. |
|
ਨਾਨਕਪ੍ਰਕਾਸ਼, ਨਾਨਕਿਆਣਾ, ਨਾਨਕਸਰ ਅਤੇ ਨਾਨਕਸ਼ਾਹੀ
ਅਵਤਾਰ ਸਿੰਘ ਮਿਸ਼ਨਰੀ (510-432-5827)
ਗੁਰਮਤਿ ਦੇ ਮਹਾਨ ਗਯਾਤਾ ਅਤੇ ਪੰਥਕ ਵਿਦਵਾਨ ਭਾਈ ਕਾਨ੍ਹ ਸਿੰਘ ਨ੍ਹਾਭਾ ਜੀ
ਆਪਣੀ ਮਹਾਨ ਰਚਨਾਂ ਮਹਾਂਨਕੋਸ਼ ਵਿੱਚ ਲਿਖਦੇ ਹਨ ਕਿ
ਨਾਨਕਪ੍ਰਕਾਸ਼-ਭਾਵ
ਗੁਰੂ ਨਾਨਕ ਜੀ ਦਾ ਜਨਮ-ਪ੍ਰਕਾਸ਼ 20 ਵੈਸਾਖ ਸੰਮਤ 1526 (15 ਅਪ੍ਰੈਲ ਸੰਨ 1469 ਈ.) ਨੂੰ ਹੀ
ਹੋਇਆ ਸੀ। ਉਹ ਹਵਾਲੇ ਦਿੰਦੇ ਹਨ ਕਿ ਕੇਵਲ ਬਾਲੇ ਵਾਲੀ ਜਨਮ ਸਾਖੀ ਵਿੱਚ ਹੀ ਕੱਤਕ ਸੁਦੀ 15 ਲਿਖਿਆ
ਹੈ ਬਾਕੀ ਸਭ ਪੁਰਾਣੀਆਂ ਜਿਤਨੀਆਂ ਲਿਖਤ ਦੀਆਂ ਸਾਖੀਆਂ ਹਨ ਉਨ੍ਹਾਂ ਵਿੱਚ ਵੈਸਾਖ ਸੁਦੀ 3 ਹੈ। ਹੋਰ
ਲਿਖਦੇ ਹਨ ਕਿ ਜਿਲ੍ਹਾ ਹਜ਼ਾਰਾ ਦੇ ਪਿੰਡ ਬਾਲਕੋਟ ਵਿੱਚ ਲਾਲਾ ਠਾਕੁਰਦਾਸ ਸੋਨੀ ਦੇ ਘਰ ਸੰਮਤ 1600
ਜੇਠ 3 ਦੀ ਲਿਖੀ ਹੋਈ ਇੱਕ ਸਾਖੀ ਹੈ ਉਸ ਵਿੱਚ ਸੰਮਤ 1526 ਵੈਸਾਖ ਸੁਦੀ 5 ਨੂੰ ਸਤਿਗੁਰੂ ਦਾ ਜਨਮ
ਹੋਣਾ ਲਿਖਿਆ ਹੈ। ਬਾਕੀ ਨਾਨਕਪ੍ਰਕਾਸ਼ ਤੇ ਸੂਰਜਪ੍ਰਕਾਸ਼ ਗ੍ਰੰਥ ਜੋ ਭਾ. ਸੰਤੋਖ ਸਿੰਘ ਜੀ ਦੇ ਲਿਖੇ
ਮੰਨੇ ਜਾਂਦੇ ਹਨ ਉਨ੍ਹਾਂ ਵਿੱਚ ਚਾਲਬਾਜ ਗੁਰਮਤਿ ਵਿਰੋਧੀਆਂ ਨੇ ਬਹੁਤ ਰਲਾ ਕਰਕੇ ਬ੍ਰਾਹਮਣਵਾਦ
ਘਸੋੜ ਦਿੱਤਾ ਹੈ। ਉਹ ਰਲਾ ਸਾਨੂੰ ਗੁਰੂ ਨਾਨਕ ਦੇ
ਗਿਆਨਪ੍ਰਕਾਸ਼
ਨਾਲ ਵਾਚ ਕੇ ਸੋਧ ਲੈਣਾ ਚਾਹੀਦਾ ਹੈ।
ਨਾਨਕਿਆਣਾ-ਆਯਣ
ਦਾ ਮਤਲਵ ਹੈ ਘਰ ਭਾਵ ਨਾਨਕ ਦਾ ਘਰ, ਉਹ ਅਸਥਾਨ ਜੋ ਲਹੌਰੋਂ 48 ਮੀਲ ਪੱਛਮ ਜਿਲ੍ਹਾ ਸ਼ੇਖੂਪੁਰਾ
ਵਿੱਚ ਗੁਰੂ ਨਾਨਕ ਸਵਾਮੀ ਦੇ ਜਨਮ ਦਾ ਨਗਰ ਜਿਸ ਦਾ ਪਹਿਲਾ ਨਾਉਂ ਰਾਇਪੁਰ ਫਿਰ ਤਲਵੰਡੀ ਰਾਇਭੋਇ ਦੀ
