ਇਸ ਤੋਂ ਪਿਛਲੇ ਲੇਖ (ਗਰੂ ਸਾਹਿਬਾਨਾਂ ਦੀ ਵਡਿਆਈ ਕਿ ਦੋ ਤੇ ਦੋ ਪੰਜ?)
ਅੰਦਰ ਆਪਾਂ ਇਹ ਵਿਚਾਰਨ ਦਾ ਯਤਨ ਕੀਤਾ ਸੀ ਕਿ ਜਿਹੜੀ ਵਡਿਆਈ ਅਸੀ ਗੁਰੂ ਸਾਹਿਬਾਨਾਂ ਦੀ ਚਮਤਕਾਰੀ
ਸਾਖੀਆਂ ਰਾਹੀਂ ਕਰਨ ਦਾ ਯਤਨ ਕਰ ਰਹੇ ਹਾਂ ਉਹ ਗੁਰਮਤਿ ਦੇ ਸਿਧਾਂਤ ਉੱਪਰ ਪੂਰੀ ਨਹੀਂ ਉੱਤਰਦੀ,
ਜਿਸ ਕਰਕੇ ਸਾਨੂੰ ਅੱਜ ਲੋੜ ਹੈ ਇਹਨਾਂ ਚਮਤਕਾਰੀ ਸਾਖੀਆਂ ਨੂੰ ਸੋਧਣ ਦੀ ਅਤੇ ਗੁਰੂ ਸਾਹਿਬਾਨਾਂ ਦੀ
ਅਸਲੀ ਵਡਿਆਈ ਕਰਨ ਦੀ। ਇਸ ਲੇਖ ਅੰਦਰ ਆਪਾਂ ਗੁਰਮਤਿ ਦੀ ਲੋਅ ਅੰਦਰ ਇਹ ਵਿਚਾਰਾਂਗੇ ਕਿ ਗੁਰੂ
ਸਾਹਿਬਾਨਾਂ ਦੀ ਅਸਲੀ ਵਡਿਆਈ ਕੀ ਹੈ।
ਇਕ ਦਿਨ ਇਸੇ ਵਿਸ਼ੇ ਉਪਰ ਵਿਚਾਰ ਚਲ ਰਹੀ ਸੀ, ਜਿਸ ਵਿੱਚ ਮੇਰੇ ਵੱਡੇ ਵੀਰ
ਹਰਨੇਕ ਸਿੰਘ ਹੋਰਾਂ ਨੇ ਬੜੀ ਸੋਹਣੀ ਗੱਲ ਕਹੀ। ਉਹਨਾਂ ਕਿਹਾ ਕਿ ਜੇ ਧਿਆਨ ਨਾਲ ਵੇਖੀਏ ਤਾਂ ਪਤਾ
ਚਲਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਬਾਬਰ ਬਾਦਸ਼ਾਹ ਨੇ ਇਸ ਲਈ ਜੇਲ ਵਿੱਚ ਕੈਦ ਨਹੀਂ ਸੀ ਕੀਤਾ
ਕਿ ਉਹਨਾਂ ਨੇ ਕੌੜੇ ਰੀਠਿਆਂ ਨੂੰ ਮਿੱਠਾ ਕਰ ਦਿੱਤਾ ਸੀ ਜਾਂ ਉਹਨਾਂ ਨੇ ਪੰਜਾ ਲਾ ਕੇ ਪੱਥਰ ਨੂੰ
ਰੋਕ ਦਿੱਤਾ ਸਗੋਂ ਗੁਰੂ ਨਾਨਕ ਪਾਤਸ਼ਾਹ ਨੂੰ ਕੈਦ ਕਰਨ ਦਾ ਕਾਰਨ ਕੋਈ ਹੋਰ ਸੀ, ਜੋ ਗੁਰੂ ਪਾਤਸ਼ਾਹ
ਦਾ ਮਿਸ਼ਨ ਅਤੇ ਉਹਨਾਂ ਦੀ ਅਸਲੀ ਵਡਿਆਈ ਸੀ।
ਇਸੇ ਤਰਾਂ ਔਰੰਗਜੇਬ ਨੇ ਗੁਰੂ ਤੇਗਬਹਾਦੁਰ ਜੀ ਨੂੰ ਇਸ ਲਈ ਸ਼ਹੀਦ ਨਹੀਂ ਸੀ
ਕੀਤਾ ਕਿ ਉਹਨਾਂ ਨੇ ਮੋਢਾ ਲਾ ਕੇ ਇੱਕ ਵਪਾਰੀ ਦਾ ਜਹਾਜ ਡੁੱਬਣ ਤੋਂ ਬਚਾ ਲਿਆ ਸੀ। ਕੀ ਔਰੰਗਜੇਬ
ਨੇ ਅਨੰਦਪੁਰ ਸਾਹਿਬ ਦੇ ਕਿਲੇ ਉਪਰ ਘੇਰਾ ਇਸ ਲਈ ਪਾਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ ਗੰਗਾ
