“ਹਿੰਦੀ, ਹਿੰਦੂ, ਹਿੰਦੋਸਤਾਨ” ਦਾ ਕੀ ਮਤਲਬ ਹੈ? ਮਤਲਬ ਭਾਵੇਂ ਇਸ ਦਾ ਬੜਾ
ਸਿੱਧਾ ਸਾਦਾ ਲਗਦਾ ਹੈ, ਪਰ ਇਹ ਬੜੀ ਡੂੰਘੀ ਯੋਜਨਾ ਦੀ ਉਪਜ ਹੈ। ਜਿੱਥੇ ਕਿ ਅਫਗਾਨੀ ਤਾਲਿਬਾਨ ਵੱਧ
ਤੋਂ ਵੱਧ ਜੋਸ਼ ਤੇ ਬਹੁਤ ਘੱਟ ਹੋਸ਼ ਨਾਲ ਹਰ ਤਰਾਂ ਦੀ ਕਾਰਵਾਈ ਕਰਦੇ ਹਨ ਉੱਥੇ ਇਹ ਹਿੰਦੋਸਤਾਨੀ
ਤਾਲਿਬਾਨ ਵੱਧ ਤੋਂ ਵੱਧ ਹੋਸ਼ ਤੇ ਥੋੜੇ ਜੋਸ਼ ਤੋਂ ਸ਼ੁਰੂ ਕਰਕੇ ਵਰਾਟ ਰੂਪ ਜੋਸ਼ ਵਿੱਚ ਆ ਕੇ ਕਾਰਵਾਈ
ਨੂੰ ਇੰਜਾਮ ਦਿੰਦੇ ਹਨ। ਹਾਂ ਪਰ ਇਨ੍ਹਾਂ ਦੋਹਾਂ ਤਰਾਂ ਦੇ ਤਾਲਿਬਾਨ ਦਾ ਇੱਕ ਗੁਣ ਸਾਂਝਾ ਹੈ, ਜੋ
ਕੱਟੜਪੁਣਾ ਹੈ। ਪਰ ਹਿੰਦੋਸਤਾਨੀ ਤਾਲਿਬਾਨ ਇਹ ਗੁਣ ਕਾਰਵਾਈ ਦਾ ਇੰਜਾਮ ਦੇਣ ਤੋਂ ਪਹਿਲਾਂ ਘੱਟ ਹੀ
ਜ਼ਾਹਰ ਹੋਣ ਦਿੰਦੇ ਹਨ। ਅਫਗਾਨੀ ਤਾਲਿਬਾਨ ਬਾਰੇ ਤਾਂ ਅੱਜਕਲ ਸਾਰੀ ਦੁਨੀਆਂ ਜਾਣਦੀ ਹੈ। ਸੋ ਸਿਰਫ
ਹਿੰਦੋਸਤਾਨੀ ਤਾਲਿਬਾਨ ਬਾਰੇ ਹੀ ਗੱਲ ਕਰਨੀ ਹੈ।
ਹਿੰਦੋਸਤਾਨੀ ਤਾਲਿਬਾਨ ਦੇ ਬਹੁਤ ਕਰ ਕੇ ਮਿਥਿਹਾਸਕ ਅਵਤਾਰ ਤੇ ਦੇਵੀ ਦੇਵਤੇ
ਹੋਏ ਹਨ ਜਿਨ੍ਹਾਂ ਦੀ ਉਨ੍ਹਾਂ ਵਿੱਚ ਕਈ ਕਮੀਆਂ ਹੋਣ ਦੇ ਬਾਵਜੂਦ ਭੀ ਆਪ ਹੀ ਪੂਜਾ ਨਹੀਂ ਕਰਦੇ
ਹੋਰਨਾਂ ਤੋਂ ਭੀ ਮੱਲੋ ਮੱਲੀ ਪੂਜਾ ਕਰਵਾਉਣੀ ਚਾਹੁੰਦੇ ਹਨ। ਇਨ੍ਹਾਂ ਦੇ ਮਿਥਿਹਾਸਕ ਅਵਤਾਰ, ਦੇਵੀ