ਹੋਇਆ। ਅੱਜ ਕੱਲ੍ਹ ਇਸ ਪਵਿਤਰ ਨਗਰ ਦਾ ਨਾਂ
ਨਨਕਾਣਾ ਸਾਹਿਬ
ਹੈ। ਇੱਥੇ ਸੰਮਤ 1526 ਨੂੰ ਸਤਿਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਸਨ। ਇਸ ਅਸਥਾਨ ਦੇ ਨਾਮ ਅਠਾਰਾਂ
ਹਜ਼ਾਰ ਏਕੜ ਜ਼ਮੀਨ ਅਤੇ ਨੌਂ ਹਜ਼ਾਰ ਅੱਠ ਸੌ ਬਾਨਵੇਂ ਰੁਪਏ ਦੀ ਜਾਗੀਰ ਹੈ।
ਨਾਨਕਸਰ-ਉਹ
ਤਲਾਬ ਹੈ ਜੋ ਰਾਇ ਬੁਲਾਰ ਨੇ ਜਗਤ ਗੁਰੂ ਨਾਨਕ ਦੇਵ ਦੇ ਨਾਮ ਪੁਰ ਖੁਦਵਾਇਆ ਸੀ। ਇਸੇ ਥਾਂ ਛੇਵੇਂ
ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਨਕਿਆਣੇ ਦੀ ਯਾਤਰਾ ਸਮੇਂ ਬਿਰਾਜੇ ਸਨ।
ਨਾਨਕਸ਼ਾਹੀ-ਨਾਨਕ
ਦੀ ਸਿਖਿਆ ਦਾ ਧਾਰਨੀ ਸਿੱਖ, ਸੰਨ 1764 ਵਿੱਚ ਸਰਦਾਰ ਜੱਸਾ ਸਿੰਘ ਆਦਿਕ ਮੁਖੀਏ ਸਿੰਘਾਂ ਦਾ
ਅੰਮ੍ਰਿਤਸਰ ਦੀ ਟਕਸਾਲ ਵਿੱਚ ਗੁਰੂ ਨਾਨਕ ਦੇਵ ਦੇ ਨਾਮ ਪੁਰ ਚਲਾਇਆ ਰੁਪਯਾ (ਸਿੱਕਾ)। ਇਸੇ ਸਿੱਕੇ
ਨੂੰ ਕੁੱਝ ਸ਼ਕਲ ਬਦਲ ਕੇ ਮਹਾਂਰਾਜਾ ਰਣਜੀਤ ਸਿੰਘ ਨੇ ਵੀ ਜਾਰੀ ਰੱਖਿਆ। ਸਭ ਤੋਂ ਪਹਿਲਾਂ ਸੰਨ 1800
ਵਿੱਚ ਨਾਨਕਸ਼ਾਹੀ ਸਿੱਕਾ ਮਹਾਂਰਾਜੇ ਨੇ ਆਪਣੀ ਟਕਸਾਲ ਵਿੱਚ ਤਿਆਰ ਕਰਵਾਇਆ ਸੀ।
ਬਿਪਰ ਵੱਲੋਂ ਹੋਰਨਾਂ ਦੀ ਤਰ੍ਹਾਂ ਮਨੁੱਖਤਾ ਦੇ ਰਹਬਰ ਗੁਰੂ ਨਾਨਕ ਜੀ ਦੇ
ਜਨਮ ਬਾਰੇ ਵੀ ਇਤਨੇ ਭੁਲੇਖੇ ਖੜੇ ਕਰ ਦਿੱਤੇ ਗਏ ਹਨ ਕਿਉਂਕਿ ਗੁਰਮਤਿ ਵਿਰੋਧੀ ਬਿਪਰ ਲਿਖਾਰੀ ਬੜੇ
ਸ਼ਾਤਰ ਦਿਮਾਗ ਸਨ ਤੇ ਹਨ। ਜਿਸ ਬ੍ਰਾਹਮਣਵਾਦ ਦਾ ਗੁਰੂਆਂ ਅਤੇ ਭਗਤਾਂ ਨੇ ਡੰਕੇ ਦੀ ਚੋਟ ਨਾਲ ਖੰਡਨ
ਕੀਤਾ ਸੀ “ਉਹ” ਉਨ੍ਹਾਂ ਹੀ ਗੁਰੂਆਂ ਭਗਤਾਂ ਨਾਲ ਜੋੜ ਦਿੱਤਾ ਗਿਆ। ਗੁਰੂ ਸਾਹਿਬ ਤਾਂ ਗੁਰਬਾਣੀ
