(‘ਤੱਤ ਗੁਰਮਤਿ ਪਰਿਵਾਰ’ ਦੀ ਮੁੱਢਲੀ ਜਾਣਕਾਰੀ)
ਤੱਤ ਗੁਰਮਤਿ ਪਰਿਵਾਰ
ਤੱਤ ਗੁਰਮਤਿ ਕੀ ਹੈ? :
ਗੁਰਮਤਿ (ਨਾਨਕਵਵਾਦ) ਉਹ ਵਿਚਾਰਧਾਰਾ ਹੈ, ਜਿਸਦਾ ਮਕਸਦ ਮਨੁੱਖ
ਦੇ ਅੰਤਰਆਤਮੇ ਨੂੰ ਜਾਗ੍ਰਿਤ ਕਰਕੇ, ਇੱਕ ਆਦਰਸ਼ ਮਨੁੱਖ ਦੀ ਸਾਜਨਾ ਕਰਨਾ ਹੈ। ਇਨ੍ਹਾਂ
ਆਦਰਸ਼ ਮਨੁੱਖਾਂ ਰਾਹੀਂ ਹੀ ‘ਬੇਗਮਪੁਰਾ’ ਦੀ ਸਥਾਪਨਾ ਹੋ ਸਕਦੀ ਹੈ। ਇਸ ਗੁਰਮਤਿ
ਵਿਚਾਰਧਾਰਾ ਨੂੰ ਦਸ ਨਾਨਕ ਜਾਮਿਆਂ ਨੇ ਪ੍ਰਗਟ ਕੀਤਾ, ਜੀਵਿਆ ਅਤੇ ਪ੍ਰਚਾਰਿਆ। ਇਸ
ਵਿਚਾਰਧਾਰਾ ਦਾ ਸ੍ਰੋਤ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਹਨ। ਇਸ
ਵਿਚਾਰਧਾਰਾ ਦੀ ਸਭ ਤੋਂ ਵੱਡੀ ਖੂਬੀ, ਇਸ ਦਾ ‘ਨਿਰੋਲ ਮਨੁੱਖਤਾਵਾਦੀ’ (ਸਰਬੱਤ ਦਾ ਭਲਾ)
ਹੋਣਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪ੍ਰਚਲਿਤ ਧਰਮ ਦੀ ਵਿਚਾਰਧਾਰਾ, ਨਿਰੋਲ
ਮਨੁੱਖਤਾਵਾਦੀ (ਵਿਤਕਰੇ ਰਹਿਤ) ਨਹੀਂ ਸੀ।
ਹੁਣ ਸਵਾਲ ਉਠਦਾ ਹੈ ਕਿ ‘ਗੁਰਮੱਤਿ’ ਦੀ ਥਾਂ ‘ਤੱਤ ਗੁਰਮਤਿ’ ਲਫਜ਼ ਵਰਤਣ ਦੀ
ਲੋੜ ਕਿਉਂ ਪਈ? ਨਾਨਕਵਾਦ ਦੀ ਇਸ ਮਨੁੱਖਤਾਵਾਦੀ ਵਿਚਾਰਧਾਰਾ ਵਾਸਤੇ ‘ਗੁਰਮਤਿ’ ਲਫਜ਼ ਹੀ ਵਰਤਿਆ
ਜਾਂਦਾ ਸੀ। ਪਰ ਪਿਛਲੇ ਲਗਭਗ 250 ਸਾਲਾਂ ਵਿੱਚ ਸਿੱਖ ਕੌਮ ਦੀ ਬੇਧਿਆਨੀ, (ਸੱਚ ਤੇ ਮਨੁੱਖਤਾ
ਵਿਰੋਧੀ) ਬ੍ਰਾਹਮਣਵਾਦੀ ਤਾਕਤਾਂ ਦੀਆਂ ਸਾਜਿਸ਼ਾਂ ਅਤੇ ਹੋਰ ਕਈਂ ਕਾਰਨਾਂ ਕਰਕੇ ਇਸ ਵਿਚਾਰਧਾਰਾ (ਦੀ
ਵਿਆਖਿਆ) ਦਾ ਮੂੰਹ-ਮੁਹਾਂਦਰਾ ਹੀ ਉਲਟਾ ਕੇ ਰੱਖ ਦਿਤਾ ਹੈ। ਅੱਜ ਦੇ ਸਿੱਖ ਸਮਾਜ ਦੀ ਹਾਲਤ ਵੇਖ ਕੇ
ਹਰ ਜਾਗਰੂਕ ਸਿੱਖ, ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦਾ ਹੈ। ਅੱਜ ਸਿੱਖ ਸਮਾਜ ਵਿੱਚ ਉਹ
ਸਾਰੇ ਗਲਤ ਕੰਮ, ਕਰਮਕਾਂਡ ਆਦਿ ਧਰਮ ਸਮਝ ਕੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤੋਂ ਦੂਰ ਰਹਿਣ ਦੀ
ਪ੍ਰੇਰਨਾ ‘ਨਾਨਕਵਾਦ’ (ਗੁਰਮਤਿ) ਦੇਂਦਾ ਹੈ।
ਅੱਜ ਸਿੱਖ ਸਮਾਜ ਦੇ ਲਗਭਗ ਹਰ ਪ੍ਰਚਲਿਤ ਧਰਮ ਸਥਾਨ (ਗੁਰਦੁਆਰੇ, ਡੇਰੇ,
ਤਖ਼ਤ ਆਦਿ) ਵਿੱਚ ਗੁਰਮਤਿ ਤਾਂ ਬਹੁਤ ਘੱਟ ਮਿਲਦੀ ਹੈ ਪਰ ਬ੍ਰਾਹਮਣਵਾਦੀ ਤਰਜ਼ ਦੇ ਕਰਮਕਾਂਡਾਂ ਦਾ
ਪਸਾਰਾ ਆਮ ਵੇਖਿਆ ਜਾ ਸਕਦਾ ਹੈ। ਹੋਰ ਤਾਂ ਹੋਰ ਸਭ ਤੋਂ ਪ੍ਰਮਾਨਿਕ ਮੰਨੀ ਜਾਂਦੀ (ਪੰਥ ਪ੍ਰਵਾਨਿਤ)
‘ਸਿੱਖ ਰਹਿਤ ਮਰਿਯਾਦਾ’ ਵਿੱਚ ਵੀ ਅਨੇਕਾਂ ਨੁਕਤੇ ਐਸੇ ਹਨ ਜੋ ਨਾਨਕਵਾਦ (ਗੁਰੂ ਗ੍ਰੰਥ ਸਾਜਿਬ ਜੀ)
ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ। ਭਾਵ ਕਿ ਕੌਮ ਨੇ ਨਾਨਕਵਾਦ ਦਾ ਮੂੰਹ– ਮੁਹਾਂਦਰਾ ਹੀ ਪਲਟ ਕੇ
ਰੱਖ ਦਿਤਾ ਹੈ। ਫੇਰ ਵੀ ਹਰ ਪ੍ਰਚਾਰਕ, ਜਥਾ, ਡੇਰੇਦਾਰ, ਟਕਸਾਲ ਆਦਿ ਅਪਣੇ ਪ੍ਰਚਾਰ ਨੂੰ ‘ਗੁਰਮਤਿ
ਪ੍ਰਚਾਰ’ ਹੀ ਕਹਿ ਰਿਹਾ ਹੈ, ਭਾਂਵੇ ਉਹਨਾਂ ਦਾ ਪ੍ਰਚਾਰ ਸੱਚ (ਗੁਰਮਤਿ) ਦੇ ਕਿੰਨਾਂ ਉਲਟ ਵੀ ਕਿਉਂ
ਨਾ ਹੋਵੇ।
ਐਸੇ ਹਾਲਾਤ ਤੋਂ ਚਿੰਤਿਤ ਕੁੱਝ ਜਾਗਰੂਕ ਸਿੱਖਾਂ ਨੇ ਨਾਨਕਵਾਦ ਨੂੰ ਦੁਬਾਰਾ
ਫੇਰ ਉਸਦੇ ਖਰੇ ਅਤੇ ਸਪਸ਼ਟ ਰੁਪ ਵਿੱਚ ਸਾਹਮਣੇ ਲਿਆਉਣ ਦਾ ਬੀੜਾ ਚੁੱਕਿਆ। ਇਹੋ ਜਿਹੇ ਪੰਥਦਰਦੀਆਂ
ਵਲੋਂ ਹੀ ‘ਤੱਤ ਗੁਰਮਤਿ’ (ਸਹੀ ਗੁਰਮਤਿ) ਲਫਜ਼ ਦਾ ਇਸਤੇਮਾਲ ਸ਼ੁਰੂ ਕੀਤਾ ਗਿਆ। ਹੌਲੀ-ਹੌਲੀ ਇਹ
ਜਾਗ੍ਰਿਤੀ ਇੱਕ ‘ਪੁਨਰਜਾਗਰਣ’ ਲਹਿਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।
ਤੱਤ ਗੁਰਮਤਿ ਪਰਿਵਾਰ:
ਸਿੱਖ ਸਮਾਜ ਵਿੱਚ ਸਭ ਤੋਂ ਪ੍ਰਮਾਣਿਕ (ਗੁਰਮਤਿ ਅਨੁਸਾਰੀ) ਸਮਝੀ
ਅਤੇ ਪ੍ਰਚਾਰੀ ਜਾਂਦੀ ਵਿਚਾਰਧਾਰਾ ਪੰਥ ਪ੍ਰਵਾਨਤ ‘ਸਿਖ ਰਹਿਤ ਮਰਿਯਾਦਾ’ ਹੈ। ਅਕਾਲ ਤਖ਼ਤ
ਦੇ ਨਾਂ ਤੇ ਜਾਰੀ ਹੋਣ ਅਤੇ ਕੌਮ ਦੀ ਕੇਂਦਰੀ ਧਾਰਮਿਕ ਜੱਥੇਬੰਦੀ (ਸ਼੍ਰੋਮਣੀ ਕਮੇਟੀ)
ਵੱਲੋਂ ਤਿਆਰ ਕੀਤੀ ਹੋਣ ਕਰਕੇ, ਇਸ ਦੀ ਪ੍ਰਮਾਣਿਕਤਾ ਹੋਰ ਵੀ ਵੱਧ ਸਮਝੀ ਜਾਂਦੀ ਹੈ। ਇਸ
ਨੂੰ ਵੀ ਪੂਰੀ ਤਰਾਂ ਕੌਮ ਦਾ ਜ਼ਿਆਦਾਤਰ ਹਿੱਸਾ (ਸਮੇਤ ਸ਼੍ਰੋਮਣੀ ਕਮੇਟੀ ਅਧੀਨ
ਗੁਰਦੁਆਰਿਆਂ ਦੇ) ਨਹੀਂ ਪ੍ਰਵਾਨ ਕਰਦਾ। ਕੌਮ ਦਾ ਜਾਗਰੂਕ ਤਬਕਾ ਸਮਝੀ ਜਾਂਦੀ ਮਿਸ਼ਨਰੀ
ਲਹਿਰ ਵੱਲੋਂ, ਇਸ ਨੂੰ ਇੰਨ–ਬਿੰਨ ਮੰਨਣ ਦੀ ਪ੍ਰੋੜਤਾ (ਜ਼ਿਦ) ਕੀਤੀ ਜਾਂਦੀ ਹੈ। ਪਰ
ਅਫਸੋਸਜਨਕ ਸੱਚਾਈ ਇਹ ਹੈ ਕਿ ਇਸ ਰਹਿਤ ਮਰਿਯਾਦਾ ਵਿੱਚ ਹੀ ਅਨੇਕਾਂ ਨੁਕਤੇ ਐਸੇ ਹਨ ਜੋ
ਨਿਰੋਲ ਨਾਨਕਵਾਦ ਦੀ ਖਿਲਾਫਤ ਕਰਦੇ ਨਜ਼ਰ ਆਉਂਦੇ ਹਨ। ‘ਨਾਨਕਵਾਦ’ ਦੀ ਵਿਆਖਿਆ ਦਾ
ਮੂੰਹ–ਮੁਹਾਂਦਰਾ ਗਲਤ ਪੇਸ਼ ਕਰਨ ਵਿੱਚ ਇਹ ਰਹਿਤ ਮਰਿਯਾਦਾ ਦੀਆਂ ਕੁੱਝ ਮੱਦਾਂ ਕਾਫੀ ਹੱਦ
ਤੱਕ ਯੋਗਦਾਨ ਪਾ ਰਹੀਆਂ ਹਨ।
ਐਸੇ ਹਾਲਾਤ ਵਿੱਚ ‘ਗੁਰਮਤਿ’ ਦੀ ਸੋਝੀ ਰਖੱਣ ਵਾਲੇ ਗੁਰਸਿੱਖਾਂ
ਦਾ ਇਸ ਪੰਥ ਪ੍ਰਵਾਨਿਤ (ਰਹਿਤ ਮਰਿਯਾਦਾ ਦੀਆਂ ਕੁੱਝ ਮੱਦਾਂ ਨੂੰ ਇੰਨ-ਬਿੰਨ ਮੰਨਣਾ)
ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਜਾਪਦਾ। ਇਨ੍ਹਾਂ ਗੁਰਸਿੱਖਾਂ ਦਾ ਮਨ ਇਸ ਗੱਲ
