ਜਨਮ ਜਨਮ ਦੀ ਲੱਗੀ ਹੋਈ ਮੈਲ਼ ਉੱਤਰ ਸਕਦੀ
ਹੈ। ਜਨਮ ਜਨਮ ਦਾ ਭਾਵ ਅਰਥ ਹੈ ਹਰ ਘੜੀ ਦਾ ਆਤਮਕ ਤਲ `ਤੇ ਤ੍ਰਿਸ਼ਨਾ, ਜਾਂ ਮਨ ਦੀਆਂ ਖ਼ਾਹਸ਼ਾਂ ਵਿੱਚ
ਨਵਾਂ ਖ਼ਿਆਲ ਲੈਂਦੇ ਰਹਿਣਾ। ਇਹ ਮਲੀਨਤਾ ਸਦਾ ਰਹਿਣ ਵਾਲੀ ਨਹੀਂ ਹੈ ਸਿਰਫ ਅਸੀਂ ਹੀ ਇਸ ਨੂੰ ਪਕੜ
ਕੇ ਬੈਠੇ ਹਾਂ। ਗੁਰੂ-ਗਿਆਨ ਨੂੰ ਮਿਲ ਕੇ ਅੰਦਰਲੀ ਕਿਲਬਿਖ ਨਸਾਈ ਜਾ ਸਕਦੀ ਹੈ। ਸ਼ਬਦ ਦੇ ਤੀਸਰੇ
ਬੰਦ ਵਿੱਚ ਗੁਰੂ ਦੀ ਸਿੱਖਿਆ ਨੂੰ ਬਾਰ ਬਾਰ ਧਿਆਨ ਵਿੱਚ ਲਿਆਉਣਾ ਨਾਲ ਸਰਬ ਸੁੱਖ ਦੀ ਪ੍ਰਾਪਤੀ ਹੋ
ਸਕਦੀ ਹੈ। ਇਸ ਅਵਸਥਾ ਵਿੱਚ ਡਰ ਆਦਕ ਖਤਮ ਹੋ ਜਾਂਦੇ ਹਨ। ਸ਼ਬਦ ਦੇ ਚੌਥੇ ਤੇ ਆਖਰੀ ਬੰਦ ਵਿੱਚ ਇੱਕ
ਗੱਲ ਨੂੰ ਦ੍ਰਿੜ ਕਰਾਇਆ ਗਿਆ ਹੈ ਕਿ ਮੈਂ ਘਟੀਆ ਸੋਚ ਨੂੰ ਛੱਡ ਕੇ ਤੇਰੀ ਸ਼ਰਣ ਵਿੱਚ ਆ ਗਿਆ ਹਾਂ।
ਤੇਰੀ ਗੁਣਾਂ ਰੂਪੀ ਭਗਤੀ ਨੂੰ ਪੀ ਕੇ ਆਤਮਕ ਅਨੰਦ ਦੀ ਅਵਸਥਾ ਨੂੰ ਚਲਾ ਜਾਵਾਂਗਾ।
ਦਿਨ ਸ਼ਨੀਚਰਵਾਰ ਮਿਤੀ ੧੮-੦੭-੦੯ ਤਰਾਨਾ ਰੇਡੀਓ ਤੋਂ
ਸਿਰੀ ਗੁਰੂ ਸਿੰਘ ਸਭਾ ਦੇ ਬਣਾਏ ਹੋਏ ਪ੍ਰੋਗਰਾਮ ਆਨੁਸਾਰ ਭਾਈ ਕੁਲਵੰਤ
ਸਿੰਘ ਜੀ ਨਾਲ ਤਰਾਨਾ ਰੇਡੀਓ `ਤੇ ਦੂਸਰੀ ਵਾਰੀ ਸ਼ਬਦ ਵਿਚਾਰ ਦਾ ਸਮਾਂ ਨਿਰਧਾਰਤ ਕਰਕੇ ਗੁਰਮਤ
ਵਿਚਾਰਾਂ ਦੀ ਸਾਂਝ ਪਾਈ। ਜਿੱਥੇ ਪੰਜਾਬ ਦੇ ਸਾਧ-ਲਾਣੇ ਤੋਂ ਸੁਚੇਤ ਹੋਣ ਦੀ ਲੋੜ `ਤੇ ਜ਼ੋਰ ਦਿੱਤਾ
ਗਿਆ ਓਥੇ ਜਪੁ ਨੀਸਾਣ ਬਾਣੀ ਦੇ ਅਖ਼ੀਰਲੇ ਸਲੋਕ ਦੀ ਬਹੁਤ ਹੀ ਖੁਲ ਕੇ ਵਿਚਾਰ ਕੀਤੀ ਗਈ ਕਿ ਇਸ ਸਲੋਕ