ਵਿੱਚ ਫੁਰਮਾਂਦੇ ਹਨ ਕਿ- ਥਿਤੀ
ਵਾਰ ਸੇਵਹਿ ਮੁਗਧ ਗਾਵਾਰ॥ (843) ਉਨ੍ਹਾਂ ਹੀ
ਗੁਰੂਆਂ ਭਗਤਾਂ ਦੇ ਜਨਮ ਆਦਿਕ ਦੇ ਨਾਲ ਪੂਰਨਮਾਸ਼ੀਆਂ, ਮਸਿਆ, ਸੰਗ੍ਰਾਂਦਾਂ, ਪੰਚਕਾਂ ਜੋੜ ਦਿੱਤੀਆਂ
ਗਈਆਂ। ਜਰਾ ਸੋਚੋ! ਕੀ ਗੁਰੂਆਂ ਭਗਤਾਂ ਦੇ ਜਨਮ ਬ੍ਰਾਹਮਣ ਦੀਆਂ ਰਚੀਆਂ ਮਸਿਆ, ਪੁੰਨਿਆਂ, ਪੰਚਕਾਂ
ਅਤੇ ਸੰਗ੍ਰਾਂਦਾਂ ਆਦਿਕ ਨੂੰ ਹੀ ਹੋਏ ਸਨ?
ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ
ਦੀਪਕੁ ਲੈ ਕੂਪਿ ਪਰਹਿ॥ (970) ਮਸਿਆ ਪੁੰਨਿਆਂ
ਚੰਦ ਅਤੇ ਸੰਗ੍ਰਾਂਦ ਸੂਰਜ ਦੇਵਤਾ ਨਾਲ ਸਬੰਧਤ ਹਨ ਅਤੇ ਬ੍ਰਾਹਮਣ ਹੀ ਇਨ੍ਹਾਂ ਕਥਿਤ ਦੇਵੀ ਦੇਵਤਿਆਂ
ਦਾ ਪੁਜਾਰੀ ਤੇ ਪ੍ਰਚਾਰਕ ਹੈ। ਸੋ ਗੁਰੂ ਸਾਹਿਬ ਦਾ ਪ੍ਰਕਾਸ਼ ਕਿਸੇ ਵੀ ਮਹੀਨੇ ਵਿੱਚ ਹੋਇਆ ਕੌਮ ਨੂੰ
ਇੱਕ ਡੇਟ ਫਿਕਸ ਕਰ ਲੈਣੀ ਚਾਹੀਦੀ ਹੈ ਜਿਵੇਂ ਕ੍ਰਿਸ਼ਚਨ ਲੋਗ ਈਸਾ ਜੀ ਦੀ ਕਿਸ੍ਰਮਿਸ ਸਾਰੇ ਜਗਤ
ਵਿੱਚ 25 ਦਸੰਬਰ ਨੂੰ ਹੀ ਮਨਾਂਦੇ ਹਨ। ਬੱਚੇ-ਬੱਚੇ ਨੂੰ ਪਤਾ ਹੁੰਦਾ ਹੈ ਕਿ ਕਦੋਂ ਕਿਸ੍ਰਮਿਸ ਦਾ
ਦਿਨ ਆ ਰਿਹਾ ਹੈ। ਇਵੇਂ ਹੀ ਜਗਤ ਗੁਰੂ ਬਾਬਾ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਦੀ ਡੇਟ ਵੀ ਫਿਕਸ
ਹੋਣੀ ਚਾਹੀਦੀ ਹੈ ਅਤੇ ਉਸ ਨਾਲ ਕੋਈ ਮਸਿਆ, ਪੁੰਨਿਆਂ, ਪੰਚਕ ਅਤੇ ਸੰਗ੍ਰਾਂਦ ਆਦਿਕ ਬ੍ਰਾਹਮਣੀ
ਦਿਨ-ਦਿਹਾਰ ਅਤੇ ਤਿਉਹਾਰ ਨਹੀਂ ਜੋੜਨਾ ਚਾਹੀਦਾ।
ਅੱਜ ਨਾਨਕਸਰ ਠਾਠ ਵਾਲੇ ਬਾਬੇ ਨਾਨਕ ਦਾ ਨਾਂ ਵਰਤ ਕੇ ਭਾਵ ਨਾਨਕਸਰ ਠਾਠ
ਰੱਖ ਕੇ ਓਥੇ ਕਰਮਕਾਂਡੀ ਸਾਧਾਂ ਦੀ ਮਰਯਾਦਾ ਚਲਾ ਕੇ ਗੁਰੂ ਨਾਨਕ ਜੀ ਦੇ ਫਲਸਫੇ ਦੀਆਂ ਧੱਜੀਆਂ ਉਡਾ
