ੴਸਤਿਗੁਰਪ੍ਰਸਾਦਿ
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ।।
ਬਚਿੱਤ੍ਰ ਨਾਟਕ ਦੀ ਅਸਲੀਅਤ
ਭਾਗ: ੳ
ਗੁਰੂ ਨਾਨਕ
ਪਾਤਿਸ਼ਾਹ ਨੇ ਨੌਂ ਸਾਲ ਦੀ ਉਮਰ ਵਿੱਚ ਜਨੇਊ ਪਾਉਂਣ ਤੋਂ ਇਨਕਾਰ ਕਰਕੇ ਸਥਾਪਿਤ ਵਿਖਾਵੇ ਦੇ ਧਾਰਮਿਕ
ਬ੍ਰਾਹਮਣਵਾਦੀ ਕਰਮਕਾਂਡਾਂ ਨੂੰ ਪੂਰਨ ਤੌਰ ਤੇ ਰੱਦ ਕਰ ਦਿੱਤਾ ਸੀ। ਬ੍ਰਾਹਮਣ ਨੇ ਉਸ ਦਿਨ ਹੀ ਸਮਝ
ਲਿਆ ਸੀ ਕਿ ਉਨ੍ਹਾਂ ਦੇ ਪਖੰਡ ਤੰਤ੍ਰ ਨੂੰ ਅੱਜ ਤੱਕ ਕੋਈ ਸਭ ਤੋਂ ਵੱਡੀ ਚੁਣੌਤੀ ਆਈ ਹੈ ਤਾਂ ਇਹ,
ਗੁਰੂ ਨਾਨਕ ਪਾਤਿਸ਼ਾਹ ਦਾ ਇੱਕ ਅਕਾਲ-ਪੁਰਖੁ ਦੀ ਸਦੀਵੀ ਹੋਂਦ ਨੂੰ ਸਵੀਕਾਰ ਕੇ, ਧਾਰਮਿਕ
ਕਰਮਕਾਂਡਾਂ ਦੀ ਬਜਾਏ, ਉਸ ਦੀ ਸਿਫਤ ਸਲਾਹ, ਨਿਰਮਲ ਜੀਵਨ ਜੁਗਤਿ, ਮੱਨੁਖੀ ਬਰਾਬਰੀ, ਸਭ ਵਾਸਤੇ
ਬਰਾਬਰ ਹੱਕ, ਸੱਚ, ਇਨਸਾਫ, ਊਚ-ਨੀਚ, ਜਾਤ-ਪਾਤ ਅਤੇ ਭੈ ਰਹਿਤ ਸਮਾਜ ਦੀ ਵਿਚਾਰਧਾਰਾ ਤੋਂ ਹੈ।
ਬ੍ਰਾਹਮਣ ਨੇ ਉਸ ਦਿਨ ਤੋਂ ਹੀ ਇਸ ਇਲਾਹੀ ਗੁਰਮਤਿ ਵਿਚਾਰ-ਧਾਰਾ ਅਤੇ ਇਸ ਦੇ ਪੈਰੋਕਾਰ ਸਿੱਖ ਮੱਤ
ਨੂੰ ਫੈਲਣ ਤੋਂ ਰੋਕਣ ਲਈ ਮਨਸੂਬੇ ਘੜ੍ਹਨੇ ਸ਼ੁਰੂ ਕਰ ਦਿੱਤੇ ਸਨ। ਸ਼ੁਰੂ ਤੋਂ ਹੀ ਇਸ ਨੇ ਪਿੱਠ
ਪਿੱਛੇ ਰਹਿ ਕੇ ਗੈਰ ਸਿਧਾਂਤਕ, ਗੁਰਮਤਿ ਵਿਚਾਰਧਾਰਾ ਤੋਂ ਅਨਜਾਣ ਅਤੇ ਬਾਗੀਆਂ ਨੂੰ ਗੁਰੂ
ਪਾਤਿਸ਼ਾਹਾਂ ਦੇ ਸ਼ਰੀਕ ਦੇ ਤੌਰ ਤੇ ਉਭਾਰਨਾ ਸ਼ੁਰੂ ਕਰ ਦਿੱਤਾ। ਪਰ ਸਤਿਗੁਰਾਂ ਦੀਆਂ ਅਗੰਮੀ
ਸ਼ਖਸੀਅਤਾਂ ਅੱਗੇ ਬ੍ਰਾਹਮਣ ਦੀ ਇੱਕ ਨਾਂ ਚੱਲੀ।
ਨਾਨਕ, ਸਤਿਗੁਰੂ ਅਰਜਨ ਪਾਤਿਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ
ਨੂੰ ਉਸ ਵੇਲੇ ਪੋਥੀ ਸਾਹਿਬ ਯਾ ਕੇਵਲ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ, ਦੀ ਸੰਪਾਦਨਾ ਕਰਕੇ ਅਤੇ ਉਸ
ਵਿੱਚ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ ਦੇ ਭੇਦ ਭਾਵ ਦੇ ਉਨ੍ਹਾਂ ਇਲਾਹੀ ਭਗਤਾਂ ਦੀ ਬਾਣੀ ਵੀ ਆਪਣੇ
ਬਰਾਬਰ ਦਰਜ ਕਰ ਲਈ, ਜਿਨ੍ਹਾਂ ਨੂੰ ਬ੍ਰਾਹਮਣ ਨੇ ਅਛੂਤ ਗਰਦਾਨਿਆਂ ਹੋਇਆ ਸੀ, ਤਾਂ ਇਸ ਦੇ ਸਬਰ ਦਾ
ਬੰਨ ਟੁੱਟ ਗਿਆ ਅਤੇ ਇਸਨੇ ਪੰਚਮ ਪਾਤਿਸ਼ਾਹ ਨੂੰ ਸ਼ਹੀਦ ਕਰਾਉਣ ਵਿੱਚ ਵੱਡਾ ਰੋਲ ਨਿਭਾਇਆ। ਪਰ ਗੁਰੂ
ਅਰਜਨ ਪਾਤਿਸ਼ਾਹ ਦੀ ਸ਼ਹੀਦੀ ਵੀ ਗੁਰਮਤਿ ਇਨਕਲਾਬ ਨੂੰ ਰੋਕ ਨਾ ਸਕੀ, ਸਗੋਂ ਇਹ ਇਨਕਲਾਬ ਹੋਰ ਮਜਬੂਤ
ਹੋਇਆ, ਜਿਸ ਵੇਲੇ ਗੁਰੂ ਹਰਗੋਬਿੰਦ ਪਾਤਿਸ਼ਾਹ ਨੇ ਗੁਰਗੱਦੀ ਤੇ ਬੈਠਦਿਆਂ ਹੀ ਮੀਰੀ ਅਤੇ ਪੀਰੀ ਦੀਆਂ
ਦੋ ਕ੍ਰਿਪਾਨਾਂ ਪਹਿਨ ਲਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਖਾਲਸੇ ਨੂੰ ਪਰਗਟ ਕਰਕੇ,
ਜਿਥੇ ਇਸ ਇਨਕਲਾਬ ਨੂੰ ਸਿੱਖਰ ਤੇ ਪਹੁੰਚਾ ਦਿੱਤਾ, ਉਥੇ ਇਸਨੂੰ ਸਦੀਵੀ ਬਣਾ ਦਿੱਤਾ। ਜਦੋਂ
ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ੭ ਅਕਤੂਬਰ ੧੭੦੮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ
ਦੇਕੇ ਅਤੇ ਪੰਥ ਨੂੰ ਇਨ੍ਹਾਂ ਦੀ ਤਾਬਿਆ ਕਰਕੇ ਅਕਾਲ ਪਾਇਆਣਾ ਕਰ ਗਏ, ਉਸ ਦਿਨ ਤੋਂ ਹੀ ਬ੍ਰਾਹਮਣ
ਨੇ ਆਪਣਾ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਸੇਧ ਲਿਆ ਹੈ। ਕਿਉਂਕਿ ਇਹ ਸਪਸ਼ਟ ਸਮਝਦੇ ਹਨ ਕਿ
ਜਿਤਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਨਾ ਗੁਰਮਤਿ ਫਲਸਫਾ ਮੁੱਕ ਸਕਦਾ ਹੈ ਅਤੇ ਨਾ
ਖਾਲਸਾ ਪੰਥ।
ਕਿਸੇ ਵੀ ਸ਼ਖਸੀਅਤ ਨੂੰ ਨੀਵਾਂ ਕਰਨ ਦਾ ਸਭ ਤੋਂ ਕਾਮਯਾਬ ਤਰੀਕਾ ਇਹ ਹੈ ਕਿ
ਉਸ ਦੇ ਬਰਾਬਰ ਇੱਕ ਦੂਸਰੀ ਸ਼ਖਸੀਅਤ ਖੜੀ ਕਰ ਦਿਓ, ਅਤੇ ਉਸ ਦੇ ਵਧੇਰੇ ਗੁਣ ਗਾਓ, ਪਹਿਲੀ ਸ਼ਖਸੀਅਤ
ਆਪੇ ਹਰ ਦਿਨ ਕਮਜ਼ੋਰ ਪੈਂਦੀ ਜਾਵੇਗੀ। ਹੋਰ ਨਹੀਂ ਤਾਂ ਘੱਟੋ- ਘੱਟ ਬਹੁਤੇ ਕੱਚੇ ਪਿਲਿਆਂ ਦੇ ਮਨਾਂ
ਵਿੱਚ ਦੁਬਿਧਾ ਤਾਂ ਖੜ੍ਹੀ ਹੋ ਹੀ ਜਾਵੇਗੀ। ਸੋ ਇਨ੍ਹਾਂ ਨੇ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ
ਸਰੀਰਕ ਤੌਰ ਤੇ ਜਾਣ ਤੋਂ ੪੦- ੫੦ ਸਾਲਾਂ ਵਿੱਚ ਹੀ ਇੱਕ ਸਾਕਤੀ ਪੁਸਤਕ ਪੰਥ ਦੇ ਵਿਹੜੇ ਵਿੱਚ ਲਿਆ
ਸੁੱਟੀ ਅਤੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ ਤੇ ਉਭਾਰਨਾ ਸ਼ੁਰੂ ਕਰ ਦਿੱਤਾ।
ਇਹ ਕਿਤਾਬ ਹੈ ਅਖੌਤੀ ਦਸਮ ਗ੍ਰੰਥ। ਇਸ ਕਿਤਾਬ ਦੇ ਬਹੁਤੇ ਪੁਰਾਣੇ ਹੱਥ
ਲਿਖਤ ਖਰੜਿਆਂ ਉਪਰ ਤਾਂ ਇਸ ਦਾ ਕੋਈ ਨਾਂਅ ਹੀ ਨਹੀਂ ਲਿਖਿਆ ਹੋਇਆ, ਪਰ, ਅੰਦਰ ਤੱਤਕਰੇ ਵਿੱਚ ਤੇ
ਹੋਰ ਕਈ ਥਾਵਾਂ ਤੇ ਬਚਿੱਤ੍ਰ ਨਾਟਕ ਗ੍ਰੰਥ ਸ਼ਬਦ ਲਿਖੇ ਹੋਣ ਕਾਰਨ ਇਸ ਦਾ ਨਾਂ ਬਚਿੱਤ੍ਰ ਨਾਟਕ
ਗ੍ਰੰਥ ਰੱਖ ਦਿੱਤਾ ਗਿਆ। ਪਰ ਇਸ ਨਾਂਅ ਨਾਲ ਇਹ ਸਿੱਖਾਂ ਨੂੰ ਬਹੁਤੇ ਭਰਮਜਾਲ ਵਿੱਚ ਫਸਾਉਂਣ ਵਿੱਚ
ਬਹੁਤੀ ਕਾਮਯਾਬ ਨਾ ਹੋ ਸਕੀ। ਸੋ ਇਸਦੇ ਸੰਯੋਜਕਾਂ ਨੇ ਇਸ ਦਾ ਨਾਂਅ ਬਦਲ ਕੇ ਦਸਮ ਗ੍ਰੰਥ ਰੱਖ ਦਿਤਾ
ਤਾਂਕਿ ਇਸ ਨੂੰ ਦਸਮ ਪਾਤਿਸ਼ਾਹ ਦੀ ਬਾਣੀ ਕਹਿਕੇ ਪਰਚਾਰਿਆ ਜਾ ਸਕੇ। ਇਸੇ ਕਿਤਾਬ ਨੂੰ ਅਜ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ ਤੇ ਉਭਾਰਿਆ ਜਾ ਰਿਹਾ ਹੈ ਅਤੇ ਇਸ ਦਾ ਨਾਂਅ ਸ੍ਰੀ ਦਸਮ
ਗ੍ਰੰਥ ਸਾਹਿਬ ਤੋਂ ਅਗੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਾ ਦਿੱਤਾ ਗਿਆ ਹੈ। ਦੁਸ਼ਮਨ
ਆਪਣੇ ਮਕਸਦ ਵਿੱਚ ਕਿਤਨਾ ਕਾਮਯਾਬ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾ ਲਈਏ ਕਿ ਸਿੱਖਾਂ ਦੇ
ਪੰਜਾਬੋਂ ਬਾਹਰਲੇ ਦੋ ਤਖਤਾਂ (ਜਿਨ੍ਹਾਂ ਦਾ ਕੰਟਰੋਲ ਅਸਿੱਧੇ ਰੂਪ ਵਿੱਚ ਪੰਥ ਦੋਖੀ ਬ੍ਰਾਹਮਣਵਾਦੀ
ਸ਼ਕਤੀਆਂ ਕੋਲ ਹੀ ਹੈ) ਅਤੇ ਕੁੱਝ ਡੇਰਿਆਂ (ਜੋ ਇਨ੍ਹਾਂ ਦੇ ਹੀ ਪਾਲੇ ਹੋਏ ਹਨ) ਵਿੱਚ, ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ ਪ੍ਰਕਾਸ਼ ਕਰਵਾਇਆ ਜਾ ਚੁੱਕਾ ਹੈ।
ਇਸ ਵਿੱਚ ਕੀ ਹੈ, ਕਿਸ ਦਾ ਲਿਖਿਆ ਹੈ ਇਹ ਬਚਿਤ੍ਰ ਨਾਟਕ, ਕਦੋਂ ਲਿਖਿਆ
ਗਿਆ?
