ਤੱਤ ਗੁਰਮਤਿ ਸਮਾਗਮ
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਬੇਨਤੀ ਪੱਤਰ
ਸਤਿਕਾਰਯੋਗ ਖਾਲਸਾ ਜੀਉ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਸਮੂਹ ਪੰਥ ਦਰਦੀਆਂ ਦਾ ਧਿਆਨ ਖਿੰਡਦੀ ਪੁੰਡਦੀ ਤੱਤ ਗੁਰਮਤਿ ਲਹਿਰ ਨੂੰ
ਸੰਭਾਲਕੇ ਪੱਕੇ ਪੈਰੀਂ ਕਰਨ ਦੀ ਸੋਚ ਨਾਲ ਪੰਥਕ ਮੈਗਜੀਨ “ਇੰਡੀਆ ਅਵੇਅਰਨੈਸ”
(www.indiaawareness.com)
ਦੇ ਅਪ੍ਰੈਲ 2009 ਅੰਕ ਅਤੇ “ਸਿੱਖ ਮਾਰਗ ਡਾਟ
ਕੋਮ” (www.sikhmarg.com)
ਵਿਚ ਤੱਤ ਗੁਰਮਤਿ ਪਰਿਵਾਰ ਵਲੋਂ ਸੁਝਾਅ ਮੰਗੇ ਗਏ
ਸਨ ਪਰ ਕੁੱਝ ਕੁ ਵੀਰਾਂ ਅਤੇ ਜਥੇਬੰਦੀਆਂ ਦੇ ਫੋਨਸ ਤੋਂ ਬਿਨਾ ਕਿਸੇ ਨੇ ਵੀ ਇਸ ਪਾਸੇ ਵੱਲ, ਏਕਤਾ
ਉਦਮਾਂ ਲਈ ਪਹਿਲ ਕਰਨ ਦੀ ਪੇਸ਼ਕਸ਼ ਨਹੀ ਕੀਤੀ। ਚਲੋ ਇਸ ਨੇਕ ਅਤੇ ਚੰਗੇ ਕੰਮ ਦੀ ਪਹਿਲ ਲਈ ਤੱਤ
ਗੁਰਮਤਿ ਪਰਿਵਾਰ ਹੀ ਪੰਥ ਦੇ ਸਨਮੁਖ ਹਾਜਿਰ ਹੈ ਅਤੇ ਨਾਲ ਹੀ ਇੱਕ ਵਾਰ ਫਿਰ ਦੁਬਾਰਾ ਸਮੂਚੇ ਪੰਥ
ਦਰਦੀਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੇ ਕੀਮਤੀ ਵਿਚਾਰ ਅਤੇ ਸੁਝਾਅ ਹੇਠ ਲਿਖੇ ਮੋਬਾਈਲ
ਨੰਬਰਾਂ/ਪਤੇ ਤੇ ਐਸ ਐਮ ਐਸ, ਈ ਮੇਲ ਜਾਂ ਡਾਕ ਰਾਹੀ ਜਰੂਰ ਲਿਖ ਭੇਜਣ, ਤਾਂਕਿ ਕੀਤੇ ਜਾ ਰਹੇ
ਇਨ੍ਹਾਂ ਯਤਨਾਂ ਵਿੱਚ ਕਿਤੇ ਵੀ ਕੋਈ ਉਣਤਾਈ ਨਾ ਰਹਿ ਜਾਵੇ।
ਨਾਨਕ ਪਾਤਸ਼ਾਹ ਜੀ ਵਲੋਂ ਆਦਰਸ਼ ਮਨੁੱਖ ਦੀ ਘਾੜਣਾ ਰਾਹੀਂ ਆਦਰਸ਼ ਸਮਾਜ ਦੀ
ਸਿਰਜਨਾ ਦੇ ਮਕਸਦ ਨੂੰ ਸਾਹਮਣੇ ਰੱਖਕੇ ‘ਗੁਰਮਤਿ’ ਵਿਚਾਰਧਾਰਾ ਗੁਰਬਾਣੀ ਦੇ ਰੂਪ ਵਿੱਚ ਪੇਸ਼ ਕੀਤੀ