ਰਹੇ ਹਨ। ਜਿਸ ਮੂਰਤੀ ਪੂਜਾ ਅਤੇ ਵਖਾਵੇ ਵਾਲੀ ਮਾਲਾ ਦਾ ਗੁਰੂ ਜੀ ਨੇ ਖੰਡਨ ਕੀਤਾ ਸੀ ਉਸੇ ਗੁਰੂ
ਦੀਆਂ ਮੂਰਤਾਂ ਬਣਾ ਕੇ ਅਤੇ ਗਿਣਤੀ-ਮਿਣਤੀ ਦੇ ਪਾਠ ਕਰਕੇ ਉਸ ਦੀ ਪੂਜਾ ਕਰ ਰਹੇ ਹਨ। ਇਹ ਵੀ ਕਹਿ
ਰਹੇ ਹਨ ਕਿ ਗੁਰੂ ਨਾਨਕ ਜੀ ਆਪ ਬਾਬਾ ਨੰਦ ਸਿੰਘ ਕੋਲ ਆਏ ਸਨ ਤੇ ਆਪਣੀ ਫੋਟੋ ਬਣਵਾ ਕੇ ਗਏ ਸਨ। ਇਸ
ਨੂੰ ਇਹ ਲੋਕ ਅਸਲੀ ਫੋਟੋ ਦੱਸ ਕੇ ਪ੍ਰਚਾਰ ਅਤੇ ਸੇਲ ਕਰ ਰਹੇ ਹਨ। ਇਸ ਗੋਲ ਪੱਗ ਵਾਲੀ ਫੋਟੋ ਵਿੱਚ
ਪੱਗ ਤੇ ਵੀ ਮਾਲਾ ਦਰਸਾਈ ਗਈ ਹੈ। ਕੀ ਮਾਲਾ ਦਾ ਖੰਡਨ ਕਰਨ ਵਾਲੇ ਗੁਰੂ ਜੀ ਆਪਣੀ ਹੀ ਦਸਤਾਰ ਉੱਪਰ
ਮਾਲਾ ਪਹਿਰ ਸਕਦੇ ਸੀ? ਜਦ ਕਿ ਆਪ ਫੁਰਮਾਂਦੇ ਹਨ ਕਿ -ਗਲਿ
ਮਾਲਾ ਤਿਲਕ ਲਿਲਾਟੰ॥ … ਸਭਿ ਫੋਕਟ ਨਿਸਚਉ ਕਰਮੰ (1353)
ਆਦਿਕ ਕਰਮ ਫੋਕਟ ਹਨ। ਅਸਲੀ
“ਇਤਿਹਾਸਕ ਨਾਨਕਸਰ”
ਦੀ ਵਿਆਖਿਆ ਤਾਂ ਭਾ. ਕਾਨ੍ਹ ਸਿੰਘ ਨਾਭਾ ਜੀ ਨੇ ਮਹਾਂਨ
ਕੋਸ਼ ਵਿੱਚ ਦਿੱਤੀ ਹੈ ਜੋ ਉੱਪਰ ਦਰਸਾਈ ਜਾ ਚੁੱਕੀ ਹੈ ਬਾਕੀ ਇਹ ਠੱਗ ਸਾਧਾਂ ਦੇ ਬਣਾਏ ਨਕਲੀ
ਨਾਨਕਸਰ ਤਾਂ ਬਾਬੇ ਨਾਨਕ ਦੇ ਨਾਂ ਤੇ ਸਿੱਖ ਸ਼ਰਧਾਲੂਆਂ ਨੂੰ ਲੁੱਟਣ ਵਾਸਤੇ ਹਨ। ਜੇ ਵਾਕਿਆ ਹੀ ਉਹ
ਠਾਠ ਨਾਨਕਸਰ ਹਨ ਤਾਂ ਓਥੇ ਵੀ ਬਾਬੇ ਨਾਨਕ ਦੀ ਮਰਯਾਦਾ ਹੀ ਚੱਲਣੀ ਚਾਹੀਦੀ ਹੈ ਨਾਂ ਕਿ ਕਿਸੇ ਸਾਧ
ਸੰਤ ਦੀ। ਹੁਣ ਇਹ ਲੋਕ ਨਾਨਕਸਰ ਠਾਠਾਂ ਨੂੰ ਨਾਨਕਸਰ ਸੰਪ੍ਰਦਾਇ ਦੇ ਨਾਂ ਨਾਲ ਲਿਖਣ ਤੇ ਪ੍ਰਚਾਰਣ
ਲੱਗ ਪਏ ਹਨ। ਇਨ੍ਹਾਂ ਨੂੰ ਬੰਦਾ ਪੁੱਛੇ ਗੁਰੂ ਨਾਨਕ ਜੀ ਨੇ ਕਿਹੜੀ ਸੰਪ੍ਰਦਾ ਚਲਾਈ ਸੀ? ਹਾਂ
