ਕੌਣ ਵੱਡਾ? ਅਕਾਲਪੁਰਖ ਦਾ ਹੁਕਮ ਜਾਂ ਬਾਬਾ ਬੁੱਢਾ ਜੀ ਦਾ ਵਰ?
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਅਕਾਲ ਪੁਰਖ ਦੇ ਹੁਕਮ ਵਿਚ ਜਾਂ ਬਾਬਾ
ਬੁੱਢਾ ਜੀ ਦੇ ਵਰ ਰਾਹੀਂ
?
ਜ਼ਰਾ ਸੋਚੋ
?
*
ਕੀ ਗੁਰੂ ਅਰਜੁਨ ਸਾਹਿਬ
ਅਕਾਲਪੁਰਖ ਦੇ ਭਾਣੇ ਨੂੰ ਨਹੀਂ ਮੰਨਦੇ ਸਨ ?
ਜੇ ਮੰਨਦੇ ਸਨ ਤਾਂ ਫਿਰ ....
*
ਕੀ ਗੁਰੂ ਸਾਹਿਬ
ਗੁਰਬਾਣੀ ਦੇ ਇਸ ਸਿਧਾਂਤ ਦੀ ਉਲੰਘਣਾ ਕਰ ਸਕਦੇ ਹਨ ?
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥
ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥
*
ਸੁਖਮਨੀ ਬਾਣੀ ਵਿਚ
ਮਨੁੱਖੀ ਅਸਮੱਰਥਤਾ ਨੂੰ ਦਰਸਾ ਕੇ ਰੱਬੀ ਹੁਕਮ ਨੂੰ ਸਰਵਉੱਚ ਮੰਨਣ ਵਾਲੇ,
ਰੱਬੀ ਹੁਕਮ ਨੂੰ ਇਲਾਹੀ ਤੇ ਸ਼੍ਰੋਮਣੀ ਦਸਣ ਵਾਲੇ
“ਤੇਰਾ
ਕੀਆ ਮੀਠਾ ਲਾਗੈ ”
ਸਿਧਾਂਤ ਦੇ ਪਹਿਰੇਦਾਰ
ਗੁਰੂ ਅਰਜੁਨ ਪਾਤਸ਼ਾਹ ਨੇ ਫਿਰ ਕੀ ਪੁੱਤਰ ਪ੍ਰਾਪਤੀ ਲਈ
ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਤੋਂ ਵਰ ਮੰਗਣ ਲਈ ਭੇਜਿਆ ਹੋਵੇਗਾ?
*
ਕੀ ਵਰ ਮੰਗਣਾ ਗੁਰਮਤਿ
ਦਾ ਸਿਧਾਂਤ ਹੈ ?
*
ਕੀ ਬਾਬਾ ਬੁੱਢਾ ਜੀ
ਵੱਲੋਂ ਪ੍ਰਾਪਤ ਵਰ ਤੋਂ ਗੁਰੂ ਅਰਜੁਨ ਸਾਹਿਬ ਜੀ ਦੇ ਗ੍ਰਿਹ ਬਾਲਕ ਹਰਿਗੋਬਿੰਦ ਨੇ ਜਨਮ ਲਿਆ
ਹੋਵੇਗਾ?
ਜੇ ਹਾਂ ਤਾਂ ਫਿਰ....
*
ਕੀ ਗੁਰੂ ਅਰਜੁਨ ਸਾਹਿਬ
ਵੱਲੋਂ ਅਕਾਲ ਪੁਰਖ ਦੇ ਹੁਕਮ ਅਨੁਸਾਰ
(ਹੁਕਮਿ ਬਾਲਕ ਜਨਮੁ ਲੀਆ,
ਸਤਿਗੁਰ ਸਾਚੈ ਦੀਆ ਭੇਜਿ,
ਮਨ ਚਿੰਦਿਆ ਸਤਿਗੁਰੂ
ਦਿਵਾਇਆ) ਬਖਸ਼ੀ ਹੋਈ ਦਾਤ ਲਈ ਸ਼ੁਕਰਾਨੇ ਵੱਜੋਂ
ਉਚਾਰਣ ਕੀਤੇ ਇਸ ਸ਼ਬਦ ਦੀ ਕੋਈ ਮਹਤੱਤਾ ਰਹਿ ਜਾਂਦੀ ਹੈ ?