ਵਾਸਤੇ ਤਿਆਰ ਨਹੀਂ ਹੋ ਸਕਿਆ ਕਿ ਉਹ ‘ਪੰਥ ਪ੍ਰਵਾਣਿਕਤਾ’ ਦੇ ਨਾਂ ਉਤੇ, ਐਸਾ ਜੀਵਨ
ਜੀਊਂਦੇ ਰਹਿਣ, ਜਿਹੜਾ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਸਿਧਾਂਤਾਂ ਦੇ ਬਿਲਕੁਲ ਵਿਪਰੀਤ
ਹੋਵੇ। ਸੋ ਉਨ੍ਹਾਂ ਨੇ ‘ਤੱਤ ਗੁਰਮਤਿ’ ਦਾ ਨਾਂ ਹੇਠ ਇਸ ਬਾਰੇ ਲਿਖਤਾਂ ਅਤੇ ਲੈਕਚਰਾਂ
ਆਦਿ ਰਾਹੀਂ ਜਾਗਰੂਕਤਾ ਲਿਆਉਣੀ ਸ਼ੁਰੂ ਕਰ ਦਿਤੀ ਹੈ।
ਬੇਸ਼ੱਕ ਹੁਣ ‘ਤੱਤ ਗੁਰਮਤਿ’ ਦਾ ਕੁੱਝ ਪ੍ਰਚਾਰ ਤਾਂ ਹੋ ਰਿਹਾ ਹੈ
ਪਰ ਆਮ ਜੀਵਨ ਵਿਚ, ਇਸ ਦੀ ਝਲਕ ਬਹੁਤ ਘੱਟ ਵੇਖਣ ਨੂੰ ਮਿਲ ਰਹੀ ਹੈ। ਵਿਅਕਤੀਗਤ ਪੱਧਰ
ਉੱਤੇ ਤਿੰਨ ਚਾਰ ਐਸੇ ਤੱਤ ਗੁਰਮਤਿ ਸਮਾਗਮ (ਦਿੱਲੀ, ਜੰਮੂ, ਫਰੀਦਾਬਾਦ ਅਤੇ ਮੋਹਾਲੀ
ਆਦਿ) ਹੋਏ ਹਨ ਪਰ ਇਨ੍ਹਾਂ ਦੀ ਇੱਕ ਪ੍ਰਚੰਡ ਲਹਿਰ ਚਲਾਉਣ ਦੀ ਲੋੜ ਹੈ। ਐਸੇ ਸਮਾਗਮਾਂ ਦੇ
ਘੱਟ ਹੋਣ ਦਾ ਵੱਡਾ ਕਾਰਨ ਹੈ ਕਿ ਐਸੇ ਸਮਾਗਮਾਂ ਨੂੰ ਕਰਨ ਵੇਲੇ ਕਈਆਂ ਦੀ ਨਰਾਜ਼ਗੀ
ਸਹੇੜਨੀ ਪੈਂਦੀ ਹੈ। ‘ਪੰਥ ਚੋਂ ਛੇਕੇ ਜਾਣ’ ਦਾ ਵੀ ਡਰ ਬਣਿਆ ਰਹਿੰਦਾ ਹੈ। ਨਾਲ ਹੀ ਐਸੇ
ਸਮਾਗਮਾਂ ਦੀ ਹਿਮਾਇਤ ਕਰਨ ਵਾਲੇ ਅਤੇ ਉਸ ਨੂੰ ਸਿਰੇ ਚੜਾਉਣ ਵਿੱਚ ਮਦਦ ਕਰਨ ਵਾਲੇ ਸਾਥੀ
ਨਹੀਂ ਮਿਲ ਪਾਉਂਦੇ ਕਿਉਂਕਿ ਐਸੀ ਸੋਚ ਵਾਲਿਆਂ ਦਾ ਕੋਈ ਸਾਂਝਾ ਪਲੇਟਫਾਰਮ ਨਹੀਂ ਹੈ। ਨਾਲ
ਹੀ ਵਿਅਕਤੀਗਤ ਤੌਰ ਤੇ ਕੀਤੇ ਗਏ ਸਮਾਗਮ ‘ਅਪਣੀ ਅਪਣੀ ਡਫਲੀ ਅਪਣਾ ਅਪਣਾ ਰਾਗ’ ਵਾਂਗੂ ਵੀ
ਸਿੱਧ ਹੋ ਰਹੇ ਹਨ।
ਸੋ ‘ਤੱਤ ਗੁਰਮਤਿ ਪਰਿਵਾਰ’ ਐਸੀ ਸੋਚ ਰੱਖਣ ਵਾਲੇ ਜਾਗਰੂਕ ਸਿੱਖਾਂ ਵਾਸਤੇ
ਇੱਕ ਸਾਂਝਾ ਪਲੇਟਫਾਰਮ ਬਣਾਉਣ ਦਾ ਉਪਰਾਲਾ ਹੈ। ‘ਤੱਤ ਗੁਰਮਤਿ ਪਰਿਵਾਰ’ ਵੱਡੇ ਸਿੱਖ ਸਮਾਜ (ਕੌਮ)
ਦਾ ਹੀ ਇੱਕ ਪਰਿਵਾਰ (ਹਿੱਸਾ) ਹੈ ਜਿਸ ਦੇ ਮੈਂਬਰਾਂ ਦਾ ਮੁੱਖ ਮਕਸਦ ‘ਨਾਨਕਵਾਦ’ ਨੂੰ ਇਸਦੇ ਨਿਰੋਲ
ਖਰੇ, ਸਪੱਸ਼ਟ ਮਨੁੱਖਤਾਵਾਦੀ ਰੂਪ ਵਿੱਚ ਦੁਨੀਆਂ ਦੇ ਸਾਹਮਣੇ ਲਿਆਉਣ ਅਤੇ ਉਸ ਅਨੁਸਾਰ ਜੀਵਨ-ਜਾਚ
ਬਣਾਉਣ ਲਈ ਹਰ ਸੰਭਵ ਜਤਨ ਕਰਨਾ ਹੈ। ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਕੋਈ ਸੰਸਥਾ,
ਜੱਥੇਬੰਦੀ ਜਾਂ ਕਾਲਜ ਆਦਿ ਨਹੀਂ ਹੈ ਅਤੇ ਨਾ ਹੀ ਇਸਦੇ ਕੋਈ ਪ੍ਰਧਾਨ, ਸੈਕਟਰੀ, ਚੈਅਰਮੈਨ ਆਦਿ ਹਨ।
ਤੱਤ ਗੁਰਮਤਿ ਪਰਿਵਾਰ ਕੰਮ ਕਿਵੇਂ ਕਰੇਗਾ? :
ਇਸ ਪਰਿਵਾਰ ਦਾ ਸਭ ਤੋਂ ਪਹਿਲਾਂ ਕੰਮ ਇਸ ਦੇ ਮੈਂਬਰਾਂ ਦੀ ਇੱਕ ਡਾਇਰੈਕਟਰੀ