ਸਾਗਰ ਨਾ ਦਾ ਇੱਕ ਕਲਸ਼ ਹੈ ਜਿਸ ਵਿੱਚ ਜੇ ਦੁੱਧ ਪਾਇਆ ਜਾਏ ਤਾਂ ਦੁੱਧ ਡੁੱਲਦਾ ਨਹੀਂ।
ਜੇ ਇਹ ਹਮਲੇ ਇਸ ਕਰਕੇ ਨਹੀਂ ਸੀ ਕੀਤੇ ਗਏ ਤਾਂ ਫਿਰ ਸਾਨੂੰ ਇਹਨਾਂ ਗੱਲਾਂ
ਨੂੰ ਪਰਚਾਰਨ ਦੀ ਬਜਾਏ ਗੁਰੂ ਸਾਹਿਬਾਨਾਂ ਦੀ ਅਸਲੀ ਵਡਿਆਈ ਜੋ ਉਹਨਾਂ ਦਾ ਮਿਸ਼ਨ ਸੀ, ਜਿਸ ਦੇ ਲਈ
ਉਹਨਾਂ ਨੇ ਇੰਨੇ ਕਸ਼ਟ ਸਹਾਰੇ ਉਹਨਾਂ ਗੱਲਾਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ।
ਹੁਣ ਗੁਰੂ ਸਾਹਿਬਾਨਾਂ ਦੇ ਮਿਸ਼ਨ ਵੱਲ ਨਿਗਾਹ ਮਾਰੀਏ ਤਾਂ ਪਤਾ ਚਲਦਾ ਹੈ ਕਿ
ਜਾਲਮ ਹਾਕਮਾਂ ਨੂੰ ਇੱਕ ਹੀ ਗੱਲ ਦਾ ਖਤਰਾ ਹੁੰਦਾ ਹੈ ਕਿ ਉਹਨਾਂ ਦੇ ਰਾਜ ਵਿੱਚ ਕਿਸੇ ਅੰਦਰ ਵੀ
ਸਿਰ ਚੁੱਕ ਕੇ ਚੱਲਣ ਦੀ ਹਿੰਮਤ ਨਾ ਹੋਵੇ। ਜੇ ਕੋਈ ਇਸ ਤਰਾਂ ਕਰਨ ਦਾ ਯਤਨ ਕਰੇ ਤਾਂ ਉਹ ਉਹਨਾਂ
ਜਾਲਮ ਹਾਕਮਾਂ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਜੇ ਗੁਰੂ ਸਾਹਿਬਾਨਾਂ ਦੇ ਸਮੇ ਦਾ ਇਤਿਹਾਸ ਵੇਖੀਏ
ਤਾਂ ਪਤਾ ਚਲਦਾ ਹੈ ਕਿ ਹਿੰਦੁਸਤਾਨ ਦੇ ਲੋਕਾਂ ਦੇ ਜੀਵਨ ਅੰਦਰ ਇੰਨੀ ਗਿਰਾਵਟ ਆ ਚੁੱਕੀ ਸੀ ਕਿ ਉਹ
ਮਨੁੱਖ ਹੋਣ ਦਾ ਮਾਣ ਹੀ ਗਵਾ ਬੈਠੇ ਸੀ। ਉਸ ਸਮੇ ਇੱਕ ਗੱਲ ਆਮ ਪ੍ਰਚਲਤ ਸੀ ਕਿ ਜੇ ਕਿਸੇ ਮੁਗਲ ਨੇ
ਤੁਰੇ ਜਾਂਦੇ ਥੁੱਕਣਾ ਹੋਵੇ ਅਤੇ ਸਾਹਮਣੇ ਕੋਈ ਹਿੰਦੂ ਆ ਰਿਹਾ ਹੋਵੇ ਤਾਂ ਉਸ ਹਿੰਦੂ ਨੂੰ ਸਤਿਕਾਰ
ਨਾਲ ਆਪਣਾ ਮੂੰਹ ਖੋਲ ਕੇ ਖੜਾ ਹੋ ਜਾਣਾ ਚਾਹੀਦਾ ਹੈ। ਜਦੋਂ ਕਦੇ ਵੀ ਕਿਸੇ ਨੇ ਹਿੰਦੁਸਤਾਨ ਉੱਪਰ
ਹਮਲਾ ਕੀਤਾ ਤਾਂ ਇਥੋਂ ਦੇ ਲੋਕਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਚਾਈਂ-ਚਾਈਂ ਆਪਣੀਆਂ ਕੁੜੀਆਂ ਅਤੇ