ਅਜ ਅਸੀਂ ਬਹੁਤ ਸੰਖੇਪ ਸ਼ਬਦਾਂ ਵਿੱਚ ਪੰਥ ਦੀ ਕਚਹਿਰੀ ਵਿੱਚ ਰਖਣ ਦਾ
ਉਪਰਾਲਾ ਕਰ ਰਹੇ ਹਾਂ ਤਾਂ ਜੋ ਪੰਥ ਆਪ ਫੈਸਲਾ ਕਰ ਸਕੇ ਕਿ, ਕੀ ਇਹ ਦਸਵੇਂ ਨਾਨਕ ਦੀ ਲਿਖਤ ਹੋ
ਸਕਦੀ ਹੈ? ਤਾਂ ਜੋ ਦੁਸ਼ਮਨ ਦੇ ਪੰਥ ਨੂੰ ਬਰਬਾਦ ਕਰਨ ਦੇ ਨਾਪਾਕ ਮਨਸੂਬਿਆਂ ਨੂੰ ਠੱਲ ਪਾਈ ਜਾ ਸਕੇ।
ਭਾਗ: ਅ
ਸਭ ਤੋਂ ਪਹਿਲਾਂ ਤਾਂ ਕੁੱਝ ਮੌਲਿਕ ਗਲਾਂ ਸਮਝਣ ਵਾਲੀਆਂ ਹਨ।
·
ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਸਭ ਤੋਂ ਪਹਿਲੇ, ਮੰਗਲ ਰੂਪ ਵਿੱਚ, ਮੂਲ-ਮੰਤਰ ਦਰਜ ਕੀਤਾ ਗਿਆ ਹੈ। ਮੂਲ-ਮੰਤਰ ਕਹਿਣ
ਤੋਂ ਇਸ ਦਾ ਅਰਥ ਕੋਈ ਬ੍ਰਾਹਮਣੀ ਰੀਤੀ ਨਾਲ ਜਪਣ ਵਾਲਾ ਮੰਤ੍ਰ ਨਹੀਂ, ਬਲਕਿ ਇਹ ਗੁਰਮਤਿ ਦਾ
ਮੂਲ-ਆਧਾਰ ਹੈ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ-ਪੁਰਖੁ ਨੂੰ ਰਾਮ, ਰਹੀਮ, ਬੀਠੁਲ,
ਸਾਰਿੰਗਪਾਨੀ ਆਦਿ ਕਈ ਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਹੈ, ਕਿਤੇ ਇਹ ਸਾਰੇ ਇਕੋ ਹਸਤੀ ਦੇ ਅਲੱਗ-
ਅਲੱਗ ਨਾਂਅ ਹੋਣ ਬਾਰੇ, ਕੋਈ ਸ਼ੰਕਾ ਨਾ ਪੈਦਾ ਹੋ ਜਾਵੇ, ਇਸ ਮੂਲ ਮੰਤ੍ਰ ਨੂੰ ਬਾਰ-ਬਾਰ ਅੰਕਿਤ
ਕੀਤਾ ਗਿਆ ਹੈ, ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ।। - ੩੩ ਵਾਰ, ੴ ਸਤਿ ਨਾਮੁ ਗੁਰ ਪ੍ਰਸਾਦਿ।। -੨ ਵਾਰ, ੴ ਸਤਿ ਨਾਮੁ ਕਰਤਾ ਪੁਰਖੁ ਗੁਰ
ਪ੍ਰਸਾਦਿ।। -੯ ਵਾਰ, ੴ ਸਤਿਗੁਰ ਪ੍ਰਸਾਦਿ।। -੫੨੪ ਵਾਰ, ਤਾਕਿ ਗੱਲ ਸਪਸ਼ਟ ਰਹੇ ਕਿ ਭਾਵੇਂ
ਗੋਬਿੰਦ, ਗੋਪਾਲ, ਹਰੀ, ਜਾਂ ਕੋਈ ਵੀ ਨਾਂਅ ਲਿਖਿਆ ਹੈ, ਇਹ ਇਸ ਮੂਲ-ਮੰਤਰ ਦੇ ਸਿਧਾਂਤ ਤੇ ਖਰੇ
ਉਤਰਨ ਵਾਲੇ ਅਕਾਲ-ਪੁਰਖੁ ਦੇ ਉਨ੍ਹਾਂ ਅਨੇਕਾਂ ਨਾਵਾਂ ਵਿੱਚੋਂ ਇੱਕ ਹੈ, ਜੋ ਅਸੀਂ ਉਸ ਦੇ ਗੁਣ ਵੇਖ
ਕੇ ਆਪ ਰਖੇ ਹਨ।
“ਕਿਰਤਮ ਨਾਮ ਕਥੇ ਤੇਰੇ ਜਿਹਬਾ।। ਸਤਿ ਨਾਮੁ ਤੇਰਾ ਪਰਾ ਪੂਰਬਲਾ।। “
{ਮਾਰੂ ਮਹਲਾ ੫ -ਪੰਨਾ ੧੦੮੩}
ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ
ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ। ਪਰ ‘ਸਤਿਨਾਮੁ` ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ
(ਭਾਵ, ਤੂੰ ‘ਹੋਂਦ ਵਾਲਾ` ਹੈਂ, ਤੇਰੀ ਇਹ ‘ਹੋਂਦ` ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।
ਸਾਰੇ ਬਚਿੱਤ੍ਰ ਨਾਟਕ ਗ੍ਰੰਥ ਵਿੱਚ ਇਹ ਮੂਲ-ਮੰਤਰ, ਪੂਰਨ ਜਾਂ ਸੰਖੇਪ,
ਕਿਸੇ ਰੂਪ ਵਿੱਚ ਵੀ, ਇੱਕ ਵਾਰੀ ਵੀ ਨਹੀਂ ਆਉਂਦਾ, ਜਿਸ ਤੋਂ ਇਹ ਸਪਸ਼ਟ ਹੈ ਕਿ ਇਸ ਪੁਸਤਕ ਦੇ
ਲਿਖਾਰੀ ਦਾ ਇਸ਼ਟ, ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ।। ਦੇ ਗੁਣਾ ਵਾਲਾ ਵਾਹਿਗੁਰੂ ਨਹੀਂ ਅਤੇ ਇਸ ਪੁਸਤਕ ਦੇ ਵਿਸ਼ਾ-ਵਸਤੂ ਦਾ ਆਧਾਰ ਵੀ
ਮੂਲ-ਮੰਤਰ ਨਹੀਂ। ਜੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਇਸ ਦੇ ਲਿਖਾਰੀ ਹੁੰਦੇ ਤਾਂ ਕਦੇ ਇਹ ਹੋ
ਹੀ ਨਹੀਂ ਸਕਦਾ ਕਿ ਉਹ ਗੁਰਮਤਿ ਦੇ ਇਸ ਮੂਲ ਸਿਧਾਂਤ ਨੂੰ ਅਖੋਂ-ਪਰੋਖਿਆਂ ਕਰ ਦੇਂਦੇ। (ਹੁਣ ਕੁੱਝ
ਗੁਟਕਿਆਂ ਅਤੇ ਬਚਿੱਤ੍ਰ ਨਾਟਕ ਦੀਆਂ ਕੁੱਝ ਨਵੀਆਂ ਜਿਲਦਾਂ ਵਿੱਚ ਭੁਲੇਖਾ ਪਾਉਣ ਲਈ ਮੂਲ ਮੰਤ੍ਰ
ਛਾਪ ਦਿੱਤਾ ਗਿਆ ਹੈ।)
·
ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ੬ (ਛੇ) ਗੁਰੂ ਪਾਤਸ਼ਾਹਾਂ ਦੀ ਬਾਣੀ ਦਰਜ ਹੈ। ਪਹਿਲੇ ਪੰਜ ਸਤਿਗੁਰਾਂ ਦੀ ਅਤੇ ਨੌਵੇਂ
ਸਤਿਗੁਰੂ ਦੀ। ਪਹਿਲਾਂ ਤਾਂ ਇਹ ਗੱਲ ਸਮਝਣ ਵਾਲੀ ਹੈ ਕਿ, ਛੇਵੇਂ, ਸਤਵੇਂ ਅਤੇ ਅਠਵੇਂ ਸਤਿਗੁਰੂ ਨੇ
ਗੁਰਬਾਣੀ ਉਚਾਰਨ ਨਹੀਂ ਕੀਤੀ, ਫਿਰ ਵੀ ਉਹ ਸਤਿਗੁਰੂ ਹੀ ਸਨ, ਭਾਵ ਇਹ ਕਿ ਸਤਿਗੁਰੂ ਵਾਸਤੇ ਬਾਣੀ
ਉਚਾਰਨ ਕਰਨਾ ਜ਼ਰੂਰੀ ਨਹੀਂ। ਫੇਰ ਭਾਵੇਂ ਪਹਿਲੇ ਪੰਜ ਸਤਿਗੁਰੂਆਂ ਨੇ ਗੁਰਬਾਣੀ ਉਚਾਰਨ ਕੀਤੀ ਤੇ
ਭਾਵੇਂ ਨੌਵੇਂ ਸਤਿਗੁਰੂ ਨੇ, ਸਭ ਨੇ ਕਵੀ ਦੇ ਸੰਕੇਤ ਰੂਪ ਵਿੱਚ ਨਾਨਕ ਪੱਦ ਵਰਤਿਆ ਹੈ। ਸਭ ਨੇ
ਨਾਨਕ ਪੱਦ ਹੀ ਕਿਉਂ ਵਰਤਿਆ, ਇਸ ਦਾ ਜੁਆਬ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਪਸ਼ਟ ਮਿਲਦਾ
ਹੈ:
“ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ।। ਜੋਤਿ ਓਹਾ, ਜੁਗਤਿ ਸਾਇ, ਸਹਿ
ਕਾਇਆ ਫੇਰਿ ਪਲਟੀਐ।। “
{ਰਾਮਕਲੀ ਕੀ ਵਾਰ ਰਾਇ
ਬਲਵੰਡ ਤਥਾ ਸਤੈ ਡੂਮਿ ਆਖੀ-ਪੰਨਾ ੯੬੬}
(ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ
ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੂੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ
ਵਡਿਆਈ ਦੀ ਧੂੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ)
ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਸਾਹਿਬ) ਨੇ ਕੇਵਲ
ਸਰੀਰ ਹੀ ਮੁੜ ਵਟਾਇਆ ਸੀ।
ਸ੍ਰੀ ਗੁਰੂ ਅੰਗਦ ਪਾਤਿਸ਼ਾਹ ਨੇ ਸ਼ਰੀਰ ਤਿਆਗਣ ਤੋਂ ਪਹਿਲਾਂ ਇਹ ਨਾਨਕ ਜੋਤਿ
ਬਾਬਾ ਅਮਰੂ ਜੀ ਵਿੱਚ ਟਿਕਾ ਕੇ ਉਨ੍ਹਾਂ ਨੂੰ ਤੀਜੇ ਨਾਨਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ
ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਅਮਰ ਪਾਤਿਸ਼ਾਹ ਜੀ ਬਣਾ ਦਿੱਤਾ। ਇੰਜ ਹੀ ਇਹ ਨਾਨਕ ਜੋਤਿ ਨੌਂ
ਜਾਮਿਆਂ ਚੋਂ ਹੁੰਦੀ ਹੋਈ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਅੰਦਰ ਸੁਸ਼ੋਭਤ ਹੋਈ। ਅਕਾਲ ਪਾਇਆਣਾ
ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਹ ਨਾਨਕ ਜੋਤਿ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਅੰਦਰ ਟਿਕਾ ਦਿੱਤੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਖਸ਼ਾਤ ਨਾਨਕ ਹਨ।
ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਸਵੇਂ ਨਾਨਕ ਸਨ ਤਾਂ ਇਹ ਕਿਵੇਂ ਹੋ
ਸਕਦਾ ਹੈ ਕਿ ਉਹ ਗੁਰਬਾਣੀ ਉਚਾਰਣ ਕਰਦੇ ਅਤੇ ਨਾਨਕ ਪੱਦ ਨਾ ਵਰਤਦੇ? ਸਤਿਗੁਰੂ ਗੋਬਿੰਦ ਸਿੰਘ
ਪਾਤਿਸ਼ਾਹ, ਨੌਵੇਂ ਸਤਿਗੁਰੂ ਤਕ ਚਲਦੀ ਆਈ, ਗੁਰਬਾਣੀ ਉਚਾਰਣ ਦੀ ਮਰਿਯਾਦਾ ਨੂੰ ਕਦੇ ਤੋੜ ਨਹੀਂ ਸਨ
ਸਕਦੇ।
·
ਸਤਿਗੁਰੂ ਨੇ ਕਿਹੜੀ
ਬਾਣੀ ਕਿਹੜੇ ਜਾਮੇ ਵਿੱਚ ਉਚਾਰਣ ਕੀਤੀ, ਸਪਸ਼ਟ ਕਰਨ ਲਈ ਸਤਿਗੁਰੂ ਨੇ “ਮਹਲਾ”ਸ਼ਬਦ ਵਰਤਿਆ ਹੈ। ਬੇਸ਼ਕ
ਸਿੱਖ ਆਪਣੇ ਸਤਿਗੁਰੂ ਨੂੰ ਸਦਾ ਹੀ ਸੱਚਾ ਪਾਤਿਸ਼ਾਹ ਕਹਿਕੇ ਬੁਲਾਉਂਦੇ ਆਏ ਹਨ, ਪਰ ਸਤਿਗੁਰੂ
ਪਾਤਿਸ਼ਾਹਾਂ ਅੰਦਰ ਇਤਨੀ ਨਿਮਰਤਾ ਸੀ ਕਿ ਉਹ ਆਪਣੇ ਆਪ ਨੂੰ ਨੀਚ, ਗਰੀਬ ਆਦਿ ਵਿਸ਼ੇਸ਼ਣਾਂ ਨਾਲ
ਸੰਬੋਧਿਤ ਕਰਦੇ ਆਏ ਹਨ:
“ਨਾਨਕੁ ਨੀਚੁ ਕਹੈ ਵੀਚਾਰੁ।। “ (ਜਪੁ-ਪੰਨਾ ੪) “ਕਿਆ ਨਾਨਕ ਜੰਤ
ਵਿਚਾਰਾ।। “ (ਰਾਗੁ ਆਸਾ ਮਹਲਾ ੪ ਸੋ ਪੁਰਖੁ-ਪੰਨਾ ੮) “ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ
ਦਾਸੁ।। “ (ਮਃ ੩- ਪੰਨਾ ੮੬) “ਨਾਨਕੁ ਗਰੀਬੁ ਬੰਦਾ ਜਨੁ ਤੇਰਾ।। “ (ਧਨਾਸਰੀ ਮਹਲਾ ੫ -ਪੰਨਾ
੬੭੬)
ਬਚਿਤ੍ਰ ਨਾਟਕ ਪੁਸਤਕ ਵਿੱਚ ਪਾਤਸ਼ਾਹੀ ੧੦ ਸ਼ਬਦ ਵਰਤਿਆ ਗਿਆ ਹੈ। ਦਸਵੇਂ
ਨਾਨਕ ਆਪਣੇ ਆਪ ਨੂੰ ਕਦੇ ਪਾਤਿਸ਼ਾਹ ਨਹੀ ਲਿਖ ਸਕਦੇ। ਇਹ ਤਾਂ ਜਿਨ੍ਹਾ ਪੰਥ ਦੋਖੀ ਸ਼ਕਤੀਆਂ ਨੇ
ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਵੇਖਿਆ ਕਿ ਸਿੱਖ ਆਪਣੇ ਸਤਿਗੁਰੂ ਨੂੰ ਪਾਤਿਸ਼ਾਹ
ਕਹਿਕੇ ਬੁਲਾਉਂਦੇ ਹਨ, ਉਨ੍ਹਾਂ ਗੁਰਮਤਿ ਸਿਧਾਂਤਾਂ ਤੋਂ ਅਨਜਾਣ ਵਿਅਕਤੀਆਂ ਨੇ ਪਾਤਿਸ਼ਾਹੀ ੧੦, ਸ਼ਬਦ
ਲਿਖ ਦਿੱਤਾ। ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੌਵੇਂ ਸਤਿਗੁਰੂ ਤੱਕ ਮਹਲਾ ਲਿਖਣ ਦੀ
ਮਰਿਯਾਦਾ ਤੋੜ ਸਕਦੇ ਹਨ?
·
ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਸੰਪਾਦਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਸੰਨ ੧੭੦੫-੬
ਵਿੱਚ ਦਮਦਮਾ ਸਾਹਿਬ ਵਿਖੇ ਕਰਵਾਇਆ। ਇਸ ਵਿੱਚ ਨੌਵੇਂ ਨਾਨਕ ਸਤਿਗੁਰੂ ਤੇਗ ਬਹਾਦੁਰ ਪਾਤਿਸ਼ਾਹ ਦੀ
ਬਾਣੀ ਦਰਜ ਕਰਵਾ ਕੇ ਇਸ ਨੂੰ ਸੰਪੂਰਣਤਾ ਬਖਸ਼ੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਸੰਨ ੧੭੦੮
ਵਿੱਚ ਅਕਾਲ ਪਾਇਆਣਾ ਕਰ ਗਏ। ਜੇ ਸਤਿਗੁਰੂ ਨੇ ਕੋਈ ਬਾਣੀ ਉਚਾਰਣ ਕੀਤੀ ਸੀ ਤਾਂ ਜ਼ਰੂਰ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਣ ਸਮੇਂ ਇਸ ਵਿੱਚ ਦਰਜ ਕਰ ਦੇਂਦੇ।
ਸਾਰੀਆਂ ਗੱਲਾਂ ਨਾਲੋਂ ਵਧੇਰੇ ਮਹੱਤਵ ਪੂਰਨ ਉਹ ਸਿਧਾਂਤਕ ਪੱਖ ਹੈ, ਉਹ
ਅਨਮੋਲ ਸਿਧਾਂਤ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੁਆਰਾ ਸਾਨੂੰ ਪ੍ਰਾਪਤ
ਹੁੰਦੇ ਹਨ। ਕੋਈ ਵੀ ਇਤਿਹਾਸ ਜਾਂ ਲਿਟਰੇਚਰ ਜੋ ਗੁਰਮਤਿ ਦੇ ਸਿਧਾਂਤਾਂ ਤੇ ਖਰਾ ਨਹੀਂ ਉਤਰਦਾ, ਉਸ
ਨੂੰ ਸਿੱਖ ਇਤਿਹਾਸ ਜਾਂ ਸਿੱਖ ਲਿਟਰੇਚਰ ਨਹੀਂ ਕਿਹਾ ਜਾ ਸਕਦਾ। ਜਦੋਂ ਇਸ ਪਾਸੇ ਧਿਆਨ ਮਾਰਦੇ ਹਾਂ
ਤਾਂ ਗਲ ਪਹਿਲਾਂ ਹੀ ਸਪਸ਼ਟ ਹੋ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਕੇਵਲ ਤੇ ਕੇਵਲ ਅਕਾਲ-ਪੁਰਖੁ ਦਾ
ਇਲਾਹੀ ਗਿਆਨ ਹੈ, ਜਿਸ ਵਿੱਚ ਅਕਾਲ-ਪੁਰਖੁ ਦੇ ਗੁਣਾਂ, ਉਸ ਦੀ ਸਿਫਤ ਸਲਾਹ ਅਤੇ ਨਿਰਮਲ