ਤਿਆਰ ਕਰਨਾ ਹੈ। ਇਸ ਡਾਇਰੈਕਟਰੀ ਵਿੱਚ ਮੈਂਬਰਾਂ ਦੇ ਨਾਂ, ਪਤੇ ਅਤੇ ਫੋਨ ਨੰ. ਆਦਿ ਹੋਣਗੇ ਤਾਂਕਿ
ਉਹ ਸਾਂਝੇ ਤੌਰ ਤੇ ਇਸ ਪੁਨਰਜਾਗਰਣ ਲਹਿਰ ਨੂੰ ਅੱਗੇ ਵਧਾ ਸਕਣ। ਇਸ ਪ੍ਰਵਾਰ ਦਾ ਮੈਂਬਰ ਬਨਣ ਲਈ
ਮੁਢਲੀ ਸ਼ਰਤ ਸਿਰਫ ਇੱਕ ਇਹ ਹੀ ਹੈ:
“ਉਹ ਮਨੁੱਖ ਜੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ
(ਰਾਗਮਾਲਾ ਤੋਂ ਬਗੈਰ) ਨੂੰ ਅਪਣਾ ਗੁਰੂ ਮੰਨਦਾ ਹੈ, ਉਹੀ ਇਸ ਦਾ ਮੈਂਬਰ ਬਣ ਸਕਦਾ ਹੈ।
ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਗੁਰੂ’ ਮੰਨਣ ਦਾ ਸਪੱਸ਼ਟ ਭਾਵ ਇਹ ਵੀ ਹੈ
ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਕਿਸੇ ਵੀ ਰਚਨਾ ਨੂੰ ਗੁਰਬਾਣੀ (ਗੁਰੂ) ਨਾ
ਮੰਨਦਾ ਹੋਵੇ।”
ਤੱਤ ਗੁਰਮਤਿ ਪਰਿਵਾਰ ਦਾ ਕੰਮ ਚਲਾਉਣ ਲਈ ਕੁੱਝ ਮੁੱਢਲੇ
ਪ੍ਰੰਬਧਕੀ ਸੇਵਾਦਾਰ ਹੋਣਗੇ। ਇਹੀ ਬਾਅਦ ਵਿੱਚ ਤੱਤ ਗੁਰਮਤਿ ਪਰਿਵਾਰ ਦੇ ਬਾਕੀ ਅੰਗਾਂ ਦੇ
ਪ੍ਰਬੰਧ ਬਾਰੇ ਫੈਸਲੇ ਲੈਣਗੇ। ਇਸ ਪਰਿਵਾਰ ਦੇ ਮੁਢਲੇ ਪ੍ਰਬੰਧਕੀ ਮੈਂਬਰ ਹਨ:
1. ਪ੍ਰਿ. ਨਰਿੰਦਰ ਸਿੰਘ ‘ਜੰਮੂ’, 2. ਸ. ਦਲੀਪ ਸਿੰਘ ‘ਕਸ਼ਮੀਰੀ’
3. ਸ. ਜਸਬਿੰਦਰ ਸਿੰਘ ‘ਖਾਲਸਾ’ (ਦੁਬਈ ਵਾਲੇ) 4. ਸ. ਮਨਜੀਤ ਸਿੰਘ ‘ਖਾਲਸਾ
’
ਮੋਹਾਲੀ 5. ਸ. ਸੁਖਦੇਵ ਸਿੰਘ ਮੋਹਾਲੀ 6. ਕਰਨਲ ਗੁਰਦੀਪ ਸਿੰਘ 7. ਸ. ਤੇਜਪਾਲ ਸਿੰਘ
ਦਿੱਲੀ 8. ਸ. ਪ੍ਰੀਤਮ ਸਿੰਘ ‘ਮਟਵਾਨੀ’ ਮੋਗਾ 9. ਸ. ਗੁਰਿੰਦਰ ਸਿੰਘ ‘ਮੋਹਾਲੀ’ 10. ਸ.
ਸੀ. ਡੀ. ਸਿੰਘ ਜੰਮੂ 11. ਸ. ਦਵਿੰਦਰ ਸਿੰਘ ‘ਆਰਟਿਸਟ’ ਖਰੜ 12. ਸ. ਜੋਗਿੰਦਰ ਸਿੰਘ
ਦਿੱਲੀ।
ਤੱਤ ਗੁਰਮਤਿ ਪ੍ਰਵਾਰ ਵੱਲੋਂ ਆਪਣਾ ਇੱਕ ਮੈਗਜ਼ੀਨ ‘ਤੱਤ
ਗੁਰਮਤਿ ਦਰਪਣ’ ਵੀ ਕੱਢਿਆ ਜਾਵੇਗਾ। ਇਸ ਵਿੱਚ ਤੱਤ ਗੁਰਮਤਿ ਨਾਲ ਸੰਬੰਧਿਤ ਲੇਖ,
ਪਰਿਵਾਰ ਦੀ ਸਰਗਰਮੀਆਂ, ਪਰਵਾਰ ਦੇ ਮੈਂਬਰਾਂ ਵਾਸਤੇ ਸੇਧਾਂ ਅਤੇ ਕਈਂ ਹੋਰ ਫੀਚਰਜ਼
ਹੋਣਗੇ। ਸ਼ੁਰੂ ਵਿੱਚ ਇਹ ਮੈਗਜ਼ੀਨ ਤ੍ਰੈ-ਮਾਸਿਕ ਹੋਵੇਗਾ। ਤੱਤ ਗੁਰਮਤਿ ਪ੍ਰਵਾਰ ਵੱਲੋਂ
ਮੰਨੇ–ਪ੍ਰਮੰਨੇ ਤੱਤ ਗੁਰਮਤਿ ਵਿਦਵਾਨਾਂ (ਬੇਸ਼ੱਕ ਉਹ ਪਰਿਵਾਰ ਦੇ ਮੈਂਬਰ ਨਾ ਹੋਣ) ਦਾ
ਇੱਕ ਪੈਨਲ ਬਣਾਇਆ ਗਿਆ ਹੈ। ਇਸ ਪੈਨਲ ਤੋਂ ਪਾਸ ਕਰਵਾਕੇ ਤੱਤ ਗੁਰਮਤਿ ਆਧਾਰਿਤ ਛੋਟੇ
ਛੋਟੇ ਟ੍ਰੈਕਟ ਅਤੇ ਕਿਤਾਬਾਂ ਛਾਪੀਆਂ ਜਾਣਗੀਆਂ। ਇਸ ਪੈਨਲ ਦੇ ਮੁੱਢਲੇ ਮੈਂਬਰ ਹਨ।