ਆਸਾ ਮਹਲਾ ੫ ॥ ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥
ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ
॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ
ਮਹਾ ਅਨੰਦੁ ਥੀਆ ॥ ਗੁਰਬਾਣੀ ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥੨॥ ਵਧੀ ਵੇਲਿ ਬਹੁ
ਪੀੜੀ ਚਾਲੀ ॥ ਧਰਮ ਕਲਾ ਹਰਿ ਬੰਧਿ ਬਹਾਲੀ ॥ ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ
ਲਾਇਆ ॥੩॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥ ਗੁਝੀ ਛੰਨੀ
ਨਾਹੀ ਬਾਤ ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ (ਗੁਰੂ ਗ੍ਰੰਥ ਸਾਹਿਬ ਅੰਕ-
395)
ਸੋਚਣ ਵਾਲੀ ਗੱਲ ਇਹ ਹੈ ਕਿ
ਅੱਜ ਤਕ ਜੋ ਸਾਖੀ ਅਸੀਂ
ਸੁਣਦੇ ਆਏ ਹਾਂ ਅਤੇ ਜਿਸ ਸਾਖੀ ਦੇ ਆਧਾਰ 'ਤੇ
ਸਮੁਚਾ ਸਿੱਖ ਜਗਤ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਿਸੇ
ਪ੍ਰਸ਼ਾਦੇ ਤੇ ਗੰਢੇ ਤੋੜ ਤੋੜ ਕੇ ਮਨਾ ਰਹੀ ਹੈ ਅਜਿਹਾ ਕੀ ਗੁਰੂ ਸਾਹਿਬ ਨੂੰ ਭਾ ਵੀ ਰਿਹਾ ਹੈ?
ਵੇਖਣ ਵਿਚ ਆਉਂਦਾ ਹੈ ਕਿ ਇਸ ਪੂਰਬ ਮੌਕੇ ਕਈ ਨਵਵਿਆਹੁਤਾ ਜੋੜੇ ਗੁਰੂ ਘਰਾਂ
ਵਿਚ ਇਸ ਆਸ ਨਾਲ ਮਿੱਸੇ-ਗੰਢੇ ਲੈ ਕੇ ਜਾਂਦੇ ਹਨ ਕਿ ਉਨ੍ਹਾਂ ਨੂੰ ਸਿਰਫ ਪੁੱਤਰ-ਪ੍ਰਾਪਤੀ ਹੋਵੇ
ਧੀਆਂ ਨੂੰ ਬੇ-ਲੋੜੀ ਅਤੇ ਪੁੱਤਰ ਦੀ ਵੱਧ ਲੋੜ ਮਹਿਸੂਸ ਕਰਣ ਵਾਲੇ ਗੁਰੂ ਦੇ ਸੱਚੇ ਸੁੱਚੇ ਸਿੱਖ ਕੀ
ਅਜਿਹਾ ਕਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਇਸਤਰੀ ਜਾਤੀ ਦੇ ਹੱਕ ਵਿਚ ਦਿੱਤੇ ਹੋਕੇ
"ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ
ਰਾਜਾਨ" ਸਿਧਾਂਤ ਦੀ ਉਲੰਘਣਾ ਨਹੀਂ ਕਰ ਰਹੇ
ਹੁੰਦੇ ?