ਜੀਵਨ-ਜੁਗਤਿ ਦੇ ਅਲੌਕਿਕ ਖਜਾਨੇ ਭਰੇ ਪਏ ਹਨ।
ਜਦਕਿ ਬਚਿੱਤ੍ਰ ਨਾਟਕ ਦੇ ਪਹਿਲੇ ੩੮ ਪੰਨੇ ਛੱਡ ਕੇ, ਬਾਕੀ ਸਾਰਾ, ਕੁੱਝ
ਮਿਥਿਹਾਸਕ ਕਹਾਣੀਆਂ ਅਤੇ ਅਸ਼ਲੀਲ ਰਚਨਾਵਾਂ ਨਾਲ ਭਰਿਆ ਪਿਆ ਹੈ। ਜਿਸ ਨਾਲ ਸਿੱਖ ਕੌਮ ਦਾ ਅਤੇ ਸਿੱਖ
ਸਿਧਾਂਤਾਂ ਦਾ ਨੇੜੇ ਤੇੜੇ ਦਾ ਕੋਈ ਸਬੰਧ ਨਹੀਂ।
ਸੂਝਵਾਨ ਸਿੱਖ ਸੰਗਤ ਵਾਸਤੇ ਤਾਂ ਇਤਨਾ ਹੀ ਕਾਫੀ ਹੈ, ਪਰ ਫਿਰ ਵੀ ਅਸੀਂ
ਸੂਝਵਾਨ ਗੁਰਸਿੱਖਾਂ ਨੂੰ ਦੋਹਾਂ ਵਿੱਚ ਵਡੇਰੇ ਸਿਧਾਂਤਕ ਫਰਕਾਂ ਤੋਂ ਜਾਣੂ ਕਰਵਾਉਣਾਂ ਚਾਹੁੰਦੇ
ਹਾਂ।
ਭਾਗ: ੲ
“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”
ਅਕਾਲ ਪੁਰਖੁ ਦਾ ਸਰੂਪ
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ।।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ `ਹੋਂਦ ਵਾਲਾ` ਹੈ ਜੋ ਸ੍ਰਿਸ਼ਟੀ ਦਾ
ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ
ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼
ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਕਾਲ-ਪੁਰਖੁ ਨਿਰਾਕਾਰ ਹੈ
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ।। ਤਿਸਹਿ ਬੁਝਾਏ
ਨਾਨਕਾ ਜਿਸੁ ਹੋਵੈ ਸੁਪ੍ਰਸੰਨ।। ੧।। {ਗਉੜੀ ਸੁਖਮਨੀ ਮਃ ੫ -ਪੰਨਾ ੨੮੩}
ਪ੍ਰਭੁ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ
ਤਿੰਨ ਗੁਣਾਂ ਤੋਂ ਬੇ-ਦਾਗ਼ ਹੈ। ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ
ਉਤੇ ਆਪ ਤ੍ਰੁੱਠਦਾ ਹੈ।
ਸਾਚੇ ਸਚਿਆਰ ਵਿਟਹੁ ਕੁਰਬਾਣੁ।। ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ
ਨੀਸਾਣੁ।। {ਸੋਰਠਿ ਮਹਲਾ ੧ -ਪੰਨਾ ੫੯੭} ਮੈਂ ਸਦਾ ਕੁਰਬਾਨ ਹਾਂ ਉਸ ਪਰਮਾਤਮਾ ਤੋਂ ਜੋ ਸਦਾ
ਕਾਇਮ ਰਹਿਣ ਵਾਲਾ ਹੈ ਤੇ ਜੋ ਸਚਾਈ ਦਾ ਸੋਮਾ ਹੈ। ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੰਗ ਹੈ
ਅਤੇ ਨਾਹ ਕੋਈ ਚਿਹਨ ਚੱਕ੍ਰ ਹੈ। ਸੱਚੇ ਸ਼ਬਦ ਵਿੱਚ ਜੁੜਿਆਂ ਉਸ ਦਾ ਥਹੁ-ਪਤਾ ਲੱਗਦਾ ਹੈ।
ਇਥੇ ਸਿਰਫ ਇੱਕ ਅਕਾਲ-ਪੁਰਖੁ ਦੀ ਗੱਲ ਹੈ:
ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ।। {ਆਸਾ ਮਹਲਾ ੧ -ਪੰਨਾ ੩੫੦}
ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇੱਕ ਖਸਮ-ਮਾਲਕ ਹੈ, ਬੱਸ! ਉਹ ਹੀ ਇਕੋ ਮਾਲਕ
ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ।
ਗੁਰਮਤਿ ਸਿਧਾਂਤ:
ਅਕਾਲ-ਪੁਰਖੁ ਕਦੇ ਜੂਨਾਂ ਵਿੱਚ ਨਹੀਂ ਆਉਂਦਾ।
ਸਗਲ ਪਰਾਧ ਦੇਹਿ ਲੋਰੋਨੀ।। ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।। {ਭੈਰਉ ਮਹਲਾ ੫
-ਪੰਨਾ ੧੧੩੬}
ਭਾਈ! ਤੂੰ (ਕ੍ਰਿਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵਲੋਂ ਤੂੰ ਪਰਮਾਤਮਾ ਨੂੰ ਲੋਰੀ
ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪਰਾਧਾਂ (ਦਾ ਮੂਲ ਹੈ)। ਸੜ ਜਾਏ (ਤੇਰਾ) ਉਹ ਮੂੰਹ ਜਿਸ ਦੀ
ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ।
ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ।। ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ।। {ਡਖਣੇ
ਮਃ ੫-ਪੰਨਾ ੧੦੯੫}
ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ
ਦੇ ਗੇੜ ਵਿੱਚ ਨਹੀਂ ਆਉਂਦਾ। ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ, (ਜਗਤ) ਪੈਦਾ ਕਰ ਕੇ
(ਇਸ ਵਿਚ) ਵਿਆਪਕ ਹੈਂ।
-ਪੁਰਖੁ ਨੇ ਸ੍ਰਿਸ਼ਟੀ ਕਿਵੇਂ ਸਾਜੀ
ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ।। ਦੁਯੀ ਕੁਦਰਤਿ ਸਾਜੀਐ ਕਰਿ ਆਸਣੁ
ਡਿਠੋ ਚਾਉ।। {ਆਸਾ ਮਹਲਾ ੧ -ਪੰਨਾ ੪੬੩}
ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ।
ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿੱਚ ਵਿਆਪਕ ਹੋ ਕੇ, ਇਸ
ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ ਘਟਿ
ਘਟਿ ਜੋਤਿ ਸਮੋਇ।। {ਸਿਰੀ ਰਾਗੁ ਮਹਲਾ ੧ -ਪੰਨਾ ੨੦}
ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ
ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤਿ ਸਮਾਈ ਹੋਈ
ਹੈ।
(ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਸਿਧਾਂਤਕ ਮਤਭੇਦ ਨਹੀਂ
ਹਨ)
- ਦੇਵਤਿਆਂ ਦੀ ਪੂਜਾ ਦੀ ਪੂਰਨ ਮਨਾਹੀ ਹੈ
ਮਹਿਮਾ ਨ ਜਾਨਹਿ ਬੇਦ।। ਬ੍ਰਹਮੇ ਨਹੀ ਜਾਨਹਿ ਭੇਦ।। ਅਵਤਾਰ ਨ ਜਾਨਹਿ ਅੰਤੁ।।
ਪਰਮੇਸਰੁ ਪਾਰਬ੍ਰਹਮ ਬੇਅੰਤੁ।। ੧।। {ਰਾਮਕਲੀ ਮਹਲਾ ੫ -ਪੰਨਾ ੮੯੪}
(ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ—ਇਹ ਗੱਲ (ਚਾਰੇ) ਵੇਦ (ਭੀ) ਨਹੀਂ
ਜਾਣਦੇ। ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ। ਸਾਰੇ ਅਵਤਾਰ ਭੀ ਉਸ (ਪਰਮਾਤਮਾ
ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ। ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ। ੧।
ਸੰਕਰਾ ਨਹੀ ਜਾਨਹਿ ਭੇਵ।। ਖੋਜਤ ਹਾਰੇ ਦੇਵ।। ਦੇਵੀਆ ਨਹੀ ਜਾਨੈ ਮਰਮ।। ਸਭ
ਊਪਰਿ ਅਲਖ ਪਾਰਬ੍ਰਹਮ।। ੨।। {ਰਾਮਕਲੀ ਮਹਲਾ ੫ -ਪੰਨਾ ੮੯੪}
(ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ,
ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ। ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ
ਨਹੀਂ ਜਾਣਦੀ। ਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ
ਜਾ ਸਕਦਾ। ੨।
ਭੈਰਉ ਭੂਤ ਸੀਤਲਾ ਧਾਵੈ।। ਖਰ ਬਾਹਨੁ ਉਹੁ ਛਾਰੁ ਉਡਾਵੈ।। ੧।। ਹਉ ਤਉ ਏਕੁ
ਰਮਈਆ ਲੈ ਹਉ।। ਆਨ ਦੇਵ ਬਦਲਾਵਨਿ ਦੈ ਹਉ।। ੧।। ਰਹਾਉ।। ਸਿਵ ਸਿਵ ਕਰਤੇ ਜੋ ਨਰੁ ਧਿਆਵੈ।। ਬਰਦ
ਚਢੇ ਡਉਰੂ ਢਮਕਾਵੈ।। ੨।। ਮਹਾ ਮਾਈ ਕੀ ਪੂਜਾ ਕਰੈ।। ਨਰ ਸੈ ਨਾਰਿ ਹੋਇ ਅਉਤਰੈ।। ੩।। ਤੂ ਕਹੀਅਤ
ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। ੪।। {ਗੋਂਡ ਨਾਮਦੇਵ ਜੀ- ਪੰਨਾ ੮੭੪}
ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ)
ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ
ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ। ੧।
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ)
ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿੱਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ
ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ)। ੧। ਰਹਾਉ।
ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁੱਝ ਹਾਸਲ ਕਰ ਸਕਦਾ
ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ)
ਡਮਰੂ ਵਜਾਉਂਦਾ ਹੈ। ੨।
ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ
ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ)। ੩।
ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ
ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ
ਹੈ)। ੪।
ਤੀਰਥਾਂ ਦੀ ਯਾਤਰਾ ਅਤੇ ਇਸ਼ਨਾਨ ਜਿਹੇ ਕਰਮਕਾਂਡ ਰੱਦ ਕੀਤੇ ਹਨ।
ਤੀਰਥ ਨਾਇ ਨ ਉਤਰਸਿ ਮੈਲੁ।। ਕਰਮ ਧਰਮ ਸਭਿ ਹਉਮੈ ਫੈਲੁ।। {ਰਾਮਕਲੀ ਮਹਲਾ
੫ -ਪੰਨਾ ੮੯੦}
(ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ
ਉਤਰੇਗੀ। (ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ।
ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ।। ਮੈਲੁ ਗਈ ਮਨੁ ਨਿਰਮਲੁ
ਹੋਆ ਅੰਮ੍ਰਿਤਸਰਿ ਤੀਰਥਿ ਨਾਇ।। {ਮਃ ੩ -ਪੰਨਾ ੫੮੭) ਮਨੁੱਖ ਦੇ ਅੰਦਰ ਹੀ ਗਿਆਨ (-ਰੂਪ)
ਤੀਰਥ ਹੈ, (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਇਸ ਤੀਰਥ ਦੀ) ਸਮਝ ਬਖ਼ਸ਼ੀ ਹੈ ਉਹ ਮਨੁੱਖ
ਨਾਮ-ਅੰਮ੍ਰਿਤ ਦੇ ਸਰੋਵਰ ਵਿਚ, ਅੰਮ੍ਰਿਤ ਦੇ ਤੀਰਥ ਤੇ ਨ੍ਹਾਉਂਦਾ ਹੈ, ਤੇ ਉਸ ਦਾ ਮਨ ਪਵਿਤ੍ਰ ਹੋ
ਜਾਂਦਾ ਹੈ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ
ਮਾਤਾ ਪਿਤਾ ਦੇ ਸਬੰਧ ਬਿਨਾਂ ਕੋਈ ਨਹੀਂ ਜਨਮ ਲੈਂਦਾ।
ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ।। ਅੰਤਰਿ ਗਰਭ
ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ।। ੧।। {ਮਾਰੂ ਮਹਲਾ ੧ - ਪੰਨਾ ੧੦੧੩}
ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ,
ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ। ਮਾਂ ਦੇ ਪੇਟ
ਵਿੱਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਉਹ ਪਰਮਾਤਮਾ ਇਸ ਦੀ ਹਰ
ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ। ੧।
ਮਾ ਕੀ ਰਕਤੁ ਪਿਤਾ ਬਿਦੁ ਧਾਰਾ।। ਮੂਰਤਿ ਸੂਰਤਿ ਕਰਿ ਆਪਾਰਾ।। ਜੋਤਿ ਦਾਤਿ
ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ।। {ਮਾਰੂ ਮਹਲਾ ੧ -ਪੰਨਾ ੧੦੨੨}
ਅਪਾਰ ਪ੍ਰਭੂ! ਮਾਂ ਦਾ ਲਹੂ ਤੇ ਪਿਉ ਦਾ ਵੀਰਜ ਦੀ ਬੂੰਦ ਨੂੰ ਰਲਾ ਕੇ ਤੂੰ
ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ। ਹਰੇਕ ਜੀਵ ਦੇ ਅੰਦਰ ਤੇਰੀ ਹੀ ਜੋਤਿ ਹੈ,
ਜਿਹੜੀ ਭੀ ਪਦਾਰਥਾਂ ਦੀ ਬਖ਼ਸ਼ਸ਼ ਹੈ ਸਭ ਤੇਰੀ ਹੀ ਹੈ, ਤੂੰ ਸਿਰਜਣਹਾਰ ਹਰ ਥਾਂ ਮੌਜੂਦ ਹੈਂ। ੪।
ਜ਼ਾਤ-ਪਾਤ ਦੇ ਭੇਦ ਭਾਵ ਨੂੰ ਪੂਰਨ ਰੱਦ ਕੀਤਾ ਗਿਆ ਹੈ।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।। ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। {ਰਾਗੁ
ਭੈਰਉ ਮਹਲਾ ੩- ਪੰਨਾ ੧੧੨੮}
ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ
(ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ।
ਇਸਤ੍ਰੀ ਨੂੰ ਆਦਮੀ ਬਰਾਬਰ ਅਧਿਕਾਰ ਅਤੇ ਸਤਿਕਾਰ ਹੈ।
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ।। ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।। ਸੋ ਕਿਉ ਮੰਦਾ ਆਖੀਐ ਜਿਤੁ
ਜੰਮਹਿ ਰਾਜਾਨ।। {ਮਃ ੧ -ਪੰਨਾ ੪੭੩}
ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿੱਚ ਹੀ ਪ੍ਰਾਣੀ ਦਾ ਸਰੀਰ
ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ (ਹੋਰ
ਲੋਕਾਂ ਨਾਲ) ਸੰਬੰਧ ਬਣਦਾ ਹੈ। ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ। ਜੇ
ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ)
ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ
ਠੀਕ ਨਹੀਂ ਹੈ।
ਅਕਾਲ-ਪੁਰਖੁ ਅਤੇ ਗੁਰੂ ਅਭੁਲ ਹਨ।
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। {ਸਿਰੀ ਰਾਗੁ ਮਹਲਾ ੧-
ਪੰਨਾ ੬੧}
ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ
ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।
ਭੂਲੇ ਕਉ ਗੁਰਿ ਮਾਰਗਿ ਪਾਇਆ।। ਅਵਰ ਤਿਆਗਿ ਹਰਿ ਭਗਤੀ ਲਾਇਆ।। ਜਨਮ ਮਰਨ
ਕੀ ਤ੍ਰਾਸ ਮਿਟਾਈ।। ਗੁਰ ਪੂਰੇ ਕੀ ਬੇਅੰਤ ਵਡਾਈ।। ੨।। {ਗੋਂਡ ਮਹਲਾ ੫ -ਪੰਨਾ ੮੬੪}
ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ। ਕੁਰਾਹੇ ਜਾ ਰਹੇ
ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ, ਹੋਰ (ਦੇਵੀ ਦੇਵਤਿਆਂ ਦੀ
ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿੱਚ ਜੋੜਿਆ ਹੈ (ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ
ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ। ੨।
ਸਿੱਖ ਕੌਣ ਹੈ?
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।। ਆਪਣੈ ਭਾਣੈ
ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ।। {ਸੋਰਠਿ ਮਹਲਾ ੩ -ਪੰਨਾ ੬੦੧}
ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ
ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ
ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ।
(ਸਿੱਖੀ ਵਿੱਚ ਦਾਖਲੇ ਲਈ ਖੰਡੇ-ਬਾਟੇ ਦੀ ਪਾਹੁਲ ਜਰੂਰੀ ਹੈ)
“ਬਜਰ ਕੁਰਹਿਤਾਂ”
੧. ਕੇਸਾਂ ਦੀ ਬੇਅਦਬੀ ਨਹੀਂ ਕਰਨੀ।
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥
{ਗੂਜਰੀ ਮਹਲਾ ੫ -ਪੰਨਾ ੫੦੦}
ਆਪਣੇ ਕੇਸਾਂ ਨਾਲ ਮੈਂ ਤੇਰੇ ਸੇਵਕਾਂ ਦੇ ਪੈਰ ਝਾੜਦਾ ਰਹਾਂ—ਬੱਸ! ਇਹ ਹੀ ਮੇਰੇ ਮਨ ਦੀ ਤਾਂਘ
ਹੈ।
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ।। ੧੨।। {ਮਾਰੂ
ਮਹਲਾ ੫ -ਪੰਨਾ ੧੦੮੪}
ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ
ਜਤਨ ਕਰ—ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ
ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ—ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ
ਦਾ ਵਸੀਲਾ ਬਣ ਜਾਂਦਾ ਹੈ। ੧੨।
੨. ਨਸ਼ਿਆਂ ਦਾ ਸੇਵਨ ਨਹੀਂ ਕਰਨਾ।
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।। ਆਪਣਾ ਪਰਾਇਆ ਨ ਪਛਾਣਈ
ਖਸਮਹੁ ਧਕੇ ਖਾਇ।। ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ।। ਝੂਠਾ ਮਦੁ ਮੂਲਿ ਨ ਪੀਚਈ ਜੇ ਕਾ
ਪਾਰਿ ਵਸਾਇ।। {ਸਲੋਕ ਮਃ ੩ -ਪੰਨਾ ੫੫੪}
ਸ਼ਰਾਬ ਆਦਿਕ ਕੁਕਰਮ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ
ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ
ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਐਸਾ ਚੰਦਰੀ ਸ਼ਰਾਬ, ਕਦੇ ਨਹੀਂ ਪੀਣੀ
ਚਾਹੀਦੀ।
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।। {ਮਰਦਾਨਾ ੧ -ਪੰਨਾ
੫੫੩}
ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ।
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ।। ਰਾਮ ਰਸਾਇਣਿ ਜੋ ਰਤੇ ਨਾਨਕ
ਸਚ ਅਮਲੀ।। {ਆਸਾ ਮਹਲਾ ੫ -ਪੰਨਾ ੩੯੯}
ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ, ਉਹ ਦੁਰਾਚਾਰੀ ਹੋ ਜਾਂਦੇ ਹਨ ਉਹ
(ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ। ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ
ਸ੍ਰੇਸ਼ਟ ਰਸ ਵਿੱਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ
ਲੱਗ ਜਾਂਦਾ ਹੈ।
੩. ਪਰ ਇਸਤ੍ਰੀ, ਪਰ ਪੁਰਸ਼ ਦਾ ਸੰਗ ਨਹੀਂ ਕਰਨਾ।
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ।। {ਗਉੜੀ ਸੁਖਮਨੀ ਮਃ ੫- ਪੰਨਾ ੨੭੪}
ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਣਾ।
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।। ਸੰਨੀੑ ਦੇਨਿ ਵਿਖੰਮ ਥਾਇ ਮਿਠਾ
ਮਦੁ ਮਾਣੀ।। ਕਰਮੀ ਆਪੋ ਆਪਣੀ ਆਪੇ ਪਛੁਤਾਣੀ।। ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ।। {ਪਉੜੀ
੫ -ਪੰਨਾ ੩੧੫}
ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵਲ ਤੱਕਦੇ ਹਨ, ਔਖੇ ਥਾਈਂ ਸੰਨ੍ਹ ਲਾਉਂਦੇ ਹਨ ਤੇ
ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ। (ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ
ਪਛਤਾਉਂਦੇ ਹਨ, (ਕਿਉਂਕਿ) ਮੌਤ ਦਾ ਫ਼ਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ ਜਿਵੇਂ
ਘਾਣੀ ਵਿੱਚ ਤਿਲ।
ਢੂਢੇਦੀਏ ਸੁਹਾਗ ਕੂ, ਤਉ ਤਨਿ ਕਾਈ ਕੋਰ।। ਜਿਨਾੑ ਨਾਉ ਸੁਹਾਗਣੀ, ਤਿਨਾੑ ਝਾਕ ਨ ਹੋਰ।। {ਸਲੋਕ
ਸੇਖ ਫਰੀਦ ਕੇ- ਪੰਨਾ ੧੩੮੪}
ਸੁਹਾਗ ਨੂੰ ਭਾਲਣ ਵਾਲੀਏ ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ। ਜਿਨ੍ਹਾਂ ਦਾ
ਨਾਮ ‘ਸੋਹਾਗਣਾਂ` ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ। “ਬਚਿੱਤ੍ਰ ਨਾਟਕ”
ਬਚਿੱਤ੍ਰ ਨਾਟਕ ਦੇ ਇਸ਼ਟ ਦਾ ਸਰੂਪ
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ।
ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ।
ਟੂਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜੱਯਾਰੋ।
ਜਸ਼ਾਲ ਲਏ ਕਰ ਬੱਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ। ੧੭।
(ਬਚਿਤ੍ਰ ਨਾਟਕ ਪੰਨਾ-੮੧੦)
ਮੁੰਡਾਂ ਦੀ ਮਾਲਾ, ਦਿਸ਼
Øਾਵਾਂ
ਦੇ ਬਸਤ੍ਰ (ਭਾਵ ਨਗਨ) ਅਤੇ ਖੱਬੇ ਪਾਸੇ ਭਾਰੀ ਤਲਵਾਰ ਧਾਰਨ ਕੀਤੀ ਹੋਈ ਹੈ। ਦੋਵੇਂ ਭਿਆਨਕ ਅੱਖਾਂ
ਚਮਕਦੀਆਂ ਹਨ ਅਤੇ ਮੱਥੇ ਉਤੇ ਅਣੀਦਾਰ ਤੀਰਾਂ ਵਾਂਗ ਬਿਰਾਜ ਰਹੀਆਂ ਹਨ। ਭਿਆਨਕ ਵਿਸ਼Øਾਲ
ਕੇਸ ਖੁਲ੍ਹੇ ਹੋਏ ਹਨ ਅਤੇ ਉਜਲੇ ਦੰਦਾਂ ਦੀ ਪੰਕਤੀ ਚਮਕ ਰਹੀ ਹੈ। ਹੱਥ ਵਿੱਚ ਲਏ ਹੋਏ ਸੱਪ ਅੱਗ ਛਡ
ਰਹੇ ਹਨ। (ਹੇ ਦੇਵੀ) ਕਾਲ ਸਦਾ ਤੇਰਾ ਪ੍ਰਤਿਪਾਲਕ ਹੈ। ੧੭।
ਏਕੈ ਰਹਿ ਗਯੋ ਜਬੈ ਪਯਾਲਾ। ਐਸਾ ਮਚਾ ਜੁਧ ਬਿਕਰਾਲਾ।
ਮਹਾ ਕਾਲ ਕੈ ਭਯੋ ਪ੍ਰਸੇਤਾ। ਡਾਰਾ ਭੂਮਿ ਪੌਛਿ ਕਰਿ ਤੇਤਾ। ੧੦੯। (ਬਚਿਤ੍ਰ ਨਾਟਕ
ਪੰਨਾ-੧੩੬੭)
ਜਦ ਕੇਵਲ ਇਕੋ ਪਾਤਾਲ ਰਹਿ ਗਿਆ ਤਾਂ ਅਜਿਹਾ ਭਿਆਨਕ ਯੁੱਧ ਮਚਿਆ ਕਿ ਮਹਾ ਕਾਲ ਨੂੰ ਪਸੀਨਾ ਆ
ਗਿਆ। (ਉਸ ਨੇ) ੳ੍ਵਹ ਸਾਰਾ ਪੂੰਝ ਕੇ ਧਰਤੀ ਉਤੇ ਸੁਟ ਦਿੱਤਾ। ੧੦੯।