ਗਈ। ਇਸ ਵਿਚਾਰਧਾਰਾ ਆਧਾਰਿਤ ‘ਜੀਵਨ ਜਾਚ’ ਦਾ ਪ੍ਰਚਾਰ ਦਸ ਨਾਨਕ ਜਾਮਿਆਂ ਨੇ ਕਰੀਬ 230 ਸਾਲ ਲਾ
ਕੇ ਕੀਤਾ। ਹਰ ਤਰਾਂ ਦੇ ਵਿਤਕਰੇ ਤੋਂ ਰਹਿਤ ਇਸ ਨਿਰੋਲ ‘ਮਨੁੱਖਤਾਵਾਦੀ’ (ਗੁਰਮਤਿ) ਜੀਵਨ ਜਾਚ ਦੇ
ਇਨਕਲਾਬ ਦਾ ਅਸਰ ‘ਸਿੱਖ ਸਮਾਜ’ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਵਿਚਾਰਧਾਰਾ ਦੀ ਖਾਸੀਅਤ
‘ਪੁਜਾਰੀਵਾਦ’ ਅਤੇ ‘ਬ੍ਰਾਹਮਨਵਾਦ’ ਤੋਂ ਪੂਰੀ ਤਰਾਂ ਨਿਰਲੇਪ (ਮੁਕਤ) ਹੋਣਾ ਸੀ। ਪਰ ਸਮੇਂ ਨਾਲ,
ਅਨੇਕਾਂ ਕਾਰਨਾਂ ਕਰਕੇ, ਉਹੀ ਪੁਜਾਰੀਵਾਦ ਤੇ ਬ੍ਰਾਹਮਨਵਾਦ. ਰੂਪ ਵਟਾ ਕੇ, ਸਿੱਖ ਸਮਾਜ ਤੇ ਵੀ
ਭਾਰੂ ਹੋ ਗਏ। ਇਹਨਾਂ ਅਲਾਮਤਾਂ (ਕਮਜ਼ੋਰੀਆਂ) ਨੇ ਗੁਰਮਤਿ ਵਿਚਾਰਧਾਰਾ ਰੂਪੀ ‘ਸੂਰਜ’ ਦੇ ਪ੍ਰਕਾਸ਼
ਨੂੰ ਬੱਦਲਾਂ ਵਾਂਗੂ ਛਾ ਕੇ ਧੁੰਧਲਾ ਕਰ ਕੇ ਰੱਖ ਦਿਤਾ।
ਸਮੇਂ ਨਾਲ ‘ਗੁਰਮਤਿ’ ਨੁੰ ਇਸਦੇ ਸਹੀ ਸਰੂਪ ਵਿੱਚ ਦੁਬਾਰਾ ਪ੍ਰਕਟ ਕਰਨ ਲਈ
ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਮੌਜੂਦਾ ਸਮੇਂ ਵਿੱਚ ਇਹ ਕੋਸ਼ਿਸ਼ਾਂ ‘ਤੱਤ ਗੁਰਮਤਿ ਲਹਿਰ’ ਦੇ ਨਾਂ
ਤੇ ਕੁੱਝ ਸਾਲ ਪਹਿਲਾਂ ਵੱਡੇ ਪੱਧਰ ਤੇ ਹੋਈਆਂ। ‘ਤੱਤ ਗੁਰਮਤਿ’ ਦੇ ਨਾਂ ਹੇਠ ਸਿੱਖ ਸਮਾਜ ਵਿੱਚ
ਜਾਗਰੂਕਤਾ ਆਉਣੀ ਸ਼ੁਰੂ ਹੋ ਗਈ ਹੈ। ਪਰ ਵੱਡਾ ਪ੍ਰਭਾਵ ਛੱਡਣ ਤੋਂ ਪਹਿਲਾਂ ਹੀ ਇਸ ਲਹਿਰ ਨਾਲ
ਜੁੜੀਆਂ ਸੰਸਥਾਵਾਂ ਅਤੇ ਵਿਅਕਤੀ ਕੁੱਝ ਕਮਜੋਰੀਆਂ ਵਿੱਚ ਉੱਲਝ ਗਏ। ਇਸਦੇ ਕਈ ਕਾਰਨ ਹਨ ਪਰ ਮੁਖ
ਕਾਰਨ ‘ਮੈਂ ਵੱਡਾ-ਮੈਂ ਵੱਡਾ’ ਰੂਪੀ ਹੰਕਾਰ ਹੀ ਹੈ। ਇਹਨਾਂ ਕਮਜੋਰੀਆਂ ਕਾਰਨ ਲਹਿਰ ਨੂੰ ਬਹੁਤ
ਨੁਕਸਾਨ ਪਹੂੰਚ ਰਿਹਾ ਹੈ।
ਇਨ੍ਹਾਂ ਆਈਆਂ ਕਮਜੋਰੀਆਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ, ਆਪਸੀ ਵਿਚਾਰਾਂ
ਰਾਹੀਂ ਦੂਰ ਕਰਕੇ ‘ਤੱਤ ਗੁਰਮਤਿ ਲਹਿਰ’ ਨੂੰ ਮੁੜ ਪੱਕੇਂ ਪੈਰੀਂ ਕਰਨ ਦੇ ‘ਨਿਸ਼ਕਾਮ ਅਤੇ ਪਵਿੱਤਰ’
ਮਕਸਦ ਨਾਲ, ਤੱਤ ਗੁਰਮਤਿ ਪਰਿਵਾਰ ਵਲੋਂ ਸਭ ਜਾਗਰੂਕ ਸਿੱਖਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ,
‘ਗੁਰਮਤਿ ਸਮਾਗਮ’ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਹੇਠ ਲਿਖੇ ਪੈਨਲ ਹੋ ਸਕਦੇ ਹਨ।
1. ਨਿਯੰਤਰਕ ਪੈਨਲ
2. ਵਿਦਵਾਨ ਪੈਨਲ
3. ਸਲਾਹਕਾਰ ਪੈਨਲ
4. ਨਿਯੁਕਤੀ ਪੈਨਲ
ਇਹਨਾਂ ਪੈਨਲਾਂ ਦੇ ਸਰੂਪ ਬਾਰੇ ਸੰਖੇਪ ਜਾਨਕਾਰੀ ਲਈ ਮਾਸਿਕ ਪੰਥਕ ਪਰਚੇ
‘ਇੰਡੀਆ ਅਵੈਅਰਨੈਸ’
(www.indiaawareness.com)
ਦੇ ਅਪ੍ਰੈਲ਼ 2009 ਅੰਕ ਵਿੱਚ ਅਤੇ ਪੰਥਕ ਵੈਬਸਾਈਟ
(www.sikhmarg.com)
ਤੇ ਪ੍ਰਕਾਸ਼ਤ ਗੁਰਮਤਿ ਪਰਿਵਾਰ ਦਾ ਲੇਖ ‘ਤੱਤ
ਗੁਰਮਤਿ ਲਹਿਰ ਨੂੰ ਕਿਵੇਂ ਸੰਭਾਲਿਆ ਜਾਵੇ?’ ਪੜਿਆ ਜਾ ਸਕਦਾ ਹੈ।
ਇਹਨਾਂ ਪੈਨਲਾਂ ਦੇ ਗਠਨ ਦੇ ਮਕਸਦ ਨੂੰ ਸਾਹਮਣੇ ਰੱਖ ਕੇ ‘ਤੱਤ ਗੁਰਮਤਿ
ਪਰਿਵਾਰ’ ਨੇ ਪਹਿਲ ਕਰਦੇ ਹੋਏ ‘ਤੱਤ ਗੁਰਮਤਿ ਸਮਾਗਮ’ ਕਰਵਾਉਣ ਦਾ ਨਿਸ਼ਕਾਮ ਤੇ ਨਿਮਾਣਾ ਜਿਹਾ
ਉਪਰਾਲਾ ਕਰਨ ਦਾ ਵਿਚਾਰ ਬਣਾਇਆ ਹੈ। ਇਸ ਸਮਾਗਮ ਨੂੰ ਆਪ ਸਭ ਦੇ ਸਹਿਯੋਗ ਨਾਲ ਆਯੋਜਿਤ ਕਰਨ ਦੇ
ਮਕਸਦ ਨਾਲ ਇੱਕ ‘ਤਾਲਮੇਲ ਕਮੇਟੀ’ ਬਣਾਈ ਗਈ ਹੈ। ਇਸ ਕਮੇਟੀ ਦੇ ਮੈਂਬਰ ਇਸ ਤਰਾਂ ਹਨ
1. ਪ੍ਰਿੰਸੀਪਲ ਨਰਿੰਦਰ ਸਿੰਘ ਜੀ ਜੰਮੂ
2. ਸ੍ਰ. ਮਨਜੀਤ ਸਿੰਘ ਜੀ ਖਾਲਸਾ ਮੋਹਾਲੀ