ਨਿਰਮਲ ਪੰਥ ਜਰੂਰ ਚਲਾਇਆ ਸੀ-ਮਾਰਿਆ
ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ॥ (ਭਾ. ਗੁ)
ਹੁਣ ਗੱਲ ਕਰਦੇ ਹਾਂ ਨਾਨਕਸ਼ਾਹੀ ਸ਼ਬਦ ਦੀ ਜਿਸ ਦਾ ਜਿਕਰ ਵੀ ਪਹਿਲੇ ਪਹਿਰੇ
ਵਿੱਚ ਆ ਚੁੱਕਾ ਹੈ ਪਰ ਸੁਚੇਤ ਸਿੱਖ ਸ੍ਰ ਪਾਲ ਸਿੰਘ ਪੁਰੇਵਾਲ ਦੀ ਸਖਤ ਮਿਹਨਤ ਅਤੇ ਲਗਨ ਸਦਕਾ
ਤਿਆਰ ਕੀਤਾ ਗਿਆ ਨਾਨਕਸ਼ਾਹੀ
ਕੈਲੰਡਰ ਜਿਸ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ
ਤਖਤ ਦੀ ਸਰਪ੍ਰਸਤੀ ਹੇਠ, ਪੰਥਕ ਵਿਦਵਾਨਾਂ ਦੀ ਸਹਿਮਤੀ ਅਤੇ ਕੌਮ ਦੀ ਪ੍ਰਵਾਨਗੀ ਲੈ ਕੇ ਸੰਨ 2003
ਵਿੱਚ ਜਾਰੀ ਕੀਤਾ ਗਿਆ ਜੋ ਸਿੱਖ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ ਕਿਉਂਕਿ ਹਰੇਕ ਜਿਉਂਦੀ-ਜਾਗਦੀ
ਕੌਮ ਦਾ ਆਪਣਾ ਧਰਮ, ਗ੍ਰੰਥ, ਰਾਜ, ਵਿਧਾਨ, ਨਿਸ਼ਾਨ ਅਤੇ ਕੈਲੰਡਰ ਹੁੰਦਾ ਹੈ। ਸਿੱਖ ਕੌਮ ਵੀ ਇਹ
ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ। ਸਿੱਖ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਲੀਡਰਸ਼ਿਪ ਵਿੱਚ 8 ਸਾਲ
ਅਤੇ ਮਹਾਂਰਾਜਾ ਰਣਜੀਤ ਸਿੰਘ ਜੀ ਦੀ ਕਮਾਂਡ ਹੇਠ 50 ਸਾਲ ਰਾਜ ਕਰ ਚੁੱਕੇ ਹਨ। ਇਹ ਗੱਲ ਪ੍ਰਸਿੱਧ
ਕਵੀ ਤੇ ਇਤਿਹਾਸਕਾਰ ਸ਼ਾਹ ਮੁਹੰਮਦ ਵੀ ਲਿਖਦਾ ਹੈ-ਮਹਾਂਰਬਲੀ
ਰਣਜੀਤ ਸਿੰਘ ਹੋਇਆ ਪੈਦਾ, ਨਾਲ ਜੋਰ ਦੇ ਮੁਲਕ ਹਿਲਾਇ ਗਇਆ। ਸ਼ਾਹ ਮੁਹੰਮਦਾ ਪੂਰੇ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਇਆ। ਅੱਜ ਦੇ