ਦੇਵਤਿਆਂ ਦੀ ਅਸਲੀਅਤ ਨੂੰ ਜਾਨਣ ਲਈ ਇਨ੍ਹਾਂ ਦੇ 19ਵੀਂ ਸਦੀ ਦੇ ਅੰਤ ਤੇ 20ਵੀਂ ਸਦੀ ਦੇ ਪਹਿਲੇ
ਅੱਧ ਵਿੱਚ ਹੋਏ ਦੋ ਸਿਰ ਕੱਢ ਆਗੂਆਂ ਦੀ ਅਸਲੀਅਤ ਨੂੰ ਜਾਨਣਾ ਲਾਹੇ ਵੰਦ ਹੋਵੇਗਾ। ਪਹਿਲੇ ਸਵਾਮੀ
ਦਇਆਨੰਦ ਸਰਸਵਤੀ ਤੇ ਦੂਸਰੇ ਮਹਾਤਮਾ ਗਾਂਧੀ। ਕੀ ਸੱਚ ਹੀ ਸ੍ਰੀ ਦਇਆਨੰਦ ਜੀ ਸਵਾਮੀ ਸਰਸਵਤੀ ਪਦਵੀ
ਤੇ ਮਿਸਟਰ ਗਾਂਧੀ ਮਹਾਤਮਾ ਪਦਵੀ ਦੇ ਪਾਤਰ ਸਨ? ਗਿਆਨੀ ਦਿੱਤ ਸਿੰਘ ਜੀ ਨਾਲ ਸਵਾਮੀ ਦਇਆ ਨੰਦ ਦਾ
ਸੰਬਾਦ ਹੋਇਆ ਜਿਸਨੂੰ ਗਿਆਨੀ “ਸਾਧੂ ਦਯਾ ਨੰਦ ਤੇ ਮੇਰਾ ਸੰਬਾਦ” ਲਿਖਦੇ ਹਨ। ਗਿਆਨੀ ਜੀ ਨੇ ਤਿੰਨ
ਵਾਰ ਸਵਾਮੀ ਜੀ ਨੂੰ ਸੰਬਾਦ ਵਿੱਚ ਹਰਾਇਆ ਅਤੇ ਅੰਤ ਵਿੱਚ ਇਸ ਸਿੱਟੇ ਤੇ ਪੁਜੇ ਕਿ “ਮੈਂ ਉਨ੍ਹਾਂ
ਨੂੰ ਧਰਮਾਤਮਾ ਧਰਮ ਧੁਜਾ ਦੀ ਸ਼੍ਰੇਣੀ ਵਿੱਚ ਕਦੇ ਨਹੀਂ ਗਿਣ ਸਕਦਾ ਜਿਹੜੇ ਜਗਤ ਵਿੱਚ ਖਾਸ ਉਪਦੇਸ਼
ਲੈ ਕੇ ਆਉਂਦੇ ਹਨ ਤੇ ਨਾ ਹੀ ਛੇ ਸ਼ਾਸਤ੍ਰਾਂ ਦੇ ਪ੍ਰਸਿੱਧ ਕਰਤਾ, ਜਾ ਮਨੂੰ ਤੇ ਬਸ਼ਿਸ਼ਟ ਜਾ ਵਰਤਮਾਨ
ਦੇ ਪੰਡਤ ਜੋਤੀ ਸਰੂਪ ਅਤੇ ਪੰਡਤ ਨਿਸਚਲ ਦਾਸ ਜੈਸੇ ਵਿਦਵਾਨਾਂ ਦੇ ਕਿਤੇ ਨੇੜੇ ਤੇੜੇ ਹੋਣ ਦਾ ਗਿਣ
ਸਕਦਾ ਹਾਂ। ਉਹ ਆਪਣੀ ਬਾਤ ਪਰ ਪਰਪੱਕ ਭੀ ਨਾ ਸੀ ਰਹਿੰਦੇ ਅਤੇ ਅਪਣੀ ਪੁਸਤਕ ਸੱਤਯਾਰਥ ਪ੍ਰਕਾਸ਼ ਨੂੰ
ਹਰ ਵੇਲੇ ਬਦਲਦੇ ਰਹਿੰਦੇ ਸਨ। ਪੰਜਾਬ ਵਿੱਚ ਉਨ੍ਹਾਂ ਦੀ ਕਾਮਯਾਬੀ ਦਾ ਕਾਰਨ ਗਿਆਨੀ ਜੀ ਕਹਿੰਦੇ ਹਨ
