ ਹੈ।
ਮਾਰਗੁ ਛੋਡਿ ਅਮਾਰਗਿ ਪਾਇ॥ ਮੂਲਹੁ ਭੂਲਾ ਆਵੈ ਜਾਇ॥ ਅੰਮ੍ਰਿਤੁ ਡਾਰਿ
ਲਾਦਿ ਬਿਖੁ ਖਾਇ --- 1165
ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ
ਹੋਰਿ ਗਲਾਂ ਸੈਤਾਨੁ--- 1245
ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ॥ ਰਾਜੇ ਰਾਇ
ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ --- 931
ਗੁਰੂ ਜੀ ਦੇ ਦਸੇ ਰਾਹ ਨੂੰ ਛੱਡ ਕੇ ਕੁਰਾਹੇ ਜਾਣ ਵਾਲੇ ਮੂਲਹੁ ਹੀ ਭੁੱਲੜ
ਹਨ। ਉਹ ਅੰਮ੍ਰਿਤ ਛੱਡ ਕੇ ਜ਼ਹਿਰ ਖਾਂਦੇ ਹਨ। ਸਤਿਗੁਰਾਂ ਨੇ ਸੰਸਾਰ ਨੂੰ ਸਮਝਾਇਆ ਹੈ ਕਿ ਇਸ ਦੁਨੀਆ
ਤੋਂ ਰਾਜੇ ਰੰਕ ਰਾਇ ਆਦਿ ਸੱਭ ਨੇ ਤੁਰ ਜਾਣਾ ਹੈ ਇਸ ਕਰਕੇ ਸੱਭ ਨੂੰ ਅੰਮ੍ਰਿਤ ਪਾਨ ਕਰਕੇ ਜੀਵਨ
ਸਫਲ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੇਸ ਭੇਖ (ਧਾਰਮਿਕ ਦਿਖਾਵੇ ਦੇ
ਬਾਹਰਲੇ ਸਾਰੇ ਚਿੰਨ੍ਹ) ਦੀ ਚਤੁਰਾਈ ਛੱਡਣ ਦਾ ਹੁਕਮ ਦਿਤਾ ਹੈ। ਗੁਰਬਾਣੀ ਬਾਹਰਲੇ ਧਾਰਮਿਕ
ਪਹਿਰਾਵੇ ਵਾਲਿਆਂ ਨੂੰ ਹਰਿ ਕੇ ਸੰਤ ਦੀ ਬਜਾਏ ਬਾਨਾਰਸਿ ਕੇ ਠੱਗ
ਕਹਿੰਦੀ ਹੈ। ਗੁਰੂ ਰਾਮ ਦਾਸ ਜੀ ਦਾ ਅੰਮ੍ਰਿਤਧਾਰੀ ਦੀ ਪਹਿਚਾਨ ਵਾਲਾ ਗੁਰਵਾਕ ਇਹ
ਹੈ।