ਸੰਪ੍ਰਦਾਈ ਅਤੇ ਅਖੌਤੀ ਡੇਰੇਦਾਰ ਸਾਧ ਇਸ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰ ਰਹੇ ਹਨ। ਇਹ ਸਾਰਾ
ਕੁੱਝ ਸਿੱਖੀ ਵਿਰੋਧੀਆਂ ਦੀ ਕੋਝੀ ਚਾਲ ਤੇ ਹੋ ਰਿਹਾ ਹੈ। ਸੰਘ ਪ੍ਰਵਾਰ, ਆਰ. ਐਸ. ਐਸ. (ਰਾਸ਼ਟਰੀਆ
ਸਿੱਖ ਸੰਗਤ) ਦੀ ਪੁਲੀਟੀਕਲ ਪਾਰਟੀ ਭਾਜਪਾ ਜੋ ਅਕਾਲੀ ਦਲ ਬਾਦਲ ਨਾਲ ਮਿਲ ਕੇ ਬਹਾਦਰ ਸਿੱਖ ਕੌਮ
ਨੂੰ ਵੀ ਬ੍ਰਾਹਮਣੀ ਕਰਮਕਾਂਡਾਂ ਦੇ ਅਜਗਰ ਰਾਹੀਂ ਨਿਗਲਣਾ ਚਾਹੁੰਦੀ ਹੈ ਅਜੋਕੇ ਬਾਦਲ ਦਲ ਦੇ ਜੀ
ਹਜ਼ੂਰੀ ਸਿੰਘ ਸਹਿਬਾਨਾਂ ਰਾਹੀਂ ਅੱਡੀ-ਚੋਟੀ ਦਾ ਜੋਰ ਲਾ ਰਹੀ ਹੈ। ਹੁਣ ਮੌਕਾ ਹੈ ਕੌਮ ਨੂੰ
ਦ੍ਰਿੜਤਾ ਨਾਲ ਸਟੈਂਡ ਲੈਣ ਦਾ, ਅਖੌਤੀ ਪੂਰਨਮਾਸ਼ੀਆਂ, ਮਸਿਆਂ, ਪੰਚਕਾਂ ਅਤੇ ਸੰਗ੍ਰਾਂਦਾਂ ਤੋਂ
ਖਹਿੜਾ ਛਡੌਣ ਦਾ। ਇਹ ਸੰਘ ਪ੍ਰਵਾਰ ਕੋਝੀਆਂ ਚਾਲਾਂ ਚਲ ਕੇ ਸਿੱਖੀ ਸਰੂਪ ਵਾਲੇ ਸਿੰਘ ਸਹਿਬਾਨਾਂ
ਰਾਹੀਂ ਕਦੇ ਸਾਨੂੰ ਲਵ-ਕੁਛ ਦੀ ਔਲਾਦ ਦਸਦਾ ਹੈ, ਕਦੇ ਸਾਡੇ ਧਰਮ ਗ੍ਰੰਥ “ਗੁਰੂ ਗ੍ਰੰਥ” ਦੇ ਬਰਾਬਰ
ਅਖੌਤੀ ਦਸਮ ਗ੍ਰੰਥ ਖੜਾ ਕਰਦਾ ਹੈ ਅਤੇ ਹੁਣ ਅੱਡੀ-ਚੋਟੀ ਦੇ ਜੋਰ ਨਾਲ ਨਾਨਕਸ਼ਾਹੀ ਕੈਲੰਡਰ ਦਾ
ਵਿਰੋਧ ਕਰ ਰਿਹਾ ਹੈ। ਸਾਧਾਂ ਦੇ ਡੇਰੇ ਪੈਦਾ ਕਰਕੇ ਤਾਂ ਇਨ੍ਹਾਂ ਅਖੌਤੀ ਸਾਧਾਂ ਰਾਹੀਂ ਸਿੱਖੀ
ਸਰੂਪ ਵਿੱਚ ਇਹ ਗਰਮਤਿ ਵਿਰੋਧੀ ਲਾਣਾ ਤਾਂ ਪਹਿਲਾਂ ਹੀ ਘੁਸੜ ਚੁੱਕਾ ਹੈ। ਪੰਥਕ ਕੌਮ ਨੂੰ ਡੇਰਿਆਂ
ਦੀ ਦਲ ਦਲ ਵਿੱਚ ਵੰਡਣ ਵਿੱਚ ਕਾਮਯਾਬ ਹੋ ਚੁੱਕਾ ਹੈ। ਸੋ ਨਾਨਕਸ਼ਾਹੀ ਕੈਲੰਡਰ ਵਿੱਚ ਮਿਥਿਹਾਕ ਤੇ
ਕਰਮਕਾਂਡੀ ਪੂਰਨਮਾਸ਼ੀਆਂ, ਸੰਗਰਾਂਦਾਂ ਅਤੇ ਪੰਚਕਾਂ ਆਦਿਕ ਛੱਡ ਕੇ ਗੁਰਮਤਿ ਦੀ ਵਿਲੱਖਣਤਾ ਵਾਲੇ