3. ਸ੍ਰ. ਦਲੀਪ ਸਿੰਘ ਜੀ ਕਸ਼ਮੀਰੀ
4. ਸ੍ਰ. ਗੁਰਿੰਦਰ ਸਿੰਘ ਜੀ ਮੋਹਾਲੀ
5. ਸ੍ਰ. ਜਸਬਿੰਦਰ ਸਿੰਘ ਜੀ ਖਾਲਸਾ ਦੁਬਈ ਵਾਲੇ
6. ਪ੍ਰਿੰਸੀਪਲ ਗੁਰਚਰਨ ਸਿੰਘ ਜੀ ਮਿਸ਼ਨਰੀ
7. ਲੈਫ. ਕਰਨਲ ਗੁਰਦੀਪ ਸਿੰਘ ਜੀ
ਇਸ ‘ਤਾਲਮੇਲ ਕਮੇਟੀ’ ਦਾ ਇਕੋ ਇੱਕ ਮਕਸਦ ‘ਤੱਤ ਗੁਰਮਤਿ ਏਕਤਾ ਸਮਾਗਮ’ ਨੂੰ
ਨੇਪਰੇ ਚਾੜਣਾ ਹੈ। ਉਸ ਤੋਂ ਬਾਅਦ ਇਸ ਕਮੇਟੀ ਦੀ ਹੋਂਦ ਆਪੇ ਖਤਮ ਹੋ ਜਾਵੇਗੀ।
ਆਸ ਹੈ ‘ਤੱਤ ਗੁਰਮਤਿ ਲਹਿਰ’ ਨੂੰ ਆਪਸੀ ਏਕਤਾ ਰਾਹੀਂ ‘ਪੱਕੇਂ ਪੈਰੀਂ’ ਕਰਨ
ਦੇ ਇਹਨਾਂ ਜਤਨਾਂ ਵਿੱਚ ਅਪਣਾ ਸੁਹਿਰਦ ਤੇ ਸਰਗਰਮ ਸਹਿਯੋਗ ਬਖਸ਼ ਕੇ ਕਿਰਤਾਰਥ ਕਰੋਗੇ। ਇਸ ਸਮਾਗਮ
ਵਿੱਚ ਸਿਰਫ “ਗੁਰੂ ਗ੍ਰੰਥ ਸਾਹਿਬ ਜੀ” (ਰਾਗਮਾਲਾ ਤੋਂ ਬਗੈਰ) ਨੂੰ ਸਮਰਪਿਤ ਲੋਕ ਹੀ ਸ਼ਾਮਿਲ ਹੋ
ਸਕਦੇ ਹਨ। ਪੁਜਾਰੀ ਸ਼੍ਰੇਣੀ (ਅਖੌਤੀ ਜਥੇਦਾਰ ਤੇ ਹੋਰ), ਸੰਪਰਦਾਈਆਂ (ਅਖੌਤੀ ਸੰਤ ਬਾਬੇ, ਡੇਰੇਦਾਰ
ਆਦਿ) ਅਤੇ ਰਾਜਨੀਤਕਾਂ ਨੂੰ ਇਸ ਸਮਾਗਮ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪਰ ਜੇ ਇਹਨਾਂ
ਸ਼੍ਰੇਣੀਆਂ ਨਾਲ ਜੁੜਿਆ ਕੋਈ ਸੱਜਨ ਵਿਅਕਤੀਗਤ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਚਾਹੇ ਤਾਂ
ਉਸਦਾ ਸੁਆਗਤ ਹੈ। ਇਸ ਸਮਾਗਮ ਵਿੱਚ ਸਿਰਫ ‘ਏਕਤਾ ਤਾਲਮੇਲ ਕਮੇਟੀ’ ਵਲੋਂ ਜਾਰੀ ਕੀਤੇ ਸੱਦਾ ਪੱਤਰ
ਰਾਹੀਂ ਸ਼ਾਮਿਲ ਹੋਇਆ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਸੱਜਨਾਂ ਨੂੰ ਬੇਨਤੀ ਹੈ ਕਿ ਉਹ ਜੇ
ਇਸ ਸਮੇਂ ਦੌਰਾਨ ਭਾਰਤ ਵਿੱਚ ਆਉਣ ਦਾ ਵਿਚਾਰ ਹੈ ਤਾਂ ਇਸ ਸਮਾਗਮ ਵਿੱਚ ਉਹਨਾਂ ਦਾ ਸੁਆਗਤ ਹੈ। ਪਰ