ਵਿੱਚ ਨਾਮ ਧਿਆਉਣ ਦਾ ਭਾਵ ਅਰਥ ਹੈ ਚੰਗਿਆਈਆਂ ਨੂੰ ਇਕੱਤਰ ਕਰਨਾ ਤੇ ਬੁਰਿਆਂਈਆਂ ਤੋਂ ਹਰ ਵੇਲੇ
ਦੂਰੀ ਬਣਾਈ ਰੱਖਣੀ ਹੀ ਨਾਮ ਧਿਆਉਣ ਦੀ ਬਿਖਮ ਮਸ਼ੱਕਤ ਹੈ। ਕਿਉਂ ਕਿ ਅਸੀਂ ਸਲੋਕ ਦੀਆਂ ਪਹਿਲੀਆਂ
ਤੁਕਾਂ ਨੂੰ ਧਿਆਨ ਵਿੱਚ ਲਿਆਉਣ ਤੋਂ ਬਿਨਾ ਹੀ ਇਸ ਦੇ ਅਰਥ ਕਰ ਦੇਂਦੇ ਹਾਂ ਕਿ ਜੀ ਕੇਵਲ ਨਾਮ ਹੀ
ਧਿਆਉਣਾ ਚਾਹੀਦਾ ਹੈ। ਸਵੇਰ ਦੇ ਇਸ ਪ੍ਰੋਗਰਾਮ ਵਿੱਚ ਦੂਸਰਾ ਵਿਚਾਰ ਗੁਰ-ਗਿਆਨ ਦਾ ਸੀ ਕਿ ਜਿੰਨਾ
ਚਿਰ ਅਸੀਂ ਗੁਰ-ਗਿਆਨ ਨੂੰ ਆਪਣੀ ਸੋਚ ਦਾ ਹਿੱਸਾ ਨਹੀਂ ਬਣਾਉਂਦੇ ਉਤਨਾ ਚਿਰ ਸਾਡੇ ਮੁਗਾਲਤੇ ਦੂਰ
ਨਹੀਂ ਹੋ ਸਕਦੇ। ਸਾਰੀ ਗੁਰਬਾਣੀ ਸਾਰੇ ਸੰਸਾਰ ਨੂੰ ਪਿਆਰ ਗਲਵੱਕੜੀ ਵਿੱਚ ਲੈ ਕੇ ਸਹੀ ਜੀਵਨ ਜਿਉਣ
ਦਾ ਸੁਨੇਹਾਂ ਦੇਂਦੀ ਹੈ। ਤਰਾਨਾ ਰੇਡੀਓ ਤੋਂ ਸਿਰੀ ਗੁਰੂ ਸਿੰਘ ਸਭਾ ਵਲੋਂ ਕਥਾ ਦੀ ਸਮਾਪਤੀ ਉਪਰੰਤ
ਗੁਰਮਤ ਸਬੰਧੀ ਸੰਗਤਾਂ ਨਾਲ ਸੁਆਲ ਜੁਆਬ ਦਾ ਇੱਕ ਨਵਾਂ ਤਜਰਬਾ ਕੀਤਾ ਗਿਆ ਹੈ ਜਿਸ ਨੂੰ ਸੰਗਤ ਨੇ
ਬਹੁਤ ਹੀ ਪਸੰਦ ਕੀਤਾ ਹੈ। ਸੰਗਤ ਵਲੋਂ ਲਗ-ਪਗ ਸਾਰਾ ਦਿਨ ਹੀ ਟੈਲੀਫ਼ੂਨ ਆਉਂਦੇ ਰਹੇ। ਮੈਂ ਸਮਝਦਾ
ਹਾਂ ਕੇ ਅਜੇਹੇ ਪ੍ਰਗੋਰਾਮ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਕਿ ਸੰਗਤ ਨੂੰ ਗੁਰਮਤ ਦੀ ਸਹੀ ਜਾਣਕਾਰੀ
ਮਿਲ ਸਕੇ। ਇਸ ਉਪਰਾਲੇ ਲਈ ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਪਾਪਾਟੋਏਟੋਏ ਦੀ ਪ੍ਰਬੰਧਕ
ਕਮੇਟੀ ਵਧਾਈ ਦੀ ਪਾਤਰ ਹੈ।
ਦਿਨ ਸ਼ਨੀਚਰਵਾਰ ਮਿਤੀ ੧੮-੦੭-੦੯—