ਦਿਨ ਦਿਹਾੜੇ ਹੀ ਹੋਣੇ ਚਾਹੀਦੇ ਹਨ। ਗੁਰੂ ਜੀ ਦੇ ਪ੍ਰਕਾਸ਼ ਦਿਵਸ ਨਾਲ ਵੀ ਇਹ ਬ੍ਰਾਹਮਣੀ
ਪੂਰਨਮਾਸ਼ੀਆਂ ਨਥੀ ਨਹੀਂ ਕਰਨੀਆਂ ਚਾਹੀਦੀਆਂ। ਜੇ ਇਸ ਕੈਲੰਡਰ ਵਿੱਚ ਕੁੱਝ ਊਣਤਾਈਆਂ ਅਤੇ ਸਾਧਾਂ ਦੇ
ਦਬਾਅ ਕਰਕੇ ਕੁੱਝ ਬ੍ਰਾਹਮਣੀ ਤਿਉਹਾਰ ਵੀ ਸ਼ਾਮਲ ਕੀਤੇ ਗਏ ਹਨ ਤਾਂ ਪੰਥਕ ਵਿਦਵਾਨਾਂ ਨੂੰ ਉਹ ਸੋਧ
ਲੈਣੇ ਚਾਹੀਦੇ ਹਨ। ਜਰਾ ਸੋਚੋ! ਹੁਕਮਨਾਮੇ, ਕੈਲੰਡਰ ਅਤੇ ਰਹਿਤ ਮਰਯਾਦਾ ਕੋਈ ਗੁਰਬਾਣੀ ਨਹੀਂ ਕਿ
ਇਨ੍ਹਾਂ ਵਿੱਚ ਤਬਦੀਲੀ ਨਹੀਂ ਹੋ ਸਕਦੀ ਪਰ ਗੁਰਮਤਿ ਦੀ ਰੌਸ਼ਨੀ ਵਿੱਚ ਹੋਏ ਨਾਂ ਕਿ ਸੰਤ ਬਾਬਿਆਂ
ਅਤੇ ਧੜਿਆਂ ਦੀ ਰੌਸ਼ਨੀ ਵਿੱਚ। ਪ੍ਰਮੁਖਤਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਤਾਂ ਦੀ ਹੋਣੀ ਚਾਹੀਦੀ ਹੈ
ਨਾਂ ਕਿ ਬ੍ਰਾਹਮਣੀ ਗ੍ਰੰਥਾਂ ਦੀ। ਗੁਰਮਤਿ ਦਾ ਹਰ ਪੱਖ ਥੋਥੇ ਕਰਮਕਾਂਡਾਂ, ਮਿੱਥਾਂ, ਚੰਦ-ਸੂਰਜ ਦੀ
ਪੂਜਾ ਆਦਿਕ ਬ੍ਰਾਹਮਣਵਾਦ ਤੋਂ ਨਿਆਰਾ ਹੈ। ਨਾਨਕ ਦਾ ਨਿਰਮਲ ਪੰਥ ਹੈ ਅਤੇ ਨਾਨਕਸ਼ਾਹੀ ਕੈਲੰਡਰ ਵੀ
ਬਾਕੀਆਂ ਨਾਲੋਂ ਵਿਲੱਖਣ ਤੇ ਨਿਰਾਲਾ ਹੋਣਾ ਚਾਹੀਦਾ ਹੈ ਤਾਂ ਕਿ ਗੁਰੂ ਨਾਨਕ ਦੀ ਸਾਜੀ ਕੌਮ ਦੀ
ਕੌਮੀਅਤ ਵਿਲੱਖਣਤਾ ਕਾਇਮ ਰਹਿ ਸਕੇ। ਸੋ ਜਿਨ੍ਹਾਂ ਬੇਲੋੜੀਆਂ ਗੱਲਾਂ ਦਾ ਗੁਰਮਤਿ ਖੰਡਨ ਕਰਦੀ ਹੈ
ਉਹ ਇਸ ਕੈਲੰਡਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ।
ਸਿੱਖ ਕੌਮ ਨੇ ਆਪਣੇ ਰਾਜ ਵੇਲੇ ਨਾਨਕਸ਼ਾਹੀ ਸਿੱਕੇ ਚਲਾਏ। ਕੀ ਹੁਣ
ਨਾਨਕਸ਼ਾਹੀ ਕੈਲੰਡਰ ਨਹੀਂ ਚਲਾ ਸਕਦੀ? ਗੁਰੂ ਗ੍ਰੰਥ ਸਾਹਿਬ, ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ
ਮਰਯਾਦਾ ਮੁਕੰਮਲ ਤੌਰ ਤੇ ਸਿੱਖਾਂ ਦੀ ਵਿਲੱਖਣ ਹੋਂਦ ਦੇ ਪ੍ਰਤੀਕ ਹਨ। ਇਸ ਲਈ ਵਿਰੋਧੀਆਂ ਦੀਆਂ
ਅੱਖਾਂ ਵਿੱਚ ਰੜਕਦੇ ਰਹਿੰਦੇ ਹਨ ਕਿਉਂਕਿ ਉਹ ਸਿੱਖਾਂ ਨੂੰ ਕੇਸਧਾਰੀ ਹਿੰਦੂ ਹੀ ਪ੍ਰਚਾਰਦੇ ਹਨ।
ਵਾਸਤਾ ਰੱਬ ਦਾ ਲੀਡਰੋ! ਕੌਮ ਨੂੰ ਅਖੌਤੀ ਸਾਧਾਂ ਦੇ ਡੇਰਿਆਂ ਤੇ ਜਾਣ ਤੋਂ ਬਚਾ ਲਓ ਜੋ ਸਾਡੀ
ਵਿਲੱਖਣ ਹੋਂਦ ਅਤੇ ਗੁਰੂ ਨਾਨਕ ਦੇ ਸੁਨਹਿਰੀ, ਸਰਬਸਾਂਝੇ ਵਿਗਿਆਨਕ ਸਿਧਾਂਤਾਂ ਦੇ ਪ੍ਰਚਾਰ ਅਤੇ
ਪ੍ਰਸਾਰ ਲਈ ਖਤਰਾ ਬਣੇ ਹੋਏ ਹਨ। ਹੁਣ ਕੁੱਝ ਪੰਥਕ ਜਥੇਬੰਦੀਆਂ ਦੇ ਗੁਰਮਤਿ ਪ੍ਰਚਾਰ ਅਤੇ ਗੁਰਮਤਿ
ਹਿਤੈਸ਼ੀ ਮੀਡੀਏ ਦੇ ਸਹਿਯੋਗ ਸਦਕਾ ਸਿੱਖ ਸੰਗਤ ਵਿੱਚ ਜਾਗ੍ਰਿਤੀ ਦੀ ਲਹਿਰ ਚੱਲਣ ਕਰਕੇ ਸ਼੍ਰੋਮਣੀ
ਕਮੇਟੀ ਦੇ ਕੁੱਝ ਸਿਰਕੱਢ ਆਗੂ ਅਤੇ ਤਖਤ ਦਮਦਮਾ ਸਾਹਿਬ ਦੇ ਮਾਨਯੋਗ ਜਥੇਦਾਰ ਸ੍ਰ ਬਲਵੰਤ ਸਿੰਘ
ਨੰਦਗੜ ਨੇ ਵੀ ਇਨ੍ਹਾਂ ਅਖੌਤੀ ਸਾਧਾਂ ਨੂੰ ਖਰੀਆਂ ਖਰੀਆਂ ਸੁਣਾਦਿਆਂ ਕਿਹਾ ਹੈ ਕਿ ਜੋ ਸੰਪ੍ਰਦਾਈ
ਡੇਰੇਦਾਰ, ਸਿੱਖ ਰਹਿਤ ਮਰਯਾਦਾ ਆਪਣੇ ਡੇਰੇ ਅਤੇ ਸੰਪ੍ਰਦਾਵਾਂ ਵਿਖੇ ਲਾਗੂ ਨਹੀਂ ਕਰਦੇ ਉਨ੍ਹਾਂ
ਨੂੰ ਕੋਈ ਹੱਕ ਨਹੀਂ ਕਿ ਉਹ ਕੌਮ ਦੀ ਮਾਨ ਮਰਯਾਦਾ ਜਾਂ ਨਾਨਕਸ਼ਾਹੀ ਕੈਲੰਡਰ ਬਾਰੇ ਕੋਈ ਗੱਲ ਕਰਨ।
ਨਾਨਕਸ਼ਾਹੀ ਫਲਸਫੇ ਨੂੰ ਡੇਰੇਦਾਰ ਸਾਧਾਂ ਅਤੇ ਸੰਘੀਆਂ ਤੋਂ ਬਚਾਉਣਾ ਹੈ ਤਾਂ ਸਾਨੂੰ ਸਭ ਨੂੰ ਕਿਸੇ
ਵਿਸ਼ੇਸ਼ ਵਿਅਕਤੀ ਨੂੰ ਛੱਡ ਕੇ
“ਗੁਰੂ ਗ੍ਰੰਥ ਸਾਹਿਬ ਜੀ” ਦੀ ਛਤਰ ਛਾਇਆ ਹੇਠ
ਇੱਕਮੁੱਠ ਹੋ ਜਾਣਾ ਚਾਹੀਦਾ ਹੈ। ਗੁਰੂ ਭਲੀ ਕਰੇ ਕੌਮ ਨੂੰ ਸੁਮੱਤ ਬਖਸ਼ੇ!
|
. |