ਖਾਸ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਭਾਰਤ ਆਉਣਾ ਸਾਡੇ ਵਿਚਾਰ ਅਨੁਸਾਰ ਬਹੁਤ ਵੱਡੇ ਕੌਮੀ ਸਰਮਾਏ
ਦੀ ਬਰਬਾਦੀ ਹੋਵੇਗੀ, ਇਸ ਲਈ ਵਿਦੇਸ਼ਾਂ ਵਿੱਚ ਰਹਿੰਦੇ ਸੱਜਨ ਅਪਣੇ ਵਿਚਾਰ ਤੇ ਸੁਝਾਅ ਸਾਨੂੰ ਹੇਠ
ਲਿਖੇ ਪਤੇ ਤੇ ਡਾਕ, ਐਸ ਐਮ ਐਸ ਜਾਂ ਈ-ਮੇਲ ਰਾਹੀਂ ਭੇਜ ਸਕਦੇ ਹਨ।
ਜਿਹੜੀਆਂ ਸੰਸਥਾਵਾਂ ਤੇ ਵਿਅਕਤੀ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ
ਹਨ ਉਹ ‘ਸੱਦਾ ਪੱਤਰ’ ਲਈ ਫਾਰਮ ਮੰਗਵਾਉਣ ਲਈ 31 ਮਈ 2009 ਤੱਕ ‘ਏਕਤਾ ਤਾਲਮੇਲ ਕਮੇਟੀ’ ਨਾਲ, ਡਾਕ
ਜਾਂ ਟੇਲੀਫੋਨ ਰਾਹੀ ਸੰਪਰਕ ਕਰ ਸਕਦੇ ਹਨ। ਇਹ ਫਾਰਮ ਇੰਡੀਆ ਅਵੈਅਰਨੈਸ (ਮਈ 2008 ਅੰਕ) ਵਿਚੋਂ
ਫੋਟੌਸਟੇਟ/ਟਾਈਪ ਕਰਵਾ ਕੇ ਅਤੇ ‘ਸਿੱਖ ਮਾਰਗ’ ਦੀ ਵੈਬਸਾਈਟ
www.sikhmarg.com
ਤੋਂ ਵੀ ਡਾਉਣਲੋਡ/ਪ੍ਰਿੰਟ ਕਰਕੇ ਭਰਿਆ ਜਾ ਸਕਦਾ ਹੈ।
ਫਾਰਮ ਭਰ ਕੇ ਭੇਜਣ ਲਈ ਅੰਤਿਮ ਮਿਤੀ 15 ਜੁਲਾਈ 2009 ਰੱਖੀ ਗਈ ਹੈ। ਸਮਾਗਮ ਦਾ ਸੰਭਾਵਿਤ ਸਮਾਂ
15-30 ਅਕਤੂਬਰ ਦੇ ਵਿੱਚ ਨਿਸ਼ਚਿਤ ਹੋਵੇਗਾ ਜੀ। ਪਰ ਪੂਰਾ ਪ੍ਰੋਗਰਾਮ ਸੱਦਾ ਪੱਤਰ ਨਾਲ ਭੇਜਿਆ
ਜਾਵੇਗਾ।
ਸਹਿਯੋਗ ਦੀ ਆਸ ਵਿਚ,
ਨਿਮਰਤਾ ਸਹਿਤ,
ਦਾਸਰੇ,
ਤਾਲਮੇਲ ਕਮੇਟੀ
Talmail Committee,
C/O Tatt Gurmat Parivar
Future Pack Higher Secondary School
Upper Gadigarh (Near Airport)
Jammu (J&K)
India
Phone Contact Nos.: 09957813600, 09419126791,
09815971601, 09417440779
e-mail :