(ਜਦ ਮਹਾਂਕਾਲ ਹੱਥ ਵਿੱਚ ਸ਼ਸਤ੍ਰ ਫੜ ਕੇ ਜੰਗ ਕਰਦਾ ਹੈ, ਉਸ ਨੂੰ ਪਸੀਨਾ ਆਉਂਦਾ ਹੈ, ਤਾਂ ਸਪਸ਼ਟ
ਹੈ ਕਿ ਮਹਾਂਕਾਲ ਸ਼ਰੀਰਧਾਰੀ ਹੈ।)
ਕਈਆਂ ਦੀ ਪੂਜਾ ਦਾ ਵਿਧਾਨ
ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।।
ਗੁਰ ਮੁਰਿ ਮਨਸਾ ਮਾਈ।। ਜਿਨਿ ਮੋ ਕੋ ਸੁਭ ਕ੍ਰਿਆ ਪੜਾਈ।। ੫।।
(ਬਚਿਤ੍ਰ ਨਾਟਕ ਪੰਨਾ-੭੩)
ਸਰਬਕਾਲ ਅਪਾਰ ਪ੍ਰਭੂ ਸਾਡਾ ਪਿਤਾ ਹੈ ਅਤੇ ਦੇਵੀ ਕਾਲਕਾ ਮਾਤਾ ਹੈ। ਮਨ ਮੇਰਾ ਗੁਰੂ ਹੈ ਅਤੇ
ਮਨਸਾ (ਕਾਮਨਾ) ਮੇਰੀ ਮਾਈ (ਗੁਰੂ-ਪਤਨੀ) ਹੈ, ਜਿਨ੍ਹਾਂ ਨੇ ਮੈਨੂੰ ਸਾਰੀ ਕਾਵਿ ਕ੍ਰਿਆ ਸਿਖਾਈ ਹੈ।
ਪਰਮਾਤਮਾ ਅਵਤਾਰ (ਦੇਹ) ਧਾਰਨ ਕਰਦਾ ਹੈ।
ਅਬ ਚਉਬੀਸ ਉਚਰੌ ਅਵਤਾਰਾ। ਜਿਹ ਬਿਧਿ ਤਿਨ ਕਾ ਲਖਾ ਅਖਾਰਾ।
ਸੁਨੀਅਹੁ ਸੰਤ ਸਬੈ ਚਿਤ ਲਾਈ। ਬਰਨਤ ਸੱਯਾਮ ਜਥਾ ਮਤਿ ਭਾਈ। ੧। (ਬਚਿਤ੍ਰ ਨਾਟਕ
ਪੰਨਾ-੧੫੫)
ਹੁਣ (ਮੈਂ) ਚੌਵੀ ਅਵਾਤਾਰਾਂ (ਦੀ ਕਥਾ) ਕਹਿੰਦਾ ਹਾਂ ਜਿਸ ਤਰ੍ਹਾਂ ਦੀ ਉਨ੍ਹਾਂ ਦੀ ਲੀਲਾ
(ਅਖਾਰਾ) ਵੇਖੀ ਹੈ। ਹੇ ਸੰਤੋ ਸਾਰੇ ਚਿੱਤ ਲਗਾ ਕੇ ਸੁਣੋ, ਸਿਆਮ (ਕਵੀ) ਨੂੰ (ਜਿਹੋ ਜਿਹਾ) ਚੰਗਾ
ਲਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ। ੧।
ਜਬ ਜਬ ਹੋਤਿ ਅਰਿਸਟਿ ਅਪਾਰਾ। ਤਬ ਤਬ ਦੇਹ ਧਰਤ ਅਵਤਾਰਾ।
ਕਾਲ ਸਬਨ ਕੋ ਪੇਖਿ ਤਮਾਸਾ। ਅੰਤਹਕਾਲ ਕਰਤ ਹੈ ਨਾਸਾ। ੨। (ਬਚਿਤ੍ਰ ਨਾਟਕ ਪੰਨਾ-੧੫੫)
ਜਦੋਂ ਜਦੋਂ (ਧਰਤੀ ਉਤੇ ਜਨਤਾ ਨੂੰ) ਦੁਖ ਦੇਣ ਵਾਲੇ (ਅਰਿਸਟਿ) ਬਹੁਤ ਹੋ ਜਾਂਦੇ ਹਨ, ਤਦੋਂ
ਤਦੋਂ (ਪਰਮਾਤਮਾ) ਦੇਹ ਧਾਰਨ ਕਰ ਕੇ ਅਵਤਾਰ ਲੈਂਦਾ ਹੈ। ਕਾਲ ਸਭ ਦਾ ਤਮਾਸ਼
Øਾ
ਵੇਖਦਾ ਹੈ ਅਤੇ ਓੜਕ ਓਹੀ (ਸਭ ਦਾ) ਨਾਸ਼ ਕਰਦਾ ਹੈ। ੨।
ਬਚਿਤ੍ਰ ਨਾਟਕ ਅਨੁਸਾਰ ਸ੍ਰਿਸ਼ਟੀ ਰਚਨਾ
ਖੰਡਾ ਪ੍ਰਥਮਿ ਸਾਜਿਕੈ ਜਿਨ ਸਭ ਸੈਸਾਰ ਉਪਾਇਆ। (ਬਚਿਤ੍ਰ ਨਾਟਕ ਪੰਨਾ-੧੧੯)
ਪਰਮ ਸੱਤਾ ਨੇ (ਸਭ ਤੋਂ) ਪਹਿਲਾਂ ਖੜਗ ਸਿਰਜ ਕੇ (ਫਿਰ) ਸਾਰੇ ਸੰਸਾਰ ਦੀ ਰਚਨਾ ਕੀਤੀ।
ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ।
ਦੁਤੀਆ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ। ੧੩।
(ਬਚਿਤ੍ਰ ਨਾਟਕ ਪੰਨਾ-੪੭)
(ਉਸ ਨੇ) ਇੱਕ ਕੰਨ ਤੋਂ ਮੈਲ ਕੱਢੀ, ਉਸ ਤੋਂ ਮਧੁ ਅਤੇ ਕੈਟਭ ਨੇ ਸਰੀਰ ਧਾਰਨ ਕੀਤੇ। ਉਸ ਨੇ
ਦੂਜੇ ਕੰਨ ਵਿਚੋਂ ਮੈਲ ਕੱਢੀ, ਉਸ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ। ੧੩।
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਤਾਂ ਕੀ ਮੇਲ ਖਾਣਾ ਹੈ। ਇਥੇ ਆਪਸ ਵਿੱਚ ਹੀ ਮਤਭੇਦ ਹਨ)
ਨਾਟਕ ਵਿੱਚ ਕੇਵਲ ਦੇਵੀਆਂ, ਦੇਵਤਿਆਂ, ਅਵਤਾਰਾਂ ਦੀ ਪੂਜਾ ਹੈ।
ਪ੍ਰਥਮਿ ਧਰੋ ਭਗਵਤ ਕੋ ਧੱਯਾਨਾ। ਬਹੁਰਿ ਕਰੋ ਕਬਿਤਾ ਬਿਧਿ ਨਾਨਾ।
ਕ੍ਰਿਸਨ ਜਥਾ ਮਤਿ ਚਰਿਤ੍ਰ ਉਚਾਰੋ। ਚੂਕ ਹੋਇ ਕਬਿ ਲੇਹੁ ਸੁਧਾਰੋ। ੪੪੦। ਇਤਿ ਸ੍ਰੀ ਦੇਵੀ
ਉਸਤਤਿ ਸਮਾਪਤੰ। (ਬਚਿਤ੍ਰ ਨਾਟਕ ਪੰਨਾ-੩੧੦)
ਸਭ ਤੋਂ ਪਹਿਲਾਂ ਮੈਂ ਭਗਵਤੀ (ਦੇਵੀ) ਦਾ ਧਿਆਨ ਧਰਦਾ ਹਾਂ। ਫਿਰ ਮੈਂ ਅਨੇਕ
ਤਰ੍ਹਾਂ ਦੀ ਕਵਿਤਾ ਕਰਦਾ ਹਾਂ। ਜਿਸ ਤਰ੍ਹਾਂ ਦੀ ਬੁੱਧੀ ਹੈ, ਉਸ ਅਨੁਰੂਪ ਕ੍ਰਿਸ਼ਨ ਦੇ ਚਰਿਤ੍ਰ ਦਾ
ਉੱਚਾਰਨ ਕਰਦਾ ਹਾਂ। ਹੇ ਕਵੀਓ (ਕਿਤੇ) ਗ਼ਲਤੀ ਹੋਵੇ ਤਾਂ ਸੁਧਾਰ ਲੈਣਾ। ੪੪੦। ਇਥੇ ਸ੍ਰੀ ਦੇਵੀ ਦੀ
ਉਸਤਤ ਦੀ ਸਮਾਪਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੂੰ ਮਹਾਕਾਲ ਅਤੇ ਕਾਲਕਾ (ਦੁਰਗਾ)
ਦੇਵੀ ਦੀ ਪੂਜਾ ਕਰਦੇ ਦਰਸਾਇਆ ਗਿਆ ਹੈ।
ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੁਹਿ ਆਨੋ।
ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸ੍ਰਿੰਗ ਸੋਭਿਤ ਹੈ ਤਹਾਂ। ੧।
ਸਪਤਸ੍ਰਿੰਗ ਤਿਹ ਨਾਮੁ ਕਹਾਵਾ। ਪੰਡੁ ਰਾਜ ਜਹ ਜੋਗੁ ਕਮਾਵਾ।
ਹਮ ਅਧਿਕ ਤਪਸਿਆ ਸਾਧੀ। ਮਹਾਕਾਲ ਕਾਲਕਾ ਅਰਾਧੀ। ੨।
(ਬਚਿਤ੍ਰ ਨਾਟਕ ਪੰਨਾ-੫੪)
ਹੁਣ ਮੈਂ ਆਪਣੀ ਵਾਰਤਾ ਦਾ ਬਖਾਨ ਕਰਦਾ ਹਾਂ, ਜਿਸ ਤਰ੍ਹਾਂ ਮੈਨੂੰ ਤਪ ਕਰਦੇ ਲਿਆਉਂਦਾ ਗਿਆ।
ਜਿਥੇ ਹੇਮਕੁੰਟ ਪਰਬਤ ਹੈ ਅਤੇ ਜਿਥੇ ਸੱਤ (ਪਰਬਤੀ) ਚੋਟੀਆਂ ਸੁਭਾਇਮਾਨ ਹਨ। ੧। ਉਸ (ਸਥਾਨ ਦਾ)
ਨਾਂ ਸਪਤਸ੍ਰਿੰਗ ਕਿਹਾ ਜਾਣ ਲਗਿਆ ਜਿਥੇ ਪਾਂਡਵਾਂ ਨੇ ਰਾਜਯੋਗ ਦੀ ਸਾਧਨਾ ਕੀਤੀ ਸੀ। ਉਸ ਥਾਂ ਤੇ
ਅਸੀਂ ਬਹੁਤ ਅਧਿਕ ਤਪਸਿਆ ਕੀਤੀ ਅਤੇ ਮਹਾਕਾਲ ਅਤੇ ਕਾਲਿਕਾ ਦੀ ਆਰਾਧਨਾ ਕੀਤੀ। ੨।
ਤੁਹੀ ਜੋਗ ਮਾਯਾ ਤੁਸੀ ਬਾਕਬਾਨੀ। ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ।
ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ। ਤੁਹੀ ਬਿਸਸ਼ ਮਾਤਾ ਸਦਾ ਜੈ ਬਿਰਾਜੈ। ੨। (ਬਚਿਤ੍ਰ
ਨਾਟਕ ਪੰਨਾ-੮੦੯)
ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ, ਤੂੰ ਹੀ ਚੁਸਤ ( “ਅਪੁ” ) ਰੂਪ ਵਾਲੀ ਅਤੇ ਤੂੰ ਹੀ
ਸ੍ਰੀ ਭਵਾਨੀ ਹੈਂ। ਤੂੰ ਹੀ ਵਿਸ਼ਣੂ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿਚ) ਸੁਭਾਇਮਾਨ ਹੈਂ। ਤੂੰ ਹੀ
ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿਚ) ਬਿਰਾਜਮਾਨ ਹੈਂ। ੨।
ਗੁਰੂ ਪਾਤਿਸ਼ਾਹ ਨੂੰ ਹੀ ਤੀਰਥਾਂ ਤੇ ਮੰਗਣ ਜਾਂਦਾ ਦੱਸਿਆ ਹੈ।
ਮੁਰ ਪਿਤ ਪੂਰਬਿ ਕੀਯਸਿ ਪਯਾਨਾ। ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ। ਜਬ ਹੀ ਜਾਤ ਤ੍ਰਿਬੈਣੀ
ਭਏ। ਪੁੰਨ ਦਾਨ ਦਿਨ ਕਰਤ ਬਿਤਏ।
(ਬਚਿਤ੍ਰ ਨਾਟਕ ਪੰਨਾ-੫੯)
ਮੇਰੇ ਪਿਤਾ (ਭਾਵ ਗੁਰੂ ਤੇਗ ਬਹਾਦੁਰ) ਨੇ ਪੂਰਬ ਵਲ ਜਾਣਾ ਕੀਤਾ ਅਤੇ ਭਿੰਨ ਭਿੰਨ ਤੀਰਥਾਂ ਉਤੇ
ਇਸ਼ਨਾਨ ਕੀਤਾ। ਜਦ ਉਹ ਤ੍ਰਿਵੇਣੀ (ਪ੍ਰਯਾਗ) ਪਹੁੰਚੇ ਤਾਂ ਉਥੇ ਪੁੰਨ -ਦਾਨ ਕਰਦਿਆਂ ਕਈ ਦਿਨ ਬਿਤਾ
ਦਿੱਤੇ।
ਖੰਡ ਕੈ ਤੀਰਥ ਕਰਿਹੌ। ਬਾਰਿ ਅਨੇਕ ਆਗਿ ਮੈ ਬਰਿਹੌ।
ਸੀ ਬਿਖੈ ਕਰਵਤਿਹਿ ਪੈਹੌ। ਢੂੰਢਿ ਮੀਤ ਤੋ ਕੌ ਤਊ ਲੈਹੌ। ੨੮। (ਬਚਿਤ੍ਰ ਨਾਟਕ ਪੰਨਾ-੯੨੭)
(ਮੈਂ) ਸਾਰਿਆਂ ਖੰਡਾਂ ਦੇ ਤੀਰਥਾਂ ਤੇ ਜਾਵਾਂਗੀ। ਅਨੇਕ ਵਾਰ ਅਗਨੀ ਵਿੱਚ ਸੜਾਂਗੀ। ਕਾਸ਼ੀ ਵਿੱਚ
ਆਰੇ ਨਾਲ ਚਿਰਵਾਵਾਂਗੀ। ਹੇ ਮਿੱਤਰ! ਤੈਨੂੰ ਤਦ (ਜਾ ਕੇ) ਲਭ ਲਵਾਂਗੀ। ੨੮।
ਹੱਥ ਰਗੜਨ ਨਾਲ ਬੱਚਾ ਪੈਦਾ ਹੁੰਦਾ ਹੈ।
ਕਰ ਬਾਮ ਮਾਤ੍ਰ ਸਮਾਨ। ਕਰੁ ਦਛਨੰਤ੍ਰ ਪ੍ਰਮਾਨ।
ਕੀਆ ਪਾਨ ਭੋਗ ਬਿਚਾਰ। ਤਬ ਭਏ ਦਤ ਕੁਮਾਰ। ੩੪। (ਬਚਿਤ੍ਰ ਨਾਟਕ ਪੰਨਾ-੬੩੭)
ਖੱਬਾ ਹੱਥ ਮਾਤਾ ਦੇ ਸਮਾਨ ਹੈ ਅਤੇ ਸੱਜਾ ਹੱਥ ਪਿਤਾ (ਅਤ੍ਰੀ) ਰੂਪ ਵਿੱਚ ਮੰਨਣਾ ਚਾਹੀਦਾ ਹੈ।
(ਜਦ ਇਸਤਰੀ ਨੇ) ਹੱਥਾਂ ਦਾ ਭੋਗ ਕੀਤਾ (ਅਰਥਾਤ ਹੱਥ ਨਾਲ ਹੱਥ ਰਗੜਿਆ) ਤਾਂ ਦੱਤ ਪੁੱਤਰ ਪੈਦਾ
ਹੋਇਆ। ੩੪।
ਧਰਤੀ ਤੇ ਡਿੱਗਣ ਨਾਲ ਇਨਸਾਨ ਜੰਮ ਪੈਂਦਾ ਹੈ
ਬਹੁਰਿ ਕਾਲ ਕੀਨਾ ਘਮਸਾਨਾ। ਮਾਰਤ ਭਯੋ ਦੈਤ ਬਿਧਿ ਨਾਨਾ।
ਪ੍ਰਸੇਤ ਧਰਨਿ ਪਰ ਪਰਿਯੋ। ਭੂਮ ਸੈਨ ਤਾ ਤੇ ਬਪੁ ਧਰਿਯੋ। ੧੧੨।
(ਬਚਿਤ੍ਰ ਨਾਟਕ ਪੰਨਾ-੧੩੬੭)
ਕਾਲ ਨੇ ਫਿਰ ਘਮਸਾਨ ਯੁੱਧ ਕੀਤਾ ਅਤੇ ਅਨੇਕ ਤਰ੍ਹਾਂ ਨਾਲ ਦੈਂਤਾਂ ਨੂੰ ਮਾਰ ਦਿੱਤਾ। (ਜਦ ਮਹਾ
ਕਾਲ ਦਾ) ਹੋਰ ਪਸੀਨਾ ਧਰਤੀ ਉਤੇ ਪਿਆ, ਤਾਂ ਉਸ ਤੋਂ ਭੂਮ ਸੈਨ ਨੇ ਸ਼ਰੀਰ ਧਾਰਨ ਕੀਤਾ। ੧੧੨।
-ਪਾਤ ਨੂੰ ਉਭਾਰਿਆ ਗਿਆ ਹੈ।
ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੌ।।
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ ਤੁਹਿ ਤਿਆਗਕਹਾ ਚਿਤ ਤਾ ਮੈ ਧਰੋ।। (ਬਚਿਤ੍ਰ ਨਾਟਕ
ਪੰਨਾ-੧੩੬੭)
ਛਤ੍ਰੀ ਦਾ ਪੁੱਤਰ ਹਾਂ ਬ੍ਰਾਹਮਣ ਦਾ (ਪੁਤਰ) ਨਹੀਂ ਹਾਂ, ਮੈਨੂੰ ਤਪ ਕਰਨਾ ਕਿਥੇ ਆਉਂਦਾ ਹੈ,
ਜੇ ਕਰਾਂ। ਅਤੇ ਹੋਰ ਘਰ ਦੇ ਜਿਤਨੇ ਜੰਜਾਲ ਹਨ, ਤੁਹਾਨੂੰ ਤਿਆਗ ਕੇ ਕੀਹ ਚਿਤ ਉਨ੍ਹਾਂ ਵਿੱਚ ਧਰਾਂ।
ਇਸਤ੍ਰੀ ਨੂੰ ਅਤਿ ਅਪਮਾਨਤ ਕੀਤਾ ਗਿਆ ਹੈ।
ਤਰੁਨਿਨ ਕਰ ਹਿਯਰੋ ਨਹਿ ਦੀਜੈ। ਤਿਨ ਕੋ ਚੋਰਿ ਸਦਾ ਚਿਤ ਲੀਜੈ।
ਯ ਕੋ ਕਛੁ ਬਿਸਸ਼ਾਸ ਨ ਕਰਿਯੈ। ਤ੍ਰਿਯ ਚਰਿਤ੍ਰ ਤੇ ਜਿਯ ਅਤਿ ਡਰਿਯੈ। ੨੦। ੧। (ਬਚਿਤ੍ਰ
ਨਾਟਕ ਪੰਨਾ-੧੧੭੧)
ਇਸਤਰੀ ਨੂੰ ਕਦੇ ਦਿਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਦਾ ਦਿਲ ਸਦਾ ਚੁਰਾ (ਜਰੂਰ) ਲੈਣਾ ਚਾਹੀਦਾ
ਹੈ। ਇਸਤਰੀ ਉਪਰ ਕਦੇ ਵਿ
Øਸ਼ਵਾਸ
ਨਹੀਂ ਕਰਨਾ ਚਾਹੀਦਾ ਹੈ। ਇਸਤਰੀ ਦੇ ਚਰਿਤ੍ਰ ਤੋਂ ਸਦਾ ਮਨ ਵਿੱਚ ਡਰਨਾ ਚਾਹੀਦਾ ਹੈ।
ਇਨ ਇਸਤ੍ਰਿਨ ਕੇ ਚਰਿਤ ਅਪਾਰਾ। ਸਜਿ ਪਛੁਤਾਨੱਯੋ ਇਨ ਕਰਤਾਰਾ। ੨੫। ੧। (ਬਚਿਤ੍ਰ ਨਾਟਕ
ਪੰਨਾ-੧੨੭੮)
ਇਨ੍ਹਾਂ ਇਸਤਰੀਆਂ ਦੇ ਚਰਿਤ੍ਰ ਅਪਾਰ ਹਨ। ਇਨ੍ਹਾਂ ਨੂੰ ਸਿਰਜ ਕੇ ਕਰਤਾਰ (ਵਿਧਾਤਾ) ਵੀ ਪਛਤਾਇਆ
ਹੈ। ੨੫।
ਬਚਿਤ੍ਰ ਨਾਟਕ ਦਾ ਲਿਖਾਰੀ ਭੁਲਣਹਾਰ ਹੈ।
ਕ੍ਰਿਸਨ ਜਥਾ ਮਤਿ ਚਰਿਤ੍ਰ ਉਚਾਰੋ। ਚੂਕ ਹੋਇ ਕਬਿ ਲੇਹੁ ਸੁਧਾਰੋ। ੪੪੦। ਇਤਿ ਸ੍ਰੀ
ਦੇਵੀ ਉਸਤਤਿ ਸਮਾਪਤੰ। (ਬਚਿਤ੍ਰ ਨਾਟਕ ਪੰਨਾ-੩੧੦) ਜਿਸ ਤਰ੍ਹਾਂ ਦੀ ਬੁੱਧੀ ਹੈ, ਉਸ ਅਨੁਰੂਪ
ਕ੍ਰਿਸ਼ਨ ਦੇ ਚਰਿਤ੍ਰ ਦਾ ਉੱਚਾਰਨ ਕਰਦਾ ਹਾਂ। ਹੇ ਕਵੀਓ (ਕਿਤੇ) ਗ਼ਲਤੀ ਹੋਵੇ ਤਾਂ ਸੁਧਾਰ ਲੈਣਾ।
੪੪੦। ਇਥੇ ਸ੍ਰੀ ਦੇਵੀ ਦੀ ਉਸਤਤ ਦੀ ਸਮਾਪਤੀ।
ਖੜਗ ਪਾਨਿ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰਿ।