ਕਿ “ਉਸ ਵੇਲੇ ਦੇ ਪੰਡਤ ਵੇਦ ਅਤੇ ਬਯਾਕਰ ਘੱਟ ਜਾਨਦੇ ਸੀ ਜਿਸ ਤੇ ਪੰਜਾਬ ਵਿੱਚ ਉਨ੍ਹਾਂ ਨੇ
ਕਾਮਯਾਬੀ ਹਾਸਲ ਕਰ ਲਈ। ਜਿਸਦਾ ਕੇਵਲ ਇਹ ਸਬੂਤ ਹੈ ਕਿ ਦੱਖਨ ਅਤੇ ਬੰਗਾਲ ਵਿੱਚ ਉਨ੍ਹਾਂ ਨੂੰ ਕੋਈ
ਨਹੀਂ ਜਾਨਦਾ।” ਇਹ ਹੀ ਨਹੀਂ ਉਹ ਕਪਟੀ ਤੇ ਨਿੰਦਕ ਭੀ ਸੀ ਜੋ ਉਸਦੀ ਲਿਖਤ ਸੱਤਯਾਰਥ ਪ੍ਰਕਾਸ਼ ਤੋਂ
ਜ਼ਾਹਰ ਹੁੰਦਾ ਹੈ।
ਦੂਸਰੇ ਮਹਾਤਮਾ ਗਾਂਧੀ ਹਨ। ਉਨ੍ਹਾਂ ਬਾਰੇ, ਤਜਰਬੇ ਦੇ ਅਧਾਰ ਤੇ ਡਾ.
ਅੰਬੇਦਕਰ ਜੀ ਲਿਖਦੇ ਹਨ, (1) “ਜੇਕਰ ਅਜਿਹੇ ਆਦਮੀ ਨੂੰ, ਜਿਸ ਦੇ ਬਗਲ ਵਿੱਚ ਛੁਰੀ ਹੋਵੇ ਪਰ ਮੂੰਹ
ਵਿੱਚ ਰਾਮ ਰਾਮ ਹੋਵੇ, ਮਹਾਤਮਾ ਕਿਹਾ ਜਾ ਸਕਦਾ ਹੈ ਤਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੱਚ ਮੁੱਚ
ਇੱਕ ਮਹਾਤਮਾ ਹੈ।” (2) “ਗਾਂਧੀ ਯੁਗ ਭਾਰਤ ਦਾ ਕਲਯੁਗ ਹੈ।” (3) “ਗਾਂਧੀ ਜੀ ਅਛੂਤਾਂ ਦੇ ਸੱਭ
ਤੋਂ ਵੱਡੇ ਅਤੇ ਭੈੜੇ ਦੁਸ਼ਮਣ ਹਨ।” (4) “ਗਾਂਧੀ ਤਾਂ ਕਪਟੀ ਹੈ।” ਗਾਂਧੀ ਜੀ ਬਾਰੇ ਇੱਕ ਹੋਰ
ਮਿਸਾਲ ਬੜੀ ਢੁਕਵੀਂ ਹੈ। ਗਾਂਧੀ ਦਾ ਅਛੂਤਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਨਾ ਹੋਣ ਦੇਣ ਦਾ ਕਪਟ
ਦੇਖੋ। ਉਸਨੇ ਇੱਕ ਚਿੱਠੀ ਮਾਸਟਰ ਤਾਰਾ ਸਿੰਘ ਨੂੰ ਲਿਖੀ ਸੀ ਕਿ “ਮੈਂ ਭਾਰਤੀ ਹਾਂ, ਮੈਂ ਇਸ ਜਾ ਉਸ