ਭਾਈ ਗੁਰਦਾਸ ਜੀ ਦੇ ਇੱਕ ਕਬਿੱਤ ਦੀ ਵਿਚਾਰ ਕਰਦਿਆਂ ਵਿਚਾਰਿਆ ਗਿਆ ਕਿ ਹੰਸ
ਮੋਤੀ ਖਾਂਦੇ ਤੇ ਮੋਤੀ ਹੀ ਉਗ਼ਲ਼ਦੇ ਹਨ। ਮਨੁੱਖ ਰਸੋਈ ਵਿਚੋਂ ਰੋਟੀ ਖਾ ਕੇ ਤ੍ਰਿਪਤ ਹੁੰਦਾ ਹੈ।
ਪੰਛੀ ਸੰਘਣੇ ਦਰਖੱਤਾਂ `ਤੇ ਬੈਠ ਕੇ ਜਿੱਥੇ ਮਿੱਠੇ ਗੀਤ ਗਉਂਦੇ ਹਨ ਓੱਥੇ ਸੰਘਣੀ ਛਾਂ ਦਾ ਲੁਤਫ਼ ਵੀ
ਲੈਂਦੇ ਹਨ। ਏਸੇ ਤਰ੍ਹਾਂ ਗੁਰੂ ਕੇ ਪਿਆਰ ਵਾਲੇ ਸਿੱਖ ਧਰਮਸਾਲ ਵਿੱਚ ਬੈਠ ਕੇ ਸਹਿਜ ਅਵਸਥਾ ਨਾਲ
ਸ਼ਬਦ ਦੀ ਵਿਚਾਰ ਕਰਕੇ ਆਤਮਕ ਅਨੰਦ ਮਾਣਦੇ ਹਨ। ਲੜੀਵਾਰ ਸ਼ਬਦ ਦੀ ਵਿਚਾਰ ਵਿੱਚ ਪਹਿਲੇ ਬੰਦ ਅੰਦਰ ਇਸ
ਗੱਲ ਨੂੰ ਦ੍ਰਿੜ ਕਰਾਇਆ ਗਿਆ ਹੈ ਕਿ ਪਰਮਾਤਮਾ ਸਭ ਥਾਂਈ ਹਾਜ਼ਰ ਹੈ। ਉਸ ਦੀ ਦਇਆਲਤਾ ਇੰਜ ਵਰਤ ਰਹੀ
ਹੈ ਜਿਸ ਤਰ੍ਹਾਂ ਬਿਨਾ ਵਿਤਕਰੇ ਦੇ ਮੀਂਹ ਪੈ ਰਿਹਾ ਹੋਵੇ। ਦਇਆਲਤਾ ਵਾਲੇ ਗੁਣ ਲੈਣ ਨਾਲ ਈਰਖਾ
ਵਾਲੀ ਤੱਪਸ਼ ਮਿਟਦਿਆਂ ਆਤਮਕ ਠੰਡ ਵਰਤਦੀ ਹੈ। ਸ਼ਬਦ ਦੇ ਦੂਸਰੇ ਬੰਦ ਵਿੱਚ ਮਾਤਾ ਦੀ ਉਦਾਹਰਣ ਦੇ ਕੇ
ਦੱਸਿਆ ਗਿਆ ਹੈ ਕਿ ਜਿਵੇਂ ਮਾਤਾ ਆਪਣੇ ਬੱਚਿਆਂ ਦੀ ਬਿਨਾਂ ਵਿਤਕਰੇ ਦੇ ਸੇਵਾ ਸੰਭਾਲ ਕਰਦੀ ਹੈ ਏਸੇ
ਤਰ੍ਹਾਂ ਹੀ ਪਰਮਾਤਮਾ ਦੀ ਸਦਾ ਬਹਾਰ ਨਿਯਮਾਵਲੀ ਦੇ ਅਧਾਰਤ ਸਾਰਿਆਂ ਜੀਵਾਂ ਦੀ ਸੰਭਾਲ ਹੋ ਰਹੀ ਹੈ।
ਰੱਬੀ ਹੁਕਮ ਦੀ ਇਸਾਰਤਾ ਵਿੱਚ ਜਿੱਥੇ ਸਾਡੇ ਵਿਕਾਰੀ ਦੁੱਖ ਦੂਰ ਹੁੰਦੇ ਹਨ ਓੱਥੇ ਸਾਨੂੰ ਸੁੱਖਾਂ
ਦੀ ਪ੍ਰਾਪਤੀ ਹੁੰਦੀ ਹੈ। ਜੋ ਰੱਬੀ ਗੁਣ ਜਾਂ ਰੱਬ ਜੀ ਦੀ ਸਦਾ ਰਹਿਣ ਵਾਲੀ ਨਿਯਮਾਵਲੀ ਹਰ ਵੇਲੇ
ਸਾਡੀ ਸਹਾਇਤਾ ਕਰਦੀ ਹੈ। ਫਿਰ ਅਜੇਹੀ ਨਿਯਮਾਵਲੀ ਨੂੰ ਅਪਨਾ ਕੇ ਚੱਲਣਾ ਹੀ ਰੱਬ ਜੀ ਦਾ ਧੰਨਵਾਦ