ਭੂਲਿ ਹੋਇ ਜਹ ਤਹ ਸੁ ਕਬਿ ਪੜਿਅਹੁ ਸਭੈ ਸੁਧਾਰਿ। ੯੮੪।
(ਬਚਿਤ੍ਰ ਨਾਟਕ ਪੰਨਾ-੩੮੬)
ਜਿਸ ਦੇ ਹੱਥ ਵਿੱਚ ਤਲਵਾਰ ਹੈ (ਖੜਗ ਪਾਨ), (ਉਸ ਦੀ) ਕ੍ਰਿਪਾ ਨਾਲ ਵਿਚਾਰ ਪੂਰਵਕ ਪੋਥੀ ਰਚੀ
ਹੈ। ਜਿਥੇ ਕਿਥੇ ਭੁਲ ਰਹਿ ਗਈ ਹੋਵੇ, ਉਸ ਸੱਭ ਨੂੰ ਹੇ ਕਵੀਓ ਸੋਧ ਕੇ ਪੜ੍ਹਨਾ। ੯੮੪।
ਮਹਾਂਕਾਲ ਦਾ ਸਿੱਖ ਬਨਣ ਦਾ ਤਰੀਕਾ।
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ।।
ਕੋ ਸਿੱਖਯ ਕਰਿ ਮਦਿਰਾ ਭਾਂਗ ਪਿਵਾਇ।। ੧੨੫।।
(ਬਚਿਤ੍ਰ ਨਾਟਕ ਪੰਨਾ-੧੨੧੦)
ਇਸ ਛਲ ਨਾਲ (ਰਾਜਕੁਮਾਰੀ) ਨੇ ਬ੍ਰਾਹਮਨ ਨੁੰ ਛਲ ਲਿਆ ਅਤੇ ਪੱਥਰ ਨੂੰ ਰੋੜ੍ਹ ਦਿੱਤਾ। (ਉਸ
ਨੁੰ) ਸ਼ਰਾਬ ਅਤੇ ਭੰਗ ਪਿਆ ਕੇ ਮਹਾਕਾਲ ਦਾ ਸਿੱਖ ਬਣਾ ਦਿਤਾ।
ਵਾਲ ਕੱਟਣ ਦੀ ਨਸੀਹਤ ਅਤੇ ਤਰੀਕੇ।
ਰੋਮਾਂਤਕ ਤੁਮ ਪ੍ਰਥਮ ਲਗਾਵੋ। ਸਕਲ ਤ੍ਰਿਯਾ ਕੌ ਭੇਸ ਛਕਾਵੋ।
ਤੁਮ ਕੌ ਰਾਜਾ ਲਖਿ ਪੈਹੈ। ਤੁਰਤੁ ਮਦਨ ਕੇ ਬਸਿ ਹਸ਼ੈ ਜੈਹੈ। ੧੪।
ਕੇਸ ਸਭ ਦੂਰਿ ਕਰਾਏ। ਭੂਖਨ ਅੰਗ ਅਨੂਪ ਸੁਹਾਏ।
ਦਰਸ ਰਾਜਾ ਕੋ ਦਿਯੋ। ਨ੍ਰਿਪ ਕੋ ਮੋਹਿ ਆਤਮਾ ਲਿਯੋ। ੧੫। (ਬਚਿਤ੍ਰ ਨਾਟਕ ਪੰਨਾ-੧੦੧੦)
(ਰਾਣੀ ਨੇ ਉਸ ਨੂੰ ਸਮਝਾਇਆ ਕਿ) ਤੰ ਪਹਿਲਾਂ ਰੋਮ ਨਾਸਨੀ ਲਗਾ ਅਤੇ ਸਾਰਾ ਇਸਤਰੀ ਦਾ ਸਰੂਪ
ਬਣਾ। ਜਦ ਰਾਜਾ ਤੈਨੂੰ (ਇਸਤਰੀ ਰੂਪ) ਵਿੱਚ ਵੇਖ ਲਏਗਾ ਤਾਂ ਤੁਰਤ ਕਾਮ ਦੇ ਵਸ ਵਿੱਚ ਹੋ ਜਾਏਗਾ।
੧੪। ਯਾਰ ਨੇ ਸਾਰੇ ਵਾਲ ਸਾਫ਼ ਕਰ ਦਿੱਤੇ। ਸ਼ਰੀਰ ਉਤੇ ਅਨੂਪਮ ਗਹਿਣੇ ਸਜਾ ਲਏ। ਜਾ ਕੇ ਰਾਜੇ ਨੂੰ
ਵਿਖਾਲੀ ਦਿੱਤੀ। ਰਾਜੇ ਦੀ ਆਤਮਾ ਨੂੰ ਮੋਹ ਲਿਆ। ੧੫।
ਤੇਜ ਅਸਤੁਰਾ ਏਕ ਮੰਗਾਯੋ। ਨਿਜ ਕਰ ਗਹਿ ਕੈ ਰਾਵ ਚਲਾਯੋ।
ਕੀ ਮੂੰਡਿ ਝਾਂਟਿ ਸਭ ਡਾਰੀ। ਦੈ ਕੈ ਹਸੀ ਚੰਚਲਾ ਤਾਰੀ। ੧੦।
(ਬਚਿਤ੍ਰ ਨਾਟਕ ਪੰਨਾ-੧੦੮੨)
(ਰਾਜੇ ਨੇ) ਇੱਕ ਤੇਜ ਉਸਤਰਾ ਮੰਗਵਾਇਆ ਅਤੇ ਰਾਜੇ ਨੇ ਆਪਣੇ ਹਥ ਵਿੱਚ ਲੈਕੇ ਚਲਾਇਆ। ਉਸਦੀ
ਸਾਰੀ ਝਾਂਟ ਮੁੰਨ ਦਿੱਤੀ। ਇਸਤਰੀ ਤਾੜੀ ਮਾਰ ਕੇ ਹਸੀ।
ਨਸ਼ੇ ਕਰਨ ਦੀ ਵਕਾਲਤ।
ਜੇ ਅਮਲਨ ਕਹ ਖਾਇ ਖਤਾ ਕਬਹੂੰ ਨਹਿ ਖਾਵੈ।
ਮੂੰਡਿ ਅਵਰਨਹਿ ਜਾਹਿ ਆਪੁ ਕਬਹੂੰ ਨ ਮੁੰਡਾਵੈ।
ਕੋ ਚਿਤ ਚੋਰ ਛਿਨ ਇੱਕ ਮਹਿ ਲੇਹੀ।
ਭਾਤਿ ਭਾਮਿਨਨਿ ਭੋਗ ਭਾਵਤ ਮਨ ਦੇਹੀ। ੨੩।
(ਬਚਿਤ੍ਰ ਨਾਟਕ ਪੰਨਾ-੧੧੬੧)
ਜੋ (ਲੋਕ) ਅਮਲ ਖਾਂਦੇ ਹਨ, ਉਹ ਕਦੇ ਵੀ ਗ਼ਲਤੀ ਨਹੀਂ ਕਰਦੇ। ਉਹ ਹੋਰਾਂ ਨੂੰ ਛਲ ਲੈਂਦੇ ਹਨ, ਪਰ
ਆਪ ਛਲੇ ਨਹੀਂ ਜਾਂਦੇ। (ਉਹ) ਇੱਕ ਛਿਣ ਵਿੱਚ ਇਸਤਰੀ ਦਾ ਚਿਤ ਚੁਰਾ ਲੈਂਦੇ ਹਨ। (ਉਹ) ਇਸਤਰੀਆਂ
ਨੂੰ ਤਰ੍ਹਾਂ ਤਰ੍ਹਾਂ ਦੇ ਮਨ ਭਾਉਂਦੇ ਰਤੀ ਦਾਨ ਦਿੰਦੇ ਹਨ। ੨੩।
ਪੋਸਤ ਭਾਗ ਅਫੀਮ ਬਹੁਤ ਲੀਜੈ ਤੁਰਤ ਮੰਗਾਇ।
ਨਿਜ ਕਰ ਮੋਹਿ ਪਿਵਾਇਯੈ ਹ੍ਰਿਦੈ ਹਰਖ ਉਪਜਾਇ। ੩੮। ਤ
ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਵਹੁ ਭੰਗ।
ਚਾਰਿ ਪਹਰ ਕੌ ਮਾਨਿਹੌ ਭੋਗਿ ਤਿਹਾਰੇ ਸੰਗ। ੩੯। (ਬਚਿਤ੍ਰ ਨਾਟਕ ਪੰਨਾ-੮੩੨)
(ਤੂੰ) ਬਹੁਤ ਸਾਰੀ ਪੋਸਤ, ਭੰਗ, ਅਫ਼ੀਮ ਤੁਰਤ ਮੰਗਵਾ ਲੈ। ਹਿਰਦੇ ਵਿੱਚ ਪ੍ਰਸੰਨ ਹੋ ਕੇ ਮੈਨੂੰ
ਆਪਣੇ ਹੱਥ ਨਾਲ (ਭੰਗ ਆਦਿ) ਪਿਲਾ ਦੇ। ੩੮। ਤੂੰ ਬਹੁਤ ਅਧਿਕ ਸ਼ਰਾਬ ਪੀ ਅਤੇ ਮੈਨੂੰ ਭੰਗ ਪਿਵਾ।
(ਤਾਂ ਜੋ ਮੈਂ) ਤੇਰੇ ਨਾਲ ਚਾਰ ਪਹਿਰ ਤਕ ਕਾਮਕ੍ਰੀੜਾ ਕਰ ਸਕਾਂ। ੩੯।
ਪਰਾਏ ਇਸਤ੍ਰੀ-ਪੁਰਸ਼ਾਂ ਨਾਲ ਸਬੰਧ ਬਣਾਉਣ ਦੀ ਵਕਾਲਤ।
ਕਾਮਾਤੁਰ ਹ੍ਵੈ ਜੋ ਤਰੁਨਿ ਆਵਤ ਪਿਯ ਕੇ ਪਾਸ।
ਨਰਕ ਸੋ ਡਾਰਿਯਤ ਦੈ ਜੋ ਜਾਨ ਨਿਰਾਸ। ੨੩।
ਅਨੰਗ ਜਾ ਕੇ ਜਗੈ ਤਾਹਿ ਨ ਦੈ ਰਤਿ ਦਾਨ।
ਪੁਰਖ ਕੋ ਡਾਰਿਯਤ ਜਹਾ ਨਰਕ ਕੀ ਖਾਨਿ। ੨੪।
(ਬਚਿਤ੍ਰ ਨਾਟਕ ਪੰਨਾ-੮੩੧)
ਕਾਮ ਨਾਲ ਪੀੜਿਤ ਹੋ ਕੇ ਜੋ ਇਸਤਰੀ ਪ੍ਰਿਯ ਦੇ ਕੋਲ ਆਉਂਦੀ ਹੈ। (ਜੇ ਪ੍ਰਿਯ) ਉਸ ਨੂੰ ਨਿਰਾਸ
ਜਾਣ ਦੇਵੇ ਤਾਂ ਉਸ ਨੂੰ ਮਹਾ ਨਰਕ ਵਿੱਚ ਸੁੱਟ ਦਿੱਤਾ ਜਾਵੇ। ੨੩। ਜਿਸ (ਇਸਤਰੀ) ਦੇ ਸ਼ਰੀਰ ਵਿੱਚ
ਜੇ ਕਾਮ ਜਾਗਿਆ ਹੋਵੇ, ਉਸ ਨੂੰ (ਜੇ ਪੁਰਸ਼) ਪ੍ਰੇਮ ਦਾ ਦਾਨ ਨਹੀਂ ਦਿੰਦਾ, ਉਸ ਪੁਰਸ਼ ਨੂੰ ਉਥੇ
ਸੁਟਿਆ ਜਾਏ ਜਿਥੇ ਨਰਕ ਦੀ ਖਾਣ ਹੈ। ੨੪।
ਬਹੁ ਪੁਰਖਨ ਸੋ ਬਾਲ ਸਦਾ ਰਤਿ ਮਾਨਈ। ਕਾਹੂ ਕੀ ਨਹਿ ਲਾਜ ਹ੍ਰਿਦੈ ਮੈ ਆਨਈ। ਸੈਯਦ ਸੇਖ ਪਠਾਨ
ਮੁਗਲ ਬਹੁ ਆਵਈ। ਹੋ ਤਾ ਸੋ ਭੋਗ ਕਮਾਇ ਬਹੁਰਿ ਘਰ ਜਾਵਈ। ੩। (ਬਚਿਤ੍ਰ ਨਾਟਕ ਪੰਨਾ-੮੨੦)
(ਉਹ) ਇਸਤਰੀ ਬਹੁਤ ਪੁਰਸ਼ਾਂ ਨਾਲ ਸਦਾ ਕਾਮ ਕ੍ਰੀੜਾ ਕਰਦੀ ਸੀ। ਹਿਰਦੇ ਵਿੱਚ ਕਿਸੇ ਦੀ ਵੀ ਸ਼ਰਮ
ਹਯਾ ਨਹੀਂ ਲਿਆਉਂਦੀ ਸੀ। (ਉਸ ਪਾਸ) ਸੱਯਦ, ਸ਼ੇਖ, ਪਠਾਨ ਅਤੇ ਮੁਗ਼ਲ ਬਹੁਤ ਆਉਂਦੇ ਸਨ ਅਤੇ ਉਸ ਨਾਲ
ਭੋਗ ਵਿਲਾਸ ਕਰ ਕੇ ਫਿਰ ਘਰ ਪਰਤਦੇ ਸਨ। ੩।
ਭਾਗ: ਸ
ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਅਗੰਮੀ ਸ਼ਖਸੀਅਤ ਨੂੰ ਖਰਾਬ ਕਰਨ ਦੀ ਕੋਝੀ ਕੋਸ਼ਿਸ਼:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਇੱਕ ਨਿਰਮਲ ਜੀਵਨ ਜੀਉਣ ਲਈ
ਪ੍ਰੇਰਦੀ ਹੋਈ, ਸਮਝਾਉਂਦੀ ਹੈ, ਕਿ ਕਦੇ ਕਿਸੇ ਦਾ ਪਰਾਇਆ ਹੱਕ ਨਹੀਂ ਮਾਰਨਾ ਅਤੇ ਕਿਸੇ ਪਰਾਈ ਵਸਤੂ
ਵਲ ਨਹੀਂ ਵੇਖਣਾ:
ਵਸਤੁ ਪਰਾਈ ਅਪੁਨੀ ਕਰਿ ਜਾਨੈ, ਹਉਮੈ ਵਿਚਿ ਦੁਖੁ ਘਾਲੇ।। {ਮ: ੧ -ਪੰਨਾ
੧੩੯}
ਹਉਮੈ ਵਿੱਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ ਨੂੰ ਆਪਣੀ ਸਮਝ ਬੈਠਦਾ
ਹੈ।
ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ।। ਗੁਰੁ ਪੀਰੁ ਹਾਮਾ ਤਾ ਭਰੇ, ਜਾ
ਮੁਰਦਾਰੁ ਨ ਖਾਇ।। {ਮ: ੧ -ਪੰਨਾ ੧੪੧}
ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ
ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।
ਪਰ ਜਰਾ ਧਿਆਨ ਮਾਰੋ ਕਿ ਜਿਥੇ ਗੁਰਮਤਿ ਦੇ ਅਨਮੋਲ ਸਿਧਾਂਤਾਂ ਦਾ ਮਜ਼ਾਕ
ਉਡਾਇਆ ਗਿਆ ਹੈ ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਉੱਚੀ–ਸੁੱਚੀ ਸ਼ਖਸੀਅਤ ਨੂੰ ਕਿਵੇਂ
ਖਰਾਬ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ।
ਦੋਹਰਾ
ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ। ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ
ਅਕਿਲੇਸ। ੧। ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ। ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। ੨।
(ਬਚਿਤ੍ਰ ਨਾਟਕ ਪੰਨਾ-੯੦੧)
ਸਿਰਮੌਰ ਦੇਸ਼ (ਰਿਆਸਤ) ਵਿੱਚ (ਇਕ) ਪਾਉਂਟਾ (ਨਾਂ ਦੀ) ਨਗਰੀ ਚੰਗੀ ਵਸਦੀ
ਹੈ। (ਉਸ ਦੇ) ਨੇੜੇ ਜਮੁਨਾ ਨਦੀ ਵਗਦੀ ਹੈ, ਮਾਨੋ ਉਹ ਕੁਬੇਰ ਦੀ ਨਗਰੀ ਹੋਵੇ। ੧। ਉਸ ਨਦੀ ਦੇ
ਕੰਢੇ ਕਪਾਲ ਮੋਚਨ ਦਾ ਤੀਰਥ ਵੀ ਸੀ। ਅਸੀਂ ਪਾਉਂਟਾ ਨਗਰ ਨੂੰ ਛੱਡ ਕੇ ਜਲਦੀ ਨਾਲ ਉਸ ਥਾਂ ਉਤੇ ਆ
ਗਏ। ੨।
ਦੋਹਰਾ
ਤਹਾਂ ਹਮਾਰੇ ਸਿਖਯ ਸਭ ਅਮਿਤ ਪਹੁੰਚੇ ਆਇ। ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ। ੪। ਨਗਰ
ਪਾਵਟੇ ਬੂਰਿਯੈ ਪਠਏ ਲੋਕ ਬੁਲਾਇ। ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ। ੫।
ਸਾਡੇ ਬਹੁਤ ਸਾਰੇ ਸਿੱਖ ਆ ਪਹੁੰਚੇ। ਉਨ੍ਹਾਂ ਨੂੰ ਦੇਣ ਲਈ (ਸਾਨੂੰ) ਬਹੁਤ ਸਾਰੇ ਸਰੋਪਿਆਂ ਦੀ
ਲੋੜ ਸੀ। ੪। ਅਸਾਂ ਆਪਣੇ ਲੋਕ ਬੁਲਾ ਕੇ ਪਾਉਂਟਾ ਅਤੇ ਬੂੜੀਆ ਨਗਰਾਂ ਵੱਲ ਭੇਜੇ, (ਪਰ ਉਥੋਂ) ਇੱਕ
ਪੱਗ ਵੀ ਨਾ ਮਿਲੀ, ਉਹ ਅਸਫਲ ਪਰਤ ਆਏ। ੫।
ਚੌਪਈ
ਮੋਲਹਿ ਏਕ ਪਾਗ ਨਹਿ ਪਾਈ। ਤਬ ਮਸਲਤਿ ਹਮ ਜਿਯਹਿ ਬਨਾਈ। ਜਾਹਿ ਇਹਾ ਮੂਤਤਿ ਲਖਿ ਪਾਵੋ। ਤਾ ਕੀ
ੜਨਿ ਪਗਰਿਆ ਲਯਾਵੋ। ੬। ਜਬ ਪਯਾਦਨ ਐਸੇ ਸੁਨਿ ਪਾਯੋ। ਤਿਹੀ ਭਾਤਿ ਮਿਲਿ ਸਭਨ ਕਮਾਯੋ। ਜੋ ਮਨਮੁਖ
ਤੀਰਥ ਤਿਹ ਆਯੋ। ਪਾਗ ਬਿਨਾ ਕਰਿ ਤਾਹਿ ਪਠਾਯੋ। ੭।
(ਖਰਚਨ) ਤੇ ਇੱਕ ਪਗੜੀ ਵੀ ਨ ਮਿਲੀ। ਤਦ ਅਸੀਂ ਮਨ ਵਿੱਚ ਇੱਕ ਸਲਾਹ ਕੀਤੀ ਕਿ ਇਥੇ ਜੋ ਕੋਈ
ਮੂਤਦਾ ਨਜ਼ਰ ਆਵੇ, ਉਸ ਦੀ ਪਗੜੀ ਖੋਹ ਲਿਆਓ। ੬। ਜਦ ਪਿਆਦਿਆਂ (ਸਿਪਾਹੀਆਂ) ਨੇ ਇਸ ਤਰ੍ਹਾਂ ਸੁਣਿਆਂ
ਤਾਂ ਸਭ ਨੇ ਮਿਲਕੇ ਉਸੇ ਤਰ੍ਹਾਂ ਕੀਤਾ। ਜੋ ਮਨਮੁਖ ਉਸ ਤੀਰਥ ਉਤੇ ਆਇਆ, ਉਸ ਨੂੰ ਪੱਗ ਤੋਂ
ਵਾਂਝਿਆਂ ਕਰ ਕੇ ਪਰਤਾਇਆ।
ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ। ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ। ੮। (ਬਚਿਤ੍ਰ
ਨਾਟਕ ਪੰਨਾ-੯੦੨)
(ਇਸ ਤਰ੍ਹਾਂ) ਰਾਤ ਰਾਤ ਵਿੱਚ ਅੱਠ ਸੌ ਪਗੜੀਆਂ ਉਤਾਰ ਲਈਆਂ। ਉਹ ਲਿਆ ਕੇ ਮੈਨੂੰ ਦਿੱਤੀਆਂ ਅਤੇ
ਮੈਂ (ਉਨ੍ਹਾਂ ਨੂੰ) ਧੋ ਕੇ ਸਾਫ ਕਰਵਾ ਦਿੱਤਾ। ੮।
ਲੇਤ ਸਭ ਧੋਇ ਮੰਗਾਈ। ਸਭ ਹੀ ਸਿਖਯਨ ਕੋ ਬੰਧਵਾਈ। ਬਚੀ ਸੁ ਬੇਚਿ ਤੁਰਤ ਤਹ
ਲਈ। ਬਾਕੀ ਬਚੀ ਸਿਪਾਹਿਨ ਦਈ। ੯।
ਉਨ੍ਹਾਂ ਨੂੰ ਧੁਆ ਕੇ ਸੁਵੇਰ ਵੇਲੇ ਮੰਗਵਾ ਲਿਆ ਅਤੇ ਸਾਰੇ ਹੀ ਸਿੱਖਾਂ ਨੂੰ
ਬੰਨਵਾ ਦਿਤੀਆਂ। ਜੋ ਬਚੀਆਂ ਉਨ੍ਹਾਂ ਨੂੰ ਤੁਰੰਤ ਵੇਚ ਦਿੱਤਾ ਅਤੇ ਜੋ ਹੋਰ ਬਾਕੀ ਬਚੀਆਂ ਉਹ
ਸਿਪਾਹੀਆਂ ਨੂੰ ਦੇ ਦਿਤੀਆਂ। ੯।
ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਏ। ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰ
ਰਾਇ। ੧੦।
ਪਗੜੀਆਂ ਵੇਚ ਕੇ ਸੁਖ ਪੂਰਵਕ ਘਰ ਨੂੰ ਚਲੇ ਗਏ। ਕਿਸੇ ਮੂਰਖ ਨੇ ਭੇਦ ਨ