[email protected]
ਤੱਤ ਗੁਰਮਤਿ ਸਮਾਗਮ
ਹਾਜ਼ਰੀ ਪ੍ਰਵਾਨਗੀ ਫਾਰਮ
ਮੈਂ/ਸਾਡੀ ਸੰਸਥਾ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿ ਨਿਗੁਣੇ
ਜਿਹੇ ਮਤਭੇਦਾਂ ਅਤੇ ਆਪਸੀ ਗਲਤਫਹਿਮੀਆਂ ਕਾਰਨ ‘ਤੱਤ ਗੁਰਮਤਿ ਲਹਿਰ’ ਵਿੱਚ ਤਰੇੜਾਂ ਬਹੁਤ ਵੱਧ
ਗਈਆਂ ਹਨ। ਇਹ ਆਪਸੀ ਫੁਟ ਲਹਿਰ ਲਈ ਬੇਹਦ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ। ਸਮੇਂ ਦੀ ਮੰਗ ਹੈ ਕਿ
ਆਪਸੀ ਮਤਭੇਦਾਂ ਨੂੰ ਸੁਲਝਾ ਕੇ, ਗਲਤਫਹਿਮੀਆਂ ਨੂੰ ਦੂਰ ਕਰਕੇ ਅਤੇ ਹੰਕਾਰ ਦਾ ਤਿਆਗ ਕਰਕੇ ਇਸ ਫੁਟ
ਤੋਂ ਛੁਟਕਾਰਾ ਪਾਇਆ ਜਾਵੇ। ਇਸ ਨਾਲ ਇਹ ਲਹਿਰ ਵਧੇਰੇ ਮਜਬੂਤ ਅਤੇ ਪ੍ਰਭਾਵਸ਼ਾਲੀ ਹੋਵੇਗੀ। ਇਸ
‘ਆਪਸੀ ਏਕਤਾ’ ਦੇ ਮਕਸਦ ਨੂੰ ਸਾਹਮਣੇ ਰੱਖ ਕੇ ‘ਤੱਤ ਗੁਰਮਤਿ ਪਰਿਵਾਰ’ ਵਲੋਂ ‘ਤੱਤ ਗੁਰਮਤਿ ਏਕਤਾ
ਸਮਾਗਮ’ ਦੇ ਰੂਪ ਵਿੱਚ ਕੀਤੀ ਜਾ ਰਹੀ ਇਸ ਪਹਿਲ ਦਾ ਮੈਂ/ਸਾਡੀ ਸੰਸਥਾ ਦਿਲੋਂ ਸੁਆਗਤ ਅਤੇ ਸਮਰਥਨ
ਕਰਦਾ/ਕਰਦੀ ਹਾਂ/ਹੈ। ਮੈਂ/ਸਾਡੀ ਸੰਸਥਾ ਇਸ ਸਮਾਗਮ ਵਿੱਚ ਹਾਜਰ ਹੋ ਕੇ ਇਸ ਉਪਰਾਲੇ ਨੂੰ ਹਰ ਸੰਭਵ
ਸਹਾਇਤਾ ਦੇਣ ਦਾ ਵਿਸ਼ਵਾਸ ਦੁਆਉਂਦਾ/ਦੁਆਉਂਦੀ ਹਾਂ/ਹੈ।
ਮੈਂ/ਸਾਡੀ ਸੰਸਥਾ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” (ਰਾਗਮਾਲਾ
ਤੋਂ ਬਗੈਰ) ਦੀ ਵਿਚਾਰਧਾਰਾ ਨੂੰ ਸਮਰਪਿਤ ਹਾਂ/ਹੈ। ਮੈਂ/ ਅਸੀਂ ਵਾਅਦਾ ਕਰਦਾ/ਕਰਦੇ ਹਾਂ ਕਿ ਅਸੀ
ਪਿਛਲੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ, ਸਾਫ ਅਤੇ ਨਿਸੁਆਰਥ ਮਨ ਨਾਲ ਇਸ ਸਮਾਗਮ ਵਿੱਚ ਸ਼ਾਮਿਲ