ਸ. ਗੁਰਬਖਸ਼ ਸਿੰਘ ਜੀ ‘ਕਾਲਾ ਅਫਗਾਨਾ’, ਪ੍ਰੋ. ਇੰਦਰ ਸਿੰਘ ਜੀ
ਘੱਗਾ, ਸ. ਅਮਰਜੀਤ ਸਿੰਘ ਜੀ ਚੰਦੀ, ਸ. ਹਰਜਿੰਦਰ ਸਿੰਘ ਜੀ ਦਿਲਗੀਰ, ਸ. ਜਸਬਿੰਦਰ ਸਿੰਘ
ਜੀ ਖਾਲਸਾ ਦੁਬਈ ਵਾਲੇ, ਸ. ਸਰਬਜੀਤ ਸਿੰਘ ਜੀ ਇੰਡੀਆ ਅਵੈਅਰਨੈਸ, ਸ. ਸੁਖਦੇਵ ਸਿੰਘ ਜੀ
ਮੋਹਾਲੀ, ਸ. ਰਵਿੰਦਰ ਸਿੰਘ ਪਿੰਜੋਰ।
ਤੱਤ ਗੁਰਮਤਿ ਪਰਿਵਾਰ ਦਾ ਹਰ ਫੈਸਲਾ ਬਹੁਸੰਮਤੀ ਜਾਂ ਸਰਬਸੰਮਤੀ
ਦੀ ਥਾਂ ਸਿਰਫ ਤੇ ਸਿਰਫ ‘ਗੁਰੂ-ਸੰਮਤੀ’ ਨਾਲ ਹੋਵੇਗਾ। ਇਸ ਦੇ ਕਿਸੇ ਫੈਸਲੇ ਵਿੱਚ ਵੀ
ਪ੍ਰਚਲਿਤ ਪ੍ਰੰਪਰਾ, ਪੰਥ ਪ੍ਰਵਾਣਿਕਤਾ ਆਦਿ ਦੇ ਨਾਂ ਉਤੇ ਸਿਧਾਂਤ ਨਾਲ ਸਮਝੌਤਾ ਨਹੀਂ
ਕੀਤਾ ਜਾਵੇਗਾ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਆਧਾਰਿਤ ਦਲੀਲ ਨਾਲ
‘ਮਨੁੱਖਤਾ ਦੇ ਭਲੇ’ ਵਾਲੇ ਫੈਸਲੇ ਲਏ ਜਾਣਗੇ। ਡਾਇਰੈਕਟਰੀ ਤਿਆਰ ਹੋਣ ਤੋਂ ਬਾਅਦ
ਮੈਂਬਰਾਂ ਦੀ ਇੱਕ ਪ੍ਰਵਾਰਕ ਮਿਲਣੀ (ਇਜਲਾਸ) ਰੱਖੀ ਜਾਵੇਗੀ ਜਿਸ ਵਿੱਚ ਪ੍ਰਵਾਰ ਨਾਲ
ਸੰਬੰਧਤ ਹੋਰ ਜ਼ਰੂਰੀ ਸੇਧਾਂ ਅਤੇ ਫੈਸਲੇ ਲਏ ਜਾਣਗੇ।
ਤੱਤ ਗੁਰਮਤਿ ਪਰਿਵਾਰ ਬਾਰੇ ਕੁੱਝ ਖਾਸ:
ਪਰਿਵਾਰ ਦੇ ਪ੍ਰਚਾਰ ਦਾ ਇਕੋ ਇੱਕ ਹਥਿਆਰ ਨਾਨਕ ਪਾਤਸ਼ਾਹ ਜੀ ਦੀ
‘ਗਿਆਨ ਖੜਗ’ ਹੋਵੇਗੀ। ਕਿਸੇ ਵੀ ਜੱਥੇਬੰਦੀ ਜਾਂ ਸੰਸਥਾ ਨਾਲ ਪਰਿਵਾਰ ਦਾ ਕੋਈ ਟਕਰਾ ਜਾਂ
ਰੰਜ਼ਿਸ਼ ਨਹੀਂ ਹੈ। ਕਿਸੇ ਵੀ ਸ਼ਰੀਰਕ ਟਕਰਾ ਤੋਂ ਬਚਣ ਦਾ ਹਰ ਸੰਭਵ ਜਤਨ ਕੀਤਾ ਜਾਵੇਗਾ।
ਪਰਿਵਾਰ ਕਿਸੇ ਨਾਲ ਵੀ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ॥ ਦੁਬਿਦਾ ਦੂਰਿ ਕਰਹੁ ਲਿਵ ਲਾਇ॥
(ਪੰਨਾ 1189) ‘ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉਤੇ ਸੁਹਿਰਦ ਵਿਚਾਰ ਚਰਚਾ
ਦਾ ਹਮੇਸ਼ਾ ਸੁਆਗਤ ਕਰੇਗਾ। ਪਰ ਧੌਂਸ ਆਧਾਰਿਤ ਕਿਸੇ ਵੀ ਕਾਰਵਾਈ ਤੋਂ “ਮੂਰਖੈ ਨਾਲਿ ਨ
ਲੂਝੀੲੈ” (ਪੰਨਾ 473) ਅਨੁਸਾਰ ਬਚਿਆ ਜਾਵੇਗਾ। ਪਰਿਵਾਰ ਵਿਰੁਧ ਕਿਸੇ ਵੀ ‘ਭੰਡੀ
ਪ੍ਰਚਾਰ’ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਵਿੱਚ ਸਿਰਫ ਪ੍ਰਚਾਰ ਨਾਲ ਦੇਣ ਦੀ
ਕੋਸ਼ਿਸ਼ ਕੀਤੀ ਜਾਵੇਗੀ। ਪ੍ਰਵਾਰ ਦੇ ਮੈਗਜ਼ੀਨ, ਟ੍ਰੈਕਟ, ਕਿਤਾਬਾਂ ਆਦਿ ਵਿੱਚ ਛਪੇ ਵਿਚਾਰ
ਮੁੱਢਲੇ ਤੌਰ ਤੇ ਪਰਿਵਾਰ ਦੇ ਮੈਬਰਾਂ ਵਾਸਤੇ ਹੋਣਗੇ। ਜੇ ਕਿਸੇ ਵਿਅਕਤੀ ਨੂੰ ਵਿਅਕਤੀਗਤ
ਸੋਚ ਕਾਰਨ ਉਹ ਵਿਚਾਰ ਠੇਸ ਪਹੁੰਚਾਉਂਣ ਤਾਂ ਪਰਿਵਾਰ ਉਸ ਪ੍ਰਤੀ ਜਵਾਬਦੇਹ ਨਹੀਂ ਹੋਵੇਗਾ।
ਹਾਂ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਆਧਾਰਿਤ ਦਲੀਲ ਨਾਲ ਪਰਿਵਾਰ ਦੇ
ਕਿਸੀ ਵਿਚਾਰ ਨੂੰ ਗਲਤ ਸਾਬਿਤ ਕਰ ਦੇਂਦਾ ਹੈ ਤਾਂ ਬਿਨਾ ਸ਼ਰਤ ਮਾਫੀ ਮੰਗ ਕੇ ਉਸ ਵਿੱਚ
ਗੁਰਮਤਿ ਆਧਾਰਿਤ ਸੁਝਾਅ ਅਨੁਸਾਰ ਲੋੜੀਂਦੀ ਸੋਧ ਕਰ ਲਈ ਜਾਵੇਗੀ। ਪਰਿਵਾਰ ਦੇ ਸਾਰੇ
ਆਰਥਿਕ ਸੋਮੇ ਬਹੁਤ ਹੀ ਸੁਚੱਜੇ ਢੰਗ ਨਾਲ ਵਰਤੇ ਜਾਣਗੇ ਤਾਂ ਕਿ ਬੇਲੋੜੇ ਖਰਚ ਤੋਂ ਬਚਿਆ
ਜਾ ਸਕੇ। ਪਰਿਵਾਰ ‘ਅਕਾਲ ਤਖ਼ਤ’ ਦੇ ਨਾਂ `ਤੇ ਜਾਂ ਕਿਸੇ ਹੋਰ ਵਲੋਂ ਕਿਸੇ ਨੂੰ ਵੀ ‘ਪੰਥ’
ਵਿਚੋਂ ਛੇਕਣ ਦੀ ਕਾਰਵਾਈ ਨੂੰ ਗੁਰਮਤਿ ਅਨੁਸਾਰ ਸਹੀ ਨਹੀਂ ਮੰਨਦਾ। ਇਸ ਕਰਕੇ ਪਰਿਵਾਰ ਦੇ
ਕਿਸੇ ਵੀ ਮੈਂਬਰ ਖਿਲਾਫ ਹੋਈ ਐਸੀ ਕਿਸੇ ਵੀ ਕਾਰਵਾਈ ਦਾ ਨੋਟਿਸ ਨਹੀਂ ਲਿਆ ਜਾਵੇਗਾ ਬਲਕਿ
ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ। ਵੈਸੇ ਪਰਿਵਾਰ ਅਕਾਲ ਤਖਤ ਦੀ ਸੰਸਥਾ ਨੂੰ ਇਸਦੇ
ਸਹੀ ਸਰੂਪ ਵਿੱਚ (ਜਿਵੇਂ ਕਿ ਛੇਂਵੇ ਨਾਨਕ ਜਾਮੇ ਨੇ ਇਸ ਨੂੰ ਬਣਾਇਆ ਸੀ) ਇਸ ਨੂੰ
ਸਮਰਪਿਤ ਹੈ। ਪਰ ਇਸ ਨੂੰ ਕਚਿਹਰੀ ਦਾ ਰੂਪ (ਜੋ ਭ੍ਰਿਸ਼ਟ ਰਾਜਨੀਤਿਕਾਂ ਅਤੇ ਪੁਜਾਰੀਆਂ ਨੇ
ਇਸ ਨੂੰ ਦੇ ਦਿਤਾ ਹੈ) ਵਿੱਚ ਪਰਿਵਾਰ ਗੁਰਮਤਿ ਵਿਰੋਧੀ ਜਾਣ ਕੇ ਪ੍ਰਵਾਣ ਨਹੀਂ ਕਰਦਾ।
ਤੱਤ ਗੁਰਮਤਿ ਪਰਿਵਾਰ ਦੀ ਮੈਂਬਰਸ਼ਿਪ ਬਾਰੇ ਕੁੱਝ ਹੋਰ ਗੱਲਾਂ:
ਫਿਲਹਾਲ, ਇਸ ਪਰਿਵਾਰ ਦੀ ਮੈਬਰਸ਼ਿਪ ਵਾਸਤੇ ਕੋਈ ਫੀਸ ਨਹੀਂ ਰੱਖੀ
ਗਈ। ਪਰਿਵਾਰ ਦੇ ਵਿਚਾਰਾਂ ਨਾਲ ਵਿਅਕਤੀਗਤ ਅਸਹਿਮਤੀ ਕਾਰਨ ਕੋਈ ਵੀ ਮੈਂਬਰ ਕਿਸੇ ਵੀ
ਵੇਲੇ ਪਰਿਵਾਰ ਛੱਡਣ ਲਈ ਆਜ਼ਾਦ ਹੋਵੇਗਾ। ਵੈਸੇ ਹਰ ਮੈਂਬਰ ਦੇ ਹਰ ਛੋਟੇ ਤੋਂ ਛੋਟੇ ਸ਼ੰਕੇ
ਦਾ ਵੀ ਗੁਰਮਤਿ ਆਧਾਰਿਤ ਦਲੀਲ ਨਾਲ ਸਪਸ਼ਟੀਕਰਨ ਦੇਣ ਦਾ ਹਰ ਸੰਭਵ ਜਤਨ ਕੀਤਾ ਜਾਵੇਗਾ।
ਐਸੇ ਸਾਰੇ ਸ਼ੰਕੇ ਅਤੇ ਉਹਨਾਂ ਦੇ ਸਪੱਸ਼ਟੀਕਰਨਾਂ ਨੂੰ ਲਿਖਤੀ ਰੂਪ ਵਿੱਚ ਦੇਣ ਦੀ ਵੱਧ ਤੋਂ
ਵੱਧ ਕੋਸ਼ਿਸ਼ ਕੀਤੀ ਜਾਵੇਗੀ। ਪਰਿਵਾਰ ਕਿਸੇ ਵੀ ਮੈਂਬਰ ਦੀ ਵਿਅਕਤੀਗਤ ਕਮਜ਼ੋਰੀ ਲਈ
ਜਿੰਮੇਵਾਰ ਤੇ ਜਵਾਬਦੇਹ ਨਹੀਂ ਹੋਵੇਗਾ। ਪ੍ਰਬੰਧਕੀ ਸੇਵਾਦਾਰਾਂ ਵਿਚੋਂ ‘ਬਜ਼ਰ ਕੁਰਹਿਤ’
ਸਮੇਤ ਵੱਡੀ ਗਲਤੀ ਕਰਨ ਵਾਲੇ ਉਸ ਸੇਵਾਦਾਰੀ ਤੋਂ ਬਰਖਾਸਤ ਸਮਝੇ ਜਾਣਗੇ। ਪ੍ਰਵਾਰ ਦੇ
ਕਿਸੇ ਵੀ ਸਮਾਗਮ ਵਿੱਚ ਕਿਸੇ ਨੂੰ ਵੀ ਕਿਸੀ ਵੀ ਸੇਵਾ ਬਦਲੇ ਸਿਰੋਪਾਉ, ਸਨਮਾਨ ਆਦਿ ਨਹੀਂ
ਦਿੱਤਾ ਜਾਵੇਗਾ ਤਾਂਕਿ ਚੌਧਰ, ਚਾਪਲੂਸੀ, ਹੰਕਾਰ, ਗੁਟਬੰਦੀ ਆਦਿ ਅਲਾਮਤਾਂ ਨੂੰ ਪਰਿਵਾਰ
ਤੋਂ ਦੂਰ ਰਖਿਆ ਜਾ ਸਕੇ। ਪਰਿਵਾਰ ਦੇ ਹਰ ਮੈਂਬਰ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ
ਪਰਿਵਾਰ ਨਾਲ ਜੁੱੜ ਕੇ ਹਰ ਸੇਵਾ ਨਿਸ਼ਕਾਮ ਭਾਵ ਨਾਲ (ਬਿਨਾ ਕਿਸੀ ਲਾਭ, ਸਨਮਾਨ ਆਦਿ ਦੀ
ਇੱਛਾ ਦੇ) ਕਰੇਗਾ। ਪਰਿਵਾਰ ਪ੍ਰਤੀ ਕੀਤੀ ਗਈ ਹਰ ਉਸਾਰੂ ਆਲੋਚਣਾ ਦਾ ਸੁਆਗਤ ਕੀਤਾ
ਜਾਵੇਗਾ। ਪਰਿਵਾਰ ਦੇ ਸਾਰੇ ਵਿੱਤੀ ਤੇ ਹੋਰ ਕੰਮ ਬਿਲਕੁਲ ਪਾਰਦਰਸ਼ੀ ਹੋਣਗੇ। ਕੁੱਝ ਵੀ
ਗੁਪਤ ਨਹੀਂ ਹੋਵੇਗਾ। ਪਰਿਵਾਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਲੌੜੀਂਦੇ ਆਰਥਿਕ ਸਾਧਨਾਂ
ਦੇ ਪ੍ਰਬੰਧ ਲਈ ਵੀਚਾਰਾਂ ਅਤੇ ਸੇਧਾਂ ਪਹਿਲੀ ਪਰਿਵਾਰਿਕ ਮਿਲਣੀ (ਇਜਲਾਸ) ਵੇਲੇ ਕੀਤੀਆਂ
ਜਾਣਗੀਆਂ। ਪਰਿਵਾਰ ਦਾ ਹਰ ਮੈਂਬਰ ਨਾਲੋ ਨਾਲ ਕਿਸੇ ਵੀ ਹੋਰ ਪ੍ਰਚਲਿਤ ਪੰਥਕ ਜੱਥੇਬੰਦੀ
ਜਾਂ ਸੰਸਥਾ ਆਦਿ ਦਾ ਮੈਂਬਰ ਬਨਣ ਲਈ ਆਜ਼ਾਦ ਹੋਵੇਗਾ। ਉਹ ਕਿਸੇ ਹੋਰ ਸੰਸਥਾ ਦਾ ਮੈਂਬਰ ਵੀ
ਬਣਿਆ ਰਹਿ ਸਕਦਾ ਹੈ।
ਤੱਤ ਗੁਰਮਤਿ ਪਰਿਵਾਰ ਦੇ ਮੈਂਬਰ ਬਨਣ ਦੇ ਚਾਹਵਾਨਾਂ ਲਈ
ਜੇ ਤੁਹਾਨੂੰ ਇਸ ਪਰਿਵਾਰ ਦਾ ਮੈਂਬਰ ਬਣ ਕੇ ਨਿਰੋਲ ਨਾਨਕਵਾਦ
ਅਨੁਸਾਰ ਜੀਵਨ ਬਣਾਉਣ ਅਤੇ ਉਸ ਨੂੰ ਦੁਨੀਆਂ ਵਿੱਚ ਪ੍ਰਚਾਰਣ ਦੀ ਹੁਭ, ਤਾਂਘ ਹੈ ਤਾਂ
ਤੁਸੀਂ ਹੇਠ ਲਿਖਿਆ ਪ੍ਰਣ ਅਤੇ ਜਾਣਕਾਰੀ ਭਰ ਕੇ ਅਪਣੀ ਐਂਟਰੀ ਹੇਠ ਲਿਖੇ ਪਤੇ ਉੱਤੇ ਡਾਕ
ਜਾਂ ਈ-ਮੇਲ ਕਰਕੇ ਜਲਦ ਤੋਂ ਜਲਦ ਭੇਜੋ। 31 ਦਸੰਬਰ 2008 ਤੱਕ ਮਿਲਣ ਵਾਲੀਆਂ ਐਂਟਰੀਆਂ
ਨੂੰ ਹੀ ਡਾਇਰੈਕਟਰੀ ਦੇ ਪਹਿਲੇ ਐਡੀਸ਼ਨ ਵਿੱਚ ਸ਼ਾਮਿਲ ਕੀਤਾ ਜਾਵੇਗਾ। ਪਰ ਮੈਂਬਰਸ਼ਿਪ
ਹਮੇਸ਼ਾ ਵਾਸਤੇ ਖੁਲ੍ਹੀ ਰਹੇਗੀ। ਹਰ ਤਿੰਨ ਮਹੀਨੇ ਵਿੱਚ ਨਵੇਂ ਬਣੇ ਮੈਂਬਰਾਂ ਦੀ ਜਾਣਕਾਰੀ
ਮੈਗਜ਼ੀਨ ਵਿੱਚ ਦਿੱਤੀ ਜਾਵੇਗੀ, ਜਿਸ ਨਾਲ ਬਾਕੀ ਮੈਂਬਰ ਆਪਣੀ ਡਾਇਰੈਕਟਰੀ ਵਿੱਚ ਸੋਧ
(update)
ਕਰ ਸਕਣਗੇ।
ਪ੍ਰਣ: ਮੈਂ ਸਵੈ-ਇੱਛਾ ਨਾਲ ਪ੍ਰਣ ਕਰਦਾ ਹਾਂ ਕਿ
ਮੈਂ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ) ਨੂੰ ਹੀ ਮਨ ਕਰਕੇ ਅਪਣਾ
‘ਗੁਰੂ’ ਮੰਨਦਾ ਹਾਂ।
1. ਨਾਂ (ਨਾਂ ਨਾਲ ਜੋਤ ਗੋਤ ਨਾ ਲਾਉ। ਸਿੰਘ, ਕੌਰ ਲਾਉ) :
2. ਪਿਤਾ ਜਾਂ ਮਾਤਾ ਦਾ ਨਾਂ :
3. ਪੂਰਾ ਪਤਾ (ਜ਼ਿਲ੍ਹਾ, ਰਾਜ, ਦੇਸ਼, ਪਿੰਨ ਕੋਡ ਵੀ ਲਿਖੋ):
4. ਫੋਨ ਨੰ. :
5. ਈ-ਮੇਲ ਪਤਾ :
6. ਉਮਰ :
7. ਕਿੱਤਾ :
8. ਕਿੰਨਾ ਪੜ੍ਹੇ ਹੋ? :
9. ਕਿਹੜੀਆਂ ਭਾਸ਼ਾਵਾਂ ਜਾਣਦੇ ਹੋ? :
10. ਤੁਹਾਡੇ ਬਿੰਦੀ ਪਰਿਵਾਰ ਦੇ ਕਿੰਨੇ ਮੈਂਬਰਾਂ ਦੀ ਸੋਚ ਤੱਤ
ਗੁਰਮਤਿ ਅਨੁਸਾਰੀ ਹੈ? :
12. ਡਾਇਰੈਕਟਰੀ ਦੀਆਂ ਕਿੰਨੀਆਂ ਕਾਪੀਆਂ ਲੈਣਾ ਚਾਹੋਗੇ? :
13. ਮੈਗਜ਼ੀਨ ਦੀ ਕਿੰਨੀਆਂ ਕਾਪੀਆਂ ਲੈਣਾ ਚਾਹੋਗੇ? :
14. ਤੱਤ ਗੁਰਮਤਿ ਪਰਿਵਾਰ ਵਿੱਚ ਕੈਸੀ ਸੇਵਾ ਨਿਭਾ ਸਕਦੇ ਹੋ
(ਕੀਰਤਨ, ਕਥਾ, ਲੈਕਚਰ, ਟਾਈਪਿੰਗ, ਪਰੂਫ ਰੀਡੀਂਗ, ਲੇਖਕ ਆਦਿ) ਜੋ ਵੀ ਯੋਗਤਾ ਹੋਵੇ ਲਿਖ
ਭੇਜੋ। ਕੀ ਸੇਵਾ ਲੈਣੀ ਹੈ? ਪ੍ਰਬੰਧਕੀ ਸੇਵਾਦਾਰ ਵਿਚਾਰ ਲੈਣਗੇ:
15. ਪਰਿਵਾਰ ਦੀ ਬੇਹਤਰੀ ਲਈ ਕੋਈ ਸੁਝਾਅ (ਜੇ ਲੰਬਾ ਹੈ ਤਾਂ
ਅਲੱਗ ਸਫੇ ਤੇ ਲਿਖ ਕੇ ਨਾਲ ਨੱਥੀ ਕਰੋ।):
16. ਪਰਿਵਾਰ ਦੇ ਮਿਸ਼ਨ ਲਈ ਲੌੜੀਂਦੇ ਆਰਥਿਕ ਸਾਧਨ ਪੈਦਾ ਕਰਨ ਲਈ
ਸੁਝਾਅ (ਜੇ ਸੁਝਾਅ ਜਿਆਦਾ ਲੰਬਾ ਹੈ ਤਾਂ ਅਲਗ ਸਫੇ ਤੇ ਲਿਖ ਕੇ ਨਾਲ ਨੱਥੀ ਕਰੋ।) :
ਮਿਤੀ ਦਸਤਖਤ
ਨੋਟ:
1. ਜੇ ਇੱਕ (ਬਿੰਦੀ) ਪਰਿਵਾਰ ਦੇ ਇੱਕ ਤੋਂ ਵੱਧ ਮੈਂਬਰ ਤੱਤ
ਗੁਰਮਤਿ ਵਿਚਾਰਾਂ ਦੇ ਹਨ ਤਾਂ ਉਹ ਅਪਣੀ ਐਂਟਰੀ ਅਲੱਗ ਅਲੱਗ ਭਰ ਕੇ (ਇਕੋ ਲਿਫ਼ਾਫ਼ੇ ਵਿੱਚ
ਪਾ ਕੇ) ਭੇਜਣ। ਲਿਫ਼ਾਫ਼ੇ ਉੱਪਰ ਇਹ ਲਿਖ ਦੇਣ ‘ਇਕੋ ਸੰਸਾਰਕ ਪਰਿਵਾਰ ਦੇ ਮੈਂਬਰ’।
2. ਜੇ ਮੈਂਬਰ ਚਾਹੁਣ ਤਾਂ ਡਾਇਰੈਕਟਰੀ ਵਿੱਚ ਵਪਾਰਕ ਇਸ਼ਤਿਹਾਰ ਵੀ
ਦੇ ਸਕਦੇ ਹਨ। ਪਰ ਗੁਰਮਤਿ (ਮਨੁੱਖਤਾ) ਵਿਰੋਧੀ ਕਿਸੇ ਵੀ ਵਸਤੂ (ਤੰਬਾਕੂ, ਨਸ਼ਾ, ਜੋਤਿਸ਼
ਆਦਿ) ਦਾ ਇਸ਼ਤਿਹਾਰ ਸਵੀਕਾਰ ਨਹੀਂ ਕੀਤਾ ਜਾਵੇਗਾ।
3. ਇਹ ਡਾਇਰੈਕਟਰੀ ਅਪਣੇ ਜੈਸੇ ਵਿਚਾਰਾਂ ਵਾਲੇ ਵਰ
(Spouse)
ਲਭਣ ਤੇ ਐਸੇ ਹੋਰ ਚੀਜਾਂ ਵਿੱਚ ਵੀ ਕੰਮ ਆ ਸਕਦੀ ਹੈ।
4. ਤੁਸੀਂ ਇਸ ਫਾਰਮ ਦੀ ਫੋਟੋ ਕਾਪੀ ਕਰਵਾ ਕੇ, ਮੰਗੀ ਜਾਣਕਾਰੀ
ਕਾਗਜ਼ ਤੇ ਟਾਈਪ ਕਰਕੇ ਜਾਂ ਸਾਦੇ ਕਾਗਜ਼ ਤੇ
ਹੱਥ ਨਾਲ ਸਾਫ਼ ਸਾਫ਼ ਲਿਖ ਕੇ ਭੇਜ ਸਕਦੇ ਹੋ। ਐਂਟਰੀ
e-mail
ਰਾਹੀਂ ਵੀ ਭੇਜੀ ਜਾ ਸਕਦੀ ਹੈ।
jwxkwrI Aqy mYNbriSp dI AYNtrI Byjx leI pqw :
TAT GRUMAT PARIVAAR
C/O FUTRUE PACK HIGHER SECONDARY SCHOOL
UPPER GADIGARH (NEAR ARIPROT)
JAMMU (J&K) PIN-181101
E-MAIL : [email protected]