ਸਮਝਿਆ ਕਿ ਰਾਜਾ ਕੀ ਕਰ ਗਿਆ ਹੈ।
ਭਾਗ: ਹ
ਜਰੂਰੀ ਬੇਨਤੀ: ਅਸੀਂ ਬੱਚੇ-ਬੱਚੀਆਂ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਉਹ “ਭਾਗ: ਹ”ਨੂੰ
ਪੜ੍ਹਨ ਤੋਂ ਗੁਰੇਜ ਕਰਨ।
ਇਸ ਲੇਖ ਦਾ ਅਗਲਾ ਭਾਗ ਲਿਖਣ ਤੋਂ ਪਹਿਲਾਂ ਅਸੀਂ ਸਮੂਹ ਸੰਗਤਾਂ ਕੋਲੋਂ ਦੋ
ਹੱਥ ਜੋੜ ਕੇ ਖਿਮਾ ਮੰਗਦੇ ਹਾਂ ਕਿ ਸਾਨੂੰ ਬਚਿਤ੍ਰ ਨਾਟਕ ਵਿਚਲੀਆਂ ਕੁੱਝ ਅਸ਼ਲੀਲ ਪੰਗਤੀਆਂ ਨੂੰ
ਛਾਪਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਇਸ ਦੇ ਪੈਰੋਕਾਰਾਂ ਵਲੋਂ ਇੱਕ ਨਾ ਬਖਸ਼ਣ ਯੋਗ, ਕੋਝੀ
ਸਾਜਿਸ਼ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ
ਹੈ ਕਿ ਸਤਿਗੁਰੂ ਦੀ ਬਾਣੀ ਅੰਦਰ ਵੀ ਕੁੱਝ ਐਸੀਆਂ ਪੰਗਤੀਆਂ ਹਨ ਜੋ ਬਚਿਤ੍ਰ ਨਾਟਕ ਵਾਂਗ ਅਸ਼ਲੀਲ
ਹਨ। ਹਾਲਾਂਕਿ ਸਤਿਗੁਰੂ ਦੀ ਬਾਣੀ ਅੰਦਰ ਜਾਂ ਤਾਂ ਜੀਵਨ ਨੂੰ ਵਿਕਾਰ ਰਹਿਤ ਰਖਣ ਲਈ ਪ੍ਰੇਰਨਾ ਹੈ,
ਅਤੇ ਜਾਂ ਅਕਾਲ–ਪੁਰਖੁ ਨਾਲ ਅਭੇਦ ਹੋਣ ਦੀ ਇਲਾਹੀ ਅਵਸਥਾ ਹੈ। ਬਚਿਤ੍ਰ ਨਾਟਕ ਵਿੱਚ ਕੀ ਹੈ? ਆਪ ਜੀ
ਖੁਦ ਹੀ ਵੇਖ ਲਓ।
ਬੰਧੇਜਨ ਕੀ ਬਰਿਯੈ ਨ੍ਰਿਪ ਭਾਂਗ ਚਬਾਇ ਅਫੀਮ ਚੜਾਈ।
ਸਰਾਬ ਬਿਰਾਜਤ ਸੁੰਦਰ ਕਾਮ ਕੀ ਰੀਤਿ ਸੌ ਪ੍ਰੀਤ ਮਚਾਈ।
ਸਨ ਔਰ ਅਲਿੰਗਨ ਚੁੰਬਨ ਭਾਤਿ ਅਨੇਕ ਲੀਏ ਸੁਖਦਾਈ।
ਯੌ ਤਿਹ ਤੋਰਿ ਕੁਚਾਨ ਮਰੋਰਿ ਸੁ ਭੋਰ ਲਗੇ ਝਕਝੋਰਿ ਬਜਾਈ। ੧੦। (ਬਚਿਤ੍ਰ ਨਾਟਕ
ਪੰਨਾ-੧੦੪੯)
ਬੀਰਜ ਰੋਕਣ ਦੀਆਂ ਬਟੀਆਂ ( “ਬਰਿਯੈ” ) ਖਾ ਕੇ ਰਾਜੇ ਨੇ ਭੰਗ ਚਬੀ ਅਤੇ ਅਫ਼ੀਮ ਲਈ। ਸ਼ਰਾਬ ਪੀ
ਕੇ ਡਟ ਗਏ ਅਤੇ ਕਾਮ ਦੀ ਸੁੰਦਰ ਰੀਤ ਨਾਲ ਪ੍ਰੇਮ ਨੂੰ ਪ੍ਰਗਟ। ਸੁਖਦਾਇਕ ਆਸਣ, ਆਲਿੰਗਨ ਅਤੇ ਚੁੰਬਨ
ਅਨੇਕ ਤਰ੍ਹਾਂ ਨਾਲ ਕੀਤੇ। ਉਸ ਦੀਆਂ ਛਾਤੀਆਂ ਤੋੜ ਮੋੜ ਕੇ ਸਵੇਰ ਤਕ ਚੰਗੀ ਤਰ੍ਹਾਂ ਰਤੀ ਮਨਾਈ।
੧੦।
ਇਕ ਦਿਨ ਭਾਂਗ ਮਿਤ੍ਰ ਤਿਹ ਲਈ। ਪੋਸਤ ਸਹਿਤ ਅਫੀਮ ਚੜਈ।
ਬਹੁ ਰਤਿ ਕਰੀ ਨ ਬੀਰਜ ਗਿਰਾਈ। ਆਠ ਪਹਿਰ ਲਗਿ ਕੁਅਰਿ ਬਜਾਈ। ੧੦।
ਸਭ ਨਿਸਿ ਨਾਰਿ ਭੋਗ ਜਬ ਪਾਯੋ। ਬਹੁ ਆਸਨ ਕਰਿ ਹਰਖ ਬਢਾਯੋ।
ਤਾ ਪਰ ਤਰੁਨਿ ਚਿਤ ਤੇ ਅਟਕੀ। ਭੂਲਿ ਗਈ ਸਭ ਹੀ ਸੁਧਿ ਘਟ ਕੀ। ੧੧।
(ਬਚਿਤ੍ਰ ਨਾਟਕ ਪੰਨਾ-੧੨੮੦)
ਇਕ ਦਿਨ ਉਸ ਦੇ ਮਿਤਰ ਨੇ ਭੰਗ ਪੀਤੀ ਅਤੇ ਪੋਸਤ ਸਹਿਤ ਅਫ਼ੀਮ ਚੜ੍ਹਾ ਲਈ। ਉਸ ਨੇ ਬਿਨਾ ਵੀਰਜ
ਡਿਗੇ ਅੱਠ ਪਹਿਰਾਂ ਤਕ ਰਾਜ ਕੁਮਾਰੀ ਨਾਲ ਰਤੀ ਕ੍ਰੀੜਾ ਕੀਤੀ। ੧੦।
ਜਦ ਇਸਤਰੀ ਨੇ ਸਾਰੀ ਰਾਤ ਸੱਯੋਗ ਸੁਖ ਕੀਤਾ ਅਤੇ ਬਹੁਤ ਸਾਰੇ ਆਸਣ ਕਰ ਕੇ ਸੁਖ ਮਾਣਿਆ। (ਤਦ)
ਇਸਤਰੀ ਉਸ ਉਤੇ ਮਨੋ ਅਟਕ ਗਈ ਅਤੇ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ। ੧੧।
ਕਾਨ੍ਹ ਕਹੀ ਜਹਿ ਬਾਤ ਤਿਨੈ ਕਹਿ ਹੈ ਹਮ ਜੋ ਤੁਮ ਮਨ ਹੋ।
ਸਭ ਹੀ ਮੁਖ ਚੁੰਮਨ ਦੇਹੁ ਕਹਿਯੋ ਚੁਮ ਹੈ ਹਮ ਹੂੰ ਤੁਮ ਹੂੰ ਗਨਿ ਹੋ।
ਅਰੁ ਤੋਰਨ ਦੇਹੁ ਕਹਿਯੋ ਸਭ ਹੀ ਕੁਚ ਨਾਤਰ ਹਉ ਤੁਮ ਕੋ ਹਨਿ ਹੋ।
ਤਬ ਹੀ ਪਟ ਦੇਉ ਸਭੈ ਤੁਮਰੇ ਇਹ ਝੂਠ ਨਹੀਂ ਸਤਿ ਕੈ ਜਨਿ ਹੋ। ੨੬੬। (ਬਚਿਤ੍ਰ ਨਾਟਕ
ਪੰਨਾ-੨੮੭)
ਕ੍ਰਿਸ਼ਨ ਨੇ ਹਸ ਕੇ ਉਨ੍ਹਾਂ ਨੂੰ ਇਹ ਗੱਲ ਕਹੀ – ਜੋ ਮੈਂ ਕਹਾਂਗਾ, ਉਹ
ਤੁਸੀਂ ਮੰਨ ਜਾਓਗੀਆਂ? (ਕ੍ਰਿਸ਼ਨ ਨੇ ਫਿਰ) ਕਿਹਾ – ਤੁਸੀਂ ਸਾਰੀਆਂ (ਮੈਨੂੰ) ਆਪਣੇ ਮੂੰਹ ਚੁੰਮਣ
ਦਿਓ; ਮੈਂ ਚੁੰਮਦਾ ਜਾਵਾਂਗਾ ਅਤੇ ਤੁਸੀਂ ਗਿਣਦੀਆਂ ਜਾਣਾ। (ਅਤੇ ਫਿਰ) ਕਿਹਾ- ਤੁਸੀਂ ਸਾਰੀਆਂ
ਮੈਂਨੂੰ ਆਪਣੀਆਂ ਛਾਤੀਆਂ ਪੁਟਣ ਦਿਓ, ਨਹੀਂ ਤਾਂ (ਮੈਂ) ਤੁਹਾਨੂੰ ਪਾਲੇ ਨਾਲ ਮਾਰਾਂਗਾ। ਇਸ ਵਿੱਚ
ਝੂਠ ਨਹੀਂ ਸੱਚ ਕਰ ਕੇ ਜਾਣੋ। (ਜਦ ਤੁਸੀਂ ਇਹ ਸ਼ਰਤਾਂ ਪੂਰੀਆਂ ਕਰ ਦਿਓਗੀਆਂ) ਤਦ ਹੀ ਤੁਹਾਡੇ
ਬਸਤ੍ਰ ਦੇ ਦਿਆਂਗੇ। ੨੬੬।
ਪ੍ਰਥਮ ਜਾਰ ਜਬ ਧਕਾ ਲਗਾਯੋ। ਤਬ ਰਾਨੀ ਲੈ ਢੋਲ ਬਜਾਯੋ।
ਜਬ ਤਿਹ ਲਿੰਗ ਸੁ ਭਗ ਤੇ ਕਾਢਾ। ਤ੍ਰਿਯ ਦਿਯ ਢੋਲ ਢਮਾਕਾ ਗਾਢਾ। ੧੦।
ਤਬ ਰਾਜੈ ਇਹ ਭਾਤਿ ਬਿਚਾਰੀ। ਡੋਰਿ ਕੂਪ ਤੇ ਨਾਰਿ ਨਿਕਾਰੀ।
ਤਿਨ ਤ੍ਰਿਯ ਭੋਗ ਜਾਰ ਸੌ ਕੀਨਾ। ਰਾਜਾ ਸੁਨਤ ਦਮਾਮੋ ਦੀਨਾ। ੧੧। (ਬਚਿਤ੍ਰ ਨਾਟਕ
ਪੰਨਾ-੧੩੪੨)
ਜਦ ਯਾਰ ਨੇ ਪਹਿਲਾ ਜੋਰ ਲਗਾਇਆ ਤਦ ਰਾਣੀ ਨੇ (ਡੱਗਾ) ਲੈ ਕੇ ਢੋਲ ਵਜਾਇਆ। ਜਦ ਉਸ ਪੁਰਸ਼ ਨੇ
ਇੰਦਰੀ ਨੂੰ ਯੋਨੀ ਤੋਂ ਬਾਹਰ ਕਢਿਆ, (ਤਦ) ਰਾਣੀ ਨੇ ਤਕੜੀ ਤਰ੍ਹਾਂ ਨਾਲ ਢੋਲ ਢਮਕਾਇਆ। ੧੦।
ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ਕਿ ਰਾਣੀ ਨੇ ਰੱਸੀ ਖੂਹ ਵਿਚੋਂ ਕਢੀ ਹੈ। ਉਸ ਇਸਤਰੀ ਨੇ ਯਾਰ
ਨਾਲ ਰਮਣ ਵੀ ਕੀਤਾ ਅਤੇ ਰਾਜੇ ਦੇ ਸੁਣਨ ਲਈ ਢੋਲ ਵੀ ਵਜਾ ਦਿੱਤਾ। ੧੧।
ਪੋਸਤ ਭਾਂਗ ਅਫੀਮ ਮਿਲਾਇ।। ਆਸਨ ਤਾ ਤਰ ਦਿਯੋ ਬਨਾਇ।।
ਚੁੰਬਨ ਰਾਇ ਅਲਿੰਗਨ ਲਏ।। ਲਿੰਗ ਦੇਤ ਤਿਹ ਭਗ ਮੋ ਭਏ।। ੨੪।।
ਭਗ ਮੋ ਲਿੰਗ ਦਿਯੋ ਰਾਜਾ ਜਬ।। ਰੁਚਿ ਉਪਜੀ ਤਰਨੀ ਕੇ ਜਿਯ ਤਬ।।
ਲ਼ਪਟਿ ਲਪਟਿ ਆਸਨ ਤਰ ਗਈ।। ਚੁੰਬਨ ਕਰਤ ਭੁਪਨ ਕੇ ਭਈ।। ੨੫।। (ਬਚਿਤ੍ਰ ਨਾਟਕ ਪੰਨਾ-੧੩੫੮)
ਪੋਸਤ ਭੰਗ ਅਫੀਮ ਮਿਲਾ ਕੇ ਉਨ੍ਹਾ ਦਾ ਸੇਵਨ ਕੀਤਾ ਅਤੇ ਫਿਰ ਕਾਮਕ੍ਰੀੜਾ ਦੇ ਆਸਨ ਲਾਏ।
ਰਾਜੇ ਨੇ ਚੁੰਬਨ ਅਤੇ ਅਲਿੰਗਨ ਲਏ ਅਤੇ ਫੇਰ ਆਪਣਾ ਲਿੰਗ ਉਸ ਦੀ ਭਗ ਵਿੱਚ ਪਾ ਦਿਤਾ। ੨੪।
ਜਦ ਰਾਜੇ ਨੇ ਭਗ ਵਿੱਚ ਲਿੰਗ ਪਾਇਆ ਤਾਂ ਉਸ ਇਸਤਰੀ ਦੇ ਮਨ ਵਿੱਚ ਬਹੁਤ ਰੁਚਿ ਪੈਦਾ ਹੋਈ।
ਉਸ ਨੇ ਲਿਪਟ ਲਿਪਟ ਕੇ ਆਸਨ ਕੀਤੇ ਅਤੇ ਰਾਜੇ ਦੇ ਚੁੰਬਨ ਲੈਣ ਲਗੀ। ੨੫।
ਭੈਣ-ਭਰਾ ਦੇ ਪਵਿੱਤਰ ਸਬੰਧ ਨੂੰ ਵੀ ਕਲੰਕਤ ਕੀਤਾ ਹੈ:
ਦੋਹਰਾ
ਲਪਟਿ ਲਪਟਿ ਤਾ ਸੋ ਕੁਅਰਿ ਰਤਿ ਮਾਨੀ ਰੁਚਿ ਮਾਨਿ।
ਭ੍ਰਾਤ ਭਗਨਿ ਕੇ ਭੇਦ ਕੋ ਸਕਤ ਨ ਭਯੋ ਪਛਾਨ। ੨੨। (ਬਚਿਤ੍ਰ ਨਾਟਕ ਪੰਨਾ-੧੧੧੯)
ਕੁਮਾਰੀ ਨੇ ਲਿਪਟ ਲਿਪਟ ਕੇ ਉਸ ਨਾਲ ਰੁਚੀ ਪੂਰਵਕ ਰਤੀ ਕ੍ਰੀੜਾ ਕੀਤੀ। ਭਰਾ ਭੈਣ ਦੇ ਭੇਤ ਨੂੰ
(ਬਿਲਕੁਲ) ਪਛਾਣ ਨ ਸਕਿਆ। ੨੨।
ਬੇਸਸ਼ਾ ਕੇ ਭੂਖਨ ਜਬ ਧਰੈ। ਨਿਸ ਦਿਨ ਕੁਅਰ ਕਲੋਲੈ ਕਰੈ।
ਜਬ ਭਗਨੀ ਕੇ ਭੂਖਨ ਧਰਈ। ਲਹੈ ਨ ਕੋ ਰਾਜਾ ਕੋ ਕਰਈ। ੨੪।
ਜਦ ਉਹ ਵੇਸਵਾ ਦੇ ਗਹਿਣੇ ਸਜਾ ਲੈਂਦੀ, ਤਾਂ ਰਾਤ ਦਿਨ ਕੁੰਵਰ ਨਾਲ ਕਲੋਲਾਂ ਕਰਦੀ। ਜਦ ਉਹ ਭੈਣ
ਦੇ ਗਹਿਣੇ ਧਾਰਨ ਕਰਦੀ ਤਾਂ ਕੋਈ ਨ ਸਮਝ ਸਕਦਾ ਕਿ ਰਾਜਾ ਉਸ ਨਾਲ ਕੀ ਕਰਦਾ ਹੈ। ੨੪।
ਪਿਤਾ ਨੂੰ ਮੂਰਖ ਬਣਾਕੇ ਮੰਦਿਰ ਵਿੱਚ ਖੇਹ ਖਾਣੀ:
ਸਿਵ ਮੰਦਿਰ ਮੈ ਜਾਇ ਭੋਗ ਤਾ ਸੌ ਕਰੈ।
ਮਹਾ ਰੁਦ੍ਰ ਕੀ ਕਾਨਿ ਨ ਕਛੁ ਚਿਤ ਮੈ ਧਰੈ।
ਜੱਯੋ ਜੱਯੋ ਜੁਰਕੈ ਖਾਟ ਸੁ ਘੰਟ ਬਜਾਵਹੀ।
ਹੋ ਪੂਰਿ ਤਵਨ ਧੁਨਿ ਰਹੈ ਨ ਜੜ ਕਛੁ ਪਾਵਹੀ। ੮।
(ਬਚਿਤ੍ਰ ਨਾਟਕ ਪੰਨਾ-੧੧੨੦)
(ਉਹ)
Øਿਸ਼ਵ ਮੰਦਿਰ
ਵਿੱਚ ਜਾ ਕੇ ਉਸ ਨਾਲ ਭੋਗ ਵਿਲਾਸ ਕਰਦੀ। ਮਹਾ ਰੁਦ੍ਰ ਦੀ ਚਿਤ ਵਿੱਚ ਕੁੱਝ ਵੀ ਪਰਵਾਹ ਚਿਤ ਵਿੱਚ ਨ
ਧਰਦੀ। ਜਿਉਂ ਜਿਉਂ ਮੰਜੀ ਦੀ ਆਵਾਜ਼ ਨਿਕਲਦੀ, (ਉਹ) ਘੰਟੇ ਵਜਾਉਂਦੀ। (ਉਥੇ) ਉਸ ਘੰਟੇ ਦੀ ਧੁਨ
ਪੂਰੀ ਰਹਿੰਦੀ ਅਤੇ ਕੋਈ ਵੀ ਮੂਰਖ ਸਮਝ ਨ ਸਕਦਾ। ੮।
ਤਾ ਸੌ ਭੋਗ ਬਹੁਤ ਬਿਧਿ ਕੀਨੋ। ਲਪਟਿ ਲਪਟਿ ਆਸਨ ਕਹ ਦੀਨੋ।
ਚੁੰਬਨ ਆਲਿੰਗਨ ਕੀਨੇ ਤਿਨ। ਭੇਦ ਨ ਲਹਿਯੋ ਮੂੜ ਰਾਜੈ ਇਨ। ੧੩। (ਬਚਿਤ੍ਰ ਨਾਟਕ
ਪੰਨਾ-੧੧੨੦)
ਉਸ ਨਾਲ ਬਹੁਤ ਤਰ੍ਹਾਂ ਦਾ ਭੋਗ ਕੀਤਾ ਅਤੇ ਲਿਪਟ ਲਿਪਟ ਕੇ ਆਸਣ ਦਿੱਤੇ। ਉਨ੍ਹਾਂ ਨੇ ਚੁੰਬਨ
ਅਤੇ ਆਲਿੰਗਨ ਕੀਤੇ ਅਤੇ ਇਸ ਮੂਰਖ ਰਾਜੇ ਨੇ ਭੇਦ ਨ ਜਾਣਿਆ। ੧੩।
ਕਾਮ ਕੇਲ ਤਾ ਸੌ ਬਹੁ ਕਿਯੋ। ਬਹੁਰੋ ਛੋਰ ਦਸ਼ਾਰ ਕਹ ਦਿਯੋ।
ਪਠੈ ਸਹਚਰੀ ਪਿਤਾ ਬੁਲਾਇਯੋ। ਮਨ ਮੈ ਅਧਿਕ ਜਾਰ ਦੁਖ ਪਾਯੋ। ੧੪।
ਉਸ ਨਾਲ (ਕੁਮਾਰੀ ਨੇ) ਬਹੁਤ ਕਾਮਕ੍ਰੀੜੀ ਕੀਤੀ। ਫਿਰ ਦਰਵਾਗ਼ਾ ਖੋਲ੍ਹ ਦਿੱਤਾ। ਸਖੀ ਨੂੰ ਭੇਜ
ਕੇ ਪਿਤਾ ਨੂੰ ਬੁਲਾ ਲਿਆ। (ਜਿਸ ਕਰ ਕੇ) ਯਾਰ ਨੇ ਮਨ ਵਿੱਚ ਬਹੁਤ ਦੁਖ ਪਾਇਆ। ੧੪।
ਹੋਰ ਤਾਂ ਹੋਰ ਆਦਮੀ ਦੇ ਆਦਮੀ ਨਾਲ ਖੇਹ ਖਾਣ ਦਾ ਗੰਦ ਵੀ ਘੋਲਿਆ ਗਿਆ ਹੈ:
ਨ੍ਰਿਪ ਕੋ ਪਕਰਿ ਭੁਜਨ ਤੇ ਲਿਯੋ। ਗੁਦਾ ਭੋਗ ਤਾ ਕੋ ਦ੍ਰਿੜ ਕਿਯੋ।
ਤੋਰਿ ਤਾਰਿ ਤਨ ਰੁਧਿਰ ਚਲਾਯੋ। ਅਧਿਕ ਰਾਵ ਮਨ ਮਾਝ ਲਜਾਯੋ। ੧੯। (ਬਚਿਤ੍ਰ ਨਾਟਕ
ਪੰਨਾ-੧੦੧੦)
ਰਾਜੇ ਨੂੰ ਬਾਂਹਵਾਂ ਤੋਂ ਪਕੜ ਲਿਆ ਅਤੇ ਉਸ ਨਾਲ ਚੰਗੀ ਤਰ੍ਹਾਂ ਗੁਦਾ ਭੋਗ ਕੀਤਾ। ਤੋੜ ਤਾੜ ਕੇ
ਰਾਜੇ ਦੇ ਸ਼
Øਰੀਰ
(ਭਾਵ। ਗੁਦਾ) ਤੋਂ ਲਹੂ ਵਗਾ ਦਿੱਤਾ। ਰਾਜਾ (ਇਸ ਕਰ ਕੇ) ਮਨ ਵਿੱਚ ਬਹੁਤ ਲਜਿਤ ਹੋਇਆ। ੧੯।
ਇਸ ਕਿਤਾਬ ਵਿੱਚ ੬੦੦ ਤੋਂ ਵੱਧ ਪੰਨਿਆਂ ਵਿੱਚ ਤਕਰੀਬਨ ੪੫੦ ਤੋਂ ਵੱਧ
ਕਹਾਣੀਆਂ ਐਸੀ ਹੀ ਅਸ਼ਲੀਲਤਾ ਨਾਲ ਭਰੀਆਂ ਹੋਈਆਂ ਹਨ। ਇਨ੍ਹਾਂ ਪੰਨਿਆਂ ਤੋਂ ਇਲਾਵਾ ਵੀ, ਹਿੰਦੂ
ਮਿਥਿਹਾਸਕ ਕਹਾਣੀਆ ਲਿਖਦੇ ਸਮੇਂ, ਇਸ ਪੁਸਤਕ ਦੇ ਲੇਖਕਾਂ ਨੂੰ ਜਦੋਂ ਵੀ ਮੌਕਾ ਮਿਲਿਆ ਹੈ, ਉਨ੍ਹਾਂ
ਆਪਣੇ ਸੁਭਾ ਅਨੁਸਾਰ ਗੰਦਗੀ ਭਰ ਦਿੱਤੀ ਹੈ। ਕਈ ਸੱਜਣ ਇਹ ਕਹਿੰਦੇ ਹਨ ਕਿ ਇਹ ਸਿੱਖ ਨੂੰ ਵਿਕਾਰਾਂ
ਤੋਂ ਬਚਣ ਲਈ ਪ੍ਰੇਰਣਾ ਦੇਣ ਲਈ ਲਿਖੀਆਂ ਗਈਆਂ ਹਨ, ਹਾਲਾਂਕਿ ਕਿਸੇ ਕਹਾਣੀ ਨਾਲ ਇੱਕ ਸ਼ਬਦ ਵੀ ਐਸਾ
ਲਿਖਿਆ ਨਹੀਂ ਮਿਲਦਾ। ਫੇਰ ਪ੍ਰੇਰਣਾ ਦੇਣ ਲਈ ਕੀ ਇਤਨਾ ਨੰਗੇਜ ਭਰਨਾ ਜਰੂਰੀ ਸੀ? ਸੰਗਤਾਂ ਆਪ ਹੀ
ਨਿਰਣਾ ਕਰ ਲੈਣ ਕਿ ਕੀ ਦਸਵੇਂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਐਸੀਆਂ ਅਸ਼ਲੀਲ