ਜੇ ਉਪਰੋਕਤ ਸਾਰੇ ਸਵਾਲਾਂ ਦੇ ਜੁਆਬ ਲੱਭ ਜਾਣ ਤਾਂ ਉਸ ਤੋਂ ਬਾਅਦ ਸਾਡਾ ਕੀ
ਫਰਜ਼ ਬਣਦਾ ਹੈ ......ਅਜਿਹੀ ਸਮਝ ਜੇ ਆ ਗਈ ਤਾਂ ਗੁਰਪੁਰਬ ਮਨਾਇਆ ਸਮਝੋ
।
ਰਹੀ ਗੱਲ ਬਾਬਾ ਬੁੱਢਾ ਜੀ ਦੀ ਤਾਂ ਉਹ ਗੁਰੂ ਘਰ ਵਿਚ ਇਕ ਸਤਿਕਾਰਤ ਸ਼ਖਸੀਅਤ
ਵੱਜੋਂ ਜਾਣੇ ਜਾਂਦੇ ਸਨ ਅਤੇ ਆਦਿ ਬੀੜ (ਗੁਰੂ ਗ੍ਰੰਥ ਸਾਹਿਬ ਜੀ) ਦੇ ਸੰਪਾਦਨ ਵੇਲੇ ਗ੍ਰੰਥੀ ਹੋਣ
ਦਾ ਮਾਣ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਸੀ । ਇਸ ਲਈ ਇਹ ਨਹੀਂ ਹੋ ਸਕਦਾ ਕਿ ਬਾਬਾ ਬੁੱਢਾ ਜੀ
ਹੁਕਮਾਓ ਬਾਣੀ ਦੇ ਸਿਧਾਂਤਾ ਤੋਂ ਮੁਨਕਰ ਹੋ ਕੇ ਵਰ ਦਿੰਦੇ ਹੋਣ?
ਰਹੀ ਗੱਲ ਮਾਤਾ ਗੰਗਾ ਜੀ ਦੀ ਤਾਂ ਉਨ੍ਹਾਂ ਵੀ ਗੁਰੂ ਜੀ ਦੇ ਮਹਿਲ
(ਸੁਪਤਨੀ) ਹੋਣ ਦੇ ਨਾਤੇ ਅਕਾਲ ਪੁਰਖ ਦੇ ਭਾਣੇ ਤੋਂ ਮੁਨਕਰ ਹੋ ਕੇ ਬਾਬਾ ਬੁੱਢਾ ਜੀ ਕੋਲੋਂ ਗੁਰੂ
ਸਾਹਿਬ ਦੇ ਕਹਿਣ ‘ਤੇ ਵਰ ਮੰਗਣ ਵਾਲਾ ਅਜਿਹਾ ਕੋਈ ਗੁਰਮਤਿ ਵਿਰੋਧੀ ਕਾਰਜ ਨਹੀਂ ਕੀਤਾ ਹੋਣਾ ।
ਇਸ ਲਈ ਗੁਰੂ ਘਰ ਦੇ ਅੰਨਿਨ ਸੇਵਕਾਂ ਅਤੇ ਗੁਰੂ ਸਾਹਿਬਾਨਾਂ ਦੇ ਨਾਂ ਹੇਠਾਂ
ਦਿਨ-ਬ-ਦਿਨ ਪ੍ਰਚਲਤ ਹੋਣ ਵਾਲੀਆਂ ਮਨਘੜਤ ਅਤੇ ਗੁਰਮਤਿ ਸਿਧਾਂਤ ਵਿਰੋਧੀ ਸਾਖੀਆਂ ਦੀ ਪੜਚੋਲ ਲਈ
ਸਾਡੇ ਕੋਲ ਮੁੱਖ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਦੀ ਕਸੌਟੀ ‘ਤੇ ਸਾਨੂੰ ਅਜਿਹੀ ਗੁਰਮਤਿ
ਵਿਰੋਧੀ ਲਿਖਤਾਂ ਦੀ ਘੋਖ ਕਰ ਲੈਣੀ ਚਾਹੀਦੀ ਹੈ। ਜੇ ਅਸੀਂ ਸਭ ਇਨ੍ਹਾਂ ਸਭ ਗੱਲਾਂ ਪ੍ਰਤੀ ਸੁਚੇਤ
ਹੋ ਜਾਈਏ ਤਾਂ ਉਹ ਦਿਨ ਦੂਰ ਨਹੀਂ ਜਦ ਗੁਰਮਤਿ ਦੇ ਵੇੜੇ ਵਿਚੋਂ ਗੁਰਮਤਿ ਵਿਰੋਧੀ ਲਿਖਤਾਂ
(ਗੁਰਬਿਲਾਸ ਪਾਤਸ਼ਾਹੀ ਛੇਵੀਂ, ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ) ਕੱਢਣਾ ਸਾਡੇ
ਲਈ ਸੌਖਾ ਹੋ ਜਾਵੇਗਾ ।