ਹੋਵਾਂਗਾ/ਹੋਵਾਂਗੇ। ਮੈਂ/ਅਸੀਂ ਨਾਲ ਲਗੀ ਪ੍ਰਸ਼ਨਾਵਲੀ ਵੀ ਭਰ ਕੇ ਭੇਜ ਰਿਹਾ/ਰਹੇ ਹਾਂ। ਇਸ ਸਮਾਗਮ
ਦੇ ਆਯੋਜਨ ਤੇ ਹੋਣ ਵਾਲੇ ਖਰਚੇ ਨੂੰ ਅਪਣੀ ਜਿੰਮੇਵਾਰੀ ਸਮਝਦੇ ਹੋਏ ਮੈਂ/ਸਾਡੀ ਸੰਸਥਾ ‘ਏਕਤਾ
ਤਾਲਮੇਲ ਕਮੇਟੀ’ ਵਲੋਂ ਨਿਰਧਾਰਿਤ ਸੇਵਾ (ਭੇਟਾ) ਦੇਣ ਲਈ ਤਿਆਰ ਹਾਂ।
ਸਥਾਨ:
ਮਿਤੀ: ਦਸਤਖਤ/ਮੋਹਰ
ਨੋਟ:
1. ਇਸ ਸਮਾਗਮ ਵਿੱਚ ਉਹੀ ਸੰਸਥਾਵਾਂ/ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ, ਜੋ
ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਦੀ ਵਿਚਾਰਧਾਰਾ ਨੂੰ ਸਮਰਪਿਤ ਹਨ।
2. ਇਸ ਸਮਾਗਮ ਵਿੱਚ ਉਹੀ ਸ਼ਾਮਿਲ ਹੋ ਸਕਦਾ ਹੈ ਜਿਸਨੇ ਪਹਿਲਾਂ ਅਪਣੇ/ਸੰਸਥਾ
ਵਲੋਂ ਹਾਜ਼ਰੀ ਪ੍ਰਵਾਨਗੀ ਫਾਰਮ ਭੇਜ ਕੇ ਸੱਦਾ ਪੱਤਰ ਪ੍ਰਾਪਤ ਕਰ ਲਿਆ ਹੈ। ਇਹ ਇਸ ਲਈ ਤਾਂ ਕਿ
ਸੁਚਾਰੂ ਤੇ ਸੁਚੱਜੇ ਪ੍ਰਬੰਧ ਹੋ ਸਕਣ।
3. ਹਰ ਸੰਸਥਾ ਅਪਣੇ ਦੋ ਪ੍ਰਤੀਨਿਧੀ ਭੇਜੇ। ਵਿਅਕਤੀਗਤ ਤੌਰ ਤੇ ਕੋਈ ਵੀ
ਸੱਦਾ ਪੱਤਰ ਮੰਗਵਾ ਕੇ ਸ਼ਾਮਿਲ ਹੋ ਸਕਦਾ ਹੈ।
4. ਹਰ ਸੰਸਥਾ ਲਈ ਸੇਵਾ 500/- ਭਾਰਤੀ ਰੂਪੈ ਅਤੇ ਹਰ ਵਿਅਕਤੀਗਤ ਹਾਜ਼ਰੀ ਲਈ
250/- ਰੂਪੈ ਸੇਵਾ ਨਿਰਧਾਰਿਤ ਕੀਤੀ ਗਈ ਹੈ। ਅਪਣੀ ਮਰਜ਼ੀ ਅਨੁਸਾਰ ਵੱਧ ਕੋਈ ਕੁਛ ਵੀ ਦੇ ਸਕਦਾ ਹੈ।
ਸੇਵਾ ਇਜਲਾਸ ਵਾਲੀ ਥਾਂ ਤੇ ਹੀ ਰਸੀਦ ਕਟਵਾ ਕੇ ਜਮਾ ਕਰਵਉਣੀ ਹੈ। ਜੇ ਕੋਈ ਵਿਅਕਤੀ ਇਹ ਭੇਟਾ ਦੇਣ
ਤੋਂ ਅਸਮਰਥ ਹੈ ਤਾਂ ਉਹ ਐਸਾ ‘ਹਾਜ਼ਰੀ ਪ੍ਰਵਾਨਗੀ ਫਾਰਮ’ ਤੇ ਲਿਖ ਕੇ ਭੇਜ ਦੇਵੇ।
ਜਾਣਕਾਰੀ / ਸੁਝਾਅ ਫਾਰਮ
1. ਸੰਸਥਾ/ਵਿਅਕਤੀ ਦਾ ਨਾਂ:
2. ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਤੀਨਿਧੀ ਦਾ ਨਾਂ
(ਸਿਰਫ ਸੰਸਥਾਵਾਂ ਲਈ):
(ੳ)
(ਅ)
3. ਕੀ ਤੁਸੀ ਨਿਯੰਤਰਕ ਪੈਨਲ ਨਾਲ ਰਜਿਸਟਰਡ ਹੋਣਾ ਅਤੇ ਨਿਯੁਕਤੀ ਪੈਨਲ ਦਾ
ਹਿੱਸਾ ਬਣਨਾ ਚਾਹੁੰਦੇ ਹੋ? :
4. ਜੇ ਹਾਂ ਤਾਂ ਨਿਯੁਕਤੀ ਪੈਨਲ ਲਈ ਤੁਹਾਡੇ ਪ੍ਰਤੀਨਿਧੀਆਂ ਦੇ ਨਾਂ, ਪਤਾ
ਅਤੇ ਫੋਨ ਨੰ. (ਸਿਰਫ ਸੰਸਥਾਵਾਂ ਲਈ) :
(ੳ)
(ਅ)
5. ਨਿਯੰਤਰਕ ਪੈਨਲ ਲਈ ਤੁਹਾਡੇ ਸੁਝਾਅ ਅਨੁਸਾਰ ਢੁਕਵੇਂ ਵਿਅਕਤੀਆਂ ਦੇ ਨਾਂ
ਇਸ ਪ੍ਰਕਾਰ ਹਨ:
(ੳ)
(ਅ)
(ੲ)
(ਸ)
(ਹ)
(ਕ)
(ਖ)
(ਗ)
(ਘ)
6. ਤੱਤ ਗੁਰਮਤਿ ਵਿਦਵਾਨ ਪੈਨਲ ਲਈ ਤੁਹਾਡੇ ਸੁਝਾਅ ਅਨੁਸਾਰ ਢੁਕਵੇਂ ਨਾਂ
ਹੇਠ ਲਿਖੇ ਅਨੁਸਾਰ ਹਨ:
(ੳ)
(ਅ)
(ੲ)
(ਸ)
(ਹ)
(ਕ)
(ਖ)
7. ਸਲਾਹਕਾਰ ਪੈਨਲ ਲਈ ਤੁਹਾਡੇ ਸੁਝਾਅ ਅਨੁਸਾਰ ਢੁਕਵੇਂ ਨਾਂ ਹੇਠ ਲਿਖੇ
ਅਨੁਸਾਰ ਹਨ:
(ੳ) ਕਾਨੂੰਨੀ ਸਲਾਹਕਾਰ: (ਅ) ਆਰਥਕ ਸਲਾਹਕਾਰ :
(ੲ) ਸਿਖਿਆ ਸਲਾਹਕਾਰ : (ਸ) ਮੈਡੀਕਲ ਸਲਾਹਕਾਰ:
(ਹ) ਖੇਡ ਸਲਾਹਕਾਰ : (ਕ) ਖੇਤੀ ਸਲਾਹਕਾਰ :
(ਖ) ਫੌਜੀ ਸਲਾਹਕਾਰ : (ਗ) ਤਕਨੀਕੀ ਸਲਾਹਕਾਰ :
(ਘ) ਸਾਹਿਤ ਸਲਾਹਕਾਰ : (ਙ) ਪ੍ਰਬੰਧਕੀ ਸਲਾਹਕਾਰ :
(ਚ) --------------(ਛ)
(ਜੇ ਤੁਹਾਡੀ ਰਾਇ ਵਿੱਚ ਹੋਰ ਕਿਸੇ ਖੇਤਰ ਦੇ ਮਹਿਰ ਵੀ ਇਸ ਵਿੱਚ ਸ਼ਾਮਿਲ
ਹੋਣੇ ਚਾਹੀਦੇ ਹਨ ਤਾਂ ਉਹਨਾਂ ਦਾ ਜ਼ਿਕਰ ਵੀ ਕਰ ਸਕਦੇ ਹੋ।)
8. ਕੀ ਤੁਸੀ ਸਮਾਗਮ ਵਿੱਚ ਬੋਲਣ ਦਾ ਸਮਾਂ ਚਾਹੁੰਦੇ ਹੋ? :
9. ਹੋਰ ਕੋਈ ਸੁਝਾਅ? : (ਜੇ ਸੁਝਾਅ ਲੰਬਾ ਹੈ ਤਾਂ ਵੱਖਰੇ ਪੰਨੇ ਤੇ ਲਿਖ ਕੇ ਨਾਲ ਨੱਥੀ ਕਰੋ
ਜੀ।)