ਜਨਾਨੀਆਂ ਉਹਨਾਂ ਹਮਲਾਵਰਾਂ ਦੇ ਨਾਲ ਤੋਰ ਦਿੱਤੀਆਂ, ਇੰਨੀ ਗਿਰਾਵਟ ਉਸ ਸਮੇ ਅੰਦਰ ਆ ਚੁੱਕੀ ਸੀ।
ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਅੰਦਰ ਵੀ ਇਸ ਤਰਾਂ ਦੇ ਕਈ ਹਵਾਲੇ ਮਿਲਦੇ
ਹਨ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਮਿਸ਼ਨ ਚੱਲਦਾ ਆਇਆ ਸੀ ਕਿ
ਇਸ ਡਿੱਗ ਚੁੱਕੀ ਮਨੁੱਖਤਾ ਨੂੰ ਉੱਪਰ ਚੁੱਕਿਆ ਜਾਏ, ਜਿਸ ਦੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਚਾਰ
ਉਦਾਸੀਆਂ ਕੀਤੀਆਂ ਤੇ ਪਹਿਲਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਿਆ ਅਤੇ ਉਸ ਤੋਂ ਬਾਦ
ਚੱਲਦੇ-ਚੱਲਦੇ ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਇੱਕ ਨਵੀ ਕ੍ਰਾਂਤੀ ਲਿਆ
ਦਿੱਤੀ। ਉਹਨਾਂ ਸਮਝਾਇਆ ਕਿ ਮਨੁੱਖ ਕੇਵਲ ਆਪਣੀ ਜਾਨ ਬਚਾਉਣ ਵਾਸਤੇ ਹੀ ਇੰਨਾਂ ਡਿਗ ਪੈਂਦਾ ਹੈ ਕਿ
ਉਸ ਦੀ ਗੈਰਤ ਹੀ ਮਰ ਜਾਂਦੀ ਹੈ। ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਜਾਨ ਕੁਰਬਾਨ ਕਰਕੇ ਸਾਰਿਆਂ ਨੂੰ
ਗੈਰਤ ਨਾਲ ਜੀਣਾ ਸਿਖਾਇਆ।
ਇਸੇ ਤਰਾਂ ਅੱਗੇ ਚੱਲਕੇ ਗੁਰੂ ਗੋਬਿੰਦ ਸਿੰਘ ਜੀ ਨੇ ਗਿੱਦੜੋਂ ਸ਼ੇਰ ਬਣਾਉਣ
ਵਾਲੀ ਮਿਸਾਲ ਸੱਚ ਕਰ ਵਿਖਾਈ। ਉਹਨਾਂ ਨੇ ਇਸ ਡਿਗ ਚੁੱਕੀ ਮਨੁੱਖਤਾ ਨੂੰ ਇੰਨਾਂ ਉੱਚਾ ਚੁੱਕ ਦਿੱਤਾ
ਕਿ ਜਿਹੜਾ ਬੰਦਾ ਹਮਲਾਵਰਾਂ ਦੇ ਅੱਗੇ ਹੱਥ ਜੋੜ ਕੇ ਖੜਾ ਰਹਿਂਦਾ ਸੀ ਉਸ ਨੇ ਮੁਕਾਬਲਾ ਕਰਨ ਵਾਸਤੇ
ਹੱਥ ਵਿੱਚ ਤਲਵਾਰ ਚੁੱਕ ਕੇ ਅਣਖ ਅਤੇ ਗੈਰਤ ਨਾਲ ਜੀਣਾ ਸਿੱਖ ਲਿਆ। ਜਿਨਾਂ ਮਨੁੱਖੀ ਅਧਿਕਾਰਾਂ