ਹੈ। ਇਸ ਸਦਾ ਰਹਿਣ ਵਾਲੀ ਨਿਯਮਾਵਲੀ ਦੀ ਦਿਨੇ ਰਾਤ ਵਰਤੋਂ ਕਰਦੇ ਰਹਿਣ ਨੂੰ ਦਿਨੇ ਰਾਤ ਗਉਣਾ ਕਿਹਾ
ਗਿਆ ਹੈ। ਜਦੋਂ ਬੰਦਾ ਰੱਬੀ ਕਨੂੰਨ ਦੇ ਦਾਇਰੇ ਵਿੱਚ ਆ ਗਿਆ ਤਾਂ ਘਟੀਆ ਸੋਚ ਮਨੁੱਖ ਦੇ ਨੇੜੇ ਵੀ
ਨਹੀਂ ਫਟਕ ਸਕਦੀ। ਅਜੇਹੇ ਨਿਜ਼ਾਮ ਵਿੱਚ ਚੱਲਣ ਨਾਲ ਮਨ-ਤਨ ਹਰੇ ਹੋਣ ਦੀ ਸੰਭਾਵਨਾ ਉਜਾਗਰ ਹੁੰਦੀ
ਹੈ। ਭਾਵ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਤੇ ਚਿੰਤਾਵਾਂ ਤੇ ਦੁੱਖ ਕਲੇਸ਼ ਖਤਮ ਹੁੰਦੇ ਹਨ।
ਦਿਨ ਐਤਵਾਰ ਮਿਤੀ ੧੯-੦੭-੦੯.
ਗੁਰਦੁਆਰਾ ਹਿੰਮਲੇਟਿਨ---ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ
ਤੋਂ ਲਗ-ਪਗ ਸੌ ਕੁ ਮੀਲ ਦੀ ਦੂਰੀ ਤੇ ਨਿਊਜ਼ੀਲੈਂਡ ਵਿੱਚ ਸਭ ਤੋਂ ਪਹਿਲਾਂ ਆਏ ਵੀਰਾਂ ਵਲੋਂ ਬਣਾਏ
ਗੁਰਦੁਆਰਾ ਸਾਹਿਬ ਵਿਖੇ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਮਿਲਿਆ। ਹਰੇਕ ਵਾਂਗ ਵੀਰ ਹਰਨੇਕ ਸਿੰਘ ਜੀ
ਬ-ਜਾਤੇ ਖ਼ੁਦ ਮੈਨੂੰ ਆਪ ਲੈ ਕੇ ਗਏ। ਉਂਝ ਵੀ ਇਹ ਸਾਰਾ ਪ੍ਰੋਗਰਾਮ ਉਹਨਾਂ ਦਾ ਹੀ ਬਣਾਇਆ ਹੋਇਆ ਹੈ।
ਗੁਰਦੁਆਰਾ ਹਿਮਲੇਟਿਨ ਵਿਖੇ ਸ਼ਬਦ ਦੀ ਵਿਚਾਰ ਕਰਦਿਆਂ ਗੁਰੂ ਨਾਨਕ ਸਾਹਿਬ ਜੀ
ਵਲੋਂ ਤਿਲ਼ਾਂ ਦੇ ਬੂਟੇ ਦੀ ਉਦਾਹਰਣ ਦੇ ਕੇ ਸਮਝਾਇਆ ਗਿਆ, ਕਿ ਦੇਖਣ ਨੂੰ ਤਿਲ਼ਾਂ ਦੇ ਬੂਟੇ ਇਕੋ
ਜੇਹੇ ਲੱਗਦੇ ਹਨ। ਪਰ ਇਕਨਾਂ ਵਿੱਚ ਦਾਣਿਆਂ ਦੀ ਪੂਰੀ ਮਿਕਦਾਰ ਹੈ, ਪਰ ਦੂਸਰਿਆਂ ਬੂਟਿਆ ਵਿੱਚ