ਧਾਰਮਿਕ ਫਿਰਕੇ ਦੀ ਗੱਲ ਨਹੀਂ ਕਰਦਾ”। ਇਸ ਉੱਤੇ ਭਰੋਸਾ ਕਰਕੇ ਮਾਸਟਰ ਤਾਰਾ ਸਿੰਘ ਨੇ ਮਾਸਟਰ
ਸੁਜਾਨ ਸਿੰਘ (ਸਰਬ ਭਾਰਤੀ ਸਿੱਖ ਮਿਸ਼ਨ ਦੇ ਜਨਰਲ ਸੱਕਤਰ) ਨੂੰ ਗਾਂਧੀ ਕੋਲ ਭੇਜਿਆ। ਇਸ ਮਿਲਣੀ ਦੇ
ਮੰਤਵ ਨੂੰ ਜਾਣਦਿਆਂ ਗਾਂਧੀ ਨੇ ਸੁਜਾਨ ਸਿੰਘ ਨੂੰ ਸਿਰਫ ਪੰਜ ਮਿੰਟ ਦਿੱਤੇ। ਉਨ੍ਹਾਂ ਵਿਚਕਾਰ ਇਸ
ਤਰਾਂ ਗੱਲਬਾਤ ਹੋਈ:
ਸੁਜਾਨ ਸਿੰਘ: - ਤੁਹਾਨੂੰ ਅਛੂਤਾਂ ਦੇ ਸਿੱਖ ਬਣਨ ਵਿੱਚ ਕੋਈ ਇਤਰਾਜ਼
ਹੈ?
ਮਹਾਤਮਾ ਗਾਂਧੀ: - ਕੀ ਸਿੱਖ ਹਿੰਦੂ ਹੁੰਦੇ ਹਨ?
ਸੁਜਾਨ ਸਿੰਘ: - ਨਹੀਂ।
ਮਹਾਤਮਾ ਗਾਂਧੀ: - ਜੇ ਸਿੱਖ ਹਿੰਦੂ ਨਹੀਂ ਤਾਂ ਮੁਸਲਮਾਨ ਅਤੇ ਸਿੱਖ
ਵਿੱਚ ਕੀ ਫਰਕ ਹੈ? ਜਦੋਂ ਅਛੂਤ ਹਿੰਦੂ ਨਹੀਂ ਰਹਿਣਾ ਚਾਹੁੰਦੇ ਤਾਂ ਉਹ ਸਿੱਖ ਭਲਾ ਕਿਉ ਬਣਨ?
ਉਨ੍ਹਾਂ ਨੂੰ ਮੁਸਲਮਾਨ ਕਿਉ ਨਹੀਂ ਬਣਨਾ ਚਾਹੀਦਾ?
ਤਦ ਸੁਜਾਨ ਸਿੰਘ ਨੇ ਮਾ. ਤਾਰਾ ਸਿੰਘ ਨੂੰ ਲਿਖੀ ਚਿੱਠੀ ਵਲ ਧਿਆਨ ਦੁਆ ਕੇ
ਕਿਹਾ ਕਿ ਕੋਈ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ ਤੁਹਾਨੂੰ ਇਸ ਨਾਲ ਕੀ ਫਰਕ ਪੈਂਦਾ,
ਕਿਉਂਕਿ ਤੁਸੀਂ ਆਪਣੇ ਆਪ ਨੂੰ ਭਾਰਤੀ ਕਹਿੰਦੇ ਹੋ।
ਮਹਾਤਮਾ ਗਾਂਧੀ: - (ਥੋੜਾ ਖਿਝ ਕੇ) ਸਰਦਾਰ ਸਾਹਿਬ, ਮੇਰੇ ਕੋਲ ਹੋਰ
ਵਕਤ ਨਹੀਂ।