ਰਚਨਾਵਾਂ ਰੱਚ ਸਕਦੇ ਸਨ? ਜਾਪਦਾ ਹੈ ਕਿ ਇਹੋ ਜਿਹਾ ਲਿਟਰੇਚਰ ਸ੍ਰੀ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਜਿਹੀ ਅਗੰਮੀ ਸ਼ਖਸੀਅਤ ਦੇ ਨਾਂ ਲਗਾ ਕੇ ਉਨ੍ਹਾਂ ਦੇ ਉੱਚੇ- ਸੁੱਚੇ, ਲਾਸਾਨੀ ਕਿਰਦਾਰ ਨੂੰ
ਵਿਗਾੜ ਕੇ ਪਾਸ਼ ਕਰਨ ਦੀ ਕੋਝੀ ਸਾਜਿਸ਼ ਹੈ, ਅਤੇ ਨਾਲ ਹੀ ਇਹ ਸਾਬਤ ਕਰਨ, ਦੀ ਕਿ ਦਸਮ ਪਾਤਿਸ਼ਾਹ ਦੇ
ਸਿਧਾਂਤ ਗੁਰੂ ਨਾਨਕ ਪਾਤਿਸ਼ਾਹ ਦੁਆਰਾ ਪਰਗਟ ਕੀਤੇ ਅਤੇ ਬਾਕੀ ਸਤਿਗੁਰਾਂ ਦੁਆਰਾ ਦ੍ਰਿੜ ਕਰਾਏ
ਇਲਾਹੀ ਸਿਧਾਂਤਾਂ ਨਾਲੋਂ ਅਲੱਗ ਸਨ।
ਭਾਗ: ਕ
ਕਿਸ ਦਾ ਲਿਖਿਆ ਹੈ ਇਹ ਬਚਿੱਤ੍ਰ ਨਾਟਕ:
ਸਦੀਆਂ ਤੋਂ ਕਵਿਤਾ ਲਿਖਣ ਦਾ ਇਹ ਨੇਮ ਹੈ ਕਿ ਕਵੀ ਆਪਣੀ ਰਚਨਾ ਤੇ ਆਪਣੇ
ਨਾਮ ਜਾਂ ਤੱਖਲਸ ਦੀ ਛਾਪ ਲਗਾ ਦੇਂਦਾ ਹੈ। ਇਸੇ ਨੇਮ ਅਧੀਨ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਵਿੱਚ ਸਾਰੇ ਗੁਰੂ ਸਾਹਿਬਾਨ ਨੇ ‘ਨਾਨਕ`
ਛਾਪ ਲਾਈ ਹੈ ਅਤੇ ਭਗਤ ਸਾਹਿਬਾਨ, ਭੱਟ ਸਹਿਬਾਨ ਅਤੇ ਗੁਰਸਿਖਾਂ ਨੇ ਆਪਣੇ ਆਪਣੇ ਸ਼ਬਦਾਂ ਤੇ ਆਪਣੇ
ਨਾਮ ਦੀ ਛਾਪ ਲਾਈ ਹੈ।
ਇਸੇ ਤਰ੍ਹਾਂ ਬਚਿੱਤ੍ਰ ਨਾਟਕ ਦੇ ਲਿਖਾਰੀਆਂ ਨੇ ਵੀ ਬਹੁਤੀ ਥਾਈਂ ਆਪਣੇ ਨਾਮ
ਦੀ ਛਾਪ ਲਾਈ ਹੈ। ਹੇਠਾਂ ਕੁੱਝ ਇੱਕ ਪ੍ਰਮਾਣ ਦਿਤੇ ਜਾ ਰਹੇ ਹਨ:
ਲਾਗਤ ਸਾਂਗ ਕੈ ਪ੍ਰਾਨ ਤਜੇ ਤਿਹ ਅਉਰ ਹੁਤੋ ਤਿਹ ਕੋ ਅਸਿ ਝਾਰਿਓ੧।
ਕੋਪ ਅਯੋਧਨ ਮੈ ਖੜਗੇਸ ਕਹੈ ਕਬਿ ਰਾਮ ਮਹਾ ਬਲ ਧਾਰਿਓ।
ਰਾਛਸ ਤੀਸ ਰਹੋ ਤਿਹ ਠਾ ਤਿਹ ਕੋ ਤਬ ਹੀ ਤਿਹ ਠਉਰ ਸੰਘਾਰਿਓ।
ਪ੍ਰਾਨ ਬਿਨਾ ਇਹ ਭਾਤਿ ਪਰਿਓ ਮਘਵਾ ਮਨੋ ਬਜ੍ਰ ਭਏ ਨਗੁ ਮਾਰਿਓ। ੧੪੧੭।
(ਬਚਿਤ੍ਰ ਨਾਟਕ ਪੰਨਾ-੪੩੯)
ਸਾਂਗ ਦੇ ਲਗਦਿਆਂ ਹੀ (ਉਸ ਨੇ) ਪ੍ਰਾਣ ਛਡ ਦਿੱਤੇ ਹਨ ਅਤੇ (ਉਥੇ ਇਕ) ਹੋਰ (ਦੈਂਤ) ਵੀ ਸੀ, ਉਸ
ਨੂੰ ਵੀ ਤਲਵਾਰ ਨਾਲ ਝਾੜ ਸੁਟਿਆ ਹੈ। ਕਵੀ ਰਾਮ ਕਹਿੰਦੇ ਹਨ, ਖੜਗ ਸਿੰਘ ਨੇ ਕ੍ਰੋਧ ਕਰ ਕੇ
ਯੁੱਧ ਭੂਮੀ ਵਿੱਚ (ਆਪਣੇ) ਬਲ ਨੂੰ ਸੰਭਾਲਿਆ ਹੈ ਅਤੇ ਉਸ ਥਾਂ ਉਤੇ ਖੜੋਤੇ ਤੀਹ ਰਾਖਸ਼ਾਂ ਨੂੰ ਉਸੇ
ਸਮੇਂ ਉਥੇ ਮਾਰ ਦਿੱਤਾ ਹੈ। (ਉਹ) ਇਸ ਤਰ੍ਹਾਂ (ਡਿਗੇ) ਪਏ ਹਨ ਮਾਨੋ ਇੰਦਰ ਨੇ ਬਜ੍ਰ ਮਾਰ ਕੇ ਪਰਬਤ
ਡਿਗਾਏ ਹੋਣ। ੧੪੧੭।
ਕਥਾ ਸਤ੍ਰਵੀ ਰਾਮ ਕਬਿ ਉਚਰੀ ਹਿਤ ਚਿਤ ਲਾਇ।
ਬਹੁਰਿ ਕਥਾ ਬੰਧਨ ਨਿਮਿਤ ਮਨ ਮੈ ਕਹਿਯੋ ਉਪਾਇ। ੧। (ਬਚਿਤ੍ਰ ਨਾਟਕ ਪੰਨਾ-੮੩੫)
ਕਵੀ ਰਾਮ ਨੇ ਸਤਾਰ੍ਹਵੀਂ ਕਥਾ ਬੜੀ ਰੁਚੀ ਨਾਲ ਉਚਾਰਨ ਕੀਤੀ ਅਤੇ ਫਿਰ ਕਥਾ ਕਰਨ ਲਈ ਮਨ
ਵਿੱਚ ਉਪਾ ਕੀਤਾ। ੧।)
ਕ੍ਰਿਸਨ ਨਾਮ ਤਾ ਕੋ ਧਰਿਯੋ ਗਰਗਹਿ ਮਨੈ ਬਿਚਾਰਿ।
ਸਿਆਮ ਪਲੋਟੈ ਪਾਇ ਜਿਹ ਇਹ ਸਮ ਮਨੋ ਮੁਰਾਰਿ। ੯੭।
(ਬਚਿਤ੍ਰ ਨਾਟਕ ਪੰਨਾ-੨੬੪)
ਗਰਗ ਨੇ ਮਨ ਵਿੱਚ ਵਿਚਾਰ ਕਰ ਕੇ ਉਸ ਦਾ ਨਾਮ ਕ੍ਰਿਸਨ ਰਖ ਦਿੱਤਾ। ਸਿਆਮ (ਕਵੀ ਕਹਿੰਦੇ ਹਨ)
ਫਿਰ (ਗਰਗ ਬਾਲਕ ਦੇ) ਚਰਨ ਪਰਸਦਾ (ਪਲੋਟੈ) ਹੈ (ਅਤੇ ਕਹਿੰਦਾ ਹੈ) ਇਸ ਨੂੰ ਭਗਵਾਨ ਸਮਾਨ
ਸਮਝੋ। ੯੭।
ਪ੍ਰਥਮੇ ਤਿਨ ਕੀ ਭੁਜ ਕਾਟਿ ਦਈ ਫਿਰ ਕੈ ਤਿਨ ਕੇ ਸਿਰ ਕਾਟਿ ਦਏ।
ਰਥ ਬਾਜਨ ਸੂਤ ਸਮੇਤ ਸਬੈ ਕਬਿ ਸੱਯਾਮ ਕਹੈ ਰਨ ਬੀਚ ਛਏ।
੧੪੦੬। (ਬਚਿਤ੍ਰ ਨਾਟਕ ਪੰਨਾ-੪੩੭)
ਪਹਿਲਾਂ ਉਨ੍ਹਾਂ ਦੀਆਂ ਭੁਜਾਵਾਂ ਕਟੀਆਂ ਹਨ ਅਤੇ ਫਿਰ ਉਨ੍ਹਾਂ ਦੇ ਸਿਰ ਕਟ ਦਿੱਤੇ ਹਨ। ਕਵੀ
ਸ਼ਿਆਮ ਕਹਿੰਦੇ ਹਨ, ਘੋੜਿਆਂ ਸਮੇਤ ਰਥ ਅਤੇ ਰਥਵਾਨ ਸਾਰੇ ਯੁੱਧ ਵਿੱਚ ਨਸ਼ਟ ਹੋ ਗਏ ਹਨ।
ਅਛਲ ਛੈਲ ਛੈਲੀ ਛਲੱਯੋ ਇਹ ਚਰਿਤ੍ਰ ਕੇ ਸੰਗ।
ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ। ੫੨। ੧।
(ਬਚਿਤ੍ਰ ਨਾਟਕ ਪੰਨਾ-੧੧੨੮)
ਨ ਛਲੇ ਜਾ ਸਕਣ ਵਾਲੇ ਛੈਲ (ਭਾਵ। ਸਿਕੰਦਰ) ਨੂੰ ਇਸਤਰੀ ਨੇ ਇਹ ਚਰਿਤ੍ਰ ਕਰ ਕੇ ਛਲ ਲਿਆ।
ਕਵੀ ਕਾਲ ਕਹਿੰਦਾ ਹੈ ਕਿ ਤਦ ਇਹ ਕਥਾ ਪ੍ਰਸੰਗ ਸਮਾਪਤ ਹੋਇਆ। ੫੨।
ਪਤਾ ਨਹੀਂ ਇਤਨਾ ਸਪਸ਼ਟ ਹੋਣ ਦੇ ਬਾਵਜੂਦ ਵੀ ਕੁੱਝ ਵੀਰ ਇਸ ਨੂੰ ਜਬਰਦਸਤੀ ਸ੍ਰੀ ਗੁਰੂ ਗੋਬਿੰਦ
ਸਿੰਘ ਪਾਤਿਸ਼ਾਹ ਨਾਲ ਜੋੜਨ ਲਈ ਕਿਉਂ ਬਜਿਦ ਹਨ?
ਅਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਪਾਸੇ ਵੀ ਰੱਖ ਦਈਏ ਤਾਂ ਵੀ, ਇਸ ਬਾਰੇ
ਤਾਂ ਕੋਈ ਸ਼ੱਕ ਨਹੀਂ ਕਿ ਸਾਡੇ ਸਤਿਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਆਪ
ਅੰਤਮ ਆਦੇਸ਼ ਦਿੱਤਾ ਹੈ, “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ”। ਫੇਰ ਕਿਸ ਹੱਕ
ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਇਸ ਅੱਗੇ ਅਰਦਾਸਾਂ
ਕੀਤੀਆਂ ਜਾ ਰਹੀਆਂ ਹਨ, ਅਤੇ ਇਸ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਅਤੇ ਬਰਾਬਰ
ਹੁਕਮਨਾਮੇ ਲਏ ਜਾ ਰਹੇ ਹਨ? ਸਿੱਖ ਕਿਸ ਹੁਕਮਨਾਮੇ ਤੇ ਸ਼ਰਧਾ ਲਿਆਉਣ, ਆਪਣੇ ਸਤਿਗੁਰੂ ਦੇ ਜਾਂ
ਇਸ ਕਿਤਾਬ ਦੇ? ਕੀ ਸਤਿਗੁਰੂ ਤੋਂ ਸਿਵਾ ਕਿਸੇ ਹੋਰ ਦਾ ਹੁਕਮਨਾਮਾ ਹੋ ਸਕਦਾ ਹੈ?
ਇਹ ਕੌਣ ਲੋਕ ਹਨ ਜੋ ਇਹ ਸਭ ਕਰ ਅਤੇ ਕਰਵਾ ਰਹੇ ਹਨ ਅਤੇ ਕਿਉਂ? ਇਹ ਲੋਕ
ਕਿਤਨਾ ਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ
ਸਤਿਕਾਰ ਕਰਦੇ ਹਨ? ਇਹ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਆਖਰੀ ਆਦੇਸ਼ ਨੂੰ ਮੰਨਣ ਤੋਂ
ਇਨਕਾਰੀ ਹਨ? ਕਿਹੜੀ ਤਾਕਤ ਹੈ, ਇਨ੍ਹਾਂ ਪਿਛੇ? ਬੇਸ਼ਕ ਕਾਫੀ ਭਾਵੁਕ ਕਿਸਮ ਦੇ ਅਗਿਆਨੀ, ਭੁਲੱੜ
ਪਿਛਲੱਗ ਕਿਸਮ ਦੇ ਸਿੱਖ ਵੀਰ ਵੀ ਹੋਣਗੇ, ਪਰ ਬਹੁਤੇ ਇਸ ਸੋਚ ਦੇ ਆਗੂਆਂ ਬਾਰੇ ਤਾਂ ਗਲ ਤਕਰੀਬਨ
ਸਪਸ਼ਟ ਹੀ ਹੈ। ਪਿਛਲੇ ਦਿਨੀ ਕੱਟੜ ਹਿੰਦੂਤਵੀ ਜਥੇਬੰਦੀਆਂ ਦਾ ਇੱਕ ਪਰਮੁਖ ਆਗੂ ਪੰਜਾਬ ਆਇਆ ਤਾਂ
ਉਸਨੇ ਇਸ ਅਖੌਤੀ ਦਸਮ ਗ੍ਰੰਥ ਵਿਚੋਂ ਕੁੱਝ ਪ੍ਰਮਾਣ ਦੇਕੇ ਸਿੱਖ ਕੌਮ ਬਾਰੇ ਕੁੱਝ ਭੁਲੇਖੇ ਪਾਉਣੇ
ਚਾਹੇ। ਇੱਕ ਪਤਰਕਾਰ ਨੇ ਉਸ ਨੂੰ ਪੁੱਛਿਆ ਕਿ ਸਿੱਖ ਤਾਂ ਦਸਮ ਗ੍ਰੰਥ ਨੂੰ ਮੰਨਦੇ ਨਹੀਂ, ਤਾਂ
ਅਗੋਂ ਉਸ ਜੁਆਬ ਦਿੱਤਾ, “ਵੋਹ ਮਾਨੇ ਯਾ ਨਾ ਮਾਨੇ ਹਮ ਤੋਂ ਮਾਨਤੇ ਹੈਂ। “
·
ਖਾਲਸਾ ਜੀ! ਜਾਗੋ,
ਹਮਲਾ ਸਿੱਧਾ ਸਤਿਗੁਰੂ ਤੇ ਹੈ।
ਗੱਲ ਬੜੀ ਸਪਸ਼ਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕੀਤਾ ਜਾ
ਰਿਹਾ ਹੈ। ਪਹਿਲਾ ਪੜਾਅ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ। ਫਿਰ
ਹੌਲੀ-ਹੌਲੀ ਮਨਮਰਜ਼ੀ ਹੋ ਜਾਵੇਗੀ, ਜਿਹੜੇ ਮਰਜ਼ੀ ਇੱਕ ਗ੍ਰੰਥ ਦਾ ਪ੍ਰਕਾਸ਼ ਕਰ ਲਵੋ, ਕਿਉਂਕਿ ਦੋਨੋ
ਬਰਾਬਰ ਜੋ ਸਥਾਪਤ ਹੋ ਜਾਣਗੇ। ਭੋਲੇ-ਭਾਲੇ, ਅਗਿਆਨੀ ਸਿੱਖਾਂ ਨੂੰ ਕੀ ਫਰਕ ਪੈਣਾ ਹੈ? ਉਨ੍ਹਾਂ ਤਾਂ
ਚੰਗੇ ਸਜੇ ਹੋਏ, ਕੀਮਤੀ ਰੁਮਾਲਿਆਂ ਨਾਲ ਕੱਜੇ ਹੋਏ ਗ੍ਰੰਥ ਅੱਗੇ ਮੱਥਾ ਹੀ ਟੇਕਣਾ ਹੈ। ਪਰ ਮਾੜੀ
ਮੋਟੀ ਸਮਝ ਰਖਣ ਵਾਲਿਆਂ ਵਾਸਤੇ ਤਾਂ ਸਿਧਾਂਤਕ ਭਰਮ ਭੁਲੇਖੇ, ਇਥੇ ਹੀ ਵੱਡੇ ਪੱਧਰ ਤੇ ਖੜੇ ਹੋ
ਜਾਣਗੇ। ਸਿੱਖ ਉਸੇ ਦੁਬਿਧਾ ਵਿੱਚ ਫਸ ਜਾਣਗੇ ਜਿਸ ਵਿਚੋਂ ਸਤਿਗੁਰੂ ਨੇ ਸਾਨੂੰ ਸਦੀਆਂ ਦਾ ਸਮਾਂ
ਲਾਕੇ ਕੱਢਿਆ ਹੈ। ਹੌਲੀ ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਕਰ ਦਿਤਾ ਜਾਵੇਗਾ। ਇਕੋ
ਗ੍ਰੰਥ ਰਹਿ ਜਾਵੇਗਾ, ਫੇਰ ਉਸ ਨੂੰ ਜੋ ਮਰਜ਼ੀ ਨਾਂਅ ਦੇ ਦਿੱਤਾ ਜਾਵੇ। ਕਿਉਂਕਿ, ਜੋ ਸ੍ਰੀ ਗੁਰੂ
ਗ੍ਰੰਥ ਸਾਹਿਬ ਨੂੰ ਬੇਦਾਵਾ ਦੇਈ ਬੈਠੇ ਹਨ, ਉਨ੍ਹਾਂ ਬਚਿਤ੍ਰ ਨਾਟਕ ਨੂੰ ਵੀ ਤਾਂ ਹੁਣ “ਦਸਮ ਸ੍ਰੀ
ਗੁਰੂ ਗ੍ਰੰਥ ਸਾਹਿਬ” ਹੀ ਬਣਾ ਦਿਤਾ ਹੈ।
ਖਾਲਸਾ ਜੀ! ਜੇ ਹੁਣ ਵੀ ਅਵੇਸਲੇ ਰਹੇ ਤਾਂ ਬਹੁਤ ਦੇਰ ਹੋ ਜਾਵੇਗੀ।
·
ਸਾਵਧਾਨ ਰਹੋ! ਕਿ
ਤੁਹਾਡੇ ਨੇੜੇ ਤਾਂ ਕੋਈ ਇਸ ਸਾਕਤੀ ਕਿਤਾਬ ਦੀ ਮੰਜੀ, ਸਾਡੇ ਸਤਿਗੁਰੂ ਜੀ ਦੇ ਬਰਾਬਰ ਲੁਆਉਣ
ਦੀ ਕੋਸ਼ਿਸ਼ ਨਹੀਂ ਕਰ ਰਿਹਾ। ਜੇ ਕੋਈ ਐਸੀ ਕੋਝੀ ਕੋਸ਼ਿਸ਼ ਕਰੇ ਤਾਂ ਉਸ ਨੂੰ ਹਰ ਕੀਮਤ ਤੇ ਰੋਕਿਆ
ਜਾਵੇ, ਭਾਵੇਂ ਸਤਿਗੁਰੂ ਵਾਸਤੇ ਆਪਣੀ ਜਾਨ ਵੀ ਕਿਉਂ ਨਾ ਵਾਰਨੀ ਪਵੇ।
·
ਜਿਨ੍ਹਾਂ ਸਥਾਨਾਂ
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਸਾਕਤੀ ਕਿਤਾਬ ਨੂੰ ਸਥਾਪਤ ਕਰਕੇ ਸਤਿਗੁਰੂ
ਜੀ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ, ਜਿਨਾਂ ਚਿਰ ਉਥੋਂ ਇਸ ਸਾਕਤੀ ਪੁਸਤਕ ਨੂੰ ਚੁਕਿਆ
ਨਹੀਂ ਜਾਂਦਾ, ਉਨ੍ਹਾਂ ਸਥਾਨਾਂ ਤੇ ਜਾਣ ਅਤੇ ਮੱਥਾ ਟੇਕਣ ਤੋਂ ਗੁਰੇਜ ਕੀਤਾ ਜਾਵੇ।
·
ਰਾਗੀ ਸਿੰਘਾਂ ਨੂੰ
ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹੀ ਕੀਰਤਨ ਕਰਨ ਲਈ ਕਹੋ। ਹਾਂ ਪ੍ਰਮਾਣ
ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਚੋਂ ਦਿੱਤੇ ਜਾ ਸਕਦੇ ਹਨ।
ਅਸੀਂ ਬੇਨਤੀ ਕਰਦੇ ਹਾਂ ਕਿ ਆਪ ਖੁਦ ਇਸ ਬਚਿੱਤ੍ਰ ਨਾਟਕ ਨੂੰ ਪੜ੍ਹੋ ਅਤੇ
ਨਿਰਣਾ ਕਰੋ ਕਿ ਕੀ ਇਹ ਦਸ਼ਮੇਸ਼ ਪਿਤਾ ਜੀ ਦੀ ਰਚਨਾ ਹੋ ਸਕਦੀ ਹੈ? ਪਰ, ਪਹਿਲ਼ਾਂ ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਦਾ ਵਿਚਾਰ ਕਰਕੇ ਪੜ੍ਹਿਆ ਹੋਣਾ ਜਰੂਰੀ ਹੈ, ਤਾਂਹੀ ਨਿਰਣਾ ਕਰ ਪਾਓਗੇ ਕਿ ਸਾਨੂੰ
ਇਲਾਹੀ ਗੁਰਬਾਣੀ ਨਾਲੋਂ ਤੋੜ ਕੇ ਕਿਸ ਗੰਦ ਵੱਲ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ।
·
ਖਾਲਸਾ ਜੀ! ਆਓ
ਰੱਲ ਕੇ ਹਮਲਾ ਮਾਰੀਏ ਅਤੇ ਆਪਣੇ ਸਤਿਗੁਰੂ ਦੀ ਅਜ਼ਮਤ ਨੂੰ ਬਚਾਈਏ।
·
ਰਾਜਿੰਦਰ ਸਿੰਘ, ਮੁਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ। ਟੈਲੀਫੋਨ: ੦੯੮੭੬੧੦੪੭੨੬,