ਤਿਲਾਂ ਦੀ ਥਾਂ `ਤੇ ਸਵਾਹ ਭਰੀ ਹੋਈ ਦਿਸਦੀ ਹੈ। ਏਸੇ ਤਰ੍ਹਾਂ ਹੀ ਦੇਖਣ ਨੂੰ ਅਸੀਂ ਸਾਰੇ ਇਕੋ
ਜੇਹੇ ਸਿੱਖ ਲੱਗਦੇ ਹਾਂ, ਪਰ ਇਕਨਾ ਵਿੱਚ ਨਿਆਰੇ ਖਾਲਸੇ ਦੀ ਪੂਰੀ ਮਿਕਦਾਰ ਹੈ, ਜਿਨ੍ਹਾਂ ਨੇ
ਗੁਰਬਾਣੀ ਸ਼ਬਦ ਦੀਆਂ ਗਹਿਰੀਆਂ ਨੂੰ ਸਮਝ ਕੇ ਜੀਵਨ ਵਿੱਚ ਢਾਲ ਲਿਆ ਹੈ। ਪਰ ਦੂਸਰੇ ਉਹ ਹਨ ਜੋ ਦੇਖਣ
ਨੂੰ ਸਿੱਖ ਤਾਂ ਲੱਗਦੇ ਪਰ ਮੱਥਾ ਸਾਧਾਂ ਸੰਤਾਂ ਨੂੰ ਟੇਕਦੇ ਹਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ
ਧਰਮ ਦੀ ਜੁਗਤੀ ਨੂੰ ਸਮਝਣ ਦੀ ਥਾਂ `ਤੇ ਸਮਾਜਕ ਕੁਰੀਤੀਆਂ ਜਾਂ ਧਾਰਮਕ ਅੰਧ-ਵਿਸ਼ਵਾਸ ਵਿੱਚ ਪ੍ਰਵੇਸ਼
ਕਰ ਗਏ। ਦੂਸਰਾ ਪੱਖ ਮਾਪਿਆ, ਬੱਚਿਆਂ ਤੇ ਗੁਰਦੁਆਰੇ ਦੀ ਜ਼ਿੰਮੇਵਾਰੀ ਦਾ ਰੱਖਿਆ ਗਿਆ, ਕਿ ਕੁੱਝ
ਮਾਪੇ ਬੱਚਿਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ ਤੇ ਕੁੱਝ ਮਾਪਿਆਂ ਨੇ ਬੱਚਿਆਂ ਨੂੰ ਪੂਰਾ
ਸਮਾਂ ਦਿੱਤਾ ਹੈ। ਤੀਸਰਾ ਪੱਖ ਗੁਦੁਆਰਿਆਂ ਦਾ ਹੈ ਕੁੱਝ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਪੂਰੀ
ਤਰ੍ਹਾਂ ਪੰਜਾਬੀ ਪੜ੍ਹਾਈ ਜਾਂਦੀ ਹੈ ਪਰ ਕੁੱਝ ਥਾਂਵਾਂ `ਤੇ ਕੇਵਲ ਅੰਗਰੇਜ਼ੀ ਵਿੱਚ ਦਸ ਗੁਰੂਆਂ ਦੇ
ਨਾਂ ਯਾਦ ਕਰਾ ਦਿੱਤੇ ਜਾਂਦੇ ਨੇ, ਤੇ ਉਹਨਾਂ ਸਮਝ ਲਿਆ ਹੈ ਸਾਡਾ ਬੱਚਾ ਧਰਮੀ ਹੋ ਗਿਆ।
ਗੁਰਦੁਆਰਿਆਂ ਵਿੱਚ ਯੋਗਤਾ ਵਾਲੇ ਗ੍ਰੰਥੀ ਰੱਖ ਕੇ ਇਸ ਬਣੀ ਬਿਲਡਿੰਗ ਦਾ ਸਾਨੂੰ ਲਾਭ ਲੈਣਾ ਚਾਹੀਦਾ
ਹੈ।
ਦਿਨ ਐਤਵਾਰ ਮਿਤੀ ੧੯-੦੭-੦੯.