ਸੁਜਾਨ ਸਿੰਘ: - ਤੁਸੀਂ ਪਖੰਡੀ ਹੋ। (ਪੰ. 216 ਇਤਿਹਾਸ ਵਿੱਚ ਸਿੱਖ –
ਡਾ. ਸੰਗਤ ਸਿੰਘ)
ਇਸਦਾ ਭਾਵ ਕਿ ਗਾਂਧੀ ਸਿੱਖਾਂ ਦੀ ਵੱਖਰੀ ਹੋਂਦ ਨੂੰ ਝੱਲ ਨਹੀਂ ਸੀ ਸਕਦਾ।
ਪੱਤਰਕਾਰ ਵਿਸ਼ਾਲ ਜੀ ਪੰਜਾਬ ਟਾਈਮਜ਼ 25. 1. 2006 ਦੇ ਅੰਕ ਵਿੱਚ ‘ਰਾਸ਼ਟਰ
ਪਿਤਾ’ ਦੇ ਨਿਕਾਬ ਪਿੱਛੇ ਲੁਕਿਆ ਕੂੜ ਕਪਟੀ ਚਿਹਰਾ। ਸਿਰਲੇਖ ਥੱਲੇ ਲਿਖਦੇ ਹਨ, “ਉਹ ਝੂਠ ਦਾ
ਸਹਾਰਾ ਲੈਂਦਾ ਸੀ, ਸਰੀਰ ਤੇ ਦਿਲ ਦਾ ਕਮਜ਼ੋਰ ਅਤੇ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਸੀ। ਲੜਕੀਆਂ
ਪ੍ਰਤੀ ਉਸਦੀ ਬਿਰਤੀ ਚਮਤਕਾਰੀ ਸੀ। ਕਹਿਣੀ ਤੇ ਕਰਨੀ ਦਾ ਕੱਚਾ, ਦੇਸ਼ ਤੋਂ ਮਰ ਮਿਟਣ, ਬਹਾਦੁਰ,
ਅਣਖੀਲੇ ਦੇਸ਼ਭਗਤਾਂ ਦਾ ਨਿੰਦਕ ਰਿਹਾ। ਜੁਝਾਰੂਆਂ ਨੂੰ ਕਾਇਰ ਆਖਦਾ ਸੀ। ਜਿਨ੍ਹਾਂ ਸ਼ਹੀਦਾਂ ਕਰਕੇ
ਅਸੀਂ ਅੱਜ ਅਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ ਉਹ ਉਨ੍ਹਾਂ ਦੀ ਸੋਚ ਦਾ ਵਿਰੋਧੀ ਸੀ। ਇਸ ਤੋਂ ਸਾਫ
ਜ਼ਾਹਿਰ ਹੁੰਦਾ ਹੈ ਕਿ ਉਹ ਦੇਸ਼ ਭਗਤ ਨਹੀਂ ਅੰਗਰੇਜ਼ ਭਗਤ ਸੀ। ਕੂੜ, ਕਪਟ, ਪਾਖੰਡਾਂ ਅਤੇ ਘਾਟਾਂ
ਕਮਜ਼ੋਰੀਆਂ ਨਾਲ ਲੋਤ-ਪੋਤ ਸੀ। ‘ਮਜਬੂਰੀ ਦਾ ਦੂਜਾ ਨਾਂ ਮਹਾਤਮਾ ਗਾਂਧੀ’, ‘ਕਮਜ਼ੋਰੀ ਤੇਰਾ ਨਾਂ
ਗਾਂਧੀ’, ਇਹ ਕਹਾਵਤਾਂ ਕੁੱਝ ਤੱਥਾਂ, ਮਸਲਿਆਂ ਦੇ ਅਧਾਰ ਤੇ ਹੀ ਬਣੀਆਂ ਹਨ ਅਤੇ ਦੁਹਰਾਈਆਂ
ਜਾਂਦੀਆਂ ਹਨ।”
ਇਨ੍ਹਾਂ ਉਪਰੋਕਤ ਦੋਹਾਂ ਵਿਅਕਤੀਆਂ ਸੰਬੰਧੀ ਜੋ ਤੱਥ ਸਾਮ੍ਹਣੇ ਆਏ ਹਨ
ਉਨ੍ਹਾਂ ਤੋਂ ਭਲੀ ਪ੍ਰਕਾਰ ਸਿੱਧ ਹੋ ਜਾਂਦਾ ਹੈ ਕਿ ਜੇ ਪੜ੍ਹੇ ਲਿਖੇ ਜੁਗ ਵਿੱਚ ਇਸ ਤਰਾਂ ਦੇ
ਨਿੰਦਕ, ਕਪਟੀ, ਝੂਠੇ ਅਤੇ ਪੈਰ ਪੈਰ ਤੇ ਅਪਣੇ ਬਚਨਾਂ ਤੋਂ ਮੁਕਰਨ ਵਾਲੇ ਮਹਾਂ ਰਿਸ਼ੀ, ਧਰਮਾਤਮਾ
ਅਤੇ ਮਹਾਤਮਾ ਬਣਾਏ ਜਾ ਸਕਦੇ ਹਨ, ਤਦ ਪਿਛਲੇ ਅਨਪੜ੍ਹਤਾ ਦੇ ਯੁਗ ਵਿੱਚ ਇਤਿਹਾਸਿਕ ਤਾਂ ਇੱਕ ਪਾਸੇ
ਮਿਥਿਹਾਸਿਕ ਵਿਅਕਤੀ ਕਈ ਤਰਾਂ ਦੀਆਂ ਖਾਮੀਆਂ ਤੇ ਕਮਜ਼ੋਰੀਆਂ ਹੋਣ ਦੇ ਬਾਵਜੂਦ ਭੀ ਅਵਤਾਰ ਤੇ ਦੇਵੀ
ਦੇਵਤੇ ਬਣਾਏ ਜਾ ਸਕਦੇ ਹਨ ਅਤੇ ਪ੍ਰਮਾਤਮਾਂ ਦੇ ਰੂਪ ਵਿੱਚ ਪੂਜੇ ਹੀ ਨਹੀਂ ਜਾ ਸਕਦੇ, ਉਨ੍ਹਾਂ
ਵਿੱਚ ਯਕੀਨ ਨਾ ਰੱਖਣ ਵਾਲੇ ਹੋਰ ਲੋਕਾਂ ਨੂੰ ਉਨ੍ਹਾਂ ਨੂੰ ਮੰਨਣ ਤੇ ਪੂਜਣ ਲਈ ਮਜਬੂਰ ਕੀਤਾ ਜਾ
ਸਕਦਾ ਹੈ। ਇਹ ਹੀ ਤਾਂ ਹਿੰਦੋਸਤਾਨੀ ਤਾਲਿਬਾਨ (ਜਨ ਸਿੰਘ, ਆਰ. ਐਸ. ਅੇਸ, ਬਜਰੰਗ ਦਲ, ਸ਼ਿਵ ਸੈਨਾ
ਆਦਿ) ਦਾ ਮੁਖ ਉਦੇਸ਼ ਹੈ ਕਿ ਹਰ ਹਿੰਦੋਸਤਾਨੀ, ਭਾਵੇਂ ਉਹ ਸਿੱਖ, ਈਸਾਈ, ਮੁਸਲਮਾਨ, ਬੋਧੀ, ਜੈਨੀ
ਆਦਿ ਕੋਈ ਭੀ ਹੋਵੇ, ਇਨ੍ਹਾਂ ਅਵਤਾਰਾਂ, ਦੇਵੀ ਦੇਵਤਿਆਂ ਦੀ ਪੂਜਾ ਪ੍ਰਤਿਸ਼ਟਾ ਕਰੇ ਤੇ ਵਰਨ ਆਸ਼ਰਮ
(ਜਾਤ ਵੰਡ) ਵਿੱਚ ਵਿਸ਼ਵਾਸ ਰੱਖੇ। ਜੇ ਨਹੀਂ, ਤਾਂ ਕੀ?
ਤਾਂ ਫਿਰ, (1) ਜਿਵੇਂ ਗੁਪਤ ਰਾਜ ਸਮੇਂ ਬੋਧੀਆਂ ਦੀ ਤਾਕਤ ਨੂੰ ਕਮਜ਼ੋਰ ਕਰਨ
ਲਈ ਸਿਮ੍ਰਤੀਆਂ, ਪੁਰਾਣਾਂ ਅਤੇ ਹੋਰ ਗ੍ਰੰਥਾਂ ਵਿੱਚ ਬ੍ਰਾਹਮਣਵਾਦੀਆਂ ਨੇ ਮਹਾਤਮਾ ਬੁੱਧ ਤੇ
ਬੋਧੀਆਂ ਵਿਰੁਧ ਘਿਰਣਾ ਦੀ ਮੁਹਿੰਮ ਸ਼ੁਰੂ ਕਰ ਦਿੱਤੀ, ਜਿਵੇਂ ਕਿ ਜੇ ਮੰਘੇਰ ਵਿੱਚ ਕਿਸੇ ਦੀ ਮੌਤ
ਹੋਵੇ ਤਾਂ ਉਹ ਸਿੱਧਾ ਨਰਕ ਨੂੰ ਜਾਂਦਾ ਹੈ, ਕਿਉਂਕਿ ਮਹਾਤਮਾ ਬੁੱਧ ਜੀ ਨੇ ਮੰਘੇਰ ਵਿੱਚ ਸਰੀਰ
ਤਿਆਗਿਆ ਸੀ। (2) ਜਿਵੇਂ ਪੰਜਵੀਂ ਸਦੀ ਵਿੱਚ ਬ੍ਰਾਹਮਣੀ ਰਾਜੇ ਸਾਸੰਕ ਨੇ ਪਾਟਲੀ ਪੁੱਤਰ ਵਿੱਚ
ਮਹਾਤਮਾ ਬੁੱਧ ਦੇ ਚਰਨ-ਚਿੰਨ੍ਹ ਮਿਟਾ ਦਿੱਤੇ, ਬੁੱਧ ਜੀ ਦਾ ਉਪਾਸ਼ਨਾ ਵਾਲਾ ਬੋਧੀ ਬ੍ਰਿਸ਼ ਸਾੜ ਦਿਤਾ
ਅਤੇ ਕਈ ਮੱਠ ਤਬਾਹ ਕਰ ਦਿੱਤੇ ਅਤੇ ਬੋਧੀਆਂ ਦੀ ਮਾਰ ਧਾੜ ਕਰਕੇ ਉਨ੍ਹਾਂ ਨੂੰ ਦੇਸ਼ ਛੱਡਣ ਤੇ ਮਜਬੂਰ
ਕੀਤਾ ਅਤੇ (3) ਫਿਰ ਜੋ ਆਦਿ ਸੰਕਰ ਅਚਾਰੀਆ ਨੇ ਅੱਠਵੀਂ ਸਦੀ ਦੇ ਪਿਛਲੇ ਤੇ ਨੌਵੀਂ ਸਦੀ ਦੇ ਸ਼ੁਰੂ
ਵਿੱਚ ਲੰਡੀ ਬੁੱਚੀ ਇਕੱਠੇ ਕਰਕੇ ਬੋਧੀਆਂ ਅਤੇ ਉਨ੍ਹਾਂ ਦੇ ਮਠਾਂ ਤੇ ਧਾਵੇ ਬੋਲ ਕੇ ਉਨ੍ਹਾਂ ਦਾ
ਜਾਨੀ ਤੇ ਮਾਲੀ ਨੁਕਸਾਨ ਹੀ ਨਹੀਂ ਕੀਤਾ, ਬੋਧੀਆਂ ਨੂੰ ਦੇਸ਼ ਛੱਡਣ ਅਤੇ ਧਰਮ ਬਦਲ ਕੇ ਮੁਸਲਮਾਨ ਬਣਨ
ਤੇ ਮਜਬੂਰ ਕਰ ਦਿੱਤਾ। ਇਹ ਉਸ ਬੁੱਧ ਧਰਮ ਨਾਲ ਕੀਤਾ ਗਿਆ ਜਿਸਨੇ ਲੋਕਾਂ ਨੂੰ ਵਰਨ ਵੰਡ ਦੇ ਕੋਹੜ
ਤੋਂ ਛੁਟਕਾਰਾ ਦਵਾਇਆ ਸੀ। ਪਰ ਵਰਨ ਵੰਡ ਤੇ ਅਧਾਰਤ ਜਾਤ ਪਾਤ ਤਾਂ ਇਨ੍ਹਾਂ ਹਿੰਦੋਸਤਾਨੀ ਤਾਲਿਬਾਨ
ਦੀ ਰੀੜ ਦੀ ਹੱਡੀ ਹੈ। ਇਹ ਹੀ ਨਹੀਂ ਨੀਰਦ ਸੀ. ਚੌਧਰੀ ਅਨੁਸਾਰ, “ਸਾਰੇ ਹਿੰਦੂ ਪ੍ਰਪੱਕ ਤੌਰ ਤੇ
ਸਾਮਰਾਜਵਾਦੀ ਹਨ ਅਤੇ ਪੁਰਾਤਨ ਹਿੰਦੂਆਂ ਦੀ ਸੱਭ ਤੋਂ ਵੱਧ ਬਲਵਾਨ ਲਾਲਸਾ ਦੂਜਿਆਂ ਨੂੰ ਜਿੱਤਣ ਅਤੇ
ਉਨ੍ਹਾਂ ਉੱਤੇ ਪ੍ਰਬਲ ਹੋਣ ਦੀ ਸੀ ਅਤੇ ਹੁਣ ਭੀ ਅਜਿਹਾ ਹੀ ਰਵੱਈਆ ਅਜੋਕੀ ਹਿੰਦੂ ਹਾਕਮ ਸ਼੍ਰੇਣੀ ਦਾ
ਹੈ।” (ਪੰਨਾ 201, ਇਤਿਹਾਸ ਵਿੱਚ ਸਿੱਖ-ਡਾ. ਸੰਗਤ ਸਿੰਘ)
ਇਸ ਕਰਕੇ ਇੱਕ ਹੋਰ ਭੀ ਵੱਧ ਯਥਾਰਥੀ ਤੇ ਪ੍ਰਗਤੀਸ਼ੀਲ ਧਰਮ ਜੋ ਵਰਨ ਵੰਡ,
ਛੂਤ ਛਾਤ, ਵਹਿਮਾਂ ਭਰਮਾਂ ਤੋਂ ਰਹਿਤ, ਕਿਰਤੀਆਂ ਤੇ ਸ਼ੂਦਰ ਸ਼੍ਰੇਣੀ ਨੂੰ ਗਲੇ ਲਾਉਣ ਵਾਲਾ,
ਅਵਤਾਰਾਂ, ਦੇਵੀ ਦੇਵਤਿਆਂ ਦੀ ਥਾਂ ਇਕੋ ਇੱਕ ਪ੍ਰਮਾਤਮਾਂ ਤੇ ਵਿਸ਼ਵਾਸ ਰੱਖਣ ਵਾਲਾ ਧਰਮ, ਜੋ ਸ਼੍ਰੀ
ਗੁਰੂ ਨਾਨਕ ਸਾਹਿਬ ਦੇ ਨਵੇਕਲੇ ਸਿਧਾਂਤ ਦੀ ਉਪਜ ਹੈ, ਇਨ੍ਹਾਂ ਭਾਰਤੀ ਤਾਲਿਬਾਨ ਦੀ ਹਿੱਕ ਵਿੱਚ
ਕੰਡੇ ਵਾਂਗ ਚੁੱਭਣ ਲੱਗਾ। ਸੋ ਇਸ ਨੂੰ ਜੜੋਂ ਪੁੱਟਣ ਦੇ ਤਰੀਕੇ ਸ਼ੁਰੂ ਕਰ ਦਿੱਤੇ। ਹੱਥ ਤਾਕਤ ਨਾ
ਹੁੰਦਿਆਂ ਭੀ ਕਈ ਵਾਰ ਕਾਫੀ ਨੁਕਸਾਨ ਕਰਵਾਇਆ। ਜਿਵੇਂ ਚੰਦੂ ਆਦਿ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ
ਦੀ ਸ਼ਹੀਦੀ, ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ਤੇ ਮੁਗਲ ਹਾਕਮਾਂ ਨਾਲ ਮਿਲਕੇ ਗੁਰੂ ਸਾਹਿਬ ਤੇ
ਹਮਲੇ, ਗੰਗੂ, ਸੁਚਾ ਨੰਦ, ਜਸਪਤ ਰਾਏ, ਲਖਪਤ ਰਾਏ ਆਦਿ। ਅਸਲੀ ਨੁਕਸਾਨ ਨਾ ਹੁੰਦਾ ਵੇਖ ਕੇ ਸਿਧਾਂਤ
ਨੂੰ ਵਿਗਾੜਨ ਦਾ ਕਾਰਜ ਅਰੰਭਿਆਂ।