(ਫਰੀਦ ਜੀ ਪੰਨਾ
488)। ਆਪਾਂ ਇਸ ਮੁੱਦੇ ਨੂੰ ਕੇਵਲ ਗੁਰਬਾਣੀ ਦੀ ਰੌਸ਼ਨੀ ਵਿੱਚ ਹੀ ਪਰਖਾਂਗੇ। ਭਾਈ ਗੁਰਦਾਸ ਜੀ
ਕਹਿੰਦੇ ਹਨ:
ਜੈਸੇ ਲਗ ਮਾਤਰ ਹੀਨ ਪੜ੍ਹਤ ਅਉਰ ਕੋ ਅਉਰ। ਪਿਤਾ ਪੂਤ ਪੂਤ ਪਿਤਾ ਸਮਸਰਿ
ਜਾਨੀਐ॥ ਸੁਰਤਿ ਬਿਹੂਨ ਜੈਸੇ ਬਾਵਰੋ ਬਖਾਨੀਅਤ। ਅਉਰ ਕਹੇ ਅਉਰ ਕਛੇ ਹਿਰਦੈ ਮੈ ਆਨੀਐ॥ ਜੈਸੇ ਗੁੰਗ
ਸਭਾ ਮਧਿ ਕਹਿ ਨ ਸਕਤ ਬਾਤ। ਬੋਲਤ ਹਸਾਏ ਹੋਏ ਬਚਨ ਬਿਧਾਨੀਐ॥
ਮੇਰਾ ਵਾਹਿਗੁਰੂ ਹਾਜ਼ਿਰ ਨਾਜ਼ਿਰ ਜਾਣਦਾ ਹੈ ਕਿ ਮੇਰੀ ਕਿਸੇ ਨਾਲ ਵੀ ਜ਼ਾਤੀ
ਰੰਜਿਸ਼ ਨਹੀਂ ਹੈ। ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਸਿੱਖ ਧਰਮ ਵਿੱਚ ਇੱਕ ਬਰਾਦਰੀ ਨੂੰ ਮਨ੍ਹਾਂ
ਅਤੇ ਦੂਜੀ ਨੂੰ ਇਜਾਜ਼ਿਤ ਹੈ, ਅਜਿਹਾ ਕਤਈ ਨਹੀਂ ਹੈ। ਵਰਣ ਅਤੇ ਜ਼ਾਤ ਵੰਡ ਹਿੰਦੂ ਸੋਚ ਦਾ ਮਾਰਗ ਹੈ
ਸਿੱਖ ਧਰਮ ਦਾ ਨਹੀਂ ਸਿੱਖ ਧਰਮ ਵਿੱਚ ਤਾਂ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।
(ਪੰਨਾ 611)।
ਵੀਰ ਪਰਮਜੀਤ ਸਿੰਘ ਆਪਣੀ ਚਿੱਠੀ ਵਿੱਚ ਲਿਖਦੇ ਹਨ ਕਿ ਬਾਬਾ ਪ੍ਰੇਮ ਸਿੰਘ
ਜੀ ਕਹਿੰਦੇ ਸਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਪਰ ਵੀਰ ਜੀ ਤੁਸੀਂ ਤਾਂ ਬਾਬਾ ਪ੍ਰੇਮ ਸਿੰਘ
ਦੀ ਗੱਲ ਵੀ ਨਹੀਂ ਮੰਨ ਰਹੇ, ਗੁਰੂ ਗ੍ਰੰਥ ਸਹਿਬ ਜੀ ਦੀ ਕਿਥੋਂ ਮੰਨਣੀ ਹੈ? ਇਹ ਮੇਰਾ ਵੀਰ ਤੁਹਮਤ
ਵੀ ਲਾਉਂਦਾ ਹੈ ਕਿ ਮੈਨੂੰ ਕਿਸ ਨੇ ਸੱਦਾ ਦਿਤਾ ਹੈ ਕਿ ਮੈਂ ਇਹ ਕੁੱਝ ਲਿਖਾਂ। ਇਹ ਗੁਰੂ ਸਹਿਬਾਨ
ਦਾ ਹੁਕਮ ਹੈ ਕਿ ਹਰ ਸਿੱਖ ਨੂੰ ਆਪਣਾ ਫਰਜ਼ ਪਛਾਣਦੇ ਹੋਏ ਗੁਰਮਤਿ ਦੀ ਜਿੱਥੇ ਭੀ ਅਵਗਿਆ ਹੋਵੇ ਉਸ
ਦਾ ਅਹਿਸਾਸ ਕਰਾਇਆ ਜਾਵੇ। ਸੋ ਦਾਸ ਨੇ ਸਿਰਫ ਫਰਜ਼ ਨਿਭਾਇਆ ਹੈ।
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ॥ (ਪੰਨਾ 1248)
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥ (ਪੰਨਾ 547)
ਇਹ ਸੰਸਾਰ ਇੱਕ ਖ਼ਤਰਨਾਕ ਪਿੜ ਹੈ। ਇਸ ਕਰਕੇ ਨਹੀਂ ਕਿ ਏਥੇ ਬੁਰਿਆਈਆਂ
ਰਹਿੰਦੀਆਂ ਹਨ। ਸਗੋਂ ਇਸ ਕਰਕੇ ਕਿ ਏਥੇ ਉਹ ਲੋਕ ਰਹਿੰਦੇ ਹਨ ਜੋ ਸਮਾਜ ਵਿੱਚ ਬੁਰਿਆਈਆਂ ਨੂੰ
ਦੇਖਦੇ ਹਨ ਪਰ ਕਹਿੰਦੇ ਅਤੇ ਬੋਲਦੇ ਕੁੱਝ ਨਹੀਂ ਸੋ ਇਨ੍ਹਾਂ ਬੁਰਿਆਈਆਂ ਦੇ ਖ਼ਿਲਾਫ ਬੋਲਣ ਦੀ ਪਿਰਤ
ਗੁਰੂ ਨਾਨਕ ਸਹਿਬ ਨੇ ਪਾਈ ਸੀ ਜਿਸ ਨੂੰ ਹਮੇਸ਼ਾਂ ਲਈ ਅੱਗੇ ਹਰ ਸਿੱਖ ਨੂੰ ਤੋਰਨ ਦਾ ਪੂਰਾ ਪੂਰਾ
ਹੱਕ ਹੈ। ਕੋਈ ਵੀ ਜ਼ਾਤ ਅਭਿਮਾਨੀ, ਹਿੰਦੂ ਦੇ ਵਰਣ ਵੰਡ ਦਾ ਹੱਥ ਠੋਕਾ ਸਿੱਖ ਨੂੰ ਰੋਕ ਨਹੀਂ ਸਕਦਾ।
ਜਦੋਂ ਸਮਾਜ ਬੁਰਿਆਈਆਂ ਦੀ ਦਲਦਲ ਵਿੱਚ ਧਸਣ ਲਗਦਾ ਹੈ ਤਾਂ ਕਈ ਸੁਧਾਰਵਾਦੀ
ਲਹਿਰਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਹਾਲਾਂ ਕਿ ਸਮਾਜ ਨੂੰ ਭਰਿਸ਼ਟ ਕਰਨ ਵਾਲੇ ਥੋੜ੍ਹੇ ਲੋਕ ਹੀ
ਹੁੰਦੇ ਹਨ। ਬਾਕੀ ਤਾਂ ਭੋਲੇ ਭਾਲੇ ਲੋਕ ਉਨ੍ਹਾਂ ਦੀ ਰੀਸ ਕਰਦੇ ਹੀ ਉਹਨਾਂ ਨਾਲ ਜੁੜ ਕੇ ਉਸ ਦਲਦਲ
ਵਿੱਚ ਆ ਫਸਦੇ ਹਨ। ਗੁਰਬਾਣੀ ਫੁਰਮਾਨ ਹੈ: ਦੇਖਾ ਦੇਖੀ ਸਭ ਕਰੇ ਮਨਮੁਿਖ ਬੂਝ ਨ ਪਾਇ॥ ਜਿਨ
ਗੁਰਮੁਖਿ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਇ॥ (ਪੰਨਾ 27)
ਇਕ ਕੰਮ ਕਦੀ ਪਿੰਡ ਪੱਧਰ ਤੇ, ਕਦੀ ਸ਼ਹਿਰ ਪੱਧਰ ਤੇ, ਕਦੀ ਇਲਾਕੇ ਦੇ ਪੱਧਰ
ਤੇ ਅਤੇ ਕਦੀ ਕੌਮੀ ਪੱਧਰ ਤੇ ਚਲਦਾ ਰਹਿੰਦਾ ਹੈ ਪਰ ਜਦੋਂ ਕਦੀ ਇਹ ਬਰਾਦਰੀ ਦੇ ਨਾਂ ਥੱਲੇ ਸ਼ੁਰੂ
ਹੁੰਦਾ ਹੈ ਤਾਂ ਕੈਂਸਰ ਵਾਂਗ ਪੂਰੇ ਸਮਾਜ ਵਿੱਚ ਫੈਲ ਜਾਂਦਾ ਹੈ। ਪਰ ਇਹ ਚੰਦ ਆਦਮੀਆਂ ਦੀ ਲੁੱਟ ਹੀ
ਹੁੰਦੀ ਹੈ ਜੋ ਮਨੁੱਖਤਾ ਨੂੰ ਗੁੰਮਰਾਹ ਕਰਦੀ ਹੈ। ਫਿਰ ਇਹ ਹੰਕਾਰ ਨੂੰ ਜਨਮ ਦਿੰਦਾ ਹੈ ਤੇ ਬਸ ਫਿਰ
ਕੂੜ ਦੀ ਭਰਮਾਰ ਸ਼ੁਰੂ ਸਮਝੋ:
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ (ਪੰਨਾ 471)
ਅਤੇ ਫਿਰ ਸਭ ਕੁੱਝ ਹੀ ਕੂੜੀ ਕੂੜੈ ਠੀਸ (ਜਪੁ ਜੀ) ਹੋ ਜਾਂਦਾ ਹੈ।
ਮੇਰਾ ਇਹ ਲੇਖ ਲਿਖਣ ਦਾ ਕਾਰਨ ਸਿਰਫ ਤੇ ਸਿਰਫ ਇਹ ਹੈ ਕਿ ਮਨਹੁ ਕੁਸੁਧਾ ਕਾਲੀਆ ਬਾਹਰਿ
ਚਿਟਵੀਆਹ। (ਪੰਨਾ 85) ਦਾ ਪਤਾ ਲਗ ਸਕੇ। ਇਸ ਵੇਲੇ ਜਿੰਨਾਂ ਇਨਸਾਨ ਨੂੰ ਧਰਮ ਦੇ ਨਾਂ ਤੇ
ਗੁੰਮਰਾਹ ਕੀਤਾ ਜਾ ਰਿਹਾ ਹੈ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਨਹੀਂ। ਮੇਰੇ ਲੇਖ ਅਗਿਆਨਤਾ ਚ ਅਸੀਂ ਕੀ
ਕਰ ਰਹੇ ਹਾਂ