ਗੁਰਦੁਆਰਾ ਟੌਰੰਗਾ—
ਹਿਮਲੇਟਿਨ ਗੁਰਦੁਆਰਾ ਕਥਾ ਤੋਂ ਉਪਰੰਤ ਵੀਰ ਹਰਨੇਕ ਸਿੰਘ ਜੀ ਵਲੋਂ ਬਣਾਏ
ਹੋਏ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਟੌਰੰਗਾ ਵਿਖੇ ਸ਼ਾਮ ਦੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਜੀ ਦੇ
ਇੱਕ ਸਲੋਕ ਦੀ ਵਿਚਾਰ ਕਰਦਿਆਂ ਰਲ਼-ਮਿਲ਼ ਕੇ ਇਹ ਸਮਝਣ ਦਾ ਯਤਨ ਕੀਤਾ ਕੇ ਸਿੱਖ ਹੋਣ ਦੇ ਨਾਤੇ ਸਾਡੀ
ਜ਼ਿੰਮੇਵਾਰੀ ਕੀ ਬਣਦੀ ਹੈ। ਜੇ ਬੰਦੇ ਪਾਸ ਮਕਾਨ ਨਾ ਹੋਵੇ ਤਾਂ ਉਹ ਕਹਿ ਸਕਦਾ ਹੈ ਕਿ ਜੀ ਮੈਂ ਧਰਮ
ਕਰਮ ਦਾ ਕੰਮ ਕਿਵੇਂ ਕਰ ਸਕਦਾ ਹਾਂ। ਉਸ ਮਨੁੱਖ ਨੂੰ ਕੀ ਕਿਹਾ ਜਾ ਸਕਦਾ ਹੈ ਜਿਹੜਾ ਬਿਮਾਰ ਹੈ ਤੇ
ਉਹ ਵੀ ਬੰਦਾ ਅਸਰੱਥ ਹੈ ਜੋ ਜਿਸ ਪਾਸ ਕੋਈ ਵੀ ਕਾਰੋਬਾਰ ਨਹੀਂ ਹੈ। ਜਿਸ ਪਾਸ ਕਾਰੋਬਾਰ, ਤੰਦਰੁਸਤੀ
ਤੇ ਆਪਣਾ ਮਕਾਨ ਹੋਵੇ ਉਸ ਮਨੁੱਖ ਨੂੰ ਕੋਈ ਬਹਾਨਾ ਨਹੀਂ ਹੈ ਕਿ ਮੈਂ ਕੋਈ ਧਰਮ ਦਾ ਕਰਮ ਨਹੀਂ ਕਰ
ਸਕਦਾ। ਦੁਨੀਆਂ ਦਾ ਵਿਹਲਾ ਮਨੁੱਖ ਕਿਸੇ ਦੇ ਕੰਮ ਨਹੀਂ ਆ ਸਕਦਾ ਕਿਉਂਕਿ ਉਸ ਮਨੁੱਖ ਨੂੰ ਵਿਹਲ
ਵਿਚੋਂ ਵਿਹਲ ਨਹੀਂ ਹੈ। ਹਾਂ ਕੰਮ ਕਰਨ ਵਾਲਾ ਹੀ ਮਨੁੱਖ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੋਹ ਸਕਦਾ
ਹੈ। ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਨੁਸਾਰ ਮਨੁੱਖੀ ਸੁਭਾਅ ਵਿੱਚ ਜਿਹੜੀਆਂ ਰੁਕਾਵਟਾਂ ਆਉਣੀਆਂ
ਹਨ ਉਹਨਾਂ ਤੋਂ ਸਾਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਹੈ—